ਸਾਲ 2025 ਵਿੱਚ ਸ਼ੁਭ ਮਹੂਰਤ

Author: Charu Lata | Updated Fri, 14 June, 2024 5:53 PM

ਐਸਟ੍ਰੋਸੇਜ ਦੇ ਇਸ ਲੇਖ਼ “ਸਾਲ 2025 ਵਿੱਚ ਸ਼ੁਭ ਮਹੂਰਤ” ਦੇ ਮਾਧਿਅਮ ਤੋਂ ਤੁਹਾਨੂੰ ਸਾਲ 2025 ਦੇ ਸ਼ੁਭ ਮਹੂਰਤਾਂ ਦੀ ਜਾਣਕਾਰੀ ਮਿਲੇਗੀ। ਸਨਾਤਨ ਧਰਮ ਵਿੱਚ ਹਰ ਕੰਮ ਨੂੰ ਕਰਨ ਤੋਂ ਪਹਿਲਾਂ ਸ਼ੁਭ ਮਹੂਰਤ ਦੇਖਿਆ ਜਾਂਦਾ ਹੈ, ਤਾਂ ਕਿ ਵਿਅਕਤੀ ਨੂੰ ਉਸ ਖਾਸ ਅਵਧੀ ਵਿੱਚ ਕੀਤੇ ਗਏ ਕੰਮ ਵਿੱਚ ਸਫਲਤਾ ਪ੍ਰਾਪਤ ਹੋ ਸਕੇ। ਆਮ ਸ਼ਬਦਾਂ ਵਿੱਚ ਕਹੀਏ ਤਾਂ ਉਹ ਸਮਾਂ, ਜਦੋਂ ਗ੍ਰਹਾਂ ਦੀ ਸਥਿਤੀ, ਦਸ਼ਾ ਜਾਂ ਨਛੱਤਰ ਅਨੁਕੂਲ ਹੋਣ, ਉਸ ਮਹੂਰਤ ਵਿੱਚ ਕੀਤਾ ਗਿਆ ਕੋਈ ਵੀ ਕੰਮ ਆਪਣੇ ਨਾਲ ਸੁੱਖ-ਸਮ੍ਰਿੱਧੀ ਅਤੇ ਕਾਮਯਾਬੀ ਲੈ ਕੇ ਆਉਂਦਾ ਹੈ। ਪਰ ਅਕਸਰ ਤੁਹਾਡੇ ਮਨ ਵਿੱਚ ਵੀ ਅਜਿਹੇ ਸਵਾਲ ਉੱਠਦੇ ਹੋਣਗੇ ਕਿ ਅਜਿਹਾ ਕਿਉਂ ਹੁੰਦਾ ਹੈ। ਤੁਹਾਡੇ ਮਨ ਵਿੱਚ ਉੱਠਣ ਵਾਲੇ ਇਹਨਾਂ ਸਵਾਲਾਂ ਦਾ ਜਵਾਬ ਤੁਹਾਨੂੰ ਐਸਟ੍ਰੋਸੇਜ ਦੇ ਇਸ ਆਰਟੀਕਲ ਤੋਂ ਮਿਲੇਗਾ।


ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਮਿਲੇਗਾ ਵਿਦਵਾਨ ਜੋਤਸ਼ੀਆਂ ਨਾਲ਼ ਗੱਲ ਕਰ ਕੇ

ਇਸ ਆਰਟੀਕਲ ਵਿੱਚ ਤੁਹਾਨੂੰ ਨਾ ਕੇਵਲ ਸਾਲ 2025 ਵਿੱਚ ਆਓਣ ਵਾਲੀਆਂ ਸ਼ੁਭ ਤਿਥੀਆਂ ਅਤੇ ਮਹੂਰਤ ਦੇ ਬਾਰੇ ਵਿੱਚ ਜਾਣਕਾਰੀ ਮਿਲੇਗੀ, ਬਲਕਿ ਹਿੰਦੂ ਧਰਮ ਵਿੱਚ ਸ਼ੁਭ ਮਹੂਰਤ ਦਾ ਮਹੱਤਵ, ਇਸ ਨੂੰ ਨਿਰਧਾਰਿਤ ਕਰਨ ਦੇ ਨਿਯਮ ਅਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ, ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਤਾਂ ਆਓ ਬਿਨਾਂ ਦੇਰ ਕੀਤੇ ਇਸ ਆਰਟੀਕਲ ਦੀ ਸ਼ੁਰੂਆਤ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਸ਼ੁਭ ਮਹੂਰਤ ਕੀ ਹੁੰਦਾ ਹੈ।

ਸ਼ੁਭ ਮਹੂਰਤ ਦਾ ਅਰਥ

ਸੌਖੇ ਸ਼ਬਦਾਂ ਵਿੱਚ ਸ਼ੁਭ ਮਹੂਰਤ ਉਹ ਸਮਾਂ ਹੁੰਦਾ ਹੈ, ਜਦੋਂ ਅਸੀਂ ਕਿਸੇ ਨਵੇਂ ਕਾਰਜ ਜਾਂ ਮੰਗਲ ਕਾਰਜ ਦੀ ਸ਼ੁਰੂਆਤ ਕਰ ਸਕਦੇ ਹਾਂ। ਸ਼ੁਭ ਮਹੂਰਤ ਦੇ ਦੌਰਾਨ ਸਭ ਗ੍ਰਹਿ ਅਤੇ ਨਛੱਤਰ ਅਨੁਕੂਲ ਸਥਿਤੀ ਵਿੱਚ ਹੁੰਦੇ ਹਨ। ਇਸ ਲਈ ਇਸ ਦੇ ਦੌਰਾਨ ਇਹ ਸਕਾਰਾਤਮਕ ਨਤੀਜੇ ਦੇ ਸਕਦੇ ਹਨ। ਹਿੰਦੂਆਂ ਦੁਆਰਾ ਹਰ ਸ਼ੁਭ ਅਤੇ ਮੰਗਲ ਕਾਰਜ ਨੂੰ ਕਰਨ ਤੋਂ ਪਹਿਲਾਂ ਮਹੂਰਤ ਅਤੇ ਤਿਥੀ ਦੇਖੀ ਜਾਂਦੀ ਹੈ ਅਤੇ ਸਭ ਤੋਂ ਉੱਤਮ ਸਮੇਂ ਨੂੰ ਹੀ ਸ਼ੁਭ ਮਹੂਰਤ ਕਿਹਾ ਜਾਂਦਾ ਹੈ। ਇਸ ਅਵਧੀ ਨੂੰ ਸਭ ਤਰ੍ਹਾਂ ਦੇ ਸ਼ੁਭ ਕੰਮਾਂ ਦੇ ਲਈ ਉੱਤਮ ਮੰਨਿਆ ਜਾਂਦਾ ਹੈ।

ਜਿਵੇਂ ਜਿਵੇਂ ਸਮੇਂ ਦੇ ਨਾਲ ਅਸੀਂ ਅੱਗੇ ਵੱਧ ਰਹੇ ਹਾਂ, ਸ਼ੁਭ ਮਹੂਰਤ ਦੇ ਪ੍ਰਤੀ ਲੋਕਾਂ ਦੀ ਵਿਚਾਰਧਾਰਾ ਵਿੱਚ ਵੀ ਪਰਿਵਰਤਨ ਆਇਆ ਹੈ ਅਤੇ ਉਹ ਬਿਨਾਂ ਸ਼ੁਭ ਮਹੂਰਤ ਦੇਖੇ ਹੀ ਨਵੇਂ ਅਤੇ ਮੰਗਲ ਕਾਰਜਾਂ ਦਾ ਆਰੰਭ ਕਰ ਦਿੰਦੇ ਹਨ। ਪਰ ਉਹਨਾਂ ਨੂੰ ਉਹਨਾਂ ਕਾਰਜਾਂ ਵਿੱਚ ਨਕਾਰਾਤਮਕ ਨਤੀਜਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਨਤੀਜੇ ਕਾਰਜਾਂ ਨੂੰ ਸ਼ੁਭ ਮਹੂਰਤ ਵਿੱਚ ਨਾ ਕਰਨ ਦੇ ਕਾਰਨ ਹੁੰਦੇ ਹਨ।

ਇਹ ਵੀ ਪੜ੍ਹੋ: ਰਾਸ਼ੀਫਲ 2025

ਸ਼ੁਭ ਮਹੂਰਤ ਮਹੱਤਵਪੂਰਣ ਕਿਓਂ ਹੈ?

ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਹਿੰਦੂ ਧਰਮ ਵਿੱਚ ਸ਼ੁਭ ਮਹੂਰਤ ਨੂੰ ਬਹੁਤ ਮਹੱਤਵਪੂਰਣ ਸਥਾਨ ਪ੍ਰਾਪਤ ਹੈ। ਅਸੀਂ ਸਾਰੇ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਦੋਂ ਕੋਈ ਵਿਅਕਤੀ ਕਿਸੇ ਨਵੇਂ ਕਾਰਜ ਦੀ ਸ਼ੁਰੂਆਤ ਕਰਦਾ ਹੈ, ਤਾਂ ਬਹੁਤ ਉਮੀਦ ਨਾਲ ਕਰਦਾ ਹੈ ਅਤੇ ਸ਼ੁਭ ਮਹੂਰਤ ਕਿਸੇ ਕੰਮ ਵਿੱਚ ਸਫਲਤਾ ਨੂੰ ਨਿਰਧਾਰਿਤ ਕਰਨ ਦੀ ਖਮਤਾ ਰੱਖਦੇ ਹਨ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਵਿਅਕਤੀ ਨੂੰ ਨਵੇਂ ਕਾਰਜ ਜਾਂ ਮੰਗਲ ਕਾਰਜ ਵਿੱਚ ਸਫਲਤਾ ਤਾਂ ਹੀ ਮਿਲ ਸਕਦੀ ਹੈ, ਜਦੋਂ ਉਸ ਕੰਮ ਨੂੰ ਸ਼ੁਭ ਮਹੂਰਤ ਵਿੱਚ ਕੀਤਾ ਜਾਵੇ, ਅਰਥਾਤ ਗ੍ਰਹਾਂ ਅਤੇ ਨਛੱਤਰਾਂ ਦੀ ਸ਼ੁਭ ਸਥਿਤੀ ਦੀ ਅਵਧੀ ਦੇ ਦੌਰਾਨ ਉਹਨਾਂ ਦੇ ਆਸ਼ੀਰਵਾਦ ਨਾਲ ਕੀਤਾ ਜਾਵੇ। ਹਾਲਾਂਕਿ ਸ਼ੁਭ ਅਤੇ ਮੰਗਲ ਕਾਰਜਾਂ ਦੇ ਲਈ ਸ਼ੁਭ ਮਹੂਰਤ ਦੇਖੇ ਜਾਣ ਦੀ ਪਰੰਪਰਾ ਵੈਦਿਕ ਕਾਲ ਤੋਂ ਹੀ ਹੈ, ਕਿਉਂਕਿ ਸ਼ੁਭ/ਅਸ਼ੁਭ ਮਹੂਰਤ ਤੋਂ ਹੀ ਕਾਰਜ ਦੀ ਸਫਲਤਾ/ਅਸਫਲਤਾ ਨਿਰਧਾਰਿਤ ਹੁੰਦੀ ਹੈ।

हिंदी में पढ़े : मुर्हत २०२५

ਸਾਲ 2025 ਦੇ ਸ਼ੁਭ ਮਹੂਰਤ: ਤਿਥੀ ਅਤੇ ਸਮਾਂ

ਅਜਿਹਾ ਮੰਨਿਆ ਜਾਂਦਾ ਹੈ ਕਿ ਜਿਹੜਾ ਵਿਅਕਤੀ ਆਪਣੇ ਜੀਵਨ ਵਿੱਚ ਸਮੇਂ ਦੇ ਮਹੱਤਵ ਨੂੰ ਸਮਝ ਜਾਂਦਾ ਹੈ, ਉਹ ਸਫਲ ਜ਼ਰੂਰ ਹੁੰਦਾ ਹੈ ਅਤੇ ਇਹ ਗੱਲ ਸ਼ੁਭ ਮਹੂਰਤ ਉੱਤੇ ਵੀ ਲਾਗੂ ਹੁੰਦੀ ਹੈ। ਮਾਨਤਾ ਹੈ ਕਿ ਸ਼ੁਭ ਮਹੂਰਤ ਵਿੱਚ ਜਿਹੜਾ ਕੰਮ ਪੂਰਾ ਕੀਤਾ ਜਾਂਦਾ ਹੈ, ਉਸ ਵਿੱਚ ਸ਼ੁਭ ਫਲ਼ ਪ੍ਰਾਪਤ ਹੁੰਦੇ ਹਨ ਅਤੇ ਉਹ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਹੁੰਦਾ ਹੈ। ਹਿੰਦੂ ਧਰਮ ਵਿੱਚ ਅਨੇਕਾਂ ਅਜਿਹੇ ਮੌਕੇ ਆਉਂਦੇ ਹਨ, ਜਦੋਂ ਵਿਅਕਤੀ ਸ਼ੁਭ ਮਹੂਰਤ ਨੂੰ ਦੇਖਣਾ ਅਤੇ ਉਸ ਦੇ ਅਨੁਸਾਰ ਕੰਮ ਕਰਨਾ ਪਸੰਦ ਕਰਦੇ ਹਨ, ਜਿਵੇਂ ਕਿ ਵਿਆਹ, ਅੰਨਪ੍ਰਾਸ਼ਨ, ਮੁੰਡਨ, ਵਿੱਦਿਆ-ਆਰੰਭ, ਉਪਨਯਨ ਆਦਿ। ਇਹਨਾਂ ਸੰਸਕਾਰਾਂ ਨੂੰ ਕਰਨ ਦੇ ਲਈ ਹਮੇਸ਼ਾ ਸ਼ੁਭ ਤਿਥੀ ਅਤੇ ਮਹੂਰਤ ਦੀ ਚੋਣ ਕੀਤੀ ਜਾਂਦੀ ਹੈ, ਤਾਂ ਕਿ ਇਹ ਵਿਅਕਤੀ ਦੇ ਜੀਵਨ ਵਿੱਚ ਭਾਗਾਂ ਭਰਿਆ ਰਹੇ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਜੇਕਰ ਤੁਸੀਂ ਵੀ ਆਉਣ ਵਾਲੇ ਸਾਲ ਵਿੱਚ ਵਿਆਹ ਜਾਂ ਆਪਣੇ ਬੱਚੇ ਦੇ ਮੁੰਡਨ, ਅੰਨਪ੍ਰਾਸ਼ਨ ਆਦਿ ਸੰਸਕਾਰ ਦੇ ਲਈ ਮਹੂਰਤ ਲੱਭ ਰਹੇ ਹੋ ਤਾਂ ਇਸ ਆਰਟੀਕਲ “ਸਾਲ 2025 ਵਿੱਚ ਸ਼ੁਭ ਮਹੂਰਤ” ਵਿੱਚ ਅਸੀਂ ਤੁਹਾਨੂੰ ਨਾਮਕਰਣ ਤੋਂ ਲੈ ਕੇ ਵਿਆਹ ਤੱਕ ਦੇ ਸ਼ੁਭ ਮਹੂਰਤ ਅਤੇ ਤਿਥੀਆਂ ਪ੍ਰਦਾਨ ਕਰ ਰਹੇ ਹਾਂ।

Click here to read in English: Shubh Muhurat 2025

ਕੰਨ ਵਿੰਨ੍ਹਣ ਦੇ ਮਹੂਰਤ

“ਮਹੂਰਤ 2025” ਦੇ ਅਨੁਸਾਰ, ਸਾਲ 2025 ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਸਭ ਤੋਂ ਜ਼ਿਆਦਾ ਸ਼ੁਭ ਮਹੂਰਤ ਅਤੇ ਤਿਥਿਆਂ ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਨ ਦੇ ਲਈ ਕਲਿੱਕ ਕਰੋ। 

ਵਿਆਹ ਦੇ ਮਹੂਰਤ

ਸਾਲ 2025 ਵਿੱਚ ਵਿਆਹ ਲਈ ਸਭ ਤੋਂ ਜ਼ਿਆਦਾ ਸ਼ੁਭ ਮਹੂਰਤ ਅਤੇ ਤਿਥਿਆਂ ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਨ ਦੇ ਲਈ ਕਲਿੱਕ ਕਰੋ। 

ਉਪਨਯਨ ਮਹੂਰਤ

ਸਾਲ 2025 ਵਿੱਚ ਉਪਨਯਨ ਸੰਸਕਾਰ ਦੇ ਲਈ ਸਭ ਤੋਂ ਜ਼ਿਆਦਾ ਸ਼ੁਭ ਮਹੂਰਤ ਅਤੇ ਤਿਥਿਆਂ ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਨ ਦੇ ਲਈ ਕਲਿੱਕ ਕਰੋ।

ਨਾਮਕਰਣ ਮਹੂਰਤ

ਸਾਲ 2025 ਵਿੱਚ ਨਾਮਕਰਣ ਸੰਸਕਾਰ ਦੇ ਲਈ ਸਭ ਤੋਂ ਜ਼ਿਆਦਾ ਸ਼ੁਭ ਮਹੂਰਤ ਅਤੇ ਤਿਥਿਆਂ ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਨ ਦੇ ਲਈ ਕਲਿੱਕ ਕਰੋ। 

ਅੰਨਪ੍ਰਾਸ਼ਨ ਮਹੂਰਤ

“ਮਹੂਰਤ 2025” ਦੇ ਅਨੁਸਾਰ, ਸਾਲ 2025 ਵਿੱਚ ਅੰਨਪ੍ਰਾਸ਼ਨ ਸੰਸਕਾਰ ਦੇ ਲਈ ਸਭ ਤੋਂ ਜ਼ਿਆਦਾ ਸ਼ੁਭ ਮਹੂਰਤ ਅਤੇ ਤਿਥਿਆਂ ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਨ ਦੇ ਲਈ ਕਲਿੱਕ ਕਰੋ।

ਆਓ ਹੁਣ ਅੱਗੇ ਵਧਦੇ ਹਾਂ ਅਤੇ ਤੁਹਾਨੂੰ ਦੱਸਦੇ ਹਾਂ ਕਿ ਸ਼ੁਭ ਮਹੂਰਤ ਦਾ ਨਿਰਮਾਣ ਕਿਸ ਤਰ੍ਹਾਂ ਹੁੰਦਾ ਹੈ।

ਕਿਵੇਂ ਹੁੰਦਾ ਹੈ ਸ਼ੁਭ ਮਹੂਰਤ ਦਾ ਨਿਰਮਾਣ?

ਸ਼ੁਭ ਮਹੂਰਤ ਨਾਲ ਜੁੜੀਆਂ ਕੁਝ ਮਹੱਤਵਪੂਰਣ ਗੱਲਾਂ ਦੇ ਬਾਰੇ ਵਿੱਚ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ, ਜਿਵੇਂ ਕਿ ਇਹ ਕੀ ਹੁੰਦਾ ਹੈ ਅਤੇ ਇਸ ਦਾ ਕੀ ਮਹੱਤਵ ਹੈ। ਪਰ ਇਹਨਾਂ ਸਭ ਦੇ ਬਾਵਜੂਦ ਵੀ ਤੁਹਾਡੇ ਮਨ ਵਿੱਚ ਇਹ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਸ਼ੁਭ ਮਹੂਰਤ ਕਿਵੇਂ ਬਣਦਾ ਹੈ ਅਤੇ ਅਸੀਂ ਕਿਸ ਤਰ੍ਹਾਂ ਜਾਣ ਸਕਦੇ ਹਾਂ ਕਿ ਕੋਈ ਮਹੂਰਤ ਸ਼ੁਭ ਹੈ ਜਾਂ ਨਹੀਂ ਹੈ। ਇਹਨਾਂ ਸਵਾਲਾਂ ਦੇ ਜਵਾਬ ਜਾਣਨ ਵਿੱਚ ਜੋਤਿਸ਼ ਤੁਹਾਡੀ ਸਹਾਇਤਾ ਕਰ ਸਕਦਾ ਹੈ, ਕਿਉਂਕਿ ਜੋਤਿਸ਼ ਵਿੱਦਿਆ ਦੇ ਮਾਧਿਅਮ ਤੋਂ ਅਸੀਂ ਹਰ ਸਵਾਲ ਦਾ ਜਵਾਬ ਜਾਣ ਸਕਦੇ ਹਾਂ। ਇਸ ਤਰ੍ਹਾਂ ਸ਼ੁਭ ਮਹੂਰਤ ਦੇ ਬਾਰੇ ਵਿੱਚ ਜੋਤਿਸ਼ ਵਿੱਚ ਵਿਸਥਾਰ ਪੂਰਵਕ ਵਰਣਨ ਕੀਤਾ ਗਿਆ ਹੈ।

ਸ਼ੁਭ ਮਹੂਰਤ ਦੇ ਨਿਰਧਾਰਣ ਦੇ ਲਈ ਤਿਥੀ, ਵਾਰ, ਯੋਗ, ਨਕਸ਼ੱਤਰ, ਨੌ ਗ੍ਰਹਾਂ ਦੀ ਸਥਿਤੀ, ਕਰਣ, ਸ਼ੁੱਕਰ-ਗੁਰੂ ਅਸਤ, ਅਧਿਕ ਮਾਸ, ਮਲ ਮਾਸ, ਸ਼ੁਭ-ਅਸ਼ੁਭ ਯੋਗ, ਰਾਹੂ ਕਾਲ, ਸ਼ੁਭ ਲਗਨ ਅਤੇ ਭੱਦਰਾ ਆਦਿ ਦੀ ਗਣਨਾ ਕੀਤੀ ਜਾਂਦੀ ਹੈ। ਪਰ ਸ਼ੁਭ ਮਹੂਰਤ ਦੀ ਤਰਾਂ ਹੀ ਅਸ਼ੁਭ ਮਹੂਰਤ ਵੀ ਹੁੰਦੇ ਹਨ, ਜੋ ਕਿ ਕਾਰਜ ਦੀ ਸਫਲਤਾ-ਅਸਫਲਤਾ ਤੈਅ ਕਰਦੇ ਹਨ। ਇਸ ਤਰ੍ਹਾਂ ਸਨਾਤਨ ਧਰਮ ਵਿੱਚ ਸਮਾਂ ਮਾਪਣ ਦੀ ਇਕਾਈ ਦੇ ਰੂਪ ਵਿੱਚ ਮਹੂਰਤ ਨੂੰ ਦੇਖਿਆ ਜਾਂਦਾ ਹੈ।

ਨਾਲ ਹੀ ਪੰਚਾਂਗ ਦੇ ਅਨੁਸਾਰ ਇੱਕ ਦਿਨ ਵਿੱਚ 24 ਘੰਟੇ ਹੁੰਦੇ ਹਨ, ਜਿਸ ਦੇ ਆਧਾਰ ‘ਤੇ ਇੱਕ ਦਿਨ ਵਿੱਚ ਕੁਲ 30 ਮਹੂਰਤ ਨਿੱਕਲਦੇ ਹਨ। ਅਜਿਹੇ ਵਿੱਚ ਹਰ ਮਹੂਰਤ 48 ਮਿੰਟ ਤੱਕ ਚਲਦਾ ਹੈ। ਇਸ ਸਾਰਣੀ ਦੇ ਦੁਆਰਾ ਤੁਸੀਂ ਜਾਣ ਸਕਦੇ ਹੋ ਕਿ ਕਿਹੜਾ ਮਹੂਰਤ ਸ਼ੁਭ ਹੈ ਅਤੇ ਕਿਹੜਾ ਅਸ਼ੁਭ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਸ਼ੁਭ-ਅਸ਼ੁਭ ਮਹੂਰਤਾਂ ਦੀ ਪੂਰੀ ਸੂਚੀ

ਮਹੂਰਤ ਦਾ ਨਾਮ

ਮਹੂਰਤ ਦੀ ਪ੍ਰਵਿਰਤੀ

ਰੁਦ੍ਰ

ਅਸ਼ੁਭ

ਆਹਿ

ਅਸ਼ੁਭ

ਮਿੱਤਰ

ਸ਼ੁਭ

ਪਿਤਰ

ਅਸ਼ੁਭ

ਵਸੁ

ਸ਼ੁਭ

ਵਰਾਹ

ਸ਼ੁਭ

ਵਿਸ਼ਵੇਦੇਵਾ

ਸ਼ੁਭ

ਵਿਧੀ

ਸ਼ੁਭ (ਸੋਮਵਾਰ ਅਤੇ ਸ਼ੁੱਕਰਵਾਰ ਤੋਂ ਇਲਾਵਾ)

ਸਤਮੁਖੀ

ਸ਼ੁਭ

ਪੁਰੂਹੁਤ

ਅਸ਼ੁਭ

ਵਾਹਿਣੀ

ਅਸ਼ੁਭ

ਨਕਤਨਕਰਾ

ਅਸ਼ੁਭ

ਵਰੁਣ

ਸ਼ੁਭ

ਅਰਯਮਾ

ਸ਼ੁਭ (ਐਤਵਾਰ ਤੋਂ ਇਲਾਵਾ)

ਭਗ

ਅਸ਼ੁਭ

ਗਿਰੀਸ਼

ਅਸ਼ੁਭ

ਅਜਪਾਦ

ਅਸ਼ੁਭ

ਅਹਿਰ-ਬੁਧਨਯ

ਸ਼ੁਭ

ਪੁਸ਼ਯ

ਸ਼ੁਭ

ਅਸ਼ਵਨੀ

ਸ਼ੁਭ

ਯਮ

ਅਸ਼ੁਭ

ਅਗਨੀ

ਸ਼ੁਭ

ਵਿਧਾਤ੍ਰੀ

ਸ਼ੁਭ

ਕੰਡ

ਸ਼ੁਭ

ਅਦਿਤੀ

ਸ਼ੁਭ

ਅਤਿ ਸ਼ੁਭ

ਬਹੁਤ ਸ਼ੁਭ

ਵਿਸ਼ਣੂੰ

ਸ਼ੁਭ

ਦਯੁਮਦਗਦਯੁਤਿ

ਸ਼ੁਭ

ਬ੍ਰਹਮ

ਬਹੁਤ ਸ਼ੁਭ

ਸਮੁਦ੍ਰ੍ਰਮ

ਸ਼ੁਭ

ਕੁੰਡਲੀ ਵਿੱਚ ਮੌਜੂਦ ਰਾਜ ਯੋਗ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ

ਸ਼ੁਭ ਮਹੂਰਤ ਦੀ ਗਣਨਾ ਵਿੱਚ ਇਹਨਾਂ 5 ਗੱਲਾਂ ਦਾ ਧਿਆਨ ਰੱਖੋ

ਪੰਚਾਂਗ ਵਿੱਚ ਸ਼ੁਭ ਮਹੂਰਤ ਦੀ ਗਣਨਾ ਕਰਦੇ ਸਮੇਂ ਤਿਥੀ, ਵਾਰ, ਯੋਗ, ਕਰਣ ਅਤੇ ਨਕਸ਼ੱਤਰ ਆਦਿ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। “ਸਾਲ 2025 ਵਿੱਚ ਸ਼ੁਭ ਮਹੂਰਤ” ਦੇ ਅਨੁਸਾਰ ਅਜਿਹੇ ਵਿੱਚ ਇਹਨਾਂ ਪੰਜ ਤੱਥਾਂ ਨੂੰ ਸ਼ੁਭ ਮਹੂਰਤ ਨਿਰਧਾਰਿਤ ਕਰਦੇ ਸਮੇਂ ਸਭ ਤੋਂ ਪਹਿਲਾਂ ਦੇਖਿਆ ਜਾਂਦਾ ਹੈ। ਆਓ ਇਹਨਾਂ ਦੇ ਵਿਸ਼ੇ ਵਿੱਚ ਵਿਸਥਾਰ ਨਾਲ ਗੱਲ ਕਰਦੇ ਹਾਂ।

ਤਿਥੀ

ਸ਼ੁਭ ਮਹੂਰਤ ਦੀ ਚੋਣ ਕਰਦੇ ਸਮੇਂ ਤਿਥੀ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਪੰਚਾਂਗ ਦੇ ਅਨੁਸਾਰ ਇੱਕ ਮਹੀਨੇ ਵਿੱਚ ਕੁਲ 30 ਦਿਨ ਅਰਥਾਤ 30 ਤਿਥੀਆਂ ਹੁੰਦੀਆਂ ਹਨ, ਜਿਨਾਂ ਨੂੰ 15-15 ਦੇ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਇਹਨਾਂ ਨੂੰ ਸ਼ੁਕਲ ਅਤੇ ਕ੍ਰਿਸ਼ਣ ਪੱਖ ਕਿਹਾ ਜਾਂਦਾ ਹੈ। ਮੱਸਿਆ ਵਾਲੇ ਪੱਖ ਨੂੰ ਕ੍ਰਿਸ਼ਣ ਅਤੇ ਪੂਰਨਮਾਸੀ ਵਾਲੇ ਪੱਖ ਨੂੰ ਸ਼ੁਕਲ ਪੱਖ ਕਹਿੰਦੇ ਹਨ। ਹੁਣ ਅਸੀਂ ਤੁਹਾਨੂੰ ਦੱਸਾਂਗੇ ਸ਼ੁਕਲ ਪੱਖ ਅਤੇ ਕ੍ਰਿਸ਼ਣ ਪੱਖ ਵਿੱਚ ਪੈਣ ਵਾਲੀਆਂ ਤਿਥੀਆਂ ਦੇ ਬਾਰੇ ਵਿੱਚ:

ਸ਼ੁਕਲ ਪੱਖ

ਕ੍ਰਿਸ਼ਣ ਪੱਖ

ਪ੍ਰਤਿਪਦਾ ਤਿਥੀ

ਪ੍ਰਤਿਪਦਾ ਤਿਥੀ

ਦੂਜ ਤਿਥੀ

ਦੂਜ ਤਿਥੀ

ਤੀਜ ਤਿਥੀ

ਤੀਜ ਤਿਥੀ

ਚੌਥ ਤਿਥੀ

ਚੌਥ ਤਿਥੀ

ਪੰਚਮੀ ਤਿਥੀ

ਪੰਚਮੀ ਤਿਥੀ

ਛਠੀ ਤਿਥੀ

ਛਠੀ ਤਿਥੀ

ਸੱਤਿਓਂ ਤਿਥੀ

ਸੱਤਿਓਂ ਤਿਥੀ

ਅਸ਼ਟਮੀ ਤਿਥੀ

ਅਸ਼ਟਮੀ ਤਿਥੀ

ਨੌਮੀ ਤਿਥੀ

ਨੌਮੀ ਤਿਥੀ

ਦਸ਼ਮੀ ਤਿਥੀ

ਦਸ਼ਮੀ ਤਿਥੀ

ਇਕਾਦਸ਼ੀ ਤਿਥੀ

ਇਕਾਦਸ਼ੀ ਤਿਥੀ

ਦੁਆਦਸ਼ੀ ਤਿਥੀ

ਦੁਆਦਸ਼ੀ ਤਿਥੀ

ਤੇਰਸ ਤਿਥੀ

ਤੇਰਸ ਤਿਥੀ

ਚੌਦਸ ਤਿਥੀ

ਚੌਦਸ ਤਿਥੀ

ਪੂਰਨਮਾਸ਼ੀ ਤਿਥੀ

ਪੂਰਨਮਾਸ਼ੀ ਤਿਥੀ

ਵਾਰ ਜਾਂ ਦਿਨ

ਵਾਰ ਜਾਂ ਦਿਨ ਵੀ ਸ਼ੁਭ ਮਹੂਰਤ ਦੇ ਨਿਰਧਾਰਣ ਵਿੱਚ ਮਹੱਤਵਪੂਰਣ ਸਥਾਨ ਰੱਖਦਾ ਹੈ। ਪੰਚਾਗ ਵਿੱਚ ਹਫਤੇ ਦੇ ਕੁਝ ਦਿਨ ਅਜਿਹੇ ਹੁੰਦੇ ਹਨ, ਜਦੋਂ ਮੰਗਲ ਕਾਰਜ ਨਹੀਂ ਕੀਤੇ ਜਾਂਦੇ, ਜਿਨਾਂ ਵਿੱਚ ਐਤਵਾਰ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਇਸ ਦੇ ਉਲਟ ਵੀਰਵਾਰ, ਮੰਗਲਵਾਰ ਨੂੰ ਸਭ ਕੰਮਾਂ ਦੇ ਲਈ ਸ਼ੁਭ ਮੰਨਿਆ ਜਾਂਦਾ ਹੈ।

ਨਕਸ਼ੱਤਰ

ਸ਼ੁਭ ਮਹੂਰਤ ਦੇ ਨਿਰਧਾਰਨ ਦਾ ਤੀਜਾ ਪਹਿਲੂ ਨਕਸ਼ੱਤਰ ਹੁੰਦਾ ਹੈ। ਜੋਤਿਸ਼ ਵਿੱਚ ਕੁੱਲ 27 ਨਕਸ਼ਤਰ ਦੱਸੇ ਗਏ ਹਨ ਅਤੇ ਇਹਨਾਂ ਵਿੱਚੋਂ ਕੁਝ ਨਕਸ਼ੱਤਰਾਂ ਨੂੰ ਸ਼ੁਭ ਜਾਂ ਅਸ਼ੁਭ ਮੰਨਿਆ ਗਿਆ ਹੈ। ਨਾਲ ਹੀ ਹਰ ਨਕਸ਼ੱਤਰ ਉੱਤੇ ਕਿਸੇ ਨਾ ਕਿਸੇ ਗ੍ਰਹਿ ਦਾ ਸੁਆਮਿੱਤਵ ਹੁੰਦਾ ਹੈ। ਆਓ ਜਾਣੀਏ ਕਿ ਕਿਹੜੇ ਨਕਸ਼ੱਤਰ ਉੱਤੇ ਕਿਹੜਾ ਗ੍ਰਹਿ ਸ਼ਾਸਨ ਕਰਦਾ ਹੈ:

ਨਕਸ਼ੱਤਰ ਅਤੇ ਸੁਆਮੀ ਗ੍ਰਹਿ ਦੇ ਨਾਂ

ਨਕਸ਼ੱਤਰਾਂ ਦੇ ਨਾਂ

ਸੁਆਮੀ ਗ੍ਰਹਿ

ਅਸ਼ਵਨੀ, ਮਘਾ, ਮੂਲ

ਕੇਤੂ

ਭਰਣੀ, ਪੂਰਵਾਫੱਗਣੀ, ਪੂਰਵਾਸ਼ਾੜਾ

ਸ਼ੁੱਕਰ

ਕ੍ਰਿਤੀਕਾ, ਉੱਤਰਾਫੱਗਣੀ, ਉੱਤਰਾਸ਼ਾੜਾ

ਸੂਰਜ

ਰੋਹਿਣੀ, ਹਸਤ, ਸ਼੍ਰਵਣ

ਚੰਦਰ

ਮ੍ਰਿਗਸ਼ਿਰਾ, ਚਿੱਤਰਾ, ਧਨਿਸ਼ਠਾ

ਮੰਗਲ

ਆਰਦ੍ਰਾ, ਸਵਾਤੀ, ਸ਼ਤਭਿਸ਼ਾ

ਰਾਹੂ

ਪੁਨਰਵਸੁ, ਵਿਸ਼ਾਖਾ, ਪੂਰਵਾਭਾਦ੍ਰਪਦ

ਬ੍ਰਹਸਪਤੀ

ਪੁਸ਼ਯ, ਅਨੁਰਾਧਾ, ਉੱਤਰਾਭਾਦ੍ਰਪਦ

ਸ਼ਨੀ

ਅਸ਼ਲੇਸ਼ਾ, ਜਯੇਸ਼ਠਾ, ਰੇਵਤੀ

ਬੁੱਧ

ਯੋਗ

ਸ਼ੁਭ ਮਹੂਰਤ ਦੇ ਨਿਰਧਾਰਣ ਵਿੱਚ ਯੋਗ ਵੀ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਜੋਤਿਸ਼ ਸ਼ਾਸਤਰ ਵਿੱਚ ਸੂਰਜ ਅਤੇ ਚੰਦਰ ਦੀ ਸਥਿਤੀ ਦੇ ਅਧਾਰ ਉੱਤੇ ਕੁੱਲ 27 ਯੋਗਾਂ ਦਾ ਵਰਣਨ ਕੀਤਾ ਗਿਆ ਹੈ ਅਤੇ ਇਹਨਾਂ ਵਿੱਚੋਂ 9 ਯੋਗ ਅਸ਼ੁਭ ਅਤੇ 18 ਯੋਗ ਸ਼ੁਭ ਹੁੰਦੇ ਹਨ ਜਿਨਾਂ ਦੇ ਨਾਂ ਇਸ ਤਰਾਂ ਹਨ:

ਸ਼ੁਭ ਯੋਗ: ਹਰਸ਼ਣ, ਸਿੱਧੀ, ਵਰਿਯਾਨ, ਸ਼ਿਵ, ਸਿੱਧ, ਸਾਧਯ, ਸ਼ੁਭ, ਸ਼ੁਕਲ, ਬ੍ਰਹਮ, ਐਂਦ੍ਰ, ਪ੍ਰੀਤਿ, ਆਯੂਸ਼ਮਾਨ, ਸੁਭਾਗ, ਸ਼ੋਭਨ, ਸੁਕਰਮਾ, ਧ੍ਰਿਤੀ, ਵ੍ਰਿੱਧੀ, ਧਰੁਵ।

ਅਸ਼ੁਭ ਯੋਗ: ਸ਼ੂਲ, ਗੰਡ, ਵਯਾਘਾਤ, ਵਿਸ਼ਕੁੰਭ, ਅਤਿਗੰਡ, ਪਰਿਘ, ਵੈਧ੍ਰਿਤਿ, ਵਜ੍ਰ, ਵਯਤਿਪਾਤ।

ਕਰਣ

ਕਰਣ ਸ਼ੁਭ ਮਹੂਰਤ ਦੇ ਨਿਰਧਾਰਣ ਦਾ ਪੰਜਵਾਂ ਅਤੇ ਅੰਤਿਮ ਪਹਿਲੂ ਹੁੰਦਾ ਹੈ। ਪੰਚਾਂਗ ਦੇ ਅਨੁਸਾਰ ਇੱਕ ਤਿਥੀ ਵਿੱਚ ਦੋ ਕਰਣ ਹੁੰਦੇ ਹਨ ਅਤੇ ਇੱਕ ਤਿਥੀ ਦੇ ਪਹਿਲੇ ਅੱਧ ਅਤੇ ਦੂਜੇ ਅੱਧ ਵਿੱਚ ਇੱਕ-ਇੱਕ ਕਰਣ ਹੁੰਦਾ ਹੈ। ਇਸੇ ਕ੍ਰਮ ਵਿੱਚ ਕਰਣ ਦੀ ਸੰਖਿਆ 11 ਹੋ ਜਾਂਦੀ ਹੈ ਅਤੇ ਇਸ ਵਿੱਚ 4 ਕਰਣ ਸਥਿਰ, ਜਦੋਂ ਕਿ 7 ਚਰ ਪ੍ਰਕਿਰਤੀ ਦੇ ਹੁੰਦੇ ਹਨ। ਆਓ ਅੱਗੇ ਵਧਦੇ ਹਾਂ ਅਤੇ “ਸਾਲ 2025 ਵਿੱਚ ਸ਼ੁਭ ਮਹੂਰਤ” ਦੇ ਅਨੁਸਾਰ ਇਹਨਾਂ ਕਰਣਾਂ ਦੇ ਨਾਵਾਂ ਅਤੇ ਪ੍ਰਕਿਰਤੀ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਹਾਂ। ਸਥਿਰ ਅਤੇ ਚਰ ਕਰਣਾਂ ਦੇ ਨਾਂ ਹੇਠਾਂ ਦਿੱਤੇ ਗਏ ਹਨ:

ਸਥਿਰ ਕਰਣ

ਚਤੁਸ਼ਪਾਦ, ਕਿਸਤੁਘਨ, ਸ਼ਕੁਨੀ, ਨਾਗ

ਚਰ ਕਰਣ

ਵਿਸ਼ਟੀ ਜਾਂ ਭਦ੍ਰਾ, ਕੌਲਵ, ਗਰ, ਤੈਤਿਲ, ਵਣਿਜ, ਬਵ, ਬਾਲਵ

ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!

ਸ਼ੁਭ ਮਹੂਰਤ ਦੇ ਦੌਰਾਨ ਇਹ ਕੰਮ ਕਰਨ ਤੋਂ ਬਚੋ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

વારંવાર પુછવામાં આવતા પ્રશ્નો

1: 2025 માં લગ્નનું શુભ મુહૂર્ત ક્યારે છે?

14 માર્ચ સુધી લગ્નના 40 દિવસ રહેશે.

2: લગ્ન માટે કઈ ક્ષણ વધુ સારી છે?

લગ્ન માટે અભિજીત મુહૂર્ત અને સંધ્યા મુહૂર્ત ખૂબ જ શુભ માનવામાં આવે છે.

3: 2024 માં ખરમાસ ક્યારે છે?

જ્યારે સૂર્ય મીન અથવા ધનુ રાશિમાં હોય ત્યારે ખરમ થાય છે.

4: કઈ ઉંમરે લગ્ન કરવા તે કેવી રીતે સમજવું?

જો તમારી પાસે સાતમા ભાવમાં બુધ અથવા ચંદ્ર હોય તો તમારા લગ્ન 18 થી 23 વર્ષની નાની ઉંમરમાં થશે.

Talk to Astrologer Chat with Astrologer