ਬੁੱਧ ਸਿੰਘ ਰਾਸ਼ੀ ਵਿੱਚ ਅਸਤ (14 ਸਤੰਬਰ, 2024)

Author: Charu Lata | Updated Thu, 12 Sep 2024 12:16 PM IST

ਆਪਣੇ ਇਸ ਖਾਸ ਲੇਖ ਵਿੱਚ ਅੱਜ ਅਸੀਂਬੁੱਧ ਸਿੰਘ ਰਾਸ਼ੀ ਵਿੱਚ ਅਸਤ ਹੋਣ ਦੇ ਸਕਾਰਾਤਮਕ ਅਤੇ ਨਕਾਰਾਤਮਕ ਪੱਖਾਂ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਾਂਗੇ।ਵੈਦਿਕ ਜੋਤਿਸ਼ ਵਿੱਚ ਬੁੱਧੀ, ਬੋਲ-ਬਾਣੀ, ਵਿੱਦਿਆ, ਗਣਿਤ, ਲੇਖਣ, ਤਰਕ-ਵਿਤਰਕ, ਜੋਤਿਸ਼ ਵਿਗਿਆਨ, ਨ੍ਰਿਤ, ਨਾਟਕ, ਵਪਾਰ ਆਦਿ ਦਾ ਕਾਰਕ ਗ੍ਰਹਿ ਬੁੱਧ 14 ਸਤੰਬਰ 2024 ਨੂੰ ਦੁਪਹਿਰ 12:50 ਵਜੇ ਸਿੰਘ ਰਾਸ਼ੀ ਵਿੱਚ ਅਸਤ ਹੋਣ ਜਾ ਰਿਹਾ ਹੈ। ਬੁੱਧ ਦੇ ਸਿੰਘ ਰਾਸ਼ੀ ਵਿੱਚ ਅਸਤ ਹੋਣ ਨਾਲ ਰਾਸ਼ੀ ਚੱਕਰ ਦੀਆਂ ਸਾਰੀ 12 ਰਾਸ਼ੀਆਂ 'ਤੇ ਪ੍ਰਭਾਵ ਵੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ, ਅਸੀਂ ਤੁਹਾਨੂੰ ਜੋਤਿਸ਼ ਵਿੱਚ ਬੁੱਧ ਦੇ ਮਹੱਤਵ ਨਾਲ ਵੀ ਜਾਣੂ ਕਰਾਵਾਂਗੇ। ਨਾਲ ਹੀ, ਇਸ ਦੇ ਪ੍ਰਭਾਵ ਤੋਂ ਬਚਣ ਦੇ ਉਪਾਅ ਵੀ ਜਾਣਾਂਗੇ।


ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਬੁੱਧ ਦੇ ਸਿੰਘ ਰਾਸ਼ੀ ਵਿੱਚ ਅਸਤ ਹੋਣ ਦਾ ਆਪਣੇ ਜੀਵਨ ‘ਤੇ ਪ੍ਰਭਾਵ

ਜੇਕਰ ਬੁੱਧ ਆਪਣੀ ਸਵੈ-ਰਾਸ਼ੀ ਮਿਥੁਨ ਅਤੇ ਕੰਨਿਆ ਵਿੱਚ ਸਥਿਤ ਹੋਵੇ, ਤਾਂ ਇਹ ਜਾਤਕ ਨੂੰ ਕੁਸ਼ਲ ਨਤੀਜੇ ਪ੍ਰਦਾਨ ਕਰੇਗਾ। ਜਦੋਂ ਬੁੱਧ ਉੱਚ ਰਾਸ਼ੀ ਅਤੇ ਸ਼ਕਤੀਸ਼ਾਲੀ ਸਥਿਤੀ ਵਿੱਚ ਕੰਨਿਆ ਰਾਸ਼ੀ ਵਿੱਚ ਹੋਵੇਗਾ, ਤਾਂ ਜਾਤਕਾਂ ਨੂੰ ਵਪਾਰ ਅਤੇ ਸੱਟੇਬਾਜ਼ੀ ਦੇ ਖੇਤਰ ਵਿੱਚ ਖੂਬ ਸਫਲਤਾ ਪ੍ਰਾਪਤ ਹੋਵੇਗੀ। ਇਹਨਾਂ ਜਾਤਕਾਂ ਦੀ ਦਿਲਚਸਪੀ ਗੂੜ੍ਹ ਵਿਗਿਆਨ ਜਿਵੇਂ ਕਿ ਜੋਤਿਸ਼, ਰਹੱਸਵਾਦ ਆਦਿ ਵਿੱਚ ਹੋ ਸਕਦੀ ਹੈ ਅਤੇ ਇਹ ਇਨ੍ਹਾਂ ਖੇਤਰਾਂ ਵਿੱਚ ਆਪਣੀ ਚਮਕ ਵਿਖਾਉਂਦੇ ਹੋਏ ਨਜ਼ਰ ਆ ਸਕਦੇ ਹਨ। ਤਾਂ ਚੱਲੋ ਅੱਗੇ ਵੱਧਦੇ ਹਾਂ ਅਤੇ ਇਸ ਖਾਸ ਲੇਖ ਰਾਹੀਂ ਜਾਣਦੇ ਹਾਂ ਕਿ 14 ਸਤੰਬਰ 2024 ਨੂੰ ਬੁੱਧ ਸਿੰਘ ਰਾਸ਼ੀ ਵਿੱਚ ਅਸਤ ਹੋਣ ਦਾ ਪ੍ਰਭਾਵ ਸਭ 12 ਰਾਸ਼ੀਆਂ 'ਤੇ ਕਿਹੋ-ਜਿਹਾ ਪਵੇਗਾ ਅਤੇ ਇਸ ਤੋਂ ਬਚਣ ਦੇ ਕੀ-ਕੀ ਉਪਾਅ ਹਨ।

To Read in English Click Here: Mercury Combust In Leo (14 September)

ਜੋਤਿਸ਼ ਵਿੱਚ ਬੁੱਧ ਦੇ ਅਸਤ ਹੋਣ ਦਾ ਮਹੱਤਵ

ਅਸੀਂ ਸਾਰੇ ਜਾਣਦੇ ਹਾਂ ਕਿ ਬੁੱਧ ਗ੍ਰਹਿ ਨੂੰ ਬੁੱਧੀ, ਤਰਕ, ਵਿੱਦਿਆ ਅਤੇ ਸੰਚਾਰ ਕੁਸ਼ਲਤਾ ਦਾ ਕਾਰਕ ਗ੍ਰਹਿ ਮੰਨਿਆ ਜਾਂਦਾ ਹੈ। ਜੇਕਰ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਬੁੱਧ ਕਮਜ਼ੋਰ ਸਥਿਤੀ ਵਿੱਚ ਹੋਵੇ, ਤਾਂ ਇਸ ਨਾਲ ਜਾਤਕਾਂ ਵਿੱਚ ਅਸੁਰੱਖਿਆ ਦੀ ਭਾਵਨਾ, ਧਿਆਨ ਦੀ ਕਮੀ, ਚੀਜ਼ਾਂ ਨੂੰ ਸਮਝਣ ਦੀ ਸ਼ਕਤੀ ਵਿੱਚ ਕਮੀ ਅਤੇ ਕਈ ਵਾਰ ਯਾਦਦਾਸ਼ਤ ਕਮਜ਼ੋਰ ਹੋਣ ਵਰਗੀਆਂ ਸਮੱਸਿਆਵਾਂ ਵੇਖਣ ਨੂੰ ਮਿਲਦੀਆਂ ਹਨ।

ਜੇਕਰ ਗੱਲ ਕਰੀਏ ਗ੍ਰਹਾਂ ਦੇ ਅਸਤ ਹੋਣ ਦੀ, ਤਾਂ ਜਦੋਂ ਕੋਈ ਵੀ ਗ੍ਰਹਿ ਅਸਤ ਹੁੰਦਾ ਹੈ, ਤਾਂ ਉਸ ਤੋਂ ਮਿਲਣ ਵਾਲੇ ਲਾਭਕਾਰੀ ਨਤੀਜਿਆਂ ਵਿੱਚ ਕਮੀ ਵੇਖਣ ਨੂੰ ਮਿਲਦੀ ਹੈ। ਸਧਾਰਣ ਸ਼ਬਦਾਂ ਵਿੱਚ ਕਹੀਏ, ਤਾਂ ਗ੍ਰਹਿ ਦਾ ਅਸਤ ਹੋਣਾ ਗ੍ਰਹਿ ਦੀ ਤਾਕਤ ਵਿੱਚ ਕਮੀ ਪੈਦਾ ਕਰ ਸਕਦਾ ਹੈ। ਹੁਣ ਸਵਾਲ ਉਠਦਾ ਹੈ ਕਿ ਕੋਈ ਵੀ ਗ੍ਰਹਿ ਅਸਤ ਕਦੋਂ ਹੁੰਦਾ ਹੈ? ਅਸਲ ਵਿੱਚ, ਰਾਹੂ ਅਤੇ ਕੇਤੂ ਤੋਂ ਇਲਾਵਾ ਕੋਈ ਵੀ ਹੋਰ ਗ੍ਰਹਿ ਜਦੋਂ ਸੂਰਜ ਦੇ 10 ਡਿਗਰੀ ਦੇ ਅੰਦਰ ਆ ਜਾਂਦਾ ਹੈ, ਤਾਂ ਇੱਥੇ ਸੂਰਜ ਨੂੰ ਤਾਕਤ ਮਿਲਦੀ ਹੈ, ਜਿਸ ਨਾਲ ਦੂਜਾ ਗ੍ਰਹਿ ਕਮਜ਼ੋਰ ਹੋ ਜਾਂਦਾ ਹੈ। ਬੁੱਧ ਸਿੰਘ ਰਾਸ਼ੀ ਵਿੱਚ ਅਸਤ ਹੋਣ ਦੇ ਕਾਰਨ ਧਨ ਦੀ ਕਮੀ ਅਤੇ ਪਰਿਵਾਰ ਵਿੱਚ ਖੁਸ਼ੀਆਂ ਦੀ ਘਾਟ ਆਦਿ ਵੇਖਣ ਨੂੰ ਮਿਲ ਸਕਦੀ ਹੈ।

ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।

ਸਿੰਘ ਰਾਸ਼ੀ ਵਿੱਚ ਬੁੱਧ ਅਸਤ: ਰਾਸ਼ੀ ਅਨੁਸਾਰ ਰਾਸ਼ੀਫਲ ਅਤੇ ਉਪਾਅ

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਬੁੱਧ ਸਿੰਘ ਰਾਸ਼ੀ ਵਿੱਚ ਅਸਤ ਪੰਜਵੇਂ ਘਰ ਵਿੱਚ ਹੋਵੇਗਾ।

ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਆਪਣੇ ਬੱਚਿਆਂ ਦੇ ਵਿਕਾਸ ਨੂੰ ਲੈ ਕੇ ਚਿੰਤਾ ਹੋ ਸਕਦੀ ਹੈ ਅਤੇ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਤੁਸੀਂ ਨਾਖੁਸ਼ ਹੋ ਸਕਦੇ ਹੋ।

ਕਰੀਅਰ ਬਾਰੇ ਗੱਲ ਕਰੀਏ, ਤਾਂ ਇਸ ਦੌਰਾਨ ਤੁਹਾਡੇ ਅੰਦਰ ਆਤਮਵਿਸ਼ਵਾਸ ਦੀ ਕਮੀ ਵੇਖੀ ਜਾ ਸਕਦੀ ਹੈ, ਕਿਉਂਕਿ ਤੁਹਾਡੇ ਉੱਤੇ ਕੰਮ ਦਾ ਦਬਾਅ ਵੱਧ ਹੋ ਸਕਦਾ ਹੈ ਅਤੇ ਇਸ ਕਾਰਨ ਤੁਹਾਨੂੰ ਚਿੰਤਾ ਹੋ ਸਕਦੀ ਹੈ।

ਜਿਨ੍ਹਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਨ੍ਹਾਂ ਨੂੰ ਇਸ ਦੌਰਾਨ ਨੁਕਸਾਨ ਹੋ ਸਕਦਾ ਹੈ, ਕਿਉਂਕਿ ਵਿਰੋਧੀਆਂ ਵਲੋਂ ਸਖਤ ਟੱਕਰ ਮਿਲ ਸਕਦੀ ਹੈ, ਜਿਸ ਨਾਲ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਆਰਥਿਕ ਮਾਮਲਿਆਂ ਵਿੱਚ, ਬੁੱਧ ਸਿੰਘ ਰਾਸ਼ੀ ਵਿੱਚ ਅਸਤ ਹੋਣ ਦੇ ਕਾਰਨ ਇਕਾਗਰਤਾ ਅਤੇ ਧਿਆਨ ਦੀ ਕਮੀ ਦੇ ਕਾਰਨ ਤੁਹਾਨੂੰ ਧਨ ਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਾਰਨ ਤੁਹਾਨੂੰ ਹੋਰ ਵੀ ਜ਼ਿਆਦਾ ਸਾਵਧਾਨ ਰਹਿਣਾ ਪਵੇਗਾ।

ਪ੍ਰੇਮ ਜੀਵਨ ਵਿੱਚ ਮੇਖ਼ ਰਾਸ਼ੀ ਦੇ ਜਾਤਕ ਆਪਣੇ ਸਾਥੀ ਦੇ ਪ੍ਰਤੀ ਪਿਆਰ ਦਾ ਇਜ਼ਹਾਰ ਨਹੀਂ ਕਰ ਸਕਣਗੇ, ਜਿਸ ਨਾਲ਼ ਉਨ੍ਹਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ।

ਸਿਹਤ ਬਾਰੇ ਗੱਲ ਕਰੀਏ, ਤਾਂ ਤੁਹਾਨੂੰ ਆਪਣੇ ਬੱਚਿਆਂ ਦੀ ਸਿਹਤ ਲਈ ਵਧੇਰੇ ਪੈਸਾ ਖਰਚ ਕਰਨਾ ਪੈ ਸਕਦਾ ਹੈ।

ਉਪਾਅ- ਹਰ ਰੋਜ਼ 41 ਵਾਰ “ॐ ਮਹਾਂ ਵਿਸ਼ਣਵੇ ਨਮਹ:” ਦਾ ਜਾਪ ਕਰੋ।

ਮੇਖ਼ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ। ਬੁੱਧ ਸਿੰਘ ਰਾਸ਼ੀ ਵਿੱਚ ਅਸਤ ਤੁਹਾਡੇ ਚੌਥੇ ਘਰ ਵਿੱਚ ਹੋਵੇਗਾ।

ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਆਪਣੇ ਧਨ ਨੂੰ ਸੁਰੱਖਿਅਤ ਰੱਖਣ ਵੱਲ ਧਿਆਨ ਦੇਣਾ ਪੈ ਸਕਦਾ ਹੈ, ਕਿਉਂਕਿ ਧਨ ਹਾਨੀ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਤੁਹਾਨੂੰ ਸੁੱਖ-ਸਹੂਲਤਾਂ ਦੀ ਕਮੀ ਮਹਿਸੂਸ ਹੋ ਸਕਦੀ ਹੈ, ਜੋ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ।

ਕਰੀਅਰ ਬਾਰੇ ਗੱਲ ਕਰੀਏ, ਤਾਂ ਕਾਰਜ ਖੇਤਰ ਵਿੱਚ ਕੰਮ ਦਾ ਦਬਾਅ ਵੱਧ ਸਕਦਾ ਹੈ, ਜਿਸ ਨਾਲ ਤੁਹਾਨੂੰ ਤਣਾਅ ਹੋ ਸਕਦਾ ਹੈ ਅਤੇ ਇਸ ਤਰ੍ਹਾਂ ਤੁਸੀਂ ਕਾਰਜ ਖੇਤਰ ਵਿੱਚ ਸੰਤੋਸ਼ ਦੀ ਕਮੀ ਮਹਿਸੂਸ ਕਰ ਸਕਦੇ ਹੋ।

ਜਿਨ੍ਹਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਨ੍ਹਾਂ ਨੂੰ ਲਾਪਰਵਾਹੀ ਅਤੇ ਵਪਾਰ ਸਬੰਧੀ ਉਚਿਤ ਯੋਜਨਾ ਦੀ ਕਮੀ ਦੇ ਕਾਰਨ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਆਰਥਿਕ ਜੀਵਨ ਬਾਰੇ ਗੱਲ ਕਰੀਏ, ਤਾਂ ਉਚਿਤ ਯੋਜਨਾ ਦੀ ਕਮੀ, ਲਾਪਰਵਾਹੀ ਆਦਿ ਦੇ ਕਾਰਨ ਤੁਹਾਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਨਾਲ ਹੀ, ਸੰਭਾਵਨਾ ਹੈ ਕਿ ਤੁਸੀਂ ਆਪਣੇ ਦੋਸਤ ਦੀ ਮੱਦਦ ਕਰਨ ਵਿੱਚ ਅਸਫਲ ਹੋਵੋਗੇ।

ਪ੍ਰੇਮ ਜੀਵਨ ਵਿੱਚ ਸੰਭਾਵਨਾ ਹੈ ਕਿ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਆਪਸੀ ਸਮਝ ਅਤੇ ਤਾਲਮੇਲ ਦੀ ਕਮੀ ਦੇ ਕਾਰਨ ਮਧੁਰ ਸਬੰਧ ਸਥਾਪਿਤ ਕਰਨ ਵਿੱਚ ਅਸਫਲ ਰਹੋਗੇ।

ਸਿਹਤ ਦੇ ਪੱਖ ਤੋਂ ਦੇਖੀਏ ਤਾਂ ਤੁਹਾਨੂੰ ਆਪਣੀ ਮਾਂ ਦੀ ਸਿਹਤ 'ਤੇ ਜ਼ਿਆਦਾ ਖਰਚਾ ਕਰਨਾ ਪੈ ਸਕਦਾ ਹੈ, ਜੋ ਤੁਹਾਡੇ ਲਈ ਚਿੰਤਾ ਦਾ ਕਾਰਨ ਬਣ ਸਕਦਾ ਹੈ।

ਉਪਾਅ- ਬੁੱਧਵਾਰ ਨੂੰ ਬੁੱਧ ਗ੍ਰਹਿ ਦੇ ਲਈ ਹਵਨ ਕਰਵਾਓ।

ਬ੍ਰਿਸ਼ਭ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ, ਬੁੱਧ ਪਹਿਲੇ ਅਤੇ ਚੌਥੇ ਘਰ ਦਾ ਸੁਆਮੀ ਹੈ। ਬੁੱਧ ਸਿੰਘ ਰਾਸ਼ੀ ਵਿੱਚ ਅਸਤ ਤੁਹਾਡੇ ਤੀਜੇ ਘਰ ਵਿੱਚ ਹੋਵੇਗਾ।

ਬੁੱਧ ਸਿੰਘ ਰਾਸ਼ੀ ਵਿੱਚ ਅਸਤ ਹੋਣ ਦੇ ਨਤੀਜੇ ਵੱਜੋਂ, ਤੁਹਾਨੂੰ ਸੁੱਖ-ਸਹੂਲਤਾਂ ਦੀ ਕਮੀ ਮਹਿਸੂਸ ਹੋ ਸਕਦੀ ਹੈ ਅਤੇ ਖੁਸ਼ੀਆਂ ਗਾਇਬ ਹੋ ਸਕਦੀਆਂ ਹਨ। ਇਸ ਦੌਰਾਨ, ਤੁਸੀਂ ਆਪਣਾ ਕੀਮਤੀ ਸਮਾਂ ਬਰਬਾਦ ਕਰ ਰਹੇ ਹੋ ਸਕਦੇ ਹੋ।

ਕਰੀਅਰ ਬਾਰੇ ਗੱਲ ਕਰੀਏ, ਤਾਂ ਤੁਸੀਂ ਅਣਚਾਹੇ ਕਾਰਨਾਂ ਕਰਕੇ ਨੌਕਰੀ ਬਦਲ ਸਕਦੇ ਹੋ ਅਤੇ ਇਸ ਕਾਰਨ ਖੁਸ਼ੀਆਂ ਵਿੱਚ ਕਮੀ ਆ ਸਕਦੀ ਹੈ।

ਜਿਨ੍ਹਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਨ੍ਹਾਂ ਨੂੰ ਵਧੇਰੇ ਮੁਕਾਬਲੇ ਦੇ ਕਾਰਨ ਨੁਕਸਾਨ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਉਨ੍ਹਾਂ ਦਾ ਦਾਇਰਾ ਘੱਟ ਹੋ ਸਕਦਾ ਹੈ।

ਆਰਥਿਕ ਜੀਵਨ ਬਾਰੇ ਗੱਲ ਕਰੀਏ, ਤਾਂ ਇਸ ਦੌਰਾਨ ਯਾਤਰਾ ਕਰਦੇ ਸਮੇਂ ਤੁਹਾਨੂੰ ਧਨ ਦੀ ਹਾਨੀ ਹੋ ਸਕਦੀ ਹੈ, ਇਸ ਲਈ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੋਵੇਗੀ।

ਪ੍ਰੇਮ ਜੀਵਨ ਵਿੱਚ ਸੰਭਾਵਨਾ ਹੈ ਕਿ ਘੱਟ ਗੱਲਬਾਤ ਦੇ ਕਾਰਨ ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਚੰਗਾ ਸਮਾਂ ਵੇਖਣ ਨੂੰ ਨਾ ਮਿਲੇ।

ਸਿਹਤ ਦੇ ਮੋਰਚੇ 'ਤੇ ਦੇਖੀਏ ਤਾਂ ਤੁਹਾਨੂੰ ਪਾਚਣ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ, ਜੋ ਰੋਗ-ਪ੍ਰਤੀਰੋਧਕ ਖਮਤਾ ਵਿੱਚ ਕਮੀ ਦੇ ਕਾਰਨ ਹੋ ਸਕਦਾ ਹੈ।

ਉਪਾਅ- ਵੀਰਵਾਰ ਨੂੰ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।

ਮਿਥੁਨ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਬੁੱਧ ਸਿੰਘ ਰਾਸ਼ੀ ਵਿੱਚ ਅਸਤ ਤੁਹਾਡੇ ਦੂਜੇ ਘਰ ਵਿੱਚ ਹੋਵੇਗਾ।

ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਜ਼ਿਆਦਾ ਧਨ ਹਾਨੀ ਹੋਣ ਦੀ ਸੰਭਾਵਨਾ ਹੈ। ਨਾਲ ਹੀ, ਸੁੱਖ-ਸਹੂਲਤਾਂ ਵਿੱਚ ਕਮੀ ਮਹਿਸੂਸ ਹੋ ਸਕਦੀ ਹੈ। ਇਸ ਦੌਰਾਨ, ਤੁਹਾਨੂੰ ਆਪਣੀ ਬੋਲ-ਬਾਣੀ 'ਤੇ ਕੰਟਰੋਲ ਰੱਖਣਾ ਪਵੇਗਾ।

ਕਰੀਅਰ ਬਾਰੇ ਗੱਲ ਕਰੀਏ, ਤਾਂ ਤੁਸੀਂ ਆਪਣੇ ਮੌਜੂਦਾ ਕੰਮ ਵਿੱਚ ਦਿਲਚਸਪੀ ਦੀ ਕਮੀ ਮਹਿਸੂਸ ਕਰ ਸਕਦੇ ਹੋ। ਸੰਭਾਵਨਾ ਹੈ ਕਿ ਤੁਹਾਨੂੰ ਆਪਣੇ ਕੰਮ ਲਈ ਸੀਨੀਅਰਾਂ ਤੋਂ ਪਹਿਚਾਣ ਨਹੀਂ ਮਿਲੇਗੀ ਅਤੇ ਇਸ ਕਾਰਨ ਤੁਸੀਂ ਨੌਕਰੀ ਬਦਲਣ ਬਾਰੇ ਸੋਚ ਸਕਦੇ ਹੋ।

ਜਿਨ੍ਹਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਨ੍ਹਾਂ ਨੂੰ ਇਸ ਦੌਰਾਨ ਕਾਰੋਬਾਰ ਵਿੱਚ ਨੁਕਸਾਨ ਹੋਣ ਦੀ ਸੰਭਾਵਨਾ ਹੈ ਜਾਂ ਫੇਰ ਨੋ ਪ੍ਰਾਫਿਟ ਨੋ ਲੌਸ (ਨਾ ਕੋਈ ਲਾਭ ਅਤੇ ਨਾ ਕੋਈ ਹਾਨੀ) ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਆਰਥਿਕ ਜੀਵਨ ਬਾਰੇ ਗੱਲ ਕਰੀਏ, ਤਾਂ ਬੁੱਧ ਦੇ ਅਸਤ ਹੋਣ ਦੇ ਦੌਰਾਨ ਤੁਹਾਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ ਜਾਂ ਤੁਹਾਨੂੰ ਅਚਾਨਕ ਵਧਦੇ ਖਰਚਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪ੍ਰੇਮ ਜੀਵਨ ਵਿੱਚ, ਤੁਸੀਂ ਉਚਿਤ ਤਾਲਮੇਲ ਦੀ ਕਮੀ ਦੇ ਕਾਰਨ ਆਪਣੇ ਜੀਵਨ ਸਾਥੀ ਦਾ ਵਿਸ਼ਵਾਸ ਖੋ ਸਕਦੇ ਹੋ, ਜਿਸ ਨਾਲ ਰਿਸ਼ਤਿਆਂ ਵਿੱਚ ਖੁਸ਼ੀ ਦੀ ਕਮੀ ਮਹਿਸੂਸ ਹੋ ਸਕਦੀ ਹੈ।

ਸਿਹਤ ਦੇ ਮੋਰਚੇ 'ਤੇ ਦੇਖੀਏ ਤਾਂ ਬੁੱਧ ਸਿੰਘ ਰਾਸ਼ੀ ਵਿੱਚ ਅਸਤ ਹੋਣ ਦੇ ਨਤੀਜੇ ਵੱਜੋਂ ਤੁਹਾਨੂੰ ਦੰਦਾਂ ਵਿੱਚ ਦਰਦ, ਅੱਖਾਂ ਵਿੱਚ ਦਰਦ ਅਤੇ ਗਲ਼ੇ ਵਿੱਚ ਦਰਦ ਆਦਿ ਦੀ ਸਮੱਸਿਆ ਹੋਣ ਦੀ ਸੰਭਾਵਨਾ ਹੈ।

ਉਪਾਅ- ਹਰ ਰੋਜ਼ 11 ਵਾਰ “ॐ ਸੋਮਾਯ ਨਮਹ:” ਦਾ ਜਾਪ ਕਰੋ।

ਕਰਕ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦੂਜੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਬੁੱਧ ਸਿੰਘ ਰਾਸ਼ੀ ਵਿੱਚ ਅਸਤ ਤੁਹਾਡੇ ਪਹਿਲੇ ਘਰ ਵਿੱਚ ਹੋਵੇਗਾ।

ਇਸ ਦੇ ਨਤੀਜੇ ਵੱਜੋਂ, ਇਸ ਦੌਰਾਨ ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਦੇ ਬਿਹਤਰ ਨਤੀਜੇ ਮਿਲਣਗੇ ਅਤੇ ਤੁਸੀਂ ਤੇਜ਼ੀ ਨਾਲ ਵਿਕਾਸ ਕਰੋਗੇ। ਤੁਹਾਡੇ ਲਈ ਯੋਜਨਾ ਬਣਾ ਕੇ ਚਲਣਾ ਬਿਹਤਰ ਰਹੇਗਾ, ਕਿਉਂਕਿ ਇਸ ਨਾਲ ਤੁਸੀਂ ਸ਼ਾਨਦਾਰ ਨਤੀਜੇ ਪ੍ਰਾਪਤ ਕਰੋਗੇ।

ਕਰੀਅਰ ਦੇ ਮੋਰਚੇ 'ਤੇ, ਤੁਹਾਨੂੰ ਆਪਣੇ ਕੰਮ ਲਈ ਵਧੇਰੇ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ ਅਤੇ ਇਸ ਨਾਲ ਤੁਹਾਡੇ ਆਤਮਵਿਸ਼ਵਾਸ ਅਤੇ ਤਰੱਕੀ ਵਿੱਚ ਵਾਧਾ ਹੋਵੇਗਾ।

ਜਿਨ੍ਹਾਂ ਜਾਤਕਾਂ ਦਾ ਆਪਣਾ ਵਪਾਰ ਹੈ, ਉਨ੍ਹਾਂ ਨੂੰ ਆਪਣੀ ਮਿਹਨਤ ਅਤੇ ਕੋਸ਼ਿਸ਼ਾਂ ਨਾਲ ਲੰਬੇ ਸਮੇਂ ਤੱਕ ਲਾਭ ਹੋਵੇਗਾ ਅਤੇ ਤੁਸੀਂ ਵਪਾਰ ਦੇ ਸਿਲਸਿਲੇ ਵਿੱਚ ਲੰਬੀਆਂ ਯਾਤਰਾਵਾਂ ਕਰੋਗੇ।

ਆਰਥਿਕ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਤੁਸੀਂ ਬਿਹਤਰੀਨ ਤਰੀਕੇ ਨਾਲ ਧਨ ਕਮਾਉਣ ਦੇ ਕਾਬਲ ਬਣੋਗੇ ਅਤੇ ਇਸ ਤਰ੍ਹਾਂ ਬੱਚਤ ਕਰਨ ਵਿੱਚ ਵੀ ਸਫਲਤਾ ਪ੍ਰਾਪਤ ਕਰੋਗੇ।

ਪ੍ਰੇਮ ਜੀਵਨ ਬਾਰੇ ਗੱਲ ਕਰੀਏ, ਤਾਂ ਤੁਸੀਂ ਆਪਣੇ ਜੀਵਨ ਸਾਥੀ ਨਾਲ ਖੁੱਲ ਕੇ ਗੱਲ ਕਰਨ ਅਤੇ ਚੰਗੇ ਤਾਲਮੇਲ ਬਣਾ ਕੇ ਰੱਖਣ ਦੇ ਕਾਬਲ ਹੋਵੋਗੇ।

ਸਿੰਘ ਰਾਸ਼ੀ ਵਾਲ਼ਿਆਂ ਦੀ ਸਿਹਤ ਬਾਰੇ ਚਰਚਾ ਕਰੀਏ, ਤਾਂ ਤੁਹਾਡੇ ਉਤਸਾਹ ਅਤੇ ਉੱਚ ਪੱਧਰ ਦੀ ਊਰਜਾ ਦੇ ਕਾਰਨ ਤੁਸੀਂ ਚੰਗੀ ਸਿਹਤ ਦਾ ਆਨੰਦ ਮਾਣਨ ਵਿੱਚ ਸਫਲ ਰਹੋਗੇ। ਨਾਲ ਹੀ, ਤੁਸੀਂ ਸਕਾਰਾਤਮਕ ਮਹਿਸੂਸ ਕਰੋਗੇ।

ਉਪਾਅ- ਹਰ ਰੋਜ਼ 11 ਵਾਰ “ॐ ਭਾਸਕਰਾਯ ਨਮਹ:” ਦਾ ਜਾਪ ਕਰੋ।

ਸਿੰਘ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ, ਬੁੱਧ ਪਹਿਲੇ ਅਤੇ ਦਸਵੇਂ ਘਰ ਦਾ ਸੁਆਮੀ ਹੈ। ਬੁੱਧ ਸਿੰਘ ਰਾਸ਼ੀ ਵਿੱਚ ਅਸਤ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਵੇਗਾ।

ਇਸ ਕਾਰਨ, ਤੁਹਾਡੇ ਕਰੀਅਰ ਦੇ ਰਸਤੇ ਵਿੱਚ ਰੁਕਾਵਟਾਂ ਆ ਸਕਦੀਆਂ ਹਨ, ਤੁਸੀਂ ਨੌਕਰੀ ਬਦਲਣ ਬਾਰੇ ਸੋਚ ਸਕਦੇ ਹੋ ਅਤੇ ਤੁਹਾਡੇ ਪ੍ਰਦਰਸ਼ਨ ਵਿੱਚ ਕਮੀ ਆ ਸਕਦੀ ਹੈ।

ਕਰੀਅਰ ਦੇ ਸੰਦਰਭ ਵਿੱਚ, ਤੁਹਾਨੂੰ ਕੰਮ ਕਰਨ ਵਾਲੀ ਥਾਂ 'ਤੇ ਸਥਿਰਤਾ ਦੀ ਕਮੀ ਮਹਿਸੂਸ ਹੋ ਸਕਦੀ ਹੈ। ਇਸ ਨਾਲ ਤੁਹਾਡੇ ‘ਤੇ ਕੰਮ ਦਾ ਬੋਝ ਵੱਧ ਸਕਦਾ ਹੈ ਅਤੇ ਸੰਭਾਵਨਾ ਹੈ ਕਿ ਤੁਹਾਡੇ ਕੰਮ ਲਈ ਤੁਹਾਨੂੰ ਪ੍ਰਸ਼ੰਸਾ ਵੀ ਨਾ ਮਿਲੇ।

ਜਿਨ੍ਹਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਨ੍ਹਾਂ ਨੂੰ ਵਿਰੋਧੀਆਂ ਵੱਲੋਂ ਤਗੜੀ ਟੱਕਰ ਮਿਲ ਸਕਦੀ ਹੈ, ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ। ਇਸ ਦੌਰਾਨ, ਤੁਸੀਂ ਵਪਾਰ ਦੇ ਕਈ ਚੰਗੇ ਮੌਕੇ ਵੀ ਖੋ ਸਕਦੇ ਹੋ।

ਆਰਥਿਕ ਜੀਵਨ ਬਾਰੇ ਗੱਲ ਕਰੀਏ, ਤਾਂ ਤੁਹਾਨੂੰ ਵਧਦੇ ਹੋਏ ਖਰਚਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਇਸ ਦੌਰਾਨ ਤੁਹਾਡੀ ਲਾਪਰਵਾਹੀ ਦੇ ਕਾਰਨ ਹੋ ਸਕਦਾ ਹੈ।

ਪ੍ਰੇਮ ਜੀਵਨ ਵਿੱਚ, ਬੁੱਧ ਸਿੰਘ ਰਾਸ਼ੀ ਵਿੱਚ ਅਸਤ ਹੋਣ ਦੇ ਨਤੀਜੇ ਵੱਜੋਂ, ਤੁਹਾਡੀ ਆਪਣੇ ਜੀਵਨ ਸਾਥੀ ਨਾਲ ਜ਼ਿਆਦਾ ਬਹਿਸ ਹੋ ਸਕਦੀ ਹੈ ਅਤੇ ਇਹ ਤੁਹਾਡੇ ਵਿਚਕਾਰ ਆਪਸੀ ਤਾਲਮੇਲ ਦੀ ਕਮੀ ਦੇ ਕਾਰਨ ਹੋ ਸਕਦਾ ਹੈ।

ਸਿਹਤ ਦੇ ਸੰਦਰਭ ਵਿੱਚ, ਤੁਸੀਂ ਊਰਜਾ, ਸਾਹਸ ਅਤੇ ਉਮੀਦ ਦੀ ਕਮੀ ਮਹਿਸੂਸ ਕਰ ਸਕਦੇ ਹੋ, ਜਿਸ ਕਾਰਨ ਤੁਹਾਡੀ ਸਿਹਤ ਪ੍ਰਭਾਵਿਤ ਹੋ ਸਕਦੀ ਹੈ।

ਉਪਾਅ- ਹਰ ਰੋਜ਼ 11 ਵਾਰ “ॐ ਬੁੱਧਾਯ ਨਮਹ:” ਦਾ ਜਾਪ ਕਰੋ।

ਕੰਨਿਆ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਬੁੱਧ ਸਿੰਘ ਰਾਸ਼ੀ ਵਿੱਚ ਅਸਤ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਹੋਵੇਗਾ।

ਇਸ ਦੇ ਨਤੀਜੇ ਵੱਜੋਂ ਤੁਹਾਨੂੰ ਜ਼ਿਆਦਾ ਧਨ ਕਮਾਉਣ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੰਭਾਵਨਾ ਹੈ ਕਿ ਇਸ ਦੌਰਾਨ ਤੁਹਾਨੂੰ ਕਿਸਮਤ ਦਾ ਸਾਥ ਨਾ ਮਿਲੇ ਅਤੇ ਜੀਵਨ ਵਿੱਚ ਸੰਤੁਲਨ ਬਣਾ ਕੇ ਰੱਖਣ ਲਈ ਕੁਝ ਸੰਘਰਸ਼ ਕਰਨਾ ਪੈ ਸਕਦਾ ਹੈ।

ਕਰੀਅਰ ਦੇ ਸੰਦਰਭ ਵਿੱਚ ਤੁਹਾਨੂੰ ਕਾਰਜ ਖੇਤਰ ਵਿੱਚ ਸਫਲਤਾ ਜ਼ਰੂਰ ਮਿਲੇਗੀ, ਪਰ ਸੰਭਾਵਨਾ ਹੈ ਕਿ ਤੁਸੀਂ ਸਹਿਕਰਮੀਆਂ ਤੋਂ ਸਹਿਯੋਗ ਦੀ ਕਮੀ ਮਹਿਸੂਸ ਕਰੋਗੇ।

ਜਿਨ੍ਹਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਨ੍ਹਾਂ ਨੂੰ ਔਸਤ ਲਾਭ ਹੋਣ ਦੀ ਸੰਭਾਵਨਾ ਹੈ। ਭਾਵੇਂ ਤੁਸੀਂ ਵਧੇਰੇ ਲਾਭ ਕਮਾਓ, ਪਰ ਇਸ ਨਾਲ ਤੁਸੀਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੋਵੋਗੇ।

ਆਰਥਿਕ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਤੁਹਾਨੂੰ ਜ਼ਿਆਦਾ ਧਨ ਮਿਲ ਸਕਦਾ ਹੈ, ਪਰ ਸੰਭਾਵਨਾ ਹੈ ਕਿ ਤੁਸੀਂ ਬੱਚਤ ਕਰਨ ਅਤੇ ਧਨ ਨੂੰ ਸੰਭਾਲਣ ਵਿੱਚ ਸਫਲ ਨਹੀਂ ਹੋ ਸਕੋਗੇ।

ਪ੍ਰੇਮ ਜੀਵਨ ਬਾਰੇ ਗੱਲ ਕਰੀਏ, ਤਾਂ ਤੁਸੀਂ ਆਪਣੇ ਜੀਵਨ ਸਾਥੀ ਨਾਲ ਵਧੀਆ ਅਤੇ ਮਜ਼ਬੂਤ ਰਿਸ਼ਤਾ ਬਣਾ ਕੇ ਰੱਖਣ ਵਿੱਚ ਕਾਮਯਾਬ ਰਹੋਗੇ, ਪਰ ਇਹ ਤਾਂ ਹੀ ਸੰਭਵ ਹੋਵੇਗਾ, ਜੇਕਰ ਤੁਸੀਂ ਬਿਹਤਰ ਤਾਲਮੇਲ ਬਣਾਈ ਰੱਖਣ ਵਿੱਚ ਸਫਲ ਹੋਵੋਗੇ।

ਸਿਹਤ ਦੇ ਮੋਰਚੇ 'ਤੇ, ਤੁਸੀਂ ਚੰਗੀ ਸਿਹਤ ਬਣਾ ਕੇ ਰੱਖੋਗੇ, ਪਰ ਇਹ ਤੁਹਾਡੇ ਸੁਭਾਅ ਅਤੇ ਦ੍ਰਿਸ਼ਟੀਕੋਣ ਦੇ ਕਾਰਨ ਸੰਭਵ ਹੋ ਸਕਦਾ ਹੈ।

ਉਪਾਅ- ਹਰ ਰੋਜ਼ 11 ਵਾਰ “ॐ ਸ਼ੁੱਕਰਾਯ ਨਮਹ:” ਦਾ ਜਾਪ ਕਰੋ।

ਤੁਲਾ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਇਸ ਦੌਰਾਨ ਤੁਹਾਡੇ ਲਈ ਅੱਗੇ ਵਧਣ ਵਿੱਚ ਦ੍ਰਿੜ਼ਤਾ ਦੀ ਕਮੀ ਹੋ ਸਕਦੀ ਹੈ।

ਜਿਨ੍ਹਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਨੂੰ ਇਸ ਸਮੇਂ 'ਨਾ ਨੁਕਸਾਨ ਨਾ ਲਾਭ' ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਅਤੇ ਇਹ 'ਕਰੋ ਜਾਂ ਮਰੋ' ਵਾਲੀ ਸਥਿਤੀ ਹੋ ਸਕਦੀ ਹੈ।

ਆਰਥਿਕ ਜੀਵਨ ਬਾਰੇ ਗੱਲ ਕਰੀਏ, ਤਾਂ ਬੁੱਧ ਸਿੰਘ ਰਾਸ਼ੀ ਵਿੱਚ ਅਸਤ ਹੋਣ ਦੀ ਅਵਧੀ ਦੇ ਦੌਰਾਨ ਯਾਤਰਾ ਦੇ ਦੌਰਾਨ ਤੁਹਾਨੂੰ ਧਨ ਦੀ ਹਾਨੀ ਹੋ ਸਕਦੀ ਹੈ, ਜਿਸ ਵੱਲ ਧਿਆਨ ਦੇਣ ਦੀ ਲੋੜ ਹੋਵੇਗੀ। ਸੰਭਾਵਨਾ ਹੈ ਕਿ ਤੁਸੀਂ ਬੱਚਤ ਕਰਨ ਵਿੱਚ ਵੀ ਅਸਮਰੱਥ ਰਹੋਗੇ।

ਪ੍ਰੇਮ ਜੀਵਨ ਵਿੱਚ ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਈਗੋ ਸਬੰਧੀ ਸਮੱਸਿਆਵਾਂ ਦੇਖਣ ਨੂੰ ਮਿਲ ਸਕਦੀਆਂ ਹਨ, ਜੋ ਇੱਕ-ਦੂਜੇ 'ਤੇ ਭਰੋਸੇ ਦੀ ਘਾਟ ਕਾਰਨ ਪੈਦਾ ਹੋ ਸਕਦੀਆਂ ਹਨ।

ਸਿਹਤ ਦੇ ਮੋਰਚੇ 'ਤੇ, ਤੁਹਾਨੂੰ ਪੇਟ ਦਰਦ ਦੀ ਸਮੱਸਿਆ ਹੋ ਸਕਦੀ ਹੈ, ਜੋ ਸੰਭਾਵਨਾ ਹੈ ਕਿ ਤੁਹਾਡੀ ਰੋਗ ਪ੍ਰਤੀਰੋਧਕ ਖਮਤਾ ਵਿੱਚ ਕਮੀ ਦੇ ਕਾਰਨ ਹੋਵੇ।

ਉਪਾਅ- ਹਰ ਰੋਜ਼ 11 ਵਾਰ “ॐ ਭੌਮਾਯ ਨਮਹ:” ਦਾ ਜਾਪ ਕਰੋ।

ਬ੍ਰਿਸ਼ਚਕ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਜਾਤਕਾਂ ਲਈ ਬੁੱਧ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ। ਬੁੱਧ ਸਿੰਘ ਰਾਸ਼ੀ ਵਿੱਚ ਅਸਤ ਤੁਹਾਡੇ ਨੌਵੇਂ ਘਰ ਵਿੱਚ ਹੋਵੇਗਾ।

ਇਸ ਕਾਰਨ ਸੰਭਾਵਨਾ ਹੈ ਕਿ ਤੁਹਾਨੂੰ ਕਿਸਮਤ ਦਾ ਸਾਥ ਨਾ ਮਿਲੇ। ਇਸ ਦੇ ਨਾਲ, ਲੰਬੀ ਯਾਤਰਾ ਦੇ ਦੌਰਾਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਆਪਣੇ ਦੋਸਤਾਂ ਵੱਲੋਂ ਪਰੇਸ਼ਾਨੀਆਂ ਮਿਲ ਸਕਦੀਆਂ ਹਨ।

ਕਰੀਅਰ ਦੇ ਸੰਦਰਭ ਵਿੱਚ ਤੁਹਾਨੂੰ ਵੱਡੇ ਅਧਿਕਾਰੀਆਂ ਅਤੇ ਸਹਿਕਰਮੀਆਂ ਵੱਲੋਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਤੁਸੀਂ ਨਿਰਾਸ਼ ਅਤੇ ਪਰੇਸ਼ਾਨ ਹੋ ਸਕਦੇ ਹੋ।

ਜਿਨ੍ਹਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਨ੍ਹਾਂ ਨੂੰ ਇਸ ਦੌਰਾਨ ਆਪਣੇ ਵਿਰੋਧੀਆਂ ਵੱਲੋਂ ਸਖਤ ਮੁਕਾਬਲਾ ਮਿਲ ਸਕਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਨੂੰ ਕਿਸਮਤ ਦਾ ਸਾਥ ਨਹੀਂ ਮਿਲੇਗਾ ਅਤੇ ਇਸ ਦੇ ਨਤੀਜੇ ਵਜੋਂ ਤੁਹਾਨੂੰ ਧਨ ਦੀ ਹਾਨੀ ਵੀ ਹੋ ਸਕਦੀ ਹੈ।

ਪ੍ਰੇਮ ਜੀਵਨ ਵਿੱਚ, ਤੁਸੀਂ ਆਪਣੇ ਜੀਵਨ ਸਾਥੀ ਨਾਲ ਸਹਿਯੋਗ ਦੀ ਕਮੀ ਮਹਿਸੂਸ ਕਰੋਗੇ, ਜਿਸ ਕਾਰਨ ਤੁਹਾਡੇ ਦੋਵਾਂ ਦੇ ਵਿਚਕਾਰ ਖਿੱਚ ਘੱਟ ਹੋ ਸਕਦੀ ਹੈ। ਇਸ ਤੋਂ ਇਲਾਵਾ, ਇਸ ਅਵਧੀ ਦੇ ਦੌਰਾਨ ਤੁਹਾਡੇ ਦੋਵਾਂ ਦੇ ਵਿਚਕਾਰ ਆਪਸੀ ਸਮਝ ਦੀ ਕਮੀ ਵੀ ਰਹੇਗੀ, ਜਿਸ ਕਰਕੇ ਤੁਸੀਂ ਵਧੀਆ ਤਾਲਮੇਲ ਨਹੀਂ ਬਣਾ ਸਕੋਗੇ।

ਸਿਹਤ ਦੇ ਸੰਦਰਭ ਵਿੱਚ, ਤੁਹਾਨੂੰ ਆਪਣੇ ਪਿਤਾ ਜੀ ਦੇ ਲਈ ਪੈਸੇ ਖਰਚ ਕਰਨ ਪੈ ਸਕਦੇ ਹਨ। ਇਸ ਦੇ ਨਾਲ ਹੀ, ਤੁਹਾਨੂੰ ਪੈਰਾਂ ਵਿੱਚ ਦਰਦ ਆਦਿ ਦੀ ਸਮੱਸਿਆ ਹੋ ਸਕਦੀ ਹੈ।

ਉਪਾਅ- ਹਰ ਰੋਜ਼ 11 ਵਾਰ “ऊँ ਸ਼ਿਵ ऊँ ਸ਼ਿਵ ऊँ” ਦਾ ਜਾਪ ਕਰੋ।

ਧਨੂੰ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਮਕਰ ਰਾਸ਼ੀ

ਮਕਰ ਰਾਸ਼ੀ ਦੇ ਜਾਤਕਾਂ ਲਈ ਬੁੱਧ ਛੇਵੇਂ ਅਤੇ ਨੌਵੇਂ ਘਰ ਦਾ ਸੁਆਮੀ ਹੈ। ਬੁੱਧ ਸਿੰਘ ਰਾਸ਼ੀ ਵਿੱਚ ਅਸਤ ਤੁਹਾਡੇ ਅੱਠਵੇਂ ਘਰ ਵਿੱਚ ਹੋਵੇਗਾ।

ਬੁੱਧ ਸਿੰਘ ਰਾਸ਼ੀ ਵਿੱਚ ਅਸਤ ਹੋਣ ਦੀ ਅਵਧੀ ਦੇ ਦੌਰਾਨ ਤੁਹਾਨੂੰ ਅਚਾਨਕ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਸੰਭਾਵਨਾ ਹੈ ਕਿ ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਵਿੱਚ ਸਫਲਤਾ ਨਹੀਂ ਮਿਲੇਗੀ ਅਤੇ ਇਹ ਤੁਹਾਡੇ ਲਈ ਚਿੰਤਾ ਦਾ ਕਾਰਨ ਬਣ ਸਕਦਾ ਹੈ।

ਕਰੀਅਰ ਦੇ ਸੰਦਰਭ ਵਿੱਚ, ਤੁਹਾਨੂੰ ਕੰਮ ਵਿੱਚ ਅਚਾਨਕ ਅਸਫਲਤਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੰਭਾਵਨਾ ਹੈ ਕਿ ਇਸ ਦੌਰਾਨ ਤੁਹਾਡੇ ਲਈ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨਾ ਮੁਸ਼ਕਿਲ ਹੋਵੇਗਾ।

ਜਿਨ੍ਹਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਨ੍ਹਾਂ ਨੂੰ ਵਿਰੋਧੀਆਂ ਵੱਲੋਂ ਸਖਤ ਮੁਕਾਬਲਾ ਮਿਲ ਸਕਦਾ ਹੈ ਅਤੇ ਆਲਸ ਦੇ ਕਾਰਨ ਕਾਰੋਬਾਰੀ ਸਾਂਝੇਦਾਰ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਅਚਾਨਕ ਤੁਹਾਡੇ ਖਰਚਿਆਂ ਵਿੱਚ ਵਾਧਾ ਹੋ ਸਕਦਾ ਹੈ ਅਤੇ ਇਹ ਤੁਹਾਡੇ ਸਹੀ ਤਰੀਕੇ ਨਾਲ ਯੋਜਨਾ ਨਾ ਬਣਾਉਣ ਦੇ ਕਾਰਨ ਹੋ ਸਕਦਾ ਹੈ।

ਪ੍ਰੇਮ ਜੀਵਨ ਵਿੱਚ, ਤੁਸੀਂ ਆਪਣੇ ਜੀਵਨ ਸਾਥੀ ਨਾਲ ਜ਼ਿਆਦਾ ਬਹਿਸ ਅਤੇ ਸਦਭਾਵਨਾ ਦੀ ਘਾਟ ਦੇਖ ਸਕਦੇ ਹੋ।

ਸਿਹਤ ਦੇ ਸੰਦਰਭ ਵਿੱਚ ਦੇਖੀਏ ਤਾਂ ਤੁਹਾਨੂੰ ਅੱਖਾਂ ਵਿੱਚ ਜਲਣ, ਦੰਦਾਂ ਵਿੱਚ ਦਰਦ ਆਦਿ ਦੀ ਸਮੱਸਿਆ ਹੋ ਸਕਦੀ ਹੈ।

ਉਪਾਅ- ਹਰ ਰੋਜ਼ 11 ਵਾਰ “ॐ ਸ਼ੰ ਸ਼ਨੈਸ਼ਚਰਾਯ ਨਮਹ:” ਦਾ ਜਾਪ ਕਰੋ।

ਮਕਰ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਜਾਤਕਾਂ ਲਈ ਬੁੱਧ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ। ਬੁੱਧ ਸਿੰਘ ਰਾਸ਼ੀ ਵਿੱਚ ਅਸਤ ਤੁਹਾਡੇ ਸੱਤਵੇਂ ਘਰ ਵਿੱਚ ਹੋਵੇਗਾ।

ਇਸ ਕਾਰਨ ਦੋਸਤਾਂ ਨਾਲ ਸਬੰਧਾਂ ਵਿੱਚ ਤਣਾਅ ਹੋ ਸਕਦਾ ਹੈ। ਯਾਤਰਾ ਵਿੱਚ ਰੁਕਾਵਟਾਂ ਆਉਣ ਦੀ ਸੰਭਾਵਨਾ ਹੈ ਅਤੇ ਆਪਣੇ ਬੱਚਿਆਂ ਦੇ ਜੀਵਨ ਵਿੱਚ ਸਥਿਰਤਾ ਦੀ ਘਾਟ ਵੀ ਦੇਖਣ ਨੂੰ ਮਿਲ ਸਕਦੀ ਹੈ।

ਕਰੀਅਰ ਦੇ ਸੰਦਰਭ ਵਿੱਚ, ਤੁਹਾਨੂੰ ਆਪਣੀ ਨੌਕਰੀ ਵਿੱਚ ਆਪਣੇ ਸੀਨੀਅਰਾਂ ਵੱਲੋਂ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਉਹ ਤੁਹਾਡੇ ਕੰਮ ਦੀ ਪ੍ਰਸ਼ੰਸਾ ਨਹੀਂ ਕਰਨਗੇ।

ਜਿਨ੍ਹਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਨ੍ਹਾਂ ਨੂੰ ਕਾਰੋਬਾਰੀ ਸਾਂਝੇਦਾਰ ਵੱਲੋਂ ਸਹਿਯੋਗ ਦੀ ਘਾਟ ਹੋ ਸਕਦੀ ਹੈ ਅਤੇ ਨਾਲ ਹੀ ਉਨ੍ਹਾਂ ਦਾ ਆਪਸੀ ਤਾਲਮੇਲ ਘਟ ਸਕਦਾ ਹੈ। ਕੁੱਲ ਮਿਲਾ ਕੇ, ਵਪਾਰ ਵਿੱਚ ਇਸ ਦੌਰਾਨ ਤੁਹਾਨੂੰ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦੇ ਹਨ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ, ਤੁਹਾਡੇ ਧਿਆਨ ਨਾ ਦੇਣ ਅਤੇ ਲਾਪਰਵਾਹੀ ਦੇ ਕਾਰਨ ਤੁਹਾਨੂੰ ਧਨ ਦੀ ਹਾਨੀ ਹੋ ਸਕਦੀ ਹੈ।

ਪ੍ਰੇਮ ਜੀਵਨ ਦੇ ਸੰਦਰਭ ਵਿੱਚ, ਬੁੱਧ ਸਿੰਘ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਤੁਹਾਡੀ ਆਪਣੇ ਜੀਵਨ ਸਾਥੀ ਨਾਲ ਬਹਿਸ ਹੋ ਸਕਦੀ ਹੈ, ਜਿਸ ਨਾਲ ਸੰਭਾਵਨਾ ਹੈ ਕਿ ਰਿਸ਼ਤੇ ਵਿੱਚ ਖੁਸ਼ੀ ਦੀ ਘਾਟ ਮਹਿਸੂਸ ਹੋਵੇ।

ਸਿਹਤ ਦੇ ਮੋਰਚੇ 'ਤੇ, ਤੁਹਾਨੂੰ ਆਪਣੇ ਜੀਵਨ ਸਾਥੀ ਦੇ ਸਿਹਤ ਲਈ ਖਰਚਾ ਕਰਨ ਦੀ ਜ਼ਰੂਰਤ ਪੈ ਸਕਦੀ ਹੈ, ਕਿਉਂਕਿ ਉਸ ਨੂੰ ਪਾਚਣ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।

ਉਪਾਅ- ਹਰ ਰੋਜ਼ 11 ਵਾਰ “ऊँ ਸ਼ਿਵਾਯ ਨਮਹ:” ਦਾ ਜਾਪ ਕਰੋ।

ਕੁੰਭ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਦੇ ਜਾਤਕਾਂ ਲਈ ਬੁੱਧ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਬੁੱਧ ਸਿੰਘ ਰਾਸ਼ੀ ਵਿੱਚ ਅਸਤ ਤੁਹਾਡੇ ਛੇਵੇਂ ਘਰ ਵਿੱਚ ਹੋਵੇਗਾ।

ਇਸ ਕਾਰਨ ਸੰਭਾਵਨਾ ਹੈ ਕਿ ਤੁਹਾਨੂੰ ਆਪਣੇ ਯਤਨਾਂ ਵਿੱਚ ਸਫਲਤਾ ਪ੍ਰਾਪਤ ਨਾ ਹੋਵੇ। ਤੁਸੀਂ ਆਪਣੇ ਕੰਮ ਵਿੱਚ ਦਿਲਚਸਪੀ ਖੋ ਸਕਦੇ ਹੋ ਅਤੇ ਤੁਹਾਡੇ ਵਿੱਚ ਦ੍ਰਿੜ ਨਿਸ਼ਚੇ ਦੀ ਘਾਟ ਹੋ ਸਕਦੀ ਹੈ।

ਕਰੀਅਰ ਦੇ ਸੰਦਰਭ ਵਿੱਚ, ਤੁਸੀਂ ਆਪਣਾ ਪੂਰਾ ਧਿਆਨ ਆਪਣੇ ਕੰਮ ‘ਤੇ ਕੇਂਦਰਿਤ ਕਰ ਸਕਦੇ ਹੋ ਅਤੇ ਕੰਮ ਦੇ ਪ੍ਰਤੀ ਸਮਰਪਿਤ ਰਹਿ ਸਕਦੇ ਹੋ।

ਜਿਨ੍ਹਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਨੂੰ ਕਾਰੋਬਾਰੀ ਸਾਂਝੇਦਾਰ ਵੱਲੋਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਉਚਿਤ ਵਪਾਰਕ ਉਦੇਸ਼ਾਂ ਦੀ ਘਾਟ ਆਦਿ ਵੀ ਦੇਖਣ ਨੂੰ ਮਿਲ ਸਕਦੀ ਹੈ।

ਆਰਥਿਕ ਜੀਵਨ ਬਾਰੇ ਗੱਲ ਕਰੀਏ, ਤਾਂ ਖਰਚੇ ਵਧਣ ਕਾਰਨ ਤੁਹਾਨੂੰ ਜ਼ਿਆਦਾ ਕਰਜ਼ਾ ਲੈਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਇਸ ਅਵਧੀ ਦੇ ਦੌਰਾਨ ਤੁਹਾਨੂੰ ਜ਼ਿਆਦਾ ਪੈਸੇ ਦੀ ਲੋੜ ਮਹਿਸੂਸ ਹੋਵੇਗੀ।

ਪ੍ਰੇਮ ਜੀਵਨ ਵਿੱਚ, ਬੁੱਧ ਸਿੰਘ ਰਾਸ਼ੀ ਵਿੱਚ ਅਸਤ ਹੋਣ ਦੀ ਅਵਧੀ ਦੇ ਦੌਰਾਨ ਤੁਹਾਡੀ ਆਪਣੇ ਜੀਵਨ ਸਾਥੀ ਨਾਲ ਜ਼ਿਆਦਾ ਬਹਿਸ ਹੋ ਸਕਦੀ ਹੈ ਅਤੇ ਇਹ ਤੁਹਾਡੇ ਆਪਸੀ ਤਾਲਮੇਲ ਦੀ ਘਾਟ ਦੇ ਕਾਰਨ ਹੋ ਸਕਦੀ ਹੈ।

ਸਿਹਤ ਦੇ ਸੰਦਰਭ ਵਿੱਚ ਤੁਸੀਂ ਊਰਜਾ, ਹਿੰਮਤ ਅਤੇ ਉਮੀਦ ਦੀ ਘਾਟ ਮਹਿਸੂਸ ਕਰ ਸਕਦੇ ਹੋ, ਜਿਸ ਕਰਕੇ ਤੁਹਾਡੀ ਸਿਹਤ 'ਤੇ ਪ੍ਰਭਾਵ ਪੈ ਸਕਦਾ ਹੈ।

ਉਪਾਅ- ਹਰ ਰੋਜ਼ 11 ਵਾਰ “ॐ ਬਰਿੰ ਬ੍ਰਹਸਪਤਯੇ ਨਮਹ:” ਦਾ ਜਾਪ ਕਰੋ।

ਮੀਨ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1. ਬੁੱਧ ਦਾ ਗੋਚਰ ਕਿੰਨੇ ਦਿਨਾਂ ਦਾ ਹੁੰਦਾ ਹੈ?

ਬੁੱਧ ਦਾ ਗੋਚਰ 23 ਜਾਂ 24 ਦਿਨਾਂ ਦਾ ਹੁੰਦਾ ਹੈ।

2. ਸਿੰਘ ਰਾਸ਼ੀ ਦਾ ਸੁਆਮੀ ਕੌਣ ਹੈ?

ਸਿੰਘ ਰਾਸ਼ੀ ਦੇ ਸੁਆਮੀ ਸੂਰਜ ਦੇਵ ਹਨ।

3. ਬੁੱਧ ਸਿੰਘ ਰਾਸ਼ੀ ਵਿੱਚ ਅਸਤ ਕਦੋਂ ਹੋਵੇਗਾ?

ਬੁੱਧ ਦੇਵ 14 ਸਤੰਬਰ 2024 ਨੂੰ ਦੁਪਹਿਰ 12:50 ਵਜੇ ਸਿੰਘ ਰਾਸ਼ੀ ਵਿੱਚ ਅਸਤ ਹੋ ਜਾਵੇਗਾ।

Talk to Astrologer Chat with Astrologer