ਬੁੱਧ ਬ੍ਰਿਸ਼ਭ ਰਾਸ਼ੀ ਵਿੱਚ ਅਸਤ (2 ਜੂਨ, 2024)

Author: Charu Lata | Updated Thu, 23 May, 2024 6:32 PM

ਆਪਣੇ ਇਸ ਖਾਸ ਲੇਖ ਵਿੱਚ ਅੱਜ ਅਸੀਂ ਬੁੱਧ ਬ੍ਰਿਸ਼ਭ ਰਾਸ਼ੀ ਵਿੱਚ ਅਸਤ ਹੋਣ ਦੇ ਸਕਾਰਾਤਮਕ ਅਤੇ ਨਕਾਰਾਤਮਕ ਪੱਖਾਂ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਾਂਗੇ। ਵੈਦਿਕ ਜੋਤਿਸ਼ ਵਿੱਚ ਬੁੱਧ ਗ੍ਰਹਿ ਨੂੰ ਬੁੱਧੀ ਨਾਲ ਜੁੜਿਆ ਗ੍ਰਹਿ ਮੰਨਿਆ ਜਾਂਦਾ ਹੈ। ਹੁਣ ਇਹ ਮਹੱਤਵਪੂਰਣ ਗ੍ਰਹਿ 2 ਜੂਨ ਨੂੰ 18:10 ਵਜੇ ਬ੍ਰਿਸ਼ਭ ਰਾਸ਼ੀ ਵਿੱਚ ਅਸਤ ਹੋ ਜਾਵੇਗਾ।


ਜੇਕਰ ਬੁੱਧ ਆਪਣੀ ਹੀ ਰਾਸ਼ੀ ਅਰਥਾਤ ਮਿਥੁਨ ਜਾਂ ਫੇਰ ਕੰਨਿਆ ਵਿੱਚ ਸਥਿਤ ਹੁੰਦਾ ਹੈ ਤਾਂ ਇਹ ਜਾਤਕਾਂ ਦੇ ਜੀਵਨ ‘ਤੇ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ। ਜਦੋਂ ਬੁੱਧ ਕੰਨਿਆ ਰਾਸ਼ੀ ਵਿੱਚ ਅਰਥਾਤ ਆਪਣੀ ਉੱਚ ਰਾਸ਼ੀ ਵਿੱਚ ਹੁੰਦਾ ਹੈ, ਤਾਂ ਇਹ ਸ਼ਕਤੀਸ਼ਾਲੀ ਸਥਿਤੀ ਵਿੱਚ ਮੰਨਿਆ ਜਾਂਦਾ ਹੈ ਅਤੇ ਜਾਤਕਾਂ ਨੂੰ ਕਾਰੋਬਾਰ, ਵਪਾਰ ਅਤੇ ਸੱਟੇਬਾਜ਼ੀ ਵਿੱਚ ਸਫਲਤਾ ਪ੍ਰਾਪਤ ਕਰਨ ਵਿੱਚ ਅਨੁਕੂਲ ਨਤੀਜੇ ਦਿੰਦਾ ਹੈ।

ਤਾਂ ਆਓ ਹੁਣ ਬੁੱਧ ਅਸਤ ਦੇ ਇਸ ਖਾਸ ਲੇਖ ਨੂੰ ਸ਼ੁਰੂ ਕਰਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਇਸ ਦਾ ਸਭ 12 ਰਾਸ਼ੀਆਂ ਉੱਤੇ ਕਿਹੋ-ਜਿਹਾ ਪ੍ਰਭਾਵ ਪਵੇਗਾ ਅਤੇ ਨਾਲ ਹੀ ਇਸ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਬਚਣ ਦੇ ਉਪਾਵਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਾਂਗੇ।

ਦੇਸ਼ ਦੇ ਜਾਣੇ-ਮਾਣੇ ਅਤੇ ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਬੁੱਧ ਦੇ ਅਸਤ ਹੋਣ ਦਾ ਆਪਣੇ ਜੀਵਨ ‘ਤੇ ਪ੍ਰਭਾਵ

ਵੈਦਿਕ ਜੋਤਿਸ਼ ਵਿੱਚ ਬੁੱਧ ਅਸਤ

ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਬੁੱਧ ਗ੍ਰਹਿ ਨੂੰ ਬੁੱਧੀ, ਤਰਕ, ਵਿੱਦਿਆ ਅਤੇ ਸੰਚਾਰ ਕੁਸ਼ਲਤਾ ਦਾ ਕਾਰਕ ਗ੍ਰਹਿ ਮੰਨਿਆ ਜਾਂਦਾ ਹੈ। ਜੇਕਰ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਬੁੱਧ ਕਮਜ਼ੋਰ ਸਥਿਤੀ ਵਿੱਚ ਹੁੰਦਾ ਹੈ, ਤਾਂ ਇਸ ਨਾਲ ਉਸ ਦੇ ਅੰਦਰ ਅਸੁਰੱਖਿਆ ਦੀ ਭਾਵਨਾ, ਇਕਾਗਰਤਾ ਦੀ ਕਮੀ, ਚੀਜ਼ਾਂ ਨੂੰ ਸਮਝਣ ਦੀ ਸ਼ਕਤੀ ਵਿੱਚ ਕਮੀ ਅਤੇ ਕਦੇ-ਕਦੇ ਕਮਜ਼ੋਰ ਯਾਦਦਾਸ਼ਤ ਵਰਗੀਆਂ ਪਰੇਸ਼ਾਨੀਆਂ ਵੀ ਦੇਖਣ ਨੂੰ ਮਿਲਦੀਆਂ ਹਨ। ਜੇਕਰ ਗੱਲ ਕਰੀਏ ਗ੍ਰਹਾਂ ਦੇ ਅਸਤ ਹੋਣ ਬਾਰੇ, ਤਾਂ ਜਦੋਂ ਕੋਈ ਵੀ ਗ੍ਰਹਿ ਅਸਤ ਹੁੰਦਾ ਹੈ, ਤਾਂ ਉਸ ਤੋਂ ਮਿਲਣ ਵਾਲੇ ਲਾਭਕਾਰੀ ਨਤੀਜਿਆਂ ਵਿੱਚ ਕਮੀ ਦੇਖਣ ਨੂੰ ਮਿਲਦੀ ਹੈ। ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਅਸਤ ਹੋਣਾ ਗ੍ਰਹਾਂ ਦੀ ਸ਼ਕਤੀ ਵਿੱਚ ਕਮੀ ਲੈ ਕੇ ਆਉਂਦਾ ਹੈ।

ਹੁਣ ਸਵਾਲ ਉੱਠਦਾ ਹੈ ਕਿ ਕੋਈ ਵੀ ਗ੍ਰਹਿ ਅਸਤ ਕਦੋਂ ਹੁੰਦਾ ਹੈ। ਅਸਲ ਵਿੱਚ ਰਾਹੂ, ਕੇਤੂ ਤੋਂ ਇਲਾਵਾ ਕੋਈ ਵੀ ਹੋਰ ਗ੍ਰਹਿ ਜਦੋਂ ਸੂਰਜ ਦੇ 10 ਡਿਗਰੀ ਦੇ ਅੰਦਰ ਆ ਜਾਂਦਾ ਹੈ, ਤਾਂ ਸੂਰਜ ਦੀ ਸ਼ਕਤੀ ਪ੍ਰਾਪਤ ਕਰ ਲੈਂਦਾ ਹੈ ਅਤੇ ਕਮਜ਼ੋਰ ਹੋ ਜਾਂਦਾ ਹੈ। ਬੁੱਧ ਬ੍ਰਿਸ਼ਭ ਰਾਸ਼ੀ ਵਿੱਚ ਅਸਤ ਹੋਣ ਦੇ ਨਤੀਜੇ ਵੱਜੋਂ ਜਾਤਕਾਂ ਦੇ ਜੀਵਨ ਵਿੱਚ ਪੈਸੇ ਦੀ ਕਮੀ, ਪਰਿਵਾਰਿਕ ਖੁਸ਼ੀਆਂ ਵਿੱਚ ਕਮੀ ਆਦਿ ਦੇਖਣ ਨੂੰ ਮਿਲ ਸਕਦੀ ਹੈ।

ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।

Click Here To Read In English: Mercury Combust In Taurus

ਬ੍ਰਿਸ਼ਭ ਰਾਸ਼ੀ ਵਿੱਚ ਬੁੱਧ ਅਸਤ: ਰਾਸ਼ੀ ਅਨੁਸਾਰ ਭਵਿੱਖਬਾਣੀ ਅਤੇ ਉਪਾਅ

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਦੂਜੇ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ।

ਬੁੱਧ ਦੇ ਅਸਤ ਹੋਣ ਦੇ ਨਤੀਜੇ ਵੱਜੋਂ ਤੁਹਾਨੂੰ ਵਿੱਤੀ ਮਾਮਲਿਆਂ ਵਿੱਚ ਅਤੇ ਜੀਵਨ ਵਿੱਚ ਗਤੀਸ਼ੀਲਤਾ ਦੇ ਸੰਦਰਭ ਵਿੱਚ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਚੁਣੌਤੀਆਂ ਪੈਸੇ ਦੀ ਕਮੀ ਅਤੇ ਵਿਅਕਤੀਗਤ ਰਿਸ਼ਤੇ ਵਿੱਚ ਅਸ਼ਾਂਤੀ ਦੇ ਰੂਪ ਵਿੱਚ ਤੁਹਾਡੇ ਜੀਵਨ ਵਿੱਚ ਖੜੀਆਂ ਹੋ ਸਕਦੀਆਂ ਹਨ।

ਕਰੀਅਰ ਦੇ ਲਿਹਾਜ਼ ਤੋਂ ਗੱਲ ਕਰੀਏ ਤਾਂ ਇਹ ਚੁਣੌਤੀਆਂ ਅਤੇ ਅਸੰਤੋਸ਼ ਦੀ ਭਾਵਨਾ ਤੁਹਾਡੀ ਤਰੱਕੀ ਵਿੱਚ ਰੁਕਾਵਟ ਪਾਓਣਗੀਆਂ।

ਆਰਥਿਕ ਰੂਪ ਤੋਂ ਖਰਚਾ ਵਧੇਗਾ ਅਤੇ ਇਹ ਤੁਹਾਡੀ ਆਮਦਨ ਤੋਂ ਜ਼ਿਆਦਾ ਵੀ ਹੋ ਸਕਦਾ ਹੈ, ਜਿਸ ਨਾਲ ਕੁੱਲ ਮਿਲਾ ਕੇ ਸੰਤੁਸ਼ਟੀ ਵਿੱਚ ਕਮੀ ਦੇਖਣ ਨੂੰ ਮਿਲੇਗੀ।

ਰਿਸ਼ਤਿਆਂ ਦੇ ਪੱਖ ਤੋਂ ਦੇਖੀਏ ਤਾਂ ਬੁੱਧ ਬ੍ਰਿਸ਼ਭ ਰਾਸ਼ੀ ਵਿੱਚ ਅਸਤ ਹੋਣ ਨਾਲ਼ ਤੁਹਾਡਾ ਆਪਣੇ ਜੀਵਨਸਾਥੀ ਦੇ ਨਾਲ ਟਕਰਾਅ ਹੋ ਸਕਦਾ ਹੈ, ਜੋ ਕਿ ਆਮ ਤੌਰ ‘ਤੇ ਗੱਲਬਾਤ ਨਾ ਹੋਣ ਦੇ ਕਾਰਨ ਹੋਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ ਸਿਹਤ ਦੇ ਮੋਰਚੇ ‘ਤੇ ਤੁਹਾਡੇ ਦੰਦ ਵਿੱਚ ਦਰਦ, ਅੱਖਾਂ ਵਿੱਚ ਜਲਣ ਆਦਿ ਹੋ ਸਕਦੀ ਹੈ।

ਉਪਾਅ: ਹਰ ਰੋਜ਼ 19 ਵਾਰ 'ॐ ਭੌਮਾਯ ਨਮਹ:' ਮੰਤਰ ਦਾ ਜਾਪ ਕਰੋ।

ਮੇਖ਼ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਪਹਿਲੇ ਘਰ ਵਿੱਚ ਅਸਤ ਹੋਣ ਵਾਲਾ ਹੈ।

ਬੁੱਧ ਦੇ ਬ੍ਰਿਸ਼ਭ ਰਾਸ਼ੀ ਵਿੱਚ ਅਸਤ ਹੋਣ ਦੇ ਪ੍ਰਭਾਵ ਵੱਜੋਂ ਤੁਹਾਡੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਤੁਹਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿੱਤੀ ਸੰਦਰਭ ਬਾਰੇ ਗੱਲ ਕਰੀਏ ਤੇ ਵਿਅਕਤੀਗਤ ਮਾਮਲਿਆਂ ਅਤੇ ਵਿਅਕਤੀਗਤ ਵਿਕਾਸ ਵਿੱਚ ਤੁਹਾਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਇਲਾਵਾ ਬੱਚਿਆਂ ਨਾਲ ਸਬੰਧਤ ਚਿੰਤਾਵਾਂ ਵੀ ਤੁਹਾਡੇ ਜੀਵਨ ਵਿੱਚ ਖੜੀਆਂ ਹੋ ਸਕਦੀਆਂ ਹਨ।

ਕਰੀਅਰ ਦੇ ਸੰਦਰਭ ਵਿੱਚ ਕਹੀਏ ਤਾਂ ਸਹਿਕਰਮੀਆਂ ਦੇ ਨਾਲ ਗੱਲਬਾਤ ਕਰਦੇ ਸਮੇਂ ਤੁਹਾਨੂੰ ਧੀਰਜ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ, ਕਿਉਂਕਿ ਕਾਰਜ ਖੇਤਰ ਵਿੱਚ ਕੁਝ ਗਲਤਫਹਿਮੀਆਂ ਹੋਣ ਦੀ ਸੰਭਾਵਨਾ ਹੈ।

ਕਾਰੋਬਾਰ ਵਿੱਚ ਤੁਹਾਨੂੰ ਔਸਤ ਲਾਭ ਨਾਲ਼ ਹੀ ਕੰਮ ਚਲਾਓਣਾ ਪਵੇਗਾ, ਜਿਸ ਨਾਲ ਤੁਸੀਂ ਅਸੰਤੁਸ਼ਟ ਮਹਿਸੂਸ ਕਰ ਸਕਦੇ ਹੋ।

ਆਰਥਿਕ ਜੀਵਨ ਵਿੱਚ ਹਾਲਾਂਕਿ ਕੁਝ ਆਮਦਨ ਤਾਂ ਹੋਵੇਗੀ, ਜਿਸ ਤੋਂ ਤੁਸੀਂ ਚਾਹੋ ਤਾਂ ਥੋੜੀ ਬਹੁਤ ਬੱਚਤ ਵੀ ਕਰ ਸਕਦੇ ਹੋ।

ਬੁੱਧ ਅਸਤ ਹੋਣ ਦੇ ਪ੍ਰਭਾਵ ਵਜੋਂ ਰਿਸ਼ਤੇ ਦੀ ਗਤੀਸ਼ੀਲਤਾ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਜਿਸ ਦੇ ਨਤੀਜੇ ਵੱਜੋਂ ਤੁਹਾਡਾ ਆਪਣੇ ਸਾਥੀ ਦੇ ਨਾਲ ਰਿਸ਼ਤਾ ਕਮਜ਼ੋਰ ਹੋ ਸਕਦਾ ਹੈ।

ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਚਮੜੀ ਉੱਤੇ ਧੱਫੜ ਅਤੇ ਗਲ਼ੇ ਨਾਲ ਸਬੰਧਤ ਪਰੇਸ਼ਾਨੀਆਂ ਹੋਣ ਦੀ ਸੰਭਾਵਨਾ ਹੈ।

ਉਪਾਅ- "ॐ ਨਮੋ ਭਗਵਤੇ ਵਾਸੂਦੇਵਾਯ" ਦਾ ਹਰ ਰੋਜ਼ 11 ਵਾਰ ਜਾਪ ਕਰੋ।

ਬ੍ਰਿਸ਼ਭ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਪਹਿਲੇ ਅਤੇ ਚੌਥੇ ਘਰ ਦਾ ਸੁਆਮੀ ਹੈ। ਬੁੱਧ ਬ੍ਰਿਸ਼ਭ ਰਾਸ਼ੀ ਵਿੱਚ ਅਸਤ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਣ ਜਾ ਰਿਹਾ ਹੈ।

ਬੁੱਧ ਬ੍ਰਿਸ਼ਭ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਕਰੀਅਰ ਦੇ ਸੰਦਰਭ ਵਿੱਚ ਇਸ ਰਾਸ਼ੀ ਦੇ ਜਾਤਕਾਂ ਵਿੱਚ ਉਤਸ਼ਾਹ ਅਤੇ ਖਿੱਚ ਦੀ ਕਮੀ ਨਜ਼ਰ ਆ ਸਕਦੀ ਹੈ, ਜਿਸ ਕਾਰਨ ਸ਼ਾਇਦ ਇਹਨਾਂ ਦੀਆਂ ਕੋਸ਼ਿਸ਼ਾਂ ਵਿੱਚ ਚੰਗੀ ਕਿਸਮਤ ਦੀ ਵੀ ਕਮੀ ਦੇਖਣ ਨੂੰ ਮਿਲੇ।

ਠੀਕ ਇਸੇ ਤਰ੍ਹਾਂ ਕਾਰੋਬਾਰੀ ਮੋਰਚੇ ਉੱਤੇ ਵੀ ਤੁਹਾਨੂੰ ਘੱਟ ਲਾਭ ਪ੍ਰਾਪਤ ਹੋਵੇਗਾ ਅਤੇ ਤੁਹਾਨੂੰ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਤੁਹਾਡੀ ਸਮੁੱਚੀ ਸਫਲਤਾ ਵਿੱਚ ਕਮੀ ਲਿਆਓਣਗੀਆਂ।

ਆਰਥਿਕ ਪੱਖ ਬਾਰੇ ਗੱਲ ਕਰੀਏ ਤਾਂ ਖਾਸ ਤੌਰ ‘ਤੇ ਯਾਤਰਾ ਦੇ ਦੌਰਾਨ ਲਾਪਰਵਾਹੀ ਜਾਂ ਗੈਰਜ਼ਿੰਮੇਦਾਰ ਰਵੱਈਆ ਹੋਣ ਦੇ ਕਾਰਨ ਧਨ ਦੀ ਹਾਨੀ ਦਾ ਜੋਖਮ ਹੈ।

ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਹਾਡਾ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤੇ ਵਿੱਚ ਟਕਰਾਅ ਹੋ ਸਕਦਾ ਹੈ, ਜਿਸ ਦਾ ਕਾਰਨ ਤੁਹਾਡੇ ਰਿਸ਼ਤੇ ਵਿੱਚ ਤਾਲਮੇਲ ਦੀ ਕਮੀ ਹੋ ਸਕਦੀ ਹੈ।

ਸਿਹਤ ਬਾਰੇ ਗੱਲ ਕਰੀਏ ਤਾਂ ਇਸ ਰਾਸ਼ੀ ਦੇ ਜਾਤਕਾਂ ਨੂੰ ਚਮੜੀ ਸਬੰਧੀ ਸਮੱਸਿਆਵਾਂ, ਖਾਸ ਤੌਰ ‘ਤੇ ਚਿਹਰੇ ਉੱਤੇ ਕੁਝ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਪਾਅ: ਹਰ ਰੋਜ਼ 21 ਵਾਰ 'ॐ ਨਮੋ ਸ਼ਿਵਾਯ' ਮੰਤਰ ਦਾ ਜਾਪ ਕਰੋ।

ਮਿਥੁਨ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ।

ਬੁੱਧ ਦੇ ਬ੍ਰਿਸ਼ਭ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਤੁਹਾਡੇ ਜੀਵਨ ਤੋਂ ਪੂਰਣ ਸੰਤੁਸ਼ਟੀ ਗਾਇਬ ਨਜ਼ਰ ਆ ਸਕਦੀ ਹੈ। ਨਾਲ ਹੀ ਇਸ ਦੀ ਥਾਂ ਤੁਹਾਨੂੰ ਸੀਮਿਤ ਪੂਰਤੀ ਹੀ ਪ੍ਰਾਪਤ ਹੋਣ ਦੀ ਸੰਭਾਵਨਾ ਹੈ।

ਕਰੀਅਰ ਦੇ ਲਿਹਾਜ਼ ਤੋਂ ਗੱਲ ਕਰੀਏ ਤਾਂ ਨੌਕਰੀ ਦੀਆਂ ਸੰਭਾਵਨਾਵਾਂ ਆਸ਼ਾਜਣਕ ਰਹਿਣਗੀਆਂ। ਹਾਲਾਂਕਿ ਕਾਰਜ ਖੇਤਰ ਵਿੱਚ ਤੁਹਾਡੇ ਤੋਂ ਗਲਤੀਆਂ ਹੋਣ ਦੀ ਪੂਰੀ ਸੰਭਾਵਨਾ ਨਜ਼ਰ ਆ ਰਹੀ ਹੈ।

ਇਸੇ ਤਰ੍ਹਾਂ ਕਾਰੋਬਾਰੀ ਖੇਤਰ ਵਿੱਚ ਘੱਟ ਸੰਤੁਸ਼ਟੀ ਮਿਲੇਗੀ, ਕਿਉਂਕਿ ਤੁਹਾਨੂੰ ਔਸਤ ਪੱਧਰ ਦਾ ਹੀ ਮੁਨਾਫਾ ਪ੍ਰਾਪਤ ਹੋ ਸਕੇਗਾ।

ਆਰਥਿਕ ਜੀਵਨ ਵਿੱਚ ਤੁਹਾਡੀ ਕਮਾਈ ਸੰਤੋਸ਼ਜਣਕ ਹੋ ਸਕਦੀ ਹੈ। ਹਾਲਾਂਕਿ ਜੇਕਰ ਤੁਸੀਂ ਬੱਚਤ ਕਰਨਾ ਚਾਹੁੰਦੇ ਹੋ, ਤਾਂ ਇੱਥੇ ਤੁਹਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਰਿਸ਼ਤਿਆਂ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਸਾਥੀ ਦੇ ਨਾਲ ਪ੍ਰਭਾਵੀ ਸੰਚਾਰ ਵਿੱਚ ਕਮੀ ਨਜ਼ਰ ਆਵੇਗੀ।

ਸਿਹਤ ਦੀ ਦ੍ਰਿਸ਼ਟੀ ਤੋਂ ਬੁੱਧ ਬ੍ਰਿਸ਼ਭ ਰਾਸ਼ੀ ਵਿੱਚ ਅਸਤ ਹੋਣ ਦੀ ਅਵਧੀ ਦੇ ਦੌਰਾਨ ਐਲਰਜੀ ਦੇ ਕਾਰਨ ਗਲ਼ੇ ਵਿੱਚ ਇਨਫੈਕਸ਼ਨ ਆਦਿ ਦੀ ਸਮੱਸਿਆ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ।

ਉਪਾਅ: ਹਰ ਰੋਜ਼ 11 ਵਾਰ 'ॐ ਸੋਮਾਯ ਨਮਹ:' ਮੰਤਰ ਦਾ ਜਾਪ ਕਰੋ।

ਕਰਕ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਸਿੰਘ ਰਾਸ਼ੀ

ਬੁੱਧ ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਦੂਜੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਦਸਵੇਂ ਘਰ ਵਿੱਚ ਬੁੱਧ ਅਸਤ ਦੀ ਇਹ ਸਥਿਤੀ ਚੁਣੌਤੀਪੂਰਣ ਅਵਧੀ ਦਾ ਸੰਕੇਤ ਦੇ ਰਹੀ ਹੈ, ਕਿਉਂਕਿ ਇਹ ਇੱਕ ਅਜਿਹਾ ਸਮਾਂ ਸਾਬਿਤ ਹੋ ਸਕਦਾ ਹੈ, ਜਦੋਂ ਤੁਹਾਨੂੰ ਕੰਮ ਜਾਂ ਫੇਰ ਦੈਨਿਕ ਕੰਮਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਪੈ ਸਕਦੀ ਹੈ।

ਬੁੱਧ ਬ੍ਰਿਸ਼ਭ ਰਾਸ਼ੀ ਵਿੱਚ ਅਸਤ ਹੋਣ ਦੇ ਪ੍ਰਭਾਵ ਵੱਜੋਂ ਤੁਹਾਨੂੰ ਕਰੀਅਰ ਦੇ ਸੰਦਰਭ ਵਿੱਚ ਕੰਮ ਵਿੱਚ ਦਬਾਅ ਅਤੇ ਮਾਨਤਾ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਾਰੋਬਾਰੀ ਖੇਤਰ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਵਧਦੇ ਖਤਰਿਆਂ ਦੇ ਨਾਲ਼-ਨਾਲ਼ ਲਾਭ ਅਤੇ ਹਾਨੀ ਦੇ ਵਿਚਕਾਰ ਉਤਾਰ-ਚੜ੍ਹਾਅ ਦਾ ਅਨੁਭਵ ਹੋਵੇਗਾ।

ਆਰਥਿਕ ਰੂਪ ਤੋਂ ਜਿੱਥੇ ਆਮਦਨ ਵਿੱਚ ਲਾਭ ਹੋਵੇਗਾ, ਉੱਥੇ ਬੱਚਤ ਕਰਨਾ ਚੁਣੌਤੀਪੂਰਣ ਸਾਬਤ ਹੋ ਸਕਦਾ ਹੈ।

ਰਿਸ਼ਤਿਆਂ ਦੇ ਸਬੰਧ ਵਿੱਚ ਗੱਲ ਕਰੀਏ ਤਾਂ ਤੁਸੀਂ ਆਪਣੇ ਸਾਥੀ ਦੇ ਨਾਲ ਗੱਲਬਾਤ ਵਿੱਚ ਆਪਣੇ-ਆਪ ਨੂੰ ਭਾਵਨਾਤਮਕ ਰੂਪ ਤੋਂ ਜ਼ਿਆਦਾ ਸੰਵੇਦਨਸ਼ੀਲ ਸਥਿਤੀ ਵਿੱਚ ਦੇਖੋਗੇ।

ਇਸ ਤੋਂ ਇਲਾਵਾ ਸਿਹਤ ਦੇ ਮੁੱਦੇ ਉੱਤੇ ਰੋਗ ਪ੍ਰਤੀਰੋਧਕ ਸ਼ਕਤੀ ਵਿੱਚ ਕਮੀ ਹੋਣ ਦੇ ਕਾਰਨ ਤੁਹਾਨੂੰ ਗਰਮੀ ਨਾਲ ਸਬੰਧਤ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ।

ਉਪਾਅ: ਹਰ ਰੋਜ਼ 19 ਵਾਰ 'ॐ ਭਾਸਕਰਾਯ ਨਮਹ:' ਮੰਤਰ ਦਾ ਜਾਪ ਕਰੋ।

ਸਿੰਘ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਪਹਿਲੇ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਨੌਵੇਂ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ।

ਬੁੱਧ ਬ੍ਰਿਸ਼ਭ ਰਾਸ਼ੀ ਵਿੱਚ ਅਸਤ ਹੋਣ ਦੇ ਪ੍ਰਭਾਵ ਵੱਜੋਂ ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਿਸਮਤ ਵਿੱਚ ਕਮੀ ਹੋਣ ਦੇ ਕਾਰਨ ਅਸਫਲਤਾ ਦੇਖਣ ਨੂੰ ਮਿਲ ਸਕਦੀ ਹੈ।

ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਆਨਸਾਈਟ ਕੰਮ ਅਤੇ ਅੰਤਰਰਾਸ਼ਟਰੀ ਯਾਤਰਾ ਦੇ ਵਧਦੇ ਹੋਏ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ।

ਆਰਥਿਕ ਰੂਪ ਤੋਂ ਤੁਸੀਂ ਚੰਗੀ ਮਾਤਰਾ ਵਿੱਚ ਪੈਸਾ ਪ੍ਰਾਪਤ ਕਰਨ ਅਤੇ ਆਪਣੀ ਬੱਚਤ ਵਧਾਓਣ ਵਿੱਚ ਕਾਮਯਾਬ ਰਹੋਗੇ।

ਰਿਸ਼ਤਿਆਂ ਦੇ ਸੰਦਰਭ ਵਿੱਚ ਕਿਸਮਤ ਤੁਹਾਡੇ ਪੱਖ ਵਿੱਚ ਨਜ਼ਰ ਆਵੇਗੀ, ਜਿਸ ਨਾਲ ਤੁਹਾਡੇ ਸਾਥੀ ਦੇ ਨਾਲ ਤੁਹਾਡਾ ਰਿਸ਼ਤਾ ਭਾਵਨਾਤਮਕ ਅਤੇ ਮਜ਼ਬੂਤ ਬਣੇਗਾ।

ਬੁੱਧ ਬ੍ਰਿਸ਼ਭ ਰਾਸ਼ੀ ਵਿੱਚ ਅਸਤ ਹੋਣ ਦੀ ਅਵਧੀ ਦੇ ਦੌਰਾਨ ਤੁਹਾਨੂੰ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੀ ਵਾਲੀਆਂ ਪਾਚਣ ਸਬੰਧੀ ਦਿੱਕਤਾਂ ਹੋ ਸਕਦੀਆਂ ਹਨ। ਇਹਨਾਂ ਵੱਲੋਂ ਸਾਵਧਾਨ ਰਹੋ।

ਉਪਾਅ: ਸ਼ਨੀਵਾਰ ਦੇ ਦਿਨ ਰਾਹੂ ਗ੍ਰਹਿ ਦੇ ਲਈ ਹਵਨ ਕਰਵਾਓ।

ਕੰਨਿਆ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਅੱਠਵੇਂ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ।

ਬੁੱਧ ਦੇ ਬ੍ਰਿਸ਼ਭ ਰਾਸ਼ੀ ਵਿੱਚ ਅਸਤ ਹੋਣ ਦੇ ਪ੍ਰਭਾਵ ਵੱਜੋਂ ਤੁਹਾਡੇ ਦੁਆਰਾ ਕੀਤੀ ਜਾ ਰਹੀ ਤਰੱਕੀ ਦੇ ਬਾਵਜੂਦ ਤੁਹਾਨੂੰ ਆਪਣੇ ਜੀਵਨ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਰੀਅਰ ਦੇ ਲਿਹਾਜ਼ ਤੋਂ ਗੱਲ ਕਰੀਏ ਤਾਂ ਤੁਸੀਂ ਆਪਣੇ-ਆਪ ਨੂੰ ਕੰਮ ਦੇ ਦਬਾਅ ਵਿੱਚ ਅਤੇ ਸੰਭਾਵਿਤ ਨੌਕਰੀ ਵਿੱਚ ਅਸੁਰੱਖਿਆ ਦਾ ਸਾਹਮਣਾ ਕਰਦੇ ਹੋਏ ਦੇਖੋਗੇ।

ਕਾਰੋਬਾਰ ਦੇ ਖੇਤਰ ਵਿੱਚ ਅਚਾਨਕ ਨੁਕਸਾਨ ਅਤੇ ਮੁਕਾਬਲੇ ਦਾ ਖਤਰਾ ਵੱਧ ਸਕਦਾ ਹੈ।

ਆਰਥਿਕ ਜੀਵਨ ਵਿੱਚ ਲਾਪਰਵਾਹੀ ਅਤੇ ਅਸਾਵਧਾਨੀ ਕਾਰਨ ਨੁਕਸਾਨ ਹੋ ਸਕਦਾ ਹੈ। ਸਾਵਧਾਨ ਰਹੋ।

ਬੁੱਧ ਦੇ ਬ੍ਰਿਸ਼ਭ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਰਿਸ਼ਤੇ ਵਿੱਚ ਈਗੋ ਸਬੰਧੀ ਪਰੇਸ਼ਾਨੀਆਂ ਖੜੀਆਂ ਹੋ ਸਕਦੀਆਂ ਹਨ।

ਸਿਹਤ ਦੀ ਦ੍ਰਿਸ਼ਟੀ ਤੋਂ ਗੱਲ ਕਰੀਏ ਤਾਂ ਇਨਫੈਕਸ਼ਨ ਦੇ ਕਾਰਨ ਅੱਖਾਂ ਵਿੱਚ ਜਲਣ ਤੋਂ ਤੁਸੀਂ ਪਰੇਸ਼ਾਨ ਹੋ ਸਕਦੇ ਹੋ। ਇਸ ਵੱਲੋਂ ਸਾਵਧਾਨ ਰਹੋ।

ਉਪਾਅ: ਹਰ ਰੋਜ਼ 11 ਵਾਰ 'ॐ ਸ਼੍ਰੀ ਦੁਰਗਾਯ ਨਮਹ:' ਮੰਤਰ ਦਾ ਜਾਪ ਕਰੋ।

ਤੁਲਾ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਸੱਤਵੇਂ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ।

ਬੁੱਧ ਦੇ ਬ੍ਰਿਸ਼ਭ ਰਾਸ਼ੀ ਵਿੱਚ ਅਸਤ ਹੋਣ ਦੇ ਪ੍ਰਭਾਵ ਵੱਜੋਂ ਤੁਸੀਂ ਆਪਣੇ ਦੋਸਤਾਂ ਅਤੇ ਉਹਨਾਂ ਦੀ ਸਦਭਾਵਨਾ ਨੂੰ ਖੋ ਸਕਦੇ ਹੋ। ਅਜਿਹੀ ਸਥਿਤੀ ਤੁਹਾਡੇ ਦਿਮਾਗ ਉੱਤੇ ਵੀ ਭਾਰੀ ਪੈ ਸਕਦੀ ਹੈ।

ਕਾਰੋਬਾਰੀ ਪੱਖ ਤੋਂ ਗੱਲ ਕਰੀਏ ਤਾਂ ਕੰਮ ਦਾ ਦਬਾਅ ਹੋਣ ਦੇ ਕਾਰਨ ਤੁਹਾਨੂੰ ਅਹੁਦੇ ਦੀ ਹਾਨੀ ਅਤੇ ਮਾਨਤਾ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸੇ ਤਰ੍ਹਾਂ ਤੁਹਾਡੀਆਂ ਕਾਰੋਬਾਰੀ ਕੋਸ਼ਿਸ਼ਾਂ ਵਿੱਚ ਇਕਾਗਰਤਾ ਦੀ ਕਮੀ ਦੇ ਨਤੀਜੇ ਵੱਜੋਂ ਤੁਹਾਨੂੰ ਇਸ ਬੁੱਧ ਬ੍ਰਿਸ਼ਭ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਘੱਟ ਮੁਨਾਫਾ ਮਿਲੇਗਾ।

ਆਰਥਿਕ ਰੂਪ ਤੋਂ ਗੱਲ ਕਰੀਏ ਤਾਂ ਇਸ ਅਵਧੀ ਦੇ ਦੌਰਾਨ ਤੁਹਾਨੂੰ ਲਾਭ ਅਤੇ ਹਾਨੀ ਦੋਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਰਿਸ਼ਤਿਆਂ ਦੇ ਸੰਦਰਭ ਵਿੱਚ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਔਸਤ ਗੱਲਬਾਤ ਕਰੋਗੇ ਅਤੇ ਇਹ ਸਮਾਂ ਤੁਹਾਡੇ ਲਈ ਔਸਤ ਹੀ ਸਾਬਿਤ ਹੋਵੇਗਾ।

ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਤੁਹਾਡੇ ਦੰਦ ਵਿੱਚ ਦਰਦ ਅਤੇ ਇਨਫੈਕਸ਼ਨ ਹੋਣ ਦਾ ਖਤਰਾ ਬਣਿਆ ਹੋਇਆ ਹੈ।

ਉਪਾਅ: ਹਰ ਰੋਜ਼ 27 ਵਾਰ 'ॐ ਮੰਗਲਾਯ ਨਮਹ:' ਮੰਤਰ ਦਾ ਜਾਪ ਕਰੋ।

ਬ੍ਰਿਸ਼ਚਕ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਛੇਵੇਂ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ।

ਬ੍ਰਿਸ਼ਭ ਰਾਸ਼ੀ ਵਿੱਚ ਬੁੱਧ ਦੇ ਅਸਤ ਹੋਣ ਦੇ ਪ੍ਰਭਾਵ ਵੱਜੋਂ ਤੁਹਾਨੂੰ ਆਪਣੇ ਰਿਸ਼ਤਿਆਂ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਨੌਕਰੀ ਜਾਂ ਕਾਰੋਬਾਰ ਵਿੱਚ ਵੀ ਰੁਕਾਵਟਾਂ ਆ ਸਕਦੀਆਂ ਹਨ।

ਕਰੀਅਰ ਦੇ ਮੋਰਚੇ ਉੱਤੇ ਤੁਸੀਂ ਆਪਣੀ ਮੌਜੂਦਾ ਨੌਕਰੀ ਬਦਲਣ ਬਾਰੇ ਸੋਚ-ਵਿਚਾਰ ਕਰ ਸਕਦੇ ਹੋ।

ਜੇਕਰ ਤੁਸੀਂ ਕਾਰੋਬਾਰ ਦੇ ਖੇਤਰ ਨਾਲ ਸਬੰਧਤ ਹੋ, ਤਾਂ ਤੁਹਾਨੂੰ ਨਾ ਹੀ ਲਾਭ ਹੋਵੇਗਾ ਅਤੇ ਨਾ ਹੀ ਨੁਕਸਾਨ ਝੱਲਣਾ ਪਵੇਗਾ।

ਆਰਥਿਕ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਡੇ ਖਰਚੇ ਵੱਧ ਸਕਦੇ ਹਨ ਅਤੇ ਇਹ ਗੱਲ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ।

ਰਿਸ਼ਤੇ ਵਿੱਚ ਤੁਹਾਨੂੰ ਜੀਵਨਸਾਥੀ ਦੇ ਨਾਲ ਈਗੋ ਸਬੰਧੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਇਸ ਅਵਧੀ ਦੇ ਦੌਰਾਨ ਚੰਗੀ ਨਹੀਂ ਰਹੇਗੀ, ਜਿਸ ਕਾਰਨ ਤੁਹਾਨੂੰ ਗਲ਼ੇ ਵਿੱਚ ਦਰਦ ਜਾਂ ਫਲੂ/ਇਨਫੈਕਸ਼ਨ ਆਦਿ ਹੋਣ ਦੀ ਸੰਭਾਵਨਾ ਹੈ।

ਉਪਾਅ: ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।

ਧਨੂੰ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮਕਰ ਰਾਸ਼ੀ

ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਛੇਵੇਂ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਪੰਜਵੇਂ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ।

ਬੁੱਧ ਬ੍ਰਿਸ਼ਭ ਰਾਸ਼ੀ ਵਿੱਚ ਅਸਤ ਹੋਣ ਦੇ ਪ੍ਰਭਾਵ ਵੱਜੋਂ ਤੁਹਾਡੇ ਮਨ ਵਿੱਚ ਭਵਿੱਖ ਨੂੰ ਲੈ ਕੇ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਸਕਦੀ ਹੈ।

ਇਸ ਦੌਰਾਨ ਤੁਹਾਡੇ ਕਰੀਅਰ ਦੀ ਤਰੱਕੀ ਦੀ ਗਤੀ ਵੀ ਹੌਲ਼ੀ ਨਜ਼ਰ ਆਵੇਗੀ ਅਤੇ ਨਾਲ ਹੀ ਕੰਮ ਦੀ ਤਰੱਕੀ ਦੀ ਗਤੀ ਵੀ ਹੌਲ਼ੀ ਹੀ ਰਹੇਗੀ।

ਕਾਰੋਬਾਰ ਦੇ ਸੰਦਰਭ ਵਿੱਚ ਸਟਾਕ ਟ੍ਰੇਡਿੰਗ ਵਿੱਚ ਸ਼ਾਮਿਲ ਹੋਣ ਨਾਲ ਤੁਹਾਨੂੰ ਔਸਤ ਲਾਭ ਪ੍ਰਾਪਤ ਹੋ ਸਕਦਾ ਹੈ।

ਆਰਥਿਕ ਰੂਪ ਤੋਂ ਤੁਹਾਨੂੰ ਕਾਰੋਬਾਰੀ ਗਤੀਵਿਧੀਆਂ ਦੇ ਮਾਧਿਅਮ ਤੋਂ ਆਮਦਨ ਪ੍ਰਾਪਤ ਹੋਵੇਗੀ।

ਆਪਣੇ ਰਿਸ਼ਤੇ ਦੇ ਸੰਦਰਭ ਵਿੱਚ ਤੁਸੀਂ ਪਿਆਰ ਦਾ ਸਾਰ ਖੋ ਸਕਦੇ ਹੋ ਅਤੇ ਇਸ ਤਰ੍ਹਾਂ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਸ਼ਾਦੀਸ਼ੁਦਾ ਜੀਵਨ ਵਿੱਚ ਕਲ਼ੇਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਤੁਹਾਨੂੰ ਪੈਰਾਂ ਅਤੇ ਪੱਟਾਂ ਵਿੱਚ ਦਰਦ ਹੋਣ ਦਾ ਖਤਰਾ ਬਣਿਆ ਹੋਇਆ ਹੈ।

ਉਪਾਅ: ਸ਼ਨੀਵਾਰ ਦੇ ਦਿਨ ਭਗਵਾਨ ਰੁਦ੍ਰ ਦੇ ਲਈ ਹਵਨ ਕਰਵਾਓ।

ਮਕਰ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਚੌਥੇ ਘਰ ਵਿੱਚ ਅਸਤ ਹੋਣ ਵਾਲਾ ਹੈ।

ਬੁੱਧ ਦੇ ਬ੍ਰਿਸ਼ਭ ਰਾਸ਼ੀ ਵਿੱਚ ਅਸਤ ਹੋਣ ਦੇ ਪ੍ਰਭਾਵ ਵੱਜੋਂ ਤੁਹਾਡੇ ਜੀਵਨ ਵਿੱਚ ਆਰਾਮ ਘੱਟ ਹੋਣ ਅਤੇ ਪਰਿਵਾਰਿਕ ਸਮੱਸਿਆਵਾਂ ਵਧਣ ਦੀ ਸੰਭਾਵਨਾ ਹੈ।

ਕਰੀਅਰ ਦੇ ਸੰਦਰਭ ਵਿੱਚ ਤੁਹਾਨੂੰ ਆਪਣੇ ਕੰਮ ਵਿੱਚ ਘੱਟ ਸੰਤੁਸ਼ਟੀ ਪ੍ਰਾਪਤ ਹੋਵੇਗੀ।

ਕਾਰੋਬਾਰ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਇਸ ਅਵਧੀ ਦੇ ਦੌਰਾਨ ਮੁਕਾਬਲਾ ਵਧਣ ਦੀ ਉਮੀਦ ਹੈ।

ਆਰਥਿਕ ਤੌਰ ‘ਤੇ ਤੁਹਾਡੇ ਪਰਿਵਾਰ ਵਿੱਚ ਖਰਚੇ ਵੱਧ ਸਕਦੇ ਹਨ।

ਰਿਸ਼ਤਿਆਂ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਬੁੱਧ ਬ੍ਰਿਸ਼ਭ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਤੁਹਾਡੇ ਪਰਿਵਾਰ ਵਿੱਚ ਅਜਿਹੇ ਮੁੱਦੇ ਉੱਠ ਸਕਦੇ ਹਨ, ਜੋ ਤੁਹਾਡੇ ਜੀਵਨਸਾਥੀ ਦੇ ਨਾਲ ਤੁਹਾਡੇ ਰਿਸ਼ਤੇ ਨੂੰ ਚੁਣੌਤੀਪੂਰਣ ਬਣਾ ਸਕਦੇ ਹਨ।

ਸਿਹਤ ਦੀ ਦ੍ਰਿਸ਼ਟੀ ਤੋਂ ਗੱਲ ਕਰੀਏ ਤਾਂ ਤੁਹਾਨੂੰ ਆਪਣੀ ਮਾਂ ਦੀ ਸਿਹਤ ‘ਤੇ ਪੈਸਾ ਲਗਾਓਣ ਦੀ ਜ਼ਰੂਰਤ ਪਵੇਗੀ।

ਉਪਾਅ: ਹਰ ਰੋਜ਼ 44 ਵਾਰ 'ॐ ਮਾਂਡਾਯ ਨਮਹ:' ਮੰਤਰ ਦਾ ਜਾਪ ਕਰੋ।

ਕੁੰਭ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਤੀਜੇ ਘਰ ਵਿੱਚ ਅਸਤ ਹੋਣ ਵਾਲਾ ਹੈ।

ਬ੍ਰਿਸ਼ਭ ਰਾਸ਼ੀ ਵਿੱਚ ਬੁੱਧ ਦੇ ਅਸਤ ਹੋਣ ਦੇ ਪ੍ਰਭਾਵ ਵੱਜੋਂ ਤੁਹਾਡੇ ਵਿਕਾਸ ਅਤੇ ਤਰੱਕੀ ਵਿੱਚ ਤੁਹਾਨੂੰ ਦੇਰੀ ਦਾ ਅਨੁਭਵ ਹੋ ਸਕਦਾ ਹੈ। ਨਾਲ ਹੀ ਇਸ ਦੌਰਾਨ ਤੁਸੀਂ ਆਪਣੇ ਜੀਵਨ ਵਿੱਚ ਸਾਹਸ ਦੀ ਕਮੀ ਵੀ ਮਹਿਸੂਸ ਕਰੋਗੇ।

ਤੁਹਾਨੂੰ ਆਪਣੇ ਕਰੀਅਰ ਵਿੱਚ ਕੰਮ ਨਾਲ ਸਬੰਧਤ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ। ਭਾਵੇਂ ਇਹ ਯਾਤਰਾਵਾਂ ਤੁਹਾਨੂੰ ਚੰਗੀਆਂ ਲੱਗਣ ਜਾਂ ਬੁਰੀਆਂ, ਤੁਹਾਨੂੰ ਇਹਨਾਂ ਲਈ ਜਾਣਾ ਹੀ ਪਵੇਗਾ।

ਆਰਥਿਕ ਪੱਖ ਤੋਂ ਦੇਖੀਏ ਤਾਂ ਤੁਹਾਨੂੰ ਇਹਨਾਂ ਯਾਤਰਾਵਾਂ ਦੇ ਦੌਰਾਨ ਸ਼ਾਇਦ ਲਾਪਰਵਾਹੀ ਦੇ ਕਾਰਨ ਨੁਕਸਾਨ ਹੋ ਸਕਦਾ ਹੈ।

ਕਾਰੋਬਾਰ ਦੇ ਮਾਮਲੇ ਵਿੱਚ ਗੱਲ ਕਰੀਏ ਤਾਂ ਤੁਹਾਡਾ ਫੋਕਸ ਘੱਟ ਹੋਣ ਦੇ ਕਾਰਨ ਤੁਹਾਨੂੰ ਘੱਟ ਲਾਭ ਪ੍ਰਾਪਤ ਹੋਵੇਗਾ।

ਆਪਣੇ ਰਿਸ਼ਤੇ ਵਿੱਚ ਤੁਹਾਨੂੰ ਆਪਣੇ ਸਾਥੀ ਦੇ ਨਾਲ ਕੁਝ ਅਸ਼ਾਂਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਬੁੱਧ ਬ੍ਰਿਸ਼ਭ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਤੁਹਾਨੂੰ ਅੱਖਾਂ ਵਿੱਚ ਦਰਦ ਹੋ ਸਕਦਾ ਹੈ, ਜੋ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣੇਗਾ।

ਉਪਾਅ: ਵੀਰਵਾਰ ਦੇ ਦਿਨ ਬ੍ਰਾਹਮਣਾਂ ਨੂੰ ਭੋਜਨ ਦਾਨ ਕਰੋ।

ਮੀਨ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

Talk to Astrologer Chat with Astrologer