ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ

Author: Charu Lata | Updated Thu, 18 Apr 2024 03:08 PM IST

ਦੇਵਤਾਵਾਂ ਦੇ ਗੁਰੂ ਕਹੇ ਜਾਣ ਵਾਲੇ ਬ੍ਰਹਸਪਤੀ ਦੇਵਤਾ ਦਾ ਬ੍ਰਿਸ਼ਭ ਰਾਸ਼ੀ ਵਿੱਚ ਹੋਣ ਵਾਲਾ ਗੋਚਰ ਸਭ ਰਾਸ਼ੀਆਂ ਦੇ ਲਈ ਖਾਸ ਮਹੱਤਵ ਰੱਖਦਾ ਹੈ। ਬ੍ਰਿਸ਼ਭ ਰਾਸ਼ੀ ਵਿੱਚ ਬ੍ਰਹਸਪਤੀ ਦਾ ਗੋਚਰ 01 ਮਈ 2024 ਦੀ ਦੁਪਹਿਰ 2:29 ਵਜੇ ਹੋਵੇਗਾ। ਗੁਰੂ ਗ੍ਰਹਿ ਨੂੰ ਵਿਸਥਾਰ, ਤਰੱਕੀ ਅਤੇ ਗਿਆਨ ਦਾ ਕਾਰਕ ਮੰਨਿਆ ਜਾਂਦਾ ਹੈ ਅਤੇ ਇਹ ਬ੍ਰਿਸ਼ਭ ਰਾਸ਼ੀ ਵਿੱਚ ਸਥਿਰਤਾ ਲੈ ਕੇ ਆਉਂਦਾ ਹੈ। ਅਜਿਹੇ ਵਿੱਚ ਵੈਦਿਕ ਜੋਤਿਸ਼ ਵਿੱਚ ਇਸ ਦਾ ਪ੍ਰਭਾਵ ਕਾਫੀ ਸ਼ਕਤੀਸ਼ਾਲੀ ਕਿਹਾ ਗਿਆ ਹੈ। ਗੁਰੂ ਕਿਸੇ ਵਿਅਕਤੀ ਦੇ ਜੀਵਨ ਵਿੱਚ ਕਰੀਅਰ ਤੋਂ ਲੈ ਕੇ ਅਧਿਆਤਮ ਸਮੇਤ ਜ਼ਿਆਦਾਤਰ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ। ਹਾਲਾਂਕਿ ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਆਪਣੇ-ਆਪ ਨੂੰ ਜਾਣਨ ਅਤੇ ਸਮਝਣ ਦੀ ਅਵਧੀ ਸਾਬਿਤ ਹੋਵੇਗਾ ਅਤੇ ਇਸ ਦੇ ਨਤੀਜੇ ਵਜੋਂ ਤੁਸੀਂ ਕਲਾ ਦੇ ਖੇਤਰ ਵਿੱਚ ਆਪਣੀ ਦਿਲਚਸਪੀ ਨੂੰ ਜਾਣਨ ਅਤੇ ਸਮਝਣ ਦੇ ਕਾਬਲ ਬਣੋਗੇ। ਨਾਲ ਹੀ ਤੁਸੀਂ ਆਪਣੇ ਕਰੀਬੀਆਂ ਦੇ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰ ਸਕੋਗੇ।


ਜੋਤਿਸ਼ ਸ਼ਾਸਤਰ ਵਿੱਚ ਜਦੋਂ ਗੁਰੂ ਗ੍ਰਹਿ ਆਪਣਾ ਰਾਸ਼ੀ ਪਰਿਵਰਤਨ ਕਰਦਾ ਹੈ, ਤਾਂ ਇਹ ਜੀਵਨ ਦੇ ਵੱਖ-ਵੱਖ ਖੇਤਰਾਂ ਜਿਵੇਂ ਤਰੱਕੀ, ਪ੍ਰੇਮ ਜੀਵਨ, ਸਿਹਤ, ਪਰਿਵਾਰ ਅਤੇ ਸੰਤਾਨ ਤੋਂ ਮਿਲਣ ਵਾਲੇ ਸਮਰੱਥਨ ਆਦਿ ਨੂੰ ਪ੍ਰਭਾਵਿਤ ਕਰਦਾ ਹੈ। ਇਹ ਅਵਧੀ ਅੰਨਦ ਅਤੇ ਵਾਧੇ ਦੀ ਦ੍ਰਿਸ਼ਟੀ ਤੋਂ ਕਾਫੀ ਚੰਗੀ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਇਹ ਤੁਹਾਡੇ ਜੀਵਨ ਵਿੱਚ ਸਕਾਰਾਤਮਕ ਪਰਿਵਰਤਨ ਲੈ ਕੇ ਆਵੇਗੀ। ਦੱਸ ਦੇਈਏ ਕਿ ਜਦੋਂ ਗੁਰੂ ਗ੍ਰਹਿ ਸ਼ੁੱਕਰ ਦੇਵ ਦੀ ਰਾਸ਼ੀ ਤੁਲਾ ਜਾਂ ਬ੍ਰਿਸ਼ਭ ਵਿੱਚ ਗੋਚਰ ਕਰਦਾ ਹੈ ਤਾਂ ਇਸ ਦਾ ਪ੍ਰਭਾਵ ਕਾਫੀ ਸ਼ਕਤੀਸ਼ਾਲੀ ਹੋਣ ਦੇ ਨਾਲ-ਨਾਲ ਮਹੱਤਵਪੂਰਣ ਵੀ ਹੁੰਦਾ ਹੈ।

ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਬ੍ਰਹਸਪਤੀ ਦੇ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਦਾ ਆਪਣੇ ਜੀਵਨ ‘ਤੇ ਪ੍ਰਭਾਵ

ਹਾਲਾਂਕਿ ਇਸ ਰਾਸ਼ੀ ਵਿੱਚ ਬ੍ਰਹਸਪਤੀ ਦੀ ਸਥਿਤੀ ਹਮੇਸ਼ਾ ਚੰਗੀ ਨਹੀਂ ਹੁੰਦੀ। ਗੁਰੂ ਗ੍ਰਹਿ ਜਿਸ ਘਰ ਵਿੱਚ ਸਥਿਤ ਹੁੰਦਾ ਹੈ, ਉਸ ਘਰ ਤੋਂ ਇਸ ਦੀ ਦ੍ਰਿਸ਼ਟੀ ਪੰਜਵੇਂ, ਸੱਤਵੇਂ ਅਤੇ ਨੌਵੇਂ ਘਰ ਉੱਤੇ ਪੈਂਦੀ ਹੈ। ਪਰ ਜੇਕਰ ਗੁਰੂ ਦੀ ਦ੍ਰਿਸ਼ਟੀ ਤੁਹਾਡੇ ਛੇਵੇਂ ਘਰ ਉੱਤੇ ਪੈਂਦੀ ਹੈ, ਤਾਂ ਉਸ ਸਮੇਂ ਜਾਤਕਾਂ ਨੂੰ ਕਾਨੂੰਨ ਤੋਂ ਲੈ ਕੇ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਤੁਹਾਨੂੰ ਬਹੁਤ ਸੋਚ-ਸਮਝ ਕੇ ਚੱਲਣ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਨਾਲ ਹੀ ਗੁਰੂ ਦੇਵ ਦੀ ਅੱਠਵੇਂ ਘਰ ਵਿੱਚ ਦ੍ਰਿਸ਼ਟੀ ਤੁਹਾਨੂੰ ਮਾਨਸਿਕ ਅਤੇ ਸਰੀਰਕ ਸਮੱਸਿਆ ਦੇਣ ਦਾ ਕੰਮ ਕਰਦੀ ਹੈ। ਇਸ ਤੋਂ ਉਲਟ ਬਾਰ੍ਹਵੇਂ ਘਰ ਵਿੱਚ ਗੁਰੂ ਗ੍ਰਹਿ ਦਾ ਪ੍ਰਭਾਵ ਹੋਣ ਨਾਲ ਵਿਅਕਤੀ ਨੂੰ ਖਰਚਿਆਂ ਵਿੱਚ ਵਾਧੇ ਅਤੇ ਭਾਵਨਾਵਾਂ ਵਿੱਚ ਉਤਾਰ-ਚੜ੍ਹਾਵਾਂ ਨਾਲ ਜੂਝਣਾ ਪੈਂਦਾ ਹੈ।

ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਪ੍ਰਭਾਵ

ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਜਾਤਕਾਂ ਦੇ ਲਈ ਅਪਾਰ ਵਾਧਾ ਲੈ ਕੇ ਆਉਂਦਾ ਹੈ। ਅਜਿਹੇ ਵਿੱਚ ਇਸ ਗੋਚਰ ਦਾ ਹਰ ਰਾਸ਼ੀ ਉੱਤੇ ਵੱਖ-ਵੱਖ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਭੌਤਿਕ ਸੁੱਖਾਂ ਤੋਂ ਦੂਰ ਕਰਕੇ ਇਹ ਤੁਹਾਡੀ ਦਿਲਚਸਪੀ ਨੂੰ ਅਧਿਆਤਮ ਅਤੇ ਦਾਰਸ਼ਨਿਕ ਖੇਤਰ ਵਿੱਚ ਵਧਾਉਂਦਾ ਹੈ। ਨਾਲ ਹੀ ਕਾਰਜਾਂ ਦੇ ਨਾਲ-ਨਾਲ ਆਪਣੇ-ਆਪ ਨੂੰ ਜਾਣਨ ਅਤੇ ਸਮਝਣ ਦੇ ਲਈ ਵੀ ਪ੍ਰੇਰਿਤ ਕਰਦਾ ਹੈ। ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਜਾਤਕ ਦੇ ਜੀਵਨ ਵਿੱਚ ਸਥਿਰਤਾ ਲੈ ਕੇ ਆਉਂਦਾ ਹੈ ਅਤੇ ਵਿਅਕਤੀ ਨੂੰ ਵਿਕਾਸ ਦੇ ਮਾਰਗ ਉੱਤੇ ਲੈ ਕੇ ਜਾਂਦਾ ਹੈ। ਹਾਲਾਂਕਿ ਬ੍ਰਿਸ਼ਭ ਰਾਸ਼ੀ ਵਿੱਚ ਗੁਰੂ ਗ੍ਰਹਿ ਦੀ ਮੌਜੂਦਗੀ ਨਿੱਜੀ ਅਤੇ ਪੇਸ਼ੇਵਰ ਜੀਵਨ ਦੇ ਲਈ ਖਾਸ ਰਹੇਗੀ। ਨਾਲ ਹੀ ਇਹਨਾਂ ਜਾਤਕਾਂ ਦੇ ਸਮਾਜਿਕ ਜੀਵਨ ਦਾ ਵਿਸਥਾਰ ਹੋਵੇਗਾ ਅਤੇ ਨੈਟਵਰਕਿੰਗ ਨਾਲ ਜੁੜੇ ਕੰਮਾਂ ਵਿੱਚ ਸਕਾਰਾਤਮਕ ਨਤੀਜੇ ਮਿਲ ਸਕਦੇ ਹਨ। ਇਹਨਾਂ ਜਾਤਕਾਂ ਨੂੰ ਕਰੀਅਰ ਦੇ ਖੇਤਰ ਵਿੱਚ ਅਜਿਹੇ ਅਨੇਕਾਂ ਮੌਕੇ ਪ੍ਰਾਪਤ ਹੋਣਗੇ, ਜਿਸ ਦੇ ਮਾਧਿਅਮ ਤੋਂ ਇਹ ਤਰੱਕੀ ਦੀ ਰਾਹ ਉੱਤੇ ਚੱਲ ਸਕੋਗੇ।

ਗੁਰੂ ਮਹਾਰਾਜ ਦੇ ਬ੍ਰਿਸ਼ਭ ਰਾਸ਼ੀ ਵਿੱਚ ਵੱਕਰੀ ਹੋਣ ਕਾਰਨ ਤੁਸੀਂ ਆਪਣੇ-ਆਪ ਵਿੱਚ ਖੋਏ ਹੋਏ ਨਜ਼ਰ ਆ ਸਕਦੇ ਹੋ। ਇਸ ਸਮੇਂ ਤੁਹਾਡੇ ਅੰਦਰ ਆਪਣੇ-ਆਪ ਨੂੰ ਜਾਣਨ ਦੀ ਇੱਛਾ ਮਜ਼ਬੂਤ ਹੋਵੇਗੀ, ਜਿਸ ਕਾਰਨ ਤੁਹਾਨੂੰ ਆਪਣੀਆਂ ਇੱਛਾਵਾਂ ਦੇ ਬਾਰੇ ਵਿੱਚ ਜਾਣਨ ਦਾ ਮੌਕਾ ਮਿਲੇਗਾ। ਗੁਰੂ ਦੇ ਵੱਕਰੀ ਹੋਣ ਨਾਲ ਤੁਹਾਨੂੰ ਆਪਣਿਆਂ ਦਾ ਸਮਰੱਥਨ, ਆਰਥਿਕ ਤਰੱਕੀ ਅਤੇ ਵਿਅਕਤੀਗਤ ਵਿਕਾਸ ਦੇ ਸਬੰਧ ਵਿੱਚ ਅਨੇਕਾਂ ਮੌਕੇ ਪ੍ਰਾਪਤ ਹੋਣਗੇ।

ਇਸੇ ਤਰ੍ਹਾਂ ਵਿੱਚ ਜਦੋਂ ਬ੍ਰਿਸ਼ਭ ਰਾਸ਼ੀ ਵਿੱਚ ਗੁਰੂ ਗ੍ਰਹਿ ਅਤੇ ਸ਼ੁੱਕਰ ਦੇਵ ਇਕੱਠੇ ਹੁੰਦੇ ਹਨ, ਤਾਂ ਇਹ ਅਵਧੀ ਜਾਤਕਾਂ ਦੀਆਂ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਅਤੇ ਜੱਦੀ ਜਾਇਦਾਦ ਨਾਲ ਸਬੰਧਤ ਕਾਨੂੰਨੀ ਵਿਵਾਦਾਂ ਨੂੰ ਸੁਲਝਾਉਣ ਦਾ ਕੰਮ ਕਰਦੀ ਹੈ। ਇਹ ਸਮਾਂ ਆਰਥਿਕ ਖੁਸ਼ਹਾਲੀ ਦੇ ਲਈ ਵਧੀਆ ਕਿਹਾ ਜਾਂਦਾ ਹੈ। ਨਾਲ ਹੀ ਵਿਆਹ ਅਤੇ ਸੰਪੱਤੀ ਆਦਿ ਦੇ ਲਈ ਵੀ ਅਨੁਕੂਲ ਹੁੰਦਾ ਹੈ।

ਕੁੰਡਲੀ ਵਿੱਚ ਬ੍ਰਹਸਪਤੀ ਮਹਾਰਾਜ ਸਭ 12 ਘਰਾਂ ਵਿੱਚੋਂ ਨੌ ਘਰਾਂ ਨੂੰ ਪ੍ਰਭਾਵਿਤ ਕਰਦੇ ਹਨ, ਖਾਸ ਤੌਰ ‘ਤੇ ਦੂਜੇ, ਨੌਵੇਂ ਅਤੇ ਗਿਆਰ੍ਹਵੇਂ ਘਰ ਨੂੰ। ਕੁੰਡਲੀ ਦੇ ਇਹ ਘਰ ਵਿਅਕਤੀ ਦੇ ਜੀਵਨ ਦੇ ਵੱਖ-ਵੱਖ ਖੇਤਰਾਂ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਇਹਨਾਂ ਵਿੱਚ ਸੰਤਾਨ, ਕਿਸਮਤ ਅਤੇ ਆਮਦਨ ਆਦਿ ਸ਼ਾਮਿਲ ਹੈ। ਦੱਸ ਦੇਈਏ ਕਿ ਜੋਤਿਸ਼ ਦੀ ਦ੍ਰਿਸ਼ਟੀ ਤੋਂ ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਕੁੰਡਲੀ ਵਿੱਚ ਆਪਣੀ ਸਥਿਤੀ ਦੇ ਅਨੁਸਾਰ ਸਭ ਰਾਸ਼ੀਆਂ ਨੂੰ ਪ੍ਰਭਾਵਿਤ ਕਰੇਗਾ।

ਕੁੱਲ ਮਿਲਾ ਕੇ ਬ੍ਰਿਸ਼ਭ ਰਾਸ਼ੀ ਵਿੱਚ ਗੁਰੂ ਗ੍ਰਹਿ ਦਾ ਗੋਚਰ ਰਾਜਨੀਤੀ ਦੇ ਖੇਤਰ ਵਿੱਚ ਪਰਿਵਰਤਨ ਲੈ ਕੇ ਆ ਸਕਦਾ ਹੈ। ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਬ੍ਰਹਸਪਤੀ ਨੂੰ ਵਿਸਥਾਰ ਦਾ ਗ੍ਰਹਿ ਕਿਹਾ ਗਿਆ ਹੈ, ਜਦੋਂ ਕਿ ਬ੍ਰਿਸ਼ਭ ਸਥਿਰਤਾ ਅਤੇ ਭੌਤਿਕਤਾ ਦੀ ਪ੍ਰਤੀਨਿਤਾ ਕਰਦੀ ਹੈ। ਅਜਿਹੇ ਵਿੱਚ ਇਹ ਗੋਚਰ ਜਾਤਕਾਂ ਨੂੰ ਤਰੱਕੀ ਦੇ ਅਨੇਕਾਂ ਮੌਕੇ ਪ੍ਰਦਾਨ ਕਰੇਗਾ। ਇਸ ਦੌਰਾਨ ਤੁਸੀਂ ਸਾਹਸ ਨਾਲ ਆਪਣੇ ਜੀਵਨ ਵਿੱਚ ਆਉਣ ਵਾਲੀਆਂ ਸਭ ਚੁਣੌਤੀਆਂ ਦਾ ਸਾਹਮਣਾ ਕਰੋਗੇ। ਨਾਲ ਹੀ ਤੁਸੀਂ ਨਿੱਜੀ ਜੀਵਨ ਦੇ ਨਾਲ-ਨਾਲ ਅਧਿਆਤਮ ਦੇ ਖੇਤਰ ਵਿੱਚ ਵੀ ਤਰੱਕੀ ਹਾਸਿਲ ਕਰੋਗੇ।

ਹਾਲਾਂਕਿ ਬ੍ਰਿਸ਼ਭ ਰਾਸ਼ੀ ਵਿੱਚ ਗੁਰੂ ਦੀ ਮੌਜੂਦਗੀ ਵਿਅਕਤੀ ਦੇ ਜੀਵਨ ਵਿੱਚ ਸਥਿਰਤਾ ਅਤੇ ਸੁਰੱਖਿਆ ਲੈ ਕੇ ਆਉਂਦੀ ਹੈ। ਤੁਸੀਂ ਹੌਲੀ ਗਤੀ ਨਾਲ ਅੱਗੇ ਵਧਦੇ ਹੋਏ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੇ ਕਾਬਲ ਬਣੋਗੇ। ਅਜਿਹੇ ਵਿੱਚ ਤੁਸੀਂ ਆਪਣੇ ਜੀਵਨ ਦਾ ਆਨੰਦ ਲਓਗੇ ਅਤੇ ਆਪਣੀਆਂ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਵੱਲ ਧਿਆਨ ਕੇਂਦਰਿਤ ਕਰੋਗੇ। ਇਹ ਅਵਧੀ ਤੁਹਾਨੂੰ ਬੁੱਧੀਮਾਨ ਬਣਾਉਣ ਦਾ ਕੰਮ ਕਰੇਗੀ ਅਤੇ ਇਸੇ ਨਤੀਜੇ ਵਜੋਂ ਤੁਸੀਂ ਹਰ ਕੰਮ ਨੂੰ ਪੂਰੀ ਸਾਵਧਾਨੀ ਦੇ ਨਾਲ ਕਰਦੇ ਹੋਏ ਦਿਖੋਗੇ। ਇਸ ਦੌਰਾਨ ਤੁਸੀਂ ਜੋ ਵੀ ਫੈਸਲੇ ਲਓਗੇ, ਉਹ ਜੋਸ਼ ਵਿੱਚ ਲੈਣ ਦੀ ਬਜਾਏ ਸੋਚ-ਸਮਝ ਕੇ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।

ਪਰ ਇਹਨਾਂ ਜਾਤਕਾਂ ਨੂੰ ਭੋਗ-ਵਿਲਾਸ ਅਤੇ ਆਪਣੇ-ਆਪ ਵਿੱਚ ਖੋਏ ਰਹਿਣ ਤੋਂ ਬਚਣਾ ਪਵੇਗਾ। ਬ੍ਰਿਸ਼ਭ ਰਾਸ਼ੀ ਵਿੱਚ ਗੁਰੂ ਗ੍ਰਹਿ ਦੀ ਮੌਜੂਦਗੀ ਡਿਜ਼ਾਇਨ ਨਾਲ ਜੁੜੇ ਖੇਤਰਾਂ ਨੂੰ ਵੀ ਦਰਸਾਉਂਦੀ ਹੈ, ਜੋ ਕਿ ਸ਼ੁੱਕਰ ਗ੍ਰਹਿ ਦੁਆਰਾ ਸ਼ਾਸਿਤ ਹੈ। ਨਾਲ ਹੀ ਇਹ ਸੁੰਦਰਤਾ ਦੀ ਪ੍ਰਸ਼ੰਸਾ ਕਰਨਾ, ਇੱਛਾ, ਲਗਜ਼ਰੀ, ਪ੍ਰਕਿਰਤੀ ਨਾਲ ਜੁੜਾਵ, ਸਖਤ ਵਿਵਹਾਰ, ਕਦੇ-ਕਦਾਈਂ ਆਲਸ ਅਤੇ ਦ੍ਰਿੜ ਸੰਕਲਪ ਆਦਿ ਦਾ ਵੀ ਪ੍ਰਤੀਕ ਮੰਨੀ ਜਾਂਦੀ ਹੈ। ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਜਾਤਕ ਜੀਵਨ ਵਿੱਚ ਸਥਿਰਤਾ ਪ੍ਰਾਪਤ ਕਰਨ ਦੇ ਇੱਛੁਕ ਹੋ ਸਕਦੇ ਹਨ ਅਤੇ ਅਜਿਹੇ ਵਿੱਚ ਤੁਹਾਡਾ ਵਿਸ਼ਵਾਸ ਬੇਕਾਰ ਦੇ ਜੋਖਿਮ ਲੈਣ ਦੀ ਬਜਾਏ ਸਥਿਰਤਾ ਪ੍ਰਾਪਤ ਕਰਨ ਵਿੱਚ ਹੋਵੇਗਾ।

ਤਾਂ ਆਓ ਅੱਗੇ ਵਧਦੇ ਹਾਂ ਤੇ ਇਸ ਗੋਚਰ ਦੇ ਵੱਖ-ਵੱਖ ਰਾਸ਼ੀਆਂ ਉੱਤੇ ਪ੍ਰਭਾਵ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ:

To Read in English Click Here: Jupiter Transit In Taurus (01 May 2024)

ਇਹ ਰਾਸ਼ੀਫਲਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ।ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿੱਕ ਕਰੋ: ਚੰਦਰ ਰਾਸ਼ੀ ਕੈਲਕੁਲੇਟਰ

ਬ੍ਰਿਸ਼ਭ ਰਾਸ਼ੀ ਵਿੱਚ ਬ੍ਰਹਸਪਤੀ ਦਾ ਗੋਚਰ: ਰਾਸ਼ੀ ਅਨੁਸਾਰ ਪ੍ਰਭਾਵ ਅਤੇ ਉਪਾਅ

ਮੇਖ਼ ਰਾਸ਼ੀ

ਮੇਖ਼ ਰਾਸ਼ੀ ਵਾਲਿਆਂ ਦੇ ਲਈ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਦੂਜੇ ਘਰ ਵਿੱਚ ਗੋਚਰ ਕਰੇਗਾ। ਕੁੰਡਲੀ ਵਿੱਚ ਨੌਵੇਂ ਘਰ ਦਾ ਸਬੰਧ ਵਿਦੇਸ਼ ਯਾਤਰਾਵਾਂ ਅਤੇ ਉੱਚ ਵਿੱਦਿਆ ਨਾਲ ਹੁੰਦਾ ਹੈ, ਜਦ ਕਿ ਬਾਰ੍ਹਵਾਂ ਘਰ ਖਰਚਿਆਂ ਅਤੇ ਮੋਕਸ਼ ਆਦਿ ਦਾ ਹੁੰਦਾ ਹੈ। ਹਾਲਾਂਕਿ ਗੁਰੂ ਗ੍ਰਹਿ ਦਾ ਇਹ ਗੋਚਰ ਤੁਹਾਡੇ ਪੈਸੇ, ਬੋਲਬਾਣੀ ਅਤੇ ਪਰਿਵਾਰ ਦੇ ਘਰ ਅਰਥਾਤ ਦੂਜੇ ਘਰ ਵਿੱਚ ਹੋਵੇਗਾ।

ਕਰੀਅਰ ਦੇ ਖੇਤਰ ਵਿੱਚ ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਚੰਗੀ ਤਰੱਕੀ ਲੈ ਕੇ ਆਵੇਗਾ। ਤੁਹਾਨੂੰ ਆਪਣੀ ਮਿਹਨਤ ਦੇ ਬਲ ਉੱਤੇ ਤਰੱਕੀ ਅਤੇ ਸਫਲਤਾ ਪ੍ਰਾਪਤ ਕਰਨ ਦੇ ਮੌਕੇ ਮਿਲਣਗੇ। ਜੇਕਰ ਤੁਸੀਂ ਆਰਥਿਕ ਰੂਪ ਨਾਲ ਮਜ਼ਬੂਤ ਹੋਣਾ ਚਾਹੁੰਦੇ ਹੋ, ਤਾਂ ਤੁਹਾਨੂੰ ਨਾਲ ਪੈਸੇ ਨਾਲ ਜੁੜੇ ਫੈਸਲੇ ਬਹੁਤ ਸੋਚ ਸਮਝ ਕੇ ਲੈਣੇ ਚਾਹੀਦੇ ਹਨ। ਜੀਵਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਪਾਰ ਕਰਨ ਦੇ ਲਈ ਤੁਹਾਨੂੰ ਧੀਰਜ ਰੱਖਣਾ ਪਵੇਗਾ। ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਆਮਦਨ ਅਤੇ ਬੱਚਤ ਦੋਹਾਂ ਵਿੱਚ ਵਾਧਾ ਲਿਆਵੇਗਾ। ਤੁਸੀਂ ਆਰਥਿਕ ਰੂਪ ਤੋਂ ਸੁਰੱਖਿਅਤ ਮਹਿਸੂਸ ਕਰੋਗੇ ਅਤੇ ਅਤੇ ਨਾਲ-ਨਾਲ ਤੁਸੀਂ ਲੰਬੇ ਸਮੇਂ ਤੱਕ ਚੱਲਣ ਵਾਲ਼ਾ ਨਿਵੇਸ਼ ਕਰਨ ਬਾਰੇ ਵੀ ਸੋਚ ਸਕਦੇ ਹੋ।

ਪ੍ਰੇਮ ਜੀਵਨ ਦੇ ਲਿਹਾਜ਼ ਤੋਂ ਦੇਖੀਏ ਤਾਂ ਬ੍ਰਿਸ਼ਭ ਰਾਸ਼ੀ ਵਿੱਚ ਗੁਰੂ ਦਾ ਇਹ ਗੋਚਰ ਤੁਹਾਡੇ ਪਰਿਵਾਰਿਕ ਜੀਵਨ ਵਿੱਚ ਆਪਸੀ ਤਾਲਮੇਲ ਨੂੰ ਮਜ਼ਬੂਤ ਕਰੇਗਾ।

ਇਸ ਅਵਧੀ ਦੇ ਦੌਰਾਨ ਵਿਆਹ ਜਾਂ ਸੰਤਾਨ ਹੋਣ ਵਰਗਾ ਸ਼ੁਭ ਸਮਾਚਾਰ ਸੁਣਨ ਨੂੰ ਮਿਲ ਸਕਦਾ ਹੈ, ਜਿਸ ਕਾਰਨ ਘਰ ਦਾ ਵਾਤਾਵਰਣ ਖੁਸ਼ਨੁਮਾ ਬਣੇਗਾ ਅਤੇ ਪਰਿਵਾਰ ਵਿੱਚ ਏਕਤਾ ਵੀ ਦਿਖੇਗੀ। ਗੁਰੂ ਗੋਚਰ ਦੀ ਅਵਧੀ ਵਿੱਚ ਸਹੁਰੇ ਪੱਖ ਨਾਲ ਤੁਹਾਡੇ ਰਿਸ਼ਤੇ ਬਿਹਤਰ ਬਣਨਗੇ ਅਤੇ ਅਜਿਹੇ ਵਿੱਚ ਪਾਰਟਨਰ ਦੇ ਨਾਲ ਵੀ ਤੁਹਾਡੇ ਰਿਸ਼ਤੇ ਵਿੱਚ ਪ੍ਰੇਮ ਵਧੇਗਾ। ਜੇਕਰ ਤੁਸੀਂ ਵਿਵਾਦਾਂ ਅਤੇ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ-ਦੂਜੇ ਨਾਲ ਖੁੱਲ ਕੇ ਗੱਲ ਕਰਨੀ ਪਵੇਗੀ। ਪਰ ਇਸ ਅਵਧੀ ਦੇ ਦੌਰਾਨ ਰਿਸ਼ਤੇ ਵਿੱਚ ਪ੍ਰੇਮ ਬਣਾ ਕੇ ਰੱਖਣਾ ਤੁਹਾਨੂੰ ਥੋੜਾ ਮੁਸ਼ਕਿਲ ਲੱਗ ਸਕਦਾ ਹੈ।

ਸਿਹਤ ਦੀ ਦ੍ਰਿਸ਼ਟੀ ਤੋਂ ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਆਪਣੀ ਜੀਵਨਸ਼ੈਲੀ ਨੂੰ ਸੰਤੁਲਿਤ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਨਾਲ ਹੀ ਵਧਦੇ ਹੋਏ ਵਜ਼ਨ ਜਾਂ ਫੇਰ ਪਾਚਣ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਦੇ ਲਈ ਤਲ਼ੇ-ਭੁੰਨੇ ਭੋਜਨ ਦੇ ਸੇਵਨ ਤੋਂ ਬਚਣਾ ਪਵੇਗਾ। ਇਸ ਤੋਂ ਇਲਾਵਾ ਤੁਹਾਨੂੰ ਨਿਯਮਿਤ ਰੂਪ ਨਾਲ ਕਸਰਤ ਕਰਨਾ ਅਤੇ ਸਿਹਤਮੰਦ ਭੋਜਨ ਖਾਣਾ ਵੀ ਜ਼ਰੂਰੀ ਹੋਵੇਗਾ, ਜਿਸ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਚੰਗੀ ਬਣੀ ਰਹੇਗੀ।

ਉਪਾਅ: ਹਰ ਰੋਜ਼ ਮੱਥੇ ਉੱਤੇ ਹਲਦੀ ਦਾ ਟਿੱਕਾ ਲਗਾਓ।

ਮੇਖ਼ ਹਫਤਾਵਰੀ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਲਈ ਦੇਵ ਗੁਰੂ ਬ੍ਰਹਸਪਤੀ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਪਹਿਲੇ ਘਰ ਵਿੱਚ ਗੋਚਰ ਕਰੇਗਾ। ਕੁੰਡਲੀ ਵਿੱਚ ਅੱਠਵਾਂ ਘਰ ਅਚਾਨਕ ਹੋਣ ਵਾਲੇ ਲਾਭ/ਹਾਨੀ ਅਤੇ ਲੰਬੀ ਉਮਰ ਦਾ ਹੁੰਦਾ ਹੈ ਅਤੇ ਗਿਆਰ੍ਹਵਾਂ ਘਰ ਭੌਤਿਕ ਸੁੱਖਾਂ ਅਤੇ ਇੱਛਾਵਾਂ ਦਾ ਹੁੰਦਾ ਹੈ। ਇਸੇ ਤਰ੍ਹਾਂ ਕੁੰਡਲੀ ਵਿੱਚ ਪਹਿਲਾ ਘਰ ਆਪਣੇ-ਆਪ ਅਤੇ ਵਿਅਕਤਿੱਤਵ ਆਦਿ ਦੀ ਪ੍ਰਤੀਨਿਧਤਾ ਕਰਦਾ ਹੈ।

ਕਰੀਅਰ ਦੇ ਲਿਹਾਜ਼ ਤੋਂ ਬ੍ਰਹਸਪਤੀ ਦਾ ਇਹ ਗੋਚਰ ਤੁਹਾਡੇ ਪਹਿਲੇ ਘਰ ਵਿੱਚ ਹੋਵੇਗਾ। ਅਜਿਹੇ ਵਿੱਚ ਇਹ ਤੁਹਾਡੇ ਪੇਸ਼ੇਵਰ ਜੀਵਨ ਵਿੱਚ ਅਪਾਰ ਸਫਲਤਾ ਅਤੇ ਤਰੱਕੀ ਲੈ ਕੇ ਆਵੇਗਾ। ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੀ ਇਹ ਸ਼ੁਭ ਸਥਿਤੀ ਕਰੀਅਰ ਵਿੱਚ ਤਰੱਕੀ ਦੇ ਰਸਤੇ ਵਿੱਚ ਆਉਣ ਵਾਲੀ ਹਰ ਸਮੱਸਿਆ ਨੂੰ ਦੂਰ ਕਰਨ ਦਾ ਕੰਮ ਕਰੇਗੀ ਅਤੇ ਅਜਿਹੇ ਵਿੱਚ ਇਹ ਅਵਧੀ ਤੁਹਾਡੇ ਲਈ ਅਨੁਕੂਲ ਸਾਬਿਤ ਹੋਵੇਗੀ। ਤੁਹਾਡੀ ਫੈਸਲੇ ਲੈਣ ਦੀ ਖਮਤਾ ਵੀ ਮਜ਼ਬੂਤ ਹੋਵੇਗੀ।

ਗੁਰੂ ਗ੍ਰਹਿ ਦਾ ਤੁਹਾਡੇ ਪਹਿਲੇ ਘਰ ਵਿੱਚ ਗੋਚਰ ਤੁਹਾਨੂੰ ਆਰਥਿਕ ਜੀਵਨ ਵਿੱਚ ਖੁਸ਼ਹਾਲੀ ਪ੍ਰਦਾਨ ਕਰੇਗਾ, ਕਿਉਂਕਿ ਹੁਣ ਤੁਸੀਂ ਪੈਸਿਆਂ ਦਾ ਪ੍ਰਬੰਧਨ ਚੰਗੀ ਤਰ੍ਹਾਂ ਕਰਨ ਦੇ ਕਾਬਲ ਬਣੋਗੇ। ਨਾਲ ਹੀ ਪੈਸੇ ਨਾਲ ਜੁੜੇ ਕੁਝ ਵੱਡੇ ਫੈਸਲੇ ਲੈਂਦੇ ਹੋਏ ਵੀ ਨਜ਼ਰ ਆ ਸਕਦੇ ਹੋ। ਤੁਹਾਡੀ ਅੰਤਰਆਤਮਾ ਤੁਹਾਨੂੰ ਪ੍ਰਾਪਤ ਹੋਣ ਵਾਲੇ ਮੌਕਿਆਂ ਦਾ ਲਾਭ ਲੈਣ ਲਈ ਪ੍ਰੇਰਿਤ ਕਰੇਗੀ, ਜਿਸ ਤੋਂ ਤੁਹਾਨੂੰ ਧਨ ਲਾਭ ਹੋ ਸਕੇਗਾ। ਪਰ ਤੁਹਾਨੂੰ ਜੀਵਨ ਵਿੱਚ ਸੰਤੁਲਨ ਕਾਇਮ ਕਰਨਾ ਮੁਸ਼ਕਿਲ ਲੱਗ ਸਕਦਾ ਹੈ। ਅਜਿਹੇ ਵਿੱਚ ਤੁਹਾਨੂੰ ਬੇਕਾਰ ਦੇ ਖਰਚਿਆਂ ਤੋਂ ਬਚਣਾ ਪਵੇਗਾ। ਨਿਵੇਸ਼ ਕਰਨ ਲਈ ਤੁਸੀਂ ਚਾਹੋ ਤਾਂ ਕਿਸੇ ਮਾਹਰ ਵਿਅਕਤੀ ਦੀ ਸਲਾਹ ਲੈ ਸਕਦੇ ਹੋ ਤਾਂ ਕਿ ਤੁਸੀਂ ਪੈਸੇ ਦੀ ਬੱਚਤ ਕਰਨ ਦੇ ਨਾਲ-ਨਾਲ ਲੰਬੇ ਸਮੇਂ ਤੱਕ ਆਰਥਿਕ ਰੂਪ ਤੋਂ ਸਥਿਰਤਾ ਵੀ ਪ੍ਰਾਪਤ ਕਰ ਸਕੋ।

ਪ੍ਰੇਮ ਜੀਵਨ ਵੱਲ ਦੇਖੀਏ ਤਾਂ ਗੁਰੂ ਗ੍ਰਹਿ ਦਾ ਇਹ ਗੋਚਰ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ਕਰਨ ਦਾ ਕੰਮ ਕਰੇਗਾ, ਕਿਓਂਕਿ ਇਹ ਅਵਧੀ ਤੁਹਾਡੇ ਲਈ ਅਨੁਕੂਲ ਸਾਬਤ ਹੋਵੇਗੀ। ਜੇਕਰ ਤੁਸੀਂ ਇੱਕ ਗੰਭੀਰ ਰਿਸ਼ਤੇ ਵਿੱਚ ਹੋ ਤਾਂ ਤੁਸੀਂ ਇਸ ਦੌਰਾਨ ਆਪਣੇ ਰਿਸ਼ਤੇ ਨੂੰ ਅਗਲੇ ਪੜਾਅ ਤੱਕ ਲੈ ਜਾਣ ਦਾ ਮਨ ਬਣਾ ਸਕਦੇ ਹੋ। ਪਰਿਵਾਰ ਦੇ ਨਾਲ਼ ਸਮਾਂ ਬਿਤਾਉਣ ਅਤੇ ਕਿਸੇ ਤੀਰਥ ਸਥਾਨ ਦੀ ਯਾਤਰਾ ਲਈ ਜਾਣ ਨਾਲ਼ ਤੁਹਾਡੇ ਰਿਸ਼ਤੇ ਮਜ਼ਬੂਤ ਹੋਣਗੇ।

ਸਿਹਤ ਦੇ ਲਿਹਾਜ਼ ਨਾਲ ਬ੍ਰਿਸ਼ਭ ਰਾਸ਼ੀ ਵਿੱਚ ਗੁਰੂ ਦੇ ਗੋਚਰ ਦੇ ਦੌਰਾਨ ਸਰੀਰਕ ਅਤੇ ਮਾਨਸਿਕ ਸਿਹਤ ਤੁਹਾਡੀ ਪਹਿਲੀ ਪ੍ਰਾਰਥਮਿਕਤਾ ਹੋਣੀ ਚਾਹੀਦੀ ਹੈ। ਜੇਕਰ ਤੁਸੀਂ ਇੱਕ ਸੰਤੁਲਿਤ ਜੀਵਨ ਸ਼ੈਲੀ ਅਪਣਾਓਗੇ ਅਤੇ ਖਾਣ-ਪੀਣ ਦਾ ਵੀ ਧਿਆਨ ਰੱਖੋਗੇ ਤਾਂ ਇਸ ਨਾਲ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ। ਹਾਲਾਂਕਿ ਪਹਿਲੇ ਘਰ ਵਿੱਚ ਬੈਠਾ ਬ੍ਰਹਸਪਤੀ ਤੁਹਾਡੇ ਅੰਦਰ ਅਧਿਆਤਮਿਕਤਾ ਵਿੱਚ ਵਾਧਾ ਕਰਵਾਏਗਾ, ਜਿਸ ਦੇ ਕਾਰਨ ਤੁਸੀਂ ਧਰਮ-ਕਰਮ ਦੇ ਕਾਰਜਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹੋਏ ਨਜ਼ਰ ਆਓਗੇ।

ਉਪਾਅ: ਗਲ਼ੇ ਵਿੱਚ ਸੋਨਾ ਧਾਰਣ ਕਰੋ।

ਬ੍ਰਿਸ਼ਭ ਹਫਤਾਵਰੀ ਰਾਸ਼ੀਫਲ

ਮਿਥੁਨ ਰਾਸ਼ੀ

ਦੇਵ ਗੁਰੂ ਬ੍ਰਹਸਪਤੀ ਤੁਹਾਡੇ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਇਸ ਅਵਧੀ ਵਿੱਚ ਇਹ ਗੋਚਰ ਕਰਕੇ ਤੁਹਾਡੇ ਬਾਰ੍ਹਵੇਂ ਘਰ ਵਿੱਚ ਜਾ ਰਿਹਾ ਹੈ। ਦੱਸ ਦੇਈਏ ਕਿ ਕੁੰਡਲੀ ਵਿੱਚ ਸੱਤਵਾਂ ਘਰ ਵਿਆਹ ਅਤੇ ਦਸਵਾਂ ਘਰ ਨਾਮ, ਪ੍ਰਸਿੱਧੀ ਆਦਿ ਦਾ ਹੁੰਦਾ ਹੈ, ਜਦ ਕਿ ਬਾਰ੍ਹਵਾਂ ਘਰ ਹਾਨੀ, ਵਿਦੇਸ਼ ਯਾਤਰਾਵਾਂ ਅਤੇ ਅਧਿਆਤਮ ਦਾ ਹੁੰਦਾ ਹੈ।

ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਕਰੀਅਰ ਵਿੱਚ ਸਕਾਰਾਤਮਕ ਪਰਿਵਰਤਨ ਲੈ ਕੇ ਆ ਸਕਦਾ ਹੈ। ਖਾਸ ਤੌਰ ‘ਤੇ ਉਹਨਾਂ ਦੇ ਲਈ ਜਿਨਾਂ ਦਾ ਸਬੰਧ ਰਿਸਰਚ ਜਾਂ ਪੜ੍ਹਾਈ ਆਦਿ ਨਾਲ ਹੈ। ਗੁਰੂ ਗ੍ਰਹਿ ਤੁਹਾਡੀ ਬੁੱਧੀ ਨੂੰ ਤੇਜ਼ ਬਣਾਵੇਗਾ, ਜਿਸ ਕਾਰਨ ਤੁਸੀਂ ਪੜ੍ਹਾਈ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਸਫਲਤਾ ਹਾਸਲ ਕਰ ਸਕੋਗੇ। ਜਿਹੜੇ ਜਾਤਕ ਰਿਸਰਚ ਦੀ ਪੜ੍ਹਾਈ ਕਰ ਰਹੇ ਹਨ, ਉਹਨਾਂ ਨੂੰ ਇਸ ਦੌਰਾਨ ਸਫਲਤਾ ਮਿਲੇਗੀ, ਜਿਸ ਦੇ ਨਤੀਜੇ ਵਜੋਂ ਤੁਹਾਡੇ ਕੰਮ ਨੂੰ ਪਬਲਿਸ਼ ਹੋਣ ਜਾਂ ਫੇਰ ਦੂਜਿਆਂ ਤੋਂ ਪ੍ਰਸ਼ੰਸਾ ਦੇ ਮੌਕੇ ਮਿਲਣਗੇ। ਇਸ ਤੋਂ ਉਲਟ ਬਾਰ੍ਹਵੇਂ ਘਰ ਵਿੱਚ ਬੈਠ ਕੇ ਬ੍ਰਹਸਪਤੀ ਦੀ ਦ੍ਰਿਸ਼ਟੀ ਤੁਹਾਡੇ ਛੇਵੇਂ ਘਰ ਉੱਤੇ ਹੋਵੇਗੀ ਅਤੇ ਅਜਿਹੇ ਵਿੱਚ ਤੁਸੀਂ ਕਰੀਅਰ ਵਿੱਚ ਆਉਣ ਵਾਲੀ ਹਰ ਸਮੱਸਿਆ ਜਾਂ ਚੁਣੌਤੀ ਦਾ ਸਾਹਮਣਾ ਧੀਰਜ ਅਤੇ ਬੁੱਧੀ ਦੇ ਦਮ ਉੱਤੇ ਕਰੋਗੇ ਅਤੇ ਉਸ ਸਮੱਸਿਆ ਤੋਂ ਬਾਹਰ ਵੀ ਨਿੱਕਲੋਗੇ। ਇਹਨਾਂ ਗੁਣਾਂ ਦੇ ਕਾਰਨ ਕਾਰਜ ਸਥਾਨ ‘ਤੇ ਸੀਨੀਅਰ ਅਧਿਕਾਰੀਆਂ ਦੀਆਂ ਨਜ਼ਰਾਂ ਵਿੱਚ ਤੁਹਾਡਾ ਮਾਣ-ਸਨਮਾਨ ਵਧੇਗਾ। ਹਾਲਾਂਕਿ ਤੁਸੀਂ ਮਹਿਸੂਸ ਕਰੋਗੇ ਕਿ ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵ ਨਾਲ਼ ਤੁਹਾਡੀ ਨੌਕਰੀ ਵਿੱਚ ਸਮੱਸਿਆਵਾਂ ਆਪਣੇ-ਆਪ ਹੀ ਦੂਰ ਹੋ ਗਈਆਂ ਹਨ।

ਆਰਥਿਕ ਜੀਵਨ ਵੱਲ ਦੇਖੀਏ ਤਾਂ ਬ੍ਰਹਸਪਤੀ ਦਾ ਇਹ ਗੋਚਰ ਤੁਹਾਡੇ ਖਰਚਿਆਂ ਵਿੱਚ ਵਾਧਾ ਕਰਵਾਉਣ ਦਾ ਕੰਮ ਕਰ ਸਕਦਾ ਹੈ। ਹਾਲਾਂਕਿ ਇਹ ਖਰਚੇ ਧਾਰਮਿਕ ਕਾਰਜਾਂ ਨਾਲ ਜੁੜੇ ਹੋ ਸਕਦੇ ਹਨ, ਪਰ ਤੁਸੀਂ ਇਹਨਾਂ ਕੰਮਾਂ ਵਿੱਚ ਜਿੰਨੇ ਵੀ ਪੈਸੇ ਖਰਚ ਕਰੋਗੇ, ਉਸ ਨਾਲ ਤੁਹਾਨੂੰ ਸੰਤੁਸ਼ਟੀ ਪ੍ਰਾਪਤ ਹੋਵੇਗੀ। ਇਹਨਾਂ ਜਾਤਕਾਂ ਨੂੰ ਧਰਮ-ਕਰਮ ਦੇ ਕਾਰਜ ਕਰਨ ਨਾਲ ਖੁਸ਼ੀ ਮਿਲੇਗੀ। ਪਰ ਹੋ ਸਕਦਾ ਹੈ ਕਿ ਇਹ ਖਰਚੇ ਤੁਹਾਡੇ ਉੱਪਰ ਆਰਥਿਕ ਬੋਝ ਨੂੰ ਵਧਾ ਦੇਣ। ਅਜਿਹੇ ਵਿੱਚ ਗੁਰੂ ਗੋਚਰ ਦੇ ਦੌਰਾਨ ਤੁਹਾਨੂੰ ਬਹੁਤ ਸੋਚ-ਸਮਝ ਕੇ ਖਰਚਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਨਾਲ ਹੀ ਗੁਰੂ ਦੀ ਚੌਥੇ ਘਰ ਉੱਤੇ ਦ੍ਰਿਸ਼ਟੀ ਪੈਣ ਨਾਲ ਤੁਸੀਂ ਘਰ-ਪਰਿਵਾਰ ਜਾਂ ਅਜਿਹੇ ਕੰਮਾਂ ਉੱਤੇ ਪੈਸਾ ਖਰਚਾ ਕਰ ਸਕਦੇ ਹੋ, ਜਿਨਾਂ ਨਾਲ ਤੁਹਾਨੂੰ ਖੁਸ਼ੀ ਮਿਲੇਗੀ।

ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਪ੍ਰਵੇਸ਼ ਕਰਨ ਨਾਲ ਤੁਹਾਡਾ ਰਿਸ਼ਤਾ ਆਪਣੇ ਜੀਵਨਸਾਥੀ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਮਜ਼ਬੂਤ ਹੋਵੇਗਾ। ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਡਾ ਜੀਵਨਸਾਥੀ ਹਰ ਕਦਮ ਉੱਤੇ ਅਤੇ ਹਰ ਫੈਸਲੇ ਵਿੱਚ ਤੁਹਾਡਾ ਸਾਥ ਦੇਵੇਗਾ, ਜਿਸ ਨਾਲ ਤੁਸੀਂ ਰਾਹਤ ਮਹਿਸੂਸ ਕਰੋਗੇ। ਇਸ ਤੋਂ ਇਲਾਵਾ ਪੇਸ਼ੇਵਰ ਜੀਵਨ ਵਿੱਚ ਤੁਹਾਡੀ ਮੁਲਾਕਾਤ ਨਵੇਂ ਵਿਅਕਤੀਆਂ ਨਾਲ ਹੋ ਸਕਦੀ ਹੈ ਅਤੇ ਇਹ ਤੁਹਾਡੇ ਕਰੀਅਰ ਦੇ ਲਈ ਫਲਦਾਇਕ ਸਾਬਿਤ ਹੋਣਗੇ। ਜੇਕਰ ਤੁਹਾਡਾ ਵਿਆਹ ਹੋ ਚੁੱਕਿਆ ਹੈ ਤਾਂ ਤੁਹਾਡੇ ਜੀਵਨਸਾਥੀ ਦੇ ਨਾਲ ਤੁਹਾਡਾ ਦੰਪਤੀ ਜੀਵਨ ਮਧੁਰ ਰਹੇਗਾ ਅਤੇ ਤੁਹਾਡਾ ਰਿਸ਼ਤਾ ਵਧੀਆ ਚੱਲੇਗਾ। ਜੀਵਨਸਾਥੀ ਦੇ ਨਾਲ ਤੁਹਾਡੇ ਤਾਲਮੇਲ ਵਿੱਚ ਵੀ ਵਾਧਾ ਹੋਵੇਗਾ।

ਸਿਹਤ ਦੇ ਲਿਹਾਜ਼ ਤੋਂ ਬਾਰ੍ਹਵੇਂ ਘਰ ਵਿੱਚ ਗੁਰੂ ਗ੍ਰਹਿ ਦੀ ਸਥਿਤੀ ਤੁਹਾਡੇ ਲਈ ਅਧਿਆਤਮਕ ਤਰੱਕੀ ਅਤੇ ਆਪਣੇ-ਆਪ ਨੂੰ ਜਾਣਨ ਦੇ ਮੌਕੇ ਲੈ ਕੇ ਆ ਸਕਦੀ ਹੈ। ਅਜਿਹੇ ਵਿੱਚ ਤੁਹਾਨੂੰ ਆਪਣੀ ਭੱਜਦੌੜ ਭਰੀ ਜ਼ਿੰਦਗੀ ਤੋਂ ਥੋੜਾ ਸਮਾਂ ਆਪਣੇ-ਆਪ ਲਈ ਕੱਢਣਾ ਪਵੇਗਾ। ਕੁੱਲ ਮਿਲਾ ਕੇ ਮਿਥੁਨ ਰਾਸ਼ੀ ਦੇ ਜਾਤਕਾਂ ਦੀ ਸਿਹਤ ਚੰਗੀ ਰਹੇਗੀ। ਪਰ ਹੱਦ ਤੋਂ ਜ਼ਿਆਦਾ ਸੋਚਣ ਦੇ ਕਾਰਨ ਤੁਹਾਨੂੰ ਨੀਂਦ ਨਾਲ ਜੁੜੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ, ਜਿਸ ਦਾ ਅਸਰ ਤੁਹਾਡੀ ਮਾਨਸਿਕ ਸਿਹਤ ਉੱਤੇ ਪੈ ਸਕਦਾ ਹੈ। ਅਜਿਹੇ ਵਿੱਚ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ।

ਉਪਾਅ: ਵੀਰਵਾਰ ਦੇ ਦਿਨ ਗਊ ਨੂੰ ਗੁੜ ਖਿਲਾਓ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮਿਥੁਨ ਹਫਤਾਵਰੀ ਰਾਸ਼ੀਫਲ

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਬ੍ਰਹਸਪਤੀ ਨੌਵੇਂ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਤੁਹਾਡੇ ਭੌਤਿਕ ਸੁੱਖਾਂ ਅਤੇ ਇੱਛਾਵਾਂ ਦੇ ਘਰ ਅਰਥਾਤ ਗਿਆਰ੍ਹਵੇਂ ਘਰ ਵਿੱਚ ਹੋਣ ਜਾ ਰਿਹਾ ਹੈ। ਕੁੰਡਲੀ ਵਿੱਚ ਛੇਵੇਂ ਘਰ ਦਾ ਸਬੰਧ ਕਰਜ਼ੇ, ਰੋਗ ਆਦਿ ਨਾਲ ਹੈ ਅਤੇ ਨੌਵਾਂ ਘਰ ਅਧਿਆਤਮਿਕਤਾ ਅਤੇ ਧਰਮ ਆਦਿ ਦਾ ਹੁੰਦਾ ਹੈ।

ਇਸ ਦੇ ਨਤੀਜੇ ਵੱਜੋਂ, ਗੁਰੂ ਦਾ ਇਹ ਗੋਚਰ ਕਰੀਅਰ ਦੇ ਖੇਤਰ ਵਿੱਚ ਤੁਹਾਨੂੰ ਸੀਨੀਅਰ ਅਧਿਕਾਰੀਆਂ ਦਾ ਸਹਿਯੋਗ ਦਿਲਵਾਏਗਾ ਅਤੇ ਤੁਹਾਨੂੰ ਨੌਕਰੀ ਵਿੱਚ ਤਰੱਕੀ ਮਿਲੇਗੀ। ਤੁਹਾਡੀ ਸਥਿਤੀ ਮਜ਼ਬੂਤ ਬਣੇਗੀ। ਤੁਸੀਂ ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਕਾਰੋਬਾਰ ਨਾਲ ਜੁੜੀਆਂ ਯਾਤਰਾਵਾਂ ਵੀ ਕਰ ਸਕਦੇ ਹੋ, ਜੋ ਤੁਹਾਡੇ ਲਈ ਫਲਦਾਇਕ ਹੋਣਗੀਆਂ। ਤੁਹਾਨੂੰ ਕਾਰੋਬਾਰ ਵਿੱਚ ਨਵੇਂ ਮੌਕੇ ਪ੍ਰਾਪਤ ਹੋਣਗੇ ਅਤੇ ਤੁਸੀਂ ਕਾਰੋਬਾਰ ਦਾ ਵਿਸਥਾਰ ਵੀ ਕਰ ਸਕੋਗੇ। ਹਾਲਾਂਕਿ ਗੁਰੂ ਦੀ ਤੀਜੇ ਘਰ ਵਿੱਚ ਦ੍ਰਿਸ਼ਟੀ ਤੁਹਾਡੇ ਛੋਟੇ ਭੈਣਾਂ-ਭਰਾਵਾਂ ਅਤੇ ਸਹਿਕਰਮੀਆਂ ਦੇ ਨਾਲ ਤੁਹਾਡੇ ਰਿਸ਼ਤੇ ਸੁਧਾਰਨ ਦਾ ਕੰਮ ਕਰੇਗੀ, ਜਿਸ ਕਾਰਨ ਤੁਹਾਡਾ ਪ੍ਰਦਰਸ਼ਨ ਕੰਮ ਵਿੱਚ ਬਿਹਤਰ ਹੋਵੇਗਾ। ਕਾਰਜ ਖੇਤਰ ਵਿੱਚ ਤੁਹਾਡੀਆਂ ਸ਼ਕਤੀਆਂ ਵਧਣਗੀਆਂ ਅਤੇ ਅਜਿਹੇ ਵਿੱਚ ਤੁਸੀਂ ਕੰਪਨੀ ਵਿੱਚ ਲੀਡਰ ਦੀ ਭੂਮਿਕਾ ਵਿੱਚ ਦਿੱਖ ਸਕਦੇ ਹੋ।

ਆਰਥਿਕ ਜੀਵਨ ਦੀ ਦ੍ਰਿਸ਼ਟੀ ਤੋਂ ਗਿਆਰ੍ਹਵੇਂ ਘਰ ਵਿੱਚ ਗੁਰੂ ਗ੍ਰਹਿ ਦੀ ਸਥਿਤੀ ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਅਨੁਕੂਲ ਕਹੀ ਜਾਵੇਗੀ, ਕਿਉਂਕਿ ਇਸ ਦੌਰਾਨ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ। ਤੁਸੀਂ ਕਾਰੋਬਾਰ ਦੇ ਖੇਤਰ ਵਿੱਚ ਜੋ ਵੀ ਯੋਜਨਾਵਾਂ ਬਣਾਈਆਂ ਹਨ, ਉਸ ਨਾਲ ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ। ਨਾਲ ਹੀ ਤੁਹਾਨੂੰ ਬਿਜ਼ਨਸ ਵਧਾਉਣ ਦੇ ਮੌਕੇ ਪ੍ਰਾਪਤ ਹੋਣਗੇ ਅਤੇ ਤੁਸੀਂ ਜੋ ਵੀ ਨਿਵੇਸ਼ ਕਰੋਗੇ, ਉਸ ਨਾਲ ਤੁਹਾਨੂੰ ਚੰਗੇ ਰਿਟਰਨ ਪ੍ਰਾਪਤ ਹੋਣਗੇ। ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਨੂੰ ਪੈਸੇ ਨਾਲ ਜੁੜੇ ਮਾਮਲਿਆਂ ਵਿੱਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਸੱਟੇਬਾਜ਼ੀ ਵਿੱਚ ਵੀ ਨਿਵੇਸ਼ ਕਰਨ ਤੋਂ ਬਚਣਾ ਪਵੇਗਾ। ਨਾਲ ਹੀ ਤੁਹਾਨੂੰ ਆਪਣੇ ਪੈਸਿਆਂ ਦੀ ਦਾ ਪ੍ਰਬੰਧਨ ਵੀ ਬਹੁਤ ਸੋਚ-ਸਮਝ ਕੇ ਕਰਨਾ ਪਵੇਗਾ ਅਤੇ ਆਪਣੇ ਕੋਲ ਆਉਣ ਵਾਲੇ ਮੌਕਿਆਂ ਦਾ ਲਾਭ ਲੈਣਾ ਪਵੇਗਾ, ਜਿਸ ਨਾਲ ਤੁਹਾਡੇ ਆਰਥਿਕ ਟੀਚੇ ਪੂਰੇ ਹੋ ਸਕਣਗੇ।

ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਇਹ ਗੋਚਰ ਕਰਕ ਰਾਸ਼ੀ ਵਾਲਿਆਂ ਦੇ ਰਿਸ਼ਤੇ ਨੂੰ ਦੋਸਤਾਂ, ਸਹਿਕਰਮੀਆਂ ਅਤੇ ਜੀਵਨਸਾਥੀ ਦੇ ਨਾਲ ਪ੍ਰੇਮਪੂਰਣ ਬਣਾਉਣ ਦਾ ਕੰਮ ਕਰੇਗਾ। ਤੁਸੀਂ ਸਾਹਮਣੇ ਵਾਲੇ ਨਾਲ ਕਿਸ ਤਰ੍ਹਾਂ ਗੱਲ ਕਰਦੇ ਹੋ, ਇਹ ਪੂਰੀ ਤਰ੍ਹਾਂ ਤੁਹਾਡੇ ਹੱਥ ਵਿੱਚ ਹੋਵੇਗਾ ਅਤੇ ਅਜਿਹੇ ਵਿੱਚ ਸ਼ਬਦਾਂ ਦਾ ਸਹੀ ਇਸਤੇਮਾਲ ਕਰਨ ਨਾਲ ਤੁਸੀਂ ਦੂਜਿਆਂ ਨੂੰ ਪ੍ਰਭਾਵਿਤ ਕਰ ਸਕੋਗੇ ਅਤੇ ਨਵੇਂ ਸੰਪਰਕ ਸਥਾਪਿਤ ਕਰ ਸਕੋਗੇ। ਇਸ ਅਵਧੀ ਦੇ ਦੌਰਾਨ ਤੁਹਾਡਾ ਰਿਸ਼ਤਾ ਪਿਆਰ ਨਾਲ ਭਰਿਆ ਹੋਵੇਗਾ, ਜਿਸ ਕਾਰਨ ਤੁਹਾਡੇ ਪ੍ਰੇਮ-ਵਿਆਹ ਦੀਆਂ ਸੰਭਾਵਨਾਵਾਂ ਮਜ਼ਬੂਤ ਹੋਣਗੀਆਂ। ਨਾਲ ਹੀ ਤੁਸੀਂ ਦੋਵੇਂ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣ ਸਕੋਗੇ। ਕਰਕ ਰਾਸ਼ੀ ਦੇ ਸ਼ਾਦੀਸ਼ੁਦਾ ਜਾਤਕਾਂ ਦੇ ਲਈ ਗੁਰੂ ਗੋਚਰ ਦਾ ਸਮਾਂ ਸਕਾਰਾਤਮਕ ਅਤੇ ਅਨੰਦ ਨਾਲ ਭਰਿਆ ਹੋਵੇਗਾ। ਸੰਤਾਨ ਦੀ ਤਰੱਕੀ ਹੋਣ ਦੀ ਸੰਭਾਵਨਾ ਹੈ।

ਸਿਹਤ ਦੇ ਲਿਹਾਜ਼ ਤੋਂ ਬ੍ਰਹਸਪਤੀ ਦਾ ਇਹ ਗੋਚਰ ਤੁਹਾਡੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਤਰੱਕੀ ਲਿਆਵੇਗਾ। ਅਜਿਹੇ ਵਿੱਚ ਤੁਹਾਡੇ ਲਈ ਆਪਣੀ ਸਿਹਤ ਦਾ ਧਿਆਨ ਰੱਖਣਾ ਅਤੇ ਉਸ ਨੂੰ ਪ੍ਰਾਰਥਮਿਕਤਾ ਦੇਣਾ ਬਹੁਤ ਜ਼ਰੂਰੀ ਹੋਵੇਗਾ। ਕਰਕ ਰਾਸ਼ੀ ਵਾਲਿਆਂ ਨੂੰ ਇੱਕ ਨਿਯਮਿਤ ਰੁਟੀਨ ਦਾ ਪਾਲਣ ਕਰਨ ਅਤੇ ਯੋਗ ਅਤੇ ਧਿਆਨ ਆਦਿ ਕਰਨ ਦੀ ਜ਼ਰੂਰਤ ਹੈ, ਜਿਸ ਨਾਲ ਸਰੀਰਕ ਅਤੇ ਮਾਨਸਿਕ ਰੂਪ ਤੋਂ ਉਹ ਸਿਹਤਮੰਦ ਰਹਿ ਸਕਣ।

ਉਪਾਅ: ਵੀਰਵਾਰ ਦੇ ਦਿਨ ਵਰਤ ਰੱਖੋ।

ਕਰਕ ਹਫਤਾਵਰੀ ਰਾਸ਼ੀਫਲ

ਸਿੰਘ ਰਾਸ਼ੀ

ਸਿੰਘ ਰਾਸ਼ੀ ਵਾਲਿਆਂ ਦੇ ਲਈ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਅਮੀ ਹੈ। ਹੁਣ ਇਹ ਤੁਹਾਡੇ ਦਸਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ, ਜਿਸ ਦਾ ਸਬੰਧ ਨਾਮ, ਪ੍ਰਸਿੱਧੀ ਅਤੇ ਪਹਿਚਾਣ ਨਾਲ ਹੈ। ਇਸੇ ਤਰ੍ਹਾਂ ਕੁੰਡਲੀ ਵਿੱਚ ਪੰਜਵਾਂ ਘਰ ਪ੍ਰੇਮ, ਰੋਮਾਂਸ ਅਤੇ ਸੰਤਾਨ ਦਾ ਹੁੰਦਾ ਹੈ, ਜਦੋਂ ਕਿ ਅੱਠਵਾਂ ਘਰ ਅਚਾਨਕ ਤੋਂ ਹੋਣ ਵਾਲੇ ਲਾਭ/ਹਾਨੀ ਨਾਲ ਜੁੜਿਆ ਹੁੰਦਾ ਹੈ।

ਕਰੀਅਰ ਬਾਰੇ ਗੱਲ ਕਰੀਏ ਤਾਂ ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਲਈ ਅਨੁਕੂਲ ਰਹੇਗਾ, ਕਿਉਂਕਿ ਇਸ ਦੌਰਾਨ ਤੁਹਾਨੂੰ ਕਾਰੋਬਾਰ ਦੇ ਖੇਤਰ ਵਿੱਚ ਨਵੇਂ ਮੌਕੇ, ਨੌਕਰੀ ਵਿੱਚ ਤਰੱਕੀ ਅਤੇ ਕੰਮ ਵਿੱਚ ਕੀਤੀ ਗਈ ਮਿਹਨਤ ਦੇ ਲਈ ਪ੍ਰਸ਼ੰਸਾ ਮਿਲਣ ਦੀ ਸੰਭਾਵਨਾ ਬਣੇਗੀ। ਇਹ ਜਾਤਕ ਕੰਮ ਨੂੰ ਪੂਰਾ ਕਰਨ ਵਿੱਚ ਜਿੰਨਾ ਵੀ ਯੋਗਦਾਨ ਦੇਣਗੇ, ਉਸ ਨੂੰ ਮਾਨਤਾ ਮਿਲੇਗੀ। ਤੁਹਾਨੂੰ ਆਮਦਨ ਵਿੱਚ ਵਾਧਾ ਅਤੇ ਅਹੁਦੇ ਵਿੱਚ ਤਰੱਕੀ ਹੋਣ ਦੀ ਸੰਭਾਵਨਾ ਹੈ। ਪਰ ਜੇਕਰ ਤੁਸੀਂ ਸਹਿਕਰਮੀਆਂ ਅਤੇ ਮੈਨੇਜਮੈਂਟ ਦੇ ਨਾਲ ਰਿਸ਼ਤਿਆਂ ਨੂੰ ਮਧੁਰ ਬਣਾ ਕੇ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕਾਰਜ ਖੇਤਰ ਵਿੱਚ ਈਗੋ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ ਦਸਵੇਂ ਘਰ ਵਿੱਚ ਬੈਠੇ ਗੁਰੂ ਦੇਵ ਦੀ ਦ੍ਰਿਸ਼ਟੀ ਤੁਹਾਡੇ ਦੂਜੇ ਘਰ ਉੱਤੇ ਪੈ ਰਹੀ ਹੋਵੇਗੀ ਅਤੇ ਇਸ ਦੇ ਨਤੀਜੇ ਵਜੋਂ ਤੁਹਾਡੀ ਗੱਲਬਾਤ ਦਾ ਤਰੀਕਾ ਸ਼ਾਨਦਾਰ ਰਹੇਗਾ, ਜਿਸ ਦੇ ਕਾਰਨ ਤੁਹਾਨੂੰ ਉੱਤਮ ਨਤੀਜੇ ਪ੍ਰਾਪਤ ਹੋਣਗੇ। ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਨੂੰ ਜੱਦੀ ਜਾਇਦਾਦ ਦੇ ਮਾਧਿਅਮ ਤੋਂ ਅਣਕਿਆਸੇ ਲਾਭ ਮਿਲ ਸਕਦੇ ਹਨ।

ਆਰਥਿਕ ਜੀਵਨ ਦੇ ਲਿਹਾਜ਼ ਤੋਂ ਬ੍ਰਹਸਪਤੀ ਦਾ ਇਹ ਗੋਚਰ ਤੁਹਾਡੇ ਲਈ ਨਿਵੇਸ਼ ਦੇ ਬਿਹਤਰੀਨ ਮੌਕੇ ਅਤੇ ਲਾਭ ਲੈ ਕੇ ਆਵੇਗਾ। ਇਸ ਦੌਰਾਨ ਤੁਹਾਨੂੰ ਜੱਦੀ ਜਾਇਦਾਦ ਤੋਂ ਜਾਂ ਫੇਰ ਅਚਾਨਕ ਤੋਂ ਲਾਭ ਹੋਣ ਦੀ ਸੰਭਾਵਨਾ ਬਣੇਗੀ ਅਤੇ ਇਸ ਤਰ੍ਹਾਂ ਤੁਸੀਂ ਆਰਥਿਕ ਸਥਿਰਤਾ ਪ੍ਰਾਪਤ ਕਰ ਸਕੋਗੇ। ਪਰ ਫੇਰ ਵੀ ਤੁਹਾਨੂੰ ਪੈਸੇ ਨਾਲ ਸਬੰਧਤ ਮਾਮਲਿਆਂ ਵਿੱਚ ਸਾਵਧਾਨੀ ਵਰਤਣੀ ਪਵੇਗੀ ਅਤੇ ਜਿੰਨਾ ਹੋ ਸਕੇ, ਕਰਜ਼ਾ ਲੈਣ ਤੋਂ ਬਚਣਾ ਪਵੇਗਾ।

ਪ੍ਰੇਮ ਜੀਵਨ ਦੀ ਦ੍ਰਿਸ਼ਟੀ ਤੋਂ ਗੁਰੂ ਦਾ ਬ੍ਰਿਸ਼ਭ ਰਾਸ਼ੀ ਵਿੱਚ ਪ੍ਰਵੇਸ਼ ਤੁਹਾਡੇ ਨਿੱਜੀ ਜੀਵਨ ਵਿੱਚ ਪ੍ਰੇਮ ਵਧਾਉਣ ਦਾ ਕੰਮ ਕਰੇਗਾ। ਤੁਸੀਂ ਜੀਵਨਸਾਥੀ ਦੇ ਨਾਲ ਕਿਸੇ ਲੰਬੀ ਦੂਰੀ ਦੀ ਯਾਤਰਾ ਲਈ ਜਾਣ ਦੀ ਯੋਜਨਾ ਬਣਾ ਸਕਦੇ ਹੋ। ਇਸ ਤਰ੍ਹਾਂ ਤੁਹਾਡਾ ਦੋਵਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ। ਨਾਲ ਹੀ ਤੁਹਾਡੇ ਦੋਵਾਂ ਵਿਚਕਾਰ ਆਪਸੀ ਤਾਲਮੇਲ ਵਧੇਗਾ। ਇਸ ਦੌਰਾਨ ਤੁਹਾਨੂੰ ਆਪਣੇ ਜੀਵਨਸਾਥੀ ਨਾਲ ਦਿਲ ਖੋਲ ਕੇ ਗੱਲਾਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਸਿਹਤ ਦੇ ਲਿਹਾਜ਼ ਤੋਂ ਸਿੰਘ ਰਾਸ਼ੀ ਦੇ ਜਾਤਕਾਂ ਨੂੰ ਆਪਣੀ ਸਿਹਤ ਨੂੰ ਪ੍ਰਾਰਥਮਿਕਤਾ ਦੇਣੀ ਪਵੇਗੀ ਅਤੇ ਬੇਕਾਰ ਦੇ ਤਣਾਅ ਤੋਂ ਬਚਣਾ ਪਵੇਗਾ। ਇਸ ਅਵਧੀ ਦੇ ਦੌਰਾਨ ਤੁਹਾਨੂੰ ਮੈਡੀਟੇਸ਼ਨ ਜਾਂ ਯੋਗ ਆਦਿ ਕਰਨਾ ਚਾਹੀਦਾ ਹੈ, ਕਿਉਂਕਿ ਇਹ ਸਰੀਰ ਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਮਾਨਸਿਕ ਤਣਾਅ ਨੂੰ ਦੂਰ ਕਰਨ ਵਿੱਚ ਵੀ ਲਾਭਦਾਇਕ ਹੋਵੇਗਾ।

ਉਪਾਅ: ਭਗਵਾਨ ਵਿਸ਼ਣੂੰ ਦੀ ਪੂਜਾ ਅਤੇ ਵਿਸ਼ਣੂੰ ਸਹਸਤਰਨਾਮ ਦਾ ਪਾਠ ਕਰੋ।

ਸਿੰਘ ਹਫਤਾਵਰੀ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਲਈ ਗੁਰੂ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਜੋ ਕਿ ਹੁਣ ਤੁਹਾਡੇ ਨੌਵੇਂ ਘਰ ਵਿੱਚ ਗੋਚਰ ਕਰੇਗਾ। ਦੱਸ ਦੇਈਏ ਕਿ ਕੁੰਡਲੀ ਵਿੱਚ ਚੌਥਾ ਘਰ ਸੁੱਖ-ਸੁਵਿਧਾਵਾਂ ਅਤੇ ਸੱਤਵਾਂ ਘਰ ਵਿਲਾਸਤਾ ਅਤੇ ਜਸ਼ਨ ਆਦਿ ਨੂੰ ਦਰਸਾਉਂਦਾ ਹੈ। ਨਾਲ ਹੀ ਨੌਵਾਂ ਘਰ ਧਰਮ, ਅਧਿਆਤਮ ਅਤੇ ਉੱਚ-ਵਿੱਦਿਆ ਦਾ ਪ੍ਰਤੀਕ ਮੰਨਿਆ ਗਿਆ ਹੈ।

ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਇਹ ਗੋਚਰ ਇਸ ਰਾਸ਼ੀ ਦੇ ਜਾਤਕਾਂ ਦੇ ਕਰੀਅਰ ਵਿੱਚ ਸਕਾਰਾਤਮਕ ਪਰਿਵਰਤਨ ਲੈ ਕੇ ਆਵੇਗਾ। ਇਹ ਗੋਚਰ ਤੁਹਾਡੇ ਨੌਵੇਂ ਘਰ ਵਿੱਚ ਹੋਣ ਨਾਲ ਤੁਹਾਡੇ ਅੰਦਰ ਅਧਿਆਤਮ ਦੇ ਪ੍ਰਤੀ ਰੁਝਾਨ ਵਧੇਗਾ। ਪੇਸ਼ੇਵਰ ਜੀਵਨ ਵਿੱਚ ਤੁਸੀਂ ਤਰੱਕੀ ਕਰ ਸਕੋਗੇ। ਇਹਨਾਂ ਜਾਤਕਾਂ ਦੀ ਪਰਿਵਾਰ ਦੇ ਨਾਲ ਧਾਰਮਿਕ ਯਾਤਰਾ ਜਾਂ ਫੇਰ ਵਿਦੇਸ਼ ਯਾਤਰਾ ਲਈ ਜਾਣ ਦੀ ਸੰਭਾਵਨਾ ਬਣੇਗੀ। ਇਸ ਦੌਰਾਨ ਆਟੋਮੋਬਾਈਲ ਵਰਗੇ ਵੱਡੇ ਖੇਤਰਾਂ ਵਿੱਚ ਕੀਤਾ ਗਿਆ ਨਿਵੇਸ਼ ਤੁਹਾਡੇ ਲਈ ਤਣਾਅ ਦਾ ਕਾਰਨ ਬਣ ਸਕਦਾ ਹੈ। ਕਿੱਥੇ ਕਿੰਨੀ ਮਿਹਨਤ ਕਰਨੀ ਹੈ, ਇਸ ਗੱਲ ਦਾ ਤੁਹਾਨੂੰ ਧਿਆਨ ਰੱਖਣਾ ਪਵੇਗਾ।

ਗੁਰੂ ਗ੍ਰਹਿ ਦੇ ਇਸ ਗੋਚਰ ਦੇ ਦੌਰਾਨ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵ ਵੱਜੋਂ ਤੁਹਾਨੂੰ ਤਰੱਕੀ ਦੇ ਰਸਤੇ ਵਿੱਚ ਜੋ ਵੀ ਮੌਕੇ ਪ੍ਰਾਪਤ ਹੋਣਗੇ, ਉਹਨਾਂ ਨੂੰ ਇਸਤੇਮਾਲ ਕਰਨ ਅਤੇ ਲਾਭ ਕਮਾਉਣ ਲਈ ਤੁਹਾਨੂੰ ਰਣਨੀਤੀ ਬਣਾਉਣੀ ਪਵੇਗੀ ਅਤੇ ਸਾਵਧਾਨ ਰਹਿਣਾ ਪਵੇਗਾ। ਜੇਕਰ ਤੁਸੀਂ ਆਪਣੇ ਦਾਇਰੇ ਦਾ ਵਿਸਥਾਰ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਸਕਾਰਾਤਮਕ ਦ੍ਰਿਸ਼ਟੀਕੋਣ ਅਪਨਾਓਣਾ ਪਵੇਗਾ, ਤਾਂ ਹੀ ਤੁਸੀਂ ਨਕਾਰਾਤਮਕ ਵਿਚਾਰਾਂ ਨੂੰ ਆਪਣੇ-ਆਪ ਤੋਂ ਦੂਰ ਕਰ ਸਕੋਗੇ। ਅਜਿਹਾ ਕਰਨ ਨਾਲ ਤੁਸੀਂ ਕਾਰੋਬਾਰ ਦੇ ਖੇਤਰ ਵਿੱਚ ਆਰਥਿਕ ਸਥਿਰਤਾ ਅਤੇ ਸਫਲਤਾ ਪ੍ਰਾਪਤ ਕਰ ਸਕਦੇ ਹੋ।

ਪ੍ਰੇਮ ਜੀਵਨ ਦੇ ਲਿਹਾਜ਼ ਤੋਂ ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਕੰਨਿਆ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਇੱਕ ਅਜਿਹਾ ਸਕਾਰਾਤਮਕ ਮੋੜ ਲਿਆ ਸਕਦਾ ਹੈ, ਜੋ ਜੀਵਨਸਾਥੀ ਅਤੇ ਪਰਿਵਾਰ ਦੇ ਨਾਲ ਰਿਸ਼ਤੇ ਵਿੱਚ ਪ੍ਰੇਮ ਬਣਾ ਕੇ ਰੱਖਣ ਵਿੱਚ ਸਹਿਯੋਗ ਕਰੇਗਾ। ਸਿਰਫ ਏਨਾ ਹੀ ਨਹੀਂ ਆਪਣੇ ਪਿਆਰਿਆਂ ਨਾਲ ਯਾਦਗਾਰ ਸਮਾਂ ਬਿਤਾਉਣ ਅਤੇ ਉਹਨਾਂ ਦੇ ਨਾਲ ਕਿਤੇ ਘੁੰਮਣ-ਫਿਰਨ ਜਾਣ ਨਾਲ ਵੀ ਤੁਹਾਡਾ ਰਿਸ਼ਤਾ ਉਹਨਾਂ ਨਾਲ ਮਜ਼ਬੂਤ ਹੋਵੇਗਾ।

ਸਿਹਤ ਦੀ ਦ੍ਰਿਸ਼ਟੀ ਤੋਂ ਗੱਲ ਕਰੀਏ ਤਾਂ ਇਹਨਾਂ ਦਾ ਝੁਕਾਅ ਤਨ ਅਤੇ ਮਨ ਤੋਂ ਅਧਿਆਤਮ ਵੱਲ ਹੋ ਸਕਦਾ ਹੈ। ਅਜਿਹੇ ਵਿੱਚ ਤੁਸੀਂ ਅਧਿਆਤਮਕਤਾ ਅਤੇ ਧਾਰਮਿਕ ਤੀਰਥ ਸਥਾਨ ਦੀ ਯਾਤਰਾ ਦੇ ਮਾਧਿਅਮ ਤੋਂ ਆਪਣੇ-ਆਪ ਨੂੰ ਖੋਜਣ ਵਿੱਚ ਰੁੱਝੇ ਨਜ਼ਰ ਆ ਸਕਦੇ ਹੋ। ਹਾਲਾਂਕਿ ਤੁਹਾਨੂੰ ਕੰਮ, ਜ਼ਿੰਮੇਦਾਰੀਆਂ ਅਤੇ ਸਿਹਤ ਦੇ ਵਿਚਕਾਰ ਸੰਤੁਲਨ ਬਣਾ ਕੇ ਚੱਲਣਾ ਪਵੇਗਾ। ਇਸ ਦੇ ਨਾਲ ਹੀ, ਆਪਣਾ ਧਿਆਨ ਰੱਖ ਕੇ ਅਤੇ ਆਪਣੀਆਂ ਸੀਮਾਵਾਂ ਤੈਅ ਕਰ ਕੇ ਤੁਸੀਂ ਤਣਾਅ ਤੋਂ ਬਚ ਸਕਦੇ ਹੋ।

ਉਪਾਅ: ਬ੍ਰਹਸਪਤੀ ਦੇ ਬੁਰੇ ਪ੍ਰਭਾਵਾਂ ਤੋਂ ਬਚਣ ਦੇ ਲਈ ਸ਼ਿਵਲਿੰਗ ‘ਤੇ ਦੇਸੀ ਘਿਉ ਚੜ੍ਹਾਓ।

ਕੰਨਿਆ ਹਫਤਾਵਰੀ ਰਾਸ਼ੀਫਲ

ਕੁੰਡਲੀ ਵਿੱਚ ਮੌਜੂਦ ਰਾਜ ਯੋਗ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਲਈ ਦੇਵ ਗੁਰੂ ਬ੍ਰਹਸਪਤੀ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਅੱਠਵੇਂ ਘਰ ਵਿੱਚ ਗੋਚਰ ਕਰੇਗਾ। ਕੁੰਡਲੀ ਵਿੱਚ ਤੀਜਾ ਘਰ ਛੋਟੀ ਦੂਰੀ ਦੀਆਂ ਯਾਤਰਾਵਾਂ ਅਤੇ ਭੈਣਾਂ-ਭਰਾਵਾਂ ਅਤੇ ਛੇਵਾਂ ਘਰ ਕਰਜ਼ੇ, ਕਾਨੂੰਨੀ ਵਿਵਾਦ ਆਦਿ ਦੀ ਪ੍ਰਤੀਨਿਧਤਾ ਕਰਦਾ ਹੈ। ਨਾਲ ਹੀ ਅੱਠਵੇਂ ਘਰ ਨੂੰ ਆਉਣ ਵਾਲੀਆਂ ਘਟਨਾਵਾਂ ਅਤੇ ਦੁੱਖ ਨਾਲ ਜੋੜਿਆ ਜਾਂਦਾ ਹੈ।

ਅਜਿਹੇ ਵਿੱਚ ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਕਰੀਅਰ ਦੇ ਲਈ ਸਮੱਸਿਆਵਾਂ ਲੈ ਕੇ ਆ ਸਕਦਾ ਹੈ, ਕਿਉਂਕਿ ਤੁਹਾਨੂੰ ਸਹਿਕਰਮੀਆਂ ਦੇ ਨਾਲ ਪਰੇਸ਼ਾਨੀਆਂ ਜਿਵੇਂ ਕਿ ਅਸਹਿਮਤੀ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਕਿ ਤੁਹਾਡੇ ਲਈ ਤਣਾਅ ਦਾ ਕਾਰਨ ਬਣ ਸਕਦਾ ਹੈ। ਨਾਲ ਹੀ ਤੁਹਾਨੂੰ ਗੱਲ ਕਰਦੇ ਸਮੇਂ ਬਹੁਤ ਸਾਵਧਾਨ ਰਹਿਣਾ ਪਵੇਗਾ ਅਤੇ ਜਿੰਨਾ ਹੋ ਸਕੇ ਬੇਕਾਰ ਦੇ ਵਿਵਾਦਾਂ ਤੋਂ ਬਚਣ ਦੀ ਕੋਸ਼ਿਸ਼ ਕਰੋ, ਕਿਉਂਕਿ ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵ ਵੱਜੋਂ ਆਫਿਸ ਵਿੱਚ ਇਹ ਤੁਹਾਨੂੰ ਨਕਾਰਾਤਮਕ ਰੂਪ ਤੋਂ ਪ੍ਰਭਾਵਿਤ ਕਰ ਸਕਦਾ ਹੈ। ਇਸ ਦੇ ਉਲਟ ਪੇਸ਼ੇਵਰ ਜੀਵਨ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਕਰਨ ਦੇ ਰਸਤੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਪਾਰ ਕਰਨ ਲਈ ਸਖਤ ਮਿਹਨਤ ਕਰਨੀ ਪਵੇਗੀ ਅਤੇ ਬਹੁਤ ਸਾਵਧਾਨੀ ਪੂਰਵਕ ਯੋਜਨਾਵਾਂ ਬਣਾਉਣੀਆਂ ਪੈਣਗੀਆਂ।

ਆਰਥਿਕ ਜੀਵਨ ਦੇ ਲਿਹਾਜ਼ ਤੋਂ ਤੁਲਾ ਰਾਸ਼ੀ ਵਾਲਿਆਂ ਨੂੰ ਗੁਰੂ ਗੋਚਰ ਦੇ ਦੌਰਾਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਇਸ ਦੌਰਾਨ ਤੁਹਾਡੇ ਖਰਚਿਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਤੁਹਾਨੂੰ ਕਰਜ਼ੇ ਤੋਂ ਬਚਣਾ ਪਵੇਗਾ ਅਤੇ ਆਪਣੀ ਸਮਝਦਾਰੀ ਨਾਲ ਆਪਣੇ ਉੱਪਰ ਦੇ ਆਰਥਿਕ ਬੋਝ ਨੂੰ ਖਤਮ ਕਰਨਾ ਪਵੇਗਾ। ਹਾਲਾਂਕਿ ਇਹਨਾਂ ਸਮੱਸਿਆਵਾਂ ਤੋਂ ਇਲਾਵਾ ਤੁਹਾਨੂੰ ਅਣਕਿਆਸੇ ਰੂਪ ਤੋਂ ਧਨ ਲਾਭ ਹੋਣ ਦੀ ਸੰਭਾਵਨਾ ਬਣੇਗੀ, ਜੋ ਤੁਹਾਨੂੰ ਜੱਦੀ ਜਾਇਦਾਦ ਜਾਂ ਕਾਨੂੰਨ ਦੀ ਮਦਦ ਨਾਲ਼ ਮਿਲ ਸਕਦਾ ਹੈ।

ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਤੁਲਾ ਰਾਸ਼ੀ ਵਾਲਿਆਂ ਦੇ ਰਿਸ਼ਤੇ ਗੁਰੂ ਗੋਚਰ ਦੇ ਦੌਰਾਨ ਜੀਵਨਸਾਥੀ ਅਤੇ ਸਹੁਰੇ ਪੱਖ ਦੇ ਨਾਲ ਉਤਾਰ-ਚੜ੍ਹਾਅ ਭਰੇ ਹੋ ਸਕਦੇ ਹਨ ਅਤੇ ਅਜਿਹੇ ਵਿੱਚ ਤੁਹਾਨੂੰ ਰਿਸ਼ਤੇ ਵਿੱਚ ਤਣਾਅ ਮਹਿਸੂਸ ਹੋ ਸਕਦਾ ਹੈ। ਤੁਹਾਨੂੰ ਧੀਰਜ ਰੱਖਦੇ ਹੋਏ ਪਰਿਵਾਰ ਵਿੱਚ ਚੱਲ ਰਹੀਆਂ ਸਮੱਸਿਆਵਾਂ ਅਤੇ ਵਿਵਾਦਾਂ ਨੂੰ ਸਮਝਦੇ ਹੋਏ ਉਹਨਾਂ ਨੂੰ ਸੁਲਝਾਓਣਾ ਚਾਹੀਦਾ ਹੈ। ਨਾਲ ਹੀ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਵੀ ਸਮਾਂ ਕੱਢਣਾ ਪਵੇਗਾ। ਇਸ ਦੌਰਾਨ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰੰਤੂ ਪਰਿਵਾਰ ਵਾਲਿਆਂ ਅਤੇ ਜੀਵਨਸਾਥੀ ਦਾ ਸਾਥ ਮਿਲਣ ਨਾਲ ਤੁਸੀਂ ਇਹਨਾਂ ਰੁਕਾਵਟਾਂ ਤੋਂ ਬਾਹਰ ਆ ਸਕਦੇ ਹੋ।

ਸਿਹਤ ਦੇ ਲਿਹਾਜ਼ ਤੋਂ ਤੁਲਾ ਰਾਸ਼ੀ ਦੇ ਜਾਤਕਾਂ ਨੂੰ ਗਲ਼ੇ ਅਤੇ ਪੇਟ ਨਾਲ ਸਬੰਧਤ ਸਮੱਸਿਆਵਾਂ ਨਾਲ ਜੂਝਣਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਪਵੇਗਾ। ਜ਼ਰੂਰਤ ਪੈਣ ਉੱਤੇ ਡਾਕਟਰ ਦੀ ਸਹਾਇਤਾ ਜ਼ਰੂਰ ਲਓ।

ਉਪਾਅ: ਗੁਰੂ ਗ੍ਰਹਿ ਦੇ ਬੀਜ ਮੰਤਰ ਦਾ 108 ਵਾਰ ਜਾਪ ਕਰੋ

ਤੁਲਾ ਹਫਤਾਵਰੀ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਲਈ ਬ੍ਰਹਸਪਤੀ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਇਹ ਤੁਹਾਡੇ ਸੱਤਵੇਂ ਘਰ ਵਿੱਚ ਗੋਚਰ ਕਰੇਗਾ। ਕੁੰਡਲੀ ਵਿੱਚ ਪੰਜਵਾਂ ਘਰ ਪ੍ਰੇਮ, ਰੋਮਾਂਸ ਅਤੇ ਸੰਤਾਨ ਆਦਿ ਨੂੰ ਦਰਸਾਉਂਦਾ ਹੈ, ਜਦ ਕਿ ਦੂਜਾ ਘਰ ਪਰਿਵਾਰ ਅਤੇ ਬੋਲਬਾਣੀ ਨਾਲ ਸਬੰਧਤ ਹੈ। ਇਸ ਤਰ੍ਹਾਂ ਸੱਤਵੇਂ ਘਰ ਵਿੱਚ ਗੁਰੂ ਗ੍ਰਹਿ ਦਾ ਗੋਚਰ ਹੋਣ ਨਾਲ ਇਹ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਤਰੱਕੀ ਅਤੇ ਪਰਿਵਰਤਨ ਲੈ ਕੇ ਆ ਸਕਦਾ ਹੈ।

ਕਰੀਅਰ ਦੇ ਲਿਹਾਜ਼ ਨਾਲ ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਸੱਤਵੇਂ ਘਰ ਵਿੱਚ ਹੋਣ ਨਾਲ ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਕਾਰੋਬਾਰ ਦੇ ਸਬੰਧ ਵਿੱਚ ਸੁਨਹਿਰੇ ਮੌਕੇ ਪ੍ਰਾਪਤ ਹੋਣਗੇ ਅਤੇ ਅਜਿਹੇ ਵਿੱਚ ਤੁਸੀਂ ਕੰਮ ਦਾ ਵਿਸਥਾਰ ਵੀ ਕਰ ਸਕੋਗੇ। ਜਿਨਾਂ ਲੋਕਾਂ ਦਾ ਕਾਰੋਬਾਰ ਪਾਰਟਨਰਸ਼ਿਪ ਵਿੱਚ ਹੈ, ਉਹਨਾਂ ਦੇ ਲਈ ਇਹ ਸਮਾਂ ਅਨੁਕੂਲ ਕਿਹਾ ਜਾਵੇਗਾ। ਇਹਨਾਂ ਜਾਤਕਾਂ ਦੇ ਜੀਵਨ ਵਿੱਚ ਚੱਲ ਰਹੀਆਂ ਸਮੱਸਿਆਵਾਂ ਹੁਣ ਦੂਰ ਹੋਣਗੀਆਂ ਅਤੇ ਅਜਿਹੇ ਵਿੱਚ ਤੁਸੀਂ ਕਰੀਅਰ ਦੇ ਖੇਤਰ ਵਿੱਚ ਸਥਿਰਤਾ ਅਤੇ ਤਰੱਕੀ ਪ੍ਰਾਪਤ ਕਰਨ ਦੇ ਰਸਤੇ ਉੱਤੇ ਅੱਗੇ ਵੱਧ ਸਕੋਗੇ। ਇਸ ਦੌਰਾਨ ਤੁਹਾਨੂੰ ਅਨੁਭਵੀ ਅਤੇ ਪ੍ਰਭਾਵਸ਼ਾਲੀ ਲੋਕਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ। ਬ੍ਰਿਸ਼ਚਕ ਰਾਸ਼ੀ ਦੇ ਜਿਨਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹ ਨਵੇਂ ਬਿਜ਼ਨਸ ਦੀ ਸ਼ੁਰੂਆਤ ਕਰ ਸਕਦੇ ਹਨ। ਪਰ ਇਸ ਵਿੱਚ ਸਫਲ ਹੋਣ ਦੇ ਲਈ ਦ੍ਰਿੜ ਨਿਸ਼ਚੇ ਵਾਲਾ ਹੋਣ ਦੇ ਨਾਲ-ਨਾਲ ਸਹੀ ਯੋਜਨਾ ਬਣਾ ਕੇ ਵੀ ਚੱਲਣਾ ਪਵੇਗਾ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਗੁਰੂ ਦਾ ਇਹ ਗੋਚਰ ਤੁਹਾਡੇ ਲਈ ਚੰਗੇ ਮੌਕੇ ਅਤੇ ਆਮਦਨ ਵਿੱਚ ਵਾਧਾ ਲੈ ਕੇ ਆਵੇਗਾ। ਇਸ ਦੌਰਾਨ ਕੀਤਾ ਗਿਆ ਨਿਵੇਸ਼ ਚੰਗਾ ਰਿਟਰਨ ਦੇ ਸਕਦਾ ਹੈ, ਜਿਸ ਨਾਲ ਤੁਹਾਡੀ ਆਮਦਨ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ। ਪੈਸੇ ਨਾਲ ਜੁੜੇ ਮਾਮਲਿਆਂ ਵਿੱਚ ਤੁਹਾਡਾ ਮਾਰਗਦਰਸ਼ਨ ਕੋਈ ਅਨੁਭਵੀ ਵਿਅਕਤੀ ਕਰ ਸਕਦਾ ਹੈ।

ਬ੍ਰਹਸਪਤੀ ਦੇ ਇਸ ਗੋਚਰ ਦੀ ਅਵਧੀ ਵਿੱਚ ਸਾਥੀ ਦੇ ਨਾਲ ਤੁਹਾਡਾ ਰਿਸ਼ਤਾ ਪ੍ਰੇਮਪੂਰਣ ਰਹੇਗਾ। ਅਜਿਹੇ ਵਿੱਚ ਤੁਹਾਡਾ ਦੋਵਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ। ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਡਾ ਪ੍ਰੇਮ ਵਿਆਹ ਹੋਣ ਦੀ ਸੰਭਾਵਨਾ ਬਣ ਰਹੀ ਹੈ। ਹਾਲਾਂਕਿ ਤੁਸੀਂ ਸਾਥੀ ਦੇ ਨਾਲ ਜੋ ਵੀ ਸਮਾਂ ਬਿਤਾਓਗੇ, ਉਸ ਨਾਲ ਤੁਸੀਂ ਖੁਸ਼ ਅਤੇ ਸੰਤੁਸ਼ਟ ਦਿਖੋਗੇ।

ਸਿਹਤ ਬਾਰੇ ਗੱਲ ਕਰੀਏ ਤਾਂ ਇਸ ਅਵਧੀ ਦੇ ਦੌਰਾਨ ਤੁਹਾਡੇ ਸਾਹਮਣੇ ਕਈ ਚੁਣੌਤੀਆਂ ਮੌਜੂਦ ਹੋਣਗੀਆਂ। ਇਸ ਦੇ ਫਲਸਰੂਪ ਤੁਹਾਨੂੰ ਸਰੀਰਕ ਅਤੇ ਮਾਨਸਿਕ ਸਿਹਤ ਵੱਲ ਧਿਆਨ ਕੇਂਦਰਿਤ ਕਰਦੇ ਹੋਏ ਸੰਤੁਲਿਤ ਜੀਵਨਸ਼ੈਲੀ ਜੀਣਾ ਥੋੜਾ ਮੁਸ਼ਕਿਲ ਲੱਗ ਸਕਦਾ ਹੈ। ਅਜਿਹੇ ਵਿੱਚ ਤੁਸੀਂ ਨਿਯਮਿਤ ਰੂਪ ਨਾਲ ਕਸਰਤ ਕਰੋ, ਸੰਤੁਲਿਤ ਭੋਜਨ ਖਾਣ ਦੀਆਂ ਆਦਤਾਂ ਬਣਾਓ ਅਤੇ ਯੋਗ ਆਦਿ ਕਰੋ। ਇਸ ਤਰ੍ਹਾਂ ਤੁਸੀਂ ਆਪਣੀ ਸਿਹਤ ਨੂੰ ਬਿਹਤਰ ਕਰ ਸਕਦੇ ਹੋ। ਪਰ ਤੁਸੀਂ ਖੁਸ਼ੀਆਂ ਦੀ ਭਾਲ਼ ਕਰਦੇ ਨਜ਼ਰ ਆ ਸਕਦੇ ਹੋ।

ਉਪਾਅ: ਵੀਰਵਾਰ ਦੇ ਦਿਨ ਪੀਲ਼ੀਆਂ ਵਸਤਾਂ ਦਾ ਦਾਨ ਕਰੋ।

ਬ੍ਰਿਸ਼ਚਕ ਹਫਤਾਵਰੀ ਰਾਸ਼ੀਫਲ

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਲਈ ਬ੍ਰਹਸਪਤੀ ਲਗਨ ਅਤੇ ਚੌਥੇ ਘਰ ਦਾ ਸੁਆਮੀ ਹੈ ਅਤੇ ਇਹ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰੇਗਾ, ਜੋ ਕਿ ਕਰਜ਼ੇ, ਰੋਗ ਅਤੇ ਦੁਸ਼ਮਣੀ ਦਾ ਘਰ ਹੈ। ਦੱਸ ਦੇਈਏ ਕਿ ਕੁੰਡਲੀ ਵਿੱਚ ਪਹਿਲਾ ਘਰ ਆਪਣੇ-ਆਪ ਅਤੇ ਵਿਅਕਤਿੱਤਵ ਦਾ ਹੁੰਦਾ ਹੈ, ਜਦੋਂ ਕਿ ਚੌਥਾ ਘਰ ਸੁੱਖ-ਸੁਵਿਧਾਵਾਂ, ਮਾਤਾ ਅਤੇ ਖੁਸ਼ੀਆਂ ਆਦਿ ਨਾਲ ਸਬੰਧਤ ਹੈ।

ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਇਹਨਾਂ ਜਾਤਕਾਂ ਦੀ ਕੁੰਡਲੀ ਵਿੱਚ ਤਰੱਕੀ ਲੈ ਕੇ ਆਵੇਗਾ। ਅਜਿਹੇ ਵਿੱਚ ਤੁਹਾਡੀ ਰਚਨਾਤਮਕਤਾ ਵਿੱਚ ਵਾਧਾ ਹੋਵੇਗਾ ਅਤੇ ਨਵੇਂ-ਨਵੇਂ ਆਈਡੀਆਜ਼ ਮਿਲਣਗੇ, ਜਿਸ ਦੇ ਦਮ ਉੱਤੇ ਤੁਸੀਂ ਨਵੇਂ ਮੌਕੇ ਪ੍ਰਾਪਤ ਕਰ ਸਕੋਗੇ। ਪਰ ਇਸ ਦੌਰਾਨ ਤੁਹਾਨੂੰ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ। ਇਹਨਾਂ ਜਾਤਕਾਂ ਨੂੰ ਕਰੀਅਰ ਵਿੱਚ ਤਰੱਕੀ ਪ੍ਰਾਪਤ ਕਰਨ ਦੇ ਰਸਤੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਉੱਤੇ ਜਿੱਤ ਪ੍ਰਾਪਤ ਕਰਨ ਦੇ ਲਈ ਕਾਫੀ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਤੁਹਾਡੇ ਕਰੀਅਰ ਵਿੱਚ ਸਭ ਪਰੇਸ਼ਾਨੀਆਂ ਦੇ ਬਾਵਜੂਦ ਬ੍ਰਹਸਪਤੀ ਦਾ ਸ਼ੁਭ ਪ੍ਰਭਾਵ ਤੁਹਾਡੇ ਕਾਰਜ ਖੇਤਰ ਦੇ ਮਾਹੌਲ ਨੂੰ ਚੰਗਾ ਬਣਾ ਕੇ ਰੱਖੇਗਾ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਬ੍ਰਹਸਪਤੀ ਦਾ ਇਹ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਗੁਰੂ ਗ੍ਰਹਿ ਦੇ ਗੋਚਰ ਦੀ ਅਵਧੀ ਵਿੱਚ ਨਿਵੇਸ਼ ਕਰਨ ਅਤੇ ਲਾਭ ਹੋਣ ਦੀ ਬਹੁਤ ਮਜ਼ਬੂਤ ਸੰਭਾਵਨਾ ਹੈ, ਪਰ ਫੇਰ ਵੀ ਇਹਨਾਂ ਜਾਤਕਾਂ ਨੂੰ ਆਪਣੇ ਖਰਚੇ ਬਹੁਤ ਸੋਚ-ਸਮਝ ਕੇ ਕਰਨੇ ਪੈਣਗੇ। ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਡੇ ਸਾਹਮਣੇ ਕਾਫੀ ਖਰਚੇ ਆ ਸਕਦੇ ਹਨ। ਇਸ ਲਈ ਧਨੂੰ ਰਾਸ਼ੀ ਵਾਲਿਆਂ ਨੂੰ ਧੀਰਜ ਨਾਲ ਕੰਮ ਕਰਕੇ ਆਪਣੀਆਂ ਯੋਜਨਾਵਾਂ ਉੱਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਜਦੋਂ ਗੱਲ ਆਉਂਦੀ ਹੈ ਪ੍ਰੇਮ ਜੀਵਨ ਦੀ ਤਾਂ ਧਨੂੰ ਰਾਸ਼ੀ ਵਾਲਿਆਂ ਦਾ ਰਿਸ਼ਤਾ ਸਾਥੀ ਦੇ ਨਾਲ ਮਜ਼ਬੂਤ ਰਹੇਗਾ। ਇਸ ਰਾਸ਼ੀ ਦੇ ਜਾਤਕ ਆਪਣੇ ਕਰੀਬੀਆਂ ਖਾਸ ਤੌਰ ‘ਤੇ ਸਾਥੀ ਦੇ ਨਾਲ ਯਾਦਗਾਰ ਸਮਾਂ ਬਿਤਾਉਂਦੇ ਹੋਏ ਨਜ਼ਰ ਆਉਣਗੇ, ਜਿਸ ਨਾਲ ਉਹਨਾਂ ਦੋਵਾਂ ਦੇ ਵਿਚਕਾਰ ਆਪਸੀ ਸਮਝ ਮਜ਼ਬੂਤ ਹੋਵੇਗੀ। ਨਾਲ ਹੀ ਰਿਸ਼ਤਾ ਵੀ ਬਿਹਤਰ ਬਣੇਗਾ। ਉਹ ਦੋਵੇਂ ਇੱਕ-ਦੂਜੇ ਦੀਆਂ ਜ਼ਰੂਰਤਾਂ ਨੂੰ ਲੈ ਕੇ ਸਾਵਧਾਨ ਰਹਿਣਗੇ। ਅਜਿਹੇ ਵਿੱਚ ਇੱਕ-ਦੂਜੇ ਨਾਲ ਬੇਝਿਜਕ ਹੋ ਕੇ ਗੱਲਬਾਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਸਿਹਤ ਦੇ ਲਿਹਾਜ਼ ਤੋਂ ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਆਪਣੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੋਵੇਗਾ। ਇਸ ਦੇ ਫਲਸਰੂਪ ਤੁਹਾਨੂੰ ਚੰਗਾ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ, ਕਿਉਂਕਿ ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਨੂੰ ਕੋਲੈਸਟਰੋਲ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਪਣੀ ਸਿਹਤ ਦਾ ਧਿਆਨ ਰੱਖੋ।

ਉਪਾਅ: ਹਰ ਵੀਰਵਾਰ ਨੂੰ ਮੰਦਿਰ ਜਾਓ ਅਤੇ ਆਪਣੇ ਭੋਜਨ ਵਿੱਚ ਹਲਦੀ ਦਾ ਇਸਤੇਮਾਲ ਕਰੋ।

ਧਨੂੰ ਹਫਤਾਵਰੀ ਰਾਸ਼ੀਫਲ

ਮਕਰ ਰਾਸ਼ੀ

ਮਕਰ ਰਾਸ਼ੀ ਦੇ ਲਈ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਕੁੰਡਲੀ ਵਿੱਚ ਤੀਜਾ ਘਰ ਭੈਣਾਂ-ਭਰਾਵਾਂ ਅਤੇ ਯਾਤਰਾ ਦਾ ਹੁੰਦਾ ਹੈ, ਜਦੋਂ ਕਿ ਬਾਰ੍ਹਵਾਂ ਘਰ ਖਰਚਿਆਂ ਅਤੇ ਮੋਕਸ਼ ਦਾ ਹੁੰਦਾ ਹੈ। ਇਸ ਦੇ ਨਾਲ ਹੀ ਪੰਜਵਾਂ ਘਰ ਪ੍ਰੇਮ, ਰੋਮਾਂਸ ਅਤੇ ਸੰਤਾਨ ਦਾ ਹੁੰਦਾ ਹੈ।

ਕਰੀਅਰ ਦੇ ਲਿਹਾਜ਼ ਤੋਂ ਮਕਰ ਰਾਸ਼ੀ ਵਾਲੇ ਕਿਸੇ ਕੋਰਸ ਵਿੱਚ ਦਾਖਲਾ ਲੈ ਕੇ ਜਾਂ ਪੜ੍ਹਾਈ ਦੇ ਖੇਤਰ ਵਿੱਚ ਮਿਲਣ ਵਾਲੇ ਮੌਕਿਆਂ ਦਾ ਫਾਇਦਾ ਉਠਾ ਕੇ ਆਪਣੀਆਂ ਖਮਤਾਵਾਂ ਅਤੇ ਗਿਆਨ ਵਿੱਚ ਵਾਧਾ ਕਰਨਾ ਚਾਹੁਣਗੇ। ਇਹ ਜਾਤਕ ਆਪਣੀ ਤੇਜ਼ ਬੁੱਧੀ ਦੇ ਦਮ ਉੱਤੇ ਨੌਕਰੀ ਪ੍ਰਾਪਤ ਕਰਨ ਕਰ ਸਕਣਗੇ ਜਾਂ ਫੇਰ ਨੌਕਰੀ ਵਿੱਚ ਪਰਿਵਰਤਨ ਜਾਂ ਆਮਦਨ ਵਿੱਚ ਵਾਧੇ ਦੇ ਰੂਪ ਵਿੱਚ ਤੁਹਾਨੂੰ ਫਾਇਦਾ ਹੋ ਸਕਦਾ ਹੈ।

ਆਰਥਿਕ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਇਹਨਾਂ ਜਾਤਕਾਂ ਨੂੰ ਗੁਰੂ ਗੋਚਰ ਦੇ ਦੌਰਾਨ ਆਮਦਨ ਵਿੱਚ ਵਾਧੇ ਦੇ ਅਨੇਕਾਂ ਮੌਕੇ ਪ੍ਰਾਪਤ ਹੋਣਗੇ, ਕਿਉਂਕਿ ਇਸ ਅਵਧੀ ਦੇ ਦੌਰਾਨ ਇਹਨਾਂ ਨੂੰ ਲਾਭ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਧਨ ਨਾਲ ਜੁੜੇ ਮਾਮਲਿਆਂ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਬੇਕਾਰ ਦੇ ਖਰਚਿਆਂ ਤੋਂ ਬਚਣਾ ਚਾਹੀਦਾ ਹੈ।

ਪ੍ਰੇਮ ਜੀਵਨ ਵੱਲ ਦੇਖੀਏ ਤਾਂ ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਮਕਰ ਰਾਸ਼ੀ ਵਾਲਿਆਂ ਦੇ ਪ੍ਰੇਮ ਜੀਵਨ ਦੇ ਲਈ ਅਨੁਕੂਲ ਰਹੇਗਾ, ਕਿਉਂਕਿ ਇਸ ਦੌਰਾਨ ਤੁਸੀਂ ਦੋਵੇਂ ਇੱਕ-ਦੂਜੇ ਦੇ ਨਾਲ ਯਾਦਗਾਰ ਸਮਾਂ ਬਿਤਾਓਗੇ, ਜਿਸ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ। ਜਿਹੜੇ ਲੋਕ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹਨ, ਉਹਨਾਂ ਨੂੰ ਕੋਈ ਸ਼ੁਭ ਸਮਾਚਾਰ ਸੁਣਨ ਨੂੰ ਮਿਲ ਸਕਦਾ ਹੈ, ਜੋ ਕਿ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਲਿਆਵੇਗਾ। ਮਕਰ ਰਾਸ਼ੀ ਦੇ ਜਿਹੜੇ ਜਾਤਕ ਪ੍ਰੇਮ ਵਿੱਚ ਹਨ, ਉਹ ਆਪਣੇ ਰਿਸ਼ਤੇ ਨੂੰ ਵਿਆਹ ਵਿੱਚ ਬਦਲਣ ਬਾਰੇ ਸੋਚ ਸਕਦੇ ਹਨ।

ਸਿਹਤ ਬਾਰੇ ਗੱਲ ਕਰੀਏ ਤਾਂ ਗੁਰੂ ਗ੍ਰਹਿ ਦਾ ਬ੍ਰਿਸ਼ਭ ਵਿੱਚ ਗੋਚਰ ਹੋਣ ਦੇ ਦੌਰਾਨ ਇਸ ਰਾਸ਼ੀ ਦੇ ਜਾਤਕ ਮਾਨਸਿਕ ਸ਼ਾਂਤੀ ਦਾ ਅਨੁਭਵ ਕਰ ਸਕਦੇ ਹਨ। ਨਾਲ ਹੀ ਤੁਹਾਡੀ ਇਕਾਗਰਤਾ ਵੀ ਮਜ਼ਬੂਤ ਹੋਵੇਗੀ। ਇਸ ਸਮੇਂ ਨੂੰ ਸਿਹਤ ਸਬੰਧੀ ਚੰਗੀਆਂ ਆਦਤਾਂ ਅਪਨਾਓਣ ਅਤੇ ਆਪਣਾ ਚੰਗੀ ਤਰ੍ਹਾਂ ਧਿਆਨ ਰੱਖਣ ਲਈ ਉੱਤਮ ਕਿਹਾ ਜਾਵੇਗਾ। ਪਰ ਫੇਰ ਵੀ ਤੁਹਾਨੂੰ ਕੋਲੈਸਟਰੋਲ ਦੇ ਨਾਲ-ਨਾਲ ਖਾਣਪੀਣ ਨੂੰ ਲੈ ਕੇ ਸਾਵਧਾਨ ਰਹਿਣਾ ਪਵੇਗਾ।

ਉਪਾਅ: ਪਿੱਪਲ ਦੇ ਦਰੱਖਤ ਦੀ ਪੂਜਾ ਕਰੋ।

ਮਕਰ ਹਫਤਾਵਰੀ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਲਈ ਗੁਰੂ ਤੁਹਾਡੇ ਦੂਜੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਚੌਥੇ ਘਰ ਵਿੱਚ ਗੋਚਰ ਕਰੇਗਾ। ਹਾਲਾਂਕਿ ਕੁੰਡਲੀ ਵਿੱਚ ਦੂਜਾ ਘਰ ਧਨ, ਪਰਿਵਾਰ ਅਤੇ ਬੋਲਬਾਣੀ ਨਾਲ ਸਬੰਧਤ ਹੈ, ਜਦੋਂ ਕਿ ਗਿਆਰ੍ਹਵਾਂ ਘਰ ਭੌਤਿਕ ਸੁੱਖਾਂ ਅਤੇ ਇੱਛਾਵਾਂ ਦਾ ਹੁੰਦਾ ਹੈ। ਨਾਲ ਹੀ ਚੌਥਾ ਘਰ ਸੁੱਖ-ਸੁਵਿਧਾਵਾਂ, ਲਗਜ਼ਰੀ ਅਤੇ ਮਾਂ ਦਾ ਹੁੰਦਾ ਹੈ।

ਬ੍ਰਹਸਪਤੀ ਦਾ ਇਹ ਗੋਚਰ ਚੌਥੇ ਘਰ ਵਿੱਚ ਹੋਣ ਨਾਲ ਇਹਨਾਂ ਜਾਤਕਾਂ ਦਾ ਸਾਰਾ ਧਿਆਨ ਕਰੀਅਰ ਉੱਤੇ ਕੇਂਦਰਿਤ ਰਹੇਗਾ। ਅਜਿਹੇ ਵਿੱਚ ਇਹ ਜੋ ਵੀ ਕੰਮ ਕਰਨਗੇ, ਉਸ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਕਰਨਗੇ। ਇਸ ਦੇ ਨਤੀਜੇ ਵਜੋਂ ਇਹ ਪ੍ਰਸ਼ੰਸਾ ਦੇ ਨਾਲ-ਨਾਲ ਤਰੱਕੀ ਦੇ ਮੌਕੇ ਵੀ ਪ੍ਰਾਪਤ ਕਰਨਗੇ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਇਹਨਾਂ ਜਾਤਕਾਂ ਦਾ ਧਿਆਨ ਘਰ ਨਾਲ ਜੁੜੇ ਖਰਚਿਆਂ ਜਿਵੇਂ ਘਰ ਦੀ ਰੈਨੋਵੇਸ਼ਨ ਅਤੇ ਪ੍ਰਾਪਰਟੀ ਆਦਿ ਵਿੱਚ ਨਿਵੇਸ਼ ਕਰਨ ਵਿੱਚ ਹੋ ਸਕਦਾ ਹੈ। ਹਾਲਾਂਕਿ ਕਾਫੀ ਖਰਚੇ ਤੁਹਾਡੇ ਸਾਹਮਣੇ ਆ ਸਕਦੇ ਹਨ, ਪਰ ਤੁਹਾਨੂੰ ਆਪਣੀ ਆਰਥਿਕ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਚੱਲਣਾ ਪਵੇਗਾ ਅਤੇ ਸੋਚ ਸਮਝ ਕੇ ਪੈਸੇ ਖਰਚਣੇ ਪੈਣਗੇ।

ਰਿਸ਼ਤਿਆਂ ਦੇ ਪੱਖ ਤੋਂ ਦੇਖੀਏ ਤਾਂ ਗੁਰੂ ਗ੍ਰਹਿ ਦਾ ਚੌਥੇ ਘਰ ਵਿੱਚ ਗੋਚਰ ਪਰਿਵਾਰਿਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰੇਗਾ ਅਤੇ ਇਸ ਦੇ ਨਤੀਜੇ ਵਜੋਂ ਪਰਿਵਾਰ ਦਾ ਮਾਹੌਲ ਚੰਗਾ ਰਹੇਗਾ। ਇਹਨਾਂ ਜਾਤਕਾਂ ਨੂੰ ਪਰਿਵਾਰ ਦੇ ਨਾਲ ਖਾਸ ਤੌਰ ‘ਤੇ ਆਪਣੀ ਮਾਂ ਦੇ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ। ਅਜਿਹੇ ਵਿੱਚ ਇਹ ਖੁਸ਼ ਅਤੇ ਭਾਵਨਾਤਮਕ ਰੂਪ ਤੋਂ ਸੰਤੁਸ਼ਟ ਦਿਖਣਗੇ। ਜੇਕਰ ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਆਪਣੇ ਰਿਸ਼ਤੇ ਨੂੰ ਗਲਤਫਹਿਮੀ ਅਤੇ ਟਕਰਾਅ ਤੋਂ ਬਚਾਉਣਾ ਚਾਹੁੰਦੇ ਹੋ, ਤਾਂ ਸਾਥੀ ਦੇ ਨਾਲ ਦਿਲ ਖੋਲ ਕੇ ਗੱਲ ਕਰੋ। ਸੰਭਵ ਹੋਵੇ ਤਾਂ ਪਰਿਵਾਰ ਦਾ ਵਾਤਾਵਰਣ ਖੁਸ਼ਨੁਮਾ ਬਣਾ ਕੇ ਰੱਖੋ।

ਸਿਹਤ ਦੇ ਲਿਹਾਜ਼ ਤੋਂ ਇਸ ਅਵਧੀ ਦੇ ਦੌਰਾਨ ਤੁਸੀਂ ਪਰਿਵਾਰ ਦਾ ਮਾਹੌਲ ਚੰਗਾ ਹੋਣ ਦੇ ਕਾਰਨ ਖੁਸ਼ ਰਹੋਗੇ। ਪਰ ਤੁਹਾਨੂੰ ਆਪਣੀ ਸਿਹਤ ਦਾ ਵੀ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਅਜਿਹਾ ਤੁਸੀਂ ਨਿਯਮਿਤ ਰੂਪ ਨਾਲ ਕਸਰਤ ਕਰ ਕੇ ਅਤੇ ਸੰਤੁਲਿਤ ਜੀਵਨ ਸ਼ੈਲੀ ਅਪਣਾ ਕੇ ਕਰ ਸਕਦੇ ਹੋ।

ਉਪਾਅ: ਅਨਾਥ ਜਾਂ ਬਜ਼ੁਰਗਾਂ ਨੂੰ ਮਠਿਆਈ ਅਤੇ ਕੇਲੇ ਦਾਨ ਕਰੋ।

ਕੁੰਭ ਹਫਤਾਵਰੀ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਦੇ ਲਈ ਬ੍ਰਹਸਪਤੀ ਤੁਹਾਡੇ ਲਗਨ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਤੀਜੇ ਘਰ ਵਿੱਚ ਗੋਚਰ ਕਰੇਗਾ। ਦੱਸ ਦੇਈਏ ਕਿ ਕੁੰਡਲੀ ਵਿੱਚ ਪਹਿਲਾ ਘਰ ਆਪਣੇ-ਆਪ ਅਤੇ ਵਿਅਕਤਿੱਤਵ ਦਾ ਹੁੰਦਾ ਹੈ, ਜਦੋਂ ਕਿ ਦਸਵਾਂ ਘਰ ਨਾਮ, ਪ੍ਰਸਿੱਧੀ ਅਤੇ ਪਹਿਚਾਣ ਦਾ ਹੁੰਦਾ ਹੈ। ਤੀਜਾ ਘਰ ਪੜੋਸੀਆਂ ਅਤੇ ਛੋਟੀਆਂ ਯਾਤਰਾਵਾਂ ਦੀ ਪ੍ਰਤੀਨਿਧਤਾ ਕਰਦਾ ਹੈ। ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਮੀਨ ਰਾਸ਼ੀ ਵਾਲਿਆਂ ਦੇ ਕਰੀਅਰ ਦੇ ਖੇਤਰ ਵਿੱਚ ਤਰੱਕੀ ਲੈ ਕੇ ਆਵੇਗਾ, ਕਿਉਂਕਿ ਬ੍ਰਹਸਪਤੀ ਤੁਹਾਨੂੰ ਸਾਹਸੀ ਅਤੇ ਦ੍ਰਿੜ ਸੰਕਲਪੀ ਬਣਾਵੇਗਾ, ਤਾਂ ਕਿ ਤੁਸੀਂ ਆਪਣੇ ਪੇਸ਼ੇਵਰ ਜੀਵਨ ਦੇ ਟੀਚਿਆਂ ਨੂੰ ਹਾਸਿਲ ਕਰ ਸਕੋ। ਦੋਸਤਾਂ ਅਤੇ ਸਹਿਕਰਮੀਆਂ ਦੇ ਨਾਲ ਚੰਗੇ ਰਿਸ਼ਤੇ ਹੋਣਾ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਵੇਗਾ। ਅਜਿਹੇ ਵਿੱਚ ਤੁਸੀਂ ਪ੍ਰੋਜੈਕਟਸ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹੋ।

ਕਾਰੋਬਾਰ ਕਰਨ ਵਾਲੇ ਜਾਤਕ ਕੁਝ ਪ੍ਰਭਾਵਸ਼ਾਲੀ ਲੋਕਾਂ ਦਾ ਸਮਰੱਥਨ ਮਿਲਣ ਨਾਲ ਅਤੇ ਨਵੇਂ ਆਈਡੀਆ ਆਉਣ ਨਾਲ ਆਪਣੇ ਬਿਜ਼ਨਸ ਵਿੱਚ ਤਰੱਕੀ ਦੇ ਰਸਤੇ ਉੱਤੇ ਅੱਗੇ ਵਧਣਗੇ। ਪਰ ਤੁਹਾਨੂੰ ਆਲਸ ਅਤੇ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਕਰਨ ਤੋਂ ਬਚਣਾ ਪਵੇਗਾ, ਨਹੀਂ ਤਾਂ ਤੁਹਾਨੂੰ ਸਫਲਤਾ ਪ੍ਰਾਪਤ ਕਰਨ ਦੇ ਰਸਤੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਤੁਸੀਂ ਆਪਣੀ ਸਖਤ ਮਿਹਨਤ ਅਤੇ ਬੁੱਧੀ ਦੇ ਦਮ ‘ਤੇ ਕਾਮਯਾਬੀ ਪ੍ਰਾਪਤ ਕਰ ਸਕੋਗੇ।

ਗੁਰੂ ਗ੍ਰਹਿ ਦਾ ਇਹ ਗੋਚਰ ਤੁਹਾਡੇ ਜੀਵਨ ਦੇ ਲਈ ਚੰਗਾ ਕਿਹਾ ਜਾਵੇਗਾ, ਕਿਉਂਕਿ ਭੈਣਾਂ-ਭਰਾਵਾਂ ਅਤੇ ਪੜੋਸੀਆਂ ਦੇ ਨਾਲ ਤੁਹਾਡੇ ਸਬੰਧ ਮਧੁਰ ਬਣਨਗੇ। ਸ਼ਾਦੀਸ਼ੁਦਾ ਜੀਵਨ ਵਿੱਚ ਚੱਲ ਰਹੀਆਂ ਸਮੱਸਿਆਵਾਂ ਆਪਸ ਵਿੱਚ ਗੱਲਬਾਤ ਕਰਨ ਅਤੇ ਇੱਕ-ਦੂਜੇ ਨੂੰ ਸਮਝਣ ਨਾਲ ਦੂਰ ਹੋਣਗੀਆਂ। ਪਰਿਵਾਰ ਵਿੱਚ ਆਪਸੀ ਤਾਲਮੇਲ ਚੰਗਾ ਹੋਣ ਨਾਲ ਤੁਹਾਡੇ ਰਿਸ਼ਤੇ ਸਭ ਨਾਲ ਮਜ਼ਬੂਤ ਬਣਨਗੇ। ਇਸ ਤੋਂ ਇਲਾਵਾ ਪਰਿਵਾਰ ਦੇ ਕਿਸੇ ਮੈਂਬਰ ਨਾਲ ਛੋਟੀ ਦੂਰੀ ਦੀ ਯਾਤਰਾ ਉੱਤੇ ਜਾਣ ਦੀ ਵੀ ਸੰਭਾਵਨਾ ਹੈ, ਇਸ ਨਾਲ਼ ਰਿਸ਼ਤੇ ਵਿੱਚ ਪਿਆਰ ਵਧੇਗਾ।

ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਇਹ ਗੋਚਰ ਮੀਨ ਰਾਸ਼ੀ ਦੇ ਜਾਤਕਾਂ ਨੂੰ ਊਰਜਾ ਅਤੇ ਦ੍ਰਿੜਤਾ ਨਾਲ ਭਰ ਦੇਵੇਗਾ। ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਸਮੇਂ-ਸਮੇਂ ਉੱਤੇ ਆਪਣਾ ਰੁਟੀਨ ਚੈੱਕਅਪ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਅੱਜ ਦੇ ਕੰਮ ਨੂੰ ਕੱਲ ਉੱਤੇ ਨਹੀਂ ਟਾਲ਼ੋਗੇ ਅਤੇ ਲਗਾਤਾਰ ਕਿਰਿਆਸ਼ੀਲ ਰਹੋਗੇ, ਤਾਂ ਤੁਸੀਂ ਆਪਣੇ-ਆਪ ਨੂੰ ਸੁਸਤੀ ਅਤੇ ਆਲਸ ਤੋਂ ਬਚਾ ਸਕਦੇ ਹੋ।

ਉਪਾਅ: ਅੱਠ ਦਿਨਾਂ ਤੱਕ ਹਰ ਰੋਜ਼ ਮੰਦਰ ਵਿੱਚ ਹਲਦੀ ਦਾਨ ਕਰੋ।

ਮੀਨ ਹਫਤਾਵਰੀ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer