ਕਰਕ ਰਾਸ਼ੀਫਲ 2025 ਦੇ ਮਾਧਿਅਮ ਤੋਂ ਅਸੀਂ ਜਾਣਾਂਗੇ ਕਿ ਆਓਣ ਵਾਲ਼ਾ ਸਾਲ ਕਰਕ ਰਾਸ਼ੀ ਵਾਲਿਆਂ ਲਈ ਸਿਹਤ, ਵਿੱਦਿਆ, ਕਾਰੋਬਾਰ, ਨੌਕਰੀ, ਆਰਥਿਕ ਪੱਖ, ਪ੍ਰੇਮ, ਵਿਆਹ, ਸ਼ਾਦੀਸ਼ੁਦਾ ਜੀਵਨ, ਘਰ-ਗ੍ਰਹਸਥੀ ਅਤੇ ਜ਼ਮੀਨ-ਮਕਾਨ-ਵਾਹਨ ਆਦਿ ਦੇ ਪੱਖ ਤੋਂ ਕਿਵੇਂ ਰਹੇਗਾ। ਇਸ ਤੋਂ ਇਲਾਵਾ, ਇਸ ਸਾਲ ਦੇ ਗ੍ਰਹਿ ਗੋਚਰ ਦੇ ਆਧਾਰ 'ਤੇ ਅਸੀਂ ਤੁਹਾਨੂੰ ਕੁਝ ਉਪਾਅ ਵੀ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਸੰਭਾਵਿਤ ਪਰੇਸ਼ਾਨੀ ਜਾਂ ਸਮੱਸਿਆ ਦਾ ਹੱਲ ਵੀ ਪ੍ਰਾਪਤ ਕਰ ਸਕੋਗੇ। ਤਾਂ ਆਓ ਚੱਲੋ, ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਕਰਕ ਰਾਸ਼ੀ ਦੇ ਜਾਤਕਾਂ ਲਈ ਕਰਕ ਰਾਸ਼ੀਫਲ 2025 ਕੀ ਕਹਿੰਦਾ ਹੈ?
To Read in English click here: Cancer Horoscope 2025
ਕਰਕ ਰਾਸ਼ੀ ਵਾਲ਼ਿਓ, ਸਿਹਤ ਦੇ ਨਜ਼ਰੀਏ ਤੋਂ ਆਓਣ ਵਾਲ਼ਾ ਸਾਲ ਮਿਲੇ-ਜੁਲੇ ਜਾਂ ਕਦੇ-ਕਦੇ ਕੁਝ ਕਮਜ਼ੋਰ ਨਤੀਜੇ ਦੇ ਸਕਦਾ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਦੇ ਮਹੀਨੇ ਤੱਕ ਸ਼ਨੀ ਦਾ ਗੋਚਰ ਅੱਠਵੇਂ ਘਰ ਵਿੱਚ ਰਹੇਗਾ, ਜੋ ਸਿਹਤ ਦੇ ਲਿਹਾਜ਼ ਨਾਲ ਚੰਗਾ ਨਹੀਂ ਕਿਹਾ ਜਾ ਸਕਦਾ। ਖ਼ਾਸ ਤੌਰ 'ਤੇ ਜੇਕਰ ਤੁਹਾਨੂੰ ਪਹਿਲਾਂ ਹੀ ਪਿੱਠ, ਪ੍ਰਜਣਨ ਅੰਗਾਂ ਜਾਂ ਮੂੰਹ ਨਾਲ ਸਬੰਧਤ ਕੋਈ ਸਮੱਸਿਆ ਹੈ, ਤਾਂ ਇਸ ਅਵਧੀ ਤੱਕ ਆਪਣੀ ਸਿਹਤ ਦੇ ਪ੍ਰਤੀ ਪੂਰੀ ਤਰ੍ਹਾਂ ਸਾਵਧਾਨ ਰਹਿਣਾ ਬਹੁਤ ਉਚਿਤ ਰਹੇਗਾ। ਮਾਰਚ ਤੋਂ ਬਾਅਦ ਸ਼ਨੀ ਦਾ ਗੋਚਰ ਅੱਠਵੇਂ ਘਰ ਤੋਂ ਦੂਰ ਹੋ ਜਾਵੇਗਾ ਅਤੇ ਸਿਹਤ ਸਬੰਧੀ ਤੁਹਾਡੀਆਂ ਪੁਰਾਣੀਆਂ ਸਮੱਸਿਆਵਾਂ ਹੌਲ਼ੀ-ਹੌਲ਼ੀ ਦੂਰ ਹੋਣ ਲੱਗ ਜਾਣਗੀਆਂ। ਹਾਲਾਂਕਿ ਮਈ ਮਹੀਨੇ ਦੇ ਮੱਧ ਤੋਂ ਬ੍ਰਹਸਪਤੀ ਦਾ ਗੋਚਰ ਬਾਰ੍ਹਵੇਂ ਘਰ ਵਿੱਚ ਹੋ ਜਾਵੇਗਾ, ਜੋ ਪੇਟ ਅਤੇ ਪਿੱਠ ਨਾਲ ਸਬੰਧਤ ਕੁਝ ਪਰੇਸ਼ਾਨੀਆਂ ਦੇ ਸਕਦਾ ਹੈ। ਇਹ ਪਰੇਸ਼ਾਨੀਆਂ ਨਵੇਂ ਸਿਰੇ ਤੋਂ ਆ ਸਕਦੀਆਂ ਹਨ, ਅਰਥਾਤ ਪੁਰਾਣੀਆਂ ਸਮੱਸਿਆਵਾਂ ਦੀ ਹਾਲਤ ਵਿੱਚ ਉਨ੍ਹਾਂ ਦਾ ਸਹੀ ਇਲਾਜ ਅਤੇ ਉਚਿਤ ਆਹਾਰ-ਵਿਹਾਰ ਪੁਰਾਣੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮੱਦਦਗਾਰ ਸਾਬਤ ਹੋਣਗੇ, ਜਦੋਂ ਕਿ ਲਾਪਰਵਾਹੀ ਦੀ ਸਥਿਤੀ ਵਿੱਚ ਪੇਟ ਜਾਂ ਪਿੱਠ ਸਬੰਧੀ ਨਵੀਆਂ ਸਮੱਸਿਆਵਾਂ ਸ਼ੁਰੂ ਹੋ ਸਕਦੀਆਂ ਹਨ। ਕਰਕ ਰਾਸ਼ੀਫਲ 2025 ਦੇ ਅਨੁਸਾਰ, ਇਸ ਸਥਿਤੀ ਵਿੱਚ ਸਿਹਤ ਦੇ ਪ੍ਰਤੀ ਜਾਗਰੁਕ ਰਹਿੰਦੇ ਹੋਏ, ਤੁਸੀਂ ਆਪਣੀ ਸਿਹਤ ਨੂੰ ਸੰਭਾਲ ਕੇ ਬਿਹਤਰ ਸਿਹਤ ਦਾ ਆਨੰਦ ਲੈ ਸਕਦੇ ਹੋ।
ਜੇਕਰ ਤੁਹਾਨੂੰ ਕੋਈ ਵੀ ਫੈਸਲਾ ਲੈਣ ਵਿੱਚ ਮੁਸ਼ਕਿਲ ਹੋ ਰਹੀ ਹੈ, ਤਾਂ ਹੁਣੇ ਕਰੋ ਸਾਡੇ ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ !
ਕਰਕ ਰਾਸ਼ੀਫਲ ਦੇ ਅਨੁਸਾਰ, ਪੜ੍ਹਾਈ ਦੇ ਮਾਮਲੇ ਵਿੱਚ ਨਵਾਂ ਸਾਲ ਆਮ ਤੌਰ 'ਤੇ ਬਿਹਤਰ ਜਾਂ ਕਾਫ਼ੀ ਹੱਦ ਤੱਕ ਅਨੁਕੂਲ ਨਤੀਜੇ ਦੇ ਸਕਦਾ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ, ਉੱਚ ਵਿੱਦਿਆ ਦਾ ਕਾਰਕ ਗ੍ਰਹਿ ਬ੍ਰਹਸਪਤੀ ਤੁਹਾਡੇ ਪੰਜਵੇਂ ਅਤੇ ਸੱਤਵੇਂ ਘਰ ਨੂੰ ਵੇਖਦਾ ਹੋਇਆ ਨਾ ਸਿਰਫ ਆਮ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ, ਸਗੋਂ ਪੇਸ਼ੇਵਰ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਚੰਗੇ ਨਤੀਜੇ ਦੇਣਾ ਚਾਹੁੰਦਾ ਹੈ। ਮਈ ਮਹੀਨੇ ਦੇ ਮੱਧ ਤੋਂ ਬਾਅਦ, ਬ੍ਰਹਸਪਤੀ ਦਾ ਗੋਚਰ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋ ਜਾਵੇਗਾ। ਹਾਲਾਂਕਿ ਆਮ ਤੌਰ 'ਤੇ ਇਹ ਕਮਜ਼ੋਰ ਸਥਿਤੀ ਕਹੀ ਜਾਵੇਗੀ, ਪਰ ਵਿਦੇਸ਼ ਵਿੱਚ ਰਹਿ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਉਸ ਸਮੇਂ ਵੀ ਚੰਗੇ ਨਤੀਜੇ ਮਿਲਦੇ ਰਹਿਣਗੇ। ਨਾਲ ਹੀ, ਉਹ ਵਿਦਿਆਰਥੀ, ਜਿਹੜੇ ਜਨਮ ਸਥਾਨ ਤੋਂ ਦੂਰ ਰਹਿ ਕੇ ਪੜ੍ਹਾਈ ਕਰ ਰਹੇ ਹਨ, ਖ਼ਾਸ ਤੌਰ 'ਤੇ ਉੱਚ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਵੀ ਅਨੁਕੂਲ ਨਤੀਜੇ ਪ੍ਰਾਪਤ ਕਰਦੇ ਰਹਿਣਗੇ, ਕਿਉਂਕਿ ਬ੍ਰਹਸਪਤੀ ਬਾਰ੍ਹਵੇਂ ਘਰ ਵਿੱਚ ਬੈਠ ਕੇ ਤੁਹਾਡੇ ਚੌਥੇ ਘਰ ਨੂੰ ਵੇਖਣਗੇ। ਹਾਲਾਂਕਿ ਸਾਲ ਦੇ ਸ਼ੁਰੂਆਤੀ ਕੁਝ ਮਹੀਨੇ ਜ਼ਿਆਦਾ ਮਿਹਨਤ ਦੀ ਲੋੜ ਪੈ ਸਕਦੀ ਹੈ, ਪਰ ਬਾਅਦ ਦਾ ਸਮਾਂ ਆਮ ਤੌਰ 'ਤੇ ਚੰਗੇ ਨਤੀਜੇ ਦੇ ਸਕਦਾ ਹੈ। ਹਾਲਾਂਕਿ ਇਸ ਸਭ ਦੇ ਵਿਚਕਾਰ ਸਿਰਫ਼ ਇੱਕ ਛੋਟੀ ਜਿਹੀ ਨਕਾਰਾਤਮਕ ਗੱਲ ਹੋ ਸਕਦੀ ਹੈ ਕਿ ਮਈ ਤੋਂ ਬਾਅਦ ਦੂਜੇ ਘਰ ਵਿੱਚ ਕੇਤੂ ਦੇ ਪ੍ਰਭਾਵ ਕਾਰਨ ਘਰ-ਪਰਿਵਾਰ ਦਾ ਮਾਹੌਲ ਥੋੜ੍ਹਾ ਜਿਹਾ ਖਰਾਬ ਹੋ ਸਕਦਾ ਹੈ। ਇਸ ਮਾਮਲੇ ਵਿੱਚ ਪੜ੍ਹਾਈ ਲਈ ਉਚਿਤ ਮਾਹੌਲ ਬਣਾਉਣ ਲਈ ਤੁਹਾਨੂੰ ਕੁਝ ਜ਼ਿਆਦਾ ਕੋਸ਼ਿਸ਼ਾਂ ਕਰਨੀਆਂ ਪੈ ਸਕਦੀਆਂ ਹਨ। ਕਰਕ ਰਾਸ਼ੀਫਲ ਦੇ ਅਨੁਸਾਰ, ਜੇਕਰ ਤੁਸੀਂ ਆਪਣੇ ਆਲ਼ੇ-ਦੁਆਲ਼ੇ ਦੇ ਮਾਹੌਲ ਨੂੰ ਅਨੁਕੂਲ ਬਣਾ ਲਿਆ ਜਾਂ ਉਸ ਮਾਹੌਲ ਦੇ ਹੁੰਦਿਆਂ ਵੀ ਤੁਸੀਂ ਆਪਣੇ ਵਿਸ਼ੇ 'ਤੇ ਧਿਆਨ ਦੇ ਸਕੇ, ਤਾਂ ਆਮ ਤੌਰ 'ਤੇ ਇਸ ਸਾਲ ਤੁਸੀਂ ਆਪਣੀ ਪੜ੍ਹਾਈ ਦੇ ਮਾਮਲੇ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਰਹੋਗੇ।
हिंदी में पढ़ने के लिए यहां क्लिक करें: कर्क राशिफल 2025
ਕਰਕ ਰਾਸ਼ੀ ਵਾਲ਼ਿਓ, ਕਾਰੋਬਾਰ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਇਹ ਸਾਲ ਤੁਲਨਾਤਮਕ ਤੌਰ 'ਤੇ ਬਿਹਤਰ ਨਤੀਜੇ ਦੇ ਸਕਦਾ ਹੈ। ਇਸ ਦਾ ਅਰਥ ਇਹ ਹੈ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਤੁਹਾਨੂੰ ਵੱਧ ਚੰਗੇ ਨਤੀਜੇ ਮਿਲ ਸਕਦੇ ਹਨ, ਪਰ ਫੇਰ ਵੀ ਕਾਰੋਬਾਰ ਦੇ ਮਾਮਲੇ ਵਿੱਚ ਜਲਦਬਾਜ਼ੀ ਦੇ ਫੈਸਲੇ ਜਾਂ ਲਾਪਰਵਾਹੀ ਭਰੇ ਫੈਸਲੇ ਉਚਿਤ ਨਹੀਂ ਰਹਿਣਗੇ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਦੇ ਮਹੀਨੇ ਤੱਕ ਸ਼ਨੀ ਦਾ ਗੋਚਰ ਅੱਠਵੇਂ ਘਰ ਵਿੱਚ ਰਹੇਗਾ, ਜੋ ਤੀਜੀ ਦ੍ਰਿਸ਼ਟੀ ਨਾਲ ਤੁਹਾਡੇ ਦਸਵੇਂ ਘਰ ਨੂੰ ਵੇਖੇਗਾ। ਨਤੀਜੇ ਵੱਜੋਂ ਕਾਰੋਬਾਰ ਵਿੱਚ ਕੁਝ ਮੁਸ਼ਕਿਲਾਂ ਜਾਂ ਪਰੇਸ਼ਾਨੀਆਂ ਦੇਖਣ ਨੂੰ ਮਿਲ ਸਕਦੀਆਂ ਹਨ, ਪਰ ਮਾਰਚ ਤੋਂ ਬਾਅਦ ਸ਼ਨੀ ਆਪਣੀ ਨਕਾਰਾਤਮਕਤਾ ਨੂੰ ਖ਼ਤਮ ਕਰ ਲਵੇਗਾ। ਹਾਲਾਂਕਿ ਉਸ ਸਮੇਂ ਵੀ ਸ਼ਨੀ ਵਪਾਰ ਕਾਰੋਬਾਰ ਵਿੱਚ ਕੋਈ ਮਦਦ ਨਹੀਂ ਕਰੇਗਾ, ਪਰ ਰੁਕਾਵਟਾਂ ਵੀ ਨਹੀਂ ਪੈਦਾ ਕਰੇਗਾ। ਨਤੀਜੇ ਵੱਜੋਂ, ਤੁਸੀਂ ਸਖਤ ਮਿਹਨਤ ਕਰਕੇ ਆਪਣੇ ਕਾਰੋਬਾਰ ਨੂੰ ਸਹੀ ਦਿਸ਼ਾ ਦੇ ਸਕੋਗੇ। ਕਰਕ ਰਾਸ਼ੀਫਲ 2025 ਦੇ ਅਨੁਸਾਰ, ਮਈ ਮਹੀਨੇ ਦੇ ਮੱਧ ਤੱਕ ਦਾ ਸਮਾਂ ਕਾਰੋਬਾਰ ਦੇ ਮਾਮਲੇ ਵਿੱਚ ਤੁਹਾਡੇ ਲਈ ਵੱਧ ਮੱਦਦਗਾਰ ਰਹੇਗਾ। ਇਸ ਤੋਂ ਬਾਅਦ ਦਾ ਸਮਾਂ ਉਹਨਾਂ ਲੋਕਾਂ ਲਈ ਚੰਗਾ ਰਹੇਗਾ, ਜਿਨ੍ਹਾਂ ਦਾ ਕੰਮ ਭੱਜ-ਦੌੜ ਵਾਲਾ ਹੈ। ਜਿਨ੍ਹਾਂ ਦਾ ਕੰਮ ਦੂਰ-ਦੂਰ ਤੋਂ ਵਸਤਾਂ ਲਿਆ ਕੇ ਖਰੀਦ-ਵਿਕਰੀ ਕਰਨਾ ਹੈ ਜਾਂ ਵਿਦੇਸ਼ੀ ਵਸਤਾਂ ਦੇ ਆਯਾਤ-ਨਿਰਯਾਤ ਨਾਲ ਜੁੜੇ ਹੋਏ ਲੋਕ ਵੀ ਆਪਣੇ ਕਾਰੋਬਾਰ ਵਿੱਚ ਚੰਗਾ ਕਮਾ ਸਕਣਗੇ। ਹੋਰ ਲੋਕ ਵੀ ਚੰਗਾ ਪ੍ਰਦਰਸ਼ਨ ਕਰਣਗੇ, ਪਰ ਉਹਨਾਂ ਨੂੰ ਤੁਲਨਾਤਮਕ ਤੌਰ 'ਤੇ ਵੱਧ ਮਿਹਨਤ ਕਰਨ ਦੀ ਲੋੜ ਰਹੇਗੀ। ਇਸ ਦਾ ਮਤਲਬ ਹੈ ਕਿ ਨਵਾਂ ਸਾਲ ਕਰਕ ਰਾਸ਼ੀ ਵਾਲੇ ਲੋਕਾਂ ਦੇ ਕਾਰੋਬਾਰ ਲਈ ਤੁਲਨਾਤਮਕ ਤੌਰ 'ਤੇ ਬਿਹਤਰ ਨਤੀਜੇ ਦਿੰਦਾ ਹੋਇਆ ਲੱਗ ਰਿਹਾ ਹੈ।
ਕਰਕ ਰਾਸ਼ੀਫਲ ਦੇ ਅਨੁਸਾਰ, ਨੌਕਰੀ ਦੇ ਨਜ਼ਰੀਏ ਤੋਂ ਇਹ ਸਾਲ ਤੁਲਨਾਤਮਕ ਤੌਰ 'ਤੇ ਕਾਫੀ ਹੱਦ ਤੱਕ ਅਨੁਕੂਲ ਰਹਿ ਸਕਦਾ ਹੈ। ਇਸ ਦਾ ਮਤਲਬ ਹੈ ਕਿ ਪਿਛਲੇ ਸਾਲ ਦੇ ਦੌਰਾਨ ਹੋਣ ਵਾਲ਼ੀਆਂ ਪਰੇਸ਼ਾਨੀਆਂ ਇਸ ਸਾਲ ਦੂਰ ਹੋਣ ਲੱਗਣਗੀਆਂ। ਖ਼ਾਸ ਤੌਰ ‘ਤੇ ਮਾਰਚ ਤੋਂ ਬਾਅਦ ਤੁਸੀਂ ਪਿਛਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਲਓਗੇ ਅਤੇ ਨਵੀਂ ਊਰਜਾ ਨਾਲ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਮ ਸ਼ੁਰੂ ਕਰ ਲਓਗੇ। ਤੁਹਾਡੇ ਗੱਲਬਾਤ ਦੇ ਤਰੀਕੇ ਵਿੱਚ ਤੁਲਨਾਤਮਕ ਤੌਰ 'ਤੇ ਹੋਰ ਸੁਧਾਰ ਹੋਵੇਗਾ। ਇਸ ਦੇ ਨਤੀਜੇ ਵੱਜੋਂ ਉਹ ਲੋਕ, ਜਿਨ੍ਹਾਂ ਦਾ ਕੰਮ ਗੱਲਬਾਤ ਨਾਲ ਸਬੰਧਤ ਹੈ ਜਾਂ ਜਿਹੜੇ ਕਿਸੇ ਵੀ ਤਰ੍ਹਾਂ ਦੀ ਡੀਲਿੰਗ ਕਰਦੇ ਹਨ, ਜਿਸ ਵਿੱਚ ਚੰਗੀਆਂ ਗੱਲਾਂ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ, ਉਹਨਾਂ ਨੂੰ ਆਪਣੀ ਨੌਕਰੀ ਵਿੱਚ ਹੋਰ ਚੰਗਾ ਕਰਨ ਵਿੱਚ ਸਫਲਤਾ ਮਿਲੇਗੀ। ਮਾਰਕੀਟਿੰਗ ਆਦਿ ਨਾਲ ਸਬੰਧਤ ਲੋਕ ਵੀ ਚੰਗਾ ਪ੍ਰਦਰਸ਼ਨ ਕਰ ਸਕਣਗੇ। ਇਸ ਦੌਰਾਨ ਅਪ੍ਰੈਲ ਅਤੇ ਮਈ ਦੇ ਮਹੀਨੇ ਕਾਫੀ ਸ਼ਾਨਦਾਰ ਰਹਿ ਸਕਦੇ ਹਨ। ਮਈ ਮਹੀਨੇ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦਾ ਗੋਚਰ ਬਾਰ੍ਹਵੇਂ ਘਰ ਵਿੱਚ ਹੋ ਜਾਵੇਗਾ, ਜਿਸ ਕਰਕੇ ਭੱਜ-ਦੌੜ ਜ਼ਿਆਦਾ ਹੋ ਸਕਦੀ ਹੈ, ਪਰ ਭੱਜ-ਦੌੜ ਤੋਂ ਬਾਅਦ ਨਤੀਜੇ ਸਾਰਥਕ ਅਤੇ ਅਨੁਕੂਲ ਰਹਿਣਗੇ। ਹੋ ਸਕਦਾ ਹੈ ਕਿ ਦਫ਼ਤਰ ਦਾ ਮਾਹੌਲ ਜਾਂ ਸਹਿਕਰਮੀਆਂ ਦਾ ਵਿਵਹਾਰ ਤੁਹਾਡੇ ਮਨ ਦੇ ਅਨੁਕੂਲ ਨਾ ਹੋਵੇ, ਪਰ ਇਸ ਦੇ ਬਾਵਜੂਦ ਵੀ ਤੁਸੀਂ ਉਸ ਸਥਿਤੀ ਵਿੱਚ ਕੰਮ ਕਰਨ ਲਈ ਆਪਣੇ-ਆਪ ਨੂੰ ਤਿਆਰ ਕਰ ਲਓਗੇ। ਕਰਕ ਰਾਸ਼ੀਫਲ 2025 ਦੇ ਅਨੁਸਾਰ, ਨੌਕਰੀ ਵਿੱਚ ਪਰਿਵਰਤਨ ਆਦਿ ਲਈ ਵੀ ਇਹ ਸਾਲ ਅਨੁਕੂਲ ਰਹਿ ਸਕਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪਿਛਲੇ ਸਾਲ ਦੇ ਮੁਕਾਬਲੇ ਇਹ ਸਾਲ ਨੌਕਰੀ ਦੇ ਨਜ਼ਰੀਏ ਤੋਂ ਕਾਫੀ ਹੱਦ ਤੱਕ ਚੰਗਾ ਰਹਿ ਸਕਦਾ ਹੈ ਅਤੇ ਤੁਸੀਂ ਚੰਗੀ ਨੌਕਰੀ ਦਾ ਆਨੰਦ ਲੈ ਸਕੋਗੇ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਕਰਕ ਰਾਸ਼ੀ ਵਾਲ਼ਿਓ, ਆਰਥਿਕ ਮਾਮਲੇ ਵਿੱਚ ਆਓਣ ਵਾਲ਼ਾ ਸਾਲ ਤੁਲਨਾਤਮਕ ਤੌਰ 'ਤੇ ਬਿਹਤਰ ਤਾਂ ਰਹਿ ਸਕਦਾ ਹੈ, ਪਰ ਪੂਰੀ ਤਰ੍ਹਾਂ ਆਰਥਿਕ ਸਮੱਸਿਆਵਾਂ ਦੂਰ ਹੋਣਗੀਆਂ, ਇਸ ਗੱਲ ਦੀ ਉਲਝਣ ਰਹੇਗੀ। ਇੱਕ ਪਾਸੇ ਜਿੱਥੇ ਮਾਰਚ ਦੇ ਮਹੀਨੇ ਤੋਂ ਬਾਅਦ ਧਨ ਦੇ ਘਰ ਤੋਂ ਸ਼ਨੀ ਦਾ ਨਕਾਰਾਤਮਕ ਪ੍ਰਭਾਵ ਦੂਰ ਹੋ ਰਿਹਾ ਹੈ, ਉਥੇ ਹੀ ਮਈ ਮਹੀਨੇ ਤੋਂ ਬਾਅਦ ਦੂਜੇ ਘਰ ਵਿੱਚ ਕੇਤੂ ਦਾ ਪ੍ਰਭਾਵ ਸ਼ੁਰੂ ਹੋ ਜਾਵੇਗਾ। ਹਾਲਾਂਕਿ ਤੁਲਨਾ ਕਰੀਏ ਤਾਂ ਇਹ ਸਥਿਤੀ ਬਿਹਤਰ ਹੀ ਕਹੀ ਜਾਵੇਗੀ। ਇਸ ਦਾ ਅਰਥ ਹੈ ਕਿ ਪਿਛਲੇ ਸਾਲ ਜਾਂ ਪਿਛਲੇ ਸਾਲਾਂ ਦੀ ਤੁਲਨਾ ਵਿੱਚ ਇਹ ਸਾਲ ਆਰਥਿਕ ਤੌਰ 'ਤੇ ਬਿਹਤਰ ਰਹੇਗਾ। ਫੇਰ ਵੀ ਛੋਟੀ-ਮੋਟੀ ਗੜਬੜ ਕਦੇ-ਕਦਾਈਂ ਦੇਖਣ ਨੂੰ ਮਿਲ ਸਕਦੀ ਹੈ। ਧਨ ਦਾ ਕਾਰਕ ਬ੍ਰਹਸਪਤੀ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ ਤੁਹਾਡੇ ਲਾਭ ਘਰ ਵਿੱਚ ਬਣਿਆ ਰਹੇਗਾ, ਜੋ ਤੁਹਾਨੂੰ ਤੁਹਾਡੀ ਮਿਹਨਤ ਦੇ ਅਨੁਸਾਰ ਚੰਗਾ ਲਾਭ ਦੇਣ ਦਾ ਸੰਕੇਤ ਕਰ ਰਿਹਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅਪ੍ਰੈਲ ਅਤੇ ਮਈ ਦੇ ਮੱਧ ਤੱਕ ਦਾ ਸਮਾਂ ਕੁਝ ਚੰਗੀਆਂ ਆਰਥਿਕ ਪ੍ਰਾਪਤੀਆਂ ਦੇ ਸਕਦਾ ਹੈ। ਕਰਕ ਰਾਸ਼ੀਫਲ 2025 ਦੇ ਅਨੁਸਾਰ, ਮਈ ਮਹੀਨੇ ਦੇ ਮੱਧ ਤੋਂ ਬਾਅਦ ਖਰਚੇ ਵੱਧ ਸਕਦੇ ਹਨ, ਜਿਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਜ਼ਰੂਰੀ ਰਹੇਗੀ। ਹਾਲਾਂਕਿ ਇਹ ਅਨੁਕੂਲ ਗੱਲ ਰਹੇਗੀ ਕਿ ਜੇਕਰ ਇਸ ਸਾਲ ਤੁਸੀਂ ਕਰਜ਼ਾ ਲੈਣਾ ਚਾਹੁੰਦੇ ਹੋ, ਤਾਂ ਇਸ ਮਾਮਲੇ ਵਿੱਚ ਕੀਤੀ ਭੱਜ-ਦੌੜ ਸਾਰਥਕ ਨਤੀਜੇ ਦੇ ਸਕੇਗੀ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਕਰਕ ਰਾਸ਼ੀ ਵਾਲ਼ਿਓ, ਆਓਣ ਵਾਲ਼ਾ ਸਾਲ ਪ੍ਰੇਮ ਪ੍ਰਸੰਗ ਦੇ ਮਾਮਲੇ ਵਿੱਚ ਤੁਹਾਡੇ ਲਈ ਕਾਫ਼ੀ ਰਾਹਤ ਭਰਿਆ ਰਹਿ ਸਕਦਾ ਹੈ। ਪਿਛਲੇ ਦੋ ਸਾਲਾਂ ਤੋਂ ਸ਼ਨੀ ਗ੍ਰਹਿ ਦਾ ਪ੍ਰਭਾਵ ਤੁਹਾਡੇ ਪੰਜਵੇਂ ਘਰ 'ਤੇ ਬਣਿਆ ਹੋਇਆ ਸੀ, ਜੋ ਪ੍ਰੇਮ ਜੀਵਨ ਵਿੱਚ ਬੇਰੁਖੀ ਦਾ ਮਾਹੌਲ ਪੈਦਾ ਕਰ ਰਿਹਾ ਸੀ। ਮਾਰਚ ਮਹੀਨੇ ਤੋਂ ਬਾਅਦ ਸ਼ਨੀ ਦਾ ਪ੍ਰਭਾਵ ਪੰਜਵੇਂ ਘਰ ਤੋਂ ਦੂਰ ਹੋ ਜਾਵੇਗਾ। ਇਸ ਦੇ ਨਤੀਜੇ ਵੱਜੋਂ ਤੁਹਾਡੀ ਲਵ ਲਾਈਫ ਵਿੱਚ ਸੁਧਾਰ ਆਵੇਗਾ, ਕਿਉਂਕਿ ਪੁਰਾਣੀਆਂ ਸਮੱਸਿਆਵਾਂ ਜਾਂ ਛੋਟੀਆਂ-ਛੋਟੀਆਂ ਗੱਲਾਂ 'ਤੇ ਹੋਣ ਵਾਲੀ ਨਾਰਾਜ਼ਗੀ ਹੁਣ ਨਹੀਂ ਹੋਵੇਗੀ ਜਾਂ ਬਹੁਤ ਘੱਟ ਹੋਵੇਗੀ। ਹਾਲਾਂਕਿ ਬ੍ਰਹਸਪਤੀ ਦਾ ਗੋਚਰ ਮਈ ਮਹੀਨੇ ਦੇ ਮੱਧ ਤੱਕ ਅਨੁਕੂਲ ਰਹੇਗਾ, ਇਸ ਲਈ ਇਸ ਤੋਂ ਪਹਿਲਾਂ ਦਾ ਸਮਾਂ ਨਵੇਂ-ਨਵੇਂ ਜਵਾਨ ਹੋ ਰਹੇ ਲੋਕਾਂ ਨੂੰ ਪ੍ਰੇਮੀ/ਪ੍ਰੇਮਿਕਾ ਜਾਂ ਮਿੱਤਰ ਬਣਾਉਣ ਵਿੱਚ ਮੱਦਦਗਾਰ ਸਾਬਿਤ ਹੋਵੇਗਾ। ਕਰਕ ਰਾਸ਼ੀਫਲ ਦੇ ਅਨੁਸਾਰ, ਮਈ ਮਹੀਨੇ ਦੇ ਮੱਧ ਤੋਂ ਬਾਅਦ ਲੰਬੇ ਸਮੇਂ ਤੱਕ ਪੰਜਵੇਂ ਘਰ 'ਤੇ ਨਾ ਤਾਂ ਕੋਈ ਨਕਾਰਾਤਮਕ ਪ੍ਰਭਾਵ ਰਹੇਗਾ ਅਤੇ ਨਾ ਹੀ ਕੋਈ ਸਕਾਰਾਤਮਕ ਪ੍ਰਭਾਵ ਰਹੇਗਾ। ਇਸ ਮਾਮਲੇ ਵਿੱਚ ਫੇਰ ਮਾਮਲਾ ਸ਼ੁੱਕਰ ਅਤੇ ਮੰਗਲ ਦੇ ਹੱਥ ਵਿੱਚ ਆ ਜਾਵੇਗਾ। ਜਿਥੇ ਮੰਗਲ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇਵੇਗਾ, ਓਥੇ ਸ਼ੁੱਕਰ ਜ਼ਿਆਦਾਤਰ ਸਮੇਂ ਅਨੁਕੂਲ ਨਤੀਜੇ ਦੇਣਾ ਚਾਹੇਗਾ। ਇਸ ਲਈ ਇਸ ਅਰਸੇ ਵਿੱਚ ਵੀ ਤੁਸੀਂ ਲਵ ਲਾਈਫ ਦਾ ਚੰਗਾ ਅਨੰਦ ਲੈ ਸਕੋਗੇ। ਕਹਿਣ ਦਾ ਮਤਲਬ ਇਹ ਹੈ ਕਿ ਪ੍ਰੇਮ ਪ੍ਰਸੰਗ ਦੇ ਮਾਮਲੇ ਵਿੱਚ ਨਵਾਂ ਸਾਲ ਤੁਲਨਾਤਮਕ ਤੌਰ 'ਤੇ ਕਾਫ਼ੀ ਚੰਗਾ ਰਹਿ ਸਕਦਾ ਹੈ। ਪੁਰਾਣੀਆਂ ਸਮੱਸਿਆਵਾਂ ਦੇ ਦੂਰ ਹੋਣ ਨਾਲ ਤੁਸੀਂ ਸੁੱਖ ਦਾ ਸਾਹ ਲੈ ਸਕੋਗੇ। ਨਵੇਂ ਸਿਰੇ ਨਾਲ ਸਬੰਧਾਂ ਦੇ ਵਿਕਸਿਤ ਹੋਣ ਦੇ ਯੋਗ ਵੀ ਬਣ ਰਹੇ ਹਨ।
ਕਰਕ ਰਾਸ਼ੀ ਵਾਲ਼ਿਓ, ਜੇਕਰ ਤੁਹਾਡੀ ਵਿਆਹ ਦੀ ਉਮਰ ਹੈ ਅਤੇ ਤੁਸੀਂ ਵਿਆਹ ਕਰਵਾਓਣ ਲਈ ਕੋਸ਼ਿਸ਼ ਵੀ ਕਰ ਰਹੇ ਹੋ, ਤਾਂ ਆਓਣ ਵਾਲ਼ੇ ਸਾਲ ਦਾ ਸ਼ੁਰੂਆਤੀ ਹਿੱਸਾ ਇਸ ਮਾਮਲੇ ਵਿੱਚ ਤੁਹਾਡੇ ਲਈ ਮੱਦਦਗਾਰ ਸਾਬਤ ਹੋ ਸਕਦਾ ਹੈ। ਸਾਲ ਦੀ ਸ਼ੁਰੂਆਤ ਤੋਂ ਹੀ ਲੈ ਕੇ ਮਈ ਮਹੀਨੇ ਦੇ ਮੱਧ ਤੱਕ ਬ੍ਰਹਸਪਤੀ ਤੁਹਾਡੇ ਲਾਭ ਘਰ ਵਿੱਚ ਰਹਿ ਕੇ ਤੁਹਾਡੇ ਪੰਜਵੇਂ ਘਰ ਅਤੇ ਸੱਤਵੇਂ ਘਰ 'ਤੇ ਨਜ਼ਰ ਸੁੱਟਦੇ ਹੋਏ, ਵਿਆਹ ਕਰਵਾਓਣ ਵਿੱਚ ਮੱਦਦਗਾਰ ਸਾਬਤ ਹੋ ਸਕਣਗੇ। ਖ਼ਾਸ ਤੌਰ ‘ਤੇ ਉਹ ਲੋਕ, ਜਿਨ੍ਹਾਂ ਦੀ ਕੁੰਡਲੀ ਵਿੱਚ ਪ੍ਰੇਮ ਵਿਆਹ ਦੇ ਯੋਗ ਬਣ ਰਹੇ ਹਨ ਅਤੇ ਜੋ ਲੋਕ ਪੂਰੇ ਦਿਲੋਂ ਪ੍ਰੇਮ ਵਿਆਹ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਦੀ ਇੱਛਾ ਇਸ ਸਾਲ ਪੂਰੀ ਹੋ ਸਕਦੀ ਹੈ। ਖ਼ਾਸ ਤੌਰ ‘ਤੇ ਮਈ ਦੇ ਮੱਧ ਤੋਂ ਪਹਿਲਾਂ ਕੋਈ ਸਕਾਰਾਤਮਕ ਰਾਹ ਖੁੱਲ ਸਕਦਾ ਹੈ। ਇਸ ਤੋਂ ਬਾਅਦ ਦਾ ਸਮਾਂ ਵਿਆਹ ਨਾਲ ਸਬੰਧਤ ਮਾਮਲਿਆਂ ਵਿੱਚ ਜ਼ਿਆਦਾ ਮੱਦਦਗਾਰ ਨਹੀਂ ਰਹੇਗਾ। ਕਰਕ ਰਾਸ਼ੀਫਲ 2025 ਦੇ ਅਨੁਸਾਰ, ਜੇਕਰ ਦੰਪਤੀ ਸਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਮਾਮਲੇ ਵਿੱਚ ਵੀ ਸਾਲ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਹਾਲਾਂਕਿ ਇਸ ਸਾਲ ਸ਼ਾਦੀਸ਼ੁਦਾ ਮਾਮਲੇ ਵਿੱਚ ਕਿਸੇ ਵੱਡੀ ਸਮੱਸਿਆ ਦੀ ਸੰਭਾਵਨਾ ਨਹੀਂ ਹੈ ਅਤੇ ਆਮ ਤੌਰ 'ਤੇ ਸ਼ਾਦੀਸ਼ੁਦਾ ਜੀਵਨ ਚੰਗਾ ਰਹੇਗਾ, ਪਰ ਤੁਲਨਾਤਮਕ ਤੌਰ 'ਤੇ ਸਾਲ ਦਾ ਪਹਿਲਾ ਹਿੱਸਾ ਵਧੇਰੇ ਚੰਗਾ ਰਹਿ ਸਕਦਾ ਹੈ।
ਕਰਕ ਰਾਸ਼ੀ ਵਾਲ਼ਿਓ, ਪਰਿਵਾਰਕ ਮਾਮਲਿਆਂ ਵਿੱਚ ਇਸ ਸਾਲ ਸਾਵਧਾਨੀ ਨਾਲ ਚੱਲਣ ਦੀ ਲੋੜ ਹੋਵੇਗੀ, ਕਿਉਂਕਿ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਦੇ ਮਹੀਨੇ ਤੱਕ ਸ਼ਨੀ ਗ੍ਰਹਿ ਦਾ ਪ੍ਰਭਾਵ ਦੂਜੇ ਘਰ 'ਤੇ ਰਹੇਗਾ, ਜੋ ਪਰਿਵਾਰਕ ਮੈਂਬਰਾਂ ਨਾਲ ਸਬੰਧਾਂ ਵਿੱਚ ਕਮਜ਼ੋਰੀ ਪੈਦਾ ਕਰ ਸਕਦਾ ਹੈ। ਤੁਹਾਡੀ ਗੱਲਬਾਤ ਦਾ ਅੰਦਾਜ਼ ਥੋੜਾ ਸਖ਼ਤ ਰਹਿ ਸਕਦਾ ਹੈ, ਜਿਸ ਦਾ ਅਸਰ ਵੀ ਸਬੰਧਾਂ 'ਤੇ ਪੈ ਸਕਦਾ ਹੈ। ਪਰ ਮਾਰਚ ਤੋਂ ਬਾਅਦ ਸ਼ਨੀ ਦਾ ਪ੍ਰਭਾਵ ਦੂਜੇ ਘਰ ਤੋਂ ਖਤਮ ਹੋ ਜਾਵੇਗਾ, ਜਿਸ ਨਾਲ ਪਰਿਵਾਰਕ ਸਬੰਧਾਂ ਵਿੱਚ ਸੁਧਾਰ ਆਵੇਗਾ। ਹਾਲਾਂਕਿ, ਮਈ ਦੇ ਮੱਧ ਤੋਂ ਬਾਅਦ ਰਾਹੂ-ਕੇਤੂ ਦਾ ਪ੍ਰਭਾਵ ਦੂਜੇ ਘਰ 'ਤੇ ਸ਼ੁਰੂ ਹੋ ਜਾਵੇਗਾ, ਜਿਸ ਨਾਲ ਕੁਝ ਪਰਿਵਾਰਕ ਮੈਂਬਰ ਗਲਤਫਹਿਮੀ ਵਿੱਚ ਆ ਕੇ ਇੱਕ-ਦੂਜੇ ਨਾਲ ਦੂਰੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰ ਸਕਦੇ ਹਨ। ਫੇਰ ਵੀ, ਪਿਛਲੀਆਂ ਸਮੱਸਿਆਵਾਂ ਦੇ ਦੂਰ ਹੋਣ ਨਾਲ ਤੁਸੀਂ ਸੁੱਖ ਦਾ ਸਾਹ ਲੈ ਸਕੋਗੇ। ਕਰਕ ਰਾਸ਼ੀਫਲ 2025 ਦੇ ਅਨੁਸਾਰ, ਜੇਕਰ ਤੁਸੀਂ ਆਪਸੀ ਗਲਤਫਹਿਮੀਆਂ ਤੋਂ ਬਚਦੇ ਹੋ, ਤਾਂ ਨਵੇਂ ਸਿਰੇ ਨਾਲ ਕੋਈ ਪਰਿਵਾਰਕ ਸਮੱਸਿਆ ਨਹੀਂ ਆਵੇਗੀ। ਗ੍ਰਹਿਸਥ ਜੀਵਨ ਨਾਲ ਸਬੰਧਤ ਮਾਮਲਿਆਂ ਵਿੱਚ ਇਸ ਸਾਲ ਆਮ ਤੌਰ 'ਤੇ ਅਨੁਕੂਲ ਨਤੀਜੇ ਮਿਲਣੇ ਚਾਹੀਦੇ ਹਨ। ਤੁਸੀਂ ਘਰ-ਗ੍ਰਹਿਸਥੀ ਨੂੰ ਸੁਧਾਰਨ, ਸੰਵਾਰਨ ਅਤੇ ਬਿਹਤਰ ਕਰਨ ਦੀ ਕੋਸ਼ਿਸ਼ ਕਰਕੇ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹੋ।
ਕਰਕ ਰਾਸ਼ੀ ਵਾਲ਼ਿਓ, ਜ਼ਮੀਨ ਅਤੇ ਮਕਾਨ ਨਾਲ ਸਬੰਧਤ ਮਾਮਲਿਆਂ ਵਿੱਚ ਇਹ ਸਾਲ ਆਮ ਤੌਰ 'ਤੇ ਅਨੁਕੂਲ ਰਹਿ ਸਕਦਾ ਹੈ। ਇਸ ਮਾਮਲੇ ਵਿੱਚ ਕਿਸੇ ਵੱਡੀ ਸਮੱਸਿਆ ਦੀ ਸੰਭਾਵਨਾ ਨਹੀਂ ਦਿੱਖ ਰਹੀ। ਇਸ ਤਰ੍ਹਾਂ ਦੀ ਸਥਿਤੀ ਵਿੱਚ, ਤੁਸੀਂ ਆਪਣੀ ਮਿਹਨਤ ਅਤੇ ਆਪਣੇ ਕੰਮ ਦੇ ਅਨੁਸਾਰ ਚੰਗੇ ਨਤੀਜੇ ਪ੍ਰਾਪਤ ਕਰਦੇ ਰਹੋਗੇ। ਜੇਕਰ ਤੁਸੀਂ ਆਪਣੇ ਜਨਮ ਸਥਾਨ ਤੋਂ ਦੂਰ ਕਿਤੇ ਕੋਈ ਜ਼ਮੀਨ ਲੈਣ ਦੀ ਕੋਸ਼ਿਸ਼ ਕਰ ਰਹੇ ਹੋ, ਮਕਾਨ ਲੈਣ ਦੀ ਸੋਚ ਰਹੇ ਹੋ ਜਾਂ ਮਕਾਨ ਦਾ ਨਿਰਮਾਣ ਕਰਵਾਓਣਾ ਚਾਹੁੰਦੇ ਹੋ ਤਾਂ ਮਈ ਦੇ ਮੱਧ ਤੋਂ ਬਾਅਦ ਦਾ ਸਮਾਂ ਵੀ ਤੁਹਾਨੂੰ ਚੰਗੇ ਨਤੀਜੇ ਦੇ ਸਕੇਗਾ, ਕਿਉਂਕਿ ਬ੍ਰਹਸਪਤੀ ਦੀ ਪੰਜਵੀਂ ਦ੍ਰਿਸ਼ਟੀ ਤੁਹਾਡੇ ਚੌਥੇ ਘਰ ਨੂੰ ਦੇਖੇਗੀ। ਕਰਕ ਰਾਸ਼ੀਫਲ 2025 ਦੇ ਅਨੁਸਾਰ, ਹੋਰ ਲੋਕਾਂ ਲਈ ਮਈ ਦੇ ਮੱਧ ਤੋਂ ਪਹਿਲਾਂ ਦਾ ਸਮਾਂ ਜ਼ਿਆਦਾ ਚੰਗਾ ਹੈ। ਜਿਹੜੇ ਲੋਕਾਂ ਨੇ ਜਨਮ ਸਥਾਨ ਤੋਂ ਦੂਰ ਜ਼ਮੀਨ ਜਾਂ ਮਕਾਨ ਪ੍ਰਾਪਤ ਕਰਨ ਲਈ ਕੋਸ਼ਿਸ਼ ਕੀਤੀ ਹੈ, ਉਹਨਾਂ ਨੂੰ ਬਾਅਦ ਵਿੱਚ ਵੀ ਚੰਗੇ ਨਤੀਜੇ ਮਿਲ ਸਕਦੇ ਹਨ। ਜੇਕਰ ਵਾਹਨ ਨਾਲ ਸਬੰਧਤ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ, ਇਸ ਮਾਮਲੇ ਵਿੱਚ ਵੀ ਸਾਲ ਅਨੁਕੂਲ ਨਤੀਜੇ ਦਿੰਦਾ ਰਹੇਗਾ। ਜੇਕਰ ਤੁਸੀਂ ਨਵੇਂ ਸਿਰੇ ਤੋਂ ਕੋਈ ਵਾਹਨ ਖਰੀਦਣਾ ਚਾਹੁੰਦੇ ਹੋ ਅਤੇ ਉਸ ਲਈ ਕੋਸ਼ਿਸ਼ ਵੀ ਕਰ ਰਹੇ ਹੋ, ਤਾਂ ਬਹੁਤ ਸੰਭਾਵਨਾ ਹੈ ਕਿ ਤੁਸੀਂ ਵਾਹਨ ਖਰੀਦ ਸਕੋਗੇ ਅਤੇ ਵਾਹਨ ਸੁੱਖ ਦਾ ਆਨੰਦ ਲੈ ਸਕੋਗੇ।
ਰਤਨ, ਯੰਤਰ ਸਮੇਤ ਹਰ ਤਰ੍ਹਾਂ ਦੇ ਜੋਤਿਸ਼ ਉਪਾਵਾਂ ਦੇ ਲਈ ਵਿਜ਼ਿਟ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
1. ਕਰਕ ਰਾਸ਼ੀ ਦੇ ਚੰਗੇ ਦਿਨ ਕਦੋਂ ਆਉਣਗੇ?
ਸਾਲ 2025 ਦੀ ਸ਼ੁਰੂਆਤ ਤੋਂ ਲੈ ਕੇ ਮਈ 2025 ਤੱਕ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਗਿਆਰ੍ਹਵੇਂ ਘਰ ਵਿੱਚੋਂ ਗੋਚਰ ਕਰਨਗੇ, ਜਿਸ ਨਾਲ ਤੁਹਾਡੇ ਲਈ ਇਹ ਸਮਾਂ ਸ਼ੁਭ ਰਹੇਗਾ। ਇਸ ਦੌਰਾਨ ਤੁਹਾਡੇ ਜੀਵਨ ਵਿੱਚ ਆਰਥਿਕ ਖੁਸ਼ਹਾਲੀ ਵੀ ਆਵੇਗੀ।
2. ਕਰਕ ਰਾਸ਼ੀ ਦੀ ਪਰੇਸ਼ਾਨੀ ਕਦੋਂ ਖ਼ਤਮ ਹੋਵੇਗੀ?
ਕਰਕ ਰਾਸ਼ੀ ਵਾਲ਼ਿਆਂ ਲਈ ਸ਼ਨੀ ਸਾੜ੍ਹਸਤੀ ਦਾ ਪ੍ਰਭਾਵ 30 ਮਈ 2032 ਤੋਂ 22 ਅਕਤੂਬਰ 2038 ਤੱਕ ਰਹਿਣ ਵਾਲਾ ਹੈ।
3. ਕਰਕ ਰਾਸ਼ੀ ਦੀ ਢਈਆ ਕਦੋਂ ਖ਼ਤਮ ਹੋਵੇਗੀ?
ਕਰਕ ਰਾਸ਼ੀ ਦੇ ਜਾਤਕਾਂ ਦੀ ਢਈਆ 29 ਅਪ੍ਰੈਲ 2022 ਤੋਂ 29 ਮਾਰਚ 2025 ਤੱਕ ਰਹੇਗੀ।