ਪੰਚਾਂਗ 2024: ਹਿੰਦੂ ਧਰਮ ਅਤੇ ਵੈਦਿਕ ਜੋਤਿਸ਼ ਵਿੱਚ ਵਰਤ, ਤਿਉਹਾਰ, ਪੰਚਾਂਗ ਅਤੇ ਮਹੂਰਤ ਦਾ ਖਾਸ ਮਹੱਤਵ ਹੈ। ਇਨ੍ਹਾਂ ਤੋਂ ਬਿਨਾਂ ਹਿੰਦੂ ਧਰਮ ਵਿੱਚ ਕਿਸੇ ਜਸ਼ਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਪੰਨੇ ਉੱਤੇ ਤੁਹਾਨੂੰ ਮਿਲੇਗੀ ਵੱਖ-ਵੱਖ ਤਿਉਹਾਰਾਂ, ਵਰਤਾਂ, ਪੰਚਾਂਗ ਅਤੇ ਮਹੂਰਤ ਆਦਿ ਦੀ ਜਾਣਕਾਰੀ। ਇਸ ਤੋਂ ਇਲਾਵਾ ਮਹੂਰਤ ਦੀ ਗਣਨਾ ਦੇ ਲਈ ਚੌਘਾੜ੍ਹੀਆ, ਹੋਰਾ, ਅਭਿਜਿਤ, ਰਾਹੂ ਕਾਲ ਅਤੇ ਦੋ ਘਟੀ ਮਹੂਰਤ ਆਦਿ ਦੇ ਨਾਲ ਸਬੰਧਤ ਸੂਚਨਾ ਵੀ ਉਪਲਬਧ ਹੋਵੇਗੀ।
ਦੈਨਿਕ ਅਤੇ ਮਾਸਿਕ ਪੰਚਾਂਗ 2024 ਵਿੱਚ ਤੁਹਾਨੂੰ ਮਿਲੇਗੀ ਵਾਰ, ਤਿਥੀ, ਨਛੱਤਰ, ਯੋਗ, ਕਰਣ ਅਤੇ ਸੂਰਜ ਉਦੇ ਅਤੇ ਸੂਰਜ ਅਸਤ ਅਤੇ ਚੰਦਰ ਉਦੇ ਅਤੇ ਚੰਦਰ ਅਸਤ ਨਾਲ਼ ਸਬੰਧਤ ਜਾਣਕਾਰੀ। ਨਾਲ਼ ਹੀ ਹਿੰਦੂ ਕੈਲੰਡਰ ਅਤੇ ਭਾਰਤੀ ਕੈਲੰਡਰ ਦੀ ਮਦਦ ਨਾਲ਼ ਤੁਹਾਨੂੰ ਮਿਲੇਗੀ ਹਰ ਸਾਲ ਵਿੱਚ ਹੋਣ ਵਾਲੇ ਤਿੱਥਾਂ-ਤਿਉਹਾਰਾਂ ਅਤੇ ਹੋਰ ਮਹੱਤਵਪੂਰਣ ਦਿਹਾੜਿਆਂ ਦੀ ਸੂਚਨਾ। ਇਸ ਪੰਨੇ ਉੱਤੇ ਉਪਲਬਧ ਸਮੱਗਰੀ ਦੇ ਮਾਧਿਅਮ ਤੋਂ ਤੁਸੀਂ ਆਪ ਵੀ ਆਪਣੇ ਸ਼ਹਿਰ ਵਿੱਚ ਵੱਖ-ਵੱਖ ਤਿਉਹਾਰ ਅਤੇ ਕਾਰਜਾਂ ਦੇ ਲਈ ਆਨਲਾਈਨ ਸਾਫਟਵੇਅਰ ਦੀ ਮਦਦ ਨਾਲ ਮਹੂਰਤ ਅਤੇ ਤਿਥੀ ਦੀ ਗਣਨਾ ਕਰ ਸਕਦੇ ਹੋ।
ਇਸ ਪੰਚਾਂਗ ਦੇ ਪੰਨੇ ਦੇ ਜਰੀਏ ਤੁਸੀਂ ਨਿਮਨਲਿਖਤ ਜਾਣਕਾਰੀ ਵੀ ਹਾਸਿਲ ਕਰ ਸਕਦੇ ਹੋ:
ਇੱਥੇ ਤੁਸੀਂ ਅੱਜ ਦੇ ਪੰਚਾਂਗ, ਜਿਸ ਵਿੱਚ ਤੁਹਾਨੂੰ ਮਿਲੇਗੀ ਵਰਤਮਾਨ ਦਿਨ ਦੀ ਤਿਥੀ, ਉਸ ਦਾ ਸਮਾਂ, ਦਿਨ, ਸੰਮਤ, ਅਤੇ ਨਛੱਤਰ ਆਦਿ, ਦੀ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਅੱਜ ਦਾ ਯੋਗ, ਸੂਰਜ ਉਦੇ ਅਤੇ ਸੂਰਜ ਅਸਤ ਦੇ ਸਮੇਂ ਦੇ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਸਾਡਾ ਇਹ ਪੰਚਾਂਗ 2024 ਦਾ ਪੰਨਾ ਤੁਹਾਨੂੰ ਦੈਨਿਕ ਪੰਚਾਂਗ, ਮਾਸਿਕ ਪੰਚਾਂਗ, ਗੌਰੀ ਪੰਚਾਂਗਮ, ਭਦ੍ਰਾ, ਅੱਜ ਦਾ ਕਰਣ ਅਤੇ ਚੰਦਰ ਉਦੇ ਕੈਲਕੂਲੇਟਰ ਦੇ ਪ੍ਰਯੋਗ ਦੀ ਸੁਵਿਧਾ ਵੀ ਪ੍ਰਦਾਨ ਕਰਦਾ ਹੈ।
ਹਿੰਦੂ ਧਰਮ ਵਿੱਚ ਪੰਚਾਂਗ ਦਾ ਵਿਸ਼ੇਸ਼ ਮਹੱਤਵ ਹੈ ਅਤੇ ਸਭ ਮਹੱਤਵਪੂਰਣ ਤਿਉਹਾਰਾਂ ਅਤੇ ਸ਼ੁਭ ਦਿਨਾਂ ਆਦਿ ਦੀ ਜਾਣਕਾਰੀ ਸਾਨੂੰ ਪੰਚਾਂਗ ਦੇ ਦੁਆਰਾ ਹੀ ਮਿਲਦੀ ਹੈ। ਇਸ ਦੇ ਜਰੀਏ ਤੁਸੀਂ ਸਾਲ ਦੇ ਸਭ ਪ੍ਰਮੁੱਖ ਤਿਉਹਾਰਾਂ, ਉਹਨਾਂ ਦੀਆਂ ਤਰੀਕਾਂ, ਸ਼ੁਭ ਮਹੂਰਤ ਅਤੇ ਪੂਜਾ ਦੀਆਂ ਵਿਧੀਆਂ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇੱਥੇ ਤੁਹਾਨੂੰ ਸਭ ਧਰਮਾਂ ਅਤੇ ਸਮੁਦਾਏ ਦੇ ਪ੍ਰਮੁੱਖ ਤਿਉਹਾਰਾਂ ਦੇ ਬਾਰੇ ਵਿੱਚ ਵੀ ਜਾਣਕਾਰੀ ਮਿਲਦੀ ਹੈ।
ਹਿੰਦੂ ਧਰਮ ਵਿੱਚ 84 ਲੱਖ ਤੋਂ ਵੀ ਜ਼ਿਆਦਾ ਦੇਵੀ-ਦੇਵਤਾਵਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਕਾਰਣ ਇਥੇ ਹਰ ਸਾਲ ਵੱਖ-ਵੱਖ ਤਰ੍ਹਾਂ ਦੇ ਤਿਉਹਾਰ ਵੀ ਮਨਾਏ ਜਾਂਦੇ ਹਨ, ਜੋ ਖ਼ਾਸ ਤੌਰ ‘ਤੇ ਕਿਸੇ ਨਾ ਕਿਸੇ ਦੇਵੀ-ਦੇਵਤਾ ਨਾਲ ਜੁੜੇ ਹੁੰਦੇ ਹਨ। ਹਿੰਦੂ ਕੈਲੰਡਰ ਜਾਂ ਹਿੰਦੂ ਪੰਚਾਂਗ ਤੁਹਾਨੂੰ ਵੱਖ-ਵੱਖ ਹਿੰਦੂ ਤਿਉਹਾਰਾਂ ਦੇ ਨਾਲ ਹੀ ਮੁਸਲਿਮ, ਸਿੱਖ ਅਤੇ ਇਸਾਈ ਧਰਮ ਦੇ ਤਿਉਹਾਰਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਦਾ ਹੈ। ਖ਼ਾਸ ਤੌਰ ‘ਤੇ ਜੇਕਰ ਹਿੰਦੂ ਤਿੱਥ-ਤਿਉਹਾਰਾਂ ਬਾਰੇ ਗੱਲ ਕਰੀਏ ਤਾਂ ਇੱਥੇ ਤੁਹਾਨੂੰ ਹਰ ਮਹੀਨੇ ਆਉਣ ਵਾਲੇ ਵੱਖ-ਵੱਖ ਤਿਉਹਾਰਾਂ ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਕਾਰੀ ਮਿਲ ਸਕਦੀ ਹੈ। ਇਸ ਤੋਂ ਇਲਾਵਾ ਅਸੀਂ ਤੁਹਾਨੂੰ ਭਾਰਤ ਸਰਕਾਰ ਦੁਆਰਾ ਘੋਸ਼ਿਤ ਕੀਤੇ ਗਏ ਤਿਉਹਾਰਾਂ ਦੇ ਬਾਰੇ ਵਿੱਚ ਵੀ ਜਾਣਕਾਰੀ ਪ੍ਰਦਾਨ ਕਰਦੇ ਹਾਂ।
ਤਿਉਹਾਰਾਂ ਤੋਂ ਇਲਾਵਾ ਹਿੰਦੂ ਧਰਮ ਵਿੱਚ ਵੱਖ-ਵੱਖ ਤਰ੍ਹਾਂ ਦੇ ਵਰਤਾਂ ਦਾ ਵੀ ਖਾਸ ਮਹੱਤਵ ਹੈ। ਹਿੰਦੂ ਧਾਰਮਿਕ ਮਾਨਤਾਵਾਂ ਦੇ ਅਨੁਸਾਰ ਹਰ ਮਹੀਨੇ ਦੀਆਂ ਵੱਖ-ਵੱਖ ਤਿਥੀਆਂ ਖਾਸ ਤੌਰ ‘ਤੇ ਪ੍ਰਮੁੱਖ ਦੇਵਤਾਵਾਂ ਨੂੰ ਸਮਰਪਿਤ ਕੀਤੀਆਂ ਹੁੰਦੀਆਂ ਹਨ। ਇਹੀ ਕਾਰਣ ਹੈ ਕਿ ਇਹਨਾਂ ਪ੍ਰਮੁੱਖ ਤਿਥੀਆਂ ਉੱਤੇ ਵਰਤ ਰੱਖਣ ਦਾ ਰਿਵਾਜ਼ ਹੈ। ਆਪਣੇ ਇਸ ਪੰਚਾਂਗ 2024 ਵਿੱਚ ਅਸੀਂ ਤੁਹਾਨੂੰ ਹਰ ਮਹੀਨੇ ਆਉਣ ਵਾਲੇ ਵੱਖ-ਵੱਖ ਵਰਤਾਂ ਦੇ ਬਾਰੇ ਵਿੱਚ ਦੱਸ ਰਹੇ ਹਾਂ। ਹਿੰਦੂ ਧਰਮ ਦੇ ਮੁੱਖ ਵਰਤਾਂ ਵਿੱਚ ਪੂਰਣਮਾਸ਼ੀ ਵਰਤ, ਏਕਾਦਸ਼ੀ ਵਰਤ, ਪ੍ਰਦੋਸ਼ ਵਰਤ, ਮਾਸਿਕ ਸ਼ਿਵਰਾਤਰੀ ਵਰਤ, ਮੱਸਿਆ ਵਰਤ, ਸੰਕਸ਼ਟੀ ਵਰਤ, ਸਾਵਨ ਸੋਮਵਾਰ ਵਰਤ ਅਤੇ ਨਰਾਤੇ ਦੇ ਵਰਤ ਰੱਖੇ ਜਾਂਦੇ ਹਨ। ਇਹ ਵੱਖ-ਵੱਖ ਤਰ੍ਹਾਂ ਦੇ ਵਰਤ ਮੁੱਖ ਤੌਰ ‘ਤੇ ਭਗਵਾਨ ਵਿਸ਼ਨੂੰ, ਗਣੇਸ਼ ਜੀ, ਸ਼ਿਵ ਜੀ ਅਤੇ ਮਾਂ ਦੁਰਗਾ ਲਈ ਰੱਖੇ ਜਾਂਦੇ ਹਨ।
ਸਭ ਲੋਕ ਖ਼ਾਸ ਤੌਰ ‘ਤੇ ਹਿੰਦੂ ਧਰਮ ਨੂੰ ਮੰਨਣ ਵਾਲ਼ੇ ਕਿਸੇ ਵੀ ਸ਼ੁਭ ਕੰਮ ਨੂੰ ਕਰਨ ਤੋਂ ਪਹਿਲਾਂ ਸ਼ੁਭ ਮਹੂਰਤ ਦੇ ਬਾਰੇ ਵਿੱਚ ਜਾਣਕਾਰੀ ਲੈਣਾ ਜ਼ਰੂਰੀ ਸਮਝਦੇ ਹਨ। ਖ਼ਾਸ ਤੌਰ ‘ਤੇ ਵਿਆਹ, ਪੂਜਾ, ਹਵਨ ਆਦਿ ਦੇ ਆਰੰਭ ਦੇ ਲਈ ਸ਼ੁਭ ਮਹੂਰਤ ਦੀ ਜਾਣਕਾਰੀ ਜ਼ਰੂਰ ਲਈ ਜਾਂਦੀ ਹੈ। ਇਨ੍ਹਾਂ ਮਹੱਤਵਪੂਰਣ ਕਾਰਜਾਂ ਦੇ ਲਈ ਸ਼ੁਭ ਮਹੂਰਤ ਦੀ ਗਣਨਾ ਇਸ ਲਈ ਕੀਤੀ ਜਾਂਦੀ ਹੈ, ਕਿਓਂਕਿ ਸ਼ੁਭ ਮਹੂਰਤ ਵਿੱਚ ਕੀਤੇ ਗਏ ਕਾਰਜਾਂ ਵਿੱਚ ਸ਼ੁਭ ਗ੍ਰਹਾਂ ਅਤੇ ਸ਼ੁਭ ਨਛੱਤਰਾਂ ਦਾ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਮਹੂਰਤ ਵੀ ਵੱਖ-ਵੱਖ ਤਰ੍ਹਾਂ ਦੇ ਹੁੰਦੇ ਹਨ।
1. ਅਭਿਜੀਤ ਮਹੂਰਤ2. ਦੋ-ਘਟੀ ਮਹੂਰਤ3. ਗੁਰੂ ਪੁਸ਼ਯ ਯੋਗ4. ਵਾਹਨ ਖ਼ਰੀਦ ਮਹੂਰਤ5. ਪ੍ਰਾਪਰਟੀ ਖ਼ਰੀਦ ਮਹੂਰਤ6. ਨਾਮਕਰਣ ਮਹੂਰਤ7. ਮੁੰਡਨ ਮਹੂਰਤ8. ਚੌਘਾੜ੍ਹੀਆ9. ਰਾਹੂ ਕਾਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋਕਾਗਨੀਐਸਟ੍ਰੋ ਰਿਪੋਰਟ
ਜੋਤਿਸ਼ ਵਿੱਚ ਕੁੰਡਲੀ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਆਮ ਬੋਲਚਾਲ ਦੀ ਭਾਸ਼ਾ ਵਿੱਚ ਇਸ ਨੂੰ ਜਨਮ-ਪੱਤਰੀ ਵੀ ਕਹਿੰਦੇ ਹਨ। ਕਿਸੇ ਵੀ ਵਿਅਕਤੀ ਦੀ ਜਨਮ ਕੁੰਡਲੀ ਖਾਸ ਤੌਰ ‘ਤੇ ਉਸ ਦੇ ਜਨਮ ਦੇ ਸਮੇਂ ਦੇ ਗ੍ਰਹਿ-ਨਛੱਤਰਾਂ ਦੀ ਗਣਨਾ ਕਰਕੇ ਤਿਆਰ ਕੀਤੀ ਜਾਂਦੀ ਹੈ, ਜੋ ਉਸ ਦੇ ਵਰਤਮਾਨ ਅਤੇ ਭਵਿੱਖ ਦੇ ਬਾਰੇ ਵਿੱਚ ਦੱਸਦੀ ਹੈ। ਲੋਕ ਜਨਮ ਕੁੰਡਲੀ ਖਾਸ ਤੌਰ ‘ਤੇ ਇਸ ਲਈ ਬਣਵਾਉਂਦੇ ਹਨ ਤਾਂ ਕਿ ਉਨ੍ਹਾਂ ਨੂੰ ਆਪਣੇ ਭਵਿੱਖ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੇ ਬਾਰੇ ਵਿੱਚ ਪਤਾ ਲੱਗ ਸਕੇ ਅਤੇ ਸਮਾਂ ਰਹਿੰਦੇ ਹੀ ਉਹ ਉਸ ਦਾ ਨਿਵਾਰਣ ਕਰ ਸਕਣ। ਪ੍ਰਾਚੀਨ ਕਾਲ ਵਿੱਚ ਲੋਕ ਕੁੰਡਲੀ ਕਿਸੇ ਕੁਸ਼ਲ ਜੋਤਸ਼ੀ ਜਾਂ ਆਚਾਰਿਆ ਤੋਂ ਬਣਵਾਉਂਦੇ ਸਨ। ਪਰ ਅੱਜ-ਕੱਲ ਇਸ ਆਧੁਨਿਕ ਕਾਲ ਵਿੱਚ ਤੁਹਾਨੂੰ ਕਿਤੇ ਜਾਣ ਜਾਂ ਕਿਸੇ ਦੇ ਭਰੋਸੇ ਰਹਿਣ ਦੀ ਜ਼ਰੂਰਤ ਨਹੀਂ ਹੈ। ਸਾਡੇ ਫ੍ਰੀ ਕੁੰਡਲੀ ਐਪ ਦੇ ਜਰੀਏ ਤੁਸੀਂ ਆਪਣੇ ਘਰ ਵਿੱਚ ਬੈਠੇ ਹੋਏ ਹੀ ਆਪਣੀ ਜਾਂ ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਜਨਮ ਕੁੰਡਲੀ ਯਾਨੀ ਕਿ ਜਨਮ ਚਾਰਟ ਕੱਢ ਸਕਦੇ ਹੋ, ਉਹ ਵੀ ਬਿਲਕੁਲ ਮੁਫਤ। ਸਾਡੇ ਇਸ ਪੰਚਾਂਗ ਪੇਜ ਵਿੱਚ ਤੁਹਾਨੂੰ ਮੁਫ਼ਤ ਜਨਮ ਕੁੰਡਲੀ ਦੇ ਬਾਰੇ ਵਿੱਚ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਦੇ ਲਈ ਤੁਹਾਨੂੰ ਸਿਰਫ ਆਪਣਾ ਨਾਮ, ਜਨਮ ਦਾ ਸਮਾਂ, ਜਨਮ ਦੀ ਤਿਥੀ ਅਤੇ ਜਨਮ ਦਾ ਸਥਾਨ ਦਰਜ ਕਰਨਾ ਪਵੇਗਾ। ਇਸ ਤੋਂ ਬਾਅਦ ਬਸ ਇੱਕ ਕਲਿੱਕ ਦੇ ਨਾਲ ਹੀ ਤੁਹਾਡੀ ਕੁੰਡਲੀ ਤੁਹਾਡੇ ਸਾਹਮਣੇ ਹੋਵੇਗੀ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਸਾਡੇ ਇਸ ਪੰਚਾਂਗ ਪੇਜ ਵਿੱਚ ਤੁਹਾਨੂੰ ਕੁੰਡਲੀ ਮਿਲਾਣ ਦੀ ਸੁਵਿਧਾ ਵੀ ਮਿਲੇਗੀ। ਹਿੰਦੂ ਧਰਮ ਵਿੱਚ ਸ਼ਾਦੀ-ਵਿਆਹ ਤੋਂ ਪਹਿਲਾਂ ਲੜਕਾ-ਲੜਕੀ ਦੀ ਕੁੰਡਲੀ ਮਿਲਾਉਣ ਦਾ ਰਿਵਾਜ਼ ਕਾਫੀ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਕੁੰਡਲੀ ਮਿਲਾਣ ਦੇ ਦੁਆਰਾ ਪਤਾ ਲਗਾਇਆ ਜਾਂਦਾ ਹੈ ਕਿ ਲੜਕੇ ਅਤੇ ਲੜਕੀ ਦੇ ਕਿੰਨੇ ਗੁਣ ਆਪਸ ਵਿੱਚ ਮਿਲਦੇ ਹਨ। ਮੰਨਿਆ ਗਿਆ ਹੈ ਕਿ ਭਵਿੱਖਤ ਵਰ-ਵਧੂ ਦੇ ਜਿੰਨੇ ਜ਼ਿਆਦਾ ਗੁਣ ਆਪਸ ਵਿੱਚ ਮਿਲਦੇ ਹਨ, ਓਨਾ ਹੀ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ ਅਤੇ ਦੋਵਾਂ ਦੀ ਆਪਸ ਵਿੱਚ ਚੰਗੀ ਬਣਦੀ ਹੈ। ਇੱਕ ਸੁਖੀ ਸ਼ਾਦੀਸ਼ੁਦਾ ਜ਼ਿੰਦਗੀ ਦੇ ਲਈ ਹੋਣ ਵਾਲੇ ਪਤੀ-ਪਤਨੀ ਦੇ ਗੁਣਾਂ ਦਾ ਮਿਲਾਣ ਹੋਣਾ ਬਹੁਤ ਜ਼ਰੂਰੀ ਮੰਨਿਆ ਗਿਆ ਹੈ। ਸਾਡੇ ਇਸ ਪੰਚਾਂਗ 2024 ਪੇਜ ਵਿੱਚ ਮੌਜੂਦ ਕੁੰਡਲੀ ਮਿਲਾਣ ਕੈਲਕੂਲੇਟਰ ਦੇ ਜਰੀਏ ਤੁਸੀਂ ਮੁਫਤ ਵਿੱਚ ਕੁੰਡਲੀ ਮਿਲਾਣ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸਿਰਫ ਲੜਕੇ-ਲੜਕੀ ਦਾ ਜਨਮ ਵੇਰਵਾ ਦਰਜ ਕਰਨਾ ਪਵੇਗਾ ਅਤੇ ਨਤੀਜਾ ਤੁਹਾਡੇ ਸਾਹਮਣੇ ਹੋਵੇਗਾ। ਕੁੰਡਲੀ ਮਿਲਾਉਂਦੇ ਸਮੇਂ ਮੁੱਖ ਤੌਰ ‘ਤੇ ਵਿਆਹ ਦੇ ਲਈ 18 ਤੋਂ 24 ਗੁਣਾਂ ਦਾ ਮਿਲਣਾ ਜ਼ਰੂਰੀ ਮੰਨਿਆ ਗਿਆ ਹੈ।