ਸ਼ਨੀ ਗ੍ਰਹਿ ਦੀ ਸਾਢੇ ਸੱਤ ਸਾਲ ਤੱਕ ਚੱਲਣ ਵਾਲੀ ਦਸ਼ਾ ਨੂੰ ਸ਼ਨੀ ਸਾੜ੍ਹਸਤੀ ਕਹਿੰਦੇ ਹਨ। ਸਾੜ੍ਹਸਤੀ ਜੀਵਨ ਦਾ ਇੱਕ ਚਰਣ ਹੈ, ਜੋ ਕਿਸੇ ਜੀਵਿਤ ਵਿਅਕਤੀ ਦੇ ਪੂਰੇ ਜੀਵਨ ਕਾਲ ਵਿੱਚ ਨਿਸ਼ਚਿਤ ਤੌਰ ‘ਤੇ ਇੱਕ ਜਾਂ ਇੱਕ ਤੋਂ ਜ਼ਿਆਦਾ ਵਾਰ ਜ਼ਰੂਰ ਆਉਂਦਾ ਹੈ। ਆਓ ਜਾਣਦੇ ਹਾਂ ਕਿ ਵੱਖ-ਵੱਖ ਰਾਸ਼ੀਆਂ ਉੱਤੇ ਕਦੋਂ-ਕਦੋਂ ਸਾੜ੍ਹਸਤੀ ਦਾ ਪ੍ਰਭਾਵ ਪਵੇਗਾ।
ਵੈਦਿਕਜੋਤਿਸ਼ਦੇ ਅਨੁਸਾਰ ਸਾੜ੍ਹਸਤੀ, ਸ਼ਨੀ ਗ੍ਰਹਿ (ਨੌ ਗ੍ਰਹਿਆਂ ਵਿੱਚੋਂ ਇੱਕ ਗ੍ਰਹਿ) ਦੀ ਸਾਢੇ ਸੱਤ ਸਾਲ ਤੱਕ ਚੱਲਣ ਵਾਲੀ ਇੱਕ ਤਰ੍ਹਾਂ ਦੀਗ੍ਰਹਿਦਸ਼ਾ ਹੈ। ਖਗੋਲ ਸ਼ਾਸਤਰ ਅਤੇ ਜੋਤਿਸ਼ ਸ਼ਾਸਤਰ ਦੇ ਅਨੁਸਾਰ ਸੌਰ-ਮੰਡਲ ਵਿੱਚ ਮੌਜੂਦ ਸਭ ਗ੍ਰਹਿ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਘੁੰਮਦੇ ਰਹਿੰਦੇ ਹਨ। ਇਹਨਾਂ ਸਭਨਾਂ ਵਿੱਚੋਂ ਸ਼ਨੀ ਗ੍ਰਹਿ ਸਭ ਤੋਂ ਧੀਮੀ ਗਤੀ ਨਾਲ ਘੁੰਮਣ ਵਾਲਾ ਗ੍ਰਹਿ ਹੈ।
ਇਹ ਇੱਕ ਤੋਂ ਦੂਜੀ ਰਾਸ਼ੀ ਤੱਕ ਗੋਚਰ ਕਰਨ ਵਿੱਚ ਢਾਈ ਸਾਲ ਦਾ ਸਮਾਂ ਲੈਂਦਾ ਹੈ।ਗੋਚਰ ਕਰਦੇ ਹੋਏ ਸ਼ਨੀ ਗ੍ਰਹਿ ਕਿਸੇ ਵਿਅਕਤੀ ਦੀ ਜਨਮ ਰਾਸ਼ੀ ਜਾਂ ਨਾਮ ਦੀ ਰਾਸ਼ੀ ਵਿੱਚ ਸਥਿਤ ਹੁੰਦਾ ਹੈ। ਉਹ ਰਾਸ਼ੀ, ਉਸ ਤੋਂ ਅਗਲੀ ਰਾਸ਼ੀ ਅਤੇ ਬਾਰ੍ਹਵੇਂ ਸਥਾਨ ਵਾਲੀਰਾਸ਼ੀ ਉੱਤੇ ਸਾੜ੍ਹਸਤੀ ਦਾ ਪ੍ਰਭਾਵ ਹੁੰਦਾ ਹੈ। ਤਿੰਨ ਰਾਸ਼ੀਆਂ ਤੋਂ ਹੋ ਕੇ ਗੁਜ਼ਰਨ ਵਿੱਚ ਇਸ ਨੂੰ ਸੱਤ ਸਾਲ ਅਤੇ ਛੇ ਮਹੀਨੇ ਮਤਲਬ ਸਾਢੇ ਸੱਤ ਸਾਲ ਦਾ ਸਮਾਂ ਲੱਗ ਜਾਂਦਾ ਹੈ। ਭਾਰਤੀ ਜੋਤਿਸ਼ ਦੇ ਅਨੁਸਾਰ ਇਸ ਨੂੰ ਹੀ ਸ਼ਨੀ ਸਾੜ੍ਹਸਤੀ ਕਿਹਾ ਜਾਂਦਾ ਹੈ।
ਪੁਰਾਣਾਂ ਦੇ ਅਨੁਸਾਰ ਸ਼ਨੀ ਨੂੰ ਸੂਰਜ ਅਤੇ ਛਾਇਆ ਦਾ ਪੁੱਤਰ ਅਤੇ ਯਮਰਾਜ ਅਤੇ ਯਮੁਨਾ ਦਾ ਭਰਾ ਵੀ ਮੰਨਿਆ ਗਿਆ ਹੈ। ਸ਼ਨੀ ਦਾ ਰੰਗ ਨੀਲਾ ਮੰਨਿਆ ਗਿਆ ਹੈ। ਜੇਕਰ ਯਮਲੋਕ ਦੇ “ਅਧਿਪਤੀ” ਯਮਰਾਜ ਹਨ, ਤਾਂ ਸ਼ਨੀ ਨੂੰ ਉਥੋਂ ਦਾ “ਦੰਡ ਅਧਿਕਾਰੀ” ਕਿਹਾ ਜਾਂਦਾ ਹੈ।
ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਗ੍ਰਹਾਂ ਦੇ ਗੋਚਰ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ
ਜੋਤਿਸ਼ ਸ਼ਾਸਤਰ ਦੇ ਅਨੁਸਾਰ ਸ਼ਨੀ ਇੱਕ ਪਾਪੀ ਗ੍ਰਹਿ ਹੁੰਦਾ ਹੈ। ਕਿਸੇ ਵੀ ਜਾਤਕ ਦੀ ਕੁੰਡਲੀ ਵਿੱਚ ਇਸ ਦੀ ਮੌਜੂਦਗੀ ਅਸ਼ੁਭ ਅਤੇ ਵਿਅਕਤੀ ਨੂੰ ਨੁਕਸਾਨ ਪਹੁੰਚਾਉਣ ਵਾਲੀ ਮੰਨੀ ਜਾਂਦੀ ਹੈ। ਸ਼ਨੀ ਦੀ ਸਾੜ੍ਹਸਤੀ ਦੀ ਗਣਨਾ ਚੰਦਰ ਰਾਸ਼ੀ ਉੱਤੇ ਅਧਾਰਿਤ ਹੁੰਦੀ ਹੈ। ਸ਼ਨੀਦੇਵ ਨੂੰ ‘ਕਰਮਫਲ ਦਾਤਾ’ ਦੇ ਰੂਪ ਵਿੱਚ ਮੰਨਿਆ ਗਿਆ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਵਿਅਕਤੀ ਜੋ ਵੀ ਕਰਮ ਕਰੇਗਾ, ਉਸ ਦਾ ਫਲ ਸ਼ਨੀਦੇਵ ਉਸ ਨੂੰ ਦਿੰਦੇ ਹਨ। ਇਸ ਲਈ ਹਰ ਕਿਸੇ ਨੂੰ ਸ਼ਨੀ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਜਿਨ੍ਹਾਂ ਜਾਤਕਾਂ ਦੀ ਕੁੰਡਲੀ ਵਿੱਚ ਸ਼ਨੀ ਸ਼ੁਭ ਹੁੰਦਾ ਹੈ, ਉਨ੍ਹਾਂ ਦੇ ਲਈ ਸਾੜ੍ਹਸਤੀ ਦਾ ਸਮਾਂ ਕਾਫੀ ਫਲਦਾਇਕ ਹੁੰਦਾ ਹੈ ਅਤੇ ਇਸ ਦੌਰਾਨ ਅਜਿਹੇ ਜਾਤਕ ਬਹੁਤ ਤਰੱਕੀ ਕਰਦੇ ਹਨ।
ਸਾੜ੍ਹਸਤੀ ਦੇ ਸਮੇਂ ਦੇ ਦੌਰਾਨ ਜੇਕਰ ਤੁਹਾਡੇ ਕੰਮ ਰੁਕਣ ਲੱਗ ਜਾਣ ਅਤੇ ਬਹੁਤ ਮਿਹਨਤ ਕਰਨ ਤੋਂ ਬਾਅਦ ਵੀ ਸਫਲਤਾ ਪ੍ਰਾਪਤ ਨਾ ਹੋਵੇ, ਤਾਂ ਇਸ ਦਾ ਮਤਲਬ ਹੈ ਕਿ ਇਹ ਸ਼ਨੀਦੇਵ ਦਾ ਪ੍ਰਕੋਪ ਹੈ, ਜੋ ਤੁਹਾਨੂੰ ਤੰਗ ਕਰ ਰਿਹਾ ਹੈ। ਅਜਿਹੀ ਸਥਿਤੀ ਵਿੱਚ ਜਾਤਕ ਸ਼ਨੀਦੇਵ ਨੂੰ ਖੁਸ਼ ਕਰਨ ਦੇ ਉਪਾਅ ਕਰਕੇ ਆਪਣੇ ਨੁਕਸਾਨ ਅਤੇ ਹੋ ਰਹੀਆਂ ਪਰੇਸ਼ਾਨੀਆਂ ਨੂੰ ਘੱਟ ਕਰ ਸਕਦੇ ਹਨ।
ਜੇਕਰ ਕਿਸੇ ਵਿਅਕਤੀ ਨੂੰ ਇਹ ਪਤਾ ਚੱਲ ਜਾਵੇ ਕਿ ਉਸ ਦੀ ਰਾਸ਼ੀ ਵਿੱਚ ਸ਼ਨੀ ਦੀ ਸਾੜ੍ਹਸਤੀ ਚੱਲ ਰਹੀ ਹੈ ਤਾਂ ਇਹ ਸੁਣ ਕੇ ਹੀ ਉਹ ਵਿਅਕਤੀ ਮਾਨਸਿਕ ਦਬਾਅ ਵਿੱਚ ਆ ਜਾਂਦਾ ਹੈ। ਆਉਣ ਵਾਲੇ ਸਮੇਂ ਵਿੱਚ ਉਸ ਨੂੰ ਕਿਸ ਤਰ੍ਹਾਂ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਵੇਗਾ, ਇਸ ਨੂੰ ਲੈ ਕੇ ਉਸ ਦੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਵਿਚਾਰ ਆਉਣ ਲੱਗਦੇ ਹਨ।
ਸ਼ਨੀ ਦੀ ਸਾੜ੍ਹਸਤੀ ਨੂੰ ਲੈ ਕੇ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਇਸ ਦਾ ਪ੍ਰਭਾਵ ਕੇਵਲ ਬੁਰਾ ਹੁੰਦਾ ਹੈ। ਜਦ ਕਿ ਅਜਿਹਾ ਨਹੀਂ ਹੈ। ਇਸ ਆਰਟੀਕਲ ਦੀ ਸ਼ੁਰੂਆਤ ਵਿੱਚ ਹੀ ਅਸੀਂ ਤੁਹਾਨੂੰ ਦੱਸਿਆ ਸੀ ਕਿ ਸ਼ਨੀ ਦੇਵਤਾ ਨੂੰ ਕਰਮ ਦੇਵ ਵੀ ਕਹਿੰਦੇ ਹਨ, ਜੋ ਤੁਹਾਨੂੰ ਤੁਹਾਡੇ ਕਰਮਾਂ ਦੇ ਅਨੁਸਾਰ ਫਲ਼ ਦਿੰਦੇ ਹਨ। ਇਸ ਲਈ ਇਸ ਦਾ ਪ੍ਰਭਾਵ ਕੀ ਹੋਵੇਗਾ, ਇਹ ਜਾਤਕ ਦੇ ਕਰਮਾਂ ‘ਤੇ ਨਿਰਭਰ ਕਰਦਾ ਹੈ।
ਵੈਦਿਕ ਜੋਤਿਸ਼ ਦੇ ਅਨੁਸਾਰ, ਜੇਕਰ ਸ਼ਨੀ ਗ੍ਰਹਿ ਕਿਸੇ ਵਿਅਕਤੀ ਦੀ ਜਨਮ ਕੁੰਡਲੀ ਦੇ ਬਾਰ੍ਹਵੇਂ, ਪਹਿਲੇ, ਦੂਜੇ ਅਤੇ ਜਨਮ ਦੇ ਚੰਦਰ ਦੇ ਉੱਪਰ ਤੋਂ ਹੋ ਕੇ ਗੁਜ਼ਰੇ, ਤਾਂ ਉਸ ਨੂੰ ਸ਼ਨੀ ਦੀ ਸਾੜ੍ਹਸਤੀ ਕਹਿੰਦੇ ਹਨ। ਸ਼ਨੀ ਦੀ ਇਸ ਗਤੀਵਿਧੀ ਨੂੰ ਤਿੰਨ ਅਲੱਗ-ਅਲੱਗ ਪੜਾਵਾਂ ਵਿੱਚ ਵੰਡਿਆ ਗਿਆ ਹੈ। ਇਹਨਾਂ ਤਿੰਨਾਂ ਪੜਾਵਾਂ ਵਿੱਚੋਂ ਦੂਜਾ ਪੜਾਅ ਵਿਅਕਤੀ ਦੇ ਲਈ ਸਭ ਤੋਂ ਕਸ਼ਟਦਾਇਕ ਮੰਨਿਆ ਜਾਂਦਾ ਹੈ।
ਸ਼ਾਸਤਰਾਂ ਦੇ ਅਨੁਸਾਰ, ਸ਼ਨੀ ਸਾੜ੍ਹਸਤੀ ਨੂੰ ਤਿੰਨ ਪੜਾਵਾਂ ਵਿੱਚ ਵੰਡਿਆ ਗਿਆ ਹੈ। ਸਾੜ੍ਹਸਤੀ ਦਾ ਪਹਿਲਾ ਪੜਾਅ ਧਨੂੰ, ਬ੍ਰਿਸ਼ਭ, ਸਿੰਘ ਰਾਸ਼ੀ ਵਾਲ਼ੇ ਜਾਤਕਾਂ ਦੇ ਲਈ ਕਸ਼ਟਦਾਇਕ ਰਹਿੰਦਾ ਹੈ। ਦੂਜਾ ਪੜਾਅ ਸਿੰਘ, ਮਕਰ, ਮੇਖ਼, ਕਰਕ, ਬ੍ਰਿਸ਼ਚਕ ਰਾਸ਼ੀਆਂ ਦੇ ਜਾਤਕਾਂ ਦੇ ਲਈ ਚੰਗਾ ਨਹੀਂ ਮੰਨਿਆ ਜਾਂਦਾ। ਆਖ਼ਰੀ ਜਾਂ ਤੀਜਾ ਪੜਾਅ ਮਿਥੁਨ, ਕਰਕ, ਤੁਲਾ, ਬ੍ਰਿਸ਼ਚਕ, ਮੀਨ ਰਾਸ਼ੀਆਂ ਦੇ ਜਾਤਕਾਂ ਦੇ ਲਈ ਕਸ਼ਟਦਾਇਕ ਮੰਨਿਆ ਜਾਂਦਾ ਹੈ।
ਪਹਿਲਾ ਪੜਾਅ – ਪਹਿਲੇ ਪੜਾਅ ਵਿੱਚ ਸ਼ਨੀ ਜਾਤਕ ਦੇ ਮੱਥੇ ਉੱਤੇ ਰਹਿੰਦਾ ਹੈ। ਇਸ ਵਿੱਚ ਵਿਅਕਤੀ ਨੂੰ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿੰਨੀ ਆਮਦਨ ਹੁੰਦੀ ਹੈ, ਖਰਚੇ ਉਸ ਤੋਂ ਜ਼ਿਆਦਾ ਹੁੰਦੇ ਹਨ ਅਤੇ ਵਿਅਕਤੀ ਨੂੰ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਦੇ ਨਾਲ ਹੋਰ ਵੀ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋਚੇ ਗਏ ਕੰਮ ਪੂਰੇ ਨਹੀਂ ਹੁੰਦੇ ਅਤੇ ਧਨ ਨਾਲ ਜੁੜੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਦੰਪਤੀ ਜੀਵਨ ਵਿੱਚ ਮੁਸ਼ਕਿਲਾਂ ਆਉਂਦੀਆਂ ਹਨ ਅਤੇ ਮਾਨਸਿਕ ਚਿੰਤਾ ਵਿੱਚ ਵਾਧਾ ਹੁੰਦਾ ਹੈ।
ਦੂਜਾ ਪੜਾਅ– ਸਾੜ੍ਹਸਤੀ ਦੀ ਇਸ ਅਵਧੀ ਵਿੱਚ ਵਿਅਕਤੀ ਨੂੰ ਕਾਰੋਬਾਰੀ ਅਤੇ ਪਰਿਵਾਰਿਕ ਜੀਵਨ ਵਿੱਚ ਉਤਾਰ-ਚੜ੍ਹਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਾਤਕ ਨੂੰ ਆਪਣੇ ਰਿਸ਼ਤੇਦਾਰਾਂ ਤੋਂ ਦੁੱਖ ਮਿਲਦੇ ਹਨ। ਉਸ ਨੂੰ ਘਰ-ਪਰਿਵਾਰ ਤੋਂ ਦੂਰ ਰਹਿਣ ਦੇ ਨਾਲ ਹੀ ਲੰਬੀਆਂ ਯਾਤਰਾਵਾਂ ਉੱਤੇ ਵੀ ਜਾਣਾ ਪੈ ਸਕਦਾ ਹੈ। ਵਿਅਕਤੀ ਨੂੰ ਸਰੀਰਿਕ ਰੋਗ ਵੀ ਭੋਗਣੇ ਪੈ ਸਕਦੇ ਹਨ। ਧਨ-ਸੰਪੱਤੀ ਨਾਲ ਜੁੜੇ ਮਾਮਲੇ ਵੀ ਪਰੇਸ਼ਾਨ ਕਰ ਸਕਦੇ ਹਨ। ਇਸ ਪੜਾਅ ਵਿੱਚ ਸਮੇਂ ਸਿਰ ਮਿੱਤਰਾਂ ਦਾ ਸਹਿਯੋਗ ਨਹੀਂ ਮਿਲਦਾ ਅਤੇ ਕਿਸੇ ਵੀ ਕੰਮ ਨੂੰ ਕਰਨ ਲਈ ਆਮ ਨਾਲੋਂ ਜ਼ਿਆਦਾ ਕੋਸ਼ਿਸ਼ ਕਰਨੀ ਪੈਂਦੀ ਹੈ। ਇਸ ਸਭ ਤੋਂ ਇਲਾਵਾ ਉਹ ਆਰਥਿਕ ਪਰੇਸ਼ਾਨੀਆਂ ਵਿੱਚ ਵੀ ਘਿਰਿਆ ਰਹਿ ਸਕਦਾ ਹੈ।
ਤੀਜਾ ਪੜਾਅ – ਸਾੜ੍ਹਸਤੀ ਦੇ ਤੀਜੇ ਪੜਾਅ ਵਿੱਚ ਵਿਅਕਤੀ ਨੂੰ ਭੌਤਿਕ ਸੁੱਖਾਂ ਦਾ ਲਾਭ ਨਹੀਂ ਮਿਲਦਾ ਅਤੇ ਉਸ ਦੇ ਅਧਿਕਾਰਾਂ ਵਿੱਚ ਕਮੀ ਆਉਂਦੀ ਹੈ। ਜਿੰਨੀ ਆਮਦਨ ਹੁੰਦੀ ਹੈ, ਖਰਚੇ ਉਸ ਤੋਂ ਜ਼ਿਆਦਾ ਹੁੰਦੇ ਹਨ। ਸਿਹਤ ਸਬੰਧੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੰਤਾਨ ਨਾਲ ਵਿਚਾਰਾਂ ਵਿੱਚ ਭਿੰਨਤਾ ਪੈਦਾ ਹੋ ਜਾਂਦੀ ਹੈ ਅਤੇ ਵਾਦ-ਵਿਵਾਦ ਦੀ ਸੰਭਾਵਨਾ ਬਣਦੀ ਹੈ। ਜੇਕਰ ਸੰਖੇਪ ਵਿੱਚ ਦੇਖੀਏ ਤਾਂ ਇਹ ਅਵਧੀ ਵਿਅਕਤੀ ਦੇ ਲਈ ਚੰਗੀ ਨਹੀਂ ਮੰਨੀ ਜਾਂਦੀ। ਜਿਨ੍ਹਾਂ ਲੋਕਾਂ ਦੀ ਜਨਮ ਰਾਸ਼ੀ ਵਿੱਚ ਸ਼ਨੀ ਦੀ ਸਾੜ੍ਹਸਤੀ ਦਾ ਤੀਜਾ ਪੜਾਅ ਚੱਲ ਰਿਹਾ ਹੋਵੇ, ਉਨ੍ਹਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਵਾਦ-ਵਿਵਾਦ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
ਇਹਨਾਂ ਤਿੰਨਾਂ ਪੜਾਵਾਂ ਤੋਂ ਇਲਾਵਾ ਦੋ ਪੜਾਅ ਹੋਰ ਵੀ ਹੁੰਦੇ ਹਨ, ਜਿਨ੍ਹਾਂ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਇਹ ਦੋ ਪੜਾਅ ਸ਼ਨੀ “ਪਾਰਗਮਨ” ਦੇ ਕਾਰਣ ਹੁੰਦੇ ਹਨ, ਜਿਨ੍ਹਾਂ ਨੂੰ ਆਮ ਤੌਰ ‘ਤੇ “ਸ਼ਨੀ ਢਈਆ” ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਬ੍ਰਿਹਤ ਕੁੰਡਲੀ: ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਸਾੜ੍ਹਸਤੀ ਇੱਕ ਅਜਿਹੀ ਅਵਧੀ ਹੈ, ਜੋ ਮਨੁੱਖੀ ਮਨ ਨੂੰ ਨਕਾਰਾਤਮਕ ਰੂਪ ਤੋਂ ਪ੍ਰਭਾਵਿਤ ਕਰਦੀ ਹੈ। ਆਓ ਦੇਖੀਏ ਕਿ ਸਾੜ੍ਹਸਤੀ ਦੇ ਪੜਾਵਾਂ ਦੇ ਦੌਰਾਨ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ: -
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਸ਼ਨੀ ਨੂੰ ਜੋਤਿਸ਼ ਵਿੱਚ ਸਭ ਤੋਂ ਜਿਆਦਾ ਵਿਨਾਸ਼ਕਾਰੀ ਗ੍ਰਹਿ ਮੰਨਿਆ ਜਾਂਦਾ ਹੈ। ਹਾਲਾਂਕਿ ਇਹ ਹਮੇਸ਼ਾ ਸੱਚ ਨਹੀਂ ਹੁੰਦਾ। ਸ਼ਨੀ ਤੁਹਾਡੇ ਕਰਮਾਂ ਦੇ ਆਧਾਰ ‘ਤੇ ਨਿਆਂ ਕਰਦਾ ਹੈ। ਜੇਕਰ ਤੁਸੀਂ ਚੰਗੇ ਕਰਮ ਕਰਦੇ ਹੋ, ਤਾਂ ਇਹ ਨਿਸ਼ਚਿਤ ਰੂਪ ਤੋਂ ਤੁਹਾਨੂੰ ਉਸ ਦਾ ਫਲ਼ ਪ੍ਰਦਾਨ ਕਰਦਾ ਹੈ। ਹਾਂ, ਤੁਹਾਡੇ ਚੰਗੇ ਕਰਮਾਂ ਦਾ ਨਤੀਜਾ ਆਉਣ ਵਿੱਚ ਦੇਰ ਜ਼ਰੂਰ ਹੋ ਸਕਦੀ ਹੈ, ਪਰ ਇਹ ਨਿਸ਼ਚਿਤ ਰੂਪ ਤੋਂ ਤੁਹਾਨੂੰ ਪ੍ਰਾਪਤ ਹੁੰਦਾ ਹੈ। ਸਾੜ੍ਹਸਤੀ ਮਾਨਵ ਜੀਵਨ ਦੇ ਲਈ ਹਮੇਸ਼ਾ ਤੋਂ ਹੀ ਡਰ ਅਤੇ ਉਤਸੁਕਤਾ ਭਰਿਆ ਵਿਸ਼ਾ ਰਿਹਾ ਹੈ। ਸ਼ਨੀ ਸਾੜ੍ਹਸਤੀ ਲੋਕਾਂ ਨੂੰ ਚੰਗੇ ਅਤੇ ਬੁਰੇ ਦੋਵੇਂ ਤਰ੍ਹਾਂ ਦੇ ਸਮਿਆਂ ਦਾ ਅਨੁਭਵ ਕਰਵਾਉਂਦੀ ਹੈ।
ਸ਼ਨੀ ਮੂਲ ਰੂਪ ਤੋਂ ਤੁਹਾਡੇ ਧੀਰਜ ਦੀ ਪ੍ਰੀਖਿਆ ਲੈਂਦੇ ਹੋਏ ਤੁਹਾਨੂੰ ਤੁਹਾਡੇ ਕਰਮਾਂ ਦੇ ਫਲ ਦਿੰਦਾ ਹੈ। ਇਸ ਲਈ ਅਸੀਂ ਸ਼ਨੀ ਨੂੰ ਇਕ “ਨਿਆਂਧੀਸ਼” ਦੀ ਤਰ੍ਹਾਂ ਮੰਨ ਸਕਦੇ ਹਾਂ, ਜਿਹੜਾ ਸਾਨੂੰ ਸਾਡੇ ਕਰਮਾਂ ਦੇ ਅਨੁਸਾਰ ਫਲ਼ ਦਿੰਦਾ ਹੈ। ਸਾਨੂੰ ਉਮੀਦ ਹੈ ਕਿ ਸਾੜ੍ਹਸਤੀ ਕੈਲਕੂਲੇਟਰ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਅਸੀਂ ਆਸ਼ਾ ਕਰਦੇ ਹਾਂ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਰਹੇਗੀ।
ਸ਼ਨੀਦੇਵ ਦੀ ਕਿਰਪਾ ਤੁਹਾਡੇ ਉੱਤੇ ਹਮੇਸ਼ਾ ਬਣੀ ਰਹੇ।