ਮੀਨ ਰਾਸ਼ੀਫਲ 2025

Author: Charu Lata | Updated Fri, 20 Sep 2024 01:45 PM IST

ਮੀਨ ਰਾਸ਼ੀਫਲ 2025 ਦੇ ਮਾਧਿਅਮ ਤੋਂ ਅਸੀਂ ਜਾਣਾਂਗੇ ਕਿ ਆਓਣ ਵਾਲ਼ਾ ਸਾਲ ਮੀਨ ਰਾਸ਼ੀ ਵਾਲਿਆਂ ਲਈ ਸਿਹਤ, ਵਿੱਦਿਆ, ਕਾਰੋਬਾਰ, ਨੌਕਰੀ, ਆਰਥਿਕ ਪੱਖ, ਪ੍ਰੇਮ, ਵਿਆਹ, ਸ਼ਾਦੀਸ਼ੁਦਾ ਜੀਵਨ, ਘਰ-ਗ੍ਰਹਿਸਥੀ ਅਤੇ ਜ਼ਮੀਨ-ਮਕਾਨ-ਵਾਹਨ ਆਦਿ ਦੇ ਪੱਖ ਤੋਂ ਕਿਵੇਂ ਰਹੇਗਾ। ਇਸ ਤੋਂ ਇਲਾਵਾ, ਇਸ ਸਾਲ ਦੇ ਗ੍ਰਹਿ ਗੋਚਰ ਦੇ ਆਧਾਰ 'ਤੇ ਅਸੀਂ ਤੁਹਾਨੂੰ ਕੁਝ ਉਪਾਅ ਵੀ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਸੰਭਾਵਿਤ ਪਰੇਸ਼ਾਨੀ ਜਾਂ ਸਮੱਸਿਆ ਦਾ ਹੱਲ ਵੀ ਪ੍ਰਾਪਤ ਕਰ ਸਕੋਗੇ। ਤਾਂ ਆਓ ਚੱਲੋ, ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਮੀਨ ਰਾਸ਼ੀ ਦੇ ਜਾਤਕਾਂ ਲਈ ਮੀਨ ਰਾਸ਼ੀਫਲ 2025 ਕੀ ਕਹਿੰਦਾ ਹੈ?


To Read in English Click Here: Pisces Horoscope 2025

ਸਾਲ 2025 ਵਿੱਚ ਮੀਨ ਰਾਸ਼ੀ ਵਾਲ਼ਿਆਂ ਦੀ ਸਿਹਤ

ਮੀਨ ਰਾਸ਼ੀ ਵਾਲ਼ਿਓ, ਸਿਹਤ ਦੇ ਦ੍ਰਿਸ਼ਟੀਕੋਣ ਤੋਂ ਆਓਣ ਵਾਲ਼ਾ ਸਾਲ ਕੁਝ ਕਮਜ਼ੋਰ ਦਿਖਾਈ ਦੇ ਰਿਹਾ ਹੈ, ਇਸ ਲਈ ਇਸ ਸਾਲ ਸਿਹਤ ਦੇ ਪ੍ਰਤੀ ਪੂਰੀ ਤਰ੍ਹਾਂ ਜਾਗਰੁਕ ਰਹਿਣਾ ਅਤੇ ਆਪਣੀ ਸਰੀਰਕ ਪ੍ਰਕ੍ਰਿਤੀ ਦੇ ਅਨੁਸਾਰ ਖਾਣ-ਪੀਣ ਅਤੇ ਜੀਵਨ ਸ਼ੈਲੀ ਅਪਣਾਉਣਾ ਜ਼ਰੂਰੀ ਹੋਵੇਗਾ। ਸਾਲ ਦੀ ਸ਼ੁਰੂਆਤ ਤੋਂ ਮਈ ਮਹੀਨੇ ਤੱਕ ਰਾਹੂ-ਕੇਤੂ ਦਾ ਗੋਚਰ ਤੁਹਾਡੇ ਪਹਿਲੇ ਘਰ 'ਤੇ ਪ੍ਰਭਾਵ ਪਾਵੇਗਾ, ਜੋ ਸਿਹਤ ਲਈ ਚੰਗਾ ਨਹੀਂ ਹੈ। ਖਾਸ ਕਰਕੇ ਜੇਕਰ ਤੁਹਾਡੀ ਸਰੀਰਕ ਪ੍ਰਕ੍ਰਿਤੀ ਵਾਯੂ ਤੱਤ ਪ੍ਰਧਾਨ ਹੈ, ਅਰਥਾਤ ਤੁਹਾਨੂੰ ਪਹਿਲਾਂ ਹੀ ਗੈਸ ਆਦਿ ਦੀ ਸਮੱਸਿਆ ਰਹਿੰਦੀ ਹੈ, ਤਾਂ ਸਾਲ ਦਾ ਸ਼ੁਰੂਆਤੀ ਹਿੱਸਾ ਤੁਲਨਾਤਮਕ ਤੌਰ 'ਤੇ ਕਮਜ਼ੋਰ ਰਹਿ ਸਕਦਾ ਹੈ। ਮਈ ਮਹੀਨੇ ਤੋਂ ਬਾਅਦ ਰਾਹੂ-ਕੇਤੂ ਦਾ ਗੋਚਰ ਤੁਹਾਡੇ ਪਹਿਲੇ ਘਰ ਤੋਂ ਦੂਰ ਹੋ ਜਾਵੇਗਾ, ਜਿਸ ਨਾਲ ਇਸ ਮਾਮਲੇ ਵਿੱਚ ਤੁਹਾਨੂੰ ਰਾਹਤ ਮਿਲ ਸਕਦੀ ਹੈ, ਪਰ ਮਾਰਚ ਤੋਂ ਸ਼ਨੀ ਦਾ ਗੋਚਰ ਤੁਹਾਡੇ ਪਹਿਲੇ ਘਰ ਵਿੱਚ ਹੋਵੇਗਾ ਅਤੇ ਸਾਲ ਭਰ ਬਣਿਆ ਰਹੇਗਾ, ਜੋ ਸਿਹਤ ਨੂੰ ਕਦੇ-ਕਦਾਈਂ ਕਮਜ਼ੋਰ ਕਰਨ ਦਾ ਕੰਮ ਕਰ ਸਕਦਾ ਹੈ। ਤੁਹਾਡੇ ਖਾਣ-ਪੀਣ ਵਿੱਚ ਵੀ ਅਸੰਤੁਲਨ ਦੇਖਣ ਨੂੰ ਮਿਲ ਸਕਦਾ ਹੈ ਅਤੇ ਤੁਸੀਂ ਸੁਭਾਅ ਅਨੁਸਾਰ ਥੋੜੇ ਆਲਸੀ ਹੋ ਸਕਦੇ ਹੋ। ਇਸ ਦੇ ਨਤੀਜੇ ਵੱਜੋਂ, ਤੁਹਾਡੀ ਫਿੱਟਨਸ ਵਿੱਚ ਵੀ ਕਮੀ ਆ ਸਕਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਬਾਂਹਾਂ, ਕਮਰ ਦੇ ਆਲੇ-ਦੁਆਲੇ ਅਤੇ ਗੋਡਿਆਂ ਆਦਿ ਵਿੱਚ ਕੁਝ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ। ਮੀਨ ਰਾਸ਼ੀਫਲ 2025 ਦੇ ਅਨੁਸਾਰ, ਜੇਕਰ ਤੁਸੀਂ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਕਿਸੇ ਸਮੱਸਿਆਵਾਂ ਨਾਲ ਜੂਝ ਰਹੇ ਹੋ, ਤਾਂ ਇਸ ਸਾਲ ਤੁਹਾਨੂੰ ਯੋਗ ਅਤੇ ਕਸਰਤ ਦਾ ਸਹਾਰਾ ਲੈਣਾ ਚਾਹੀਦਾ ਹੈ ਅਤੇ ਆਪਣੇ-ਆਪ ਨੂੰ ਤੰਦਰੁਸਤ ਰੱਖਣ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਕਹਿਣ ਦਾ ਮਤਲਬ ਇਹ ਹੈ ਕਿ ਨਵਾਂ ਸਾਲ ਸਿਹਤ ਦੇ ਮਾਮਲੇ ਵਿੱਚ ਕੁਝ ਕਮਜ਼ੋਰ ਹੋ ਸਕਦਾ ਹੈ। ਇਸ ਲਈ ਜਾਗਰੁਕ ਰਹਿੰਦੇ ਹੋਏ ਉਚਿਤ ਖਾਣ-ਪੀਣ ਅਤੇ ਜੀਵਨ ਸ਼ੈਲੀ ਅਪਣਾਉਣੀ ਜ਼ਰੂਰੀ ਹੋਵੇਗੀ।

ਜੇਕਰ ਤੁਹਾਨੂੰ ਕੋਈ ਵੀ ਫੈਸਲਾ ਲੈਣ ਵਿੱਚ ਮੁਸ਼ਕਿਲ ਹੋ ਰਹੀ ਹੈ, ਤਾਂ ਹੁਣੇ ਕਰੋ ਸਾਡੇ ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ !

ਸਾਲ 2025 ਵਿੱਚ ਮੀਨ ਰਾਸ਼ੀ ਵਾਲ਼ਿਆਂ ਦੀ ਪੜ੍ਹਾਈ

ਮੀਨ ਰਾਸ਼ੀਫਲ ਦੇ ਅਨੁਸਾਰ, ਵਿੱਦਿਆ ਦੇ ਦ੍ਰਿਸ਼ਟੀਕੋਣ ਤੋਂ ਆਓਣ ਵਾਲ਼ਾ ਸਾਲ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਤੁਹਾਡੇ ਲਗਨ ਜਾਂ ਰਾਸ਼ੀ ਦੇ ਸੁਆਮੀ ਬ੍ਰਹਸਪਤੀ, ਜੋ ਉੱਚ ਵਿਦਿਆ ਦੇ ਕਾਰਕ ਵੀ ਹੁੰਦੇ ਹਨ, ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ ਤੀਜੇ ਘਰ ਵਿੱਚ ਰਹਿਣਗੇ, ਜੋ ਟੂਰ ਐਂਡ ਟ੍ਰੈਵਲ ਆਦਿ ਨਾਲ ਜੁੜੇ ਵਿਸ਼ਿਆਂ ਦੀ ਵਿੱਦਿਆ ਲੈਣ ਵਾਲੇ ਵਿਦਿਆਰਥੀਆਂ ਨੂੰ ਕੁਝ ਹੱਦ ਤੱਕ ਚੰਗੇ ਨਤੀਜੇ ਦੇ ਸਕਦੇ ਹਨ। ਘਰ ਤੋਂ ਦੂਰ ਰਹਿ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸੰਤੋਸ਼ਜਨਕ ਨਤੀਜੇ ਮਿਲ ਸਕਦੇ ਹਨ, ਪਰ ਹੋਰ ਵਿਦਿਆਰਥੀਆਂ ਦਾ ਮਨ ਆਪਣੇ ਵਿਸ਼ਿਆਂ ਵਿੱਚ ਤੁਲਨਾਤਮਕ ਤੌਰ 'ਤੇ ਘੱਟ ਲੱਗ ਸਕਦਾ ਹੈ। ਹਾਲਾਂਕਿ ਬੁੱਧ ਗ੍ਰਹਿ ਦਾ ਗੋਚਰ ਵਾਰ-ਵਾਰ ਤੁਹਾਡਾ ਸਾਥ ਦੇਵੇਗਾ, ਜਿਸ ਕਰਕੇ ਨਤੀਜੇ ਸੰਤੋਸ਼ਜਨਕ ਬਣੇ ਰਹਿਣਗੇ। ਮਈ ਮਹੀਨੇ ਦੇ ਮੱਧ ਤੋਂ ਬਾਅਦ, ਬ੍ਰਹਸਪਤੀ ਦਾ ਗੋਚਰ ਤੁਹਾਡੇ ਚੌਥੇ ਘਰ ਵਿੱਚ ਹੋ ਜਾਵੇਗਾ, ਜਿਥੋਂ ਬ੍ਰਹਸਪਤੀ ਅੱਠਵੇਂ, ਦਸਵੇਂ ਅਤੇ ਬਾਰ੍ਹਵੇਂ ਘਰ ਨੂੰ ਪ੍ਰਭਾਵਿਤ ਕਰਨਗੇ। ਇਸ ਤਰ੍ਹਾਂ ਦੀ ਸਥਿਤੀ ਵਿੱਚ ਖੋਜ ਕਰ ਰਹੇ ਵਿਦਿਆਰਥੀਆਂ ਨੂੰ ਬ੍ਰਹਸਪਤੀ ਚੰਗੇ ਨਤੀਜੇ ਦੇ ਸਕਦੇ ਹਨ। ਪੇਸ਼ੇਵਰ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਚੰਗੇ ਨਤੀਜੇ ਮਿਲ ਸਕਦੇ ਹਨ। ਘਰ ਤੋਂ ਦੂਰ ਜਾਂ ਫੇਰ ਵਿਦੇਸ਼ ਵਿੱਚ ਰਹਿ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਵਧੀਆ ਨਤੀਜੇ ਮਿਲ ਸਕਦੇ ਹਨ। ਹੋਰ ਵਿਦਿਆਰਥੀਆਂ ਨੂੰ ਬੁੱਧ ਅਤੇ ਬ੍ਰਹਸਪਤੀ ਦੇ ਸੰਯੁਕਤ ਪ੍ਰਭਾਵ ਨਾਲ ਔਸਤ ਜਾਂ ਔਸਤ ਤੋਂ ਕੁਝ ਵਧੀਆ ਨਤੀਜੇ ਵੀ ਮਿਲ ਸਕਦੇ ਹਨ। ਮੀਨ ਰਾਸ਼ੀਫਲ 2025 ਦੇ ਅਨੁਸਾਰ, ਇਨ੍ਹਾਂ ਸਥਿਤੀਆਂ ਤੋਂ ਇਲਾਵਾ, ਤੁਹਾਡੇ ਲਗਨ ਘਰ 'ਤੇ ਰਾਹੂ-ਕੇਤੂ ਅਤੇ ਸ਼ਨੀ ਦੇ ਪ੍ਰਭਾਵ ਨੂੰ ਵੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਵਿੱਦਿਆ ਦੇ ਦ੍ਰਿਸ਼ਟੀਕੋਣ ਤੋਂ ਇਹ ਸਾਲ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਜੇ ਤੁਸੀਂ ਬਹੁਤ ਮਿਹਨਤ ਕਰੋਗੇ ਤਾਂ ਨਤੀਜੇ ਔਸਤ ਤੋਂ ਕੁਝ ਹੱਦ ਤੱਕ ਚੰਗੇ ਰਹਿ ਸਕਦੇ ਹਨ। ਪਰ ਲਾਪਰਵਾਹੀ ਦੀ ਸਥਿਤੀ ਵਿੱਚ ਨਤੀਜੇ ਕਮਜ਼ੋਰ ਵੀ ਰਹਿ ਸਕਦੇ ਹਨ। ਇਸ ਸਥਿਤੀ ਵਿੱਚ, ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਅਤੇ ਆਪਣੇ ਵਿਸ਼ਿਆਂ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਕੋਸ਼ਿਸ਼ ਕਰਦੇ ਹੋਏ, ਤੁਸੀਂ ਸੰਤੋਸ਼ਜਨਕ ਨਤੀਜੇ ਪ੍ਰਾਪਤ ਕਰ ਸਕਦੇ ਹੋ।

हिंदी में पढ़ने के लिए यहां क्लिक करें: मीन राशिफल 2025

ਸਾਲ 2025 ਵਿੱਚ ਮੀਨ ਰਾਸ਼ੀ ਵਾਲ਼ਿਆਂ ਦਾ ਕਾਰੋਬਾਰ

ਮੀਨ ਰਾਸ਼ੀ ਵਾਲ਼ਿਓ, ਕਾਰੋਬਾਰ ਦੇ ਪੱਖ ਤੋਂ ਵੀ ਇਸ ਸਾਲ ਨੂੰ ਅਸੀਂ ਮਿਲਿਆ-ਜੁਲਿਆ ਜਾਂ ਔਸਤ ਕਹਿ ਸਕਦੇ ਹਾਂ। ਹਾਲਾਂਕਿ ਤੁਹਾਡੇ ਸੱਤਵੇਂ ਘਰ ਦੇ ਸੁਆਮੀ ਅਤੇ ਵਪਾਰ ਦੇ ਕਾਰਕ ਗ੍ਰਹਿ ਬੁੱਧ ਤੁਹਾਨੂੰ ਜਿੱਥੋਂ ਤੱਕ ਸੰਭਵ ਅਨੁਕੂਲ ਨਤੀਜੇ ਦੇਣਾ ਚਾਹੁਣਗੇ। ਇਸ ਦਾ ਮਤਲਬ ਹੈ ਕਿ ਸਾਲ ਦੇ ਜ਼ਿਆਦਾਤਰ ਹਿੱਸੇ ਵਿੱਚ ਇਹ ਤੁਹਾਡੇ ਪੱਖ ਵਿੱਚ ਰਹਿਣਗੇ, ਪਰ ਦਸਵੇਂ ਘਰ ਦੇ ਸੁਆਮੀ ਬ੍ਰਹਸਪਤੀ ਦੇ ਗੋਚਰ ਨੂੰ ਇਸ ਸਾਲ ਬਹੁਤ ਚੰਗਾ ਨਹੀਂ ਕਿਹਾ ਜਾ ਸਕਦਾ। ਮੀਨ ਰਾਸ਼ੀਫਲ ਦੇ ਅਨੁਸਾਰ ਸ਼ਨੀ ਦਾ ਗੋਚਰ ਵੀ ਸਮਰਥਨ ਕਰਦਾ ਹੋਇਆ ਨਹੀਂ ਦਿੱਖ ਰਿਹਾ। ਇਹਨਾਂ ਸਾਰੀਆਂ ਸਥਿਤੀਆਂ ਕਰਕੇ ਇਸ ਸਾਲ ਕਾਰੋਬਾਰ ਲਈ ਜਿਸ ਲਗਨ ਦੀ ਲੋੜ ਹੋਵੇਗੀ, ਸ਼ਾਇਦ ਤੁਹਾਡੇ ਕੋਲ਼ੋਂ ਓਨੀ ਕੋਸ਼ਿਸ਼ ਨਾ ਹੋ ਸਕੇ ਜਾਂ ਕੁਝ ਹੋਰ ਕਾਰਨ ਸਾਹਮਣੇ ਆ ਸਕਦੇ ਹਨ, ਜਿਸ ਕਰਕੇ ਤੁਸੀਂ ਕਾਰੋਬਾਰ ਲਈ ਪੂਰਾ ਸਮਾਂ ਨਾ ਕੱਢ ਸਕੋ ਅਤੇ ਉਹ ਨਤੀਜੇ ਪ੍ਰਾਪਤ ਨਾ ਕਰ ਸਕੋ, ਜਿਹੜੇ ਤੁਸੀਂ ਚਾਹੁੰਦੇ ਹੋ। ਕਹਿਣ ਦਾ ਮਤਲਬ ਇਹ ਹੈ ਕਿ ਆਓਣ ਵਾਲ਼ੇ ਸਾਲ ਵਿੱਚ ਕਾਰੋਬਾਰ ਨਾਲ ਜੁੜੇ ਮਾਮਲਿਆਂ ਵਿੱਚ ਨਤੀਜੇ ਥੋੜੇ ਕਮਜ਼ੋਰ ਰਹਿ ਸਕਦੇ ਹਨ। ਹਾਲਾਂਕਿ ਮਈ ਮਹੀਨੇ ਦੇ ਮੱਧ ਤੋਂ ਬਾਅਦ, ਬ੍ਰਹਸਪਤੀ ਦਸਵੇਂ ਘਰ ਨੂੰ ਦੇਖਣਗੇ, ਜੋ ਤੁਹਾਡੀ ਮਿਹਨਤ ਦੇ ਅਨੁਸਾਰ ਤੁਹਾਡੇ ਕਾਰੋਬਾਰ ਨੂੰ ਉੱਚਾਈਆਂ 'ਤੇ ਲਿਜਾਓਣਾ ਚਾਹੁੰਦੇ ਹਨ।

ਹੋਰ ਰਾਸ਼ੀਆਂ ਬਾਰੇ ਪੜ੍ਹਨ ਲਈ ਕਲਿੱਕ ਕਰੋ : ਰਾਸ਼ੀਫਲ 2025

ਸਾਲ 2025 ਵਿੱਚ ਮੀਨ ਰਾਸ਼ੀ ਵਾਲ਼ਿਆਂ ਦੀ ਨੌਕਰੀ

ਮੀਨ ਰਾਸ਼ੀ ਵਾਲ਼ਿਓ, ਨੌਕਰੀ ਦੇ ਦ੍ਰਿਸ਼ਟੀਕੋਣ ਤੋਂ ਇਹ ਸਾਲ ਔਸਤ ਜਾਂ ਔਸਤ ਤੋਂ ਵਧੀਆ ਨਤੀਜੇ ਵੀ ਦੇ ਸਕਦਾ ਹੈ। ਤੁਹਾਡੇ ਛੇਵੇਂ ਘਰ ਦੇ ਸੁਆਮੀ ਗ੍ਰਹਿ ਸੂਰਜ ਸਾਲ ਵਿੱਚ 4 ਤੋਂ 5 ਮਹੀਨੇ ਹੀ ਤੁਹਾਡੇ ਪੱਖ ਵਿੱਚ ਰਹਿਣਗੇ। ਇਸ ਦੇ ਨਾਲ ਹੀ, ਮਈ ਤੋਂ ਬਾਅਦ ਛੇਵੇਂ ਘਰ ਵਿੱਚ ਕੇਤੂ ਦਾ ਗੋਚਰ ਵੀ ਤੁਹਾਡੀ ਨੌਕਰੀ ਦੇ ਸੰਦਰਭ ਵਿੱਚ ਤੁਹਾਡਾ ਸਮਰੱਥਨ ਕਰੇਗਾ। ਇਸ ਲਈ ਸਾਲ ਦੇ ਪਹਿਲੇ ਭਾਗ ਵਿੱਚ ਨੌਕਰੀ ਨੂੰ ਲੈ ਕੇ ਥੋੜ੍ਹਾ ਬਹੁਤ ਅਸੰਤੋਸ਼ ਰਹਿ ਸਕਦਾ ਹੈ, ਪਰ ਸਾਲ ਦਾ ਦੂਸਰਾ ਭਾਗ ਨੌਕਰੀ ਦੇ ਦ੍ਰਿਸ਼ਟੀਕੋਣ ਤੋਂ ਚੰਗਾ ਰਹੇਗਾ। ਹਾਲਾਂਕਿ ਦਫਤਰ ਦਾ ਮਾਹੌਲ ਥੋੜਾ ਬਹੁਤ ਖਰਾਬ ਹੋ ਸਕਦਾ ਹੈ, ਅੰਦਰੂਨੀ ਰਾਜਨੀਤੀ ਕਦੇ-ਕਦੇ ਤੁਹਾਡੇ ਮਨ ਨੂੰ ਪਰੇਸ਼ਾਨ ਕਰ ਸਕਦੀ ਹੈ। ਮੀਨ ਰਾਸ਼ੀਫਲ 2025 ਦੇ ਅਨੁਸਾਰ, ਕੁਝ ਸਹਿਕਰਮੀਆਂ ਦਾ ਵਿਵਹਾਰ ਅਜੀਬ ਹੋ ਸਕਦਾ ਹੈ। ਇਨ੍ਹਾਂ ਸਾਰੀਆਂ ਸਥਿਤੀਆਂ ਦੇ ਬਾਵਜੂਦ ਵੀ ਧੀਰਜ ਨਾਲ ਕੰਮ ਕਰਦੇ ਰਹਿਣਾ ਪਵੇਗਾ, ਕਿਉਂਕਿ ਜੇਕਰ ਤੁਸੀਂ ਇਸ ਤਰੀਕੇ ਨਾਲ ਅੱਗੇ ਵਧਦੇ ਰਹੇ, ਤਾਂ ਮਈ ਮਹੀਨੇ ਤੋਂ ਬਾਅਦ ਤੁਹਾਨੂੰ ਚੰਗੇ ਨਤੀਜੇ ਮਿਲਣੇ ਸ਼ੁਰੂ ਹੋ ਜਾਣਗੇ। ਇਸ ਦਾ ਮਤਲਬ ਹੈ ਕਿ ਸਾਲ ਦਾ ਸ਼ੁਰੂਆਤੀ ਭਾਗ ਨੌਕਰੀ ਦੇ ਸੰਦਰਭ ਵਿੱਚ ਥੋੜ੍ਹਾ ਕਮਜ਼ੋਰ ਰਹੇਗਾ, ਪਰ ਬਾਅਦ ਦਾ ਭਾਗ ਚੰਗਾ ਰਹੇਗਾ। ਇਸ ਤਰੀਕੇ ਨਾਲ ਤੁਸੀਂ ਨਵੇਂ ਸਾਲ ਵਿੱਚ ਨੌਕਰੀ ਦੇ ਮਾਮਲੇ ਵਿੱਚ ਔਸਤ ਨਤੀਜੇ ਪ੍ਰਾਪਤ ਕਰ ਸਕਦੇ ਹੋ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਸਾਲ 2025 ਵਿੱਚ ਮੀਨ ਰਾਸ਼ੀ ਵਾਲ਼ਿਆਂ ਦਾ ਆਰਥਿਕ ਜੀਵਨ

ਮੀਨ ਰਾਸ਼ੀਫਲ ਦੇ ਅਨੁਸਾਰ, ਆਰਥਿਕ ਮਾਮਲਿਆਂ ਲਈ ਵੀ ਇਹ ਸਾਲ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਧਨ ਘਰ ਦੇ ਸੁਆਮੀ ਮੰਗਲ ਸਾਲ ਦੇ ਕੁਝ ਮਹੀਨਿਆਂ ਵਿੱਚ ਹੀ ਆਰਥਿਕ ਮਾਮਲੇ ਵਿੱਚ ਤੁਹਾਡਾ ਪੂਰਾ ਸਮਰੱਥਨ ਕਰ ਸਕਣਗੇ। ਦੂਜੇ ਪਾਸੇ, ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਮਹੀਨੇ ਤੱਕ ਲਾਭ ਘਰ ਦੇ ਸੁਆਮੀ ਬਾਰ੍ਹਵੇਂ ਘਰ ਵਿੱਚ ਰਹਿਣਗੇ, ਜੋ ਕਿ ਆਰਥਿਕ ਮਾਮਲੇ ਲਈ ਚੰਗੀ ਸਥਿਤੀ ਨਹੀਂ ਹੈ। ਹਾਲਾਂਕਿ ਮਾਰਚ ਤੋਂ ਬਾਅਦ ਲਾਭ ਘਰ ਦੇ ਸੁਆਮੀ ਪਹਿਲੇ ਘਰ ਵਿੱਚ ਚਲੇ ਜਾਣਗੇ, ਜੋ ਕਿ ਤੁਲਨਾਤਮਕ ਤੌਰ ‘ਤੇ ਬਿਹਤਰ ਸਥਿਤੀ ਮੰਨੀ ਜਾਵੇਗੀ। ਲਾਭ ਘਰ ਦੇ ਸੁਆਮੀ ਦਾ ਪਹਿਲੇ ਘਰ ਵਿੱਚ ਜਾਣਾ ਲਾਭ ਅਤੇ ਤੁਹਾਡੇ ਨਾਲ ਇੱਕ ਚੰਗਾ ਕੁਨੈਕਸ਼ਨ ਮੰਨਿਆ ਜਾਵੇਗਾ, ਜਿਸ ਦਾ ਅਰਥ ਹੈ ਕਿ ਆਮਦਨ ਦੇ ਸਰੋਤਾਂ ਵਿੱਚ ਵਾਧਾ ਹੋ ਸਕਦਾ ਹੈ ਜਾਂ ਇਨਕਰੀਮੈਂਟ ਆਦਿ ਦੇਖਣ ਨੂੰ ਮਿਲ ਸਕਦਾ ਹੈ, ਜਿਸ ਦੇ ਨਾਲ ਤੁਸੀਂ ਆਰਥਿਕ ਮਾਮਲੇ ਵਿੱਚ ਕੁਝ ਮਜ਼ਬੂਤੀ ਦਾ ਅਹਿਸਾਸ ਕਰੋਗੇ। ਪਰ ਮੀਨ ਰਾਸ਼ੀਫਲ 2025 ਦੇ ਅਨੁਸਾਰ, ਸ਼ਨੀ ਦੇ ਗੋਚਰ ਨੂੰ ਪਹਿਲੇ ਘਰ ਵਿੱਚ ਚੰਗਾ ਨਹੀਂ ਮੰਨਿਆ ਜਾਂਦਾ। ਇਸ ਦਾ ਮਤਲਬ ਹੈ ਕਿ ਬਹੁਤ ਵਧੀਆ ਨਤੀਜੇ ਨਹੀਂ ਮਿਲਣਗੇ, ਪਰ ਫੇਰ ਵੀ ਤੁਲਨਾਤਮਕ ਤੌਰ 'ਤੇ ਬਿਹਤਰ ਰਹਿ ਸਕਦੇ ਹਨ। ਧਨ ਦੇ ਕਾਰਕ ਗ੍ਰਹਿ ਬ੍ਰਹਸਪਤੀ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਹਿੱਸੇ ਤੱਕ ਨਵੀਂ ਦ੍ਰਿਸ਼ਟੀ ਨਾਲ ਲਾਭ ਘਰ ਨੂੰ ਵੇਖਣਗੇ। ਹਾਲਾਂਕਿ ਲਾਭ ਘਰ ਵਿੱਚ ਮਕਰ ਰਾਸ਼ੀ ਰਹੇਗੀ ਅਤੇ ਮਕਰ ਰਾਸ਼ੀ ਨਾਲ ਬ੍ਰਹਸਪਤੀ ਦਾ ਸਬੰਧ ਚੰਗਾ ਨਹੀਂ ਮੰਨਿਆ ਜਾਂਦਾ, ਪਰ ਫੇਰ ਵੀ ਬ੍ਰਹਸਪਤੀ ਦੀ ਦ੍ਰਿਸ਼ਟੀ ਤਾਂ ਬ੍ਰਹਸਪਤੀ ਦੀ ਦ੍ਰਿਸ਼ਟੀ ਹੈ, ਜੋ ਤੁਹਾਨੂੰ ਲਾਭ ਦਿਲਵਾਏਗੀ। ਇਸ ਤਰੀਕੇ ਨਾਲ, ਅਸੀਂ ਕਹਿ ਸਕਦੇ ਹਾਂ ਕਿ ਇਹ ਸਾਲ ਆਮਦਨ ਦੇ ਦ੍ਰਿਸ਼ਟੀਕੋਣ ਤੋਂ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਤੁਸੀਂ ਆਪਣੀ ਮਿਹਨਤ ਦੇ ਅਨੁਸਾਰ 100 ਪ੍ਰਤੀਸ਼ਤ ਨਹੀਂ, ਪਰ 70 ਤੋਂ 80 ਪ੍ਰਤੀਸ਼ਤ ਤੱਕ ਲਾਭ ਪ੍ਰਾਪਤ ਕਰਦੇ ਰਹੋਗੇ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਸਾਲ 2025 ਵਿੱਚ ਮੀਨ ਰਾਸ਼ੀ ਵਾਲ਼ਿਆਂ ਦਾ ਪ੍ਰੇਮ ਜੀਵਨ

ਮੀਨ ਰਾਸ਼ੀ ਵਾਲ਼ਿਓ, ਤੁਹਾਡੇ ਪੰਜਵੇਂ ਘਰ 'ਤੇ ਇਸ ਸਾਲ ਕਿਸੇ ਨਕਾਰਾਤਮਕ ਗ੍ਰਹਿ ਦਾ ਲੰਬੇ ਸਮੇਂ ਤੱਕ ਪ੍ਰਭਾਵ ਨਹੀਂ ਹੈ। ਇਹ ਇੱਕ ਚੰਗੀ ਸਥਿਤੀ ਹੈ, ਪਰ ਕੁਝ ਵਿਦਵਾਨ ਰਾਹੂ ਦੀ ਪੰਜਵੀਂ ਦ੍ਰਿਸ਼ਟੀ ਨੂੰ ਮੰਨਦੇ ਹਨ, ਜਿਸ ਕਰਕੇ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਲਗਭਗ ਮਈ ਦੇ ਮੱਧ ਹਿੱਸੇ ਤੱਕ ਰਾਹੂ ਦਾ ਪ੍ਰਭਾਵ ਪੰਜਵੇਂ ਘਰ 'ਤੇ ਮੰਨਿਆ ਜਾ ਸਕਦਾ ਹੈ। ਇਸ ਕਰਕੇ ਤੁਹਾਡੀ ਪਿਆਰ ਭਰੀ ਜ਼ਿੰਦਗੀ ਵਿੱਚ ਕੋਈ ਵੱਡੀ ਸਮੱਸਿਆ ਨਹੀਂ ਆਵੇਗੀ, ਪਰ ਛੋਟੀਆਂ-ਮੋਟੀਆਂ ਗਲਤਫਹਿਮੀਆਂ ਵਾਰ-ਵਾਰ ਆ ਸਕਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਸਮਝਦਾਰੀ ਨਾਲ ਦੂਰ ਕਰ ਸਕਦੇ ਹੋ ਅਤੇ ਆਪਣੇ ਪ੍ਰੇਮ ਜੀਵਨ ਦਾ ਆਨੰਦ ਲੈ ਸਕਦੇ ਹੋ। ਮਈ ਮਹੀਨੇ ਤੋਂ ਬਾਅਦ ਰਾਹੂ ਦਾ ਪ੍ਰਭਾਵ ਵੀ ਪੰਜਵੇਂ ਘਰ ਤੋਂ ਦੂਰ ਹੋ ਜਾਵੇਗਾ। ਇਸ ਲਈ ਤੁਸੀਂ ਆਪਣੇ ਯਤਨਾਂ, ਕਰਮਾਂ ਅਤੇ ਵਿਵਹਾਰ ਦੇ ਅਨੁਸਾਰ ਆਪਣੀ ਪਿਆਰ ਭਰੀ ਜ਼ਿੰਦਗੀ ਵਿੱਚ ਨਤੀਜੇ ਪ੍ਰਾਪਤ ਕਰਦੇ ਰਹੋਗੇ। ਪ੍ਰੇਮ ਦੇ ਕਾਰਕ ਗ੍ਰਹਿ ਸ਼ੁੱਕਰ ਸਾਲ ਦੇ ਜ਼ਿਆਦਾਤਰ ਸਮੇਂ ਤੁਹਾਡਾ ਸਮਰੱਥਨ ਕਰਦੇ ਹੋਏ ਦਿੱਖ ਰਹੇ ਹਨ। ਇਹਨਾਂ ਸਭ ਕਾਰਨਾਂ ਦੇ ਕਾਰਨ ਆਮ ਤੌਰ ‘ਤੇ ਤੁਹਾਡਾ ਪ੍ਰੇਮ ਜੀਵਨ ਚੰਗਾ ਰਹੇਗਾ। ਮਤਲਬ ਇਹ ਹੈ ਕਿ ਸਾਲ 2025 ਤੁਹਾਡੀ ਪਿਆਰ ਭਰੀ ਜ਼ਿੰਦਗੀ ਲਈ ਚੰਗਾ ਰਹੇਗਾ। ਕੋਈ ਵੱਡੀ ਸਮੱਸਿਆ ਇਸ ਸਾਲ ਨਹੀਂ ਦਿੱਖ ਰਹੀ। ਛੋਟੀਆਂ-ਮੋਟੀਆਂ ਸਮੱਸਿਆਵਾਂ ਕਦੇ-ਕਦੇ ਦੇਖਣ ਨੂੰ ਮਿਲ ਸਕਦੀਆਂ ਹਨ, ਜੋ ਕਿ ਸੁਭਾਵਕ ਮੰਨੀਆਂ ਜਾਂਦੀਆਂ ਹਨ। ਇਸ ਦਾ ਅਰਥ ਹੈ ਕਿ ਇਹ ਸਮੱਸਿਆਵਾਂ ਹਰ ਕਿਸੇ ਦੇ ਨਾਲ ਕਦੇ-ਕਦੇ ਆ ਜਾਂਦੀਆਂ ਹਨ। ਇਸ ਲਈ ਇਸ ਸਾਲ, ਮੀਨ ਰਾਸ਼ੀਫਲ 2025 ਦੇ ਅਨੁਸਾਰ, ਤੁਸੀਂ ਆਪਣੇ ਪ੍ਰੇਮ ਵਿੱਚ ਪਾਰਦਰਸ਼ਿਤਾ ਬਣਾ ਕੇ ਰੱਖਦੇ ਹੋਏ ਆਪਣੇ ਪ੍ਰੇਮ ਜੀਵਨ ਦਾ ਆਨੰਦ ਲੈ ਸਕੋਗੇ।

ਸਾਲ 2025 ਵਿੱਚ ਮੀਨ ਰਾਸ਼ੀ ਵਾਲ਼ਿਆਂ ਦਾ ਵਿਆਹ ਅਤੇ ਸ਼ਾਦੀਸ਼ੁਦਾ ਜੀਵਨ

ਮੀਨ ਰਾਸ਼ੀਫਲ ਦੇ ਅਨੁਸਾਰ, ਜੇਕਰ ਤੁਹਾਡੀ ਉਮਰ ਵਿਆਹ ਦੇ ਯੋਗ ਹੋ ਚੁੱਕੀ ਹੈ ਅਤੇ ਤੁਸੀਂ ਵਿਆਹ ਕਰਵਾਓਣ ਲਈ ਕੋਸ਼ਿਸ਼ ਵੀ ਕਰ ਰਹੇ ਹੋ, ਤਾਂ ਇਸ ਸਾਲ ਤੁਹਾਨੂੰ ਅਨੁਕੂਲ ਨਤੀਜੇ ਪ੍ਰਾਪਤ ਕਰਨ ਲਈ ਕੁਝ ਜ਼ਿਆਦਾ ਕੋਸ਼ਿਸ਼ਾਂ ਕਰਨ ਦੀ ਲੋੜ ਪੈ ਸਕਦੀ ਹੈ, ਕਿਉਂਕਿ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਲਗਭਗ ਮਈ ਮਹੀਨੇ ਦੇ ਮੱਧ ਤੱਕ ਸੱਤਵੇਂ ਘਰ 'ਤੇ ਰਾਹੂ-ਕੇਤੂ ਦਾ ਪ੍ਰਭਾਵ ਬਣਿਆ ਰਹੇਗਾ, ਜੋ ਵਿਆਹ ਨਾਲ ਜੁੜੇ ਮਾਮਲਿਆਂ ਵਿੱਚ ਰੁਕਾਵਟਾਂ ਪੈਦਾ ਕਰ ਸਕਦਾ ਹੈ। ਹਾਲਾਂਕਿ ਇਸ ਦੌਰਾਨ ਇੱਕ ਚੰਗੀ ਗੱਲ ਵੀ ਹੋਵੇਗੀ, ਉਹ ਹੈ ਬ੍ਰਹਸਪਤੀ ਦੀ ਪੰਜਵੀਂ ਦ੍ਰਿਸ਼ਟੀ। ਬ੍ਰਹਸਪਤੀ ਪੰਜਵੀਂ ਦ੍ਰਿਸ਼ਟੀ ਨਾਲ ਤੁਹਾਡੇ ਸੱਤਵੇਂ ਘਰ ਨੂੰ ਵੇਖੇਗਾ, ਜੋ ਵਿਆਹ ਕਰਨ ਦੇ ਮੌਕੇ ਪ੍ਰਦਾਨ ਕਰ ਸਕਦਾ ਹੈ। ਇਸ ਦਾ ਅਰਥ ਇਹ ਹੈ ਕਿ ਜਿੱਥੇ ਰਾਹੂ-ਕੇਤੂ ਵਿਆਹ ਦੀਆਂ ਸੰਭਾਵਨਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉੱਥੇ ਹੀ ਬ੍ਰਹਸਪਤੀ ਵਿਆਹ ਦੇ ਯੋਗਾਂ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰੇਗਾ। ਵਿਆਹ ਨਾਲ ਸਬੰਧਤ ਮਾਮਲਿਆਂ ਵਿੱਚ ਬ੍ਰਹਸਪਤੀ ਦੀ ਜ਼ਿਆਦਾ ਚੱਲੇਗੀ ਅਤੇ ਵਿਆਹ ਦੇ ਯੋਗ ਕਿਸੇ ਨਾ ਕਿਸੇ ਤਰੀਕੇ ਨਾਲ ਬਣ ਜਾਣਗੇ। ਇਸ ਹਾਲਤ ਵਿੱਚ ਲਗਾਤਾਰ ਕੀਤੀ ਗਈ ਕੋਸ਼ਿਸ਼ ਵਿਆਹ ਕਰਵਾ ਸਕਦੀ ਹੈ।

ਅਰਥਾਤ ਸਾਲ ਦਾ ਪਹਿਲਾ ਹਿੱਸਾ ਵਿਆਹ ਨਾਲ ਜੁੜੇ ਮਾਮਲਿਆਂ ਲਈ ਮੁਸ਼ਕਲ ਭਰਿਆ ਹੋ ਸਕਦਾ ਹੈ, ਪਰ ਅਨੁਕੂਲ ਨਤੀਜੇ ਦੇ ਸਕਦਾ ਹੈ। ਬਾਅਦ ਦਾ ਸਮਾਂ ਸ਼ਾਇਦ ਵਿਆਹ ਨਾਲ ਜੁੜੇ ਮਾਮਲਿਆਂ ਵਿੱਚ ਬਹੁਤ ਜ਼ਿਆਦਾ ਸਹਾਇਤਾ ਨਾ ਕਰ ਸਕੇ। ਸ਼ਾਦੀਸ਼ੁਦਾ ਜੀਵਨ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਮਾਮਲੇ ਵਿੱਚ ਇਸ ਸਾਲ ਬਹੁਤ ਹੀ ਸਾਵਧਾਨੀ ਨਾਲ ਚੱਲਣ ਦੀ ਲੋੜ ਹੋਵੇਗੀ। ਮੀਨ ਰਾਸ਼ੀਫਲ 2025 ਦੇ ਅਨੁਸਾਰ, ਸਾਲ ਦੇ ਪਹਿਲੇ ਹਿੱਸੇ ਵਿੱਚ ਸੱਤਵੇਂ ਘਰ 'ਤੇ ਰਾਹੂ-ਕੇਤੂ ਦਾ ਪ੍ਰਭਾਵ ਰਹੇਗਾ ਅਤੇ ਮਾਰਚ ਤੋਂ ਬਾਅਦ ਸ਼ਨੀ ਦਾ ਪ੍ਰਭਾਵ ਸੱਤਵੇਂ ਘਰ 'ਤੇ ਸਾਲ ਭਰ ਰਹੇਗਾ, ਜੋ ਦੰਪਤੀ ਜੀਵਨ ਵਿੱਚ ਕੁਝ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਜੀਵਨ ਸਾਥੀ ਦੀ ਸਿਹਤ ਵਾਰ-ਵਾਰ ਮੁਸ਼ਕਲਾਂ ਖੜੀਆਂ ਕਰ ਸਕਦੀ ਹੈ ਜਾਂ ਜੀਵਨ ਸਾਥੀ ਨਾਲ ਤਾਲਮੇਲ ਬਿਠਾਉਣ ਵਿੱਚ ਕੁਝ ਦਿੱਕਤਾਂ ਹੋ ਸਕਦੀਆਂ ਹਨ। ਹਾਲਾਂਕਿ ਇਹਨਾਂ ਸਭ ਸਮੱਸਿਆਵਾਂ ਦੇ ਵਿਚਕਾਰ ਇੱਕ ਅਨੁਕੂਲ ਗੱਲ ਇਹ ਰਹੇਗੀ ਕਿ ਸਾਲ ਦੇ ਪਹਿਲੇ ਹਿੱਸੇ ਵਿੱਚ ਖਾਸ ਕਰਕੇ ਮਈ ਮਹੀਨੇ ਦੇ ਮੱਧ ਤੱਕ ਬ੍ਰਹਸਪਤੀ ਦੀ ਦ੍ਰਿਸ਼ਟੀ ਦੇ ਕਾਰਨ ਸਮੱਸਿਆਵਾਂ ਆਉਣਗੀਆਂ, ਪਰ ਸਹੀ ਵੀ ਹੋ ਜਾਣਗੀਆਂ। ਜਦੋਂ ਕਿ ਮਈ ਦੇ ਮੱਧ ਤੋਂ ਬਾਅਦ ਤੁਹਾਨੂੰ ਸਮੱਸਿਆਵਾਂ ਨੂੰ ਦੂਰ ਕਰਨ ਲਈ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰਨ ਦੀ ਲੋੜ ਪੈ ਸਕਦੀ ਹੈ। ਇਸ ਦਾ ਅਰਥ ਇਹ ਹੈ ਕਿ ਵਿਆਹ ਨਾਲ ਜੁੜੇ ਮਾਮਲਿਆਂ ਲਈ ਸਾਲ ਦਾ ਪਹਿਲਾ ਹਿੱਸਾ ਬਿਹਤਰ ਰਹੇਗਾ, ਜਦ ਕਿ ਸ਼ਾਦੀਸ਼ੁਦਾ ਜੀਵਨ ਲਈ ਸਾਲ ਭਰ ਸਾਵਧਾਨੀ ਅਤੇ ਸਮਝਦਾਰੀ ਨਾਲ ਚੱਲਣ ਦੀ ਲੋੜ ਰਹੇਗੀ। ਤੁਲਨਾ ਕਰੀਏ ਤਾਂ ਸਾਲ ਦਾ ਪਹਿਲਾ ਹਿੱਸਾ ਵਧੀਆ ਹੋ ਸਕਦਾ ਹੈ।

ਸਾਲ 2025 ਵਿੱਚ ਮੀਨ ਰਾਸ਼ੀ ਵਾਲ਼ਿਆਂ ਦਾ ਪਰਿਵਾਰਕ ਅਤੇ ਗ੍ਰਹਿਸਥ ਜੀਵਨ

ਮੀਨ ਰਾਸ਼ੀ ਵਾਲ਼ਿਓ, ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਦੇ ਮਹੀਨੇ ਤੱਕ ਸ਼ਨੀ ਦੀ ਤੀਜੀ ਦ੍ਰਿਸ਼ਟੀ ਤੁਹਾਡੇ ਦੂਜੇ ਘਰ 'ਤੇ ਰਹੇਗੀ, ਜੋ ਪਰਿਵਾਰਕ ਸਬੰਧਾਂ ਨੂੰ ਕਮਜ਼ੋਰ ਕਰਨ ਦਾ ਕੰਮ ਕਰ ਸਕਦੀ ਹੈ। ਪਰ ਬਾਅਦ ਦੇ ਸਮੇਂ ਵਿੱਚ ਸਮੱਸਿਆਵਾਂ ਹੌਲ਼ੀ-ਹੌਲ਼ੀ ਖ਼ਤਮ ਹੋਣਗੀਆਂ ਅਤੇ ਤੁਸੀਂ ਸਮਝਦਾਰੀ ਨਾਲ ਨਿਭਾ ਕੇ ਨਾ ਕੇਵਲ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਚੰਗੇ ਸਬੰਧ ਬਣਾ ਕੇ ਰੱਖ ਸਕੋਗੇ, ਸਗੋਂ ਪਰਿਵਾਰਕ ਮਾਮਲਿਆਂ ਵਿੱਚ ਵੀ ਵਧੀਆ ਪ੍ਰਦਰਸ਼ਨ ਕਰ ਸਕੋਗੇ। ਜੇਕਰ ਘਰੇਲੂ ਸਬੰਧਾਂ ਦੀ ਗੱਲ ਕੀਤੀ ਜਾਵੇ, ਤਾਂ ਸਾਲ ਦੇ ਪਹਿਲੇ ਭਾਗ ਵਿੱਚ ਕਿਸੇ ਨਕਾਰਾਤਮਕ ਗ੍ਰਹਿ ਦਾ ਚਿਰਕਾਲੀ ਪ੍ਰਭਾਵ ਚੌਥੇ ਘਰ 'ਤੇ ਨਹੀਂ ਰਹੇਗਾ। ਇਸ ਦਾ ਅਰਥ ਇਹ ਹੈ ਕਿ ਤੁਸੀਂ ਆਪਣੇ ਘਰੇਲੂ ਜੀਵਨ ਦਾ ਵਧੀਆ ਆਨੰਦ ਮਾਣ ਸਕੋਗੇ। ਤੁਸੀਂ ਆਪਣੇ ਘਰ ਵਿੱਚ ਲੋੜੀਂਦੀਆਂ ਚੀਜ਼ਾਂ ਲਿਆ ਸਕੋਗੇ। ਘਰ ਦੀ ਮੁਰੰਮਤ ਹੋਵੇ ਜਾਂ ਘਰ ਦੀ ਸਜਾਵਟ ਦਾ ਮਾਮਲਾ, ਤੁਹਾਡੀਆਂ ਕੋਸ਼ਿਸ਼ਾਂ ਸਫਲ ਰਹਿਣਗੀਆਂ। ਮਈ ਮਹੀਨੇ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦਾ ਚੌਥੇ ਘਰ ਵਿੱਚ ਗੋਚਰ ਹੋਵੇਗਾ। ਮੀਨ ਰਾਸ਼ੀਫਲ ਦੇ ਅਨੁਸਾਰ, ਚੌਥੇ ਘਰ ਵਿੱਚ ਬ੍ਰਹਸਪਤੀ ਦਾ ਗੋਚਰ ਚੰਗਾ ਨਹੀਂ ਮੰਨਿਆ ਜਾਂਦਾ। ਇਸ ਲਈ ਮਈ ਮਹੀਨੇ ਦੇ ਮੱਧ ਤੋਂ ਬਾਅਦ ਘਰੇਲੂ ਮਾਮਲਿਆਂ ਜਾਂ ਘਰ-ਗ੍ਰਹਿਸਥੀ ਨਾਲ ਜੁੜੇ ਮਾਮਲਿਆਂ ਵਿੱਚ ਕੁਝ ਅਵਿਵਸਥਾਵਾਂ ਦੇਖਣ ਨੂੰ ਮਿਲ ਸਕਦੀਆਂ ਹਨ, ਜਿਸ ਨਾਲ ਘਰੇਲੂ ਜੀਵਨ ਥੋੜ੍ਹਾ ਕਮਜ਼ੋਰ ਹੋ ਸਕਦਾ ਹੈ। ਇਸ ਹਾਲਤ ਵਿੱਚ ਤੁਹਾਨੂੰ ਲੋੜ ਹੋਵੇਗੀ ਕਿ ਤੁਸੀਂ ਘਰ-ਗ੍ਰਹਿਸਥੀ ਨੂੰ ਲੈ ਕੇ ਲਾਪਰਵਾਹ ਨਾ ਹੋਵੋ ਅਤੇ ਘਰੇਲੂ ਪ੍ਰਬੰਧ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੇ ਰਹੋ, ਜਿਸ ਨਾਲ ਤੁਹਾਡਾ ਘਰੇਲੂ ਜੀਵਨ ਸੰਤੁਲਿਤ ਬਣਿਆ ਰਹੇ।

ਸਾਲ 2025 ਵਿੱਚ ਮੀਨ ਰਾਸ਼ੀ ਵਾਲ਼ਿਆਂ ਲਈ ਜ਼ਮੀਨ, ਮਕਾਨ ਅਤੇ ਵਾਹਨ ਸੁੱਖ

ਮੀਨ ਰਾਸ਼ੀ ਵਾਲ਼ਿਓ, ਜ਼ਮੀਨ ਅਤੇ ਮਕਾਨ ਨਾਲ ਸਬੰਧਤ ਮਾਮਲਿਆਂ ਲਈ ਸਾਲ ਦਾ ਪਹਿਲਾ ਹਿੱਸਾ ਕਾਫ਼ੀ ਚੰਗਾ ਪ੍ਰਤੀਤ ਹੋ ਰਿਹਾ ਹੈ। ਖ਼ਾਸ ਕਰਕੇ ਮਈ ਮਹੀਨੇ ਦੇ ਮੱਧ ਤੋਂ ਪਹਿਲਾਂ ਚੌਥੇ ਘਰ 'ਤੇ ਕਿਸੇ ਵੀ ਨਕਾਰਾਤਮਕ ਗ੍ਰਹਿ ਦਾ ਲੰਬੇ ਸਮੇਂ ਲਈ ਪ੍ਰਭਾਵ ਨਹੀਂ ਰਹੇਗਾ। ਇਸ ਲਈ ਜੇਕਰ ਤੁਹਾਡੀ ਕੁੰਡਲੀ ਵਿੱਚ ਅਨੁਕੂਲ ਦਸ਼ਾਵਾਂ ਹੋਣ ਤਾਂ ਤੁਸੀਂ ਨਾ ਕੇਵਲ ਜ਼ਮੀਨ ਜਾਂ ਜਾਇਦਾਦ ਖਰੀਦ ਸਕੋਗੇ, ਸਗੋਂ ਮਕਾਨ-ਨਿਰਮਾਣ ਦੀ ਪ੍ਰਕਿਰਿਆ ਨੂੰ ਵੀ ਅੱਗੇ ਵਧਾ ਸਕੋਗੇ। ਪਰ ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦਾ ਚੌਥੇ ਘਰ ਵਿੱਚ ਗੋਚਰ ਹੋਵੇਗਾ, ਜਿਸ ਨਾਲ ਜ਼ਮੀਨ ਅਤੇ ਮਕਾਨ ਨਾਲ ਸਬੰਧਤ ਮਾਮਲਿਆਂ ਵਿੱਚ ਕੁਝ ਪਰੇਸ਼ਾਨੀਆਂ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ ਤੁਸੀਂ ਗਲਤ ਜ਼ਮੀਨ ਦਾ ਸੌਦਾ ਕਰ ਸਕਦੇ ਹੋ ਜਾਂ ਮਕਾਨ ਨਿਰਮਾਣ ਦੀ ਪ੍ਰਕਿਰਿਆ ਵਿੱਚ ਲਾਪਰਵਾਹ ਹੋ ਸਕਦੇ ਹੋ, ਜਿਸ ਕਰਕੇ ਕੰਮ ਵਿੱਚ ਦੇਰੀ ਹੋ ਸਕਦੀ ਹੈ। ਇਸ ਦਾ ਅਰਥ ਹੈ ਕਿ ਜੇਕਰ ਤੁਸੀਂ ਕੋਈ ਜ਼ਮੀਨ ਜਾਂ ਜਾਇਦਾਦ ਖਰੀਦਣੀ ਹੈ, ਤਾਂ ਮਈ ਮਹੀਨੇ ਦੇ ਮੱਧ ਤੋਂ ਪਹਿਲਾਂ ਖਰੀਦਣ ਦੀ ਕੋਸ਼ਿਸ਼ ਕਰੋ, ਇਹ ਚੰਗਾ ਰਹੇਗਾ। ਇੱਥੋਂ ਤੱਕ ਕਿ ਜੇਕਰ ਮਕਾਨ ਬਣਵਾਉਣਾ ਹੈ, ਤਾਂ ਵੀ ਉਸੇ ਸਮੇਂ ਦੇ ਦੌਰਾਨ ਨਿਰਮਾਣ ਦਾ ਕੰਮ ਪੂਰਾ ਕਰਵਾਓ, ਇਹ ਚੰਗਾ ਮੰਨਿਆ ਜਾਵੇਗਾ। ਕਹਿਣ ਦਾ ਮਤਲਬ ਹੈ ਕਿ ਜ਼ਮੀਨ ਅਤੇ ਮਕਾਨ ਨਾਲ ਸਬੰਧਤ ਮਾਮਲਿਆਂ ਵਿੱਚ ਸਾਲ ਦਾ ਪਹਿਲਾ ਹਿੱਸਾ ਤੁਲਨਾਤਮਕ ਤੌਰ 'ਤੇ ਬਹੁਤ ਚੰਗਾ ਰਹੇਗਾ। ਮੀਨ ਰਾਸ਼ੀਫਲ 2025 ਦੇ ਅਨੁਸਾਰ, ਵਾਹਨ ਆਦਿ ਨਾਲ ਸਬੰਧਤ ਮਾਮਲਿਆਂ ਲਈ ਵੀ ਸਾਲ ਦਾ ਪਹਿਲਾ ਹਿੱਸਾ ਚੰਗਾ ਮੰਨਿਆ ਜਾਵੇਗਾ। ਬਾਅਦ ਦੇ ਸਮੇਂ ਵਿੱਚ ਵਾਹਨ ਆਦਿ ਦੇ ਫ਼ੈਸਲੇ ਕਮਜ਼ੋਰ ਰਹਿ ਸਕਦੇ ਹਨ। ਇਸ ਦਾ ਅਰਥ ਹੈ ਕਿ ਤੁਸੀਂ ਗਲਤ ਜਾਂ ਆਪਣੇ ਲਈ ਬੇਕਾਰ ਵਾਹਨ ਦੀ ਚੋਣ ਕਰ ਸਕਦੇ ਹੋ, ਜਿਸ ਕਾਰਨ ਬਾਅਦ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ। ਇਸ ਲਈ ਵਾਹਨ ਆਦਿ ਨਾਲ ਜੁੜੇ ਫ਼ੈਸਲਿਆਂ ਨੂੰ ਵੀ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ ਸਿਰੇ ਚੜ੍ਹਾ ਲੈਣਾ ਸਮਝਦਾਰੀ ਰਹੇਗੀ।

ਸਾਲ 2025 ਵਿੱਚ ਮੀਨ ਰਾਸ਼ੀ ਵਾਲ਼ਿਆਂ ਦੇ ਲਈ ਉਪਾਅ

ਰਤਨ, ਯੰਤਰ ਸਮੇਤ ਹਰ ਤਰ੍ਹਾਂ ਦੇ ਜੋਤਿਸ਼ ਉਪਾਵਾਂ ਦੇ ਲਈ ਵਿਜ਼ਿਟ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1. ਸਾਲ 2025 ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਕਿਹੋ-ਜਿਹਾ ਰਹੇਗਾ?

ਸਾਲ 2025 ਵਿੱਚ ਮੀਨ ਰਾਸ਼ੀ ਦੇ ਜਾਤਕਾਂ ਨੂੰ ਜੀਵਨ ਦੇ ਵੱਖ-ਵੱਖ ਮੋਰਚਿਆਂ ‘ਤੇ ਸ਼ੁਭ ਨਤੀਜੇ ਅਤੇ ਕਿਸਮਤ ਦਾ ਸਾਥ ਮਿਲਣ ਦੀ ਉੱਚ ਸੰਭਾਵਨਾ ਬਣ ਰਹੀ ਹੈ।

2. ਮੀਨ ਰਾਸ਼ੀ ਵਾਲ਼ਿਆਂ ਦੀ ਪਰੇਸ਼ਾਨੀ ਕਦੋਂ ਖਤਮ ਹੋਵੇਗੀ?

ਮੀਨ ਰਾਸ਼ੀਫਲ 2025 ਦੇ ਅਨੁਸਾਰ, ਮੀਨ ਰਾਸ਼ੀ ਦੀ ਸਾੜ੍ਹਸਤੀ 2025 ਵਿੱਚ ਖਤਮ ਹੋ ਜਾਵੇਗੀ। ਦਰਅਸਲ 29 ਅਪ੍ਰੈਲ 2022 ਨੂੰ ਮੀਨ ਰਾਸ਼ੀ ਉੱਤੇ ਸ਼ਨੀ ਦੀ ਸਾੜ੍ਹਸਤੀ ਸ਼ੁਰੂ ਹੋਈ ਸੀ ਅਤੇ ਹੁਣ 29 ਮਾਰਚ 2025 ਨੂੰ ਇਹ ਖਤਮ ਹੋਣ ਵਾਲੀ ਹੈ।

3. ਮੀਨ ਰਾਸ਼ੀ ਦੀ ਤਾਕਤ ਕੀ ਹੁੰਦੀ ਹੈ?

ਮੀਨ ਰਾਸ਼ੀ ਦੇ ਜਾਤਕ ਦਾਰਸ਼ਨਿਕ, ਸਾਹਸੀ, ਰੋਮਾਂਟਿਕ ਅਤੇ ਵਿਚਾਰਸ਼ੀਲ ਸੁਭਾਅ ਦੇ ਹੁੰਦੇ ਹਨ। ਇਹੀ ਖਾਸੀਅਤ ਮੀਨ ਰਾਸ਼ੀ ਦੇ ਜਾਤਕਾਂ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ।

Talk to Astrologer Chat with Astrologer