ਬ੍ਰਿਸ਼ਚਕ ਰਾਸ਼ੀਫਲ 2025

ਬ੍ਰਿਸ਼ਚਕ ਰਾਸ਼ੀਫਲ 2025 ਦੇ ਮਾਧਿਅਮ ਤੋਂ ਅਸੀਂ ਜਾਣਾਂਗੇ ਕਿ ਆਓਣ ਵਾਲ਼ਾ ਸਾਲ ਬ੍ਰਿਸ਼ਚਕ ਰਾਸ਼ੀ ਵਾਲਿਆਂ ਲਈ ਸਿਹਤ, ਵਿੱਦਿਆ, ਕਾਰੋਬਾਰ, ਨੌਕਰੀ, ਆਰਥਿਕ ਪੱਖ, ਪ੍ਰੇਮ, ਵਿਆਹ, ਸ਼ਾਦੀਸ਼ੁਦਾ ਜੀਵਨ, ਘਰ-ਗ੍ਰਹਸਥੀ ਅਤੇ ਜ਼ਮੀਨ-ਮਕਾਨ-ਵਾਹਨ ਆਦਿ ਦੇ ਪੱਖ ਤੋਂ ਕਿਵੇਂ ਰਹੇਗਾ। ਇਸ ਤੋਂ ਇਲਾਵਾ, ਇਸ ਸਾਲ ਦੇ ਗ੍ਰਹਿ ਗੋਚਰ ਦੇ ਆਧਾਰ 'ਤੇ ਅਸੀਂ ਤੁਹਾਨੂੰ ਕੁਝ ਉਪਾਅ ਵੀ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਸੰਭਾਵਿਤ ਪਰੇਸ਼ਾਨੀ ਜਾਂ ਸਮੱਸਿਆ ਦਾ ਹੱਲ ਵੀ ਪ੍ਰਾਪਤ ਕਰ ਸਕੋਗੇ। ਤਾਂ ਆਓ ਚੱਲੋ, ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਲਈ ਬ੍ਰਿਸ਼ਚਕ ਰਾਸ਼ੀਫਲ 2025 ਕੀ ਕਹਿੰਦਾ ਹੈ?

ਬ੍ਰਿਸ਼ਚਕ ਰਾਸ਼ੀਫਲ 2025

To Read in English Click Here: Scorpio Horoscope 2025

ਸਾਲ 2025 ਵਿੱਚ ਬ੍ਰਿਸ਼ਚਕ ਰਾਸ਼ੀ ਵਾਲ਼ਿਆਂ ਦੀ ਸਿਹਤ

ਬ੍ਰਿਸ਼ਚਕ ਰਾਸ਼ੀ ਵਾਲ਼ਿਓ, ਸਿਹਤ ਦੇ ਨਜ਼ਰੀਏ ਤੋਂ ਆਓਣ ਵਾਲ਼ਾ ਸਾਲ ਤੁਹਾਡੇ ਲਈ ਮਿਲਿਆ-ਜੁਲਿਆ ਰਹਿ ਸਕਦਾ ਹੈ। ਕੁਝ ਮਾਮਲਿਆਂ ਵਿੱਚ ਇਹ ਔਸਤ ਤੋਂ ਵੀ ਕਮਜ਼ੋਰ ਹੋ ਸਕਦਾ ਹੈ। ਸਾਲ ਦੇ ਸ਼ੁਰੂਆਤੀ ਮਹੀਨੇ, ਖ਼ਾਸ ਕਰਕੇ ਮਾਰਚ ਤੱਕ, ਸ਼ਨੀ ਦਾ ਚੌਥੇ ਘਰ ਵਿੱਚ ਗੋਚਰ ਸਿਹਤ ਦੇ ਨਜ਼ਰੀਏ ਤੋਂ ਵਧੀਆ ਨਹੀਂ ਹੈ। ਖ਼ਾਸ ਕਰਕੇ ਜਿਨ੍ਹਾਂ ਜਾਤਕਾਂ ਨੂੰ ਛਾਤੀ ਨਾਲ ਸਬੰਧਤ ਕੋਈ ਸਮੱਸਿਆ ਹੈ, ਗੋਡਿਆਂ ਜਾਂ ਪਿੱਠ ਵਿੱਚ ਕੋਈ ਤਕਲੀਫ਼ ਹੈ ਜਾਂ ਦਿਮਾਗ ਜਾਂ ਸਿਰ ਦਰਦ ਆਦਿ ਨਾਲ ਸਬੰਧਤ ਕੋਈ ਸਮੱਸਿਆ ਹੈ, ਉਹਨਾਂ ਨੂੰ ਇਸ ਅਵਧੀ ਦੇ ਦੌਰਾਨ ਜਨਵਰੀ ਤੋਂ ਮਾਰਚ ਤੱਕ, ਆਪਣੀ ਸਿਹਤ ਦੇ ਪ੍ਰਤੀ ਪੂਰੀ ਤਰ੍ਹਾਂ ਜਾਗਰੁਕ ਰਹਿਣਾ ਪਵੇਗਾ।

हिंदी में पढ़ने के लिए यहां क्लिक करें: वृश्चिक राशिफल 2025

ਬ੍ਰਿਸ਼ਚਕ ਰਾਸ਼ੀਫਲ ਦੇ ਅਨੁਸਾਰ, ਮਾਰਚ ਤੋਂ ਬਾਅਦ ਦਾ ਸਮਾਂ ਪੁਰਾਣੀਆਂ ਬਿਮਾਰੀਆਂ ਨੂੰ ਦੂਰ ਕਰਨ ਅਤੇ ਤੁਹਾਨੂੰ ਤੰਦਰੁਸਤ ਰੱਖਣ ਵਿੱਚ ਮੱਦਦਗਾਰ ਰਹੇਗਾ, ਪਰ ਮਈ ਮਹੀਨੇ ਤੋਂ ਬਾਅਦ ਰਾਹੂ ਦਾ ਚੌਥੇ ਘਰ ਵਿੱਚ ਗੋਚਰ ਛਾਤੀ ਨਾਲ ਸਬੰਧਤ ਕੁਝ ਪਰੇਸ਼ਾਨੀਆਂ ਦੇ ਸਕਦਾ ਹੈ। ਬ੍ਰਿਸ਼ਚਕ ਰਾਸ਼ੀਫਲ 2025 ਦੇ ਅਨੁਸਾਰ, ਮਾਰਚ ਤੋਂ ਬਾਅਦ, ਸ਼ਨੀ ਦਾ ਗੋਚਰ ਪੇਟ ਆਦਿ ਨਾਲ ਸਬੰਧਤ ਕੁਝ ਸਮੱਸਿਆਵਾਂ ਦੇ ਸਕਦਾ ਹੈ। ਇਸ ਤਰ੍ਹਾਂ ਕੁਝ ਪੁਰਾਣੀਆਂ ਸਮੱਸਿਆਵਾਂ ਦੂਰ ਹੋਣਗੀਆਂ, ਪਰ ਨਵੀਆਂ ਸਮੱਸਿਆਵਾਂ ਦੇ ਆਓਣ ਦੇ ਸੰਕੇਤ ਵੀ ਰਹਿਣਗੇ। ਇਸ ਤਰ੍ਹਾਂ ਸਿਹਤ ਦੇ ਨਜ਼ਰੀਏ ਤੋਂ ਨਵਾਂ ਸਾਲ ਮਿਲਿਆ-ਜੁਲਿਆ ਰਹਿ ਸਕਦਾ ਹੈ। ਇਸ ਲਈ ਇਸ ਸਾਲ ਸਿਹਤ ਦੇ ਪ੍ਰਤੀ ਪੂਰੀ ਤਰ੍ਹਾਂ ਜਾਗਰੁਕ ਰਹਿਣਾ ਪਵੇਗਾ। ਖ਼ਾਸ ਕਰਕੇ ਜਿਨ੍ਹਾਂ ਲੋਕਾਂ ਨੂੰ ਪੇਟ, ਸਿਰ ਦਰਦ, ਪਿੱਠ ਦਰਦ ਜਾਂ ਛਾਤੀ ਆਦਿ ਨਾਲ ਸਬੰਧਤ ਸਮੱਸਿਆਵਾਂ ਹਨ, ਉਹਨਾਂ ਨੂੰ ਖਾਸ ਤੌਰ 'ਤੇ ਜਾਗਰੁਕ ਰਹਿਣ ਦੀ ਲੋੜ ਹੋਵੇਗੀ।

ਜੇਕਰ ਤੁਹਾਨੂੰ ਕੋਈ ਵੀ ਫੈਸਲਾ ਲੈਣ ਵਿੱਚ ਮੁਸ਼ਕਿਲ ਹੋ ਰਹੀ ਹੈ, ਤਾਂ ਹੁਣੇ ਕਰੋ ਸਾਡੇ ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ !

ਹੋਰ ਰਾਸ਼ੀਆਂ ਬਾਰੇ ਪੜ੍ਹਨ ਲਈ ਕਲਿੱਕ ਕਰੋ : ਰਾਸ਼ੀਫਲ 2025

ਸਾਲ 2025 ਵਿੱਚ ਬ੍ਰਿਸ਼ਚਕ ਰਾਸ਼ੀ ਵਾਲ਼ਿਆਂ ਦੀ ਪੜ੍ਹਾਈ

ਬ੍ਰਿਸ਼ਚਕ ਰਾਸ਼ੀ ਵਾਲ਼ਿਓ, ਪੜ੍ਹਾਈ ਦੇ ਨਜ਼ਰੀਏ ਤੋਂ ਆਓਣ ਵਾਲ਼ਾ ਸਾਲ ਤੁਹਾਨੂੰ ਔਸਤ ਨਤੀਜੇ ਦਿੰਦਾ ਹੋਇਆ ਲੱਗ ਰਿਹਾ ਹੈ। ਇਸ ਸਾਲ ਤੁਹਾਡੇ ਚੌਥੇ ਅਤੇ ਪੰਜਵੇਂ ਘਰ 'ਤੇ ਸ਼ਨੀ ਅਤੇ ਰਾਹੂ ਦਾ ਪ੍ਰਭਾਵ ਆਉਂਦਾ-ਜਾਂਦਾ ਰਹੇਗਾ। ਇਸ ਤਰ੍ਹਾਂ ਦੀ ਸਥਿਤੀ ਵਿੱਚ ਆਪਣੇ ਵਿਸ਼ੇ 'ਤੇ ਸਹੀ ਧਿਆਨ ਬਣਾ ਕੇ ਰੱਖਣਾ ਮੁਸ਼ਕਲ ਹੋਵੇਗਾ। ਮੁਸ਼ਕਲ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਧਿਆਨ ਲਗਾਉਣਾ ਅਸੰਭਵ ਹੈ। ਜਿਹੜੇ ਲੋਕ ਲਗਾਤਾਰ ਕੋਸ਼ਿਸ਼ ਕਰਨਗੇ, ਉਹ ਨਾ ਕੇਵਲ ਆਪਣੇ ਵਿਸ਼ੇ 'ਤੇ ਧਿਆਨ ਲਗਾ ਸਕਣਗੇ, ਬਲਕਿ ਚੰਗੇ ਨਤੀਜੇ ਵੀ ਪ੍ਰਾਪਤ ਕਰ ਸਕਣਗੇ, ਪਰ ਇਹ ਕਰਨਾ ਸੌਖਾ ਨਹੀਂ ਹੈ, ਸਗੋਂ ਥੋੜ੍ਹਾ ਮੁਸ਼ਕਲ ਹੋਵੇਗਾ।

ਜਿਹੜੇ ਵਿਦਿਆਰਥੀ ਪੜ੍ਹਾਈ ਦੇ ਪ੍ਰਤੀ ਗੰਭੀਰ ਨਹੀਂ ਰਹੇ ਜਾਂ ਜਿਨ੍ਹਾਂ ਨੂੰ ਘੱਟ ਸਮੇਂ ਵਿੱਚ ਵੀ ਚੰਗੇ ਨਤੀਜੇ ਮਿਲਦੇ ਰਹੇ ਹਨ, ਉਹਨਾਂ ਨੂੰ ਇਸ ਸਾਲ ਆਪਣੇ ਪੜ੍ਹਾਈ ਦੇ ਸਮੇਂ ਨੂੰ ਵਧਾਉਣਾ ਪਵੇਗਾ। ਬ੍ਰਿਸ਼ਚਕ ਰਾਸ਼ੀਫਲ 2025 ਦੇ ਅਨੁਸਾਰ, ਮਈ ਮਹੀਨੇ ਦੇ ਮੱਧ ਭਾਗ ਤੋਂ ਪਹਿਲਾਂ ਬ੍ਰਹਸਪਤੀ ਦਾ ਗੋਚਰ ਤੁਹਾਨੂੰ ਵਧੀਆ ਨਤੀਜੇ ਦੇਣਾ ਚਾਹੇਗਾ, ਪਰ ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦਾ ਗੋਚਰ ਵੀ ਜ਼ਿਆਦਾ ਮਿਹਨਤ ਦੀ ਲੋੜ ਦਾ ਸੰਕੇਤ ਦੇ ਰਿਹਾ ਹੈ।

ਹਾਲਾਂਕਿ ਰਿਸਰਚ ਕਰ ਰਹੇ ਵਿਦਿਆਰਥੀਆਂ ਨੂੰ ਮਈ ਦੇ ਮੱਧ ਤੋਂ ਬਾਅਦ ਵੀ ਬ੍ਰਹਸਪਤੀ ਦਾ ਗੋਚਰ ਚੰਗੇ ਨਤੀਜੇ ਦੇਵੇਗਾ, ਪਰ ਹੋਰ ਵਿਦਿਆਰਥੀਆਂ ਨੂੰ ਇਸ ਤੋਂ ਵੱਧ ਮਿਹਨਤ ਕਰਨ ਦੀ ਲੋੜ ਹੋਵੇਗੀ। ਪੜ੍ਹਾਈ ਦੇ ਮਾਮਲੇ ਵਿੱਚ ਇਹ ਸਾਲ ਥੋੜ੍ਹਾ ਕਮਜ਼ੋਰ ਹੈ। ਇਸ ਕਮਜ਼ੋਰੀ ਨੂੰ ਦੂਰ ਕਰਨ ਅਤੇ ਚੰਗੇ ਨਤੀਜੇ ਹਾਸਲ ਕਰਨ ਲਈ ਤੁਹਾਨੂੰ ਹੋਰ ਮਿਹਨਤ ਕਰਨੀ ਪਵੇਗੀ।

ਸਾਲ 2025 ਵਿੱਚ ਬ੍ਰਿਸ਼ਚਕ ਰਾਸ਼ੀ ਵਾਲ਼ਿਆਂ ਦਾ ਕਾਰੋਬਾਰ

ਬ੍ਰਿਸ਼ਚਕ ਰਾਸ਼ੀ ਵਾਲ਼ਿਓ, ਕਾਰੋਬਾਰ ਦੇ ਮਾਮਲੇ ਵਿੱਚ ਆਓਣ ਵਾਲ਼ਾ ਸਾਲ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਸਾਲ ਦੀ ਸ਼ੁਰੂਆਤ ਤੋਂ ਮਈ ਮਹੀਨੇ ਦੇ ਮੱਧ ਤੱਕ, ਬ੍ਰਹਸਪਤੀ ਦਾ ਸੱਤਵੇਂ ਘਰ ਵਿੱਚ ਗੋਚਰ ਤੁਹਾਨੂੰ ਕਾਰੋਬਾਰ ਵਿੱਚ ਕਾਫੀ ਵਧੀਆ ਨਤੀਜੇ ਦੇ ਸਕਦਾ ਹੈ। ਇਸ ਲਈ, ਨਵੇਂ ਵਪਾਰ ਸਬੰਧੀ ਨਵੇਂ ਤਜਰਬੇ ਕਰਨ ਲਈ ਇਹ ਸਮਾਂ ਉੱਤਮ ਕਿਹਾ ਜਾ ਸਕਦਾ ਹੈ। ਜਿਹੜੇ ਵੀ ਨਵੇਂ ਤਜਰਬੇ ਕਰਨੇ ਹਨ, ਉਹ ਇਸ ਅਵਧੀ ਵਿੱਚ ਹੀ ਕਰਨੇ ਵਧੀਆ ਰਹਿਣਗੇ। ਬ੍ਰਿਸ਼ਚਕ ਰਾਸ਼ੀਫਲ ਦੇ ਅਨੁਸਾਰ, ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦਾ ਗੋਚਰ ਅੱਠਵੇਂ ਘਰ ਵਿੱਚ ਚਲਾ ਜਾਵੇਗਾ।

ਰਾਹੂ ਦਾ ਗੋਚਰ ਚੌਥੇ ਘਰ ਵਿੱਚ ਹੋਵੇਗਾ ਅਤੇ ਕੇਤੂ ਦਾ ਗੋਚਰ ਦਸਵੇਂ ਘਰ ਵਿੱਚ ਹੋਵੇਗਾ। ਇਸ ਤਰ੍ਹਾਂ, ਇਹ ਸਮਾਂ ਨਵੇਂ ਕਾਰੋਬਾਰੀ ਫ਼ੈਸਲਿਆਂ ਲਈ ਵਧੀਆ ਨਹੀਂ ਕਿਹਾ ਜਾ ਸਕਦਾ। ਜੋ ਕੁਝ ਵੀ ਪਹਿਲਾਂ ਤੋਂ ਚੱਲ ਰਿਹਾ ਸੀ, ਉਸ ਨੂੰ ਉਸੇ ਤਰ੍ਹਾਂ ਕਾਇਮ ਰੱਖਣ ਦੀ ਲੋੜ ਹੋਵੇਗੀ। ਬ੍ਰਿਸ਼ਚਕ ਰਾਸ਼ੀਫਲ ਦੇ ਅਨੁਸਾਰ, ਤੁਹਾਨੂੰ ਆਪਣੇ ਖੇਤਰ ਦੇ ਸੀਨੀਅਰ ਲੋਕਾਂ ਨਾਲ ਸਲਾਹ-ਮਸ਼ਵਰਾ ਕਰਨ ਦੀ ਵੀ ਲੋੜ ਪਵੇਗੀ। ਜੇਕਰ ਤੁਹਾਡੇ ਖੇਤਰ ਦਾ ਕੋਈ ਸੀਨੀਅਰ ਵਿਅਕਤੀ ਤੁਹਾਡੇ ਸੰਪਰਕ ਵਿੱਚ ਹੈ, ਤਾਂ ਉਸ ਦੇ ਨਾਲ ਪੂਰੇ ਆਦਰ ਨਾਲ ਜੁੜੇ ਰਹੋ।

ਜੇਕਰ ਉਸ ਵਲੋਂ ਵਧੀਆ ਪ੍ਰਤੀਕਿਰਿਆ ਨਾ ਮਿਲੇ, ਤਾਂ ਵੀ ਵਿਰੋਧ ਕਰਨ ਦੀ ਥਾਂ ਉਸ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ। ਉਸ ਦਾ ਨਿਰੰਤਰ ਆਦਰ ਕਰਦੇ ਰਹਿਣਾ ਪਵੇਗਾ, ਤਾਂ ਹੀ ਤੁਸੀਂ ਆਪਣੇ ਕਾਰੋਬਾਰ ਨੂੰ ਸਥਿਰ ਰੱਖ ਸਕੋਗੇ, ਨਹੀਂ ਤਾਂ, ਉਹ ਵਿਅਕਤੀ ਆਪਣਾ ਸਹਿਯੋਗ ਖਿੱਚ ਸਕਦਾ ਹੈ, ਜਿਸ ਨਾਲ ਤੁਹਾਡੇ ਕਾਰੋਬਾਰ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ, ਆਪਣੇ ਅਨੁਭਵ ਅਤੇ ਸੀਨੀਅਰਾਂ ਦੇ ਮਾਰਗਦਰਸ਼ਨ ਦੇ ਅਨੁਸਾਰ ਕੰਮ ਕਰਨ ਦੀ ਲੋੜ ਹੋਵੇਗੀ, ਤਾਂ ਜੋ ਤੁਸੀਂ ਆਪਣੇ ਕਾਰੋਬਾਰ ਨੂੰ ਸਥਿਰ ਰੱਖ ਸਕੋ।

ਸਾਲ 2025 ਵਿੱਚ ਬ੍ਰਿਸ਼ਚਕ ਰਾਸ਼ੀ ਵਾਲ਼ਿਆਂ ਦੀ ਨੌਕਰੀ

ਬ੍ਰਿਸ਼ਚਕ ਰਾਸ਼ੀ ਵਾਲ਼ਿਓ, ਨੌਕਰੀ ਦੇ ਨਜ਼ਰੀਏ ਤੋਂ ਵੀ ਇਹ ਸਾਲ ਤੁਹਾਨੂੰ ਮਿਲੇ-ਜੁਲੇ ਨਤੀਜੇ ਦਿੰਦਾ ਹੋਇਆ ਲੱਗ ਰਿਹਾ ਹੈ। ਛੇਵੇਂ ਘਰ ਦਾ ਸੁਆਮੀ ਮੰਗਲ ਇਸ ਸਾਲ ਕੁਝ ਸਮੇਂ ਲਈ ਵਧੀਆ, ਪਰ ਕੁਝ ਸਮੇਂ ਲਈ ਕਮਜ਼ੋਰ ਨਤੀਜੇ ਦੇ ਸਕਦਾ ਹੈ। ਉਂਝ ਜ਼ਿਆਦਾਤਰ ਸਮੇਂ ਲਈ ਮੰਗਲ ਤੁਹਾਨੂੰ ਔਸਤ ਨਤੀਜੇ ਦਿੰਦਾ ਹੋਇਆ ਲੱਗ ਰਿਹਾ ਹੈ। ਸਾਲ ਦੀ ਸ਼ੁਰੂਆਤ ਤੋਂ ਮਾਰਚ ਮਹੀਨੇ ਤੱਕ ਸ਼ਨੀ ਦੀ ਦ੍ਰਿਸ਼ਟੀ ਛੇਵੇਂ ਘਰ 'ਤੇ ਰਹੇਗੀ। ਇਸ ਲਈ ਨੌਕਰੀ ਨੂੰ ਲੈ ਕੇ ਤੁਹਾਡੇ ਮਨ ਵਿੱਚ ਕੁਝ ਅਸੰਤੋਸ਼ ਰਹਿ ਸਕਦਾ ਹੈ।

ਬ੍ਰਿਸ਼ਚਕ ਰਾਸ਼ੀਫਲ 2025 ਦੇ ਅਨੁਸਾਰ, ਮਾਰਚ ਤੋਂ ਬਾਅਦ ਸ਼ਨੀ ਦੀ ਸਥਿਤੀ ਵਿੱਚ ਪਰਿਵਰਤਨ ਆਉਣ ਦੇ ਕਾਰਨ ਤੁਸੀਂ ਨੌਕਰੀ ਨੂੰ ਲੈ ਕੇ ਸੰਤੁਸ਼ਟ ਮਹਿਸੂਸ ਕਰ ਸਕਦੇ ਹੋ ਜਾਂ ਕਾਫੀ ਹੱਦ ਤੱਕ ਬਿਹਤਰ ਅਨੁਭਵ ਕਰ ਸਕਦੇ ਹੋ। ਮਈ ਦੇ ਮੱਧ ਤੱਕ ਬ੍ਰਹਸਪਤੀ ਲਾਭ ਘਰ 'ਤੇ ਦ੍ਰਿਸ਼ਟੀ ਪਾ ਕੇ ਚੰਗੇ ਨਤੀਜੇ ਦੇਣ ਦੀ ਕੋਸ਼ਿਸ਼ ਕਰਨਗੇ। ਇਸ ਤਰ੍ਹਾਂ, ਮਈ ਮਹੀਨੇ ਤੱਕ ਨੌਕਰੀ ਵਿੱਚ ਉਪਲਬਧੀਆਂ ਮਿਲਦੀਆਂ ਰਹਿਣਗੀਆਂ, ਪਰ ਮਾਰਚ ਤੱਕ ਤੁਸੀਂ ਕੁਝ ਮੁਸ਼ਕਲਾਂ ਦਾ ਅਨੁਭਵ ਕਰ ਸਕਦੇ ਹੋ, ਜਦ ਕਿ ਮਾਰਚ ਤੋਂ ਮਈ ਦੇ ਮੱਧ ਤੱਕ ਦਾ ਸਮਾਂ ਕਾਫੀ ਵਧੀਆ ਅਤੇ ਅਨੁਕੂਲ ਰਹੇਗਾ। ਜੇਕਰ ਇਸ ਅਵਧੀ ਵਿੱਚ ਤੁਸੀਂ ਨੌਕਰੀ ਬਦਲਣੀ ਚਾਹੁੰਦੇ ਹੋ, ਤਾਂ ਤੁਸੀਂ ਬਦਲ ਸਕਦੇ ਹੋ।

ਮਈ ਦੇ ਮੱਧ ਤੋਂ ਬਾਅਦ ਹਾਲਾਤ ਥੋੜੇ ਜਿਹੇ ਮੁਸ਼ਕਲਾਂ ਭਰੇ ਹੋ ਸਕਦੇ ਹਨ। ਹਾਲਾਂਕਿ, ਵਿਦੇਸ਼ ਵਿੱਚ ਕੰਮ ਕਰਨ ਵਾਲੇ ਜਾਂ ਦੂਰ ਜਾ ਕੇ ਨੌਕਰੀ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਇਸ ਅਵਧੀ ਵਿੱਚ ਵੀ ਵਧੀਆ ਨਤੀਜੇ ਮਿਲ ਸਕਦੇ ਹਨ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਸਾਲ 2025 ਵਿੱਚ ਬ੍ਰਿਸ਼ਚਕ ਰਾਸ਼ੀ ਵਾਲ਼ਿਆਂ ਦਾ ਆਰਥਿਕ ਜੀਵਨ

ਬ੍ਰਿਸ਼ਚਕ ਰਾਸ਼ੀਫਲ ਦੇ ਅਨੁਸਾਰ, ਆਰਥਿਕ ਮਾਮਲਿਆਂ ਵਿੱਚ ਆਓਣ ਵਾਲ਼ਾ ਸਾਲ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਤੁਹਾਡੇ ਲਾਭ ਘਰ ਦੇ ਸੁਆਮੀ ਬੁੱਧ ਗ੍ਰਹਿ ਦੇ ਗੋਚਰ ਨੂੰ ਵੇਖਿਆ ਜਾਵੇ ਤਾਂ ਸਾਲ ਦੇ ਜ਼ਿਆਦਾਤਰ ਸਮੇਂ ਵਿੱਚ ਬੁੱਧ ਵਧੀਆ ਨਤੀਜੇ ਦੇਣਾ ਚਾਹੁੰਦਾ ਹੈ। ਇਸ ਲਈ ਆਮਦਨ ਵਿੱਚ ਕੋਈ ਵੱਡੀ ਸਮੱਸਿਆ ਨਹੀਂ ਆਉਣੀ ਚਾਹੀਦੀ। ਖਾਸ ਤੌਰ ‘ਤੇ ਮਈ ਮਹੀਨੇ ਦੇ ਮੱਧ ਤੱਕ, ਜਦੋਂ ਤੁਹਾਡੇ ਧਨ ਘਰ ਦਾ ਸੁਆਮੀ ਬ੍ਰਹਸਪਤੀ ਲਾਭ ਘਰ 'ਤੇ ਦ੍ਰਿਸ਼ਟੀ ਪਾਵੇਗਾ, ਤਾਂ ਨਾ ਸਿਰਫ ਤੁਸੀਂ ਵਧੀਆ ਕਮਾਈ ਕਰ ਸਕੋਗੇ, ਸਗੋਂ ਆਮਦਨ ਦਾ ਇੱਕ ਵੱਡਾ ਹਿੱਸਾ ਬਚਾਉਣ ਵਿੱਚ ਵੀ ਕਾਮਯਾਬ ਰਹੋਗੇ। ਪਰ ਮਈ ਦੇ ਮੱਧ ਤੋਂ ਬਾਅਦ ਆਮਦਨ ਵਿੱਚ ਕੁਝ ਮੰਦੀ ਗਤੀ ਵੇਖੀ ਜਾ ਸਕਦੀ ਹੈ।

ਹਾਲਾਂਕਿ, ਮਈ ਮਹੀਨੇ ਦੇ ਮੱਧ ਤੋਂ ਬਾਅਦ, ਬ੍ਰਹਸਪਤੀ ਧਨ ਘਰ ਦਾ ਸੁਆਮੀ ਹੋ ਕੇ ਧਨ ਘਰ ਨੂੰ ਵੇਖੇਗਾ। ਬ੍ਰਿਸ਼ਚਕ ਰਾਸ਼ੀਫਲ 2025 ਦੇ ਅਨੁਸਾਰ, ਅਜਿਹੀ ਸਥਿਤੀ ਵਿੱਚ ਬੱਚਤ ਦੇ ਮਾਮਲੇ ਵਿੱਚ ਜਾਂ ਪਹਿਲਾਂ ਬਚਾ ਕੇ ਰੱਖੇ ਹੋਏ ਧਨ ਦੇ ਮਾਮਲੇ ਵਿੱਚ ਬ੍ਰਹਸਪਤੀ ਸਕਾਰਾਤਮਕ ਨਤੀਜੇ ਦੇਣਾ ਚਾਹੁੰਦਾ ਹੈ, ਪਰ ਆਮਦਨ ਦੇ ਮਾਮਲੇ ਵਿੱਚ ਕੋਈ ਮੱਦਦ ਨਹੀਂ ਕਰ ਸਕੇਗਾ। ਇਸ ਦਾ ਮਤਲਬ ਇਹ ਹੈ ਕਿ ਸਾਲ ਦੀ ਸ਼ੁਰੂਆਤ ਤੋਂ ਮਈ ਦੇ ਮੱਧ ਤੱਕ ਦਾ ਸਮਾਂ ਆਮਦਨ ਦੇ ਪੱਖ ਤੋਂ ਕਾਫੀ ਵਧੀਆ ਰਹੇਗਾ। ਜਦ ਕਿ ਮਈ ਤੋਂ ਬਾਅਦ ਦਾ ਸਮਾਂ ਆਮਦਨ ਦੇ ਪੱਖ ਤੋਂ ਕੁਝ ਕਮਜ਼ੋਰ, ਪਰ ਬੱਚਤ ਦੇ ਪੱਖ ਤੋਂ ਚੰਗਾ ਰਹੇਗਾ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਸਾਲ 2025 ਵਿੱਚ ਬ੍ਰਿਸ਼ਚਕ ਰਾਸ਼ੀ ਵਾਲ਼ਿਆਂ ਦਾ ਪ੍ਰੇਮ ਜੀਵਨ

ਬ੍ਰਿਸ਼ਚਕ ਰਾਸ਼ੀ ਵਾਲ਼ਿਓ, ਪਿਆਰ ਦੇ ਰਿਸ਼ਤਿਆਂ ਦੇ ਮਾਮਲੇ ਵਿੱਚ ਆਓਣ ਵਾਲ਼ਾ ਸਾਲ ਕੁਝ ਵਧੀਆ ਅਤੇ ਕੁਝ ਕਮਜ਼ੋਰ ਨਤੀਜੇ ਦੇ ਸਕਦਾ ਹੈ। ਵਧੀਆ ਬਾਰੇ ਗੱਲ ਕਰੀਏ ਤਾਂ ਮਈ ਮਹੀਨੇ ਤੋਂ ਬਾਅਦ ਪੰਜਵੇਂ ਘਰ ਤੋਂ ਰਾਹੂ-ਕੇਤੂ ਦਾ ਪ੍ਰਭਾਵ ਖਤਮ ਹੋ ਜਾਵੇਗਾ। ਇਸ ਤਰ੍ਹਾਂ, ਇੱਕ-ਦੂਜੇ ਨੂੰ ਲੈ ਕੇ ਜੋ ਗਲਤਫ਼ਹਿਮੀਆਂ ਸਨ, ਉਹ ਦੂਰ ਹੋ ਸਕਦੀਆਂ ਹਨ। ਤੁਹਾਡਾ ਨਜ਼ਰੀਆ ਪ੍ਰੇਮ ਸਬੰਧ ਨੂੰ ਲੈ ਕੇ ਹੋਰ ਵੀ ਵਧੀਆ ਅਤੇ ਸੱਚਾ ਹੁੰਦਾ ਜਾਵੇਗਾ, ਪਰ ਮਾਰਚ ਮਹੀਨੇ ਤੋਂ ਬਾਅਦ ਸ਼ਨੀ ਦਾ ਗੋਚਰ ਪੰਜਵੇਂ ਘਰ ਵਿੱਚ ਹੋ ਜਾਵੇਗਾ, ਜੋ ਪ੍ਰੇਮ ਸਬੰਧ ਵਿੱਚ ਕੁਝ ਬੇਰੁਖੀ ਦੇ ਸਕਦਾ ਹੈ।

ਹਾਲਾਂਕਿ, ਸ਼ਨੀ ਸੱਚਾ ਪਿਆਰ ਕਰਨ ਵਾਲੇ ਲੋਕਾਂ ਲਈ ਮੱਦਦਗਾਰ ਵੀ ਬਣ ਸਕਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡਾ ਪਿਆਰ ਸੱਚਾ ਹੈ, ਤੁਸੀਂ ਇੱਕ-ਦੂਜੇ ਨਾਲ ਪਿਆਰ ਕਰਦੇ ਹੋ ਅਤੇ ਭਵਿੱਖ ਵਿੱਚ ਵਿਆਹ ਕਰਨ ਦੀ ਇੱਛਾ ਵੀ ਰੱਖਦੇ ਹੋ, ਤਾਂ ਇਸ ਸਥਿਤੀ ਵਿੱਚ ਤੁਹਾਨੂੰ ਵਧੀਆ ਨਤੀਜੇ ਮਿਲ ਸਕਦੇ ਹਨ। ਪਰ ਜੇਕਰ ਤੁਹਾਡਾ ਪਿਆਰ ਸਮਾਂ ਗੁਜ਼ਾਰਨ ਲਈ ਹੈ ਜਾਂ ਤੁਸੀਂ ਪਿਆਰ ਦਾ ਕੇਵਲ ਦਿਖਾਵਾ ਕਰਦੇ ਹੋ ਅਤੇ ਸਮੇਂ ਦੇ ਨਾਲ ਤੁਹਾਡਾ ਪਿਆਰ ਬਦਲਦਾ ਰਹਿੰਦਾ ਹੈ, ਤਾਂ ਸ਼ਨੀ ਦਾ ਇਹ ਗੋਚਰ ਤੁਹਾਡੇ ਪ੍ਰੇਮ ਸਬੰਧਾਂ ਵਿੱਚ ਦਰਾਰ ਪੈਦਾ ਕਰਨ ਦਾ ਕੰਮ ਕਰ ਸਕਦਾ ਹੈ।

ਕਹਿਣ ਦਾ ਮਤਲਬ ਇਹ ਹੈ ਕਿ ਪ੍ਰੇਮ ਸਬੰਧਾਂ ਦੇ ਲਈ ਨਵਾਂ ਸਾਲ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਜੇਕਰ ਤੁਹਾਡਾ ਪਿਆਰ ਸੱਚਾ ਰਹੇਗਾ ਤਾਂ ਸ਼ਨੀ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਏਗਾ ਅਤੇ ਵਧੀਆ ਨਤੀਜੇ ਦੇਵੇਗਾ। ਬ੍ਰਿਸ਼ਚਕ ਰਾਸ਼ੀਫਲ 2025 ਦੇ ਅਨੁਸਾਰ, ਬ੍ਰਹਸਪਤੀ ਦਾ ਗੋਚਰ ਵੀ ਸਾਲ ਦੇ ਪਹਿਲੇ ਹਿੱਸੇ ਵਿੱਚ ਤੁਹਾਡੇ ਲਈ ਸਹਾਇਕ ਬਣ ਜਾਵੇਗਾ। ਇਸ ਤਰ੍ਹਾਂ, ਤੁਸੀਂ ਸਾਲ ਦੇ ਪਹਿਲੇ ਹਿੱਸੇ ਵਿੱਚ ਆਪਣੀ ਲਵ ਲਾਈਫ ਦਾ ਵਧੀਆ ਆਨੰਦ ਮਾਣ ਸਕੋਗੇ। ਸਾਲ ਦਾ ਦੂਜਾ ਹਿੱਸਾ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ।

ਸਾਲ 2025 ਵਿੱਚ ਬ੍ਰਿਸ਼ਚਕ ਰਾਸ਼ੀ ਵਾਲ਼ਿਆਂ ਦਾ ਵਿਆਹ ਅਤੇ ਸ਼ਾਦੀਸ਼ੁਦਾ ਜੀਵਨ

ਬ੍ਰਿਸ਼ਚਕ ਰਾਸ਼ੀ ਵਾਲ਼ਿਓ, ਜੇਕਰ ਤੁਹਾਡੀ ਉਮਰ ਵਿਆਹ ਦੇ ਲਾਇਕ ਹੋ ਗਈ ਹੈ ਅਤੇ ਤੁਸੀਂ ਵਿਆਹ ਕਰਵਾਓਣ ਦੀ ਕੋਸ਼ਿਸ਼ ਵਿੱਚ ਵੀ ਲੱਗੇ ਹੋਏ ਹੋ, ਤਾਂ ਸਾਲ ਦਾ ਪਹਿਲਾ ਹਿੱਸਾ ਇਸ ਮਾਮਲੇ ਵਿੱਚ ਤੁਹਾਡੇ ਲਈ ਚੰਗਾ ਅਤੇ ਮੱਦਦਗਾਰ ਸਾਬਤ ਹੋ ਸਕਦਾ ਹੈ। ਖਾਸ ਤੌਰ ‘ਤੇ ਮਈ ਮਹੀਨੇ ਦੇ ਮੱਧ ਤੱਕ ਦਾ ਸਮਾਂ ਕਾਫੀ ਵਧੀਆ ਨਤੀਜੇ ਦੇ ਰਿਹਾ ਹੈ। ਇਸ ਅਵਧੀ ਵਿੱਚ ਤੁਹਾਡੇ ਪੰਜਵੇਂ ਘਰ ਦਾ ਸੁਆਮੀ ਬ੍ਰਹਸਪਤੀ ਸੱਤਵੇਂ ਘਰ ਵਿੱਚ ਰਹੇਗਾ, ਜੋ ਨਾ ਸਿਰਫ ਆਮ ਵਿਆਹ ਨੂੰ ਪੂਰਾ ਕਰਨ ਵਿੱਚ ਮੱਦਦਗਾਰ ਬਣੇਗਾ, ਬਲਕਿ ਪ੍ਰੇਮ-ਵਿਆਹ ਦੀ ਇੱਛਾ ਰੱਖਣ ਵਾਲੇ ਸੱਚੇ ਪ੍ਰੇਮੀ ਜਾਤਕਾਂ ਦੀ ਇੱਛਾ ਪੂਰੀ ਕਰਨ ਵਿੱਚ ਵੀ ਮੱਦਦਗਾਰ ਬਣੇਗਾ। ਅਰਥਾਤ ਬ੍ਰਹਸਪਤੀ ਪ੍ਰੇਮ-ਵਿਆਹ ਵਿੱਚ ਸਹਾਇਕ ਬਣੇਗਾ।

ਪਰ ਜਿਹੜੇ ਜਾਤਕ ਪਿਆਰ ਦਾ ਕੇਵਲ ਦਿਖਾਵਾ ਹੀ ਕਰ ਰਹੇ ਸਨ, ਉਹਨਾਂ ਦੀ ਪੋਲ ਖੁੱਲ ਸਕਦੀ ਹੈ। ਅਰਥਾਤ ਉਨ੍ਹਾਂ ਦੇ ਪ੍ਰੇਮੀ/ਪ੍ਰੇਮਿਕਾ ਨੂੰ ਇਹ ਪਤਾ ਲੱਗ ਸਕਦਾ ਹੈ ਕਿ ਉਨ੍ਹਾਂ ਦੇ ਦਰਮਿਆਨ ਜੋ ਪਿਆਰ ਸੀ, ਉਹ ਏਨਾ ਮਜ਼ਬੂਤ ਨਹੀਂ ਸੀ ਕਿ ਉਸ ਨੂੰ ਵਿਆਹ ਵਿੱਚ ਬਦਲਿਆ ਜਾ ਸਕੇ। ਬ੍ਰਿਸ਼ਚਕ ਰਾਸ਼ੀਫਲ 2025 ਦੇ ਅਨੁਸਾਰ, ਮਈ ਮਹੀਨੇ ਦੇ ਮੱਧ ਤੋਂ ਬਾਅਦ ਦੇ ਨਤੀਜੇ ਤੁਲਨਾਤਮਕ ਤੌਰ 'ਤੇ ਕਮਜ਼ੋਰ ਹੋ ਸਕਦੇ ਹਨ। ਇਸ ਸਥਿਤੀ ਵਿੱਚ, ਵਿਆਹ ਦੀ ਪ੍ਰਕਿਰਿਆ ਨੂੰ ਸਾਲ ਦੇ ਪਹਿਲੇ ਹਿੱਸੇ ਵਿੱਚ ਪੂਰਾ ਕਰ ਲੈਣਾ ਸਮਝਦਾਰੀ ਦਾ ਕੰਮ ਹੋਵੇਗਾ।

ਦੰਪਤੀ ਜੀਵਨ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਸਾਲ ਦਾ ਪਹਿਲਾ ਹਿੱਸਾ ਵਧੀਆ ਨਤੀਜੇ ਦੇ ਸਕਦਾ ਹੈ। ਬਾਅਦ ਦੇ ਸਮੇਂ ਵਿੱਚ, ਬ੍ਰਹਸਪਤੀ ਅੱਠਵੇਂ ਘਰ ਵਿੱਚ ਰਹੇਗਾ ਅਤੇ ਸ਼ਨੀ ਦੀ ਦ੍ਰਿਸ਼ਟੀ ਸੱਤਵੇਂ ਘਰ 'ਤੇ ਰਹੇਗੀ। ਇਸ ਲਈ ਕੁਝ ਪਰੇਸ਼ਾਨੀ ਜਾਂ ਅਸੰਤੁਲਨ ਦੇਖਣ ਨੂੰ ਮਿਲ ਸਕਦਾ ਹੈ। ਅਰਥਾਤ ਸਾਲ ਦੇ ਪਹਿਲੇ ਹਿੱਸੇ ਵਿੱਚ ਤੁਸੀਂ ਦੰਪਤੀ ਜੀਵਨ ਦਾ ਵਧੀਆ ਆਨੰਦ ਲੈ ਸਕੋਗੇ, ਜਦੋਂ ਕਿ ਸਾਲ ਦੇ ਦੂਜੇ ਹਿੱਸੇ ਵਿੱਚ ਤੁਹਾਨੂੰ ਜ਼ਿਆਦਾ ਸਮਝਦਾਰੀ ਦੀ ਲੋੜ ਪਵੇਗੀ।

ਸਾਲ 2025 ਵਿੱਚ ਬ੍ਰਿਸ਼ਚਕ ਰਾਸ਼ੀ ਵਾਲ਼ਿਆਂ ਦਾ ਪਰਿਵਾਰਕ ਅਤੇ ਗ੍ਰਹਿਸਥ ਜੀਵਨ

ਬ੍ਰਿਸ਼ਚਕ ਰਾਸ਼ੀ ਵਾਲ਼ਿਓ, ਪਰਿਵਾਰਕ ਮਾਮਲਿਆਂ ਲਈ ਵੀ ਸਾਲ ਦਾ ਪਹਿਲਾ ਹਿੱਸਾ ਜ਼ਿਆਦਾ ਚੰਗਾ ਰਹਿ ਸਕਦਾ ਹੈ। ਖਾਸ ਤੌਰ ‘ਤੇ ਮਈ ਮਹੀਨੇ ਦੇ ਮੱਧ ਤੱਕ ਤੁਹਾਡਾ ਦੂਜੇ ਘਰ ਦਾ ਸੁਆਮੀ ਬ੍ਰਹਸਪਤੀ ਚੰਗੀ ਸਥਿਤੀ ਵਿੱਚ ਰਹੇਗਾ, ਜੋ ਘਰ ਪਰਿਵਾਰ ਵਿੱਚ ਸਦਬੁੱਧੀ ਪੈਦਾ ਕਰੇਗਾ ਅਤੇ ਸਬੰਧਾਂ ਨੂੰ ਬਿਹਤਰ ਬਣਾਉਣ ਵਿੱਚ ਮੱਦਦ ਕਰੇਗਾ। ਮਈ ਮਹੀਨੇ ਦੇ ਮੱਧ ਤੋਂ ਬਾਅਦ, ਬ੍ਰਹਸਪਤੀ ਅੱਠਵੇਂ ਘਰ ਵਿੱਚ ਚਲੇ ਜਾਣ ਦੇ ਕਾਰਨ ਕੁਝ ਕਮਜ਼ੋਰ ਹੋ ਜਾਵੇਗਾ। ਹਾਲਾਂਕਿ ਬ੍ਰਹਸਪਤੀ ਉਦੋਂ ਵੀ ਦੂਜੇ ਅਤੇ ਚੌਥੇ ਘਰ ਨੂੰ ਦੇਖਦਾ ਰਹੇਗਾ, ਇਸ ਲਈ ਕੋਈ ਵੱਡੀ ਸਮੱਸਿਆ ਨਹੀਂ ਆਉਣ ਦੇਵੇਗਾ, ਪਰ ਕਮਜ਼ੋਰੀ ਦੇ ਕਾਰਨ ਪਹਿਲਾਂ ਵਰਗੇ ਨਤੀਜੇ ਨਹੀਂ ਦੇ ਸਕੇਗਾ।

ਇਸ ਦੌਰਾਨ, ਮਾਰਚ ਤੋਂ ਬਾਅਦ ਸ਼ਨੀ ਦੀ ਦ੍ਰਿਸ਼ਟੀ ਦੂਜੇ ਘਰ 'ਤੇ ਪੈਣ ਲੱਗ ਜਾਵੇਗੀ। ਇਸ ਲਈ ਪਰਿਵਾਰ ਦੇ ਕੁਝ ਮੈਂਬਰਾਂ ਦੇ ਵਿਚਕਾਰ ਅਸੰਤੁਲਨ ਅਤੇ ਅਸੰਤੋਸ਼ ਦੇਖਣ ਨੂੰ ਮਿਲ ਸਕਦਾ ਹੈ। ਘਰੇਲੂ ਜੀਵਨ ਬਾਰੇ ਗੱਲ ਕਰੀਏ ਤਾਂ, ਇਸ ਸਾਲ ਘਰੇਲੂ ਜੀਵਨ ਵਿੱਚ ਤੁਲਨਾਤਮਕ ਤੌਰ 'ਤੇ ਵਧੀਆ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ। ਖਾਸ ਤੌਰ ‘ਤੇ ਮਾਰਚ ਤੋਂ ਬਾਅਦ ਸ਼ਨੀ ਦਾ ਪ੍ਰਭਾਵ ਚੌਥੇ ਘਰ ਤੋਂ ਦੂਰ ਹੋ ਜਾਵੇਗਾ, ਜਿਸ ਨਾਲ ਪਹਿਲਾਂ ਵਾਲ਼ੀਆਂ ਸਮੱਸਿਆਵਾਂ ਦੂਰ ਹੋਣਗੀਆਂ।

ਹਾਲਾਂਕਿ ਮਈ ਤੋਂ ਬਾਅਦ ਰਾਹੂ ਦਾ ਪ੍ਰਭਾਵ ਚੌਥੇ ਘਰ 'ਤੇ ਸ਼ੁਰੂ ਹੋ ਜਾਵੇਗਾ, ਜੋ ਕੁਝ ਰੁਕਾਵਟਾਂ ਪੈਦਾ ਕਰੇਗਾ, ਪਰ ਪੁਰਾਣੀਆਂ ਸਮੱਸਿਆਵਾਂ ਦੂਰ ਹੋਣ ਦੇ ਕਾਰਨ ਤੁਸੀਂ ਸੁੱਖ ਦਾ ਸਾਹ ਲੈ ਸਕੋਗੇ। ਬ੍ਰਿਸ਼ਚਕ ਰਾਸ਼ੀਫਲ 2025 ਦੇ ਅਨੁਸਾਰ, ਮਈ ਮਹੀਨੇ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦਾ ਪ੍ਰਭਾਵ ਚੌਥੇ ਘਰ 'ਤੇ ਰਹੇਗਾ; ਉਹ ਤੁਹਾਡੀ ਮੱਦਦ ਕਰਦਾ ਰਹੇਗਾ। ਇਸ ਤਰ੍ਹਾਂ, ਅਸੀਂ ਦੇਖਦੇ ਹਾਂ ਕਿ ਪਰਿਵਾਰਕ ਮਾਮਲਿਆਂ ਲਈ ਸਾਲ ਦਾ ਪਹਿਲਾ ਭਾਗ ਜ਼ਿਆਦਾ ਚੰਗਾ ਹੈ, ਜਦੋਂ ਕਿ ਦੂਜਾ ਭਾਗ ਕੁਝ ਕਮਜ਼ੋਰ ਹੈ। ਇਸੇ ਤਰ੍ਹਾਂ, ਘਰੇਲੂ ਮਾਮਲਿਆਂ ਲਈ ਸਾਲ ਦਾ ਦੂਜਾ ਭਾਗ ਜ਼ਿਆਦਾ ਚੰਗਾ ਰਹਿ ਸਕਦਾ ਹੈ।

ਸਾਲ 2025 ਵਿੱਚ ਬ੍ਰਿਸ਼ਚਕ ਰਾਸ਼ੀ ਵਾਲ਼ਿਆਂ ਲਈ ਜ਼ਮੀਨ, ਮਕਾਨ ਅਤੇ ਵਾਹਨ ਸੁੱਖ

ਬ੍ਰਿਸ਼ਚਕ ਰਾਸ਼ੀ ਵਾਲ਼ਿਓ, ਜੇਕਰ ਤੁਸੀਂ ਕਾਫੀ ਦਿਨਾਂ ਤੋਂ ਜ਼ਮੀਨ ਜਾਂ ਮਕਾਨ ਖਰੀਦਣ ਜਾਂ ਵੇਚਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਇਹ ਕੰਮ ਅੱਗੇ ਨਹੀਂ ਵਧ ਰਿਹਾ ਸੀ, ਤਾਂ ਇਸ ਸਾਲ ਇਸ ਮਾਮਲੇ ਵਿੱਚ ਤੁਹਾਨੂੰ ਅਨੁਕੂਲਤਾ ਦੇਖਣ ਨੂੰ ਮਿਲ ਸਕਦੀ ਹੈ। ਖਾਸ ਤੌਰ ‘ਤੇ ਮਾਰਚ ਮਹੀਨੇ ਤੋਂ ਬਾਅਦ ਚੌਥੇ ਘਰ ਤੋਂ ਸ਼ਨੀ ਦਾ ਪ੍ਰਭਾਵ ਖਤਮ ਹੋ ਜਾਵੇਗਾ; ਜੋ ਜ਼ਮੀਨ ਅਤੇ ਮਕਾਨ ਸਬੰਧੀ ਮਾਮਲਿਆਂ ਵਿੱਚ ਗਤੀ ਲਿਆਉਣ ਵਿੱਚ ਮੱਦਦਗਾਰ ਹੋ ਸਕਦਾ ਹੈ। ਹਾਲਾਂਕਿ ਮਈ ਤੋਂ ਬਾਅਦ ਰਾਹੂ ਦਾ ਪ੍ਰਭਾਵ ਚੌਥੇ ਘਰ 'ਤੇ ਹੋ ਜਾਵੇਗਾ, ਜੋ ਛੋਟੀਆਂ-ਮੋਟੀਆਂ ਰੁਕਾਵਟਾਂ ਪੈਦਾ ਕਰ ਸਕਦਾ ਹੈ, ਪਰ ਪਹਿਲਾਂ ਵਰਗੀ ਸਥਿਤੀ ਨਹੀਂ ਹੋਵੇਗੀ। ਸਥਿਤੀ ਪਹਿਲਾਂ ਤੋਂ ਬਿਹਤਰ ਹੋਵੇਗੀ।

ਨਤੀਜੇ ਵੱਜੋਂ, ਤੁਹਾਨੂੰ ਸੁੱਖ ਦਾ ਸਾਹ ਆਵੇਗਾ। ਕਹਿਣ ਦਾ ਮਤਲਬ ਇਹ ਹੈ ਕਿ ਜ਼ਮੀਨ, ਮਕਾਨ, ਵਾਹਨ ਆਦਿ ਸਬੰਧੀ ਮਾਮਲਿਆਂ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਇਹ ਸਾਲ ਵਧੀਆ ਨਤੀਜੇ ਦੇ ਸਕਦਾ ਹੈ। ਵਾਹਨ ਸਬੰਧੀ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਇਸ ਮਾਮਲੇ ਵਿੱਚ ਵੀ ਤੁਹਾਨੂੰ ਚੰਗੀ ਅਨੁਕੂਲਤਾ ਜਾਂ ਤੁਲਨਾਤਮਕ ਤੌਰ 'ਤੇ ਬਿਹਤਰ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ। ਬ੍ਰਿਸ਼ਚਕ ਰਾਸ਼ੀਫਲ 2025 ਦੇ ਅਨੁਸਾਰ, ਅਪ੍ਰੈਲ ਤੋਂ ਲੈ ਕੇ ਮਈ ਦੇ ਮੱਧ ਤੱਕ ਦਾ ਸਮਾਂ ਵਾਹਨ ਖਰੀਦਣ ਦੇ ਦ੍ਰਿਸ਼ਟੀਕੋਣ ਤੋਂ ਵਧੀਆ ਰਹੇਗਾ। ਇਸ ਤੋਂ ਪਹਿਲਾਂ ਅਤੇ ਬਾਅਦ ਦੇ ਸਮੇਂ ਵਿੱਚ ਸਬੰਧਤ ਵਾਹਨ ਬਾਰੇ ਪੂਰੀ ਤਰ੍ਹਾਂ ਜਾਂਚ-ਪੜਤਾਲ ਕਰਨ ਤੋਂ ਬਾਅਦ ਹੀ ਅੱਗੇ ਵੱਧਣਾ ਉਚਿਤ ਰਹੇਗਾ। ਹਾਲਾਂਕਿ ਇਸ ਸਾਲ ਤੁਹਾਡੀ ਵਾਹਨ ਖਰੀਦਣ ਦੀ ਇੱਛਾ ਪੂਰੀ ਹੋ ਸਕਦੀ ਹੈ।

ਸਾਲ 2025 ਵਿੱਚ ਬ੍ਰਿਸ਼ਚਕ ਰਾਸ਼ੀ ਵਾਲ਼ਿਆਂ ਦੇ ਲਈ ਉਪਾਅ

  • ਹਰ ਸ਼ਨੀਵਾਰ ਨੂੰ ਵਹਿੰਦੇ ਹੋਏ ਸ਼ੁੱਧ ਪਾਣੀ ਵਿੱਚ ਜਟਾ ਵਾਲੇ ਚਾਰ ਨਾਰੀਅਲ ਵਹਾਓ।
  • ਮਿੱਤਰਾਂ ਵਿੱਚ ਨਮਕੀਨ ਚੀਜ਼ ਵੰਡੋ।
  • ਸਰੀਰ ‘ਤੇ ਚਾਂਦੀ ਧਾਰਣ ਕਰੋ।

ਰਤਨ, ਯੰਤਰ ਸਮੇਤ ਹਰ ਤਰ੍ਹਾਂ ਦੇ ਜੋਤਿਸ਼ ਉਪਾਵਾਂ ਦੇ ਲਈ ਵਿਜ਼ਿਟ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1. ਕੀ ਸਾਲ 2025 ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਚੰਗਾ ਹੋਵੇਗਾ?

ਸਾਲ 2025 ਦੀ ਸ਼ੁਰੂਆਤ ਤੋਂ ਲੈ ਕੇ ਮਈ 2025 ਤੱਕ ਬ੍ਰਿਸ਼ਚਕ ਜਾਤਕਾਂ ਦਾ ਜੀਵਨ ਸੁੱਖਦਾਇਕ ਰਹੇਗਾ। ਇਸ ਅਵਧੀ ਵਿੱਚ ਤੁਹਾਡੇ ਸ਼ਾਦੀਸ਼ੁਦਾ ਜੀਵਨ ਵਿੱਚ ਖੁਸ਼ੀਆਂ ਵਧਣਗੀਆਂ।

2. ਬ੍ਰਿਸ਼ਚਕ ਜਾਤਕਾਂ ਦੀ ਪਰੇਸ਼ਾਨੀ ਕਦੋਂ ਖਤਮ ਹੋਵੇਗੀ?

ਇਸ ਰਾਸ਼ੀ ਉਤੇ ਸਾੜ੍ਹਸਤੀ 28 ਜਨਵਰੀ 2041 ਤੋਂ 3 ਦਸੰਬਰ 2049 ਤੱਕ ਰਹੇਗੀ ਅਤੇ ਸ਼ਨੀ ਦੀ ਢਈਆ ਦੀ ਗੱਲ ਕੀਤੀ ਜਾਵੇ ਤਾਂ ਇਹ 29 ਅਪ੍ਰੈਲ 2022 ਤੋਂ 29 ਮਾਰਚ 2025 ਤੱਕ ਰਹੇਗੀ।

3. ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਕਿਹੜੇ ਦੇਵੀ-ਦੇਵਤਾ ਦੀ ਪੂਜਾ ਕਰਨੀ ਚਾਹੀਦੀ ਹੈ?

ਬ੍ਰਿਸ਼ਚਕ ਰਾਸ਼ੀਫਲ 2025 ਦੇ ਅਨੁਸਾਰ, ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਲਈ ਹਨੂੰਮਾਨ ਜੀ ਦੀ ਪੂਜਾ ਕਰਨਾ ਸਭ ਤੋਂ ਸ਼ੁਭ ਅਤੇ ਲਾਭਦਾਇਕ ਸਾਬਤ ਹੋ ਸਕਦਾ ਹੈ।

Astrological services for accurate answers and better feature

33% off

Dhruv Astro Software - 1 Year

'Dhruv Astro Software' brings you the most advanced astrology software features, delivered from Cloud.

Brihat Horoscope
What will you get in 250+ pages Colored Brihat Horoscope.
Finance
Are money matters a reason for the dark-circles under your eyes?
Ask A Question
Is there any question or problem lingering.
Career / Job
Worried about your career? don't know what is.
AstroSage Year Book
AstroSage Yearbook is a channel to fulfill your dreams and destiny.
Career Counselling
The CogniAstro Career Counselling Report is the most comprehensive report available on this topic.

Astrological remedies to get rid of your problems

Red Coral / Moonga
(3 Carat)

Ward off evil spirits and strengthen Mars.

Gemstones
Buy Genuine Gemstones at Best Prices.
Yantras
Energised Yantras for You.
Rudraksha
Original Rudraksha to Bless Your Way.
Feng Shui
Bring Good Luck to your Place with Feng Shui.
Mala
Praise the Lord with Divine Energies of Mala.
Jadi (Tree Roots)
Keep Your Place Holy with Jadi.

Buy Brihat Horoscope

250+ pages @ Rs. 399/-

Brihat Horoscope

AstroSage on MobileAll Mobile Apps

Buy Gemstones

Best quality gemstones with assurance of AstroSage.com

Buy Yantras

Take advantage of Yantra with assurance of AstroSage.com

Buy Feng Shui

Bring Good Luck to your Place with Feng Shui.from AstroSage.com

Buy Rudraksh

Best quality Rudraksh with assurance of AstroSage.com
Call NowTalk to
Astrologer
Chat NowChat with
Astrologer