ਸਿੰਘ ਰਾਸ਼ੀਫਲ 2025

Author: Charu Lata | Updated Thu, 05 Sep 2024 10:32 PM IST

ਸਿੰਘ ਰਾਸ਼ੀਫਲ 2025 ਦੇ ਮਾਧਿਅਮ ਤੋਂ ਅਸੀਂ ਜਾਣਾਂਗੇ ਕਿ ਆਓਣ ਵਾਲ਼ਾ ਸਾਲ ਸਿੰਘ ਰਾਸ਼ੀ ਵਾਲਿਆਂ ਲਈ ਸਿਹਤ, ਵਿੱਦਿਆ, ਕਾਰੋਬਾਰ, ਨੌਕਰੀ, ਆਰਥਿਕ ਪੱਖ, ਪ੍ਰੇਮ, ਵਿਆਹ, ਸ਼ਾਦੀਸ਼ੁਦਾ ਜੀਵਨ, ਘਰ-ਗ੍ਰਹਸਥੀ ਅਤੇ ਜ਼ਮੀਨ-ਮਕਾਨ-ਵਾਹਨ ਆਦਿ ਦੇ ਪੱਖ ਤੋਂ ਕਿਵੇਂ ਰਹੇਗਾ। ਇਸ ਤੋਂ ਇਲਾਵਾ, ਇਸ ਸਾਲ ਦੇ ਗ੍ਰਹਿ ਗੋਚਰ ਦੇ ਆਧਾਰ 'ਤੇ ਅਸੀਂ ਤੁਹਾਨੂੰ ਕੁਝ ਉਪਾਅ ਵੀ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਸੰਭਾਵਿਤ ਪਰੇਸ਼ਾਨੀ ਜਾਂ ਸਮੱਸਿਆ ਦਾ ਹੱਲ ਵੀ ਪ੍ਰਾਪਤ ਕਰ ਸਕੋਗੇ। ਤਾਂ ਆਓ ਚੱਲੋ, ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਸਿੰਘ ਰਾਸ਼ੀ ਦੇ ਜਾਤਕਾਂ ਲਈ ਸਿੰਘ ਰਾਸ਼ੀਫਲ 2025 ਕੀ ਕਹਿੰਦਾ ਹੈ?


To Read in English click here: Leo Horoscope 2025

ਸਾਲ 2025 ਵਿੱਚ ਸਿੰਘ ਰਾਸ਼ੀ ਵਾਲ਼ਿਆਂ ਦੀ ਸਿਹਤ

ਸਿੰਘ ਰਾਸ਼ੀਫਲ ਦੇ ਅਨੁਸਾਰ, ਸਿਹਤ ਦੇ ਸੰਦਰਭ ਵਿੱਚ ਆਓਣ ਵਾਲ਼ਾ ਸਾਲ ਥੋੜ੍ਹਾ ਕਮਜ਼ੋਰ ਰਹਿ ਸਕਦਾ ਹੈ। ਇਸ ਲਈ ਇਸ ਸਾਲ ਸਿਹਤ ਨੂੰ ਲੈ ਕੇ ਬਿਲਕੁਲ ਵੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਮਹੀਨੇ ਤੱਕ ਸ਼ਨੀ ਸੱਤਵੀ ਦ੍ਰਿਸ਼ਟੀ ਨਾਲ ਤੁਹਾਡੇ ਪਹਿਲੇ ਘਰ ਨੂੰ ਵੇਖੇਗਾ, ਜੋ ਸਰੀਰ ਵਿੱਚ ਆਲਸ ਦਾ ਅਹਿਸਾਸ ਦੇ ਸਕਦਾ ਹੈ। ਕਦੇ-ਕਦੇ ਸਰੀਰ ਵਿੱਚ ਦਰਦ ਜਾਂ ਜੋੜਾਂ ਵਿੱਚ ਦਰਦ ਵੀ ਹੋ ਸਕਦਾ ਹੈ। ਹਾਲਾਂਕਿ ਮਾਰਚ ਤੋਂ ਬਾਅਦ ਸ਼ਨੀ ਦਾ ਪ੍ਰਭਾਵ ਪਹਿਲੇ ਘਰ ਤੋਂ ਦੂਰ ਹੋ ਜਾਵੇਗਾ, ਪਰ ਸ਼ਨੀ ਤੁਹਾਡੇ ਅੱਠਵੇਂ ਘਰ ਵਿੱਚ ਚਲਾ ਜਾਵੇਗਾ। ਅੱਠਵੇਂ ਘਰ ਵਿੱਚ ਸ਼ਨੀ ਦਾ ਗੋਚਰ ਚੰਗਾ ਨਹੀਂ ਮੰਨਿਆ ਜਾਂਦਾ। ਸਿਹਤ 'ਤੇ ਇਸ ਦਾ ਨਕਾਰਾਤਮਕ ਪ੍ਰਭਾਵ ਹੋ ਸਕਦਾ ਹੈ।

ਇਸ ਲਈ, ਸ਼ਨੀ ਦੇ ਗੋਚਰ ਦੇ ਕਾਰਨ ਇਸ ਸਾਲ ਸਿਹਤ ਦੇ ਪ੍ਰਤੀ ਜਾਗਰੁਕ ਰਹਿਣਾ ਜ਼ਰੂਰੀ ਹੋਵੇਗਾ। ਓਧਰ, ਮਈ ਮਹੀਨੇ ਤੋਂ ਬਾਅਦ ਰਾਹੂ-ਕੇਤੂ ਦਾ ਪ੍ਰਭਾਵ ਵੀ ਤੁਹਾਡੇ ਪਹਿਲੇ ਘਰ 'ਤੇ ਰਹੇਗਾ। ਇਹ ਹਾਲਾਤ ਸਿਹਤ ਲਈ ਚੰਗੇ ਨਹੀਂ ਮੰਨੇ ਜਾਂਦੇ। ਖ਼ਾਸ ਕਰਕੇ ਪੇਟ ਦੀਆਂ ਸਮੱਸਿਆਵਾਂ, ਸਿਰ ਦਰਦ, ਦਿਮਾਗੀ ਉਲਝਣ ਵਰਗੀਆਂ ਸਮੱਸਿਆਵਾਂ ਜ਼ਿਆਦਾ ਹੋ ਸਕਦੀਆਂ ਹਨ। ਤੁਹਾਡਾ ਖਾਣ-ਪੀਣ ਵੀ ਬੇਰੋਕ-ਟੋਕ ਹੋ ਸਕਦਾ ਹੈ, ਜਿਸ ਦੇ ਕਾਰਨ ਗੈਸ, ਬਦਹਜ਼ਮੀ ਆਦਿ ਦੀ ਸ਼ਿਕਾਇਤ ਵੀ ਹੋ ਸਕਦੀ ਹੈ। ਇਸ ਲਈ ਸਿੰਘ ਰਾਸ਼ੀਫਲ 2025 ਦੇ ਅਨੁਸਾਰ, ਇਨ੍ਹਾਂ ਸਾਰੇ ਮਾਮਲਿਆਂ ਵਿੱਚ ਜਾਗਰੁਕ ਰਹਿਣਾ ਜ਼ਰੂਰੀ ਰਹੇਗਾ।

हिंदी में पढ़ने के लिए यहां क्लिक करें: सिंह राशिफल 2025

ਹਾਲਾਂਕਿ, ਇਨ੍ਹਾਂ ਸਭ ਦੇ ਵਿਚਕਾਰ ਸਹੀ ਗੱਲ ਇਹ ਰਹੇਗੀ ਕਿ ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦਾ ਪ੍ਰਭਾਵ ਤੁਹਾਡੇ ਲਾਭ ਘਰ ਅਤੇ ਪੰਜਵੇਂ ਘਰ 'ਤੇ ਰਹੇਗਾ, ਜੋ ਪੇਟ ਆਦਿ ਨਾਲ ਸਬੰਧਤ ਸਮੱਸਿਆਵਾਂ ਨੂੰ ਕੰਟਰੋਲ ਕਰਨ ਵਿੱਚ ਤੁਹਾਡੀ ਮੱਦਦ ਕਰੇਗਾ। ਇਸ ਦਾ ਅਰਥ ਇਹ ਹੈ ਕਿ ਇਸ ਸਾਲ ਸਿਹਤ ਥੋੜ੍ਹੀ ਕਮਜ਼ੋਰ ਰਹਿ ਸਕਦੀ ਹੈ, ਪਰ ਬ੍ਰਹਸਪਤੀ ਦੀ ਅਨੁਕੂਲਤਾ ਤੁਹਾਡੀ ਸਿਹਤ ਨੂੰ ਬਿਹਤਰ ਕਰੇਗੀ। ਨਤੀਜੇ ਵੱਜੋਂ, ਸਾਵਧਾਨੀ ਨਾਲ ਚੱਲਣ ਵਾਲੇ ਲੋਕ ਆਪਣੀ ਸਿਹਤ ਨੂੰ ਸਹੀ ਰੱਖ ਸਕਣਗੇ।

ਜੇਕਰ ਤੁਹਾਨੂੰ ਕੋਈ ਵੀ ਫੈਸਲਾ ਲੈਣ ਵਿੱਚ ਮੁਸ਼ਕਿਲ ਹੋ ਰਹੀ ਹੈ, ਤਾਂ ਹੁਣੇ ਕਰੋ ਸਾਡੇ ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ !

ਸਾਲ 2025 ਵਿੱਚ ਸਿੰਘ ਰਾਸ਼ੀ ਵਾਲ਼ਿਆਂ ਦੀ ਪੜ੍ਹਾਈ

ਸਿੰਘ ਰਾਸ਼ੀ ਵਾਲ਼ਿਆਂ ਲਈ, ਪੜ੍ਹਾਈ ਦੇ ਸੰਦਰਭ ਵਿੱਚ ਆਓਣ ਵਾਲ਼ਾ ਸਾਲ ਆਮ ਤੌਰ 'ਤੇ ਅਨੁਕੂਲ ਨਤੀਜੇ ਦੇ ਸਕਦਾ ਹੈ। ਜੇਕਰ ਤੁਹਾਡੀ ਸਿਹਤ ਆਮ ਤੌਰ 'ਤੇ ਚੰਗੀ ਰਹਿੰਦੀ ਹੈ, ਤਾਂ ਵਿੱਦਿਆ ਨਾਲ ਸਬੰਧਤ ਘਰ ਅਤੇ ਗ੍ਰਹਿ ਇਸ ਸਾਲ ਤੁਹਾਨੂੰ ਚੰਗੇ ਨਤੀਜੇ ਦੇ ਕੇ ਤੁਹਾਡੀ ਵਿੱਦਿਆ ਦੇ ਪੱਧਰ ਨੂੰ ਮਜ਼ਬੂਤ ਕਰ ਸਕਣਗੇ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ ਬ੍ਰਹਸਪਤੀ ਸੱਤਵੀਂ ਦ੍ਰਿਸ਼ਟੀ ਨਾਲ ਚੌਥੇ ਘਰ ਨੂੰ ਦੇਖਣਗੇ, ਜੋ ਪੜ੍ਹਾਈ, ਖ਼ਾਸ ਕਰਕੇ ਉੱਚ ਵਿੱਦਿਆ ਦੇ ਮਾਮਲੇ ਵਿੱਚ ਤੁਹਾਡੀ ਵਧੀਆ ਮੱਦਦ ਕਰਨਗੇ।

ਸਿੰਘ ਰਾਸ਼ੀਫਲ ਦੇ ਅਨੁਸਾਰ, ਨੌਵੀਂ ਦ੍ਰਿਸ਼ਟੀ ਨਾਲ ਬ੍ਰਹਸਪਤੀ ਛੇਵੇਂ ਘਰ ਨੂੰ ਦੇਖਣਗੇ, ਜੋ ਪ੍ਰਤੀਯੋਗਿਤਾ ਪ੍ਰੀਖਿਆਵਾਂ ਵਿੱਚ ਤੁਹਾਨੂੰ ਚੰਗੇ ਨਤੀਜੇ ਦੇਣਗੇ। ਪੇਸ਼ੇਵਰ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਵੀ ਬ੍ਰਹਸਪਤੀ ਦੀ ਇਹ ਸਥਿਤੀ ਅਨੁਕੂਲ ਮੰਨੀ ਜਾਵੇਗੀ। ਮਈ ਮਹੀਨੇ ਦੇ ਮੱਧ ਤੋਂ ਬਾਅਦ ਲਗਭਗ ਸਾਰੇ ਵਿਦਿਆਰਥੀਆਂ ਨੂੰ ਬ੍ਰਹਸਪਤੀ ਦਾ ਚੰਗਾ ਆਸ਼ੀਰਵਾਦ ਮਿਲੇਗਾ ਅਤੇ ਤੁਸੀਂ ਆਪਣੀ ਪੜ੍ਹਾਈ ਦੇ ਮਾਮਲੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਸਕੋਗੇ। ਸਿੰਘ ਰਾਸ਼ੀਫਲ 2025 ਦੇ ਅਨੁਸਾਰ, ਬੁੱਧ ਦਾ ਗੋਚਰ ਵੀ ਜ਼ਿਆਦਾਤਰ ਸਮੇਂ ਲਈ ਤੁਹਾਡੇ ਲਈ ਅਨੁਕੂਲ ਨਤੀਜੇ ਦੇ ਕੇ ਤੁਹਾਡੀ ਪੜ੍ਹਾਈ ਦੇ ਪੱਧਰ ਨੂੰ ਬਿਹਤਰ ਕਰੇਗਾ। ਇਸ ਤਰੀਕੇ ਨਾਲ ਪੇਸ਼ੇਵਰ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ, ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਅਤੇ ਹੋਰ ਵਿਦਿਆਰਥੀਆਂ ਲਈ ਵੀ ਇਸ ਸਾਲ ਚੰਗੇ ਨਤੀਜੇ ਮਿਲ ਸਕਣਗੇ। ਇਸ ਦਾ ਅਰਥ ਹੈ ਕਿ ਆਓਣ ਵਾਲ਼ੇ ਸਾਲ ਦਾ ਜ਼ਿਆਦਾਤਰ ਭਾਗ ਤੁਹਾਡੀ ਪੜ੍ਹਾਈ ਦੇ ਲਈ ਅਨੁਕੂਲ ਨਤੀਜੇ ਦੇਣ ਵਾਲਾ ਪ੍ਰਤੀਤ ਹੋ ਰਿਹਾ ਹੈ।

ਸਾਲ 2025 ਵਿੱਚ ਸਿੰਘ ਰਾਸ਼ੀ ਵਾਲ਼ਿਆਂ ਦਾ ਕਾਰੋਬਾਰ

ਸਿੰਘ ਰਾਸ਼ੀ ਵਾਲ਼ਿਓ, ਕਾਰੋਬਾਰ ਦੇ ਸੰਦਰਭ ਵਿੱਚ ਆਓਣ ਵਾਲ਼ਾ ਸਾਲ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਫੇਰ ਵੀ ਪੂਰਾ ਸਾਲ ਜਾਗਰੁਕ ਅਤੇ ਚੌਕਸ ਰਹਿਣ ਦੀ ਲੋੜ ਹੋਵੇਗੀ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਦੇ ਮਹੀਨੇ ਤੱਕ ਸਪਤਮੇਸ਼ ਸ਼ਨੀ ਸੱਤਵੇਂ ਘਰ ਵਿੱਚ ਹੀ ਰਹਿਣਗੇ। ਇਸ ਤਰੀਕੇ ਨਾਲ ਮੁਸ਼ਕਲ ਦੇ ਬਾਵਜੂਦ, ਤੁਸੀਂ ਆਪਣੇ ਕਾਰੋਬਾਰ ਵਿੱਚ ਤੁਲਨਾਤਮਕ ਤੌਰ 'ਤੇ ਬਿਹਤਰ ਕੰਮ ਕਰ ਸਕੋਗੇ। ਜਦੋਂ ਕਿ ਮਾਰਚ ਤੋਂ ਬਾਅਦ, ਸ਼ਨੀ ਗ੍ਰਹਿ ਅੱਠਵੇਂ ਘਰ ਵਿੱਚ ਚਲੇ ਜਾਣਗੇ। ਅੱਠਵੇਂ ਘਰ ਵਿੱਚ ਸ਼ਨੀ ਦੇ ਗੋਚਰ ਨੂੰ ਚੰਗਾ ਨਹੀਂ ਮੰਨਿਆ ਜਾਂਦਾ। ਇਸ ਲਈ ਕਾਰੋਬਾਰ ਜਾਂ ਕਿਸੇ ਵੀ ਤਰ੍ਹਾਂ ਦੇ ਨਿਵੇਸ਼ ਦੇ ਮਾਮਲੇ ਵਿੱਚ ਜੋਖਮ ਲੈਣਾ ਠੀਕ ਨਹੀਂ ਰਹੇਗਾ।

ਸਿੰਘ ਰਾਸ਼ੀਫਲ ਦੇ ਅਨੁਸਾਰ, ਮਈ ਮਹੀਨੇ ਤੋਂ ਬਾਅਦ ਰਾਹੂ ਦਾ ਗੋਚਰ ਵੀ ਸੱਤਵੇਂ ਘਰ 'ਤੇ ਪ੍ਰਭਾਵ ਪਾਉਣ ਲੱਗ ਜਾਵੇਗਾ। ਇਥੋਂ ਵੀ ਇਹ ਸੰਕੇਤ ਮਿਲਦੇ ਹਨ ਕਿ ਕਾਰੋਬਾਰ ਸਬੰਧੀ ਫੈਸਲਿਆਂ ਵਿੱਚ ਹੁਣ ਤੁਲਨਾਤਮਕ ਤੌਰ 'ਤੇ ਵੱਧ ਸੂਝ-ਬੂਝ ਦੀ ਲੋੜ ਹੋਵੇਗੀ। ਇਸ ਦਾ ਅਰਥ ਇਹ ਹੈ ਕਿ ਇਸ ਸਾਲ ਵਪਾਰ ਵਿੱਚ ਕੋਈ ਨਵਾਂ ਅਤੇ ਮਹਿੰਗਾ ਤਜਰਬਾ ਕਰਨਾ ਉਚਿਤ ਨਹੀਂ ਰਹੇਗਾ। ਜੋ ਜਿਵੇਂ ਚੱਲ ਰਿਹਾ ਹੈ, ਸਾਵਧਾਨੀ ਨਾਲ ਉਸ ਨੂੰ ਹੀ ਬਰਕਰਾਰ ਰੱਖਣਾ ਠੀਕ ਰਹੇਗਾ। ਕਿਸੇ 'ਤੇ ਵੀ ਅੱਖਾਂ ਬੰਦ ਕਰ ਕੇ ਭਰੋਸਾ ਕਰਨਾ ਠੀਕ ਨਹੀਂ ਰਹੇਗਾ।

ਸਾਲ 2025 ਵਿੱਚ ਸਿੰਘ ਰਾਸ਼ੀ ਵਾਲ਼ਿਆਂ ਦੀ ਨੌਕਰੀ

ਸਿੰਘ ਰਾਸ਼ੀ ਵਾਲ਼ਿਓ, ਨੌਕਰੀਪੇਸ਼ਾ ਲੋਕਾਂ ਨੂੰ ਆਓਣ ਵਾਲ਼ੇ ਸਾਲ ਵਿੱਚ ਮਿਲੇ-ਜੁਲੇ ਨਤੀਜੇ ਮਿਲ ਸਕਦੇ ਹਨ। ਛੇਵੇਂ ਘਰ ਦਾ ਸੁਆਮੀ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਤੱਕ ਆਪਣੀ ਹੀ ਦੂਜੀ ਰਾਸ਼ੀ ਵਿੱਚ ਰਹੇਗਾ। ਇਸ ਕਰਕੇ, ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਦੇ ਬਾਵਜੂਦ ਤੁਸੀਂ ਆਪਣੇ ਟੀਚੇ ਤੱਕ ਪਹੁੰਚਦੇ ਰਹੋਗੇ। ਇਸ ਅਵਧੀ ਦੇ ਦੌਰਾਨ ਤਰੱਕੀ ਹੋਣ ਦੀ ਵੀ ਸੰਭਾਵਨਾ ਰਹੇਗੀ, ਪਰ ਮਾਰਚ ਤੋਂ ਬਾਅਦ ਮੁਸ਼ਕਲਾਂ ਥੋੜੀਆਂ ਵੱਧ ਸਕਦੀਆਂ ਹਨ। ਇਸ ਸਥਿਤੀ ਵਿੱਚ, ਜੇਕਰ ਤੁਸੀਂ ਮਨ ਲਾ ਕੇ ਕੰਮ ਕਰਦੇ ਰਹੋਗੇ ਅਤੇ ਮੁਸ਼ਕਲਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਪਣਾ 100% ਦਿੰਦੇ ਰਹੋਗੇ ਤਾਂ ਤੁਹਾਡੀ ਨੌਕਰੀ ਸੁਰੱਖਿਅਤ ਰਹੇਗੀ।

ਬ੍ਰਹਸਪਤੀ ਦਾ ਗੋਚਰ ਵੀ ਇਸ ਮਾਮਲੇ ਵਿੱਚ ਤੁਹਾਡੀ ਮੱਦਦ ਕਰਦਾ ਰਹੇਗਾ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਦੇ ਮੱਧ ਤੱਕ ਬ੍ਰਹਸਪਤੀ ਨੌਵੀਂ ਦ੍ਰਿਸ਼ਟੀ ਨਾਲ ਛੇਵੇਂ ਘਰ ‘ਤੇ ਪ੍ਰਭਾਵ ਪਾ ਕੇ ਅਤੇ ਪੰਜਵੀਂ ਦ੍ਰਿਸ਼ਟੀ ਨਾਲ ਦੂਜੇ ਘਰ 'ਤੇ ਪ੍ਰਭਾਵ ਪਾ ਕੇ ਤੁਹਾਡੀ ਨੌਕਰੀ ਨੂੰ ਬਿਹਤਰ ਸਥਿਤੀ ਵਿੱਚ ਰੱਖਣ ਦੀ ਕੋਸ਼ਿਸ਼ ਕਰਨਗੇ। ਸਿੰਘ ਰਾਸ਼ੀਫਲ 2025 ਦੇ ਅਨੁਸਾਰ, ਮਈ ਦੇ ਮੱਧ ਤੋਂ ਬਾਅਦ ਵੀ ਬ੍ਰਹਸਪਤੀ ਲਾਭ ਘਰ ਵਿੱਚ ਪਹੁੰਚ ਕੇ ਵੱਖ-ਵੱਖ ਮਾਮਲਿਆਂ ਵਿੱਚ ਤੁਹਾਡਾ ਸਹਿਯੋਗ ਕਰਨਾ ਚਾਹੁਣਗੇ। ਇਸ ਤਰ੍ਹਾਂ, ਅਸੀਂ ਕਹਿ ਸਕਦੇ ਹਾਂ ਕਿ ਆਓਣ ਵਾਲ਼ਾ ਸਾਲ ਤੁਹਾਡੇ ਲਈ ਕੁਝ ਮੁਸ਼ਕਲਾਂ ਭਰਿਆ ਹੋ ਸਕਦਾ ਹੈ, ਪਰ ਨਤੀਜੇ ਆਮ ਤੌਰ 'ਤੇ ਤੁਹਾਡੇ ਪੱਖ ਵਿੱਚ ਹੀ ਰਹਿਣਗੇ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਸਾਲ 2025 ਵਿੱਚ ਸਿੰਘ ਰਾਸ਼ੀ ਵਾਲ਼ਿਆਂ ਦਾ ਆਰਥਿਕ ਜੀਵਨ

ਸਿੰਘ ਰਾਸ਼ੀ ਵਾਲ਼ਿਓ, ਆਰਥਿਕ ਮਾਮਲਿਆਂ ਵਿੱਚ ਆਓਣ ਵਾਲ਼ਾ ਸਾਲ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਆਮਦਨ ਦੇ ਦ੍ਰਿਸ਼ਟੀਕੋਣ ਤੋਂ, ਸਾਲ ਆਮ ਤੌਰ 'ਤੇ ਚੰਗਾ ਰਹਿ ਸਕਦਾ ਹੈ। ਹਾਲਾਂਕਿ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਦੇ ਮੱਧ ਤੱਕ ਬ੍ਰਹਸਪਤੀ ਪੰਜਵੀ ਦ੍ਰਿਸ਼ਟੀ ਨਾਲ ਧਨ ਘਰ ਨੂੰ ਦੇਖਣਗੇ, ਜੋ ਬੱਚਤ ਕਰਨ ਵਿੱਚ ਮੱਦਦਗਾਰ ਹੋਣਗੇ ਅਤੇ ਬੱਚਤ ਕੀਤੇ ਹੋਏ ਪੈਸਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਮੱਦਦਗਾਰ ਸਾਬਤ ਹੋਣਗੇ। ਇਸੇ ਦੇ ਨਾਲ, ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਲਾਭ ਘਰ ਵਿੱਚ ਪਹੁੰਚ ਕੇ ਤੁਹਾਡੇ ਆਰਥਿਕ ਪੱਖ ਨੂੰ ਹੋਰ ਮਜ਼ਬੂਤ ਕਰਨਗੇ।

ਆਮਦਨ ਦੇ ਸਰੋਤ ਮਜ਼ਬੂਤ ਬਣਨਗੇ, ਪਰ ਸਾਲ ਦੀ ਸ਼ੁਰੂਆਤ ਤੋਂ ਮਈ ਮਹੀਨੇ ਤੱਕ ਰਾਹੂ-ਕੇਤੂ ਦੇ ਪ੍ਰਭਾਵ ਅਤੇ ਮਾਰਚ ਤੋਂ ਬਾਅਦ ਸ਼ਨੀ ਦਾ ਦੂਜੇ ਘਰ ਵਿੱਚ ਪ੍ਰਭਾਵ ਕੁਝ ਮੁਸ਼ਕਲਾਂ ਦੇਣ ਦਾ ਸੰਕੇਤ ਦੇ ਰਿਹਾ ਹੈ। ਸਿੰਘ ਰਾਸ਼ੀਫਲ 2025 ਦੇ ਅਨੁਸਾਰ, ਜਿੱਥੇ ਇੱਕ ਪਾਸੇ ਬ੍ਰਹਸਪਤੀ ਤੁਹਾਡੇ ਆਰਥਿਕ ਪੱਖ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ, ਉੱਥੇ ਹੀ ਦੂਜੇ ਪਾਸੇ ਰਾਹੂ, ਕੇਤੂ ਅਤੇ ਸ਼ਨੀ ਆਰਥਿਕ ਪੱਖ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤਰ੍ਹਾਂ, ਤੁਹਾਨੂੰ ਤੁਹਾਡੇ ਕਰਮਾਂ ਦੇ ਅਨੁਸਾਰ ਆਰਥਿਕ ਲਾਭ ਮਿਲਦਾ ਰਹੇਗਾ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਸਾਲ 2025 ਵਿੱਚ ਸਿੰਘ ਰਾਸ਼ੀ ਵਾਲ਼ਿਆਂ ਦਾ ਪ੍ਰੇਮ ਜੀਵਨ

ਸਿੰਘ ਰਾਸ਼ੀ ਵਾਲ਼ਿਓ, ਪ੍ਰੇਮ ਸਬੰਧਾਂ ਲਈ ਨਵਾਂ ਸਾਲ ਆਮ ਤੌਰ 'ਤੇ ਔਸਤ ਜਾਂ ਔਸਤ ਤੋਂ ਬਿਹਤਰ ਨਤੀਜੇ ਦੇ ਸਕਦਾ ਹੈ। ਤੁਹਾਡੇ ਪੰਜਵੇਂ ਘਰ ਦਾ ਸੁਆਮੀ ਬ੍ਰਹਸਪਤੀ, ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ ਕਰਮ ਘਰ ਵਿੱਚ ਰਹੇਗਾ। ਅਜਿਹੇ ਵਿੱਚ, ਹੋਰ ਲੋਕਾਂ ਨੂੰ ਔਸਤ ਨਤੀਜੇ ਮਿਲ ਸਕਦੇ ਹਨ, ਪਰ ਉਹਨਾਂ ਲੋਕਾਂ ਨੂੰ ਚੰਗੇ ਨਤੀਜੇ ਮਿਲਣ ਦੀ ਸੰਭਾਵਨਾ ਹੈ, ਜਿਨ੍ਹਾਂ ਦੇ ਪ੍ਰੇਮ ਸਬੰਧ ਕਿਸੇ ਸਹਿਕਰਮੀ ਨਾਲ ਹਨ। ਮਈ ਮਹੀਨੇ ਦੇ ਮੱਧ ਤੋਂ ਬਾਅਦ, ਬ੍ਰਹਸਪਤੀ ਲਾਭ ਘਰ ਵਿੱਚ ਪਹੁੰਚ ਕੇ ਪ੍ਰੇਮ ਸਬੰਧਾਂ ਵਿੱਚ ਚੰਗੀ ਅਨੁਕੂਲਤਾ ਦੇਣ ਚਾਹੇਗਾ।

ਸਿੰਘ ਰਾਸ਼ੀਫਲ 2025 ਦੇ ਅਨੁਸਾਰ, ਹਾਲਾਂਕਿ ਮਾਰਚ ਤੋਂ ਬਾਅਦ ਸ਼ਨੀ ਦੀ ਦੱਸਵੀਂ ਦ੍ਰਿਸ਼ਟੀ ਪ੍ਰੇਮ ਘਰ 'ਤੇ ਰਹੇਗੀ, ਜੋ ਕਿ ਪ੍ਰੇਮ ਦਾ ਦਿਖਾਵਾ ਕਰਨ ਵਾਲੇ ਲੋਕਾਂ ਨੂੰ ਕਦੇ-ਕਦੇ ਪਰੇਸ਼ਾਨੀ ਦੇ ਸਕਦੀ ਹੈ, ਪਰ ਸੱਚੇ ਪ੍ਰੇਮੀ ਪ੍ਰੇਮਿਕਾਵਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ, ਕਿਓਂਕਿ ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦਾ ਗੋਚਰ ਤੁਹਾਡੇ ਪੰਜਵੇਂ ਅਤੇ ਸੱਤਵੇਂ ਦੋਵੇਂ ਘਰਾਂ 'ਤੇ ਪ੍ਰਭਾਵ ਪਵੇਗਾ। ਇਸ ਲਈ, ਤੁਸੀਂ ਆਪਣੇ ਪ੍ਰੇਮ ਜੀਵਨ ਦਾ ਆਨੰਦ ਮਾਣ ਸਕੋਗੇ। ਪ੍ਰੇਮ ਵਿਆਹ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਰਾਹ ਸੌਖੇ ਹੋਣਗੇ। ਨਵੇਂ-ਨਵੇਂ ਜਵਾਨ ਹੋ ਰਹੇ ਲੋਕਾਂ ਨੂੰ ਮਿੱਤਰ ਅਤੇ ਲਵ ਪਾਰਟਨਰ ਮਿਲਣ ਦੀ ਸੰਭਾਵਨਾ ਹੈ।

ਸਾਲ 2025 ਵਿੱਚ ਸਿੰਘ ਰਾਸ਼ੀ ਵਾਲ਼ਿਆਂ ਦਾ ਵਿਆਹ ਅਤੇ ਸ਼ਾਦੀਸ਼ੁਦਾ ਜੀਵਨ

ਸਿੰਘ ਰਾਸ਼ੀ ਵਾਲ਼ਿਓ, ਜਿਨ੍ਹਾਂ ਦੀ ਉਮਰ ਵਿਆਹ-ਯੋਗ ਹੋ ਚੁੱਕੀ ਹੈ ਜਾਂ ਜਿਹੜੇ ਲੋਕ ਵਿਆਹ ਲਈ ਕੋਸ਼ਿਸ਼ ਕਰ ਰਹੇ ਹਨ; ਉਨ੍ਹਾਂ ਨੂੰ ਆਓਣ ਵਾਲ਼ੇ ਸਾਲ ਵਿੱਚ ਵਧੀਆ ਸਫਲਤਾ ਮਿਲ ਸਕਦੀ ਹੈ। ਖਾਸ ਕਰਕੇ ਮਈ ਦੇ ਮੱਧ ਤੋਂ ਬਾਅਦ ਦਾ ਸਮਾਂ ਵਿਆਹ ਕਰਵਾਉਣ ਵਿੱਚ ਚੰਗਾ ਮੱਦਦਗਾਰ ਹੋ ਸਕਦਾ ਹੈ। ਮੰਗਣੀ ਅਤੇ ਵਿਆਹ ਦੋਹਾਂ ਹੀ ਸੰਦਰਭਾਂ ਵਿੱਚ ਇਹ ਸਾਲ ਵਧੀਆ ਰਹਿ ਸਕਦਾ ਹੈ। ਪ੍ਰੇਮ ਵਿਆਹ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਵੀ ਇਹ ਸਾਲ ਚੰਗੇ ਨਤੀਜੇ ਦੇ ਸਕਦਾ ਹੈ। ਮਈ ਮਹੀਨੇ ਤੋਂ ਬਾਅਦ ਰਾਹੂ-ਕੇਤੂ ਦਾ ਪ੍ਰਭਾਵ ਸੱਤਵੇਂ ਘਰ 'ਤੇ ਰਹੇਗਾ, ਜੋ ਕਿ ਅੰਤਰਜਾਤੀ ਵਿਆਹ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਦੀ ਵੀ ਮੱਦਦ ਕਰ ਸਕਦਾ ਹੈ।

ਸਿੰਘ ਰਾਸ਼ੀਫਲ ਦੇ ਅਨੁਸਾਰ, ਜੇਕਰ ਸ਼ਾਦੀਸ਼ੁਦਾ ਜੀਵਨ ਦੀ ਗੱਲ ਕੀਤੀ ਜਾਵੇ, ਤਾਂ ਇਸ ਸੰਦਰਭ ਵਿੱਚ ਇਹ ਸਾਲ ਔਸਤ ਜਾਂ ਔਸਤ ਤੋਂ ਕੁਝ ਹੱਦ ਤੱਕ ਕਮਜ਼ੋਰ ਵੀ ਰਹਿ ਸਕਦਾ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਮਹੀਨੇ ਤੱਕ ਸ਼ਨੀ ਦਾ ਗੋਚਰ ਸੱਤਵੇਂ ਘਰ ਵਿੱਚ ਰਹੇਗਾ। ਇਸੇ ਤਰ੍ਹਾਂ ਮਈ ਤੋਂ ਬਾਅਦ ਰਾਹੂ-ਕੇਤੂ ਦਾ ਪ੍ਰਭਾਵ ਵੀ ਸੱਤਵੇਂ ਘਰ 'ਤੇ ਸ਼ੁਰੂ ਹੋ ਜਾਵੇਗਾ। ਇਹ ਦੋਵੇਂ ਹੀ ਸਥਿਤੀਆਂ ਚੰਗੀਆਂ ਨਹੀਂ ਹਨ। ਇਸ ਲਈ ਦੰਪਤੀ ਜੀਵਨ ਵਿੱਚ ਕਦੇ-ਕਦਾਈਂ ਕੁਝ ਸਮੱਸਿਆਵਾਂ ਦੇਖਣ ਨੂੰ ਮਿਲ ਸਕਦੀਆਂ ਹਨ। ਹਾਲਾਂਕਿ ਇਸ ਸਭ ਦੇ ਵਿਚਕਾਰ ਅਨੁਕੂਲ ਗੱਲ ਇਹ ਰਹੇਗੀ ਕਿ ਮਈ ਮਹੀਨੇ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਨਵੀਂ ਦ੍ਰਿਸ਼ਟੀ ਨਾਲ ਸੱਤਵੇਂ ਘਰ ਨੂੰ ਦੇਖ ਕੇ ਸਮੱਸਿਆਵਾਂ ਨੂੰ ਦੂਰ ਕਰਨ ਦਾ ਯਤਨ ਕਰਨਗੇ। ਇਸ ਦਾ ਮਤਲਬ ਹੈ ਕਿ ਸਮੱਸਿਆਵਾਂ ਆਉਣਗੀਆਂ, ਪਰ ਉਹ ਹੱਲ ਵੀ ਹੁੰਦੀਆਂ ਰਹਿਣਗੀਆਂ।

ਸਾਲ 2025 ਵਿੱਚ ਸਿੰਘ ਰਾਸ਼ੀ ਵਾਲ਼ਿਆਂ ਦਾ ਪਰਿਵਾਰਕ ਅਤੇ ਗ੍ਰਹਿਸਥ ਜੀਵਨ

ਸਿੰਘ ਰਾਸ਼ੀ ਵਾਲ਼ਿਓ, ਪਰਿਵਾਰਕ ਮਾਮਲਿਆਂ ਲਈ ਆਓਣ ਵਾਲ਼ਾ ਸਾਲ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਤੱਕ ਰਾਹੂ-ਕੇਤੂ ਦਾ ਪ੍ਰਭਾਵ ਦੂਜੇ ਘਰ 'ਤੇ ਹੈ, ਜੋ ਪਰਿਵਾਰਕ ਸਬੰਧਾਂ ਵਿੱਚ ਕਦੇ-ਕਦਾਈਂ ਕੁਝ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਪਰ ਸਿੰਘ ਰਾਸ਼ੀਫਲ 2025 ਦੇ ਅਨੁਸਾਰ, ਇਸ ਸਭ ਦੇ ਵਿਚਕਾਰ ਅਨੁਕੂਲ ਗੱਲ ਇਹ ਹੈ ਕਿ ਬ੍ਰਹਸਪਤੀ ਦਾ ਪ੍ਰਭਾਵ ਵੀ ਦੂਜੇ ਘਰ 'ਤੇ ਬਣਿਆ ਰਹੇਗਾ, ਜੋ ਕਿ ਸਮੱਸਿਆਵਾਂ ਨੂੰ ਦੂਰ ਕਰਨ ਦਾ ਕੰਮ ਕਰੇਗਾ। ਇਸ ਦਾ ਮਤਲਬ ਹੈ ਕਿ ਘਰ-ਪਰਿਵਾਰ ਦੇ ਲੋਕਾਂ ਦੇ ਵਿਚਕਾਰ ਆਪਸੀ ਅਣਬਣ ਅਤੇ ਗਲਤਫਹਿਮੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਜਾਂ ਹੋਰ ਕੋਈ ਸਮੱਸਿਆ ਵੀ ਆ ਸਕਦੀ ਹੈ, ਪਰ ਉਹ ਸਮੱਸਿਆ ਜਲਦੀ ਹੀ ਠੀਕ ਹੋ ਜਾਵੇਗੀ।

ਇਸ ਅਨੁਕੂਲਤਾ ਦੇ ਪਿੱਛੇ ਬਜ਼ੁਰਗਾਂ ਦੀ ਸਮਝਦਾਰੀ ਦੀ ਖਾਸ ਭੂਮਿਕਾ ਹੋਵੇਗੀ। ਇਸ ਸਥਿਤੀ ਵਿੱਚ ਤੁਹਾਨੂੰ ਵੀ ਬਜ਼ੁਰਗਾਂ ਦੀ ਗੱਲ ਸੁਣਣੀ ਚਾਹੀਦੀ ਹੈ। ਮਾਰਚ ਮਹੀਨੇ ਤੋਂ ਬਾਅਦ ਸ਼ਨੀ ਦਾ ਪ੍ਰਭਾਵ ਦੂਜੇ ਘਰ 'ਤੇ ਰਹੇਗਾ। ਸਿੰਘ ਰਾਸ਼ੀਫਲ ਦੇ ਅਨੁਸਾਰ ਇਹ ਵੀ ਕੁਝ ਹੱਦ ਤੱਕ ਕਮਜ਼ੋਰ ਸਥਿਤੀ ਹੋਵੇਗੀ। ਇਸ ਲਈ ਪਰਿਵਾਰਕ ਸਬੰਧਾਂ ਦੇ ਮਾਮਲੇ ਵਿੱਚ ਇਸ ਸਾਲ ਕਿਸੇ ਵੀ ਕਿਸਮ ਦੀ ਲਾਪਰਵਾਹੀ ਕਰਨੀ ਠੀਕ ਨਹੀਂ ਰਹੇਗੀ।

ਜੇਕਰ ਗ੍ਰਹਿਸਥ ਜੀਵਨ ਦੀ ਗੱਲ ਕੀਤੀ ਜਾਵੇ, ਤਾਂ ਇਸ ਸਾਲ ਕਿਸੇ ਵੱਡੀ ਸਮੱਸਿਆ ਦੀ ਸੰਭਾਵਨਾ ਨਹੀਂ ਹੈ। ਚੌਥੇ ਘਰ ਦੇ ਸੁਆਮੀ ਮੰਗਲ ਨੂੰ ਪੂਰੇ ਸਾਲ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਇਹ ਔਸਤ ਪੱਧਰ ਦਾ ਸਹਿਯੋਗ ਦੇ ਰਹੇ ਹਨ, ਯਾਨੀ ਕਿ ਕੁਝ ਸਮਾਂ ਚੰਗੇ ਅਤੇ ਕੁਝ ਸਮਾਂ ਕਮਜ਼ੋਰ ਨਤੀਜੇ ਦੇ ਰਹੇ ਹਨ। ਇਸੇ ਤਰ੍ਹਾਂ ਹੋਰ ਗ੍ਰਹਾਂ ਤੋਂ ਵੀ ਇਹੋ-ਜਿਹਾ ਹੀ ਸਹਿਯੋਗ ਮਿਲ ਰਿਹਾ ਹੈ, ਕਿਉਂਕਿ ਗ੍ਰਹਿ ਨਾ ਤਾਂ ਵਿਰੋਧ ਕਰ ਰਹੇ ਹਨ ਅਤੇ ਨਾ ਹੀ ਸਹਿਯੋਗ ਦੇ ਰਹੇ ਹਨ। ਅਜਿਹੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਗ੍ਰਹਿਸਥ ਜੀਵਨ ਤੁਹਾਡੇ ਕਰਮਾਂ ਦੇ ਅਨੁਸਾਰ ਆਪਣਾ ਨਤੀਜਾ ਦਿੰਦਾ ਰਹੇਗਾ।

ਸਾਲ 2025 ਵਿੱਚ ਸਿੰਘ ਰਾਸ਼ੀ ਵਾਲ਼ਿਆਂ ਲਈ ਜ਼ਮੀਨ, ਮਕਾਨ ਅਤੇ ਵਾਹਨ ਸੁੱਖ

ਸਿੰਘ ਰਾਸ਼ੀ ਵਾਲ਼ਿਓ, ਜ਼ਮੀਨ ਅਤੇ ਮਕਾਨ ਨਾਲ ਸਬੰਧਤ ਮਾਮਲਿਆਂ ਵਿੱਚ ਇਹ ਸਾਲ ਔਸਤ ਪੱਧਰ ਦੇ ਨਤੀਜੇ ਦੇ ਸਕਦਾ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀ ਕੋਸ਼ਿਸ਼ ਅਤੇ ਮਿਹਨਤ ਦੇ ਅਨੁਸਾਰ ਨਤੀਜੇ ਪ੍ਰਾਪਤ ਕਰਦੇ ਰਹੋਗੇ, ਪਰ ਇਸ ਮਾਮਲੇ ਵਿੱਚ ਕਿਸੇ ਵੀ ਕਿਸਮ ਦਾ ਜੋਖਿਮ ਲੈਣਾ ਠੀਕ ਨਹੀਂ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਮਹੀਨੇ ਤੱਕ ਸ਼ਨੀ ਦੀ ਦਸਵੀ ਦ੍ਰਿਸ਼ਟੀ ਚੌਥੇ ਘਰ 'ਤੇ ਰਹੇਗੀ। ਇਹ ਕਮਜ਼ੋਰ ਗੱਲ ਹੈ ਪਰ ਬ੍ਰਹਸਪਤੀ ਦੀ ਦ੍ਰਿਸ਼ਟੀ ਵੀ ਰਹੇਗੀ, ਜੋ ਅਨੁਕੂਲ ਗੱਲ ਹੈ।

ਮਾਰਚ ਤੋਂ ਬਾਅਦ, ਸ਼ਨੀ ਅੱਠਵੇਂ ਘਰ ਵਿੱਚ ਜਾ ਕੇ ਵੱਖ-ਵੱਖ ਮਾਮਲਿਆਂ ਵਿੱਚ ਕਮਜ਼ੋਰੀ ਦੇਣ ਦਾ ਕੰਮ ਕਰ ਸਕਦੇ ਹਨ, ਜਦੋਂ ਕਿ ਬ੍ਰਹਸਪਤੀ ਲਾਭ ਘਰ ਵਿੱਚ ਜਾ ਕੇ ਵੱਖ-ਵੱਖ ਮਾਮਲਿਆਂ ਵਿੱਚ ਅਨੁਕੂਲਤਾ ਦੇਣ ਦੀ ਕੋਸ਼ਿਸ਼ ਕਰਨਗੇ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਤੁਸੀਂ ਨਵੇਂ ਸਿਰੇ ਤੋਂ ਕੋਈ ਜ਼ਮੀਨ-ਜਾਇਦਾਦ ਖਰੀਦਣ ਜਾਂ ਬਣਾਉਣ ਦੀ ਇੱਛਾ ਰੱਖਦੇ ਹੋ ਤਾਂ ਬਹੁਤ ਸਮਝਦਾਰੀ ਨਾਲ ਅੱਗੇ ਵੱਧ ਸਕਦੇ ਹੋ, ਪਰ ਇਹਨਾਂ ਮਾਮਲਿਆਂ ਵਿੱਚ ਕਿਸੇ ਵੀ ਕਿਸਮ ਦਾ ਜੋਖਿਮ ਲੈਣਾ ਠੀਕ ਨਹੀਂ ਰਹੇਗਾ। ਸਿੰਘ ਰਾਸ਼ੀਫਲ 2025 ਦੇ ਅਨੁਸਾਰ, ਵਾਹਨ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਲਗਭਗ ਇਹੋ-ਜਿਹੇ ਨਤੀਜੇ ਮਿਲ ਸਕਦੇ ਹਨ। ਜੇਕਰ ਤੁਹਾਡਾ ਪੁਰਾਣਾ ਵਾਹਨ ਚੰਗਾ ਚੱਲ ਰਿਹਾ ਹੈ ਤਾਂ ਨਵੇਂ ਸਿਰੇ ਤੋਂ ਵਾਹਨ 'ਤੇ ਖਰਚ ਕਰਨ ਤੋਂ ਬਚਣਾ ਉਚਿਤ ਰਹੇਗਾ। ਜੇਕਰ ਤੁਸੀਂ ਕੋਈ ਪੁਰਾਣਾ ਵਾਹਨ ਖਰੀਦਣਾ ਚਾਹੁੰਦੇ ਹੋ, ਤਾਂ ਉਸ ਦੀ ਗੁਣਵੱਤਾ ਅਤੇ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਨਾ ਜ਼ਰੂਰੀ ਰਹੇਗਾ।

ਸਾਲ 2025 ਵਿੱਚ ਸਿੰਘ ਰਾਸ਼ੀ ਵਾਲ਼ਿਆਂ ਦੇ ਲਈ ਉਪਾਅ

ਰਤਨ, ਯੰਤਰ ਸਮੇਤ ਹਰ ਤਰ੍ਹਾਂ ਦੇ ਜੋਤਿਸ਼ ਉਪਾਵਾਂ ਦੇ ਲਈ ਵਿਜ਼ਿਟ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1. ਕੀ 2025 ਸਿੰਘ ਰਾਸ਼ੀ ਵਾਲਿਆਂ ਲਈ ਚੰਗਾ ਸਾਲ ਰਹੇਗਾ?

ਸਿੰਘ ਰਾਸ਼ੀਫਲ 2025 ਦੇ ਅਨੁਸਾਰ, ਸਿੰਘ ਰਾਸ਼ੀ ਦੇ ਲੋਕਾਂ ਲਈ ਸਾਲ 2025 ਔਸਤ ਤੋਂ ਚੰਗੇ ਨਤੀਜੇ ਲੈ ਕੇ ਆ ਰਿਹਾ ਹੈ। ਇਸ ਸਾਲ ਜਨਵਰੀ ਦੇ ਮੱਧ ਤੋਂ ਤੁਹਾਨੂੰ ਵਿੱਤ, ਕਰੀਅਰ ਅਤੇ ਪੜ੍ਹਾਈ ਦੇ ਖੇਤਰ ਨਾਲ ਸਬੰਧਤ ਚੰਗੇ ਨਤੀਜੇ ਮਿਲਣਗੇ।

2. ਸਿੰਘ ਰਾਸ਼ੀ ਦੇ ਲੋਕ ਕਦੋਂ ਤੱਕ ਪਰੇਸ਼ਾਨ ਰਹਿਣਗੇ?

ਸਿੰਘ ਰਾਸ਼ੀ ਵਾਲਿਆਂ ਉੱਤੇ ਸ਼ਨੀ ਦੀ ਸਾੜ੍ਹਸਤੀ 13 ਜੁਲਾਈ 2034 ਤੋਂ ਸ਼ੁਰੂ ਹੋ ਕੇ 29 ਜਨਵਰੀ 2041 ਤੱਕ ਚਲੇਗੀ।

3. ਸਿੰਘ ਰਾਸ਼ੀ ਦੇ ਲੋਕਾਂ ਲਈ ਕਿਹੜੇ ਭਗਵਾਨ ਸ਼ੁਭ ਹੁੰਦੇ ਹਨ?

ਸਿੰਘ ਰਾਸ਼ੀ ਦੇ ਲੋਕਾਂ ਨੂੰ ਸੂਰਜ ਦੇਵਤਾ ਦੀ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ। ਸੂਰਜ ਦੇਵਤਾ ਦੀ ਕਿਰਪਾ ਨਾਲ ਸਿੰਘ ਰਾਸ਼ੀ ਦੇ ਲੋਕਾਂ ਨੂੰ ਜੀਵਨ ਵਿੱਚ ਬਹੁਤ ਮਾਣ-ਸਨਮਾਨ ਪ੍ਰਾਪਤ ਹੁੰਦਾ ਹੈ। ਇਨ੍ਹਾਂ ਲੋਕਾਂ ਨੂੰ ਜੀਵਨ ਵਿੱਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹਿੰਦੀ। ਇਨ੍ਹਾਂ ਲੋਕਾਂ ਦਾ ਆਰਥਿਕ ਪੱਖ ਮਜ਼ਬੂਤ ਹੁੰਦਾ ਹੈ।

Talk to Astrologer Chat with Astrologer