ਫ੍ਰੀ ਜੋਤਿਸ਼ ਸਾਫ਼ਟਵੇਅਰ
ਦੈਨਿਕ ਰਾਸ਼ੀਫਲ
ਜਨਮ ਕੁੰਡਲੀ (ਜਿਸ ਨੂੰ ਅਸੀਂ ਕੁੰਡਲੀ, ਜਨਮ ਕੁੰਡਲੀ, ਜਨਮ ਪੱਤਰੀ, ਵੈਦਿਕ ਹੋਰੋਸਕੋਪ, ਵੈਦਿਕ ਚਾਰਟ, ਹਿੰਦੂ ਚਾਰਟ, ਟੇਵਾ, ਟੇਪਣ ਆਦਿ ਨਾਵਾਂ ਨਾਲ ਵੀ ਜਾਣਦੇ ਹਾਂ) ਵਿਅਕਤੀ ਦੇ ਜਨਮ ਦੇ ਸਮੇਂ ਗ੍ਰਹਿ ਅਤੇ ਨਛੱਤਰਾਂ ਦੀ ਸਥਿਤੀ ਦਾ ਇੱਕ ਸਾਂਚਾ ਹੁੰਦਾ ਹੈ।ਗ੍ਰਹਾਂ ਅਤੇ ਨਛੱਤਰਾਂ ਦੀ ਇਸੇ ਸਥਿਤੀ ਦੇ ਆਧਾਰ ਉੱਤੇ ਜੋਤਸ਼ੀ ਕਿਸੇ ਵੀ ਜਾਤਕ ਦੇ ਜੀਵਨ ਦੀਆਂ ਘਟਨਾਵਾਂ ਅਤੇ ਜੀਵਨ ਵਿੱਚ ਪ੍ਰਾਪਤ ਹੋਣ ਵਾਲੇ ਮੌਕਿਆਂ ਦੀਆਂ ਭਵਿੱਖਬਾਣੀਆਂ ਕਰ ਸਕਦੇ ਹਨ। ਭਾਰਤ ਵਿੱਚ ਪਰੰਪਰਾ ਹੈ ਕਿ ਕਿਸੇ ਬੱਚੇ ਦਾ ਜਨਮ ਹੁੰਦਾ ਹੈ, ਤਾਂ ਉਸ ਦੀ ਜਨਮ ਕੁੰਡਲੀ ਬਣਵਾਈ ਜਾਂਦੀ ਹੈ, ਜੋ ਉਸ ਦੇ ਜੀਵਨ ਦਾ ਪੂਰਾ ਵਿਵਰਣ ਦੱਸਣ ਦੇ ਕੰਮ ਆਉਂਦੀ ਹੈ। ਸਾਡਾ ਇਹ ਫ੍ਰੀ ਜੋਤਿਸ਼ ਸਾਫ਼ਟਵੇਅਰ ਵੈਦਿਕ ਵਿਧੀ ਨਾਲ ਹੋਣ ਵਾਲੀ ਜਨਮ ਕੁੰਡਲੀ ਦੀ ਗਣਨਾ ਕਰਨ ਦਾ ਇੱਕ ਵਿਕਲਪ ਹੈ। ਆਧੁਨਿਕ ਸਮੇਂ ਵਿੱਚ ਵੀ ਤੁਹਾਨੂੰ ਸਾਫਟਵੇਅਰ ਨਾਲ ਕੁੰਡਲੀ ਬਣਾਉਣ ਦੇ ਲਈ ਇੱਕ ਮਹਿੰਗਾ ਸਾਫਟਵੇਅਰ ਖਰੀਦਣਾ ਅਤੇ ਪ੍ਰਿੰਟਰ ਲੈਣ ਵਰਗੇ ਕਈ ਕੰਮ ਕਰਨੇ ਪੈਂਦੇ ਹਨ। ਪਰ ਸਾਡੇ ਇਸ ਆਨਲਾਈਨ ਸਾਫਟਵੇਅਰ ਨਾਲ਼ ਤੁਸੀਂ ਇਹਨਾਂ ਸਾਰੇ ਝੰਜਟਾਂ ਤੋਂ ਬਚੇ ਰਹੋਗੇ। ਇਸ ਦੇ ਲਈ ਤੁਸੀਂ ਕੀ ਕਰਨਾ ਹੈ? ਸਾਡੇ ਵੈੱਬਸਾਈਟ ‘ਤੇ ਇੱਕ ਯੂਜ਼ਰ ਆਈ ਡੀ ਬਣਾਓ। ਆਪਣਾ ਚਾਰਟ ਬਣਾਓ, ਉਸ ਨੂੰ ਸੇਵ ਕਰ ਲਓ ਅਤੇ ਜਦੋਂ ਚਾਹੇ ਸੇਵ ਕੀਤੀ ਹੋਈ ਕੁੰਡਲੀ ਦੇਖ ਲਓ। ਧਿਆਨ ਰਹੇ ਕਿ ਆਪਣੀ ਸੇਵ ਕੀਤੀ ਗਈ ਕੁੰਡਲੀ ਨੂੰ ਸਿਰਫ ਤੁਸੀਂ ਜਾਂ ਤੁਹਾਡੀ ਯੂਜ਼ਰ ਆਈ ਡੀ, ਪਾਸਵਰਡ ਆਦਿ ਦਾ ਇਸਤੇਮਾਲ ਕਰਨ ਵਾਲਾ ਹੀ ਦੇਖ ਸਕਦਾ ਹੈ, ਹੋਰ ਕੋਈ ਨਹੀਂ। ਅਜਿਹਾ ਕਰਕੇ ਤੁਸੀਂ ਇੱਕ ਮਹਿੰਗਾ ਸਾਫਟਵੇਅਰ ਖਰੀਦਣ ਤੋਂ ਬਚ ਜਾਓਗੇ। ਇਹ ਨਾ ਕੇਵਲ ਇੱਕ ਵੈੱਬਸਾਈਟ ਹੈ, ਬਲਕਿ ਤੁਹਾਡੇ ਬ੍ਰਾਊਜ਼ਰ ਦੇ ਲਈ ਇੱਕ ਕੰਪਲੀਟ ਵੈਦਿਕ ਜੋਤਿਸ਼ ਸਾਫਟਵੇਅਰ ਹੈ।
ਇਸ ਵਿੱਚ ਤੁਸੀਂ ਨਾ ਕੇਵਲ ਆਪਣੀ ਜਨਮ ਕੁੰਡਲੀ ਪ੍ਰਾਪਤ ਕਰੋਗੇ, ਬਲਕਿ ਫਲ਼ਾਦੇਸ਼ ਅਤੇ ਹੋਰ ਭਵਿੱਖਬਾਣੀਆਂ ਵੀ ਪ੍ਰਾਪਤ ਕਰ ਸਕੋਗੇ। ਇਸ ਵਿੱਚ ਤੁਹਾਨੂੰ ਆਪਣਾ ਸਾਲ ਭਰ ਦਾ ਭਵਿੱਖਫਲ਼ ਵੀ ਮਿਲੇਗਾ, ਜੋ ਵੈਦਿਕ ਜੋਤਿਸ਼ ਦੀ ਪ੍ਰਾਚੀਨ ਪੱਧਤੀ ਉੱਤੇ ਆਧਾਰਿਤ ਹੁੰਦਾ ਹੈ। ਇਹ ਸਾਫਟਵੇਅਰ ਤੁਹਾਨੂੰ ਆਮ ਫਲ਼ਾਦੇਸ਼ ਵੀ ਦੇਵੇਗਾ, ਜੋ ਵੈਦਿਕ ਜੋਤਿਸ਼ ਦੇ ਸਿਧਾਂਤਾਂ ਉੱਤੇ ਅਧਾਰਿਤ ਹੋਵੇਗਾ। ਤਾਂ ਇੰਤਜ਼ਾਰ ਕਿਸ ਗੱਲ ਦਾ ਹੈ, ਇੱਥੇ ਕਲਿੱਕ ਕਰੋ ਅਤੇ ਆਪਣੀ ਜਨਮ ਕੁੰਡਲੀ ਪ੍ਰਾਪਤ ਕਰੋ।
ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਗ੍ਰਹਾਂ ਦੇ ਗੋਚਰ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ
ਸਾਲ 2024 ਦੇ ਲਈ ਫ੍ਰੀ ਜੋਤਿਸ਼ ਅਤੇ ਫਲ਼ਾਦੇਸ਼
ਐਸਟ੍ਰੋਸੇਜ ਤੁਹਾਡੇ ਲਈ ਸਭ ਤੋਂ ਸਟੀਕ ਸਾਲਾਨਾ ਫਲ਼ਾਦੇਸ਼ ਦਿੰਦਾ ਹੈ। ਤੁਸੀਂ ਇਸ ਵੈੱਬਸਾਈਟ ਉੱਤੇ ਸਾਲ 2024 ਦੇ ਲਈ ਫ੍ਰੀ ਜੋਤਿਸ਼ ਅਤੇ ਫਲ਼ਾਦੇਸ਼ ਪ੍ਰਾਪਤ ਕਰ ਸਕਦੇ ਹੋ। ਸਾਡੇ ਫਲ਼ਾਦੇਸ਼ ਦੀ ਕਾਰਜ ਪ੍ਰਣਾਲੀ ਚੰਦਰ ਰਾਸ਼ੀ ਅਤੇ ਤੁਹਾਡੇ ਜਨਮ ਦੀ ਵਿਅਕਤੀਗਤ ਜਾਣਕਾਰੀਆਂ ਉੱਤੇ ਅਧਾਰਿਤ ਹੁੰਦੀ ਹੈ।
ਚੰਦਰ ਕੁੰਡਲੀ ਉੱਤੇ ਆਧਾਰਿਤ ਰਾਸ਼ੀਫਲ/ ਫ੍ਰੀ ਰਾਸ਼ੀਫਲ
ਦੈਨਿਕ ਰਾਸ਼ੀਫਲ ਦੀਆਂ ਅਨੇਕ ਵਿਧੀਆਂ ਹਨ, ਜਿਵੇਂ - ਚੰਦਰ ਅਧਾਰਿਤ ਰਾਸ਼ੀਫਲ, ਸੂਰਜ ਅਧਾਰਿਤ ਰਾਸ਼ੀਫਲ ਅਤੇ ਲਗਨ ਅਧਾਰਿਤ ਰਾਸ਼ੀਫਲ ਆਦਿ। ਇਹਨਾਂ ਸਭਨਾਂ ਵਿੱਚ ਚੰਦਰ ਅਧਾਰਿਤ ਰਾਸ਼ੀਫਲ, ਜਿਸ ਨੂੰ ਅਸੀਂ ਚੰਦਰ ਰਾਸ਼ੀਫਲ ਵੀ ਕਹਿੰਦੇ ਹਾਂ, ਸਭ ਤੋਂ ਜ਼ਿਆਦਾ ਸਟੀਕ ਮੰਨਿਆ ਗਿਆ ਹੈ। ਇਹੀ ਕਾਰਣ ਹੈ ਕਿ ਜੋਤਸ਼ੀ ਇਸ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੰਦੇ ਹਨ। ਫ੍ਰੀ ਜੋਤਿਸ਼ ਸਾਫ਼ਟਵੇਅਰ ਦੀ ਮਦਦ ਨਾਲ਼ ਆਪਣੀ ਚੰਦਰ ਰਾਸ਼ੀ ਜਾਣੋ ਅਤੇ ਪ੍ਰਾਪਤ ਕਰੋ ਉਸ ‘ਤੇ ਅਧਾਰਿਤ ਰਾਸ਼ੀਫਲ, ਜਿਸ ਤੋਂ ਤੁਸੀਂ ਜਾਣ ਸਕੋਗੇ ਕਿ ਅੱਜ ਦੇ ਦਿਨ ਤੁਹਾਡੀ ਕਿਸਮਤ ਵਿੱਚ ਕੀ ਲਿਖਿਆ ਹੋਇਆ ਹੈ। ਸਾਨੂੰ ਵਿਸ਼ਵਾਸ ਹੈ ਕਿ ਸਾਡੀ ਰਾਸ਼ੀਫਲ ਪ੍ਰਣਾਲੀ ਇੰਟਰਨੈੱਟ ਉੱਤੇ ਤੁਹਾਨੂੰ ਸਭ ਤੋਂ ਜ਼ਿਆਦਾ ਸਟੀਕ ਲੱਗੇਗੀ।
ਦੈਨਿਕ ਵਿਅਕਤੀਗਤ ਰਾਸ਼ੀਫਲ
ਟਰੂ ਹੋਰੋਸਕੋਪ: ਸਾਡਾ ਫ੍ਰੀ, ਵਿਅਕਤੀਗਤ ਰਾਸ਼ੀਫਲ ਦੇਣ ਦਾ ਤਰੀਕਾ ਖਾਸ ਵੈਦਿਕ ਜੋਤਿਸ਼ ਸਿਧਾਂਤਾਂ ਉੱਤੇ ਅਧਾਰਿਤ ਉਹ ਤਰੀਕਾ ਹੈ, ਜੋ ਤੁਹਾਨੂੰ ਸਟੀਕ ਦੈਨਿਕ ਫਲ਼ਾਦੇਸ਼ ਦਿੰਦਾ ਹੈ। ਅਜਿਹੀਆਂ ਬਹੁਤ ਸਾਰੀਆਂ ਵੈਬਸਾਈਟਾਂ ਹਨ ਜੋ ਤੁਹਾਨੂੰ ਦੈਨਿਕ ਵਿਅਕਤੀਗਤ ਰਾਸ਼ੀਫਲ ਦਿੰਦੀਆਂ ਹਨ। ਪਰ ਐਸਟ੍ਰੋਸੇਜ ਦੀ ‘ਟਰੂ ਹੋਰੋਸਕੋਪ’ ਹੋਰਾਂ ਤੋਂ ਅਲੱਗ ਕਿਸ ਤਰ੍ਹਾਂ ਹੈ? ‘ਟਰੂ ਹੋਰੋਸਕੋਪ’ ਵਿੱਚ ਦੋ ਤਰੀਕਿਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਪਹਿਲਾ ਤੁਹਾਡੀ ਜਨਮ ਕੁੰਡਲੀ ਦਾ ਵਿਸ਼ਲੇਸ਼ਣ ਅਤੇ ਦੂਜਾ ਗੋਚਰ ਫਲ, ਜਿਸ ਨਾਲ ਫਲ਼ਾਦੇਸ਼ ਜ਼ਿਆਦਾ ਸਟੀਕ ਹੋ ਜਾਂਦਾ ਹੈ। ‘ਟਰੂ ਹੋਰੋਸਕੋਪ’ ਵਿੱਚ ਉਸੇ ਸਾਫਟਵੇਅਰ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੋ AstroSage.com, ਵਰਾਹਮਿਹਿਰ ਅਤੇ ਮੋਬਾਈਲ ਕੁੰਡਲੀ ਵਰਗੇ ਹੋਰ ਸਾਫਟਵੇਅਰ ਵਿੱਚ ਕੀਤਾ ਜਾਂਦਾ ਹੈ। ਤਾਂ ਫੇਰ ਤੁਸੀਂ ਸਟੀਕ ਫਲ਼ਾਦੇਸ਼ ਦੇ ਲਈ ‘ਟਰੂ ਹੋਰੋਸਕੋਪ’ ਦਾ ਪ੍ਰਯੋਗ ਕਿਉਂ ਨਹੀਂ ਕਰਦੇ।
ਪ੍ਰੇਮ ਅਤੇ ਵਿਆਹ ਦੇ ਤਾਲਮੇਲ ਦੇ ਲਈ ਫ੍ਰੀ ਆਨਲਾਈਨ ਕੁੰਡਲੀ ਮਿਲਾਣ (ਗੁਣ ਮਿਲਾਣ)
ਵੈਦਿਕ ਜੋਤਿਸ਼ ਵਿੱਚ ਗੁਣ ਮਿਲਾਣ ਦੇਖਣ ਲਈ ਸਭ ਤੋਂ ਵਧੀਆ ਅਤੇ ਸਾਰਥਕ ਪੱਧਤੀ ਹੈ, ਜੋ ਨਛੱਤਰਾਂ ਉੱਤੇ ਅਧਾਰਿਤ ਹੈ, ਉਸ ਨੂੰ ਅਸ਼ਟਕੂਟ ਮਿਲਾਣ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਵਿੱਚ ਵਿਵਾਹਕ ਬਿੰਦੂਆਂ ਨੂੰ ਧਿਆਨ ਵਿੱਚ ਰੱਖ ਕੇ ਅੰਕ ਦਿੱਤੇ ਜਾਂਦੇ ਹਨ। ਮਿਲਾਣ ਨੂੰ ਜਿੰਨੇ ਜ਼ਿਆਦਾ ਅੰਕ ਮਿਲਦੇ ਹਨ, ਵਿਆਹ ਦੀ ਸਫਲਤਾ ਦੀਆਂ ਸੰਭਾਵਨਾਵਾਂ ਓਨੀਆਂ ਹੀ ਜ਼ਿਆਦਾ ਵਧ ਜਾਂਦੀਆਂ ਹਨ। ਹਾਲਾਂਕਿ ਇਹ ਪੱਧਤੀ ਕੇਵਲ ਵਿਆਹ ਤੱਕ ਹੀ ਸੀਮਤ ਨਹੀਂ ਹੈ। ਥੋੜੇ ਜਿਹੇ ਸੰਸ਼ੋਧਨ ਤੋਂ ਬਾਅਦ ਕਿਸੇ ਲੜਕੇ ਅਤੇ ਲੜਕੀ ਦੇ ਵਿਚਕਾਰ ਤਾਲਮੇਲ ਵਿਸ਼ਲੇਸ਼ਣ ਦੇ ਲਈ ਵੀ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
2024 ਦਾ ਕੈਲੰਡਰ, ਰਾਸ਼ੀ ਚੱਕਰ, ਜੋਤਿਸ਼
ਅਸੀਂ ਤੁਹਾਡੇ ਲਈ 2024 ਦੀ ਸਭ ਤੋਂ ਵਿਆਪਕ ਕਵਰੇਜ ਲਿਆ ਰਹੇ ਹਾਂ, ਜਿਸ ਵਿੱਚ 2024 ਦਾ ਕੈਲੰਡਰ, ਰਾਸ਼ੀਫਲ, ਜੋਤਿਸ਼ ਅਤੇ ਵਾਲਪੇਪਰ ਆਦਿ ਹੈ। ਤੁਸੀਂ ਆਪਣੀਆਂ ਇਸ ਸਾਲ ਦੀਆਂ ਯੋਜਨਾਵਾਂ ਨੂੰ ਮਹਾਂਉਤਸਵ ਕੈਲੰਡਰ, ਛੁੱਟੀ ਕੈਲੰਡਰ, ਧਾਰਮਿਕ ਕੈਲੰਡਰ ਅਤੇ ਪੰਚਾਂਗ ਆਦਿ ਦੀ ਮਦਦ ਨਾਲ ਹੋਰ ਵੀ ਬਿਹਤਰ ਬਣਾ ਸਕਦੇ ਹੋ। ਆਪਣੇ 2024 ਦੇ ਰਾਸ਼ੀਫਲ ਨੂੰ ਜਾਣੋ। ਇੱਥੇ 12 ਰਾਸ਼ੀਆਂ ਦਾ ਰਾਸ਼ੀਫਲ ਹੈ, ਜੋ ਤੁਹਾਡੀਆਂ ਸਾਲਾਨਾ ਯੋਜਨਾਵਾਂ ਨੂੰ ਪੱਕਾ ਕਰਨ ਵਿੱਚ ਮਦਦਗਾਰ ਹੋਵੇਗਾ। ਸਾਲ 2024 ਦਾ ਫ੍ਰੀ ਜੋਤਿਸ਼ ਸਾਫ਼ਟਵੇਅਰ ਤੁਹਾਡੇ ਲਈ ਹੀ ਬਣਾਇਆ ਗਿਆ ਹੈ।
Astrological services for accurate answers and better feature
Astrological remedies to get rid of your problems

