ਜੋਤਿਸ਼ ਦੀ ਦੁਨੀਆਂ ਵਿੱਚ ਗੋਚਰ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਅਜਿਹਾ ਇਸ ਲਈ ਮੰਨਿਆ ਜਾਂਦਾ ਹੈ ਕਿਉਂਕਿ ਸਾਰੇ ਨੌ ਗ੍ਰਹਿ ਸਾਡੇ ਸਾਰਿਆਂ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਦੀ ਖਮਤਾ ਰੱਖਦੇ ਹਨ। ਚੰਦਰਮਾ, ਸੂਰਜ, ਮੰਗਲ, ਬੁੱਧ, ਬ੍ਰਹਸਪਤੀ, ਸ਼ੁੱਕਰ, ਸ਼ਨੀ, ਰਾਹੂ ਅਤੇ ਕੇਤੁ ਕੁਝ ਅਜਿਹੇ ਪ੍ਰਮੁੱਖ ਗ੍ਰਹਿ ਹਨ, ਜਿਨ੍ਹਾਂ ਨੂੰ ਜੋਤਿਸ਼ ਦੀ ਦੁਨੀਆਂ ਵਿੱਚ ਕਾਫੀ ਗੰਭੀਰਤਾ ਨਾਲ ਲਿਆ ਜਾਂਦਾ ਹੈ। ਅਜਿਹੇ ਵਿੱਚ ਇਹ ਗੱਲ ਤਾਂ ਸਾਫ ਹੈ ਕਿ ਇਨਾਂ ਗ੍ਰਹਾਂ ਦੇ ਗੋਚਰ ਜਾਂ ਰਾਸ਼ੀ ਪਰਿਵਰਤਨ ਨਾਲ ਸਾਡੇ ਜੀਵਨ ‘ਤੇ ਅਸਰ ਜ਼ਰੂਰ ਪੈਂਦਾ ਹੈ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਦੱਸ ਦੇਈਏ ਕਿ ਸਾਡੇ ਜੀਵਨ ਵਿੱਚ ਹੋਣ ਵਾਲੀਆਂ ਸਭ ਪ੍ਰਮੁੱਖ ਘਟਨਾਵਾਂ ਇਨ੍ਹਾਂ ਗ੍ਰਹਾਂ ਦੀ ਚਾਲ ਦੇ ਉੱਪਰ ਹੀ ਨਿਰਭਰ ਕਰਦੀਆਂ ਹਨ। ਗ੍ਰਹਾਂ ਦੀ ਚਾਲ ਸਾਡੇ ਜੀਵਨ ਵਿੱਚ ਕੁਝ ਵੱਡੇ ਤਾਂ ਕਦੇ ਕੁਝ ਛੋਟੇ-ਛੋਟੇ ਪਰਿਵਰਤਨ ਲੈ ਕੇ ਆਉਣ ਵਾਲੀ ਸਾਬਿਤ ਹੁੰਦੀ ਹੈ। ਇਸ ਤੋਂ ਇਲਾਵਾ ਇਹ ਸਭ ਗ੍ਰਹਿ ਸਾਡੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਕੰਟਰੋਲ ਕਰਨ ਦੀ ਵੀ ਖਮਤਾ ਰੱਖਦੇ ਹਨ।
ਉਦਾਹਰਣ ਦੇ ਤੌਰ ‘ਤੇ ਦੇਖ ਲਓ ਕਿ ਚੰਦਰਮਾ ਸਾਡੇ ਮਨ ਨੂੰ ਕੰਟਰੋਲ ਕਰਦਾ ਹੈ। ਠੀਕ ਇਸੇ ਤਰ੍ਹਾਂ ਸੂਰਜ, ਜਿਸ ਨੂੰ ਇੱਕ ਸ਼ਾਹੀ ਗ੍ਰਹਿ ਦਾ ਦਰਜਾ ਦਿੱਤਾ ਗਿਆ ਹੈ, ਉਹ ਸਾਡੀ ਕੁੰਡਲੀ ਵਿੱਚ ਸਰਕਾਰੀ ਨੌਕਰੀ ਅਤੇ ਸੇਵਾਵਾਂ ਦੀਆਂ ਸੰਭਾਵਨਾਵਾਂ ਦੇ ਲਈ ਜ਼ਿੰਮੇਦਾਰ ਮੰਨਿਆ ਗਿਆ ਹੈ। ਠੀਕ ਇਸੇ ਤਰ੍ਹਾਂ ਸ਼ੁੱਕਰ ਸਾਡੇ ਜੀਵਨ ਵਿੱਚ ਪ੍ਰੇਮ ਅਤੇ ਵਿਆਹ ਦਾ ਕਾਰਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਬੁੱਧ ਗ੍ਰਹਿ ਸਾਡੀਆਂ ਬੌਧਿਕ ਖਮਤਾਵਾਂ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਗੱਲ ਕਰੀਏ ਜੇਕਰ ਬ੍ਰਹਸਪਤੀ ਗ੍ਰਹਿ ਬਾਰੇ, ਤਾਂ ਇਹ ਗ੍ਰਹਿ ਮੁੱਖ ਰੂਪ ਤੋਂ ਸਾਡੀ ਸਿਹਤ ਨੂੰ ਦਰਸਾਉਂਦਾ ਹੈ। ਇਸ ਤੋਂ ਬਾਅਦ ਸ਼ਨੀ ਗ੍ਰਹਿ ਬਾਰੇ ਗੱਲ ਕਰੀਏ, ਤਾਂ ਸ਼ਨੀ ਗ੍ਰਹਿ ਸਾਡੇ ਕਰਮਾਂ ਨੂੰ ਦਰਸਾਉਂਦਾ ਹੈ ਅਤੇ ਉਸੇ ਦੇ ਅਨੁਸਾਰ ਸਾਨੂੰ ਨਤੀਜੇ ਦਿੰਦਾ ਹੈ। ਇਹਨਾਂ ਸਭ ਗੱਲਾਂ ਦੇ ਕਾਰਣ ਇਹਨਾਂ ਗ੍ਰਹਾਂ ਦੇ ਗੋਚਰ ਦੀਆਂ ਤਰੀਕਾਂ ਦਾ ਸਹੀ ਗਿਆਨ ਅਤੇ ਗੋਚਰ ਦੇ ਸਮੇਂ ਦੀ ਉਚਿਤ ਜਾਣਕਾਰੀ ਸਾਡੇ ਲਈ ਬੇਹੱਦ ਜ਼ਰੂਰੀ ਮੰਨੀ ਗਈ ਹੈ ਤਾਂ ਕਿ ਅਸੀਂ ਆਪਣੇ ਜੀਵਨ ਵਿੱਚ ਹੋਣ ਵਾਲੇ ਉਨ੍ਹਾਂ ਪਰਿਵਰਤਨਾਂ ਉੱਤੇ ਨਜ਼ਰ ਰੱਖ ਸਕੀਏ, ਜਿਹੜੇ ਇਹ ਗੋਚਰ ਸਾਡੇ ਜੀਵਨ ਵਿੱਚ ਲਿਆ ਸਕਦੇ ਹਨ ਅਤੇ ਇਹ ਸਾਰੀ ਜਾਣਕਾਰੀ ਤੁਹਾਨੂੰ ਸਾਡੇ ਇਸ ਗੋਚਰ ਪੇਜ ਵਿੱਚ ਮਿਲੇਗੀ।
ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਿਸੇ ਵੀ ਗ੍ਰਹਿ ਦੇ ਗੋਚਰ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ
ਇੱਥੇ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਸਾਰੇ ਗ੍ਰਹਿ ਇੱਕ ਸਮਾਨ ਗਤੀ ਨਾਲ ਨਹੀਂ ਚੱਲਦੇ। ਜਿੱਥੇ ਕੁਝ ਗ੍ਰਹਿ ਹੌਲ਼ੀ ਗਤੀ ਨਾਲ਼ ਅੱਗੇ ਵਧਦੇ ਹਨ, ਉੱਥੇ ਹੀ ਕੁਝ ਗ੍ਰਹਿ ਅਜਿਹੇ ਵੀ ਹਨ, ਜਿਹੜੇ ਕਾਫੀ ਤੇਜ਼ ਗਤੀ ਨਾਲ ਚੱਲਦੇ ਹਨ। ਉਦਾਹਰਣ ਦੇ ਤੌਰ ‘ਤੇ ਸਮਝਾਈਏ ਤਾਂ ਸ਼ਨੀ ਗ੍ਰਹਿ ਬਹੁਤ ਹੌਲ਼ੀ ਚੱਲਣ ਲਈ ਜਾਣਿਆ ਜਾਂਦਾ ਹੈ। ਦੂਜੇ ਪਾਸੇ ਬੁੱਧ ਗ੍ਰਹਿ ਇਕ ਅਜਿਹਾ ਗ੍ਰਹਿ ਹੈ ਜੋ ਕਾਫੀ ਤੇਜ਼ ਗਤੀ ਨਾਲ ਚੱਲਦਾ ਹੈ। ਕਿਸੇ ਵੀ ਵਿਅਕਤੀ ਦੇ ਲਈ ਗ੍ਰਹਾਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣਾ ਅਸੰਭਵ ਜਿਹਾ ਹੁੰਦਾ ਹੈ। ਹਾਲਾਂਕਿ ਇਹਨਾਂ ਦੇ ਪਰਿਵਰਤਨ ਨਾਲ ਸਾਡੇ ਜੀਵਨ ਵਿੱਚ ਕਾਫੀ ਪਰਿਵਰਤਨ ਆ ਸਕਦੇ ਹਨ। ਅਜਿਹੇ ਵਿੱਚ ਤੁਹਾਡੀ ਇਸੇ ਪਰੇਸ਼ਾਨੀ ਨੂੰ ਸਮਝਦੇ ਹੋਏ ਅਸੀਂ ਤੁਹਾਡੇ ਲਈ ਸਾਰੇ ਨੌ ਗ੍ਰਹਾਂ ਦੇ ਗੋਚਰ ਦੀ ਪੂਰੀ ਜਾਣਕਾਰੀ, ਤੁਹਾਡੇ ਜੀਵਨ ਵਿੱਚ ਉਨ੍ਹਾਂ ਦੇ ਕਾਰਣ ਹੋਣ ਵਾਲੇ ਪਰਿਵਰਤਨ, ਗੋਚਰ ਦਾ ਸਟੀਕ ਸਮਾਂ ਅਤੇ ਤਰੀਕ ਆਦਿ ਦੀ ਜਾਣਕਾਰੀ ਇਸ ਗੋਚਰ ਪੇਜ ਵਿੱਚ ਲੈ ਕੇ ਆਏ ਹਾਂ।