ਟੈਰੋ ਕਾਰਡ ਭਵਿੱਖਬਾਣੀ 2025

Author: Charu Lata | Updated Thu, 24 Oct 2024 02:43 PM IST

ਐਸਟ੍ਰੋਸੇਜ ਆਪਣੇ ਪਾਠਕਾਂ ਦੇ ਲਈ "ਟੈਰੋ ਕਾਰਡ ਭਵਿੱਖਬਾਣੀ 2025" ਦਾ ਇਹ ਖਾਸ ਲੇਖ ਲੈ ਕੇ ਆਇਆ ਹੈ, ਜਿਸ ਦੇ ਮਾਧਿਅਮ ਤੋਂ ਤੁਹਾਨੂੰ ਟੈਰੋ ਦੀ ਰਹੱਸਮਈ ਦੁਨੀਆ ਦੀ ਇੱਕ ਝਲਕ ਵੇਖਣ ਨੂੰ ਮਿਲੇਗੀ। ਜੋਤਿਸ਼, ਅੰਕ-ਜੋਤਿਸ਼, ਹਸਤਰੇਖਾ ਸਮੇਤ ਟੈਰੋ ਹਮੇਸ਼ਾ ਹੀ ਭਵਿੱਖਬਾਣੀ ਕਰਨ ਵਾਲੀਆਂ ਵਿੱਦਿਆਵਾਂ ਵਿੱਚੋਂ ਮਹੱਤਵਪੂਰਣ ਰਿਹਾ ਹੈ। ਟੈਰੋ ਦਾ ਇਤਿਹਾਸ 1400 ਸਾਲ ਪੁਰਾਣਾ ਹੈ, ਇਸ ਬਾਰੇ ਅਸੀਂ ਵਿਸਥਾਰ ਨਾਲ ਗੱਲ ਕਰਾਂਗੇ। ਟੈਰੋ ਕਾਰਡ ਭਵਿੱਖਬਾਣੀ ਦੇ ਇਸ ਲੇਖ ਵਿੱਚ ਤੁਹਾਨੂੰ ਰਾਸ਼ੀ ਚੱਕਰ ਦੀਆਂ ਸਾਰੀਆਂ 12 ਰਾਸ਼ੀਆਂ ਬਾਰੇ ਜਾਣਕਾਰੀ ਮਿਲੇਗੀ ਅਤੇ ਨਾਲ ਹੀ ਇਨ੍ਹਾਂ ਰਾਸ਼ੀਆਂ ਦੇ ਜਾਤਕਾਂ ਦੇ ਜੀਵਨ ਦੇ ਵੱਖ-ਵੱਖ ਪੱਖਾਂ ਜਿਵੇਂ ਕਿ ਪ੍ਰੇਮ ਜੀਵਨ, ਵਿੱਦਿਆ, ਕਰੀਅਰ, ਸਿਹਤ ਅਤੇ ਆਰਥਿਕ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਹੋਵੇਗੀ। ਟੈਰੋ ਰੀਡਿੰਗ 2025 ਤੁਹਾਨੂੰ ਸਾਲ 2025 ਵਿੱਚ ਆਪਣੇ ਜੀਵਨ ਦੀ ਯੋਜਨਾ ਬਣਾਉਣ ਵਿੱਚ ਮੱਦਦ ਕਰੇਗੀ। ਤਾਂ ਆਓ ਅੱਗੇ ਵਧਦੇ ਹਾਂ ਅਤੇ ਟੈਰੋ ਦੀ ਰਹੱਸਮਈ ਦੁਨੀਆ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ।


ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਸ ਨਾਲ਼ ਕਰੋ ਕਾਲ/ਚੈਟ ‘ਰਾਹੀਂ ਗੱਲ ਅਤੇ ਲਓ ਕਰੀਅਰ ਸਬੰਧੀ ਸਾਰੀ ਜਾਣਕਾਰੀ

ਹਾਲਾਂਕਿ, ਟੈਰੋ ਦੀ ਉਤਪੱਤੀ ਕਿਵੇਂ ਹੋਈ, ਇਸ ਸਵਾਲ ਦਾ ਜਵਾਬ ਅੱਜ ਵੀ ਕਿਸੇ ਕੋਲ ਨਹੀਂ ਹੈ। ਮੰਨਿਆ ਜਾਂਦਾ ਹੈ ਕਿ ਇਸ ਦਾ ਜਨਮ 14ਵੀਂ ਸਦੀ ਵਿੱਚ ਯੂਰਪ ਵਿੱਚ ਇਟਲੀ ਦੇ ਆਲ਼ੇ-ਦੁਆਲ਼ੇ ਕਿਤੇ ਹੋਇਆ ਸੀ। ਟੈਰੋ ਵਿੱਚ 78 ਕਾਰਡ ਹੁੰਦੇ ਹਨ, ਜਿਸ ਵਿੱਚ 22 ਕਾਰਡ ਅਰਕਾਨਾ ਦੇ ਹੁੰਦੇ ਹਨ, ਜਦੋਂ ਕਿ 56 ਹੋਰ ਕਾਰਡ ਹੁੰਦੇ ਹਨ, ਜਿਨ੍ਹਾਂ ਨੂੰ ਸੂਟ ਕਾਰਡਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਨੂੰ 4 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਅਤੇ ਇਹ ਚਾਰ ਮੁੱਖ ਤੱਤਾਂ ਦੀ ਪ੍ਰਤੀਨਿਧਤਾ ਕਰਦੇ ਹਨ, ਜੋ ਕਿ ਇਸ ਪ੍ਰਕਾਰ ਹਨ: ਵੈਂਡਸ (ਅੱਗ), ਕੱਪਸ (ਪਾਣੀ), ਸਵੋਰਡਜ਼ (ਹਵਾ) ਅਤੇ ਪੈਂਟੇਕਲਸ (ਧਰਤੀ) ਆਦਿ। ਹਰੇਕ ਕਾਰਡ 'ਤੇ ਵੱਖ-ਵੱਖ ਪ੍ਰਕਾਰ ਦੇ ਚਿੱਤਰ ਬਣੇ ਹੁੰਦੇ ਹਨ ਅਤੇ ਹਰ ਚਿੱਤਰ ਦਾ ਆਪਣਾ ਮਤਲਬ ਹੁੰਦਾ ਹੈ।

Read here in English: Tarot Reading 2025

ਪ੍ਰਾਚੀਨ ਕਾਲ ਵਿੱਚ ਟੈਰੋ ਨੇ ਤੇਜ਼ੀ ਨਾਲ ਰਹੱਸਵਾਦੀਆਂ ਵਿੱਚ ਲੋਕਪ੍ਰਿਯਤਾ ਹਾਸਲ ਕਰ ਲਈ ਸੀ, ਜਿਨ੍ਹਾਂ ਨੇ ਇਸ ਦਾ ਇਸਤੇਮਾਲ ਭਵਿੱਖਬਾਣੀ ਕਰਨ ਲਈ ਸ਼ੁਰੂ ਕਰ ਦਿੱਤਾ ਸੀ। ਪਰ, ਮੱਧਕਾਲੀ ਦੌਰ ਵਿੱਚ ਟੈਰੋ ਕਾਰਡਾਂ ਨੂੰ ਜਾਦੂ-ਟੂਣੇ ਨਾਲ ਜੋੜਿਆ ਗਿਆ, ਜਿਸ ਕਰਕੇ ਇਸ ਨੇ ਆਪਣਾ ਮਾਣ-ਸਨਮਾਣ ਅਤੇ ਪ੍ਰਤਿਸ਼ਠਾ ਗੁਆ ਦਿੱਤੀ ਸੀ, ਇਸ ਲਈ ਸਮਾਜ ਨੇ ਟੈਰੋ ਕਾਰਡਾਂ ਦਾ ਤਿਆਗ ਕਰ ਦਿੱਤਾ ਸੀ। ਹਾਲਾਂਕਿ, 21ਵੀਂ ਸਦੀ ਵਿੱਚ ਟੈਰੋ ਕਾਰਡਾਂ ਨੇ ਆਪਣਾ ਸਨਮਾਣ ਮੁੜ ਪ੍ਰਾਪਤ ਕੀਤਾ ਅਤੇ ਪਿਛਲੇ ਕੁਝ ਦਹਾਕਿਆਂ ਤੋਂ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਇਸ ਦਾ ਇਸਤੇਮਾਲ ਭਵਿੱਖ ਨੂੰ ਜਾਣਨ ਲਈ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।

ਹੁਣ ਅਸੀਂ ਟੈਰੋ ਅਤੇ ਇਸ ਦੇ ਇਤਿਹਾਸ ਬਾਰੇ ਥੋੜਾ-ਬਹੁਤ ਜਾਣ ਚੁੱਕੇ ਹਾਂ। ਆਓ ਅੱਗੇ ਵਧੀਏ ਅਤੇ ਜਾਣੀਏ ਕਿ ਟੈਰੋ ਕਾਰਡ ਭਵਿੱਖਬਾਣੀ 2025 ਸਾਰੀਆਂ 12 ਰਾਸ਼ੀਆਂ ਲਈ ਕੀ ਭਵਿੱਖਬਾਣੀ ਕਰ ਰਿਹਾ ਹੈ।

ਮੇਖ਼ ਰਾਸ਼ੀ

ਟੈਰੋ ਕਾਰਡ ਭਵਿੱਖਬਾਣੀ ਦੀ ਸ਼ੁਰੂਆਤ ਮੇਖ਼ ਰਾਸ਼ੀ ਦੇ ਨਾਲ ਕਰਾਂਗੇ, ਕਿਉਂਕਿ ਇਹ ਰਾਸ਼ੀ ਚੱਕਰ ਦੀ ਪਹਿਲੀ ਰਾਸ਼ੀ ਹੈ। ਵੈਦਿਕ ਜੋਤਿਸ਼ ਵਿੱਚ, ਰਾਸ਼ੀ ਚੱਕਰ ਨੂੰ ਇੱਕ ਸਰੀਰ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ, ਜਿਸ ਵਿੱਚ ਮੇਖ਼ ਰਾਸ਼ੀ ਸਿਰ ਦੀ ਪ੍ਰਤੀਨਿਧਤਾ ਕਰਦੀ ਹੈ। ਮੰਗਲ ਇਸ ਰਾਸ਼ੀ ਦਾ ਸੁਆਮੀ ਗ੍ਰਹਿ ਹੈ, ਇਸ ਲਈ ਇਸ ਰਾਸ਼ੀ ਦੇ ਜਾਤਕ ਸਾਹਸੀ ਅਤੇ ਨਿਡਰ ਹੁੰਦੇ ਹਨ। ਤਾਂ ਆਓ ਜਾਣੀਏ ਕਿ ਨਵਾਂ ਸਾਲ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।

ਪ੍ਰੇਮ ਜੀਵਨ: ਟੈਰੋ ਕਾਰਡ ਭਵਿੱਖਬਾਣੀ ਦੇ ਅਨੁਸਾਰ, ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲ ਅਨੁਕੂਲ ਰਹੇਗਾ। ਹਾਲਾਂਕਿ, ਇਸ ਰਾਸ਼ੀ ਦੇ ਜਾਤਕਾਂ ਦੇ ਜੀਵਨਸਾਥੀ ਨੂੰ ਇਹ ਸਮਝਣਾ ਪਵੇਗਾ ਕਿ ਇਹ ਜਾਤਕ ਮਜ਼ਬੂਤ ਅਤੇ ਆਤਮਵਿਸ਼ਵਾਸੀ ਹੁੰਦੇ ਹਨ। ਉਨ੍ਹਾਂ ਨੂੰ ਆਪਣੇ ਸਾਥੀ ਦੀ ਆਤਮਨਿਰਭਰਤਾ ਅਤੇ ਤਾਕਤ ਬਹੁਤ ਪਸੰਦ ਹੁੰਦੀ ਹੈ, ਜਦ ਕਿ ਇਹ ਲੋਕ ਕਿਸੇ ਉੱਤੇ ਨਿਰਭਰ ਰਹਿਣਾ ਪਸੰਦ ਨਹੀਂ ਕਰਦੇ। ਇਸ ਲਈ, ਮੇਖ਼ ਰਾਸ਼ੀ ਵਾਲਿਆਂ ਦੇ ਜੀਵਨਸਾਥੀ ਲਈ ਇਹ ਜ਼ਰੂਰੀ ਹੈ ਕਿ ਉਹ ਉਨ੍ਹਾਂ ਨੂੰ ਆਜ਼ਾਦੀ ਦੇਣ, ਤਾਂ ਕਿ ਦੋਹਾਂ ਦਾ ਰਿਸ਼ਤਾ ਸਿਹਤਮੰਦ ਅਤੇ ਪਿਆਰ ਭਰਿਆ ਰਹੇ। ਜੇਕਰ ਤੁਸੀਂ ਸਿੰਗਲ ਹੋ, ਤਾਂ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਰਿਸ਼ਤੇ ਵਿੱਚ ਆਉਣਾ ਚਾਹੋਗੇ, ਜਿਸ ਵਿੱਚ ਇਹ ਸਾਰੇ ਗੁਣ ਮੌਜੂਦ ਹੋਣ ਅਤੇ ਜਦੋਂ ਤੁਹਾਨੂੰ ਅਜਿਹਾ ਵਿਅਕਤੀ ਮਿਲੇਗਾ, ਤਾਂ ਤੁਸੀਂ ਉਸ ਨਾਲ ਰਿਸ਼ਤੇ ਵਿੱਚ ਆ ਸਕਦੇ ਹੋ।

ਆਰਥਿਕ ਜੀਵਨ ਅਤੇ ਸਿਹਤ: ਨਵਾਂ ਸਾਲ ਤੁਹਾਡੇ ਲਈ ਸ਼ਾਨਦਾਰ ਰਹੇਗਾ। ਆਰਥਿਕ ਜੀਵਨ ਬਾਰੇ ਗੱਲ ਕਰੀਏ, ਤਾਂ ਇਹ ਦੱਸਦਾ ਹੈ ਕਿ ਤੁਹਾਡਾ ਜਨੂੰਨ, ਤਜਰਬਾ ਅਤੇ ਉਤਸ਼ਾਹ ਪੈਸੇ ਨਾਲ ਸਬੰਧਤ ਸਾਰੇ ਟੀਚਿਆਂ ਨੂੰ ਪੂਰਾ ਕਰਨ ਲਈ ਤੁਹਾਨੂੰ ਉਤਸ਼ਾਹਿਤ ਕਰੇਗਾ। ਇਹ ਕਾਰਡ ਦਰਸਾ ਰਿਹਾ ਹੈ ਕਿ ਕਾਰੋਬਾਰ ਜਾਂ ਕਰੀਅਰ ਵਿੱਚ ਕਾਮਯਾਬੀ ਹਾਸਲ ਕਰਨ ਲਈ ਤੁਹਾਡੇ ਅੰਦਰ ਲੀਡਰਸ਼ਿਪ ਦਾ ਸਭ ਤੋਂ ਜ਼ਰੂਰੀ ਗੁਣ ਮੌਜੂਦ ਹੋਵੇਗਾ। ਇਸ ਦੇ ਨਤੀਜੇ ਵੱਜੋਂ, ਇਹ ਸਾਲ ਕਾਰੋਬਾਰ ਨਾਲ ਜੁੜੇ ਲੋਕਾਂ ਲਈ ਵਧੀਆ ਰਹੇਗਾ। ਟੈਰੋ ਕਾਰਡ ਭਵਿੱਖਬਾਣੀ 2025 ਦੇ ਅਨੁਸਾਰ, ਜਿਹੜੇ ਜਾਤਕ ਨੌਕਰੀ ਕਰਦੇ ਹਨ, ਉਨ੍ਹਾਂ ਲਈ ਇਹ ਸਮਾਂ ਆਮਦਨ ਵਿੱਚ ਵਾਧੇ ਜਾਂ ਆਰਥਿਕ ਸਥਿਤੀ ਵਿੱਚ ਸੁਧਾਰ ਦੇ ਬਿਹਤਰ ਮੌਕੇ ਲਿਆਵੇਗਾ। ਸਿਹਤ ਦੇ ਪੱਖੋਂ ਵੀ ਇਹ ਸਾਲ ਤੁਹਾਡੇ ਲਈ ਸਭ ਤੋਂ ਵਧੀਆ ਰਹੇਗਾ, ਖਾਸ ਤੌਰ 'ਤੇ ਸਰੀਰਿਕ ਅਤੇ ਮਾਨਸਿਕ ਤੌਰ 'ਤੇ ਤੁਸੀਂ ਸਿਹਤਮੰਦ ਰਹੋਗੇ। ਇਸ ਦੌਰਾਨ ਤੁਹਾਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਪਰੇਸ਼ਾਨ ਨਹੀਂ ਕਰੇਗੀ।

ਪੜ੍ਹਾਈ: ਕਿੰਗ ਆਫ ਵੈਂਡਸ ਇੱਕ ਵਿਦਵਾਨ ਅਤੇ ਗਿਆਨੀ ਵਿਅਕਤੀ ਹੈ ਅਤੇ ਅਜਿਹੇ ਵਿੱਚ, ਟੈਰੋ ਕਾਰਡ ਭਵਿੱਖਬਾਣੀ ਦੱਸਦੀ ਹੈ ਕਿ ਮੇਖ਼ ਰਾਸ਼ੀ ਦੇ ਵਿਦਿਆਰਥੀ ਆਓਣ ਵਾਲ਼ੇ ਸਾਲ ਵਿੱਚ ਪੜ੍ਹਾਈ ਦੇ ਪ੍ਰਤੀ ਗੰਭੀਰ ਰਹਿਣਗੇ। ਇਸ ਦੌਰਾਨ ਤੁਸੀਂ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਪੜ੍ਹਾਈ ਸਬੰਧੀ ਟੀਚਿਆਂ ਨੂੰ ਪੂਰਾ ਕਰੋਗੇ। ਜਿਹੜੇ ਵਿਦਿਆਰਥੀ ਉੱਚ ਵਿੱਦਿਆ ਦੇ ਲਈ ਵਿਦੇਸ਼ ਜਾਣਾ ਚਾਹੁੰਦੇ ਹਨ, ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਇਸ ਵਿਚ ਕਾਮਯਾਬ ਹੋ ਸਕਣਗੇ। ਆਓਣ ਵਾਲ਼ੇ ਸਾਲ ਵਿੱਚ ਇਸ ਰਾਸ਼ੀ ਦੇ ਜਿਹੜੇ ਵਿਦਿਆਰਥੀ ਪ੍ਰਤੀਯੋਗਿਤਾ ਪ੍ਰੀਖਿਆ ਵਿੱਚ ਹਿੱਸਾ ਲੈ ਰਹੇ ਹਨ, ਉਹਨਾਂ ਨੂੰ ਇਸ ਵਿੱਚ ਕਾਮਯਾਬੀ ਮਿਲਣ ਦੀ ਸੰਭਾਵਨਾ ਬਣ ਰਹੀ ਹੈ।

ਪੇਸ਼ੇਵਰ ਜੀਵਨ: ਮੇਖ਼ ਰਾਸ਼ੀ ਦੇ ਕਰੀਅਰ ਲਈ ਨਵਾਂ ਸਾਲ ਚੰਗਾ ਰਹੇਗਾ। ਇਹ ਕਾਰਡ ਭਵਿੱਖਬਾਣੀ ਕਰ ਰਿਹਾ ਹੈ ਕਿ ਕਾਰੋਬਾਰ ਜਾਂ ਕਰੀਅਰ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਜ਼ਰੂਰੀ ਸਮਝਿਆ ਜਾਂਦਾ ਪ੍ਰਤੀਨਿਧਤਾ ਦਾ ਗੁਣ ਤੁਹਾਡੇ ਅੰਦਰ ਮੌਜੂਦ ਹੋਵੇਗਾ। ਕਿੰਗ ਆਫ ਵੈਂਡਸ ਕਰੀਅਰ ਦੇ ਖੇਤਰ ਵਿੱਚ ਸਫਲਤਾ ਵੱਲ ਇਸ਼ਾਰਾ ਕਰ ਰਿਹਾ ਹੈ। ਤੁਹਾਡੀ ਕੰਮਕਾਜੀ ਸਥਿਤੀ ਸਹੀ ਦਿਸ਼ਾ ਵੱਲ ਵਧੇਗੀ।

ਸ਼ੁਭ ਰੰਗ: ਕ੍ਰਿਮਸਨ

ਸ਼ੁਭ ਦਿਨ: ਮੰਗਲਵਾਰ

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਬ੍ਰਿਸ਼ਭ ਰਾਸ਼ੀ

ਟੈਰੋ ਕਾਰਡ ਭਵਿੱਖਬਾਣੀ ਰਾਸ਼ੀ ਚੱਕਰ ਦੀ ਦੂਜੀ ਰਾਸ਼ੀ ਬ੍ਰਿਸ਼ਭ ਦੇ ਲਈ ਭਵਿੱਖਬਾਣੀ ਕਰੇਗਾ, ਜਿਸ ਦਾ ਰਾਸ਼ੀ ਸੁਆਮੀ ਸ਼ੁੱਕਰ ਗ੍ਰਹਿ ਹੈ। ਇਹ ਲੋਕ ਜ਼ਮੀਨ ਨਾਲ ਜੁੜੇ ਰਹਿੰਦੇ ਹਨ ਅਤੇ ਹਕੀਕਤ ਵਿੱਚ ਵਿਸ਼ਵਾਸ ਰੱਖਦੇ ਹਨ। ਇਹ ਬਹੁਤ ਹੀ ਨਿਮਰ ਸੁਭਾਅ ਦੇ ਹੁੰਦੇ ਹਨ ਅਤੇ ਜਦੋਂ ਵੀ ਕੋਈ ਫੈਸਲਾ ਕਰ ਲੈਂਦੇ ਹਨ, ਤਾਂ ਉਸ ਨੂੰ ਬਦਲਣਾ ਬਹੁਤ ਮੁਸ਼ਕਲ ਹੁੰਦਾ ਹੈ। ਨਵੇਂ ਸਾਲ ਦੇ ਲਈ ਬ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਟੈਂਪਰੈਂਸ ਕਾਰਡ (ਮੇਜਰ ਅਰਕਾਨਾ) ਮਿਲਿਆ ਹੈ। ਇਸ ਸਾਲ ਜੀਵਨ ਵਿੱਚ ਮਿਲਣ ਵਾਲੇ ਤਜਰਬੇ ਤੁਹਾਨੂੰ ਸੰਤੁਲਿਤ ਅਤੇ ਧੀਰਜਵਾਨ ਬਣਾਉਣ ਵਿੱਚ ਮੱਦਦ ਕਰਨਗੇ।

ਪ੍ਰੇਮ ਜੀਵਨ: ਬ੍ਰਿਸ਼ਭ ਰਾਸ਼ੀ ਵਾਲਿਆਂ ਦੇ ਪ੍ਰੇਮ ਜੀਵਨ ਲਈ ਟੈਂਪਰੈਂਸ ਨੂੰ ਇੱਕ ਸ਼ੁਭ ਕਾਰਡ ਮੰਨਿਆ ਜਾਵੇਗਾ। ਜਿਹੜੇ ਜਾਤਕ ਰਿਸ਼ਤੇ ਵਿੱਚ ਹਨ, ਉਹ ਇੱਕ-ਦੂਜੇ ਦੇ ਬਹੁਤ ਨਜ਼ਦੀਕ ਆ ਜਾਣਗੇ, ਜਿਸ ਨਾਲ ਉਹ ਦੋਵੇਂ ਆਪਣੇ ਰਿਸ਼ਤੇ ਵਿੱਚ ਆਪਸੀ ਸਾਂਝ ਅਤੇ ਸੰਤੁਲਨ ਬਣਾਉਣ ਵਿੱਚ ਸਫਲ ਹੋਣਗੇ। ਟੈਰੋ ਕਾਰਡ ਭਵਿੱਖਬਾਣੀ 2025 ਦੇ ਅਨੁਸਾਰ, ਇਸ ਰਾਸ਼ੀ ਦੇ ਸਿੰਗਲ ਜਾਤਕਾਂ ਦੇ ਲਈ ਇਹ ਕਾਰਡ ਪਿਆਰ ਦੀ ਖੋਜ ਕਰਨ ਦੇ ਨਾਲ-ਨਾਲ ਖੁਦ ਲਈ ਵੀ ਥੋੜਾ ਸਮਾਂ ਕੱਢਣ ਲਈ ਪ੍ਰੇਰਿਤ ਕਰੇਗਾ।

ਆਰਥਿਕ ਜੀਵਨ ਅਤੇ ਸਿਹਤ: ਆਰਥਿਕ ਜੀਵਨ ਲਈ ਟੈਂਪਰੈਂਸ ਨੂੰ ਇੱਕ ਸ਼ਾਨਦਾਰ ਕਾਰਡ ਕਿਹਾ ਜਾਵੇਗਾ, ਕਿਉਂਕਿ ਇਹ ਤੁਹਾਨੂੰ ਆਮਦਨ-ਖਰਚੇ ਦੇ ਵਿਚਕਾਰ ਇੱਕ ਸੰਤੁਲਨ ਬਣਾਉਣ ਅਤੇ ਆਰਥਿਕ ਮਾਮਲਿਆਂ ਵਿੱਚ ਧੀਰਜ ਰੱਖਣ ਲਈ ਪ੍ਰੇਰਿਤ ਕਰਦਾ ਹੈ। ਇਹ ਦੱਸਦਾ ਹੈ ਕਿ ਤੁਸੀਂ ਪੈਸੇ ਦੀ ਬੱਚਤ ਕਰਨ ਦੇ ਲਈ ਸਖਤ ਮਿਹਨਤ ਕਰ ਰਹੇ ਹੋ। ਪਰ ਕਦੇ-ਕਦਾਈਂ, ਤੁਸੀਂ ਆਪਣੇ-ਆਪ ਨੂੰ ਖੁਸ਼ੀ ਦੇਣ ਲਈ ਆਪਣੇ ਉੱਤੇ ਵੀ ਕੁਝ ਪੈਸਾ ਖਰਚ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਖੁਸ਼ੀ ਮਹਿਸੂਸ ਹੋਵੇਗੀ।

ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ ਟੈਂਪਰੈਂਸ ਕਾਰਡ ਦਾ ਆਉਣਾ ਦਰਸਾਉਂਦਾ ਹੈ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਸੀਂ ਜੀਵਨ ਵਿੱਚ ਕੀ ਪ੍ਰਾਪਤ ਕਰਨਾ ਚਾਹੁੰਦੇ ਹੋ। ਇਹ ਸਮਾਂ ਉੱਚ ਵਿੱਦਿਆ ਵੱਲ ਇਸ਼ਾਰਾ ਕਰ ਰਿਹਾ ਹੈ ਅਤੇ ਇਸ ਲਈ ਇਹ ਸਮਾਂ ਉਹਨਾਂ ਲੋਕਾਂ ਲਈ ਸ਼ੁਭ ਮੰਨਿਆ ਜਾਵੇਗਾ, ਜੋ ਐਮ ਬੀ ਏ ਜਾਂ ਸ਼ੋਧ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ।

ਪੇਸ਼ੇਵਰ ਜੀਵਨ: ਆਓਣ ਵਾਲ਼ੇਸਾਲ ਵਿੱਚ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਜੀਵਨ ਵਿੱਚ ਧੀਰਜ ਅਤੇ ਸੰਜਮ ਦੀ ਪਾਲਣਾ ਕਰਨੀ ਪਵੇਗੀ, ਕਿਉਂਕਿ ਇਹਨਾਂ ਦੀ ਮੱਦਦ ਨਾਲ ਤੁਸੀਂ ਕਰੀਅਰ ਦੇ ਖੇਤਰ ਵਿੱਚ ਟੀਚੇ ਪ੍ਰਾਪਤ ਕਰ ਸਕੋਗੇ। ਕੰਮ ਦੇ ਖੇਤਰ ਵਿੱਚ ਤੁਹਾਨੂੰ ਆਪਣਾ ਮਨਪਸੰਦ ਕੰਮ ਮਿਲਣ ਦੇ ਯੋਗ ਬਣ ਸਕਦੇ ਹਨ। ਕਾਰਜ ਸਥਾਨ 'ਤੇ ਤੁਸੀਂ ਭਾਵਨਾਤਮਕ ਹਾਲਾਤਾਂ ਨੂੰ ਵੀ ਬਹੁਤ ਸ਼ਾਂਤੀ ਨਾਲ ਸੰਭਾਲੋਗੇ ਅਤੇ ਇਹ ਗੱਲ ਤੁਹਾਨੂੰ ਸੀਨੀਅਰਾਂ ਅਤੇ ਸਹਿਕਰਮੀਆਂ ਦੀ ਨਜ਼ਰ ਵਿੱਚ ਲਿਆਵੇਗੀ। ਜੇਕਰ ਤੁਸੀਂ ਇਸ ਸਾਲ ਕਰੀਅਰ ਵਿੱਚ ਕਿਸੇ ਵੀ ਤਰ੍ਹਾਂ ਦੇ ਪਰਿਵਰਤਨ ਬਾਰੇ ਸੋਚ ਰਹੇ ਹੋ, ਤਾਂ ਟੈਂਪਰੈਂਸ ਕਾਰਡ ਤੁਹਾਨੂੰ ਧੀਰਜਵਾਨ, ਸਥਿਰ ਅਤੇ ਸਮਰਪਿਤ ਰਹਿਣ ਦੀ ਸਲਾਹ ਦਿੰਦਾ ਹੈ।

ਸ਼ੁਭ ਰੰਗ: ਹਲਕਾ ਗੁਲਾਬੀ

ਸ਼ੁਭ ਦਿਨ: ਸ਼ੁੱਕਰਵਾਰ

ਮਿਥੁਨ ਰਾਸ਼ੀ

ਆਓ ਜਾਣੀਏ ਕਿ ਮਿਥੁਨ ਰਾਸ਼ੀ ਵਾਲਿਆਂ ਲਈ ਸਾਲ 2025 ਦੀ ਟੈਰੋ ਕਾਰਡ ਭਵਿੱਖਬਾਣੀ ਕੀ ਕਹਿੰਦੀ ਹੈ। ਇਸ ਰਾਸ਼ੀ ਦੇ ਜਾਤਕ ਬਹੁਤ ਮਿਲਣਸਾਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਦੋਸਤਾਂ, ਪਰਿਵਾਰ ਅਤੇ ਕਰੀਬੀ ਲੋਕਾਂ ਨਾਲ ਸਮਾਂ ਬਿਤਾਉਣਾ ਪਸੰਦ ਹੁੰਦਾ ਹੈ। ਇਹ ਲੋਕ ਚਲਾਕ, ਜਿਗਿਆਸੂ ਅਤੇ ਗੱਲਾਂ ਕਰਨ ਵਿੱਚ ਮਾਹਰ ਹੁੰਦੇ ਹਨ। ਪਰ, ਜੇਕਰ ਔਗੁਣਾਂ ਦੀ ਗੱਲ ਕੀਤੀ ਜਾਵੇ, ਤਾਂ ਇਹਨਾਂ ਜਾਤਕਾਂ ਵਿੱਚ ਅਨਿਸ਼ਚਿਤਤਾ ਅਤੇ ਅਸਥਿਰਤਾ ਦੇਖਣ ਨੂੰ ਮਿਲਦੀ ਹੈ, ਇਸ ਲਈ ਮਿਥੁਨ ਰਾਸ਼ੀ ਵਾਲਿਆਂ ਨੂੰ ਆਪਣੇ ਰਾਜ਼ ਦੱਸਣ ਤੋਂ ਬਚਣਾ ਚਾਹੀਦਾ ਹੈ। ਆਓਣ ਵਾਲ਼ੇ ਸਾਲ ਵਿੱਚ ਮਿਥੁਨ ਰਾਸ਼ੀ ਦੇ ਜਾਤਕਾਂ ਨੂੰ "ਦ ਚੇਰੀਅਟ" ਕਾਰਡ ਪ੍ਰਾਪਤ ਹੋਇਆ ਹੈ।

ਪ੍ਰੇਮ ਜੀਵਨ: ਮਿਥੁਨ ਰਾਸ਼ੀ ਵਾਲਿਆਂ ਨੂੰ ਆਪਣੇ ਪ੍ਰੇਮ ਜੀਵਨ ਦੀ ਕਮਾਨ ਆਪਣੇ ਹੱਥਾਂ ਵਿੱਚ ਲੈਣੀ ਪਵੇਗੀ ਅਤੇ ਇਹ ਯਕੀਨੀ ਬਣਾਉਣਾ ਪਵੇਗਾ ਕਿ ਤੁਹਾਨੂੰ ਆਪਣੇ ਜੀਵਨ ਵਿੱਚ ਕਿਸ ਤਰ੍ਹਾਂ ਦਾ ਸਾਥੀ ਚਾਹੀਦਾ ਹੈ ਅਤੇ ਤੁਸੀਂ ਕਿਸ ਤਰ੍ਹਾਂ ਦੇ ਰਿਸ਼ਤੇ ਵਿੱਚ ਆਉਣਾ ਚਾਹੁੰਦੇ ਹੋ। "ਦ ਚੇਰੀਅਟ" ਕਾਰਡ ਤੁਹਾਨੂੰ ਆਪਣਾ ਰਸਤਾ ਨਿਰਧਾਰਿਤ ਕਰਨ ਤੋਂ ਬਾਅਦ ਅੱਗੇ ਵਧਣ ਲਈ ਪ੍ਰੇਰਿਤ ਕਰ ਰਿਹਾ ਹੈ। ਪ੍ਰੇਮ ਜੀਵਨ ਦੀ ਬਾਗਡੋਰ ਆਪਣੇ ਹੱਥਾਂ ਵਿੱਚ ਲੈਣ ਨਾਲ ਤੁਹਾਨੂੰ ਨਿਸ਼ਚਤ ਤੌਰ 'ਤੇ ਫਾਇਦਾ ਹੋਵੇਗਾ।

ਆਰਥਿਕ ਜੀਵਨ ਅਤੇ ਸਿਹਤ: ਤੁਹਾਡੇ ਆਰਥਿਕ ਜੀਵਨ ਲਈ "ਦ ਚੇਰੀਅਟ" ਭਵਿੱਖਬਾਣੀ ਕਰ ਰਿਹਾ ਹੈ ਕਿ ਇਹ ਜਾਤਕ ਸਾਲ ਭਰ ਪ੍ਰੇਰਣਾ ਨਾਲ ਭਰੇ ਰਹਿਣਗੇ ਅਤੇ ਇਸ ਦੌਰਾਨ, ਤੁਸੀਂ ਆਪਣੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਕੋਸ਼ਿਸ਼ ਕਰਦੇ ਨਜ਼ਰ ਆਓਗੇ। ਟੈਰੋ ਕਾਰਡ ਭਵਿੱਖਬਾਣੀ 2025 ਦੇ ਅਨੁਸਾਰ, ਇਹ ਕਾਰਡ ਸੰਕੇਤ ਦੇ ਰਿਹਾ ਹੈ ਕਿ ਤੁਹਾਡੇ ਅੰਦਰ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਦੀ ਇੱਛਾ ਬਹੁਤ ਜ਼ਿਆਦਾ ਹੋਵੇਗੀ ਅਤੇ ਤੁਸੀਂ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧੋਗੇ। ਇਸ ਦੇ ਨਤੀਜੇ ਵੱਜੋਂ, ਤੁਸੀਂ ਧਨ ਦਾ ਨਿਵੇਸ਼ ਕਰੋਗੇ ਅਤੇ ਵੱਖ-ਵੱਖ ਸਰੋਤਾਂ ਤੋਂ ਆਮਦਨ ਪ੍ਰਾਪਤ ਕਰੋਗੇ। ਸਿਹਤ ਲਈ, "ਦ ਚੇਰੀਅਟ" ਕਹਿੰਦਾ ਹੈ ਕਿ ਮਿਥੁਨ ਰਾਸ਼ੀ ਵਾਲਿਆਂ ਨੂੰ ਆਓਣ ਵਾਲ਼ੇ ਸਾਲ ਵਿੱਚ ਆਪਣੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਪਵੇਗਾ, ਨਹੀਂ ਤਾਂ ਇਸ ਦਾ ਨਕਾਰਾਤਮਕ ਪ੍ਰਭਾਵ ਤੁਹਾਡੀ ਸਿਹਤ 'ਤੇ ਦੇਖਣ ਨੂੰ ਮਿਲ ਸਕਦਾ ਹੈ। ਇਸ ਸਾਲ ਖੁਦ ਨੂੰ ਫਿੱਟ ਅਤੇ ਤੰਦਰੁਸਤ ਰੱਖਣ ਲਈ ਤੁਹਾਨੂੰ ਨਿਯਮਿਤ ਰੁਟੀਨ ਦੀ ਪਾਲਣਾ ਕਰਨੀ ਪਵੇਗੀ ਅਤੇ ਸੰਤੁਲਿਤ ਭੋਜਨ ਖਾਣਾ ਪਵੇਗਾ।

ਪੜ੍ਹਾਈ: ਮਿਥੁਨ ਰਾਸ਼ੀ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਖੇਤਰ ਵਿੱਚ ਸਾਵਧਾਨੀ ਵਰਤਣੀ ਪਵੇਗੀ, ਕਿਉਂਕਿ ਤੁਹਾਡੇ ਲਈ "ਦ ਚੇਰੀਅਟ" ਕਾਰਡ ਨੂੰ ਜ਼ਿਆਦਾ ਚੰਗਾ ਨਹੀਂ ਕਿਹਾ ਜਾ ਸਕਦਾ। ਇਸ ਅਵਧੀ ਵਿੱਚ ਤੁਹਾਡਾ ਮਨ ਪੜ੍ਹਾਈ ਤੋਂ ਹੱਟ ਸਕਦਾ ਹੈ ਅਤੇ ਤੁਸੀਂ ਕਾਫੀ ਉਲਝੇ ਹੋਏ ਮਹਿਸੂਸ ਕਰ ਸਕਦੇ ਹੋ। ਤੁਹਾਡਾ ਧਿਆਨ ਭੌਤਿਕ ਵਸਤਾਂ 'ਤੇ ਕੇਂਦਰਿਤ ਹੋ ਸਕਦਾ ਹੈ, ਜਿਸ ਦਾ ਅਸਰ ਜੀਵਨ ਦੇ ਹੋਰ ਪਹਲੂਆਂ 'ਤੇ ਵੀ ਪੈ ਸਕਦਾ ਹੈ। ਇਸ ਦੇ ਨਤੀਜੇ ਵੱਜੋਂ, ਮਿਥੁਨ ਰਾਸ਼ੀ ਦੇ ਵਿਦਿਆਰਥੀ ਪੂਰੀ ਇਕਾਗਰਤਾ ਨਾਲ ਪੜ੍ਹਾਈ ਕਰਨ ਵਿੱਚ ਅਸਫਲ ਹੋ ਸਕਦੇ ਹਨ।

ਪੇਸ਼ੇਵਰ ਜੀਵਨ: ਟੈਰੋ ਕਾਰਡ ਭਵਿੱਖਬਾਣੀ ਦੇ ਮੁਤਾਬਕ, ਮਿਥੁਨ ਰਾਸ਼ੀ ਵਾਲਿਆਂ ਨੂੰ ਕਰੀਅਰ ਵਿੱਚ "ਦ ਚੇਰੀਅਟ" ਦਾ ਕਾਰਡ ਮਿਲਿਆ ਹੈ, ਜੋ ਦਰਸਾਉਂਦਾ ਹੈ ਕਿ ਇਹ ਸਾਲ ਤੁਹਾਨੂੰ ਪੇਸ਼ੇਵਰ ਜੀਵਨ ਵਿੱਚ ਕਾਫੀ ਅੱਗੇ ਲੈ ਕੇ ਜਾਵੇਗਾ। ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਤੁਸੀਂ ਕਰੀਅਰ ਨਾਲ ਸਬੰਧਤ ਆਪਣੇ ਟੀਚਿਆਂ ਨੂੰ ਅਤੇ ਆਪਣੀ ਮੰਜ਼ਿਲ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਇਸ ਲਈ ਤੁਹਾਡਾ ਸਾਰਾ ਧਿਆਨ ਉੱਥੇ ਪਹੁੰਚਣ 'ਤੇ ਕੇਂਦਰਿਤ ਹੋਵੇਗਾ। ਤੁਸੀਂ ਕੰਮ 'ਤੇ ਪ੍ਰੇਰਿਤ ਮਹਿਸੂਸ ਕਰਦੇ ਹੋ, ਜਿਸ ਨਾਲ ਤੁਹਾਨੂੰ ਸਫਲ ਹੋਣ ਲਈ ਲੋੜੀਂਦਾ ਅਨੁਸ਼ਾਸਨ, ਪ੍ਰੇਰਣਾ ਅਤੇ ਆਤਮ-ਨਿਯੰਤਰਣ ਮਿਲਦਾ ਹੈ।

ਸ਼ੁਭ ਰੰਗ: ਪੇਸਟਲ ਗ੍ਰੀਨ

ਸ਼ੁਭ ਦਿਨ: ਬੁੱਧਵਾਰ

ਕਰਕ ਰਾਸ਼ੀ

ਕਰਕ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਨਵਾਂ ਸਾਲ ਸਕਾਰਾਤਮਕਤਾ ਲਿਆਵੇਗਾ, ਕਿਉਂਕਿ ਟੈਰੋ ਕਾਰਡ ਭਵਿੱਖਬਾਣੀ 2025 ਵਿੱਚ ਤੁਹਾਨੂੰ ਜੋ ਕਾਰਡ ਮਿਲਿਆ ਹੈ, ਉਹ ਏਟ ਆਫ ਵੈਂਡਜ਼ ਹੈ। ਇਸ ਰਾਸ਼ੀ ਦੇ ਜਾਤਕ ਬਹੁਤ ਜਜ਼ਬਾਤੀ, ਪਿਆਰੇ, ਦਿਆਲੂ ਅਤੇ ਦੂਜਿਆਂ ਦੀ ਦੇਖਭਾਲ ਕਰਨ ਵਾਲੇ ਹੁੰਦੇ ਹਨ। ਇਹ ਪਿਆਰ ਅਤੇ ਸਹਿਯੋਗ ਨਾਲ ਭਰਪੂਰ ਹੁੰਦੇ ਹਨ। ਇਸ ਲਈ ਇਨ੍ਹਾਂ ਦੀ ਆਪਣੇ ਦੋਸਤਾਂ ਦੇ ਨਾਲ ਦੋਸਤੀ ਲੰਮੇ ਸਮੇਂ ਤੱਕ ਟਿਕਦੀ ਹੈ। ਜੇਕਰ ਇਨ੍ਹਾਂ ਨੂੰ ਕਿਸੇ ਗੱਲ ਤੋਂ ਠੇਸ ਪਹੁੰਚਦੀ ਹੈ, ਤਾਂ ਇਹ ਆਪਣੇ-ਆਪ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਹਨ ਅਤੇ ਹਰ ਕਿਸੇ ਤੋਂ ਦੂਰੀ ਬਣਾ ਲੈਂਦੇ ਹਨ। ਇਹ ਲੋਕ ਦੂਜਿਆਂ ਨੂੰ ਸਮਝਣ ਲਈ ਸਮਾਂ ਲੈਂਦੇ ਹਨ ਅਤੇ ਆਪਣੇ ਨਿੱਜੀ ਜੀਵਨ ਵਿੱਚ ਦੂਜਿਆਂ ਦੀ ਦਖ਼ਲਅੰਦਾਜ਼ੀ ਪਸੰਦ ਨਹੀਂ ਕਰਦੇ।

ਪ੍ਰੇਮ ਜੀਵਨ: ਪ੍ਰੇਮ ਜੀਵਨ ਵਿੱਚ, ਕਰਕ ਰਾਸ਼ੀ ਵਾਲਿਆਂ ਨੂੰ ਏਟ ਆਫ ਵੈਂਡਜ਼ ਮਿਲਿਆ ਹੈ, ਜੋ ਕਹਿ ਰਿਹਾ ਹੈ ਕਿ ਇਨ੍ਹਾਂ ਜਾਤਕਾਂ ਦਾ ਰਿਸ਼ਤਾ ਕਾਫੀ ਲੰਮਾ ਹੋਣ ਕਰਕੇ ਥੋੜਾ ਬੋਰਿੰਗ ਹੋ ਗਿਆ ਸੀ, ਪਰ ਹੁਣ ਇਨ੍ਹਾਂ ਦੇ ਰਿਸ਼ਤੇ ਵਿੱਚ ਨਵਾਂਪਣ ਅਤੇ ਤਾਜ਼ਗੀ ਵਾਪਸ ਆਵੇਗੀ। ਏਟ ਆਫ ਵੈਂਡਜ਼ ਭਵਿੱਖਬਾਣੀ ਕਰ ਰਿਹਾ ਹੈ ਕਿ ਤੁਹਾਡੇ ਰਿਸ਼ਤੇ ਵਿੱਚ ਦੁਬਾਰਾ ਪਹਿਲਾਂ ਵਾਲ਼ੀ ਖਿੱਚ ਅਤੇ ਪਿਆਰ ਵਾਪਸ ਆਵੇਗਾ, ਜੋ ਰਿਸ਼ਤੇ ਦੀ ਸ਼ੁਰੂਆਤ ਵਿੱਚ ਸੀ। ਹਾਲਾਂਕਿ, ਇਸ ਰਾਸ਼ੀ ਦੇ ਸਿੰਗਲ ਜਾਤਕਾਂ ਦੀ ਕਿਸੇ ਖ਼ਾਸ ਵਿਅਕਤੀ ਨਾਲ ਮੁਲਾਕਾਤ ਹੋ ਸਕਦੀ ਹੈ।

ਆਰਥਿਕ ਜੀਵਨ ਅਤੇ ਸਿਹਤ: ਆਰਥਿਕ ਜੀਵਨ ਵਿੱਚ ਏਟ ਆਫ ਵੈਂਡਜ਼ ਦਾ ਆਉਣਾ ਦਰਸਾਉਂਦਾ ਹੈ ਕਿ ਇਸ ਸਾਲ ਜਾਂ ਤਾਂ ਤੁਹਾਡੇ ਕੋਲ ਬਹੁਤ ਧਨ ਹੋਵੇਗਾ ਜਾਂ ਤੁਹਾਡੇ ਕੋਲ ਜਿੰਨੀ ਤੇਜ਼ੀ ਨਾਲ ਪੈਸਾ ਆਵੇਗਾ, ਓਨੀ ਹੀ ਤੇਜ਼ੀ ਨਾਲ ਚਲਾ ਵੀ ਜਾਵੇਗਾ। ਇਹ ਕਾਰਡ ਵਪਾਰ ਦੀ ਵੀ ਪ੍ਰਤੀਨਿਧਤਾ ਕਰਦਾ ਹੈ। ਪਰ ਇਹ ਗੱਲ ਵੀ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਇਹ ਕਾਰਡ ਤੁਹਾਨੂੰ ਜਲਦਬਾਜ਼ੀ ਵਿੱਚ ਕੰਮ ਕਰਨ ਤੋਂ ਬਚਣ ਲਈ ਸਾਵਧਾਨ ਕਰ ਰਿਹਾ ਹੈ, ਇਸ ਲਈ ਤੁਹਾਨੂੰ ਉੱਥੇ ਧਨ ਨਿਵੇਸ਼ ਕਰਨ ਤੋਂ ਬਚਣਾ ਚਾਹੀਦਾ ਹੈ, ਜਿੱਥੇ ਨੁਕਸਾਨ ਹੋਣ ਦੀ ਸੰਭਾਵਨਾ ਹੋਵੇ। ਹਾਲਾਂਕਿ ਤੁਹਾਨੂੰ ਲੱਗ ਸਕਦਾ ਹੈ ਕਿ ਤੁਹਾਡਾ ਪੈਸਾ ਖਰਚ ਹੋ ਰਿਹਾ ਹੈ, ਪਰ ਫੇਰ ਵੀ ਜਲਦਬਾਜ਼ੀ ਨਾ ਕਰੋ। ਏਟ ਆਫ ਵੈਂਡਜ਼ ਸਿਹਤ ਲਈ ਭਵਿੱਖਬਾਣੀ ਕਰ ਰਿਹਾ ਹੈ ਕਿ ਇਨ੍ਹਾਂ ਜਾਤਕਾਂ ਦੀ ਸਿਹਤ ਸਾਲ ਦੇ ਜ਼ਿਆਦਾਤਰ ਸਮੇਂ ਵਿਚ ਵਧੀਆ ਰਹੇਗੀ। ਹਾਲਾਂਕਿ ਤੁਹਾਨੂੰ ਬੁਖਾਰ ਜਾਂ ਵਾਇਰਲ ਵਰਗੀਆਂ ਬਿਮਾਰੀਆਂ ਤੋਂ ਸਾਵਧਾਨ ਰਹਿਣਾ ਪਵੇਗਾ ਅਤੇ ਆਪਣੇ ਖਾਣ-ਪੀਣ ਦਾ ਧਿਆਨ ਰੱਖਣਾ ਪਵੇਗਾ।

ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ, ਏਟ ਆਫ ਵੈਂਡਜ਼ ਦੱਸ ਰਿਹਾ ਹੈ ਕਿ ਕਰਕ ਰਾਸ਼ੀ ਦੇ ਵਿਦਿਆਰਥੀਆਂ ਦਾ ਸਾਰਾ ਧਿਆਨ ਨਵੀਆਂ ਚੀਜ਼ਾਂ ਸਿੱਖਣ ਅਤੇ ਪੜ੍ਹਾਈ ਵਿੱਚ ਅੱਗੇ ਵਧਣ 'ਤੇ ਹੋਵੇਗਾ।

ਪੇਸ਼ੇਵਰ ਜੀਵਨ: ਟੈਰੋ ਕਾਰਡ ਭਵਿੱਖਬਾਣੀ 2025 ਦੇ ਅਨੁਸਾਰ, ਕਰਕ ਰਾਸ਼ੀ ਵਾਲਿਆਂ ਨੂੰ ਕਰੀਅਰ ਵਿੱਚ ਏਟ ਆਫ ਵੈਂਡਜ਼ ਦਾ ਕਾਰਡ ਮਿਲਿਆ ਹੈ, ਜੋ ਕਿ ਸਾਲ 2025 ਵਿੱਚ ਵਪਾਰ ਦੇ ਸਿਲਸਿਲੇ ਵਿੱਚ ਯਾਤਰਾਵਾਂ ਜਾਂ ਫੇਰ ਤੇਜ਼ੀ ਨਾਲ ਅੱਗੇ ਵਧ ਰਹੀਆਂ ਚੀਜ਼ਾਂ ਵੱਲ ਸੰਕੇਤ ਕਰ ਰਿਹਾ ਹੈ। ਸੰਭਾਵਨਾ ਹੈ ਕਿ ਇਸ ਰਾਸ਼ੀ ਦੇ ਜਾਤਕ ਕਰੀਅਰ ਵਿੱਚ ਤਰੱਕੀ ਪ੍ਰਾਪਤ ਕਰ ਰਹੇ ਹੋਣਗੇ ਜਾਂ ਫੇਰ ਵਿਦੇਸ਼ ਵਿੱਚ ਹੋ ਰਹੀਆਂ ਮੀਟਿੰਗਾਂ ਜਾਂ ਕਾਨਫਰੰਸਾਂ ਵਿੱਚ ਸ਼ਾਮਲ ਹੋ ਰਹੇ ਹੋਣਗੇ। ਇਸ ਕਾਰਡ ਦਾ ਸਬੰਧ ਗਤੀ ਅਤੇ ਊਰਜਾ ਨਾਲ ਹੈ, ਇਸ ਲਈ ਜਦੋਂ ਇਹ ਤੁਹਾਨੂੰ ਪ੍ਰਾਪਤ ਹੁੰਦਾ ਹੈ, ਤਾਂ ਤੁਸੀਂ ਇੱਕ ਰੁਝੇਵੇਂ ਭਰੀ ਜ਼ਿੰਦਗੀ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੇ ਕਾਰਜ ਖੇਤਰ ਦਾ ਹਿੱਸਾ ਬਣ ਸਕਦੇ ਹੋ।

ਸ਼ੁਭ ਰੰਗ: ਆਈਵਰੀ

ਸ਼ੁਭ ਦਿਨ: ਸੋਮਵਾਰ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਸਿੰਘ ਰਾਸ਼ੀ

ਟੈਰੋ ਕਾਰਡ ਭਵਿੱਖਬਾਣੀ ਦੇ ਅਨੁਸਾਰ, ਸਿੰਘ ਰਾਸ਼ੀ ਵਾਲਿਆਂ ਲਈ ਆਓਣ ਵਾਲ਼ਾ ਸਾਲ ਬਹੁਤ ਹੀ ਸ਼ੁਭ ਅਤੇ ਚੰਗਾ ਰਹੇਗਾ। ਇਸ ਸਾਲ ਦੇ ਲਈ ਤੁਹਾਨੂੰ ਦ ਐਂਪਰਰ ਕਾਰਡ ਮਿਲਿਆ ਹੈ। ਸਿੰਘ ਰਾਸ਼ੀ ਵਾਲਿਆਂ ਨੂੰ ਨਵੇਂ ਸਾਲ ਵਿੱਚ ਆਪਣੇ ਅੰਦਰ ਕੁਝ ਪਰਿਵਰਤਨ ਦੇਖਣ ਨੂੰ ਮਿਲਣਗੇ ਅਤੇ ਇਸ ਦੌਰਾਨ ਤੁਸੀਂ ਆਪਣੇ ਵਿਅਕਤਿੱਤਵ ਵਿੱਚ ਸੁਧਾਰ ਕਰੋਗੇ। ਤੁਹਾਡੀ ਪ੍ਰਤੀਨਿਧਤਾ ਦੀ ਕੁਸ਼ਲਤਾ ਮਜ਼ਬੂਤ ਹੋਵੇਗੀ ਅਤੇ ਤੁਸੀਂ ਜੀਵਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਬਹਾਦਰੀ ਨਾਲ ਸਾਹਮਣਾ ਕਰੋਗੇ। ਹਾਲਾਂਕਿ, ਤੁਹਾਨੂੰ ਘਮੰਡ ਕਰਨ ਤੋਂ ਬਚਣਾ ਪਵੇਗਾ, ਕਿਉਂਕਿ ਇਸ ਨਾਲ ਤੁਹਾਡੀ ਛਵੀ ਖਰਾਬ ਹੋ ਸਕਦੀ ਹੈ।

ਪ੍ਰੇਮ ਜੀਵਨ: ਸਿੰਘ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਜੀਵਨ ਵਿੱਚ ਮੇਜਰ ਅਰਕਾਨਾ ਕਾਰਡ ਪ੍ਰਾਪਤ ਹੋਇਆ ਹੈ, ਜੋ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਜਾਂ ਮੌਜੂਦਾ ਰਿਸ਼ਤੇ ਦੇ ਟੁੱਟਣ ਵੱਲ ਸੰਕੇਤ ਕਰ ਰਿਹਾ ਹੈ। ਇਸ ਹਾਲਤ ਵਿੱਚ, ਤੁਹਾਨੂੰ ਨਵੇਂ ਰਿਸ਼ਤੇ ਵਿੱਚ ਆਉਣ ਜਾਂ ਮੌਜੂਦਾ ਰਿਸ਼ਤੇ ਨੂੰ ਕਾਇਮ ਰੱਖਣ ਲਈ ਆਪਣੇ ਦ੍ਰਿਸ਼ਟੀਕੋਣ ਅਤੇ ਵਿਵਹਾਰ ਨੂੰ ਬਦਲਨਾ ਪਵੇਗਾ। ਸਾਥੀ ਨਾਲ ਹੱਦ ਤੋਂ ਜ਼ਿਆਦਾ ਸਖ਼ਤ ਜਾਂ ਆਲੋਚਨਾਤਮਕ ਹੋਣ ਤੋਂ ਬਚਣ ਦੀ ਕੋਸ਼ਿਸ਼ ਕਰੋ। ਘਰ-ਪਰਿਵਾਰ ਦੇ ਮਾਹੌਲ ਨੂੰ ਸੁੱਖ-ਸ਼ਾਂਤੀ ਅਤੇ ਪਿਆਰ ਨਾਲ ਭਰਪੂਰ ਰੱਖਣ ਲਈ ਫ਼ਾਲਤੂ ਦੇ ਮੱਤਭੇਦ ਜਾਂ ਵਿਵਾਦਾਂ ਤੋਂ ਬਚੋ।

ਆਰਥਿਕ ਜੀਵਨ ਅਤੇ ਸਿਹਤ: ਨਵੇਂਸਾਲ ਵਿੱਚ ਸਿੰਘ ਰਾਸ਼ੀ ਵਾਲੇ ਆਰਥਿਕ ਰੂਪ ਤੋਂ ਸਥਿਰ ਅਤੇ ਮਜ਼ਬੂਤ ਰਹਿਣਗੇ। ਨਾਲ਼ ਹੀ, ਤੁਸੀਂ ਧਨ ਨਾਲ ਜੁੜੇ ਫੈਸਲੇ ਅਤੇ ਆਮਦਨ ਦੇ ਵਿਕਲਪਾਂ ਨੂੰ ਬਹੁਤ ਹੀ ਸੋਚ-ਸਮਝ ਕੇ ਚੁਣੋਗੇ। ਤੁਹਾਡੇ ਅਨੁਸ਼ਾਸਨ ਵਿੱਚ ਰਹਿਣ ਅਤੇ ਆਪਣੇ ਫੈਸਲਿਆਂ ਉੱਤੇ ਕਾਬੂ ਹੋਣ ਦੇ ਕਾਰਨ ਤੁਸੀਂ ਖੁਸ਼ਹਾਲੀ ਅਤੇ ਸਕਾਰਾਤਮਕ ਨਤੀਜੇ ਪ੍ਰਾਪਤ ਕਰੋਗੇ। ਹਾਲਾਂਕਿ, ਤੁਹਾਨੂੰ ਧਨ ਨਾਲ ਜੁੜੇ ਮਾਮਲਿਆਂ ਨੂੰ ਧਿਆਨ ਨਾਲ ਦੇਖਣਾ ਪਵੇਗਾ। ਇਸ ਦੌਰਾਨ ਤੁਹਾਨੂੰ ਤਰੱਕੀ ਮਿਲਣ ਦੇ ਵੀ ਯੋਗ ਬਣ ਰਹੇ ਹਨ। ਸਿੰਘ ਰਾਸ਼ੀ ਵਾਲਿਆਂ ਨੂੰ ਨਿਵੇਸ਼ ਅਤੇ ਖਰਚਿਆਂ 'ਤੇ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਨਾਲ ਹੀ, ਫ਼ਾਲਤੂ ਦੇ ਕੰਮਾਂ ਵਿੱਚ ਆਪਣਾ ਧਨ ਬਰਬਾਦ ਨਾ ਕਰੋ। ਨਵੇਂ ਸਾਲ ਦੇ ਜ਼ਿਆਦਾਤਰ ਹਿੱਸੇ ਵਿੱਚ ਤੁਹਾਡੀ ਸਿਹਤ ਵਧੀਆ ਰਹੇਗੀ ਅਤੇ ਇਸ ਤਰ੍ਹਾਂ ਤੁਸੀਂ ਕਿਸੇ ਵੀ ਸਮੱਸਿਆ ਤੋਂ ਬਿਨਾਂ ਸਾਲ ਗੁਜ਼ਾਰ ਲਓਗੇ।

ਪੜ੍ਹਾਈ: ਟੈਰੋ ਕਾਰਡ ਭਵਿੱਖਬਾਣੀ 2025 ਦੇ ਅਨੁਸਾਰ, ਸਿੰਘ ਰਾਸ਼ੀ ਦੇ ਵਿਦਿਆਰਥੀਆਂ ਲਈ ਇਹ ਸਾਲ ਆਸ਼ਾਵਾਦੀ ਅਤੇ ਪ੍ਰਗਤੀਸ਼ੀਲ ਰਹੇਗਾ, ਖ਼ਾਸ ਤੌਰ ‘ਤੇ ਉਨ੍ਹਾਂ ਵਿਦਿਆਰਥੀਆਂ ਦੇ ਲਈ, ਜਿਹੜੇ ਸਰਕਾਰੀ ਨੌਕਰੀ ਲਈ ਪ੍ਰਤੀਯੋਗਿਤਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ ਜਾਂ ਫੇਰ ਰਾਜਨੀਤੀ ਵਿਗਿਆਨ ਦੀ ਪੜ੍ਹਾਈ ਕਰ ਰਹੇ ਹਨ। ਉਹ ਜਾਤਕ ਚੰਗੇ ਅੰਕਾਂ ਨਾਲ ਪ੍ਰੀਖਿਆ ਪਾਸ ਕਰਨ ਵਿੱਚ ਸਫਲ ਰਹਿਣਗੇ।

ਪੇਸ਼ੇਵਰ ਜੀਵਨ: ਇਸ ਰਾਸ਼ੀ ਦੇ ਜਾਤਕ ਨਵੇਂ ਸਾਲ ਵਿੱਚ ਕਿਸੇ ਨਵੇਂ ਵਪਾਰ, ਪ੍ਰੋਜੈਕਟ ਜਾਂ ਨਵੀਂ ਨੌਕਰੀ ਦੀ ਸ਼ੁਰੂਆਤ ਕਰਨਗੇ ਅਤੇ ਇਸ ਨੂੰ ਲੈ ਕੇ ਤੁਸੀਂ ਕਾਫ਼ੀ ਜਜ਼ਬਾਤੀ ਰਹੋਗੇ। ਤੁਸੀਂ ਇਸ ਦੀ ਉਡੀਕ ਕਾਫ਼ੀ ਸਮੇਂ ਤੋਂ ਕਰ ਰਹੇ ਸੀ। ਕਾਰਜ ਖੇਤਰ ਵਿੱਚ ਤੁਹਾਨੂੰ ਨਵੇਂ ਮੌਕੇ, ਤਰੱਕੀ ਅਤੇ ਕੰਮ ਲਈ ਪਹਿਚਾਣ ਮਿਲਣ ਦੀ ਸੰਭਾਵਨਾ ਹੈ।

ਸ਼ੁਭ ਰੰਗ: ਸੰਤਰੀ

ਸ਼ੁਭ ਦਿਨ: ਐਤਵਾਰ

ਕੰਨਿਆ ਰਾਸ਼ੀ

ਟੈਰੋ ਕਾਰਡ ਭਵਿੱਖਬਾਣੀ ਕਹਿੰਦੀ ਹੈ ਕਿ ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਨਵੇਂ ਸਾਲ ਵਿੱਚ ਚਿੰਤਾ, ਤਣਾਅ ਅਤੇ ਅਸੁਰੱਖਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੰਭਾਵਨਾ ਹੈ ਕਿ ਇਸ ਸਾਲ ਤੁਹਾਨੂੰ ਆਪਣੇ ਆਲ਼ੇ-ਦੁਆਲ਼ੇ ਦਾ ਵਾਤਾਵਰਣ ਪਸੰਦ ਨਹੀਂ ਆਵੇਗਾ। ਅਜਿਹੇ ਵਿੱਚ, ਤੁਸੀਂ ਆਪਣੇ ਡਰ ਅਤੇ ਅਸੁਰੱਖਿਆ ਦੀ ਭਾਵਨਾ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਹੋਏ ਦਿੱਖ ਸਕਦੇ ਹੋ। ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ‘ਦ ਡੈਵਿਲ ਕਾਰਡ’ ਮਿਲਿਆ ਹੈ, ਜੋ ਤੁਹਾਨੂੰ ਗਲਤ ਕੰਮਾਂ ਵਿੱਚ ਸ਼ਾਮਿਲ ਨਾ ਹੋਣ ਦੀ ਚੇਤਾਵਨੀ ਦੇ ਰਿਹਾ ਹੈ। ਇਸ ਨਾਲ ਹੀ, ‘ਦ ਡੈਵਿਲ ਕਾਰਡ’ ਤੁਹਾਡੇ ਲਈ ਇਹ ਸਾਲ ਮੁਸ਼ਕਲ ਰਹਿਣ ਵੱਲ ਸੰਕੇਤ ਕਰ ਰਿਹਾ ਹੈ।

ਪ੍ਰੇਮ ਜੀਵਨ: ਪ੍ਰੇਮ ਜੀਵਨ ਦੀ ਗੱਲ ਕਰੀਏ, ਤਾਂ ਕੰਨਿਆ ਰਾਸ਼ੀ ਦੇ ਜਾਤਕ ਇੱਕ ਦੁੱਖੀ ਅਤੇ ਬੁਰੇ ਰਿਸ਼ਤੇ ਵਿੱਚ ਹੋ ਸਕਦੇ ਹਨ। ਇਸ ਰਾਸ਼ੀ ਦੇ ਸੰਗਲ ਜਾਤਕਾਂ ਦੇ ਪ੍ਰਤੀ ਲੋਕਾਂ ਦੇ ਇਰਾਦੇ ਗਲਤ ਹੋ ਸਕਦੇ ਹਨ। ਜਿਹੜੇ ਜਾਤਕਾਂ ਦਾ ਵਿਆਹ ਜਾਂ ਕੁੜਮਾਈ ਹੋ ਚੁਕੀ ਹੈ, ਉਹ ਆਪਣੇ ਸਾਥੀ ਅੱਗੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨਗੇ, ਪਰ ਸੰਭਾਵਨਾ ਹੈ ਕਿ ਉਹ ਤੁਹਾਡੀਆਂ ਭਾਵਨਾਵਾਂ ਨੂੰ ਸਮਝ ਨਾ ਸਕਣ। ਦੂਜੇ ਪਾਸੇ, ਤੁਹਾਨੂੰ ਉਹਨਾਂ ਲੋਕਾਂ ਤੋਂ ਦੂਰ ਰਹਿਣਾ ਪਵੇਗਾ, ਜਿਹੜੇ ਤੁਹਾਡਾ ਦਿਲ ਜਿੱਤਣ ਲਈ ਝੂਠ ਬੋਲਣ ਤੋਂ ਵੀ ਪਰਹੇਜ਼ ਨਹੀਂ ਕਰਦੇ। ਹਾਲਾਂਕਿ, ਇਨ੍ਹਾਂ ਜਾਤਕਾਂ ਨੂੰ ਹੱਦ ਤੋਂ ਵੱਧ ਸੰਵੇਦਨਸ਼ੀਲ ਅਤੇ ਮੂਡੀ ਹੋਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ, ਨਹੀਂ ਤਾਂ ਇਹ ਤਣਾਅ ਦਾ ਸ਼ਿਕਾਰ ਹੋ ਸਕਦੇ ਹਨ।

ਆਰਥਿਕ ਜੀਵਨ ਅਤੇ ਸਿਹਤ: ਕੰਨਿਆ ਰਾਸ਼ੀ ਵਾਲਿਆਂ ਦੀਆਂ ਮਾੜੀਆਂ ਆਦਤਾਂ ਉਨ੍ਹਾਂ ਦੀ ਆਰਥਿਕ ਸਥਿਤੀ 'ਤੇ ਭਾਰੀ ਪੈ ਸਕਦੀਆਂ ਹਨ। ਟੈਰੋ ਕਾਰਡ ਭਵਿੱਖਬਾਣੀ 2025 ਦੇ ਅਨੁਸਾਰ, ਆਰਥਿਕ ਰੂਪ ਤੋਂ ਸਫਲ ਹੋਣ ਲਈ, ਤੁਹਾਨੂੰ ਨਿਰਧਾਰਤ ਕੀਤੇ ਗਏ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇਕਾਗਰਚਿੱਤ ਹੋਣਾ ਪਵੇਗਾ। ਅਜਿਹੇ ਵਿੱਚ, ਪੈਸੇ ਨੂੰ ਲਾਪਰਵਾਹੀ ਨਾਲ ਨਿਵੇਸ਼ ਕਰਨ ਅਤੇ ਬਿਨਾ ਸੋਚੇ-ਸਮਝੇ ਪੈਸਾ ਖਰਚ ਕਰਨ ਤੋਂ ਬਚਣਾ ਪਵੇਗਾ। ਨਾਲ ਹੀ, ਤੁਹਾਨੂੰ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਪਵੇਗਾ, ਕਿਉਂਕਿ ਮਾੜੀਆਂ ਆਦਤਾਂ ਅਤੇ ਗੈਰ-ਸਿਹਤਮੰਦ ਜੀਵਨਸ਼ੈਲੀ ਦਾ ਤੁਹਾਡੀ ਸਿਹਤ 'ਤੇ ਨਕਾਰਾਤਮਕ ਅਸਰ ਪੈ ਸਕਦਾ ਹੈ। ਤੁਹਾਨੂੰ ਲੀਵਰ ਜਾਂ ਕਿਡਨੀ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਦਾ ਅਸਰ ਤੁਹਾਡੀਆਂ ਖੁਸ਼ੀਆਂ 'ਤੇ ਵੀ ਹੋ ਸਕਦਾ ਹੈ।

ਪੜ੍ਹਾਈ: ਟੈਰੋ ਕਾਰਡ ਭਵਿੱਖਬਾਣੀ ਦੱਸ ਰਹੀ ਹੈ ਕਿ ਕੰਨਿਆ ਰਾਸ਼ੀ ਦੇ ਉਹ ਵਿਦਿਆਰਥੀ ਜਿਹੜੇ ਫਾਇਨੈਂਸ ਦੀ ਪੜ੍ਹਾਈ ਕਰ ਰਹੇ ਹਨ, ਉਨ੍ਹਾਂ ਲਈ ਇਹ ਸਾਲ ਚੰਗਾ ਰਹਿਣ ਵਾਲਾ ਹੈ। ਇਸ ਦੇ ਉਲਟ, ਜੇਕਰ ਤੁਸੀਂ ਮਾਸ ਕਮਿਊਨੀਕੇਸ਼ਨ ਵਰਗੇ ਵਿਸ਼ਿਆਂ ਦੀ ਪੜ੍ਹਾਈ ਕਰ ਰਹੇ ਹੋ, ਤਾਂ ਤੁਹਾਨੂੰ ਆਪਣੇ ਵਿਚਾਰਾਂ ਨੂੰ ਹੋਰਨਾਂ ਦੇ ਸਾਹਮਣੇ ਰੱਖਣ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਵਿੱਚ ਡੈਵਿਲ ਕਾਰਡ ਦਾ ਆਉਣਾ ਇਸ ਗੱਲ ਦਾ ਸੰਕੇਤ ਕਰ ਰਿਹਾ ਹੈ ਕਿ ਕੰਨਿਆ ਰਾਸ਼ੀ ਵਾਲੇ ਆਪਣੇ ਮੌਜੂਦਾ ਕਰੀਅਰ ਨਾਲ ਅਸੰਤੁਸ਼ਟ ਦਿਖਾਈ ਦੇ ਸਕਦੇ ਹਨ। ਇਸ ਹਾਲਤ ਵਿੱਚ, ਇਹ ਹੋਰ ਮੌਕੇ ਖੋਜਣ ਦੀ ਕੋਸ਼ਿਸ਼ ਕਰ ਸਕਦੇ ਹਨ। ਹਾਲਾਂਕਿ, ਇਹ ਲੋਕ ਚਿੰਤਾ ਅਤੇ ਅਸੁਰੱਖਿਆ ਦੀ ਭਾਵਨਾ ਨਾਲ ਪੀੜਤ ਹੋ ਸਕਦੇ ਹਨ, ਜਿਸ ਕਰਕੇ ਇਹ ਨੌਕਰੀ ਛੱਡਣ ਬਾਰੇ ਮਨ ਬਣਾ ਸਕਦੇ ਹਨ।

ਸ਼ੁਭ ਰੰਗ: ਹਰਾ

ਸ਼ੁਭ ਦਿਨ: ਬੁੱਧਵਾਰ

ਤੁਲਾ ਰਾਸ਼ੀ

ਤੁਲਾ ਰਾਸ਼ੀ ਸ਼ੁੱਕਰ ਗ੍ਰਹਿ ਦੇ ਸੁਆਮਿੱਤਵ ਵਾਲ਼ੀ ਵਾਯੂ ਤੱਤ ਦੀ ਰਾਸ਼ੀ ਹੈ ਅਤੇ ਇਸ ਰਾਸ਼ੀ ਦੇ ਤਹਿਤ ਜਨਮ ਲੈਣ ਵਾਲੇ ਜਾਤਕ ਮਿਲਣਸਾਰ ਸੁਭਾਅ ਦੇ ਹੁੰਦੇ ਹਨ। ਇਨ੍ਹਾਂ ਲੋਕਾਂ ਦੀ ਸੰਚਾਰ ਕੁਸ਼ਲਤਾ ਬਹੁਤ ਵਧੀਆ ਹੁੰਦੀ ਹੈ, ਜਿਸ ਕਰਕੇ ਇਹ ਸ਼ਾਂਤੀਦੂਤ ਹੋਣ ਦੇ ਨਾਲ-ਨਾਲ ਕੂਟਨੀਤੀ ਵਿੱਚ ਵੀ ਮਾਹਰ ਹੁੰਦੇ ਹਨ। ਨਵੇਂ ਸਾਲ ਵਿੱਚ ਪੇਜ ਆਫ ਕੱਪਸ ਤੁਲਾ ਰਾਸ਼ੀ ਵਾਲਿਆਂ ਦੀ ਊਰਜਾ ਦੀ ਪ੍ਰਤੀਨਿਧਤਾ ਕਰੇਗਾ, ਜੋ ਕਿ ਇੱਕ ਦੂਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਹਾਲਤ ਵਿੱਚ, ਤੁਹਾਨੂੰ ਇਸ ਅਵਧੀ ਦੇ ਦੌਰਾਨ ਕੋਈ ਸ਼ੁਭ ਖ਼ਬਰ, ਮਹੱਤਵਪੂਰਣ ਜਾਣਕਾਰੀ, ਅਫਵਾਹ ਜਾਂ ਫੇਰ ਕਿਸੇ ਸਮਾਰੋਹ ਦਾ ਸੱਦਾ ਮਿਲ ਸਕਦਾ ਹੈ। ਨਾਲ ਹੀ, ਤੁਹਾਨੂੰ ਪ੍ਰੇਮ ਦਾ ਪ੍ਰਸਤਾਵ ਮਿਲਣ ਦੀ ਵੀ ਸੰਭਾਵਨਾ ਹੈ।

ਪ੍ਰੇਮ ਜੀਵਨ: ਤੁਲਾ ਰਾਸ਼ੀ ਵਾਲਿਆਂ ਦੇ ਪ੍ਰੇਮ ਜੀਵਨ ਦੇ ਲਈ ਪੇਜ ਆਫ ਕੱਪਸ ਨੂੰ ਇੱਕ ਸ਼ੁਭ ਕਾਰਡ ਮੰਨਿਆ ਜਾਵੇਗਾ, ਜੋ ਕਿ ਰੋਮਾਂਸ, ਪ੍ਰੇਮ ਪ੍ਰਸਤਾਵ, ਕੁੜਮਾਈ, ਗਰਭਧਾਰਣ, ਵਿਆਹ-ਸ਼ਾਦੀ ਜਾਂ ਬੱਚੇ ਦੇ ਜਨਮ ਆਦਿ ਦੀ ਪ੍ਰਤੀਨਿਧਤਾ ਕਰਦਾ ਹੈ। ਪੇਜ ਆਫ ਕੱਪਸ ਭਵਿੱਖਬਾਣੀ ਕਰ ਰਿਹਾ ਹੈ ਕਿ ਇਹ ਜਾਤਕ ਆਪਣੇ ਨਾਲੋਂ ਛੋਟੀ ਉਮਰ ਦੇ ਵਿਅਕਤੀ ਨਾਲ ਰਿਸ਼ਤੇ ਵਿੱਚ ਹੋ ਸਕਦੇ ਹਨ। ਜੇਕਰ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ, ਤਾਂ ਤੁਹਾਨੂੰ ਆਪਣੀਆਂ ਭਾਵਨਾਵਾਂ ਬਾਰੇ ਉਸ ਨੂੰ ਦੱਸਣਾ ਪਵੇਗਾ।

ਆਰਥਿਕ ਜੀਵਨ ਅਤੇ ਸਿਹਤ: ਪੇਜ ਆਫ ਕੱਪਸ ਤੁਹਾਡੇ ਆਰਥਿਕ ਜੀਵਨ ਲਈ ਇਹ ਭਵਿੱਖਬਾਣੀ ਕਰ ਰਿਹਾ ਹੈ ਕਿ ਆਰਥਿਕ ਰੂਪ ਵਿੱਚ ਇਹ ਸਾਲ ਪਿਛਲੇ ਸਾਲ ਦੀ ਤੁਲਨਾ ਵਿੱਚ ਬਿਹਤਰ ਰਹੇਗਾ। ਜਦੋਂ ਨਿਵੇਸ਼ ਜਾਂ ਖਰੀਦਾਰੀ ਦੀ ਗੱਲ ਆਉਂਦੀ ਹੈ, ਤਾਂ ਇਹਨਾਂ ਖੇਤਰਾਂ ਵਿੱਚ ਬਿਨਾ ਸੋਚੇ-ਸਮਝੇ ਅੱਗੇ ਨਾ ਵਧੋ। ਟੈਰੋ ਕਾਰਡ ਭਵਿੱਖਬਾਣੀ 2025 ਦੇ ਅਨੁਸਾਰ, ਸਿਹਤ ਦੀ ਦ੍ਰਿਸ਼ਟੀ ਤੋਂ ਵੇਖਿਆ ਜਾਵੇ ਤਾਂ, ਮਨਚਾਹੇ ਨਤੀਜੇ ਹਾਸਲ ਕਰਨ ਲਈ ਇਹ ਅਵਧੀ ਤੁਹਾਡੀ ਪਰਖ ਲੈ ਸਕਦੀ ਹੈ। ਤੁਹਾਡੇ ਦੁਆਰਾ ਕਰਵਾਇਆ ਗਿਆ ਕੋਈ ਟੈਸਟ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮੱਦਦਗਾਰ ਸਾਬਤ ਹੋ ਸਕਦਾ ਹੈ ਜਾਂ ਇਸ ਰਾਸ਼ੀ ਦੀਆਂ ਉਹ ਮਹਿਲਾਵਾਂ, ਜੋ ਗਰਭਧਾਰਣ ਕਰਨ ਦੀ ਇੱਛਾ ਰੱਖਦੀਆਂ ਹਨ, ਉਨ੍ਹਾਂ ਨੂੰ ਇਸ ਵਿੱਚ ਸਫਲਤਾ ਮਿਲਣ ਦੀ ਸੰਭਾਵਨਾ ਹੈ।

ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ, ਤੁਲਾ ਰਾਸ਼ੀ ਦੇ ਜਾਤਕ ਨਵੀਆਂ-ਨਵੀਆਂ ਚੀਜ਼ਾਂ ਸਿੱਖਣਗੇ ਅਤੇ ਤੁਹਾਡਾ ਸਾਰਾ ਧਿਆਨ ਪੜ੍ਹਾਈ 'ਤੇ ਕੇਂਦਰਿਤ ਹੋਵੇਗਾ। ਤੁਹਾਡਾ ਦਾਖਲਾ ਕਾਲਜ ਵਿੱਚ ਹੋ ਸਕਦਾ ਹੈ ਅਤੇ ਇਸ ਹਾਲਤ ਵਿੱਚ, ਤੁਸੀਂ ਤੇਜ਼ੀ ਨਾਲ ਪੜ੍ਹਾਈ ਵਿੱਚ ਅੱਗੇ ਵਧੋਗੇ।

ਪੇਸ਼ੇਵਰ ਜੀਵਨ: ਟੈਰੋ ਕਾਰਡ ਭਵਿੱਖਬਾਣੀ ਤੁਹਾਡੇ ਪੇਸ਼ੇਵਰ ਜੀਵਨ ਲਈ ਕਹਿੰਦੀ ਹੈ ਕਿ ਇਨ੍ਹਾਂ ਜਾਤਕਾਂ ਨੂੰ ਨਵੇਂ ਮੌਕੇ ਮਿਲਣਗੇ ਅਤੇ ਨਾਲ ਹੀ ਤੁਹਾਡਾ ਕਰੀਅਰ ਵਿੱਚ ਪ੍ਰਦਰਸ਼ਨ ਚੰਗਾ ਰਹੇਗਾ। ਜੇਕਰ ਤੁਸੀਂ ਕਰੀਅਰ ਬਦਲਨਾ ਚਾਹੁੰਦੇ ਹੋ, ਤਾਂ ਇਸ ਦੇ ਲਈ ਇਹ ਸਮਾਂ ਸਹੀ ਹੋਵੇਗਾ। ਹੁਣ ਤੁਸੀਂ ਆਪਣੇ ਅੱਗੇ ਆ ਰਹੇ ਮੌਕਿਆਂ ਬਾਰੇ ਗੰਭੀਰਤਾ ਨਾਲ ਸੋਚ-ਵਿਚਾਰ ਕਰੋਗੇ।

ਸ਼ੁਭ ਰੰਗ: ਚਿੱਟਾ

ਸ਼ੁਭ ਦਿਨ: ਸ਼ੁੱਕਰਵਾਰ

ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਨਵੇਂ ਸਾਲ ਲਈ ਸਿਕਸ ਆਫ ਕੱਪਸ ਮਿਲਿਆ ਹੈ। ਇਨ੍ਹਾਂ ਜਾਤਕਾਂ ਦੇ ਵਿਅਕਤਿੱਤਵ ਵਿੱਚ ਚੁੰਬਕੀ ਖਿੱਚ ਵੇਖਣ ਨੂੰ ਮਿਲਦੀ ਹੈ, ਜਿਸ ਕਰਕੇ ਇਹ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਸਮਰੱਥ ਹੁੰਦੇ ਹਨ। ਤੁਹਾਡੀ ਤੇਜ਼ ਬੁੱਧੀ ਅਤੇ ਵਧੀਆ ਸੰਚਾਰ ਨਿਪੁੰਨਤਾ ਦੇ ਕਾਰਨ ਹੋਰ ਲੋਕ ਆਸਾਨੀ ਨਾਲ ਪ੍ਰਭਾਵਿਤ ਹੋ ਜਾਂਦੇ ਹਨ। ਤੁਹਾਡੀ ਸੰਗਤ ਲੋਕਾਂ ਨੂੰ ਬਹੁਤ ਪਸੰਦ ਆਉਂਦੀ ਹੈ। ਇਹ ਲੋਕ ਭਾਵੁਕ ਹੋਣ ਦੇ ਨਾਲ-ਨਾਲ ਵਫ਼ਾਦਾਰ ਵੀ ਹੁੰਦੇ ਹਨ, ਜਿਸ ਕਰਕੇ ਇਹ ਵਧੀਆ ਪ੍ਰੇਮੀ ਬਣਦੇ ਹਨ। ਜਦੋਂ ਤੱਕ ਕੋਈ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਏ, ਤੁਸੀਂ ਲੋਕਾਂ ਦੀ ਮੱਦਦ ਕਰਨ ਤੋਂ ਕਦੇ ਪਿੱਛੇ ਨਹੀਂ ਹਟਦੇ।

ਪ੍ਰੇਮ ਜੀਵਨ: ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਪ੍ਰੇਮ ਜੀਵਨ ਲਈ ਟੈਰੋ ਕਾਰਡ ਭਵਿੱਖਬਾਣੀ 2025 ਕਹਿੰਦਾ ਹੈ ਕਿ ਇਨ੍ਹਾਂ ਜਾਤਕਾਂ ਦਾ ਆਪਣੇ ਪੁਰਾਣੇ ਪ੍ਰੇਮੀ ਜਾਂ ਪੁਰਾਣੇ ਪਿਆਰ ਨਾਲ ਦੁਬਾਰਾ ਮਿਲਾਪ ਹੋਵੇਗਾ। ਪਰ, ਤੁਹਾਨੂੰ ਇਹ ਗੱਲ ਯਾਦ ਰੱਖਣੀ ਪਵੇਗੀ ਕਿ ਉਹਨਾਂ ਨਾਲ ਤੁਹਾਡਾ ਰਿਸ਼ਤਾ ਹਮੇਸ਼ਾ ਕਾਇਮ ਰਹੇ, ਇਹ ਜ਼ਰੂਰੀ ਨਹੀਂ ਹੈ। ਇਸ ਦੌਰਾਨ ਬ੍ਰਿਸ਼ਚਕ ਰਾਸ਼ੀ ਦੇ ਸਿੰਗਲ ਜਾਤਕਾਂ ਨੂੰ ਜਸ਼ਨ ਮਨਾਉਣ ਦੇ ਕਈ ਮੌਕੇ ਮਿਲਣਗੇ, ਇਸ ਲਈ ਅੱਗੇ ਵਧੋ ਅਤੇ ਨਵੇਂ-ਨਵੇਂ ਲੋਕਾਂ ਨਾਲ ਮਿਲੋ, ਕਿਉਂਕਿ ਤੁਹਾਡੀ ਮੁਲਾਕਾਤ ਕਿਸੇ ਖ਼ਾਸ ਵਿਅਕਤੀ ਨਾਲ ਹੋ ਸਕਦੀ ਹੈ।

ਆਰਥਿਕ ਜੀਵਨ ਅਤੇ ਸਿਹਤ: ਨਵੇਂ ਸਾਲ ਵਿੱਚ ਧਨ ਤੁਹਾਡੇ ਲਈ ਇੱਕ ਵੱਡੀ ਸਮੱਸਿਆ ਬਣਿਆ ਰਹੇਗਾ। ਇਸ ਦੌਰਾਨ ਤੁਸੀਂ ਵਧੀਆ ਪੈਸਾ ਕਮਾਓਗੇ, ਪਰ ਸੰਭਾਵਨਾ ਹੈ ਕਿ ਤੁਸੀਂ ਇਸ ਬੱਚਤ ਨਹੀਂ ਕਰ ਸਕੋਗੇ। ਇਸ ਸਾਲ ਤੁਹਾਡੇ ਸਾਹਮਣੇ ਇੱਕ ਤੋਂ ਬਾਅਦ ਇੱਕ ਅਚਾਨਕ ਖਰਚੇ ਆ ਸਕਦੇ ਹਨ। ਇਸ ਤੋਂ ਉਲਟ, ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਆਪਣੀ ਸਿਹਤ ਦੇ ਪ੍ਰਤੀ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਤੁਹਾਨੂੰ ਪਾਚਣ, ਪੇਟ ਦਾ ਇਨਫੈਕਸ਼ਨ, ਖਾਂਸੀ ਅਤੇ ਫੇਫੜਿਆਂ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੜ੍ਹਾਈ: ਆਓਣ ਵਾਲ਼ੇ ਸਾਲ ਵਿੱਚ ਬ੍ਰਿਸ਼ਚਕ ਰਾਸ਼ੀ ਦੇ ਵਿਦਿਆਰਥੀਆਂ ਨੂੰ ਆਪਣਾ ਸਮਾਂ ਫ਼ਜ਼ੂਲ ਕੰਮਾਂ ਵਿੱਚ ਬਰਬਾਦ ਕਰਨ ਤੋਂ ਬਚਣਾ ਪਵੇਗਾ। ਨਾਲ ਹੀ, ਆਪਣੀ ਪੜ੍ਹਾਈ ਅਤੇ ਨਿੱਜੀ ਵਿਕਾਸ 'ਤੇ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ ਜਾਤਕਾਂ ਨੂੰ ਆਪਣੀ ਸਖਤ ਮਿਹਨਤ ਦਾ ਫਲ ਜ਼ਰੂਰ ਮਿਲੇਗਾ। ਇਸ ਤੋਂ ਇਲਾਵਾ, ਯੋਗਾ ਅਤੇ ਸੰਤੁਲਿਤ ਜੀਵਨਸ਼ੈਲੀ ਦਾ ਪਾਲਣ ਕਰਨਾ ਤੁਹਾਡੀ ਇਕਾਗਰਤਾ ਦੇ ਲਈ ਚੰਗਾ ਰਹੇਗਾ।

ਪੇਸ਼ੇਵਰ ਜੀਵਨ: ਤੁਹਾਨੂੰ ਪੇਸ਼ੇਵਰ ਜੀਵਨ ਵਿੱਚ ਸਿਕਸ ਆਫ ਕੱਪਸ ਮਿਲਿਆ ਹੈ, ਜੋ ਇਸ ਗੱਲ ਦਾ ਸੰਕੇਤ ਦੇ ਰਿਹਾ ਹੈ ਕਿ ਕਾਰਜ ਖੇਤਰ ਵਿੱਚ ਤੁਹਾਨੂੰ ਕਈ ਸੁਨਹਿਰੇ ਮੌਕੇ ਮਿਲਣਗੇ। ਹਾਲਾਂਕਿ, ਇਸ ਤਰ੍ਹਾਂ ਦੇ ਮੌਕੇ ਤੁਹਾਡੇ ਲਈ ਉਤਾਰ-ਚੜ੍ਹਾਅ ਵੀ ਲਿਆ ਸਕਦੇ ਹਨ। ਤੁਹਾਨੂੰ ਦਫ਼ਤਰੀ ਰਾਜਨੀਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਰਕੇ ਕੁਝ ਗਲਤਫਹਿਮੀਆਂ ਪੈਦਾ ਹੋਣ ਦੀ ਸੰਭਾਵਨਾ ਹੈ। ਜਦੋਂ ਕਿਸੇ ਵੱਡੇ ਫੈਸਲੇ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਪਰੇਸ਼ਾਨ ਨਜ਼ਰ ਆ ਸਕਦੇ ਹੋ। ਟੈਰੋ ਕਾਰਡ ਭਵਿੱਖਬਾਣੀ ਦੇ ਅਨੁਸਾਰ, ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਹਰ ਕਦਮ 'ਤੇ ਆਪਣੇ ਬੌਸ ਅਤੇ ਸੀਨੀਅਰ ਅਧਿਕਾਰੀਆਂ ਦਾ ਸਹਿਯੋਗ ਪ੍ਰਾਪਤ ਹੋਵੇਗਾ ਅਤੇ ਉਹ ਤੁਹਾਨੂੰ ਇਸ ਤਰ੍ਹਾਂ ਦੀਆਂ ਸਥਿਤੀਆਂ ਤੋਂ ਬਾਹਰ ਨਿਕਲਣ ਵਿੱਚ ਮੱਦਦ ਕਰਨਗੇ।

ਸ਼ੁਭ ਰੰਗ: ਕਾਲ਼ਾ ਸਫੇਦ

ਸ਼ੁਭ ਦਿਨ: ਮੰਗਲਵਾਰ

ਧਨੂੰ ਰਾਸ਼ੀ

ਟੈਰੋ ਕਾਰਡ ਭਵਿੱਖਬਾਣੀ ਦੇ ਅਨੁਸਾਰ, ਧਨੂੰ ਰਾਸ਼ੀ ਵਾਲਿਆਂ ਨੂੰ ਆਪਣੇ ਜੀਵਨ ਵਿੱਚ ਆਓਣ ਵਾਲ਼ੇ ਸਾਲ ਵਿੱਚ ਅਚਾਨਕ ਕਈ ਪਰਿਵਰਤਨ ਦੇਖਣ ਨੂੰ ਮਿਲ ਸਕਦੇ ਹਨ, ਕਿਉਂਕਿ ਇਸ ਦੌਰਾਨ ਤੁਹਾਡਾ ਸੁਭਾਅ ਗਰਮ ਰਹਿ ਸਕਦਾ ਹੈ। ਜੀਵਨ ਵਿੱਚ ਹੋ ਰਹੇ ਇਨ੍ਹਾਂ ਪਰਿਵਰਤਨਾਂ ਕਾਰਨ ਤੁਸੀਂ ਤਣਾਅ ਮਹਿਸੂਸ ਕਰ ਸਕਦੇ ਹੋ ਅਤੇ ਸ਼ੁਰੂਆਤ ਵਿੱਚ ਤੁਹਾਨੂੰ ਇਹਨਾਂ ਨੂੰ ਸਵੀਕਾਰ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ। ਪਰ, ਜਿਵੇਂ-ਜਿਵੇਂ ਇਹ ਸਾਲ ਅੱਗੇ ਵਧੇਗਾ, ਤੁਸੀਂ ਸਮਝ ਜਾਓਗੇ ਕਿ ਇਹ ਸਾਰੇ ਪਰਿਵਰਤਨ ਤੁਹਾਡੀ ਤਰੱਕੀ ਅਤੇ ਭਲਾਈ ਲਈ ਸਨ। ਇਨ੍ਹਾਂ ਲੋਕਾਂ ਨੂੰ ਨਾਈਟ ਆਫ ਸਵੋਰਡਜ਼ ਮਿਲਿਆ ਹੈ ਅਤੇ ਇਸ ਤਰ੍ਹਾਂ, ਤੁਹਾਨੂੰ ਨੌਕਰੀ ਜਾਂ ਆਰਥਿਕ ਜੀਵਨ ਵਿੱਚ ਗਿਰਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ, ਦੋਸਤੀ ਵੀ ਨਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਹੋ ਸਕਦੀ ਹੈ। ਪਰ, ਇਨ੍ਹਾਂ ਹਾਲਾਤਾਂ ਤੋਂ ਤੁਹਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ, ਬਲਕਿ ਤੁਸੀਂ ਇਹਨਾਂ ਸਥਿਤੀਆਂ ਨੂੰ ਆਪਣੇ-ਆਪ ਨੂੰ ਮਜ਼ਬੂਤ ਬਣਾਉਣ ਦੇ ਮੌਕੇ ਵੱਜੋਂ ਵੇਖੋ।

ਪ੍ਰੇਮ ਜੀਵਨ: ਇਨ੍ਹਾਂ ਜਾਤਕਾਂ ਕੋਲ ਪ੍ਰੇਮ ਅਤੇ ਰੋਮਾਂਸ ਲਈ ਕਾਫੀ ਸਮਾਂ ਹੋਵੇਗਾ, ਕਿਉਂਕਿ ਇਨ੍ਹਾਂ ਦੇ ਚਾਹੁਣ ਵਾਲਿਆਂ ਦੀ ਸੂਚੀ ਲੰਬੀ ਹੋਵੇਗੀ। ਹਾਲਾਂਕਿ, ਇਹ ਸਿਰਫ ਕੁਝ ਸਮੇਂ ਲਈ ਹੋ ਸਕਦਾ ਹੈ। ਜੇਕਰ ਤੁਸੀਂ ਸਿੰਗਲ ਹੋ, ਤਾਂ ਤੁਹਾਡੀ ਮੁਲਾਕਾਤ ਕਿਸੇ ਅਜਿਹੇ ਵਿਅਕਤੀ ਨਾਲ ਹੋ ਸਕਦੀ ਹੈ, ਜਿਸ ਦੀ ਪਸੰਦ-ਨਾਪਸੰਦ ਤੁਹਾਡੇ ਨਾਲ਼ ਮਿਲਦੀ ਹੋਵੇ ਅਤੇ ਇਸ ਤਰ੍ਹਾਂ ਤੁਸੀਂ ਇੱਕ-ਦੂਜੇ ਦੇ ਨਜ਼ਦੀਕ ਆ ਸਕਦੇ ਹੋ। ਨਾਲ ਹੀ, ਤੁਹਾਡੀ ਦੋਵਾਂ ਦੀ ਆਪਣੀ ਸਮਝ ਬਹੁਤ ਮਜ਼ਬੂਤ ਹੋ ਸਕਦੀ ਹੈ। ਜੇਕਰ ਕੋਈ ਜਾਤਕ ਪਹਿਲਾਂ ਹੀ ਕਿਸੇ ਰਿਸ਼ਤੇ ਵਿੱਚ ਹੈ, ਤਾਂ ਉਹਨਾਂ ਨੂੰ ਆਪਣੇ ਰਿਸ਼ਤੇ ਨੂੰ ਕਿਸੇ ਤੀਜੇ ਵਿਅਕਤੀ ਦੀ ਦਖਲਅੰਦਾਜ਼ੀ ਤੋਂ ਬਚਾਉਣਾ ਪਵੇਗਾ, ਕਿਉਂਕਿ ਇਹ ਸੰਭਾਵਨਾ ਹੈ ਕਿ ਤੁਹਾਡੀ ਉਮਰ ਤੋਂ ਛੋਟਾ ਕੋਈ ਵਿਅਕਤੀ ਤੁਹਾਡੇ ਪ੍ਰੇਮ ਜੀਵਨ ਵਿੱਚ ਦਖਲ ਦੇ ਸਕਦਾ ਹੈ।

ਆਰਥਿਕ ਜੀਵਨ ਅਤੇ ਸਿਹਤ: ਆਰਥਿਕ ਜੀਵਨ ਦੀ ਗੱਲ ਕਰੀਏ, ਤਾਂ ਸਾਲ 2025 ਧਨੂੰ ਰਾਸ਼ੀ ਵਾਲਿਆਂ ਲਈ ਕਾਫੀ ਵਧੀਆ ਰਹੇਗਾ। ਇਸ ਅਵਧੀ ਵਿੱਚ ਤੁਹਾਨੂੰ ਵੱਖ-ਵੱਖ ਸਰੋਤਾਂ ਤੋਂ ਧਨ ਕਮਾਉਣ ਦੇ ਮੌਕੇ ਮਿਲਣਗੇ, ਇਸ ਲਈ ਤੁਹਾਨੂੰ ਇਹਨਾਂ ਮੌਕਿਆਂ ਨੂੰ ਪਹਿਚਾਣ ਕੇ ਉਹਨਾਂ ਦਾ ਲਾਭ ਲੈਣਾ ਪਵੇਗਾ। ਤੁਹਾਨੂੰ ਫ਼ਜ਼ੂਲ ਚੀਜ਼ਾਂ 'ਤੇ ਪੈਸਾ ਖਰਚ ਕਰਨ ਤੋਂ ਬਚਣਾ ਪਵੇਗਾ। ਸਿਹਤ ਵੱਲ ਦੇਖੀਏ ਤਾਂ, ਤੁਹਾਡੀ ਸਿਹਤ ਵਧੀਆ ਰਹੇਗੀ ਅਤੇ ਤੁਸੀਂ ਫਿੱਟ ਰਹੋਗੇ। ਜੇਕਰ ਤੁਸੀਂ ਪਿਛਲੇ ਕੁਝ ਸਮੇਂ ਤੋਂ ਬੀਮਾਰ ਰਹੇ ਹੋ, ਤਾਂ ਹੁਣ ਤੁਸੀਂ ਦੁਬਾਰਾ ਸਿਹਤਮੰਦ ਅਤੇ ਊਰਜਾ ਨਾਲ ਭਰਪੂਰ ਹੋਵੋਗੇ। ਪਰ, ਤੁਹਾਨੂੰ ਅੱਗੇ ਵੱਧਣ ਲਈ ਕਿਸੇ ਵੀ ਤਰ੍ਹਾਂ ਦਾ ਸ਼ਾਰਟਕਟ ਨਾ ਅਪਨਾਉਣ ਦੀ ਸਲਾਹ ਦਿੱਤੀ ਜਾਂਦੀ ਹੈ, ਨਹੀਂ ਤਾਂ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪੈ ਸਕਦਾ ਹੈ।

ਪੜ੍ਹਾਈ: ਧਨੂੰ ਰਾਸ਼ੀ ਦੇ ਜਿਹੜੇ ਵਿਦਿਆਰਥੀ ਮਾਸਟਰਜ਼ ਕਰਨ ਅਤੇ ਉੱਚ ਵਿੱਦਿਆ ਦੇ ਅਧਿਐਨ ਲਈ ਵਿਦੇਸ਼ੀ ਯੂਨੀਵਰਸਿਟੀ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ, ਉਨ੍ਹਾਂ ਲਈ ਨਵਾਂ ਸਾਲ ਆਸ਼ਾਜਣਕ ਰਹੇਗਾ। ਪਰ, ਟੈਰੋ ਕਾਰਡ ਭਵਿੱਖਬਾਣੀ 2025 ਦੇ ਅਨੁਸਾਰ, ਇਨ੍ਹਾਂ ਜਾਤਕਾਂ ਨੂੰ ਸਾਲ ਦੇ ਪਹਿਲੇ ਭਾਗ, ਯਾਨੀ ਕਿ ਸ਼ੁਰੂਆਤੀ ਛੇ ਮਹੀਨਿਆਂ ਵਿੱਚ ਪੜ੍ਹਾਈ ਵੱਲ ਧਿਆਨ ਦੇਣਾ ਪਵੇਗਾ, ਕਿਉਂਕਿ ਇਕਾਗਰਤਾ ਦੀ ਘਾਟ ਹੋਣ ਨਾਲ਼ ਤੁਸੀਂ ਆਪਣੇ ਟੀਚਿਆਂ ਤੋਂ ਭਟਕ ਸਕਦੇ ਹੋ।

ਪੇਸ਼ੇਵਰ ਜੀਵਨ: ਧਨੂੰ ਰਾਸ਼ੀ ਦੇ ਜਾਤਕ ਆਪਣੇ ਪੇਸ਼ੇਵਰ ਜੀਵਨ ਤੋਂ ਅਸੰਤੁਸ਼ਟ ਦਿੱਖ ਸਕਦੇ ਹਨ। ਸੰਭਾਵਨਾ ਹੈ ਕਿ ਇਸ ਦੌਰਾਨ ਤੁਸੀਂ ਕਰੀਅਰ ਵਿੱਚ ਆਪਣੇ ਫੀਲਡ ਜਾਂ ਉਹ ਕੰਪਨੀ, ਜਿੱਥੇ ਤੁਸੀਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ, ਛੱਡ ਕੇ ਕੁਝ ਨਵਾਂ ਸ਼ੁਰੂ ਕਰ ਸਕਦੇ ਹੋ। ਇਸ ਤਰ੍ਹਾਂ, ਤੁਸੀਂ ਆਪਣੇ ਬੌਸ ਆਪ ਬਣ ਸਕਦੇ ਹੋ। ਇਸ ਸਾਲ ਲਈ ਕਾਰਡ ਨਵੇਂ ਕਾਰੋਬਾਰ, ਨਵੀਂ ਨੌਕਰੀ, ਪ੍ਰੋਜੈਕਟ ਜਾਂ ਨਿਵੇਸ਼ ਆਦਿ ਵੱਲ ਸੰਕੇਤ ਕਰ ਰਿਹਾ ਹੈ।

ਸ਼ੁਭ ਰੰਗ: ਸੁਨਹਿਰੀ

ਸ਼ੁਭ ਦਿਨ: ਵੀਰਵਾਰ

ਮਕਰ ਰਾਸ਼ੀ

ਮਕਰ ਰਾਸ਼ੀ ਵਾਲਿਆਂ ਨੂੰ ਨਵੇਂ ਸਾਲ ਦੇ ਲਈ ਸੈਵਨ ਆਫ ਵੈਂਡਸ ਦਾ ਕਾਰਡ ਮਿਲਿਆ ਹੈ। ਟੈਰੋ ਕਾਰਡ ਭਵਿੱਖਬਾਣੀ ਕਹਿੰਦੀ ਹੈ ਕਿ ਇਨ੍ਹਾਂ ਜਾਤਕਾਂ ਦੇ ਜੀਵਨ ਵਿੱਚ ਸਾਲ 2025 ਕੁਝ ਵੱਡੇ ਪਰਿਵਰਤਨ ਲਿਆ ਸਕਦਾ ਹੈ। ਦੱਸ ਦੇਈਏ ਕਿ ਮਕਰ ਧਰਤੀ ਤੱਤ ਦੀ ਰਾਸ਼ੀ ਹੈ ਅਤੇ ਇਸ ਰਾਸ਼ੀ ਦੇ ਜਾਤਕ ਸੁਭਾਅ ਤੋਂ ਵਿਵਹਾਰਕ, ਬੁੱਧੀਮਾਨ ਅਤੇ ਤੇਜ਼ ਹੁੰਦੇ ਹਨ। ਇਹ ਲੋਕ ਭੌਤਿਕ ਵਸਤਾਂ, ਜਿਵੇਂ ਕਿ ਧਨ-ਦੌਲਤ ਆਦਿ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਆਪਣੇ ਵਿਚਾਰਾਂ ਵਿੱਚ ਸਪਸ਼ਟ ਹੁੰਦੇ ਹਨ।

ਪ੍ਰੇਮ ਜੀਵਨ: ਨਵੇਂ ਸਾਲ ਵਿੱਚ ਮਕਰ ਰਾਸ਼ੀ ਵਾਲਿਆਂ ਦਾ ਪ੍ਰੇਮ ਜੀਵਨ ਜ਼ਿਆਦਾ ਖਾਸ ਨਾ ਰਹਿਣ ਦੀ ਸੰਭਾਵਨਾ ਹੈ। ਪਰ, ਇਸ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਇੱਕ ਤੋਂ ਵੱਧ ਲੋਕ ਹੋ ਸਕਦੇ ਹਨ, ਇਸ ਲਈ ਤੁਹਾਨੂੰ ਇਹ ਚੋਣ ਕਰਨੀ ਪਵੇਗੀ ਕਿ ਤੁਸੀਂ ਕਿਸ ਦੇ ਨਾਲ ਆਪਣੇ ਜੀਵਨ ਵਿੱਚ ਅੱਗੇ ਵਧਣਾ ਚਾਹੁੰਦੇ ਹੋ। ਜੇਕਰ ਤੁਸੀਂ ਰਿਸ਼ਤੇ ਵਿੱਚ ਜਲਦਬਾਜ਼ੀ ਕਰੋਗੇ, ਤਾਂ ਸੰਭਾਵਨਾ ਹੈ ਕਿ ਤੁਹਾਡਾ ਰਿਸ਼ਤਾ ਲੰਮੇ ਸਮੇਂ ਤੱਕ ਨਾ ਚੱਲ ਸਕੇ। ਮਕਰ ਰਾਸ਼ੀ ਦੇ ਸ਼ਾਦੀਸ਼ੁਦਾ ਜਾਤਕਾਂ ਨੂੰ ਆਪਣੇ ਜੀਵਨ ਸਾਥੀ ਦੀਆਂ ਭਾਵਨਾਵਾਂ ਦਾ ਧਿਆਨ ਰੱਖਣਾ ਪਵੇਗਾ, ਕਿਉਂਕਿ ਉਸ ਦੀਆਂ ਭਾਵਨਾਵਾਂ ਨੂੰ ਅਣਦੇਖਾ ਕਰਨ ਨਾਲ ਉਹ ਇਕੱਲਾ ਮਹਿਸੂਸ ਕਰ ਸਕਦੇ ਹਨ, ਜਿਸ ਦਾ ਪ੍ਰਭਾਵ ਤੁਹਾਡੇ ਰਿਸ਼ਤੇ 'ਤੇ ਨਕਾਰਾਤਮਕ ਤਰੀਕੇ ਨਾਲ ਪੈ ਸਕਦਾ ਹੈ।

ਆਰਥਿਕ ਜੀਵਨ ਅਤੇ ਸਿਹਤ: ਨਵੇਂ ਸਾਲ ਵਿੱਚ ਮਕਰ ਰਾਸ਼ੀ ਦੇ ਜਾਤਕਾਂ ਨੂੰ ਆਰਥਿਕ ਜੀਵਨ ਮਜ਼ਬੂਤ ਬਣਾਉਣ ਲਈ ਸਖਤ ਮਿਹਨਤ ਕਰਨੀ ਪਵੇਗੀ। ਇਸ ਦੌਰਾਨ, ਨਿਵੇਸ਼ ਤੁਹਾਨੂੰ ਉਮੀਦ ਨਾਲੋਂ ਘੱਟ ਵਾਪਸੀ ਦੇ ਸਕਦਾ ਹੈ, ਜਿਸ ਕਾਰਨ ਤੁਸੀਂ ਤਣਾਅ ਵਿੱਚ ਆ ਸਕਦੇ ਹੋ। ਅਜਿਹੇ ਵਿੱਚ, ਤੁਹਾਨੂੰ ਆਰਥਿਕ ਸਥਿਤੀ ਨੂੰ ਸਥਿਰ ਬਣਾਉਣ ਲਈ ਕਾਫੀ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਨਾਲ ਹੀ, ਨੌਕਰੀ ਵਿੱਚ ਆਮਦਨ ਵਿੱਚ ਵਾਧਾ ਜਾਂ ਵਪਾਰ ਵਿੱਚ ਮਿਲਣ ਵਾਲਾ ਮੁਨਾਫਾ ਘੱਟ ਲੱਗ ਸਕਦਾ ਹੈ। ਸਿਹਤ ਦੀ ਗੱਲ ਕਰੀਏ ਤਾਂ ਸਾਲ 2025 ਵਿੱਚ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਬਚਣਾ ਪਵੇਗਾ। ਆਪਣੇ ਖਾਣ-ਪੀਣ ਦਾ ਧਿਆਨ ਰੱਖੋ ਅਤੇ ਬਾਹਰ ਦਾ ਭੋਜਨ ਖਾਣ ਤੋਂ ਬਚੋ।

ਪੜ੍ਹਾਈ: ਟੈਰੋ ਕਾਰਡ ਭਵਿੱਖਬਾਣੀ 2025 ਦੇ ਮੁਤਾਬਕ, ਪੜ੍ਹਾਈ ਦੇ ਖੇਤਰ ਵਿੱਚ ਮਕਰ ਰਾਸ਼ੀ ਦੇ ਵਿਦਿਆਰਥੀਆਂ ਨੂੰ ਸਾਲ 2025 ਦੇ ਦੂਜੇ ਭਾਗ ਵਿੱਚ ਆਪਣੀ ਪੜ੍ਹਾਈ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੋਵੇਗੀ, ਕਿਉਂਕਿ ਧਿਆਨ ਭਟਕਣ ਅਤੇ ਲਾਪਰਵਾਹੀ ਕਰਕੇ ਤੁਸੀਂ ਪੜ੍ਹਾਈ ਵਿੱਚ ਗਲਤੀਆਂ ਕਰ ਸਕਦੇ ਹੋ। ਇਸ ਨਾਲ ਤੁਹਾਡੀ ਮਿਹਨਤ ਅਤੇ ਪ੍ਰੀਖਿਆ ਦੇ ਅੰਕ ਪ੍ਰਭਾਵਿਤ ਹੋ ਸਕਦੇ ਹਨ। ਜਿਹੜੇ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ, ਉਹਨਾਂ ਲਈ ਇਹ ਸਾਲ ਬਿਹਤਰੀਨ ਰਹੇਗਾ।

ਪੇਸ਼ੇਵਰ ਜੀਵਨ: ਮਕਰ ਰਾਸ਼ੀ ਦੇ ਜਾਤਕਾਂ ਦੇ ਕਰੀਅਰ ਵਿੱਚ ਸਾਲ 2025 ਵੱਡੇ ਪਰਿਵਰਤਨ ਲਿਆ ਸਕਦਾ ਹੈ। ਇਨ੍ਹਾਂ ਲੋਕਾਂ ਦਾ ਨੌਕਰੀ ਵਿੱਚ ਜਾਂ ਇੱਕ ਵਿਭਾਗ ਤੋਂ ਦੂਜੇ ਵਿਭਾਗ ਵਿੱਚ ਤਬਾਦਲਾ ਹੋ ਸਕਦਾ ਹੈ ਜਾਂ ਫੇਰ ਤੁਹਾਨੂੰ ਕੰਮ ਦੇ ਸਬੰਧ ਵਿੱਚ ਵਿਦੇਸ਼ ਜਾਣਾ ਪੈ ਸਕਦਾ ਹੈ। ਹਾਲਾਂਕਿ, ਇਨ੍ਹਾਂ ਜਾਤਕਾਂ ਨੂੰ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਕੋਈ ਤੁਹਾਨੂੰ ਧੋਖਾ ਦੇ ਸਕਦਾ ਹੈ ਜਾਂ ਤੁਹਾਡਾ ਆਈਡੀਆ ਚੋਰੀ ਹੋ ਸਕਦਾ ਹੈ।

ਸ਼ੁਭ ਰੰਗ: ਬੈਂਗਣੀ

ਸ਼ੁਭ ਦਿਨ: ਸ਼ਨੀਵਾਰ

ਕੁੰਭ ਰਾਸ਼ੀ

ਟੈਰੋ ਕਾਰਡ ਭਵਿੱਖਬਾਣੀ ਕਹਿੰਦੀ ਹੈ ਕਿ ਕੁੰਭ ਰਾਸ਼ੀ ਦੇ ਜਾਤਕਾਂ ਨੂੰ ਨਵੇਂ ਸਾਲ ਲਈ ਟੈੱਨ ਆਫ ਪੈਂਟੇਕਲਸ ਮਿਲਿਆ ਹੈ। ਇਹ ਜਾਤਕ ਬਹੁਤ ਬੁੱਧੀਮਾਨ ਅਤੇ ਰਚਨਾਤਮਕ ਹੁੰਦੇ ਹਨ। ਇਨ੍ਹਾਂ ਲੋਕਾਂ ਨੂੰ ਆਜ਼ਾਦੀ ਪਸੰਦ ਹੁੰਦੀ ਹੈ, ਇਸ ਲਈ ਕਿਸੇ ਦਾ ਇਹ ਕਹਿਣਾ ਕਿ ਤੁਸੀਂ ਕੀ ਕਰਨਾ ਹੈ ਜਾਂ ਕੀ ਨਹੀਂ, ਇਹਨਾਂ ਨੂੰ ਠੀਕ ਨਹੀਂ ਲੱਗਦਾ। ਹਾਲਾਂਕਿ ਇਹ ਲੋਕ ਸਮਾਜ ਵਿੱਚ ਰਲਣ-ਮਿਲਣ ਨੂੰ ਚੰਗਾ ਸਮਝਦੇ ਹਨ, ਪਰ ਇਹ ਸਮਾਜਿਕ ਸਰਗਰਮੀਆਂ ਵਿੱਚ ਉਸ ਵੇਲੇ ਹੀ ਹਿੱਸਾ ਲੈਂਦੇ ਹਨ, ਜਦੋਂ ਇਹਨਾਂ ਦਾ ਮਨ ਕਰੇ। ਕੁੰਭ ਰਾਸ਼ੀ ਹਵਾ ਤੱਤ ਦੀ ਰਾਸ਼ੀ ਹੈ ਅਤੇ ਇਸ ਰਾਸ਼ੀ ਦੇ ਜਾਤਕ ਬਹੁਤ ਬੁੱਧਿਮਾਨ ਅਤੇ ਜਿਗਿਆਸੂ ਮਿਜਾਜ ਦੇ ਹੁੰਦੇ ਹਨ।

ਪ੍ਰੇਮ ਜੀਵਨ: ਕੁੰਭ ਰਾਸ਼ੀ ਵਾਲਿਆਂ ਦੇ ਪ੍ਰੇਮ ਜੀਵਨ ਲਈ ਆਓਣ ਵਾਲ਼ਾ ਸਾਲ ਪ੍ਰੇਮ ਅਤੇ ਭਾਵਨਾਤਮਕਤਾ ਨਾਲ ਭਰਿਆ ਰਹੇਗਾ। ਇਸ ਰਾਸ਼ੀ ਦੇ ਜਿਹੜੇ ਜਾਤਕ ਪਹਿਲਾਂ ਤੋਂ ਹੀ ਰਿਸ਼ਤੇ ਵਿੱਚ ਹਨ, ਉਹ ਬਹੁਤ ਭਾਵੁਕ ਰਹਿਣਗੇ। ਕੁੰਭ ਰਾਸ਼ੀ ਦੇ ਆਦਮੀ ਇੱਕ ਕਦਮ ਅੱਗੇ ਵਧਾਉਂਦੇ ਹੋਏ ਆਪਣੇ ਰਿਸ਼ਤੇ ਦੀ ਕਮਾਨ ਹੱਥ ਵਿੱਚ ਲੈਣਗੇ ਅਤੇ ਆਪਣੇ ਸਾਥੀ 'ਤੇ ਪ੍ਰੇਮ ਦੀ ਵਰਖਾ ਕਰਨਗੇ। ਜਿਹੜੇ ਜਾਤਕਾਂ ਦਾ ਵਿਆਹ ਹੋ ਚੁੱਕਿਆ ਹੈ, ਉਹ ਪਰਿਵਾਰ ਅਤੇ ਸਾਥੀ ਦੇ ਨਾਲ ਕਈ ਸੁਹਣੀਆਂ ਯਾਦਾਂ ਬਣਾਉਣਗੇ, ਜਦੋਂ ਕਿ ਇਸ ਰਾਸ਼ੀ ਦੇ ਸਿੰਗਲ ਜਾਤਕਾਂ ਦੀ ਕਿਸੇ ਖਾਸ ਵਿਅਕਤੀ ਨਾਲ ਮੁਲਾਕਾਤ ਹੋ ਸਕਦੀ ਹੈ।

ਆਰਥਿਕ ਜੀਵਨ ਅਤੇ ਸਿਹਤ: ਟੈਰੋ ਕਾਰਡ ਭਵਿੱਖਬਾਣੀ 2025 ਦੇ ਅਨੁਸਾਰ, ਨਵੇਂ ਸਾਲ ਵਿੱਚ ਕੁੰਭ ਰਾਸ਼ੀ ਦੇ ਜਾਤਕਾਂ ਲਈ ਧਨ ਕੋਈ ਸਮੱਸਿਆ ਨਹੀਂ ਹੋਵੇਗਾ, ਕਿਉਂਕਿ ਇਸ ਦੌਰਾਨ ਤੁਸੀਂ ਆਸਾਨੀ ਨਾਲ ਪੈਸਾ ਕਮਾਓਗੇ ਅਤੇ ਆਪਣੇ ਆਰਥਿਕ ਜੀਵਨ ਦੇ ਟੀਚਿਆਂ ਨੂੰ ਪੂਰਾ ਕਰ ਸਕੋਗੇ। ਤੁਸੀਂ ਵਧੀਆ ਲਾਭ ਕਮਾਉਣ ਦੇ ਯੋਗ ਹੋਵੋਗੇ ਅਤੇ ਇਸ ਨਾਲ ਨਾਲ ਤੁਹਾਡੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਕੁੰਭ ਰਾਸ਼ੀ ਦੇ ਕੁਝ ਜਾਤਕ ਇਸ ਸਾਲ ਟ੍ਰੇਡਿੰਗ, ਕਾਰੋਬਾਰ ਆਦਿ ਦੇ ਜ਼ਰੀਏ ਪੈਸਾ ਕਮਾਉਣ ਵਿੱਚ ਕਾਮਯਾਬ ਰਹਿਣਗੇ। ਇਸੇ ਵੇਲੇ, ਕੁੰਭ ਰਾਸ਼ੀ ਦੇ ਲੋਕਾਂ ਦੀ ਸਿਹਤ ਸਾਲ ਦੇ ਜ਼ਿਆਦਾਤਰ ਸਮੇਂ ਵਿੱਚ ਬਹੁਤ ਚੰਗੀ ਰਹੇਗੀ, ਪਰ ਜੇਕਰ ਤੁਸੀਂ ਕੋਈ ਛੋਟੀ ਸਮੱਸਿਆ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਡਾਕਟਰ ਨੂੰ ਵਿਖਾਉਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਹ ਸੰਭਾਵਨਾ ਹੈ ਕਿ ਤੁਸੀਂ ਕਿਸੇ ਲੰਬੇ ਸਮੇਂ ਤੱਕ ਰਹਿਣ ਵਾਲੀ ਬੀਮਾਰੀ ਦੀ ਲਪੇਟ ਵਿੱਚ ਆ ਸਕਦੇ ਹੋ।

ਪੜ੍ਹਾਈ: ਆਓਣ ਵਾਲ਼ੇ ਸਾਲ ਵਿੱਚ ਕੁੰਭ ਰਾਸ਼ੀ ਦੇ ਵਿਦਿਆਰਥੀਆਂ ਵੱਲੋਂ ਪੜ੍ਹਾਈ ਦੇ ਖੇਤਰ ਵਿੱਚ ਕੀਤੇ ਗਏ ਯਤਨ ਉਨ੍ਹਾਂ ਨੂੰ ਮਨਚਾਹੇ ਨਤੀਜੇ ਦੇਣ ਵਿੱਚ ਸਫਲ ਰਹਿਣਗੇ ਅਤੇ ਇਹ ਭਵਿੱਖ ਵਿੱਚ ਤੁਹਾਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਗੇ। ਇਸ ਸਮੇਂ ਨੂੰ ਡੇਟਾ ਸਾਇੰਸ, ਅਕਾਊਂਟੈਂਸੀ, ਮਾਸ ਕਮਿਊਨੀਕੇਸ਼ਨ, ਥੀਏਟਰ ਐਕਟਿੰਗ ਜਾਂ ਕਿਸੇ ਭਾਸ਼ਾ ਆਦਿ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਲਾਭਦਾਇਕ ਕਿਹਾ ਜਾਵੇਗਾ। ਜਿਹੜੇ ਵਿਦਿਆਰਥੀ ਪ੍ਰਤੀਯੋਗਿਤਾ ਪ੍ਰੀਖਿਆਵਾਂ ਵਿੱਚ ਹਿੱਸਾ ਲੈਣ ਜਾ ਰਹੇ ਹਨ, ਉਹਨਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਹੇਗਾ।

ਪੇਸ਼ੇਵਰ ਜੀਵਨ: ਕੁੰਭ ਰਾਸ਼ੀ ਵਾਲਿਆਂ ਨੂੰ ਧਨ ਦੇ ਪ੍ਰਵਾਹ ਵਿੱਚ ਹੋ ਰਹੇ ਪਰਿਵਰਤਨ ਦੇ ਕਾਰਨ ਕੁਝ ਉਤਾਰ-ਚੜ੍ਹਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮਾਮਲੇ ਵਿੱਚ, ਤੁਸੀਂ ਕਿਸੇ ਹੋਰ ਖੇਤਰ ਵਿੱਚ ਕਰੀਅਰ ਦੇ ਨਵੇਂ ਮੌਕੇ ਭਾਲ਼ ਸਕਦੇ ਹੋ ਜਾਂ ਫੇਰ ਆਪਣੇ ਮੌਜੂਦਾ ਅਹੁਦੇ ਦਾ ਆਨੰਦ ਮਾਣਦੇ ਹੋਏ ਨਜ਼ਰ ਆ ਸਕਦੇ ਹੋ। ਕੰਮਕਾਜ ਦੇ ਖੇਤਰ ਵਿੱਚ ਤੁਹਾਨੂੰ ਨਵੇਂ ਕੰਮ ਜਾਂ ਅਸਾਈਨਮੈਂਟ ਦਿੱਤੇ ਜਾ ਸਕਦੇ ਹਨ ਅਤੇ ਇਹ ਤੁਹਾਡੇ ਲਈ ਨਵੀਂ ਉਮੀਦ ਦੀ ਕਿਰਨ ਲਿਆ ਸਕਦੇ ਹਨ। ਸੰਭਵ ਹੈ ਕਿ ਤੁਸੀਂ ਉਹ ਪ੍ਰਾਪਤ ਕਰਨ ਵਿੱਚ ਵੀ ਸਫਲ ਹੋ ਸਕਦੇ ਹੋ, ਜੋ ਤੁਸੀਂ ਚਾਹੁੰਦੇ ਹੋ।

ਸ਼ੁਭ ਰੰਗ: ਜਾਮਣੀ

ਸ਼ੁਭ ਦਿਨ: ਸ਼ਨੀਵਾਰ

ਮੀਨ ਰਾਸ਼ੀ

ਟੈਰੋ ਕਾਰਡ ਭਵਿੱਖਬਾਣੀ ਕਹਿੰਦੀ ਹੈ ਕਿ ਮੀਨ ਰਾਸ਼ੀ ਦੇ ਜਾਤਕਾਂ ਲਈ ਸਾਲ 2025 ਸ਼ਾਨਦਾਰ ਰਹੇਗਾ। ਇਸ ਅਵਧੀ ਵਿੱਚ ਤੁਹਾਨੂੰ ਜੀਵਨ ਦੇ ਸਾਰੇ ਖੇਤਰਾਂ ਵਿੱਚ ਸ਼ੁਭ ਸਮਾਚਾਰ ਮਿਲਣ ਦੇ ਨਾਲ-ਨਾਲ ਨਵੇਂ ਮੌਕੇ ਵੀ ਮਿਲਣਗੇ। ਮੀਨ ਰਾਸ਼ੀ ਵਾਲਿਆਂ ਨੂੰ ਏਸ ਆਫ ਵੈਂਡਸ ਮਿਲਿਆ ਹੈ। ਇਸ ਰਾਸ਼ੀ ਦੇ ਜਾਤਕ ਬਹੁਤ ਰਚਨਾਤਮਕ, ਦਿਆਲੂ ਅਤੇ ਪਿਆਰ ਨਾਲ ਭਰਪੂਰ ਹੁੰਦੇ ਹਨ। ਇਹ ਬਹੁਤ ਭਾਵੁਕ ਹੁੰਦੇ ਹਨ ਅਤੇ ਇਸ ਦੇ ਨਤੀਜੇ ਵੱਜੋਂ, ਇਹਨਾਂ ਦਾ ਹੋਰਾਂ ਨਾਲ ਚੰਗਾ ਤਾਲਮੇਲ ਹੁੰਦਾ ਹੈ। ਹਾਲਾਂਕਿ, ਇਹ ਆਲੋਚਨਾ ਨਹੀਂ ਸਹਿ ਸਕਦੇ ਅਤੇ ਇਹਨਾਂ ਨੂੰ ਇਸ ਗੱਲ ਦੀ ਬਹੁਤ ਚਿੰਤਾ ਰਹਿੰਦੀ ਹੈ ਕਿ ਇਹਨਾਂ ਦੇ ਕੰਮਾਂ ਦਾ ਹੋਰਾਂ 'ਤੇ ਕਿਹੋ-ਜਿਹਾ ਪ੍ਰਭਾਵ ਪਵੇਗਾ। ਇਸ ਸਾਲ ਮੀਨ ਰਾਸ਼ੀ ਵਾਲਿਆਂ ਦੇ ਸੁਭਾਅ ਦੀ ਨਰਮਤਾ ਦੇ ਨਾਲ ਉਤਸ਼ਾਹ ਅਤੇ ਸਕਾਰਾਤਮਕਤਾ ਦਾ ਮਿਸ਼ਰਣ ਵੇਖਣ ਨੂੰ ਮਿਲੇਗਾ।

ਪ੍ਰੇਮ ਜੀਵਨ: ਨਵਾਂ ਸਾਲ ਮੀਨ ਰਾਸ਼ੀ ਵਾਲਿਆਂ ਦੇ ਪ੍ਰੇਮ ਜੀਵਨ ਲਈ ਅਨੁਕੂਲ ਰਹੇਗਾ ਅਤੇ ਇਸ ਦੌਰਾਨ ਤੁਹਾਡੇ ਰਿਸ਼ਤੇ ਸਕਾਰਾਤਮਕ ਅਤੇ ਪਿਆਰ-ਭਰੇ ਬਣੇ ਰਹਿਣਗੇ। ਜਿਵੇਂ-ਜਿਵੇਂ ਇਹ ਸਾਲ ਅੱਗੇ ਵਧੇਗਾ, ਤੁਹਾਡੇ ਪ੍ਰੇਮ ਵਿੱਚ ਵੀ ਵਾਧਾ ਹੋਵੇਗਾ। ਸੰਭਾਵਨਾ ਹੈ ਕਿ ਮੀਨ ਰਾਸ਼ੀ ਦੇ ਸਿੰਗਲ ਜਾਤਕਾਂ ਦੇ ਜੀਵਨ ਵਿੱਚ ਕੋਈ ਨਵਾਂ ਵਿਅਕਤੀ ਆ ਸਕਦਾ ਹੈ। ਜੇਕਰ ਤੁਸੀਂ ਪਹਿਲਾਂ ਹੀ ਕਿਸੇ ਰਿਸ਼ਤੇ ਵਿੱਚ ਹੋ, ਤਾਂ ਜੇਕਰ ਤੁਸੀਂ ਆਪਣੇ ਰਿਸ਼ਤੇ ਦੇ ਪ੍ਰਤੀ ਵਫ਼ਾਦਾਰ ਰਹੋਗੇ, ਤਾਂ ਤੁਹਾਡੇ ਲਈ ਹਾਲਾਤ ਚੰਗੇ ਬਣੇ ਰਹਿਣਗੇ, ਜਿਸ ਨਾਲ ਤੁਹਾਡਾ ਰਿਸ਼ਤਾ ਅਗਲੇ ਪੜਾਅ 'ਤੇ ਜਾ ਸਕਦਾ ਹੈ। ਸ਼ਾਦੀਸ਼ੁਦਾ ਲੋਕਾਂ ਦਾ ਜੀਵਨ ਪਿਆਰ ਨਾਲ ਭਰਿਆ ਰਹੇਗਾ।

ਆਰਥਿਕ ਜੀਵਨ ਅਤੇ ਸਿਹਤ: ਟੈਰੋ ਕਾਰਡ ਭਵਿੱਖਬਾਣੀ 2025 ਦੇ ਅਨੁਸਾਰ, ਮੀਨ ਰਾਸ਼ੀ ਵਾਲੇ ਸਾਲ 2025 ਵਿੱਚ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣੇ ਆਰਥਿਕ ਜੀਵਨ ਦੇ ਟੀਚਿਆਂ ਨੂੰ ਹਾਸਲ ਕਰ ਸਕਣਗੇ। ਭਾਵੇਂ ਤੁਸੀਂ ਨੌਕਰੀ ਕਰ ਰਹੇ ਹੋਵੋ ਜਾਂ ਵਪਾਰ, ਇਸ ਦੌਰਾਨ ਤੁਸੀਂ ਵਧੀਆ ਪੈਸਾ ਕਮਾਉਣ ਦੇ ਯੋਗ ਹੋਵੋਗੇ। ਏਸ ਆਫ ਵੈਂਡਸ ਆਮਦਨ ਦੇ ਨਵੇਂ ਸਰੋਤਾਂ ਵੱਲ ਇਸ਼ਾਰਾ ਕਰ ਰਿਹਾ ਹੈ। ਜਿੱਥੋਂ ਤੱਕ ਤੁਹਾਡੀ ਸਿਹਤ ਦੀ ਗੱਲ ਹੈ, ਤਾਂ ਮੀਨ ਰਾਸ਼ੀ ਵਾਲਿਆਂ ਨੂੰ ਭਾਰੀ ਅਤੇ ਤਲੇ-ਭੁੰਨੇ ਖਾਣੇ ਤੋਂ ਬਚਣਾ ਪਵੇਗਾ, ਕਿਉਂਕਿ ਇਸ ਸਾਲ ਤੁਹਾਨੂੰ ਪਾਚਣ ਸਬੰਧੀ ਸਮੱਸਿਆਵਾਂ ਘੇਰ ਸਕਦੀਆਂ ਹਨ, ਇਸ ਲਈ ਨਿਯਮਿਤ ਰੂਪ ਨਾਲ਼ ਕਸਰਤ ਕਰੋ ਅਤੇ ਜ਼ਿਆਦਾ ਪਾਣੀ ਪੀਓ।

ਪੜ੍ਹਾਈ: ਮੀਨ ਰਾਸ਼ੀ ਦੇ ਵਿਦਿਆਰਥੀ ਇਸ ਸਾਲ ਵਿਸ਼ਿਆਂ ਦੀ ਗਹਿਰਾਈ ਨਾਲ ਪੜ੍ਹਾਈ ਕਰਦੇ ਹੋਏ ਨਜ਼ਰ ਆਉਣਗੇ ਅਤੇ ਸਾਲ ਭਰ ਧੀਰਜਵਾਨ ਰਹਿਣਗੇ। ਇਸੇ ਕਾਰਨ, ਇਸ ਰਾਸ਼ੀ ਦੇ ਜਿਹੜੇ ਵਿਦਿਆਰਥੀ ਪ੍ਰਤੀਯੋਗਿਤਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ ਜਾਂ ਰਿਸਰਚ ਕਰ ਰਹੇ ਹਨ ਜਾਂ ਫੇਰ ਕਿਸੇ ਵਿਸ਼ੇ ਵਿੱਚ ਪੀ.ਐੱਚ.ਡੀ. ਕਰਨ ਦੇ ਇੱਛੁਕ ਹਨ, ਉਨ੍ਹਾਂ ਲਈ ਇਹ ਸਾਲ ਬਹੁਤ ਚੰਗਾ ਰਹੇਗਾ। ਜਿਹੜੇ ਜਾਤਕ ਜੋਤਿਸ਼, ਗੂੜ੍ਹ ਵਿਗਿਆਨ ਆਦਿ ਵਿੱਚ ਦਿਲਚਸਪੀ ਰੱਖਦੇ ਹਨ, ਉਹ ਮਨ ਲਗਾ ਕੇ ਇਹਨਾਂ ਵਿਸ਼ਿਆਂ ਦੀ ਪੜ੍ਹਾਈ ਕਰਨਗੇ।

ਪੇਸ਼ੇਵਰ ਜੀਵਨ: ਮੀਨ ਰਾਸ਼ੀ ਵਾਲਿਆਂ 'ਤੇ ਸਾਲ 2025 ਵਿੱਚ ਕਰੀਅਰ ਦੇ ਖੇਤਰ ਵਿੱਚ ਕੰਮ ਦਾ ਬੋਝ ਵੱਧ ਸਕਦਾ ਹੈ ਜਾਂ ਫੇਰ ਕੰਮ ਦੇ ਸਿਲਸਿਲੇ ਵਿੱਚ ਤੁਹਾਨੂੰ ਯਾਤਰਾ ਕਰਨੀ ਪੈ ਸਕਦੀ ਹੈ। ਪਰ, ਇਸ ਤਰ੍ਹਾਂ ਕਰਕੇ ਤੁਸੀਂ ਖੁਸ਼ ਰਹੋਗੇ। ਇਸ ਰਾਸ਼ੀ ਦੇ ਜਿਹੜੇ ਲੋਕ ਤਰੱਕੀ ਦੀ ਉਡੀਕ ਕਰ ਰਹੇ ਹਨ, ਉਨ੍ਹਾਂ ਨੂੰ ਇਸ ਸਾਲ ਚੰਗੀ ਖ਼ਬਰ ਮਿਲ ਸਕਦੀ ਹੈ। ਇਸ ਦੇ ਨਾਲ ਹੀ, ਇਹ ਸਾਲ ਤੁਹਾਡੇ ਲਈ ਸ਼ਕਤੀ, ਤਰੱਕੀ ਅਤੇ ਵੱਡਿਆਂ ਦਾ ਸਹਿਯੋਗ ਲੈ ਕੇ ਆ ਸਕਦਾ ਹੈ। ਪਰ, ਤੁਹਾਨੂੰ ਆਪਣੇ ਵਿਵਹਾਰ ਵੱਲ ਧਿਆਨ ਦੇਣਾ ਪਵੇਗਾ ਅਤੇ ਘਮੰਡ ਕਰਨ ਤੋਂ ਬਚਣਾ ਪਵੇਗਾ, ਕਿਉਂਕਿ ਤੁਹਾਡਾ ਰਵੱਈਆ ਹੋਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸੇ ਕਾਰਨ ਤੁਹਾਡੇ ਲਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਨਵੇਂ ਵਪਾਰ ਦੀ ਸ਼ੁਰੂਆਤ ਕਰਨਾ ਤੁਹਾਡੇ ਲਈ ਫਲਦਾਇਕ ਰਹੇਗਾ।

ਸ਼ੁਭ ਰੰਗ: ਪੀਲ਼ਾ

ਸ਼ੁਭ ਦਿਨ: ਵੀਰਵਾਰ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ਼ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1. ਟੈਰੋ ਅਤੇ ਅੰਕ ਜੋਤਿਸ਼ ਦੇ ਵਿਚਕਾਰ ਕੀ ਅੰਤਰ ਹੈ?

ਟੈਰੋ ਅਤੇ ਅੰਕ ਜੋਤਿਸ਼ ਦੋਵੇਂ ਹੀ ਭਵਿੱਖਬਾਣੀ ਕਰਨ ਦੇ ਤਰੀਕੇ ਹਨ, ਜੋ ਆਪਣੀ-ਆਪਣੀ ਜਗ੍ਹਾ 'ਤੇ ਸਹੀ ਅਤੇ ਵਿਲੱਖਣ ਮੰਨੇ ਗਏ ਹਨ। ਪਰ ਜਿੱਥੇ ਅੰਕ ਵਿਗਿਆਨ ਅੰਕਾਂ 'ਤੇ ਅਧਾਰਿਤ ਹੁੰਦਾ ਹੈ, ਉੱਥੇ ਟੈਰੋ ਵਿੱਚ ਕਾਰਡਾਂ ਦੇ ਜ਼ਰੀਏ ਭਵਿੱਖ ਦਾ ਪਤਾ ਲਗਾਇਆ ਜਾਂਦਾ ਹੈ।

2. ਟੈਰੋ ਵਿੱਚ ਕਿੰਨੇ ਕਾਰਡ ਹੁੰਦੇ ਹਨ?

78

3. ਮੇਜਰ ਅਤੇ ਮਾਈਨਰ ਅਰਕਾਨਾ ਕਾਰਡਾਂ ਨੂੰ ਕਿਵੇਂ ਵੰਡਿਆ ਜਾਂਦਾ ਹੈ?

ਟੈਰੋ ਵਿੱਚ ਮੇਜਰ ਅਰਕਾਨਾ ਦੇ 22 ਅਤੇ ਮਾਈਨਰ ਅਰਕਾਨਾ ਦੇ 56 ਕਾਰਡ ਹੁੰਦੇ ਹਨ।

Talk to Astrologer Chat with Astrologer