ਸਾਲ 2025 ਵਿੱਚ ਕੰਨ ਵਿੰਨ੍ਹਣ ਦੇ ਮਹੂਰਤ

Author: Charu Lata | Updated Fri, 14 June, 2024 5:53 PM

ਐਸਟ੍ਰੋਸੇਜ ਦੇ ਇਸ ਆਰਟੀਕਲ ਦੇ ਮਾਧਿਅਮ ਤੋਂ ਆਓ ਜਾਣਦੇ ਹਾਂ ਕਿ ਸਾਲ 2025 ਵਿੱਚ ਕੰਨ ਵਿੰਨ੍ਹਣ ਦੇ ਮਹੂਰਤ ਲਈ ਕਿਹੜੀਆਂ ਤਿਥੀਆਂ ਸ਼ੁਭ ਰਹਿਣਗੀਆਂ। ਨਾਲ ਹੀ ਇਸ ਲੇਖ ਵਿੱਚ ਤੁਹਾਨੂੰ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਮਹੱਤਵ, ਵਿਧੀ ਅਤੇ ਕੰਨ ਵਿੰਨ੍ਹਣ ਦੇ ਮਹੂਰਤ ਨੂੰ ਨਿਰਧਾਰਿਤ ਕਰਦੇ ਸਮੇਂ ਕਿਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਆਦਿ ਦੇ ਬਾਰੇ ਵਿੱਚ ਵੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਤਾਂ ਆਓ, ਬਿਨਾਂ ਦੇਰ ਕੀਤੇ ਅੱਗੇ ਵਧਦੇ ਹਾਂ ਅਤੇ ਸਭ ਤੋਂ ਪਹਿਲਾਂ ਨਜ਼ਰ ਸੁੱਟਦੇ ਹਾਂ ਕੰਨ ਵਿੰਨ੍ਹਣ ਦੇ ਮਹੂਰਤ ਦੀ ਸੂਚੀ ਉੱਤੇ, ਜਿਸ ਦੀ ਮਦਦ ਨਾਲ ਤੁਸੀਂ ਆਪਣੇ ਬੱਚੇ ਦੇ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਸ਼ੁਭ ਮਹੂਰਤ ਦਾ ਪਤਾ ਲਗਾ ਸਕਦੇ ਹੋ।


Read in English: Karnvedh Muhurat 2025

ਹਿੰਦੂ ਧਰਮ ਵਿੱਚ ਖਾਸ ਤੌਰ ‘ਤੇ 16 ਸੰਸਕਾਰਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸੇ ਵਿੱਚ ਨੌਵਾਂ ਸੰਸਕਾਰ ਹੁੰਦਾ ਹੈ, ਕੰਨ ਵਿੰਨ੍ਹਣ ਦਾ ਸੰਸਕਾਰ। ਕੰਨ ਵਿੰਨ੍ਹਣ ਦਾ ਸੰਸਕਾਰ ਅਰਥਾਤ ਕੰਨਾਂ ਨੂੰ ਵਿੰਨਣਾ ਅਤੇ ਇਸ ਵਿੱਚ ਗਹਿਣਾ ਪਹਿਨਣਾ। ਇਹ ਸੰਸਕਾਰ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਬੱਚੇ ਦੀ ਸੁਣਨ ਦੀ ਖਮਤਾ ਵਿਕਸਿਤ ਹੋਵੇ ਅਤੇ ਉਹ ਸਿਹਤਮੰਦ ਜੀਵਨ ਜੀ ਸਕੇ। ਕੰਨ ਵਿੰਨ੍ਹਣ ਸੰਸਕਾਰ ਦੇ ਤਹਿਤ ਬੱਚਾ ਕੰਨ ਵਿੱਚ ਜੋ ਵੀ ਗਹਿਣਾ ਪਹਿਨਦਾ ਹੈ, ਉਸ ਨਾਲ ਬੱਚੇ ਦੀ ਸੁੰਦਰਤਾ ਤਾਂ ਵਧਦੀ ਹੀ ਹੈ, ਨਾਲ ਹੀ ਇਸ ਦਾ ਜੀਵਨ ਵਿੱਚ ਲੰਬੇ ਸਮੇਂ ਤੱਕ ਉਸ ਦੇ ਜੀਵਨ ਉੱਤੇ ਅਸਰ ਨਜ਼ਰ ਆਉਂਦਾ ਹੈ।

ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਮਿਲੇਗਾ ਵਿਦਵਾਨ ਜੋਤਸ਼ੀਆਂ ਨਾਲ਼ ਗੱਲ ਕਰ ਕੇ

ਖਾਸ ਜਾਣਕਾਰੀ ਦੇ ਲਈ ਅਸੀਂ ਤੁਹਾਨੂੰ ਦੱਸ ਦੇਈਏ ਕਿ ਹਿੰਦੂ ਧਰਮ ਦੇ ਅਨੁਸਾਰ, ਜਦੋਂ ਵੀ ਲੜਕੇ ਦਾ ਕੰਨ ਵਿੰਨ੍ਹਣ ਦਾ ਸੰਸਕਾਰ ਹੁੰਦਾ ਹੈ, ਤਾਂ ਉਸ ਦੇ ਸੱਜੇ ਕੰਨ ਨੂੰ ਵਿੰਨ੍ਹੇ ਜਾਣ ਦੀ ਪਰੰਪਰਾ ਹੈ ਅਤੇ ਜਦੋਂ ਵੀ ਲੜਕੀ ਦਾ ਕੰਨ ਵਿੰਨ੍ਹਣ ਦਾ ਸੰਸਕਾਰ ਹੁੰਦਾ ਹੈ, ਤਾਂ ਉਸ ਦਾ ਪਹਿਲਾਂ ਖੱਬਾ ਕੰਨ ਵਿੰਨ੍ਹਣ ਦੀ ਪਰੰਪਰਾ ਹੈ।

हिंदी में पढ़े : कर्णवेध मुर्हत २०२५

ਸਿਰਫ ਏਨਾ ਹੀ ਨਹੀਂ, ਕੰਨ ਵਿੰਨ੍ਹਣ ਦੇ ਸੰਸਕਾਰ ਨਾਲ ਜੁੜੀਆਂ ਹੋਰ ਵੀ ਦਿਲਚਸਪ ਗੱਲਾਂ ਹਨ, ਜਿਨਾਂ ਨੂੰ ਜਾਣਨਾ ਸਭ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ। ਤਾਂ ਚੱਲੋ, ਅੱਜ ਸਾਡੇ ਇਸ ਖਾਸ ਲੇਖ ਦੇ ਮਾਧਿਅਮ ਤੋਂ ਕੰਨ ਵਿੰਨ੍ਹਣ ਦੇ ਸੰਸਕਾਰ ਨਾਲ ਜੁੜੀਆਂ ਕੁਝ ਮਹੱਤਵਪੂਰਣ ਗੱਲਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਅਤੇ ਨਾਲ ਹੀ ਜਾਣ ਲੈਂਦੇ ਹਾਂ ਕਿ ਇਸ ਦਾ ਕੀ ਮਹੱਤਵ ਹੁੰਦਾ ਹੈ ਅਤੇ ਸਾਲ 2025 ਵਿੱਚ ਕੰਨ ਵਿੰਨ੍ਹਣ ਦੇ ਮਹੂਰਤ ਕਿਹੜੇ ਹਨ, ਜਦੋਂ ਤੁਸੀਂ ਆਪਣੇ ਬੱਚੇ ਦਾ ਕੰਨ ਵਿੰਨ੍ਹਣ ਦਾ ਸੰਸਕਾਰ ਪੂਰਾ ਕਰ ਸਕਦੇ ਹੋ।

ਇਹ ਵੀ ਪੜ੍ਹੋ: ਰਾਸ਼ੀਫਲ 2025

ਕੰਨ ਵਿੰਨ੍ਹਣ ਦਾ ਸੰਸਕਾਰ: ਇਸ ਦਾ ਕੀ ਮਹੱਤਵ ਹੈ?

ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਹੈ ਕਿ ਕੰਨ ਵਿੰਨ੍ਹਣ ਦਾ ਸੰਸਕਾਰ ਬੱਚੇ ਦੀ ਖੂਬਸੂਰਤੀ ਤੋਂ ਲੈ ਕੇ ਉਸ ਦੀ ਬੁੱਧੀ ਅਤੇ ਉਸ ਦੀ ਚੰਗੀ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸ ਤੋਂ ਇਲਾਵਾ ਕਿਹਾ ਜਾਂਦਾ ਹੈ ਕਿ ਇਹ ਸੰਸਕਾਰ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਬੱਚੇ ਦੀ ਸੁਣਨ ਦੀ ਖਮਤਾ ਵਿੱਚ ਵਾਧਾ ਹੋ ਸਕੇ। ਕੰਨ ਵਿੰਨ੍ਹਣ ਦੇ ਸੰਸਕਾਰ ਤੋਂ ਬਾਅਦ ਜਦੋਂ ਬੱਚਾ ਆਪਣੇ ਕੰਨਾਂ ਵਿੱਚ ਗਹਿਣਾ ਪਾਉਂਦਾ ਹੈ, ਤਾਂ ਇਸ ਨਾਲ ਉਸ ਦੀ ਸੁੰਦਰਤਾ ਅਤੇ ਉਸ ਦਾ ਤੇਜ ਵੱਧਦਾ ਹੈ। ਇਸ ਤੋਂ ਇਲਾਵਾ ਕੰਨ ਵਿੰਨ੍ਹਣ ਦੇ ਸੰਸਕਾਰ ਨੂੰ ਸਹੀ ਢੰਗ ਨਾਲ ਪੂਰਾ ਕਰਨ ਨਾਲ ਬੱਚੇ ਨੂੰ ਹਰਨੀਆ ਵਰਗੀ ਗੰਭੀਰ ਬਿਮਾਰੀ ਤੋਂ ਵੀ ਬਚਾਇਆ ਜਾ ਸਕਦਾ ਹੈ। ਨਾਲ ਹੀ ਅਜਿਹੇ ਬੱਚਿਆਂ ਨੂੰ ਅਧਰੰਗ ਆਦਿ ਹੋਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਂਦੀ ਹੈ ਜਾਂ ਬਿਲਕੁਲ ਖਤਮ ਹੋ ਜਾਂਦੀ ਹੈ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪ੍ਰਾਚੀਨ ਸਮੇਂ ਵਿੱਚ ਹਿੰਦੂਆਂ ਵਿੱਚ ਜਿਹੜਾ ਕੋਈ ਵਿਅਕਤੀ ਕੰਨ ਵਿੰਨਣ ਦਾ ਸੰਸਕਾਰ ਨਹੀਂ ਕਰਵਾਉਂਦਾ ਸੀ, ਉਹਨਾਂ ਨੂੰ ਸ਼ਰਾਧ ਕਰਨ ਦਾ ਅਧਿਕਾਰ ਵੀ ਨਹੀਂ ਮਿਲਦਾ ਸੀ।

ਕੰਨ ਵਿੰਨ੍ਹਣ ਦਾ ਸੰਸਕਾਰ ਕਦੋਂ ਅਤੇ ਕਿਸ ਤਰ੍ਹਾਂ ਕਰਵਾਇਆ ਜਾਂਦਾ ਹੈ?

ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਸ਼ੁਭ ਮਹੂਰਤ (ਕੰਨ ਵਿੰਨ੍ਹਣ ਲਈ ਮਹੂਰਤ) ਦੀ ਚੋਣ ਕਰੋ। ਸਨਾਤਨ ਧਰਮ ਦੀ ਮਾਨਤਾ ਦੇ ਅਨੁਸਾਰ ਜਦੋਂ ਵੀ ਕੋਈ ਵੀ ਸ਼ੁਭ ਜਾਂ ਮੰਗਲ ਕਾਰਜ ਮਹੂਰਤ ਦੇਖ ਕੇ ਕੀਤਾ ਜਾਂਦਾ ਹੈ, ਤਾਂ ਇਸ ਨਾਲ ਉਸ ਕੰਮ ਦੀ ਸ਼ੁਭਤਾ ਕਈ ਗੁਣਾ ਵੱਧ ਜਾਂਦੀ ਹੈ। ਅੱਗੇ ਅਸੀਂ ਤੁਹਾਨੂੰ ਸਾਲ 2025 ਵਿੱਚ ਕੰਨ ਵਿੰਨ੍ਹਣ ਦੇ ਮਹੂਰਤ ਦੀ ਜਾਣਕਾਰੀ ਪ੍ਰਦਾਨ ਕਰਾਂਗੇ। ਹਾਲਾਂਕਿ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਕੁਝ ਹੋਰ ਮਹੱਤਵਪੂਰਣ ਗੱਲਾਂ ਨਾਲ ਵੀ ਜਾਣੂ ਕਰਵਾਓਣਾ ਚਾਹੁੰਦੇ ਹਾਂ ਜਿਵੇਂ ਕਿ ਕੰਨ ਵਿੰਨ੍ਹਣ ਦੇ ਸੰਸਕਾਰ ਕਰਨ ਦੇ ਲਈ ਕਈ ਸਮੇਂ ਦੱਸੇ ਗਏ ਹਨ।

ਮਹੀਨਾ: ਜੇਕਰ ਗੱਲ ਕਰੀਏ ਮਹੀਨੇ ਦੀ ਤਾਂ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਕਾਰਤਿਕ ਮਹੀਨਾ, ਪੋਹ ਮਹੀਨਾ, ਫੱਗਣ ਦਾ ਮਹੀਨਾ ਜਾਂ ਚੇਤ ਦਾ ਮਹੀਨਾ ਫਲਦਾਇਕ ਮੰਨਿਆ ਜਾਂਦਾ ਹੈ।

ਦਿਨ/ਵਾਰ: ਦਿਨ ਦੀ ਗੱਲ ਕਰੀਏ ਤਾਂ ਹਫਤੇ ਵਿੱਚ ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਦੇ ਦਿਨ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਬਹੁਤ ਚੰਗੇ ਮੰਨੇ ਗਏ ਹਨ।

ਨਕਸ਼ੱਤਰ: ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਉਪਯੁਕਤ ਸਹੀ ਨਕਸ਼ੱਤਰ ਬਾਰੇ ਗੱਲ ਕਰੀਏ ਤਾਂ ਮ੍ਰਿਗਸ਼ਿਰਾ, ਰੇਵਤੀ, ਚਿੱਤਰਾ, ਅਨੁਰਾਧਾ, ਹਸਤ, ਅਭਿਜੀਤ, ਸ਼੍ਰਵਣ, ਧਨਿਸ਼ਠਾ ਅਤੇ ਪੁਨਰਵਸੁ ਨਕਸ਼ੱਤਰ ਇਸ ਸੰਸਕਾਰ ਦੇ ਲਈ ਬਹੁਤ ਹੀ ਸ਼ੁਭ ਮੰਨੇ ਜਾਂਦੇ ਹਨ।

ਤਿਥੀ: ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਚੌਥ, ਨੌਮੀ ਅਤੇ ਚੌਦਸ ਤਿਥੀਆਂ ਅਤੇ ਮੱਸਿਆ ਨੂੰ ਛੱਡ ਕੇ ਸਭ ਤਿਥੀਆਂ ਸ਼ੁਭ ਮੰਨੀਆਂ ਗਈਆਂ ਹਨ।

ਲਗਨ: ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਖਾਸ ਤੌਰ ‘ਤੇ ਬ੍ਰਿਸ਼ਭ ਲਗਨ, ਤੁਲਾ ਲਗਨ, ਧਨੂੰ ਲਗਨ ਅਤੇ ਮੀਨ ਲਗਨ ਨੂੰ ਖਾਸ ਸ਼ੁਭਦਾਇਕ ਮੰਨਿਆ ਗਿਆ ਹੈ। ਇਸ ਤੋਂ ਇਲਾਵਾ ‘ਸਾਲ 2025 ਵਿੱਚ ਕੰਨ ਵਿੰਨ੍ਹਣ ਦੇ ਮਹੂਰਤ’ ਦੇ ਅਨੁਸਾਰ, ਜੇਕਰ ਬ੍ਰਹਸਪਤੀ ਲਗਨ ਵਿੱਚ ਕੰਨ ਵਿੰਨ੍ਹਣ ਦਾ ਸੰਸਕਾਰ ਕੀਤਾ ਜਾਵੇ ਤਾਂ ਇਹ ਸਰਵੋਤਮ ਮੰਨਿਆ ਜਾਂਦਾ ਹੈ।

ਜੀਵਨ ਵਿੱਚ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰਨ ਲਈ ਪ੍ਰਸ਼ਨ ਪੁੱਛੋ

ਖਾਸ ਜਾਣਕਾਰੀ: ਖਰਮਾਸ, ਕਸ਼ਯ ਤਿਥੀ, ਹਰੀ ਸ਼ਯਨ, ਸਮ ਸਾਲ ਅਰਥਾਤ (ਦੂਜਾ, ਚੌਥਾ ਆਦਿ) ਦੇ ਦੌਰਾਨ ਕੰਨ ਵਿੰਨ੍ਹਣ ਦਾ ਸੰਸਕਾਰ ਨਹੀਂ ਕੀਤਾ ਜਾਣਾ ਚਾਹੀਦਾ ।

ਕੰਨ ਵਿੰਨ੍ਹਣ ਦਾ ਸੰਸਕਾਰ ਕਿਸ ਤਰ੍ਹਾਂ ਕੀਤਾ ਜਾਂਦਾ ਹੈ?

ਸ਼ਨੀ ਰਿਪੋਰਟ ਦੁਆਰਾ ਜਾਣੋ ਆਪਣੇ ਜੀਵਨ ਵਿੱਚ ਸ਼ਨੀ ਦਾ ਪ੍ਰਭਾਵ

ਸਾਲ 2025 ਵਿੱਚ ਕੰਨ ਵਿੰਨ੍ਹਣ ਲਈ ਮਹੂਰਤ

ਕੰਨ ਵਿੰਨ੍ਹਣ ਦਾ ਸੰਸਕਾਰ ਬਹੁਤ ਲਾਭਦਾਇਕ ਹੁੰਦਾ ਹੈ। ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਹੈ ਕਿ ਜਦੋਂ ਬੱਚੇ ਦਾ ਕੰਨ ਵਿੰਨ੍ਹਿਆ ਜਾਂਦਾ ਹੈ ਜਾਂ ਉਸ ਦਾ ਕੰਨ ਵਿੰਨ੍ਹਣ ਦਾ ਸੰਸਕਾਰ ਕੀਤਾ ਜਾਂਦਾ ਹੈ ਤਾਂ ਕੰਨ ਦੇ ਅਜਿਹੇ ਪੁਆਇੰਟ ਉੱਤੇ ਦਬਾਅ ਪੈਂਦਾ ਹੈ, ਜਿਸ ਨਾਲ ਉਸ ਦਾ ਦਿਮਾਗ ਹੋਰ ਵੀ ਜ਼ਿਆਦਾ ਐਕਟਿਵ ਹੋ ਜਾਂਦਾ ਹੈ। ਇਸ ਤੋਂ ਇਲਾਵਾ ਮਾਨਤਾ ਦੇ ਅਨੁਸਾਰ ਕਹਿੰਦੇ ਹਨ ਕਿ ਕੰਨ ਵਿੰਨ੍ਹਣ ਦੇ ਸੰਸਕਾਰ ਨਾਲ ਬੱਚਿਆਂ ਦੀ ਮੇਧਾ ਸ਼ਕਤੀ ਵਿੱਚ ਵਾਧਾ ਹੁੰਦਾ ਹੈ, ਜਿਸ ਦੇ ਦਮ ਉੱਤੇ ਉਹ ਚੰਗਾ ਗਿਆਨ ਅਰਜਿਤ ਕਰਨ ਵਿੱਚ ਕਾਮਯਾਬ ਰਹਿੰਦੇ ਹਨ। ਇਸ ਸੰਸਕਾਰ ਨਾਲ ਬੱਚੇ ਬੁੱਧੀਮਾਨ ਬਣਦੇ ਹਨ।

ਇਸ ਤੋਂ ਇਲਾਵਾ ਐਕਿਯੂਪੰਕਚਰ ਪੱਧਤੀ ਦੇ ਅਨੁਸਾਰ ਕਿਹਾ ਜਾਂਦਾ ਹੈ ਕਿ ਕੰਨ ਦੇ ਹੇਠਲੇ ਹਿੱਸੇ ਦਾ ਅੱਖਾਂ ਦੀਆਂ ਨਸਾਂ ਨਾਲ਼ ਕੁਨੈਕਸ਼ਨ ਹੁੰਦਾ ਹੈ। ਅਜਿਹੇ ਵਿੱਚ ਜਦੋਂ ਇਸ ਬਿੰਦੂ ਉੱਤੇ ਕੰਨ ਵਿੰਨ੍ਹਿਆ ਜਾਂਦਾ ਹੈ ਤਾਂ ਇਸ ਨਾਲ ਵਿਅਕਤੀ ਦੀਆਂ ਅੱਖਾਂ ਦੀ ਰੌਸ਼ਨੀ ਵਿੱਚ ਵਾਧਾ ਹੁੰਦਾ ਹੈ। ਇਸ ਸੰਸਕਾਰ ਦੇ ਸਾਰੇ ਮਹੱਤਵ ਜਾਣਨ ਤੋਂ ਬਾਅਦ ਚਲੋ ਹੁਣ ਜਾਣ ਲੈਂਦੇ ਹਾਂ ਕਿ ਸਾਲ 2025 ਵਿੱਚ ਕੰਨ ਵਿੰਨ੍ਹਣ ਦੇ ਮਹੂਰਤ ਕਿਹੜੇ-ਕਿਹੜੇ ਹੋਣਗੇ।

ਹੇਠਾਂ ਅਸੀਂ ਤੁਹਾਨੂੰ ਇਸ ਨਾਲ਼ ਸਬੰਧਤ ਇੱਕ ਸੂਚੀ ਪ੍ਰਦਾਨ ਕਰ ਰਹੇ ਹਾਂ, ਜਿਸ ਵਿੱਚ ਤੁਹਾਨੂੰ ਸਾਲ ਦੇ 12 ਮਹੀਨਿਆਂ ਵਿੱਚ ਕੰਨ ਵਿੰਨ੍ਹਣ ਸੰਸਕਾਰ ਦੇ ਲਈ ਮਹੂਰਤ ਦੀ ਜਾਣਕਾਰੀ ਮਿਲੇਗੀ।

ਪ੍ਰੇਮ ਸਬੰਧੀ ਸਮੱਸਿਆਵਾਂ ਦੇ ਹੱਲ ਦੇ ਲਈ ਲਓ ਪ੍ਰੇਮ ਸਬੰਧੀ ਸਲਾਹ

ਜਨਵਰੀ ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਸ਼ੁਭ ਮਹੂਰਤ

ਤਿਥੀ

ਮਹੂਰਤ

2 ਜਨਵਰੀ

11:46-16:42

8 ਜਨਵਰੀ

16:18-18:33

11 ਜਨਵਰੀ

14:11-16:06

15 ਜਨਵਰੀ

07:46-12:20

20 ਜਨਵਰੀ

07:45-09:08

30 ਜਨਵਰੀ

07:45-08:28

09:56-14:52

17:06-19:03

ਫਰਵਰੀ ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਸ਼ੁਭ ਮਹੂਰਤ

ਤਿਥੀ

ਮਹੂਰਤ

8 ਫਰਵਰੀ

07:36-09:20

10 ਫਰਵਰੀ

07:38-09:13

10:38-18:30

17 ਫਰਵਰੀ

08:45-13:41

15:55-18:16

20 ਫਰਵਰੀ

15:44-18:04

21 ਫਰਵਰੀ

07:25-09:54

11:29-13:25

26 ਫਰਵਰੀ

08:10-13:05

ਮਾਰਚ ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਸ਼ੁਭ ਮਹੂਰਤ

ਤਿਥੀ

ਮਹੂਰਤ

2 ਮਾਰਚ

10:54-17:25

15 ਮਾਰਚ

10:03-11:59

14:13-18:51

16 ਮਾਰਚ

07:01-11:55

14:09-18:47

20 ਮਾਰਚ

06:56-08:08

09:43-16:14

26 ਮਾਰਚ

07:45-11:15

13:30-18:08

30 ਮਾਰਚ

09:04-15:35

31 ਮਾਰਚ

07:25-09:00

10:56-15:31

‘ਸਾਲ 2025 ਵਿੱਚ ਕੰਨ ਵਿੰਨ੍ਹਣ ਦੇ ਮਹੂਰਤ’ ਲੇਖ਼ ਦੇ ਅਨੁਸਾਰ ਅਪ੍ਰੈਲ ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਸ਼ੁਭ ਮਹੂਰਤ

ਤਿਥੀ

ਮਹੂਰਤ

3 ਅਪ੍ਰੈਲ

07:32-10:44

12:58-18:28

5 ਅਪ੍ਰੈਲ

08:40-12:51

15:11-19:45

13 ਅਪ੍ਰੈਲ

07:02-12:19

14:40-19:13

21 ਅਪ੍ਰੈਲ

14:08-18:42

26 ਅਪ੍ਰੈਲ

07:18-09:13

ਮਈ ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਸ਼ੁਭ ਮਹੂਰਤ

ਤਿਥੀ

ਮਹੂਰਤ

1 ਮਈ

13:29-15:46

2 ਮਈ

15:42-20:18

3 ਮਈ

07:06-13:21

15:38-19:59

4 ਮਈ

06:46-08:42

9 ਮਈ

06:27-08:22

10:37-17:31

10 ਮਈ

06:23-08:18

10:33-19:46

14 ਮਈ

07:03-12:38

23 ਮਈ

16:36-18:55

24 ਮਈ

07:23-11:58

14:16-18:51

25 ਮਈ

07:19-11:54

28 ਮਈ

09:22-18:36

31 ਮਈ

06:56-11:31

13:48-18:24

ਜੂਨ ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਸ਼ੁਭ ਮਹੂਰਤ

ਤਿਥੀ

ਮਹੂਰਤ

5 ਜੂਨ

08:51-15:45

6 ਜੂਨ

08:47-15:41

7 ਜੂਨ

06:28-08:43

15 ਜੂਨ

17:25-19:44

16 ਜੂਨ

08:08-17:21

20 ਜੂਨ

12:29-19:24

21 ਜੂਨ

10:08-12:26

14:42-18:25

26 ਜੂਨ

09:49-16:42

27 ਜੂਨ

07:24-09:45

12:02-18:56

ਜੁਲਾਈ ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਸ਼ੁਭ ਮਹੂਰਤ

ਤਿਥੀ

ਮਹੂਰਤ

2 ਜੁਲਾਈ

11:42-13:59

3 ਜੁਲਾਈ

07:01-13:55

7 ਜੁਲਾਈ

06:45-09:05

11:23-18:17

12 ਜੁਲਾਈ

07:06-13:19

15:39-20:01

13 ਜੁਲਾਈ

07:22-13:15

17 ਜੁਲਾਈ

10:43-17:38

18 ਜੁਲਾਈ

07:17-10:39

12:56-17:34

25 ਜੁਲਾਈ

06:09-07:55

10:12-17:06

30 ਜੁਲਾਈ

07:35-12:09

14:28-18:51

31 ਜੁਲਾਈ

07:31-14:24

16:43-18:47

ਅਗਸਤ ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਸ਼ੁਭ ਮਹੂਰਤ

ਤਿਥੀ

ਮਹੂਰਤ

3 ਅਗਸਤ

11:53-16:31

4 ਅਗਸਤ

09:33-11:49

9 ਅਗਸਤ

06:56-11:29

13:49-18:11

10 ਅਗਸਤ

06:52-13:45

13 ਅਗਸਤ

11:13-15:52

17:56-19:38

14 ਅਗਸਤ

08:53-17:52

20 ਅਗਸਤ

06:24-13:05

15:24-18:43

21 ਅਗਸਤ

08:26-15:20

27 ਅਗਸਤ

17:00-18:43

28 ਅਗਸਤ

06:28-10:14

30 ਅਗਸਤ

16:49-18:31

31 ਅਗਸਤ

16:45-18:27

ਸਤੰਬਰ ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਸ਼ੁਭ ਮਹੂਰਤ

ਤਿਥੀ

ਮਹੂਰਤ

5 ਸਤੰਬਰ

07:27-09:43

12:03-18:07

22 ਸਤੰਬਰ

13:14-17:01

24 ਸਤੰਬਰ

06:41-10:48

13:06-16:53

27 ਸਤੰਬਰ

07:36-12:55

14:59-18:08

‘ਸਾਲ 2025 ਵਿੱਚ ਕੰਨ ਵਿੰਨ੍ਹਣ ਦੇ ਮਹੂਰਤ’ ਲੇਖ਼ ਦੇ ਅਨੁਸਾਰ ਅਕਤੂਬਰ ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਸ਼ੁਭ ਮਹੂਰਤ

ਤਿਥੀ

ਮਹੂਰਤ

2 ਅਕਤੂਬਰ

10:16-16:21

17:49-19:14

4 ਅਕਤੂਬਰ

06:47-10:09

8 ਅਕਤੂਬਰ

07:33-14:15

15:58-18:50

11 ਅਕਤੂਬਰ

17:13-18:38

12 ਅਕਤੂਬਰ

07:18-09:37

11:56-15:42

13 ਅਕਤੂਬਰ

13:56-17:05

24 ਅਕਤੂਬਰ

07:10-11:08

13:12-17:47

30 ਅਕਤੂਬਰ

08:26-10:45

31 ਅਕਤੂਬਰ

10:41-15:55

17:20-18:55

ਨਵੰਬਰ ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਸ਼ੁਭ ਮਹੂਰਤ

ਤਿਥੀ

ਮਹੂਰਤ

3 ਨਵੰਬਰ

15:43-17:08

10 ਨਵੰਬਰ

10:02-16:40

16 ਨਵੰਬਰ

07:19-13:24

14:52-19:47

17 ਨਵੰਬਰ

07:16-13:20

14:48-18:28

20 ਨਵੰਬਰ

13:09-16:01

17:36-19:32

21 ਨਵੰਬਰ

07:20-09:18

11:22-14:32

26 ਨਵੰਬਰ

07:24-12:45

14:12-19:08

27 ਨਵੰਬਰ

07:24-12:41

14:08-19:04

ਦਸੰਬਰ ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਸ਼ੁਭ ਮਹੂਰਤ

ਤਿਥੀ

ਮਹੂਰਤ

1 ਦਸੰਬਰ

07:28-08:39

5 ਦਸੰਬਰ

13:37-18:33

6 ਦਸੰਬਰ

08:19-10:23

7 ਦਸੰਬਰ

08:15-10:19

15 ਦਸੰਬਰ

07:44-12:58

17 ਦਸੰਬਰ

17:46-20:00

24 ਦਸੰਬਰ

13:47-17:18

25 ਦਸੰਬਰ

07:43-09:09

28 ਦਸੰਬਰ

10:39-13:32

29 ਦਸੰਬਰ

12:03-15:03

16:58-19:13

ਕੰਨ ਵਿੰਨ੍ਹਣ ਦੇ ਸੰਸਕਾਰ ਤੋਂ ਬਾਅਦ ਕੀ ਕਰੀਏ?

ਕੰਨ ਵਿੰਨਣ ਦਾ ਸੰਸਕਾਰ ਕਰਨ ਤੋਂ ਬਾਅਦ ਤੁਸੀਂ ਬੱਚੇ ਦੇ ਕੰਨ ਵਿੱਚ ਚਾਂਦੀ ਜਾਂ ਫਿਰ ਸੋਨੇ ਦੀ ਤਾਰ ਪਹਿਨਾ ਸਕਦੇ ਹੋ, ਕਿਉਂਕਿ ਇਸ ਉਮਰ ਵਿੱਚ ਬੱਚੇ ਬਹੁਤ ਛੋਟੇ ਹੁੰਦੇ ਹਨ ਅਤੇ ਉਹਨਾਂ ਦੇ ਕੰਨ ਨਾ ਪੱਕਣ, ਇਸ ਲਈ ਹਲਦੀ ਨੂੰ ਨਾਰੀਅਲ ਦੇ ਤੇਲ ਵਿੱਚ ਮਿਲਾ ਕੇ ਉਦੋਂ ਤੱਕ ਨਿਯਮਿਤ ਰੂਪ ਨਾਲ ਉਸ ਥਾਂ ਤੇ ਲਗਾਓ, ਜਦੋਂ ਤੱਕ ਕਿ ਉਹ ਵਿੰਨੀ ਹੋਈ ਥਾਂ ਚੰਗੀ ਤਰ੍ਹਾਂ ਠੀਕ ਨਾ ਹੋ ਜਾਵੇ।

ਵੈਦਿਕ ਜੋਤਿਸ਼ ਦੇ ਮਾਨਦੰਡਾਂ ਦੇ ਅਨੁਸਾਰ ਸਹੀ ਨਾਮ ਚੁਣਨ ਦੇ ਲਈ ਇੱਥੇ ਕਲਿੱਕ ਕਰੋ !

ਕੰਨ ਵਿੰਨ੍ਹਣ ਦੇ ਸੰਸਕਾਰ ਦਾ ਅਧਿਆਤਮਕ ਅਤੇ ਵਿਗਿਆਨਿਕ ਮਹੱਤਵ

ਸਿਰਫ ਸ਼ਾਸਤਰਾਂ ਵਿੱਚ ਹੀ ਨਹੀਂ, ਬਲਕਿ ਕੰਨ ਵਿੰਨ੍ਹਣ ਦੇ ਸੰਸਕਾਰ ਨੂੰ ਅਧਿਆਤਮਕ ਅਤੇ ਵਿਗਿਆਨਿਕ ਦ੍ਰਿਸ਼ਟੀ ਤੋਂ ਵੀ ਬਹੁਤ ਮਹੱਤਵਪੂਰਣ ਮੰਨਿਆ ਜਾਂਦਾ ਹੈ। ‘ਸਾਲ 2025 ਵਿੱਚ ਕੰਨ ਵਿੰਨ੍ਹਣ ਦੇ ਮਹੂਰਤ’ ਲੇਖ ਦੇ ਅਨੁਸਾਰ, ਅਧਿਆਤਮਕ ਮਹੱਤਵ ਬਾਰੇ ਗੱਲ ਕਰੀਏ ਤਾਂ ਕੰਨ ਵਿੰਨ੍ਹਣ ਦਾ ਸੰਸਕਾਰ ਆਸ਼ਾੜ ਸ਼ੁਕਲ ਪੱਖ ਦੀ ਇਕਾਦਸ਼ੀ ਤੋਂ ਕਾਰਤਿਕ ਸ਼ੁਕਲ ਪੱਖ ਦੀ ਇਕਾਦਸ਼ੀ ਦੇ ਦੌਰਾਨ ਕੀਤਾ ਜਾਂਦਾ ਹੈ। ਇਸ ਸੰਸਕਾਰ ਨੂੰ ਕਰਨ ਨਾਲ ਬੱਚੇ ਦੀ ਮੇਧਾ ਸ਼ਕਤੀ ਤੇਜ਼ ਹੁੰਦੀ ਹੈ। ਅਜਿਹੇ ਬੱਚੇ ਉੱਚ ਗਿਆਨ ਪ੍ਰਾਪਤ ਕਰਦੇ ਹਨ, ਬੁੱਧੀਮਾਨ ਹੁੰਦੇ ਹਨ, ਉਹਨਾਂ ਦੇ ਜੀਵਨ ਤੋਂ ਨਕਾਰਾਤਮਕਤਾ ਦੂਰ ਹੁੰਦੀ ਹੈ ਅਤੇ ਉਹ ਤੇਜ਼ ਦਿਮਾਗ ਵਾਲੇ ਬਣਦੇ ਹਨ।

ਵਿਗਿਆਨਿਕ ਮਹੱਤਵ ਬਾਰੇ ਗੱਲ ਕਰੀਏ ਤਾਂ ਅਯੁਰਵੇਦ ਸ਼ਾਸਤਰ ਦੇ ਅਨੁਸਾਰ ਕੰਨ ਦੇ ਹੇਠਲੇ ਹਿੱਸੇ, ਜਿਸ ਨੂੰ ਅੰਗਰੇਜ਼ੀ ਵਿੱਚ ਈਅਰਲੋਬ (earlobe) ਕਿਹਾ ਜਾਂਦਾ ਹੈ, ਉੱਥੇ ਕੰਨ ਵਿੰਨ੍ਹਣ ਨਾਲ ਦਿਮਾਗ ਦਾ ਇੱਕ ਮਹੱਤਵਪੂਰਣ ਹਿੱਸਾ ਜਾਗਰੁਕ ਹੁੰਦਾ ਹੈ। ਕੰਨ ਦੇ ਇਸੇ ਹਿੱਸੇ ਦੇ ਕੋਲ ਅੱਖ ਨਾਲ ਜੁੜੀ ਹੋਈ ਇੱਕ ਨਸ ਹੁੰਦੀ ਹੈ, ਜਿਸ ਨੂੰ ਦਬਾਓਣ ਨਾਲ ਅੱਖਾਂ ਦੀ ਰੌਸ਼ਨੀ ਵਿੱਚ ਸੁਧਾਰ ਹੁੰਦਾ ਹੈ। ਅਜਿਹੇ ਵਿੱਚ ਜਦੋਂ ਕੰਨ ਵਿੰਨ੍ਹਿਆ ਜਾਂਦਾ ਹੈ, ਤਾਂ ਇੱਕ ਨਿਸ਼ਚਿਤ ਬਿੰਦੂ ‘ਤੇ ਦਬਾਅ ਪੈਂਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਵਿੱਚ ਸੁਧਾਰ ਹੁੰਦਾ ਹੈ, ਜਿਸ ਨਾਲ ਵਿਅਕਤੀ ਨੂੰ ਮਾਨਸਿਕ ਬਿਮਾਰੀ, ਘਬਰਾਹਟ ਅਤੇ ਚਿੰਤਾ ਵਰਗੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ।

ਆਰਥਿਕ ਸਮੱਸਿਆਵਾਂ ਦੇ ਹੱਲ ਦੇ ਲਈ ਲਓ ਧਨ ਸਬੰਧੀ ਸਲਾਹ

ਲੜਕੀਆਂ ਦੇ ਕੰਨ ਦੇ ਨਾਲ-ਨਾਲ ਨੱਕ ਵਿੰਨ੍ਹਣ ਦੀ ਵੀ ਪਰੰਪਰਾ ਹੈ ਅਤੇ ਇਸ ਦੇ ਵੀ ਕਈ ਫਾਇਦੇ ਦੱਸੇ ਗਏ ਹਨ। ਨੱਕ ਵਿੰਨ੍ਹਵਾਓਣ ਨਾਲ ਜੀਵਨ ਵਿੱਚ ਸਕਾਰਾਤਮਕ ਊਰਜਾ ਦੀ ਪ੍ਰਾਪਤੀ ਹੁੰਦੀ ਹੈ ਅਤੇ ਕਈ ਤਰ੍ਹਾਂ ਦੇ ਰੋਗ ਦੂਰ ਹੁੰਦੇ ਹਨ। ‘ਸਾਲ 2025 ਵਿੱਚ ਕੰਨ ਵਿੰਨ੍ਹਣ ਦੇ ਮਹੂਰਤ’ ਲੇਖ ਦੇ ਅਨੁਸਾਰ, ਅਜਿਹਾ ਕਿਹਾ ਜਾਂਦਾ ਹੈ ਕਿ ਨੱਕ ਦੇ ਖੱਬੀ ਨਾਸ ਵਿੱਚ ਅਜਿਹੀਆਂ ਕਈ ਨਸਾਂ ਹੁੰਦੀਆਂ ਹਨ, ਜੋ ਔਰਤਾਂ ਦੇ ਪ੍ਰਜਣਨ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ। ਅਜਿਹੇ ਵਿੱਚ ਨੱਕ ਵਿੰਨ੍ਹਵਾਓਣ ਨਾਲ ਪ੍ਰਸਵ ਦੇ ਦੌਰਾਨ ਔਰਤਾਂ ਨੂੰ ਆਸਾਨੀ ਹੁੰਦੀ ਹੈ ਅਤੇ ਉਹਨਾਂ ਨੂੰ ਉਹ ਦਰਦ ਸਹਿਣ ਵਿੱਚ ਸਹਾਇਤਾ ਮਿਲਦੀ ਹੈ। ਇਹੀ ਸਭ ਕਾਰਨ ਹਨ, ਜਿਨਾਂ ਦੇ ਕਾਰਨ ਹਿੰਦੂ ਧਰਮ ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਨੂੰ ਬਹੁਤ ਪ੍ਰਮੁੱਖ ਮੰਨਿਆ ਗਿਆ ਹੈ।

ਸਾਨੂੰ ਉਮੀਦ ਹੈ ਕਿ ਸਾਡਾ ਕੰਨ ਵਿੰਨ੍ਹਣ ਲਈ ਮਹੂਰਤ ਦਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

ਕੰਨ ਵਿੰਨ੍ਹਣ ਦਾ ਸੰਸਕਾਰ ਕਦੋਂ ਕੀਤਾ ਜਾਂਦਾ ਹੈ?

ਤੁਸੀਂ ਚਾਹੋ ਤਾਂ ਬੱਚੇ ਦੇ ਜਨਮ ਦੇ ਛੇਵੇਂ, ਸੱਤਵੇਂ ਜਾਂ ਫੇਰ ਅੱਠਵੇਂ ਮਹੀਨੇ ਵਿੱਚ ਕੰਨ ਵਿੰਨ੍ਹਣ ਦਾ ਸੰਸਕਾਰ ਕਰਵਾ ਸਕਦੇ ਹੋ।

ਸਤੰਬਰ 2025 ਵਿੱਚ ਕੰਨ ਵਿੰਨ੍ਹਣ ਦਾ ਸੰਸਕਾਰ ਕਦੋਂ ਕੀਤਾ ਜਾਵੇ?

ਸਤੰਬਰ 2025 ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਚਾਰ ਮਹੂਰਤ ਉਪਲਬਧ ਹਨ।

ਕੰਨ ਵਿੰਨ੍ਹਣ ਦਾ ਸੰਸਕਾਰ ਕਿਸ ਸਮੇਂ ਨਹੀਂ ਕੀਤਾ ਜਾਂਦਾ?

ਚੌਥ, ਨੌਮੀ, ਚੌਦਸ ਅਤੇ ਮੱਸਿਆ ਦੇ ਦਿਨ ਕੰਨ ਵਿੰਨ੍ਹਣ ਦਾ ਸੰਸਕਾਰ ਕਰਨ ਤੋਂ ਬਚਣਾ ਚਾਹੀਦਾ ਹੈ।

ਦਸੰਬਰ 2025 ਵਿੱਚ ਕੰਨ ਵਿੰਨ੍ਹਣ ਦਾ ਸੰਸਕਾਰ ਕਦੋਂ ਕੀਤਾ ਜਾਵੇ ?

ਸਾਲ 2025 ਵਿੱਚ ਦਸੰਬਰ ਮਹੀਨੇ ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ 10 ਮਹੂਰਤ ਦਿੱਤੇ ਗਏ ਹਨ।

Talk to Astrologer Chat with Astrologer