ਸ਼ਨੀ ਗੋਚਰ 2025 ਵਿੱਚ ਅਸੀਂ ਨਵੇਂ ਸਾਲ ਵਿੱਚ ਸ਼ਨੀ ਦੇ ਗੋਚਰ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਸ਼ਨੀ ਗ੍ਰਹਿ ਨੂੰ ਨਿਆਂਧੀਸ਼ ਅਤੇ ਦੰਡਨਾਇਕ ਵੀ ਕਿਹਾ ਜਾਂਦਾ ਹੈ। ਲੰਬੇ ਸਮੇਂ ਤੋਂ ਇਹ ਆਪਣੀ ਕੁੰਭ ਰਾਸ਼ੀ ਵਿੱਚ ਬਿਰਾਜਮਾਨ ਸੀ ਅਤੇ ਹੁਣ ਸ਼ਨੀ ਆਪਣੀ ਕੁੰਭ ਰਾਸ਼ੀ ਤੋਂ ਨਿੱਕਲ ਕੇ ਬ੍ਰਹਸਪਤੀ ਦੇ ਸੁਆਮਿੱਤਵ ਵਾਲੀ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਸ਼ਨੀ 29 ਮਾਰਚ 2025 ਨੂੰ ਰਾਤ 22:07 ਵਜੇ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰ ਜਾਵੇਗਾ ਅਤੇ ਇਸ ਦੇ ਨਾਲ ਹੀ ਮਕਰ ਰਾਸ਼ੀ ਦੇ ਜਾਤਕਾਂ ਦੀ ਸਾੜ੍ਹਸਤੀ ਖਤਮ ਹੋ ਜਾਵੇਗੀ ਅਤੇ ਮੇਖ਼ ਰਾਸ਼ੀ ਦੇ ਜਾਤਕਾਂ ਦੀ ਸਾੜ੍ਹਸਤੀ ਸ਼ੁਰੂ ਹੋ ਜਾਵੇਗੀ।
ਸ਼ਨੀ ਗ੍ਰਹਿ ਦਾ ਗੋਚਰ ਲਗਭੱਗ ਢਾਈ ਸਾਲ ਤੱਕ ਇੱਕ ਰਾਸ਼ੀ ਵਿੱਚ ਹੋਣ ਦੇ ਕਾਰਨ ਇਹ ਸਭ ਤੋਂ ਜ਼ਿਆਦਾ ਲੰਬੀ ਅਵਧੀ ਤੱਕ ਇੱਕ ਰਾਸ਼ੀ ਵਿੱਚ ਗੋਚਰ ਕਰਦਾ ਹੈ, ਜਿਸ ਦਾ ਪ੍ਰਭਾਵ ਸਭ ਜੀਵਧਾਰੀਆਂ ਉੱਤੇ ਪੈਂਦਾ ਹੈ। ਸ਼ਨੀ ਦੇ ਮੀਨ ਰਾਸ਼ੀ ਵਿੱਚ ਗੋਚਰ ਕਰਨ ਨਾਲ ਮੇਖ਼ ਰਾਸ਼ੀ ਨੂੰ ਪਹਿਲੇ ਚਰਣ ਦੀ, ਮੀਨ ਰਾਸ਼ੀ ਨੂੰ ਦੂਜੇ ਚਰਣ ਦੀ ਅਤੇ ਕੁੰਭ ਰਾਸ਼ੀ ਨੂੰ ਆਖਰੀ ਚਰਣ ਦੀ ਸਾੜ੍ਹਸਤੀ ਪ੍ਰਭਾਵਿਤ ਕਰੇਗੀ। ਜਿੱਥੋਂ ਤੱਕ ਸ਼ਨੀ ਦੀ ਢਈਆ ਜਾਂ ਪਨੌਤੀ ਦਾ ਸਵਾਲ ਹੈ, ਤਾਂ ਬ੍ਰਿਸ਼ਚਕ ਰਾਸ਼ੀ ਦੀ ਢਈਆ ਖਤਮ ਹੋ ਜਾਵੇਗੀ ਅਤੇ ਧਨੂੰ ਰਾਸ਼ੀ ਦੀ ਢਈਆ ਸ਼ੁਰੂ ਹੋਵੇਗੀ ਅਤੇ ਕਰਕ ਰਾਸ਼ੀ ਦੇ ਲਈ ਕੰਟਕ ਸ਼ਨੀ ਦੀ ਦਸ਼ਾ ਖਤਮ ਹੋ ਜਾਵੇਗੀ ਅਤੇ ਸਿੰਘ ਰਾਸ਼ੀ ਦੇ ਲਈ ਸ਼ੁਰੂ ਹੋ ਜਾਵੇਗੀ।
ਭਵਿੱਖ ਨਾਲ਼ ਜੁੜੀ ਹੋਈ ਕਿਸੇ ਵੀ ਸਮੱਸਿਆ ਦਾ ਹੱਲ ਮਿਲੇਗਾ ਵਿਦਵਾਨ ਜੋਤਸ਼ੀਆਂ ਨਾਲ਼ ਗੱਲ ਕਰਕੇ
ਇਸੇ ਸਾਲ 29 ਮਾਰਚ ਨੂੰ ਸ਼ਨੀ ਦੇ ਕੁੰਭ ਰਾਸ਼ੀ ਵਿੱਚੋਂ ਨਿੱਕਲ਼ ਕੇ ਮੀਨ ਰਾਸ਼ੀ ਵਿੱਚ ਗੋਚਰ ਕਰਨ ਤੋਂ ਪਹਿਲਾਂ 22 ਫਰਵਰੀ 2025 ਨੂੰ ਸਵੇਰੇ 11:23 ਵਜੇ ਸ਼ਨੀ ਮਹਾਰਾਜ ਅਸਤ ਸਥਿਤੀ ਵਿੱਚ ਆ ਜਾਵੇਗਾ ਅਤੇ ਜਦੋਂ ਇਹ 29 ਮਾਰਚ 2025 ਨੂੰ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ, ਤਾਂ ਅਸਤ ਸਥਿਤੀ ਵਿੱਚ ਹੀ ਹੋਵੇਗਾ ਅਤੇ ਉੱਥੋਂ 31 ਮਾਰਚ 2025 ਨੂੰ 00:43 ਵਜੇ ਅਸਤ ਸਥਿਤੀ ਤੋਂ ਉਦੇ ਸਥਿਤੀ ਵਿੱਚ ਆ ਜਾਵੇਗਾ।
ਸ਼ਨੀ ਮੀਨ ਰਾਸ਼ੀ ਵਾਲਿਆਂ ਦੇ ਲਈ ਵਿਸ਼ੇਸ਼ ਪ੍ਰਭਾਵਸ਼ਾਲੀ ਗ੍ਰਹਿ ਬਣ ਜਾਵੇਗਾ। ਇਸੇ ਮੀਨ ਰਾਸ਼ੀ ਵਿੱਚ 13 ਜੁਲਾਈ 2025 ਨੂੰ ਸਵੇਰੇ 7:24 ਵਜੇ ਉਹ ਵੱਕਰੀ ਸਥਿਤੀ ਵਿੱਚ ਆਪਣੀ ਚਾਲ ਸ਼ੁਰੂ ਕਰੇਗਾ ਅਤੇ 28 ਨਵੰਬਰ 2025 ਨੂੰ ਸਵੇਰੇ 7:26 ਵਜੇ ਉਹ ਮਾਰਗੀ ਸਥਿਤੀ ਵਿੱਚ ਆ ਜਾਵੇਗਾ।
ਸ਼ਨੀ ਇੱਕ ਅਨੁਸ਼ਾਸਨ ਸਿਖਾਓਣ ਵਾਲਾ ਗ੍ਰਹਿ ਹੈ, ਜੋ ਨਿਆਂ ਦਾ ਸਿਧਾਂਤ ਦਿੰਦਾ ਹੈ। ਉਹ ਅਧਿਆਪਕ ਦੀ ਤਰ੍ਹਾਂ ਸਾਡੀਆਂ ਊਰਜਾਵਾਂ ਨੂੰ ਇਕੱਠੇ ਕਰਨਾ ਅਤੇ ਉਹਨਾਂ ਤੋਂ ਸਹੀ ਢੰਗ ਨਾਲ ਕੰਮ ਲੈਣਾ ਸਿਖਾਉਂਦਾ ਹੈ, ਤਾਂ ਕਿ ਅਸੀਂ ਸਹੀ ਰਸਤੇ ‘ਤੇ ਚੱਲ ਸਕੀਏ ਅਤੇ ਗਲਤ ਰਸਤੇ ਉੱਤੇ ਚੱਲਣ ਤੋਂ ਬਾਅਦ ਵਾਰ-ਵਾਰ ਸਾਵਧਾਨ ਕਰਨ ‘ਤੇ ਵੀ ਜੇਕਰ ਅਸੀਂ ਨਹੀਂ ਸਮਝਦੇ, ਤਾਂ ਸਾਨੂੰ ਸਜ਼ਾ ਦੇਣ ਦਾ ਅਧਿਕਾਰ ਵੀ ਸ਼ਨੀ ਦੇਵ ਨੂੰ ਹੀ ਪ੍ਰਾਪਤ ਹੈ। ਇਹ ਸਾਨੂੰ ਸੀਮਾਵਾਂ ਵਿੱਚ ਰਹਿਣਾ ਅਤੇ ਆਪਣੇ ਕੰਮ ਨੂੰ ਮਹੱਤਵ ਦੇਣਾ ਸਿਖਾਉਂਦਾ ਹੈ। ਮੀਨ ਰਾਸ਼ੀ ਵਿੱਚ ਸ਼ਨੀ ਮਹਾਰਾਜ ਦੇ ਹੋਣ ਨਾਲ ਦੇਵ ਗੁਰੂ ਬ੍ਰਹਸਪਤੀ ਦੇ ਗਿਆਨ ਦੀ ਰਾਸ਼ੀ ਵਿੱਚ ਜਦੋਂ ਸ਼ਨੀ ਗੋਚਰ ਕਰੇਗਾ, ਤਾਂ ਉੱਥੇ ਵੱਖ-ਵੱਖ ਸਥਿਤੀਆਂ ਤੋਂ ਨਿਕਲਦੇ ਹੋਏ ਇਹ ਬ੍ਰਹਸਪਤੀ ਦੇ ਨਕਸ਼ੱਤਰ ਪੂਰਵਾਭਾਦ੍ਰਪਦ, ਆਪਣੇ ਨਕਸ਼ਤਰ ਉੱਤਰਾਭਾਦ੍ਰਪਦ ਅਤੇ ਬੁੱਧ ਦੇ ਨਕਸ਼ੱਤਰ ਰੇਵਤੀ ਤੋਂ ਹੋ ਕੇ ਨਿੱਕਲ਼ੇਗਾ। ਸ਼ਨੀ ਦੇਵ ਦਾ ਇਹ ਗੋਚਰ ਖਾਸ ਤੌਰ ‘ਤੇ ਪ੍ਰਭਾਵੀ ਰਹੇਗਾ, ਜਿਸ ਦਾ ਤੁਹਾਡੀ ਰਾਸ਼ੀ ਉੱਤੇ ਵੀ ਪ੍ਰਭਾਵ ਪਵੇਗਾ। ਤਾਂ ਆਓ ਚੱਲੋ, ਹੁਣ ਅੱਗੇ ਵੱਧ ਕੇ ਵਿਸਥਾਰ ਨਾਲ ਜਾਣਦੇ ਹਾਂ ਕਿ ਸ਼ਨੀ ਗੋਚਰ 2025 ਦੇ ਅਨੁਸਾਰ, ਤੁਹਾਡੀ ਰਾਸ਼ੀ ਦੇ ਲਈ ਸ਼ਨੀ ਦਾ ਗੋਚਰ ਤੁਹਾਡੇ ਕਾਰੋਬਾਰ, ਤੁਹਾਡੀ ਨੌਕਰੀ ਅਤੇ ਤੁਹਾਡੇ ਨਿੱਜੀ ਜੀਵਨ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾਵੇਗਾ।
Click here to read in English: Saturn Transit 2025
ਮੇਖ਼ ਰਾਸ਼ੀ ਵਿੱਚ ਸ਼ਨੀ ਦੇਵ ਦਸਵੇਂ ਅਤੇ ਇਕਾਦਸ਼ ਘਰ ਦਾ ਸੁਆਮੀ ਹੋ ਕੇ ਤੁਹਾਡੇ ਬਾਰ੍ਹਵੇਂ ਘਰ ਵਿੱਚ ਪ੍ਰਵੇਸ਼ ਕਰੇਗਾ, ਜਿਸ ਨਾਲ ਤੁਹਾਡੀ ਸਾੜ੍ਹਸਤੀ ਸ਼ੁਰੂ ਹੋਵੇਗੀ। ਇਥੋਂ ਸ਼ਨੀ ਦੇ ਦ੍ਰਿਸ਼ਟੀ ਤੁਹਾਡੇ ਦੂਜੇ ਘਰ, ਛੇਵੇਂ ਘਰ ਅਤੇ ਨੌਵੇਂ ਘਰ ਉੱਤੇ ਹੋਵੇਗੀ, ਜਿਸ ਨਾਲ ਲੰਬੀਆਂ ਯਾਤਰਾਵਾਂ ਦੀ ਸੰਭਾਵਨਾ ਬਣੇਗੀ। ਵਿਦੇਸ਼ ਯਾਤਰਾ ਅਤੇ ਵਿਦੇਸ਼ ਵਿੱਚ ਲੰਬੇ ਸਮੇਂ ਤੱਕ ਰਹਿਣ ਦੀ ਇੱਛਾ ਪੂਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਜ਼ਿਆਦਾ ਖਰਚਾ ਹੋਣ ਦੀ ਸੰਭਾਵਨਾ ਬਣੇਗੀ। ਤੁਹਾਡਾ ਖਰਚਾ ਤੁਹਾਡੀ ਆਮਦਨ ਤੋਂ ਜ਼ਿਆਦਾ ਹੋ ਸਕਦਾ ਹੈ। ਇਸ ਲਈ ਤੁਹਾਨੂੰ ਖਰਚੇ ਵੱਲ ਧਿਆਨ ਦੇਣ ਦੀ ਜ਼ਰੂਰਤ ਪਵੇਗੀ। ਇਹ ਸਮਾਂ ਸਿਹਤ ਸਬੰਧੀ ਸਮੱਸਿਆਵਾਂ ਨੂੰ ਜਨਮ ਦੇ ਸਕਦਾ ਹੈ। ਅੱਖਾਂ ਵਿੱਚ ਜਲਣ, ਅੱਖਾਂ ਤੋਂ ਪਾਣੀ ਵਹਿਣਾ, ਅੱਖਾਂ ਦੀ ਰੌਸ਼ਨੀ ਘੱਟ ਹੋਣਾ, ਪੈਰ ‘ਤੇ ਸੱਟ ਲੱਗਣਾ, ਮੋਚ ਆਓਣਾ ਆਦਿ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਜੇਕਰ ਤੁਸੀਂ ਕੋਈ ਅਜਿਹਾ ਕਾਰੋਬਾਰ ਕਰਦੇ ਹੋ, ਜਿਸ ਨਾਲ ਵਿਦੇਸ਼ ਨਾਲ ਤੁਹਾਡਾ ਸੰਪਰਕ ਹੋਵੇ ਜਾਂ ਤੁਸੀਂ ਕਿਸੇ ਬਹੁਰਾਸ਼ਟਰੀ ਕੰਪਨੀ ਵਿੱਚ ਨੌਕਰੀ ਕਰਦੇ ਹੋ, ਤਾਂ ਵਿਦੇਸ਼ੀ ਮਾਧਿਅਮ ਤੋਂ ਧਨ ਪ੍ਰਾਪਤੀ ਦੀ ਸੰਭਾਵਨਾ ਬਣ ਸਕਦੀ ਹੈ। ਇਸ ਦੌਰਾਨ ਤੁਹਾਨੂੰ ਆਪਣੀ ਰੋਗ ਪ੍ਰਤੀਰੋਧਕ ਖਮਤਾ ਵਿੱਚ ਕਮੀ ਮਹਿਸੂਸ ਹੋ ਸਕਦੀ ਹੈ ਅਤੇ ਤੁਸੀਂ ਬਿਮਾਰ ਹੋ ਸਕਦੇ ਹੋ। ਸ਼ਨੀ ਗੋਚਰ 2025 ਲੇਖ ਦੇ ਅਨੁਸਾਰ, ਜੁਲਾਈ ਤੋਂ ਨਵੰਬਰ ਦੇ ਵਿਚਕਾਰ ਜਦੋਂ ਸ਼ਨੀ ਮਹਾਰਾਜ ਵੱਕਰੀ ਸਥਿਤੀ ਵਿੱਚ ਹੋਵੇਗਾ, ਤਾਂ ਇਹਨਾਂ ਸਮੱਸਿਆਵਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ। ਇਸ ਲਈ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ। ਇਸ ਤੋਂ ਬਾਅਦ ਦਾ ਕੁਝ ਸਮਾਂ ਆਰਾਮਦਾਇਕ ਹੋ ਸਕਦਾ ਹੈ।
ਉਪਾਅ: ਸ਼ਨੀਵਾਰ ਦੇ ਦਿਨ ਸ਼੍ਰੀ ਬਜਰੰਗ ਬਾਣ ਦਾ ਪਾਠ ਕਰੋ।
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਦੇਵ ਨੂੰ ਨੌਵੇਂ ਘਰ ਅਤੇ ਦਸਵੇਂ ਘਰ ਦਾ ਸੁਆਮੀ ਹੋਣ ਕਾਰਨ ਯੋਗ ਕਾਰਕ ਗ੍ਰਹਿ ਕਿਹਾ ਜਾਂਦਾ ਹੈ ਅਤੇ ਵਰਤਮਾਨ ਸ਼ਨੀ ਗੋਚਰ 2025 ਵਿੱਚ ਇਹ ਤੁਹਾਡੇ ਇਕਾਦਸ਼ ਘਰ ਵਿੱਚ ਪ੍ਰਵੇਸ਼ ਕਰੇਗਾ। ਇਹ ਗੋਚਰ ਕਈ ਮਾਇਨਿਆਂ ਵਿੱਚ ਤੁਹਾਡੇ ਲਈ ਲਾਭਦਾਇਕ ਰਹੇਗਾ। ਸੀਨੀਅਰ ਅਧਿਕਾਰੀਆਂ ਦੇ ਨਾਲ ਤੁਹਾਡੇ ਸਬੰਧ ਅਨੁਕੂਲ ਬਣਨਗੇ। ਸ਼ਨੀ ਦੇਵ ਦੀ ਦ੍ਰਿਸ਼ਟੀ ਤੁਹਾਡੀ ਰਾਸ਼ੀ ਉੱਤੇ ਤੁਹਾਡੇ ਪੰਜਵੇਂ ਘਰ ‘ਤੇ ਅਤੇ ਤੁਹਾਡੇ ਅੱਠਵੇਂ ਘਰ ਉੱਤੇ ਹੋਵੇਗੀ, ਜਿਸ ਨਾਲ਼ ਉਹ ਤੁਹਾਡੀਆਂ ਸਮੱਸਿਆਵਾਂ ਦੂਰ ਕਰਨਗੇ। ਉਹ ਤੁਹਾਨੂੰ ਹਰ ਜਗ੍ਹਾ ਜੇਤੂ ਬਣਾਓਣਗੇ। ਗਿਆਰ੍ਹਵੇਂ ਘਰ ਵਿੱਚ ਸ਼ਨੀ ਦਾ ਗੋਚਰ ਸਭ ਤੋਂ ਜ਼ਿਆਦਾ ਅਨੁਕੂਲ ਕਿਹਾ ਜਾਂਦਾ ਹੈ। ਹਾਲਾਂਕਿ ਇਸ ਦੌਰਾਨ ਪੜ੍ਹਾਈ ਵਿੱਚ ਕੁਝ ਰੁਕਾਵਟ ਆ ਸਕਦੀ ਹੈ। ਇਹ ਰੁਕਾਵਟ ਜੁਲਾਈ ਤੋਂ ਨਵੰਬਰ ਦੇ ਵਿਚਕਾਰ ਜ਼ਿਆਦਾ ਹੋ ਸਕਦੀ ਹੈ, ਕਿਉਂਕਿ ਉਸ ਦੌਰਾਨ ਸ਼ਨੀ ਵੱਕਰੀ ਹੋਵੇਗਾ। ਤੁਹਾਨੂੰ ਸੰਤਾਨ ਨੂੰ ਲੈ ਕੇ ਕੁਝ ਚਿੰਤਾ ਹੋ ਸਕਦੀ ਹੈ, ਪਰ ਉਸ ਤੋਂ ਬਾਅਦ ਦਾ ਸਮਾਂ ਅਨੁਕੂਲ ਰਹੇਗਾ। ਤੁਹਾਡੀਆਂ ਇੱਛਾਵਾਂ ਦੀ ਪੂਰਤੀ ਹੋਵੇਗੀ। ਸੀਨੀਅਰ ਅਧਿਕਾਰੀਆਂ ਨਾਲ ਨਜ਼ਦੀਕੀ ਨੌਕਰੀ ਵਿੱਚ ਤਰੱਕੀ ਦੀ ਵੀ ਸੰਭਾਵਨਾ ਬਣਾਵੇਗੀ। ਕਾਰੋਬਾਰ ਵਿੱਚ ਵੀ ਚੰਗੀ ਸਫਲਤਾ ਮਿਲ ਸਕਦੀ ਹੈ। ਲੰਬੀਆਂ ਯਾਤਰਾਵਾਂ ਤੋਂ ਤੁਹਾਡੇ ਕੰਮ ਬਣਨਗੇ। ਸ਼ਨੀ ਗੋਚਰ 2025 ਲੇਖ ਦੇ ਅਨੁਸਾਰ, ਤੁਸੀਂ ਇੱਕ ਅਨੁਸ਼ਾਸਿਤ ਜੀਵਨ ਜਿਊਣਾ ਪਸੰਦ ਕਰੋਗੇ। ਜਿਹੜੇ ਕੰਮ ਪੈਸੇ ਦੀ ਕਮੀ ਕਾਰਨ ਅਟਕੇ ਹੋਏ ਸਨ, ਤਾਂ ਹੁਣ ਤੁਹਾਨੂੰ ਪੱਕਾ ਜਰੀਆ ਮਿਲ ਜਾਵੇਗਾ, ਜੋ ਕਿ ਤੁਹਾਡੀ ਪੈਸੇ ਦੀ ਕਮੀ ਨੂੰ ਪੂਰਾ ਕਰੇਗਾ ਅਤੇ ਇਸ ਨਾਲ ਤੁਹਾਡੇ ਰੁਕੇ ਹੋਏ ਕੰਮ ਬਣਨੇ ਸ਼ੁਰੂ ਹੋ ਜਾਣਗੇ।
ਉਪਾਅ: ਮਾਂ ਦੁਰਗਾ ਜੀ ਦੇ ਬੀਜ ਮੰਤਰ ਦਾ ਜਾਪ ਕਰਨਾ ਤੁਹਾਡੇ ਲਈ ਲਾਭਦਾਇਕ ਰਹੇਗਾ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਮਿਥੁਨ ਰਾਸ਼ੀ ਦੇ ਲਈ ਸ਼ਨੀ ਦੇਵ ਅੱਠਵੇਂ ਘਰ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਵਰਤਮਾਨ ਸ਼ਨੀ ਗੋਚਰ 2025 ਦੇ ਸਮੇਂ ਇਹ ਤੁਹਾਡੇ ਦਸਵੇਂ ਘਰ ਵਿੱਚ ਪ੍ਰਵੇਸ਼ ਕਰੇਗਾ। ਸ਼ਨੀ ਮਹਾਰਾਜ ਤੁਹਾਡੇ ਰਾਸ਼ੀ ਸੁਆਮੀ ਬੁੱਧ ਦਾ ਮਿੱਤਰ ਹੈ। ਇਸ ਲਈ ਤੁਹਾਡੇ ਲਈ ਇਹ ਗੋਚਰ ਚੰਗਾ ਰਹੇਗਾ। ਕਾਰਜ ਖੇਤਰ ਵਿੱਚ ਤੁਹਾਨੂੰ ਆਪਣਾ ਚੰਗਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ। ਤੁਹਾਡੇ ਉੱਤੇ ਕੰਮ ਦਾ ਦਬਾਅ ਵੱਧ ਸਕਦਾ ਹੈ ਅਰਥਾਤ ਤੁਹਾਡੇ ਉੱਤੇ ਜ਼ਿਆਦਾ ਮਿਹਨਤ ਕਰਨ ਦਾ ਦਬਾਅ ਰਹੇਗਾ। ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪਵੇਗੀ ਅਤੇ ਜ਼ਿਆਦਾ ਕੋਸ਼ਿਸ਼ਾਂ ਤੋਂ ਬਾਅਦ ਹੀ ਤੁਹਾਨੂੰ ਸਫਲਤਾ ਮਿਲੇਗੀ। ਸ਼ਨੀ ਮਹਾਰਾਜ ਬਾਰ੍ਹਵੇਂ ਘਰ, ਚੌਥੇ ਘਰ ਅਤੇ ਸੱਤਵੇਂ ਘਰ ਨੂੰ ਪੂਰਣ ਦ੍ਰਿਸ਼ਟੀ ਨਾਲ ਦੇਖੇਗਾ, ਜਿਸ ਨਾਲ ਖਰਚਿਆਂ ਵਿੱਚ ਕੁਝ ਕਮੀ ਆਵੇਗੀ। ਪਰ ਪਰਿਵਾਰਕ ਜੀਵਨ ਵਿੱਚ ਉਤਾਰ-ਚੜ੍ਹਾਅ ਬਣੇ ਰਹਿਣਗੇ। ਤੁਹਾਨੂੰ ਜੁਲਾਈ ਤੋਂ ਨਵੰਬਰ ਦੇ ਵਿਚਕਾਰ ਪਰਿਵਾਰ ਦੇ ਬਜ਼ੁਰਗ ਮੈਂਬਰਾਂ ਖਾਸ ਤੌਰ ‘ਤੇ ਆਪਣੇ ਮਾਤਾ-ਪਿਤਾ ਦੀ ਸਿਹਤ ਦਾ ਧਿਆਨ ਰੱਖਣਾ ਪਵੇਗਾ, ਕਿਉਂਕਿ ਇਸ ਦੌਰਾਨ ਉਹ ਬਿਮਾਰ ਹੋ ਸਕਦੇ ਹਨ। ਸ਼ਨੀ ਗੋਚਰ 2025 ਲੇਖ ਦੇ ਅਨੁਸਾਰ, ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਵੀ ਚੰਗੇ ਸਬੰਧ ਬਣਾ ਕੇ ਰੱਖਣ ਵੱਲ ਧਿਆਨ ਦੇਣਾ ਪਵੇਗਾ ਅਤੇ ਜੇਕਰ ਤੁਸੀਂ ਕੋਈ ਵਪਾਰ ਕਰਦੇ ਹੋ ਤਾਂ ਵਪਾਰ ਦੇ ਲਈ ਨੀਤੀ-ਨਿਯਮਾਂ ਦੇ ਅਨੁਸਾਰ ਚੱਲਣਾ ਤੁਹਾਡੇ ਲਈ ਲਾਭਕਾਰੀ ਹੋਵੇਗਾ। ਇਹ ਗੋਚਰ ਤੁਹਾਡੀਆਂ ਇੱਛਾਵਾਂ ਦੀ ਪੂਰਤੀ ਕਰੇਗਾ ਅਤੇ ਕਿਸਮਤ ਦੀ ਕਿਰਪਾ ਨਾਲ ਤੁਹਾਡੇ ਸਭ ਕੰਮ ਸਫਲ ਹੋਣਗੇ, ਜਿਸ ਨਾਲ ਤੁਹਾਨੂੰ ਜੀਵਨ ਵਿੱਚ ਸਫਲਤਾ ਮਿਲੇਗੀ। ਇਹ ਗੋਚਰ ਤੁਹਾਡੇ ਕਰੀਅਰ ਵਿੱਚ ਸਥਿਰਤਾ ਲੈ ਕੇ ਆਵੇਗਾ।
ਉਪਾਅ: ਸ਼ਨੀਵਾਰ ਦੇ ਦਿਨ ਦਿਵਿਯਾਂਗ ਲੋਕਾਂ ਨੂੰ ਭੋਜਨ ਕਰਵਾਓ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਮਹਾਰਾਜ ਸੱਤਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਵਰਤਮਾਨ ਗੋਚਰ ਵਿੱਚ ਇਹ ਤੁਹਾਡੇ ਨੌਵੇਂ ਘਰ ਵਿੱਚ ਪ੍ਰਵੇਸ਼ ਕਰੇਗਾ, ਜਿਸ ਨਾਲ ਕਰਕ ਰਾਸ਼ੀ ਦੇ ਲਈ ਚੱਲ ਰਹੇ ਕੰਟਕ ਸ਼ਨੀ ਦੀ ਪਨੌਤੀ ਖਤਮ ਹੋ ਜਾਵੇਗੀ ਅਤੇ ਤੁਹਾਡੇ ਕੰਮਾਂ ਵਿੱਚ ਆ ਰਹੀ ਰੁਕਾਵਟ ਵੀ ਹੌਲ਼ੀ-ਹੌਲ਼ੀ ਦੂਰ ਹੋਣ ਲੱਗੇਗੀ। ਵਪਾਰ ਦੇ ਸਿਲਸਿਲੇ ਵਿੱਚ ਕੀਤੀਆਂ ਜਾ ਰਹੀਆਂ ਯਾਤਰਾਵਾਂ ਤੁਹਾਡੇ ਲਈ ਲਾਭਦਾਇਕ ਰਹਿਣਗੀਆਂ। ਜੀਵਨ ਸਾਥੀ ਦੇ ਨਾਲ ਤੁਹਾਡੇ ਸਬੰਧਾਂ ਵਿੱਚ ਸੁਧਾਰ ਹੋਣ ਲੱਗੇਗਾ। ਤੁਸੀਂ ਇੱਕ-ਦੂਜੇ ਦੇ ਨਾਲ ਲੰਬੀ ਯਾਤਰਾ ਲਈ ਜਾ ਸਕੋਗੇ। ਘੁੰਮਣ-ਫਿਰਣ ਅਤੇ ਇੱਕ-ਦੂਜੇ ਦੇ ਨਾਲ ਸਮਾਂ ਬਿਤਾਓਣ ਨਾਲ ਤੁਹਾਡਾ ਰਿਸ਼ਤਾ ਵੀ ਪਰਿਪੱਕ ਅਤੇ ਪਹਿਲਾਂ ਤੋਂ ਜ਼ਿਆਦਾ ਮਧੁਰ ਹੋ ਜਾਵੇਗਾ। ਆਪਸ ਦੀਆਂ ਗਲਤਫ਼ਹਿਮੀਆਂ ਦੂਰ ਹੋਣਗੀਆਂ। ਲੰਬੀਆਂ ਯਾਤਰਾਵਾਂ ਦੀ ਸੰਭਾਵਨਾ ਬਣੇਗੀ। ਅਚਾਨਕ ਤੋਂ ਧਨ-ਪ੍ਰਾਪਤੀ ਵੀ ਹੋ ਸਕਦੀ ਹੈ ਅਤੇ ਲੰਬੇ ਸਮੇਂ ਤੋਂ ਕਿਤੇ ਅਟਕਿਆ ਹੋਇਆ ਪੈਸਾ ਵੀ ਪ੍ਰਾਪਤ ਹੋਣ ਲੱਗੇਗਾ। ਸ਼ਨੀ ਗੋਚਰ 2025 ਲੇਖ ਦੇ ਅਨੁਸਾਰ, ਜੁਲਾਈ ਤੋਂ ਨਵੰਬਰ ਦੇ ਵਿਚਕਾਰ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਸਿਹਤ ਸਬੰਧੀ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਉਸ ਤੋਂ ਬਾਅਦ ਦਾ ਸਮਾਂ ਅਨੁਕੂਲ ਰਹੇਗਾ। ਸ਼ਨੀ ਦੇਵ ਇਕਾਦਸ਼ ਘਰ, ਤੀਜੇ ਘਰ ਅਤੇ ਛੇਵੇਂ ਘਰ ਨੂੰ ਦੇਖਣਗੇ, ਜਿਸ ਨਾਲ ਤੁਹਾਡੇ ਵਿਰੋਧੀਆਂ ਦੀ ਹਾਰ ਹੋਵੇਗੀ, ਆਮਦਨ ਵਿੱਚ ਵਾਧਾ ਹੋਵੇਗਾ, ਇੱਛਾਵਾਂ ਦੀ ਪੂਰਤੀ ਹੋਵੇਗੀ ਅਤੇ ਜੀਵਨ ਵਿੱਚ ਅਚਾਨਕ ਤੋਂ ਧਨ ਲਾਭ ਹੋਵੇਗਾ। ਸ਼ੇਅਰ ਬਜ਼ਾਰ ਵਿੱਚ ਕੀਤੇ ਗਏ ਨਿਵੇਸ਼ ਤੋਂ ਵੀ ਤੁਹਾਨੂੰ ਇਸ ਦੌਰਾਨ ਲਾਭ ਪ੍ਰਾਪਤ ਹੋ ਸਕੇਗਾ। ਪਿਤਾ ਜੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਇਸ ਲਈ ਉਹਨਾਂ ਦਾ ਧਿਆਨ ਰੱਖੋ।
ਉਪਾਅ: ਸ਼ਨੀਵਾਰ ਦੇ ਦਿਨ ਸਾਬਤ ਕਾਲ਼ੀ ਮਾਹਾਂ ਦੀ ਦਾਲ਼ ਦਾਨ ਕਰੋ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਛੇਵੇਂ ਅਤੇ ਸੱਤਵੇਂ ਘਰ ਦਾ ਸੁਆਮੀ ਹੋ ਕੇ ਵਰਤਮਾਨ ਸਮੇਂ ਵਿੱਚ ਤੁਹਾਡੇ ਅੱਠਵੇਂ ਘਰ ਵਿੱਚ ਪ੍ਰਵੇਸ਼ ਕਰੇਗਾ, ਜਿਸ ਨਾਲ ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਕੰਟਕ ਸ਼ਨੀ ਦੀ ਢਈਆ ਸ਼ੁਰੂ ਹੋ ਜਾਵੇਗੀ। ਇਸ ਸ਼ਨੀ ਗੋਚਰ ਦੇ ਦੌਰਾਨ ਤੁਹਾਨੂੰ ਆਪਣੀ ਸਿਹਤ ਵੱਲ ਖਾਸ ਧਿਆਨ ਦੇਣ ਦੀ ਲੋੜ ਪਵੇਗੀ, ਕਿਉਂਕਿ ਇਹ ਸਮਾਂ ਤੁਹਾਡੇ ਸਰੀਰ ਅੰਦਰ ਕਿਸੇ ਲੰਬੀ ਬਿਮਾਰੀ ਦੇ ਪਲਣ ਦਾ ਹੋ ਸਕਦਾ ਹੈ। ਤੁਹਾਨੂੰ ਛੋਟੀ ਤੋਂ ਛੋਟੀ ਬਿਮਾਰੀ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਤਾਂ ਕਿ ਤੁਸੀਂ ਕਿਸੇ ਵੱਡੀ ਬਿਮਾਰੀ ਦੀ ਚਪੇਟ ਵਿੱਚ ਆਓਣ ਤੋਂ ਬਚ ਸਕੋ। ਇਸ ਦੌਰਾਨ ਤੁਸੀਂ ਆਪਣਾ ਉਧਾਰ ਚੁਕਾਓਣ ਵਿੱਚ ਕਾਮਯਾਬ ਹੋ ਸਕਦੇ ਹੋ। ਤੁਸੀਂ ਪੂਰੀ ਕੋਸ਼ਿਸ਼ ਕਰੋਗੇ ਕਿ ਜਿੰਨਾ ਤੁਹਾਡੇ ਸਿਰ ਉੱਤੇ ਕਰਜ਼ਾ ਹੈ, ਉਹ ਇਸੇ ਸਮੇਂ ਚੁਕਾ ਸਕੋ। ਬਿਮਾਰੀ ਨਾਲ ਲੜਨ ਦੇ ਲਈ ਤੁਹਾਡੇ ਅੰਦਰ ਜਜ਼ਬਾ ਪੈਦਾ ਹੋਵੇਗਾ। ਕੋਰਟ-ਕਚਹਿਰੀ ਦੇ ਮਾਮਲਿਆਂ ਵਿੱਚ ਸਫਲਤਾ ਮਿਲੇਗੀ। ਪਰ ਤੁਹਾਡਾ ਬਹੁਤ ਪੈਸਾ ਖਰਚ ਹੋਵੇਗਾ। ਖਰਚਿਆਂ ਵਿੱਚ ਖੂਬ ਵਾਧਾ ਹੋਵੇਗਾ। ਸਹੁਰੇ ਪੱਖ ਦੇ ਮੈਂਬਰਾਂ ਨਾਲ ਤੁਹਾਡੀ ਮੁਲਾਕਾਤ ਵਾਰ-ਵਾਰ ਹੋਵੇਗੀ ਅਤੇ ਕੁਝ ਵਿਸ਼ੇਸ਼ ਮੁੱਦਿਆਂ ਉੱਤੇ ਉਹਨਾਂ ਨਾਲ ਚਰਚਾ ਹੋ ਸਕਦੀ ਹੈ। ਸ਼ਨੀ ਮਹਾਰਾਜ ਤੁਹਾਡੇ ਦਸਵੇਂ ਘਰ, ਦੂਜੇ ਘਰ ਅਤੇ ਪੰਜਵੇਂ ਘਰ ਨੂੰ ਦੇਖੇਗਾ, ਜਿਸ ਨਾਲ ਕਾਰਜ ਖੇਤਰ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਸ਼ਨੀ ਗੋਚਰ 2025 ਲੇਖ ਦੇ ਅਨੁਸਾਰ, ਤੁਸੀਂ ਸ਼ਾਂਤ ਰਹਿ ਕੇ ਹੋਰ ਮਿਹਨਤ ਕਰੋਗੇ, ਤਾਂ ਕਾਰਜ ਖੇਤਰ ਵਿੱਚ ਸਫਲਤਾ ਮਿਲੇਗੀ। ਜੁਲਾਈ ਤੋਂ ਨਵੰਬਰ ਦੇ ਵਿਚਕਾਰ ਕਾਰਜ ਖੇਤਰ ਵਿੱਚ ਉਤਾਰ-ਚੜ੍ਹਾਅ ਵਧ ਸਕਦੇ ਹਨ। ਇਸ ਲਈ ਧਿਆਨ ਰੱਖੋ। ਆਪਣੀ ਸਿਹਤ ਦਾ ਵੀ ਧਿਆਨ ਰੱਖੋ। ਉਸ ਤੋਂ ਬਾਅਦ ਸਮਾਂ ਸਫਲਤਾ ਦੇਵੇਗਾ।
ਉਪਾਅ: ਸ਼ਨੀਵਾਰ ਦੇ ਦਿਨ ਮਹਾਰਾਜ ਦਸ਼ਰਥ ਕ੍ਰਿਤ ਨੀਲ ਸ਼ਨੀ ਸਤੋਤਰ ਦਾ ਪਾਠ ਕਰੋ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਪੰਜਵੇਂ ਘਰ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਵਰਤਮਾਨ ਸ਼ਨੀ ਗੋਚਰ 2025 ਤੁਹਾਡੇ ਸੱਤਵੇਂ ਘਰ ਵਿੱਚ ਹੋਣ ਜਾ ਰਿਹਾ ਹੈ, ਜੋ ਕਿ ਲੰਬੀਆਂ ਸਾਂਝੇਦਾਰੀਆਂ ਦਾ ਘਰ ਹੈ। ਇਸ ਦੌਰਾਨ ਤੁਹਾਡਾ ਪ੍ਰੇਮ ਵਿਆਹ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਜੇਕਰ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ ਤਾਂ ਤੁਹਾਡਾ ਪ੍ਰੇਮ ਵਿਆਹ ਹੋ ਸਕਦਾ ਹੈ। ਇਸ ਦੌਰਾਨ ਤੁਸੀਂ ਵਿਆਹ ਜਾਂ ਵਪਾਰ ਦੇ ਲਈ ਜਾਂ ਕਿਸੇ ਹੋਰ ਜ਼ਰੂਰੀ ਕੰਮ ਦੇ ਲਈ ਬੈਂਕ ਤੋਂ ਲੋਨ ਲਓਗੇ, ਤਾਂ ਉਸ ਵਿੱਚ ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਇਸ ਦੌਰਾਨ ਕਾਰੋਬਾਰੀ ਸਾਂਝੇਦਾਰ ਨਾਲ ਆਪਣੀ ਸਬੰਧਾਂ ਨੂੰ ਸੁਧਾਰਣ ਵੱਲ ਧਿਆਨ ਦਿਓ। ਸ਼ਨੀ ਦੇਵ ਤੁਹਾਡੇ ਨੌਵੇਂ ਘਰ, ਪਹਿਲੇ ਘਰ ਅਤੇ ਚੌਥੇ ਘਰ ਨੂੰ ਦੇਖਣਗੇ, ਜਿਸ ਨਾਲ ਲੰਬੀਆਂ ਯਾਤਰਾਵਾਂ ਦੀ ਸੰਭਾਵਨਾ ਬਣ ਸਕਦੀਆਂ ਹਨ। ਯਾਤਰਾਵਾਂ ਥਕਾਵਟ ਨਾਲ ਭਰੀਆਂ ਹੋ ਸਕਦੀਆਂ ਹਨ, ਪਰ ਤੁਹਾਡੇ ਮਨ ਨੂੰ ਸ਼ਾਂਤੀ ਜ਼ਰੂਰ ਦੇਣਗੀਆਂ। ਜੁਲਾਈ ਤੋਂ ਨਵੰਬਰ ਦੇ ਵਿਚਕਾਰ ਪਰਿਵਾਰ ਦੇ ਮੈਂਬਰਾਂ ਵਿੱਚ ਤਾਲਮੇਲ ਦੀ ਕਮੀ ਦੇਖਣ ਨੂੰ ਮਿਲ ਸਕਦੀ ਹੈ, ਜਿਸ ਨਾਲ ਘਰ ਦਾ ਮਾਹੌਲ ਕੁਝ ਤਣਾਅ ਭਰਿਆ ਰਹੇਗਾ। ਇਸ ਦੌਰਾਨ ਤੁਹਾਨੂੰ ਧੀਰਜ ਰੱਖਣਾ ਪਵੇਗਾ। ਇਹ ਗੋਚਰ ਦੀਰਘਕਾਲੀ ਨਿਵੇਸ਼ ਅਤੇ ਵਿਦੇਸ਼ੀ ਵਪਾਰ ਦੇ ਲਈ ਚੰਗੀ ਸੰਭਾਵਨਾ ਦਿਖਾ ਰਿਹਾ ਹੈ। ਸ਼ਨੀ ਗੋਚਰ 2025 ਲੇਖ ਦੇ ਅਨੁਸਾਰ, ਸ਼ਾਦੀਸ਼ੁਦਾ ਸਬੰਧਾਂ ਵਿੱਚ ਸਥਿਤੀ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਇਸ ਲਈ ਆਪਣੇ ਰਿਸ਼ਤੇ ਵਿੱਚ ਸੱਚੇ ਅਤੇ ਵਫਾਦਾਰ ਬਣੇ ਰਹੋ ਤਾਂ ਕਿ ਤੁਹਾਡਾ ਸ਼ਾਦੀਸ਼ੁਦਾ ਜੀਵਨ ਸੁਖੀ ਬਣਿਆ ਰਹੇ। ਸ਼ਾਦੀਸ਼ੁਦਾ ਸਬੰਧਾਂ ਵਿੱਚ ਉਤਾਰ-ਚੜ੍ਹਾਅ ਦੀ ਸਥਿਤੀ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਇਸ ਲਈ ਆਪਣੇ ਰਿਸ਼ਤੇ ਵਿੱਚ ਸੱਚੇ ਅਤੇ ਵਫਾਦਾਰ ਬਣੇ ਰਹੋ, ਤਾਂ ਕਿ ਤੁਹਾਡਾ ਸ਼ਾਦੀਸ਼ੁਦਾ ਜੀਵਨ ਸੁਖੀ ਬਣਿਆ ਰਹੇ।
ਉਪਾਅ: ਤੁਹਾਨੂੰ ਸ਼ਨੀਵਾਰ ਦੇ ਦਿਨ ਛਾਇਆ ਦਾਨ ਕਰਨਾ ਚਾਹੀਦਾ ਹੈ।
ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਚੌਥੇ ਅਤੇ ਪੰਜਵੇਂ ਘਰ ਦੇ ਸੁਆਮੀ ਹੋ ਕੇ ਯੋਗਕਾਰਕ ਗ੍ਰਹਿ ਹੈ ਅਤੇ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰੇਗਾ। ਛੇਵਾਂ ਘਰ ਸ਼ਨੀ ਦੇ ਗੋਚਰ ਦੇ ਲਈ ਅਨੁਕੂਲ ਘਰ ਮੰਨਿਆ ਜਾਂਦਾ ਹੈ। ਅਜਿਹੇ ਵਿਚ, ਤੁਸੀਂ ਵਿਰੋਧੀਆਂ ਨੂੰ ਹਰਾ ਸਕੋਗੇ ਅਤੇ ਉਹਨਾਂ ‘ਤੇ ਜਿੱਤ ਪ੍ਰਾਪਤ ਕਰੋਗੇ। ਕਾਰਜ ਖੇਤਰ ਵਿੱਚ ਤੁਹਾਡਾ ਦਬਦਬਾ ਵਧੇਗਾ। ਤੁਸੀਂ ਨੌਕਰੀ ਵਿੱਚ ਭਰਪੂਰ ਮਿਹਨਤ ਕਰੋਗੇ ਅਤੇ ਤੁਹਾਨੂੰ ਉਸ ਦਾ ਪੂਰਾ ਫਲ਼ ਮਿਲੇਗਾ। ਕਾਰਜ ਖੇਤਰ ਵਿੱਚ ਤੁਹਾਡੀ ਸਥਿਤੀ ਮਜ਼ਬੂਤ ਹੋਵੇਗੀ ਅਤੇ ਵਿਰੋਧੀਆਂ ਨੂੰ ਮਾਤ ਮਿਲੇਗੀ। ਤੁਹਾਨੂੰ ਆਲਸ ਤਿਆਗਣਾ ਪਵੇਗਾ, ਨਹੀਂ ਤਾਂ ਤੁਸੀਂ ਬਿਮਾਰ ਵੀ ਹੋ ਸਕਦੇ ਹੋ। ਜੁਲਾਈ ਤੋਂ ਨਵੰਬਰ ਦੇ ਦੌਰਾਨ ਖਾਸ ਤੌਰ ‘ਤੇ ਬਿਮਾਰੀਆਂ ਦੇ ਪ੍ਰਤੀ ਸਾਵਧਾਨ ਰਹੋ। ਪਰਿਵਾਰਕ ਮੁੱਦਿਆਂ ਖਾਸ ਤੌਰ ‘ਤੇ ਜਾਇਦਾਦ ਨਾਲ ਸਬੰਧਤ ਵਿਵਾਦ ਸ਼ੁਰੂ ਹੋ ਸਕਦੇ ਹਨ। ਇਸ ਲਈ ਸਾਵਧਾਨ ਰਹੋ। ਇੱਥੇ ਮੌਜੂਦ ਸ਼ਨੀ ਅੱਠਵੇਂ ਘਰ, ਬਾਰ੍ਹਵੇਂ ਘਰ ਅਤੇ ਤੀਜੇ ਘਰ ਨੂੰ ਦੇਖੇਗਾ ਅਤੇ ਤੁਹਾਡੀਆਂ ਸਮੱਸਿਆਵਾਂ ਦਾ ਅੰਤ ਕਰੇਗਾ। ਬਿਮਾਰੀਆਂ ਵਿੱਚ ਕਮੀ ਕਰੇਗਾ ਅਤੇ ਤੁਹਾਨੂੰ ਅੱਗੇ ਵਧਣ ਦਾ ਰਸਤਾ ਦੇਵੇਗਾ। ਸ਼ਨੀ ਗੋਚਰ 2025 ਲੇਖ ਦੇ ਅਨੁਸਾਰ, ਸੰਘਰਸ਼ ਤੋਂ ਹੀ ਸਫਲਤਾ ਮਿਲਦੀ ਹੈ। ਇਸ ਲਈ ਤੁਹਾਨੂੰ ਜੀ ਭਰ ਕੇ ਮਿਹਨਤ ਕਰਨੀ ਚਾਹੀਦੀ ਹੈ। ਜਿਹੜੇ ਵਿਦਿਆਰਥੀ ਪ੍ਰਤਿਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ, ਉਹਨਾਂ ਨੂੰ ਖਾਸ ਸਫਲਤਾ ਮਿਲ ਸਕਦੀ ਹੈ। ਹਾਲਾਂਕਿ ਸ਼ਨੀ ਦੱਸਦਾ ਹੈ ਕਿ ਜ਼ਿਆਦਾ ਮਿਹਨਤ ਹੀ ਤੁਹਾਨੂੰ ਸਫਲਤਾ ਦੇਵੇਗੀ। ਜੁਲਾਈ ਤੋਂ ਨਵੰਬਰ ਦੇ ਦੌਰਾਨ ਸਿਹਤ ਦਾ ਖਾਸ ਧਿਆਨ ਰੱਖੋ। ਉਸ ਤੋਂ ਬਾਅਦ ਦਾ ਸਮਾਂ ਫੇਰ ਵੀ ਅਨੁਕੂਲ ਰਹੇਗਾ।
ਉਪਾਅ: ਸ਼ਨੀਵਾਰ ਦੇ ਦਿਨ ਮਾਂਹ ਧੁਲੀ ਦਾਲ਼ ਦੇ ਵੜੇ ਸਰ੍ਹੋਂ ਦੇ ਤੇਲ ਵਿੱਚ ਬਣਾ ਕੇ ਗਰੀਬਾਂ ਵਿੱਚ ਵੰਡੋ।
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਮਹਾਰਾਜ ਤੀਜੇ ਅਤੇ ਚੌਥੇ ਘਰ ਦਾ ਸਵਾਮੀ ਹੋ ਕੇ ਸ਼ਨੀ ਗੋਚਰ 2025 ਦੇ ਦੌਰਾਨ ਤੁਹਾਡੇ ਪੰਜਵੇਂ ਘਰ ਵਿੱਚ ਆਵੇਗਾ ਅਤੇ ਇੱਥੇ ਤੁਹਾਡੇ ਸੱਤਵੇਂ ਘਰ, ਇਕਾਦਸ਼ ਘਰ ਅਤੇ ਦੂਜੇ ਘਰ ਨੂੰ ਦੇਖੇਗਾ। ਸ਼ਨੀ ਦੇ ਪ੍ਰਭਾਵ ਨਾਲ ਪ੍ਰੇਮ ਸਬੰਧਾਂ ਵਿੱਚ ਮਜ਼ਬੂਤੀ ਆਵੇਗੀ। ਤੁਸੀਂ ਆਪਣੇ ਪ੍ਰੇਮੀ ਦੇ ਹੋਰ ਨਜ਼ਦੀਕ ਆ ਜਾਓਗੇ। ਉਸ ਨਾਲ ਤੁਹਾਡੇ ਸਬੰਧ ਮਜ਼ਬੂਤ ਹੋਣਗੇ। ਤੁਸੀਂ ਆਪਣੇ ਰਿਸ਼ਤੇ ਨੂੰ ਸੱਚਾਈ ਨਾਲ ਜੀ ਸਕੋਗੇ ਅਤੇ ਆਪਣੇ ਰਿਸ਼ਤੇ ਦੇ ਲਈ ਬਹੁਤ ਕੁਝ ਕਰਨਾ ਚਾਹੋਗੇ। ਤੁਸੀਂ ਕੋਸ਼ਿਸ਼ ਕਰੋਗੇ ਤਾਂ ਤੁਹਾਡਾ ਆਪਣੀ ਪਸੰਦ ਦੇ ਵਿਅਕਤੀ ਨਾਲ ਵਿਆਹ ਵੀ ਹੋ ਸਕਦਾ ਹੈ। ਇਸ ਦੌਰਾਨ ਤੁਸੀਂ ਨੌਕਰੀ ਬਦਲਣ ਵਿੱਚ ਕਾਮਯਾਬ ਹੋ ਸਕਦੇ ਹੋ। ਪਰ ਭੁੱਲ ਕੇ ਵੀ ਜੁਲਾਈ ਤੋਂ ਨਵੰਬਰ ਦੇ ਦੌਰਾਨ ਨੌਕਰੀ ਨਾ ਬਦਲੋ, ਨਹੀਂ ਤਾਂ ਤੁਹਾਨੂੰ ਉਸ ਨੌਕਰੀ ਤੋਂ ਹੱਥ ਧੋਣਾ ਪੈ ਸਕਦਾ ਹੈ। ਇਸ ਤੋਂ ਬਾਅਦ ਜਾਂ ਇਸ ਤੋਂ ਪਹਿਲਾਂ ਦਾ ਸਮਾਂ ਅਨੁਕੂਲ ਰਹੇਗਾ। ਸੰਤਾਨ ਨੂੰ ਲੈ ਕੇ ਕੁਝ ਚਿੰਤਾਵਾਂ ਰਹਿਣਗੀਆਂ। ਪਰ ਸ਼ਨੀ ਗੋਚਰ 2025 ਲੇਖ ਦੇ ਅਨੁਸਾਰ, ਤੁਹਾਡੀ ਸੰਤਾਨ ਤਰੱਕੀ ਕਰੇਗੀ। ਤੁਹਾਡੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ। ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਕੁਝ ਨਵੇਂ ਨਿਵੇਸ਼ ਦੀ ਨੀਤੀ ਅਪਨਾਓਣੀ ਪਵੇਗੀ। ਸ਼ੇਅਰ ਬਜ਼ਾਰ ਵਿੱਚ ਨਿਵੇਸ਼ ਕਰਨ ਨਾਲ ਤੁਹਾਨੂੰ ਲਾਭ ਮਿਲ ਸਕਦਾ ਹੈ। ਤੁਸੀਂ ਪੈਸਾ ਇਕੱਠਾ ਕਰਨ ਦੀ ਪ੍ਰਵਿਰਤੀ ਨਾਲ਼ ਜਿੰਨੀ ਜ਼ਿਆਦਾ ਕੋਸ਼ਿਸ਼ ਕਰੋਗੇ, ਓਨੀ ਹੀ ਤੁਹਾਨੂੰ ਆਰਥਿਕ ਸਫਲਤਾ ਮਿਲ ਸਕੇਗੀ।
ਉਪਾਅ: ਸ਼ਨੀਵਾਰ ਨੂੰ 8 ਵਾਰ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰੋ।
ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਮਹਾਰਾਜ ਦੂਜੇ ਅਤੇ ਤੀਜੇ ਘਰ ਦਾ ਸੁਆਮੀ ਹੈ ਅਤੇ ਸ਼ਨੀ ਗੋਚਰ ਧਨੂੰ ਰਾਸ਼ੀ ਦੇ ਜਾਤਕਾਂ ਦੇ ਚੌਥੇ ਘਰ ਵਿੱਚ ਹੋਵੇਗਾ। ਇਥੇ ਮੌਜੂਦ ਹੋ ਕੇ ਸ਼ਨੀ ਮਹਾਰਾਜ ਛੇਵੇਂ ਘਰ, ਦਸਵੇਂ ਘਰ ਅਤੇ ਪਹਿਲੇ ਘਰ ਨੂੰ ਦੇਖੇਗਾ। ਸ਼ਨੀ ਮਹਾਰਾਜ ਦੇ ਇਸ ਗੋਚਰ ਦੇ ਪ੍ਰਭਾਵ ਨਾਲ ਧਨੂੰ ਰਾਸ਼ੀ ਦੇ ਜਾਤਕਾਂ ਦੀ ਢਈਆ ਯਾਨੀ ਕਿ ਪਨੌਤੀ ਸ਼ੁਰੂ ਹੋਵੇਗੀ। ਪਰਿਵਾਰ ਤੋਂ ਦੂਰੀ ਵੱਧ ਸਕਦੀ ਹੈ। ਘਰ ਬਦਲਣ ਦੀ ਸੰਭਾਵਨਾ ਬਣ ਸਕਦੀ ਹੈ। ਕੰਮ ਦੇ ਸਿਲਸਿਲੇ ਵਿੱਚ ਜਾਂ ਹੋਰ ਕਿਸੇ ਕਾਰਨ ਤੋਂ ਤੁਹਾਨੂੰ ਆਪਣਾ ਵਰਤਮਾਨ ਨਿਵਾਸ ਸਥਾਨ ਬਦਲਣਾ ਪੈ ਸਕਦਾ ਹੈ ਅਤੇ ਕਿਸੇ ਦੂਜੀ ਜਗ੍ਹਾ ਜਾ ਕੇ ਰਹਿਣਾ ਪੈ ਸਕਦਾ ਹੈ। ਪਰਿਵਾਰ ਵਿੱਚ ਤਾਲਮੇਲ ਦੀ ਕਮੀ ਹੋਣ ਦੇ ਕਾਰਨ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਤੁਹਾਡੀ ਮਾਂ ਦੀ ਸਿਹਤ ਖਰਾਬ ਹੋ ਸਕਦੀ ਹੈ। ਇਸ ਲਈ ਤੁਹਾਨੂੰ ਧਿਆਨ ਦੇਣਾ ਪਵੇਗਾ। ਚੰਗੀ ਗੱਲ ਇਹ ਹੈ ਕਿ ਕੋਰਟ ਕਚਹਿਰੀ ਦੇ ਮਾਮਲਿਆਂ ਵਿੱਚ ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਕੰਮ ਦੇ ਸਿਲਸਿਲੇ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨ ਨਾਲ ਹੀ ਸਫਲਤਾ ਮਿਲਣ ਦੀ ਸੰਭਾਵਨਾ ਬਣੇਗੀ। ਸ਼ਨੀ ਗੋਚਰ 2025 ਲੇਖ ਦੇ ਅਨੁਸਾਰ, ਤੁਹਾਨੂੰ ਆਪਣੀ ਸਿਹਤ ਵੱਲ ਵੀ ਧਿਆਨ ਦੇਣਾ ਪਵੇਗਾ। ਜੇਕਰ ਤੁਸੀਂ ਅਨੁਸ਼ਾਸਿਤ ਜੀਵਨ ਬਤੀਤ ਕਰਦੇ ਹੋ ਤਾਂ ਇਹ ਗੋਚਰ ਸਫਲਤਾ ਦੇਵੇਗਾ। ਜੁਲਾਈ ਤੋਂ ਨਵੰਬਰ ਦੇ ਦੌਰਾਨ ਛਾਤੀ ਵਿੱਚ ਇਨਫੈਕਸ਼ਨ ਅਤੇ ਮਾਂ ਦੀ ਸਿਹਤ ਦੇ ਪ੍ਰਤੀ ਖਾਸ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ। ਇਸ ਤੋਂ ਬਾਅਦ ਦਾ ਸਮਾਂ ਫੇਰ ਵੀ ਅਨੁਕੂਲ ਰਹਿ ਸਕਦਾ ਹੈ।
ਉਪਾਅ: ਸ਼ਨੀਵਾਰ ਦੇ ਦਿਨ ਕਾਲ਼ੇ ਤਿਲਾਂ ਦਾ ਦਾਨ ਕਰੋ।
ਮਕਰ ਰਾਸ਼ੀ ਦਾ ਸੁਆਮੀ ਸ਼ਨੀਦੇਵ ਤੁਹਾਡੇ ਦੂਜੇ ਘਰ ਦਾ ਵੀ ਸੁਆਮੀ ਹੈ ਅਤੇ ਸ਼ਨੀ ਦਾ ਗੋਚਰ ਤੁਹਾਡੀ ਰਾਸ਼ੀ ਤੋਂ ਤੀਜੇ ਘਰ ਵਿੱਚ ਹੋਵੇਗਾ। ਇਸ ਦੇ ਨਾਲ ਹੀ ਤੁਹਾਡੀ ਸਾੜ੍ਹਸਤੀ ਦਾ ਅੰਤ ਹੋ ਜਾਵੇਗਾ। ਤੁਹਾਡੇ ਤੀਜੇ ਘਰ ਵਿੱਚ ਹੋਣ ਵਾਲਾ ਸ਼ਨੀ ਦਾ ਗੋਚਰ ਆਮ ਤੌਰ ‘ਤੇ ਅਨੁਕੂਲ ਨਤੀਜੇ ਦਿੰਦਾ ਹੈ। ਇਥੇ ਮੌਜੂਦ ਸ਼ਨੀ ਮਹਾਰਾਜ ਪੰਜਵੇਂ ਘਰ, ਨੌਵੇਂ ਘਰ ਅਤੇ ਬਾਰ੍ਹਵੇਂ ਘਰ ਨੂੰ ਦੇਖੇਗਾ, ਜਿਸ ਨਾਲ ਛੋਟੀਆਂ-ਛੋਟੀਆਂ ਯਾਤਰਾਵਾਂ ਦੀ ਸੰਭਾਵਨਾ ਬਣੇਗੀ। ਤੁਸੀਂ ਸਾਲ ਭਰ ਯਾਤਰਾਵਾਂ ਕਰੋਗੇ। ਵਿਦੇਸ਼ ਯਾਤਰਾ ਦੀ ਵੀ ਸੰਭਾਵਨਾ ਬਣ ਸਕਦੀ ਹੈ। ਇੱਕ ਸਥਾਨ ਤੋਂ ਦੂਜੇ ਸਥਾਨ ਜਾਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵੀ ਜਾ ਸਕਦੇ ਹੋ। ਧਰਮ-ਕਰਮ ਦੇ ਮਾਮਲਿਆਂ ਵਿੱਚ ਵੀ ਤੁਹਾਡੀ ਦਿਲਚਸਪੀ ਜਾਗੇਗੀ। ਭੈਣਾਂ-ਭਰਾਵਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਸ਼ਨੀ ਗੋਚਰ 2025 ਲੇਖ ਦੇ ਅਨੁਸਾਰ, ਤੁਹਾਡਾ ਉਹਨਾਂ ਨਾਲ ਸਬੰਧ ਮਧੁਰ ਬਣੇਗਾ। ਤੁਹਾਡੀ ਸੰਤਾਨ ਤਰੱਕੀ ਕਰੇਗੀ। ਤੁਹਾਡੇ ਦੋਸਤਾਂ ਦੀ ਸੰਖਿਆ ਵਿੱਚ ਵਾਧਾ ਹੋਵੇਗਾ। ਤੁਸੀਂ ਆਪਣੀ ਬੁੱਧੀਮਾਨੀ ਅਤੇ ਚਤੁਰਾਈ ਨਾਲ ਕਈ ਕੰਮਾਂ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹੋ। ਜੁਲਾਈ ਤੋਂ ਨਵੰਬਰ ਦੇ ਵਿਚਕਾਰ ਪੇਟ ਨਾਲ ਜੁੜੇ ਰੋਗ ਪਰੇਸ਼ਾਨ ਕਰ ਸਕਦੇ ਹਨ ਅਤੇ ਮਾਤਾ ਅਤੇ ਪਿਤਾ ਨੂੰ ਸਿਹਤ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਉਸ ਤੋਂ ਬਾਅਦ ਦਾ ਸਮਾਂ ਠੀਕ-ਠਾਕ ਰਹੇਗਾ। ਤੁਸੀਂ ਜਿੰਨੀ ਭੱਜ-ਦੌੜ ਕਰੋਗੇ ਅਤੇ ਜਿੰਨੀ ਮਿਹਨਤ ਕਰੋਗੇ, ਓਨੀ ਹੀ ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਵਿੱਚ ਸਫਲਤਾ ਮਿਲੇਗੀ। ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਕੁਝ ਜੋਖਮ ਲੈਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।
ਉਪਾਅ: ਸ਼ਨੀਵਾਰ ਨੂੰ ਵਰਤ ਰੱਖਣਾ ਤੁਹਾਡੇ ਲਈ ਲਾਭਦਾਇਕ ਰਹੇਗਾ।
ਕੁੰਭ ਰਾਸ਼ੀ ਦਾ ਸੁਆਮੀ ਸ਼ਨੀ ਮਹਾਰਾਜ ਤੁਹਾਡੇ ਬਾਰ੍ਹਵੇਂ ਘਰ ਦਾ ਵੀ ਸੁਆਮੀ ਹੈ ਅਤੇ ਵਰਤਮਾਨ ਸਮੇਂ ਵਿੱਚ ਤੁਹਾਡੇ ਦੂਜੇ ਘਰ ਵਿੱਚ ਪ੍ਰਵੇਸ਼ ਕਰੇਗਾ, ਜਿਸ ਨਾਲ ਤੁਹਾਡੀ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾੜ੍ਹਸਤੀ ਦਾ ਆਖਰੀ ਚਰਣ ਸ਼ੁਰੂ ਹੋਵੇਗਾ। ਇਥੇ ਮੌਜੂਦ ਸ਼ਨੀ ਤੁਹਾਡੇ ਚੌਥੇ ਘਰ, ਅੱਠਵੇਂ ਘਰ ਅਤੇ ਇਕਾਦਸ਼ ਘਰ ਉੱਤੇ ਦ੍ਰਿਸ਼ਟੀ ਪਾਵੇਗਾ। ਤੁਹਾਨੂੰ ਪੈਸਾ ਇਕੱਠਾ ਕਰਨ ਦੀ ਸਿੱਖਿਆ ਦੇਵੇਗਾ। ਸ਼ਨੀ ਤੁਹਾਨੂੰ ਸਖਤ ਸਿੱਖਿਆ ਦੇਵੇਗਾ ਕਿ ਕਿਸ ਤਰ੍ਹਾਂ ਪੈਸਾ ਇਕੱਠਾ ਕੀਤਾ ਜਾਂਦਾ ਹੈ। ਤੁਹਾਨੂੰ ਮੁਸ਼ਕਿਲ ਕੋਸ਼ਿਸ਼ਾਂ ਨਾਲ ਹੀ ਪੈਸਾ ਇਕੱਠਾ ਕਰਨ ਵਿੱਚ ਸਫਲਤਾ ਮਿਲੇਗੀ। ਜੇਕਰ ਤੁਸੀਂ ਵਿਦੇਸ਼ ਵਿੱਚ ਕੰਮ ਕਰਦੇ ਹੋ ਜਾਂ ਕਿਸੇ ਬਹੁਰਾਸ਼ਟਰੀ ਕੰਪਨੀ ਵਿੱਚ ਨੌਕਰੀ ਕਰਦੇ ਹੋ ਜਾਂ ਵਿਦੇਸ਼ੀ ਵਪਾਰ ਕਰਦੇ ਹੋ ਤਾਂ ਤੁਹਾਡੇ ਲਈ ਇਹ ਗੋਚਰ ਚੰਗੀ ਸਫਲਤਾ ਲੈ ਕੇ ਆਵੇਗਾ ਅਤੇ ਤੁਸੀਂ ਪੈਸਾ ਵੀ ਇਕੱਠਾ ਕਰ ਸਕੋਗੇ। ਪਰਿਵਾਰ ਵਿੱਚ ਉਤਾਰ-ਚੜ੍ਹਾਅ ਦੀ ਸਥਿਤੀ ਰਹੇਗੀ। ਪਰਿਵਾਰ ਦੇ ਲੋਕ ਆਪਸ ਵਿੱਚ ਸਹਿਮਤੀ ਜਤਾ ਸਕਦੇ ਹਨ। ਤੁਹਾਨੂੰ ਜਾਇਦਾਦ ਦੀ ਖਰੀਦ-ਵੇਚ ਤੋਂ ਲਾਭ ਹੋ ਸਕਦਾ ਹੈ। ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪਵੇਗਾ। ਕੌੜੇ ਬੋਲ ਬੋਲਣ ਤੋਂ ਬਚਣਾ ਪਵੇਗਾ। ਜੀਵਨ ਸਾਥੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਖਤ ਮਿਹਨਤ ਤੋਂ ਬਾਅਦ ਆਮਦਨ ਵਿੱਚ ਵਾਧਾ ਹੋਣ ਦੀ ਵੀ ਸੰਭਾਵਨਾ ਬਣੇਗੀ। ਸ਼ਨੀ ਗੋਚਰ 2025 ਲੇਖ ਦੇ ਅਨੁਸਾਰ, ਜੁਲਾਈ ਤੋਂ ਨਵੰਬਰ ਦੇ ਵਿਚਕਾਰ ਪਰਿਵਾਰ ਵਿੱਚ ਕੁਝ ਅਸੰਤੁਲਨ ਹੋ ਸਕਦਾ ਹੈ ਅਤੇ ਪੈਸਾ ਇਕੱਠਾ ਕਰਨ ਵਿੱਚ ਵੀ ਸਮੱਸਿਆ ਹੋ ਸਕਦੀ ਹੈ। ਪਰ ਤੁਸੀਂ ਖੂਬ ਮਿਹਨਤ ਕਰਕੇ ਆਪਣੀਆਂ ਇੱਛਾਵਾਂ ਪੂਰੀਆਂ ਕਰ ਸਕਦੇ ਹੋ ਅਤੇ ਧਨ ਲਾਭ ਵੀ ਪ੍ਰਾਪਤ ਕਰ ਸਕੋਗੇ।
ਉਪਾਅ: ਸ਼ਨੀਵਾਰ ਦੇ ਦਿਨ ਸ਼੍ਰੀ ਸ਼ਨੀ ਚਾਲੀਸਾ ਦਾ ਪਾਠ ਜ਼ਰੂਰ ਕਰੋ।
ਸ਼ਨੀ ਗੋਚਰ 2025 ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਖਾਸ ਤੌਰ ‘ਤੇ ਪ੍ਰਭਾਵਸ਼ਾਲੀ ਰਹੇਗਾ, ਕਿਉਂਕਿ ਸ਼ਨੀ ਮਹਾਰਾਜ ਤੁਹਾਡੀ ਹੀ ਰਾਸ਼ੀ ਵਿੱਚ ਡੇਰਾ ਜਮਾਓਣ ਵਾਲਾ ਹੈ। ਸ਼ਨੀ ਮਹਾਰਾਜ ਤੁਹਾਡੇ ਇਕਾਦਸ਼ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੋ ਕੇ ਤੁਹਾਡੀ ਰਾਸ਼ੀ ਵਿੱਚ ਮੌਜੂਦ ਰਹੇਗਾ। ਇਥੋਂ ਤੁਹਾਡੇ ਤੀਜੇ ਘਰ, ਸੱਤਵੇਂ ਘਰ ਅਤੇ ਦਸਵੇਂ ਘਰ ਨੂੰ ਦੇਖੇਗਾ। ਤੁਹਾਡਾ ਭੈਣਾਂ-ਭਰਾਵਾਂ ਨਾਲ ਪ੍ਰੇਮ ਵਧੇਗਾ। ਉਹਨਾਂ ਨਾਲ ਆਪਸੀ ਰਿਸ਼ਤੇ ਵਿੱਚ ਸੁਧਾਰ ਆਵੇਗਾ। ਸ਼ਾਦੀਸ਼ੁਦਾ ਜੀਵਨ ਵਿੱਚ ਉਤਾਰ-ਚੜ੍ਹਾਅ ਦੀ ਸਥਿਤੀ ਬਣੀ ਰਹੇਗੀ। ਜੀਵਨ ਸਾਥੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਤੁਹਾਡੇ ਉਹਨਾਂ ਨਾਲ ਸਬੰਧ ਵਿਗੜ ਸਕਦੇ ਹਨ। ਇਸ ਲਈ ਤੁਹਾਨੂੰ ਧਿਆਨ ਦੇਣਾ ਪਵੇਗਾ। ਕਾਰੋਬਾਰੀ ਸਬੰਧਾਂ ਦੇ ਲਈ ਇਹ ਇੱਕ ਚੰਗਾ ਸਮਾਂ ਹੈ। ਤੁਸੀਂ ਕੁਝ ਨਵੇਂ ਲੋਕਾਂ ਨਾਲ ਕਾਰੋਬਾਰੀ ਸਬੰਧ ਸਥਾਪਿਤ ਕਰ ਸਕਦੇ ਹੋ। ਇਸ ਨਾਲ ਵਪਾਰ ਵਿੱਚ ਲਾਭ ਹੋਵੇਗਾ। ਵਪਾਰ ਦੇ ਲਈ ਦੀਰਘਕਾਲੀ ਯੋਜਨਾਵਾਂ ਬਣਾਓਣਾ ਤੁਹਾਡੇ ਲਈ ਲਾਭਦਾਇਕ ਸਾਬਿਤ ਹੋਵੇਗਾ। ਨੌਕਰੀ ਕਰਨ ਵਾਲੇ ਜਾਤਕਾਂ ਨੂੰ ਵੀ ਆਪਣੀ ਸੂਝਬੂਝ ਨਾਲ ਕੰਮ ਕਰਨ ਅਤੇ ਸਖਤ ਮਿਹਨਤ ਨਾਲ ਕੰਮ ਕਰਨ ਨਾਲ ਲਾਭ ਮਿਲੇਗਾ। ਪਰ ਮਾਨਸਿਕ ਤਣਾਅ ਬਣਿਆ ਰਹੇਗਾ। ਜੁਲਾਈ ਤੋਂ ਨਵੰਬਰ ਦੇ ਵਿਚਕਾਰ ਮਾਨਸਿਕ ਤਣਾਅ ਦੇ ਨਾਲ-ਨਾਲ ਸਰੀਰਕ ਸਮੱਸਿਆਵਾਂ ਵੀ ਵਧ ਸਕਦੀਆਂ ਹਨ ਅਤੇ ਸ਼ਾਦੀਸ਼ੁਦਾ ਸਬੰਧਾਂ ਵਿੱਚ ਵੀ ਉਤਾਰ-ਚੜ੍ਹਾਅ ਆ ਸਕਦਾ ਹੈ। ਇਸ ਦੌਰਾਨ ਤੁਹਾਨੂੰ ਖਾਸ ਸਾਵਧਾਨੀ ਵਰਤਣੀ ਪਵੇਗੀ।
ਉਪਾਅ: ਤੁਹਾਡੇ ਲਈ ਸ਼ਨੀਵਾਰ ਦੇ ਦਿਨ ਛਾਇਆ ਦਾਨ ਕਰਨਾ ਲਾਭਦਾਇਕ ਰਹੇਗਾ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਸ਼ਨੀ ਗੋਚਰ 2025 ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਅਤੇ ਤਰੱਕੀ ਲੈ ਕੇ ਆਵੇ ਅਤੇ ਤੁਸੀਂ ਜੀਵਨ ਵਿੱਚ ਕਦੇ ਵੀ ਨਿਰਾਸ਼ ਨਾ ਹੋਵੋ । ਸਾਡੀ ਵੈਬਸਾਈਟ ‘ਤੇ ਵਿਜ਼ਿਟ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!
1. 2025 ਵਿੱਚ ਸ਼ਨੀ ਦਾ ਗੋਚਰ ਕਦੋਂ ਹੋਵੇਗਾ?
ਸ਼ਨੀ 29 ਮਾਰਚ 2025 ਨੂੰ ਰਾਤ 22:07 ਵਜੇ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰ ਜਾਵੇਗਾ।
2. ਸ਼ਨੀ ਗੋਚਰ ਤੋਂ ਕਿਹੜੀਆਂ ਰਾਸ਼ੀਆਂ ਨੂੰ ਰਾਹਤ ਮਿਲੇਗੀ?
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਗੋਚਰ ਅਨੁਕੂਲ ਰਹੇਗਾ, ਕਿਉਂਕਿ ਇਸ ਨਾਲ ਉਹਨਾਂ ਦੀ ਸ਼ਨੀ ਸਾੜ੍ਹਸਤੀ ਖਤਮ ਹੋ ਜਾਵੇਗੀ।
3. ਕਿਹੜੀਆਂ ਰਾਸ਼ੀਆਂ ਦੀ ਸ਼ਨੀ ਢਈਆ ਚੱਲ ਰਹੀ ਹੈ?
ਇਸ ਗੋਚਰ ਨਾਲ਼ ਬ੍ਰਿਸ਼ਚਕ ਰਾਸ਼ੀ ਦੀ ਸ਼ਨੀ ਢਈਆ ਖਤਮ ਹੋ ਜਾਵੇਗੀ ਅਤੇ ਧਨੂੰ ਰਾਸ਼ੀ ਦੀ ਢਈਆ ਸ਼ੁਰੂ ਹੋ ਜਾਵੇਗੀ। ਕਰਕ ਰਾਸ਼ੀ ਦੇ ਲਈ ਕੰਟਕ ਸ਼ਨੀ ਦੀ ਦਸ਼ਾ ਖਤਮ ਹੋ ਜਾਵੇਗੀ ਅਤੇ ਸਿੰਘ ਰਾਸ਼ੀ ਦੇ ਲਈ ਸ਼ੁਰੂ ਹੋਵੇਗੀ।