ਰਾਹੂ ਕਾਲ ਨੂੰ ਕਈ ਵਾਰ ਰਾਹੂ ਕਾਲਮ ਵੀ ਲਿਖਿਆ ਜਾਂਦਾ ਹੈ। ਜਿਹੜੇ ਲੋਕ ਜੋਤਿਸ਼ ਦੇ ਸਿਧਾਂਤਾਂ ਵਿੱਚ ਵਿਸ਼ਵਾਸ ਕਰਦੇ ਹਨ, ਉਹ ਇਸ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦੇ ਹਨ। ਖਾਸ ਤੌਰ ‘ਤੇ ਦੱਖਣੀ ਭਾਰਤ ਵਿੱਚ ਲੋਕਾਂ ਦਾ ਇਹ ਮੰਨਣਾ ਹੈ ਕਿ ਦੈਨਿਕ ਜੀਵਨ ਦੀਆਂ ਗਤੀਵਿਧੀਆਂ ਵਿੱਚ ਰਾਹੂ ਕਾਲ ਦਾ ਸਮਾਂ ਜਾਣਨਾ ਬਹੁਤ ਜ਼ਰੂਰੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਰਾਹੂ ਕਾਲ ਕੀ ਹੈ ਅਤੇ ਇਸ ਦਾ ਕੀ ਉਪਯੋਗ ਹੈ। ਜੇਕਰ ਨਹੀਂ ਜਾਣਦੇ ਤਾਂ ਆਓ ਜਾਣੀਏ ਇਸ ਰਹੱਸਪੂਰਣ ਸਮਾਂ-ਅਵਧੀ ਦੇ ਬਾਰੇ ਵਿੱਚ, ਜਿਸ ਨੂੰ ਰਾਹੂ ਕਾਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਕਿਸੇ ਸਮੱਸਿਆ ਤੋਂ ਪਰੇਸ਼ਾਨ ਹੋ, ਹੱਲ ਲੱਭਣ ਲਈ ਪ੍ਰਸ਼ਨ ਪੁੱਛੋ
ਕੀ ਤੁਸੀਂ ਜਾਣਦੇ ਹੋ ਕਿ ਆਖਿਰ ਇਹ ਰਾਹੂ ਕਾਲ ਕੀ ਹੈ? ਜੇਕਰ ਆਮ ਭਾਸ਼ਾ ਵਿੱਚ ਕਿਹਾ ਜਾਵੇ ਤਾਂ ਇਹ ਹਰ ਰੋਜ਼ ਆਉਣ ਵਾਲਾ ਉਹ ਕਾਲ-ਖੰਡ ਹੈ ਜੋ ਵੈਦਿਕ ਜੋਤਿਸ਼ ਦੇ ਅਨੁਸਾਰ ਸ਼ੁਭ ਨਹੀਂ ਮੰਨਿਆ ਜਾਂਦਾ। ਇਸ ਕਾਲ ਉੱਤੇ ਰਾਹੂ ਦਾ ਸਵਾਮਿੱਤਵ ਹੁੰਦਾ ਹੈ। ਇਸ ਸਮਾਂ-ਅਵਧੀ ਦੇ ਦੌਰਾਨ ਕੋਈ ਵੀ ਮਹੱਤਵਪੂਰਣ ਕਾਰਜ ਨਾ ਕਰਨ ਦਾ ਵਿਧਾਨ ਹੈ। ਜੇਕਰ ਇਸ ਸਮੇਂ ਵਿੱਚ ਕਿਸੇ ਕੰਮ ਨੂੰ ਸ਼ੁਰੂ ਕੀਤਾ ਜਾਂਦਾ ਹੈ, ਤਾਂ ਮਾਨਤਾ ਹੈ ਕਿ ਉਹ ਕੰਮ ਕਦੇ ਵੀ ਸਕਾਰਾਤਮਕ ਨਤੀਜੇ ਨਹੀਂ ਦਿੰਦਾ। ਉਹ ਗਤੀਵਿਧੀਆਂ ਜਿਹੜੀਆਂ ਰਾਹੂ ਕਾਲ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਹੋਣ, ਉਨ੍ਹਾਂ ਨੂੰ ਕਰਦੇ ਰਹਿਣ ਵਿੱਚ ਕੋਈ ਸਮੱਸਿਆ ਪੈਦਾ ਨਹੀਂ ਹੁੰਦੀ।
ਇੱਥੇ ਅਸੀਂ ਤੁਹਾਨੂੰ ਰਾਹੂ ਕਾਲ ਕੈਲਕੁਲੇਟਰ ਉਪਲਬਧ ਕਰਵਾਇਆ ਹੈ, ਜਿਸ ਦੁਆਰਾ ਤੁਸੀਂ ਆਪਣੇ ਸ਼ਹਿਰ ਜਾਂ ਪਿੰਡ ਦੇ ਅਨੁਸਾਰ ਰਾਹੂ ਕਾਲ ਦਾ ਸਮਾਂ ਗਿਆਤ ਕਰ ਸਕਦੇ ਹੋ। ਜੇਕਰ ਤੁਸੀਂ ਰਾਹੂ ਕਾਲ ਦੀ ਗਣਨਾ ਆਪ ਕਰਨਾ ਚਾਹੁੰਦੇ ਹੋ, ਤਾਂ ਨਿਮਨਲਿਖਿਤ ਪ੍ਰਕਿਰਿਆ ਦੀ ਵਰਤੋਂ ਕਰੋ:
ਉਦਾਹਰਣ ਦੇ ਤੌਰ ‘ਤੇ, ਮੰਨ ਲਓ ਕਿ ਕਿਸੇ ਖੇਤਰ ਵਿੱਚ ਹਰ ਰੋਜ਼ ਸੂਰਜ-ਉਦੇ ਦਾ ਸਮਾਂ ਸਵੇਰੇ 6 ਵਜੇ ਅਤੇ ਸੂਰਜ-ਅਸਤ ਹੋਣ ਦਾ ਸਮਾਂ ਸ਼ਾਮ 6 ਵਜੇ ਹੈ। ਜੇਕਰ ਅਸੀਂ ਉਪਰੋਕਤ ਪ੍ਰਕਿਰਿਆ ਦਾ ਅਨੁਸਰਣ ਕਰੀਏ, ਤਾਂ ਹਰ ਰੋਜ਼ ਸਾਨੂੰ ਹੇਠਾਂ ਲਿਖੇ ਸਮੇਂ ਦੇ ਅਨੁਸਾਰ ਰਾਹੂ ਕਾਲ ਪ੍ਰਾਪਤ ਹੋਵੇਗਾ-
ਇਹ ਰਾਹੂ ਕਾਲ ਦਾ ਸਮਾਂ ਗਿਆਤ ਕਰਨ ਦੀ ਵਿਧੀ ਨੂੰ ਠੀਕ ਤਰ੍ਹਾਂ ਸਮਝਣ ਦੇ ਲਈ ਇੱਕ ਉਦਾਹਰਣ ਹੀ ਹੈ। ਇਸ ਨੂੰ ਵਰਤੋਂ ਵਿੱਚ ਨਹੀਂ ਲਿਆ ਜਾ ਸਕਦਾ, ਕਿਉਂਕਿ ਵੱਖ-ਵੱਖ ਸਥਾਨਾਂ ਉੱਤੇ ਹਰ ਰੋਜ਼ ਸੂਰਜ-ਉਦੇ ਅਤੇ ਸੂਰਜ-ਅਸਤ ਹੋਣ ਦਾ ਸਮਾਂ ਵੱਖ-ਵੱਖ ਹੁੰਦਾ ਹੈ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋਕਾਗਨੀਐਸਟ੍ਰੋ ਰਿਪੋਰਟ
ਕੋਈ ਵੀ ਉਹ ਕਾਰਜ, ਜਿਸ ਨੂੰ ਮਹੱਤਵਪੂਰਣ ਜਾਂ ਸ਼ੁਭ ਮੰਨਿਆ ਜਾਂਦਾ ਹੈ, ਉਸ ਨੂੰ ਰਾਹੂ ਕਾਲ ਵਿੱਚ ਨਾ ਕਰਨਾ ਹੀ ਉਚਿਤ ਸਮਝਿਆ ਗਿਆ ਹੈ। ਜਿਹੜੇ ਲੋਕ ਇਸ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਹਨ, ਉਹ ਇਸ ਦੌਰਾਨ ਕਿਸੇ ਵੀ ਨਵੇਂ ਕਾਰਜ ਜਿਵੇਂ ਕਿ ਵਿਆਹ, ਗ੍ਰਹਿ ਪ੍ਰਵੇਸ਼, ਕੋਈ ਚੀਜ਼ ਖਰੀਦਣਾ ਅਤੇ ਵਪਾਰ ਆਦਿ ਦਾ ਆਰੰਭ ਨਹੀਂ ਕਰਦੇ। ਹਾਲਾਂਕਿ ਜਿਹੜੇ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ, ਉਨ੍ਹਾਂ ਨੂੰ ਰਾਹੂ ਕਾਲ ਦੇ ਦੌਰਾਨ ਜਾਰੀ ਰੱਖਣ ਨਾਲ ਕੋਈ ਹਾਨੀ ਨਹੀਂ ਹੁੰਦੀ।