ਕੰਨਿਆ ਰਾਸ਼ੀਫਲ 2025
ਕੰਨਿਆ ਰਾਸ਼ੀਫਲ 2025 ਦੇ ਮਾਧਿਅਮ ਤੋਂ ਅਸੀਂ ਜਾਣਾਂਗੇ ਕਿ ਆਓਣ ਵਾਲ਼ਾ ਸਾਲ ਕੰਨਿਆ ਰਾਸ਼ੀ ਵਾਲਿਆਂ ਲਈ ਸਿਹਤ, ਵਿੱਦਿਆ, ਕਾਰੋਬਾਰ, ਨੌਕਰੀ, ਆਰਥਿਕ ਪੱਖ, ਪ੍ਰੇਮ, ਵਿਆਹ, ਸ਼ਾਦੀਸ਼ੁਦਾ ਜੀਵਨ, ਘਰ-ਗ੍ਰਹਸਥੀ ਅਤੇ ਜ਼ਮੀਨ-ਮਕਾਨ-ਵਾਹਨ ਆਦਿ ਦੇ ਪੱਖ ਤੋਂ ਕਿਵੇਂ ਰਹੇਗਾ। ਇਸ ਤੋਂ ਇਲਾਵਾ, ਇਸ ਸਾਲ ਦੇ ਗ੍ਰਹਿ ਗੋਚਰ ਦੇ ਆਧਾਰ 'ਤੇ ਅਸੀਂ ਤੁਹਾਨੂੰ ਕੁਝ ਉਪਾਅ ਵੀ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਸੰਭਾਵਿਤ ਪਰੇਸ਼ਾਨੀ ਜਾਂ ਸਮੱਸਿਆ ਦਾ ਹੱਲ ਵੀ ਪ੍ਰਾਪਤ ਕਰ ਸਕੋਗੇ। ਤਾਂ ਆਓ ਚੱਲੋ, ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਕੰਨਿਆ ਰਾਸ਼ੀ ਦੇ ਜਾਤਕਾਂ ਲਈ ਕੰਨਿਆ ਰਾਸ਼ੀਫਲ 2025 ਕੀ ਕਹਿੰਦਾ ਹੈ?

To Read in English click here: Virgo Horoscope 2025
ਸਾਲ 2025 ਵਿੱਚ ਕੰਨਿਆ ਰਾਸ਼ੀ ਵਾਲ਼ਿਆਂ ਦੀ ਸਿਹਤ
ਕੰਨਿਆ ਰਾਸ਼ੀ ਵਾਲ਼ਿਓ, ਸਿਹਤ ਦੇ ਸੰਦਰਭ ਤੋਂ ਆਓਣ ਵਾਲ਼ੇ ਸਾਲ ਦੀ ਸ਼ੁਰੂਆਤ ਥੋੜ੍ਹੀ ਕਮਜ਼ੋਰ ਹੋ ਸਕਦੀ ਹੈ, ਪਰ ਬਾਅਦ ਦਾ ਸਮਾਂ ਚੰਗੇ ਨਤੀਜੇ ਦੇ ਸਕਦਾ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਤੱਕ ਤੁਹਾਡੇ ਪਹਿਲੇ ਘਰ 'ਤੇ ਰਾਹੂ-ਕੇਤੂ ਦਾ ਪ੍ਰਭਾਵ ਰਹੇਗਾ, ਜੋ ਸਿਹਤ ਦੇ ਪੱਖੋਂ ਚੰਗਾ ਨਹੀਂ ਕਿਹਾ ਜਾ ਸਕਦਾ। ਪਰ ਮਈ ਤੋਂ ਬਾਅਦ ਇਨ੍ਹਾਂ ਦਾ ਪ੍ਰਭਾਵ ਖਤਮ ਹੋ ਜਾਵੇਗਾ ਅਤੇ ਸਿਹਤ ਪਹਿਲਾਂ ਨਾਲ਼ੋਂ ਬਿਹਤਰ ਹੋ ਜਾਵੇਗੀ। ਹਾਲਾਂਕਿ ਕੰਨਿਆ ਰਾਸ਼ੀਫਲ 2025 ਦੇ ਅਨੁਸਾਰ, ਇਸੇ ਦੌਰਾਨ ਮਾਰਚ ਤੋਂ ਬਾਅਦ ਸ਼ਨੀ ਦਾ ਗੋਚਰ ਸੱਤਵੇਂ ਘਰ ਵਿੱਚ ਜਾ ਕੇ ਪਹਿਲੇ ਘਰ 'ਤੇ ਦ੍ਰਿਸ਼ਟੀ ਸੁੱਟੇਗਾ। ਇਸ ਕਾਰਨ ਇਹ ਜ਼ਰੂਰੀ ਨਹੀਂ ਕਿ ਸਿਹਤ ਪੂਰੀ ਤਰ੍ਹਾਂ ਠੀਕ ਰਹੇ।
ਅਰਥਾਤ, ਇਸ ਸਾਲ ਸਿਹਤ ਸਬੰਧੀ ਪਿਛਲੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ, ਪਰ ਕੋਈ ਨਵੀਂ ਸਮੱਸਿਆ ਨਾ ਆਵੇ, ਇਸ ਦੇ ਲਈ ਸਹੀ ਖਾਣ-ਪੀਣ ਅਤੇ ਯੋਗ-ਕਸਰਤ ਦੀ ਜ਼ਰੂਰਤ ਹੋਵੇਗੀ। ਖ਼ਾਸ ਤੌਰ ‘ਤੇ ਜੇਕਰ ਤੁਹਾਨੂੰ ਪਿੱਠ ਜਾਂ ਪਿੱਠ ਦੇ ਹੇਠਲੇ ਹਿੱਸੇ ਵਿੱਚ ਕਿਸੇ ਤਰ੍ਹਾਂ ਦੀ ਤਕਲੀਫ਼ ਹੈ, ਤਾਂ ਬਿਨਾਂ ਲਾਪਰਵਾਹੀ ਕੀਤੇ ਸਹੀ ਇਲਾਜ ਅਤੇ ਸਹੀ ਆਹਾਰ-ਵਿਹਾਰ ਅਪਣਾਉਣਾ ਸਮਝਦਾਰੀ ਦਾ ਕੰਮ ਹੋਵੇਗਾ।
ਜੇਕਰ ਤੁਹਾਨੂੰ ਕੋਈ ਵੀ ਫੈਸਲਾ ਲੈਣ ਵਿੱਚ ਮੁਸ਼ਕਿਲ ਹੋ ਰਹੀ ਹੈ, ਤਾਂ ਹੁਣੇ ਕਰੋ ਸਾਡੇ ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ !
ਸਾਲ 2025 ਵਿੱਚ ਕੰਨਿਆ ਰਾਸ਼ੀ ਵਾਲ਼ਿਆਂ ਦੀ ਪੜ੍ਹਾਈ
ਕੰਨਿਆ ਰਾਸ਼ੀਫਲ ਦੇ ਅਨੁਸਾਰ, ਪੜ੍ਹਾਈ ਦੇ ਸੰਦਰਭ ਵਿੱਚ ਆਓਣ ਵਾਲ਼ੇ ਸਾਲ ਨੂੰ ਆਮ ਤੌਰ 'ਤੇ ਚੰਗਾ ਕਿਹਾ ਜਾ ਸਕਦਾ ਹੈ। ਕਿਸੇ ਵੱਡੀ ਸਮੱਸਿਆ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਤੁਹਾਡੀ ਮਿਹਨਤ ਦੇ ਅਨੁਸਾਰ ਤੁਹਾਨੂੰ ਪੜ੍ਹਾਈ ਦੇ ਖੇਤਰ ਵਿੱਚ ਲਾਭ ਹੁੰਦਾ ਰਹੇਗਾ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ, ਉੱਚ ਵਿੱਦਿਆ ਦੇ ਕਾਰਕ ਬ੍ਰਹਸਪਤੀ ਦਾ ਗੋਚਰ ਪੂਰੀ ਤਰ੍ਹਾਂ ਤੁਹਾਡੇ ਲਈ ਅਨੁਕੂਲ ਰਹੇਗਾ। ਸੁਭਾਵਕ ਹੈ ਕਿ ਤੁਸੀਂ ਪੜ੍ਹਾਈ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਰਹੋਗੇ। ਮਈ ਦੇ ਮੱਧ ਤੋਂ ਬਾਅਦ, ਬ੍ਰਹਸਪਤੀ ਦਾ ਗੋਚਰ ਤੁਹਾਡੇ ਕਰਮ ਸਥਾਨ ‘ਤੇ ਹੋਵੇਗਾ। ਅਜਿਹੀ ਸਥਿਤੀ ਵਿੱਚ, ਪੇਸ਼ੇਵਰ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਥੋੜ੍ਹੀ ਮਿਹਨਤ ਤੋਂ ਬਾਅਦ ਚੰਗੇ ਨਤੀਜੇ ਮਿਲ ਜਾਣਗੇ।
ਉੱਚ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਵੀ ਇਹ ਗੋਚਰ ਚੰਗਾ ਕਿਹਾ ਜਾ ਸਕਦਾ ਹੈ, ਪਰ ਹੋਰ ਵਿਦਿਆਰਥੀਆਂ ਨੂੰ ਮੁਕਾਬਲੇ ਵਿੱਚ ਜ਼ਿਆਦਾ ਮਿਹਨਤ ਕਰਨ ਦੀ ਲੋੜ ਪੈ ਸਕਦੀ ਹੈ। ਅਰਥਾਤ ਕੰਨਿਆ ਰਾਸ਼ੀਫਲ 2025 ਦੇ ਅਨੁਸਾਰ, ਆਮ ਤੌਰ 'ਤੇ ਇਹ ਸਾਲ ਪੜ੍ਹਾਈ ਲਈ ਚੰਗਾ ਹੈ, ਪਰ ਮਈ ਮਹੀਨੇ ਦੇ ਮੱਧ ਤੋਂ ਬਾਅਦ ਤੁਹਾਨੂੰ ਮਿਹਨਤ ਦੇ ਗ੍ਰਾਫ ਨੂੰ ਵਧਾਉਣ ਦੀ ਜ਼ਰੂਰਤ ਹੋਵੇਗੀ। ਇਸ ਤਰ੍ਹਾਂ ਕਰਨ ਨਾਲ ਨਤੀਜੇ ਚੰਗੇ ਬਣੇ ਰਹਿਣਗੇ।
हिंदी में पढ़ने के लिए यहां क्लिक करें: कन्या राशिफल 2025
ਸਾਲ 2025 ਵਿੱਚ ਕੰਨਿਆ ਰਾਸ਼ੀ ਵਾਲ਼ਿਆਂ ਦਾ ਕਾਰੋਬਾਰ
ਕੰਨਿਆ ਰਾਸ਼ੀ ਵਾਲ਼ਿਓ, ਕਾਰੋਬਾਰ ਦੇ ਸੰਦਰਭ ਵਿੱਚ ਆਓਣ ਵਾਲ਼ਾ ਸਾਲ ਤੁਹਾਨੂੰ ਔਸਤ ਜਾਂ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਹਾਲਾਂਕਿ ਦਸਵੇਂ ਘਰ ਦੀ ਸਥਿਤੀ ਇਸ ਸਾਲ ਕਿਸੇ ਨਕਾਰਾਤਮਕ ਪ੍ਰਭਾਵ ਵਿੱਚ ਨਹੀਂ ਰਹੇਗੀ, ਪਰ ਮਈ ਮਹੀਨੇ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦਾ ਗੋਚਰ ਦਸਵੇਂ ਘਰ ਵਿੱਚ ਰਹੇਗਾ। ਆਮ ਤੌਰ 'ਤੇ ਦਸਵੇਂ ਘਰ ਵਿੱਚ ਬ੍ਰਹਸਪਤੀ ਦੇ ਗੋਚਰ ਨੂੰ ਚੰਗਾ ਨਹੀਂ ਮੰਨਿਆ ਜਾਂਦਾ, ਪਰ ਧੀਰਜ ਨਾਲ ਅਤੇ ਪੁਰਾਣੇ ਅਨੁਭਵਾਂ ਦਾ ਸਹਾਰਾ ਲੈ ਕੇ ਕੰਮ ਕਰਨ ਦੀ ਸਥਿਤੀ ਵਿੱਚ ਤੁਹਾਨੂੰ ਚੰਗੇ ਨਤੀਜੇ ਮਿਲਦੇ ਰਹਣਗੇ।
ਦੂਜੇ ਪਾਸੇ ਮਾਰਚ ਮਹੀਨੇ ਤੋਂ ਬਾਅਦ ਸ਼ਨੀ ਦਾ ਗੋਚਰ ਸੱਤਵੇਂ ਘਰ ਵਿੱਚ ਹੋਵੇਗਾ, ਜੋ ਕਾਰੋਬਾਰ ਵਿੱਚ ਕੁਝ ਮੰਦੀ ਦੇਣ ਦਾ ਸੰਕੇਤ ਕਰਦਾ ਹੈ। ਪਰ ਇਸ ਸਭ ਦੇ ਵਿਚਕਾਰ ਅਨੁਕੂਲ ਗੱਲ ਇਹ ਰਹੇਗੀ ਕਿ ਸੱਤਵੇਂ ਘਰ ਤੋਂ ਰਾਹੂ-ਕੇਤੂ ਦਾ ਪ੍ਰਭਾਵ ਖਤਮ ਹੋ ਜਾਵੇਗਾ। ਕੰਨਿਆ ਰਾਸ਼ੀਫਲ ਦੇ ਅਨੁਸਾਰ, ਇਨ੍ਹਾਂ ਸਾਰੀਆਂ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਕਹਿ ਸਕਦੇ ਹਾਂ ਕਿ ਇਸ ਸਾਲ ਕਾਰੋਬਾਰ ਵਿੱਚ ਕੁਝ ਮੰਦੀ ਦੇਖਣ ਨੂੰ ਮਿਲ ਸਕਦੀ ਹੈ, ਪਰ ਅਨੁਭਵ, ਯੋਜਨਾ ਅਤੇ ਸੀਨੀਅਰਾਂ ਦੇ ਮਾਰਗਦਰਸ਼ਨ ਦਾ ਸਹਾਰਾ ਲੈ ਕੇ ਕੰਮ ਕਰਨ ਦੀ ਸਥਿਤੀ ਵਿੱਚ ਹੌਲੀ-ਹੌਲੀ ਹੀ ਸਹੀ, ਕਾਰੋਬਾਰ ਅੱਗੇ ਵੱਧੇਗਾ ਅਤੇ ਤੁਸੀਂ ਇਸ ਤੋਂ ਚੰਗਾ ਲਾਭ ਪ੍ਰਾਪਤ ਕਰ ਸਕੋਗੇ।
ਸਾਲ 2025 ਵਿੱਚ ਕੰਨਿਆ ਰਾਸ਼ੀ ਵਾਲ਼ਿਆਂ ਦੀ ਨੌਕਰੀ
ਕੰਨਿਆ ਰਾਸ਼ੀ ਵਾਲ਼ਿਓ, ਨੌਕਰੀ ਦੇ ਸੰਦਰਭ ਵਿੱਚ ਆਓਣ ਵਾਲ਼ਾ ਸਾਲ ਤੁਹਾਡੇ ਲਈ ਔਸਤ ਰਹਿ ਸਕਦਾ ਹੈ। ਕਦੇ-ਕਦਾਈਂ ਕੁਝ ਰੁਕਾਵਟਾਂ ਵੀ ਵੇਖਣ ਨੂੰ ਮਿਲ ਸਕਦੀਆਂ ਹਨ, ਪਰ ਤਰੱਕੀ ਦੀ ਸੰਭਾਵਨਾ ਵੀ ਬਣ ਰਹੀ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਮਹੀਨੇ ਤੱਕ, ਸ਼ਨੀ ਗ੍ਰਹਿ ਦਾ ਅਨੁਕੂਲ ਗੋਚਰ ਤੁਹਾਡੀ ਨੌਕਰੀ ਨੂੰ ਮਜ਼ਬੂਤੀ ਦੇਵੇਗਾ। ਭਾਵੇਂ ਕਿ ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪਵੇਗੀ, ਪਰ ਤੁਹਾਡੇ ਕੰਮ ਬਣਨਗੇ ਅਤੇ ਤੁਹਾਡੇ ਸੀਨੀਅਰ ਤੁਹਾਡੇ ਕੰਮਾਂ ਤੋਂ ਖੁਸ਼ ਰਹਿਣਗੇ। ਕੰਪਨੀ ਦੀ ਸਥਿਤੀ ਅਤੇ ਤੁਹਾਡੀ ਮਿਹਨਤ ਦੇ ਅਨੁਸਾਰ ਤੁਹਾਡੀ ਤਰੱਕੀ ਦੀ ਸੰਭਾਵਨਾ ਵੀ ਬਣ ਸਕਦੀ ਹੈ।
ਕੰਨਿਆ ਰਾਸ਼ੀਫਲ 2025 ਦੇ ਅਨੁਸਾਰ, ਜੇਕਰ ਤੁਸੀਂ ਨੌਕਰੀ ਬਦਲਨਾ ਚਾਹੁੰਦੇ ਹੋ ਤਾਂ ਇਸ ਮਾਮਲੇ ਵਿੱਚ ਵੀ ਇਹ ਸਾਲ ਤੁਹਾਡੀ ਮੱਦਦ ਕਰੇਗਾ। ਮਾਰਚ ਮਹੀਨੇ ਤੋਂ ਲੈ ਕੇ ਮਈ ਤੱਕ ਤੁਹਾਡੇ ਛੇਵੇਂ ਘਰ ਵਿੱਚ ਕੋਈ ਨਕਾਰਾਤਮਕ ਪ੍ਰਭਾਵ ਨਜ਼ਰ ਨਹੀਂ ਆ ਰਿਹਾ। ਇਸ ਲਈ ਇਸ ਦੌਰਾਨ ਤੁਸੀਂ ਆਪਣੀ ਨੌਕਰੀ ਵਿੱਚ ਕਾਫ਼ੀ ਆਰਾਮ ਮਹਿਸੂਸ ਕਰੋਗੇ। ਮਈ ਮਹੀਨੇ ਤੋਂ ਬਾਅਦ ਰਾਹੂ ਦਾ ਗੋਚਰ ਛੋਟੀਆਂ-ਮੋਟੀਆਂ ਰੁਕਾਵਟਾਂ ਦਾ ਕਾਰਨ ਬਣ ਸਕਦਾ ਹੈ, ਪਰ ਅਨੁਕੂਲ ਗੱਲ ਇਹ ਰਹੇਗੀ ਕਿ ਰੁਕਾਵਟਾਂ ਤੋਂ ਬਾਅਦ ਸਭ ਕੁਝ ਚੰਗਾ ਹੋਵੇਗਾ ਅਤੇ ਤੁਸੀਂ ਇੱਕ ਜੇਤੂ ਦੀ ਤਰ੍ਹਾਂ ਉਪਲਬਧੀਆਂ ਅਤੇ ਆਦਰ ਪ੍ਰਾਪਤ ਕਰ ਸਕੋਗੇ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਸਾਲ 2025 ਵਿੱਚ ਕੰਨਿਆ ਰਾਸ਼ੀ ਵਾਲ਼ਿਆਂ ਦਾ ਆਰਥਿਕ ਜੀਵਨ
ਕੰਨਿਆ ਰਾਸ਼ੀ ਵਾਲ਼ਿਓ, ਆਰਥਿਕ ਮਾਮਲਿਆਂ ਵਿੱਚ ਆਓਣ ਵਾਲ਼ਾ ਸਾਲ ਆਮ ਤੌਰ 'ਤੇ ਅਨੁਕੂਲ ਰਹਿ ਸਕਦਾ ਹੈ। ਤੁਸੀਂ ਆਪਣੀ ਮਿਹਨਤ ਦੇ ਅਨੁਸਾਰ ਆਰਥਿਕ ਉਪਲਬਧੀਆਂ ਪ੍ਰਾਪਤ ਕਰਦੇ ਰਹੋਗੇ। ਤੁਹਾਡੇ ਲਾਭ ਘਰ ਅਤੇ ਧਨ ਘਰ 'ਤੇ ਲੰਬੇ ਸਮੇਂ ਤੱਕ ਕਿਸੇ ਵੀ ਨਕਾਰਾਤਮਕ ਗ੍ਰਹਿ ਦਾ ਪ੍ਰਭਾਵ ਨਹੀਂ ਹੈ। ਤੁਸੀਂ ਕਾਰੋਬਾਰ ਜਾਂ ਨੌਕਰੀ ਵਿੱਚ ਜਿੰਨਾ ਚੰਗਾ ਪ੍ਰਦਰਸ਼ਨ ਕਰ ਸਕੋਗੇ, ਉਸ ਦੇ ਅਨੁਸਾਰ ਤੁਹਾਨੂੰ ਆਰਥਿਕ ਲਾਭ ਮਿਲੇਗਾ ਅਤੇ ਤੁਸੀਂ ਕਾਫੀ ਸਾਰਾ ਧਨ ਇਕੱਠਾ ਵੀ ਕਰ ਸਕੋਗੇ।
ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ ਧਨ ਦੇ ਕਾਰਕ ਬ੍ਰਹਸਪਤੀ ਦਾ ਗੋਚਰ ਤੁਹਾਡੇ ਲਈ ਕਾਫੀ ਜ਼ਿਆਦਾ ਅਨੁਕੂਲਤਾ ਦੇ ਰਿਹਾ ਹੈ। ਇਸ ਤੋਂ ਬਾਅਦ, ਬ੍ਰਹਸਪਤੀ ਕਰਮ ਘਰ ਵਿੱਚ ਆ ਕੇ ਧਨ ਘਰ ਨੂੰ ਵੇਖਣਗੇ, ਜੋ ਧਨ ਬਚਾਉਣ ਵਿੱਚ ਮੱਦਦਗਾਰ ਬਣਨਗੇ। ਇਸ ਦਾ ਅਰਥ ਇਹ ਹੈ ਕਿ ਤੁਸੀਂ ਆਪਣੀ ਕਮਾਈ ਦੇ ਅਨੁਸਾਰ ਕਾਫੀ ਧਨ ਬਚਾ ਸਕੋਗੇ। ਪਹਿਲਾਂ ਤੋਂ ਬਚਾਏ ਗਏ ਧਨ ਦੀ ਸੁਰੱਖਿਆ ਵਿੱਚ ਵੀ ਬ੍ਰਹਸਪਤੀ ਮੱਦਦਗਾਰ ਬਣਨਗੇ। ਕੰਨਿਆ ਰਾਸ਼ੀਫਲ 2025 ਦੇ ਅਨੁਸਾਰ, ਸ਼ੁੱਕਰ ਦਾ ਗੋਚਰ ਵੀ ਜ਼ਿਆਦਾਤਰ ਸਮੇਂ ਧਨ ਦੀ ਸੁਰੱਖਿਆ ਵਿੱਚ ਤੁਹਾਡੀ ਸਹਾਇਤਾ ਕਰਦਾ ਰਹੇਗਾ। ਇਸ ਤਰੀਕੇ ਨਾਲ, ਅਸੀਂ ਕਹਿ ਸਕਦੇ ਹਾਂ ਕਿ ਆਰਥਿਕ ਮਾਮਲਿਆਂ ਲਈ ਨਵਾਂ ਸਾਲ ਆਮ ਤੌਰ 'ਤੇ ਅਨੁਕੂਲ ਨਤੀਜੇ ਦੇ ਸਕਦਾ ਹੈ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਸਾਲ 2025 ਵਿੱਚ ਕੰਨਿਆ ਰਾਸ਼ੀ ਵਾਲ਼ਿਆਂ ਦਾ ਪ੍ਰੇਮ ਜੀਵਨ
ਕੰਨਿਆ ਰਾਸ਼ੀ ਵਾਲ਼ਿਓ, ਪ੍ਰੇਮ ਜੀਵਨ ਲਈ ਆਓਣ ਵਾਲ਼ਾ ਸਾਲ ਮਿਲੇ-ਜੁਲੇ ਨਤੀਜੇ ਦੇਣ ਵਾਲਾ ਪ੍ਰਤੀਤ ਹੋ ਰਿਹਾ ਹੈ। ਪੰਜਵੇਂ ਘਰ ਦੇ ਸੁਆਮੀ, ਸ਼ਨੀ ਗ੍ਰਹਿ ਸਾਲ ਦੀ ਸ਼ੁਰੂਆਤ ਤੋਂ ਮਾਰਚ ਦੇ ਮਹੀਨੇ ਤੱਕ ਛੇਵੇਂ ਘਰ ਵਿੱਚ ਰਹਿਣਗੇ। ਹਾਲਾਂਕਿ ਪੰਚਮੇਸ਼ ਦਾ ਛੇਵੇਂ ਘਰ ਵਿੱਚ ਜਾਣਾ ਚੰਗੀ ਗੱਲ ਨਹੀਂ ਹੈ, ਪਰ ਸ਼ਨੀ ਦਾ ਛੇਵੇਂ ਘਰ ਵਿੱਚ ਗੋਚਰ ਚੰਗਾ ਮੰਨਿਆ ਗਿਆ ਹੈ। ਇਸ ਕਾਰਨ ਇਹ ਸਾਰਥਕ ਪ੍ਰੇਮ ਵਿੱਚ ਮੱਦਦਗਾਰ ਸਾਬਤ ਹੋ ਸਕਦਾ ਹੈ। ਮਾਰਚ ਤੋਂ ਬਾਅਦ, ਸ਼ਨੀ ਦਾ ਗੋਚਰ ਸੱਤਵੇਂ ਘਰ ਵਿੱਚ ਹੋਵੇਗਾ, ਜੋ ਉਹਨਾਂ ਲੋਕਾਂ ਲਈ ਸਹਾਇਕ ਬਣੇਗਾ, ਜੋ ਪ੍ਰੇਮ ਵਿਆਹ ਕਰਨ ਦੀ ਇੱਛਾ ਰੱਖਦੇ ਹਨ। ਇਸ ਦਾ ਅਰਥ ਇਹ ਹੈ ਕਿ ਜਿਨ੍ਹਾਂ ਦਾ ਪ੍ਰੇਮ ਸੱਚਾ ਹੈ ਅਤੇ ਜੋ ਇਸ ਨੂੰ ਵਿਆਹ ਵਿੱਚ ਬਦਲਣਾ ਚਾਹੁੰਦੇ ਹਨ, ਉਨ੍ਹਾਂ ਲਈ ਪੰਜਵੇਂ ਘਰ ਦਾ ਸੁਆਮੀ ਸ਼ਨੀ ਮੱਦਦ ਕਰੇਗਾ।
ਇਸ ਦੇ ਵਿਰੁੱਧ, ਜਿਨ੍ਹਾਂ ਲਈ ਪਿਆਰ ਸਿਰਫ਼ ਟਾਈਮ ਪਾਸ ਹੈ, ਉਨ੍ਹਾਂ ਲਈ ਸ਼ਨੀ ਦਾ ਇਹ ਗੋਚਰ ਚੰਗਾ ਨਹੀਂ ਮੰਨਿਆ ਜਾਵੇਗਾ। ਕੰਨਿਆ ਰਾਸ਼ੀਫਲ 2025 ਦੇ ਅਨੁਸਾਰ, ਦੇਵ ਗੁਰੂ ਬ੍ਰਹਸਪਤੀ ਦਾ ਗੋਚਰ ਪ੍ਰੇਮ ਸਬੰਧਾਂ ਲਈ ਮਈ ਦੇ ਮੱਧ ਤੱਕ ਅਨੁਕੂਲ ਰਹੇਗਾ। ਇਸੇ ਤਰ੍ਹਾਂ ਸ਼ੁੱਕਰ ਦਾ ਗੋਚਰ ਵੀ ਜ਼ਿਆਦਾਤਰ ਸਮੇਂ ਤੁਹਾਡੇ ਪੱਖ ਵਿੱਚ ਰਹੇਗਾ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਤੁਸੀਂ ਆਪਣੇ ਪ੍ਰੇਮ ਜੀਵਨ ਦਾ ਚੰਗਾ ਆਨੰਦ ਲੈ ਸਕੋਗੇ, ਜਦੋਂ ਕਿ ਕੁਝ ਲੋਕ ਪ੍ਰੇਮ ਸਬੰਧਾਂ ਨੂੰ ਲੈ ਕੇ ਨਿਰਾਸ਼ ਵੀ ਹੋ ਸਕਦੇ ਹਨ। ਇਸ ਤਰ੍ਹਾਂ, ਪ੍ਰੇਮ ਸਬੰਧਾਂ ਦੇ ਲਈ ਨਵਾਂ ਸਾਲ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ।
ਸਾਲ 2025 ਵਿੱਚ ਕੰਨਿਆ ਰਾਸ਼ੀ ਵਾਲ਼ਿਆਂ ਦਾ ਵਿਆਹ ਅਤੇ ਸ਼ਾਦੀਸ਼ੁਦਾ ਜੀਵਨ
ਕੰਨਿਆ ਰਾਸ਼ੀ ਵਾਲ਼ਿਓ, ਜਿਨ੍ਹਾਂ ਦੀ ਵਿਆਹ ਦੀ ਉਮਰ ਹੈ ਅਤੇ ਜਿਹੜੇ ਲੋਕ ਵਿਆਹ ਕਰਵਾਓਣ ਲਈ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਲਈ ਇਸ ਸਾਲ ਦਾ ਪਹਿਲਾ ਹਿੱਸਾ ਤੁਲਨਾਤਮਕ ਤੌਰ 'ਤੇ ਜ਼ਿਆਦਾ ਮੱਦਦਗਾਰ ਦਿਖਾਈ ਦੇ ਰਿਹਾ ਹੈ। ਸੱਤਵੇਂ ਘਰ ਦਾ ਸੁਆਮੀ ਬ੍ਰਹਸਪਤੀ ਭਾਗ ਘਰ ਵਿੱਚ ਹੈ। ਇਹ ਸਪੱਸ਼ਟ ਹੈ ਕਿ ਤੁਹਾਡੇ ਚੰਗੇ ਕਰਮਾਂ ਦੇ ਨਤੀਜੇ ਵੱਜੋਂ ਤੁਹਾਨੂੰ ਆਪਣੀ ਕੁੰਡਲੀ ਦੇ ਅਨੁਸਾਰ, ਯੋਗ ਅਤੇ ਧਾਰਮਿਕ ਸੁਭਾਅ ਵਾਲਾ ਜੀਵਨ ਸਾਥੀ ਮਿਲਣ ਦੀ ਸੰਭਾਵਨਾ ਮਜ਼ਬੂਤ ਰਹੇਗੀ। ਮਈ ਦੇ ਮੱਧ ਤੋਂ ਬਾਅਦ ਵਿਆਹ ਦੀ ਸੰਭਾਵਨਾ ਘੱਟ ਹੋ ਸਕਦੀ ਹੈ। ਇਸ ਲਈ ਮਈ ਦੇ ਮੱਧ ਤੋਂ ਪਹਿਲਾਂ-ਪਹਿਲਾਂ ਵਿਆਹ ਦੀਆਂ ਗੱਲਾਂ ਨੂੰ ਅੱਗੇ ਵਧਾ ਲਓ।
ਸ਼ਾਦੀਸ਼ੁਦਾ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਮਾਮਲੇ ਵਿੱਚ ਨਵਾਂ ਸਾਲ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਇੱਕ ਪਾਸੇ, ਜਿੱਥੇ ਮਈ ਦੇ ਮੱਧ ਤੋਂ ਬਾਅਦ ਸੱਤਵੇਂ ਘਰ ਤੋਂ ਰਾਹੂ-ਕੇਤੂ ਦਾ ਪ੍ਰਭਾਵ ਦੂਰ ਹੋ ਕੇ ਆਪਸੀ ਗਲਤਫਹਿਮੀਆਂ ਨੂੰ ਦੂਰ ਕਰਨ ਦਾ ਕੰਮ ਕਰ ਰਿਹਾ ਹੈ, ਉੱਥੇ ਹੀ ਮਾਰਚ ਦੇ ਮਹੀਨੇ ਤੋਂ ਸ਼ਨੀ ਦਾ ਸੱਤਵੇਂ ਘਰ ਵਿੱਚ ਹੋਣਾ ਕੁਝ ਪਰੇਸ਼ਾਨੀਆਂ ਆਉਣ ਦੇ ਸੰਕੇਤ ਦੇ ਰਿਹਾ ਹੈ। ਇਸ ਦਾ ਅਰਥ ਹੈ ਕਿ ਗਲਤਫਹਿਮੀਆਂ ਦੇ ਕਾਰਨ ਰਿਸ਼ਤਿਆਂ ਵਿੱਚ ਆਈ ਕਮਜ਼ੋਰੀ ਇਸ ਸਾਲ ਦੂਰ ਹੋਵੇਗੀ, ਪਰ ਸ਼ਨੀ ਦੀ ਮੌਜੂਦਗੀ ਹੋਣ ਦੇ ਕਾਰਨ ਕਿਸੇ ਗੱਲ ਨੂੰ ਲੈ ਕੇ ਜ਼ਿੱਦ ਦੀ ਭਾਵਨਾ ਆ ਸਕਦੀ ਹੈ ਜਾਂ ਜੀਵਨ ਸਾਥੀ ਦੀ ਸਿਹਤ ਨੂੰ ਲੈ ਕੇ ਕੁਝ ਪਰੇਸ਼ਾਨੀਆਂ ਦੇਖਣ ਨੂੰ ਮਿਲ ਸਕਦੀਆਂ ਹਨ।
ਇਸ ਦਾ ਮਤਲਬ ਹੈ ਕਿ ਪੁਰਾਣੀਆਂ ਸਮੱਸਿਆਵਾਂ ਦੂਰ ਹੋਣ ਦੇ ਯੋਗ ਬਣ ਰਹੇ ਹਨ, ਪਰ ਕਿਸੇ ਨਵੇਂ ਸਿਰੇ ਤੋਂ ਕੋਈ ਸਮੱਸਿਆ ਆ ਵੀ ਸਕਦੀ ਹੈ। ਇਸ ਲਈ ਕਿਸੇ ਵੀ ਨਵੀਂ ਸਮੱਸਿਆ ਨੂੰ ਵੱਡੀ ਹੋਣ ਤੋਂ ਰੋਕਣ ਦੀ ਕੋਸ਼ਿਸ਼ ਜ਼ਰੂਰੀ ਰਹੇਗੀ।
ਸਾਲ 2025 ਵਿੱਚ ਕੰਨਿਆ ਰਾਸ਼ੀ ਵਾਲ਼ਿਆਂ ਦਾ ਪਰਿਵਾਰਕ ਅਤੇ ਗ੍ਰਹਿਸਥ ਜੀਵਨ
ਕੰਨਿਆ ਰਾਸ਼ੀਫਲ ਦੇ ਅਨੁਸਾਰ, ਪਰਿਵਾਰਕ ਮਾਮਲਿਆਂ ਵਿੱਚ ਇਸ ਸਾਲ ਕਿਸੇ ਵੱਡੀ ਸਮੱਸਿਆ ਦੀ ਸੰਭਾਵਨਾ ਨਹੀਂ ਹੈ। ਤੁਹਾਡੇ ਦੂਜੇ ਘਰ ਦਾ ਸੁਆਮੀ, ਸ਼ੁੱਕਰ, ਸਾਲ ਦੇ ਜ਼ਿਆਦਾਤਰ ਸਮਾਂ ਵਧੀਆ ਸਥਿਤੀ ਵਿੱਚ ਰਹੇਗਾ। ਇਸ ਦੇ ਨਤੀਜੇ ਵੱਜੋਂ ਪਰਿਵਾਰਕ ਜੀਵਨ ਵਿੱਚ ਚੰਗੇ ਸਬੰਧ ਬਣੇ ਰਹਿਣਗੇ। ਪਰਿਵਾਰ ਦੇ ਮੈਂਬਰ ਇੱਕ-ਦੂਜੇ ਨਾਲ ਜਿੱਥੋਂ ਤੱਕ ਸੰਭਵ ਹੋਵੇ, ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿਣਗੇ। ਮਈ ਮਹੀਨੇ ਦੇ ਮੱਧ ਤੋਂ ਬਾਅਦ ਦੇਵ ਗੁਰੂ ਬ੍ਰਹਸਪਤੀ ਪੰਜਵੀਂ ਦ੍ਰਿਸ਼ਟੀ ਨਾਲ ਦੂਜੇ ਘਰ ਨੂੰ ਦੇਖ ਕੇ ਘਰ ਪਰਿਵਾਰ ਦੇ ਮਾਹੌਲ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰਨਗੇ। ਇਸ ਤਰ੍ਹਾਂ, ਅਸੀਂ ਕਹਿ ਸਕਦੇ ਹਾਂ ਕਿ ਇਸ ਸਾਲ ਪਰਿਵਾਰਕ ਮਾਮਲਿਆਂ ਵਿੱਚ ਕਿਸੇ ਵੱਡੀ ਸਮੱਸਿਆ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ, ਜਾਣ-ਬੁੱਝ ਕੇ ਕਿਸੇ ਸਮੱਸਿਆ ਨੂੰ ਵੱਡੀ ਹੋਣ ਨਹੀਂ ਦੇਣਾ ਚਾਹੀਦਾ।
ਗ੍ਰਹਿਸਥ ਸਬੰਧੀ ਮਾਮਲਿਆਂ ਦੀ ਗੱਲ ਕਰੀਏ ਤਾਂ ਇਸ ਸਾਲ ਤੁਹਾਨੂੰ ਮਿਲੇ-ਜੁਲੇ ਨਤੀਜੇ ਮਿਲ ਸਕਦੇ ਹਨ। ਮਾਰਚ ਦੇ ਮਹੀਨੇ ਤੱਕ ਚੌਥੇ ਘਰ ਵਿੱਚ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਹੈ। ਇਸ ਦੇ ਨਾਲ ਹੀ, ਚੌਥੇ ਘਰ ਦਾ ਸੁਆਮੀ ਬ੍ਰਹਸਪਤੀ ਵੀ ਮਈ ਦੇ ਮਹੀਨੇ ਦੇ ਮੱਧ ਤੱਕ ਚੰਗੀ ਸਥਿਤੀ ਵਿੱਚ ਰਹੇਗਾ। ਇਸ ਲਈ, ਉਸ ਵੇਲੇ ਤੱਕ ਆਮ ਤੌਰ 'ਤੇ ਗ੍ਰਹਿਸਥ ਜੀਵਨ ਵੀ ਅਨੁਕੂਲ ਰਹੇਗਾ, ਪਰ ਮਾਰਚ ਤੋਂ ਬਾਅਦ ਸ਼ਨੀ ਦਾ ਪ੍ਰਭਾਵ ਸ਼ੁਰੂ ਹੋਵੇਗਾ, ਜੋ ਹੌਲ਼ੀ-ਹੌਲ਼ੀ ਕੁਝ ਸਮੱਸਿਆਵਾਂ ਨੂੰ ਵਧਾ ਸਕਦਾ ਹੈ। ਪਰ ਮਾਰਚ ਤੋਂ ਬਾਅਦ ਸ਼ਨੀ ਦਾ ਪ੍ਰਭਾਵ ਸ਼ੁਰੂ ਹੋਵੇਗਾ, ਜੋ ਹੌਲ਼ੀ-ਹੌਲ਼ੀ ਕੁਝ ਸਮੱਸਿਆਵਾਂ ਨੂੰ ਵਧਾ ਸਕਦਾ ਹੈ। ਹਾਲਾਂਕਿ ਕੰਨਿਆ ਰਾਸ਼ੀਫਲ 2025 ਦੇ ਅਨੁਸਾਰ, ਮਈ ਦੇ ਮਹੀਨੇ ਦੇ ਮੱਧ ਤੋਂ ਬਾਅਦ ਵੀ ਬ੍ਰਹਸਪਤੀ ਚੌਥੇ ਘਰ ਵੱਲ ਨਜ਼ਰ ਕਰ ਕੇ ਅਨੁਕੂਲਤਾ ਦੇਣ ਦੀ ਕੋਸ਼ਿਸ਼ ਕਰਨਗੇ, ਪਰ ਕਿਸੇ ਨਾ ਕਿਸੇ ਰੁਕਾਵਟ ਦੇ ਕਾਰਨ ਵਾਰ-ਵਾਰ ਸਮੱਸਿਆ ਆ ਸਕਦੀ ਹੈ। ਇਸ ਹਾਲਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਮਈ ਦੇ ਮੱਧ ਤੱਕ ਗ੍ਰਹਿਸਥ ਸਬੰਧੀ ਮਾਮਲਿਆਂ ਵਿੱਚ ਕਿਸੇ ਵੱਡੀ ਸਮੱਸਿਆ ਦੀ ਸੰਭਾਵਨਾ ਨਹੀਂ ਹੈ, ਪਰ ਮਈ ਦੇ ਮੱਧ ਤੋਂ ਬਾਅਦ ਅਣਗਹਿਲੀ ਦੀ ਹਾਲਤ ਵਿੱਚ ਗ੍ਰਹਿਸਥ ਜੀਵਨ ਵਿੱਚ ਕੁਝ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਘਰ-ਗ੍ਰਹਿਸਥੀ ਨਾਲ ਜੁੜੇ ਕੰਮਾਂ ਨੂੰ ਸਮੇਂ-ਸਿਰ ਪੂਰਾ ਕਰਨਾ ਜ਼ਰੂਰੀ ਰਹੇਗਾ।
ਬਹੁਤ ਜ਼ਰੂਰੀ ਚੀਜ਼ਾਂ ਦੀ ਖਰੀਦਦਾਰੀ ਨੂੰ ਲੈ ਕੇ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਫਜ਼ੂਲਖਰਚੀ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਤੁਸੀਂ ਗ੍ਰਹਿਸਥ ਜੀਵਨ ਵਿੱਚ ਅਨੁਕੂਲਤਾ ਬਣਾ ਕੇ ਰੱਖਣ ਵਿੱਚ ਕਾਮਯਾਬ ਹੋ ਸਕੋਗੇ।
ਸਾਲ 2025 ਵਿੱਚ ਕੰਨਿਆ ਰਾਸ਼ੀ ਵਾਲ਼ਿਆਂ ਲਈ ਜ਼ਮੀਨ, ਮਕਾਨ ਅਤੇ ਵਾਹਨ ਸੁੱਖ
ਕੰਨਿਆ ਰਾਸ਼ੀ ਵਾਲ਼ਿਓ, ਜ਼ਮੀਨ ਅਤੇ ਮਕਾਨ ਸਬੰਧੀ ਮਾਮਲਿਆਂ ਵਿੱਚ ਇਸ ਸਾਲ ਦਾ ਪਹਿਲਾ ਹਿੱਸਾ ਬਹੁਤ ਚੰਗਾ ਰਹਿ ਸਕਦਾ ਹੈ। ਚੌਥੇ ਘਰ ਦਾ ਸੁਆਮੀ ਬ੍ਰਹਸਪਤੀ ਮਈ ਮਹੀਨੇ ਦੇ ਮੱਧ ਤੱਕ ਭਾਗ ਸਥਾਨ ਵਿੱਚ ਰਹਿ ਕੇ ਜ਼ਮੀਨ ਅਤੇ ਮਕਾਨ ਸਬੰਧੀ ਸੁੱਖ ਪ੍ਰਦਾਨ ਕਰਨ ਦਾ ਕੰਮ ਕਰੇਗਾ। ਇਸ ਦਾ ਅਰਥ ਹੈ ਕਿ ਜੇਕਰ ਤੁਸੀਂ ਕੋਈ ਜ਼ਮੀਨ ਜਾਂ ਪਲਾਟ ਖਰੀਦਣਾ ਚਾਹੁੰਦੇ ਹੋ, ਤਾਂ ਮਈ ਮਹੀਨੇ ਦੇ ਮੱਧ ਤੋਂ ਪਹਿਲਾਂ ਖਰੀਦ ਲੈਣਾ ਬਿਹਤਰ ਰਹੇਗਾ। ਕੰਨਿਆ ਰਾਸ਼ੀਫਲ 2025 ਦੇ ਅਨੁਸਾਰ, ਮਾਰਚ ਮਹੀਨੇ ਤੋਂ ਬਾਅਦ ਸ਼ਨੀ ਦੀ ਦ੍ਰਿਸ਼ਟੀ ਇਸ ਮਾਮਲੇ ਵਿੱਚ ਕੁਝ ਸੁਸਤੀ ਪੈਦਾ ਕਰ ਸਕਦੀ ਹੈ। ਹਾਲਾਂਕਿ ਮਈ ਮਹੀਨੇ ਦੇ ਮੱਧ ਤੱਕ ਦਾ ਸਮਾਂ ਫੇਰ ਵੀ ਚੰਗਾ ਮੰਨਿਆ ਜਾ ਸਕਦਾ ਹੈ। ਉਸ ਤੋਂ ਬਾਅਦ ਭਾਵੇਂ ਬ੍ਰਹਸਪਤੀ ਆਪਣੇ ਘਰ ਨੂੰ ਦੇਖ ਕੇ ਇਸ ਮਾਮਲੇ ਵਿੱਚ ਉਪਲਬਧੀਆਂ ਦਿਲਵਾਉਣ ਦੀ ਕੋਸ਼ਿਸ਼ ਕਰੇਗਾ, ਪਰ ਕੁਝ ਛੋਟੀਆਂ-ਮੋਟੀਆਂ ਰੁਕਾਵਟਾਂ ਜਾਂ ਮੁਸ਼ਕਲਾਂ ਦੇ ਕਾਰਨ ਇਸ ਮਾਮਲੇ ਨੂੰ ਲੈ ਕੇ ਤੁਹਾਡਾ ਮਨ ਖਰਾਬ ਹੋ ਸਕਦਾ ਹੈ।
ਜਦੋਂ ਵਾਹਨ ਸਬੰਧੀ ਮਾਮਲੇ ਦੀ ਗੱਲ ਕੀਤੀ ਜਾਵੇ, ਤਾਂ ਇਸ ਮਾਮਲੇ ਵਿੱਚ ਵੀ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਮਹੀਨੇ ਤੱਕ ਪਹਿਲ ਕਰਨ ਲਈ ਸਮਾਂ ਬਿਹਤਰ ਰਹੇਗਾ। ਹਾਲਾਂਕਿ ਮਾਰਚ ਤੋਂ ਮਈ ਮਹੀਨੇ ਦੇ ਮੱਧ ਦੇ ਵਿਚਕਾਰ ਦਾ ਸਮਾਂ ਵੀ ਔਸਤ ਨਤੀਜੇ ਦੇ ਕੇ ਉਪਲਬਧੀਆਂ ਦਿਲਵਾਉਣ ਦਾ ਕੰਮ ਕਰੇਗਾ, ਪਰ ਇਸ ਤੋਂ ਬਾਅਦ ਜੇਕਰ ਵਾਹਨ ਖਰੀਦਣਾ ਬਹੁਤ ਜ਼ਰੂਰੀ ਹੋਵੇ, ਤਾਂ ਚੰਗੀ ਤਰ੍ਹਾਂ ਸੋਚ-ਵਿਚਾਰ ਕਰ ਕੇ ਅਤੇ ਮਾਡਲ ਜਾਂ ਗੱਡੀ ਬਾਰੇ ਠੀਕ ਤਰੀਕੇ ਨਾਲ ਜਾਂਚ-ਪੜਤਾਲ ਕਰਕੇ ਅਤੇ ਮਾਹਰਾਂ ਦੀ ਸਲਾਹ ਲੈ ਕੇ ਹੀ ਅਗੇ ਵਧਣਾ ਠੀਕ ਰਹੇਗਾ। ਜਲਦਬਾਜ਼ੀ ਜਾਂ ਬਹੁਤ ਜ਼ਿਆਦਾ ਉਤਸ਼ਾਹ ਵਿੱਚ ਕੰਮ ਕਰਨ ਦੀ ਹਾਲਤ ਵਿੱਚ ਤੁਸੀਂ ਗਲਤ ਵਾਹਨ ਦੀ ਚੋਣ ਕਰ ਸਕਦੇ ਹੋ। ਇਸ ਲਈ, ਮਈ ਮਹੀਨੇ ਦੇ ਮੱਧ ਤੋਂ ਬਾਅਦ ਵਾਹਨ ਸਬੰਧੀ ਫੈਸਲਿਆਂ ਨੂੰ ਬਹੁਤ ਹੀ ਸਾਵਧਾਨੀ ਨਾਲ ਪੂਰਾ ਕਰਨਾ ਜ਼ਰੂਰੀ ਹੋਵੇਗਾ।
ਸਾਲ 2025 ਵਿੱਚ ਕੰਨਿਆ ਰਾਸ਼ੀ ਵਾਲ਼ਿਆਂ ਦੇ ਲਈ ਉਪਾਅ
- ਕਾਲ਼ੇ ਰੰਗ ਦੀ ਗਊ ਦੀ ਰੋਜ਼ਾਨਾ ਸੇਵਾ ਕਰੋ।
- ਹਰ ਰੋਜ਼ ਗਣੇਸ਼ ਜੀ ਦੀ ਪੂਜਾ ਕਰੋ।
- ਹਰ ਰੋਜ਼ ਆਪਣੇ ਮੱਥੇ 'ਤੇ ਕੇਸਰ ਦਾ ਟਿੱਕਾ ਲਗਾਓ।
ਰਤਨ, ਯੰਤਰ ਸਮੇਤ ਹਰ ਤਰ੍ਹਾਂ ਦੇ ਜੋਤਿਸ਼ ਉਪਾਵਾਂ ਦੇ ਲਈ ਵਿਜ਼ਿਟ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ
1. 2025 ਵਿੱਚ ਕੰਨਿਆ ਜਾਤਕਾਂ ਦਾ ਭਵਿੱਖ ਕਿਹੋ-ਜਿਹਾ ਹੋਵੇਗਾ?
ਸਾਲ 2025 ਵਿੱਚ ਕੰਨਿਆ ਜਾਤਕਾਂ ਨੂੰ ਜੀਵਨ ਦੇ ਵੱਖ-ਵੱਖ ਮੋਰਚਿਆਂ 'ਤੇ ਆਪਣੀ ਮਿਹਨਤ ਦੇ ਅਨੁਸਾਰ ਹੀ ਸ਼ੁਭ ਅਤੇ ਪ੍ਰਤੀਕੂਲ ਨਤੀਜੇ ਮਿਲਣਗੇ।
2. ਕੰਨਿਆ ਰਾਸ਼ੀ ਵਾਲ਼ਿਆਂ ਦਾ ਸਮਾਂ ਕਦੋਂ ਤੱਕ ਖਰਾਬ ਰਹੇਗਾ?
ਕੰਨਿਆ ਰਾਸ਼ੀਫਲ 2025 ਦੇ ਅਨੁਸਾਰ, ਕੰਨਿਆ ਰਾਸ਼ੀ ‘ਤੇ ਸ਼ਨੀ ਦੀ ਸਾੜ੍ਹਸਤੀ ਦੀ ਸ਼ੁਰੂਆਤ 27 ਅਗਸਤ 2036 ਤੋਂ ਹੋਵੇਗੀ ਅਤੇ ਇਸ ਦਾ ਅੰਤ 12 ਦਸੰਬਰ 2043 ਨੂੰ ਹੋਵੇਗਾ।
3. ਕੰਨਿਆ ਰਾਸ਼ੀ ਦੀ ਦੇਵੀ ਕੌਣ ਹੈ?
ਆਪਣੇ ਜੀਵਨ ਵਿੱਚ ਸ਼ੁਭ ਨਤੀਜੇ ਪ੍ਰਾਪਤ ਕਰਨ ਲਈ ਕੰਨਿਆ ਜਾਤਕਾਂ ਨੂੰ ਮਾਤਾ ਭੁਵਨੇਸ਼ਵਰੀ ਜਾਂ ਮਾਤਾ ਚੰਦਰਘੰਟਾ ਦੀ ਪੂਜਾ ਕਰਨੀ ਚਾਹੀਦੀ ਹੈ।
Astrological services for accurate answers and better feature
Astrological remedies to get rid of your problems

AstroSage on MobileAll Mobile Apps
- Jupiter Transit & Saturn Retrograde 2025 – Effects On Zodiacs, The Country, & The World!
- Budhaditya Rajyoga 2025: Sun-Mercury Conjunction Forming Auspicious Yoga
- Weekly Horoscope From 5 May To 11 May, 2025
- Numerology Weekly Horoscope: 4 May, 2025 To 10 May, 2025
- Mercury Transit In Ashwini Nakshatra: Unleashes Luck & Prosperity For 3 Zodiacs!
- Shasha Rajyoga 2025: Supreme Alignment Of Saturn Unleashes Power & Prosperity!
- Tarot Weekly Horoscope (04-10 May): Scanning The Week Through Tarot
- Kendra Trikon Rajyoga 2025: Turn Of Fortunes For These 3 Zodiac Signs!
- Saturn Retrograde 2025 After 30 Years: Golden Period For 3 Zodiac Signs!
- Jupiter Transit 2025: Fortunes Awakens & Monetary Gains From 15 May!
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025