ਮਿਥੁਨ ਰਾਸ਼ੀਫਲ 2025

ਮਿਥੁਨ ਰਾਸ਼ੀਫਲ 2025 ਦੇ ਮਾਧਿਅਮ ਤੋਂ ਅਸੀਂ ਜਾਣਾਂਗੇ ਕਿ ਆਓਣ ਵਾਲ਼ਾ ਸਾਲ ਮਿਥੁਨ ਰਾਸ਼ੀ ਵਾਲਿਆਂ ਲਈ ਸਿਹਤ, ਵਿੱਦਿਆ, ਕਾਰੋਬਾਰ, ਨੌਕਰੀ, ਆਰਥਿਕ ਪੱਖ, ਪ੍ਰੇਮ, ਵਿਆਹ, ਸ਼ਾਦੀਸ਼ੁਦਾ ਜੀਵਨ, ਘਰ-ਗ੍ਰਹਸਥੀ ਅਤੇ ਜ਼ਮੀਨ-ਮਕਾਨ-ਵਾਹਨ ਆਦਿ ਦੇ ਪੱਖ ਤੋਂ ਕਿਵੇਂ ਰਹੇਗਾ। ਇਸ ਤੋਂ ਇਲਾਵਾ, ਇਸ ਸਾਲ ਦੇ ਗ੍ਰਹਿ ਗੋਚਰ ਦੇ ਆਧਾਰ 'ਤੇ ਅਸੀਂ ਤੁਹਾਨੂੰ ਕੁਝ ਉਪਾਅ ਵੀ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਸੰਭਾਵਿਤ ਪਰੇਸ਼ਾਨੀ ਜਾਂ ਸਮੱਸਿਆ ਦਾ ਹੱਲ ਵੀ ਪ੍ਰਾਪਤ ਕਰ ਸਕੋਗੇ। ਤਾਂ ਆਓ ਚੱਲੋ, ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਮਿਥੁਨ ਰਾਸ਼ੀ ਦੇ ਜਾਤਕਾਂ ਲਈ ਮਿਥੁਨ ਰਾਸ਼ੀਫਲ 2025 ਕੀ ਕਹਿੰਦਾ ਹੈ?

ਮਿਥੁਨ ਰਾਸ਼ੀਫਲ 2025

To Read in English click here: Gemini Horoscope 2025

ਸਾਲ 2025 ਵਿੱਚ ਮਿਥੁਨ ਰਾਸ਼ੀ ਵਾਲ਼ਿਆਂ ਦੀ ਸਿਹਤ

ਮਿਥੁਨ ਰਾਸ਼ੀਫਲ ਦੇ ਅਨੁਸਾਰ, ਸਿਹਤ ਦੇ ਪੱਖ ਤੋਂ ਨਵਾਂ ਸਾਲ ਤੁਲਨਾਤਮਕ ਤੌਰ 'ਤੇ ਕਾਫੀ ਚੰਗਾ ਰਹਿ ਸਕਦਾ ਹੈ। ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਗ੍ਰਹਾਂ ਦੇ ਗੋਚਰ ਕਾਫੀ ਚੰਗੇ ਰਹਿਣ ਵਾਲੇ ਹਨ। ਸਾਲ ਦੀ ਸ਼ੁਰੂਆਤ ਵਿੱਚ ਬ੍ਰਹਸਪਤੀ ਦਾ ਗੋਚਰ ਥੋੜ੍ਹਾ ਕਮਜ਼ੋਰ ਰਹੇਗਾ। ਇਸ ਲਈ, ਮਈ ਦੇ ਮੱਧ ਤੋਂ ਪਹਿਲਾਂ ਜੇਕਰ ਪੇਟ ਜਾਂ ਪ੍ਰਜਣਨ ਅੰਗਾਂ ਆਦਿ ਨਾਲ ਸਬੰਧਤ ਕੋਈ ਸਮੱਸਿਆ ਪਹਿਲਾਂ ਤੋਂ ਮੌਜੂਦ ਹੈ, ਤਾਂ ਇਸ ਮਾਮਲੇ ਵਿੱਚ ਸਾਵਧਾਨ ਰਹਿਣਾ ਜ਼ਰੂਰੀ ਰਹੇਗਾ, ਨਹੀਂ ਤਾਂ ਨਵੇਂ ਸਿਰੇ ਤੋਂ ਸਿਹਤ ਸਬੰਧੀ ਕੋਈ ਸਮੱਸਿਆ ਆਓਣ ਦੀ ਸੰਭਾਵਨਾ ਨਹੀਂ ਹੈ। ਮਈ ਤੋਂ ਬਾਅਦ ਜੇਕਰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ, ਤਾਂ ਵੀ ਉਹ ਹੌਲ਼ੀ-ਹੌਲ਼ੀ ਠੀਕ ਹੋਣ ਲੱਗ ਜਾਣਗੀਆਂ। ਹਾਲਾਂਕਿ, ਸੰਤੁਲਿਤ ਰੁਟੀਨ ਅਪਨਾਓਣਾ ਉਸ ਸਮੇਂ ਵੀ ਜ਼ਰੂਰੀ ਰਹੇਗਾ। ਮਿਥੁਨ ਰਾਸ਼ੀਫਲ 2025 ਦੇ ਅਨੁਸਾਰ, ਸ਼ਨੀ ਦਾ ਗੋਚਰ ਵੀ ਆਮ ਤੌਰ 'ਤੇ ਅਨੁਕੂਲ ਨਤੀਜੇ ਦੇ ਸਕਦਾ ਹੈ, ਪਰ ਜੇਕਰ ਦਿਲ ਸਬੰਧੀ ਕੋਈ ਪੁਰਾਣੀ ਤਕਲੀਫ ਹੈ, ਤਾਂ ਮਾਰਚ ਤੋਂ ਬਾਅਦ ਉਹ ਕੁਝ ਵਧ ਸਕਦੀ ਹੈ। ਇਸ ਦਾ ਅਰਥ ਹੈ ਕਿ ਇਹ ਤਾਂ ਜ਼ਰੂਰੀ ਨਹੀਂ ਕਿ ਇਸ ਸਾਲ ਸਭ ਕੁਝ ਠੀਕ ਰਹੇ, ਪਰ ਪੁਰਾਣੀਆਂ ਸਮੱਸਿਆਵਾਂ ਘੱਟ ਹੋਣਗੀਆਂ ਅਤੇ ਨਵੀਆਂ ਸਮੱਸਿਆਵਾਂ ਨਹੀਂ ਆਓਣਗੀਆਂ। ਇਸੇ ਕਾਰਨ ਅਸੀਂ ਇਸ ਸਾਲ ਨੂੰ ਸਿਹਤ ਦੇ ਪੱਖ ਤੋਂ ਤੁਲਨਾਤਮਕ ਤੌਰ 'ਤੇ ਚੰਗਾ ਕਹਿ ਰਹੇ ਹਾਂ।

ਜੇਕਰ ਤੁਹਾਨੂੰ ਕੋਈ ਵੀ ਫੈਸਲਾ ਲੈਣ ਵਿੱਚ ਮੁਸ਼ਕਿਲ ਹੋ ਰਹੀ ਹੈ, ਤਾਂ ਹੁਣੇ ਕਰੋ ਸਾਡੇ ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ !

ਸਾਲ 2025 ਵਿੱਚ ਮਿਥੁਨ ਰਾਸ਼ੀ ਵਾਲ਼ਿਆਂ ਦੀ ਪੜ੍ਹਾਈ

ਮਿਥੁਨ ਰਾਸ਼ੀ ਵਾਲ਼ਿਆਂ ਲਈ, ਪੜ੍ਹਾਈ ਦੇ ਪੱਖ ਤੋਂ ਆਓਣ ਵਾਲ਼ਾ ਸਾਲ ਔਸਤ ਤੋਂ ਵਧੀਆ ਨਤੀਜੇ ਦੇ ਸਕਦਾ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਦੇ ਮੱਧ ਤੱਕ, ਉੱਚ ਵਿਦਿਆ ਦਾ ਕਾਰਕ ਬ੍ਰਹਸਪਤੀ ਗ੍ਰਹਿ ਤੁਹਾਡੇ ਬਾਰ੍ਹਵੇਂ ਘਰ ਵਿੱਚ ਰਹੇਗਾ, ਜੋ ਉਹਨਾਂ ਵਿਦਿਆਰਥੀਆਂ ਦੀ, ਜਿਹੜੇ ਵਿਦੇਸ਼ ਜਾਂ ਆਪਣੇ ਜਨਮ ਸਥਾਨ ਤੋਂ ਦੂਰ ਰਹਿ ਕੇ ਪੜ੍ਹਾਈ ਕਰਦੇ ਹਨ, ਚੰਗੀ ਮੱਦਦ ਕਰ ਸਕਦਾ ਹੈ। ਹਾਲਾਂਕਿ, ਹੋਰ ਵਿਦਿਆਰਥੀਆਂ ਨੂੰ ਤੁਲਨਾਤਮਕ ਤੌਰ 'ਤੇ ਹੋਰ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੋਵੇਗੀ। ਇਸੇ ਦੌਰਾਨ, ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਤੁਹਾਡੇ ਪਹਿਲੇ ਘਰ ਵਿੱਚ ਆ ਜਾਵੇਗਾ। ਮਿਥੁਨ ਰਾਸ਼ੀਫਲ ਦੇ ਅਨੁਸਾਰ, ਗੋਚਰ ਸ਼ਾਸਤਰ ਦਾ ਆਮ ਨਿਯਮ ਪਹਿਲੇ ਘਰ ਵਿੱਚ ਬ੍ਰਹਸਪਤੀ ਦੇ ਗੋਚਰ ਨੂੰ ਚੰਗਾ ਨਹੀਂ ਮੰਨਦਾ, ਪਰ ਜੇਕਰ ਤੁਸੀਂ ਵੱਡੇ ਬਜ਼ੁਰਗਾਂ ਅਤੇ ਅਧਿਆਪਕਾਂ ਦਾ ਆਦਰ ਕਰਦੇ ਹੋ, ਤਾਂ ਬ੍ਰਹਸਪਤੀ ਚੰਗੇ ਨਤੀਜੇ ਦੇਵੇਗਾ। ਇਸ ਤਰ੍ਹਾਂ ਦੀ ਸਥਿਤੀ ਵਿੱਚ ਜੇਕਰ ਤੁਸੀਂ ਪੂਰੇ ਮਨ ਨਾਲ ਆਪਣੀ ਪੜ੍ਹਾਈ ਵੱਲ ਧਿਆਨ ਦਿੰਦੇ ਹੋ, ਤਾਂ ਬ੍ਰਹਸਪਤੀ ਤੁਹਾਡੀ ਬੁੱਧੀ ਅਤੇ ਤੁਹਾਡੀ ਸਿੱਖਣ ਦੀ ਯੋਗਤਾ ਨੂੰ ਮਜ਼ਬੂਤ ਕਰਕੇ ਤੁਹਾਨੂੰ ਚੰਗੇ ਨਤੀਜੇ ਦੇਵੇਗਾ। ਇਸ ਦਾ ਮਤਲਬ ਹੈ ਕਿ ਕੁਝ ਸਾਵਧਾਨੀਆਂ ਅਪਣਾ ਕੇ ਇਸ ਸਾਲ ਤੁਸੀਂ ਪੜ੍ਹਾਈ ਦੇ ਮਾਮਲੇ ਵਿੱਚ ਕਾਫੀ ਚੰਗੇ ਨਤੀਜੇ ਪ੍ਰਾਪਤ ਕਰ ਸਕੋਗੇ।

हिंदी में पढ़ने के लिए यहां क्लिक करें: मिथुन राशिफल 2025

ਸਾਲ 2025 ਵਿੱਚ ਮਿਥੁਨ ਰਾਸ਼ੀ ਵਾਲ਼ਿਆਂ ਦਾ ਕਾਰੋਬਾਰ

ਮਿਥੁਨ ਰਾਸ਼ੀ ਵਾਲ਼ਿਆਂ ਲਈ, ਕਾਰੋਬਾਰ ਨਾਲ ਜੁੜੇ ਮਾਮਲਿਆਂ ਵਿੱਚ ਆਓਣ ਵਾਲ਼ਾ ਸਾਲ ਔਸਤ ਤੋਂ ਵਧੀਆ ਨਤੀਜੇ ਦੇ ਸਕਦਾ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਦੇ ਮੱਧ ਤੱਕ, ਜਿਹੜੇ ਲੋਕ ਆਪਣੇ ਜਨਮ ਸਥਾਨ ਤੋਂ ਦੂਰ ਰਹਿ ਕੇ ਵਪਾਰ ਕਰਦੇ ਹਨ ਜਾਂ ਵਿਦੇਸ਼ ਨਾਲ ਸਬੰਧਤ ਕੰਮ ਕਰਦੇ ਹਨ, ਉਹਨਾਂ ਨੂੰ ਕਾਫੀ ਚੰਗੇ ਨਤੀਜੇ ਮਿਲ ਸਕਦੇ ਹਨ। ਇਸੇ ਦੌਰਾਨ, ਮਈ ਦੇ ਮੱਧ ਤੋਂ ਬਾਅਦ ਦਾ ਸਮਾਂ ਹਰ ਤਰ੍ਹਾਂ ਦਾ ਵਪਾਰ ਕਰਨ ਵਾਲੇ ਲੋਕਾਂ ਲਈ ਚੰਗੇ ਨਤੀਜੇ ਲੈ ਕੇ ਆ ਰਿਹਾ ਹੈ। ਵਧੀਆ ਯੋਜਨਾ ਬਣਾ ਕੇ ਕੰਮ ਕਰਨ ਦੀ ਸਥਿਤੀ ਵਿੱਚ, ਆਮ ਤੌਰ 'ਤੇ ਤੁਹਾਨੂੰ ਚੰਗੇ ਨਤੀਜੇ ਮਿਲਦੇ ਰਹਿਣਗੇ। ਬੁੱਧ ਦਾ ਗੋਚਰ ਵੀ ਸਾਲ ਦੇ ਜ਼ਿਆਦਾਤਰ ਸਮੇਂ ਦੇ ਦੌਰਾਨ ਤੁਹਾਡਾ ਪੱਖ ਲੈਂਦਾ ਹੋਇਆ ਦਿਖ ਰਿਹਾ ਹੈ। ਮਿਥੁਨ ਰਾਸ਼ੀਫਲ 2025 ਦੇ ਅਨੁਸਾਰ, ਮਾਰਚ ਤੋਂ ਬਾਅਦ ਸ਼ਨੀ ਦਾ ਗੋਚਰ ਤੁਲਨਾਤਮਕ ਤੌਰ 'ਤੇ ਵੱਧ ਮਿਹਨਤ ਕਰਵਾਓਣ ਦਾ ਸੰਕੇਤ ਦੇ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿ ਇਸ ਸਾਲ ਤੁਹਾਨੂੰ ਹੋਰ ਸਾਲਾਂ ਨਾਲੋਂ ਵੱਧ ਮਿਹਨਤ ਕਰਨ ਲਈ ਤਿਆਰ ਰਹਿਣਾ ਪਵੇਗਾ, ਪਰ ਤੁਹਾਨੂੰ ਇਸ ਮਿਹਨਤ ਦਾ ਫਲ ਵੀ ਮਿਲੇਗਾ। ਭਾਵੇਂ ਕਿਸੇ ਕੰਮ ਵਿੱਚ ਵੱਧ ਸਮਾਂ ਲੱਗੇ, ਪਰ ਕੰਮ ਦੇ ਸਫਲ ਹੋਣ ਦੀਆਂ ਸੰਭਾਵਨਾਵਾਂ ਵੀ ਚੰਗੀਆਂ ਦਿਖ ਰਹੀਆਂ ਹਨ। ਇਸ ਤਰ੍ਹਾਂ, ਅਸੀਂ ਕਹਿ ਸਕਦੇ ਹਾਂ ਕਿ ਕਾਰੋਬਾਰ ਨਾਲ ਜੁੜੇ ਮਾਮਲਿਆਂ ਵਿੱਚ ਸਾਲ 2025 ਆਮ ਤੌਰ 'ਤੇ ਅਨੁਕੂਲ ਨਤੀਜੇ ਦੇ ਸਕਦਾ ਹੈ।

ਸਾਲ 2025 ਵਿੱਚ ਮਿਥੁਨ ਰਾਸ਼ੀ ਵਾਲ਼ਿਆਂ ਦੀ ਨੌਕਰੀ

ਮਿਥੁਨ ਰਾਸ਼ੀਫਲ ਦੇ ਅਨੁਸਾਰ, ਨੌਕਰੀ ਦੇ ਪੱਖ ਤੋਂ ਆਓਣ ਵਾਲ਼ਾ ਸਾਲ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਹਾਲਾਂਕਿ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਦੇ ਮੱਧ ਤੱਕ ਬ੍ਰਹਸਪਤੀ ਤੁਹਾਡੇ ਨੌਕਰੀ ਵਾਲ਼ੇ ਸਥਾਨ ‘ਤੇ ਆਪਣੀ ਦ੍ਰਿਸ਼ਟੀ ਰੱਖੇਗਾ, ਇਸ ਲਈ ਨੌਕਰੀ ਵਿੱਚ ਕੋਈ ਵੱਡੀ ਸਮੱਸਿਆ ਆਓਣ ਦੀ ਸੰਭਾਵਨਾ ਨਹੀਂ ਹੈ। ਇਸ ਦੇ ਬਾਵਜੂਦ ਵੀ, ਨੌਕਰੀ ਅਤੇ ਨੌਕਰੀ ਤੋਂ ਮਿਲਣ ਵਾਲੀਆਂ ਉਪਲਬਧੀਆਂ ਨੂੰ ਲੈ ਕੇ ਮਨ ਵਿੱਚ ਕੁਝ ਅਸੰਤੋਸ਼ ਰਹਿ ਸਕਦਾ ਹੈ। ਇਸੇ ਦੌਰਾਨ, ਮਈ ਦੇ ਮੱਧ ਤੋਂ ਬਾਅਦ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਵਧੀਆ ਢੰਗ ਨਾਲ ਨਿਭਾ ਸਕੋਗੇ ਅਤੇ ਤੁਲਨਾਤਮਕ ਤੌਰ 'ਤੇ ਵਧੀਆ ਨਤੀਜੇ ਵੀ ਪ੍ਰਾਪਤ ਕਰ ਸਕੋਗੇ। ਨੌਕਰੀ ਬਦਲਣ ਆਦਿ ਲਈ ਆਓਣ ਵਾਲ਼ਾ ਸਾਲ ਅਨੁਕੂਲ ਕਿਹਾ ਜਾ ਸਕਦਾ ਹੈ। ਹਾਲਾਂਕਿ, ਇਸ ਦੌਰਾਨ ਧਿਆਨ ਦੇਣ ਵਾਲੀ ਗੱਲ ਇਹ ਰਹੇਗੀ ਕਿ ਮਾਰਚ ਤੋਂ ਬਾਅਦ ਸ਼ਨੀ ਦਾ ਗੋਚਰ ਤੁਹਾਡੇ ਕਰਮ ਸਥਾਨ ਵਿੱਚ ਜਾਵੇਗਾ, ਜੋ ਤੁਹਾਡੇ ਤੋਂ ਜ਼ਿਆਦਾ ਮਿਹਨਤ ਕਰਵਾ ਸਕਦਾ ਹੈ। ਮਿਥੁਨ ਰਾਸ਼ੀਫਲ 2025 ਦੇ ਅਨੁਸਾਰ, ਜੇਕਰ ਤੁਸੀਂ ਮਾਰਚ ਤੋਂ ਬਾਅਦ ਨੌਕਰੀ ਬਦਲਦੇ ਹੋ, ਤਾਂ ਤੁਹਾਡਾ ਬੌਸ ਜਾਂ ਤੁਹਾਡੇ ਸੀਨੀਅਰ ਕੁਝ ਰੁੱਖੇ ਸੁਭਾਅ ਵਾਲੇ ਹੋ ਸਕਦੇ ਹਨ। ਉਹ ਆਪਣੇ ਨਿਯਮਾਂ ਨੂੰ ਲੈ ਕੇ ਜ਼ਰੂਰਤ ਤੋਂ ਵੱਧ ਸਖ਼ਤ ਹੋ ਸਕਦੇ ਹਨ। ਇਹ ਗੱਲ ਤੁਹਾਨੂੰ ਸ਼ਾਇਦ ਪਸੰਦ ਨਾ ਆਵੇ। ਇਸ ਲਈ, ਨੌਕਰੀ ਬਦਲਣ ਤੋਂ ਪਹਿਲਾਂ ਇਹਨਾਂ ਸਾਰੀਆਂ ਗੱਲਾਂ ਦੀ ਪੜਤਾਲ ਕਰਕੇ, ਆਪਣੇ ਦਿਲ ਅਤੇ ਦਿਮਾਗ ਦੀ ਸੁਣ ਕੇ ਹੀ ਨੌਕਰੀ ਬਦਲਨਾ ਉਚਿਤ ਰਹੇਗਾ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਸਾਲ 2025 ਵਿੱਚ ਮਿਥੁਨ ਰਾਸ਼ੀ ਵਾਲ਼ਿਆਂ ਦਾ ਆਰਥਿਕ ਜੀਵਨ

ਮਿਥੁਨ ਰਾਸ਼ੀ ਵਾਲ਼ਿਓ, ਆਓਣ ਵਾਲ਼ਾ ਸਾਲ ਆਰਥਿਕ ਪੱਖ ਤੋਂ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਹਾਲਾਂਕਿ ਇਸ ਸਾਲ ਆਰਥਿਕ ਮਾਮਲਿਆਂ ਵਿੱਚ ਕੋਈ ਵੱਡੀ ਪਰੇਸ਼ਾਨੀ ਆਓਣ ਦੀ ਸੰਭਾਵਨਾ ਨਹੀਂ ਹੈ, ਇਸ ਦੇ ਬਾਵਜੂਦ ਵੀ ਤੁਸੀਂ ਆਪਣੀਆਂ ਉਪਲਬਧੀਆਂ ਨੂੰ ਲੈ ਕੇ ਕੁਝ ਅਸੰਤੁਸ਼ਟ ਰਹਿ ਸਕਦੇ ਹੋ। ਜਿੰਨੀ ਤੁਸੀਂ ਮਿਹਨਤ ਕਰ ਰਹੇ ਹੋ ਅਤੇ ਜਿਹੋ-ਜਿਹੇ ਨਤੀਜੇ ਤੁਹਾਨੂੰ ਮਿਲਣੇ ਚਾਹੀਦੇ ਹਨ, ਉਸ ਦੇ ਮੁਕਾਬਲੇ ਤੁਹਾਨੂੰ ਆਰਥਿਕ ਮਾਮਲਿਆਂ ਵਿੱਚ ਸ਼ਾਇਦ ਉਹੋ-ਜਿਹੇ ਨਤੀਜੇ ਨਾ ਮਿਲ ਸਕਣ। ਇਹੀ ਕਾਰਨ ਹੈ ਕਿ ਤੁਸੀਂ ਆਪਣੀਆਂ ਉਪਲਬਧੀਆਂ ਨੂੰ ਲੈ ਕੇ ਕੁਝ ਅਸੰਤੁਸ਼ਟ ਰਹਿ ਸਕਦੇ ਹੋ। ਮਿਥੁਨ ਰਾਸ਼ੀਫਲ 2025 ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ ਧਨ ਦਾ ਕਾਰਕ ਬ੍ਰਹਸਪਤੀ ਤੁਹਾਡੇ ਬਾਰ੍ਹਵੇਂ ਘਰ ਵਿੱਚ ਰਹੇਗਾ, ਜੋ ਤੁਲਨਾਤਮਕ ਤੌਰ 'ਤੇ ਖਰਚਿਆਂ ਨੂੰ ਵਧਾ ਸਕਦਾ ਹੈ। ਦੂਜੇ ਪਾਸੇ, ਮਈ ਮਹੀਨੇ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦਾ ਗੋਚਰ ਤੁਲਨਾਤਮਕ ਤੌਰ 'ਤੇ ਬਿਹਤਰ ਹੋਵੇਗਾ। ਇਸ ਦਾ ਨਤੀਜਾ ਇਹ ਹੋਵੇਗਾ ਕਿ ਤੁਹਾਡੇ ਖਰਚੇ ਹੌਲ਼ੀ-ਹੌਲ਼ੀ ਕਾਬੂ ਵਿੱਚ ਆਉਣ ਲੱਗਣਗੇ ਅਤੇ ਤੁਸੀਂ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਸਕੋਗੇ। ਇਸ ਦਾ ਮਤਲਬ ਇਹ ਹੈ ਕਿ ਨਵੇਂ ਸਾਲ ਵਿੱਚ ਤੁਸੀਂ ਆਰਥਿਕ ਮਾਮਲਿਆਂ ਵਿੱਚ ਮਿਲੇ-ਜੁਲੇ ਨਤੀਜੇ ਪ੍ਰਾਪਤ ਕਰ ਸਕੋਗੇ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਸਾਲ 2025 ਵਿੱਚ ਮਿਥੁਨ ਰਾਸ਼ੀ ਵਾਲ਼ਿਆਂ ਦਾ ਪ੍ਰੇਮ ਜੀਵਨ

ਮਿਥੁਨ ਰਾਸ਼ੀ ਵਾਲ਼ਿਓ, ਪਿਆਰ ਦੇ ਮਾਮਲਿਆਂ ਵਿੱਚ ਨਵਾਂ ਸਾਲ ਤੁਹਾਨੂੰ ਔਸਤ ਤੋਂ ਵਧੀਆ ਨਤੀਜੇ ਦੇ ਸਕਦਾ ਹੈ। ਇਸ ਸਾਲ ਤੁਹਾਡੇ ਪੰਜਵੇਂ ਘਰ ਉਤੇ ਕਿਸੇ ਵੀ ਨਕਾਰਾਤਮਕ ਗ੍ਰਹਿ ਦਾ ਲੰਬੇ ਸਮੇਂ ਤੱਕ ਪ੍ਰਭਾਵ ਨਹੀਂ ਰਹੇਗਾ। ਪੰਜਵੇਂ ਘਰ ਦਾ ਸੁਆਮੀ ਸ਼ੁੱਕਰ ਵੀ ਸਾਲ ਦੇ ਜ਼ਿਆਦਾਤਰ ਸਮੇਂ ਅਨੁਕੂਲ ਸਥਿਤੀ ਵਿੱਚ ਰਹੇਗਾ। ਇਸ ਕਾਰਨ ਪਿਆਰ ਦੇ ਸਬੰਧ ਵਿੱਚ ਅਨੁਕੂਲਤਾ ਬਣੀ ਰਹਿਣ ਦੀਆਂ ਚੰਗੀਆਂ ਸੰਭਾਵਨਾਵਾਂ ਹਨ। ਬ੍ਰਹਸਪਤੀ ਦੇ ਗੋਚਰ ਦਾ ਸਹਾਰਾ ਵੀ ਮਈ ਮਹੀਨੇ ਦੇ ਮੱਧ ਤੋਂ ਬਾਅਦ ਪਿਆਰ ਦੇ ਸਬੰਧਾਂ ਦੇ ਮਾਮਲੇ ਵਿੱਚ ਚੰਗਾ ਰਹੇਗਾ। ਹਾਲਾਂਕਿ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ ਬ੍ਰਹਸਪਤੀ ਦੇ ਗੋਚਰ ਨਾਲ਼ ਪਿਆਰ ਦੇ ਸਬੰਧਾਂ ਵਿੱਚ ਕੋਈ ਮੱਦਦ ਨਹੀਂ ਮਿਲੇਗੀ, ਪਰ ਇਸ ਤੋਂ ਬਾਅਦ ਆਪਣੀ ਪਵਿੱਤਰ ਦ੍ਰਿਸ਼ਟੀ ਰੱਖ ਕੇ ਬ੍ਰਹਸਪਤੀ ਤੁਹਾਨੂੰ ਪਿਆਰ ਦੇ ਸਬੰਧਾਂ ਵਿੱਚ ਅਨੁਕੂਲਤਾ ਦੇਵੇਗਾ। ਨਵੇਂ-ਨਵੇਂ ਜਵਾਨ ਹੋ ਰਹੇ ਲੋਕਾਂ ਨੂੰ ਮਿੱਤਰਾਂ ਅਤੇ ਪਿਆਰ ਕਰਨ ਵਾਲੇ ਲੋਕਾਂ, ਖਾਸ ਤੌਰ ‘ਤੇ ਪ੍ਰੇਮੀ-ਪ੍ਰੇਮਿਕਾ ਨਾਲ ਜੁੜਨ ਦੀਆਂ ਸੰਭਾਵਨਾਵਾਂ ਵਿੱਚ ਬ੍ਰਹਸਪਤੀ ਮੱਦਦਗਾਰ ਬਣੇਗਾ। ਬ੍ਰਹਸਪਤੀ ਪਵਿੱਤਰ ਪਿਆਰ ਦਾ ਸਮਰਥਕ ਹਨ, ਇਸ ਲਈ ਉਹ ਲੋਕ, ਜਿਹੜੇ ਵਿਆਹ ਦੇ ਮਕਸਦ ਨਾਲ ਪਿਆਰ ਕਰ ਰਹੇ ਹਨ, ਉਨ੍ਹਾਂ ਦੀਆਂ ਇੱਛਾਵਾਂ ਦੀ ਪੂਰਤੀ ਸੰਭਵ ਹੋ ਸਕਦੀ ਹੈ।

ਸਾਲ 2025 ਵਿੱਚ ਮਿਥੁਨ ਰਾਸ਼ੀ ਵਾਲ਼ਿਆਂ ਦਾ ਵਿਆਹ ਅਤੇ ਸ਼ਾਦੀਸ਼ੁਦਾ ਜੀਵਨ

ਮਿਥੁਨ ਰਾਸ਼ੀ ਵਾਲ਼ਿਓ, ਜਿਹੜੇ ਜਾਤਕਾਂ ਦੀ ਉਮਰ ਵਿਆਹ ਦੀ ਹੋ ਚੁੱਕੀ ਹੈ ਅਤੇ ਜਿਹੜੇ ਜਾਤਕ ਵਿਆਹ ਕਰਵਾਓਣ ਲਈ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਲਈ ਇਹ ਸਾਲ ਕਾਫੀ ਮੱਦਦਗਾਰ ਸਿੱਧ ਹੋ ਸਕਦਾ ਹੈ। ਖ਼ਾਸ ਤੌਰ 'ਤੇ ਮਈ ਮਹੀਨੇ ਦੇ ਮੱਧ ਤੋਂ ਬਾਅਦ ਦੇਵ ਗੁਰੂ ਬ੍ਰਹਸਪਤੀ ਦਾ ਗੋਚਰ ਤੁਹਾਡੇ ਪਹਿਲੇ ਘਰ ਵਿੱਚ ਹੋਵੇਗਾ ਅਤੇ ਸੱਤਵੇਂ ਘਰ ਉਤੇ ਪ੍ਰਭਾਵ ਪਾਵੇਗਾ। ਜਿੱਥੇ ਬ੍ਰਹਸਪਤੀ ਦੀ ਆਪਣੀ ਰਾਸ਼ੀ ਹੈ, ਉਸ ਸਥਿਤੀ ਵਿੱਚ ਵਿਆਹ ਦੀ ਸੰਭਾਵਨਾ ਮਜ਼ਬੂਤ ਬਣੇਗੀ। ਇਸ ਸਾਲ ਜਿਸ ਦਾ ਵਿਆਹ ਹੋਵੇਗਾ, ਉਸ ਦਾ ਜੀਵਨ ਸਾਥੀ ਕਾਬਲ ਅਤੇ ਬੌਧਿਕ ਪੱਧਰ ‘ਤੇ ਮਜ਼ਬੂਤ ਹੋਵੇਗਾ। ਉਹ ਕਿਸੇ ਖਾਸ ਖੇਤਰ ਦਾ ਚੰਗਾ ਗਿਆਨੀ ਹੋ ਸਕਦਾ/ਸਕਦੀ ਹੈ। ਸ਼ਨੀ ਗ੍ਰਹਿ ਦਾ ਗੋਚਰ ਵੀ ਵਿਆਹ ਕਰਵਾਓਣ ਵਿੱਚ ਮੱਦਦਗਾਰ ਰਹੇਗਾ, ਪਰ ਸ਼ਾਦੀਸ਼ੁਦਾ ਜੀਵਨ ਦੇ ਮਾਮਲਿਆਂ ਵਿੱਚ ਸ਼ਨੀ ਗ੍ਰਹਿ ਦਾ ਗੋਚਰ ਕਮਜ਼ੋਰ ਨਤੀਜੇ ਦੇ ਸਕਦਾ ਹੈ। ਮਿਥੁਨ ਰਾਸ਼ੀਫਲ 2025 ਦੇ ਅਨੁਸਾਰ, ਮਾਰਚ ਤੋਂ ਬਾਅਦ ਸ਼ਨੀ ਦੀ ਦਸਵੀਂ ਦ੍ਰਿਸ਼ਟੀ ਤੁਹਾਡੇ ਸੱਤਵੇਂ ਘਰ 'ਤੇ ਰਹੇਗੀ, ਜੋ ਛੋਟੀਆਂ-ਛੋਟੀਆਂ ਗੱਲਾਂ ਨੂੰ ਵੱਡਾ ਬਣਾਉਣ ਦਾ ਕੰਮ ਕਰ ਸਕਦੀ ਹੈ। ਮਿਥੁਨ ਰਾਸ਼ੀਫਲ 2025 ਦੇ ਅਨੁਸਾਰ, ਮਈ ਮਹੀਨੇ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦਾ ਪ੍ਰਭਾਵ ਵੀ ਸੱਤਵੇਂ ਘਰ 'ਤੇ ਸ਼ੁਰੂ ਹੋ ਜਾਵੇਗਾ, ਜੋ ਮੁਸ਼ਕਲਾਂ ਨੂੰ ਦੂਰ ਕਰਨ ਵਿੱਚ ਮੱਦਦਗਾਰ ਹੋਵੇਗਾ। ਇਸ ਤਰ੍ਹਾਂ, ਅਸੀਂ ਕਹਿ ਸਕਦੇ ਹਾਂ ਕਿ ਵਿਆਹ ਦੇ ਮਾਮਲਿਆਂ ਵਿੱਚ ਆਓਣ ਵਾਲ਼ਾ ਸਾਲ ਕਾਫੀ ਹੱਦ ਤੱਕ ਅਨੁਕੂਲ ਹੋ ਸਕਦਾ ਹੈ, ਜਦੋਂ ਕਿ ਸ਼ਾਦੀਸ਼ੁਦਾ ਜੀਵਨ ਦੇ ਮਾਮਲਿਆਂ ਵਿੱਚ ਔਸਤ ਜਾਂ ਔਸਤ ਤੋਂ ਵਧੀਆ ਨਤੀਜੇ ਦੇ ਸਕਦਾ ਹੈ।

ਸਾਲ 2025 ਵਿੱਚ ਮਿਥੁਨ ਰਾਸ਼ੀ ਵਾਲ਼ਿਆਂ ਦਾ ਪਰਿਵਾਰਕ ਅਤੇ ਗ੍ਰਹਿਸਥ ਜੀਵਨ

ਮਿਥੁਨ ਰਾਸ਼ੀ ਵਾਲ਼ਿਓ, ਪਰਿਵਾਰਕ ਮਾਮਲਿਆਂ ਵਿੱਚ ਵੀ ਆਓਣ ਵਾਲ਼ਾ ਸਾਲ ਤੁਹਾਨੂੰ ਤੁਲਨਾਤਮਕ ਤੌਰ 'ਤੇ ਵਧੀਆ ਨਤੀਜੇ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਪਰਿਵਾਰਕ ਸਬੰਧਾਂ ਦਾ ਕਾਰਕ ਗ੍ਰਹਿ ਬ੍ਰਹਸਪਤੀ ਸਾਲ ਦੀ ਸ਼ੁਰੂਆਤ ਤੋਂ ਮਈ ਮਹੀਨੇ ਦੇ ਮੱਧ ਤੱਕ ਕਮਜ਼ੋਰ ਸਥਿਤੀ ਵਿੱਚ ਰਹੇਗਾ। ਇਸ ਲਈ ਕੋਸ਼ਿਸ਼ ਕਰਨੀ ਪਵੇਗੀ ਕਿ ਇਸ ਦੌਰਾਨ ਨਵੀਆਂ ਪਰਿਵਾਰਕ ਸਮੱਸਿਆਵਾਂ ਪੈਦਾ ਨਾ ਹੋਣ। ਮਈ ਮਹੀਨੇ ਦੇ ਮੱਧ ਤੋਂ ਬਾਅਦ ਕੋਈ ਨਵੀਂ ਸਮੱਸਿਆ ਪੈਦਾ ਨਹੀਂ ਹੋਵੇਗੀ। ਇਸੇ ਤਰ੍ਹਾਂ ਪੁਰਾਣੀਆਂ ਸਮੱਸਿਆਵਾਂ ਵੀ ਹੌਲ਼ੀ-ਹੌਲ਼ੀ ਠੀਕ ਹੋਣ ਲੱਗਣਗੀਆਂ। ਜੇਕਰ ਗ੍ਰਹਿਸਥ ਸਬੰਧੀ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਮਾਮਲੇ ਵਿੱਚ ਨਵਾਂ ਸਾਲ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਇੱਕ ਪਾਸੇ ਜਿੱਥੇ ਇਸ ਸਾਲ ਮਈ ਮਹੀਨੇ ਤੋਂ ਬਾਅਦ ਰਾਹੂ-ਕੇਤੂ ਦਾ ਪ੍ਰਭਾਵ ਚੌਥੇ ਘਰ ਤੋਂ ਦੂਰ ਹੋ ਰਿਹਾ ਹੈ, ਉੱਥੇ ਮਾਰਚ ਤੋਂ ਬਾਅਦ ਸ਼ਨੀ ਦਾ ਪ੍ਰਭਾਵ ਸ਼ੁਰੂ ਹੋ ਜਾਏਗਾ। ਇਸ ਸਥਿਤੀ ਵਿੱਚ ਗ੍ਰਹਿਸਥ ਜੀਵਨ ਨਾਲ ਸਬੰਧਤ ਕੁਝ ਪਰੇਸ਼ਾਨੀਆਂ ਵਾਰ-ਵਾਰ ਦੇਖਣ ਨੂੰ ਮਿਲ ਸਕਦੀਆਂ ਹਨ। ਹਾਲਾਂਕਿ ਮਿਥੁਨ ਰਾਸ਼ੀਫਲ 2025 ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਦੇ ਮੱਧ ਤੱਕ ਬ੍ਰਹਸਪਤੀ ਕਦੇ-ਕਦਾਈਂ ਤੁਹਾਨੂੰ ਕੁਝ ਸਹਾਰਾ ਦਿੰਦਾ ਰਹੇਗਾ, ਪਰ ਇਸ ਸਾਲ ਗ੍ਰਹਿਸਥ ਦੇ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਠੀਕ ਨਹੀਂ ਰਹੇਗੀ। ਸੰਖੇਪ ਇਹ ਹੈ ਕਿ ਪਰਿਵਾਰਕ ਨਜ਼ਰੀਏ ਤੋਂ ਇਹ ਸਾਲ ਤੁਲਨਾਤਮਕ ਤੌਰ 'ਤੇ ਵਧੀਆ ਹੋ ਸਕਦਾ ਹੈ, ਜਦੋਂ ਕਿ ਗ੍ਰਹਿਸਥ ਸਬੰਧੀ ਮਾਮਲਿਆਂ ਵਿੱਚ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ।

ਸਾਲ 2025 ਵਿੱਚ ਮਿਥੁਨ ਰਾਸ਼ੀ ਵਾਲ਼ਿਆਂ ਲਈ ਜ਼ਮੀਨ, ਮਕਾਨ ਅਤੇ ਵਾਹਨ ਸੁੱਖ

ਮਿਥੁਨ ਰਾਸ਼ੀ ਵਾਲ਼ਿਓ, ਜ਼ਮੀਨ ਅਤੇ ਮਕਾਨ ਨਾਲ ਸਬੰਧਤ ਮਾਮਲਿਆਂ ਵਿੱਚ ਆਓਣ ਵਾਲ਼ਾ ਸਾਲ ਔਸਤ ਜਾਂ ਔਸਤ ਤੋਂ ਥੋੜ੍ਹਾ ਕਮਜ਼ੋਰ ਰਹਿ ਸਕਦਾ ਹੈ। ਖ਼ਾਸ ਤੌਰ 'ਤੇ ਸਾਲ ਦੀ ਸ਼ੁਰੂਆਤ ਤੋਂ ਮਈ ਮਹੀਨੇ ਤੱਕ ਰਾਹੂ-ਕੇਤੂ ਦਾ ਪ੍ਰਭਾਵ ਚੌਥੇ ਘਰ 'ਤੇ ਰਹੇਗਾ। ਇਸ ਦੇ ਨਤੀਜੇ ਵਜੋਂ ਵਿਵਾਦਿਤ ਜ਼ਮੀਨ ਆਦਿ ਖਰੀਦਣ ਤੋਂ ਬਚਣਾ ਸਮਝਦਾਰੀ ਦਾ ਕੰਮ ਹੋਵੇਗਾ। ਓਸੇ ਤਰ੍ਹਾਂ ਵਿਵਾਦਿਤ ਮਕਾਨ ਜਾਂ ਫਲੈਟ ਖਰੀਦਣਾ ਵੀ ਉਚਿਤ ਨਹੀਂ ਰਹੇਗਾ, ਭਾਵੇਂ ਕਿ ਉਹ ਸਸਤੇ ਵਿੱਚ ਮਿਲ ਰਿਹਾ ਹੋਵੇ। ਸਸਤਾ ਮਾਲ ਮਿਲਣ ਦੇ ਲਾਲਚ ਵਿੱਚ ਆਪਣੀ ਪੂੰਜੀ ਫਸਾਉਣਾ ਠੀਕ ਨਹੀਂ ਰਹੇਗਾ। ਹਾਲਾਂਕਿ ਮਈ ਤੋਂ ਬਾਅਦ ਵੀ ਸ਼ਨੀ ਦੀ ਦ੍ਰਿਸ਼ਟੀ ਚੌਥੇ ਘਰ 'ਤੇ ਰਹੇਗੀ, ਪਰ ਇਮਾਨਦਾਰੀ ਵਾਲੇ ਸੌਦੇ ਵਿੱਚ ਸ਼ਨੀ ਚੰਗੇ ਨਤੀਜੇ ਦਿਲਵਾ ਸਕਦਾ ਹੈ। ਵਾਹਨ ਸੁੱਖ ਦੀ ਗੱਲ ਕੀਤੀ ਜਾਵੇ ਤਾਂ ਮਿਥੁਨ ਰਾਸ਼ੀਫਲ 2025 ਦੇ ਅਨੁਸਾਰ, ਇਸ ਮਾਮਲੇ ਵਿੱਚ ਵੀ ਇਹ ਸਾਲ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਜੇਕਰ ਹੋ ਸਕੇ ਤਾਂ ਨਵਾਂ ਵਾਹਨ ਖਰੀਦਣਾ ਹੀ ਸਮਝਦਾਰੀ ਦਾ ਕੰਮ ਹੋਵੇਗਾ। ਪੁਰਾਣੇ ਵਾਹਨ ਦੀ ਖਰੀਦਾਰੀ ਕਰਦੇ ਸਮੇਂ ਉਸ ਦੀ ਸਥਿਤੀ ਅਤੇ ਦਸਤਾਵੇਜ਼ ਆਦਿ ਦੀ ਪੜਤਾਲ ਵਧੀਆ ਤਰੀਕੇ ਨਾਲ ਕਰ ਲੈਣਾ ਉਚਿਤ ਰਹੇਗਾ।

ਸਾਲ 2025 ਵਿੱਚ ਮਿਥੁਨ ਰਾਸ਼ੀ ਵਾਲ਼ਿਆਂ ਦੇ ਲਈ ਉਪਾਅ

  • ਸਰੀਰ ਦੇ ਉੱਪਰਲੇ ਹਿੱਸੇ ‘ਤੇ ਚਾਂਦੀ ਧਾਰਣ ਕਰੋ।
  • ਹਰ ਰੋਜ਼ ਮੰਦਰ ਜਾਓ।
  • ਸਾਧੂ-ਸੰਤਾਂ ਅਤੇ ਗੁਰੂਜਨਾਂ ਦੀ ਸੇਵਾ ਕਰੋ, ਨਾਲ ਹੀ ਪਿੱਪਲ਼ ਦੇ ਦਰੱਖਤ ਨੂੰ ਪਾਣੀ ਦਿਓ।

ਰਤਨ, ਯੰਤਰ ਸਮੇਤ ਹਰ ਤਰ੍ਹਾਂ ਦੇ ਜੋਤਿਸ਼ ਉਪਾਵਾਂ ਦੇ ਲਈ ਵਿਜ਼ਿਟ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1. ਸਾਲ 2025 ਵਿੱਚ ਮਿਥੁਨ ਰਾਸ਼ੀ ਦੇ ਚੰਗੇ ਦਿਨ ਕਦੋਂ ਆਉਣਗੇ?

ਸਾਲ 2025 ਤੁਹਾਡੇ ਜੀਵਨ ਵਿੱਚ ਬਹੁਤ ਸਾਰੇ ਅਨੁਕੂਲ ਪਰਿਵਰਤਨ ਲੈ ਕੇ ਆਵੇਗਾ। ਇਹ ਸਾਲ ਹਰ ਤਰ੍ਹਾਂ ਤੋਂ ਤਰੱਕੀਕਾਰਕ ਅਤੇ ਭਾਗਸ਼ਾਲੀ ਰਹੇਗਾ।

2. ਕੀ ਸਾਲ 2025 ਮਿਥੁਨ ਜਾਤਕਾਂ ਦੇ ਲਈ ਭਾਗਸ਼ਾਲੀ ਰਹੇਗਾ?

ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ 2025 ਚੰਗਾ ਰਹਿਣ ਵਾਲਾ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਗ੍ਰਹਾਂ ਦਾ ਗੋਚਰ ਤੁਹਾਡੇ ਜੀਵਨ ਵਿੱਚ ਕਈ ਸੁਖਦ ਉਪਲਬਧੀਆਂ ਲੈ ਕੇ ਆਵੇਗਾ, ਨਾਲ ਹੀ ਕਾਰਜ-ਕੁਸ਼ਲਤਾ, ਅਹੁਦੇ ਅਤੇ ਸਨਮਾਨ ਵਿੱਚ ਵਾਧਾ ਹੋਵੇਗਾ।

3. ਮਿਥੁਨ ਰਾਸ਼ੀ ਦੀ ਪਰੇਸ਼ਾਨੀ ਕਦੋਂ ਖਤਮ ਹੋਵੇਗੀ?

ਮਿਥੁਨ ਰਾਸ਼ੀ ਉੱਤੇ ਸ਼ਨੀ ਦੀ ਸਾੜ੍ਹਸਤੀ 8 ਅਗਸਤ 2029 ਤੋਂ 27 ਅਗਸਤ 2036 ਤੱਕ ਰਹੇਗੀ, ਜਦੋਂ ਕਿ ਸ਼ਨੀ ਦੀ ਢਈਆ 22 ਅਕਤੂਬਰ 2038 ਤੋਂ 29 ਜਨਵਰੀ 2041 ਤੱਕ ਰਹੇਗੀ।

Astrological services for accurate answers and better feature

33% off

Dhruv Astro Software - 1 Year

'Dhruv Astro Software' brings you the most advanced astrology software features, delivered from Cloud.

Brihat Horoscope
What will you get in 250+ pages Colored Brihat Horoscope.
Finance
Are money matters a reason for the dark-circles under your eyes?
Ask A Question
Is there any question or problem lingering.
Career / Job
Worried about your career? don't know what is.
AstroSage Year Book
AstroSage Yearbook is a channel to fulfill your dreams and destiny.
Career Counselling
The CogniAstro Career Counselling Report is the most comprehensive report available on this topic.

Astrological remedies to get rid of your problems

Red Coral / Moonga
(3 Carat)

Ward off evil spirits and strengthen Mars.

Gemstones
Buy Genuine Gemstones at Best Prices.
Yantras
Energised Yantras for You.
Rudraksha
Original Rudraksha to Bless Your Way.
Feng Shui
Bring Good Luck to your Place with Feng Shui.
Mala
Praise the Lord with Divine Energies of Mala.
Jadi (Tree Roots)
Keep Your Place Holy with Jadi.

Buy Brihat Horoscope

250+ pages @ Rs. 399/-

Brihat Horoscope

AstroSage on MobileAll Mobile Apps

Buy Gemstones

Best quality gemstones with assurance of AstroSage.com

Buy Yantras

Take advantage of Yantra with assurance of AstroSage.com

Buy Feng Shui

Bring Good Luck to your Place with Feng Shui.from AstroSage.com

Buy Rudraksh

Best quality Rudraksh with assurance of AstroSage.com
Call NowTalk to
Astrologer
Chat NowChat with
Astrologer