ਕਰੀਅਰ ਰਾਸ਼ੀਫਲ 2025

ਕਰੀਅਰ ਰਾਸ਼ੀਫਲ 2025 ਤੋਂ ਜਾਣੋ ਕਿ ਸਾਲ 2025 ਵਿੱਚ ਤੁਹਾਡਾ ਕਰੀਅਰ ਕਿਹੜੀ ਦਿਸ਼ਾ ਵਿੱਚ ਜਾਣ ਵਾਲਾ ਹੈ। ਕੀ ਇਸ ਸਾਲ ਤੁਹਾਨੂੰ ਕਰੀਅਰ ਨਾਲ ਸਬੰਧਤ ਸ਼ੁਭ ਨਤੀਜੇ ਮਿਲਣਗੇ ਜਾਂ ਚੁਣੌਤੀਆਂ ਬਣੀਆਂ ਰਹਿਣਗੀਆਂ? ਕਿਤੇ ਕਰੀਅਰ ਵਿੱਚ ਉਤਾਰ-ਚੜ੍ਹਾਅ ਤਾਂ ਨਹੀਂ ਆਵੇਗਾ? ਕੀ ਕੁਝ ਉਪਾਅ ਕਰਕੇ ਤੁਸੀਂ ਕਰੀਅਰ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਐਸਟ੍ਰੋਸੇਜ ਦੇ ਇਸ ਖ਼ਾਸ ਲੇਖ ਰਾਹੀਂ ਮਿਲਣਗੇ।

ਕਰੀਅਰ ਰਾਸ਼ੀਫਲ 2025

ਜੀਵਨ ਨਾਲ਼ ਜੁੜੀ ਹਰ ਛੋਟੀ-ਵੱਡੀ ਸਮੱਸਿਆ ਦਾ ਹੱਲ ਜਾਣਨ ਦੇ ਲਈ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਅਤੇ ਚੈਟ ਕਰੋ

ਇਹ ਖ਼ਾਸ ਲੇਖ ਵੈਦਿਕ ਜੋਤਿਸ਼ 'ਤੇ ਆਧਾਰਿਤ ਹੈ ਅਤੇਸਾਡੇ ਵਿਦਵਾਨ ਜੋਤਸ਼ੀਆਂ ਦੁਆਰਾ ਗ੍ਰਹਾਂ ਅਤੇ ਨਕਸ਼ੱਤਰਾਂ ਦੀ ਚਾਲ ਅਤੇ ਸਥਿਤੀ ਦੀ ਗਣਨਾ ਕਰਨ ਤੋਂ ਬਾਅਦ ਤਿਆਰ ਕੀਤਾ ਗਿਆ ਹੈ। ਇੱਥੇ ਦਿੱਤੀ ਗਈ ਭਵਿੱਖਬਾਣੀ ਦੇ ਅਨੁਸਾਰ ਦਿੱਤੇ ਗਏ ਉਪਾਵਾਂ ਨੂੰ ਅਪਣਾ ਕੇ ਤੁਸੀਂ ਆਉਣ ਵਾਲੇ ਸਾਲ ਵਿੱਚ ਆਪਣੇ ਕਰੀਅਰ ਵਿੱਚ ਕਈ ਗੁਣਾ ਵੱਧ ਸਫਲਤਾ ਪ੍ਰਾਪਤ ਕਰ ਸਕਦੇ ਹੋ। ਤਾਂ ਆਓ, ਬਿਨਾ ਦੇਰ ਕੀਤੇ ਇਸ ਖ਼ਾਸ ਲੇਖ ਕਰੀਅਰ ਰਾਸ਼ੀਫਲ 2025 ਦੀ ਸ਼ੁਰੂਆਤ ਕਰਦੇ ਹਾਂ ਅਤੇ ਕਰੀਅਰ ਦੇ ਸੰਦਰਭ ਵਿੱਚ 2025 ਦੀ ਇਸ ਝੋਲ਼ੀ 'ਚ ਤੁਹਾਡੇ ਲਈ ਕੀ ਕੁਝ ਨਵਾਂ ਆਉਣ ਵਾਲਾ ਹੈ, ਇਹ ਜਾਣ ਲੈਂਦੇ ਹਾਂ। ਇਸ ਤੋਂ ਇਲਾਵਾ, ਤੁਹਾਨੂੰ ਇਹ ਵੀ ਜਾਣਕਾਰੀ ਮਿਲੇਗੀ ਕਿ ਕਰੀਅਰ ਦੀ ਯੋਜਨਾ ਬਣਾਉਣ ਲਈ ਅਤੇ ਕਰੀਅਰ ਬਦਲਣ ਲਈ ਕਿਹੜਾ ਸਮਾਂ ਸਹੀ ਹੋਵੇਗਾ, ਤਾਂ ਜੋ ਤੁਸੀਂ ਆਪਣੀ ਨੌਕਰੀ ਜਾਂ ਕਾਰੋਬਾਰ ਨਾਲ ਸਬੰਧਤ ਫ਼ੈਸਲੇ ਲੈ ਸਕੋ।

Read in English: Career Horoscope 2025

हिंदी में पढ़ें: करियर राशिफल 2025

ਮੇਖ਼ ਰਾਸ਼ੀ

ਸਭ ਤੋਂ ਪਹਿਲਾਂ ਗੱਲ ਕਰੀਏ ਮੇਖ਼ ਰਾਸ਼ੀ ਦੇ ਜਾਤਕਾਂ ਦੀ, ਤਾਂ ਤੁਹਾਨੂੰ ਨੌਕਰੀ ਵਿੱਚ ਉਮੀਦ ਤੋਂ ਵੱਧ ਅਨੁਕੂਲ ਨਤੀਜੇ ਮਿਲਣਗੇ। ਇਸ ਸਾਲ ਮਈ ਤੋਂ ਬਾਅਦ ਰਾਹੂ ਦਾ ਗੋਚਰ ਤੁਹਾਡੇ ਲਈ ਅਨੁਕੂਲ ਨਤੀਜੇ ਲਿਆਵੇਗਾ। ਹਾਲਾਂਕਿ ਦੂਜੇ ਪਾਸੇ ਸ਼ਨੀ ਦੀ ਸਥਿਤੀ ਤੁਹਾਡੇ ਤੋਂ ਜ਼ਿਆਦਾ ਮਿਹਨਤ ਵੀ ਕਰਵਾ ਸਕਦੀ ਹੈ। ਮੇਖ਼ ਰਾਸ਼ੀ ਦੇ ਉਹ ਜਾਤਕ, ਜਿਨ੍ਹਾਂ ਦੀ ਨੌਕਰੀ ਯਾਤਰਾ ਨਾਲ ਜੁੜੀ ਹੋਈ ਹੈ ਜਾਂ ਜਿਨ੍ਹਾਂ ਨੂੰ ਦਫ਼ਤਰ ਦੀ ਥਾਂ ਫੀਲਡ ਵਿੱਚ ਰਹਿ ਕੇ ਕੰਮ ਕਰਨਾ ਪੈਂਦਾ ਹੈ, ਉਨ੍ਹਾਂ ਦੀ ਸਫਲਤਾ ਕੇਵਲ ਉਨ੍ਹਾਂ ਦੀ ਸਖਤ ਮਿਹਨਤ 'ਤੇ ਹੀ ਨਿਰਭਰ ਕਰੇਗੀ। ਇਸ ਤੋਂ ਇਲਾਵਾ ਕਰੀਅਰ ਰਾਸ਼ੀਫਲ 2025 ਦੇ ਅਨੁਸਾਰ, ਮੇਖ਼ ਰਾਸ਼ੀ ਦੇ ਉਹ ਜਾਤਕ ਜਿਹੜੇ ਦੂਰਸੰਚਾਰ ਵਿਭਾਗ, ਕੁਰੀਅਰ ਸੇਵਾ ਜਾਂ ਯਾਤਰਾ ਨਾਲ ਸਬੰਧਤ ਕੰਮ ਕਰਦੇ ਹਨ, ਉਹ ਇਸ ਸਾਲ ਚੰਗੇ ਨਤੀਜੇ ਪ੍ਰਾਪਤ ਕਰਨਗੇ।

ਜਿੱਥੋਂ ਤੱਕ ਕਾਰੋਬਾਰੀ ਜਾਤਕਾਂ ਦੀ ਗੱਲ ਹੈ, ਉਨ੍ਹਾਂ ਨੂੰ ਇਸ ਸਾਲ ਮਿਲੇ-ਜੁਲੇ ਨਤੀਜੇ ਮਿਲਣਗੇ। ਤੁਸੀਂ ਸਖਤ ਮਿਹਨਤ ਕਰੋਗੇ ਅਤੇ ਇਸੇ ਦੇ ਅਨੁਸਾਰ ਆਪਣੇ ਕਾਰੋਬਾਰ ਵਿੱਚ ਸਫਲਤਾ ਹਾਸਲ ਕਰੋਗੇ। ਮਾਰਚ ਤੋਂ ਬਾਅਦ, ਸ਼ਨੀ ਗ੍ਰਹਿ ਤੁਹਾਡੇ ਬਾਰ੍ਹਵੇਂ ਘਰ ਵਿੱਚ ਪ੍ਰਵੇਸ਼ ਕਰ ਜਾਵੇਗਾ, ਜੋ ਕਿ ਇਸ ਰਾਸ਼ੀ ਦੇ ਕੁਝ ਜਾਤਕਾਂ ਲਈ ਪਰੇਸ਼ਾਨੀ ਦਾ ਸੰਕੇਤ ਹੈ। ਹਾਲਾਂਕਿ, ਇਸ ਰਾਸ਼ੀ ਦੇ ਉਹ ਲੋਕ ਜਿਹੜੇ ਆਪਣੀ ਜਨਮਭੂਮੀ ਜਾਂ ਘਰ ਤੋਂ ਦੂਰ ਰਹਿ ਕੇ ਵਪਾਰ ਕਰ ਰਹੇ ਹਨ, ਉਹਨਾਂ ਨੂੰ ਇਸ ਸਾਲ ਸੰਤੋਸ਼ਜਣਕ ਨਤੀਜੇ ਮਿਲਣਗੇ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਮੇਖ਼ ਰਾਸ਼ੀਫਲ 2025

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੀ ਗੱਲ ਕਰੀਏ, ਤਾਂ ਇਸ ਸਾਲ ਦਸਵੇਂ ਘਰ ਦਾ ਸੁਆਮੀ ਸਾਲ ਦੀ ਸ਼ੁਰੂਆਤ ਤੋਂ ਮਾਰਚ ਤੱਕ ਤੁਹਾਡੇ ਦਸਵੇਂ ਘਰ ਵਿੱਚ ਹੀ ਰਹੇਗਾ, ਜਿਸ ਕਾਰਨ ਤੁਹਾਡੇ ਜੀਵਨ ਵਿੱਚ ਕੰਮ ਦਾ ਦਬਾਅ ਵੱਧ ਸਕਦਾ ਹੈ। ਇਸ ਦੌਰਾਨ, ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੇ ਕੰਮ ਵਿੱਚ ਕੁਝ ਕਮੀਆਂ ਲੱਭ ਸਕਦੇ ਹਨ। ਹਾਲਾਂਕਿ, ਫੇਰ ਵੀ ਕਾਰਜ ਸਥਾਨ 'ਤੇ ਲੋਕ ਤੁਹਾਡੇ ਤੋਂ ਪ੍ਰਭਾਵਿਤ ਨਜ਼ਰ ਆਉਣਗੇ। ਮਈ ਤੋਂ ਬਾਅਦ, ਬ੍ਰਹਸਪਤੀ ਦਾ ਗੋਚਰ ਤੁਹਾਡੇ ਛੇਵੇਂ ਅਤੇ ਦਸਵੇਂ ਘਰ ਨੂੰ ਪ੍ਰਭਾਵਿਤ ਕਰੇਗਾ, ਜੋ ਇਸ ਗੱਲ ਦੇ ਸੰਕੇਤ ਦਿੰਦਾ ਹੈ ਕਿ ਇਸ ਅਵਧੀ ਵਿੱਚ ਤੁਹਾਨੂੰ ਨੌਕਰੀ ਵਿੱਚ ਵਧੀਆ ਨਤੀਜੇ ਮਿਲਣਗੇ। ਬ੍ਰਿਸ਼ਭ ਰਾਸ਼ੀ ਦੇ ਉਹ ਜਾਤਕ ਜਿਹੜੇ ਆਪਣੀ ਨੌਕਰੀ ਬਦਲਨਾ ਚਾਹੁੰਦੇ ਹਨ, ਉਹਨਾਂ ਲਈ ਵੀ ਇਹ ਸਾਲ ਅਨੁਕੂਲ ਰਹੇਗਾ।

ਜਿੱਥੋਂ ਤੱਕ ਕਾਰੋਬਾਰੀ ਜਾਤਕਾਂ ਦੀ ਗੱਲ ਹੈ, ਬ੍ਰਿਸ਼ਭ ਰਾਸ਼ੀ ਦੇ ਉਹ ਜਾਤਕ ਜਿਹੜੇ ਵਪਾਰ ਦੇ ਖੇਤਰ ਨਾਲ ਜੁੜੇ ਹੋਏ ਹਨ, ਉਹਨਾਂ ਲਈ ਸ਼ਨੀ ਦਾ ਗੋਚਰ ਸਖਤ ਮਿਹਨਤ ਦੇ ਸੰਕੇਤ ਦਿੰਦਾ ਹੈ। ਹਾਲਾਂਕਿ, ਸਕਾਰਾਤਮਕ ਪੱਖ ਤੋਂ ਵੇਖੀਏ ਤਾਂ ਸ਼ਨੀ ਦੀ ਸਥਿਤੀ ਤੁਹਾਡੇ ਵਪਾਰ ਨੂੰ ਅੱਗੇ ਵਧਾਉਣ ਦੇ ਸੰਕੇਤ ਵੀ ਦਿੰਦੀ ਹੈ। ਮਾਰਚ ਤੋਂ ਬਾਅਦ ਦਸਵੇਂ ਘਰ ਦਾ ਸੁਆਮੀ ਲਾਭ ਘਰ ਵਿੱਚ ਪਹੁੰਚ ਜਾਵੇਗਾ, ਜਿਸ ਨਾਲ ਤੁਹਾਨੂੰ ਸਕਾਰਾਤਮਕ ਨਤੀਜੇ ਮਿਲਣਗੇ ਅਤੇ ਤੁਸੀਂ ਆਪਣੇ ਵਪਾਰ ਵਿੱਚ ਹੋਰ ਵੀ ਚੰਗਾ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਰਹੋਗੇ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਬ੍ਰਿਸ਼ਭ ਰਾਸ਼ੀਫਲ 2025

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਨੌਕਰੀਪੇਸ਼ਾ ਜਾਤਕਾਂ ਦੀ ਗੱਲ ਕਰੀਏ, ਤਾਂ ਜਨਵਰੀ ਤੋਂ ਲੈ ਕੇ ਮਈ ਦੇ ਮੱਧ ਤੱਕ, ਬ੍ਰਹਸਪਤੀ ਤੁਹਾਡੇ ਨੌਕਰੀ ਦੇ ਸਥਾਨ 'ਤੇ ਦ੍ਰਿਸ਼ਟੀ ਸੁੱਟੇਗਾ। ਇਸ ਦੌਰਾਨ, ਨੌਕਰੀ ਵਿੱਚ ਕੋਈ ਵੱਡੀ ਸਮੱਸਿਆ ਨਹੀਂ ਆਵੇਗੀ। ਹਾਲਾਂਕਿ, ਆਪਣੀਆਂ ਪ੍ਰਾਪਤੀਆਂ ਨੂੰ ਲੈ ਕੇ ਤੁਹਾਡੇ ਮਨ ਵਿੱਚ ਥੋੜਾ ਅਸੰਤੋਸ਼ ਰਹਿ ਸਕਦਾ ਹੈ। ਮਈ ਦੇ ਮੱਧ ਤੋਂ ਬਾਅਦ, ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਹੋਰ ਵੀ ਚੰਗੇ ਢੰਗ ਨਾਲ ਨਿਭਾਉਣ ਵਿੱਚ ਸਫਲ ਰਹੋਗੇ ਅਤੇ ਤੁਲਨਾਤਮਕ ਰੂਪ ਵਿੱਚ ਵਧੀਆ ਨਤੀਜੇ ਪ੍ਰਾਪਤ ਕਰੋਗੇ। ਜੇਕਰ ਇਸ ਰਾਸ਼ੀ ਦੇ ਜਾਤਕ ਨੌਕਰੀ ਬਦਲਣ ਦਾ ਵਿਚਾਰ ਕਰ ਰਹੇ ਹਨ, ਤਾਂ 2025 ਇਸ ਦੇ ਲਈ ਅਨੁਕੂਲ ਸਾਲ ਰਹੇਗਾ।

ਕਾਰੋਬਾਰੀ ਜਾਤਕਾਂ ਦੀ ਗੱਲ ਕਰੀਏ, ਤਾਂ ਮਿਥੁਨ ਰਾਸ਼ੀ ਦੇ ਜਾਤਕ ਜਿਹੜੇ ਵਪਾਰ ਦੇ ਖੇਤਰ ਨਾਲ ਜੁੜੇ ਹੋਏ ਹਨ, ਉਹਨਾਂ ਨੂੰ ਇਸ ਸਾਲ ਔਸਤ ਨਤੀਜੇ ਮਿਲਣਗੇ। ਇਸ ਰਾਸ਼ੀ ਦੇ ਉਹ ਜਾਤਕ ਜਿਹੜੇ ਵਿਦੇਸ਼ ਨਾਲ ਸਬੰਧਤ ਕੰਮ ਕਰਦੇ ਹਨ ਜਾਂ ਵਿਦੇਸ਼ ਵਿੱਚ ਰਹਿ ਕੇ ਵਪਾਰ ਕਰਦੇ ਹਨ, ਉਹਨਾਂ ਨੂੰ ਅਨੁਕੂਲ ਨਤੀਜੇ ਮਿਲਣਗੇ। ਕਰੀਅਰ ਰਾਸ਼ੀਫਲ 2025 ਕਹਿੰਦਾ ਹੈ ਕਿ ਮਈ ਦੇ ਮੱਧ ਤੋਂ ਬਾਅਦ ਦਾ ਸਮਾਂ ਇਸ ਰਾਸ਼ੀ ਦੇ ਵਪਾਰੀ ਜਾਤਕਾਂ ਦੇ ਲਈ ਅਨੁਕੂਲ ਰਹੇਗਾ। ਹਾਲਾਂਕਿ, ਸ਼ਨੀ ਦਾ ਗੋਚਰ ਇਸ ਸਾਲ ਤੁਹਾਨੂੰ ਮਿਹਨਤ ਕਰਵਾਉਂਦਾ ਰਹੇਗਾ, ਪਰ ਇਸ ਮਿਹਨਤ ਨਾਲ ਤੁਸੀਂ ਆਪਣੇ ਵਪਾਰ ਵਿੱਚ ਸਫਲਤਾ ਪ੍ਰਾਪਤ ਕਰੋਗੇ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਮਿਥੁਨ ਰਾਸ਼ੀਫਲ 2025

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲ ਪਿਛਲੇ ਸਾਲ ਦੀ ਤੁਲਨਾ ਵਿੱਚ ਕਾਫ਼ੀ ਅਨੁਕੂਲ ਰਹੇਗਾ। ਕਰੀਅਰ ਨਾਲ ਸਬੰਧਤ ਪਰੇਸ਼ਾਨੀਆਂ ਇਸ ਸਾਲ ਦੂਰ ਹੋਣ ਲੱਗਣਗੀਆਂ, ਖਾਸ ਕਰਕੇ ਮਾਰਚ ਤੋਂ ਬਾਅਦ ਦਾ ਸਮਾਂ ਨੌਕਰੀ ਦੇ ਲਿਹਾਜ਼ ਤੋਂ ਬਹੁਤ ਸ਼ੁਭ ਰਹੇਗਾ। ਇਸ ਰਾਸ਼ੀ ਦੇ ਜਿਨ੍ਹਾਂ ਜਾਤਕਾਂ ਦਾ ਸਬੰਧ ਮਾਰਕੀਟਿੰਗ ਦੇ ਖੇਤਰ ਨਾਲ ਹੈ, ਉਹ ਇਸ ਸਾਲ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਅਪ੍ਰੈਲ ਅਤੇ ਮਈ ਦੇ ਮਹੀਨੇ ਵੀ ਤੁਹਾਡੇ ਲਈ ਅਨੁਕੂਲਤਾ ਲਿਆਉਣਗੇ। ਮਈ ਦੇ ਮੱਧ ਵਿੱਚ ਬ੍ਰਹਸਪਤੀ ਦਾ ਗੋਚਰ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਵੇਗਾ, ਜਿਸ ਦੌਰਾਨ ਕੰਮ ਵਿੱਚ ਦੌੜ-ਭੱਜ ਅਤੇ ਦਬਾਅ ਵੱਧ ਰਹੇਗਾ। ਹਾਲਾਂਕਿ, ਇਸ ਦੇ ਨਤੀਜੇ ਅਨੁਕੂਲ ਹੀ ਮਿਲਣਗੇ। ਕਾਰਜ ਸਥਾਨ 'ਤੇ ਸਹਿਕਰਮੀਆਂ ਦਾ ਵਿਵਹਾਰ ਵੀ ਤੁਹਾਡੇ ਲਈ ਅਨੁਕੂਲ ਰਹੇਗਾ।

ਜਿੱਥੋਂ ਤੱਕ ਵਪਾਰੀ ਜਾਤਕਾਂ ਦੀ ਗੱਲ ਹੈ, ਉਹਨਾਂ ਨੂੰ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜ਼ਿਆਦਾ ਅਨੁਕੂਲ ਨਤੀਜੇ ਮਿਲਣਗੇ। ਸਲਾਹ ਦਿੱਤੀ ਜਾਂਦੀ ਹੈ ਕਿ ਕੋਈ ਵੀ ਫੈਸਲਾ ਜਲਦਬਾਜ਼ੀ ਵਿੱਚ ਜਾਂ ਲਾਪਰਵਾਹੀ ਨਾਲ ਨਾ ਲਿਆ ਜਾਵੇ। ਜਨਵਰੀ ਤੋਂ ਲੈ ਕੇ ਮਾਰਚ ਤੱਕ, ਸ਼ਨੀ ਤੁਹਾਡੇ ਅੱਠਵੇਂ ਘਰ ਵਿੱਚ ਰਹਿ ਕੇ ਆਪਣੀ ਤੀਜੀ ਦ੍ਰਿਸ਼ਟੀ ਨਾਲ ਤੁਹਾਡੇ ਦਸਵੇਂ ਘਰ ਨੂੰ ਵੇਖਣਗੇ, ਜਿਸ ਕਰਕੇ ਤੁਹਾਨੂੰ ਵਪਾਰ ਵਿੱਚ ਕੁਝ ਮੁਸ਼ਕਲਾਂ ਝੱਲਣੀਆਂ ਪੈ ਸਕਦੀਆਂ ਹਨ। ਹਾਲਾਂਕਿ, ਜੇ ਤੁਸੀਂ ਸਖਤ ਮਿਹਨਤ ਕਰਦੇ ਹੋ, ਤਾਂ ਵਪਾਰ ਵਿੱਚ ਸਫਲਤਾ ਨਿਸ਼ਚਿਤ ਤੌਰ 'ਤੇ ਤੁਹਾਨੂੰ ਮਿਲੇਗੀ। ਆਯਾਤ-ਨਿਰਯਾਤ ਨਾਲ ਜੁੜੇ ਵਪਾਰੀਆਂ ਲਈ ਵੀ ਇਹ ਸਾਲ ਅਨੁਕੂਲ ਰਹਿਣ ਦੇ ਸੰਕੇਤ ਦੇ ਰਿਹਾ ਹੈ। ਹਾਲਾਂਕਿ, ਇਸ ਸਾਲ ਤੁਹਾਨੂੰ ਵੱਧ ਮਿਹਨਤ ਕਰਨੀ ਪਵੇਗੀ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਕਰਕ ਰਾਸ਼ੀਫਲ 2025

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਜਾਤਕਾਂ ਦੀ ਗੱਲ ਕਰੀਏ ਤਾਂਕਰੀਅਰ ਰਾਸ਼ੀਫਲ 2025 ਦੇ ਅਨੁਸਾਰ ਨੌਕਰੀਪੇਸ਼ਾ ਜਾਤਕਾਂ ਨੂੰ ਮਿਲੇ-ਜੁਲੇ ਨਤੀਜੇ ਮਿਲਣਗੇ। ਜਨਵਰੀ ਤੋਂ ਲੈ ਕੇ ਮਾਰਚ ਤੱਕ ਛੇਵੇਂ ਘਰ ਦਾ ਸੁਆਮੀ ਦੂਜੀ ਰਾਸ਼ੀ ਵਿੱਚ ਰਹੇਗਾ। ਅਜਿਹੇ ਵਿੱਚ, ਤੁਸੀਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਆਪਣੇ ਟੀਚਿਆਂ ਤੱਕ ਪਹੁੰਚਣ ਵਿੱਚ ਸਫਲ ਰਹੋਗੇ। ਇਸ ਰਾਸ਼ੀ ਦੇ ਜਾਤਕਾਂ ਨੂੰ ਪ੍ਰਮੋਸ਼ਨ ਮਿਲਣ ਦੀ ਸੰਭਾਵਨਾ ਵੀ ਹੈ, ਅਤੇ ਜੇਕਰ ਤੁਸੀਂ ਆਪਣਾ ਕੰਮ ਠੀਕ ਢੰਗ ਨਾਲ ਕਰਦੇ ਹੋ ਤਾਂ ਕਾਫੀ ਪਰੇਸ਼ਾਨੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਬ੍ਰਹਸਪਤੀ ਦੇ ਗੋਚਰ ਦੀ ਗੱਲ ਕਰੀਏ ਤਾਂ ਜਨਵਰੀ ਤੋਂ ਲੈ ਕੇ ਮਈ ਦੇ ਮੱਧ ਤੱਕ ਬ੍ਰਹਸਪਤੀ ਆਪਣੇ ਨੌਵੀਂ ਦ੍ਰਿਸ਼ਟੀ ਨਾਲ ਛੇਵੇਂ ਘਰ ਨੂੰ ਵੇਖਣਗੇ ਅਤੇ ਪੰਜਵੇਂ ਘਰ ਦੀ ਦ੍ਰਿਸ਼ਟੀ ਨਾਲ ਦੂਜੇ ਘਰ 'ਤੇ ਅਸਰ ਪਾਓਣਗੇ, ਜੋ ਕਿ ਨੌਕਰੀ ਦੇ ਹਿਸਾਬ ਨਾਲ ਅਨੁਕੂਲ ਰਹੇਗਾ।

ਵਪਾਰੀ ਜਾਤਕਾਂ ਦੀ ਗੱਲ ਕਰੀਏ ਤਾਂ ਇੱਥੇ ਵੀ ਮਿਲੇ-ਜੁਲੇ ਨਤੀਜੇ ਮਿਲਣ ਦੇ ਸੰਕੇਤ ਹਨ। ਜਨਵਰੀ ਤੋਂ ਲੈ ਕੇ ਮਾਰਚ ਤੱਕ ਸੱਤਵੇਂ ਘਰ ਦਾ ਸੁਆਮੀ ਸ਼ਨੀ ਸੱਤਵੇਂ ਘਰ ਵਿੱਚ ਹੀ ਰਹੇਗਾ। ਇਸ ਦੌਰਾਨ ਕੁਝ ਮੁਸ਼ਕਲਾਂ ਤਾਂ ਆਉਣਗੀਆਂ, ਪਰ ਤੁਸੀਂ ਵਪਾਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਰਹੋਗੇ। ਮਈ ਤੋਂ ਬਾਅਦ ਰਾਹੂ ਦਾ ਗੋਚਰ ਵੀ ਸੱਤਵੇਂ ਘਰ 'ਤੇ ਅਸਰ ਪਾਵੇਗਾ, ਜਿਸ ਨਾਲ ਵਪਾਰਕ ਫੈਸਲੇ ਲੈਣ ਵਿੱਚ ਤੁਹਾਨੂੰ ਵਧੇਰੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਸਿੰਘ ਰਾਸ਼ੀਫਲ 2025

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਨੌਕਰੀਪੇਸ਼ਾ ਜਾਤਕਾਂ ਦੇ ਲਈ ਸਾਲ 2025 ਔਸਤ ਰਹੇਗਾ। ਕਦੇ-ਕਦਾਈਂ ਕੁਝ ਪਰੇਸ਼ਾਨੀਆਂ ਜ਼ਰੂਰ ਆਉਣਗੀਆਂ, ਪਰ ਤੁਸੀਂ ਇਨ੍ਹਾਂ ਨੂੰ ਪਾਰ ਕਰ ਕੇ ਸਫਲਤਾ ਹਾਸਲ ਕਰੋਗੇ। ਜਨਵਰੀ ਤੋਂ ਮਾਰਚ ਮਹੀਨੇ ਤੱਕ, ਸ਼ਨੀ ਗ੍ਰਹਿ ਤੁਹਾਡੇ ਲਈ ਅਨੁਕੂਲ ਰਹੇਗਾ ਅਤੇ ਨੌਕਰੀ ਵਿੱਚ ਤੁਹਾਡੀ ਸਥਿਤੀ ਮਜ਼ਬੂਤ ਬਣਾਵੇਗਾ। ਇਸ ਦੌਰਾਨ ਤੁਹਾਨੂੰ ਕੰਮ ਵਿੱਚ ਸਖਤ ਮਿਹਨਤ ਕਰਨੀ ਪਵੇਗੀ। ਹਾਲਾਂਕਿ ਇਸ ਨਾਲ ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੇ ਨਾਲ ਖੁਸ਼ ਰਹਿਣਗੇ, ਜਿਸ ਕਾਰਨ ਤੁਸੀਂ ਪ੍ਰਮੋਸ਼ਨ ਜਾਂ ਤਨਖਾਹ ਵਿੱਚ ਵਾਧੇ ਦੀ ਉਮੀਦ ਕਰ ਸਕਦੇ ਹੋ। ਮਾਰਚ ਤੋਂ ਲੈ ਕੇ ਮਈ ਤੱਕ ਛੇਵੇਂ ਘਰ ਵਿੱਚ ਕੋਈ ਵੀ ਨਕਾਰਾਤਮਕ ਅਸਰ ਨਜ਼ਰ ਨਹੀਂ ਆ ਰਿਹਾ, ਇਸ ਲਈ ਇਸ ਦੌਰਾਨ ਤੁਸੀਂ ਨੌਕਰੀ ਵੱਲੋਂ ਪੂਰੀ ਤਰ੍ਹਾਂ ਬੇਫਿਕਰ ਰਹੋਗੇ।

ਕੰਨਿਆ ਰਾਸ਼ੀ ਦੇ ਵਪਾਰੀ ਜਾਤਕਾਂ ਦੀ ਗੱਲ ਕਰੀਏ ਤਾਂ ਮਈ ਦੇ ਮੱਧ ਵਿੱਚ ਬ੍ਰਹਸਪਤੀ ਦਾ ਗੋਚਰ ਦਸਵੇਂ ਘਰ ਵਿੱਚ ਹੋਣ ਜਾ ਰਿਹਾ ਹੈ। ਅਜਿਹੇ ਵਿੱਚ, ਤੁਹਾਨੂੰ ਚੰਗੇ ਨਤੀਜੇ ਮਿਲਣਗੇ। ਹਾਲਾਂਕਿ ਸ਼ਨੀ ਦਾ ਗੋਚਰ ਕਾਰੋਬਾਰ ਦੀ ਗਤੀ ਨੂੰ ਕੁਝ ਘੱਟ ਕਰ ਸਕਦਾ ਹੈ, ਪਰ ਸੱਤਵੇਂ ਘਰ ਵਿੱਚ ਰਾਹੂ-ਕੇਤੂ ਦਾ ਅਸਰ ਇਨ੍ਹਾਂ ਪਰੇਸ਼ਾਨੀਆਂ ਨੂੰ ਦੂਰ ਕਰੇਗਾ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਕੰਨਿਆ ਰਾਸ਼ੀਫਲ 2025

ਤੁਲਾ ਰਾਸ਼ੀ

ਨੌਕਰੀਪੇਸ਼ਾ ਤੁਲਾ ਜਾਤਕਾਂ ਬਾਰੇ ਗੱਲ ਕਰੀਏ ਤਾਂ ਜੇਕਰ ਤੁਸੀਂ ਨੌਕਰੀ ਬਦਲਣ ਬਾਰੇ ਸੋਚ ਰਹੇ ਹੋ, ਤਾਂ ਮਾਰਚ ਤੋਂ ਬਾਅਦ ਤੁਹਾਡੇ ਲਈ ਇਹ ਕਰਨਾ ਅਨੁਕੂਲ ਰਹੇਗਾ। ਹਾਲਾਂਕਿ ਜੇਕਰ ਤੁਸੀਂ ਮਈ ਤੱਕ ਰੁਕ ਸਕਦੇ ਹੋ ਅਤੇ ਮਈ ਦੇ ਮੱਧ ਤੋਂ ਬਾਅਦ ਕੋਈ ਬਦਲਾਅ ਕਰਦੇ ਹੋ, ਤਾਂ ਇਸ ਨਾਲ ਤੁਹਾਨੂੰ ਹੋਰ ਵੀ ਅਨੁਕੂਲ ਨਤੀਜੇ ਮਿਲਣਗੇ। ਇਸ ਸਾਲ ਦੀ ਸ਼ੁਰੂਆਤ ਤੋਂ ਮਾਰਚ ਤੱਕ ਦਾ ਸਮਾਂ ਨੌਕਰੀ ਵਿੱਚ ਕੁਝ ਕਮਜ਼ੋਰ ਰਹਿਣ ਵਾਲਾ ਹੈ। ਮਾਰਚ ਤੋਂ ਬਾਅਦ ਨੌਕਰੀ ਵਿੱਚ ਤੁਹਾਨੂੰ ਉਚਿਤ ਸਫਲਤਾ ਅਤੇ ਅਨੁਕੂਲ ਨਤੀਜੇ ਦੋਵੇਂ ਪ੍ਰਾਪਤ ਹੋਣਗੇ।ਕਰੀਅਰ ਰਾਸ਼ੀਫਲ 2025 ਦੇ ਅਨੁਸਾਰ,ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਸਾਲ ਦਾ ਸ਼ੁਰੂਆਤੀ ਹਿੱਸਾ ਥੋੜਾ ਕਮਜ਼ੋਰ ਰਹੇਗਾ, ਜਦ ਕਿ ਸਾਲ ਦਾ ਦੂਜਾ ਹਿੱਸਾ ਨੌਕਰੀ ਵਿੱਚ ਪਰਿਵਰਤਨ, ਪ੍ਰਮੋਸ਼ਨ ਅਤੇ ਤਰੱਕੀ ਦੇ ਸੰਕੇਤ ਦੇ ਰਿਹਾ ਹੈ।

ਤੁਲਾ ਰਾਸ਼ੀ ਦੇ ਵਪਾਰੀ ਜਾਤਕਾਂ ਦੀ ਗੱਲ ਕਰੀਏ ਤਾਂ ਸਾਲ ਦੀ ਸ਼ੁਰੂਆਤ ਤੁਹਾਡੇ ਲਈ ਵੀ ਥੋੜੀ ਧੀਮੀ ਰਹੇਗੀ। ਨਵੀਆਂ ਯੋਜਨਾਵਾਂ ਬਣਾਉਣ ਵਿੱਚ ਤੁਹਾਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਇਹ ਨਵੀਆਂ ਯੋਜਨਾਵਾਂ ਤੁਹਾਡੇ ਲਈ ਅਨੁਕੂਲ ਨਹੀਂ ਰਹਿਣਗੀਆਂ। ਮਾਰਚ ਮਹੀਨੇ ਤੋਂ ਬਾਅਦ ਸ਼ਨੀ ਗ੍ਰਹਿ ਦੇ ਗੋਚਰ ਨਾਲ ਤੁਹਾਨੂੰ ਸੋਚਣ ਅਤੇ ਚੀਜ਼ਾਂ ਨੂੰ ਸਹੀ ਢੰਗ ਨਾਲ ਕਰਨ ਵਿੱਚ ਅਨੁਕੂਲ ਨਤੀਜੇ ਮਿਲਣਗੇ, ਜਿਸ ਦਾ ਸਕਾਰਾਤਮਕ ਅਸਰ ਤੁਹਾਡੇ ਕਾਰੋਬਾਰ 'ਤੇ ਦੇਖਣ ਨੂੰ ਮਿਲੇਗਾ। ਇਸ ਸਾਲ ਕੀਤੀਆਂ ਗਈਆਂ ਕਾਰੋਬਾਰੀ ਯਾਤਰਾਵਾਂ ਤੁਹਾਡੇ ਲਈ ਸਫਲ ਰਹਿਣਗੀਆਂ। ਤੁਹਾਨੂੰ ਸੀਨੀਅਰਾਂ ਦਾ ਮਾਰਗਦਰਸ਼ਨ ਵੀ ਮਿਲੇਗਾ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਤੁਲਾ ਰਾਸ਼ੀਫਲ 2025

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਨੌਕਰੀਪੇਸ਼ਾ ਜਾਤਕਾਂ ਨੂੰ ਇਸ ਸਾਲ ਔਸਤ ਨਤੀਜੇ ਮਿਲਣਗੇ। ਜਨਵਰੀ ਤੋਂ ਮਾਰਚ ਤੱਕ, ਸ਼ਨੀ ਦੀ ਦ੍ਰਿਸ਼ਟੀ ਤੁਹਾਡੇ ਛੇਵੇਂ ਘਰ 'ਤੇ ਰਹੇਗੀ। ਇਸ ਦੌਰਾਨ, ਤੁਹਾਡੇ ਜੀਵਨ ਵਿੱਚ ਨੌਕਰੀ ਨੂੰ ਲੈ ਕੇ ਅਸੰਤੁਸ਼ਟੀ ਦੀ ਭਾਵਨਾ ਉੱਭਰ ਸਕਦੀ ਹੈ। ਮਾਰਚ ਤੋਂ ਬਾਅਦ, ਤੁਸੀਂ ਨੌਕਰੀ ਨੂੰ ਲੈ ਕੇ ਜ਼ਿਆਦਾ ਸੰਤੁਸ਼ਟ ਮਹਿਸੂਸ ਕਰੋਗੇ ਅਤੇ ਚੰਗੀ ਸਥਿਤੀ ਵਿੱਚ ਰਹੋਗੇ। ਮਈ ਤੋਂ ਬਾਅਦ, ਬ੍ਰਹਸਪਤੀ ਦਾ ਗੋਚਰ ਲਾਭ ਘਰ ਵਿੱਚ ਹੋਵੇਗਾ, ਜਿਸ ਨਾਲ ਤੁਹਾਨੂੰ ਸ਼ੁਭ ਨਤੀਜੇ ਮਿਲਣਗੇ। ਕੁੱਲ ਮਿਲਾ ਕੇ ਵੇਖਿਆ ਜਾਵੇ, ਤਾਂ ਮਾਰਚ ਤੱਕ ਤੁਹਾਡੇ ਜੀਵਨ ਵਿੱਚ ਕੁਝ ਮੁਸ਼ਕਲਾਂ ਹੋ ਸਕਦੀਆਂ ਹਨ, ਹਾਲਾਂਕਿ ਇਸ ਤੋਂ ਬਾਅਦ ਦਾ ਸਮਾਂ ਤੁਹਾਡੇ ਲਈ ਅਨੁਕੂਲ ਰਹੇਗਾ।

ਜੇਕਰ ਬ੍ਰਿਸ਼ਚਕ ਰਾਸ਼ੀ ਦੇ ਵਪਾਰੀ ਜਾਤਕਾਂ ਦੀ ਗੱਲ ਕਰੀਏ, ਤਾਂ ਸਾਲ ਦੀ ਸ਼ੁਰੂਆਤ ਤੋਂ ਮਈ ਤੱਕ ਦਾ ਮਹੀਨਾ ਉਨ੍ਹਾਂ ਲਈ ਚੰਗੇ ਨਤੀਜੇ ਲਿਆ ਸਕਦਾ ਹੈ। ਇਸ ਦੌਰਾਨ ਜੇਕਰ ਤੁਸੀਂ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਕਾਰੋਬਾਰ ਵਿੱਚ ਕੁਝ ਨਵੀਨਤਾ ਲਿਆਉਣਾ ਚਾਹੁੰਦੇ ਹੋ, ਤਾਂ ਇਸ ਦੇ ਲਈ ਇਹ ਸਮਾਂ ਅਨੁਕੂਲ ਰਹੇਗਾ। ਰਾਹੂ ਦਾ ਗੋਚਰ ਚੌਥੇ ਘਰ ਵਿੱਚ ਹੋਵੇਗਾ ਅਤੇ ਕੇਤੁ ਦਾ ਦਸਵੇਂ ਘਰ ਵਿੱਚ। ਇਹ ਅਵਧੀ ਨਵੇਂ ਫੈਸਲੇ ਲੈਣ ਲਈ ਅਨੁਕੂਲ ਨਹੀਂ ਰਹੇਗੀ। ਸਲਾਹ ਦਿੱਤੀ ਜਾਂਦੀ ਹੈ ਕਿ ਇਸ ਦੌਰਾਨ ਜੋ ਜਿਸ ਤਰ੍ਹਾਂ ਚੱਲ ਰਿਹਾ ਹੈ, ਉਸ ਨੂੰ ਉਸੇ ਤਰ੍ਹਾਂ ਹੀ ਚੱਲਣ ਦਿਓ। ਇਸ ਤੋਂ ਇਲਾਵਾ ਜੇਕਰ ਕੋਈ ਵੱਡਾ ਕਦਮ ਚੁੱਕਣਾ ਹੈ, ਤਾਂ ਆਪਣੇ ਵੱਡਿਆਂ ਨਾਲ ਸਲਾਹ-ਮਸ਼ਵਰਾ ਜ਼ਰੂਰ ਕਰ ਲਓ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਬ੍ਰਿਸ਼ਚਕ ਰਾਸ਼ੀਫਲ 2025

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਨੌਕਰੀਪੇਸ਼ਾ ਜਾਤਕਾਂ ਦੇ ਲਈ ਇਹ ਸਾਲ ਮਿਲੇ-ਜੁਲੇ ਨਤੀਜੇ ਲਿਆਵੇਗਾ। ਤੁਹਾਨੂੰ ਇਸ ਸਾਲ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ, ਹਾਲਾਂਕਿ ਤੁਸੀਂ ਇਹ ਮੁਸ਼ਕਲਾਂ ਪਾਰ ਕਰਕੇ ਸਫਲਤਾ ਪ੍ਰਾਪਤ ਕਰੋਗੇ। ਮਈ ਤੋਂ ਬਾਅਦ, ਰਾਹੂ ਅਤੇ ਬ੍ਰਹਸਪਤੀ ਦੋਵਾਂ ਦੇ ਗੋਚਰ ਤੁਹਾਡੇ ਲਈ ਅਨੁਕੂਲ ਰਹਿਣਗੇ। ਇਸ ਦੌਰਾਨ ਤੁਸੀਂ ਆਪਣੀ ਨੌਕਰੀ ਵਿੱਚ ਹੋਰ ਵੀ ਵਧੀਆ ਕੰਮ ਕਰਨ ਵਿੱਚ ਕਾਮਯਾਬ ਰਹੋਗੇ। ਜੇਕਰ ਤੁਸੀਂ ਨੌਕਰੀ ਵਿੱਚ ਕੁਝ ਨਵਾਂ ਕਰਨਾ ਚਾਹੁੰਦੇ ਹੋ ਜਾਂ ਨੌਕਰੀ ਬਦਲਣਾ ਚਾਹੁੰਦੇ ਹੋ, ਤਾਂ ਇਸ ਦੇ ਲਈ ਵੀ ਇਹ ਅਵਧੀ ਅਨੁਕੂਲ ਰਹੇਗੀ। ਮਾਰਚ ਤੋਂ ਬਾਅਦ, ਸ਼ਨੀ ਦਾ ਗੋਚਰ ਨੌਕਰੀ ਨੂੰ ਲੈ ਕੇ ਤੁਹਾਡੇ ਮਨ ਵਿੱਚ ਕੁਝ ਅਸੰਤੁਸ਼ਟੀ ਪੈਦਾ ਕਰ ਸਕਦਾ ਹੈ। ਇਸ ਸਾਲ ਨੌਕਰੀ ਬਦਲਣ ਦੀ ਸੰਭਾਵਨਾ ਬਣ ਰਹੀ ਹੈ।

ਦੂਜੇ ਪਾਸੇ, ਜੇਕਰ ਧਨੂੰ ਰਾਸ਼ੀ ਦੇ ਵਪਾਰੀ ਜਾਤਕਾਂ ਦੀ ਗੱਲ ਕਰੀਏ, ਤਾਂ ਦਸਵੇਂ ਘਰ 'ਤੇ ਰਾਹੂ-ਕੇਤੂ ਦਾ ਪ੍ਰਭਾਵ ਅਤੇ ਮਾਰਚ ਤੋਂ ਬਾਅਦ ਸ਼ਨੀ ਦਾ ਪ੍ਰਭਾਵ ਵਪਾਰ ਲਈ ਬਹੁਤ ਅਨੁਕੂਲ ਨਹੀਂ ਰਹੇਗਾ।ਕਰੀਅਰ ਰਾਸ਼ੀਫਲ 2025 ਦੇ ਅਨੁਸਾਰ,ਇਸ ਦੌਰਾਨ ਤੁਹਾਡੇ ਕਾਰੋਬਾਰ ਦੀ ਗਤੀ ਕੁਝ ਘੱਟ ਹੋ ਸਕਦੀ ਹੈ। ਹਾਲਾਂਕਿ ਸਕਾਰਾਤਮਕ ਗੱਲ ਇਹ ਰਹੇਗੀ ਕਿ ਮਈ ਦੇ ਮੱਧ ਤੋਂ ਸਾਲ ਦੇ ਅਖੀਰ ਤੱਕ ਤੁਹਾਡੇ ਕਾਰੋਬਾਰ ਵਿੱਚ ਵਾਧਾ ਹੋਵੇਗਾ। ਬੁੱਧ ਦਾ ਗੋਚਰ ਵੀ ਤੁਹਾਡੇ ਲਈ ਅਨੁਕੂਲ ਰਹੇਗਾ। ਇਸ ਸਾਲ ਤੁਹਾਨੂੰ ਕਾਫੀ ਮਿਹਨਤ ਕਰਨੀ ਪਵੇਗੀ, ਪਰ ਤੁਸੀਂ ਸਫਲਤਾ ਪ੍ਰਾਪਤ ਕਰੋਗੇ ਅਤੇ ਚੰਗਾ ਮੁਨਾਫਾ ਕਮਾਉਗੇ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਧਨੂੰ ਰਾਸ਼ੀਫਲ 2025

ਮਕਰ ਰਾਸ਼ੀ

ਮਕਰ ਰਾਸ਼ੀ ਦੇ ਨੌਕਰੀਪੇਸ਼ਾ ਜਾਤਕਾਂ ਦੇ ਲਈ ਮਾਰਚ ਤੋਂ ਬਾਅਦ ਨੌਕਰੀ ਨਾਲ ਸਬੰਧਤ ਸ਼ੁਭ ਨਤੀਜੇ ਆਉਣਗੇ। ਇਸ ਦੌਰਾਨ ਜੇਕਰ ਤੁਸੀਂ ਆਪਣੀ ਨੌਕਰੀ ਵਿੱਚ ਕੋਈ ਪਰਿਵਰਤਨ ਕਰਦੇ ਹੋ, ਤਾਂ ਇਹ ਵੀ ਤੁਹਾਨੂੰ ਚੰਗੇ ਨਤੀਜੇ ਦੇਵੇਗਾ। ਮਈ ਮਹੀਨੇ ਦੇ ਮੱਧ ਵਿੱਚ ਬ੍ਰਹਸਪਤੀ ਦਾ ਗੋਚਰ ਤੁਹਾਡੇ ਪੰਜਵੇਂ ਘਰ ਵਿੱਚ ਹੋਵੇਗਾ, ਜੋ ਕਿ ਤੁਹਾਡੇ ਸਹਿਕਰਮੀਆਂ ਨਾਲ ਰਿਸ਼ਤਿਆਂ ਨੂੰ ਅਨੁਕੂਲ ਕਰਨ ਦੇ ਸੰਕੇਤ ਦੇ ਰਿਹਾ ਹੈ। ਤੁਹਾਨੂੰ ਕੰਮ ਕਰਨ ਵਿੱਚ ਆਨੰਦ ਆਵੇਗਾ, ਜਿਸ ਦਾ ਸਕਾਰਾਤਮਕ ਪ੍ਰਭਾਵ ਤੁਹਾਡੀ ਨੌਕਰੀ 'ਤੇ ਨਜ਼ਰ ਆਵੇਗਾ। ਮਈ ਤੋਂ ਬਾਅਦ, ਤੁਹਾਨੂੰ ਹੋਰ ਜ਼ਿਆਦਾ ਮਿਹਨਤ ਕਰਨੀ ਪਵੇਗੀ, ਜਿਸ ਨਾਲ ਤੁਹਾਨੂੰ ਸ਼ੁਭ ਨਤੀਜੇ ਪ੍ਰਾਪਤ ਹੋਣਗੇ।

ਕਾਰੋਬਾਰੀ ਜਾਤਕਾਂ ਦੀ ਗੱਲ ਕਰੀਏ ਤਾਂ ਮਕਰ ਰਾਸ਼ੀ ਦੇ ਕਾਰੋਬਾਰੀਆਂ ਨੂੰ ਛੋਟੀਆਂ-ਮੋਟੀਆਂ ਰੁਕਾਵਟਾਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਤੁਲਨਾਤਮਕ ਤੌਰ ‘ਤੇ ਇਹ ਸਾਲ ਪਿਛਲੇ ਸਾਲ ਦੀ ਤਰ੍ਹਾਂ ਤੁਹਾਡੇ ਲਈ ਬਿਹਤਰ ਰਹੇਗਾ।ਕਰੀਅਰ ਰਾਸ਼ੀਫਲ 2025 ਦੇ ਅਨੁਸਾਰ,ਮਾਰਚ ਤੋਂ ਬਾਅਦ, ਸ਼ਨੀ ਗ੍ਰਹਿ ਤੁਹਾਡੇ ਆਤਮਵਿਸ਼ਵਾਸ ਵਿੱਚ ਵਾਧਾ ਕਰੇਗਾ, ਜਿਸ ਦਾ ਸਕਾਰਾਤਮਕ ਅਸਰ ਤੁਹਾਡੇ ਕਾਰੋਬਾਰ 'ਤੇ ਵੇਖਿਆ ਜਾਵੇਗਾ। ਬ੍ਰਹਸਪਤੀ ਦੀ ਪੰਜਵੇਂ ਘਰ ਤੋਂ ਦਸਵੇਂ ਘਰ 'ਤੇ ਦ੍ਰਿਸ਼ਟੀ ਤੁਹਾਨੂੰ ਚੰਗੇ ਨਤੀਜੇ ਦੇਵੇਗੀ। ਬੁੱਧ ਦਾ ਗੋਚਰ ਵੀ ਤੁਹਾਡੇ ਲਈ ਅਨੁਕੂਲ ਰਹੇਗਾ। ਇਸ ਤਰ੍ਹਾਂ, ਕੁੱਲ ਮਿਲਾ ਕੇ, ਕਾਰੋਬਾਰ ਦੇ ਹਿਸਾਬ ਨਾਲ ਇਹ ਸਾਲ ਮਕਰ ਜਾਤਕਾਂ ਦੇ ਲਈ ਅਨੁਕੂਲ ਰਹੇਗਾ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਮਕਰ ਰਾਸ਼ੀਫਲ 2025

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਜਾਤਕਾਂ ਦੀ ਗੱਲ ਕਰੀਏ ਤਾਂ, ਨੌਕਰੀਪੇਸ਼ਾ ਜਾਤਕਾਂ ਨੂੰ ਇਸ ਸਾਲ ਔਸਤ ਨਤੀਜੇ ਮਿਲਣਗੇ। ਛੇਵੇਂ ਘਰ 'ਤੇ ਕੋਈ ਵੀ ਨਕਾਰਾਤਮਕ ਪ੍ਰਭਾਵ ਨਹੀਂ ਰਹੇਗਾ, ਇਸ ਲਈ ਤੁਹਾਡੀ ਨੌਕਰੀ ਚੱਲਦੀ ਰਹੇਗੀ। ਜਿੰਨੀ ਮਿਹਨਤ ਤੁਸੀਂ ਕਰੋਗੇ, ਉਸ ਦੇ ਅਨੁਸਾਰ ਫਲ ਮਿਲੇਗਾ। ਦੂਜੇ ਘਰ 'ਤੇ ਜਨਵਰੀ ਤੋਂ ਮਈ ਤਕ ਰਾਹੂ ਦਾ ਪ੍ਰਭਾਵ ਰਹੇਗਾ, ਜਦੋਂ ਕਿ ਮਾਰਚ ਤੋਂ ਸ਼ਨੀ ਦਾ ਪ੍ਰਭਾਵ ਇਸ ਘਰ 'ਤੇ ਆਵੇਗਾ। ਇਹ ਨੌਕਰੀ ਦੇ ਸੰਦਰਭ ਵਿੱਚ ਕੁਝ ਪ੍ਰਤੀਕੂਲ ਸੰਕੇਤ ਦਿੰਦਾ ਹੈ, ਪਰ ਕੋਈ ਵੱਡੀ ਰੁਕਾਵਟ ਜਾਂ ਸਮੱਸਿਆ ਤੁਹਾਡੇ ਜੀਵਨ ਵਿੱਚ ਨਹੀਂ ਆਵੇਗੀ, ਇਸ ਲਈ ਤੁਸੀਂ ਬੇਫਿਕਰ ਰਹੋ। ਗੱਲਬਾਤ ਕਰਦੇ ਸਮੇਂ ਆਪਣੇ ਸ਼ਬਦਾਂ ਦੀ ਚੋਣ ਸਮਝਦਾਰੀ ਨਾਲ ਕਰੋ, ਨਹੀਂ ਤਾਂ ਕਾਰਜ ਖੇਤਰ ਦੇ ਮਾਹੌਲ ਵਿੱਚ ਕੁਝ ਪਰੇਸ਼ਾਨੀਆਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ, ਜੇਕਰ ਤੁਸੀਂ ਨੌਕਰੀ ਬਦਲਣਾ ਚਾਹੁੰਦੇ ਹੋ, ਤਾਂ ਇਹ ਸਾਲ ਅਨੁਕੂਲ ਰਹੇਗਾ।

ਕਾਰੋਬਾਰੀ ਜਾਤਕਾਂ ਦੀ ਗੱਲ ਕਰੀਏ ਤਾਂ, ਕੁੰਭ ਰਾਸ਼ੀ ਦੇ ਕਾਰੋਬਾਰੀ ਜਾਤਕਾਂ ਨੂੰ ਇਸ ਸਾਲ ਵਧੀਆ ਸਫਲਤਾ ਅਤੇ ਲਾਭ ਪ੍ਰਾਪਤ ਕਰਨ ਲਈ ਯੋਜਨਾਬੱਧ ਢੰਗ ਨਾਲ ਕੰਮ ਕਰਨ ਦੀ ਲੋੜ ਹੋਵੇਗੀ। ਜਨਵਰੀ ਤੋਂ ਮਾਰਚ ਤੱਕ ਦਸਵੇਂ ਘਰ 'ਤੇ ਸ਼ਨੀ ਦੀ ਦ੍ਰਿਸ਼ਟੀ ਰਹੇਗੀ, ਜਿਸ ਨਾਲ ਵਪਾਰ ਦੀ ਗਤੀ ਥੋੜੀ ਘੱਟ ਹੋ ਸਕਦੀ ਹੈ। ਹਾਲਾਂਕਿ ਇਸ ਤੋਂ ਬਾਅਦ ਤੁਹਾਡਾ ਕਾਰੋਬਾਰ ਤੇਜ਼ ਗਤੀ ਨਾਲ ਚੱਲੇਗਾ ਅਤੇ ਤੁਹਾਨੂੰ ਲਾਭ ਮਿਲੇਗਾ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਕੁੰਭ ਰਾਸ਼ੀਫਲ 2025

ਮੀਨ ਰਾਸ਼ੀ

ਕਰੀਅਰ ਰਾਸ਼ੀਫਲ 2025 ਦੇ ਅਨੁਸਾਰ, ਮੀਨ ਰਾਸ਼ੀ ਦੇ ਜਾਤਕਾਂ ਨੂੰ ਨੌਕਰੀ ਦੇ ਸੰਦਰਭ ਵਿੱਚ ਅਨੁਕੂਲ ਨਤੀਜੇ ਮਿਲਣਗੇ। ਮਈ ਤੋਂ ਬਾਅਦ, ਛੇਵੇਂ ਘਰ ਵਿੱਚ ਕੇਤੂ ਦਾ ਗੋਚਰ ਤੁਹਾਨੂੰ ਨੌਕਰੀ ਵਿੱਚ ਸਾਰੇ ਕਾਰਜਾਂ ਵਿੱਚ ਸਫਲਤਾ ਪ੍ਰਦਾਨ ਕਰੇਗਾ। ਸਾਲ ਦੇ ਪਹਿਲੇ ਹਿੱਸੇ ਵਿੱਚ ਜਿੱਥੇ ਤੁਹਾਨੂੰ ਨੌਕਰੀ ਨੂੰ ਲੈ ਕੇ ਕੁਝ ਅਸੰਤੁਸ਼ਟੀ ਹੋ ਸਕਦੀ ਹੈ, ਉੱਥੇ ਹੀ ਸਾਲ ਦਾ ਦੂਜਾ ਹਿੱਸਾ ਸ਼ਾਨਦਾਰ ਰਹੇਗਾ। ਕਾਰਜ ਸਥਾਨ ਦੇ ਮਾਹੌਲ ਵਿੱਚ ਕੁਝ ਪਰੇਸ਼ਾਨੀਆਂ ਆ ਸਕਦੀਆਂ ਹਨ, ਜੋ ਤੁਹਾਨੂੰ ਨਾਖੁਸ਼ ਕਰਨਗੀਆਂ। ਇਸ ਦੌਰਾਨ, ਤੁਹਾਡੇ ਸਹਿਕਰਮੀਆਂ ਦਾ ਵਿਵਹਾਰ ਵੀ ਤੁਹਾਡੇ ਲਈ ਅਨੁਕੂਲ ਨਹੀਂ ਰਹੇਗਾ। ਸਲਾਹ ਦਿੱਤੀ ਜਾਂਦੀ ਹੈ ਕਿ ਧੀਰਜ ਰੱਖੋ ਅਤੇ ਸਖਤ ਮਿਹਨਤ ਜਾਰੀ ਰੱਖੋ।

ਕਾਰੋਬਾਰੀ ਜਾਤਕਾਂ ਦੀ ਗੱਲ ਕਰੀਏ ਤਾਂ ਮੀਨ ਰਾਸ਼ੀ ਦੇ ਕਾਰੋਬਾਰੀ ਜਾਤਕਾਂ ਦੇ ਲਈ ਵਪਾਰ ਦੇ ਕਾਰਕ ਬੁੱਧ ਗ੍ਰਹਿ ਦਾ ਗੋਚਰ ਅਨੁਕੂਲ ਨਤੀਜੇ ਲਿਆਵੇਗਾ। ਸਾਲ ਦੇ ਜ਼ਿਆਦਾਤਰ ਸਮੇਂ ਤੁਹਾਨੂੰ ਬੁੱਧ ਗ੍ਰਹਿ ਦਾ ਸ਼ੁਭ ਪ੍ਰਭਾਵ ਮਿਲੇਗਾ। ਹਾਲਾਂਕਿ ਸ਼ਨੀ ਅਤੇ ਬ੍ਰਹਸਪਤੀ ਦਾ ਗੋਚਰ ਇਸ ਸਾਲ ਤੁਹਾਡੇ ਲਈ ਜ਼ਿਆਦਾ ਅਨੁਕੂਲ ਨਹੀਂ ਰਹੇਗਾ। ਇਸ ਦੌਰਾਨ ਤੁਹਾਨੂੰ ਆਪਣੇ ਕਾਰੋਬਾਰ ਵਿੱਚ ਵੱਧ ਧਿਆਨ ਦੇਣ ਦੀ ਲੋੜ ਪਵੇਗੀ, ਤਾਂ ਹੀ ਤੁਸੀਂ ਚੰਗੇ ਨਤੀਜੇ ਪ੍ਰਾਪਤ ਕਰ ਸਕੋਗੇ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ 2025 ਵਿੱਚ ਕਾਰੋਬਾਰ ਵਿੱਚ ਤੁਹਾਨੂੰ ਘੱਟ ਨਤੀਜੇ ਮਿਲ ਸਕਦੇ ਹਨ। ਪਰ ਮਈ ਤੋਂ ਬਾਅਦ ਬ੍ਰਹਸਪਤੀ ਦੇ ਦਸਵੇਂ ਘਰ ਵਿੱਚ ਆਉਣ ਨਾਲ ਤੁਹਾਨੂੰ ਆਪਣੀ ਮਿਹਨਤ ਦੇ ਅਨੁਸਾਰ ਸਫਲਤਾ ਅਤੇ ਤਰੱਕੀ ਮਿਲੇਗੀ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਮੀਨ ਰਾਸ਼ੀਫਲ 2025

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ਼ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1. 2025 ਵਿੱਚ ਕਿਹੜੀ ਰਾਸ਼ੀ ਭਾਗਾਂ ਵਾਲ਼ੀ ਹੈ?

2025 ਵਿੱਚ ਮੀਨ ਰਾਸ਼ੀ ਦੇ ਜਾਤਕਾਂ ਨੂੰ ਭਾਗਾਂ ਵਾਲ਼ੇ ਕਿਹਾ ਜਾ ਸਕਦਾ ਹੈ। ਇਸ ਸਾਲ ਤੁਹਾਨੂੰ ਸ਼ਨੀ ਅਤੇ ਬ੍ਰਹਸਪਤੀ ਦਾ ਸ਼ੁਭ ਪ੍ਰਭਾਵ ਆਪਣੇ ਜੀਵਨ ਵਿੱਚ ਦੇਖਣ ਨੂੰ ਮਿਲੇਗਾ ਅਤੇ ਤੁਸੀਂ ਸਫਲਤਾ ਹਾਸਲ ਕਰੋਗੇ।

2. ਕੁੰਭ ਰਾਸ਼ੀ ਦਾ ਚੰਗਾ ਸਮਾਂ ਕਦੋਂ ਆਵੇਗਾ?

ਸਾਲ 2025 ਵਿੱਚ, ਰਾਹੂ ਅਤੇ ਕੇਤੂ ਦਾ ਸਭ ਤੋਂ ਜ਼ਿਆਦਾ ਲਾਭ ਕੁੰਭ ਰਾਸ਼ੀ ਦੇ ਜਾਤਕਾਂ ਦੇ ਜੀਵਨ 'ਤੇ ਵੇਖਣ ਨੂੰ ਮਿਲੇਗਾ। ਕੁੰਭ ਰਾਸ਼ੀ ਦੇ ਸੁਆਮੀ ਗ੍ਰਹਿ ਸ਼ਨੀ ਦੇਵ ਹਨ, ਅਤੇ ਰਾਹੂ-ਕੇਤੂ ਨਾਲ ਦੀ ਮਿੱਤਰਤਾ ਤੋਂ ਉਨ੍ਹਾਂ ਨੂੰ ਲਾਭ ਹੋਵੇਗਾ ਅਤੇ ਉਹ ਜੀਵਨ ਵਿੱਚ ਸਫਲਤਾ ਹਾਸਲ ਕਰਨਗੇ।

3. ਕਰੀਅਰ ਦੇ ਲਈ ਕਿਹੜਾ ਗ੍ਰਹਿ ਜ਼ਿੰਮੇਵਾਰ ਹੁੰਦਾ ਹੈ?

ਕਰੀਅਰ ਰਾਸ਼ੀਫਲ 2025 ਦੇ ਅਨੁਸਾਰ,ਨੌਕਰੀ ਲਈ ਜਾਂ ਇਹ ਕਹੋ ਕਿ ਸਰਕਾਰੀ ਨੌਕਰੀ ਲਈ ਬੁੱਧ ਗ੍ਰਹਿ ਦੀ ਸਥਿਤੀ ਕਾਫੀ ਹੱਦ ਤੱਕ ਜ਼ਿੰਮੇਵਾਰ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ, ਸ਼ਨੀ ਨੂੰ ਵੀ ਕਰੀਅਰ ਦੇ ਸੰਦਰਭ ਵਿੱਚ ਇਕ ਮਹੱਤਵਪੂਰਣ ਗ੍ਰਹਿ ਮੰਨਿਆ ਗਿਆ ਹੈ।

Astrological services for accurate answers and better feature

33% off

Dhruv Astro Software - 1 Year

'Dhruv Astro Software' brings you the most advanced astrology software features, delivered from Cloud.

Brihat Horoscope
What will you get in 250+ pages Colored Brihat Horoscope.
Finance
Are money matters a reason for the dark-circles under your eyes?
Ask A Question
Is there any question or problem lingering.
Career / Job
Worried about your career? don't know what is.
AstroSage Year Book
AstroSage Yearbook is a channel to fulfill your dreams and destiny.
Career Counselling
The CogniAstro Career Counselling Report is the most comprehensive report available on this topic.

Astrological remedies to get rid of your problems

Red Coral / Moonga
(3 Carat)

Ward off evil spirits and strengthen Mars.

Gemstones
Buy Genuine Gemstones at Best Prices.
Yantras
Energised Yantras for You.
Rudraksha
Original Rudraksha to Bless Your Way.
Feng Shui
Bring Good Luck to your Place with Feng Shui.
Mala
Praise the Lord with Divine Energies of Mala.
Jadi (Tree Roots)
Keep Your Place Holy with Jadi.

Buy Brihat Horoscope

250+ pages @ Rs. 599/-

Brihat Horoscope

AstroSage on MobileAll Mobile Apps

Buy Gemstones

Best quality gemstones with assurance of AstroSage.com

Buy Yantras

Take advantage of Yantra with assurance of AstroSage.com

Buy Feng Shui

Bring Good Luck to your Place with Feng Shui.from AstroSage.com

Buy Rudraksh

Best quality Rudraksh with assurance of AstroSage.com
Call NowTalk to
Astrologer
Chat NowChat with
Astrologer