ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ

Author: Charu Lata | Updated Tue, 07 May 2024 01:41 PM IST

ਬੁੱਧ ਨੂੰ ਜੋਤਿਸ਼ ਵਿੱਚ ਗ੍ਰਹਾਂ ਦਾ ਰਾਜਕੁਮਾਰ ਕਿਹਾ ਜਾਂਦਾ ਹੈ। ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ 31 ਮਈ 2024 ਨੂੰ ਹੋਵੇਗਾ। ਬੁੱਧ ਗ੍ਰਹਿ ਬੁੱਧੀ, ਸੰਚਾਰ ਖਮਤਾ ਅਤੇ ਫੈਸਲੇ ਲੈਣ ਦੀ ਸ਼ਕਤੀ ਉੱਤੇ ਸ਼ਾਸਨ ਕਰਦਾ ਹੈ। ਇਸ ਤੋਂ ਇਲਾਵਾ ਇਹ ਗ੍ਰਹਿ ਜੀਵਨ ਦੇ ਵੱਖ-ਵੱਖ ਤੱਤਾਂ ਤੱਕ ਫੈਲਿਆ ਹੋਇਆ ਹੈ। ਸਾਡੇ ਆਲੇ-ਦੁਆਲੇ ਦੀ ਦੁਨੀਆਂ ਦੇ ਪ੍ਰਤੀ ਸਾਡੀ ਗੱਲਬਾਤ ਕਰਨ ਦੀ ਸ਼ੈਲੀ, ਧਾਰਣਾ ਅਤੇ ਪ੍ਰਤੀਕਿਰਿਆ ਨੂੰ ਬੁੱਧ ਗ੍ਰਹਿ ਹੀ ਆਕਾਰ ਦਿੰਦਾ ਹੈ। ਜਿੱਥੇ ਮਿਥੁਨ ਅਤੇ ਕੰਨਿਆ ਰਾਸ਼ੀ ਦਾ ਸ਼ਾਸਨ ਬੁੱਧ ਗ੍ਰਹਿ ਦੇ ਕੋਲ ਹੈ, ਉੱਥੇ ਇਹ ਗ੍ਰਹਿ ਸਾਡੀ ਸਮੂਹਿਕ ਚੇਤਨਾ ਵਿੱਚ ਗਹਿਰਾ ਪਰਿਵਰਤਨ ਲਿਆਉਣ ਲਈ ਵੀ ਜਾਣਿਆ ਜਾਂਦਾ ਹੈ। 31 ਮਈ 2024 ਨੂੰ ਬੁੱਧ ਦਾ ਇੱਕ ਮਹੱਤਵਪੂਰਣ ਗੋਚਰ ਹੋਣ ਜਾ ਰਿਹਾ ਹੈ। ਇਸ ਦੌਰਾਨ ਬੁੱਧ ਬ੍ਰਿਸ਼ਭ ਰਾਸ਼ੀ ਵਿੱਚ 12:02 ਵਜੇ ਗੋਚਰ ਕਰ ਜਾਵੇਗਾ। ਉੰਝ ਤਾਂ ਬੁੱਧ ਦੇ ਇਸ ਗੋਚਰ ਦਾ ਪ੍ਰਭਾਵ ਦੇਸ਼-ਦੁਨੀਆਂ ਅਤੇ ਹਰ ਇੱਕ ਜਾਤਕ ਉੱਤੇ ਦੇਖਣ ਨੂੰ ਮਿਲੇਗਾ, ਪਰ ਮੇਖ਼ ਰਾਸ਼ੀ, ਕੰਨਿਆ ਰਾਸ਼ੀ, ਮਿਥੁਨ ਰਾਸ਼ੀ, ਕੁੰਭ ਰਾਸ਼ੀ ਅਤੇ ਤੁਲਾ ਰਾਸ਼ੀ ਦੇ ਤਹਿਤ ਪੈਦਾ ਹੋਣ ਵਾਲੇ ਜਾਤਕਾਂ ਨੂੰ ਖਾਸ ਤੌਰ ‘ਤੇ ਬੁੱਧ ਗ੍ਰਹਿ ਦੇ ਇਸ ਗੋਚਰ ਦਾ ਪ੍ਰਭਾਵ ਮਹਿਸੂਸ ਹੋਵੇਗਾ, ਕਿਉਂਕਿ ਬੁੱਧ ਦੀ ਗਤੀ ਇਹਨਾਂ ਰਾਸ਼ੀਆਂ ਦੀ ਊਰਜਾ ਦੇ ਨਾਲ ਗਹਿਰਾਈ ਨਾਲ ਜੁੜੀ ਹੋਈ ਹੈ।


2024 ਵਿੱਚ ਕਦੋਂ-ਕਦੋਂ ਹੋਵੇਗਾ ਬੁੱਧ ਦਾ ਗੋਚਰ ਅਤੇ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ? ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਵਾਬ ਪ੍ਰਾਪਤ ਕਰੋ

ਆਪਣੇ ਇਸ ਖਾਸ ਆਰਟੀਕਲ ਵਿੱਚ ਅੱਜ ਅਸੀਂ ਚੰਦਰ ਰਾਸ਼ੀਆਂ ਉੱਤੇ ਆਧਾਰਿਤ ਭਵਿੱਖਬਾਣੀ ਦੇਣ ਜਾ ਰਹੇ ਹਾਂ। ਨਾਲ ਹੀ ਜਾਣਾਂਗੇ ਕਿ ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਤੁਹਾਡੀ ਰਾਸ਼ੀ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ।

ਇਹ ਰਾਸ਼ੀਫਲਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ।ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿੱਕ ਕਰੋ: ਚੰਦਰ ਰਾਸ਼ੀ ਕੈਲਕੁਲੇਟਰ

Click Here To Read In English: Mercury Transit In Taurus

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਤੁਹਾਡੇ ਦੂਜੇ ਘਰ ਵਿੱਚ ਹੋਣ ਜਾ ਰਿਹਾ ਹੈ।

ਇਸ ਗੋਚਰ ਦੇ ਨਤੀਜੇ ਵਜੋਂ ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਕਰੀਅਰ ਅਤੇ ਵਿੱਤੀ ਜੀਵਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਤੁਹਾਡੀ ਇਕਾਗਰਤਾ ਵਿੱਚ ਵੀ ਕਮੀ ਦੇਖਣ ਨੂੰ ਮਿਲੇਗੀ, ਜਿਸ ਨਾਲ ਕੰਮ ਉੱਤੇ ਇਸ ਦਾ ਪ੍ਰਭਾਵ ਨਜ਼ਰ ਆਵੇਗਾ।

ਇਸ ਰਾਸ਼ੀ ਦੇ ਜਿਹੜੇ ਜਾਤਕ ਕਾਰੋਬਾਰ ਦੇ ਖੇਤਰ ਨਾਲ ਜੁੜੇ ਹੋਏ ਹਨ, ਉਹਨਾਂ ਨੂੰ ਸਖਤ ਮੁਕਾਬਲੇ ਦਾ ਸਾਹਮਣਾ ਕਰਣਾ ਪੈ ਸਕਦਾ ਹੈ, ਜਿਸ ਕਾਰਨ ਉਹਨਾਂ ਨੂੰ ਨੁਕਸਾਨ ਹੋਣ ਦੀ ਵੀ ਸੰਭਾਵਨਾ ਹੈ ਅਤੇ ਉਨਾਂ ਦੇ ਵਿਕਾਸ ਦੀ ਗਤੀ ਵੀ ਹੌਲ਼ੀ ਹੋ ਸਕਦੀ ਹੈ।

ਆਰਥਿਕ ਤੌਰ ‘ਤੇ ਖਰਚਿਆਂ ਅਤੇ ਮੁਨਾਫੇ ਦੇ ਵਿਚਕਾਰ ਸੰਤੁਲਨ ਬਣਾਉਣ ਵਿੱਚ ਜਾਤਕਾਂ ਨੂੰ ਪਰੇਸ਼ਾਨੀ ਹੋਵੇਗੀ। ਨਾਲ ਹੀ ਵਿੱਤੀ ਪ੍ਰਬੰਧਨ ਵੀ ਇਹਨਾਂ ਦੇ ਤਣਾਅ ਨੂੰ ਵਧਾਉਣ ਦਾ ਕੰਮ ਕਰੇਗਾ। ਇਸ ਅਵਧੀ ਦੇ ਦੌਰਾਨ ਧਨ-ਲਾਭ ਹੋਣ ਦੀ ਸੰਭਾਵਨਾ ਹੈ। ਨਾਲ ਹੀ ਲੰਬੇ ਸਮੇਂ ਤੋਂ ਪੈਂਡਿੰਗ ਪਏ ਵਿੱਤੀ ਮਾਮਲਿਆਂ ਦਾ ਵੀ ਤੁਹਾਨੂੰ ਕੋਈ ਹੱਲ ਮਿਲ ਸਕਦਾ ਹੈ।

ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਤਣਾਅ ਹੋਣ ਦੀ ਸੰਭਾਵਨਾ ਹੈ, ਖਾਸ ਤੌਰ ‘ਤੇ ਪਰਿਵਾਰਕ ਅਤੇ ਸੰਪੱਤੀ ਦੇ ਮਾਮਲਿਆਂ ਵਿੱਚ। ਸੰਚਾਰ ਨਾਲ ਸਬੰਧਤ ਕੁਝ ਪਰੇਸ਼ਾਨੀਆਂ ਤੁਹਾਡੇ ਜੀਵਨ ਵਿੱਚ ਉੱਠ ਸਕਦੀਆਂ ਹਨ, ਜਿਸ ਕਾਰਨ ਜੀਵਨਸਾਥੀ ਦੇ ਨਾਲ ਤੁਹਾਡੀ ਬਹਿਸ ਹੋ ਸਕਦੀ ਹੈ। ਅਜਿਹੇ ਵਿੱਚ ਤੁਹਾਨੂੰ ਦੋਹਾਂ ਨੂੰ ਆਪਸੀ ਤਾਲਮੇਲ ਬਣਾ ਕੇ ਰੱਖਣ ਲਈ ਸਖਤ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਧੀਰਜ ਨਾਲ ਕੰਮ ਲੈਣਾ ਪਵੇਗਾ। ਇਸ ਤੋਂ ਇਲਾਵਾ ਪਰਿਵਾਰ ਵਿੱਚ ਨਵੇਂ ਮੈਂਬਰਾਂ ਦੇ ਆਉਣ ਦੀ ਚੰਗੀ ਖਬਰ ਤੁਹਾਡੇ ਜੀਵਨ ਵਿੱਚ ਖੁਸ਼ੀ ਅਤੇ ਸੰਤੁਸ਼ਟੀ ਲਿਆਵੇਗੀ।

ਸਿਹਤ ਬਾਰੇ ਗੱਲ ਕਰੀਏ ਤਾਂ ਸਿਹਤ ਦੇ ਮੋਰਚੇ ਉੱਤੇ ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਇਸ ਗੋਚਰ ਦੇ ਦੌਰਾਨ ਥੋੜੇ ਜਿਹੇ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਤੰਤ੍ਰਿਕਾ ਤੰਤਰ ਨਾਲ ਸਬੰਧਤ ਪਰੇਸ਼ਾਨੀ ਅਤੇ ਕਮਜ਼ੋਰੀ ਆਦਿ ਹੋ ਸਕਦੀ ਹੈ। ਅਜਿਹੇ ਵਿੱਚ ਤੁਹਾਨੂੰ ਆਪਣੀ ਸਿਹਤ ਨੂੰ ਪਹਿਲ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਜ਼ਰੂਰਤ ਪੈਣ ‘ਤੇ ਡਾਕਟਰ ਤੋਂ ਵੀ ਸਲਾਹ ਜ਼ਰੂਰ ਲਓ।

ਉਪਾਅ: ਹਰ ਰੋਜ਼ ਭਗਵਾਨ ਗਣੇਸ਼ ਜੀ ਦੀ ਪੂਜਾ ਕਰੋ।

ਮੇਖ਼ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਲਈ ਇਸ ਗੋਚਰ ਦੇ ਦੌਰਾਨ ਪਹਿਲੇ ਘਰ ਵਿੱਚ ਆ ਜਾਵੇਗਾ।

ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਕਰੀਅਰ ਦੇ ਮੋਰਚੇ ਉੱਤੇ ਤੁਹਾਡੇ ਜੀਵਨ ਵਿੱਚ ਕੁਝ ਰੁਕਾਵਟਾਂ ਲੈ ਕੇ ਆ ਸਕਦਾ ਹੈ। ਨਾਲ ਹੀ ਤੁਹਾਨੂੰ ਨੌਕਰੀ ਤੋਂ ਮਿਲਣ ਵਾਲੇ ਲਾਭ ਵਿੱਚ ਮੁਸ਼ਕਿਲ ਹੋ ਸਕਦੀ ਹੈ। ਕਾਰਜਾਂ ਵਿੱਚ ਬੁੱਧੀ ਅਤੇ ਕੁਸ਼ਲਤਾ ਦਾ ਉਪਯੋਗ ਅਤੇ ਵਿਵਿਧਤਾ ਨਜ਼ਰ ਆਵੇਗੀ, ਜਿਸ ਨਾਲ ਪੇਸ਼ੇਵਰ ਜੀਵਨ ਵਿੱਚ ਤੁਹਾਨੂੰ ਸਫਲਤਾ ਮਿਲੇਗੀ।

ਇਸ ਰਾਸ਼ੀ ਦੇ ਜਿਹੜੇ ਜਾਤਕ ਕਾਰੋਬਾਰ ਦੇ ਖੇਤਰ ਨਾਲ ਜੁੜੇ ਹੋਏ ਹਨ, ਉਹਨਾਂ ਨੂੰ ਇਸ ਗੋਚਰ ਦੇ ਦੌਰਾਨ ਮਹੱਤਵਪੂਰਣ ਸਫਲਤਾ ਮਿਲ ਸਕਦੀ ਹੈ। ਉਹ ਚੰਗਾ ਲਾਭ ਵੀ ਕਮਾ ਸਕਣਗੇ।ਕੁਝ ਚੁਣੌਤੀਆਂ ਦੇ ਬਾਵਜੂਦ ਉਹ ਆਪਣੇ ਵਿਅਕਤੀਗਤ ਮਾਮਲਿਆਂ ਨੂੰ ਸਫਲਤਾਪੂਰਵਕ ਹੱਲ ਕਰ ਸਕਣਗੇ।

ਆਰਥਿਕ ਮੋਰਚੇ ਬਾਰੇ ਗੱਲ ਕਰੀਏ ਤਾਂ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਵਿੱਤੀ ਲਾਭ ਹੋਵੇਗਾ। ਪੈਸੇ ਕਮਾਉਣ ਦੇ ਪ੍ਰਤੀ ਤੁਹਾਡੀ ਜਾਗਰੁਕਤਾ ਵਧੇਗੀ, ਜਿਸ ਕਾਰਨ ਵਿਵੇਕਪੂਰਣ ਵਿੱਤੀ ਫੈਸਲੇ ਲੈਣ ਦੀ ਅਤੇ ਜ਼ਿਆਦਾ ਬੱਚਤ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਇਹ ਅਵਧੀ ਇਸ ਰਾਸ਼ੀ ਦੇ ਜਾਤਕਾਂ ਨੂੰ ਵਿੱਤੀ ਮੌਕਿਆਂ ਦਾ ਲਾਭ ਲੈਣ ਅਤੇ ਆਪਣੀ ਆਰਥਿਕ ਭਲਾਈ ਨੂੰ ਸੁਰੱਖਿਅਤ ਕਰਨ ਦੇ ਲਈ ਉਤਸਾਹਿਤ ਕਰੇਗੀ।

ਰਿਸ਼ਤਿਆਂ ਦੇ ਮੋਰਚੇ ਬਾਰੇ ਗੱਲ ਕਰੀਏ ਤਾਂ ਬ੍ਰਿਸ਼ਭ ਰਾਸ਼ੀ ਦੇ ਜਾਤਕ ਆਪਣੇ ਪਿਆਰਿਆਂ ਦੇ ਨਾਲ ਤਾਲਮੇਲ ਬਣਾ ਕੇ ਰੱਖਣ ਅਤੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਤਿਆਰ ਨਜ਼ਰ ਆਓਣਗੇ। ਉਹਨਾਂ ਦੇ ਰਿਸ਼ਤਿਆਂ ਵਿੱਚ ਮਜ਼ਬੂਤੀ ਆਵੇਗੀ।

ਸਿਹਤ ਬਾਰੇ ਗੱਲ ਕਰੀਏ ਤਾਂ ਬ੍ਰਿਸ਼ਭ ਰਾਸ਼ੀ ਵਿੱਚ ਬੁੱਧ ਦੇ ਇਸ ਗੋਚਰ ਦੇ ਦੌਰਾਨ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਮਜ਼ਬੂਤ ਕਲਿਆਣ ਪ੍ਰਾਪਤ ਹੋਵੇਗਾ। ਇਹਨਾਂ ਦੀ ਸਿਹਤ ਚੰਗੀ ਰਹੇਗੀ। ਹਾਲਾਂਕਿ ਅੱਖਾਂ ਵਿੱਚ ਜਲਣ ਵਰਗੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਉਪਾਅ: ਪੰਛੀਆਂ ਨੂੰ ਮੂੰਗੀ ਦੀ ਦਾਲ਼ ਖਿਲਾਓ।

ਬ੍ਰਿਸ਼ਭ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਪਹਿਲੇ ਅਤੇ ਚੌਥੇ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਮੋਕਸ਼ ਅਤੇ ਖਰਚੇ ਦੇ ਬਾਰ੍ਹਵੇਂ ਘਰ ਵਿੱਚ ਆ ਜਾਵੇਗਾ।

ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਕੰਮ ਅਤੇ ਅਨੁਭਵ ਵਿੱਚ ਕੁਝ ਰੁਕਾਵਟਾਂ, ਮਾਨਤਾ ਅਤੇ ਪ੍ਰੇਰਣਾ ਦੀ ਕਮੀ ਦੇ ਰੂਪ ਵਿੱਚ ਪਰੇਸ਼ਾਨੀਆਂ ਦੇ ਸਕਦਾ ਹੈ। ਇਸ ਦੇ ਨਤੀਜੇ ਵਜੋਂ ਤੁਹਾਨੂੰ ਅਸੰਤੋਸ਼ ਅਤੇ ਖੁਸ਼ੀ ਵਿੱਚ ਵੀ ਕਮੀ ਦੇਖਣ ਨੂੰ ਮਿਲੇਗੀ।

ਇਸ ਰਾਸ਼ੀ ਦੇ ਕਾਰੋਬਾਰੀ ਜਾਤਕਾਂ ਦੇ ਲਈ ਬੁੱਧ ਦਾ ਗੋਚਰ ਸਖਤ ਮੁਕਾਬਲਾ ਅਤੇ ਚੁਣੌਤੀਆਂ ਲੈ ਕੇ ਆ ਸਕਦਾ ਹੈ। ਵਿੱਤੀ ਘਾਟੇ ਅਤੇ ਕਾਰੋਬਾਰੀ ਕੋਸ਼ਿਸ਼ਾਂ ਵਿੱਚ ਤਰੱਕੀ ਦੀ ਕਮੀ ਦੇ ਚਲਦੇ ਤੁਹਾਡਾ ਲਾਭ ਵੀ ਘੱਟ ਹੋ ਜਾਵੇਗਾ।

ਵਿੱਤੀ ਮੋਰਚੇ ਉੱਤੇ ਗੱਲ ਕਰੀਏ ਤਾਂ ਜਾਤਕਾਂ ਨੂੰ ਵਧੇ ਹੋਏ ਖਰਚੇ ਖਾਸ ਤੌਰ ‘ਤੇ ਸਿਹਤ ਸਬੰਧੀ ਖਰਚੇ ਪਰੇਸ਼ਾਨ ਕਰ ਸਕਦੇ ਹਨ। ਨਾਲ ਹੀ ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਆਪਣੀਆਂ ਜ਼ਿੰਮੇਦਾਰੀਆਂ ਨੂੰ ਪੂਰਾ ਕਰਨ ਲਈ ਤੁਹਾਨੂੰ ਪੈਸਾ ਉਧਾਰ ਵੀ ਲੈਣਾ ਪੈ ਸਕਦਾ ਹੈ। ਇਸ ਨਾਲ ਤੁਹਾਨੂੰ ਥੋੜੀ ਨਿਰਾਸ਼ਾ ਹੋ ਸਕਦੀ ਹੈ।

ਰਿਸ਼ਤਿਆਂ ਦੇ ਮੋਰਚੇ ਉੱਤੇ ਜਾਤਕਾਂ ਨੂੰ ਵਿਅਕਤੀਗਤ ਸਬੰਧਾਂ ਵਿੱਚ ਤਾਲਮੇਲ ਅਤੇ ਸਮਝ ਦੀ ਕਮੀ ਮਹਿਸੂਸ ਹੋ ਸਕਦੀ ਹੈ। ਜੀਵਨਸਾਥੀ ਦੇ ਨਾਲ ਵਿਵਾਦ ਅਤੇ ਸੰਚਾਰ ਸਬੰਧੀ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਇਸ ਕਾਰਨ ਬਹਿਸ ਅਤੇ ਭਾਵਨਾਤਮਕ ਅਸ਼ਾਂਤੀ ਦੇਖਣ ਨੂੰ ਮਿਲੇਗੀ।

ਅੰਤ ਵਿੱਚ ਗੱਲ ਕਰੀਏ ਸਿਹਤ ਬਾਰੇ, ਤਾਂ ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਇਸ ਗੋਚਰ ਦੇ ਦੌਰਾਨ ਗਲ਼ੇ ਵਿੱਚ ਇਨਫੈਕਸ਼ਨ ਅਤੇ ਅੱਖਾਂ ਵਿੱਚ ਜਲਣ ਹੋ ਸਕਦੀ ਹੈ। ਹਾਲਾਂਕਿ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ। ਪਰ ਛੋਟੀਆਂ-ਮੋਟੀਆਂ ਬਿਮਾਰੀਆਂ ਤੁਹਾਨੂੰ ਸਮੇਂ-ਸਮੇਂ ‘ਤੇ ਪਰੇਸ਼ਾਨ ਕਰ ਸਕਦੀਆਂ ਹਨ। ਤੁਹਾਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

ਉਪਾਅ: ਰੋਜ਼ਾਨਾ ਸ੍ਰੀ ਸੂਕਤ ਦਾ ਪਾਠ ਕਰਨਾ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਲ ਦਾਨ ਕਰਨਾ ਤੁਹਾਡੇ ਜੀਵਨ ਤੋਂ ਚੁਣੌਤੀਆਂ ਨੂੰ ਘੱਟ ਕਰਨ ਅਤੇ ਸਕਾਰਾਤਮਕ ਊਰਜਾ ਨੂੰ ਤੁਹਾਡੇ ਜੀਵਨ ਵਿੱਚ ਖਿੱਚਣ ਵਿੱਚ ਮਦਦਗਾਰ ਸਾਬਿਤ ਹੋਵੇਗਾ।

ਮਿਥੁਨ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਆਪਣੀ ਕੁੰਡਲੀ ਦੇ ਸ਼ੁਭ ਯੋਗ ਜਾਣਨ ਦੇ ਲਈ ਹੁਣੇ ਖਰੀਦੋ ਐਸਟ੍ਰੋਸੇਜ ਬ੍ਰਿਹਤ ਕੁੰਡਲੀ

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਭੌਤਿਕ ਲਾਭ ਅਤੇ ਇੱਛਾ ਦੇ ਗਿਆਰ੍ਹਵੇਂ ਘਰ ਵਿੱਚ ਗੋਚਰ ਕਰ ਜਾਵੇਗਾ

ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਕਰੀਅਰ ਦੇ ਮੋਰਚੇ ਉੱਤੇ ਇਸ ਰਾਸ਼ੀ ਦੇ ਜਾਤਕਾਂ ਨੂੰ ਅਨੁਕੂਲ ਅਤੇ ਚੁਣੌਤੀਪੂਰਣ ਦੋਵੇਂ ਹੀ ਤਰ੍ਹਾਂ ਦੇ ਨਤੀਜੇ ਦੇ ਸਕਦਾ ਹੈ। ਇਸ ਰਾਸ਼ੀ ਦੇ ਕੁਝ ਜਾਤਕਾਂ ਨੂੰ ਨੌਕਰੀ ਵਿੱਚ ਪਰਿਵਰਤਨ, ਇੱਥੋਂ ਤੱਕ ਕਿ ਨੌਕਰੀ ਛੁੱਟਣ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਉਹਨਾਂ ਨੂੰ ਅਸੰਤੁਸ਼ਟੀ ਅਤੇ ਅਨਿਸ਼ਚਿਤਤਾ ਦੀ ਭਾਵਨਾ ਪਰੇਸ਼ਾਨ ਕਰੇਗੀ।

ਵਿੱਤੀ ਮੋਰਚੇ ਉੱਤੇ ਗੱਲ ਕਰੀਏ ਤਾਂ ਕਰਕ ਰਾਸ਼ੀ ਦੇ ਜਾਤਕਾਂ ਨੂੰ ਔਸਤ ਲਾਭ ਪ੍ਰਾਪਤ ਹੋਵੇਗਾ। ਤੁਹਾਨੂੰ ਆਮਦਨ ਅਤੇ ਖਰਚੇ ਦੇ ਵਿਚਕਾਰ ਸੰਤੁਲਨ ਬਣਾਉਣ ਲਈ ਸੰਘਰਸ਼ ਕਰਨਾ ਪੈ ਸਕਦਾ ਹੈ। ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਵਿੱਤੀ ਨੁਕਸਾਨ ਅਤੇ ਸੰਭਾਵਿਤ ਝਟਕਿਆਂ ਦਾ ਜੋਖਿਮ ਵੀ ਤੁਹਾਡੇ ਜੀਵਨ ਵਿੱਚ ਬਣਿਆ ਹੋਇਆ ਹੈ। ਇਸ ਲਈ ਇਸ ਅਵਧੀ ਦੇ ਦੌਰਾਨ ਬੇਕਾਰ ਦੇ ਖਰਚੇ ਅਤੇ ਯਾਤਰਾ ਕਰਨ ਤੋਂ ਬਚੋ।

ਰਿਸ਼ਤਿਆਂ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਕਰਕ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਰਿਸ਼ਤੇ ਵਿੱਚ ਤਾਲਮੇਲ ਅਤੇ ਸੁੱਖ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਗੋਚਰ ਦੇ ਦੌਰਾਨ ਰਿਸ਼ਤਿਆਂ ਵਿੱਚ ਆਪਸੀ ਸਮਝ ਅਤੇ ਖੁਸ਼ੀ ਸੁਨਿਸ਼ਚਿਤ ਕਰਨਾ ਤੁਹਾਡੇ ਲਈ ਮਹੱਤਵਪੂਰਣ ਰਹੇਗਾ।

ਅੰਤ ਵਿੱਚ ਗੱਲ ਕਰੀਏ ਸਿਹਤ ਬਾਰੇ ਤਾਂ ਕਰਕ ਰਾਸ਼ੀ ਦੇ ਜਾਤਕਾਂ ਨੂੰ ਇਸ ਅਵਧੀ ਦੇ ਦੌਰਾਨ ਛੋਟੀਆਂ-ਮੋਟੀਆਂ ਬਿਮਾਰੀਆਂ ਜਿਵੇਂ ਨੱਕ ਬੰਦ ਹੋਣਾ ਜਾਂ ਗਲ਼ੇ ਵਿੱਚ ਇਨਫੈਕਸ਼ਨ ਆਦਿ ਹੋ ਸਕਦਾ ਹੈ। ਹਾਲਾਂਕਿ ਤੁਸੀਂ ਇਸ ਤੋਂ ਵੀ ਜਲਦੀ ਹੀ ਉੱਭਰ ਜਾਓਗੇ ਅਤੇ ਇਸ ਅਵਧੀ ਦੇ ਦੌਰਾਨ ਤੁਹਾਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ।

ਉਪਾਅ: ਬੁੱਧ ਨਾਲ਼ ਸਬੰਧਤ ਮੰਤਰ 'ॐ ਬੁੱਧਾਯ ਨਮਹ:' ਦਾ ਜਾਪ ਕਰਨ ਨਾਲ਼ ਤੁਸੀਂ ਇਸ ਗੋਚਰ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਆਪਣੇ ਜੀਵਨ ਤੋਂ ਘੱਟ ਕਰ ਸਕਦੇ ਹੋ।

ਕਰਕ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦੂਜੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਸ ਗੋਚਰ ਦੇ ਦੌਰਾਨ ਤੁਹਾਡੇ ਨਾਮ, ਪ੍ਰਸਿੱਧੀ ਅਤੇ ਮਾਨਤਾ ਦੇ ਦਸਵੇਂ ਘਰ ਵਿੱਚ ਆ ਜਾਵੇਗਾ।

ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਸਿੰਘ ਰਾਸ਼ੀ ਦੇ ਜਾਤਕਾਂ ਨੂੰ ਖੁਸ਼ਹਾਲੀ ਪ੍ਰਾਪਤ ਕਰਨ ਵਿੱਚ ਚੁਣੌਤੀਆਂ ਦੇਣ ਵਾਲਾ ਹੈ। ਨਾਲ ਹੀ ਇਸ ਦੌਰਾਨ ਤੁਹਾਨੂੰ ਕਿਸਮਤ ਦਾ ਵੀ ਸਾਥ ਪੂਰੀ ਤਰ੍ਹਾਂ ਨਹੀਂ ਮਿਲ ਸਕੇਗਾ। ਤੁਹਾਡੇ ਲਈ ਅਧਿਕਤਮ ਲਾਭ ਅਤੇ ਖੁਸ਼ੀ ਦੇ ਲਈ ਉਚਿਤ ਵਿਸ਼ਲੇਸ਼ਣ ਅਤੇ ਯੋਜਨਾ ਬਣਾ ਕੇ ਵਿਵਹਾਰਿਕਤਾ ਦੇ ਨਾਲ ਆਪਣੇ ਟੀਚੇ ਤੱਕ ਪਹੁੰਚਣਾ ਮਹੱਤਵਪੂਰਣ ਰਹੇਗਾ।

ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਦੇ ਲਈ ਮਾਨਤਾ ਪ੍ਰਾਪਤ ਕਰਨ ਵਿੱਚ ਕੰਮ ਦਾ ਦਬਾਅ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਅਵਧੀ ਨੂੰ ਸਫਲਤਾਪੂਰਵਕ ਪਾਰ ਕਰਨ ਦੇ ਲਈ ਕੁਸ਼ਲਤਾਪੂਰਵਕ ਕੰਮ ਦੀ ਯੋਜਨਾ ਬਣਾਉਣਾ ਅਤੇ ਵਿਵਹਾਰਿਕ ਰਹਿਣਾ ਜ਼ਰੂਰੀ ਰਹੇਗਾ।

ਇਸ ਰਾਸ਼ੀ ਦੇ ਕਾਰੋਬਾਰੀ ਜਾਤਕ ਆਪਣੀਆਂ ਉਮੀਦਾਂ ਉੱਤੇ ਖਰੇ ਨਹੀਂ ਉਤਰ ਸਕਣਗੇ। ਇਸ ਲਈ ਚੁਣੌਤੀਆਂ ਨੂੰ ਪਾਰ ਕਰਨ ਲਈ ਅਤੇ ਸਫਲਤਾ ਪ੍ਰਾਪਤ ਕਰਨ ਲਈ ਤੁਹਾਨੂੰ ਆਪਣੀਆਂ ਕਾਰੋਬਾਰੀ ਰਣਨੀਤੀਆਂ ਨੂੰ ਬਦਲਣ ਦੀ ਜ਼ਰੂਰਤ ਪਵੇਗੀ।

ਆਰਥਿਕ ਮੋਰਚੇ ਉੱਤੇ ਗੱਲ ਕਰੀਏ ਤਾਂ ਸਿੰਘ ਰਾਸ਼ੀ ਦੇ ਜਾਤਕਾਂ ਨੂੰ ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਖਰਚੇ ਅਤੇ ਨੁਕਸਾਨ ਦੋਵਾਂ ਦਾ ਹੀ ਸਾਹਮਣਾ ਕਰਨਾ ਪਵੇਗਾ। ਨਿਵੇਸ਼ ਵਰਗੇ ਵੱਡੇ ਵਿੱਤੀ ਫੈਸਲੇ ਇਸ ਦੌਰਾਨ ਲੈਣ ਤੋਂ ਬਚੋ, ਨਹੀਂ ਤਾਂ ਇਸ ਨਾਲ ਤੁਹਾਨੂੰ ਅਨੁਕੂਲ ਨਤੀਜੇ ਨਹੀਂ ਮਿਲਣਗੇ। ਇਸ ਦੌਰਾਨ ਤੁਹਾਡੀ ਕਮਾਈ ਚੁਣੌਤੀਪੂਰਨ ਸਾਬਤ ਹੋ ਸਕਦੀ ਹੈ।

ਰਿਸ਼ਤਿਆਂ ਦੇ ਮੋਰਚੇ ‘ਤੇ ਗੱਲ ਕਰੀਏ ਤਾਂ ਇਸ ਰਾਸ਼ੀ ਦੇ ਜਾਤਕ ਤਾਲਮੇਲ ਬਣਾ ਕੇ ਰੱਖਣ ਲਈ ਸੰਘਰਸ਼ ਕਰਦੇ ਨਜ਼ਰ ਆ ਸਕਦੇ ਹਨ। ਉਹਨਾਂ ਨੂੰ ਆਪਣੇ ਜੀਵਨ ਸਾਥੀ ਦੇ ਨਾਲ ਸੰਚਾਰ ਅਤੇ ਆਪਸੀ ਸਮਝ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਗੋਚਰ ਦੇ ਦੌਰਾਨ ਉਹਨਾਂ ਦੇ ਜੀਵਨ ਵਿੱਚ ਕਲੇਸ਼ ਹੋਣ ਦੀ ਸੰਭਾਵਨਾ ਹੈ।

ਅੰਤ ਵਿੱਚ ਗੱਲ ਕਰੀਏ ਸਿਹਤ ਬਾਰੇ ਤਾਂ ਸਿੰਘ ਰਾਸ਼ੀ ਦੇ ਜਾਤਕਾਂ ਨੂੰ ਗਲ਼ੇ ਅਤੇ ਚਮੜੀ ਨਾਲ ਸਬੰਧਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਲਈ ਉਹਨਾਂ ਨੂੰ ਨਿਵਾਰਕ ਉਪਾਅ ਕਰਨ ਅਤੇ ਸਮੇਂ-ਸਮੇਂ ਉੱਤੇ ਡਾਕਟਰੀ ਸਲਾਹ ਲੈਣ ਦੀ ਜ਼ਰੂਰਤ ਪਵੇਗੀ, ਤਾਂ ਹੀ ਉਹ ਆਪਣੀ ਸਿਹਤ ਨੂੰ ਉੱਤਮ ਰੱਖ ਸਕਣਗੇ।

ਉਪਾਅ: ਬੁੱਧ ਦੋਸ਼ ਜਾਂ ਬੁੱਧ ਗ੍ਰਹਿ ਦੇ ਨਕਾਰਾਤਮਕ ਪ੍ਰਭਾਵ ਨੂੰ ਦੂਰ ਕਰਨ ਦੇ ਲਈ ਮੰਦਰ ਵਿੱਚ ਜਾ ਕੇ ਭਗਵਾਨ ਗਣੇਸ਼ ਜੀ ਦੀ ਪੂਜਾ-ਅਰਚਨਾ ਕਰੋ।

ਸਿੰਘ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਪਹਿਲੇ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਧਰਮ, ਅਧਿਆਤਮਿਕਤਾ ਅਤੇ ਉੱਚ ਅਧਿਐਨ ਦੇ ਨੌਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।

ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਚੰਗੀ ਸਫਲਤਾ ਪ੍ਰਾਪਤ ਕਰਵਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਤੁਸੀਂ ਆਪਣੇ ਕੰਮ ਦੁਆਰਾ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਖੁਸ਼ ਕਰਨ ਅਤੇ ਉਹਨਾਂ ਦੇ ਨਾਲ ਚੰਗੇ ਰਿਸ਼ਤੇ ਬਣਾ ਕੇ ਰੱਖਣ ਵਿੱਚ ਕਾਮਯਾਬ ਹੋਵੋਗੇ।ਇਸ ਦੌਰਾਨ ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਗੋਚਰ ਬਹੁਤ ਸ਼ੁਭ ਰਹੇਗਾ।

ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਇਸ ਦੌਰਾਨ ਤੁਸੀਂ ਬਹੁਤ ਊਰਜਾਵਾਨ ਮਹਿਸੂਸ ਕਰੋਗੇ। ਤੁਹਾਨੂੰ ਨਵੀਂ ਨੌਕਰੀ ਦਾ ਮੌਕਾ ਪ੍ਰਾਪਤ ਹੋ ਸਕਦਾ ਹੈ, ਜਿਸ ਨਾਲ ਤੁਹਾਨੂੰ ਸੰਤੁਸ਼ਟੀ ਮਿਲੇਗੀ।ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਤੁਹਾਨੂੰ ਆਪਣੇ ਕੰਮ ਵਿੱਚ ਉੱਚ ਸਿਧਾਂਤ ਪ੍ਰਦਾਨ ਕਰਨ ਵਿੱਚ ਅਨੁਕੂਲ ਸਾਬਿਤ ਹੋਵੇਗਾ।

ਇਸ ਰਾਸ਼ੀ ਦੇ ਕਾਰੋਬਾਰੀ ਜਾਤਕਾਂ ਨੂੰ ਇਸ ਦੌਰਾਨ ਉੱਚ ਪੱਧਰ ਦਾ ਮੁਨਾਫਾ ਹੋਵੇਗਾ ਅਤੇ ਉਹ ਅੱਗੇ ਲਈ ਕੋਈ ਨਵਾਂ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਹਨ ਅਤੇ ਇਸ ਗੋਚਰ ਦੀ ਅਵਧੀ ਦੇ ਦੌਰਾਨ ਉਹ ਉਸ ਵਿੱਚ ਵੀ ਸਫਲ ਹੋਣਗੇ। ਤੁਸੀਂ ਆਪਣੇ ਕਾਰੋਬਾਰ ਦੇ ਲਈ ਨਵੀਆਂ ਰਣਨੀਤੀਆਂ ਤਿਆਰ ਕਰੋਗੇ ਤਾਂ ਕਿ ਤੁਸੀਂ ਆਪਣੇ ਵਿਰੋਧੀਆਂ ਦੇ ਨਾਲ ਚੰਗਾ ਮੁਕਾਬਲਾ ਕਰ ਸਕੋ। ਕਿਸਮਤ ਪੂਰੀ ਤਰ੍ਹਾਂ ਤੁਹਾਡਾ ਸਾਥ ਦੇਵੇਗੀ।

ਵਿੱਤੀ ਮੋਰਚੇ ਉੱਤੇ ਗੱਲ ਕਰੀਏ ਤਾਂ ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਅਵਧੀ ਸਥਿਰਤਾ ਅਤੇ ਬੱਚਤ ਵਿੱਚ ਵਾਧੇ ਦੇ ਸੰਕੇਤ ਦੇ ਰਹੀ ਹੈ। ਆਮਦਨ ਦਾ ਪਰਵਾਹ ਖਰਚਿਆਂ ਨਾਲੋਂ ਜ਼ਿਆਦਾ ਹੋਵੇਗਾ, ਜਿਸ ਨਾਲ ਤੁਸੀਂ ਆਤਮ ਵਿਸ਼ਵਾਸ ਅਤੇ ਸੰਤੁਸ਼ਟੀ ਦੇ ਨਾਲ ਨਿਵੇਸ਼ ਕਰ ਸਕੋਗੇ। ਕੁੱਲ ਮਿਲਾ ਕੇ ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਇਸ ਅਵਧੀ ਦੇ ਦੌਰਾਨ ਥੋੜਾ ਜਿਹਾ ਸਾਵਧਾਨ ਵੀ ਰਹਿਣਾ ਪਵੇਗਾ।

ਜਦੋਂ ਰਿਸ਼ਤਿਆਂ ਅਤੇ ਵਿੱਤ ਬਾਰੇ ਗੱਲ ਆਉਂਦੀ ਹੈ ਤਾਂ ਤੁਹਾਨੂੰ ਥੋੜਾ ਜ਼ਿਆਦਾ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਅਵਧੀ ਦੇ ਦੌਰਾਨ ਤੁਸੀਂ ਆਪਣੇ ਸਾਥੀ ਦੇ ਨਾਲ ਤਾਲਮੇਲ ਭਰੇ ਸਮੇਂ ਦਾ ਆਨੰਦ ਮਾਣੋਗੇ ਅਤੇ ਉਸ ਦੇ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਬਣੇਗਾ। ਇਸ ਰਾਸ਼ੀ ਦੇ ਜਾਤਕਾਂ ਦੇ ਪਰਿਵਾਰ ਵਿੱਚ ਮਧੁਰਤਾ ਅਤੇ ਭਾਈਚਾਰਾ ਵਧੇਗਾ।

ਇਸ ਗੋਚਰ ਦੇ ਦੌਰਾਨ ਸਿਹਤ ਦੇ ਮੋਰਚੇ ‘ਤੇ ਗੱਲ ਕਰੀਏ ਤਾਂ ਤੁਹਾਡੀ ਸਿਹਤ ਵਧੀਆ ਰਹੇਗੀ। ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਵਿੱਚ ਤੁਹਾਡੇ ਅੰਦਰ ਉੱਚ ਪੱਧਰ ਦੀ ਊਰਜਾ ਹੋਵੇਗੀ ਅਤੇ ਤੁਹਾਡੀ ਰੋਗ-ਪ੍ਰਤੀਰੋਧਕ ਖਮਤਾ ਵੀ ਵਧੀਆ ਰਹੇਗੀ। ਵੱਖ-ਵੱਖ ਹਾਲਾਤਾਂ ਦੇ ਅਨੁਕੂਲ ਆਪਣੇ-ਆਪ ਨੂੰ ਢਾਲਣ ਦੀ ਤੁਹਾਡੀ ਖਮਤਾ ਤੁਹਾਡੇ ਸਮੁੱਚੇ ਕਲਿਆਣ ਅਤੇ ਜੀਵਨ ਸ਼ਕਤੀ ਵਿੱਚ ਯੋਗਦਾਨ ਦੇਵੇਗੀ।

ਉਪਾਅ: ਬੁੱਧ ਦਾ ਸਬੰਧ ਹਰੇ ਰੰਗ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਸ ਲਈ ਹਰੇ ਰੰਗ ਦੇ ਕੱਪੜੇ ਜਾਂ ਅਜਿਹੀ ਚੀਜ਼ ਜ਼ਿਆਦਾ ਤੋਂ ਜ਼ਿਆਦਾ ਧਾਰਣ ਕਰੋ। ਇਸ ਨਾਲ ਤੁਹਾਨੂੰ ਇਸ ਗੋਚਰ ਦੇ ਲਾਭਕਾਰੀ ਨਤੀਜੇ ਪ੍ਰਾਪਤ ਹੋਣਗੇ।

ਕੰਨਿਆ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਇਹ ਅਚਾਨਕ ਹਾਨੀ/ਲਾਭ ਅਤੇ ਲੰਬੀ ਉਮਰ ਦੇ ਅੱਠਵੇਂ ਘਰ ਵਿੱਚ ਗੋਚਰ ਕਰ ਜਾਵੇਗਾ।

ਇਸ ਗੋਚਰ ਦੇ ਦੌਰਾਨ ਤੁਹਾਨੂੰ ਜੀਵਨ ਦੇ ਵੱਖ-ਵੱਖ ਪਹਿਲੂਆਂ ਵਿੱਚ ਚੁਣੌਤੀਆਂ ਅਤੇ ਅਣਕਿਆਸੇ ਮੋੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੰਮ ਵਿੱਚ ਤੁਹਾਨੂੰ ਕਿਸਮਤ ਅਤੇ ਉਚਿਤ ਮਾਨਤਾ ਦੀ ਕਮੀ ਮਿਲੇਗੀ। ਹਾਲਾਂਕਿ ਇਸ ਦੇ ਬਾਵਜੂਦ ਤੁਸੀਂ ਵਿਰਾਸਤ ਆਦਿ ਦੇ ਰੂਪ ਵਿੱਚ ਅਣਕਿਆਸੇ ਲਾਭ ਪ੍ਰਾਪਤ ਕਰ ਸਕਦੇ ਹੋ, ਜਿਨਾਂ ਨਾਲ ਤੁਹਾਨੂੰ ਕੁਝ ਸੰਤੁਸ਼ਟੀ ਪ੍ਰਾਪਤ ਹੋਵੇਗੀ।

ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਲਾ ਰਾਸ਼ੀ ਦੇ ਜਾਤਕਾਂ ਨੂੰ ਅਣਕਿਆਸੇ ਪਰਿਵਰਤਨ, ਜਿਵੇਂ ਕਿ ਨੌਕਰੀ ਵਿੱਚ ਪਰਿਵਰਤਨ ਜਾਂ ਫੇਰ ਕੋਈ ਤਬਾਦਲਾ ਆਦਿ ਦੇਖਣੇ ਪੈ ਸਕਦੇ ਹਨ। ਹਾਲਾਂਕਿ ਇਹ ਮੁਮਕਿਨ ਨਹੀਂ ਹੈ ਕਿ ਇਹ ਪਰਿਵਰਤਨ ਹਮੇਸ਼ਾ ਮਨਚਾਹੀ ਸੰਤੁਸ਼ਟੀ ਲੈ ਕੇ ਆਓਣ।

ਕਾਰੋਬਾਰੀ ਜਾਤਕਾਂ ਨੂੰ ਪ੍ਰਤੀਕੂਲ ਹਾਲਾਤਾਂ ਵਿੱਚ ਵਿੱਤੀ ਅਸਫਲਤਾਵਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਣ ਦੇ ਲਈ ਤੁਹਾਨੂੰ ਸਾਵਧਾਨ ਰਹਿਣ ਅਤੇ ਉਚਿਤ ਪ੍ਰਬੰਧਨ ਅਪਨਾਓਣ ਦੀ ਸਲਾਹ ਦਿੱਤੀ ਜਾਂਦੀ ਹੈ।

ਵਿੱਤੀ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਲਾ ਰਾਸ਼ੀ ਦੇ ਜਾਤਕਾਂ ਨੂੰ ਇਸ ਗੋਚਰ ਦੇ ਦੌਰਾਨ ਖਰਚਿਆਂ ਵਿੱਚ ਵਾਧੇ ਦਾ ਸਾਹਮਣਾ ਕਰਨਾ ਪਵੇਗਾ, ਜਿਸ ਨਾਲ ਇਹਨਾਂ ਦੇ ਜੀਵਨ ਵਿੱਚ ਵਿੱਤੀ ਤਣਾਅ ਵੱਧ ਸਕਦਾ ਹੈ। ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਵਿੱਚ ਯਾਤਰਾ ਦੇ ਦੌਰਾਨ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਅਤੇ ਹੋਰ ਅਣਕਿਆਸੇ ਹਾਲਾਤਾਂ ਦੇ ਕਾਰਨ ਤੁਹਾਡੀ ਵਿੱਤੀ ਚਿੰਤਾ ਵੱਧ ਸਕਦੀ ਹੈ। ਅਜਿਹੇ ਵਿੱਚ ਤੁਹਾਨੂੰ ਸਾਵਧਾਨੀਪੂਰਵਕ ਬੱਚਤ ਕਰਨ ਅਤੇ ਵਿੱਤੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਰਿਸ਼ਤਿਆਂ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਜਾਤਕਾਂ ਨੂੰ ਆਪਣੇ ਜੀਵਨਸਾਥੀ ਦੇ ਨਾਲ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਈਗੋ ਵਿੱਚ ਟਕਰਾਅ ਅਤੇ ਪ੍ਰੇਮ ਵਿੱਚ ਕਮੀ ਦੇਖਣ ਨੂੰ ਮਿਲ ਸਕਦੀ ਹੈ।

ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਤਣਾਅ ਸਬੰਧੀ ਪਰੇਸ਼ਾਨੀਆਂ ਜਾਂ ਤੰਤਰਿਕਾ ਸਬੰਧੀ ਪਰੇਸ਼ਾਨੀਆਂ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਇਸ ਅਵਧੀ ਦੇ ਦੌਰਾਨ ਅੱਖਾਂ ਦੀ ਬਿਮਾਰੀ ਤੁਹਾਡੀ ਪਰੇਸ਼ਾਨੀ ਵਧਾ ਸਕਦੀ ਹੈ।

ਉਪਾਅ: ਦਾਨ ਦੇ ਕੰਮਾਂ ਵਿੱਚ ਸ਼ਾਮਿਲ ਹੋਵੋ ਅਤੇ ਜ਼ਰੂਰਤਮੰਦ ਲੋਕਾਂ ਨੂੰ ਦਾਨ ਦਿਓ। ਖ਼ਾਸ ਤੌਰ ‘ਤੇ ਬੁੱਧਵਾਰ ਨੂੰ ਬੁੱਧ ਗ੍ਰਹਿ ਨਾਲ਼ ਸਬੰਧਤ ਦਾਨ ਕਰਨਾ ਤੁਹਾਡੇ ਲਈ ਸ਼ੁਭ ਸਾਬਿਤ ਹੋਵੇਗਾ।

ਤੁਲਾ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਵਿਆਹ ਅਤੇ ਸਾਂਝੇਦਾਰੀ ਦੇ ਸੱਤਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।

ਇਸ ਗੋਚਰ ਦੇ ਦੌਰਾਨ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਚੁਣੌਤੀਆਂ ਵੀ ਮਿਲਣਗੀਆਂ ਅਤੇ ਮੌਕੇ ਵੀ ਮਿਲਣਗੇ ਅਰਥਾਤ ਮਿਲੇ-ਜੁਲੇ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਖਾਸ ਤੌਰ ‘ਤੇ ਤੁਹਾਨੂੰ ਆਪਣੇ ਰਿਸ਼ਤੇ ਅਤੇ ਵਿੱਤੀ ਮਾਮਲਿਆਂ ਵਿੱਚ ਇਹ ਮਿਲੇ-ਜੁਲੇ ਨਤੀਜੇ ਹਾਸਲ ਹੋਣਗੇ। ਇਸ ਅਵਧੀ ਵਿੱਚ ਤੁਹਾਨੂੰ ਕੁਝ ਲਾਭ ਵੀ ਮਿਲਣ ਦੀ ਸੰਭਾਵਨਾ ਹੈ, ਪਰ ਤੁਹਾਨੂੰ ਮਧੁਰ ਰਿਸ਼ਤੇ ਬਣਾ ਕੇ ਰੱਖਣ ਲਈ ਖਰਚੇ ਕਰਨੇ ਪੈਣਗੇ ਅਤੇ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਵੇਗਾ।

ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਜਾਤਕਾਂ ਨੂੰ ਸੀਨੀਅਰ ਅਧਿਕਾਰੀਆਂ ਅਤੇ ਸਹਿਕਰਮੀਆਂ ਦੇ ਨਾਲ ਕੰਮ ਦੇ ਦਬਾਅ ਅਤੇ ਤਣਾਅਪੂਰਣ ਰਿਸ਼ਤੇ ਦਾ ਅਨੁਭਵ ਹੋਵੇਗਾ। ਸਖਤ ਮਿਹਨਤ ਦੇ ਬਾਵਜੂਦ ਤੁਹਾਨੂੰ ਪਹਿਚਾਣ ਨਹੀਂ ਮਿਲ ਸਕੇਗੀ, ਜਿਸ ਕਾਰਨ ਤੁਹਾਨੂੰ ਨਿਰਾਸ਼ਾ ਹੋ ਸਕਦੀ ਹੈ।

ਇਸ ਰਾਸ਼ੀ ਦੇ ਕਾਰੋਬਾਰੀ ਜਾਤਕਾਂ ਨੂੰ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ, ਜਿਸ ਦੇ ਨਤੀਜੇ ਵਜੋਂ ਉਹਨਾਂ ਦੇ ਮੁਨਾਫੇ ਵਿੱਚ ਵੀ ਕਮੀ ਹੋਵੇਗੀ ਅਤੇ ਅਣਕਿਆਸੀਆਂ ਅਸਫਲਤਾਵਾਂ ਵੀ ਦੇਖਣੀਆਂ ਪੈਣਗੀਆਂ।

ਵਿੱਤੀ ਪੱਖ ਬਾਰੇ ਗੱਲ ਕਰੀਏ ਤਾਂ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਬੁੱਧ ਗੋਚਰ ਦੇ ਦੌਰਾਨ ਸਾਵਧਾਨੀ ਰੱਖਣ ਦੀ ਜ਼ਰੂਰਤ ਪਵੇਗੀ ਅਤੇ ਉਹਨਾਂ ਨੂੰ ਖਾਸ ਤੌਰ ‘ਤੇ ਨਵੇਂ ਨਿਵੇਸ਼ ਦੇ ਸਬੰਧ ਵਿੱਚ ਕੋਈ ਵੀ ਫੈਸਲਾ ਜਲਦਬਾਜ਼ੀ ਵਿੱਚ ਲੈਣ ਤੋਂ ਬਚਣਾ ਪਵੇਗਾ। ਚੰਗੀ ਵਿੱਤੀ ਯੋਜਨਾ ਬਣਾਓਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੋਵੇਗਾ।

ਰਿਸ਼ਤਿਆਂ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਗਲਤਫਹਿਮੀ ਅਤੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ, ਜਿਸ ਕਾਰਨ ਉਹਨਾਂ ਨੂੰ ਜੀਵਨਸਾਥੀ ਦੇ ਨਾਲ ਖੁਸ਼ੀਆਂ ਵਿੱਚ ਕਮੀ ਦੇਖਣ ਨੂੰ ਮਿਲੇਗੀ। ਪ੍ਰਭਾਵੀ ਢੰਗ ਨਾਲ ਗੱਲਬਾਤ ਕਰਨਾ ਅਤੇ ਕਿਸੇ ਵੀ ਮੁੱਦੇ ਨੂੰ ਧੀਰਜ ਰੱਖ ਕੇ ਅਤੇ ਸਮਝ ਕੇ ਉਸ ਨੂੰ ਹੱਲ ਕਰਨਾ ਬਹੁਤ ਮਹੱਤਵਪੂਰਣ ਹੋਵੇਗਾ।

ਸਿਹਤ ਬਾਰੇ ਗੱਲ ਕਰੀਏ ਤਾਂ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਗਲ਼ੇ ਦੇ ਇਨਫੈਕਸ਼ਨ ਅਤੇ ਸਿਰ ਦਰਦ ਤੋਂ ਸਾਵਧਾਨ ਰਹਿਣਾ ਪਵੇਗਾ। ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਨੂੰ ਇਸ ਤੋਂ ਪਰੇਸ਼ਾਨੀ ਹੋ ਸਕਦੀ ਹੈ। ਇਸ ਰਾਸ਼ੀ ਦੇ ਜਾਤਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸਕਾਰਾਤਮਕ ਦ੍ਰਿਸ਼ਟੀਕੋਣ ਬਣਾ ਕੇ ਰੱਖੋ ਅਤੇ ਜਿੰਨਾ ਹੋ ਸਕੇ ਨਕਾਰਾਤਮਕਤਾ ਤੋਂ ਦੂਰ ਰਹੋ। ਕੋਈ ਵੀ ਫੈਸਲਾ ਬੁੱਧੀਮਾਨੀ ਨਾਲ ਕਰੋ ਤਾਂ ਹੀ ਤੁਸੀਂ ਇਸ ਸਮਾਂ-ਅਵਧੀ ਤੋਂ ਆਸਾਨੀ ਨਾਲ ਨਿੱਕਲ਼ ਸਕੋਗੇ।

ਉਪਾਅ: ਧਿਆਨ ਅਤੇ ਯੋਗ ਅਭਿਆਸ ਕਰਨ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।

ਬ੍ਰਿਸ਼ਚਕ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਕਰਜ਼ੇ, ਮੁਕੱਦਮੇਬਾਜ਼ੀ ਅਤੇ ਦੁਸ਼ਮਣ ਦੇ ਛੇਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।

ਇਸ ਗੋਚਰ ਦੇ ਦੌਰਾਨ ਧਨੂੰ ਰਾਸ਼ੀ ਦੇ ਜਾਤਕਾਂ ਨੂੰ ਰਿਸ਼ਤਿਆਂ ਅਤੇ ਵਿੱਤੀ ਮਾਮਲਿਆਂ ਵਿੱਚ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਤੁਹਾਨੂੰ ਕਰੀਅਰ ਅਤੇ ਵਿੱਦਿਅਕ ਖੇਤਰ ਵਿੱਚ ਵਿਕਾਸ ਅਤੇ ਸਫਲਤਾ ਦੇ ਮੌਕੇ ਪ੍ਰਾਪਤ ਹੋਣਗੇ।

ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਧਨੂੰ ਰਾਸ਼ੀ ਦੇ ਜਾਤਕਾਂ ਨੂੰ ਰੁਕਾਵਟਾਂ ਅਤੇ ਕੰਮ ਦੇ ਦਬਾਅ ਦਾ ਸਾਹਮਣਾ ਕਰਨਾ ਪਵੇਗਾ, ਜਿਸ ਨਾਲ ਤੁਹਾਡੇ ਜੀਵਨ ਵਿੱਚ ਅਸੰਤੁਸ਼ਟੀ ਅਤੇ ਤਰੱਕੀ ਵਿੱਚ ਕਮੀ ਆਵੇਗੀ।ਇਸ ਲਈ ਇਸ ਅਵਧੀ ਦੇ ਦੌਰਾਨ ਤੁਹਾਡੇ ਲਈ ਸਾਵਧਾਨੀ ਪੂਰਵਕ ਯੋਜਨਾ ਬਣਾ ਕੇ ਚੱਲਣਾ ਅਤੇ ਦ੍ਰਿੜਤਾ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ।

ਇਸ ਰਾਸ਼ੀ ਦੇ ਜਿਹੜੇ ਜਾਤਕ ਕਾਰੋਬਾਰ ਦੇ ਖੇਤਰ ਨਾਲ ਸਬੰਧਤ ਹਨ, ਉਹਨਾਂ ਨੂੰ ਵਧੇ ਹੋਏ ਖਰਚਿਆਂ ਅਤੇ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ, ਜਿਸ ਕਾਰਨ ਮੁਨਾਫਾ ਕਮਾਓਣਾ ਉਹਨਾਂ ਦੇ ਲਈ ਥੋੜਾ ਮੁਸ਼ਕਿਲ ਹੋ ਸਕਦਾ ਹੈ।

ਆਰਥਿਕ ਮੋਰਚੇ ‘ਤੇ ਗੱਲ ਕਰੀਏ ਤਾਂ ਵਿੱਤੀ ਸਥਿਰਤਾ ਵਿੱਚ ਤੁਹਾਨੂੰ ਥੋੜੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਨੁਕਸਾਨ ਤੋਂ ਬਚਣ ਦੇ ਲਈ ਤੁਹਾਨੂੰ ਕੋਈ ਵੀ ਨਿਵੇਸ਼ ਜਾਂ ਵੱਡਾ ਫੈਸਲਾ ਲੈਂਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ। ਚੁਣੌਤੀਆਂ ਦੇ ਬਾਵਜੂਦ ਧਨੂੰ ਰਾਸ਼ੀ ਦੇ ਜਾਤਕ ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਰੁਕਾਵਟਾਂ ਨੂੰ ਪਾਰ ਕਰਨ ਵਿੱਚ ਅਤੇ ਆਪਣੇ ਪੇਸ਼ੇਵਰ ਅਤੇ ਵਿੱਦਿਅਕ ਕਾਰਜਾਂ ਵਿੱਚ ਸਫਲਤਾ ਪ੍ਰਾਪਤ ਕਰਨ ਵਿੱਚ ਕਾਮਯਾਬ ਰਹਿਣਗੇ। ਚੰਗੇ ਵਿੱਤੀ ਪ੍ਰਬੰਧਨ ਅਤੇ ਕੋਸ਼ਿਸ਼ਾਂ ਵਿੱਚ ਜੋਖਿਮ ਅਤੇ ਸਾਹਸ ਨਾਲ ਤੁਹਾਨੂੰ ਅਨੁਕੂਲ ਨਤੀਜੇ ਪ੍ਰਾਪਤ ਹੋ ਸਕਦੇ ਹਨ।

ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਰਾਸ਼ੀ ਦੇ ਜਾਤਕਾਂ ਨੂੰ ਸ਼ਾਦੀਸ਼ੁਦਾ ਜੀਵਨ ਵਿੱਚ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਾਰੋਬਾਰ ਵਿੱਚ ਜਾਂ ਫੇਰ ਕਾਰੋਬਾਰੀ ਸਹਿਯੋਗੀਆਂ ਦੇ ਨਾਲ ਰਿਸ਼ਤਿਆਂ ਵਿੱਚ ਕੁਝ ਪਰੇਸ਼ਾਨੀਆਂ ਹੋ ਸਕਦੀ ਹੈ, ਜਿਸ ਕਾਰਨ ਸੰਭਾਵਿਤ ਰੂਪ ਤੋਂ ਕਾਨੂੰਨੀ ਕਾਰਵਾਈ ਜਾਂ ਫੇਰ ਅਲਗਾਵ ਦੀ ਸਥਿਤੀ ਆਉਣ ‘ਤੇ ਗੱਲਬਾਤ ਕਰਨਾ ਇਹਨਾਂ ਪਰੇਸ਼ਾਨੀਆਂ ਤੋਂ ਤੁਹਾਨੂੰ ਛੁਟਕਾਰਾ ਦਿਲਵਾ ਸਕਦਾ ਹੈ। ਇਹਨਾਂ ਪਰੇਸ਼ਾਨੀਆਂ ਨੂੰ ਰੋਕਣ ਦੇ ਲਈ ਤੁਹਾਨੂੰ ਕੂਟਨੀਤਕ ਰਵੱਈਆ ਅਪਨਾਓਣ ਦੀ ਜ਼ਰੂਰਤ ਪਵੇਗੀ।

ਸਿਹਤ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਪੈਰਾਂ ਅਤੇ ਪੱਟਾਂ ਵਿੱਚ ਦਰਦ ਵਰਗੀ ਸਮੱਸਿਆ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ, ਜੋ ਕਿ ਸ਼ਾਇਦ ਤੁਹਾਡੇ ਅੰਦਰ ਘੱਟ ਊਰਜਾ ਅਤੇ ਤਣਾਅ ਦੇ ਕਾਰਨ ਹੋਵੇ। ਜਾਤਕਾਂ ਨੂੰ ਆਪਣੀ ਦੇਖਭਾਲ ਨੂੰ ਪਹਿਲ ਦੇਣ ਅਤੇ ਇਸ ਅਵਧੀ ਦੇ ਦੌਰਾਨ ਸਰੀਰਕ ਪਰੇਸ਼ਾਨੀ ਨੂੰ ਘੱਟ ਕਰਨ ਦੇ ਹੱਲ ਲੱਭਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਭਗਵਾਨ ਗਣੇਸ਼ ਨੂੰ ਦੁੱਭ ਚੜ੍ਹਾਓ।

ਧਨੂੰ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਮਕਰ ਰਾਸ਼ੀ

ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਨੌਵੇਂ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਪਿਆਰ, ਰੋਮਾਂਸ ਅਤੇ ਸੰਤਾਨ ਦੇ ਪੰਜਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।

ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਮਕਰ ਰਾਸ਼ੀ ਦੇ ਜਾਤਕਾਂ ਜਾਂ ਲੜਕਿਆਂ ਨੂੰ ਅਧਿਆਤਮਿਕ ਵਿਕਾਸ ਅਤੇ ਵਿਅਕਤੀਗਤ ਵਿਕਾਸ ਦੀ ਅਵਧੀ ਦਾ ਅਨੁਭਵ ਕਰਵਾਏਗਾ। ਪੰਜਵੇਂ ਘਰ ਵਿੱਚ ਬੁੱਧ ਦਾ ਇਹ ਗੋਚਰ ਜੀਵਨ ਦੇ ਵੱਖ-ਵੱਖ ਪਹਿਲੂਆਂ ਵਿੱਚ ਤਰੱਕੀ ਅਤੇ ਪੂਰਣਤਾ ਲੈ ਕੇ ਆਵੇਗਾ।

ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਕਰੀਅਰ ਦੇ ਮੋਰਚੇ ਉੱਤੇ ਚੰਗਾ ਵਾਧਾ ਅਤੇ ਤਰੱਕੀ ਦੇ ਮੌਕੇ ਮਿਲਣ ਦੀ ਉੱਚ ਸੰਭਾਵਨਾ ਬਣ ਰਹੀ ਹੈ। ਖਾਸ ਤੌਰ ‘ਤੇ ਵਿਦੇਸ਼ੀ ਭੂਮੀ ਉੱਤੇ ਅਹੁਦੇ ਵਿੱਚ ਤਰੱਕੀ ਨਾਲ ਤੁਹਾਨੂੰ ਪੇਸ਼ੇਵਰ ਕੋਸ਼ਿਸ਼ਾਂ ਵਿੱਚ ਖੁਸ਼ੀ ਮਿਲੇਗੀ। ਇਸ ਰਾਸ਼ੀ ਦੇ ਜਿਹੜੇ ਜਾਤਕ ਕਾਰੋਬਾਰ ਦੇ ਖੇਤਰ ਨਾਲ ਸਬੰਧਤ ਹਨ, ਉਹਨਾਂ ਨੂੰ ਆਸ਼ਾਜਣਕ ਲਾਭ ਅਤੇ ਨਵੇਂ ਮੌਕੇ ਪ੍ਰਾਪਤ ਹੋਣਗੇ।

ਵਿੱਤੀ ਮੋਰਚੇ ਉੱਤੇ ਗੱਲ ਕਰੀਏ ਤਾਂ ਸੱਟਾ ਨਿਵੇਸ਼ ਤੁਹਾਡੇ ਲਈ ਭਾਗਸ਼ਾਲੀ ਸਾਬਿਤ ਹੋਵੇਗਾ ਫੇਰ ਵੀ ਨਿਵੇਸ਼ ਦੇ ਅਨੁਭਵ ਤੋਂ ਪਹਿਲਾਂ ਉਚਿਤ ਸ਼ੋਧ ਕਰਕੇ ਹੀ ਕੋਈ ਕਦਮ ਅੱਗੇ ਵਧਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਗੋਚਰ ਦੇ ਦੌਰਾਨ ਪੈਸੇ ਬਚਾਉਣ ਦੇ ਲਈ ਵੀ ਤੁਹਾਨੂੰ ਅਨੁਕੂਲ ਮੌਕੇ ਮਿਲਣਗੇ।

ਰਿਸ਼ਤਿਆਂ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਖਾਸ ਤੌਰ ‘ਤੇ ਜੀਵਨਸਾਥੀ ਦੇ ਨਾਲ ਤੁਹਾਨੂੰ ਰਿਸ਼ਤੇ ਵਿੱਚ ਤਾਲਮੇਲ ਅਤੇ ਸੰਤੁਸ਼ਟੀ ਪ੍ਰਾਪਤ ਹੋਵੇਗੀ। ਜਿਹੜੇ ਲੋਕ ਪਿਆਰ ਵਿੱਚ ਪਏ ਹੋਏ ਹਨ, ਉਹਨਾਂ ਨੂੰ ਆਪਣੇ ਰਿਸ਼ਤੇ ਵਿੱਚ ਰਹਿੰਦੇ ਹੋਏ ਵਿਆਹ ਦੇ ਮੌਕੇ ਪ੍ਰਾਪਤ ਹੋ ਸਕਦੇ ਹਨ, ਜਿਸ ਨਾਲ ਤੁਹਾਡਾ ਪ੍ਰੇਮ ਅਤੇ ਰਿਸ਼ਤਾ ਹੋਰ ਵੀ ਮਜ਼ਬੂਤ ਬਣੇਗਾ।

ਸਿਹਤ ਦੇ ਪੱਖ ਤੋਂ ਗੱਲ ਕਰੀਏ ਤਾਂ ਵਧੀ ਹੋਈ ਊਰਜਾ ਅਤੇ ਉਤਸ਼ਾਹ ਦੇ ਕਾਰਨਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਡੀ ਸਿਹਤ ਅਤੇ ਜੀਵਨ ਸ਼ਕਤੀ ਸ਼ਾਨਦਾਰ ਰਹੇਗੀ। ਹਾਲਾਂਕਿ ਸਿਹਤ ਸਬੰਧੀ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ, ਜਿਨਾਂ ਨੂੰ ਤੁਸੀਂ ਆਸਾਨੀ ਨਾਲ ਦੂਰ ਕਰ ਸਕਦੇ ਹੋ ਅਤੇ ਵਿਅਕਤੀਗਤ ਵਿਕਾਸ ਅਤੇ ਕਲਿਆਣ ਉੱਤੇ ਧਿਆਨ ਕੇਂਦਰਿਤ ਕਰ ਸਕਦੇ ਹੋ।

ਉਪਾਅ: ਬੁੱਧ ਗ੍ਰਹਿ ਦੀ ਨਕਾਰਾਤਮਕਤਾ ਨੂੰ ਦੂਰ ਕਰਨ ਦੇ ਲਈ ਜੇਕਰ ਸੰਭਵ ਹੋਵੇ ਤਾਂ ਬੁੱਧਵਾਰ ਦੇ ਵਰਤ ਰੱਖੋ।

ਮਕਰ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਅੱਠਵੇਂ ਅਤੇ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਆਰਾਮ, ਮਾਂ ਅਤੇ ਸੁੱਖ ਦੇ ਚੌਥੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।

ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਕੁੰਭ ਰਾਸ਼ੀ ਦੇ ਜਾਤਕਾਂ ਨੂੰ ਅਨੁਕੂਲ ਅਤੇ ਪ੍ਰਤੀਕੂਲ ਦੋਵਾਂ ਤਰ੍ਹਾਂ ਦੇ ਨਤੀਜੇ ਪ੍ਰਦਾਨ ਕਰੇਗਾ। ਚੌਥੇ ਘਰ ਵਿੱਚ ਬੁੱਧ ਦਾ ਗੋਚਰ ਜੀਵਨ ਦੇ ਵੱਖ-ਵੱਖ ਪਹਿਲੂਆਂ ਖਾਸ ਤੌਰ ‘ਤੇ ਪਰਿਵਾਰਿਕ ਮਾਮਲਿਆਂ ਅਤੇ ਕਰੀਅਰ ਵਿੱਚ ਉਤਾਰ-ਚੜ੍ਹਾਅ ਲਿਆਓਂਦਾ ਹੈ।

ਕਰੀਅਰ ਦੇ ਮੋਰਚੇ ਉੱਤੇ ਜਾਤਕਾਂ ਨੂੰ ਔਸਤ ਨਤੀਜੇ ਮਿਲਣਗੇ। ਸੀਨੀਅਰ ਅਧਿਕਾਰੀਆਂ ਵੱਲੋਂ ਕੰਮ ਦੇ ਦਬਾਅ ਅਤੇ ਵਿਵਾਦਾਂ ਦੀ ਵੀ ਉਮੀਦ ਕੀਤੀ ਜਾ ਸਕਦੀ ਹੈ। ਤੁਹਾਨੂੰ ਸਖਤ ਮੁਕਾਬਲੇ ਅਤੇ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਵੇਗਾ। ਇਸ ਲਈ ਇਹਨਾਂ ਰੁਕਾਵਟਾਂ ਨੂੰ ਪਾਰ ਕਰਨ ਦੇ ਲਈ ਤੁਹਾਨੂੰ ਉਚਿਤ ਰਸਤਾ ਅਪਨਾਓਣ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਵਿੱਤੀ ਪੱਖ ਤੋਂ ਗੱਲ ਕਰੀਏ ਤਾਂ ਇਹ ਸਮਾਂ ਸੰਪੱਤੀ ਵਿੱਚ ਨਿਵੇਸ਼ ਕਰਨ ਜਾਂ ਦੀਰਘਕਾਲੀਨ ਲਾਭ ਨਾਲ ਸਬੰਧਤ ਸੰਪੱਤੀ ਨੂੰ ਦੁਬਾਰਾ ਲੈਣ ਦੇ ਲਈ ਬਹੁਤ ਅਨੁਕੂਲ ਸਾਬਤ ਹੋਵੇਗਾ। ਇਸ ਅਵਧੀ ਵਿੱਚ ਜਾਤਕਾਂ ਨੂੰ ਕੁਝ ਖਰਚਿਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ, ਪਰ ਬੱਚਤ ਦੇ ਮੌਕੇ ਵੀ ਪ੍ਰਾਪਤ ਹੋਣਗੇ। ਅਣਕਿਆਸੇ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਪੈਸੇ ਦਾ ਪ੍ਰਭਾਵੀ ਢੰਗ ਨਾਲ ਪ੍ਰਬੰਧਨ ਕਰਨਾ ਮਹੱਤਵਪੂਰਣ ਰਹੇਗਾ। ਵਿੱਤੀ ਸਥਿਰਤਾ ਬਣਾ ਕੇ ਰੱਖਣ ਦੇ ਲਈ ਵਿਵੇਕ ਅਤੇ ਸਾਵਧਾਨੀਪੂਰਵਕ ਬੱਚਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਰਾਸ਼ੀ ਦੇ ਜਾਤਕਾਂ ਨੂੰ ਮਿਲੇ-ਜੁਲੇ ਨਤੀਜੇ ਮਿਲਣਗੇ, ਕਿਉਂਕਿ ਇਹ ਪਰਿਵਾਰ ਦੇ ਬਾਰੇ ਵਿੱਚ ਚਿੰਤਾ ਕਰਦੇ ਹਨ। ਇਹ ਜਾਤਕ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਰਿਸ਼ਤੇ ਅਨੁਕੂਲ ਬਣਾ ਕੇ ਰੱਖਣ ਲਈ ਸੰਘਰਸ਼ ਕਰਦੇ ਨਜ਼ਰ ਆ ਸਕਦੇ ਹਨ।ਜੇਕਰ ਤੁਹਾਡੇ ਜੀਵਨ ਵਿੱਚ ਕੋਈ ਵੀ ਚੁਣੌਤੀ ਆਓਂਦੀ ਹੈ, ਤਾਂ ਉਸ ਦਾ ਹੱਲ ਕੱਢਣ ਦੇ ਲਈ ਗੱਲਬਾਤ ਦਾ ਸਹਾਰਾ ਲਓ।

ਸਿਹਤ ਬਾਰੇ ਗੱਲ ਕਰੀਏ ਤਾਂ ਜਾਤਕਾਂ ਨੂੰ ਆਪਣੀ ਸਿਹਤ ਦੀ ਉਚਿਤ ਦੇਖਭਾਲ ਕਰਨੀ ਪਵੇਗੀ, ਕਿਉਂਕਿ ਇਹਨਾਂ ਨੂੰ ਗਲ਼ੇ ਵਿੱਚ ਇਨਫੈਕਸ਼ਨ ਅਤੇ ਪਾਚਣ ਸਬੰਧੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਇਹਨਾਂ ਦੇ ਜੀਵਨ ਵਿੱਚ ਨਹੀਂ ਆਵੇਗੀ।

ਉਪਾਅ: ਬੁੱਧਵਾਰ ਦੇ ਦਿਨ ਵਿਸ਼ਣੂੰ ਸਹਸਤਰਨਾਮ ਦਾ ਪਾਠ ਕਰੋ ਜਾਂ ਫੇਰ ਵਿਸ਼ਣੂੰ ਪੁਰਾਣ ਦਾ ਪਾਠ ਕਰੋ।

ਕੁੰਭ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਛੋਟੀ ਯਾਤਰਾ ਅਤੇ ਭੈਣਾਂ/ਭਰਾਵਾਂ ਦੇ ਤੀਜੇ ਘਰ ਵਿੱਚ ਆ ਜਾਵੇਗਾ।

ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਮੀਨ ਰਾਸ਼ੀ ਦੇ ਜਾਤਕਾਂ ਨੂੰ ਖਾਸ ਤੌਰ ‘ਤੇ ਕਰੀਅਰ, ਆਰਥਿਕ ਪੱਖ, ਰਿਸ਼ਤੇ ਅਤੇ ਸਿਹਤ ਦੇ ਪੱਖ ਤੋਂ ਮਿਲੇ-ਜੁਲੇ ਨਤੀਜੇ ਪ੍ਰਦਾਨ ਕਰੇਗਾ।

ਕਰੀਅਰ ਦੇ ਪੱਖ ਤੋਂ ਗੱਲ ਕਰੀਏ ਤਾਂ ਜਾਤਕਾਂ ਨੂੰਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਔਸਤ ਵਾਧਾ ਅਤੇ ਨੌਕਰੀ ਵਿੱਚ ਪਰਿਵਰਤਨ ਪ੍ਰਾਪਤ ਹੋ ਸਕਦੇ ਹਨ। ਕੁਝ ਲੋਕ ਬਿਹਤਰ ਕਰੀਅਰ ਦੀ ਭਾਲ਼ ਵਿੱਚ ਵਿਦੇਸ਼ ਵਿੱਚ ਜਾ ਕੇ ਮੌਕਿਆਂ ਦਾ ਲਾਭ ਲੈਂਦੇ ਨਜ਼ਰ ਆਓਣਗੇ, ਜਦੋਂ ਕਿ ਕੁਝ ਜਾਤਕਾਂ ਨੂੰ ਵਰਤਮਾਨ ਭੂਮਿਕਾਵਾਂ ਜਾਂ ਸਥਿਤੀ ਵਿੱਚ ਪਰਿਵਰਤਨ ਪ੍ਰਾਪਤ ਹੋ ਸਕਦਾ ਹੈ।

ਇਸ ਰਾਸ਼ੀ ਦੇ ਜਿਹੜੇ ਜਾਤਕ ਕਾਰੋਬਾਰ ਦੇ ਖੇਤਰ ਨਾਲ ਜੁੜੇ ਹੋਏ ਹਨ, ਉਹਨਾਂ ਨੂੰ ਇਹ ਗੋਚਰ ਔਸਤ ਮੁਨਾਫਾ ਦੇਵੇਗਾ ਅਤੇ ਨਾਲ ਹੀ ਅੱਗੇ ਵਧਣ ਵਿੱਚ ਚੁਣੌਤੀਆਂ ਵੀ ਲੈ ਕੇ ਆਵੇਗਾ। ਇਸ ਅਵਧੀ ਦੇ ਦੌਰਾਨ ਤੁਹਾਡੇ ਲਈ ਆਪਣੇ ਕਾਰੋਬਾਰ ਵਿੱਚ ਵਿਸਥਾਰ ਕਰਨ ਦੇ ਲਈ ਰਣਨੀਤਕ ਯੋਜਨਾ ਬਣਾਓਣਾ ਅਤੇ ਪ੍ਰਭਾਵਿਤ ਪ੍ਰਬੰਧਨ ਕਰਨਾ ਜ਼ਰੂਰੀ ਰਹੇਗਾ।

ਆਰਥਿਕ ਮੋਰਚੇ ਉੱਤੇ ਗੱਲ ਕਰੀਏ ਤਾਂ ਜਾਤਕਾਂ ਨੂੰਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨਲਾਭ ਅਤੇ ਖਰਚੇ ਦੋਵਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਗੋਚਰ ਦੇ ਦੌਰਾਨ ਤੁਹਾਨੂੰ ਆਰਥਿਕ ਰੂਪ ਤੋਂ ਤਰੱਕੀ ਦੇ ਮੌਕੇ ਪ੍ਰਾਪਤ ਹੋਣਗੇ। ਨਾਲ ਹੀ ਸੰਭਾਵਿਤ ਨੁਕਸਾਨ, ਖਾਸ ਤੌਰ ‘ਤੇ ਯਾਤਰਾ ਦੇ ਦੌਰਾਨ, ਤੋਂ ਵੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਰਿਸ਼ਤਿਆਂ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਜਾਤਕਾਂ ਨੂੰ ਆਪਣੇ ਜੀਵਨਸਾਥੀ ਦੇ ਨਾਲ ਬਹਿਸ ਅਤੇ ਸੰਚਾਰ ਵਿੱਚ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਚੁਣੌਤੀਆਂ ਗਲਤਫਹਿਮੀ ਅਤੇ ਰਿਸ਼ਤੇ ਵਿੱਚ ਸਮਝ ਦੀ ਕਮੀ ਦੇ ਕਾਰਨ ਪੈਦਾ ਹੋਣਗੀਆਂ, ਜਿਨਾਂ ਨੂੰ ਹੱਲ ਕਰਨ ਲਈ ਧੀਰਜ ਅਤੇ ਖੁੱਲੇ ਸੰਚਾਰ ਦੀ ਜ਼ਰੂਰਤ ਪਵੇਗੀ।

ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਜਾਤਕਾਂ ਨੂੰ ਗਲ਼ੇ ਵਿੱਚ ਇਨਫੈਕਸ਼ਨ ਅਤੇ ਚਮੜੀ ਦੀ ਸਮੱਸਿਆ ਵਰਗੀਆਂ ਪਰੇਸ਼ਾਨੀਆਂ ਨਾਲ ਜੂਝਣਾ ਪੈ ਸਕਦਾ ਹੈ। ਹਾਲਾਂਕਿ ਸਿਹਤ ਸਬੰਧੀ ਕੋਈ ਵੱਡੀ ਪਰੇਸ਼ਾਨੀ ਨਹੀਂ ਹੋਵੇਗੀ। ਫੇਰ ਵੀ ਤੁਹਾਨੂੰ ਆਪਣੀ ਦੇਖਭਾਲ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਜ਼ਰੂਰਤ ਪੈਣ ਉੱਤੇ ਡਾਕਟਰੀ ਸਲਾਹ ਵੀ ਲੈਣੀ ਚਾਹੀਦੀ ਹੈ।

ਉਪਾਅ: ਬੁੱਧਵਾਰ ਦੇ ਦਿਨ ਬੱਚਿਆਂ ਜਾਂ ਛੋਟੇ ਵਿਦਿਆਰਥੀਆਂ ਨੂੰ ਭੋਜਨ ਜਾਂ ਫੇਰ ਮਠਿਆਈ ਜ਼ਰੂਰ ਖਿਲਾਓ।

ਮੀਨ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer