ਸਿਹਤ ਰਾਸ਼ੀਫਲ 2025

Author: Charu Lata | Updated Fri, 18 Oct 2024 01:10 PM IST

ਸਿਹਤ ਰਾਸ਼ੀਫਲ 2025 ਦੇ ਅਨੁਸਾਰ, ਸਿਹਤ ਵਿਅਕਤੀ ਦੇ ਜੀਵਨ ਦੀ ਸਭ ਤੋਂ ਵੱਡੀ ਪੂੰਜੀ ਹੁੰਦੀ ਹੈ। ਜੇਕਰ ਵਿਅਕਤੀ ਦੀ ਸਿਹਤ ਠੀਕ ਹੈ, ਤਾਂ ਜੀਵਨ ਵਿੱਚ ਕੁਝ ਵੀ ਹਾਸਲ ਕਰਨਾ ਅਸਾਨ ਹੋ ਜਾਂਦਾ ਹੈ, ਪਰ ਇਸ ਦੇ ਉਲਟ ਜੇਕਰ ਸਿਹਤ ਠੀਕ ਨਹੀਂ ਹੈ, ਤਾਂ ਵਿਅਕਤੀ ਦਾ ਕਿਸੇ ਵੀ ਕੰਮ ਵਿੱਚ ਮਨ ਨਹੀਂ ਲੱਗਦਾ ਅਤੇ ਇਸ ਦਾ ਨਕਾਰਾਤਮਕ ਪ੍ਰਭਾਵ ਵਿਅਕਤੀ ਦੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਨਜ਼ਰ ਆਉਣ ਲੱਗਦਾ ਹੈ। ਨਵਾਂ ਸਾਲ ਤੁਹਾਡੀ ਸਿਹਤ ਲਈ ਕਿਹੜੀ ਕਿਸਮ ਦੀ ਖ਼ਬਰ ਲੈ ਕੇ ਆਇਆ ਹੈ, ਇਸ ਸਾਲ ਕਿਹੜੀ ਰਾਸ਼ੀ ਦੇ ਜਾਤਕਾਂ ਦੀ ਸਿਹਤ ਉੱਤਮ ਰਹੇਗੀ ਅਤੇ ਕਿਹੜੇ ਜਾਤਕਾਂ ਨੂੰ ਥੋੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਹ ਸਭ ਜਾਣਨ ਦੇ ਲਈ ਆਓ ਪੜ੍ਹਦੇ ਹਾਂ ਸਾਡਾ ਸਿਹਤ ਰਾਸ਼ੀਫਲ ਵਿਸ਼ੇਸ਼ ਇਹ ਲੇਖ ਅਤੇ ਜਾਣਦੇ ਹਾਂ ਮੇਖ਼ ਤੋਂ ਲੈ ਕੇ ਮੀਨ ਰਾਸ਼ੀ ਤੱਕ ਦੇ ਜਾਤਕਾਂ ਦੀ ਸਿਹਤ ਦਾ ਕੱਚਾ ਚਿੱਠਾ।


ਅੰਗਰੇਜ਼ੀ ਵਿੱਚ ਪੜ੍ਹੋ: Health Horoscope 2025

ਐਸਟ੍ਰੋਸੇਜ ਦੁਆਰਾ ਤਿਆਰ ਕੀਤਾ ਗਿਆ ਇਹ ਸਿਹਤ ਰਾਸ਼ੀਫਲ ਵਿਸ਼ੇਸ਼ ਲੇਖ ਵੈਦਿਕ ਜੋਤਿਸ਼ 'ਤੇ ਆਧਾਰਿਤ ਹੈ, ਜੋ ਕਿ ਸਾਡੇ ਵਿਦਵਾਨ ਅਤੇ ਅਨੁਭਵੀ ਜੋਤਸ਼ੀਆਂ ਦੁਆਰਾ ਸਾਲ 2025 ਵਿੱਚ ਹੋਣ ਵਾਲੇ ਗੋਚਰਾਂ, ਗ੍ਰਹਿ-ਨਕਸ਼ੱਤਰਾਂ ਦੀ ਦਸ਼ਾ ਅਤੇ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਹ ਰਾਸ਼ੀਫਲ ਜਾਤਕਾਂ ਨੂੰ ਨਵੇਂ ਸਾਲ ਦਾ ਆਨੰਦ ਲੈਣ ਦੇ ਨਾਲ-ਨਾਲ ਆਪਣੀ ਸਿਹਤ ਨੂੰ ਫਿੱਟ ਰੱਖਦੇ ਹੋਏ ਸਿਹਤਮੰਦ ਜੀਵਨ ਜੀਊਣ ਲਈ ਪ੍ਰੇਰਿਤ ਕਰੇਗਾ।

ਹਿੰਦੀ ਵਿੱਚ ਪੜ੍ਹੋ: स्वास्थ्य राशिफल 2025

ਜੀਵਨ ਨਾਲ਼ ਜੁੜੀ ਹਰ ਛੋਟੀ-ਵੱਡੀ ਸਮੱਸਿਆ ਦਾ ਹੱਲ ਜਾਣਨ ਦੇ ਲਈ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਅਤੇ ਚੈਟ ਕਰੋ

ਸਿਹਤ ਨਾਲ਼ ਜੁੜੇ ਜੋਤਿਸ਼ ਸਬੰਧੀ ਤੱਥ

ਜੋਤਿਸ਼ ਦੀ ਦ੍ਰਿਸ਼ਟੀ ਤੋਂ ਗੱਲ ਕੀਤੀ ਜਾਵੇ ਤਾਂ ਸਾਰੇ ਨੌ ਗ੍ਰਹਿ ਆਪਣੀ ਸਥਿਤੀ ਅਤੇ ਸੁਭਾਅ ਦੇ ਅਨੁਸਾਰ ਜਾਤਕਾਂ ਨੂੰ ਚੰਗੇ ਅਤੇ ਮਾੜੇ ਫਲ਼ ਪ੍ਰਦਾਨ ਕਰਦੇ ਹਨ। ਜਿਵੇਂ ਕਿ ਕਿਹਾ ਜਾਂਦਾ ਹੈ ਕਿ ਮਾਨਵ ਸਰੀਰ ਪੰਜ ਤੱਤਾਂ ਤੋਂ ਬਣਿਆ ਹੈ ਅਤੇ ਜੋਤਿਸ਼ ਦੇ ਅਨੁਸਾਰ ਗੱਲ ਕਰੀਏ ਤਾਂ:

12 ਰਾਸ਼ੀਆਂ ਦਾ ਸਿਹਤ ਰਾਸ਼ੀਫਲ

ਆਓ ਹੁਣ ਬਿਨਾਂ ਦੇਰ ਕੀਤੇ ਇਸ ਸਿਹਤ ਰਾਸ਼ੀਫਲ 2025 ਵਿੱਚ ਸਭ ਰਾਸ਼ੀਆਂ ਦਾ ਅਗਲੇ ਸਾਲ ਦਾ ਸਿਹਤ ਭਵਿੱਖਫ਼ਲ ਪੜ੍ਹਦੇ ਹਾਂ:

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਦੀ ਗੱਲ ਕਰੀਏ ਤਾਂ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਤੱਕ ਸ਼ਨੀ ਗ੍ਰਹਿ ਤੁਹਾਡੇ ਲਾਭ ਘਰ ਵਿੱਚ ਰਹਿਣਗੇ, ਜੋ ਕਿ ਇੱਕ ਅਨੁਕੂਲ ਸੰਕੇਤ ਹੈ। ਹਾਲਾਂਕਿ ਦੂਜੇ ਪਾਸੇ ਸ਼ਨੀ ਦੀ ਤੀਜੀ ਦ੍ਰਿਸ਼ਟੀ ਕੁੰਡਲੀ ਦੇ ਪਹਿਲੇ ਘਰ 'ਤੇ ਰਹੇਗੀ। ਅਜਿਹੇ ਵਿੱਚ, ਤੁਹਾਨੂੰ ਆਪਣੀ ਸਿਹਤ ਦੇ ਸਬੰਧ ਵਿੱਚ ਥੋੜਾ ਜਾਗਰੁਕ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਸਿਹਤ ਰਾਸ਼ੀਫਲ 2025 ਦੇ ਅਨੁਸਾਰ, ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਨਵੇਂ ਸਾਲ ਵਿੱਚ ਸਿਹਤ ਦੇ ਮੋਰਚੇ 'ਤੇ ਮਿਲੇ-ਜੁਲੇ ਨਤੀਜੇ ਪ੍ਰਾਪਤ ਹੋਣਗੇ। ਜਦੋਂ ਸ਼ਨੀ ਤੁਹਾਡੇ ਬਾਰ੍ਹਵੇਂ ਘਰ ਵਿੱਚ ਗੋਚਰ ਕਰੇਗਾ, ਤਾਂ ਤੁਹਾਨੂੰ ਆਪਣੀ ਸਿਹਤ ਦਾ ਜ਼ਿਆਦਾ ਅਤੇ ਖਾਸ ਧਿਆਨ ਰੱਖਣਾ ਪਵੇਗਾ।

ਸਲਾਹ ਦਿੱਤੀ ਜਾਂਦੀ ਹੈ ਕਿ ਜਿੰਨਾ ਹੋ ਸਕੇ ਤਣਾਅ-ਮੁਕਤ ਰਹੋ, ਚੰਗੀ ਨੀਂਦ ਲਓ, ਭੱਜ-ਦੌੜ ਘੱਟ ਕਰੋ ਅਤੇ ਆਪਣੇ ਸਰੀਰ ਨੂੰ ਅਰਾਮ ਦਿਓ। ਅਜਿਹਾ ਕਰਨ ਨਾਲ ਤੁਹਾਡੀ ਸਿਹਤ ਨਵੇਂ ਸਾਲ ਵਿੱਚ ਉੱਤਮ ਰਹੇਗੀ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਮੇਖ਼ ਰਾਸ਼ੀਫਲ 2025

ਬ੍ਰਿਸ਼ਭ ਰਾਸ਼ੀ

ਰਾਸ਼ੀ ਚੱਕਰ ਦੀ ਦੂਜੀ ਰਾਸ਼ੀ ਦੀ ਗੱਲ ਕਰੀਏ ਤਾਂ, ਮਾਰਚ ਤੋਂ ਬਾਅਦ ਸ਼ਨੀ ਦਾ ਗੋਚਰ ਤੁਹਾਡੇ ਲਾਭ ਘਰ ਵਿੱਚ ਹੋਵੇਗਾ। ਅਜਿਹੇ ਵਿੱਚ, ਹੁਣ ਤੱਕ ਤੁਹਾਡੇ ਜੀਵਨ ਵਿੱਚ ਸਿਹਤ ਸਬੰਧੀ ਜੋ ਵੀ ਪਰੇਸ਼ਾਨੀਆਂ ਚੱਲ ਰਹੀਆਂ ਸਨ, ਉਹ ਹੌਲ਼ੀ-ਹੌਲ਼ੀ ਦੂਰ ਹੋਣ ਲੱਗ ਜਾਣਗੀਆਂ। ਸਾਲ ਦੀ ਸ਼ੁਰੂਆਤ ਵਿੱਚ ਤੁਹਾਡੀ ਸਿਹਤ ਵਿੱਚ ਕੁਝ ਪ੍ਰਤੀਕੂਲ ਨਤੀਜੇ ਮਿਲਣ ਦੇ ਸੰਕੇਤ ਨਜ਼ਰ ਆ ਰਹੇ ਹਨ। ਇਸ ਲਈ, ਇਸ ਰਾਸ਼ੀ ਦੇ ਜਿਹੜੇ ਜਾਤਕਾਂ ਨੂੰ ਪਹਿਲਾਂ ਤੋਂ ਹੀ ਦਿਲ ਜਾਂ ਫੇਫੜਿਆਂ ਨਾਲ ਸਬੰਧਤ ਸਮੱਸਿਆਵਾਂ ਹਨ, ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਸਿਹਤ ਰਾਸ਼ੀਫਲ 2025 ਦੇ ਮੁਤਾਬਕ, ਮਈ ਤੋਂ ਬਾਅਦ ਚੌਥੇ ਘਰ ਵਿੱਚ ਕੇਤੂ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ। ਇਸ ਦੌਰਾਨ ਸਿਹਤ ਦੇ ਸਬੰਧ ਵਿੱਚ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਤੁਹਾਡੇ ਜੀਵਨ ਵਿੱਚ ਆ ਸਕਦੀਆਂ ਹਨ। ਹਾਲਾਂਕਿ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ, ਇਸ ਬਾਰੇ ਬੇਫਿਕਰ ਰਹੋ।

ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਸਾਲ ਜਿੰਨਾ ਹੋ ਸਕੇ, ਜ਼ਿਆਦਾ ਤੋਂ ਜ਼ਿਆਦਾ ਯੋਗਾ ਅਤੇ ਕਸਰਤ ਕਰੋ, ਸ਼ੁੱਧ ਸਾਤਵਿਕ ਭੋਜਨ ਖਾਓ, ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਉਚਿਤ ਮਾਤਰਾ ਵਿੱਚ ਅਰਾਮ ਕਰੋ। ਇਸ ਤਰ੍ਹਾਂ ਕਰਨ ਨਾਲ ਆਓਣ ਵਾਲ਼ੇ ਸਾਲ ਵਿੱਚ ਤੁਹਾਡੀ ਸਿਹਤ ਉੱਤਮ ਰਹੇਗੀ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਬ੍ਰਿਸ਼ਭ ਰਾਸ਼ੀਫਲ 2025

ਮਿਥੁਨ ਰਾਸ਼ੀ

ਰਾਸ਼ੀ ਚੱਕਰ ਦੀ ਤੀਜੀ ਰਾਸ਼ੀ ਮਿਥੁਨ ਦੀ ਗੱਲ ਕਰੀਏ ਤਾਂ ਇਸ ਸਾਲ ਬ੍ਰਹਸਪਤੀ ਦਾ ਗੋਚਰ ਸਿਹਤ ਦੇ ਸਬੰਧ ਵਿੱਚ ਅਨੁਕੂਲ ਸੰਕੇਤ ਨਹੀਂ ਦੇ ਰਿਹਾ ਹੈ। ਬ੍ਰਹਸਪਤੀ ਗੋਚਰ ਦੀ ਅਵਧੀ ਦੇ ਦੌਰਾਨ ਤੁਹਾਡੇ ਪੇਟ ਅਤੇ ਜਣਨ-ਅੰਗਾਂ ਨਾਲ ਸਬੰਧਤ ਕੋਈ ਸਮੱਸਿਆ ਪਰੇਸ਼ਾਨੀ ਪੈਦਾ ਕਰ ਸਕਦੀ ਹੈ ਜਾਂ ਇਸ ਰਾਸ਼ੀ ਦੇ ਜਿਹੜੇ ਜਾਤਕਾਂ ਨੂੰ ਪਹਿਲਾਂ ਤੋਂ ਹੀ ਇਨ੍ਹਾਂ ਦੋਵਾਂ ਚੀਜ਼ਾਂ ਨਾਲ ਸਬੰਧਤ ਕੋਈ ਪਰੇਸ਼ਾਨੀ ਹੈ, ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਮਈ ਤੋਂ ਬਾਅਦ ਹਾਲਾਂਕਿ ਸਿਹਤ ਸਬੰਧੀ ਪਰੇਸ਼ਾਨੀਆਂ ਦੂਰ ਹੋਣ ਲੱਗ ਜਾਣਗੀਆਂ, ਪਰ ਫੇਰ ਵੀ ਪੂਰਾ ਸਾਲ ਆਪਣੀ ਸਿਹਤ ਦਾ ਉੱਤਮ ਫ਼ਾਇਦਾ ਲੈਣ ਲਈ ਤੁਹਾਨੂੰ ਯੋਗਾ ਕਰਨ, ਧਿਆਨ ਕਰਨ ਅਤੇ ਆਪਣੀ ਰੁਟੀਨ ਨੂੰ ਸੰਤੁਲਿਤ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਸਿਹਤ ਰਾਸ਼ੀਫਲ 2025 ਦੇ ਮੁਤਾਬਕ, ਮਾਰਚ ਤੋਂ ਬਾਅਦ ਵੀ ਤੁਹਾਨੂੰ ਆਪਣੀ ਸਿਹਤ ਦੇ ਸਬੰਧ ਵਿੱਚ ਜਾਗਰੁਕ ਰਹਿਣਾ ਪਵੇਗਾ, ਨਹੀਂ ਤਾਂ ਦਿਲ ਨਾਲ ਸਬੰਧਤ ਕੋਈ ਸਮੱਸਿਆ ਤੁਹਾਨੂੰ ਮੁਸ਼ਕਲ ਵਿੱਚ ਪਾ ਸਕਦੀ ਹੈ। ਰਾਹਤ ਦੀ ਗੱਲ ਇਹ ਹੈ ਕਿ ਇਸ ਸਾਲ ਤੁਹਾਡੇ ਜੀਵਨ ਵਿੱਚ ਕੋਈ ਨਵੀਂ ਸਮੱਸਿਆ ਨਹੀਂ ਆਵੇਗੀ।

ਸਲਾਹ ਸਿਰਫ਼ ਇਹ ਹੈ ਕਿ ਆਪਣੀਆਂ ਪੁਰਾਣੀਆਂ ਸਮੱਸਿਆਵਾਂ ਬਾਰੇ ਸਾਵਧਾਨ ਰਹੋ ਅਤੇ ਆਪਣੇ ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖੋ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਮਿਥੁਨ ਰਾਸ਼ੀਫਲ 2025

ਕਰਕ ਰਾਸ਼ੀ

ਰਾਸ਼ੀ ਚੱਕਰ ਦੀ ਚੌਥੀ ਰਾਸ਼ੀ ਦੀ ਗੱਲ ਕਰੀਏ ਤਾਂ ਸਾਲ ਦੀ ਸ਼ੁਰੂਆਤ ਤੋਂ ਮਾਰਚ ਦੇ ਮਹੀਨੇ ਤੱਕ, ਇਸ ਅਵਧੀ ਦੇ ਦੌਰਾਨ ਸ਼ਨੀ ਦਾ ਗੋਚਰ ਤੁਹਾਡੇ ਅੱਠਵੇਂ ਘਰ ਵਿੱਚ ਹੋਵੇਗਾ, ਜੋ ਤੁਹਾਡੀ ਸਿਹਤ ਦੇ ਲਈ ਅਨੁਕੂਲ ਸੰਕੇਤ ਨਹੀਂ ਦੇ ਰਿਹਾ। ਖਾਸ ਤੌਰ ‘ਤੇ ਜੇਕਰ ਤੁਹਾਨੂੰ ਪਿੱਠ, ਜਣਨ-ਅੰਗਾਂ ਜਾਂ ਮੂੰਹ ਨਾਲ ਸਬੰਧਤ ਕੋਈ ਸਮੱਸਿਆ ਹੈ, ਤਾਂ ਤੁਹਾਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਪਵੇਗੀ। ਮਾਰਚ ਤੋਂ ਬਾਅਦ ਸਮੱਸਿਆਵਾਂ ਹੌਲ਼ੀ-ਹੌਲ਼ੀ ਦੂਰ ਹੋਣ ਲੱਗ ਜਾਣਗੀਆਂ। ਮਈ ਦੇ ਮਹੀਨੇ ਵਿੱਚ ਗੁਰੂ ਦਾ ਗੋਚਰ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋ ਜਾਵੇਗਾ, ਜਿਸ ਨਾਲ ਤੁਹਾਨੂੰ ਪੇਟ ਅਤੇ ਪਿੱਠ ਨਾਲ ਸਬੰਧਤ ਕੁਝ ਮੁਸ਼ਕਲਾਂ ਪਰੇਸ਼ਾਨ ਕਰ ਸਕਦੀਆਂ ਹਨ, ਇਸ ਲਈ ਇਸ ਦੇ ਪ੍ਰਤੀ ਸਾਵਧਾਨ ਰਹੋ।

ਨਵੇਂ ਸਾਲ ਵਿੱਚ ਸਿਹਤ ਦਾ ਉੱਤਮ ਲਾਭ ਲੈਣ ਦੇ ਲਈ ਤੁਹਾਨੂੰ ਜ਼ਰੂਰਤ ਪੈਣ 'ਤੇ ਤੁਰੰਤ ਇਲਾਜ ਕਰਵਾਉਣ, ਆਪਣੇ ਖਾਣ-ਪੀਣ ਦਾ ਧਿਆਨ ਰੱਖਣ, ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਜੇਕਰ ਤੁਸੀਂ ਅਜਿਹਾ ਕਰਦੇ ਹੋ ਅਤੇ ਆਪਣੀ ਸਿਹਤ ਦੇ ਪ੍ਰਤੀ ਜਾਗਰੁਕ ਰਹਿੰਦੇ ਹੋ, ਤਾਂ ਨਵੇਂ ਸਾਲ ਵਿੱਚ ਤੁਹਾਡੀ ਸਿਹਤ ਅਨੁਕੂਲ ਰਹੇਗੀ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਕਰਕ ਰਾਸ਼ੀਫਲ 2025

ਸਿੰਘ ਰਾਸ਼ੀ

ਹੁਣ ਗੱਲ ਕਰੀਏ ਰਾਸ਼ੀ ਚੱਕਰ ਦੀ ਪੰਜਵੀ ਰਾਸ਼ੀ ਦੀ, ਤਾਂ ਇਸ ਸਾਲ ਤੁਹਾਨੂੰ ਆਪਣੀ ਸਿਹਤ ਦੇ ਪ੍ਰਤੀ ਬਹੁਤ ਜ਼ਿਆਦਾ ਸਾਵਧਾਨ ਅਤੇ ਜਾਗਰੁਕ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਸਾਲ ਤੁਹਾਡੇ ਸਰੀਰ ਵਿੱਚ ਆਲਸ ਦੀ ਭਾਵਨਾ ਵਧਣ ਵਾਲੀ ਹੈ। ਸਰੀਰ ਦਾ ਦਰਦ ਅਤੇ ਜੋੜਾਂ ਦਾ ਦਰਦ ਵੀ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ। ਮਾਰਚ ਤੋਂ ਬਾਅਦ ਸ਼ਨੀ ਦਾ ਪ੍ਰਭਾਵ ਹੌਲ਼ੀ-ਹੌਲ਼ੀ ਪਹਿਲੇ ਘਰ ਤੋਂ ਦੂਰ ਹੋਵੇਗਾ ਅਤੇ ਇਸ ਦੌਰਾਨ ਸ਼ਨੀ ਤੁਹਾਡੇ ਅੱਠਵੇਂ ਘਰ ਵਿੱਚ ਚਲੇ ਜਾਣਗੇ। ਇਸ ਨਾਲ ਸਿਹਤ 'ਤੇ ਇਸ ਦਾ ਨਕਾਰਾਤਮਕ ਅਸਰ ਵੇਖਿਆ ਜਾਵੇਗਾ। ਸ਼ਨੀ ਗੋਚਰ ਦੀ ਅਵਧੀ ਦੇ ਦੌਰਾਨ ਤੁਹਾਨੂੰ ਆਪਣੀ ਸਿਹਤ ਦੇ ਸਬੰਧ ਵਿੱਚ ਜ਼ਿਆਦਾ ਜਾਗਰੁਕ ਰਹਿਣਾ ਪਵੇਗਾ। ਮਈ ਤੋਂ ਬਾਅਦ ਰਾਹੁ-ਕੇਤੂ ਦਾ ਪ੍ਰਭਾਵ ਤੁਹਾਡੇ ਪਹਿਲੇ ਘਰ 'ਤੇ ਰਹੇਗਾ। ਸਿਹਤ ਰਾਸ਼ੀਫਲ 2025 ਅਨੁਸਾਰ ਇਸ ਦੌਰਾਨ ਤੁਹਾਨੂੰ ਪੇਟ ਨਾਲ ਸਬੰਧਤ ਸਮੱਸਿਆਵਾਂ, ਸਿਰ ਦਰਦ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਲਾਹ ਦਿੱਤੀ ਜਾ ਰਹੀ ਹੈ ਕਿ ਆਪਣੇ ਖਾਣ-ਪੀਣ ਨੂੰ ਲੈ ਕੇ ਸਾਵਧਾਨ ਰਹੋ। ਇਸ ਸਾਲ ਤੁਹਾਨੂੰ ਗੈਸ, ਬਦਹਜ਼ਮੀ ਆਦਿ ਦੀ ਸ਼ਿਕਾਇਤ ਵੀ ਹੋ ਸਕਦੀ ਹੈ। ਇਸ ਲਈ ਇਨ੍ਹਾਂ ਦੇ ਪ੍ਰਤੀ ਜਾਗਰੁਕ ਰਹੋ। ਮਈ ਤੋਂ ਬਾਅਦ ਸਿਹਤ ਸਬੰਧੀ ਸਮੱਸਿਆਵਾਂ ਹੌਲ਼ੀ-ਹੌਲ਼ੀ ਦੂਰ ਹੋਣ ਲੱਗ ਜਾਣਗੀਆਂ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਸਿਹਤ ਦੇ ਮੋਰਚੇ 'ਤੇ ਸਾਲ 2025 ਔਸਤ ਰਹਿਣ ਵਾਲਾ ਹੈ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਸਿੰਘ ਰਾਸ਼ੀਫਲ 2025

ਕੰਨਿਆ ਰਾਸ਼ੀ

ਗੱਲ ਕਰੀਏ ਰਾਸ਼ੀ ਚੱਕਰ ਦੀ ਛੇਵੀਂ ਰਾਸ਼ੀ ਕੰਨਿਆ ਰਾਸ਼ੀ ਦੀ ਤਾਂ, ਸਿਹਤ ਦੇ ਪੱਖੋਂ ਇਹ ਸਾਲ ਥੋੜ੍ਹਾ ਕਮਜ਼ੋਰ ਰਹੇਗਾ। ਜਨਵਰੀ ਤੋਂ ਲੈ ਕੇ ਮਈ ਤੱਕ ਰਾਹੂ-ਕੇਤੂ ਦਾ ਪ੍ਰਭਾਵ ਤੁਹਾਡੇ ਪਹਿਲੇ ਘਰ 'ਤੇ ਰਹੇਗਾ, ਜਿਸ ਨੂੰ ਸਿਹਤ ਦੇ ਸਬੰਧ ਵਿੱਚ ਅਨੁਕੂਲ ਨਹੀਂ ਮੰਨਿਆ ਜਾਂਦਾ। ਹਾਲਾਂਕਿ, ਮਈ ਤੋਂ ਬਾਅਦ ਇਹ ਪ੍ਰਭਾਵ ਖਤਮ ਹੋ ਜਾਵੇਗਾ ਅਤੇ ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਸਿਹਤਮੰਦ ਮਹਿਸੂਸ ਕਰੋਗੇ। ਸਿਹਤ ਰਾਸ਼ੀਫਲ 2025 ਦੇ ਅਨੁਸਾਰ, ਮਾਰਚ ਤੋਂ ਬਾਅਦ ਸ਼ਨੀ ਦਾ ਗੋਚਰ ਸੱਤਵੇਂ ਘਰ ਵਿੱਚ ਹੋਵੇਗਾ। ਇਸ ਦੌਰਾਨ ਵੀ ਤੁਹਾਨੂੰ ਸਿਹਤ ਨਾਲ ਸਬੰਧਤ ਕੁਝ ਪਰੇਸ਼ਾਨੀਆਂ ਆ ਸਕਦੀਆਂ ਹਨ। ਜੇਕਰ ਪਿਛਲੇ ਸਾਲ ਜਾਂ ਪਹਿਲਾਂ ਤੋਂ ਹੀ ਤੁਹਾਨੂੰ ਸਿਹਤ ਸਬੰਧੀ ਕੋਈ ਸਮੱਸਿਆ ਹੈ, ਤਾਂ ਉਹ ਦੂਰ ਹੋ ਸਕਦੀ ਹੈ। ਪਰ ਕੋਈ ਨਵੀਂ ਸਮੱਸਿਆ ਪੈਦਾ ਨਾ ਹੋਵੇ, ਇਸ ਦੇ ਲਈ ਆਪਣੇ ਖਾਣ-ਪੀਣ ਦਾ ਖਾਸ ਧਿਆਨ ਰੱਖੋ, ਯੋਗਾ ਅਤੇ ਕਸਰਤ ਕਰਦੇ ਰਹੋ। ਜੇਕਰ ਤੁਹਾਨੂੰ ਪਿੱਠ ਜਾਂ ਪਿੱਠ ਦੇ ਹੇਠਾਂ ਦੇ ਹਿਸੇ ਵਿੱਚ ਕਿਸੇ ਵੀ ਤਕਲੀਫ਼ ਦਾ ਅਹਿਸਾਸ ਹੋਵੇ, ਤਾਂ ਬਿਨਾਂ ਕਿਸੇ ਲਾਪਰਵਾਹੀ ਦੇ ਤੁਰੰਤ ਡਾਕਟਰ ਨਾਲ ਸਲਾਹ ਕਰੋ, ਨਹੀਂ ਤਾਂ ਇਹ ਸਮੱਸਿਆ ਵੱਡਾ ਰੂਪ ਧਾਰਣ ਕਰ ਸਕਦੀ ਹੈ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਕੰਨਿਆ ਰਾਸ਼ੀਫਲ 2025

ਤੁਲਾ ਰਾਸ਼ੀ

ਤੁਲਾ ਰਾਸ਼ੀ ਦੀ ਗੱਲ ਕਰੀਏ ਤਾਂ ਜਨਵਰੀ ਤੋਂ ਮਈ ਦੇ ਮੱਧ ਤੱਕ ਬ੍ਰਹਸਪਤੀ ਦਾ ਗੋਚਰ ਅੱਠਵੇਂ ਘਰ ਵਿੱਚ ਰਹੇਗਾ, ਜਿਸ ਕਾਰਨ ਤੁਹਾਨੂੰ ਪੇਟ, ਪਿੱਠ ਜਾਂ ਬਾਂਹ ਨਾਲ ਸਬੰਧਤ ਕੁਝ ਪਰੇਸ਼ਾਨੀ ਹੋਣ ਦੀ ਸੰਭਾਵਨਾ ਬਣ ਰਹੀ ਹੈ। ਇਸੇ ਦੌਰਾਨ, ਮਾਰਚ ਦੇ ਮਹੀਨੇ ਵਿੱਚ ਸ਼ਨੀ ਦਾ ਗੋਚਰ ਵੀ ਹੋਵੇਗਾ, ਜੋ ਤੁਹਾਨੂੰ ਪੇਟ ਅਤੇ ਮੂੰਹ ਨਾਲ ਸਬੰਧਤ ਕੁਝ ਪਰੇਸ਼ਾਨੀਆਂ ਦੇਣ ਦੇ ਸੰਕੇਤ ਦੇ ਰਿਹਾ ਹੈ। ਮਈ ਦੇ ਮੱਧ ਤੋਂ ਬਾਅਦ ਸਿਹਤ ਦੇ ਪੱਖੋਂ ਤੁਹਾਨੂੰ ਅਨੁਕੂਲ ਨਤੀਜੇ ਮਿਲਣਗੇ। ਸਧਾਰਣ ਸ਼ਬਦਾਂ ਵਿੱਚ ਕਹੀਏ ਤਾਂ ਸਾਲ ਦੇ ਪਹਿਲੇ ਹਿੱਸੇ ਵਿੱਚ ਤੁਹਾਨੂੰ ਆਪਣੀ ਸਿਹਤ ਦਾ ਵਧੇਰੇ ਧਿਆਨ ਰੱਖਣਾ ਪਵੇਗਾ ਅਤੇ ਜਿਵੇਂ-ਜਿਵੇਂ ਸਾਲ ਅੱਗੇ ਵਧੇਗਾ, ਤੁਹਾਡੀ ਸਿਹਤ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ। ਸਿਹਤ ਰਾਸ਼ੀਫਲ 2025 ਦੇ ਅਨੁਸਾਰ, ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਤਾਂ ਰਹਿਣਗੀਆਂ, ਪਰ ਕੋਈ ਵੱਡੀ ਸਮੱਸਿਆ ਨਹੀਂ ਦਿਖ ਰਹੀ ਹੈ।

ਨਵੇਂ ਸਾਲ ਵਿੱਚ ਆਪਣੀ ਸਿਹਤ ਦਾ ਵਧੀਆ ਲਾਭ ਲੈਣ ਲਈ ਖਾਣ-ਪੀਣ ਦਾ ਧਿਆਨ ਰੱਖੋ ਅਤੇ ਜੇ ਕੋਈ ਪਰੇਸ਼ਾਨੀ ਹੋਵੇ, ਤਾਂ ਡਾਕਟਰ ਨਾਲ ਸਲਾਹ ਜ਼ਰੂਰ ਕਰੋ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਤੁਲਾ ਰਾਸ਼ੀਫਲ 2025

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੀ ਗੱਲ ਕਰੀਏ ਤਾਂ ਮਾਰਚ ਦੇ ਮਹੀਨੇ ਤੱਕ ਸ਼ਨੀ ਦਾ ਗੋਚਰ ਤੁਹਾਡੀ ਸਿਹਤ ਦੇ ਸਬੰਧ ਵਿੱਚ ਅਨੁਕੂਲ ਸੰਕੇਤ ਨਹੀਂ ਦੇ ਰਿਹਾ। ਇਸ ਦੌਰਾਨ, ਦਿਲ ਨਾਲ ਸਬੰਧਤ ਕੋਈ ਪਰੇਸ਼ਾਨੀ, ਗੋਡਿਆਂ ਦੀ ਸਮੱਸਿਆ, ਪਿੱਠ ਜਾਂ ਦਿਮਾਗ/ਸਿਰ ਦਰਦ ਵਰਗੀਆਂ ਪਰੇਸ਼ਾਨੀਆਂ ਤੁਹਾਨੂੰ ਮੁਸ਼ਕਲ ਵਿੱਚ ਪਾ ਸਕਦੀਆਂ ਹਨ। ਸਿਹਤ ਰਾਸ਼ੀਫਲ 2025 ਦੇ ਅਨੁਸਾਰ, ਜਿਹੜੇ ਜਾਤਕਾਂ ਨੂੰ ਇਨ੍ਹਾਂ ਖੇਤਰਾਂ ਵਿੱਚ ਪਹਿਲਾਂ ਤੋਂ ਹੀ ਤਕਲੀਫ਼ ਹੈ, ਉਨ੍ਹਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ। ਮਾਰਚ ਤੋਂ ਬਾਅਦ ਦਾ ਸਮਾਂ ਸਿਹਤ ਸਬੰਧੀ ਪੁਰਾਣੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਅਤੇ ਆਪਣੀ ਸਿਹਤ ਨੂੰ ਬਿਹਤਰ ਬਣਾ ਕੇ ਰੱਖਣ ਦੇ ਪੱਖ ਤੋਂ ਅਨੁਕੂਲ ਰਹੇਗਾ। ਹਾਲਾਂਕਿ, ਮਾਰਚ ਤੋਂ ਬਾਅਦ ਸ਼ਨੀ ਦਾ ਗੋਚਰ ਪੇਟ ਨਾਲ ਸਬੰਧਤ ਕੁਝ ਮੁਸ਼ਕਲਾਂ ਤੁਹਾਡੀ ਜ਼ਿੰਦਗੀ ਵਿੱਚ ਲਿਆ ਸਕਦਾ ਹੈ।

ਨਵੇਂ ਸਾਲ ਲਈ ਸਲਾਹ ਦਿੱਤੀ ਜਾ ਰਹੀ ਹੈ ਕਿ ਇਸ ਰਾਸ਼ੀ ਦੇ ਜਿਹੜੇ ਜਾਤਕਾਂ ਨੂੰ ਪੇਟ, ਸਿਰ, ਪਿੱਠ ਜਾਂ ਦਿਲ ਨਾਲ ਸਬੰਧਤ ਸਮੱਸਿਆਵਾਂ ਹਨ, ਉਹ ਆਪਣਾ ਖ਼ਾਸ ਧਿਆਨ ਰੱਖਣ ਅਤੇ ਜ਼ਰੂਰਤ ਪੈਣ ‘ਤੇ ਜਾਂ ਤਕਲੀਫ਼ ਹੋਣ 'ਤੇ ਤੁਰੰਤ ਡਾਕਟਰ ਦੀ ਸਲਾਹ ਲੈਣ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਬ੍ਰਿਸ਼ਚਕ ਰਾਸ਼ੀਫਲ 2025

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਜਾਤਕਾਂ ਦੀ ਗੱਲ ਕਰੀਏ ਤਾਂ ਸਾਲ ਦੀ ਸ਼ੁਰੂਆਤ ਤੋਂ ਮਾਰਚ ਤੱਕ ਦਾ ਸਮਾਂ ਸਿਹਤ ਲਈ ਅਨੁਕੂਲ ਰਹੇਗਾ। ਮਾਰਚ ਤੋਂ ਬਾਅਦ ਸ਼ਨੀ ਗ੍ਰਹਿ ਦਾ ਪ੍ਰਭਾਵ ਸਿਹਤ ਦੇ ਸਬੰਧ ਵਿੱਚ ਪ੍ਰਤੀਕੂਲ ਨਤੀਜੇ ਦੇ ਸਕਦਾ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਦਿਲ ਨਾਲ ਸਬੰਧਤ ਕੋਈ ਸਮੱਸਿਆ ਹੈ। ਅਪ੍ਰੈਲ ਤੋਂ ਲੈ ਕੇ ਮਈ ਦੇ ਮਹੀਨੇ ਦੇ ਮੱਧ ਤੱਕ ਆਪਣੀ ਸਿਹਤ ਦਾ ਜ਼ਿਆਦਾ ਧਿਆਨ ਰੱਖੋ। ਸਿਹਤ ਰਾਸ਼ੀਫਲ 2025 ਦੇ ਅਨੁਸਾਰ, ਮਈ ਵਿੱਚ ਬ੍ਰਹਸਪਤੀ ਦਾ ਗੋਚਰ ਤੁਹਾਡੇ ਸੱਤਵੇਂ ਘਰ ਵਿੱਚ ਹੋਵੇਗਾ ਅਤੇ ਇੱਥੋਂ ਬ੍ਰਹਸਪਤੀ ਦੀ ਦ੍ਰਿਸ਼ਟੀ ਪਹਿਲੇ ਘਰ 'ਤੇ ਰਹੇਗੀ। ਇਸ ਨਾਲ ਸਿਹਤ ਨਾਲ ਸਬੰਧਤ ਸਮੱਸਿਆਵਾਂ ਵਿੱਚ ਕਮੀ ਆਵੇਗੀ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਇਸ ਸਾਲ ਤੁਹਾਨੂੰ ਕਦੇ-ਕਦਾਈਂ ਸਿਹਤ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਲਾਹ ਇਹ ਹੈ ਕਿ ਨਵੇਂ ਸਾਲ ਵਿੱਚ ਸਿਹਤ ਦਾ ਵਧੀਆ ਲਾਭ ਲੈਣ ਦੇ ਲਈ ਸਬਰ ਅਤੇ ਸਮਝਦਾਰੀ ਨਾਲ ਕੰਮ ਕਰੋ ਅਤੇ ਆਪਣੀ ਸਿਹਤ ਨੂੰ ਪਹਿਲ ਦਿਓ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਧਨੂੰ ਰਾਸ਼ੀਫਲ 2025

ਮਕਰ ਰਾਸ਼ੀ

ਮਕਰ ਰਾਸ਼ੀ ਦੇ ਜਾਤਕਾਂ ਦੀ ਸਿਹਤ ਦੀ ਗੱਲ ਕਰੀਏ ਤਾਂ ਨਵੇਂ ਸਾਲ ਵਿੱਚ ਤੁਹਾਨੂੰ ਚੰਗੇ ਨਤੀਜੇ ਮਿਲਣਗੇ। ਮਾਰਚ ਤੋਂ ਬਾਅਦ ਸ਼ਨੀ ਗ੍ਰਹਿ ਦਾ ਪ੍ਰਭਾਵ ਤੁਹਾਡੇ ਦੂਜੇ ਘਰ ਤੋਂ ਦੂਰ ਹੋ ਜਾਵੇਗਾ। ਇਹ ਸਮਾਂ ਸਿਹਤ ਦੇ ਲਈ ਅਨੁਕੂਲ ਰਹੇਗਾ। ਹਾਲਾਂਕਿ ਫੇਰ ਵੀ ਆਪਣੀ ਸਿਹਤ ਨੂੰ ਸਦਾ ਵਧੀਆ ਬਣਾ ਕੇ ਰੱਖਣ ਦੇ ਲਈ ਆਪਣੇ ਖਾਣ-ਪੀਣ ਦਾ ਖਾਸ ਧਿਆਨ ਰੱਖੋ, ਅਤੇ ਸੰਜਮ ਭਰਿਆ ਜੀਵਨ ਜੀਓ, ਕਿਓਂਕਿ ਮਈ ਤੋਂ ਬਾਅਦ ਦੂਜੇ ਘਰ ਵਿੱਚ ਰਾਹੂ ਤੁਹਾਨੂੰ ਖਾਣ-ਪੀਣ ਵਿੱਚ ਥੋੜਾ ਸੰਜਮੀ ਬਣਾਵੇਗਾ। ਬ੍ਰਹਸਪਤੀ ਦਾ ਗੋਚਰ ਸਿਹਤ ਲਈ ਅਨੁਕੂਲ ਸੰਕੇਤ ਦੇ ਰਿਹਾ ਹੈ ਕਿ ਇਸ ਸਾਲ ਤੁਸੀਂ ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰੋਗੇ। ਇਨ੍ਹਾਂ ਨਾਲ ਨਿਬਟਣ ਦੇ ਲਈ ਆਪਣਾ ਖਾਣ-ਪੀਣ ਠੀਕ ਰੱਖੋ ਅਤੇ ਸੰਜਮੀ ਜੀਵਨ ਜੀਓ ਤਾਂ ਨਵੇਂ ਸਾਲ ਵਿੱਚ ਕੋਈ ਗੰਭੀਰ ਸਮੱਸਿਆ ਤੁਹਾਡੇ ਜੀਵਨ ਵਿੱਚ ਨਹੀਂ ਆਵੇਗੀ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਮਕਰ ਰਾਸ਼ੀਫਲ 2025

ਕੁੰਭ ਰਾਸ਼ੀ

ਹੁਣ ਕੁੰਭ ਰਾਸ਼ੀ ਦੇ ਜਾਤਕਾਂ ਦੀ ਸਿਹਤ ਦੀ ਗੱਲ ਕਰੀਏ ਤਾਂ ਸਿਹਤ ਰਾਸ਼ੀਫਲ 2025 ਦੇ ਅਨੁਸਾਰ ਜਨਵਰੀ ਤੋਂ ਮਾਰਚ ਤੱਕ ਲਗਨ ਘਰ ਦਾ ਸੁਆਮੀ ਸ਼ਨੀ ਆਪਣੀ ਹੀ ਰਾਸ਼ੀ ਵਿੱਚ ਰਹਿਣ ਵਾਲਾ ਹੈ, ਜਿਸ ਨਾਲ ਤੁਹਾਨੂੰ ਕੋਈ ਵੱਡਾ ਨੁਕਸਾਨ ਨਹੀਂ ਹੋਵੇਗਾ। ਅਰਥਾਤ, ਕੋਈ ਸਿਹਤ ਸਬੰਧੀ ਪਰੇਸ਼ਾਨੀ ਨਹੀਂ ਆਵੇਗੀ। ਮਈ ਤੋਂ ਬਾਅਦ ਦਾ ਸਮਾਂ ਰਾਹੂ ਦੇ ਗੋਚਰ ਦਾ ਰਹੇਗਾ ਅਤੇ ਇਹ ਵੀ ਸਿਹਤ ਲਈ ਅਨੁਕੂਲ ਸੰਕੇਤ ਨਹੀਂ ਦੇ ਰਿਹਾ। ਇਸ ਦੌਰਾਨ ਤੁਹਾਨੂੰ ਪੇਟ ਜਾਂ ਫੇਰ ਦਿਮਾਗ ਨਾਲ ਸਬੰਧਤ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿਹਤ ਰਾਸ਼ੀਫਲ 2025 ਦੇ ਅਨੁਸਾਰ, ਮਈ ਮਹੀਨੇ ਦੇ ਮੱਧ ਭਾਗ ਤੋਂ ਲੈ ਕੇ ਸਾਲ ਦੇ ਬਾਕੀ ਸਮੇਂ ਤੱਕ ਗੁਰੂ ਦਾ ਗੋਚਰ ਤੁਹਾਡੇ ਪੰਜਵੇਂ ਘਰ ਵਿੱਚ ਰਹੇਗਾ, ਜਿਸ ਨਾਲ ਤੁਹਾਡੀ ਸਿਹਤ ਦੀ ਰੱਖਿਆ ਹੋਵੇਗੀ। ਸਧਾਰਣ ਸ਼ਬਦਾਂ ਵਿੱਚ ਕਹੀਏ ਤਾਂ ਇਸ ਸਾਲ ਤੁਹਾਨੂੰ ਥੋੜੀ ਬਹੁਤ ਸਿਹਤ ਸਬੰਧੀ ਪਰੇਸ਼ਾਨੀ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ਨਾਲ ਦਿਮਾਗ ਪ੍ਰਭਾਵਿਤ ਹੋ ਸਕਦਾ ਹੈ। ਹਾਲਾਂਕਿ ਮਈ ਮਹੀਨੇ ਤੋਂ ਬਾਅਦ ਤੁਹਾਨੂੰ ਸਿਹਤ ਸਬੰਧੀ ਪਰੇਸ਼ਾਨੀਆਂ ਤੋਂ ਰਾਹਤ ਮਿਲੇਗੀ। ਇਸ ਲਈ ਕਿਹਾ ਜਾ ਸਕਦਾ ਹੈ ਕਿ ਸਾਲ ਦਾ ਦੂਜਾ ਹਿੱਸਾ ਸਿਹਤ ਦੇ ਹਿਸਾਬ ਨਾਲ ਤੁਹਾਡੇ ਲਈ ਜ਼ਿਆਦਾ ਅਨੁਕੂਲ ਰਹੇਗਾ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਕੁੰਭ ਰਾਸ਼ੀਫਲ 2025

ਮੀਨ ਰਾਸ਼ੀ

ਅੰਤ ਵਿੱਚ ਮੀਨ ਰਾਸ਼ੀ ਦੇ ਜਾਤਕਾਂ ਦੀ ਸਿਹਤ ਬਾਰੇ ਗੱਲ ਕਰੀਏ ਤਾਂ ਸਿਹਤ ਰਾਸ਼ੀਫਲ ਦੇ ਅਨੁਸਾਰ ਇਹ ਸਾਲ ਸਿਹਤ ਦੇ ਪੱਖ ਤੋਂ ਥੋੜਾ ਕਮਜ਼ੋਰ ਰਹੇਗਾ। ਇਸ ਲਈ ਤੁਹਾਨੂੰ ਆਪਣੀ ਸਿਹਤ ਵੱਲ ਜ਼ਿਆਦਾ ਧਿਆਨ ਦੇਣ ਦੀ ਸਲਾਹ ਦਿੱਤੀ ਜਾ ਰਹੀ ਹੈ। ਜਨਵਰੀ ਤੋਂ ਲੈ ਕੇ ਮਈ ਮਹੀਨੇ ਤੱਕ ਰਾਹੂ-ਕੇਤੂ ਦਾ ਗੋਚਰ ਤੁਹਾਡੇ ਪਹਿਲੇ ਘਰ 'ਤੇ ਪ੍ਰਭਾਵ ਪਵੇਗਾ, ਜੋ ਤੁਹਾਡੀ ਸਿਹਤ ਦੇ ਲਈ ਨਕਾਰਾਤਮਕ ਸੰਕੇਤ ਦੇ ਰਿਹਾ ਹੈ, ਖਾਸ ਕਰਕੇ ਮੀਨ ਰਾਸ਼ੀ ਦੇ ਉਨ੍ਹਾਂ ਜਾਤਕਾਂ ਦੇ ਲਈ ਜਿਹੜੇ ਪਹਿਲਾਂ ਹੀ ਗੈਸ ਆਦਿ ਦੀ ਪਰੇਸ਼ਾਨੀ ਤੋਂ ਗੁਜ਼ਰ ਰਹੇ ਹਨ। ਮਾਰਚ ਤੋਂ ਬਾਅਦ ਸ਼ਨੀ ਦਾ ਗੋਚਰ ਤੁਹਾਡੇ ਪਹਿਲੇ ਘਰ ਵਿੱਚ ਹੋ ਜਾਵੇਗਾ ਅਤੇ ਸ਼ਨੀ ਪੂਰੇ ਸਾਲ ਭਰ ਇੱਥੇ ਰਹਿਣਗੇ, ਜਿਸ ਕਾਰਨ ਤੁਹਾਡੀ ਸਿਹਤ ਕਦੇ-ਕਦਾਈਂ ਖਰਾਬ ਹੋ ਸਕਦੀ ਹੈ। ਸਿਹਤ ਰਾਸ਼ੀਫਲ 2025 ਦੇ ਅਨੁਸਾਰ, ਇਸ ਦੌਰਾਨ ਤੁਹਾਨੂੰ ਆਪਣੇ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਪਵੇਗਾ, ਆਪਣੇ ਸੁਭਾਅ ਨੂੰ ਸੁਧਾਰਨਾ ਪਵੇਗਾ ਅਤੇ ਆਪਣੀ ਫਿੱਟਨੈੱਸ ਵੱਲ ਧਿਆਨ ਦੇਣਾ ਪਵੇਗਾ। ਇਸ ਸਾਲ ਤੁਹਾਨੂੰ ਮੋਢੇ ਅਤੇ ਪਿੱਠ ਨਾਲ ਸਬੰਧਤ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਹਾਲਤ ਵਿੱਚ, ਯੋਗਾ ਅਤੇ ਧਿਆਨ ਦਾ ਸਹਾਰਾ ਲੈ ਕੇ ਤੁਸੀਂ ਆਪਣੀ ਸਿਹਤ ਨੂੰ ਬਿਹਤਰ ਬਣਾ ਸਕਦੇ ਹੋ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਮੀਨ ਰਾਸ਼ੀਫਲ 2025

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ਼ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1. 2025 ਵਿੱਚ ਕਿਹੜੀ ਰਾਸ਼ੀ ਭਾਗਾਂ ਭਰੀ ਰਹੇਗੀ?

ਸਿਹਤ ਦੇ ਹਵਾਲੇ ਤੋਂ ਮਕਰ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ ਅਨੁਕੂਲ ਨਤੀਜੇ ਮਿਲਣਗੇ ਅਤੇ ਤੁਹਾਡੀ ਸਿਹਤ ਪਿਛਲੇ ਸਾਲ ਦੀ ਤੁਲਨਾ ਵਿੱਚ ਅਨੁਕੂਲ ਰਹੇਗੀ।

2. ਕੰਨਿਆ ਰਾਸ਼ੀ ਦੀ ਸਿਹਤ ਸਾਲ 2025 ਵਿੱਚ ਕਿਹੋ-ਜਿਹੀ ਰਹੇਗੀ?

2025 ਵਿੱਚ ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਮਿਲੇ-ਜੁਲੇ ਨਤੀਜੇ ਮਿਲਣਗੇ। ਇਸ ਸਾਲ ਤੁਹਾਨੂੰ ਆਪਣੀਆਂ ਪਿਛਲੀ ਬਿਮਾਰੀਆਂ ਅਤੇ ਪਰੇਸ਼ਾਨੀਆਂ ਤੋਂ ਰਾਹਤ ਮਿਲੇਗੀ।

3. ਕੁੰਭ ਰਾਸ਼ੀ ਨੂੰ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ?

ਕੁੰਭ ਰਾਸ਼ੀ ਦੇ ਜਾਤਕਾਂ ਨੂੰ ਅਕਸਰ ਮੋਚ, ਪੇਟ ਦਾ ਦਰਦ, ਖੂਨ ਦੀ ਕਮੀ, ਖੁਜਲੀ, ਚਮੜੀ ਦਾ ਰੋਗ, ਦਿਲ ਦਾ ਰੋਗ, ਗੰਜਾਪਣ ਆਦਿ ਦੀ ਸਮੱਸਿਆ ਹੋ ਸਕਦੀ ਹੈ।

4. 2025 ਵਿੱਚ ਮੀਨ ਰਾਸ਼ੀ ਦੀ ਸਿਹਤ ਕਿਹੋ-ਜਿਹੀ ਰਹੇਗੀ?

2025 ਸਿਹਤ ਰਾਸ਼ੀਫਲ ਦੇ ਅਨੁਸਾਰ, ਇਹ ਸਾਲ ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਸਿਹਤ ਦੇ ਹਵਾਲੇ ਤੋਂ ਥੋੜਾ ਕਮਜ਼ੋਰ ਰਹੇਗਾ।

Talk to Astrologer Chat with Astrologer