ਨਕਸ਼ੱਤਰ: ਵੈਦਿਕ ਜੋਤਿਸ਼ ਦੇ ਅਨੁਸਾਰ ਨਛੱਤਰ ਪੰਚਾਂਗ ਦਾ ਬਹੁਤ ਹੀ ਮਹੱਤਵਪੂਰਣ ਅੰਗ ਹੁੰਦਾ ਹੈ। ਭਾਰਤੀ ਜੋਤਿਸ਼ ਵਿੱਚ ਨਛੱਤਰ ਨੂੰ ਚੰਦਰ ਮਹਿਲ ਵੀ ਕਿਹਾ ਜਾਂਦਾ ਹੈ। ਲੋਕ ਜੋਤਿਸ਼ ਵਿਸ਼ਲੇਸ਼ਣ ਅਤੇ ਸਟੀਕ ਭਵਿੱਖਬਾਣੀ ਦੇ ਲਈ ਨਛੱਤਰ ਦੀ ਅਵਧਾਰਣਾ ਦਾ ਉਪਯੋਗ ਕਰਦੇ ਹਨ। ਸ਼ਾਸਤਰਾਂ ਵਿੱਚ ਨਛੱਤਰਾਂ ਦੀ ਕੁੱਲ ਸੰਖਿਆ 27 ਦੱਸੀ ਗਈ ਹੈ। ਆਓ ਇਨ੍ਹਾਂ ਨਛੱਤਰਾਂ ਦੇ ਨਾਂ ਅਤੇ ਇਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਵਿਸਥਾਰ ਨਾਲ ਜਾਣਦੇ ਹਾਂ:
ਅਸਮਾਨ ਵਿੱਚ ਤਾਰਿਆਂ ਦੇ ਸਮੂਹ ਨੂੰ ਨਛੱਤਰ ਕਹਿੰਦੇ ਹਨ। ਵੈਦਿਕ ਜੋਤਿਸ਼ ਵਿੱਚ ਨਛੱਤਰ ਨੂੰ ਬਹੁਤ ਮਹੱਤਵਪੂਰਣ ਮੰਨਿਆ ਗਿਆ ਹੈ। ਵੇਦ ਵਰਗੇ ਪ੍ਰਾਚੀਨ ਗ੍ਰੰਥਾਂ ਵਿੱਚ ਵੀ ਨਛੱਤਰਾਂ ਦੇ ਬਾਰੇ ਵਿੱਚ ਖ਼ਾਸ ਜਾਣਕਾਰੀ ਦਿੱਤੀ ਗਈ ਹੈ। ਨਛੱਤਰ/ਨਕਸ਼ੱਤਰ ਆਪਣੇ ਪ੍ਰਭਾਵ ਨਾਲ ਕਿਸੇ ਵੀ ਵਿਅਕਤੀ ਦੇ ਜੀਵਨ ਨੂੰ ਬਦਲਣ ਦੀ ਖਮਤਾ ਰੱਖਦੇ ਹਨ। ਇਸ ਲਈ ਲੋਕ ਨਛੱਤਰਾਂ ਨੂੰ ਅਨੁਕੂਲ ਕਰਨ ਦੇ ਲਈ ਉਨ੍ਹਾਂ ਨਾਲ ਸਬੰਧਤ ਗ੍ਰਹਾਂ ਦਾ ਪੂਜਾ-ਪਾਠ ਅਤੇ ਵਰਤ ਆਦਿ ਕਰਦੇ ਹਨ। ਸ਼ਾਸਤਰਾਂ ਵਿੱਚ ਨਛੱਤਰਾਂ ਦੀ ਕੁੱਲ ਸੰਖਿਆ 27 ਦੱਸੀ ਗਈ ਹੈ।
ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਗ੍ਰਹਾਂ ਦੇ ਗੋਚਰ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ
ਪੁਰਾਣਾਂ ਵਿੱਚ ਇਨ੍ਹਾਂ 27 ਨਛੱਤਰਾਂ ਦੀ ਪਹਿਚਾਣ ਦਕਸ਼ ਪ੍ਰਜਾਪਤੀ ਦੀਆਂ ਧੀਆਂ ਦੇ ਤੌਰ ‘ਤੇ ਹੈ। ਇਨ੍ਹਾਂ ਤਾਰਿਆਂ ਦਾ ਵਿਆਹ ਸੋਮਦੇਵ ਅਰਥਾਤ ਚੰਦਰਮਾ ਦੇ ਨਾਲ ਹੋਇਆ ਸੀ। ਚੰਦਰਮਾ ਨੂੰ ਇਹਨਾਂ ਸਭ ਰਾਣੀਆਂ ਵਿੱਚੋਂ ਰੋਹਿਣੀ ਸਭ ਤੋਂ ਜ਼ਿਆਦਾ ਪਿਆਰੀ ਸੀ, ਜਿਸ ਕਾਰਣ ਚੰਦਰਮਾ ਨੂੰ ਸਰਾਪ ਦਾ ਸਾਹਮਣਾ ਵੀ ਕਰਨਾ ਪਿਆ ਸੀ। ਵੈਦਿਕ ਕਾਲ ਤੋਂ ਹੀ ਨਛੱਤਰਾਂ ਦਾ ਆਪਣਾ ਅਲੱਗ ਮਹੱਤਵ ਰਿਹਾ ਹੈ।
ਪੁਰਾਣਾਂ ਦੇ ਅਨੁਸਾਰ ਰਿਸ਼ੀਆਂ-ਮੁਨੀਆਂ ਨੇ ਅਸਮਾਨ ਦਾ ਵਿਭਾਜਨ 12 ਹਿੱਸਿਆਂ ਵਿੱਚ ਕਰ ਦਿੱਤਾ ਸੀ, ਜਿਸ ਨੂੰ ਅਸੀਂ 12 ਅਲੱਗ-ਅਲੱਗ ਰਾਸ਼ੀਆਂ - ਮੇਖ਼, ਬ੍ਰਿਸ਼ਭ, ਮਿਥੁਨ, ਕਰਕ, ਸਿੰਘ, ਕੰਨਿਆ, ਤੁਲਾ, ਬ੍ਰਿਸ਼ਚਕ, ਧਨੂੰ, ਮਕਰ, ਕੁੰਭ, ਮੀਨ ਦੇ ਨਾਂ ਨਾਲ ਜਾਣਦੇ ਹਾਂ। ਇਸ ਦਾ ਹੋਰ ਬਰੀਕੀ ਨਾਲ ਅਧਿਐਨ ਕਰਨ ਦੇ ਲਈ ਉਨ੍ਹਾਂ ਨੇ ਇਸ ਨੂੰ 27 ਭਾਗਾਂ ਵਿੱਚ ਵੰਡ ਦਿੱਤਾ, ਜਿਸ ਤੋਂ ਬਾਅਦ ਨਤੀਜੇ ਵੱਜੋਂ ਇੱਕ ਰਾਸ਼ੀ ਦੇ ਅੰਦਰ ਲਗਭਗ 2.25 ਨਛੱਤਰ ਆਉਂਦੇ ਹਨ। ਜੇਕਰ ਦੇਖਿਆ ਜਾਵੇ ਤਾਂ ਚੰਦਰਮਾ ਆਪਣੇ ਆਰਬਿਟ ਉੱਤੇ ਚੱਲਦਾ ਹੋਇਆ ਪ੍ਰਿਥਵੀ ਦੀ ਇੱਕ ਪਰਿਕਰਮਾ ਨੂੰ 27.3 ਦਿਨਾਂ ਵਿੱਚ ਪੂਰਾ ਕਰਦਾ ਹੈ। ਵੈਦਿਕ ਜੋਤਿਸ਼ ਦੇ ਅਨੁਸਾਰ ਚੰਦਰਮਾ ਹਰ ਰੋਜ਼ ਤਕਰੀਬਨ ਇੱਕ ਭਾਗ (ਨਛੱਤਰ) ਦੀ ਯਾਤਰਾ ਕਰਦਾ ਹੈ। ਜੋਤਿਸ਼ ਸ਼ਾਸਤਰ ਵਿੱਚ ਸਹੀ ਅਤੇ ਸਟੀਕ ਭਵਿੱਖਬਾਣੀ ਕਰਨ ਦੇ ਲਈ ਨਛੱਤਰਾਂ ਦਾ ਉਪਯੋਗ ਕੀਤਾ ਜਾਂਦਾ ਹੈ।
ਨਛੱਤਰ ਦੁਆਰਾ ਕਿਸੇ ਵਿਅਕਤੀ ਦੀ ਸੋਚਣ ਦੀ ਸ਼ਕਤੀ, ਅੰਤਰਦ੍ਰਿਸ਼ਟੀ ਅਤੇ ਉਸ ਦੀਆਂ ਵਿਸ਼ੇਸ਼ਤਾਵਾਂ ਦਾ ਵਿਸ਼ਲੇਸ਼ਣ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਇੱਥੋਂ ਤੱਕ ਕਿ ਨਛੱਤਰ/ਨਕਸ਼ੱਤਰ ਤੁਹਾਡੀ ਦਸ਼ਾ-ਅਵਧੀ ਦੀ ਗਣਨਾ ਕਰਨ ਵਿੱਚ ਵੀ ਮਦਦ ਕਰਦਾ ਹੈ। ਲੋਕ ਜੋਤਿਸ਼ ਵਿਸ਼ਲੇਸ਼ਣ ਅਤੇ ਸਟੀਕ ਭਵਿੱਖਬਾਣੀ ਦੇ ਲਈ ਨਛੱਤਰ ਦੀ ਅਵਧਾਰਣਾ ਦਾ ਉਪਯੋਗ ਕਰਦੇ ਹਨ। ਭਾਰਤੀ ਜੋਤਿਸ਼ ਵਿੱਚ ਨਛੱਤਰ ਨੂੰ ਚੰਦਰ ਮਹਿਲ ਵੀ ਕਿਹਾ ਜਾਂਦਾ ਹੈ। ਵੈਦਿਕ ਜੋਤਿਸ਼ ਦੇ ਅਨੁਸਾਰ ਨਛੱਤਰ ਪੰਚਾਂਗ ਦਾ ਬਹੁਤ ਹੀ ਮਹੱਤਵਪੂਰਣ ਅੰਗ ਹੁੰਦਾ ਹੈ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਜੇਕਰ ਤੁਸੀਂ ਆਕਾਸ਼ ਨੂੰ 12 ਬਰਾਬਰ ਭਾਗਾਂ ਵਿੱਚ ਵੰਡਦੇ ਹੋ, ਤਾਂ ਹਰ ਭਾਗ ਨੂੰ ਰਾਸ਼ੀ ਕਿਹਾ ਜਾਂਦਾ ਹੈ। ਪਰ ਜੇਕਰ ਤੁਸੀਂ ਆਕਾਸ਼ ਨੂੰ 27 ਬਰਾਬਰ ਭਾਗਾਂ ਵਿੱਚ ਵਿਭਾਜਿਤ ਕਰਦੇ ਹੋ, ਤਾਂ ਹਰ ਭਾਗ ਨੂੰ ਨਛੱਤਰ ਕਿਹਾ ਜਾਂਦਾ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਆਕਾਸ਼ ਕਿਸੇ ਵੀ ਗੋਲ ਚੱਕਰ ਦੀ ਤਰ੍ਹਾਂ 360 ਡਿਗਰੀ ਦਾ ਹੁੰਦਾ ਹੈ। ਜੇਕਰ ਅਸੀਂ 360 ਡਿਗਰੀ ਨੂੰ 12 ਭਾਗਾਂ ਵਿੱਚ ਵੰਡਦੇ ਹਾਂ ਤਾਂ ਸਾਨੂੰ ਇਕ ਰਾਸ਼ੀ ਚਿੰਨ 30 ਡਿਗਰੀ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਨਛੱਤਰਾਂ ਦੇ ਲਈ ਜੇਕਰ ਅਸੀਂ 360 ਡਿਗਰੀ ਨੂੰ 27 ਭਾਗਾਂ ਵਿੱਚ ਵੰਡਦੇ ਹਾਂ ਤਾਂ ਇੱਕ ਨਛੱਤਰ 13.3 ਡਿਗਰੀ (ਲਗਭਗ) ਦੇ ਰੂਪ ਵਿੱਚ ਆਓਂਦਾ ਹੈ। ਇਸ ਲਈ ਨਛੱਤਰਾਂ ਦੀ ਕੁੱਲ ਸੰਖਿਆ 27 ਅਤੇ ਰਾਸ਼ੀਆਂ ਦੀ ਕੁੱਲ ਸੰਖਿਆ 12 ਹੁੰਦੀ ਹੈ। ਜੇਕਰ ਦੇਖਿਆ ਜਾਵੇ ਤਾਂ ਨਛੱਤਰ ਇੱਕ ਛੋਟਾ ਜਿਹਾ ਹਿੱਸਾ ਹੈ ਅਤੇ ਰਾਸ਼ੀ ਇੱਕ ਵੱਡਾ ਹਿੱਸਾ ਹੁੰਦਾ ਹੈ। ਕਿਸੇ ਵੀ ਰਾਸ਼ੀ ਚਿੰਨ ਵਿੱਚ ਲਗਭਗ 2.25 ਨਛੱਤਰ ਆਓਂਦੇ ਹਨ।
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਨਮ ਦੇ ਸਮੇਂ ਚੰਦਰਮਾ ਜਿਸ ਨਛੱਤਰ ਵਿੱਚ ਹੁੰਦਾ ਹੈ, ਉਹੀ ਉਸ ਵਿਅਕਤੀ ਦਾ ਜਨਮ-ਨਛੱਤਰ/ਨਕਸ਼ੱਤਰ ਕਿਹਾ ਜਾਂਦਾ ਹੈ। ਜੇਕਰ ਕਿਸੇ ਵਿਅਕਤੀ ਦੇ ਅਸਲੀ ਜਨਮ-ਨਛੱਤਰ ਬਾਰੇ ਜਾਣਕਾਰੀ ਹੋਵੇ ਤਾਂ ਉਸ ਵਿਅਕਤੀ ਦੇ ਬਾਰੇ ਵਿੱਚ ਬਿਲਕੁਲ ਸਟੀਕ ਭਵਿੱਖਬਾਣੀ ਕੀਤੀ ਜਾ ਸਕਦੀ ਹੈ। ਤੁਹਾਡੇ ਨਛੱਤਰਾਂ ਦੀ ਸਹੀ ਗਣਨਾ ਤੁਹਾਨੂੰ ਕਾਫੀ ਲਾਭ ਪਹੁੰਚਾ ਸਕਦੀ ਹੈ। ਨਾਲ ਹੀ ਤੁਸੀਂ ਆਪਣੇ ਅਨੇਕਾਂ ਪ੍ਰਕਾਰ ਦੇ ਦੋਸ਼ਾਂ ਅਤੇ ਨਕਾਰਾਤਮਕ ਪ੍ਰਭਾਵਾਂ ਨੂੰ ਦੂਰ ਕਰਨ ਦੇ ਉਪਾਅ ਵੀ ਲੱਭ ਸਕਦੇ ਹੋ। ਸਭ ਨਛੱਤਰਾਂ ਦੇ ਆਪਣੇ ਸ਼ਾਸਕ ਗ੍ਰਹਿ ਅਤੇ ਦੇਵਤਾ ਹੁੰਦੇ ਹਨ। ਵਿਆਹ ਦੇ ਸਮੇਂ ਵੀ ਵਰ-ਵਧੂ ਦਾ ਕੁੰਡਲੀ ਮਿਲਾਣ ਕਰਦੇ ਸਮੇਂ ਨਛੱਤਰ ਦਾ ਸਭ ਤੋਂ ਜ਼ਿਆਦਾ ਮਹੱਤਵ ਹੁੰਦਾ ਹੈ।
ਐਸਟ੍ਰੋਸੇਜ ਉੱਤੇ ਨਛੱਤਰ ਕੈਲਕੁਲੇਟਰ ਦੀ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ, ਜੋ ਤੁਹਾਨੂੰ ਤੁਹਾਡੇ ਜਨਮ ਨਾਲ ਜੁੜੀਆਂ ਜਾਣਕਾਰੀਆਂ ਨੂੰ ਲੱਭਣ ਵਿੱਚ ਮਦਦ ਕਰਦਾ ਹੈ। ਇਸ ਕੈਲਕੂਲੇਟਰ ਦੀ ਮਦਦ ਨਾਲ ਜਨਮ ਦੇ ਸਮੇਂ ਚੰਦਰਮਾ ਦੀ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਲਈ ਨਛੱਤਰ ਕੈਲਕੂਲੇਟਰ ਦਾ ਉਪਯੋਗ ਕਰਕੇ ਤੁਸੀਂ ਆਪਣੇ ਨਛੱਤਰ ਦਾ ਨਾਂ ਅਤੇ ਬਾਕੀ ਜੋਤਿਸ਼ ਵਿਵਰਣ ਪ੍ਰਾਪਤ ਕਰ ਸਕਦੇ ਹੋ। ਇਸ ਦੀ ਮਦਦ ਨਾਲ ਤੁਸੀਂ ਆਪਣੀ ਰਾਸ਼ੀ ਅਤੇ ਜਨਮ ਨਛੱਤਰ ਆਦਿ ਦਾ ਪਤਾ ਲਗਾ ਸਕਦੇ ਹੋ।