ਉਪਨਯਨ ਮਹੂਰਤ 2025

Author: Charu Lata | Updated Thu, 20 June, 2024 6:37 PM

ਅੱਜ ਆਪਣੇ ਇਸ ਖਾਸ ਲੇਖ਼ ਦੇ ਮਾਧਿਅਮ ਤੋਂ ਅਸੀਂ ਉਪਨਯਨ ਮਹੂਰਤ 2025 ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਸਨਾਤਨ ਧਰਮ ਵਿੱਚ ਨਿਰਧਾਰਿਤ ਕੀਤੇ ਗਏ 16 ਸੰਸਕਾਰਾਂ ਵਿੱਚੋਂ ਦਸਵਾਂ ਸੰਸਕਾਰ ਹੁੰਦਾ ਹੈ ਉਪਨਯਨ ਸੰਸਕਾਰ, ਅਰਥਾਤ ਜਨੇਊ ਸੰਸਕਾਰ। ਸਨਾਤਨ ਧਰਮ ਦੇ ਮਰਦਾਂ ਵਿੱਚ ਜਨੇਊ ਧਾਰਣ ਕਰਨ ਦੀ ਪਰੰਪਰਾ ਸਾਲਾਂ ਤੋਂ ਚੱਲੀ ਆ ਰਹੀ ਹੈ। ਉਪਨਯਨ ਸ਼ਬਦ ਦਾ ਅਰਥ ਹੁੰਦਾ ਹੈ, ਆਪਣੇ ਆਪ ਨੂੰ ਹਨੇਰੇ ਤੋਂ ਦੂਰ ਕਰਕੇ ਪ੍ਰਕਾਸ਼ ਵੱਲ ਵਧਣਾ। ਮਾਨਤਾ ਦੇ ਅਨੁਸਾਰ ਕਿਹਾ ਜਾਂਦਾ ਹੈ ਕਿ ਉਪਨਯਨ ਸੰਸਕਾਰ ਹੋਣ ਤੋਂ ਬਾਅਦ ਹੀ ਬਾਲਕ ਧਾਰਮਿਕ ਕਾਰਜ ਵਿੱਚ ਸ਼ਾਮਿਲ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਹਿੰਦੂ ਧਰਮ ਵਿੱਚ ਜਨੇਊ ਸੰਸਕਾਰ ਨੂੰ ਬਹੁਤ ਮਹੱਤਵਪੂਰਣ ਮੰਨਿਆ ਜਾਂਦਾ ਹੈ। ਅੱਜ ਅਸੀਂ ਆਪਣੇ ਇਸ ਖਾਸ ਲੇਖ਼ ਦੇ ਮਾਧਿਅਮ ਤੋਂ ਤੁਹਾਨੂੰ ਉਪਨਯਨ ਸੰਸਕਾਰ ਨਾਲ ਜੁੜੀਆਂ ਕੁਝ ਬਹੁਤ ਦਿਲਚਸਪ ਗੱਲਾਂ ਦੱਸਾਂਗੇ।


ਉਪਨਯਨ ਸੰਸਕਾਰ ਕੀ ਹੁੰਦਾ ਹੈ?

ਉਪਨਯਨ ਸੰਸਕਾਰ ਵਿੱਚ ਬਾਲਕ ਨੂੰ ਜਨੇਊ ਧਾਰਣ ਕਰਵਾਇਆ ਜਾਂਦਾ ਹੈ। ਇਸ ਲਈ ਇਸ ਨੂੰ ਜਨੇਊ ਧਾਰਣ ਸੰਸਕਾਰ ਵੀ ਕਿਹਾ ਜਾਂਦਾ ਹੈ। ਜਨੇਊ ਦਰਅਸਲ ਤਿੰਨ ਧਾਗਿਆਂ ਦਾ ਇੱਕ ਸੂਤਰ ਹੁੰਦਾ ਹੈ, ਜਿਸ ਨੂੰ ਆਦਮੀ ਆਪਣੇ ਖੱਬੇ ਮੋਢੇ ਦੇ ਉੱਪਰ ਤੋਂ ਸੱਜੀ ਬਾਂਹ ਦੇ ਨੀਚੇ ਤੱਕ ਧਾਰਣ ਕਰਦਾ ਹੈ। ਜੇਕਰ ਤੁਸੀਂ ਵੀ ਸਾਲ 2025 ਵਿੱਚ ਜਨੇਊ ਧਾਰਣ ਜਾਂ ਉਪਨਯਨ ਸੰਸਕਾਰ ਕਰਨ ਜਾਂ ਕਿਸੇ ਦੇ ਲਈ ਕਰਵਾਉਣ ਬਾਰੇ ਸੋਚ ਰਹੇ ਹੋ, ਤਾਂ ਉਪਨਯਨ ਮਹੂਰਤ ਬਾਰੇ ਸਭ ਤੋਂ ਸਟੀਕ ਅਤੇ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡਾ ਇਹ ਆਰਟੀਕਲ ਅੰਤ ਤੱਕ ਜ਼ਰੂਰ ਪੜ੍ਹੋ।

ਜੇਕਰ ਗੱਲ ਕਰੀਏ ਉਪਨਯਨ ਸ਼ਬਦ ਦੀ, ਤਾਂ ਇਹ ਦੋ ਸ਼ਬਦਾਂ ਨੂੰ ਮਿਲਾ ਕੇ ਬਣਿਆ ਹੈ। ਜਿਸ ਵਿੱਚ ਉਪ ਦਾ ਅਰਥ ਹੁੰਦਾ ਹੈ ਨਜ਼ਦੀਕ ਅਤੇ ਨਯਨ ਦਾ ਅਰਥ ਹੁੰਦਾ ਹੈ ਦ੍ਰਿਸ਼ਟੀ। ਅਰਥਾਤ ਇਸ ਦਾ ਸ਼ਾਬਦਿਕ ਅਰਥ ਹੈ ਆਪਣੇ ਆਪ ਨੂੰ ਹਨੇਰੇ (ਅਗਿਆਨਤਾ) ਦੀ ਸਥਿਤੀ ਤੋਂ ਦੂਰ ਕਰਨਾ ਅਤੇ ਪ੍ਰਕਾਸ਼ (ਅਧਿਆਤਮਿਕ) ਗਿਆਨ ਵੱਲ ਵਧਣਾ। ਅਜਿਹੇ ਵਿੱਚ ਉਪਨਯਨ ਸੰਸਕਾਰ ਸਭ ਸੰਸਕਾਰਾਂ ਵਿੱਚ ਸਭ ਤੋਂ ਪਵਿੱਤਰ ਅਤੇ ਪ੍ਰਸਿੱਧ ਅਨੁਸ਼ਠਾਨ ਮੰਨਿਆ ਜਾਂਦਾ ਹੈ। ਆਮ ਤੌਰ ‘ਤੇ ਬ੍ਰਾਹਮਣ, ਖੱਤਰੀ ਅਤੇ ਵੈਸ਼ਯ ਵੀ ਵਿਆਹ ਤੋਂ ਪਹਿਲਾਂ ਲਾੜੇ ਦੇ ਲਈ ਧਾਗਾ ਬੰਨਣ ਦੀ ਇਸ ਰਸਮ ਦਾ ਆਯੋਜਨ ਕਰਦੇ ਹਨ। ਇਸ ਸੰਸਕਾਰ ਨੂੰ ਯਗਯੋਪਵੀਤ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਹਿੰਦੂ ਧਰਮ ਵਿੱਚ ਸ਼ੂਦਰਾਂ ਤੋਂ ਇਲਾਵਾ ਹਰ ਕੋਈ ਜਨੇਊ ਧਾਰਣ ਕਰ ਸਕਦਾ ਹੈ।

Read in English: Upnayana Muhurat 2025

ਉਪਨਯਨ ਮਹੂਰਤ ਦਾ ਮਹੱਤਵ

ਹਿੰਦੂ ਧਰਮ ਦਾ ਪਾਲਣ ਕਰਨ ਵਾਲੇ ਲੋਕਾਂ ਦੇ ਲਈ ਇਹ ਪਰੰਪਰਾ ਜਾਂ ਸੰਸਕਾਰ ਬਹੁਤ ਮਜ਼ਬੂਤ ਅਤੇ ਮਹੱਤਵਪੂਰਣ ਮੰਨਿਆ ਗਿਆ ਹੈ। ਜਨੇਊ ਸੰਸਕਾਰ ਜਾਂ ਉਪਨਯਨ ਸੰਸਕਾਰ ਦੇ ਨਾਲ ਹੀ ਬਾਲਕ ਬਚਪਨ ਤੋਂ ਜਵਾਨੀ ਵੱਲ ਚੱਲ ਪੈਂਦਾ ਹੈ। “ਉਪਨਯਨ ਮਹੂਰਤ 2025” ਲੇਖ਼ ਦੇ ਅਨੁਸਾਰ, ਇਸ ਦੌਰਾਨ ਪੁਜਾਰੀ ਜਾਂ ਕੋਈ ਪੰਡਤ ਬਾਲਕ ਦੇ ਖੱਬੇ ਮੋਢੇ ਦੇ ਉੱਪਰ ਤੋਂ ਲੈ ਕੇ ਸੱਜੇ ਹੱਥ ਦੇ ਨੀਚੇ ਤੱਕ ਇੱਕ ਪਵਿੱਤਰ ਧਾਗਾ, ਜਿਸ ਨੂੰ ਜਨੇਊ ਕਹਿੰਦੇ ਹਨ, ਉਹ ਬੰਨਦੇ ਹਨ। ਜਨੇਊ ਵਿੱਚ ਮੁੱਖ ਰੂਪ ਤੋਂ ਤਿੰਨ ਧਾਗੇ ਹੁੰਦੇ ਹਨ, ਜਿਨਾਂ ਨੂੰ ਬ੍ਰਹਮਾ, ਵਿਸ਼ਣੂੰ ਅਤੇ ਮਹੇਸ਼ ਦੀ ਪ੍ਰਤੀਨਿਧਤਾ ਕਰਨ ਵਾਲ਼ਾ ਮੰਨਿਆ ਜਾਂਦਾ ਹੈ। ਇਹ ਧਾਗੇ ਦੇਵ-ਰਿਣ, ਪਿਤ੍ਰ-ਰਿਣ ਅਤੇ ਰਿਸ਼ੀ-ਰਿਣ ਦੀ ਵੀ ਪ੍ਰਤੀਨਿਧਤਾ ਕਰਦੇ ਹਨ।

हिंदी में पढ़े : उपनयन मुर्हत 2025

ਇਸ ਤੋਂ ਇਲਾਵਾ ਇੱਕ ਮਤ ਦੇ ਅਨੁਸਾਰ, ਇਹ ਕਿਹਾ ਜਾਂਦਾ ਹੈ ਕਿ ਇਹ ਧਾਗੇ ਸੱਤਵ, ਰਾਹਾ ਅਤੇ ਤਮ ਦੀ ਪ੍ਰਤੀਨਿਧਤਾ ਕਰਦੇ ਹਨ। ਚੌਥੇ ਮਤ ਦੇ ਅਨੁਸਾਰ ਇਹ ਕਿਹਾ ਜਾਂਦਾ ਹੈ ਕਿ ਇਹ ਧਾਗੇ ਗਾਯਤ੍ਰੀ ਮੰਤਰ ਦੇ ਤਿੰਨ ਚਰਣਾਂ ਦਾ ਪ੍ਰਤੀਕ ਹੁੰਦੇ ਹਨ। ਪੰਜਵੇਂ ਮਤ ਦੇ ਅਨੁਸਾਰ, ਕਿਹਾ ਜਾਂਦਾ ਹੈ ਕਿ ਇਹ ਧਾਗੇ ਆਸ਼ਰਮਾਂ ਦੇ ਪ੍ਰਤੀਕ ਹਨ। ਜਨੇਊ ਦੀਆਂ ਕੁਝ ਮੁੱਖ ਵਿਸ਼ੇਸ਼ਤਾਵਾਂ ਹੁੰਦੀਆਂ ਹਨ, ਜਿਵੇਂ:

ਨੌਂ ਤਾਰ: ਇਸ ਵਿੱਚ 9 ਤਾਰ ਹੁੰਦੇ ਹਨ। ਜਨੇਊ ਦੇ ਹਰ ਧਾਗੇ ਵਿੱਚ 3 ਤਾਰ ਹੁੰਦੇ ਹਨ, ਜਿਨਾਂ ਨੂੰ ਜੋੜਿਆ ਜਾਵੇ ਤਾਂ 9 ਬਣਦਾ ਹੈ। ਅਜਿਹੇ ਵਿੱਚ ਤਾਰਾਂ ਦੀ ਕੁੱਲ ਸੰਖਿਆ 9 ਹੁੰਦੀ ਹੈ।

ਪੰਜ ਗੱਠਾਂ: ਜਨੇਊ ਵਿੱਚ ਪੰਜ ਗੱਠਾਂ ਹੁੰਦੀਆਂ ਹਨ। ਇਹ ਪੰਜ ਗੱਠਾਂ ਬ੍ਰਹਮਾ, ਧਰਮ, ਕਰਮ, ਕਾਮ ਅਤੇ ਮੋਕਸ਼ ਦੀ ਪ੍ਰਤੀਨਿਧਤਾ ਕਰਦੀਆਂ ਹਨ।

ਜਨੇਊ ਦੀ ਲੰਬਾਈ: ਜਨੇਊ ਦੀ ਲੰਬਾਈ 96 ਉਂਗਲ਼ ਹੁੰਦੀ ਹੈ। ਇਸ ਵਿਚ ਜਨੇਊ ਧਾਰਣ ਕਰਨ ਵਾਲ਼ੇ ਨੂੰ 64 ਕਲਾ ਅਤੇ 32 ਵਿੱਦਿਆਵਾਂ ਸਿੱਖਣ ਦੀ ਕੋਸ਼ਿਸ਼ ਕਰਨ ਲਈ ਕਿਹਾ ਜਾਂਦਾ ਹੈ। 32 ਵਿੱਦਿਆ, 4 ਵੇਦ, 4 ਉਪਵੇਦ, 6 ਦਰਸ਼ਨ, 6 ਆਗਮ, 3 ਸੂਤਰ ਅਤੇ 9 ਅਰਣਾਯਕ ਹੁੰਦੇ ਹਨ।

ਜਨੇਊ ਧਾਰਣ ਕਰਨਾ: “ਉਪਨਯਨ ਮਹੂਰਤ 2025” ਲੇਖ਼ ਦੇ ਅਨੁਸਾਰ, ਜਦੋਂ ਵੀ ਬਾਲਕ ਜਨੇਊ ਧਾਰਣ ਕਰਦਾ ਹੈ, ਤਾਂ ਕੇਵਲ ਇੱਕ ਛੜੀ ਧਾਰਣ ਕਰਦਾ ਹੈ। ਉਹ ਕੇਵਲ ਇੱਕ ਹੀ ਕੱਪੜਾ ਪਹਿਨਦਾ ਹੈ ਅਤੇ ਬਿਨਾਂ ਟਾਂਕੇ ਵਾਲ਼ਾ ਕੱਪੜਾ ਪਹਿਨਿਆ ਜਾਂਦਾ ਹੈ, ਗਲ਼ੇ ਵਿੱਚ ਪੀਲ਼ੇ ਰੰਗ ਦਾ ਕੱਪੜਾ ਲਿਆ ਜਾਂਦਾ ਹੈ।

ਹਵਨ: ਜਨੇਊ ਧਾਰਣ ਕਰਦੇ ਸਮੇਂ ਹਵਨ ਕੀਤਾ ਜਾਂਦਾ ਹੈ, ਜਿਸ ਵਿੱਚ ਬਾਲਕ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਸ਼ਾਮਿਲ ਹੁੰਦੇ ਹਨ। ਜਨੇਊ ਤੋਂ ਬਾਅਦ ਪੰਡਿਤ ਨੂੰ ਗੁਰੂ-ਦੱਛਣਾ ਦਿੱਤੀ ਜਾਂਦੀ ਹੈ।

ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਮਿਲੇਗਾ ਵਿਦਵਾਨ ਜੋਤਸ਼ੀਆਂ ਨਾਲ਼ ਗੱਲ ਜਾਂ ਚੈਟ ਕਰ ਕੇ

ਗਾਯਤ੍ਰੀ ਮੰਤਰ: ਜਨੇਊ ਦੀ ਸ਼ੁਰੂਆਤ ਗਾਯਤ੍ਰੀ ਮੰਤਰ ਨਾਲ਼ ਹੁੰਦੀ ਹੈ। ਗਾਯਤ੍ਰੀ ਮੰਤਰ ਦੇ ਤਿੰਨ ਚਰਣ ਹੁੰਦੇ ਹਨ।

तत्सवितुर्वरेण्यं- ये पहला चरण होता है।

भर्गो देवस्य धीमहि- ये दूसरा चरण है और

धियो यो नः प्रचोदयात् ॥ तीसरा चरण कहा जाता है।

ਇਹ ਵੀ ਪੜ੍ਹੋ: ਰਾਸ਼ੀਫਲ 2025

ਜਨੇਊ ਸੰਸਕਾਰ ਦੇ ਲਈ ਮੰਤਰ

यज्ञोपवीतं परमं पवित्रं प्रजापतेर्यत्सहजं पुरस्तात्।

आयुधग्रं प्रतिमुञ्च शुभ्रं यज्ञोपवीतं बलमस्तु तेजः।।

ਸਾਲ 2025 ਵਿੱਚ ਉਪਨਯਨ ਸੰਸਕਾਰ ਦੇ ਲਈ ਸ਼ੁਭ ਮਹੂਰਤ

ਜੇਕਰ ਤੁਸੀਂ ਵੀ ਆਪਣੀ ਸੰਤਾਨ ਦੇ ਲਈ ਜਾਂ ਆਪਣੇ ਕਿਸੇ ਨਜ਼ਦੀਕੀ ਵਿਅਕਤੀ ਦੇ ਲਈ ਉਪਨਯਨ ਸੰਸਕਾਰ ਦੇ ਲਈ ਸ਼ੁਭ ਮਹੂਰਤ ਦੇਖ ਰਹੇ ਹੋ ਤਾਂ ਅਸੀਂ ਤੁਹਾਡੀ ਸਮੱਸਿਆ ਦਾ ਹੱਲ ਲੈ ਕੇ ਆਏ ਹਾਂ, ਕਿਉਂਕਿ ਇਸ ਖਾਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਉਪਨਯਨ ਮਹੂਰਤ 2025 ਦੀ ਸਟੀਕ ਜਾਣਕਾਰੀ ਪ੍ਰਦਾਨ ਕਰ ਰਹੇ ਹਾਂ, ਜੋ ਕਿ ਸਾਡੇ ਵਿਦਵਾਨ ਜੋਤਸ਼ੀਆਂ ਦੁਆਰਾ ਤਿਆਰ ਕੀਤੀ ਗਈ ਹੈ। ਇਹ ਮਹੂਰਤ ਨਕਸ਼ੱਤਰ ਅਤੇ ਗ੍ਰਹਾਂ ਦੀ ਚਾਲ ਅਤੇ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਵੀ ਸ਼ੁਭ/ਮੰਗਲ ਕਾਰਜ ਸ਼ੁਭ ਮਹੂਰਤ ਵਿੱਚ ਕੀਤਾ ਜਾਵੇ ਤਾਂ ਉਸ ਦਾ ਚੰਗਾ ਫਲ ਮਿਲਦਾ ਹੈ। ਅਜਿਹੇ ਵਿੱਚ ਜੇਕਰ ਤੁਸੀਂ ਵੀ ਉਪਨਯਨ ਸੰਸਕਾਰ ਜਾਂ ਕੋਈ ਵੀ ਸ਼ੁਭ ਕੰਮ ਕਰਨ ਜਾ ਰਹੇ ਹੋ, ਤਾਂ ਉਸ ਦੇ ਲਈ ਮਹੂਰਤ ਦੇਖ ਕੇ ਹੀ ਕਦਮ ਅੱਗੇ ਵਧਾਓ। ਇਸ ਨਾਲ ਜੀਵਨ ਵਿੱਚ ਸ਼ੁਭਤਾ ਆਵੇਗੀ ਅਤੇ ਕੀਤਾ ਗਿਆ ਕੰਮ ਵੀ ਸਫਲ ਹੋਵੇਗਾ।

ਜੀਵਨ ਵਿੱਚ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰਨ ਦੇ ਲਈ ਪ੍ਰਸ਼ਨ ਪੁੱਛੋ

ਜਨਵਰੀ ਵਿੱਚ ਉਪਨਯਨ ਸੰਸਕਾਰ ਲਈ ਸ਼ੁਭ ਮਹੂਰਤ

ਤਰੀਕ

ਸਮਾਂ

1 ਜਨਵਰੀ

07:45-10:22

11:50-16:46

2 ਜਨਵਰੀ

07:45-10:18

11:46-16:42

4 ਜਨਵਰੀ

07:46-11:38

13:03-18:48

8 ਜਨਵਰੀ

16:18-18:33

11 ਜਨਵਰੀ

07:46-09:43

15 ਜਨਵਰੀ

07:46-12:20

13:55-18:05

18 ਜਨਵਰੀ

09:16-13:43

15:39-18:56

19 ਜਨਵਰੀ

07:45-09:12

30 ਜਨਵਰੀ

17:06-19:03

31 ਜਨਵਰੀ

07:41-09:52

11:17-17:02

ਫਰਵਰੀ ਵਿੱਚ ਉਪਨਯਨ ਸੰਸਕਾਰ ਲਈ ਸ਼ੁਭ ਮਹੂਰਤ

ਤਰੀਕ

ਸਮਾਂ

1 ਫਰਵਰੀ

07:40-09:48

11:13-12:48

2 ਫਰਵਰੀ

12:44-19:15

7 ਫਰਵਰੀ

07:37-07:57

09:24-14:20

16:35-18:55

8 ਫਰਵਰੀ

07:36-09:20

9 ਫਰਵਰੀ

07:35-09:17

10:41-16:27

14 ਫਰਵਰੀ

07:31-11:57

13:53-18:28

17 ਫਰਵਰੀ

08:45-13:41

15:55-18:16

ਮਾਰਚ ਵਿੱਚ ਉਪਨਯਨ ਸੰਸਕਾਰ ਲਈ ਸ਼ੁਭ ਮਹੂਰਤ

ਤਰੀਕ

ਸਮਾਂ

1 ਮਾਰਚ

07:17-09:23

10:58-17:29

2 ਮਾਰਚ

07:16-09:19

10:54-17:25

14 ਮਾਰਚ

14:17-18:55

15 ਮਾਰਚ

07:03-11:59

14:13-18:51

16 ਮਾਰਚ

07:01-11:55

14:09-18:47

31 ਮਾਰਚ

07:25-09:00

10:56-15:31

ਅਪ੍ਰੈਲ ਵਿੱਚ ਉਪਨਯਨ ਸੰਸਕਾਰ ਲਈ ਸ਼ੁਭ ਮਹੂਰਤ

ਤਰੀਕ

ਸਮਾਂ

2 ਅਪ੍ਰੈਲ

13:02-19:56

7 ਅਪ੍ਰੈਲ

08:33-15:03

17:20-18:48

9 ਅਪ੍ਰੈਲ

12:35-17:13

13 ਅਪ੍ਰੈਲ

07:02-12:19

14:40-19:13

14 ਅਪ੍ਰੈਲ

06:30-12:15

14:36-19:09

18 ਅਪ੍ਰੈਲ

09:45-16:37

30 ਅਪ੍ਰੈਲ

07:02-08:58

11:12-15:50

ਮਈ ਵਿੱਚ ਉਪਨਯਨ ਸੰਸਕਾਰ ਲਈ ਸ਼ੁਭ ਮਹੂਰਤ

ਤਰੀਕ

ਸਮਾਂ

1 ਮਈ

13:29-20:22

2 ਮਈ

06:54-11:04

7 ਮਈ

08:30-15:22

17:39-18:46

8 ਮਈ

13:01-17:35

9 ਮਈ

06:27-08:22

10:37-17:31

14 ਮਈ

07:03-12:38

17 ਮਈ

07:51-14:43

16:59-18:09

28 ਮਈ

09:22-18:36

29 ਮਈ

07:04-09:18

11:39-18:32

31 ਮਈ

06:56-11:31

13:48-18:24

ਜੂਨ ਵਿੱਚ ਉਪਨਯਨ ਸੰਸਕਾਰ ਲਈ ਸ਼ੁਭ ਮਹੂਰਤ

ਤਰੀਕ

ਸਮਾਂ

5 ਜੂਨ

08:51-15:45

6 ਜੂਨ

08:47-15:41

7 ਜੂਨ

06:28-08:43

11:03-17:56

8 ਜੂਨ

06:24-08:39

12 ਜੂਨ

06:09-13:01

15:17-19:55

13 ਜੂਨ

06:05-12:57

15:13-17:33

15 ਜੂਨ

17:25-19:44

16 ਜੂਨ

08:08-17:21

26 ਜੂਨ

14:22-16:42

27 ਜੂਨ

07:24-09:45

12:02-18:56

28 ਜੂਨ

07:20-09:41

30 ਜੂਨ

09:33-11:50

ਸ਼ਨੀ ਰਿਪੋਰਟ ਦੁਆਰਾ ਜਾਣੋ ਆਪਣੇ ਜੀਵਨ ਵਿੱਚ ਸ਼ਨੀ ਦਾ ਪ੍ਰਭਾਵ

ਜੁਲਾਈ ਵਿੱਚ ਉਪਨਯਨ ਸੰਸਕਾਰ ਲਈ ਸ਼ੁਭ ਮਹੂਰਤ

ਤਰੀਕ

ਸਮਾਂ

5 ਜੁਲਾਈ

09:13-16:06

7 ਜੁਲਾਈ

06:45-09:05

11:23-18:17

11 ਜੁਲਾਈ

06:29-11:07

15:43-20:05

12 ਜੁਲਾਈ

07:06-13:19

15:39-20:01

26 ਜੁਲਾਈ

06:10-07:51

10:08-17:02

27 ਜੁਲਾਈ

16:58-19:02

ਅਗਸਤ ਵਿੱਚ ਉਪਨਯਨ ਸੰਸਕਾਰ ਲਈ ਸ਼ੁਭ ਮਹੂਰਤ

ਤਰੀਕ

ਸਮਾਂ

3 ਅਗਸਤ

11:53-16:31

4 ਅਗਸਤ

09:33-11:49

6 ਅਗਸਤ

07:07-09:25

11:41-16:19

9 ਅਗਸਤ

16:07-18:11

10 ਅਗਸਤ

06:52-13:45

16:03-18:07

11 ਅਗਸਤ

06:48-11:21

13 ਅਗਸਤ

08:57-15:52

17:56-19:38

24 ਅਗਸਤ

12:50-17:12

25 ਅਗਸਤ

06:26-08:10

12:46-18:51

27 ਅਗਸਤ

17:00-18:43

28 ਅਗਸਤ

06:28-12:34

14:53-18:27

ਸਤੰਬਰ ਵਿੱਚ ਉਪਨਯਨ ਸੰਸਕਾਰ ਲਈ ਸ਼ੁਭ ਮਹੂਰਤ

ਤਰੀਕ

ਸਮਾਂ

3 ਸਤੰਬਰ

09:51-16:33

4 ਸਤੰਬਰ

07:31-09:47

12:06-18:11

24 ਸਤੰਬਰ

06:41-10:48

13:06-18:20

27 ਸਤੰਬਰ

07:36-12:55

ਅਕਤੂਬਰ ਵਿੱਚ ਉਪਨਯਨ ਸੰਸਕਾਰ ਲਈ ਸ਼ੁਭ ਮਹੂਰਤ

ਤਰੀਕ

ਸਮਾਂ

2 ਅਕਤੂਬਰ

07:42-07:57

10:16-16:21

17:49-19:14

4 ਅਕਤੂਬਰ

06:47-10:09

12:27-17:41

8 ਅਕਤੂਬਰ

07:33-14:15

15:58-18:50

11 ਅਕਤੂਬਰ

09:41-15:46

17:13-18:38

24 ਅਕਤੂਬਰ

07:10-11:08

13:12-17:47

26 ਅਕਤੂਬਰ

14:47-19:14

31 ਅਕਤੂਬਰ

10:41-15:55

17:20-18:55

ਨਵੰਬਰ ਵਿੱਚ ਉਪਨਯਨ ਸੰਸਕਾਰ ਲਈ ਸ਼ੁਭ ਮਹੂਰਤ

ਤਰੀਕ

ਸਮਾਂ

1 ਨਵੰਬਰ

07:04-08:18

10:37-15:51

17:16-18:50

2 ਨਵੰਬਰ

10:33-17:12

7 ਨਵੰਬਰ

07:55-12:17

9 ਨਵੰਬਰ

07:10-07:47

10:06-15:19

16:44-18:19

23 ਨਵੰਬਰ

07:21-11:14

12:57-17:24

30 ਨਵੰਬਰ

07:42-08:43

10:47-15:22

16:57-18:52

ਦਸੰਬਰ ਵਿੱਚ ਉਪਨਯਨ ਸੰਸਕਾਰ ਲਈ ਸ਼ੁਭ ਮਹੂਰਤ

ਤਰੀਕ

ਸਮਾਂ

1 ਦਸੰਬਰ

07:28-08:39

5 ਦਸੰਬਰ

07:31-12:10

13:37-18:33

6 ਦਸੰਬਰ

08:19-13:33

14:58-18:29

21 ਦਸੰਬਰ

11:07-15:34

17:30-19:44

22 ਦਸੰਬਰ

07:41-09:20

12:30-17:26

24 ਦਸੰਬਰ

13:47-17:18

25 ਦਸੰਬਰ

07:43-12:18

13:43-15:19

29 ਦਸੰਬਰ

12:03-15:03

16:58-19:13

ਕੀ ਤੁਸੀਂ ਜਾਣਦੇ ਹੋ ਕਿ ਸ਼ਾਸਤਰਾਂ ਵਿੱਚ ਕਈ ਥਾਂ ‘ਤੇ ਔਰਤਾਂ ਦੇ ਵੀ ਜਨੇਊ ਪਹਿਨਣ ਦੀ ਜ਼ਿਕਰ ਮਿਲਦਾ ਹੈ। ਪਰ ਉਹ ਆਦਮੀਆਂ ਦੀ ਤਰ੍ਹਾਂ ਇਸ ਨੂੰ ਮੋਢੇ ਤੋਂ ਬਾਂਹ ਤੱਕ ਨਹੀਂ, ਬਲਕਿ ਗਲ਼ੇ ਵਿੱਚ ਹਾਰ ਦੀ ਤਰ੍ਹਾਂ ਧਾਰਣ ਕਰਦੀਆਂ ਸਨ। “ਉਪਨਯਨ ਮਹੂਰਤ 2025” ਦੇ ਅਨੁਸਾਰ, ਪ੍ਰਾਚੀਨ ਸਮੇਂ ਵਿੱਚ ਸ਼ਾਦੀਸ਼ੁਦਾ ਆਦਮੀ ਦੋ ਪਵਿੱਤਰ ਧਾਗੇ ਜਾਂ ਜਨੇਊ ਪਹਿਨਦੇ ਸਨ, ਜਿਸ ਵਿੱਚੋਂ ਇੱਕ ਉਹ ਆਪਣੇ ਲਈ ਪਹਿਨਦੇ ਸਨ ਅਤੇ ਇੱਕ ਆਪਣੀ ਪਤਨੀ ਦੇ ਲਈ ਪਹਿਨਦੇ ਸਨ।

ਪ੍ਰੇਮ ਸਬੰਧੀ ਸਮੱਸਿਆਵਾਂ ਦੇ ਹੱਲ ਦੇ ਲਈ ਲਓ ਪ੍ਰੇਮ ਸਬੰਧੀ ਸਲਾਹ

ਉਪਨਯਨ ਸੰਸਕਾਰ ਦੀ ਸਹੀ ਵਿਧੀ

ਹੁਣ ਗੱਲ ਕਰੀਏ ਸਹੀ ਵਿਧੀ ਬਾਰੇ ਤਾਂ ਜਨੇਊ ਸੰਸਕਾਰ ਜਾਂ ਉਪਨਯਨ ਸੰਸਕਾਰ ਸ਼ੁਰੂ ਕਰਨ ਤੋਂ ਪਹਿਲਾਂ ਬੱਚੇ ਦੇ ਸਿਰ ਦੇ ਵਾਲਾਂ ਦਾ ਮੁੰਡਨ ਜ਼ਰੂਰ ਕਰਵਾਇਆ ਜਾਂਦਾ ਹੈ।

ਉਪਨਯਨ ਸੰਸਕਾਰ ਨਾਲ਼ ਸਬੰਧਤ ਖ਼ਾਸ ਨਿਯਮ

ਉਪਨਯਨ ਸੰਸਕਾਰ ਨਾਲ ਸਬੰਧਤ ਕੁਝ ਖਾਸ ਨਿਯਮ ਵੀ ਨਿਰਧਾਰਿਤ ਕੀਤੇ ਗਏ ਹਨ। ਆਓ ਇਹਨਾਂ ਬਾਰੇ ਜਾਣੀਏ:

ਦਿਲਚਸਪ ਜਾਣਕਾਰੀ: ਕਿਹਾ ਜਾਂਦਾ ਹੈ ਕਿ ਉਪਨਯਨ ਸੰਸਕਾਰ ਦੇ ਦੌਰਾਨ ਜਨੇਊ ਪਹਿਨਣ ਨਾਲ ਵਿਅਕਤੀ ਅਧਿਆਤਮਿਕਤਾ ਨਾਲ ਜੁੜਦਾ ਹੈ ਉਹ ਬੁਰੇ ਕਰਮ, ਬੁਰੇ ਵਿਚਾਰਾਂ ਤੋਂ ਦੂਰ ਹੋ ਜਾਂਦਾ ਹੈ ਅਤੇ ਆਪਣੇ ਜੀਵਨ ਨੂੰ ਅਧਿਆਤਮਕ ਬਣਾਉਂਦਾ ਹੈ

ਜਨੇਊ ਦਾ ਧਾਰਮਿਕ ਅਤੇ ਵਿਗਿਆਨਿਕ ਮਹੱਤਵ

ਹਿੰਦੂ ਧਰਮ ਵਿੱਚ ਦੱਸੇ ਗਏ ਸਭ ਸੰਸਕਾਰਾਂ ਦਾ ਧਾਰਮਿਕ ਦੇ ਨਾਲ-ਨਾਲ ਵਿਗਿਆਨਿਕ ਮਹੱਤਵ ਵੀ ਹੁੰਦਾ ਹੈ। ਗੱਲ ਕਰੀਏ ਜਨੇਊ ਧਾਰਣ ਕਰਨ ਦੇ ਧਾਰਮਿਕ ਅਤੇ ਵਿਗਿਆਨਿਕ ਮਹੱਤਵ ਦੀ ਅਤੇ ਨਾਲ ਹੀ ਨਾਲ ਸਿਹਤ ਲਾਭ ਦੀ, ਤਾਂ “ਉਪਨਯਨ ਮਹੂਰਤ 2025” ਦੇ ਅਨੁਸਾਰ, ਜਨੇਊ ਧਾਰਣ ਕਰਨ ਤੋਂ ਬਾਅਦ ਕੁਝ ਉਚਿਤ ਨਿਯਮਾਂ ਦਾ ਪਾਲਣ ਕਰਨਾ ਹੁੰਦਾ ਹੈ ਅਤੇ ਜੇਕਰ ਕੋਈ ਵਿਅਕਤੀ ਇਹਨਾਂ ਨਿਯਮਾਂ ਦਾ ਪਾਲਣ ਕਰਦਾ ਹੈ ਤਾਂ ਉਹ ਬਹੁਤ ਹੀ ਸਫਲ ਜੀਵਨ ਬਤੀਤ ਕਰਦਾ ਹੈ। ਅਜਿਹੇ ਬਾਲਕਾਂ ਨੂੰ ਬੁਰੇ ਸੁਪਨੇ ਨਹੀਂ ਆਉਂਦੇ, ਕਿਉਂਕਿ ਜਨੇਊ ਦਿਲ ਨਾਲ ਜੁੜਿਆ ਰਹਿੰਦਾ ਹੈ। ਅਜਿਹੇ ਵਿੱਚ ਇਹ ਦਿਲ ਨਾਲ ਸਬੰਧਤ ਬਿਮਾਰੀਆਂ ਦੀ ਸੰਭਾਵਨਾ ਨੂੰ ਵੀ ਬਹੁਤ ਘੱਟ ਕਰ ਦਿੰਦਾ ਹੈ।

ਨਾਲ ਹੀ ਨਾਲ ਇਹ ਸੂਤਰ ਵਿਅਕਤੀ ਨੂੰ ਦੰਦ, ਪੇਟ ਅਤੇ ਬੈਕਟੀਰੀਆ ਤੋਂ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਦੂਰ ਰੱਖਦਾ ਹੈ। ਜਦੋਂ ਇਸ ਪਵਿੱਤਰ ਸੂਤਰ ਨੂੰ ਕੰਨ ਦੇ ਉੱਪਰ ਬੰਨਿਆ ਜਾਂਦਾ ਹੈ, ਤਾਂ ਇਸ ਨਾਲ ਸੂਰਜ ਨਾੜੀ ਜਾਗ੍ਰਿਤ ਹੋ ਜਾਂਦੀ ਹੈ। ਇਹ ਸੂਤਰ ਵਿਅਕਤੀ ਨੂੰ ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਅਤੇ ਬਲੱਡ ਪ੍ਰੈਸ਼ਰ ਤੋਂ ਦੂਰ ਰੱਖਦਾ ਹੈ। ਇਹ ਗੁੱਸੇ ਨੂੰ ਵੀ ਕੰਟਰੋਲ ਕਰਦਾ ਹੈ। ਜਨੇਊ ਧਾਰਣ ਕਰਨ ਵਾਲੇ ਵਿਅਕਤੀ ਦੀ ਸਰੀਰ ਦੇ ਨਾਲ-ਨਾਲ ਆਤਮਾ ਵੀ ਸ਼ੁੱਧ ਹੋ ਜਾਂਦੀ ਹੈ। ਉਸ ਦੇ ਮਨ ਵਿੱਚ ਬੁਰੇ ਵਿਚਾਰ ਨਹੀਂ ਆਉਂਦੇ ਅਤੇ ਅਜਿਹੇ ਵਿਅਕਤੀਆਂ ਨੂੰ ਕਬਜ਼, ਐਸੀਡਿਟੀ, ਪੇਟ ਦੀਆਂ ਬਿਮਾਰੀਆਂ ਅਤੇ ਹੋਰ ਇਨਫੈਕਸ਼ਨ ਵੀ ਨਹੀਂ ਹੁੰਦੇ।

ਉਪਨਯਨ ਸੰਸਕਾਰ: ਇਨ੍ਹਾਂ ਗੱਲਾਂ ਦਾ ਖ਼ਾਸ ਖਿਆਲ ਰੱਖੋ

ਜਦੋਂ ਵੀ ਉਪਨਯਨ ਮਹੂਰਤ ਦੀ ਗਣਨਾ ਕੀਤੀ ਜਾਂਦੀ ਹੈ, ਤਾਂ ਇਸ ਦੇ ਲਈ ਕੁਝ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ ਜਿਵੇਂ ਕਿ:

ਨਕਸ਼ੱਤਰ: ਉਪਨਯਨ ਮਹੂਰਤ ਦੇ ਲਈ ਆਰਦ੍ਰਾ ਨਕਸ਼ੱਤਰ, ਅਸ਼ਵਨੀ ਨਕਸ਼ੱਤਰ, ਹਸਤ ਨਕਸ਼ੱਤਰ, ਪੁਸ਼ਯ ਨਕਸ਼ੱਤਰ, ਅਸ਼ਲੇਸ਼ਾ ਨਕਸ਼ੱਤਰ, ਪੁਨਰਵਸੁ ਨਕਸ਼ੱਤਰ, ਸਵਾਤੀ ਨਕਸ਼ੱਤਰ, ਸ਼੍ਰਵਣ ਨਕਸ਼ੱਤਰ, ਧਨਿਸ਼ਠਾ ਨਕਸ਼ੱਤਰ, ਸ਼ਤਭਿਸ਼ਾ ਨਕਸ਼ੱਤਰ, ਮੂਲ ਨਕਸ਼ੱਤਰ, ਚਿੱਤਰਾ ਨਕਸ਼ੱਤਰ, ਮ੍ਰਿਗਸ਼ਿਰਾ ਨਕਸ਼ੱਤਰ, ਪੂਰਵਾਫੱਗਣੀ ਨਕਸ਼ੱਤਰ, ਪੂਰਵਾਸ਼ਾੜਾ ਨਕਸ਼ੱਤਰ, ਪੂਰਵਾਭਾਦ੍ਰਪਦ ਨਕਸ਼ੱਤਰ ਬਹੁਤ ਸ਼ੁਭ ਮੰਨੇ ਗਏ ਹਨ। ਇਸ ਲਈ ਇਹਨਾਂ ਨਕਸ਼ੱਤਰਾਂ ਦਾ ਖ਼ਾਸ ਧਿਆਨ ਰੱਖਣਾ ਹੁੰਦਾ ਹੈ।

ਦਿਨ: ਉਪਨਯਨ ਮਹੂਰਤ ਦੇ ਲਈ ਦਿਨ ਦੀ ਚੋਣ ਬਾਰੇ ਗੱਲ ਕਰੀਏ ਤਾਂ ਉਪਨਯਨ ਸੰਸਕਾਰ ਦੇ ਲਈ ਐਤਵਾਰ, ਸੋਮਵਾਰ, ਬੁੱਧਵਾਰ, ਵੀਰਵਾਰ ਜਾਂ ਸ਼ੁੱਕਰਵਾਰ ਦਾ ਦਿਨ ਬਹੁਤ ਸ਼ੁਭ ਮੰਨਿਆ ਜਾਂਦਾ ਹੈ।

ਲਗਨ: ਲਗਨ ਬਾਰੇ ਗੱਲ ਕਰੀਏ ਤਾਂ ਲਗਨ ਨਾਲ ਸ਼ੁਭ ਗ੍ਰਹਿ ਸੱਤਵੇਂ, ਅੱਠਵੇਂ ਜਾਂ ਬਾਰ੍ਹਵੇਂ ਘਰ ਵਿੱਚ ਸਥਿਤ ਹੋਣਾ ਬਹੁਤ ਸ਼ੁਭ ਹੁੰਦਾ ਹੈ ਜਾਂ ਸ਼ੁਭ ਗ੍ਰਹਿ ਕਿਸੇ ਤੀਜੇ, ਛੇਵੇਂ ਜਾਂ ਗਿਆਰ੍ਹਵੇਂ ਘਰ ਵਿੱਚ ਹੋਵੇ ਤਾਂ ਇਸ ਨੂੰ ਸ਼ੁਭ ਮੰਨਿਆ ਗਿਆ ਹੈ। “ਉਪਨਯਨ ਮਹੂਰਤ 2025” ਦੇ ਅਨੁਸਾਰ ਜੇਕਰ ਚੰਦਰਮਾ ਲਗਨ ਵਿੱਚ ਬ੍ਰਿਸ਼ਭ ਰਾਸ਼ੀ ਜਾਂ ਕਰਕ ਰਾਸ਼ੀ ਵਿੱਚ ਹੋਵੇ, ਤਾਂ ਇਹ ਵੀ ਬਹੁਤ ਸ਼ੁਭ ਸਥਿਤੀ ਹੈ।

ਮਹੀਨਾ: ਮਹੀਨੇ ਬਾਰੇ ਗੱਲ ਕਰੀਏ ਤਾਂ ਚੇਤ ਦਾ ਮਹੀਨਾ, ਵੈਸਾਖ ਦਾ ਮਹੀਨਾ, ਮਾਘ ਦਾ ਮਹੀਨਾ ਅਤੇ ਫੱਗਣ ਦਾ ਮਹੀਨਾ ਜਨੇਊ ਸੰਸਕਾਰ ਦੇ ਲਈ ਬਹੁਤ ਸ਼ੁਭ ਹੁੰਦੇ ਹਨ।

ਜਨੇਊ ਧਾਰਣ ਕਰ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ ਰੱਖੋ

ਸਾਨੂੰ ਉਮੀਦ ਹੈ ਕਿ ਉਪਨਯਨ ਮਹੂਰਤ ‘ਤੇ ਸਾਡਾ ਇਹ ਵਿਸ਼ੇਸ਼ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1. ਉਪਨਯਨ ਸੰਸਕਾਰ ਕਿਓਂ ਜ਼ਰੂਰੀ ਹੈ?

ਪੁਰਾਣਕ ਮਾਨਤਾਵਾਂ ਦੇ ਅਨੁਸਾਰ, ਉਪਨਯਨ ਸੰਸਕਾਰ ਤੋਂ ਬਾਅਦ ਹੀ ਬੱਚਾ ਧਾਰਮਿਕ ਕਾਰਜਾਂ ਵਿੱਚ ਸ਼ਾਮਿਲ ਹੋ ਸਕਦਾ ਹੈ।

2. ਅਕਤੂਬਰ 2025 ਵਿੱਚ ਉਪਨਯਨ ਸੰਸਕਾਰ ਕਦੋਂ ਕੀਤਾ ਜਾਵੇ?

ਉਪਨਯਨ ਸੰਸਕਾਰ2025 ਦੇ ਅਕਤੂਬਰ ਵਿੱਚ 2, 4, 8, 11, 24, 26 ਜਾਂ 31 ਆਦਿ ਤਿਥੀਆਂ ਨੂੰ ਕੀਤਾ ਜਾ ਸਕਦਾ ਹੈ।

3. ਉਪਨਯਨ ਸੰਸਕਾਰ ਕੀ ਹੁੰਦਾ ਹੈ?

ਉਪਨਯਨ ਸੰਸਕਾਰ ਦੇ ਅੰਤਰਗਤ ਬਾਲਕ ਨੂੰ ਜਨੇਊ ਪਹਿਨਾਇਆ ਜਾਂਦਾ ਹੈ।

Talk to Astrologer Chat with Astrologer