ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ 29 ਅਕਤੂਬਰ 2024 ਦੀ ਰਾਤ 10:24 ਵਜੇ ਹੋਣ ਜਾ ਰਿਹਾ ਹੈ। ਐਸਟ੍ਰੋਸੇਜ ਦੇ ਇਸ ਖਾਸ ਲੇਖ ਵਿੱਚ ਤੁਹਾਨੂੰ ਬ੍ਰਿਸ਼ਚਕ ਰਾਸ਼ੀ ਵਿੱਚ ਬੁੱਧ ਦੇ ਗੋਚਰ ਨਾਲ ਜੁੜੀ ਸਾਰੀ ਜਾਣਕਾਰੀ ਮਿਲੇਗੀ, ਜਿਵੇਂ ਕਿ ਤਰੀਕ, ਸਮਾਂ ਅਤੇ ਰਾਸ਼ੀਆਂ 'ਤੇ ਪ੍ਰਭਾਵ। ਜੋਤਿਸ਼ ਵਿੱਚ ਬੁੱਧ ਗ੍ਰਹਿ ਨੂੰ ਨੌਂ ਗ੍ਰਹਾਂ ਦੇ ਯੁਵਰਾਜ ਦਾ ਦਰਜਾ ਪ੍ਰਾਪਤ ਹੈ ਅਤੇ ਇਸ ਦੀ ਸਥਿਤੀ ਸੂਰਜ ਮਹਾਰਾਜ ਦੇ ਸਭ ਤੋਂ ਨਜ਼ਦੀਕ ਹੁੰਦੀ ਹੈ। ਹੁਣ ਬੁੱਧ ਮਹਾਰਾਜ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਕਰਨ ਜਾ ਰਿਹਾ ਹੈ। ਆਓ ਜਾਣੀਏ ਕਿ ਬੁੱਧ ਦਾ ਇਹ ਗੋਚਰ ਸਭ 12 ਰਾਸ਼ੀਆਂ ਲਈ ਕਿਸ ਤਰ੍ਹਾਂ ਦੇ ਨਤੀਜੇ ਲਿਆਵੇਗਾ।
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਬ੍ਰਿਸ਼ਚਕ ਰਾਸ਼ੀ ਵਿੱਚ ਬੁੱਧ ਦੇ ਗੋਚਰ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਬੁੱਧ ਨੂੰ ਬੁੱਧੀ ਅਤੇ ਸਿੱਖਣ ਦੀ ਯੋਗਤਾ ਦਾ ਗ੍ਰਹਿ ਕਿਹਾ ਜਾਂਦਾ ਹੈ। ਕੋਈ ਵੀ ਵਿਅਕਤੀ ਬੁੱਧ ਗ੍ਰਹਿ ਦੇ ਅਸ਼ੀਰਵਾਦ ਤੋਂ ਬਿਨਾ ਆਪਣੇ ਗੁਣਾਂ ਅਤੇ ਯੋਗਤਾਵਾਂ ਨਾਲ ਜੀਵਨ ਵਿੱਚ ਅੱਗੇ ਨਹੀਂ ਵੱਧ ਸਕਦਾ ਅਤੇ ਨਾ ਹੀ ਇਨ੍ਹਾਂ ਦਾ ਸਹੀ ਪ੍ਰਯੋਗ ਕਰਕੇ ਸਫਲਤਾ ਪ੍ਰਾਪਤ ਕਰ ਸਕਦਾ ਹੈ। ਬੁੱਧ ਗ੍ਰਹਿ ਸਿਰਫ ਸਿੱਖਣ ਵਿੱਚ ਹੀ ਮੱਦਦ ਨਹੀਂ ਕਰਦਾ, ਬਲਕਿ ਇਹ ਕਾਰੋਬਾਰ ਦੇ ਖੇਤਰ ਵਿੱਚ ਵੀ ਸਫਲਤਾ ਦਿੰਦਾ ਹੈ। ਖ਼ਾਸ ਕਰਕੇ ਜਿਹੜੇ ਲੋਕ ਸੱਟੇ ਦੇ ਕਾਰੋਬਾਰ ਨਾਲ ਜੁੜੇ ਹੁੰਦੇ ਹਨ, ਉਹ ਕੁੰਡਲੀ ਵਿੱਚ ਮਜ਼ਬੂਤ ਬੁੱਧ ਗ੍ਰਹਿ ਦੀ ਸਥਿਤੀ ਨਾਲ ਸਫਲਤਾ ਪ੍ਰਾਪਤ ਕਰ ਸਕਦੇ ਹਨ।
ਕੁੰਡਲੀ ਵਿੱਚ ਬੁੱਧ ਗ੍ਰਹਿ ਦੀ ਸਥਿਤੀ ਸਿਹਤ ਅਤੇ ਖੁਸ਼ੀਆਂ ਲਿਆਉਂਦੀ ਹੈ ਅਤੇ ਨਾਲ ਹੀ ਵਿਚਾਰਾਂ ਨੂੰ ਸਪਸ਼ਟ ਕਰਦੀ ਹੈ। ਇਹ ਤੁਹਾਨੂੰ ਕਾਰੋਬਾਰ ਦੇ ਸਬੰਧ ਵਿੱਚ ਡੂੰਘਾਈ ਨਾਲ ਖੋਜ ਕਰਨ ਅਤੇ ਸੋਚ-ਵਿਚਾਰ ਕੇ ਫ਼ੈਸਲੇ ਕਰਨ ਲਈ ਪ੍ਰੇਰਿਤ ਕਰਦਾ ਹੈ। ਜਦੋਂ ਬੁੱਧ ਗ੍ਰਹਿ ਸ਼ੁਭ ਅਤੇ ਲਾਭਕਾਰੀ ਗ੍ਰਹਿ ਬ੍ਰਹਸਪਤੀ ਦੇ ਨਾਲ ਹੁੰਦਾ ਹੈ, ਤਾਂ ਵਿਅਕਤੀ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਅਤੇ ਉਹ ਇਸ ਤੋਂ ਲਾਭ ਪ੍ਰਾਪਤ ਕਰਦਾ ਹੈ। ਜੇਕਰ ਬੁੱਧ ਮਿਥੁਨ ਰਾਸ਼ੀ ਵਿੱਚ ਹੁੰਦਾ ਹੈ, ਤਾਂ ਵਿਅਕਤੀ ਨੂੰ ਕਾਫ਼ੀ ਯਾਤਰਾਵਾਂ ਕਰਨੀ ਪੈਂਦੀਆਂ ਹਨ ਅਤੇ ਉਹਨਾਂ ਨੂੰ ਯਾਤਰਾ ਕਰਨਾ ਪਸੰਦ ਹੁੰਦਾ ਹੈ। ਇਸ ਦੇ ਨਾਲ-ਨਾਲ, ਇਹ ਲੋਕ ਨਿੱਜੀ ਵਿਕਾਸ ਵਿੱਚ ਵੀ ਦਿਲਚਸਪੀ ਰੱਖਦੇ ਹਨ। ਜਦੋਂ ਬੁੱਧ ਗ੍ਰਹਿ ਕੰਨਿਆ ਰਾਸ਼ੀ ਵਿੱਚ ਹੋਵੇ, ਤਾਂ ਵਿਅਕਤੀ ਦਾ ਝੁਕਾਅ ਜੋਤਿਸ਼, ਗੂੜ੍ਹ ਵਿਗਿਆਨ ਆਦਿ ਵਿੱਚ ਵੱਧਦਾ ਹੈ ਅਤੇ ਉਹ ਵਪਾਰ ਕਰਨ ਵਿਚ ਦਿਲਚਸਪੀ ਰੱਖਦਾ ਹੈ।
ਇਹ ਵੀ ਪੜ੍ਹੋ: राशिफल 2025
To Read in English Click Here: Mercury Transit In Scorpio (29 October)
ਆਓ ਹੁਣ ਅਸੀਂ ਅੱਗੇ ਵਧਦੇ ਹਾਂ ਅਤੇ ਇਸ ਖਾਸ ਲੇਖ਼ ਦੇ ਜਰੀਏ ਤੁਹਾਨੂੰ ਦੱਸਦੇ ਹਾਂ ਕਿ ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਸਾਰੀਆਂ 12 ਰਾਸ਼ੀਆਂ ਨੂੰ ਕਿਹੋ-ਜਿਹੇ ਨਤੀਜੇ ਦੇਵੇਗਾ ਅਤੇ ਇਸ ਦੌਰਾਨ ਤੁਹਾਨੂੰ ਕਿਹੜੇ ਉਪਾਅ ਕਰਨੇ ਚਾਹੀਦੇ ਹਨ।
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਮੇਖ਼ ਰਾਸ਼ੀ ਦੇ ਜਾਤਕਾਂ ਲਈ ਬੁੱਧ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ। ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਅੱਠਵੇਂ ਘਰ ਵਿੱਚ ਹੋਵੇਗਾ।
ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਲੋੜ ਪੈਣ 'ਤੇ ਜੱਦੀ ਜਾਇਦਾਦ ਅਤੇ ਕਰਜ਼ੇ ਰਾਹੀਂ ਅਣਕਿਆਸੇ ਤਰੀਕੇ ਨਾਲ ਲਾਭ ਹੋ ਸਕਦਾ ਹੈ।
ਕਰੀਅਰ ਦੇ ਖੇਤਰ ਵਿੱਚ, ਇਸ ਦੌਰਾਨ ਕੰਮਕਾਜ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ ਅਤੇ ਕੰਮ ਕਰਦੇ ਹੋਏ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ, ਤੁਹਾਨੂੰ ਯੋਜਨਾ ਬਣਾ ਕੇ ਚੱਲਣ ਦੀ ਲੋੜ ਹੋ ਸਕਦੀ ਹੈ।
ਜਿਹੜੇ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹ ਆਪਣੀ ਗੈਰ-ਯੋਜਨਾ ਅਤੇ ਲਾਪਰਵਾਹੀ ਦੇ ਕਾਰਨ ਲਾਭ ਕਮਾਉਣ ਤੋਂ ਪਿੱਛੇ ਰਹਿ ਸਕਦੇ ਹਨ। ਇਸ ਤੋਂ ਇਲਾਵਾ, ਤੁਹਾਨੂੰ ਕਾਰੋਬਾਰੀ ਸਾਥੀ ਦੇ ਨਾਲ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਰਥਿਕ ਜੀਵਨ ਵਿੱਚ, ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਖਾਸ ਅਨੁਕੂਲ ਨਹੀਂ ਲੱਗ ਰਿਹਾ, ਕਿਉਂਕਿ ਤੁਹਾਨੂੰ ਧਨ ਹਾਨੀ ਹੋਣ ਦੀ ਸੰਭਾਵਨਾ ਹੈ। ਯਾਤਰਾ ਕਰਦੇ ਸਮੇਂ ਵੀ ਤੁਹਾਨੂੰ ਪੈਸੇ ਦੀ ਹਾਨੀ ਹੋ ਸਕਦੀ ਹੈ।
ਨਿੱਜੀ ਜੀਵਨ ਨੂੰ ਦੇਖੀਏ ਤਾਂ, ਇਸ ਦੌਰਾਨ ਘਮੰਡ ਦੀਆਂ ਸਮੱਸਿਆਵਾਂ ਅਤੇ ਖੁਸ਼ੀ ਦੀ ਘਾਟ ਦੇ ਕਾਰਨ ਤੁਹਾਡੇ ਜੀਵਨ ਸਾਥੀ ਨਾਲ ਵਾਦ-ਵਿਵਾਦ ਹੋ ਸਕਦਾ ਹੈ।
ਬੁੱਧ ਦੇ ਇਸ ਰਾਸ਼ੀ ਪਰਿਵਰਤਨ ਦੇ ਦੌਰਾਨ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਤਣਾਅ ਅਤੇ ਚਿੰਤਾ ਦੇ ਕਾਰਨ ਤੁਹਾਨੂੰ ਪਿੱਠ ਦਰਦ ਹੋਣ ਦੀ ਸੰਭਾਵਨਾ ਹੈ, ਜੋ ਕਿ ਤੁਹਾਡੇ ਲਈ ਮੁਸ਼ਕਲਾਂ ਦਾ ਕਾਰਨ ਬਣ ਸਕਦਾ ਹੈ।
ਉਪਾਅ: ਹਰ ਰੋਜ਼ “ॐ ਨਰਸਿੰਘਾਯ ਨਮਹ:” ਦਾ 24 ਵਾਰ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ, ਬੁੱਧ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ। ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਸੱਤਵੇਂ ਘਰ ਵਿੱਚ ਹੋਵੇਗਾ।
ਇਸ ਦੇ ਨਤੀਜੇ ਵਜੋਂ, ਤੁਸੀਂ ਇਸ ਦੌਰਾਨ ਨਵੇਂ ਦੋਸਤ, ਸਹਿਯੋਗੀ ਬਣਾਓਗੇ ਅਤੇ ਆਪਣੇ ਰਿਸ਼ਤਿਆਂ ਨੂੰ ਚੰਗੀ ਤਰ੍ਹਾਂ ਅੱਗੇ ਵਧਾਓਗੇ।
ਕਰੀਅਰ ਦੀ ਗੱਲ ਕਰੀਏ, ਤਾਂ ਤੁਸੀਂ ਆਪਣੇ ਸੀਨੀਅਰਾਂ ਦਾ ਸਹਿਯੋਗ ਪ੍ਰਾਪਤ ਕਰੋਗੇ ਅਤੇ ਸਾਥੀਆਂ ਦਾ ਸਹਿਯੋਗ ਵੀ ਮਿਲੇਗਾ, ਜਿਸ ਨਾਲ ਤੁਹਾਨੂੰ ਆਪਣੇ ਕੰਮ ਵਿੱਚ ਸਫਲਤਾ ਮਿਲੇਗੀ ਅਤੇ ਤੁਸੀਂ ਤੇਜ਼ੀ ਨਾਲ ਅੱਗੇ ਵਧੋਗੇ।
ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਕਾਰੋਬਾਰ ਵਿੱਚ ਤੁਹਾਨੂੰ ਲਾਭ ਦੇਵੇਗਾ। ਇਹ ਲਾਭ ਤੁਸੀਂ ਆਪਣੀ ਬੁੱਧੀਮਾਨੀ ਅਤੇ ਆਪਣੀ ਬਣਾਈ ਹੋਈ ਯੋਜਨਾ ਰਾਹੀਂ ਪ੍ਰਾਪਤ ਕਰੋਗੇ।
ਆਰਥਿਕ ਜੀਵਨ ਵਿੱਚ, ਬੁੱਧ ਦਾ ਗੋਚਰ ਤੁਹਾਨੂੰ ਵਧੀਆ ਧਨ ਲਾਭ ਦੇਵੇਗਾ। ਨਾਲ ਹੀ, ਤੁਸੀਂ ਬੱਚਤ ਕਰਨ ਵਿੱਚ ਵੀ ਸਫਲ ਰਹੋਗੇ।
ਨਿੱਜੀ ਜੀਵਨ ਨੂੰ ਦੇਖੀਏ ਤਾਂ, ਇਸ ਦੌਰਾਨ ਤੁਹਾਡੇ ਮਨ ਵਿੱਚ ਜੀਵਨ ਸਾਥੀ ਦੇ ਪ੍ਰਤੀ ਪਿਆਰ ਵਧੇਗਾ ਅਤੇ ਤੁਸੀਂ ਆਪਣੇ ਜੀਵਨ ਸਾਥੀ ਦਾ ਭਰੋਸਾ ਪ੍ਰਾਪਤ ਕਰਨ ਵਿੱਚ ਵੀ ਸਫਲ ਹੋਵੋਗੇ।
ਬੁੱਧ ਦੇ ਇਸ ਰਾਸ਼ੀ ਪਰਿਵਰਤਨ ਦੇ ਦੌਰਾਨ, ਤੁਸੀਂ ਭਰਪੂਰ ਸਾਹਸ ਅਤੇ ਊਰਜਾ ਦੇ ਨਾਲ ਆਪਣੀ ਸਿਹਤ ਅਤੇ ਫਿੱਟਨੈੱਸ ਨੂੰ ਕਾਇਮ ਰੱਖੋਗੇ।
ਉਪਾਅ: ਹਰ ਰੋਜ਼ “ॐ ਬੁੱਧਾਯ ਨਮਹ:” ਦਾ 41 ਵਾਰ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਪਹਿਲੇ ਅਤੇ ਚੌਥੇ ਘਰ ਦਾ ਸੁਆਮੀ ਹੈ। ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਛੇਵੇਂ ਘਰ ਵਿੱਚ ਹੋਵੇਗਾ।
ਇਸ ਅਵਧੀ ਦੇ ਦੌਰਾਨ, ਤੁਹਾਨੂੰ ਵਧੇਰੇ ਖਰਚਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਪਰਿਵਾਰ ਵਿੱਚ ਕੁਝ ਸਮੱਸਿਆਵਾਂ ਆ ਸਕਦੀਆਂ ਹਨ, ਜੋ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ।
ਕਰੀਅਰ ਦੀ ਗੱਲ ਕਰੀਏ, ਤਾਂ ਤੁਸੀਂ ਕਾਰਜ ਸਥਾਨ 'ਤੇ ਤਣਾਅ ਮਹਿਸੂਸ ਕਰ ਸਕਦੇ ਹੋ। ਨਾਲ ਹੀ, ਤੁਹਾਨੂੰ ਸੀਨੀਅਰਾਂ ਨਾਲ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਸ ਦੌਰਾਨ ਤੁਹਾਨੂੰ ਚੁਣੌਤੀਪੂਰਣ ਕੰਮ ਸੌਂਪੇ ਜਾ ਸਕਦੇ ਹਨ, ਜੋ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।
ਕਾਰੋਬਾਰ ਦੇ ਮਾਮਲੇ ਵਿੱਚ, ਤੁਹਾਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਇਸ ਸਮੇਂ ਤੁਹਾਨੂੰ ਚਿੰਤਾ ਦੇ ਸਕਦਾ ਹੈ।
ਆਰਥਿਕ ਜੀਵਨ ਵਿੱਚ, ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਵਧੇਰੇ ਖਰਚਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਸਮੇਂ ਤੁਹਾਡੇ ਲਈ ਬੱਚਤ ਕਰ ਸਕਣਾ ਮੁਸ਼ਕਲ ਹੋ ਸਕਦਾ ਹੈ।
ਤੁਹਾਡੇ ਪ੍ਰੇਮ ਜੀਵਨ ਦੀ ਗੱਲ ਕਰੀਏ, ਤਾਂ ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਈਗੋ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਰਕੇ ਤੁਸੀਂ ਕਾਫੀ ਚਿੰਤਾ ਵਿੱਚ ਆ ਸਕਦੇ ਹੋ।
ਸਿਹਤ ਦੇ ਲਿਹਾਜ਼ ਨਾਲ, ਇਸ ਸਮੇਂ ਤੁਹਾਨੂੰ ਪੇਟ ਦਰਦ ਅਤੇ ਪਾਚਣ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਪਾਅ:ਹਰ ਰੋਜ਼ ਪ੍ਰਾਚੀਨ ਪਾਠ ਨਾਰਾਇਣਾਯ ਦਾ ਜਾਪ ਕਰੋ।
ਕਰਕ ਰਾਸ਼ੀ ਵਾਲਿਆਂ ਲਈ ਬੁੱਧ ਗ੍ਰਹਿ ਤੁਹਾਡੇ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਪੰਜਵੇਂ ਘਰ ਵਿੱਚ ਹੋਵੇਗਾ।
ਇਸ ਕਾਰਨ ਤੁਸੀਂ ਆਪਣੇ ਭਵਿੱਖ ਲਈ ਚਿੰਤਾ ਕਰ ਸਕਦੇ ਹੋ ਅਤੇ ਉਲਝਣ ਵਿੱਚ ਫਸ ਸਕਦੇ ਹੋ। ਇਸ ਦੌਰਾਨ ਤੁਸੀਂ ਆਪਣੇ ਬੱਚਿਆਂ ਬਾਰੇ ਵੀ ਪਰੇਸ਼ਾਨ ਹੋ ਸਕਦੇ ਹੋ।
ਕਰੀਅਰ ਦੀ ਗੱਲ ਕਰੀਏ ਤਾਂ, ਤੁਹਾਡੇ ਸੀਨੀਅਰਾਂ ਨਾਲ ਸਬੰਧਾਂ ਵਿੱਚ ਸਮੱਸਿਆ ਆ ਸਕਦੀ ਹੈ ਅਤੇ ਇਸ ਨਾਲ ਤੁਹਾਡੇ ਪ੍ਰਦਰਸ਼ਨ ਵਿੱਚ ਗਿਰਾਵਟ ਆ ਸਕਦੀ ਹੈ।
ਕਾਰੋਬਾਰ ਵਿੱਚ, ਬੁੱਧ ਦਾ ਇਹ ਗੋਚਰ ਤੁਹਾਨੂੰ ਔਸਤ ਲਾਭ ਪ੍ਰਦਾਨ ਕਰ ਸਕਦਾ ਹੈ, ਜੋ ਚਿੰਤਾ ਦਾ ਕਾਰਣ ਬਣ ਸਕਦਾ ਹੈ। ਇਸ ਸਥਿਤੀ ਵਿੱਚ, ਤੁਹਾਨੂੰ ਵਧੀਆ ਲਾਭ ਲਈ ਯੋਜਨਾ ਬਣਾਉਣੀ ਪਵੇਗੀ।
ਆਰਥਿਕ ਜੀਵਨ ਵਿੱਚ, ਤੁਹਾਨੂੰ ਭਾਰੀ ਖਰਚੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਕਿ ਤੁਹਾਡੇ ਵੱਡੇ ਕ਼ਰਜ਼ ਦੇ ਕਾਰਨ ਹੋ ਸਕਦਾ ਹੈ।
ਬੁੱਧ ਗੋਚਰ ਦੇ ਦੌਰਾਨ, ਤੁਸੀਂ ਆਪਣੇ ਜੀਵਨ ਸਾਥੀ ਨਾਲ ਮਧੁਰ ਰਿਸ਼ਤਾ ਕਾਇਮ ਰੱਖਣ ਵਿੱਚ ਅਸਫਲ ਹੋ ਸਕਦੇ ਹੋ, ਜਿਸ ਦਾ ਕਾਰਣ ਆਪਸੀ ਸਮਝ ਦੀ ਕਮੀ ਹੋ ਸਕਦੀ ਹੈ।
ਸਿਹਤ ਦੇ ਪੱਖ ਤੋਂ ਦੇਖਿਆ ਜਾਵੇ, ਤਾਂ ਤੁਹਾਡੀ ਮਾਤਾ ਜੀ ਨੂੰ ਸਿਹਤ ਸਬੰਧੀ ਕੁਝ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਅਤੇ ਤੁਹਾਨੂੰ ਉਨ੍ਹਾਂ ਦੀ ਸਿਹਤ 'ਤੇ ਖਰਚਾ ਵੀ ਹੋ ਸਕਦਾ ਹੈ।
ਉਪਾਅ:ਸੋਮਵਾਰ ਨੂੰ ਮਹਿਲਾਵਾਂ ਨੂੰ ਚੌਲ਼ ਦਾਨ ਕਰੋ।
ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦੂਜੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਚੌਥੇ ਘਰ ਵਿੱਚ ਹੋਵੇਗਾ।
ਇਸ ਕਾਰਨ, ਤੁਸੀਂ ਆਪਣੀਆਂ ਸੁੱਖ-ਸੁਵਿਧਾਵਾਂ ਨੂੰ ਵਧਾਉਣ, ਜਾਇਦਾਦ ਖਰੀਦਣ ਵਿੱਚ ਨਿਵੇਸ਼ ਕਰਨ ਅਤੇ ਪੈਸੇ ਬਚਾਉਣ ਵਿੱਚ ਸਮਰੱਥ ਹੋਵੋਗੇ।
ਕਰੀਅਰ ਦੇ ਖੇਤਰ ਵਿੱਚ, ਤੁਹਾਨੂੰ ਇਸ ਦੌਰਾਨ ਨੌਕਰੀ ਦੇ ਨਵੇਂ ਮੌਕੇ ਮਿਲਣਗੇ ਅਤੇ ਤੁਸੀਂ ਕੰਮ ਕਰਨ ਵਿੱਚ ਖੁਸ਼ੀ ਮਹਿਸੂਸ ਕਰੋਗੇ।
ਸਿੰਘ ਰਾਸ਼ੀ ਦੇ ਵਪਾਰੀ ਇਸ ਅਵਧੀ ਵਿੱਚ ਵਧੀਆ ਲਾਭ ਕਮਾਉਣ ਵਿੱਚ ਸਫਲ ਰਹਿਣਗੇ, ਜੋ ਕਿ ਉਨ੍ਹਾਂ ਵੱਲੋਂ ਕੀਤੀ ਹੋਈ ਸਖਤ ਮਿਹਨਤ ਦਾ ਨਤੀਜਾ ਹੋਵੇਗਾ। ਇਸ ਦੇ ਨਾਲ ਹੀ, ਤੁਸੀਂ ਵਿਰੋਧੀਆਂ ਨੂੰ ਸਖਤ ਮੁਕਾਬਲਾ ਦੇਣ ਵਿੱਚ ਸਮਰੱਥ ਹੋਵੋਗੇ।
ਆਰਥਿਕ ਜੀਵਨ ਵਿੱਚ, ਤੁਸੀਂ ਚੰਗਾ ਲਾਭ ਪ੍ਰਾਪਤ ਕਰਨ ਵਿੱਚ ਸਮਰੱਥ ਹੋਵੋਗੇ ਅਤੇ ਇਸ ਨੂੰ ਇੱਕ ਵਧੀਆ ਜਾਇਦਾਦ ਖਰੀਦਣ ਵਿੱਚ ਨਿਵੇਸ਼ ਕਰੋਗੇ।
ਨਿੱਜੀ ਜੀਵਨ ਵਿੱਚ, ਤੁਹਾਡਾ ਜੀਵਨਸਾਥੀ ਨਾਲ ਰਿਸ਼ਤਾ ਅਨੁਕੂਲ ਬਣਿਆ ਰਹੇਗਾ ਅਤੇ ਤੁਸੀਂ ਆਪਣੇ ਜੀਵਨਸਾਥੀ ਨਾਲ ਖੁਸ਼ ਰਹੋਗੇ। ਤੁਸੀਂ ਇੱਕ-ਦੂਜੇ ਨਾਲ ਚੰਗਾ ਵਿਵਹਾਰ ਰੱਖੋਗੇ ਅਤੇ ਇੱਕ-ਦੂਜੇ ਦੀਆਂ ਗੱਲਾਂ ਨਾਲ ਸਹਿਮਤ ਰਹੋਗੇ।
ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ, ਸਿੰਘ ਰਾਸ਼ੀ ਵਾਲਿਆਂ ਦੀ ਸਿਹਤ ਚੰਗੀ ਰਹੇਗੀ। ਤੁਸੀਂ ਫਿੱਟ ਅਤੇ ਖੁਸ਼ ਮਹਿਸੂਸ ਕਰੋਗੇ ਅਤੇ ਇਹ ਤੁਹਾਡੇ ਜੀਵਨਸਾਥੀ ਦੇ ਕਾਰਨ ਸੰਭਵ ਹੋਵੇਗਾ।
ਉਪਾਅ: ਐਤਵਾਰ ਨੂੰ ਅਪਾਹਜਾਂ ਨੂੰ ਕੱਚੇ ਚੌਲ਼ ਦਾਨ ਕਰੋ।
ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਪਹਿਲੇ ਅਤੇ ਦਸਵੇਂ ਘਰ ਦਾ ਸੁਆਮੀ ਹੈ। ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਇਹ ਗੋਚਰ ਤੀਜੇ ਘਰ ਵਿੱਚ ਹੋਵੇਗਾ।
ਇਸ ਦੌਰਾਨ, ਤੁਸੀਂ ਵਧੇਰੇ ਯਾਤਰਾਵਾਂ ਕਰੋਗੇ। ਜੀਵਨ ਵਿੱਚ ਤੁਹਾਨੂੰ ਵੱਡੇ ਪਰਿਵਰਤਨ ਦੇਖਣ ਨੂੰ ਮਿਲਣਗੇ। ਨਾਲ ਹੀ, ਤੁਹਾਨੂੰ ਆਪਣੇ ਭੈਣਾਂ-ਭਰਾਵਾਂ ਆਦਿ ਦਾ ਸਹਿਯੋਗ ਮਿਲੇਗਾ।
ਜਦੋਂ ਕਰੀਅਰ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਕੰਮ ਅਤੇ ਉਸ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਵਾਧਾ ਦੇਖੋਗੇ। ਇਸ ਦੌਰਾਨ, ਤੁਹਾਨੂੰ ਆਪਣੇ ਸਹਿਕਰਮੀਆਂ ਅਤੇ ਸੀਨੀਅਰਾਂ ਵਲੋਂ ਸਹਿਯੋਗ ਮਿਲੇਗਾ।
ਬੁੱਧ ਦੇ ਇਸ ਗੋਚਰ ਦੀ ਅਵਧੀ ਵਿੱਚ, ਤੁਸੀਂ ਵਪਾਰ ਦੇ ਖੇਤਰ ਵਿੱਚ ਵੱਧ ਤੋਂ ਵੱਧ ਲਾਭ ਕਮਾਓਣ ਵਿੱਚ ਸਮਰੱਥ ਹੋਵੋਗੇ, ਜੋ ਕਿ ਤੁਹਾਡੀਆਂ ਕੋਸ਼ਿਸ਼ਾਂ ਅਤੇ ਸਖਤ ਮਿਹਨਤ ਦਾ ਨਤੀਜਾ ਹੋਵੇਗਾ।
ਆਰਥਿਕ ਜੀਵਨ ਵਿੱਚ, ਕੰਨਿਆ ਰਾਸ਼ੀ ਦੇ ਜਾਤਕ ਆਪਣੀਆਂ ਸਖਤ ਕੋਸ਼ਿਸ਼ਾਂ ਨਾਲ ਬਹੁਤ ਵਧੀਆ ਲਾਭ ਪ੍ਰਾਪਤ ਕਰਨਗੇ।
ਨਿੱਜੀ ਜੀਵਨ ਨੂੰ ਦੇਖਿਆ ਜਾਵੇ, ਤਾਂ ਤੁਸੀਂ ਆਪਣੇ ਜੀਵਨਸਾਥੀ ਨਾਲ ਬਹੁਤ ਖੁਸ਼ ਨਜ਼ਰ ਆਓਗੇ ਅਤੇ ਇਸ ਦੇ ਨਤੀਜੇ ਵਜੋਂ, ਤੁਹਾਡੇ ਰਿਸ਼ਤੇ ਵਿੱਚ ਖੁਸ਼ੀਆਂ ਬਣੀਆਂ ਰਹਿਣਗੀਆਂ। ਨਾਲ ਹੀ, ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ।
ਸਿਹਤ ਦੇ ਮੋਰਚੇ 'ਤੇ, ਤੁਸੀਂ ਇਸ ਦੌਰਾਨ ਫਿੱਟ ਰਹਿ ਸਕਦੇ ਹੋ ਅਤੇ ਇਹ ਤੁਹਾਡੇ ਅੰਦਰ ਮੌਜੂਦ ਬੇਅੰਤ ਊਰਜਾ ਦੇ ਕਾਰਨ ਸੰਭਵ ਹੋ ਸਕਦਾ ਹੈ।
ਸਿਹਤ ਦੇ ਮਾਮਲੇ ਵਿੱਚ, ਤੁਹਾਡੇ ਅੰਦਰ ਦੀ ਊਰਜਾ ਦੇ ਕਾਰਨ ਤੁਹਾਡੀ ਸਿਹਤ ਵਧੀਆ ਬਣੀ ਰਹੇਗੀ ਅਤੇ ਤੁਸੀਂ ਫਿੱਟ ਮਹਿਸੂਸ ਕਰੋਗੇ।
ਉਪਾਅ: ਬੁੱਧਵਾਰ ਨੂੰ ਗਰੀਬ ਬੱਚਿਆਂ ਨੂੰ ਸਕੂਲ ਦੀਆਂ ਕਿਤਾਬਾਂ-ਕਾਪੀਆਂ ਦਾਨ ਕਰੋ।
ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ, ਬੁੱਧ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਦੂਜੇ ਘਰ ਵਿੱਚ ਹੋਵੇਗਾ।
ਇਸ ਦੌਰਾਨ, ਤੁਹਾਨੂੰ ਕਿਸਮਤ ਦਾ ਸਾਥ ਮਿਲੇਗਾ ਅਤੇ ਤੁਸੀਂ ਵਧੀਆ ਲਾਭ ਪ੍ਰਾਪਤ ਕਰਨ ਵਿੱਚ ਸਫਲ ਹੋਵੋਗੇ। ਇਸ ਅਵਧੀ ਵਿੱਚ ਤੁਹਾਡਾ ਰੁਝਾਨ ਧਾਰਮਿਕ ਗਤੀਵਿਧੀਆਂ ਵੱਲ ਜ਼ਿਆਦਾ ਹੋਵੇਗਾ।
ਕਰੀਅਰ ਦੇ ਖੇਤਰ ਦੀ ਗੱਲ ਕਰੀਏ ਤਾਂ, ਤੁਹਾਨੂੰ ਵਿਦੇਸ਼ ਵਿੱਚ ਨੌਕਰੀ ਦੇ ਮੌਕੇ ਮਿਲਣਗੇ ਅਤੇ ਇਹ ਮੌਕੇ ਤੁਹਾਡੇ ਸੁਪਨੇ ਪੂਰੇ ਕਰਨ ਵਿੱਚ ਮੱਦਦਗਾਰ ਸਿੱਧ ਹੋਣਗੇ।
ਵਪਾਰ ਕਰਨ ਵਾਲੇ ਜਾਤਕ ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਹੋਣ ਦੀ ਇਸ ਅਵਧੀ ਵਿੱਚ ਵਧੀਆ ਲਾਭ ਕਮਾਉਣ ਵਿੱਚ ਸਫਲ ਰਹਿਣਗੇ, ਜੋ ਕਿ ਤੁਹਾਡੀ ਸਖਤ ਮਿਹਨਤ ਦਾ ਨਤੀਜਾ ਹੋਵੇਗਾ।
ਆਰਥਿਕ ਜੀਵਨ ਦੇ ਲਈ ਇਹ ਸਮਾਂ ਸ਼ੁਭ ਸਿੱਧ ਹੋਵੇਗਾ, ਕਿਉਂਕਿ ਤੁਸੀਂ ਯਾਤਰਾ ਦੇ ਰਾਹੀਂ ਵਧੀਆ ਲਾਭ ਪ੍ਰਾਪਤ ਕਰੋਗੇ ਅਤੇ ਇਸ ਤਰ੍ਹਾਂ ਦੀ ਯਾਤਰਾ ਤੁਹਾਨੂੰ ਸੰਤੁਸ਼ਟੀ ਪ੍ਰਦਾਨ ਕਰੇਗੀ।
ਨਿੱਜੀ ਜੀਵਨ ਨੂੰ ਦੇਖਦੇ ਹੋਏ, ਤੁਸੀਂ ਆਪਣੇ ਚੰਗੇ ਸੁਭਾਅ ਨਾਲ ਆਪਣੇ ਜੀਵਨ ਸਾਥੀ ਦੇ ਨਾਲ ਚੰਗੀਆਂ ਭਾਵਨਾਵਾਂ ਸਾਂਝੀਆਂ ਕਰੋਗੇ ਅਤੇ ਇੱਕ-ਦੂਜੇ ਦੇ ਨਾਲ ਬਿਹਤਰੀਨ ਸਮਾਂ ਬਤੀਤ ਕਰੋਗੇ।
ਸਿਹਤ ਦੇ ਮਾਮਲੇ ਵਿੱਚ, ਤੁਹਾਡੀ ਸਿਹਤ ਬਿਹਤਰੀਨ ਰਹੇਗੀ, ਪਰ ਤੁਹਾਨੂੰ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ ਦੀ ਲੋੜ ਹੈ।
ਉਪਾਅ:ਹਰ ਰੋਜ਼ ਲਲਿਤਾ ਸਹਸਤਰਨਾਮ ਦਾ ਜਾਪ ਕਰੋ।
ਬ੍ਰਿਸ਼ਚਕ ਰਾਸ਼ੀ ਵਾਲਿਆਂ ਲਈ, ਬੁੱਧ ਗ੍ਰਹਿ ਤੁਹਾਡੇ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਪਹਿਲੇ ਘਰ ਵਿੱਚ ਹੋਵੇਗਾ।
ਇਸ ਦੌਰਾਨ, ਤੁਸੀਂ ਆਪਣੀਆਂ ਸੁੱਖ-ਸੁਵਿਧਾਵਾਂ ਵਿੱਚ ਵਾਧਾ ਕਰਨ, ਜਾਇਦਾਦ ਖਰੀਦਣ ਵਿੱਚ ਨਿਵੇਸ਼ ਕਰਨ ਅਤੇ ਪੈਸੇ ਦੀ ਬੱਚਤ ਕਰਨ ਵਿੱਚ ਸਫਲ ਰਹੋਗੇ।
ਕਰੀਅਰ ਦੇ ਪੱਖੋਂ, ਇਸ ਅਵਧੀ ਵਿੱਚ ਤੁਹਾਨੂੰ ਨਵੀਂ ਨੌਕਰੀ ਦੇ ਮੌਕੇ ਮਿਲਣਗੇ ਅਤੇ ਤੁਸੀਂ ਆਪਣੇ ਕੰਮ 'ਚ ਖੁਸ਼ੀ ਮਹਿਸੂਸ ਕਰੋਗੇ।
ਬ੍ਰਿਸ਼ਚਕ ਰਾਸ਼ੀ ਦੇ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਇਸ ਸਮੇਂ ਚੰਗਾ ਲਾਭ ਪ੍ਰਾਪਤ ਹੋਵੇਗਾ ਅਤੇ ਤੁਸੀਂ ਵਿਰੋਧੀਆਂ ਨੂੰ ਸਖਤ ਮੁਕਾਬਲਾ ਦੇਣ ਦੇ ਯੋਗ ਹੋਵੋਗੇ।
ਆਰਥਿਕ ਜੀਵਨ ਵਿੱਚ, ਬੁੱਧ ਦੇ ਗੋਚਰ ਦੇ ਦੌਰਾਨ ਤੁਸੀਂ ਵਧੀਆ ਲਾਭ ਪ੍ਰਾਪਤ ਕਰਨ ਦੇ ਯੋਗ ਹੋਵੋਗੇ ਅਤੇ ਇਸ ਦਾ ਨਿਵੇਸ਼ ਤੁਸੀਂ ਇੱਕ ਚੰਗੀ ਜਾਇਦਾਦ ਖਰੀਦਣ ਵਿੱਚ ਕਰ ਸਕਦੇ ਹੋ।
ਪ੍ਰੇਮ ਜੀਵਨ ਵੱਲ ਦੇਖੀਏ ਤਾਂ, ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਵਧੇਰੇ ਆਤਮ ਵਿਸ਼ਵਾਸ ਨਾਲ ਵਿਵਹਾਰ ਕਰੋਗੇ। ਇਸ ਤਰ੍ਹਾਂ, ਤੁਸੀਂ ਬਿਹਤਰ ਆਪਸੀ ਤਾਲਮੇਲ ਅਤੇ ਸਮਝ ਦੇ ਕਾਰਨ ਆਪਣੇ ਸਾਥੀ ਦੇ ਨਾਲ ਖੁਸ਼ ਨਜ਼ਰ ਆਓਗੇ।
ਸਿਹਤ ਦੇ ਲਿਹਾਜ਼ ਨਾਲ, ਤੁਸੀਂ ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੰਦਰੁਸਤ ਅਤੇ ਫਿੱਟ ਮਹਿਸੂਸ ਕਰੋਗੇ, ਕਿਉਂਕਿ ਤੁਹਾਡੇ ਅੰਦਰ ਜ਼ਿਆਦਾ ਊਰਜਾ ਅਤੇ ਉਤਸ਼ਾਹ ਹੋਵੇਗਾ।
ਉਪਾਅ: ਹਰ ਰੋਜ਼ “ॐ ਨਮੋ ਨਰਾਇਣ” ਦਾ 41 ਵਾਰ ਜਾਪ ਕਰੋ।
ਬ੍ਰਿਸ਼ਚਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ ਵਾਲਿਆਂ ਲਈ, ਬੁੱਧ ਤੁਹਾਡੇ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ। ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਵੇਗਾ।
ਇਸ ਕਾਰਨ, ਇਸ ਦੌਰਾਨ ਤੁਹਾਡੇ ਮਾਣ-ਸਨਮਾਨ ਵਿੱਚ ਕਮੀ ਆ ਸਕਦੀ ਹੈ। ਇਸ ਦੇ ਨਾਲ, ਤੁਸੀਂ ਚੰਗੇ ਦੋਸਤ ਅਤੇ ਉਨ੍ਹਾਂ ਦਾ ਸਹਿਯੋਗ ਵੀ ਗੁਆ ਸਕਦੇ ਹੋ।
ਕਰੀਅਰ ਦੇ ਖੇਤਰ ਵਿੱਚ, ਤੁਸੀਂ ਸੰਤੁਸ਼ਟੀ ਦੀ ਕਮੀ ਦੇ ਕਾਰਨ ਆਪਣੀ ਨੌਕਰੀ ਬਦਲ ਸਕਦੇ ਹੋ। ਇਸ ਦੌਰਾਨ, ਤੁਹਾਡੇ ਉੱਤੇ ਕੰਮ ਦਾ ਦਬਾਅ ਵੱਧ ਸਕਦਾ ਹੈ।
ਜਿਹੜੇ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਦੇ ਹੱਥੋਂ ਵਪਾਰ ਦੇ ਚੰਗੇ ਮੌਕੇ ਛੁਟ ਸਕਦੇ ਹਨ ਅਤੇ ਅੱਗੇ ਦੇ ਵਪਾਰਕ ਸੌਦੇ ਤੁਹਾਡੇ ਹੱਥੋਂ ਨਿੱਕਲ ਸਕਦੇ ਹਨ।
ਆਰਥਿਕ ਜੀਵਨ ਵਿੱਚ, ਤੁਸੀਂ ਯਾਤਰਾ ਦੇ ਦੌਰਾਨ ਪੈਸਾ ਗਵਾ ਸਕਦੇ ਹੋ, ਜਿਸ ਕਾਰਨ ਤੁਹਾਨੂੰ ਨਿਰਾਸ਼ਾ ਹੋ ਸਕਦੀ ਹੈ।
ਨਿੱਜੀ ਜੀਵਨ ਵਿੱਚ, ਰਿਸ਼ਤੇ ਵਿੱਚ ਉੱਚ ਕਦਰਾਂ-ਕੀਮਤਾਂ ਦੀ ਕਮੀ ਦੇ ਕਾਰਨ ਤੁਹਾਡੇ ਆਪਣੇ ਜੀਵਨ ਸਾਥੀ ਨਾਲ ਸਬੰਧ ਖਰਾਬ ਹੋ ਸਕਦੇ ਹਨ।
ਸਿਹਤ ਦੇ ਲਿਹਾਜ਼ ਤੋਂ, ਤੁਹਾਨੂੰ ਇਸ ਅਵਧੀ ਦੇ ਦੌਰਾਨ ਪੈਰਾਂ ਵਿੱਚ ਦਰਦ ਹੋ ਸਕਦਾ ਹੈ, ਜੋ ਕਿ ਤਣਾਅ ਦੇ ਕਾਰਨ ਹੋ ਸਕਦਾ ਹੈ।
ਉਪਾਅ: ਵੀਰਵਾਰ ਨੂੰ ਕਿਸੇ ਬਜ਼ੁਰਗ ਬ੍ਰਾਹਮਣ ਨੂੰ ਭੋਜਨ ਦਾਨ ਕਰੋ।
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ, ਬੁੱਧ ਤੁਹਾਡੇ ਛੇਵੇਂ ਅਤੇ ਨੌਵੇਂ ਘਰ ਦਾ ਸੁਆਮੀ ਹੈ। ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਹੋਵੇਗਾ।
ਅਜਿਹੇ ਵਿੱਚ, ਤੁਸੀਂ ਆਪਣੇ ਦੁਆਰਾ ਕੀਤੀਆਂ ਸਖਤ ਕੋਸ਼ਿਸ਼ਾਂ ਦੇ ਕਾਰਨ ਸਫਲ ਹੋਵੋਗੇ ਅਤੇ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਯੋਗ ਹੋਵੋਗੇ।
ਕਰੀਅਰ ਦੇ ਖੇਤਰ ਵਿੱਚ, ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਮਿਲਣਗੇ, ਜਿਸ ਨਾਲ ਤੁਹਾਡੀਆਂ ਉਮੀਦਾਂ ਹੋਰ ਵਧਣਗੀਆਂ। ਇਸ ਅਵਧੀ ਵਿੱਚ, ਤੁਸੀਂ ਪੂਰੀ ਤਾਕਤ ਅਤੇ ਮਿਹਨਤ ਨਾਲ ਕੰਮ ਕਰੋਗੇ।
ਜਿਹੜੇ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਨੂੰ ਵਧੀਆ ਮੁਨਾਫਾ ਮਿਲੇਗਾ ਅਤੇ ਉਹ ਵਿਰੋਧੀਆਂ ਨਾਲ ਚੰਗੀ ਤਰ੍ਹਾਂ ਮੁਕਾਬਲਾ ਕਰਨ ਦੇ ਵੀ ਯੋਗ ਹੋਣਗੇ।
ਆਰਥਿਕ ਜੀਵਨ ਵਿੱਚ, ਤੁਸੀਂ ਵਧੇਰੇ ਲਾਭ ਪ੍ਰਾਪਤ ਕਰਨ ਦੇ ਯੋਗ ਹੋਵੋਗੇ ਅਤੇ ਇਸ ਨੂੰ ਕੋਈ ਚੰਗੀ ਜਾਇਦਾਦ ਖਰੀਦਣ ਵਿੱਚ ਨਿਵੇਸ਼ ਕਰ ਸਕੋਗੇ।
ਨਿੱਜੀ ਜੀਵਨ ਵਿੱਚ, ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਖੁਸ਼ ਰਹੋਗੇ ਅਤੇ ਉਸ ਦੇ ਨਾਲ ਚੰਗਾ ਵਿਵਹਾਰ ਕਰੋਗੇ। ਇਸ ਦੇ ਨਾਲ ਹੀ, ਤੁਸੀਂ ਇੱਕ-ਦੂਜੇ ਦੀਆਂ ਗੱਲਾਂ 'ਤੇ ਸਹਿਮਤ ਹੋਵੋਗੇ।
ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ, ਮਕਰ ਰਾਸ਼ੀ ਵਾਲਿਆਂ ਦੀ ਸਿਹਤ ਵਧੀਆ ਰਹੇਗੀ। ਤੁਸੀਂ ਤੰਦਰੁਸਤ ਅਤੇ ਖੁਸ਼ ਮਹਿਸੂਸ ਕਰੋਗੇ ਅਤੇ ਇਹ ਤੁਹਾਡੇ ਜੀਵਨ ਸਾਥੀ ਦੇ ਕਾਰਨ ਸੰਭਵ ਹੋਵੇਗਾ।
ਉਪਾਅ: ਸ਼ਨੀਵਾਰ ਨੂੰ ਅਪਾਹਜਾਂ ਨੂੰ ਕੱਚੇ ਚੌਲ਼ ਦਾਨ ਕਰੋ।
ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ, ਬੁੱਧ ਤੁਹਾਡੇ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ। ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਦਸਵੇਂ ਘਰ ਵਿੱਚ ਹੋ ਰਿਹਾ ਹੈ।
ਅਜਿਹੇ ਵਿੱਚ, ਤੁਸੀਂ ਆਪਣੇ ਕੰਮ ਦੇ ਪ੍ਰਤੀ ਵਧੇਰੇ ਗੰਭੀਰ ਰਹੋਗੇ ਅਤੇ ਇਸ 'ਤੇ ਟਿਕੇ ਰਹੋਗੇ। ਤੁਸੀਂ ਆਪਣੇ ਟੀਚਿਆਂ 'ਤੇ ਧਿਆਨ ਕੇਂਦ੍ਰਿਤ ਕਰੋਗੇ।
ਕਰੀਅਰ ਦੇ ਖੇਤਰ ਵਿੱਚ, ਇਸ ਸਮੇਂ ਤੁਹਾਨੂੰ ਆਪਣੀ ਨੌਕਰੀ ਦੇ ਸਬੰਧ ਵਿੱਚ ਵਧੇਰੇ ਲਾਭ ਮਿਲੇਗਾ ਅਤੇ ਤੁਹਾਨੂੰ ਆਨਸਾਈਟ ਨੌਕਰੀਆਂ ਦੇ ਮੌਕੇ ਵੀ ਪ੍ਰਾਪਤ ਹੋਣਗੇ।
ਕਾਰੋਬਾਰ ਦੇ ਖੇਤਰ ਵਿੱਚ, ਤੁਸੀਂ ਵਪਾਰ ਕਰਕੇ ਅਤੇ ਇਸ ਵਿੱਚ ਸ਼ਾਮਲ ਹੋ ਕੇ ਵਧੀਆ ਮੁਨਾਫ਼ਾ ਕਮਾ ਸਕੋਗੇ।
ਆਰਥਿਕ ਜੀਵਨ ਬਾਰੇ ਦੇਖਿਆ ਜਾਵੇ, ਤਾਂ ਤੁਸੀਂ ਵਧੇਰੇ ਧਨ ਕਮਾਓਣ ਅਤੇ ਇਕੱਠਾ ਕਰਨ ਦੇ ਯੋਗ ਹੋਵੋਗੇ। ਇਸ ਦੇ ਨਾਲ ਹੀ, ਤੁਹਾਡੇ ਲਈ ਬੱਚਤ ਕਰਨੀ ਵੀ ਆਸਾਨ ਹੋਵੇਗੀ।
ਨਿੱਜੀ ਜੀਵਨ ਵਿੱਚ, ਤੁਸੀਂ ਆਪਣੇ ਸਾਥੀ ਦੇ ਪ੍ਰਤੀ ਇਮਾਨਦਾਰ ਰਹੋਗੇ, ਜਿਸ ਦੇ ਨਤੀਜੇ ਵਜੋਂ ਤੁਹਾਡੇ ਰਿਸ਼ਤੇ ਵਿੱਚ ਖੁਸ਼ੀਆਂ ਬਣੀਆਂ ਰਹਿਣਗੀਆਂ।
ਸਿਹਤ ਦੇ ਲਿਹਾਜ਼ ਤੋਂ ਦੇਖੀਏ ਤਾਂ, ਤੁਹਾਨੂੰ ਵੱਡੀਆਂ ਸਿਹਤ ਸਮੱਸਿਆਵਾਂ ਨਹੀਂ ਹੋਣਗੀਆਂ, ਪਰ ਤੁਹਾਨੂੰ ਪਿੱਠ ਦਰਦ ਦੀ ਸਮੱਸਿਆ ਹੋ ਸਕਦੀ ਹੈ।
ਉਪਾਅ: ਸ਼ਨੀਵਾਰ ਨੂੰ ਅਪਾਹਜ ਅਤੇ ਜ਼ਰੂਰਤਮੰਦਾਂ ਨੂੰ ਕੱਚੇ ਚੌਲ਼ ਦਾਨ ਕਰੋ।
ਮੀਨ ਰਾਸ਼ੀ ਦੇ ਜਾਤਕਾਂ ਦੇ ਲਈ, ਬੁੱਧ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ। ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਨੌਵੇਂ ਘਰ ਵਿੱਚ ਹੋਵੇਗਾ।
ਇਸ ਦੌਰਾਨ, ਤੁਹਾਡਾ ਰੁਝਾਨ ਅਧਿਆਤਮਿਕ ਗਤੀਵਿਧੀਆਂ ਵੱਲ ਵਧੇਗਾ ਅਤੇ ਇਸ ਨਾਲ ਤੁਹਾਨੂੰ ਰਾਹਤ ਮਹਿਸੂਸ ਹੋਵੇਗੀ।
ਕਰੀਅਰ ਦੇ ਲਿਹਾਜ਼ ਨਾਲ, ਤੁਹਾਨੂੰ ਵਧੇਰੇ ਲਾਭ ਪ੍ਰਾਪਤ ਕਰਨ ਵਿੱਚ ਉਤਾਰ-ਚੜ੍ਹਾਵਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਸ ਕਾਰਨ ਤੁਹਾਨੂੰ ਮਿਲੇ-ਜੁਲੇ ਨਤੀਜੇ ਮਿਲਣ ਦੀ ਸੰਭਾਵਨਾ ਹੈ।
ਜਿਹੜੇ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਨੂੰ ਇਸ ਸਮੇਂ ਚੰਗਾ ਲਾਭ ਮਿਲੇਗਾ ਅਤੇ ਤੁਸੀਂ ਆਪਣੇ ਵਿਰੋਧੀਆਂ ਨੂੰ ਬਰਾਬਰ ਦੀ ਟੱਕਰ ਦਿਓਗੇ।
ਆਰਥਿਕ ਜੀਵਨ ਵਿੱਚ, ਤੁਸੀਂ ਜ਼ਿਆਦਾ ਤੋਂ ਜ਼ਿਆਦਾ ਧਨ ਕਮਾਉਣ ਅਤੇ ਬੱਚਤ ਕਰਨ ਦੇ ਯੋਗ ਹੋਵੋਗੇ। ਇਸ ਨਾਲ, ਤੁਹਾਨੂੰ ਆਪਣੀ ਕਿਸਮਤ ਦਾ ਵੀ ਸਾਥ ਮਿਲੇਗਾ।
ਪ੍ਰੇਮ ਜੀਵਨ ਵਿੱਚ, ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਹੋਣ ਦੀ ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੇ ਜੀਵਨ ਸਾਥੀ ਦਾ ਪੂਰਾ ਸਹਿਯੋਗ ਮਿਲੇਗਾ, ਜਿਸ ਕਾਰਨ ਤੁਹਾਨੂੰ ਖੁਸ਼ੀ ਮਹਿਸੂਸ ਹੋਵੇਗੀ। ਤੁਸੀਂ ਆਪਣੇ ਜੀਵਨ ਸਾਥੀ ਦੇ ਸਹਿਯੋਗ ਨਾਲ ਸੁੱਖ ਅਤੇ ਖੁਸ਼ਹਾਲੀ ਪ੍ਰਾਪਤ ਕਰੋਗੇ।
ਸਿਹਤ ਦੇ ਮਾਮਲੇ ਵਿੱਚ, ਤੁਸੀਂ ਆਪਣੀ ਮਜ਼ਬੂਤ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ ਫਿੱਟ ਅਤੇ ਖੁਸ਼ਹਾਲ ਮਹਿਸੂਸ ਕਰੋਗੇ।
ਉਪਾਅ: ਹਰ ਰੋਜ਼ “ॐ ਗੁਰੂਵੇ ਨਮਹ:” ਦਾ 21 ਵਾਰ ਜਾਪ ਕਰੋ।
ਮੀਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਬ੍ਰਿਸ਼ਚਕ ਰਾਸ਼ੀ ਵਿੱਚ ਬੁੱਧ ਦਾ ਗੋਚਰ ਕਦੋਂ ਹੋਵੇਗਾ?
ਬੁੱਧ ਮਹਾਰਾਜ 29 ਅਕਤੂਬਰ 2024 ਦੀ ਰਾਤ 10:24 ਵਜੇ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਕਰਨ ਜਾ ਰਿਹਾ ਹੈ।
2. ਬੁੱਧ ਦੀਆਂ ਰਾਸ਼ੀਆਂ ਕਿਹੜੀਆਂ ਹਨ?
ਰਾਸ਼ੀ ਚੱਕਰ ਵਿੱਚ ਬੁੱਧ ਗ੍ਰਹਿ ਮਿਥੁਨ ਅਤੇ ਕੰਨਿਆ ਰਾਸ਼ੀ ਦਾ ਸੁਆਮੀ ਹੈ।
3. ਬ੍ਰਿਸ਼ਚਕ ਰਾਸ਼ੀ ਦਾ ਸੁਆਮੀ ਕੌਣ ਹੈ?
ਬ੍ਰਿਸ਼ਚਕ ਰਾਸ਼ੀ ਦਾ ਸੁਆਮੀ ਮੰਗਲ ਗ੍ਰਹਿ ਹੈ।