ਮੇਖ਼ ਰਾਸ਼ੀਫਲ 2025 ਦੇ ਮਾਧਿਅਮ ਤੋਂ ਅਸੀਂ ਜਾਣਾਂਗੇ ਕਿ ਆਓਣ ਵਾਲ਼ਾ ਸਾਲ ਮੇਖ਼ ਰਾਸ਼ੀ ਵਾਲਿਆਂ ਲਈ ਸਿਹਤ, ਵਿੱਦਿਆ, ਕਾਰੋਬਾਰ, ਨੌਕਰੀ, ਆਰਥਿਕ ਪੱਖ, ਪ੍ਰੇਮ, ਵਿਆਹ, ਸ਼ਾਦੀਸ਼ੁਦਾ ਜੀਵਨ, ਘਰ-ਗ੍ਰਹਸਥੀ ਅਤੇ ਜ਼ਮੀਨ-ਮਕਾਨ-ਵਾਹਨ ਆਦਿ ਦੇ ਪੱਖ ਤੋਂ ਕਿਵੇਂ ਰਹੇਗਾ। ਇਸ ਤੋਂ ਇਲਾਵਾ, ਇਸ ਸਾਲ ਦੇ ਗ੍ਰਹਿ ਗੋਚਰ ਦੇ ਆਧਾਰ 'ਤੇ ਅਸੀਂ ਤੁਹਾਨੂੰ ਕੁਝ ਉਪਾਅ ਵੀ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਸੰਭਾਵਿਤ ਪਰੇਸ਼ਾਨੀ ਜਾਂ ਸਮੱਸਿਆ ਦਾ ਹੱਲ ਵੀ ਪ੍ਰਾਪਤ ਕਰ ਸਕੋਗੇ। ਤਾਂ ਆਓ ਚੱਲੋ, ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਮੇਖ਼ ਰਾਸ਼ੀ ਦੇ ਜਾਤਕਾਂ ਲਈ ਮੇਖ਼ ਰਾਸ਼ੀਫਲ 2025 ਕੀ ਕਹਿੰਦਾ ਹੈ?
Read in English: Aries Horoscope 2025
ਮੇਖ਼ ਰਾਸ਼ੀ ਵਾਲ਼ਿਓ, ਸਿਹਤ ਦੇ ਨਜ਼ਰੀਏ ਤੋਂ ਨਵਾਂ ਸਾਲ ਤੁਹਾਡੇ ਲਈ ਮਿਲਿਆ-ਜੁਲਿਆ ਜਾਂ ਥੋੜ੍ਹਾ ਕਮਜ਼ੋਰ ਰਹਿ ਸਕਦਾ ਹੈ। ਇਸ ਲਈ, ਇਸ ਸਾਲ ਸਿਹਤ ਦਾ ਵਧੇਰੇ ਧਿਆਨ ਰੱਖਣਾ ਜ਼ਰੂਰੀ ਰਹੇਗਾ। ਮੇਖ਼ ਰਾਸ਼ੀਫਲ ਦੇ ਅਨੁਸਾਰ ਸਾਲ ਦੀ ਸ਼ੁਰੂਆਤ ਤੋਂ ਮਾਰਚ ਤੱਕ ਸ਼ਨੀ ਤੁਹਾਡੇ ਲਾਭ ਘਰ ਵਿੱਚ ਰਹਿਣਗੇ, ਜੋ ਚੰਗੀ ਗੱਲ ਹੈ, ਪਰ ਸ਼ਨੀ ਦੀ ਤੀਜੀ ਦ੍ਰਿਸ਼ਟੀ ਕੁੰਡਲੀ ਦੇ ਪਹਿਲੇ ਘਰ 'ਤੇ ਰਹੇਗੀ। ਇਸ ਲਈ, ਕੁਝ ਜਾਗਰੁਕਤਾ ਜ਼ਰੂਰੀ ਰਹੇਗੀ। ਫੇਰ ਵੀ ਮਾਰਚ ਤੱਕ ਦਾ ਸਮਾਂ ਸਿਹਤ ਲਈ ਅਨੁਕੂਲ ਰਹੇਗਾ। ਇਸ ਤੋਂ ਬਾਅਦ, ਸ਼ਨੀ ਦੇ ਗੋਚਰ ਦੀ ਬਾਰ੍ਹਵੇਂ ਘਰ ਵਿੱਚ ਮੌਜੂਦਗੀ ਦੇ ਕਾਰਨ ਚੰਦਰ ਕੁੰਡਲੀ ਦੇ ਅਨੁਸਾਰ ਸਾੜ੍ਹਸਤੀ ਦੀ ਸਥਿਤੀ ਬਣੇਗੀ। ਨਤੀਜੇ ਵੱਜੋਂ, ਬਾਕੀ ਦੇ ਸਮੇਂ ਵਿੱਚ ਸਿਹਤ ਦਾ ਪੂਰਾ ਧਿਆਨ ਰੱਖਣਾ ਜ਼ਰੂਰੀ ਰਹੇਗਾ। ਜਿੰਨਾ ਸੰਭਵ ਹੋਵੇ, ਤਣਾਅ ਤੋਂ ਮੁਕਤ ਰਹਿ ਕੇ ਵਧੀਆ ਨੀਂਦ ਲੈਣ ਦੀ ਕੋਸ਼ਿਸ਼ ਕਰੋ। ਦੌੜ-ਭੱਜ ਅਤੇ ਮਿਹਨਤ ਆਪਣੀ ਸਿਹਤ ਦੇ ਮੁਤਾਬਕ ਕਰੋ ਤਾਂ ਕਿ ਸਿਹਤ ਅਨੁਕੂਲ ਬਣੀ ਰਹੇ।
ਜੇਕਰ ਤੁਹਾਨੂੰ ਕੋਈ ਵੀ ਫੈਸਲਾ ਲੈਣ ਵਿੱਚ ਮੁਸ਼ਕਿਲ ਹੋ ਰਹੀ ਹੈ, ਤਾਂ ਹੁਣੇ ਕਰੋ ਸਾਡੇ ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ !
ਮੇਖ਼ ਰਾਸ਼ੀ ਵਾਲ਼ਿਓ, ਪੜ੍ਹਾਈ ਦੇ ਪੱਖ ਤੋਂ ਆਓਣ ਵਾਲ਼ਾ ਸਾਲ ਤੁਹਾਡੇ ਲਈ ਔਸਤ ਤੋਂ ਬਿਹਤਰ ਰਹਿ ਸਕਦਾ ਹੈ। ਜੇਕਰ ਤੁਹਾਡੀ ਸਿਹਤ ਪੂਰੀ ਤਰ੍ਹਾਂ ਅਨੁਕੂਲ ਰਹੀ ਅਤੇ ਤੁਸੀਂ ਪੂਰੇ ਮਨ ਨਾਲ ਪੜ੍ਹਾਈ ਕਰਦੇ ਰਹੇ, ਤਾਂ ਨਤੀਜੇ ਹੋਰ ਵੀ ਵਧੀਆ ਹੋ ਸਕਦੇ ਹਨ। ਉਂਝ ਆਮ ਤੌਰ ‘ਤੇ ਉੱਚ ਵਿੱਦਿਆ ਦੇ ਕਾਰਕ ਬ੍ਰਹਸਪਤੀ ਦੀ ਸਥਿਤੀ ਮਈ ਦੇ ਮੱਧ ਤੱਕ ਵਧੇਰੇ ਅਨੁਕੂਲ ਰਹਿਣ ਦੇ ਕਾਰਨ, ਇਸ ਸਮੇਂ ਦੇ ਦੌਰਾਨ ਅਧਿਐਨ ਦਾ ਪੱਧਰ ਜ਼ਿਆਦਾ ਚੰਗਾ ਰਹੇਗਾ। ਇਸ ਤੋਂ ਬਾਅਦ ਦਾ ਸਮਾਂ ਘਰ ਤੋਂ ਦੂਰ ਰਹਿ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਬਿਹਤਰ ਕਿਹਾ ਜਾਵੇਗਾ। ਮੇਖ਼ ਰਾਸ਼ੀਫਲ 2025 ਦੇ ਅਨੁਸਾਰ, ਟੂਰ ਅਤੇ ਟ੍ਰੈਵਲ ਨਾਲ ਸਬੰਧਤ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਅਤੇ ਮਾਸ-ਕੌਮ ਜਾਂ ਦੂਰਸੰਚਾਰ ਆਦਿ ਨਾਲ ਜੁੜੇ ਵਿਸ਼ਿਆਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਚੰਗੇ ਨਤੀਜੇ ਪ੍ਰਾਪਤ ਕਰਦੇ ਰਹਿਣਗੇ। ਪਰ ਹੋਰ ਵਿਦਿਆਰਥੀਆਂ ਨੂੰ ਵਧੇਰੇ ਮਿਹਨਤ ਕਰਨ ਦੀ ਲੋੜ ਹੋ ਸਕਦੀ ਹੈ।
हिंदी में पढ़ने के लिए यहां क्लिक करें: मेष राशिफल 2025
ਮੇਖ਼ ਰਾਸ਼ੀਫਲ ਦੇ ਅਨੁਸਾਰ, ਕਾਰੋਬਾਰ ਨਾਲ ਜੁੜੇ ਲੋਕਾਂ ਦੇ ਲਈ ਇਹ ਸਾਲ ਮਿਲੇ-ਜੁਲੇ ਨਤੀਜੇ ਦੇਣ ਵਾਲਾ ਲੱਗ ਰਿਹਾ ਹੈ। ਹਾਲਾਂਕਿ ਸਾਲ ਦੀ ਸ਼ੁਰੂਆਤ ਤੋਂ ਮਾਰਚ ਦੇ ਮਹੀਨੇ ਤੱਕ ਕਾਰੋਬਾਰ ਵਿੱਚ ਚੰਗਾ ਮੁਨਾਫ਼ਾ ਹੋਣ ਦੀ ਉਮੀਦ ਹੈ। ਤੁਸੀਂ ਆਪਣੀ ਮਿਹਨਤ ਦੇ ਅਨੁਸਾਰ ਆਪਣੇ ਕਾਰੋਬਾਰ ਨੂੰ ਸਹੀ ਅਤੇ ਵਧੀਆ ਦਿਸ਼ਾ ਵਿੱਚ ਲੈ ਕੇ ਜਾ ਸਕੋਗੇ, ਪਰ ਮਾਰਚ ਤੋਂ ਬਾਅਦ ਸ਼ਨੀ ਗ੍ਰਹਿ ਦਾ ਬਾਰ੍ਹਵੇਂ ਘਰ ਵਿੱਚ ਜਾਣਾ ਕੁਝ ਲੋਕਾਂ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਹਾਲਾਂਕਿ ਉਹ ਲੋਕ, ਜਿਹੜੇ ਆਪਣੀ ਜਨਮ ਭੂਮੀ ਜਾਂ ਘਰ ਤੋਂ ਦੂਰ ਰਹਿ ਕੇ ਕਾਰੋਬਾਰ ਕਰ ਰਹੇ ਹਨ, ਉਨ੍ਹਾਂ ਨੂੰ ਵੀ ਸੰਤੋਖਜਣਕ ਨਤੀਜੇ ਮਿਲਦੇ ਰਹਿਣਗੇ। ਵਿਦੇਸ਼ ਵਿੱਚ ਰਹਿ ਕੇ ਵਪਾਰ ਕਰਨ ਵਾਲੇ ਲੋਕ ਜਾਂ ਵਿਦੇਸ਼ੀ ਕੰਪਨੀਆਂ ਨਾਲ ਜੁੜੇ ਹੋਏ ਲੋਕ ਵੀ ਵਧੀਆ ਨਤੀਜੇ ਹਾਸਲ ਕਰ ਸਕਣਗੇ, ਪਰ ਹੋਰ ਲੋਕਾਂ ਨੂੰ ਨਿਸ਼ਚਿਤ ਤੌਰ 'ਤੇ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਮੇਖ਼ ਰਾਸ਼ੀ ਵਾਲ਼ਿਓ, ਨੌਕਰੀ ਦੇ ਪੱਖ ਤੋਂ ਇਸ ਸਾਲ ਦੀ ਸ਼ੁਰੂਆਤ ਤੋਂ ਮਾਰਚ ਤੱਕ ਦਾ ਸਮਾਂ ਵਧੇਰੇ ਅਨੁਕੂਲ ਰਹੇਗਾ, ਜਦੋਂ ਕਿ ਮਾਰਚ ਤੋਂ ਬਾਅਦ ਦਾ ਸਮਾਂ ਕੁਝ ਹੱਦ ਤੱਕ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਹਾਲਾਂਕਿ ਮਈ ਤੋਂ ਬਾਅਦ ਰਾਹੂ ਗ੍ਰਹਿ ਦੇ ਗੋਚਰ ਦੀ ਅਨੁਕੂਲਤਾ ਤੁਲਨਾਤਮਕ ਤੌਰ ‘ਤੇ ਵਧੀਆ ਨਤੀਜੇ ਦਿਲਵਾਏਗੀ, ਪਰ ਸ਼ਨੀ ਦੀ ਸਥਿਤੀ ਦੇਖਦੇ ਹੋਏ ਵਧੇਰੇ ਮਿਹਨਤ ਕਰਨ ਦੀ ਲੋੜ ਹੋ ਸਕਦੀ ਹੈ। ਜਿਨ੍ਹਾਂ ਲੋਕਾਂ ਦੀ ਨੌਕਰੀ ਯਾਤਰਾ ਨਾਲ ਜੁੜੀ ਹੋਈ ਹੈ ਜਾਂ ਜਿਨ੍ਹਾਂ ਨੂੰ ਦਫ਼ਤਰ ਵਿੱਚ ਨਹੀਂ, ਬਲਕਿ ਫੀਲਡ ਵਿੱਚ ਕੰਮ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਉਨ੍ਹਾਂ ਦੀ ਮਿਹਨਤ ਦੇ ਅਨੁਸਾਰ ਨਤੀਜੇ ਮਿਲਦੇ ਰਹਿਣਗੇ, ਪਰ ਹੋਰ ਲੋਕਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੇਖ਼ ਰਾਸ਼ੀਫਲ 2025 ਦੇ ਅਨੁਸਾਰ, ਦੂਰਸੰਚਾਰ ਵਿਭਾਗ, ਕੁਰੀਅਰ ਸੇਵਾਵਾਂ ਅਤੇ ਯਾਤਰਾਵਾਂ ਨਾਲ ਸਬੰਧਤ ਦਫਤਰਾਂ ਵਿੱਚ ਕੰਮ ਕਰਨ ਵਾਲੇ ਨੌਕਰੀਪੇਸ਼ਾ ਲੋਕ ਮਈ ਤੋਂ ਬਾਅਦ ਵੀ ਵਧੀਆ ਨਤੀਜੇ ਪ੍ਰਾਪਤ ਕਰਦੇ ਰਹਿਣਗੇ, ਪਰ ਹੋਰ ਲੋਕਾਂ ਨੂੰ ਵਧੇਰੇ ਮਿਹਨਤ ਕਰਨ ਦੀ ਲੋੜ ਹੋ ਸਕਦੀ ਹੈ।
ਮੇਖ਼ ਰਾਸ਼ੀ ਵਾਲ਼ਿਓ, ਆਰਥਿਕ ਮਾਮਲਿਆਂ ਵਿੱਚ ਆਓਣ ਵਾਲ਼ਾ ਸਾਲ ਔਸਤ ਤੋਂ ਕਾਫ਼ੀ ਹੱਦ ਤੱਕ ਵਧੀਆ ਨਤੀਜੇ ਦੇ ਸਕਦਾ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਦੇ ਮੱਧ ਤੱਕ ਧਨ ਦੇ ਕਾਰਕ ਬ੍ਰਹਸਪਤੀ ਦਾ ਧਨ ਘਰ ਵਿੱਚ ਹੋਣਾ, ਆਰਥਿਕ ਮਾਮਲਿਆਂ ਵਿੱਚ ਵਧੀਆ ਨਤੀਜੇ ਦਿਲਵਾਓਣ ਵਿੱਚ ਸਹਾਇਕ ਹੋਵੇਗਾ। ਇਸ ਲਈ, ਧਨ ਇਕੱਠਾ ਕਰਨ ਦੇ ਮਾਮਲੇ ਵਿੱਚ ਤੁਹਾਡੇ ਯਤਨ ਸਫਲ ਰਹਿਣਗੇ। ਮਈ ਤੋਂ ਬਾਅਦ, ਬ੍ਰਹਸਪਤੀ ਦੂਜੇ ਘਰ ਤੋਂ ਆਪਣਾ ਪ੍ਰਭਾਵ ਘਟਾਓਣਗੇ, ਪਰ ਤੀਜੇ ਘਰ ਵਿੱਚ ਜਾ ਕੇ ਉਹ ਲਾਭ ਘਰ ਨੂੰ ਵੇਖਣਗੇ। ਨਤੀਜੇ ਵੱਜੋਂ, ਲਾਭ ਮਿਲਦਾ ਰਹੇਗਾ। ਮਈ ਤੋਂ ਬਾਅਦ ਰਾਹੂ ਦਾ ਗੋਚਰ ਵੀ ਲਾਭ ਘਰ ਵਿੱਚ ਹੋਣ ਕਾਰਨ ਲਾਭ ਦਾ ਪ੍ਰਤੀਸ਼ਤ ਵਧੇਗਾ। ਅਰਥਾਤ, ਭਾਵੇਂ ਬੱਚਤ ਦੇ ਪੱਖੋਂ ਨਵਾਂ ਸਾਲ ਥੋੜ੍ਹਾ ਕਮਜ਼ੋਰ ਰਹੇਗਾ, ਪਰ ਆਮਦਨ ਦੇ ਪੱਖ ਤੋਂ ਇਹ ਸਾਲ ਵਧੀਆ ਰਹੇਗਾ। ਇਸ ਗੱਲ ਦੀਆਂ ਚੰਗੀਆਂ ਸੰਭਾਵਨਾਵਾਂ ਦਿਖ ਰਹੀਆਂ ਹਨ। ਤੁਸੀਂ ਆਪਣੀ ਮਿਹਨਤ ਦੇ ਅਨੁਸਾਰ ਆਪਣੀ ਆਰਥਿਕ ਸਥਿਤੀ ਨੂੰ ਕਾਇਮ ਰੱਖ ਸਕੋਗੇ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਮੇਖ਼ ਰਾਸ਼ੀਫਲ ਦੇ ਅਨੁਸਾਰ, ਪ੍ਰੇਮ ਸਬੰਧ ਦੇ ਮਾਮਲੇ ਵਿੱਚ ਆਓਣ ਵਾਲ਼ਾ ਸਾਲ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਦੇ ਮਹੀਨੇ ਤੱਕ ਪੰਜਵੇਂ ਘਰ ਉੱਤੇ ਸ਼ਨੀ ਗ੍ਰਹਿ ਦੀ ਦ੍ਰਿਸ਼ਟੀ ਸੱਚੇ ਪਿਆਰ ਕਰਨ ਵਾਲੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਏਗੀ, ਪਰ ਹੋਰ ਲੋਕਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਈ ਤੋਂ ਬਾਅਦ ਪੰਜਵੇਂ ਘਰ ਵਿੱਚ ਕੇਤੂ ਦਾ ਪ੍ਰਭਾਵ ਆਪਸੀ ਗਲਤਫਹਿਮੀਆਂ ਪੈਦਾ ਕਰ ਸਕਦਾ ਹੈ। ਮੇਖ਼ ਰਾਸ਼ੀਫਲ 2025 ਦੇ ਅਨੁਸਾਰ, ਅਜਿਹੀ ਸਥਿਤੀ ਵਿੱਚ ਪਿਆਰ ਦੇ ਸਬੰਧਾਂ ਵਿੱਚ ਭਰੋਸੇਯੋਗਤਾ ਨੂੰ ਬਰਕਰਾਰ ਰੱਖਣਾ ਜ਼ਰੂਰੀ ਰਹੇਗਾ। ਇੱਕ-ਦੂਜੇ ਦੇ ਪ੍ਰਤੀ ਵਫ਼ਾਦਾਰ ਰਹਿਣਾ ਬਹੁਤ ਜ਼ਰੂਰੀ ਹੈ, ਤਾਂ ਹੀ ਤੁਸੀਂ ਅਨੁਕੂਲਤਾ ਦੇ ਦਰਸ਼ਨ ਕਰ ਸਕੋਗੇ, ਨਹੀਂ ਤਾਂ ਸਬੰਧਾਂ ਵਿੱਚ ਕਮਜ਼ੋਰੀ ਵੇਖਣੀ ਪੈ ਸਕਦੀ ਹੈ।
ਮੇਖ਼ ਰਾਸ਼ੀ ਵਾਲ਼ਿਓ, ਜੇਕਰ ਤੁਹਾਡੀ ਉਮਰ ਵਿਆਹ ਦੀ ਹੋ ਚੁੱਕੀ ਹੈ ਅਤੇ ਤੁਸੀਂ ਵਿਆਹ ਲਈ ਕੋਸ਼ਿਸ਼ ਕਰ ਰਹੇ ਹੋ, ਤਾਂ ਇਹ ਸਾਲ ਇਸ ਮਾਮਲੇ ਵਿੱਚ ਤੁਹਾਡੇ ਲਈ ਮੱਦਦਗਾਰ ਸਾਬਤ ਹੋ ਸਕਦਾ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਦੇ ਮੱਧ ਤੱਕ ਦੂਜੇ ਘਰ ਦਾ ਬ੍ਰਹਸਪਤੀ ਪਰਿਵਾਰਕ ਲੋਕਾਂ ਦੀ ਸੰਖਿਆ ਵਧਾਉਣ ਵਿੱਚ ਸਹਾਇਕ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਵਿਆਹ ਦੇ ਸੰਜੋਗ ਬਣ ਸਕਦੇ ਹਨ। ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਪੰਜਵੀਂ ਦ੍ਰਿਸ਼ਟੀ ਤੋਂ ਸੱਤਵੇਂ ਘਰ ਨੂੰ ਵੇਖਦੇ ਹੋਏ ਵਿਆਹ ਦੇ ਸੰਜੋਗ ਬਣਾ ਸਕਦਾ ਹੈ। ਦੰਪਤੀ ਜੀਵਨ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਮਾਮਲੇ ਵਿੱਚ ਵੀ ਆਓਣ ਵਾਲ਼ਾ ਸਾਲ ਕਾਫ਼ੀ ਵਧੀਆ ਨਤੀਜੇ ਦੇ ਸਕਦਾ ਹੈ। ਮੇਖ਼ ਰਾਸ਼ੀਫਲ 2025 ਦੇ ਅਨੁਸਾਰ, ਤੁਹਾਡਾ ਦੰਪਤੀ ਜੀਵਨ ਸੁਖਦ ਰਹਿਣ ਦੀ ਚੰਗੀ ਸੰਭਾਵਨਾ ਬਣ ਰਹੀ ਹੈ।
ਮੇਖ਼ ਰਾਸ਼ੀ ਵਾਲ਼ਿਓ, ਪਰਿਵਾਰਕ ਮਾਮਲਿਆਂ ਵਿੱਚ ਆਓਣ ਵਾਲ਼ਾ ਸਾਲ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਸਾਲ ਦੀ ਸ਼ੁਰੂਆਤ ਕਾਫੀ ਵਧੀਆ ਨਤੀਜੇ ਦਿੰਦੀ ਹੋਈ ਦਿੱਖ ਰਹੀ ਹੈ, ਜਦੋਂ ਕਿ ਸਾਲ ਦੇ ਦੂਜੇ ਹਿੱਸੇ ਵਿੱਚ ਕੁਝ ਪਰਿਵਾਰਕ ਮੈਂਬਰਾਂ ਵਿਚਕਾਰ ਅਣਬਣ ਦੇਖਣ ਨੂੰ ਮਿਲ ਸਕਦੀ ਹੈ। ਇਸ ਅਣਬਣ ਜਾਂ ਮਨਮੁਟਾਵ ਦੇ ਪਿੱਛੇ ਕਿਸੇ ਮੈਂਬਰ ਦੀ ਬੇਕਾਰ ਦੀ ਜਿੱਦ ਕਾਰਨ ਬਣ ਸਕਦੀ ਹੈ। ਅਜਿਹੇ ਵਿੱਚ ਤਰਕਸੰਗਤ ਗੱਲ ਕਰਨ ਨਾਲ ਅਤੇ ਬੇਫ਼ਜ਼ੂਲ ਦੀ ਜਿੱਦ ਅਤੇ ਵਿਵਾਦ ਤੋਂ ਬਚਣ ਨਾਲ ਨਤੀਜੇ ਵਧੀਆ ਰਹਿਣਗੇ। ਗ੍ਰਹਿਸਥੀ ਨਾਲ਼ ਸਬੰਧਤ ਮਾਮਲਿਆਂ ਵਿੱਚ ਵੀ ਇਹ ਸਾਲ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਮੇਖ਼ ਰਾਸ਼ੀਫਲ ਦੇ ਅਨੁਸਾਰ, ਤੁਸੀਂ ਆਪਣੀਆਂ ਜ਼ਰੂਰਤਾਂ ਅਤੇ ਮਿਹਨਤ ਦੇ ਅਨੁਸਾਰ ਘਰ-ਗ੍ਰਹਿਸਥੀ ਨੂੰ ਸਜਾਉਣ ਅਤੇ ਸੰਵਾਰਣ ਦਾ ਕੰਮ ਕਰੋਗੇ। ਕਿਸੇ ਵੱਡੀ ਸਮੱਸਿਆ ਦੀ ਸੰਭਾਵਨਾ ਨਹੀਂ ਹੈ, ਬਲਕਿ ਤੁਹਾਡੀ ਲਗਨ, ਨਿਸ਼ਠਾ ਅਤੇ ਪਰਿਵਾਰਕ ਮੈਂਬਰਾਂ ਦੇ ਸਾਂਝੇ ਯਤਨਾਂ ਦੇ ਅਨੁਸਾਰ ਤੁਹਾਡਾ ਘਰੇਲੂ ਜੀਵਨ ਵਧੀਆ ਰਹੇਗਾ।
ਮੇਖ਼ ਰਾਸ਼ੀ ਵਾਲ਼ਿਓ, ਜ਼ਮੀਨ ਅਤੇ ਮਕਾਨ ਨਾਲ ਸਬੰਧਤ ਮਾਮਲਿਆਂ ਵਿੱਚ ਆਓਣ ਵਾਲ਼ਾ ਸਾਲ ਔਸਤ ਨਤੀਜੇ ਦਿੰਦਾ ਹੋਇਆ ਦਿੱਖ ਰਿਹਾ ਹੈ। ਜੇਕਰ ਤੁਸੀਂ ਪਹਿਲਾਂ ਹੀ ਕੋਈ ਜ਼ਮੀਨ ਖਰੀਦ ਚੁੱਕੇ ਹੋ ਅਤੇ ਉੱਥੇ ਮਕਾਨ ਬਣਵਾਉਣ ਬਾਰੇ ਸੋਚ ਰਹੇ ਹੋ, ਤਾਂ ਕੋਸ਼ਿਸ਼ ਕਰਕੇ ਤੁਸੀਂ ਇਹ ਕਰ ਸਕਦੇ ਹੋ। ਨਵੇਂ ਸਿਰੇ ਤੋਂ ਕਿਸੇ ਵੱਡੀ ਉਪਲਬਧੀ ਦੇ ਕੋਈ ਯੋਗ ਨਹੀਂ ਹਨ, ਪਰ ਜੇਕਰ ਤੁਸੀਂ ਇਮਾਨਦਾਰੀ ਨਾਲ ਕਿਸੇ ਮਾਮਲੇ ਵਿੱਚ ਲਗਾਤਾਰ ਕੋਸ਼ਿਸ਼ ਕਰਦੇ ਰਹੋਗੇ, ਤਾਂ ਕੁਝ ਦਿਨਾਂ ਬਾਅਦ ਤੁਹਾਡੀ ਕੋਸ਼ਿਸ਼ ਰੰਗ ਲਿਆ ਸਕਦੀ ਹੈ, ਜਿਸ ਦਾ ਅਰਥ ਹੈ ਕਿ ਤੁਹਾਨੂੰ ਜ਼ਮੀਨ ਜਾਂ ਮਕਾਨ ਦਾ ਸੁੱਖ ਪ੍ਰਾਪਤ ਹੋ ਸਕਦਾ ਹੈ। ਵਾਹਨ ਆਦਿ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਇਸ ਸਾਲ ਤੁਹਾਨੂੰ ਮਿਲੇ-ਜੁਲੇ ਨਤੀਜੇ ਮਿਲਦੇ ਹੋਏ ਦਿੱਖ ਰਹੇ ਹਨ। ਜੇਕਰ ਤੁਹਾਡਾ ਪੁਰਾਣਾ ਵਾਹਨ ਸਹੀ ਕੰਮ ਕਰ ਰਿਹਾ ਹੈ, ਤਾਂ ਨਵਾਂ ਵਾਹਨ ਖਰੀਦਣਾ ਫਿਲਹਾਲ ਬਹੁਤ ਉਚਿਤ ਨਹੀਂ ਰਹੇਗਾ। ਮੇਖ਼ ਰਾਸ਼ੀਫਲ 2025 ਦੇ ਅਨੁਸਾਰ, ਜੇਕਰ ਤੁਹਾਡੇ ਕੋਲ ਵਾਹਨ ਨਹੀਂ ਹੈ ਜਾਂ ਪੁਰਾਣਾ ਵਾਹਨ ਬਿਲਕੁਲ ਖਰਾਬ ਹੋ ਚੁੱਕਿਆ ਹੈ, ਤਾਂ ਕੁਝ ਜ਼ਿਆਦਾ ਕੋਸ਼ਿਸ਼ ਕਰਨ ਤੋਂ ਬਾਅਦ ਤੁਸੀਂ ਨਵੇਂ ਵਾਹਨ ਦਾ ਸੁੱਖ ਪ੍ਰਾਪਤ ਕਰ ਸਕੋਗੇ। ਅਰਥਾਤ ਜ਼ਮੀਨ, ਮਕਾਨ, ਵਾਹਨ ਆਦਿ ਨਾਲ ਸਬੰਧਤ ਮਾਮਲਿਆਂ ਵਿੱਚ ਸਾਲ ਬਹੁਤ ਜ਼ਿਆਦਾ ਸਹਾਇਕ ਨਹੀਂ ਲਗਦਾ, ਪਰ ਕੋਈ ਵਿਰੋਧ ਵੀ ਨਹੀਂ ਕਰੇਗਾ। ਇਸ ਦਾ ਅਰਥ ਹੈ ਕਿ ਤੁਸੀਂ ਆਪਣੀ ਮਿਹਨਤ ਦੇ ਅਨੁਸਾਰ ਨਤੀਜੇ ਪ੍ਰਾਪਤ ਕਰ ਸਕੋਗੇ।
ਰਤਨ, ਯੰਤਰ ਸਮੇਤ ਹਰ ਤਰ੍ਹਾਂ ਦੇ ਜੋਤਿਸ਼ ਉਪਾਵਾਂ ਦੇ ਲਈ ਵਿਜ਼ਿਟ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
1. 2025 ਵਿੱਚ ਮੇਖ਼ ਰਾਸ਼ੀ ਕਿਹੋ-ਜਿਹੀ ਹੋਵੇਗੀ?
2025 ਵਿੱਚ ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਜੀਵਨ ਦੇ ਵੱਖ-ਵੱਖ ਮੋਰਚਿਆਂ 'ਤੇ ਅਨੁਕੂਲ ਨਤੀਜੇ ਪ੍ਰਾਪਤ ਹੋਣਗੇ। ਇਸ ਸਾਲ ਤੁਹਾਨੂੰ ਵਾਹਨ ਦਾ ਸੁਖ ਵੀ ਮਿਲ ਸਕਦਾ ਹੈ।
2. ਮੇਖ਼ ਰਾਸ਼ੀ ਦੀ ਸਭ ਤੋਂ ਵੱਡੀ ਸਮੱਸਿਆ ਕੀ ਹੈ?
ਮੇਖ਼ ਰਾਸ਼ੀ ਦੇ ਜਾਤਕਾਂ ਦੀ ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਦੇ ਮਨ ਦੀ ਚੰਚਲਤਾ ਹੁੰਦੀ ਹੈ।
3. ਮੇਖ਼ ਰਾਸ਼ੀ ਵਾਲ਼ਿਆਂ ਦਾ ਸਮਾਂ ਕਦੋਂ ਤੱਕ ਖਰਾਬ ਰਹੇਗਾ?
ਮੇਖ਼ ਰਾਸ਼ੀਫਲ 2025 ਦੇ ਅਨੁਸਾਰ, 29 ਮਾਰਚ 2025 ਤੋਂ ਮੇਖ਼ ਰਾਸ਼ੀ 'ਤੇ ਸ਼ਨੀ ਦੀ ਸਾੜ੍ਹਸਤੀ ਸ਼ੁਰੂ ਹੋ ਜਾਏਗੀ। 31 ਮਈ 2032 ਤੱਕ ਮੇਖ਼ ਰਾਸ਼ੀ 'ਤੇ ਸ਼ਨੀ ਦੀ ਸਾੜ੍ਹਸਤੀ ਦਾ ਪ੍ਰਭਾਵ ਰਹੇਗਾ।