ਰਾਸ਼ੀਫਲ 2025 ਸਭ ਨੂੰ ਨਵੇਂ ਸਾਲ ਦੀਆਂ ਦਿਲੋਂ ਮੁਬਾਰਕਾਂ ਦਿੰਦਾ ਹੈ। ਹਰ ਵਿਅਕਤੀ ਦੇ ਮਨ ਵਿੱਚ ਨਵੇਂ ਸਾਲ ਨੂੰ ਲੈ ਕੇ ਇਹ ਉਤਸੁਕਤਾ ਰਹਿੰਦੀ ਹੈ ਕਿ ਉਸ ਦਾ ਨਵਾਂ ਸਾਲ ਕਿਹੋ-ਜਿਹਾ ਰਹੇਗਾ? ਨਵਾਂ ਸਾਲ ਸਭ ਲਈ ਨਵੇਂ ਸੁਪਨੇ ਅਤੇ ਨਵੀਆਂ ਆਸਾਂ ਲੈ ਕੇ ਆਓਂਦਾ ਹੈ। ਉਨ੍ਹਾਂ ਵਿਚੋਂ ਕੁਝ ਲੋਕਾਂ ਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ, ਜਦੋਂ ਕਿ ਕੁਝ ਲੋਕਾਂ ਦੀਆਂ ਖਾਹਸ਼ਾਂ ਅਧੂਰੀਆਂ ਰਹਿ ਜਾਂਦੀਆਂ ਹਨ। ਕੁਝ ਲੋਕ ਆਪਣੇ ਸੁਪਨੇ ਨੂੰ ਇੱਕ ਚੰਗੀ ਯੋਜਨਾ ਬਣਾ ਕੇ ਪੂਰਾ ਕਰ ਲੈਂਦੇ ਹਨ, ਜਦੋਂ ਕਿ ਕੁਝ ਲੋਕਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਦੇ ਤਰੀਕੇ ਦਾ ਗਿਆਨ ਹੀ ਨਹੀਂ ਹੁੰਦਾ। ਇਸ ਦੇ ਨਾਲ ਹੀ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਕਿਹੜਾ ਸਮਾਂ ਕਮਜ਼ੋਰ ਹੈ ਅਤੇ ਕਿਹੜਾ ਸਮਾਂ ਚੰਗਾ ਹੈ, ਤਾਂ ਜੋ ਕਮਜ਼ੋਰ ਸਮੇਂ ਵਿੱਚ ਸਹਿਣਸ਼ੀਲਤਾ ਨਾਲ ਕੰਮ ਕਰਕੇ ਅਤੇ ਚੰਗੇ ਸਮੇਂ ਵਿੱਚ ਆਪਣੇ ਸਮੇਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਕੇ ਆਪਣੇ ਟੀਚੇ ਤੱਕ ਪਹੁੰਚ ਸਕਣ ਅਤੇ ਸਫਲਤਾ ਪ੍ਰਾਪਤ ਕਰ ਸਕਣ। ਇਸੇ ਲਈ ਅਸੀਂ ਇਹ ਰਾਸ਼ੀਫਲ 2025 ਤੁਹਾਡੇ ਲਈ ਲੈ ਕੇ ਆਏ ਹਾਂ।
Read in English - Horoscope 2025
ਇਸ ਰਾਸ਼ੀਫਲ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਨਵਾਂ ਸਾਲ ਤੁਹਾਡੇ ਜੀਵਨ ਵਿੱਚ ਕਿਹੜੇ ਖਾਸ ਤੱਤ ਲੈ ਕੇ ਆ ਰਿਹਾ ਹੈ। ਤੁਹਾਨੂੰ ਇਸ ਸਾਲ ਕਿਹੋ-ਜਿਹੇ ਨਤੀਜੇ ਮਿਲਣਗੇ? ਉਹਨਾਂ ਨਤੀਜਿਆਂ ਨੂੰ ਤੁਸੀਂ ਕਿਵੇਂ ਹੋਰ ਬਿਹਤਰ ਬਣਾ ਸਕੋਗੇ? ਆਓ, ਸੰਖੇਪ ਵਿੱਚ ਜਾਣੀਏ ਕਿ ਰਾਸ਼ੀਫਲ 2025 ਦੇ ਅਨੁਸਾਰ, ਸਾਲ 2025 ਤੁਹਾਡੇ ਲਈ ਕਿਹੜੇ ਨਤੀਜੇ ਲੈ ਕੇ ਆ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਰਾਸ਼ੀਫਲ ਨੂੰ ਲਗਨ ਰਾਸ਼ੀ ਦੇ ਅਨੁਸਾਰ ਦੇਖਣਾ ਜ਼ਿਆਦਾ ਉਚਿਤ ਰਹੇਗਾ।
हिंदी में पढ़ने के लिए यहां क्लिक करें: राशिफल 2025
ਜੇਕਰ ਤੁਹਾਨੂੰ ਕੋਈ ਵੀ ਫੈਸਲਾ ਲੈਣ ਵਿੱਚ ਮੁਸ਼ਕਿਲ ਹੋ ਰਹੀ ਹੈ, ਤਾਂ ਹੁਣੇ ਕਰੋ ਸਾਡੇ ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ!
ਮੇਖ਼ ਰਾਸ਼ੀ ਵਾਲ਼ਿਓ, ਤੁਹਾਨੂੰ ਇਸ ਸਾਲ ਔਸਤ ਜਾਂ ਔਸਤ ਤੋਂ ਚੰਗੇ ਨਤੀਜੇ ਮਿਲ ਸਕਦੇ ਹਨ। ਖ਼ਾਸ ਕਰਕੇ ਮਾਰਚ ਦੇ ਮਹੀਨੇ ਤੱਕ ਸ਼ਨੀ ਦੀ ਖ਼ਾਸ ਕਿਰਪਾ ਨਾਲ ਤੁਸੀਂ ਵੱਖ-ਵੱਖ ਮਾਮਲਿਆਂ ਵਿੱਚ ਚੰਗੇ ਨਤੀਜੇ ਪ੍ਰਾਪਤ ਕਰ ਸਕੋਗੇ। ਇਸ ਤੋਂ ਬਾਅਦ ਦੇ ਨਤੀਜੇ ਤੁਲਨਾਤਮਕ ਰੂਪ ਵਿੱਚ ਕੁਝ ਕਮਜ਼ੋਰ ਰਹਿ ਸਕਦੇ ਹਨ। ਹਾਲਾਂਕਿ ਵਿਦੇਸ਼ ਆਦਿ ਨਾਲ ਸਬੰਧ ਰੱਖਣ ਵਾਲੇ ਜਾਤਕਾਂ ਨੂੰ ਮਾਰਚ ਤੋਂ ਬਾਅਦ ਵੀ ਚੰਗੇ ਨਤੀਜੇ ਮਿਲ ਸਕਦੇ ਹਨ। ਬ੍ਰਹਸਪਤੀ ਦਾ ਗੋਚਰ ਵੀ ਮਈ ਦੇ ਮੱਧ ਤੱਕ ਤੁਹਾਡੇ ਆਰਥਿਕ ਪੱਖ ਨੂੰ ਮਜ਼ਬੂਤ ਰੱਖਣਾ ਚਾਹੇਗਾ। ਇਸ ਦਾ ਅਰਥ ਹੈ ਕਿ ਆਮ ਤੌਰ 'ਤੇ ਇਸ ਸਾਲ ਤੁਸੀਂ ਆਪਣੇ ਵਪਾਰ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਦਿਖੋਗੇ। ਫੇਰ ਵੀ ਸਾਲ ਦੇ ਦੂਜੇ ਹਿੱਸੇ ਵਿੱਚ ਸਾਵਧਾਨੀ ਨਾਲ ਚੱਲਣ ਦੀ ਜ਼ਰੂਰਤ ਰਹੇਗੀ। ਵਿਦਿਆਰਥੀਆਂ ਨੂੰ ਵੀ ਇਸ ਸਾਲ ਜ਼ਿਆਦਾ ਨਿਸ਼ਠਾਵਾਨ ਬਣ ਕੇ ਪੜ੍ਹਾਈ ਕਰਨ ਦੀ ਜ਼ਰੂਰਤ ਹੋਵੇਗੀ। ਜੇਕਰ ਤੁਸੀਂ ਸ਼ਾਦੀਸ਼ੁਦਾ ਹੋ, ਤਾਂ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਰਹੇਗਾ। ਨਾਲ ਹੀ ਨਾਲ ਇੱਕ-ਦੂਜੇ ਦੇ ਨਾਲ ਸਬੰਧਾਂ ਨੂੰ ਬਣਾ ਕੇ ਰੱਖਣਾ ਵੀ ਜ਼ਰੂਰੀ ਰਹੇਗਾ। ਪ੍ਰੇਮ ਸਬੰਧ ਦੇ ਦ੍ਰਿਸ਼ਟੀਕੋਣ ਤੋਂ ਇਹ ਸਾਲ ਕੁਝ ਹੱਦ ਤੱਕ ਕਮਜ਼ੋਰ ਰਹਿ ਸਕਦਾ ਹੈ।
ਉਪਾਅ: ਮਾਂ ਦੁਰਗਾ ਦੀ ਰੋਜ਼ਾਨਾ ਪੂਜਾ-ਅਰਚਨਾ ਸ਼ੁਭ ਰਹੇਗੀ।
ਬ੍ਰਿਸ਼ਭ ਰਾਸ਼ੀ ਵਾਲ਼ਿਓ, ਰਾਸ਼ੀਫਲ 2025 ਤੁਹਾਡੇ ਲਈ ਕੁਝ ਵੱਧ ਮਿਹਨਤ ਕਰਨ ਦੇ ਸੰਕੇਤ ਦੇ ਰਿਹਾ ਹੈ, ਪਰ ਇਹ ਮਿਹਨਤ ਚੰਗੇ ਨਤੀਜੇ ਵੀ ਦੇ ਸਕਦੀ ਹੈ। ਖ਼ਾਸ ਕਰਕੇ ਮਾਰਚ ਤੱਕ ਸ਼ਨੀ ਦੇਵ ਵੱਧ ਮਿਹਨਤ ਕਰਨ ਤੋਂ ਬਾਅਦ ਚੰਗੇ ਨਤੀਜੇ ਦੇਣਗੇ। ਮਾਰਚ ਤੋਂ ਬਾਅਦ ਮਿਹਨਤ ਦੇ ਪੂਰੇ ਨਤੀਜੇ ਮਿਲ ਸਕਦੇ ਹਨ। ਇਸ ਦਾ ਮਤਲਬ ਹੈ ਕਿ ਵੱਧ ਮਿਹਨਤ ਕਰਨ ਦੀ ਲੋੜ ਨਹੀਂ ਰਹੇਗੀ, ਸਗੋਂ ਜਿੰਨੀ ਮਿਹਨਤ ਹੋਵੇਗੀ, ਓਨੇ ਹੀ ਵਧੀਆ ਨਤੀਜੇ ਮਿਲਣਗੇ। ਰਾਹੂ ਦਾ ਗੋਚਰ ਮਈ ਤੱਕ ਤੁਹਾਡੇ ਲਈ ਬਹੁਤ ਚੰਗੇ ਨਤੀਜੇ ਦੇਣ ਦਾ ਸੰਕੇਤ ਕਰ ਰਿਹਾ ਹੈ। ਮਈ ਤੋਂ ਬਾਅਦ ਕਾਰਜ ਖੇਤਰ ਵਿੱਚ ਕੁਝ ਰੁਕਾਵਟਾਂ ਆ ਸਕਦੀਆਂ ਹਨ। ਅਜਿਹੇ ਵਿੱਚ, ਸ਼ਨੀ ਅਤੇ ਰਾਹੂ ਦੋਹਾਂ ਦੀਆਂ ਸਥਿਤੀਆਂ ਨੂੰ ਦੇਖਦੇ ਹੋਏ, ਇਹ ਲੱਗਦਾ ਹੈ ਕਿ ਸਮੱਸਿਆ ਸਾਲ ਭਰ ਬਣੀ ਰਹਿ ਸਕਦੀ ਹੈ। ਪਰ ਮੁਸ਼ਕਲਾਂ ਤੋਂ ਬਾਅਦ ਕੰਮ ਸਫਲ ਹੋਣਗੇ ਅਤੇ ਚੰਗੇ ਨਤੀਜੇ ਮਿਲਣਗੇ। ਬ੍ਰਹਸਪਤੀ ਦਾ ਗੋਚਰ ਵੀ ਆਰਥਿਕ ਮਾਮਲਿਆਂ ਵਿੱਚ ਤੁਹਾਡੀ ਮਿਹਨਤ ਦੇ ਅਨੁਸਾਰ ਚੰਗੇ ਨਤੀਜੇ ਦੇਣ ਦਾ ਸੰਕੇਤ ਦੇ ਰਿਹਾ ਹੈ। ਪੜ੍ਹਾਈ ਦੇ ਦ੍ਰਿਸ਼ਟੀਕੋਣ ਤੋਂ ਇਹ ਸਾਲ ਚੰਗਾ ਰਹਿ ਸਕਦਾ ਹੈ। ਵਿਆਹ ਅਤੇ ਸ਼ਾਦੀਸ਼ੁਦਾ ਜੀਵਨ ਨਾਲ ਸਬੰਧਤ ਮਾਮਲਿਆਂ ਲਈ ਵੀ ਇਹ ਸਾਲ ਚੰਗਾ ਕਿਹਾ ਜਾ ਸਕਦਾ ਹੈ। ਪ੍ਰੇਮ ਸਬੰਧਾਂ ਦੇ ਲਈ ਵੀ ਨਵਾਂ ਸਾਲ ਆਮ ਤੌਰ 'ਤੇ ਅਨੁਕੂਲ ਨਤੀਜੇ ਦੇ ਸਕਦਾ ਹੈ।
ਉਪਾਅ: ਸਰੀਰ ‘ਤੇ ਚਾਂਦੀ ਧਾਰਣ ਕਰਨਾ ਸ਼ੁਭ ਰਹੇਗਾ।
ਮਿਥੁਨ ਰਾਸ਼ੀ ਵਾਲ਼ਿਓ, ਨਵਾਂ ਸਾਲ ਤੁਲਨਾਤਮਕ ਰੂਪ ਵਿੱਚ ਬਿਹਤਰ ਸਾਲ ਹੋ ਸਕਦਾ ਹੈ। ਅਰਥਾਤ, 2024 ਦੇ ਮੁਕਾਬਲੇ ਸਾਲ 2025 ਵੱਧ ਚੰਗਾ ਰਹਿ ਸਕਦਾ ਹੈ। ਮਾਰਚ ਤੱਕ ਸ਼ਨੀ ਦੇਵ ਕਿਸਮਤ ਰਾਹੀਂ ਸਹਿਯੋਗ ਦੇਣਾ ਚਾਹੁਣਗੇ। ਇਸ ਤੋਂ ਬਾਅਦ ਤੁਹਾਡੇ ਤੋਂ ਵੱਧ ਤੋਂ ਵੱਧ ਮਿਹਨਤ ਕਰਵਾ ਕੇ ਚੰਗੇ ਨਤੀਜੇ ਵੀ ਦੇ ਸਕਦੇ ਹਨ। ਅਰਥਾਤ, ਇਹ ਸਾਲ ਮਿਹਨਤ ਤਾਂ ਕਰਵਾਏਗਾ, ਪਰ ਨਤੀਜੇ ਤੁਲਨਾਤਮਕ ਰੂਪ ਵਿੱਚ ਚੰਗੇ ਅਤੇ ਸੰਤੋਸ਼ਜਨਕ ਹੋ ਸਕਦੇ ਹਨ। ਰਾਹੂ ਦੇ ਗੋਚਰ ਨੂੰ ਦੇਖਦੇ ਹੋਏ, ਆਪਣੇ ਵੱਡੇ ਬਜ਼ੁਰਗਾਂ ਅਤੇ ਸਹਿਕਰਮੀਆਂ ਨਾਲ ਚੰਗੇ ਸਬੰਧ ਰੱਖਣ ਦੀ ਕੋਸ਼ਿਸ਼ ਜ਼ਰੂਰੀ ਰਹੇਗੀ। ਮਿਹਨਤ ਕਰਨ ਦੇ ਨਾਲ-ਨਾਲ ਧਰਮ, ਅਧਿਆਤਮ ਅਤੇ ਰੱਬ ਦੇ ਪ੍ਰਤੀ ਨਿਸ਼ਠਾ ਵੀ ਜ਼ਰੂਰੀ ਹੋਵੇਗੀ। ਇਸ ਨਾਲ ਮਾਨਸਿਕ ਸ਼ਾਂਤੀ ਕਾਇਮ ਰਹੇਗੀ। ਇਸ ਦਾ ਪ੍ਰਭਾਵ ਤੁਹਾਡੇ ਕੰਮਕਾਜ ਅਤੇ ਨਿੱਜੀ ਜੀਵਨ 'ਤੇ ਦੇਖਣ ਨੂੰ ਮਿਲੇਗਾ। ਪਰ ਅਧਿਆਤਮ ਤੋਂ ਦੂਰੀ ਮਾਨਸਿਕ ਚਿੰਤਾ ਵਧਾਉਣ ਦਾ ਕਾਰਨ ਬਣ ਸਕਦੀ ਹੈ। ਬ੍ਰਹਸਪਤੀ ਦਾ ਗੋਚਰ ਮਈ ਦੇ ਮਹੀਨੇ ਤੱਕ ਕਮਜ਼ੋਰ ਰਹੇਗਾ, ਪਰ ਬਾਅਦ ਵਿੱਚ ਤੁਲਨਾਤਮਕ ਰੂਪ ਵਿੱਚ ਚੰਗੇ ਨਤੀਜੇ ਮਿਲਣ ਦੀ ਉਮੀਦ ਹੈ। ਇਸ ਲਈ ਰਾਸ਼ੀਫਲ 2025 ਦੇ ਅਨੁਸਾਰ ਆਰਥਿਕ ਮਾਮਲਿਆਂ ਵਿੱਚ ਇਸ ਸਾਲ ਤੁਸੀਂ ਮਿਲੇ-ਜੁਲੇ ਨਤੀਜੇ ਪ੍ਰਾਪਤ ਕਰ ਸਕਦੇ ਹੋ। ਨਤੀਜੇ ਔਸਤ ਤੋਂ ਬਿਹਤਰ ਵੀ ਹੋ ਸਕਦੇ ਹਨ। ਨਿੱਜੀ ਜੀਵਨ ਵਿੱਚ ਵੀ ਮਈ ਤੋਂ ਬਾਅਦ ਦਾ ਸਮਾਂ ਜ਼ਿਆਦਾ ਚੰਗਾ ਹੋ ਸਕਦਾ ਹੈ। ਪ੍ਰੇਮ ਸਬੰਧ ਹੋਣ ਜਾਂ ਦੰਪਤੀ ਜੀਵਨ ਦੇ ਮਾਮਲੇ; ਮਈ ਤੋਂ ਬਾਅਦ ਤੁਸੀਂ ਤੁਲਨਾਤਮਕ ਰੂਪ ਵਿੱਚ ਚੰਗੇ ਨਤੀਜੇ ਪ੍ਰਾਪਤ ਕਰ ਸਕੋਗੇ। ਵਿਦਿਆਰਥੀਆਂ ਨੂੰ ਵੀ ਮਈ ਤੋਂ ਬਾਅਦ ਵਧੀਆ ਨਤੀਜੇ ਮਿਲਣ ਦੀ ਉਮੀਦ ਹੈ।
ਉਪਾਅ: ਉਪਾਅ ਦੇ ਰੂਪ ਵਿੱਚ ਜਦੋਂ ਵੀ ਸੰਭਵ ਹੋਵੇ, ਘੱਟੋ-ਘੱਟ 10 ਅੰਨ੍ਹੇ ਲੋਕਾਂ ਨੂੰ ਭੋਜਨ ਕਰਵਾਓ।
ਕਰਕ ਰਾਸ਼ੀ ਵਾਲ਼ਿਓ, ਨਵਾਂ ਸਾਲ ਤੁਹਾਨੂੰ ਵੱਡੀਆਂ ਸਮੱਸਿਆਵਾਂ ਤੋਂ ਰਾਹਤ ਦਿਲਵਾ ਸਕਦਾ ਹੈ। ਖ਼ਾਸ ਕਰਕੇ ਮਾਰਚ ਤੋਂ ਬਾਅਦ ਤੁਹਾਨੂੰ ਪਿਛਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਤੁਹਾਡੇ ਅੰਦਰ ਨਵੀਂ ਊਰਜਾ ਅਤੇ ਨਵਾਂ ਉਤਸਾਹ ਦੇਖਣ ਨੂੰ ਮਿਲ ਸਕਦਾ ਹੈ। ਵੱਡੇ ਬਜ਼ੁਰਗਾਂ ਦੇ ਮਾਰਗ ਦਰਸ਼ਨ ਨਾਲ ਤੁਸੀਂ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਦਿਖੋਗੇ। ਸਮੱਸਿਆਵਾਂ ਅਜੇ ਪੂਰੀ ਤਰ੍ਹਾਂ ਦੂਰ ਹੁੰਦੀਆਂ ਨਜ਼ਰ ਨਹੀਂ ਆਉਂਦੀਆਂ, ਪਰ ਸਮੱਸਿਆਵਾਂ ਘਟਣ ਨਾਲ ਤੁਸੀਂ ਸੁੱਖ ਦਾ ਸਾਂਹ ਲੈ ਸਕੋਗੇ। ਮਈ ਤੱਕ ਚੰਗੇ ਲਾਭ ਦੀ ਸੰਭਾਵਨਾ ਬਣ ਰਹੀ ਹੈ। ਪਰ ਮਈ ਤੋਂ ਬਾਅਦ ਖਰਚੇ ਵਧ ਵੀ ਸਕਦੇ ਹਨ। ਹਾਲਾਂਕਿ ਵਿਦੇਸ਼ ਵਿੱਚ ਰਹਿਣ ਵਾਲੇ ਜਾਂ ਜਨਮ ਸਥਾਨ ਤੋਂ ਦੂਰ ਰਹਿਣ ਵਾਲੇ ਲੋਕਾਂ ਨੂੰ ਮਈ ਤੋਂ ਬਾਅਦ ਵੀ ਚੰਗੇ ਨਤੀਜੇ ਮਿਲ ਸਕਦੇ ਹਨ, ਪਰ ਹੋਰ ਲੋਕਾਂ ਨੂੰ ਆਰਥਿਕ ਅਤੇ ਪਰਿਵਾਰਕ ਮਾਮਲਿਆਂ ਵਿੱਚ ਮਈ ਤੋਂ ਬਾਅਦ ਵਧੇਰੇ ਸਮਝਦਾਰੀ ਅਤੇ ਸਾਵਧਾਨੀ ਦਰਸਾਉਣ ਦੀ ਲੋੜ ਹੋਵੇਗੀ। ਰਾਹੂ ਦਾ ਗੋਚਰ ਵੀ ਮਈ ਤੋਂ ਬਾਅਦ ਤੁਲਨਾਤਮਕ ਤੌਰ 'ਤੇ ਕਮਜ਼ੋਰ ਹੋ ਸਕਦਾ ਹੈ। ਇਸ ਲਈ ਕਦੇ-ਕਦਾਈਂ ਅਣਕਿਆਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਾਸ਼ੀਫਲ 2025 ਦੇ ਅਨੁਸਾਰ, ਪ੍ਰੇਮ ਵਿਆਹ ਅਤੇ ਦੰਪਤੀ ਜੀਵਨ ਨਾਲ਼ ਸਬੰਧਤ ਮਾਮਲਿਆਂ ਲਈ ਮਈ ਤੱਕ ਦਾ ਸਮਾਂ ਤੁਲਨਾਤਮਕ ਤੌਰ 'ਤੇ ਬਿਹਤਰ ਕਿਹਾ ਜਾ ਸਕਦਾ ਹੈ। ਵਿਦਿਆਰਥੀ ਵੀ ਮਈ ਤੋਂ ਪਹਿਲਾਂ ਹੀ ਆਪਣੀ ਪੜ੍ਹਾਈ ਦੀ ਗਤੀ ਨੂੰ ਕਾਇਮ ਕਰ ਲੈਣਗੇ, ਤਾਂ ਅੱਗੇ ਜਾ ਕੇ ਉਨ੍ਹਾਂ ਨੂੰ ਅਨਕੂਲ ਨਤੀਜੇ ਮਿਲਦੇ ਰਹਿਣਗੇ।
ਉਪਾਅ: ਪਿੱਪਲ਼ ਦੇ ਦਰੱਖਤ ਨੂੰ ਰੋਜ਼ਾਨਾ ਪਾਣੀ ਦਿਓ।
ਕਰਕ ਰਾਸ਼ੀਫਲ 2025 ਵਿਸਥਾਰ ਸਹਿਤ ਪੜ੍ਹੋ
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਸਿੰਘ ਰਾਸ਼ੀ ਵਾਲ਼ਿਓ, ਆਓਣ ਵਾਲ਼ਾ ਸਾਲ ਕੁਝ ਮਾਮਲਿਆਂ ਲਈ ਚੰਗਾ ਅਤੇ ਕੁਝ ਮਾਮਲਿਆਂ ਲਈ ਕਮਜ਼ੋਰ ਰਹਿ ਸਕਦਾ ਹੈ। ਅਰਥਾਤ, ਇਹ ਸਾਲ ਆਮ ਤੌਰ 'ਤੇ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਮਾਰਚ ਦੇ ਮਹੀਨੇ ਵਿੱਚ ਸ਼ਨੀ ਦਾ ਗੋਚਰ ਔਸਤ ਰਹੇਗਾ, ਜਦੋਂ ਕਿ ਮਾਰਚ ਤੋਂ ਬਾਅਦ ਨਤੀਜੇ ਕਮਜ਼ੋਰ ਹੋ ਸਕਦੇ ਹਨ। ਇਸ ਕਰਕੇ ਵਪਾਰ, ਬਿਜ਼ਨਸ ਅਤੇ ਨੌਕਰੀ ਨਾਲ ਜੁੜੇ ਮਾਮਲਿਆਂ ਵਿੱਚ ਕੁਝ ਮੁਸ਼ਕਲਾਂ ਜਾਂ ਪਰੇਸ਼ਾਨੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਨੌਕਰੀ ਵਿੱਚ ਤਬਾਦਲੇ ਦੇ ਜਾਂ ਨੌਕਰੀ ਬਦਲਣ ਦੇ ਹਾਲਾਤ ਵੀ ਬਣ ਸਕਦੇ ਹਨ, ਜਿਸ ਨਾਲ ਘਰ ਤੋਂ ਦੂਰ ਰਹਿਣਾ ਪੈ ਸਕਦਾ ਹੈ। ਹਾਲਾਂਕਿ ਆਰਥਿਕ ਮਾਮਲਿਆਂ ਵਿੱਚ ਇਹ ਸਾਲ ਆਮ ਤੌਰ 'ਤੇ ਚੰਗੇ ਨਤੀਜੇ ਦੇ ਸਕਦਾ ਹੈ, ਕਿਉਂਕਿ ਸਾਲ ਦੀ ਸ਼ੁਰੂਆਤ ਵਿੱਚ ਬ੍ਰਹਸਪਤੀ ਦੀ ਦ੍ਰਿਸ਼ਟੀ ਧਨ ਸਥਾਨ ਉਤੇ ਰਹੇਗੀ। ਬਾਅਦ ਵਿੱਚ, ਬ੍ਰਹਸਪਤੀ ਲਾਭ ਘਰ ਵਿੱਚ ਪਹੁੰਚ ਕੇ ਵੱਖ-ਵੱਖ ਮਾਧਿਅਮਾਂ ਰਾਹੀਂ ਲਾਭ ਕਰਵਾਉਣ ਦੀ ਕੋਸ਼ਿਸ਼ ਕਰੇਗਾ। ਅਰਥਾਤ, ਕੰਮਾਂ ਵਿੱਚ ਕੁਝ ਮੁਸ਼ਕਲਾਂ ਹੋ ਸਕਦੀਆਂ ਹਨ, ਪਰ ਆਰਥਿਕ ਮਾਮਲਿਆਂ ਵਿੱਚ ਅਨੁਕੂਲਤਾ ਦੇਖਣ ਨੂੰ ਮਿਲ ਸਕਦੀ ਹੈ। ਨਿੱਜੀ ਸਬੰਧਾਂ ਵਿੱਚ ਵੀ ਮਈ ਤੋਂ ਬਾਅਦ ਦਾ ਸਮਾਂ ਵਧੀਆ ਨਤੀਜੇ ਦੇ ਸਕਦਾ ਹੈ। ਵਿਆਹ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਅਨੁਕੂਲਤਾ ਦੇਖਣ ਨੂੰ ਮਿਲ ਸਕਦੀ ਹੈ। ਸੰਤਾਨ ਸਬੰਧੀ ਮਾਮਲਿਆਂ ਵਿੱਚ ਵੀ ਚੰਗੇ ਨਤੀਜੇ ਮਿਲ ਸਕਦੇ ਹਨ। ਜੇਕਰ ਪੜ੍ਹਾਈ ਦੇ ਮਾਮਲੇ ਦੇਖੇ ਜਾਣ, ਤਾਂ ਮਈ ਤੋਂ ਬਾਅਦ ਦਾ ਸਮਾਂ ਵਧੀਆ ਨਤੀਜੇ ਦੇਣ ਵਾਲਾ ਦਿਸਦਾ ਹੈ।
ਉਪਾਅ: ਹਰ ਚੌਥੇ ਮਹੀਨੇ ਵਗਦੇ ਹੋਏ ਸ਼ੁੱਧ ਪਾਣੀ ਵਿੱਚ, ਜਟਾ ਵਾਲ਼ੇ ਛੇ ਨਾਰੀਅਲ ਵਹਾਓ।
ਸਿੰਘ ਰਾਸ਼ੀਫਲ 2025 ਵਿਸਥਾਰ ਸਹਿਤ ਪੜ੍ਹੋ
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਕੰਨਿਆ ਰਾਸ਼ੀ ਵਾਲ਼ਿਓ, ਨਵਾਂ ਸਾਲ ਤੁਹਾਡੇ ਲਈ ਔਸਤ ਜਾਂ ਔਸਤ ਤੋਂ ਵਧੀਆ ਨਤੀਜੇ ਦੇ ਸਕਦਾ ਹੈ। ਹਾਲਾਂਕਿ ਜੇਕਰ ਸ਼ਨੀ ਦੇ ਗੋਚਰ ਦੀ ਗੱਲ ਕੀਤੀ ਜਾਵੇ, ਤਾਂ ਸ਼ਨੀ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਮਹੀਨੇ ਤੱਕ ਕਾਫ਼ੀ ਚੰਗੇ ਨਤੀਜੇ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਮਾਰਚ ਤੋਂ ਬਾਅਦ, ਸ਼ਨੀ ਦਾ ਗੋਚਰ ਕੁਝ ਮਾਮਲਿਆਂ ਵਿੱਚ ਕਮਜ਼ੋਰ ਨਤੀਜੇ ਦੇ ਸਕਦਾ ਹੈ। ਉਸੇ ਤਰ੍ਹਾਂ, ਬ੍ਰਹਸਪਤੀ ਦਾ ਗੋਚਰ ਮਈ ਦੇ ਮੱਧ ਤੱਕ ਕਾਫ਼ੀ ਚੰਗੇ ਨਤੀਜੇ ਦੇਵੇਗਾ, ਜਦੋਂ ਕਿ ਬਾਅਦ ਵਿੱਚ ਮਿਲੇ-ਜੁਲੇ ਨਤੀਜੇ ਪ੍ਰਾਪਤ ਹੋ ਸਕਦੇ ਹਨ। ਇਸ ਸਭ ਦੇ ਨਾਲ ਅਨੁਕੂਲ ਗੱਲ ਇਹ ਰਹੇਗੀ ਕਿ ਮਈ ਤੋਂ ਬਾਅਦ ਤੁਹਾਡੇ ਪਹਿਲੇ ਅਤੇ ਸੱਤਵੇਂ ਘਰ ਤੋਂ ਰਾਹੂ-ਕੇਤੂ ਦਾ ਪ੍ਰਭਾਵ ਖਤਮ ਹੋ ਜਾਵੇਗਾ। ਇਸ ਦਾ ਨਤੀਜਾ ਇਹ ਹੋਵੇਗਾ ਕਿ ਕਾਰੋਬਾਰ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਹੋਣਗੀਆਂ। ਦੰਪਤੀ ਸਬੰਧਾਂ ਦੇ ਮਾਮਲਿਆਂ ਵਿੱਚ ਵੀ ਅਨੁਕੂਲਤਾ ਦੇਖਣ ਨੂੰ ਮਿਲੇਗੀ। ਵਿਆਹ ਦੇ ਰਸਤੇ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਹੋਣਗੀਆਂ। ਸਿਹਤ ਵਿੱਚ ਵੀ ਤੁਲਨਾਤਮਕ ਤੌਰ 'ਤੇ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ। ਰਾਸ਼ੀਫਲ 2025 ਦੇ ਅਨੁਸਾਰ, ਪੇਸ਼ੇਵਰ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਵੀ ਚੰਗੇ ਨਤੀਜੇ ਮਿਲਣ ਦੀ ਸੰਭਾਵਨਾ ਹੈ। ਇਸ ਤਰ੍ਹਾਂ, ਕੁਝ ਇੱਕ ਮਾਮਲਿਆਂ ਨੂੰ ਛੱਡ ਕੇ, ਜ਼ਿਆਦਾਤਰ ਮਾਮਲਿਆਂ ਵਿੱਚ ਇਹ ਸਾਲ ਤੁਹਾਡੇ ਲਈ ਅਨੁਕੂਲ ਨਤੀਜੇ ਦੇਣ ਵਾਲਾ ਲੱਗਦਾ ਹੈ।
ਉਪਾਅ: ਹਰ ਰੋਜ਼ ਮੱਥੇ ‘ਤੇ ਕੇਸਰ ਦਾ ਟਿੱਕਾ ਲਗਾਓ।
ਤੁਲਾ ਰਾਸ਼ੀ ਵਾਲ਼ਿਓ, ਨਵਾਂ ਸਾਲ ਤੁਹਾਡੇ ਲਈ ਜ਼ਿਆਦਾਤਰ ਮਾਮਲਿਆਂ ਵਿੱਚ ਕਾਫ਼ੀ ਚੰਗੇ ਨਤੀਜੇ ਦਿੰਦਾ ਹੋਇਆ ਲੱਗਦਾ ਹੈ। ਖ਼ਾਸ ਕਰਕੇ ਮਈ ਤੋਂ ਬਾਅਦ ਦੀ ਸਥਿਤੀ ਕਾਫ਼ੀ ਚੰਗੀ ਹੋ ਸਕਦੀ ਹੈ। ਮਾਰਚ ਦੇ ਮਹੀਨੇ ਤੋਂ ਸ਼ਨੀ ਗ੍ਰਹਿ ਦੇ ਗੋਚਰ ਦੀ ਅਨੁਕੂਲਤਾ ਤੁਹਾਡੀਆਂ ਪੁਰਾਣੀਆਂ ਸਮੱਸਿਆਵਾਂ ਨੂੰ ਦੂਰ ਕਰਕੇ ਤਰੱਕੀ ਦੇ ਨਵੇਂ ਦਰਵਾਜ਼ੇ ਖੋਲ੍ਹ ਸਕਦੀ ਹੈ। ਖ਼ਾਸ ਕਰਕੇ ਨੌਕਰੀ ਆਦਿ ਨਾਲ ਜੁੜੇ ਮਾਮਲਿਆਂ ਵਿੱਚ ਕਾਫ਼ੀ ਚੰਗੇ ਨਤੀਜੇ ਮਿਲ ਸਕਦੇ ਹਨ। ਤੁਹਾਡੀ ਸੋਚਣ ਦੀ ਸ਼ਕਤੀ ਅਤੇ ਤੀਬਰਤਾ ਦੇ ਨਾਲ ਤੁਸੀਂ ਹੁਣ ਬਿਹਤਰ ਯੋਜਨਾ ਬਣਾ ਕੇ ਵਪਾਰ ਅਤੇ ਕਾਰੋਬਾਰ ਵਿੱਚ ਵੀ ਵਧੀਆ ਪ੍ਰਦਰਸ਼ਨ ਕਰ ਸਕੋਗੇ। ਵਿਦਿਆਰਥੀਆਂ ਦੇ ਜੀਵਨ ਵਿੱਚ ਆ ਰਹੀਆਂ ਮੁਸ਼ਕਲਾਂ ਵੀ ਦੂਰ ਹੋਣਗੀਆਂ। ਰਾਸ਼ੀਫਲ 2025 ਦੇ ਅਨੁਸਾਰ, ਮਈ ਦੇ ਮੱਧ ਤੋਂ ਬਾਅਦ, ਬ੍ਰਹਸਪਤੀ ਗ੍ਰਹਿ ਦੀ ਅਨੁਕੂਲਤਾ ਵੀ ਵੱਡੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮੱਦਦ ਕਰੇਗੀ। ਕਿਸਮਤ ਵਧੀਆ ਤਰੀਕੇ ਨਾਲ ਸਾਥ ਦੇਵੇਗੀ। ਵੱਡੇ ਬਜ਼ੁਰਗਾਂ ਦਾ ਅਸ਼ੀਰਵਾਦ ਅਤੇ ਮਾਰਗਦਰਸ਼ਨ ਜੀਵਨ ਵਿੱਚ ਤਰੱਕੀ ਦੇ ਦਰਵਾਜ਼ੇ ਖੋਲ੍ਹੇਗਾ। ਜੇਕਰ ਤੁਸੀਂ ਵਿਦਿਆਰਥੀ ਹੋ, ਤਾਂ ਬ੍ਰਹਸਪਤੀ ਵਿੱਦਿਆ ਦੇ ਮਾਮਲਿਆਂ ਵਿੱਚ ਮੱਦਦਗਾਰ ਸਾਬਤ ਹੋਵੇਗਾ। ਇਸੇ ਤਰ੍ਹਾਂ, ਹੋਰ ਲੋਕਾਂ ਨੂੰ ਆਰਥਿਕ ਮਾਮਲਿਆਂ ਵਿੱਚ ਬ੍ਰਹਸਪਤੀ ਦੇ ਕਾਰਨ ਚੰਗੀ ਅਨੁਕੂਲਤਾ ਦੇਖਣ ਨੂੰ ਮਿਲ ਸਕਦੀ ਹੈ। ਮਈ ਦੇ ਮੱਧ ਤੋਂ ਬਾਅਦ ਦਾ ਸਮਾਂ ਪ੍ਰੇਮ, ਵਿਆਹ, ਅਤੇ ਸ਼ਾਦੀਸ਼ੁਦਾ ਜੀਵਨ ਨਾਲ ਜੁੜੇ ਮਾਮਲਿਆਂ ਵਿੱਚ ਵੀ ਚੰਗੀ ਅਨੁਕੂਲਤਾ ਦੇਣ ਵਾਲਾ ਹੋ ਸਕਦਾ ਹੈ।
ਉਪਾਅ: ਮਾਸ, ਸ਼ਰਾਬ ਅਤੇ ਅਸ਼ਲੀਲਤਾ ਆਦਿ ਤੋਂ ਦੂਰ ਰਹਿਣਾ ਉਪਾਅ ਵੱਜੋਂ ਕੰਮ ਕਰੇਗਾ।
ਬ੍ਰਿਸ਼ਚਕ ਰਾਸ਼ੀ ਵਾਲ਼ਿਓ, ਆਓਣ ਵਾਲ਼ਾ ਸਾਲ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਇੱਕ ਪਾਸੇ ਜਿੱਥੇ ਮਾਰਚ ਤੋਂ ਬਾਅਦ ਸ਼ਨੀ ਦਾ ਗੋਚਰ ਚੌਥੇ ਘਰ ਤੋਂ ਆਪਣੀ ਨਕਾਰਾਤਮਕਤਾ ਨੂੰ ਹਟਾਉਂਦਾ ਹੋਇਆ ਨਜ਼ਰ ਆ ਰਿਹਾ ਹੈ, ਉੱਥੇ ਹੀ ਦੂਜੇ ਪਾਸੇ, ਮਈ ਤੋਂ ਰਾਹੂ ਦਾ ਗੋਚਰ ਚੌਥੇ ਘਰ ਵਿੱਚ ਹੋ ਜਾਵੇਗਾ। ਇਸ ਕਰਕੇ ਕੁਝ ਵੱਡੀਆਂ ਅਤੇ ਪੁਰਾਣੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ, ਪਰ ਨਵੇਂ ਸਿਰੇ ਤੋਂ ਵੀ ਕੁਝ ਨਵੀਆਂ ਪਰੇਸ਼ਾਨੀਆਂ ਵੇਖਣ ਨੂੰ ਮਿਲ ਸਕਦੀਆਂ ਹਨ। ਹਾਲਾਂਕਿ ਜੇ ਤੁਹਾਨੂੰ ਪਿਛਲੇ ਦਿਨਾਂ ਵਿੱਚ ਪੇਟ ਜਾਂ ਦਿਮਾਗ ਨਾਲ ਸਬੰਧਤ ਕੁਝ ਪਰੇਸ਼ਾਨੀਆਂ ਰਹੀਆਂ ਹਨ, ਤਾਂ ਉਹਨਾਂ ਤੋਂ ਤੁਹਾਨੂੰ ਰਾਹਤ ਮਿਲ ਸਕਦੀ ਹੈ। ਰਾਸ਼ੀਫਲ 2025 ਕਹਿੰਦਾ ਹੈ ਕਿ ਬ੍ਰਹਸਪਤੀ ਦਾ ਗੋਚਰ ਵੀ ਮਈ ਦੇ ਮੱਧ ਤੱਕ ਸੱਤਵੇਂ ਘਰ ਤੋਂ ਤੁਹਾਨੂੰ ਚੰਗੀ ਅਨੁਕੂਲਤਾ ਦਿੰਦਾ ਹੋਇਆ ਦਿਖ ਰਿਹਾ ਹੈ, ਪਰ ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਅੱਠਵੇਂ ਘਰ ਵਿੱਚ ਜਾ ਕੇ ਕੁਝ ਕਮਜ਼ੋਰ ਹੋ ਜਾਣਗੇ। ਹਾਲਾਂਕਿ ਦੂਜੇ ਘਰ ਉੱਤੇ ਪ੍ਰਭਾਵ ਦੇ ਕਾਰਨ ਕੋਈ ਵੱਡੀ ਆਰਥਿਕ ਸਮੱਸਿਆ ਨਹੀਂ ਆਵੇਗੀ, ਪਰ ਆਮਦਨ ਦੇ ਸਰੋਤ ਕੁਝ ਹੱਦ ਤੱਕ ਹਲਕੇ ਰਹਿ ਸਕਦੇ ਹਨ। ਪੜ੍ਹਾਈ ਨਾਲ ਸਬੰਧਤ ਮਾਮਲਿਆਂ ਲਈ ਵੀ ਮਈ ਤੱਕ ਦਾ ਸਮਾਂ ਤੁਲਨਾਤਮਕ ਤੌਰ 'ਤੇ ਵਧੀਆ ਕਿਹਾ ਜਾ ਸਕਦਾ ਹੈ। ਵਿਆਹ, ਕੁੜਮਾਈ, ਪ੍ਰੇਮ ਸਬੰਧ ਅਤੇ ਸੰਤਾਨ ਆਦਿ ਨਾਲ ਸਬੰਧਤ ਮਾਮਲਿਆਂ ਲਈ ਵੀ ਮਈ ਦੇ ਮੱਧ ਤੋਂ ਪਹਿਲਾਂ ਦਾ ਸਮਾਂ ਜ਼ਿਆਦਾ ਚੰਗਾ ਕਿਹਾ ਜਾ ਸਕਦਾ ਹੈ।
ਉਪਾਅ: ਹਰ ਚੌਥੇ ਮਹੀਨੇ ਵਗਦੇ ਹੋਏ ਸ਼ੁੱਧ ਜਲ ਵਿੱਚ 400 ਗ੍ਰਾਮ ਧਨੀਆ ਵਹਾਓਣਾ ਸ਼ੁਭ ਰਹੇਗਾ।
ਬ੍ਰਿਸ਼ਚਕ ਰਾਸ਼ੀਫਲ 2025 ਵਿਸਥਾਰ ਸਹਿਤ ਪੜ੍ਹੋ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਧਨੂੰ ਰਾਸ਼ੀ ਵਾਲ਼ਿਓ, ਨਵਾਂ ਸਾਲ ਤੁਹਾਨੂੰ ਕੁਝ ਚੰਗੇ ਅਤੇ ਕੁਝ ਕਮਜ਼ੋਰ ਨਤੀਜੇ ਵੀ ਦੇ ਸਕਦਾ ਹੈ। ਇੱਕ ਪਾਸੇ ਜਿੱਥੇ ਮਾਰਚ ਤੱਕ ਸ਼ਨੀ ਦਾ ਗੋਚਰ ਤੁਹਾਡੇ ਲਈ ਪੂਰੀ ਤਰ੍ਹਾਂ ਅਨੁਕੂਲ ਹੈ, ਉੱਥੇ ਹੀ ਮਈ ਤੱਕ ਬ੍ਰਹਸਪਤੀ ਦਾ ਗੋਚਰ ਕਮਜ਼ੋਰ ਰਹੇਗਾ। ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦਾ ਗੋਚਰ ਤੁਹਾਡੇ ਲਈ ਅਨੁਕੂਲ ਹੋ ਜਾਵੇਗਾ। ਦੂਜੇ ਪਾਸੇ, ਮਾਰਚ ਤੋਂ ਬਾਅਦ ਸ਼ਨੀ ਦਾ ਗੋਚਰ ਕਮਜ਼ੋਰ ਹੋ ਜਾਵੇਗਾ। ਇਸ ਤਰ੍ਹਾਂ, ਇਹ ਦੋਵੇਂ ਮੁੱਖ ਗੋਚਰ ਕੁਝ ਚੰਗੇ ਅਤੇ ਕੁਝ ਕਮਜ਼ੋਰ ਨਤੀਜੇ ਦੇ ਸਕਦੇ ਹਨ। ਹਾਲਾਂਕਿ ਸਕਾਰਾਤਮਕ ਨਤੀਜਿਆਂ ਦੀ ਪ੍ਰਮੁੱਖਤਾ ਰਹੇਗੀ, ਕਿਉਂਕਿ ਰਾਹੂ ਦਾ ਗੋਚਰ ਮਈ ਤੋਂ ਬਾਅਦ ਚੌਥੇ ਘਰ ਵਿੱਚੋਂ ਆਪਣੀ ਨਕਾਰਾਤਮਕਤਾ ਹਟਾ ਲਵੇਗਾ। ਇਸ ਦੇ ਨਤੀਜੇ ਵਜੋਂ ਘਰ-ਗ੍ਰਹਿਸਥੀ ਨਾਲ ਸਬੰਧਤ ਕੁਝ ਪਰੇਸ਼ਾਨੀਆਂ ਦੂਰ ਹੋਣਗੀਆਂ, ਜਾਂ ਪੁਰਾਣੀਆਂ ਸਮੱਸਿਆਵਾਂ ਦੂਰ ਹੋ ਕੇ ਸ਼ਨੀ ਦੇ ਕਾਰਨ ਕੁਝ ਨਵੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਪਰ ਫੇਰ ਵੀ ਪਰਿਵਰਤਨ ਦੀ ਊਰਜਾ ਮਨ ਨੂੰ ਤੁਲਨਾਤਮਕ ਤੌਰ 'ਤੇ ਖੁਸ਼ ਕਰਨ ਦਾ ਕੰਮ ਕਰ ਸਕਦੀ ਹੈ। ਬ੍ਰਹਸਪਤੀ ਦਾ ਗੋਚਰ ਆਰਥਿਕ ਮਾਮਲਿਆਂ ਵਿੱਚ ਅਨੁਕੂਲਤਾ ਦਿੰਦਾ ਰਹੇਗਾ। ਇਸ ਨਾਲ ਕੋਈ ਵੱਡੀ ਆਰਥਿਕ ਕਮੀ ਨਹੀਂ ਆਵੇਗੀ, ਜਦੋਂ ਕਿ ਮਈ ਤੋਂ ਬਾਅਦ ਆਮਦਨ ਦੇ ਸਰੋਤਾਂ ਵਿੱਚ ਵਾਧਾ ਵੀ ਵੇਖਣ ਨੂੰ ਮਿਲ ਸਕਦਾ ਹੈ। ਮਈ ਤੋਂ ਬਾਅਦ ਦਾ ਸਮਾਂ ਪ੍ਰੇਮ, ਦੰਪਤੀ, ਵਿਆਹ ਅਤੇ ਵਿੱਦਿਆ ਆਦਿ ਨਾਲ ਸਬੰਧਤ ਮਾਮਲਿਆਂ ਵਿੱਚ ਵਧੀਆ ਨਤੀਜੇ ਦੇਣ ਵਾਲਾ ਹੋ ਸਕਦਾ ਹੈ।
ਉਪਾਅ: ਕਾਂ ਜਾਂ ਮੱਝ ਨੂੰ ਦੁੱਧ ਅਤੇ ਚੌਲ਼ ਖਿਲਾਉਣਾ ਸ਼ੁਭ ਰਹੇਗਾ।
ਮਕਰ ਰਾਸ਼ੀ ਵਾਲ਼ਿਓ, ਨਵਾਂ ਸਾਲ ਤੁਹਾਨੂੰ ਪੁਰਾਣੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਲਵਾਓਣ ਵਿੱਚ ਖੂਬ ਸਹਾਇਕ ਸਾਬਤ ਹੋ ਸਕਦਾ ਹੈ। ਅਜਿਹੀਆਂ ਸਮੱਸਿਆਵਾਂ, ਜਿਨ੍ਹਾਂ ਨੂੰ ਤੁਸੀਂ ਕਾਫੀ ਸਮੇਂ ਤੋਂ ਦੂਰ ਨਹੀਂ ਕਰ ਸਕੇ ਸੀ, ਉਨ੍ਹਾਂ ਦੇ ਹੱਲ ਹੋਣ ਦੇ ਯੋਗ ਬਣਨਗੇ। ਘਰ-ਪਰਿਵਾਰ ਵਿੱਚ ਚੱਲ ਰਹੀ ਅਸ਼ਾਂਤੀ ਵੀ ਹੁਣ ਖਤਮ ਹੋ ਜਾਵੇਗੀ। ਜੇਕਰ ਤੁਸੀਂ ਨੌਕਰੀ ਬਦਲਣ ਦੀ ਕੋਸ਼ਿਸ਼ ਕਰੋਗੇ, ਤਾਂ ਇਹ ਵੀ ਸੰਭਵ ਹੋਵੇਗਾ। ਪੇਸ਼ੇ ਜਾਂ ਕਾਰੋਬਾਰ ਵਿੱਚ ਵੀ ਪਰਿਵਰਤਨ ਕੀਤਾ ਜਾ ਸਕੇਗਾ। ਕਿਸੇ ਨਵੇਂ ਵਪਾਰ ਦੀ ਸ਼ੁਰੂਆਤ ਵੀ ਸੰਭਵ ਹੋਵੇਗੀ। ਤੁਸੀਂ ਮਾਨਸਿਕ ਤੌਰ ‘ਤੇ ਕਾਫੀ ਮਜ਼ਬੂਤ ਰਹੋਗੇ। ਤੁਹਾਡੀ ਫ਼ੈਸਲੇ ਲੈਣ ਦੀ ਸਮਰੱਥਾ ਹੋਰ ਵੀ ਮਜ਼ਬੂਤ ਹੋਵੇਗੀ। ਕਦੇ-ਕਦਾਈਂ ਕਿਤੇ-ਕਿਤੇ ਤੋਂ ਚੰਗੇ ਸਮਾਚਾਰ ਵੀ ਸੁਣਨ ਨੂੰ ਮਿਲ ਸਕਦੇ ਹਨ। ਇਸ ਸਭ ਦੇ ਬਾਵਜੂਦ ਵੀ ਮਈ ਤੋਂ ਬਾਅਦ ਆਰਥਿਕ ਅਤੇ ਪਰਿਵਾਰਕ ਮਾਮਲਿਆਂ ਵਿੱਚ ਜਾਗਰੁਕ ਰਹਿਣਾ ਸਮਝਦਾਰੀ ਦਾ ਕੰਮ ਹੋਵੇਗਾ, ਕਿਉਂਕਿ ਰਾਸ਼ੀਫਲ 2025 ਦੇ ਅਨੁਸਾਰ, ਮਾਰਚ ਤੋਂ ਬਾਅਦ ਭਾਵੇਂ ਸ਼ਨੀ ਦਾ ਪ੍ਰਭਾਵ ਦੂਜੇ ਘਰ ਤੋਂ ਦੂਰ ਹੋ ਰਿਹਾ ਹੈ, ਪਰ ਮਈ ਤੋਂ ਬਾਅਦ ਰਾਹੂ ਦਾ ਪ੍ਰਭਾਵ ਸ਼ੁਰੂ ਹੋ ਜਾਵੇਗਾ। ਇਸ ਕਰਕੇ ਸਮੱਸਿਆਵਾਂ ਵਿੱਚ ਕਾਫੀ ਹੱਦ ਤੱਕ ਕਮੀ ਆ ਜਾਵੇਗੀ, ਪਰ ਛੋਟੀਆਂ-ਮੋਟੀਆਂ ਰੁਕਾਵਟਾਂ ਫੇਰ ਵੀ ਰਹਿ ਸਕਦੀਆਂ ਹਨ, ਖਾਸ ਤੌਰ ‘ਤੇ ਆਰਥਿਕ ਅਤੇ ਪਰਿਵਾਰਕ ਮਾਮਲਿਆਂ ਵਿੱਚ। ਇਸ ਲਈ ਇਨ੍ਹਾਂ ਮਾਮਲਿਆਂ ਵਿੱਚ ਸਾਵਧਾਨ ਰਹਿਣਾ ਸਮਝਦਾਰੀ ਦਾ ਕੰਮ ਹੋਵੇਗਾ। ਮਈ ਦੇ ਮੱਧ ਤੋਂ ਪਹਿਲਾਂ ਦਾ ਸਮਾਂ ਪ੍ਰੇਮ ਸਬੰਧਾਂ ਲਈ ਅਨੁਕੂਲ ਰਹੇਗਾ। ਵਿਆਹ ਅਤੇ ਸ਼ਾਦੀਸ਼ੁਦਾ ਜੀਵਨ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਇਹ ਅਨੁਕੂਲਤਾ ਦੇ ਸਕੇਗਾ, ਪਰ ਮਈ ਦੇ ਮੱਧ ਤੋਂ ਬਾਅਦ ਦਾ ਸਮਾਂ ਇਹਨਾਂ ਮਾਮਲਿਆਂ ਵਿੱਚ ਘੱਟ ਸਹਿਯੋਗੀ ਹੋ ਸਕਦਾ ਹੈ। ਵਿਦਿਆਰਥੀਆਂ ਦੇ ਲਈ, ਆਮ ਤੌਰ ‘ਤੇ ਪੂਰਾ ਸਾਲ ਹੀ ਕਿਸੇ ਨਾ ਕਿਸੇ ਤਰ੍ਹਾਂ ਮੱਦਦਗਾਰ ਬਣਦਾ ਰਹੇਗਾ।
ਉਪਾਅ: ਹਰ ਤੀਜੇ ਮਹੀਨੇ ਪੁਜਾਰੀ ਨੂੰ ਪੀਲ਼ੇ ਕੱਪੜੇ ਦਾਨ ਕਰਨਾ ਸ਼ੁਭ ਰਹੇਗਾ।
ਕੁੰਭ ਰਾਸ਼ੀ ਵਾਲ਼ਿਓ, ਨਵਾਂ ਸਾਲ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਕੁਝ ਮਾਮਲਿਆਂ ਵਿੱਚ ਤੁਸੀਂ ਔਸਤ ਤੋਂ ਬਿਹਤਰ ਨਤੀਜੇ ਵੀ ਦੇਖ ਸਕਦੇ ਹੋ। ਇੱਕ ਪਾਸੇ ਮਾਰਚ ਤੋਂ ਬਾਅਦ ਸ਼ਨੀ ਦਾ ਪ੍ਰਭਾਵ ਪਹਿਲੇ ਘਰ ਤੋਂ ਦੂਰ ਹੋ ਰਿਹਾ ਹੈ, ਜੋ ਤੁਹਾਡੇ ਅੰਦਰ ਨਵਾਂ ਉਤਸਾਹ ਅਤੇ ਨਵੀਂ ਊਰਜਾ ਪੈਦਾ ਕਰੇਗਾ। ਤੁਸੀਂ ਰੁਕੇ ਹੋਏ ਕੰਮਾਂ ਨੂੰ ਤੇਜ਼ੀ ਨਾਲ ਕਰ ਸਕੋਗੇ ਅਤੇ ਯਾਤਰਾ ਦੁਆਰਾ ਵੀ ਲਾਭ ਪ੍ਰਾਪਤ ਕਰ ਸਕੋਗੇ। ਦੂਜੇ ਪਾਸੇ, ਮਈ ਤੋਂ ਬਾਅਦ ਰਾਹੂ ਦਾ ਪਹਿਲੇ ਘਰ ਵਿੱਚ ਗੋਚਰ ਇਸੇ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੁਬਾਰਾ ਖੜੀਆਂ ਕਰ ਸਕਦਾ ਹੈ। ਹਾਲਾਂਕਿ ਪਰੇਸ਼ਾਨੀਆਂ ਦਾ ਰੂਪ ਛੋਟਾ ਅਤੇ ਕਮਜ਼ੋਰ ਰਹਿ ਸਕਦਾ ਹੈ, ਜਿਸ ਦਾ ਮਤਲਬ ਹੈ ਕਿ ਪਹਿਲਾਂ ਦੇ ਮੁਕਾਬਲੇ ਪਰੇਸ਼ਾਨੀਆਂ ਘਟਣਗੀਆਂ, ਪਰ ਪੂਰੀ ਤਰ੍ਹਾਂ ਦੂਰ ਨਹੀਂ ਹੋਣਗੀਆਂ। ਇਸ ਲਈ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਆਪਣੀ ਅਸਲ ਊਰਜਾ ਦੇ ਅਨੁਸਾਰ ਕੰਮ ਕਰਨਾ ਸਮਝਦਾਰੀ ਦਾ ਕੰਮ ਹੋਵੇਗਾ। ਇਸ ਨਾਲ ਤੁਹਾਡੀ ਸਿਹਤ ਵੀ ਅਨੁਕੂਲ ਰਹੇਗੀ ਅਤੇ ਤੁਹਾਡੇ ਕੰਮ ਵੀ ਹੌਲ਼ੀ-ਹੌਲ਼ੀ ਪੂਰੇ ਹੋਣ ਲੱਗ ਜਾਣਗੇ। ਇਸ ਸਾਲ ਮਾਤਾ ਜੀ ਦੀ ਸਿਹਤ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਰਹੇਗਾ। ਹਾਲਾਂਕਿ ਇਨ੍ਹਾਂ ਸਾਰੇ ਹਾਲਾਤਾਂ ਦੇ ਬਾਵਜੂਦ, ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦੇ ਗੋਚਰ ਦੀ ਅਨੁਕੂਲਤਾ ਤੁਹਾਨੂੰ ਵੱਖ-ਵੱਖ ਮਾਮਲਿਆਂ ਵਿੱਚ ਚੰਗੀ ਸਫਲਤਾ ਦਿਲਵਾ ਸਕਦੀ ਹੈ। ਜੇਕਰ ਤੁਸੀਂ ਵਿਦਿਆਰਥੀ ਹੋ, ਤਾਂ ਮਈ ਦੇ ਮੱਧ ਤੋਂ ਬਾਅਦ ਤੁਹਾਨੂੰ ਕਾਫੀ ਚੰਗੇ ਨਤੀਜੇ ਮਿਲ ਸਕਦੇ ਹਨ। ਰਾਸ਼ੀਫਲ 2025 ਕਹਿੰਦਾ ਹੈ ਕਿ ਪ੍ਰੇਮ ਸਬੰਧਾਂ ਲਈ ਵੀ ਗੁਰੂ ਦਾ ਇਹ ਗੋਚਰ ਅਨੁਕੂਲ ਨਤੀਜੇ ਦੇਵੇਗਾ। ਕੁੜਮਾਈ, ਵਿਆਹ ਅਤੇ ਸ਼ਾਦੀਸ਼ੁਦਾ ਜੀਵਨ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਬ੍ਰਹਸਪਤੀ ਦਾ ਇਹ ਗੋਚਰ ਚੰਗਾ ਅਨੁਕੂਲ ਰਹੇਗਾ, ਪਰ ਸ਼ਾਦੀਸ਼ੁਦਾ ਜੀਵਨ ਵਿੱਚ ਕੇਤੂ ਕਦੇ-ਕਦਾਈਂ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਦੇ ਸਕਦਾ ਹੈ। ਬ੍ਰਹਸਪਤੀ ਉਹਨਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗਾ, ਜਿਸ ਦਾ ਮਤਲਬ ਹੈ ਕਿ ਪਰੇਸ਼ਾਨੀਆਂ ਆਓਣਗੀਆਂ, ਪਰ ਜਲਦੀ ਹੀ ਠੀਕ ਹੋ ਜਾਣਗੀਆਂ। ਇਸ ਤਰ੍ਹਾਂ ਕਾਰੋਬਾਰ, ਨੌਕਰੀ ਆਦਿ ਵਿੱਚ ਵੀ ਛੋਟੀਆਂ-ਮੋਟੀਆਂ ਰੁਕਾਵਟਾਂ ਦੇ ਬਾਵਜੂਦ ਸਭ ਕੁਝ ਠੀਕ-ਠਾਕ ਚਲਦਾ ਰਹੇਗਾ। ਸਾਰ ਇਹ ਹੈ ਕਿ ਇਸ ਸਾਲ ਵੱਖ-ਵੱਖ ਮਾਮਲਿਆਂ ਵਿੱਚ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਦੇਖਣ ਨੂੰ ਮਿਲ ਸਕਦੀਆਂ ਹਨ, ਪਰ ਤੁਸੀਂ ਆਪਣੀ ਮਿਹਨਤ ਅਤੇ ਚੰਗੀਆਂ ਯੋਜਨਾਵਾਂ ਦੇ ਕਾਰਨ ਉਹਨਾਂ ਪਰੇਸ਼ਾਨੀਆਂ ਨੂੰ ਦੂਰ ਕਰ ਕੇ ਸਫਲਤਾ ਪ੍ਰਾਪਤ ਕਰਦੇ ਰਹੋਗੇ।
ਉਪਾਅ: ਗਲ਼ੇ ਵਿੱਚ ਚਾਂਦੀ ਦੀ ਚੇਨ ਪਹਿਨਣਾ ਸ਼ੁਭ ਰਹੇਗਾ।
ਮੀਨ ਰਾਸ਼ੀ ਵਾਲ਼ਿਓ, ਨਵਾਂ ਸਾਲ ਤੁਹਾਡੇ ਲਈ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਇੱਕ ਪਾਸੇ, ਜਿੱਥੇ ਮਈ ਤੋਂ ਬਾਅਦ ਤੁਹਾਡੇ ਪਹਿਲੇ ਘਰ ਤੋਂ ਰਾਹੂ ਦਾ ਪ੍ਰਭਾਵ ਦੂਰ ਹੋ ਕੇ ਤੁਹਾਡੇ ਤਣਾਅ ਨੂੰ ਦੂਰ ਕਰਕੇ ਸ਼ਾਂਤੀ ਦੇਵੇਗਾ, ਉੱਥੇ ਮਾਰਚ ਤੋਂ ਬਾਅਦ ਸ਼ਨੀ ਦੇਵ ਤੁਹਾਡੇ ਪਹਿਲੇ ਘਰ ਵਿੱਚ ਆ ਜਾਣਗੇ ਅਤੇ ਤੁਹਾਡੇ ਵਿੱਚ ਆਲਸ ਦੀ ਭਾਵਨਾ ਪੈਦਾ ਕਰ ਸਕਦੇ ਹਨ। ਇਸ ਨਾਲ, ਤੁਸੀਂ ਆਪਣੇ ਕੰਮਕਾਜ ਨੂੰ ਲੈ ਕੇ ਕੁਝ ਹੱਦ ਤੱਕ ਲਾਪਰਵਾਹ ਹੋ ਸਕਦੇ ਹੋ। ਜੇਕਰ ਤੁਸੀਂ ਲਾਪਰਵਾਹੀ ਤੋਂ ਬਚੋਗੇ ਅਤੇ ਪੂਰੇ ਸਮਰਪਣ ਨਾਲ ਕੰਮ ਕਰੋਗੇ, ਤਾਂ ਨਤੀਜੇ ਚੰਗੇ ਵੀ ਹੋ ਸਕਦੇ ਹਨ। ਬ੍ਰਹਸਪਤੀ ਦਾ ਗੋਚਰ ਵੀ ਇਸ ਸਾਲ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇਵੇਗਾ। ਮਈ ਦੇ ਮੱਧ ਤੋਂ ਪਹਿਲਾਂ ਬ੍ਰਹਸਪਤੀ ਲਾਭ ਘਰ ਨੂੰ ਦੇਖਦੇ ਹੋਏ ਤੁਹਾਨੂੰ ਚੰਗਾ ਲਾਭ ਕਰਵਾਓਣਾ ਚਾਹੁੰਦੇ ਹਨ। ਦੂਜੇ ਪਾਸੇ, ਮਈ ਦੇ ਮੱਧ ਤੋਂ ਬਾਅਦ ਤੁਹਾਨੂੰ ਆਪਣੀ ਇਮਾਨਦਾਰੀ ਦੇ ਚੰਗੇ ਫਲ਼ ਮਿਲਣ ਦੇ ਯੋਗ ਬਣਨਗੇ। ਘਰ ਤੋਂ ਦੂਰ ਰਹਿਣ ਵਾਲੇ ਵਿਦਿਆਰਥੀਆਂ ਨੂੰ ਚੰਗੇ ਨਤੀਜੇ ਮਿਲ ਸਕਦੇ ਹਨ। ਘਰ ਤੋਂ ਦੂਰ ਰਹਿ ਕੇ ਕਮਾਈ ਕਰਨ ਵਾਲੇ ਲੋਕਾਂ ਨੂੰ ਵੀ ਚੰਗੇ ਨਤੀਜੇ ਮਿਲ ਸਕਦੇ ਹਨ। ਰਾਸ਼ੀਫਲ 2025 ਦੇ ਅਨੁਸਾਰ, ਜਨਮਭੂਮੀ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਨੂੰ ਆਪਣੇ ਕੰਮ ਦੇ ਪ੍ਰਤੀ ਥੋੜਾ ਅਸੰਤੋਸ਼ ਹੋ ਸਕਦਾ ਹੈ। ਫੇਰ ਵੀ, ਕੁੱਲ ਮਿਲਾ ਕੇ ਇਸ ਸਾਲ ਨੂੰ ਅਸੀਂ ਤੁਹਾਡੇ ਲਈ ਮਿਲਿਆ-ਜੁਲਿਆ ਜਾਂ ਕੁਝ ਮਾਮਲਿਆਂ ਵਿੱਚ ਔਸਤ ਤੋਂ ਥੋੜਾ ਬਿਹਤਰ ਵੀ ਕਹਿ ਸਕਦੇ ਹਾਂ।
ਉਪਾਅ: ਆਪਣੇ ਆਪ ਨੂੰ ਸ਼ੁੱਧ ਅਤੇ ਸਾਤਵਿਕ ਰੱਖਦੇ ਹੋਏ ਬਾਂਦਰਾਂ ਨੂੰ ਗੁੜ ਅਤੇ ਛੋਲੇ ਖਿਲਾਉਣਾ ਸ਼ੁਭ ਰਹੇਗਾ।
ਮੀਨ ਰਾਸ਼ੀਫਲ 2025 ਵਿਸਥਾਰ ਸਹਿਤ ਪੜ੍ਹੋ
ਰਤਨ, ਯੰਤਰ ਸਮੇਤ ਹਰ ਤਰ੍ਹਾਂ ਦੇ ਜੋਤਿਸ਼ ਉਪਾਵਾਂ ਦੇ ਲਈ ਵਿਜ਼ਿਟ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
1: ਸਾਲ 2025 ਦੀ ਸਭ ਤੋਂ ਕਿਸਮਤ ਵਾਲੀ ਰਾਸ਼ੀ ਕਿਹੜੀ ਹੈ?
ਤੁਲਾ ਰਾਸ਼ੀ ਨੂੰ ਸਾਲ 2025 ਵਿੱਚ ਜੀਵਨ ਦੇ ਵੱਖ-ਵੱਖ ਮੋਰਚਿਆਂ 'ਤੇ ਅਨੁਕੂਲ ਨਤੀਜੇ ਮਿਲਣਗੇ। ਇਸ ਸਾਲ ਤੁਹਾਨੂੰ ਕਿਸਮਤ ਦਾ ਸਾਥ ਮਿਲੇਗਾ ਅਤੇ ਤੁਸੀਂ ਤਰੱਕੀ ਪ੍ਰਾਪਤ ਕਰੋਗੇ।
2: ਸਾਲ 2025 ਵਿੱਚ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦਾ ਚੰਗਾ ਸਮਾਂ ਕਦੋਂ ਤੋਂ ਸ਼ੁਰੂ ਹੋਵੇਗਾ?
ਇਹ ਸਾਲ ਤੁਹਾਡੇ ਜੀਵਨ ਦੇ ਸਭ ਤੋਂ ਚੰਗੇ ਸਾਲਾਂ ਵਿੱਚੋਂ ਇੱਕ ਹੋ ਸਕਦਾ ਹੈ। ਮਈ ਦੇ ਪਹਿਲੇ ਹਿੱਸੇ ਦਾ ਸਮਾਂ ਖਾਸ ਤੌਰ 'ਤੇ ਤੁਹਾਡੇ ਲਈ ਕਾਫੀ ਸ਼ੁਭ ਸਿੱਧ ਹੋ ਸਕਦਾ ਹੈ।
3: ਕੀ ਸਾਲ 2025 ਕੁੰਭ ਰਾਸ਼ੀ ਦੇ ਲੋਕਾਂ ਲਈ ਸ਼ੁਭ ਸਾਬਤ ਹੋਵੇਗਾ?
ਕੁੰਭ ਰਾਸ਼ੀ ਦੇ ਜਾਤਕਾਂ ਨੂੰ ਸਾਲ 2025 ਵਿੱਚ ਜੀਵਨ ਦੇ ਵੱਖ-ਵੱਖ ਮੋਰਚਿਆਂ 'ਤੇ ਮਿਲੇ-ਜੁਲੇ ਨਤੀਜੇ ਮਿਲਣਗੇ। ਇਸ ਸਾਲ ਤੁਹਾਡੀਆਂ ਪਰੇਸ਼ਾਨੀਆਂ ਕਾਫੀ ਹੱਦ ਤੱਕ ਦੂਰ ਹੋਣਗੀਆਂ ਅਤੇ ਜੀਵਨ ਵਿੱਚ ਸਥਿਰਤਾ ਆਵੇਗੀ।
4: ਸਾਲ 2025 ਵਿੱਚ ਕਿਹੜਾ ਚੀਨੀ ਨਵਾਂ ਸਾਲ ਮਨਾਇਆ ਜਾਵੇਗਾ?
ਚੀਨੀ ਨਵਾਂ ਸਾਲ 2025 ਸੱਪ ਦਾ ਸਾਲ ਹੈ, ਖ਼ਾਸ ਤੌਰ 'ਤੇ ਪ੍ਰਿਥਵੀ ਸੱਪ ਸਾਲ, ਜੋ 29 ਜਨਵਰੀ 2025 ਤੋਂ ਸ਼ੁਰੂ ਹੋ ਕੇ 16 ਫ਼ਰਵਰੀ 2026 ਤੱਕ ਚੱਲੇਗਾ।
5: ਸਾਲ 2025 ਦੀਆਂ ਸਭ ਤੋਂ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ ਹਨ?
ਬ੍ਰਿਸ਼ਭ ਰਾਸ਼ੀ, ਕੰਨਿਆ ਰਾਸ਼ੀ, ਤੁਲਾ ਰਾਸ਼ੀ, ਮਕਰ ਰਾਸ਼ੀ