ਗੁਰੂ ਗੋਚਰ 2025

Author: Charu Lata | Updated Tue, 27 Aug 2024 04:04 PM IST

ਗੁਰੂ ਗੋਚਰ 2025 ਵਿੱਚ ਅਸੀਂ ਨਵੇਂ ਸਾਲ ਵਿੱਚ ਬ੍ਰਹਸਪਤੀ ਦੇ ਗੋਚਰ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਗੁਰੂ ਗ੍ਰਹਿ ਨੂੰ ਬ੍ਰਹਸਪਤੀ ਜਾਂ ਦੇਵ ਗੁਰੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹਨਾਂ ਨੂੰ ਵੈਦਿਕ ਜੋਤਿਸ਼ ਵਿੱਚ ਸਭ ਤੋਂ ਜਿਆਦਾ ਸ਼ੁਭ ਗ੍ਰਹਿ ਹੋਣ ਦੀ ਮਾਨਤਾ ਪ੍ਰਾਪਤ ਹੈ। ਅਜਿਹੀ ਮਾਨਤਾ ਹੈ ਕਿ ਬ੍ਰਹਸਪਤੀ ਆਪਣੇ ਪੰਜਵੀਂ, ਸੱਤਵੀਂ ਜਾਂ ਨੌਵੀਂ ਦ੍ਰਿਸ਼ਟੀ ਨਾਲ ਜਿਸ ਘਰ ਨੂੰ ਵੀ ਦੇਖਦੇ ਹਨ, ਉਸ ਉੱਤੇ ਉਹਨਾਂ ਦੀ ਅੰਮ੍ਰਿਤ ਸਮਾਨ ਦ੍ਰਿਸ਼ਟੀ ਉਸ ਘਰ ਦੇ ਫਲ਼ਾਂ ਵਿੱਚ ਚੰਗਾ ਵਾਧਾ ਕਰਦੀ ਹੈ। ਦੇਵ ਗੁਰੂ ਬ੍ਰਹਸਪਤੀ ਸ਼ੁੱਕਰ ਦੇ ਸੁਆਮਿੱਤਵ ਵਾਲ਼ੀ ਬ੍ਰਿਸ਼ਭ ਰਾਸ਼ੀ ਵਿੱਚ ਪਿਛਲੇ ਸਾਲ ਤੋਂ ਗੋਚਰ ਕਰ ਰਹੇ ਹਨ ਅਤੇ ਹੁਣ 15 ਮਈ 2025 ਨੂੰ ਬ੍ਰਿਸ਼ਭ ਰਾਸ਼ੀ ਤੋਂ ਨਿੱਕਲ ਕੇ ਸਵੇਰੇ 2:30 ਵਜੇ ਬੁੱਧ ਦੇ ਸੁਆਮਿੱਤਵ ਵਾਲ਼ੀ ਮਿਥੁਨ ਰਾਸ਼ੀ ਵਿੱਚ ਗੋਚਰ ਕਰਨਗੇ।


ਭਵਿੱਖ ਨਾਲ਼ ਜੁੜੀ ਹੋਈ ਕਿਸੇ ਵੀ ਸਮੱਸਿਆ ਦਾ ਹੱਲ ਮਿਲੇਗਾ ਵਿਦਵਾਨ ਜੋਤਸ਼ੀਆਂ ਨਾਲ਼ ਗੱਲ ਕਰਕੇ

ਗੁਰੂ ਬ੍ਰਹਸਪਤੀ ਦਾ ਗੋਚਰ ਲਗਭਗ 13 ਮਹੀਨਿਆਂ ਤੱਕ ਇੱਕ ਰਾਸ਼ੀ ਵਿੱਚ ਹੋਣ ਦੇ ਕਾਰਨ ਇਹ ਸ਼ਨੀ ਤੋਂ ਬਾਅਦ ਦੂਜਾ ਹੌਲ਼ੀ ਗਤੀ ਨਾਲ ਚੱਲਣ ਵਾਲਾ ਗ੍ਰਹਿ ਹੈ। ਬ੍ਰਹਸਪਤੀ ਗ੍ਰਹਿ ਨੂੰ ਦੇਵਤਾਵਾਂ ਦਾ ਗੁਰੂ ਵੀ ਕਿਹਾ ਜਾਂਦਾ ਹੈ। ਇਹ ਸਰਗੀਕ ਰੂਪ ਨਾਲ ਸ਼ੁਭ ਗ੍ਰਹਿ ਹੈ। ਇਸ ਤੋਂ ਇਲਾਵਾ ਇਹ ਧਨੂੰ ਰਾਸ਼ੀ ਅਤੇ ਮੀਨ ਰਾਸ਼ੀ ਦਾ ਸੁਆਮੀ ਵੀ ਹੈ। ਗੁਰੂ ਗ੍ਰਹਿ ਕਰਕ ਰਾਸ਼ੀ ਵਿੱਚ ਆਪਣੀ ਉੱਚ ਸਥਿਤੀ ਵਿੱਚ ਹੁੰਦੇ ਹਨ ਅਤੇ ਮਕਰ ਰਾਸ਼ੀ ਵਿੱਚ ਆਪਣੀ ਨੀਚ ਸਥਿਤੀ ਵਿੱਚ ਮੰਨੇ ਜਾਂਦੇ ਹਨ। ਇੱਕ ਅਨੁਕੂਲ ਬ੍ਰਹਸਪਤੀ ਜਾਤਕ ਨੂੰ ਜੀਵਨ ਵਿੱਚ ਸੰਤਾਨ ਸੁੱਖ, ਘਰ, ਪੈਸਾ, ਖੁਸ਼ਹਾਲੀ, ਉੱਤਮ ਸ਼ਾਦੀਸ਼ੁਦਾ ਜੀਵਨ ਆਦਿ ਵਰਗੀਆਂ ਸਭ ਚੀਜ਼ਾਂ ਪ੍ਰਦਾਨ ਕਰਦੇ ਹਨ ਅਤੇ ਜਾਤਕ ਨੂੰ ਸਮਾਜ ਵਿੱਚ ਮਾਣ-ਸਨਮਾਨ ਪ੍ਰਦਾਨ ਕਰਦੇ ਹਨ।

Click here to read in English: Jupiter Transit 2025

ਸਾਲ 2025 ਦੇ ਦੌਰਾਨ ਦੇਵ ਗੁਰੂ ਬ੍ਰਹਸਪਤੀ ਮਈ ਦੇ ਮਹੀਨੇ ਵਿੱਚ ਮਿਥੁਨ ਰਾਸ਼ੀ ਵਿੱਚ ਗੋਚਰ ਕਰਨਗੇ। 19 ਅਕਤੂਬਰ 2025 ਨੂੰ ਦੁਪਹਿਰ 12:57 ਵਜੇ ਬ੍ਰਹਸਪਤੀ ਮਹਾਰਾਜ ਮਿਥੁਨ ਰਾਸ਼ੀ ਤੋਂ ਨਿੱਕਲ਼ ਕੇ ਚੰਦਰਮਾ ਦੇ ਸੁਆਮਿੱਤਵ ਵਾਲ਼ੀ ਕਰਕ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ, ਜਿਸ ਵਿੱਚ ਉਹ ਆਪਣੀ ਉੱਚ ਸਥਿਤੀ ਵਿੱਚ ਹੁੰਦੇ ਹਨ ਅਤੇ ਇਸੇ ਕਰਕ ਰਾਸ਼ੀ ਵਿੱਚ 11 ਨਵੰਬਰ 2025 ਨੂੰ ਸ਼ਾਮ 6:31 ਵਜੇ ਬ੍ਰਹਸਪਤੀ ਮਹਾਰਾਜ ਵੱਕਰੀ ਹੋ ਜਾਣਗੇ ਅਤੇ ਫੇਰ ਵੱਕਰੀ ਸਥਿਤੀ ਵਿੱਚ 4 ਦਸੰਬਰ 2025 ਨੂੰ ਰਾਤ 8:39 ਵਜੇ ਮਿਥੁਨ ਰਾਸ਼ੀ ਵਿੱਚ ਇੱਕ ਵਾਰ ਦੁਬਾਰਾ ਪ੍ਰਵੇਸ਼ ਕਰਨਗੇ। ਇਸ ਤਰ੍ਹਾਂ 2025 ਦੇ ਦੌਰਾਨ ਦੇਵ ਗੁਰੂ ਬ੍ਰਹਸਪਤੀ ਬ੍ਰਿਸ਼ਭ ਰਾਸ਼ੀ ਤੋਂ ਨਿੱਕਲ਼ ਕੇ ਮਿਥੁਨ ਰਾਸ਼ੀ, ਫੇਰ ਮਿਥੁਨ ਰਾਸ਼ੀ ਤੋਂ ਨਿੱਕਲ਼ ਕੇ ਕਰਕ ਰਾਸ਼ੀ ਅਤੇ ਫੇਰ ਕਰਕ ਰਾਸ਼ੀ ਤੋਂ ਨਿੱਕਲ਼ ਕੇ ਵੱਕਰੀ ਸਥਿਤੀ ਵਿੱਚ ਮਿਥੁਨ ਰਾਸ਼ੀ ਵਿੱਚ ਪ੍ਰਵੇਸ਼ ਕਰਣਗੇ।

ਇਸ ਦੌਰਾਨ ਜਦੋਂ ਬ੍ਰਹਸਪਤੀ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਵੇਗਾ, ਤਾਂ 9 ਜੂਨ 2025 ਨੂੰ ਸ਼ਾਮ 4:12 ਤੋਂ ਬ੍ਰਹਸਪਤੀ ਅਸਤ ਸਥਿਤੀ ਵਿੱਚ ਆਓਣਗੇ, ਜਿਸ ਨੂੰ ਬ੍ਰਹਸਪਤੀ ਤਾਰਾ ਡੁੱਬਣਾ ਵੀ ਕਹਿੰਦੇ ਹਨ ਅਤੇ 9 ਜੁਲਾਈ 2025 ਨੂੰ ਰਾਤ 10:50 ਵਜੇ ਇਹ ਆਪਣੀ ਉਦੇ ਸਥਿਤੀ ਵਿੱਚ ਆ ਜਾਣਗੇ, ਜਿਸ ਨੂੰ ਬ੍ਰਹਸਪਤੀ ਤਾਰਾ ਉਦੇ ਵੀ ਕਹਿੰਦੇ ਹਨ।

ਧਿਆਨ ਦੇਣ ਵਾਲੀ ਗੱਲ ਹੈ ਕਿ ਬ੍ਰਹਸਪਤੀ ਦੇ ਅਸਤ ਹੋਣ ਦੀ ਸਥਿਤੀ ਅਨੁਕੂਲ ਨਹੀਂ ਮੰਨੀ ਜਾਂਦੀ ਅਤੇ ਇਸ ਦੌਰਾਨ ਕੋਈ ਵੀ ਸ਼ੁਭ ਕੰਮ ਕਰਨ ਨੂੰ ਮਨਾ ਕੀਤਾ ਜਾਂਦਾ ਹੈ, ਕਿਉਂਕਿ ਬ੍ਰਹਸਪਤੀ ਸਭ ਸ਼ੁਭ ਕਾਰਜਾਂ ਨੂੰ ਕਰਨ ਵਾਲੇ ਹਨ। ਉਹਨਾਂ ਦੇ ਅਸਤ ਹੋਣ ‘ਤੇ ਇਹਨਾਂ ਕਾਰਜਾਂ ਜਿਵੇਂ ਕਿ ਵਿਆਹ ਆਦਿ ਸ਼ੁਭ ਕੰਮਾਂ ਉੱਤੇ ਰੋਕ ਲੱਗ ਜਾਂਦੀ ਹੈ।

ਮਿਥੁਨ ਰਾਸ਼ੀ ਵਿੱਚ ਆ ਕੇ ਬ੍ਰਹਸਪਤੀ ਮਿਥੁਨ ਰਾਸ਼ੀ ਵਾਲ਼ਿਆਂ ਲਈ ਖਾਸ ਤੌਰ ‘ਤੇ ਪ੍ਰਭਾਵਸ਼ਾਲੀ ਗ੍ਰਹਿ ਬਣ ਜਾਣਗੇ ਅਤੇ ਉਥੋਂ ਤੁਲਾ ਰਾਸ਼ੀ, ਆਪਣੀ ਧਨੂੰ ਰਾਸ਼ੀ ਅਤੇ ਕੁੰਭ ਰਾਸ਼ੀ ਉੱਤੇ ਆਪਣੀ ਅੰਮ੍ਰਿਤ ਵਰਗੀ ਦ੍ਰਿਸ਼ਟੀ ਸੁੱਟਣਗੇ, ਜਿਸ ਨਾਲ ਨਾ ਕੇਵਲ ਇਹਨਾਂ ਰਾਸ਼ੀ ਵਾਲ਼ਿਆਂ ਨੂੰ, ਬਲਕਿ ਹੋਰ ਰਾਸ਼ੀ ਦੇ ਜਾਤਕਾਂ ਨੂੰ ਜੀਵਨ ਵਿੱਚ ਵੱਖ-ਵੱਖ ਤਰ੍ਹਾਂ ਦੇ ਸ਼ੁਭ-ਅਸ਼ੁਭ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ।

ਬ੍ਰਹਸਪਤੀ ਮਹਾਰਾਜ ਇੱਕ ਸ਼ੁਭ ਗ੍ਰਹਿ ਹੈ, ਜੋ ਜਾਤਕ ਦੇ ਜੀਵਨ ਵਿੱਚ ਸ਼ੁਭਤਾ ਲੈ ਕੇ ਆਉਂਦੇ ਹਨ। ਇਹ ਸਾਨੂੰ ਸਮਾਜਿਕ ਮਾਨਤਾਵਾਂ, ਧਰਮ, ਅਧਿਆਤਮ ਆਦਿ ਨਾਲ ਜੋੜਦੇ ਹਨ ਅਤੇ ਸਾਡੇ ਅੰਦਰ ਧਰਮ ਦਾ ਵਾਧਾ ਕਰਦੇ ਹਨ। ਇਹ ਸਾਨੂੰ ਸਹੀ-ਗਲਤ ਦਾ ਪਾਠ ਪੜ੍ਹਾਉਂਦੇ ਹਨ ਅਤੇ ਦੱਸਦੇ ਹਨ ਕਿ ਸਾਨੂੰ ਆਪਣੇ ਸੰਸਕਾਰਾਂ ਅਤੇ ਸੰਸਕ੍ਰਿਤੀ ਨੂੰ ਯਾਦ ਰੱਖਦੇ ਹੋਏ ਜੀਵਨ ਵਿੱਚ ਚੰਗਾ ਤਾਲਮੇਲ ਰੱਖਣਾ ਚਾਹੀਦਾ ਹੈ, ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨ ਲਈ ਅਸੀਂ ਤਿਆਰ ਰਹਿ ਸਕੀਏ। ਗੁਰੂ ਗੋਚਰ 2025 ਦੇ ਇਸ ਖਾਸ ਲੇਖ ਵਿੱਚ ਤੁਸੀਂ ਜਾਣੋਗੇ ਕਿ ਬ੍ਰਹਸਪਤੀ ਗੋਚਰ 2025 ਦਾ ਤੁਹਾਡੀ ਰਾਸ਼ੀ ਦੇ ਅਨੁਸਾਰ ਤੁਹਾਡੇ ਜੀਵਨ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਵੇਗਾ, ਤੁਹਾਡੇ ਜੀਵਨ ਦੇ ਕਿਹੜੇ ਵਿਸ਼ੇਸ਼ ਖੇਤਰਾਂ ਉੱਤੇ ਇਸ ਗੁਰੂ ਗੋਚਰ ਦਾ ਪ੍ਰਭਾਵ ਪਵੇਗਾ ਅਤੇ ਤੁਹਾਨੂੰ ਕਿਹੜੇ ਖੇਤਰਾਂ ਵਿੱਚ ਚੰਗੇ ਅਤੇ ਬੁਰੇ ਪ੍ਰਭਾਵ ਮਿਲ ਸਕਦੇ ਹਨ। ਇਸ ਦੇ ਨਾਲ ਹੀ ਤੁਸੀਂ ਇਹ ਵੀ ਜਾਣ ਸਕੋਗੇ ਕਿ ਗੁਰੂ ਗ੍ਰਹਿ ਦੀ ਅਨੁਕੂਲਤਾ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਇਸ ਸਾਲ ਕੀ ਉਪਾਅ ਕਰਨੇ ਚਾਹੀਦੇ ਹਨ। ਤਾਂ ਚੱਲੋ ਆਓ, ਅੱਗੇ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕਰੀਏ ਕਿ ਨਵੇਂ ਸਾਲ ਵਿੱਚ ਗੁਰੂ ਦੇ ਗੋਚਰ ਦਾ ਤੁਹਾਡੀ ਰਾਸ਼ੀ ਉੱਤੇ ਕੀ ਪ੍ਰਭਾਵ ਪਵੇਗਾ।

ਮੇਖ਼ ਰਾਸ਼ੀਫਲ

ਮੇਖ਼ ਰਾਸ਼ੀ ਵਿੱਚ ਗੁਰੂ ਦੇਵ ਕਿਸਮਤ ਦੇ ਸਥਾਨ ਅਰਥਾਤ ਨੌਵੇਂ ਘਰ ਅਤੇ ਖਰਚੇ ਦੇ ਸਥਾਨ ਅਰਥਾਤ ਬਾਰ੍ਹਵੇਂ ਘਰ ਦੇ ਸੁਆਮੀ ਹਨ ਅਤੇ ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਦਾ ਗੋਚਰ ਹੋਣ ਨਾਲ ਇਹ ਤੁਹਾਡੀ ਰਾਸ਼ੀ ਤੋਂ ਤੀਜੇ ਘਰ ਵਿੱਚ ਗੋਚਰ ਕਰਨਗੇ। ਬ੍ਰਹਸਪਤੀ ਦੇ ਇਸ ਗੋਚਰ ਦੇ ਪ੍ਰਭਾਵ ਨਾਲ ਤੁਹਾਡੇ ਅੰਦਰ ਆਲਸ ਵਧੇਗਾ, ਜਿਸ ਨਾਲ ਤੁਸੀਂ ਆਪਣੇ ਕੰਮਾਂ ਨੂੰ ਟਾਲ਼ਦੇ ਰਹੋਗੇ ਅਤੇ ਇਸ ਨਾਲ ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਅਤੇ ਜੀਵਨ ਦੇ ਹੋਰ ਖੇਤਰਾਂ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਤੁਹਾਨੂੰ ਇਹਨਾਂ ਸਮੱਸਿਆਵਾਂ ਤੋਂ ਬਚਣ ਲਈ ਆਲਸ ਤਿਆਗ ਕੇ ਮਿਹਨਤ ਕਰਨ ਉੱਤੇ ਜ਼ੋਰ ਦੇਣਾ ਪਵੇਗਾ। ਤੁਸੀਂ ਧਰਮ-ਕਰਮ ਦੇ ਮਾਮਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਓਗੇ। ਧਾਰਮਿਕ ਯਾਤਰਾਵਾਂ ਬਹੁਤ ਹੋਣਗੀਆਂ। ਮਿੱਤਰਾਂ ਦਾ ਸਹਿਯੋਗ ਤੁਹਾਡੇ ਨਾਲ ਰਹੇਗਾ ਅਤੇ ਤੁਸੀਂ ਉਹਨਾਂ ਦੇ ਨਾਲ ਵਧੀਆ ਸਥਾਨਾਂ ਉੱਤੇ ਘੁੰਮਣ ਜਾਓਗੇ। ਤੁਹਾਡੇ ਭੈਣਾਂ-ਭਰਾਵਾਂ ਨਾਲ ਸਬੰਧ ਮਜ਼ਬੂਤ ਬਣਨਗੇ। ਇਸ ਨਾਲ ਤੁਹਾਨੂੰ ਖੁਸ਼ੀ ਮਹਿਸੂਸ ਹੋਵੇਗੀ। ਕਾਰੋਬਾਰ ਵਿੱਚ ਤਰੱਕੀ ਦੀ ਸੰਭਾਵਨਾ ਬਣੇਗੀ। ਗੁਰੂ ਗੋਚਰ 2025 ਲੇਖ ਦੇ ਅਨੁਸਾਰ, ਬ੍ਰਹਸਪਤੀ ਮਹਾਰਾਜ ਦੀ ਦ੍ਰਿਸ਼ਟੀ ਸੱਤਵੇਂ ਘਰ, ਨੌਵੇਂ ਘਰ ਅਤੇ ਇਕਾਦਸ਼ ਘਰ ਉੱਤੇ ਹੋਣ ਨਾਲ ਕਾਰੋਬਾਰ ਵਿੱਚ ਤਰੱਕੀ ਹੋਵੇਗੀ। ਸ਼ਾਦੀਸ਼ੁਦਾ ਜੀਵਨ ਵਿੱਚ ਪ੍ਰੇਮ ਵਧੇਗਾ। ਆਪਸੀ ਸਬੰਧਾਂ ਵਿੱਚ ਚੱਲ ਰਹੀਆਂ ਸਮੱਸਿਆਵਾਂ ਦੂਰ ਹੋਣਗੀਆਂ। ਕਾਰੋਬਾਰ ਦਾ ਵਿਸਥਾਰ ਹੋ ਸਕਦਾ ਹੈ ਅਤੇ ਆਮਦਨ ਵਿੱਚ ਚੰਗਾ ਵਾਧਾ ਹੋਣ ਦੀ ਸੰਭਾਵਨਾ ਵਧੇਗੀ। ਸਮਾਜਿਕ ਦਾਇਰੇ ਵਿੱਚ ਵਾਧਾ ਹੋਵੇਗਾ। ਸਮਾਜ ਵਿੱਚ ਤੁਹਾਡਾ ਮਾਣ-ਸਨਮਾਣ ਵਧੇਗਾ। ਪਿਤਾ ਨਾਲ ਸਬੰਧ ਮਧੁਰ ਬਣਨਗੇ। 19 ਅਕਤੂਬਰ ਨੂੰ ਜਦੋਂ ਬ੍ਰਹਸਪਤੀ ਕਰਕ ਰਾਸ਼ੀ ਵਿੱਚ ਕੁਝ ਸਮੇਂ ਦੇ ਲਈ ਆਓਣਗੇ, ਤਾਂ ਪਰਿਵਾਰ ਵਿੱਚ ਖੁਸ਼ੀਆਂ ਅਤੇ ਕੋਈ ਪੂਜਾ ਜਿਵੇਂ ਸ਼ੁਭ ਕਾਰਜ ਜਾਂ ਕਿਸੇ ਦਾ ਵਿਆਹ ਆਦਿ ਪ੍ਰੋਗਰਾਮ ਆਯੋਜਿਤ ਹੋ ਸਕਦੇ ਹਨ। ਇਸ ਤੋਂ ਬਾਅਦ ਦਸੰਬਰ ਦੇ ਮਹੀਨੇ ਵਿੱਚ ਬ੍ਰਹਸਪਤੀ ਵੱਕਰੀ ਸਥਿਤੀ ਵਿੱਚ ਜਦੋਂ ਤੀਜੇ ਘਰ ਵਿੱਚ ਆ ਜਾਣਗੇ, ਤਾਂ ਭੈਣਾਂ-ਭਰਾਵਾਂ ਨਾਲ ਸਬੰਧਾਂ ਵਿੱਚ ਕੜਵਾਹਟ ਵੱਧ ਸਕਦੀ ਹੈ ਅਤੇ ਕਾਰਜ ਖੇਤਰ ਵਿੱਚ ਸਹਿਕਰਮੀਆਂ ਦਾ ਵਿਵਹਾਰ ਪਰੇਸ਼ਾਨ ਕਰ ਸਕਦਾ ਹੈ। ਇਸ ਲਈ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ।

ਉਪਾਅ: ਵੀਰਵਾਰ ਦੇ ਦਿਨ ਉੱਤਮ ਗੁਣਵੱਤਾ ਵਾਲਾ ਪੀਲ਼ਾ ਪੁਖਰਾਜ ਜਾਂ ਸੁਨਹਿਰਾ ਰਤਨ ਸੋਨੇ ਦੀ ਅੰਗੂਠੀ ਵਿੱਚ ਜੜਵਾ ਕੇ ਆਪਣੀ ਤਰਜਨੀ ਉਂਗਲ਼ ਵਿੱਚ ਧਾਰਣ ਕਰੋ।

ਬ੍ਰਿਸ਼ਭ ਰਾਸ਼ੀਫਲ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਗੁਰੂ ਦੇਵ ਨੂੰ ਅੱਠਵੇਂ ਘਰ ਅਤੇ ਇਕਾਦਸ਼ ਘਰ ਦਾ ਸੁਆਮੀ ਮੰਨਿਆ ਜਾਂਦਾ ਹੈ ਅਤੇ ਮਿਥੁਨ ਰਾਸ਼ੀ ਵਿੱਚ ਗੁਰੂ ਦਾ ਗੋਚਰ ਹੋਣ ਨਾਲ ਇਹ ਤੁਹਾਡੀ ਰਾਸ਼ੀ ਦੇ ਦੂਜੇ ਘਰ ਵਿੱਚ ਪ੍ਰਵੇਸ਼ ਕਰਣਗੇ। ਗੁਰੂ ਗੋਚਰ 2025 ਲੇਖ ਦੇ ਅਨੁਸਾਰ, ਬ੍ਰਹਸਪਤੀ ਦੇ ਇਸ ਗੋਚਰ ਦੇ ਪ੍ਰਭਾਵ ਨਾਲ ਤੁਹਾਡੀ ਬਾਣੀ ਵਿੱਚ ਗੰਭੀਰਤਾ ਰਹੇਗੀ। ਲੋਕ ਤੁਹਾਡੀਆਂ ਗੱਲਾਂ ਨੂੰ ਧਿਆਨ ਨਾਲ ਸੁਣਨਗੇ ਅਤੇ ਪਹਿਲ ਦੇਣਗੇ। ਲੋਕ ਤੁਹਾਡੇ ਤੋਂ ਸਲਾਹ ਮੰਗਣਗੇ। ਪਰਿਵਾਰਕ ਜੀਵਨ ਵਿੱਚ ਸੁੱਖ-ਸੰਤੁਸ਼ਟੀ ਰਹੇਗੀ। ਪਰ ਪੈਸਾ ਇਕੱਠਾ ਕਰਨ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਤੁਸੀਂ ਆਪਣੀ ਆਮਦਨ ਦਾ ਕੁਝ ਹਿੱਸਾ ਬੱਚਤ ਯੋਜਨਾਵਾਂ ਵਿੱਚ ਨਿਵੇਸ਼ ਕਰ ਸਕਦੇ ਹੋ। ਇਥੋਂ ਬ੍ਰਹਸਪਤੀ ਦੀ ਦ੍ਰਿਸ਼ਟੀ ਛੇਵੇਂ ਘਰ, ਅੱਠਵੇਂ ਘਰ ਅਤੇ ਦਸਵੇਂ ਘਰ ਉੱਤੇ ਰਹੇਗੀ, ਜਿਸ ਨਾਲ ਜੱਦੀ ਕਾਰੋਬਾਰ ਵਿੱਚ ਤਰੱਕੀ ਹੋਵੇਗੀ। ਤੁਸੀਂ ਆਪਣੇ ਪਰਿਵਾਰ ਦੇ ਨਾਲ ਕਾਰੋਬਾਰ ਕਰਦੇ ਹੋ, ਤਾਂ ਖਾਸ ਤਰੱਕੀ ਪ੍ਰਾਪਤ ਕਰਨ ਦੀ ਸੰਭਾਵਨਾ ਬਣੇਗੀ। ਨੌਕਰੀ ਕਰਨ ਵਾਲੇ ਜਾਤਕਾਂ ਨੂੰ ਵੀ ਉੱਤਮ ਲਾਭ ਦੀ ਸੰਭਾਵਨਾ ਬਣੇਗੀ। ਤੁਸੀਂ ਧਰਮ-ਕਰਮ ਦੀਆਂ ਗਤੀਵਿਧੀਆਂ ਕਰੋਗੇ, ਸਹੁਰੇ ਪੱਖ ਨਾਲ ਸਬੰਧ ਮਜ਼ਬੂਤ ਹੋਣਗੇ ਅਤੇ ਉਹਨਾਂ ਵੱਲੋਂ ਧਨ-ਲਾਭ ਅਤੇ ਅਨੇਕਾਂ ਪ੍ਰਕਾਰ ਦੀ ਮਦਦ ਮਿਲ ਸਕਦੀ ਹੈ। ਨੌਕਰੀ ਕਰਨ ਵਾਲੇ ਜਾਤਕਾਂ ਨੂੰ ਵੀ ਉੱਤਮ ਲਾਭ ਦੀ ਸੰਭਾਵਨਾ ਬਣੇਗੀ। ਵਿਰੋਧੀਆਂ ਵੱਲੋਂ ਤੁਹਾਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ। ਅਕਤੂਬਰ ਦੇ ਮਹੀਨੇ ਵਿੱਚ ਜਦੋਂ ਬ੍ਰਹਸਪਤੀ ਮਹਾਰਾਜ ਕਰਕ ਰਾਸ਼ੀ ਵਿੱਚ ਜਾਣਗੇ, ਤਾਂ ਤੁਹਾਡੇ ਤੀਜੇ ਘਰ ਨੂੰ ਪ੍ਰਭਾਵਿਤ ਕਰਣਗੇ, ਜਿਸ ਨਾਲ ਧਾਰਮਿਕ ਯਾਤਰਾਵਾਂ ਦੀ ਸੰਭਾਵਨਾ ਬਣੇਗੀ ਅਤੇ ਪਰਿਵਾਰ ਦੇ ਮੈਂਬਰਾਂ ਦਾ ਸਹਿਯੋਗ ਅਤੇ ਪ੍ਰੇਮ ਮਿਲੇਗਾ। ਕਾਰਜ ਖੇਤਰ ਵਿੱਚ ਸਥਿਤੀ ਚੰਗੀ ਹੋਵੇਗੀ, ਪਰ ਦਸੰਬਰ ਦੇ ਮਹੀਨੇ ਵਿੱਚ ਜਦੋਂ ਵੱਕਰੀ ਸਥਿਤੀ ਵਿੱਚ 4 ਤਰੀਕ ਨੂੰ ਬ੍ਰਹਸਪਤੀ ਦੁਬਾਰਾ ਮਿਥੁਨ ਰਾਸ਼ੀ ਵਿੱਚ ਪ੍ਰਵੇਸ਼ ਕਰਣਗੇ, ਤਾਂ ਬੋਲ-ਬਾਣੀ ਦੀ ਪਰੇਸ਼ਾਨੀ ਤੁਹਾਨੂੰ ਕਾਰਜਾਂ ਵਿੱਚ ਅਸਫਲਤਾ ਦਿਲਵਾ ਸਕਦੀ ਹੈ। ਪਰਿਵਾਰ ਵਿੱਚ ਕੁਝ ਅਸੰਤੁਲਨ ਹੋ ਸਕਦਾ ਹੈ ਅਤੇ ਪੈਸਾ ਇਕੱਠਾ ਕਰਨ ਵਿੱਚ ਸਮੱਸਿਆ ਹੋ ਸਕਦੀ ਹੈ। ਘਰ ਵਿੱਚ ਕਿਸੇ ਬੱਚੇ ਦਾ ਜਨਮ ਹੋ ਸਕਦਾ ਹੈ ਜਾਂ ਕਿਸੇ ਦਾ ਵਿਆਹ ਵੀ ਹੋ ਸਕਦਾ ਹੈ।

ਉਪਾਅ: ਤੁਹਾਨੂੰ ਵੀਰਵਾਰ ਦੇ ਦਿਨ ਪਿੱਪਲ਼ ਦੇ ਰੁੱਖ ਨੂੰ ਬਿਨਾਂ ਛੂਹੇ ਜਲ ਚੜ੍ਹਾਓਣਾ ਚਾਹੀਦਾ ਹੈ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮਿਥੁਨ ਰਾਸ਼ੀਫਲ

ਮਿਥੁਨ ਰਾਸ਼ੀ ਦੇ ਲਈ ਗੁਰੂ ਦੇਵ ਸੱਤਵੇਂ ਘਰ ਅਤੇ ਦਸਵੇਂ ਘਰ ਦੇ ਸੁਆਮੀ ਗ੍ਰਹਿ ਹਨ। ਮਿਥੁਨ ਰਾਸ਼ੀ ਵਿੱਚ ਗੁਰੂ ਦਾ ਗੋਚਰ ਤੁਹਾਡੇ ਲਈ ਖਾਸ ਤੌਰ ‘ਤੇ ਪ੍ਰਭਾਵਸ਼ਾਲੀ ਰਹੇਗਾ, ਕਿਉਂਕਿ ਇਹ ਤੁਹਾਡੀ ਹੀ ਰਾਸ਼ੀ ਵਿੱਚ ਗੋਚਰ ਕਰਣਗੇ। ਇਥੇ ਮੌਜੂਦ ਦੇਵ ਗੁਰੂ ਬ੍ਰਹਸਪਤੀ ਦੀ ਦ੍ਰਿਸ਼ਟੀ ਤੁਹਾਡੇ ਪੰਜਵੇਂ ਘਰ, ਸੱਤਵੇਂ ਘਰ ਅਤੇ ਨੌਵੇਂ ਘਰ ਉੱਤੇ ਹੋਵੇਗੀ, ਜਿਸ ਨਾਲ ਸੰਤਾਨ ਨਾਲ ਸਬੰਧਤ ਸੁਖਦ ਸਮਾਚਾਰਾਂ ਦੀ ਪ੍ਰਾਪਤੀ ਹੋਵੇਗੀ। ਗੁਰੂ ਗੋਚਰ 2025 ਲੇਖ ਦੇ ਅਨੁਸਾਰ, ਜੇਕਰ ਤੁਸੀਂ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹੋ ਤਾਂ ਸੰਤਾਨ ਪ੍ਰਾਪਤੀ ਦਾ ਸੁਪਨਾ ਵੀ ਪੂਰਾ ਹੋ ਸਕਦਾ ਹੈ। ਵਿੱਦਿਆ ਅਧਿਐਨ ਕਰਨ ਵਿੱਚ ਸਫਲਤਾ ਮਿਲੇਗੀ। ਪੜ੍ਹਾਈ ਵਿੱਚ ਮਨਚਾਹੇ ਨਤੀਜੇ ਮਿਲਣਗੇ ਅਤੇ ਤੁਹਾਡਾ ਮਨ ਪੜ੍ਹਾਈ ਵਿੱਚ ਲੱਗੇਗਾ। ਵਿਆਹ ਦੀ ਸੰਭਾਵਨਾ ਬਣੇਗੀ। ਜੇਕਰ ਤੁਸੀਂ ਕੁਆਰੇ ਹੋ, ਤਾਂ ਤੁਹਾਡਾ ਵਿਆਹ ਹੋ ਸਕਦਾ ਹੈ। ਸ਼ਾਦੀਸ਼ੁਦਾ ਜਾਤਕਾਂ ਦੇ ਦੰਪਤੀ ਜੀਵਨ ਦੀਆਂ ਸਮੱਸਿਆਵਾਂ ਵਿੱਚ ਕਮੀ ਆਵੇਗੀ ਅਤੇ ਆਪਸੀ ਤਾਲਮੇਲ ਬਿਹਤਰ ਬਣੇਗਾ, ਜਿਸ ਨਾਲ ਸ਼ਾਦੀਸ਼ੁਦਾ ਜੀਵਨ ਦਾ ਸੁੱਖ ਮਿਲੇਗਾ। ਕਾਰੋਬਾਰ ਵਿੱਚ ਉੱਤਮ ਤਰੱਕੀ ਦੀ ਸੰਭਾਵਨਾ ਬਣੇਗੀ। ਸਮਾਜ ਦੇ ਰਸੂਖਦਾਰ ਅਤੇ ਇੱਜ਼ਤਦਾਰ ਲੋਕਾਂ ਨਾਲ ਤੁਹਾਡੀ ਮੇਲ-ਮੁਲਾਕਾਤ ਹੋਵੇਗੀ, ਜਿਸ ਨਾਲ ਤੁਹਾਨੂੰ ਕਾਰੋਬਾਰ ਵਿੱਚ ਚੰਗਾ ਲਾਭ ਅਤੇ ਸਮਾਜਿਕ ਤੌਰ ‘ਤੇ ਵੀ ਤਰੱਕੀ ਮਿਲੇਗੀ। ਧਾਰਮਿਕ ਕੰਮਾਂ ਵਿੱਚ ਤੁਹਾਨੂੰ ਸਫਲਤਾ ਮਿਲੇਗੀ। ਤੁਸੀਂ ਤਰੱਕੀ ਕਰੋਗੇ ਅਤੇ ਤੁਹਾਡੀਆਂ ਪਰੇਸ਼ਾਨੀਆਂ ਵਿੱਚ ਕਮੀ ਆਵੇਗੀ। ਅਕਤੂਬਰ ਦੇ ਮਹੀਨੇ ਵਿੱਚ ਬ੍ਰਹਸਪਤੀ ਮਹਾਰਾਜ ਦੂਜੇ ਘਰ ਵਿੱਚ ਜਾ ਕੇ ਧਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਣਗੇ। ਧਨ ਇਕੱਠਾ ਕਰਨ ਵਿੱਚ ਲਾਭ ਦੇਣਗੇ ਅਤੇ ਤੁਹਾਡੇ ਕਾਰਜਾਂ ਵਿੱਚ ਹੋਰ ਸਫਲਤਾ ਦੀ ਸੰਭਾਵਨਾ ਬਣਾਓਣਗੇ। ਦਸੰਬਰ ਦੇ ਮਹੀਨੇ ਵਿੱਚ ਵੱਕਰੀ ਸਥਿਤੀ ਵਿੱਚ ਤੁਹਾਡੀ ਰਾਸ਼ੀ ਵਿੱਚ ਬ੍ਰਹਸਪਤੀ ਦਾ ਆਓਣਾ ਸਿਹਤ ਸਬੰਧੀ ਸਮੱਸਿਆਵਾਂ ਨੂੰ ਜਨਮ ਦੇ ਸਕਦਾ ਹੈ ਅਤੇ ਸ਼ਾਦੀਸ਼ੁਦਾ ਸਬੰਧਾਂ ਅਤੇ ਕਾਰੋਬਾਰ ਵਿੱਚ ਉਤਾਰ-ਚੜ੍ਹਾਅ ਦੀ ਸਥਿਤੀ ਦੀ ਸੰਭਾਵਨਾ ਬਣ ਸਕਦੀ ਹੈ।

ਉਪਾਅ: ਵੀਰਵਾਰ ਦੇ ਦਿਨ ਕਿਸੇ ਮੰਦਰ ਵਿੱਚ ਜਾ ਕੇ ਛੋਲਿਆਂ ਦੀ ਦਾਲ਼ ਦਾਨ ਕਰੋ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਕਰਕ ਰਾਸ਼ੀਫਲ

ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਗੁਰੂ ਮਹਾਰਾਜ ਛੇਵੇਂ ਘਰ ਅਤੇ ਨੌਵੇਂ ਘਰ ਦੇ ਸੁਆਮੀ ਹਨ। ਬ੍ਰਹਸਪਤੀ ਤੁਹਾਡੀ ਰਾਸ਼ੀ ਦੇ ਬਾਰ੍ਹਵੇਂ ਘਰ ਵਿੱਚ ਪ੍ਰਵੇਸ਼ ਕਰਣਗੇ। ਇਸ ਤਰਾਂ ਬ੍ਰਹਸਪਤੀ ਦਾ ਬਾਰ੍ਹਵੇਂ ਘਰ ਵਿੱਚ ਜਾਣਾ ਤੁਹਾਡੀ ਚੰਗੇ ਕਾਰਜਾਂ ਵਿੱਚ ਪੈਸਾ ਖਰਚ ਕਰਨ ਦੀ ਪ੍ਰਵਿਰਤੀ ਨੂੰ ਵਧਾਏਗਾ। ਤੁਸੀਂ ਪੂਜਾ-ਪਾਠ, ਧਾਰਮਿਕ ਅਤੇ ਅਧਿਆਤਮਿਕ ਤੀਰਥ ਯਾਤਰਾਵਾਂ ਅਤੇ ਚੰਗੇ ਕਾਰਜ ਕਰੋਗੇ ਅਤੇ ਸਮਾਜ ਦੇ ਹਿੱਤ ਵਿੱਚ ਵੀ ਅਨੇਕਾਂ ਚੰਗੇ ਕਾਰਜ ਕਰੋਗੇ ਅਤੇ ਉਹਨਾਂ ਉੱਤੇ ਪੈਸਾ ਖਰਚ ਕਰੋਗੇ। ਇਸ ਨਾਲ ਨਾ ਕੇਵਲ ਤੁਹਾਨੂੰ ਮਾਨਸਿਕ ਸੰਤੁਸ਼ਟੀ ਮਿਲੇਗੀ, ਬਲਕਿ ਸਮਾਜ ਵਿੱਚ ਵੀ ਤੁਹਾਨੂੰ ਸਨਮਾਣਤ ਦ੍ਰਿਸ਼ਟੀ ਨਾਲ ਦੇਖਿਆ ਜਾਵੇਗਾ। ਧਾਰਮਿਕ ਯਾਤਰਾਵਾਂ ਅਤੇ ਲੰਬੀਆਂ ਯਾਤਰਾਵਾਂ ਦੀ ਮਜ਼ਬੂਤ ਸੰਭਾਵਨਾ ਬਣੇਗੀ। ਜੇਕਰ ਦਿਲ ਤੋਂ ਕੋਸ਼ਿਸ਼ ਕਰ ਰਹੇ ਹੋ, ਤਾਂ ਤੁਹਾਨੂੰ ਵਿਦੇਸ਼ ਜਾਣ ਵਿੱਚ ਵੀ ਸਫਲਤਾ ਮਿਲੇਗੀ ਅਤੇ ਇਸ ਤਰ੍ਹਾਂ ਤੁਸੀਂ ਵਿਦੇਸ਼ ਯਾਤਰਾ ਕਰ ਸਕਦੇ ਹੋ। ਗੁਰੂ ਗੋਚਰ 2025 ਲੇਖ ਦੇ ਅਨੁਸਾਰ, ਇਸ ਦੌਰਾਨ ਤੁਹਾਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਪਵੇਗਾ। ਤੁਹਾਨੂੰ ਚਰਬੀ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਪੇਟ ਦਾ ਰੋਗ ਵੀ ਹੋ ਸਕਦਾ ਹੈ। ਬ੍ਰਹਸਪਤੀ ਮਹਾਰਾਜ ਦੀ ਦ੍ਰਿਸ਼ਟੀ ਤੁਹਾਡੇ ਚੌਥੇ ਘਰ, ਛੇਵੇਂ ਘਰ ਅਤੇ ਅੱਠਵੇਂ ਘਰ ਉੱਤੇ ਹੋਵੇਗੀ, ਜਿਸ ਨਾਲ ਖਰਚੇ ਕੁਝ ਵੱਧ ਸਕਦੇ ਹਨ। ਪਰਿਵਾਰ ਦੇ ਸੁੱਖ ਸੰਸਾਧਨਾਂ ਵਿੱਚ ਵਾਧਾ ਹੋਵੇਗਾ, ਪਰਿਵਾਰਕ ਤਾਲਮੇਲ ਵਧੇਗਾ ਅਤੇ ਤੁਸੀਂ ਘਰੇਲੂ ਮਾਮਲਿਆਂ ਵਿੱਚ ਖੁਸ਼ੀ ਮਹਿਸੂਸ ਕਰੋਗੇ। ਸਹੁਰੇ ਪੱਖ ਤੋਂ ਵੀ ਚੰਗੀਆਂ ਖਬਰਾਂ ਮਿਲਣਗੀਆਂ। ਅਕਤੂਬਰ ਵਿੱਚ ਜਦੋਂ ਬ੍ਰਹਸਪਤੀ ਮਹਾਰਾਜ ਤੁਹਾਡੀ ਰਾਸ਼ੀ ਵਿੱਚ ਪ੍ਰਵੇਸ਼ ਕਰਣਗੇ ਤਾਂ ਤੁਹਾਡੇ ਲਈ ਸੋਨੇ ਉੱਤੇ ਸੁਹਾਗੇ ਦਾ ਸਮਾਂ ਹੋਵੇਗਾ। ਤੁਹਾਨੂੰ ਉੱਤਮ ਵਿੱਦਿਆ, ਉੱਤਮ ਧਨ, ਸੰਤਾਨ, ਸ਼ਾਦੀਸ਼ੁਦਾ ਜੀਵਨ, ਕਾਰੋਬਾਰ ਅਤੇ ਕਿਸਮਤ ਸਭ ਵਿੱਚ ਚੰਗੇ ਨਤੀਜੇ ਮਿਲਣਗੇ ਅਤੇ ਕਿਸਮਤ ਤੁਹਾਨੂੰ ਰਾਜਯੋਗ ਦੇ ਬਰਾਬਰ ਨਤੀਜੇ ਪ੍ਰਦਾਨ ਕਰੇਗੀ। ਦਸੰਬਰ ਵਿੱਚ ਵੱਕਰੀ ਸਥਿਤੀ ਵਿੱਚ ਬ੍ਰਹਸਪਤੀ ਬਾਰ੍ਹਵੇਂ ਘਰ ਵਿੱਚ ਆਓਣ ਨਾਲ ਸਿਹਤ ਸਬੰਧੀ ਸਮੱਸਿਆਵਾਂ ਅਤੇ ਖਰਚਿਆਂ ਨੂੰ ਵਧਾ ਸਕਦੇ ਹਨ।

ਉਪਾਅ: ਵੀਰਵਾਰ ਦੇ ਦਿਨ ਭਗਵਾਨ ਸ਼੍ਰੀ ਹਰੀ ਵਿਸ਼ਣੂੰ ਜੀ ਦੀ ਪੂਜਾ ਕਰੋ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ

ਸਿੰਘ ਰਾਸ਼ੀਫਲ

ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਗੁਰੂ ਬ੍ਰਹਸਪਤੀ ਤੁਹਾਡੇ ਪੰਜਵੇਂ ਘਰ ਅਤੇ ਅੱਠਵੇਂ ਘਰ ਦੇ ਸੁਆਮੀ ਹਨ। ਬ੍ਰਹਸਪਤੀ ਮਹਾਰਾਜ ਤੁਹਾਡੀ ਰਾਸ਼ੀ ਤੋਂ ਇਕਾਦਸ਼ ਘਰ ਵਿੱਚ ਪ੍ਰਵੇਸ਼ ਕਰਣਗੇ। ਇਹ ਤੁਹਾਡੇ ਲਈ ਚੰਗੀ ਸਫਲਤਾ ਦਾ ਸਮਾਂ ਹੋਵੇਗਾ। ਆਰਥਿਕ ਚੁਣੌਤੀਆਂ ਖਤਮ ਹੋਣਗੀਆਂ ਅਤੇ ਧਨ-ਪ੍ਰਾਪਤੀ ਦਾ ਰਸਤਾ ਸੌਖਾ ਹੋਵੇਗਾ। ਤੁਹਾਡੇ ਕੋਲ਼ ਚੰਗੀ ਆਮਦਨ ਆਵੇਗੀ। ਧਨ ਨਾਲ਼ ਜੁੜੀਆਂ ਹੋਈਆਂ ਸਮੱਸਿਆਵਾਂ ਦੂਰ ਹੋਣਗੀਆਂ। ਉੱਥੇ ਬੈਠੇ ਬ੍ਰਹਸਪਤੀ ਮਹਾਰਾਜ ਦੀ ਦ੍ਰਿਸ਼ਟੀ ਤੁਹਾਡੇ ਤੀਜੇ ਘਰ, ਪੰਜਵੇਂ ਘਰ ਅਤੇ ਸੱਤਵੇਂ ਘਰ ‘ਤੇ ਹੋਵੇਗੀ, ਜਿਸ ਨਾਲ਼ ਕੁਆਰੇ ਜਾਤਕਾਂ ਦੇ ਵਿਆਹ ਦੀਆਂ ਸੰਭਾਵਨਾਵਾਂ ਬਣਨਗੀਆਂ। ਪ੍ਰੇਮ ਸਬੰਧਾਂ ਵਿੱਚ ਮਜ਼ਬੂਤੀ ਆਵੇਗੀ। ਸੰਤਾਨ ਦੀ ਤਰੱਕੀ ਹੋਵੇਗੀ। ਜੇਕਰ ਤੁਸੀਂ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹੋ ਤਾਂ ਸੰਤਾਨ ਦੀ ਪ੍ਰਾਪਤੀ ਵੀ ਹੋ ਸਕਦੀ ਹੈ। ਪੜ੍ਹਾਈ ਵਿੱਚ ਤੁਹਾਨੂੰ ਉੱਤਮ ਸਫਲਤਾ ਮਿਲੇਗੀ। ਅਚਾਨਕ ਹੀ ਧਨ-ਲਾਭ ਹੋਣ ਦੀ ਸੰਭਾਵਨਾ ਬਣੇਗੀ। ਕਿਸੇ ਤਰ੍ਹਾਂ ਦੀ ਜਾਇਦਾਦ, ਜੋ ਕਿਸੇ ਵਿਰਾਸਤ ਵਿੱਚ ਮਿਲੇ, ਤੁਹਾਨੂੰ ਪ੍ਰਾਪਤ ਹੋ ਸਕਦੀ ਹੈ। ਗੁਪਤ ਧਨ ਪ੍ਰਾਪਤ ਹੋ ਸਕਦਾ ਹੈ। ਭੈਣਾਂ-ਭਰਾਵਾਂ ਦੇ ਲਈ ਵੀ ਇਹ ਸਮਾਂ ਅਨੁਕੂਲ ਰਹੇਗਾ ਅਤੇ ਉਹਨਾਂ ਨਾਲ਼ ਤੁਹਾਡੇ ਸਬੰਧ ਮਧੁਰ ਬਣਨਗੇ। ਅਕਤੂਬਰ ਵਿੱਚ ਜਦੋਂ ਬ੍ਰਹਸਪਤੀ ਮਹਾਰਾਜ ਬਾਰ੍ਹਵੇਂ ਘਰ ਵਿੱਚ ਕਰਕ ਰਾਸ਼ੀ ਵਿੱਚ ਗੋਚਰ ਕਰਣਗੇ, ਤਾਂ ਸਰੀਰਿਕ ਸਮੱਸਿਆਵਾਂ ਨੂੰ ਵਧਾਓਣਗੇ। ਤੁਹਾਡੇ ਖਰਚਿਆਂ ਵਿੱਚ ਵਾਧਾ ਕਰਵਾਓਣਗੇ ਅਤੇ ਦਸੰਬਰ ਵਿੱਚ ਜਦੋਂ ਵੱਕਰੀ ਸਥਿਤੀ ਵਿੱਚ ਇਕਾਦਸ਼ ਘਰ ਵਿੱਚ ਆਓਣਗੇ ਤਾਂ ਧਨ ਪ੍ਰਾਪਤੀ ਦੇ ਲਈ ਤੁਹਾਨੂੰ ਬਹੁਤ ਸਖਤ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਇੱਛਾ ਪੂਰਤੀ ਵਿੱਚ ਦੇਰੀ ਵੀ ਹੋ ਸਕਦੀ ਹੈ।

ਉਪਾਅ: ਵੀਰਵਾਰ ਦੇ ਦਿਨ ਆਪਣੇ ਮੱਥੇ ‘ਤੇ ਹਲਦੀ ਜਾਂ ਕੇਸਰ ਦਾ ਟਿੱਕਾ ਲਗਾਓ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਕੰਨਿਆ ਰਾਸ਼ੀਫਲ

ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਗੁਰੂ ਬ੍ਰਹਸਪਤੀ ਚੌਥੇ ਘਰ ਅਤੇ ਸੱਤਵੇਂ ਘਰ ਦੇ ਸੁਆਮੀ ਹਨ। ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਗ੍ਰਹਿ ਤੁਹਾਡੀ ਰਾਸ਼ੀ ਤੋਂ ਦਸਵੇਂ ਘਰ ਵਿੱਚ ਪ੍ਰਵੇਸ਼ ਕਰਨਗੇ। ਗੁਰੂ ਗੋਚਰ 2025 ਲੇਖ ਦੇ ਅਨੁਸਾਰ, ਇਸ ਦੌਰਾਨ ਤੁਹਾਨੂੰ ਕਾਰਜ ਖੇਤਰ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਅਤਿ-ਆਤਮਵਿਸ਼ਵਾਸ ਦਾ ਸ਼ਿਕਾਰ ਵੀ ਹੋ ਸਕਦੇ ਹੋ, ਜਿਸ ਨਾਲ ਬਣਦੇ ਹੋਏ ਕੰਮ ਅਟਕ ਸਕਦੇ ਹਨ। ਤੁਹਾਨੂੰ ਕਾਰਜ ਖੇਤਰ ਵਿੱਚ ਸਮਝਦਾਰੀ ਅਤੇ ਚਲਾਕੀ ਨਾਲ ਕੰਮ ਲੈਣਾ ਚਾਹੀਦਾ ਹੈ। ਜਿਹੜਾ ਕੰਮ ਨਾ ਆਉਂਦਾ ਹੋਵੇ, ਉਸ ਦੀ ਜ਼ਿੰਮੇਦਾਰੀ ਲੈਣਾ ਸਿੱਖੋ ਅਤੇ ਉਸ ਕੰਮ ਨੂੰ ਸਿੱਖ ਕੇ ਅੱਗੇ ਵਧੋ। ਪਰਿਵਾਰਕ ਜ਼ਿੰਮੇਦਾਰੀਆਂ ਨੂੰ ਨਿਭਾਓਣ ਦੇ ਲਈ ਤੁਹਾਨੂੰ ਅੱਗੇ ਆਓਣਾ ਪਵੇਗਾ, ਕਿਉਂਕਿ ਇਹ ਸਮਾਂ ਤੁਹਾਡੀ ਜ਼ਿੰਮੇਦਾਰੀ ਨੂੰ ਨਿਭਾਓਣ ਦਾ ਸਮਾਂ ਹੋਵੇਗਾ। ਇਥੋਂ ਦੇਖਣ ਉੱਤੇ ਬ੍ਰਹਸਪਤੀ ਮਹਾਰਾਜ ਤੁਹਾਡੇ ਦੂਜੇ ਘਰ, ਚੌਥੇ ਘਰ ਅਤੇ ਛੇਵੇਂ ਘਰ ਨੂੰ ਦੇਖਣਗੇ, ਜਿਸ ਨਾਲ ਪੈਸਾ ਇਕੱਠਾ ਕਰਨ ਲਈ ਤੁਹਾਡੀਆਂ ਕੋਸ਼ਿਸ਼ਾਂ ਵਧਣਗੀਆਂ। ਤੁਸੀਂ ਕੋਸ਼ਿਸ਼ ਕਰੋਗੇ ਕਿ ਜ਼ਿਆਦਾ ਤੋਂ ਜ਼ਿਆਦਾ ਪੈਸਾ ਇਕੱਠਾ ਕੀਤਾ ਜਾ ਸਕੇ। ਪਰਿਵਾਰਕ ਸਬੰਧਾਂ ਨੂੰ ਮਧੁਰ ਬਣਾਓਣ ਦੇ ਲਈ ਵੀ ਤੁਸੀਂ ਆਪਣੇ ਵੱਲੋਂ ਕੋਈ ਕਮੀ ਬਾਕੀ ਨਹੀਂ ਰੱਖੋਗੇ। ਮਾਤਾ-ਪਿਤਾ ਦੀ ਸਿਹਤ ਵਿੱਚ ਚੰਗੇ ਸੁਧਾਰ ਦੇਖਣ ਨੂੰ ਮਿਲਣਗੇ। ਪਰਿਵਾਰ ਦੇ ਮੈਂਬਰਾਂ ਵਿੱਚ ਆਪਸੀ ਪ੍ਰੇਮ-ਪਿਆਰ ਦੀ ਭਾਵਨਾ ਰਹੇਗੀ। ਵਿਰੋਧੀ ਪੱਖ ਵੱਲੋਂ ਤੁਹਾਨੂੰ ਕੋਈ ਸਮੱਸਿਆ ਨਹੀਂ ਹੋਵੇਗੀ। ਅਕਤੂਬਰ ਦੇ ਮਹੀਨੇ ਵਿੱਚ ਬ੍ਰਹਸਪਤੀ ਮਹਾਰਾਜ ਤੁਹਾਡੇ ਇਕਾਦਸ਼ ਘਰ ਵਿੱਚ ਪ੍ਰਵੇਸ਼ ਕਰਣਗੇ ਅਤੇ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਸ਼ਾਦੀਸ਼ੁਦਾ ਸਬੰਧਾਂ ਵਿੱਚ ਮਜ਼ਬੂਤੀ ਆਵੇਗੀ ਅਤੇ ਪ੍ਰੇਮ ਸਬੰਧ ਮਧੁਰ ਬਣਨਗੇ। ਸੰਤਾਨ ਦਾ ਸੁੱਖ ਮਿਲੇਗਾ। ਵੱਕਰੀ ਸਥਿਤੀ ਵਿੱਚ ਦਸੰਬਰ ਵਿੱਚ ਬ੍ਰਹਸਪਤੀ ਮਹਾਰਾਜ ਇੱਕ ਵਾਰ ਫੇਰ ਦਸਵੇਂ ਘਰ ਵਿੱਚ ਆ ਜਾਣਗੇ, ਤਾਂ ਉਸ ਦੌਰਾਨ ਤੁਹਾਨੂੰ ਕਾਰਜ ਖੇਤਰ ਵਿੱਚ ਬਹੁਤ ਸਾਵਧਾਨੀ ਨਾਲ ਕੰਮ ਕਰਨਾ ਚਾਹੀਦਾ ਹੈ।

ਉਪਾਅ: ਤੁਹਾਨੂੰ ਵੀਰਵਾਰ ਦੇ ਦਿਨ ਕਿਸੇ ਮੰਦਰ ਵਿੱਚ ਜੋਤ ਜਗਾਓਣ ਦੇ ਲਈ ਦੇਸੀ ਘਿਓ ਦੇਣਾ ਚਾਹੀਦਾ ਹੈ।

ਤੁਲਾ ਰਾਸ਼ੀਫਲ

ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਗੁਰੂ ਤੁਹਾਡੇ ਲਈ ਤੀਜੇ ਘਰ ਅਤੇ ਛੇਵੇਂ ਘਰ ਦੇ ਸੁਆਮੀ ਹਨ ਅਤੇ ਵਰਤਮਾਨ ਗੋਚਰ ਕਾਲ ਵਿੱਚ ਤੁਹਾਡੇ ਨੌਵੇਂ ਘਰ ਵਿੱਚ ਪ੍ਰਵੇਸ਼ ਕਰਨਗੇ। ਨੌਵੇਂ ਘਰ ਵਿੱਚ ਬ੍ਰਹਸਪਤੀ ਦਾ ਗੋਚਰ ਤੁਹਾਡੀਆਂ ਧਾਰਮਿਕ ਮਾਨਤਾਵਾਂ ਨੂੰ ਵਧਾਏਗਾ। ਤੁਸੀਂ ਧਰਮ-ਕਰਮ ਦੇ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲਓਗੇ। ਧਾਰਮਿਕ ਯਾਤਰਾਵਾਂ ਅਤੇ ਤੀਰਥ ਯਾਤਰਾਵਾਂ ਕਰੋਗੇ। ਤੁਹਾਨੂੰ ਸੰਘਰਸ਼ ਕਰਨ ਤੋਂ ਬਾਅਦ ਅਤੇ ਹੋਰ ਜ਼ਿਆਦਾ ਕੋਸ਼ਿਸ਼ਾਂ ਕਰਨ ਤੋਂ ਬਾਅਦ ਹੀ ਸਫਲਤਾ ਮਿਲੇਗੀ। ਤਾਂ ਹੀ ਤੁਹਾਡੇ ਕੰਮ ਬਣਨਗੇ। ਜਿੰਨੀ ਜ਼ਿਆਦਾ ਤੁਹਾਡੀ ਕੋਸ਼ਿਸ਼ ਹੋਵੇਗੀ, ਓਨੇ ਹੀ ਜ਼ਿਆਦਾ ਚੰਗੇ ਤੁਹਾਨੂੰ ਨਤੀਜੇ ਮਿਲਣਗੇ। ਭੈਣਾਂ-ਭਰਾਵਾਂ ਦੇ ਸਹਿਯੋਗ ਤੋਂ ਬਾਅਦ ਤੁਹਾਡੇ ਕੰਮ ਵਿੱਚ ਤੇਜ਼ੀ ਆਵੇਗੀ। ਗੁਰੂ ਗੋਚਰ 2025 ਲੇਖ ਦੇ ਅਨੁਸਾਰ, ਬ੍ਰਹਸਪਤੀ ਮਹਾਰਾਜ ਤੁਹਾਡੀ ਰਾਸ਼ੀ ਉੱਤੇ ਅਰਥਾਤ ਤੁਹਾਡੇ ਪਹਿਲੇ ਘਰ, ਤੀਜੇ ਘਰ ਅਤੇ ਪੰਜਵੇਂ ਘਰ ਉੱਤੇ ਦ੍ਰਿਸ਼ਟੀ ਸੁੱਟਣਗੇ, ਜਿਸ ਨਾਲ ਤੁਹਾਨੂੰ ਪੜ੍ਹਾਈ ਅਤੇ ਉੱਚ ਵਿੱਦਿਆ ਵਿੱਚ ਉੱਤਮ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ। ਸੰਤਾਨ ਦਾ ਸੁੱਖ ਮਿਲ ਸਕਦਾ ਹੈ। ਸੰਤਾਨ ਪ੍ਰਾਪਤੀ ਦੀ ਸੰਭਾਵਨਾ ਬਣ ਰਹੀ ਹੈ। ਧਰਮ-ਕਰਮ ਵਿੱਚ ਸਫਲਤਾ ਮਿਲੇਗੀ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਚੰਗਾ ਤਾਲਮੇਲ ਵਧੇਗਾ। ਅਕਤੂਬਰ ਵਿੱਚ ਬ੍ਰਹਸਪਤੀ ਦੇ ਦਸਵੇਂ ਘਰ ਵਿੱਚ ਜਾਣ ਨਾਲ ਕਾਰਜ ਖੇਤਰ ਵਿੱਚ ਕੁਝ ਉਲਝਣ ਦੀ ਸਥਿਤੀ ਰਹੇਗੀ। ਤੁਸੀਂ ਅਤਿ-ਆਤਮਵਿਸ਼ਵਾਸ ਦਾ ਸ਼ਿਕਾਰ ਹੋਣ ਤੋਂ ਬਚੋ। ਵੱਕਰੀ ਸਥਿਤੀ ਵਿੱਚ ਬ੍ਰਹਸਪਤੀ ਦਸੰਬਰ ਵਿੱਚ ਤੁਹਾਡੇ ਨੌਵੇਂ ਘਰ ਵਿੱਚ ਪ੍ਰਵੇਸ਼ ਕਰਨਗੇ, ਤਾਂ ਉਦੋਂ ਤੁਹਾਡੇ ਕਾਰਜਾਂ ਵਿੱਚ ਰੁਕਾਵਟ ਆ ਸਕਦੀ ਹੈ ਅਤੇ ਪਿਤਾ ਜੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਪਾਅ: ਤੁਹਾਨੂੰ ਵੀਰਵਾਰ ਦਾ ਵਰਤ ਰੱਖਣਾ ਚਾਹੀਦਾ ਹੈ।

ਬ੍ਰਿਸ਼ਚਕ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਗੁਰੂ ਬ੍ਰਹਸਪਤੀ ਦੂਜੇ ਅਤੇ ਪੰਜਵੇਂ ਘਰ ਦੇ ਸੁਆਮੀ ਹਨ। ਗੁਰੂ ਗੋਚਰ 2025 ਤੁਹਾਡੇ ਲਈ ਅੱਠਵੇਂ ਘਰ ਵਿੱਚ ਹੋਣ ਜਾ ਰਿਹਾ ਹੈ। ਇਸ ਗੋਚਰ ਨੂੰ ਜ਼ਿਆਦਾ ਅਨੁਕੂਲ ਨਹੀਂ ਮੰਨਿਆ ਜਾ ਸਕਦਾ। ਇਸ ਲਈ ਤੁਹਾਨੂੰ ਸਾਵਧਾਨੀ ਰੱਖਣੀ ਪਵੇਗੀ। ਤੁਹਾਨੂੰ ਕਾਰਜ ਖੇਤਰ ਵਿੱਚ ਕੁਝ ਰੁਕਾਵਟਾਂ ਦਾ ਸਾਹਮਣਾ ਕਰਨਾ ਪਵੇਗਾ। ਬਣਦੇ ਹੋਏ ਕੰਮ ਅਟਕ ਸਕਦੇ ਹਨ। ਭਾਵੇਂ ਤੁਸੀਂ ਧਾਰਮਿਕ ਕਾਰਜਾਂ ਵਿੱਚ ਚੰਗਾ ਮਹਿਸੂਸ ਕਰੋਗੇ ਅਤੇ ਤੁਹਾਨੂੰ ਚੰਗੇ ਅਧਿਆਤਮਿਕ ਅਨੁਭਵ ਹੋਣਗੇ, ਪਰ ਧਨ ਸਬੰਧੀ ਮਾਮਲਿਆਂ ਵਿੱਚ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਧਨ-ਹਾਨੀ ਹੋ ਸਕਦੀ ਹੈ। ਸਿਹਤ ਵਿੱਚ ਗਿਰਾਵਟ ਹੋਣ ਨਾਲ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ। ਇੱਥੇ ਮੌਜੂਦ ਬ੍ਰਹਸਪਤੀ ਮਹਾਰਾਜ ਤੁਹਾਡੇ ਬਾਰ੍ਹਵੇਂ ਘਰ, ਦੂਜੇ ਘਰ ਅਤੇ ਚੌਥੇ ਘਰ ਉੱਤੇ ਪੂਰਣ ਦ੍ਰਿਸ਼ਟੀ ਸੁੱਟਣਗੇ, ਜਿਸ ਨਾਲ ਸਹੁਰੇ ਪੱਖ ਵਿੱਚ ਕੁਝ ਸ਼ੁਭ ਸਮਾਚਾਰ ਸੁਣਨ ਨੂੰ ਮਿਲ ਸਕਦੇ ਹਨ। ਤੁਹਾਡੇ ਖਰਚਿਆਂ ਵਿੱਚ ਵਾਧਾ ਹੋਵੇਗਾ। ਵਿਦੇਸ਼ ਯਾਤਰਾ ਦੀ ਸੰਭਾਵਨਾ ਬਣ ਸਕਦੀ ਹੈ। ਅਚਾਨਕ ਤੋਂ ਕਦੇ-ਕਦੇ ਧਨ ਪ੍ਰਾਪਤੀ ਹੋ ਸਕਦੀ ਹੈ। ਇਸ ਤੋਂ ਇਲਾਵਾ ਪਰਿਵਾਰ ਵਿੱਚ ਸਹੁਰੇ ਪੱਖ ਦੇ ਮੈਂਬਰਾਂ ਦੀ ਦਖਲਅੰਦਾਜ਼ੀ ਵੱਧ ਸਕਦੀ ਹੈ। ਅਕਤੂਬਰ ਵਿੱਚ ਬ੍ਰਹਸਪਤੀ ਮਹਾਰਾਜ ਦੇ ਨੌਵੇਂ ਘਰ ਵਿੱਚ ਗੋਚਰ ਨਾਲ ਸਭ ਕਾਰਜਾਂ ਵਿੱਚ ਸਫਲਤਾ ਮਿਲੇਗੀ। ਕਿਸਮਤ ਮਜ਼ਬੂਤ ਹੋਵੇਗੀ ਅਤੇ ਤੁਸੀਂ ਸਫਲਤਾ ਪ੍ਰਾਪਤ ਕਰੋਗੇ। ਨੌਕਰੀ ਵਿੱਚ ਪਰਿਵਰਤਨ ਹੋ ਸਕਦਾ ਹੈ ਅਤੇ ਦੂਜੀ ਨੌਕਰੀ ਚੰਗੇ ਅਹੁਦੇ ਨਾਲ ਮਿਲ ਸਕਦੀ ਹੈ। ਵੱਕਰੀ ਸਥਿਤੀ ਵਿੱਚ ਬ੍ਰਹਸਪਤੀ ਮਹਾਰਾਜ ਦਸੰਬਰ ਵਿੱਚ ਇੱਕ ਵਾਰ ਫੇਰ ਅੱਠਵੇਂ ਘਰ ਵਿੱਚ ਪ੍ਰਵੇਸ਼ ਕਰਨਗੇ। ਉਸ ਦੌਰਾਨ ਧਨ ਅਤੇ ਸਿਹਤ ਦਾ ਖਾਸ ਤੌਰ ‘ਤੇ ਧਿਆਨ ਰੱਖਣਾ ਪਵੇਗਾ।

ਉਪਾਅ: ਵੀਰਵਾਰ ਦੇ ਦਿਨ ਸ਼੍ਰੀ ਰਾਮ ਰੱਖਿਆ ਸਤੋਤਰ ਦਾ ਪਾਠ ਜ਼ਰੂਰ ਕਰੋ।

ਧਨੂੰ ਰਾਸ਼ੀਫਲ

ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਗੁਰੂ ਮਹਾਰਾਜ ਬਹੁਤ ਹੀ ਮਹੱਤਵਪੂਰਣ ਹਨ, ਕਿਉਂਕਿ ਇਹ ਤੁਹਾਡੀ ਰਾਸ਼ੀ ਦੇ ਸੁਆਮੀ ਹੋਣ ਦੇ ਨਾਲ-ਨਾਲ ਤੁਹਾਡੇ ਚੌਥੇ ਘਰ ਅਰਥਾਤ ਤੁਹਾਡੇ ਸੁੱਖ ਘਰ ਦੇ ਸੁਆਮੀ ਵੀ ਹਨ ਅਤੇ ਬ੍ਰਹਸਪਤੀ ਦਾ ਗੋਚਰ ਤੁਹਾਡੀ ਰਾਸ਼ੀ ਤੋਂ ਸੱਤਵੇਂ ਘਰ ਵਿੱਚ ਹੋਵੇਗਾ। ਇਹ ਗੋਚਰ ਤੁਹਾਡੇ ਸ਼ਾਦੀਸ਼ੁਦਾ ਸਬੰਧਾਂ ਦੇ ਲਈ ਮਧੁਰਤਾ ਦਾ ਸਮਾਂ ਲੈ ਕੇ ਆਵੇਗਾ। ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਕੜਵਾਹਟ ਘੱਟ ਹੋਵੇਗੀ ਅਤੇ ਪ੍ਰੇਮ ਵਧੇਗਾ। ਇੱਕ ਦੂਜੇ ਦੇ ਪ੍ਰਤੀ ਜ਼ਿੰਮੇਦਾਰੀ ਨਿਭਾਓਣ ਦੀ ਭਾਵਨਾ ਅਤੇ ਸਮਰਪਣ ਦੀ ਭਾਵਨਾ ਵਧੇਗੀ। ਜੇਕਰ ਤੁਸੀਂ ਕੋਈ ਕਾਰੋਬਾਰ ਕਰਦੇ ਹੋ, ਤਾਂ ਉਸ ਵਿੱਚ ਵੀ ਤੁਹਾਨੂੰ ਚੰਗੀ ਸਫਲਤਾ ਪ੍ਰਾਪਤ ਹੋ ਸਕਦੀ ਹੈ। ਜ਼ਮੀਨ ਨਾਲ ਜੁੜੀ ਕੋਈ ਇੱਛਾ ਪੂਰੀ ਹੋ ਸਕਦੀ ਹੈ। ਤੁਹਾਨੂੰ ਜਾਇਦਾਦ ਮਿਲ ਸਕਦੀ ਹੈ। ਇਥੋਂ ਬ੍ਰਹਸਪਤੀ ਮਹਾਰਾਜ ਤੁਹਾਡੇ ਇਕਾਦਸ਼ ਘਰ, ਪਹਿਲੇ ਘਰ ਅਤੇ ਤੀਜੇ ਘਰ ਨੂੰ ਦੇਖਣਗੇ, ਜਿਸ ਨਾਲ ਯਾਤਰਾਵਾਂ ਤੋਂ ਲਾਭ ਹੋਵੇਗਾ। ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ। ਤੁਹਾਡੀ ਫੈਸਲੇ ਲੈਣ ਦੀ ਖਮਤਾ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਤੁਹਾਨੂੰ ਫਾਇਦਾ ਹੋਵੇਗਾ। ਗੁਰੂ ਗੋਚਰ 2025 ਲੇਖ ਦੇ ਅਨੁਸਾਰ, ਅਕਤੂਬਰ ਵਿੱਚ ਜਦੋਂ ਬ੍ਰਹਸਪਤੀ ਮਹਾਰਾਜ ਅੱਠਵੇਂ ਘਰ ਵਿੱਚ ਜਾਣਗੇ, ਤਾਂ ਡੂੰਘੇ ਅਧਿਆਤਮਕ ਅਨੁਭਵ ਮਿਲ ਸਕਦੇ ਹਨ। ਸਹੁਰੇ ਪੱਖ ਤੋਂ ਕੋਈ ਸੁਖਦ ਸਮਾਚਾਰ ਮਿਲ ਸਕਦਾ ਹੈ, ਪਰ ਸਿਹਤ ਵਿੱਚ ਗਿਰਾਵਟ ਆ ਸਕਦੀ ਹੈ। ਵੱਕਰੀ ਸਥਿਤੀ ਵਿੱਚ ਬ੍ਰਹਸਪਤੀ ਮਹਾਰਾਜ ਦਸੰਬਰ ਵਿੱਚ ਸੱਤਵੇਂ ਘਰ ਵਿੱਚ ਦੁਬਾਰਾ ਤੋਂ ਆ ਜਾਣਗੇ। ਉਦੋਂ ਸ਼ਾਦੀਸ਼ੁਦਾ ਸਬੰਧਾਂ ਵਿੱਚ ਆਪਸੀ ਤਾਲਮੇਲ ਦੀ ਕਮੀ ਪਰੇਸ਼ਾਨ ਕਰ ਸਕਦੀ ਹੈ ਅਤੇ ਕਾਰੋਬਾਰ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਪਵੇਗੀ।

ਉਪਾਅ: ਵੀਰਵਾਰ ਦੇ ਦਿਨ ਤੋਂ ਸ਼ੁਰੂ ਕਰਕੇ ਬ੍ਰਹਸਪਤੀ ਮਹਾਰਾਜ ਦੇ ਬੀਜ ਮੰਤਰ ਦਾ ਜਾਪ ਕਰੋ।

ਮਕਰ ਰਾਸ਼ੀਫਲ

ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਬ੍ਰਹਸਪਤੀ ਮਹਾਰਾਜ ਤੀਜੇ ਘਰ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਹਨ ਅਤੇ ਗੁਰੂ ਗੋਚਰ ਤੁਹਾਡੀ ਰਾਸ਼ੀ ਦੇ ਛੇਵੇਂ ਘਰ ਵਿੱਚ ਹੋਵੇਗਾ। ਇਹ ਗੋਚਰ ਤੁਹਾਨੂੰ ਖਾਸ ਤੌਰ ‘ਤੇ ਸਾਵਧਾਨ ਰਹਿਣ ਵੱਲ ਇਸ਼ਾਰਾ ਕਰਦਾ ਹੈ, ਕਿਉਂਕਿ ਇਸ ਗੋਚਰ ਦੇ ਦੌਰਾਨ ਜਿੱਥੇ ਇੱਕ ਪਾਸੇ ਤੁਹਾਨੂੰ ਆਪਣੀ ਨੌਕਰੀ ਵਿੱਚ ਚੰਗੇ ਨਤੀਜੇ ਮਿਲਣਗੇ, ਉੱਥੇ ਨਾਲ ਹੀ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੇਟ ਅਤੇ ਐਸੀਡਿਟੀ, ਬਦਹਜ਼ਮੀ, ਪਾਚਣ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਅਤੇ ਚਰਬੀ ਸਬੰਧੀ ਸਮੱਸਿਆਵਾਂ ਜਾਂ ਕੋਲੈਸਟਰੋਲ ਦਾ ਵਧਣਾ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਇਸ ਦੌਰਾਨ ਖਰਚਿਆਂ ਵਿੱਚ ਵੀ ਵਾਧਾ ਹੋਵੇਗਾ। ਤੁਸੀਂ ਆਲਸ ਛੱਡੋਗੇ ਤਾਂ ਹੀ ਤੁਹਾਨੂੰ ਸਫਲਤਾ ਮਿਲੇਗੀ। ਵਿਰੋਧੀ ਸਿਰ ਚੁੱਕਣ ਦੀ ਕੋਸ਼ਿਸ਼ ਕਰ ਸਕਦੇ ਹਨ। ਪਰ ਅਕਤੂਬਰ ਵਿੱਚ ਜਿਵੇਂ ਹੀ ਬ੍ਰਹਸਪਤੀ ਮਹਾਰਾਜ ਸੱਤਵੇਂ ਘਰ ਵਿੱਚ ਪ੍ਰਵੇਸ਼ ਕਰਨਗੇ, ਤੁਸੀਂ ਇਹਨਾਂ ਸਭ ਚੀਜ਼ਾਂ ਦੇ ਉੱਪਰ ਜਿੱਤ ਪ੍ਰਾਪਤ ਕਰੋਗੇ। ਆਰਥਿਕ ਖੁਸ਼ਹਾਲੀ ਆਵੇਗੀ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਸ਼ਾਦੀਸ਼ੁਦਾ ਸਬੰਧਾਂ ਵਿੱਚ ਤਰੱਕੀ ਮਿਲੇਗੀ। ਕੁਆਰੇ ਜਾਤਕਾਂ ਦੇ ਵਿਆਹ ਹੋਣ ਦੀ ਸੰਭਾਵਨਾ ਬਣੇਗੀ। ਤੁਹਾਨੂੰ ਜੀਵਨ ਸਾਥੀ ਦਾ ਭਰਪੂਰ ਸਹਿਯੋਗ ਮਿਲੇਗਾ। ਤੁਹਾਡੀ ਫੈਸਲੇ ਲੈਣ ਦੀ ਖਮਤਾ ਵੀ ਮਜ਼ਬੂਤ ਹੋਵੇਗੀ ਅਤੇ ਤੁਹਾਡੇ ਕਾਰੋਬਾਰ ਵਿੱਚ ਵੀ ਤਰੱਕੀ ਹੋਵੇਗੀ। ਨੌਕਰੀ ਵਿੱਚ ਵੀ ਤਰੱਕੀ ਦੀ ਮਜ਼ਬੂਤ ਸੰਭਾਵਨਾ ਬਣੇਗੀ। ਗੁਰੂ ਗੋਚਰ 2025 ਲੇਖ ਦੇ ਅਨੁਸਾਰ, ਇਸ ਤੋਂ ਬਾਅਦ ਵੱਕਰੀ ਸਥਿਤੀ ਵਿੱਚ ਬ੍ਰਹਸਪਤੀ ਦੇ ਦਸੰਬਰ ਦੇ ਮਹੀਨੇ ਵਿੱਚ ਦੁਬਾਰਾ ਤੋਂ ਛੇਵੇਂ ਘਰ ਵਿੱਚ ਆਓਣ ਨਾਲ ਸਿਹਤ ਸਬੰਧੀ ਸਮੱਸਿਆਵਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ।

ਉਪਾਅ: ਵੀਰਵਾਰ ਨੂੰ ਗੁੜ ਅਤੇ ਛੋਲਿਆਂ ਦੀ ਦਾਲ਼ ਨਾਲ ਕੇਲੇ ਦੇ ਰੁੱਖ ਦੀ ਪੂਜਾ ਕਰੋ।

ਕੁੰਭ ਰਾਸ਼ੀਫਲ

ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਬ੍ਰਹਸਪਤੀ ਮਹਾਰਾਜ ਦੂਜੇ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਹਨ। ਗੁਰੂ ਗੋਚਰ ਤੁਹਾਡੀ ਰਾਸ਼ੀ ਤੋਂ ਪੰਜਵੇਂ ਘਰ ਵਿੱਚ ਹੋਣ ਜਾ ਰਿਹਾ ਹੈ। ਇਹ ਗੋਚਰ ਤੁਹਾਨੂੰ ਧਨ ਲਾਭ ਦੀ ਮਜ਼ਬੂਤ ਸੰਭਾਵਨਾ ਦੇਵੇਗਾ। ਤੁਹਾਨੂੰ ਆਰਥਿਕ ਖੁਸ਼ਹਾਲੀ ਮਿਲੇਗੀ। ਯੋਜਨਾਵਾਂ ਵਿੱਚ ਸਫਲਤਾ ਮਿਲੇਗੀ। ਇੱਛਾਵਾਂ ਦੀ ਪੂਰਤੀ ਹੋਵੇਗੀ। ਤੁਹਾਡੀ ਆਮਦਨ ਵਿੱਚ ਜ਼ਬਰਦਸਤ ਵਾਧਾ ਹੋਣ ਦੀ ਸੰਭਾਵਨਾ ਬਣੇਗੀ। ਜੇਕਰ ਤੁਸੀਂ ਆਪਣੀ ਨੌਕਰੀ ਬਦਲਣਾ ਚਾਹੁੰਦੇ ਹੋ, ਤਾਂ ਉਹ ਵੀ ਇਸ ਦੌਰਾਨ ਬਦਲ ਸਕਦੇ ਹੋ। ਤੁਹਾਨੂੰ ਇੱਕ ਚੰਗੀ ਨੌਕਰੀ ਮਿਲੇਗੀ, ਜਿਸ ਵਿੱਚ ਤੁਹਾਨੂੰ ਚੰਗਾ ਅਹੁਦਾ ਅਤੇ ਆਮਦਨ ਵਿੱਚ ਵਾਧੇ ਦੀ ਸੌਗਾਤ ਮਿਲ ਸਕਦੀ ਹੈ। ਗੁਰੂ ਗੋਚਰ 2025 ਲੇਖ ਦੇ ਅਨੁਸਾਰ, ਬ੍ਰਹਸਪਤੀ ਮਹਾਰਾਜ ਤੁਹਾਡੇ ਨੌਵੇਂ ਘਰ, ਇਕਾਦਸ਼ ਘਰ ਅਤੇ ਪਹਿਲੇ ਘਰ ਨੂੰ ਦੇਖਣਗੇ ਅਤੇ ਤੁਹਾਡੇ ਅੰਦਰ ਉੱਤਮ ਸੰਸਕਾਰਾਂ ਵਿੱਚ ਵਾਧਾ ਕਰਨਗੇ। ਤੁਹਾਡੀ ਸੰਤਾਨ ਵੀ ਸੰਸਕਾਰੀ ਬਣੇਗੀ। ਪੜ੍ਹਾਈ ਵਿੱਚ ਤੁਹਾਨੂੰ ਉੱਤਮ ਸਫਲਤਾ ਮਿਲੇਗੀ। ਉੱਚ-ਵਿੱਦਿਆ ਵਿੱਚ ਵੀ ਤੁਹਾਨੂੰ ਸਫਲਤਾ ਮਿਲੇਗੀ। ਤੁਸੀਂ ਪੈਸਾ ਕਮਾਓਣ ਦੇ ਇੱਛੁਕ ਬਣੋਗੇ। ਤੁਹਾਨੂੰ ਸੰਤਾਨ ਨਾਲ ਜੁੜੀਆਂ ਸ਼ੁਭ ਸੂਚਨਾਵਾਂ ਮਿਲਣਗੀਆਂ। ਤੁਹਾਡੀਆਂ ਸਿਹਤ ਸਬੰਧੀ ਸਮੱਸਿਆਵਾਂ ਵਿੱਚ ਕਮੀ ਆਵੇਗੀ। ਫੈਸਲੇ ਲੈਣ ਦੀ ਖਮਤਾ ਮਜ਼ਬੂਤ ਹੋਵੇਗੀ। ਅਕਤੂਬਰ ਦੇ ਮਹੀਨੇ ਵਿੱਚ ਜਦੋਂ ਬ੍ਰਹਸਪਤੀ ਮਹਾਰਾਜ ਛੇਵੇਂ ਘਰ ਵਿੱਚ ਆਓਣਗੇ, ਤਾਂ ਸਿਹਤ ਸਬੰਧੀ ਸਮੱਸਿਆਵਾਂ ਨੂੰ ਵਧਾ ਸਕਦੇ ਹਨ ਅਤੇ ਤੁਹਾਡੇ ਖਰਚਿਆਂ ਵਿੱਚ ਵੀ ਤੇਜ਼ੀ ਆ ਸਕਦੀ ਹੈ। ਉਸ ਤੋਂ ਬਾਅਦ ਜਦੋਂ ਬ੍ਰਹਸਪਤੀ ਮਹਾਰਾਜ ਵੱਕਰੀ ਸਥਿਤੀ ਵਿੱਚ ਪੰਜਵੇਂ ਘਰ ਵਿੱਚ ਦਸੰਬਰ ਦੇ ਮਹੀਨੇ ਵਿੱਚ ਆਓਣਗੇ ਤਾਂ ਤੁਹਾਨੂੰ ਪ੍ਰੇਮ ਸਬੰਧਾਂ ਵਿੱਚ ਆਓਣ ਵਾਲੀਆਂ ਸਮੱਸਿਆਵਾਂ ਦੇ ਪ੍ਰਤੀ ਜਾਗਰੁਕ ਰਹਿਣਾ ਚਾਹੀਦਾ ਹੈ ਅਤੇ ਆਰਥਿਕ ਚੁਣੌਤੀਆਂ ਅਤੇ ਸਿਹਤ ਸਬੰਧੀ ਸਮੱਸਿਆਵਾਂ ਵੱਲ ਵੀ ਤੁਹਾਨੂੰ ਧਿਆਨ ਦੇਣ ਦੀ ਜ਼ਰੂਰਤ ਪੈ ਸਕਦੀ ਹੈ। ਇਸ ਦੌਰਾਨ ਨੌਕਰੀ ਵਿੱਚ ਵੀ ਉਤਾਰ-ਚੜ੍ਹਾਅ ਆ ਸਕਦੇ ਹਨ।

ਉਪਾਅ: ਵੀਰਵਾਰ ਨੂੰ ਸ਼੍ਰੀ ਵਿਸ਼ਣੂੰ ਸਹਸਤਰਨਾਮ ਸਤੋਤਰ ਦਾ ਪਾਠ ਕਰੋ।

ਮੀਨ ਰਾਸ਼ੀਫਲ

ਗੁਰੂ ਗੋਚਰ 2025 ਤੁਹਾਡੇ ਲਈ ਖਾਸ ਤੌਰ ‘ਤੇ ਮਹੱਤਵਪੂਰਣ ਰਹੇਗਾ, ਕਿਉਂਕਿ ਗੁਰੂ ਮਹਾਰਾਜ ਤੁਹਾਡੀ ਰਾਸ਼ੀ ਦੇ ਸੁਆਮੀ ਹੋਣ ਦੇ ਨਾਲ-ਨਾਲ ਤੁਹਾਡੇ ਕਰਮ ਘਰ ਅਰਥਾਤ ਦਸਵੇਂ ਘਰ ਦੇ ਸੁਆਮੀ ਵੀ ਹਨ ਅਤੇ ਗੁਰੂ ਦਾ ਇਹ ਗੋਚਰ ਤੁਹਾਡੀ ਰਾਸ਼ੀ ਤੋਂ ਚੌਥੇ ਘਰ ਵਿੱਚ ਹੋਣ ਜਾ ਰਿਹਾ ਹੈ। ਬ੍ਰਹਸਪਤੀ ਦੇ ਇਸ ਗੋਚਰ ਨਾਲ ਜਿੱਥੇ ਇੱਕ ਪਾਸੇ ਪਰਿਵਾਰਕ ਜੀਵਨ ਵਿੱਚ ਕੁਝ ਉਤਾਰ-ਚੜ੍ਹਾਅ ਦੇਖਣ ਨੂੰ ਮਿਲਣਗੇ ਅਤੇ ਆਪਸੀ ਤਾਲਮੇਲ ਦੀ ਕਮੀ ਰਹੇਗੀ, ਉੱਥੇ ਨਾਲ ਹੀ ਤੁਸੀਂ ਆਪਣੇ ਕਾਰਜ ਖੇਤਰ ਵਿੱਚ ਚੰਗੀ ਸਫਲਤਾ ਪ੍ਰਾਪਤ ਕਰ ਸਕੋਗੇ। ਤੁਸੀਂ ਖੂਬ ਮਿਹਨਤ ਕਰੋਗੇ। ਤੁਸੀਂ ਪੂਰੇ ਧਿਆਨ ਨਾਲ ਆਪਣੇ ਕੰਮ ਨੂੰ ਕਰੋਗੇ, ਜਿਸ ਨਾਲ ਤੁਹਾਡੇ ਪ੍ਰਦਰਸ਼ਨ ਵਿੱਚ ਸੁਧਾਰ ਆਓਣ ਦੀ ਸੰਭਾਵਨਾ ਬਣੇਗੀ। ਬ੍ਰਹਸਪਤੀ ਇੱਥੇ ਬੈਠ ਕੇ ਤੁਹਾਡੇ ਅੱਠਵੇਂ ਘਰ, ਦਸਵੇਂ ਘਰ ਅਤੇ ਬਾਰ੍ਹਵੇਂ ਘਰ ਨੂੰ ਦੇਖਣਗੇ, ਜਿਸ ਨਾਲ ਖਰਚਿਆਂ ਵਿੱਚ ਵਾਧਾ ਹੋਵੇਗਾ। ਹਾਲਾਂਕਿ ਖਰਚੇ ਚੰਗੇ ਕਾਰਜਾਂ ਉੱਤੇ ਹੋਣਗੇ। ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਸਹੁਰੇ ਪੱਖ ਦੇ ਲਈ ਵੀ ਚੰਗਾ ਸਮਾਂ ਰਹੇਗਾ। ਇਸ ਦੌਰਾਨ ਉਹਨਾਂ ਨੂੰ ਕੁਝ ਚੰਗੇ ਨਤੀਜੇ ਮਿਲ ਸਕਦੇ ਹਨ। ਤੁਸੀਂ ਕੰਮ ਦੇ ਸਿਲਸਿਲੇ ਵਿੱਚ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਸਕਦੇ ਹੋ ਅਤੇ ਕੰਮ ਦੇ ਸਿਲਸਿਲੇ ਵਿੱਚ ਹੋਰ ਯਾਤਰਾ ਕਰਨ ਦੀ ਵੀ ਸੰਭਾਵਨਾ ਬਣੇਗੀ। ਅਕਤੂਬਰ ਦੇ ਮਹੀਨੇ ਵਿੱਚ ਬ੍ਰਹਸਪਤੀ ਮਹਾਰਾਜ ਜਦੋਂ ਪੰਜਵੇਂ ਘਰ ਵਿੱਚ ਗੋਚਰ ਕਰਣਗੇ ਤਾਂ ਉਹ ਸਮਾਂ ਸੰਤਾਨ ਅਤੇ ਆਰਥਿਕ ਖੁਸ਼ਹਾਲੀ ਦੇ ਲਈ ਚੰਗਾ ਰਹੇਗਾ। ਪ੍ਰੇਮ ਸਬੰਧਾਂ ਵਿੱਚ ਸਫਲਤਾ ਦਾ ਸਮਾਂ ਰਹੇਗਾ। ਇਸ ਤੋਂ ਬਾਅਦ ਵੱਕਰੀ ਹੋ ਕੇ ਜਦੋਂ ਬ੍ਰਹਸਪਤੀ ਮਹਾਰਾਜ ਇੱਕ ਵਾਰ ਫੇਰ ਚੌਥੇ ਘਰ ਵਿੱਚ ਦਸੰਬਰ ਵਿੱਚ ਪ੍ਰਵੇਸ਼ ਕਰਣਗੇ ਤਾਂ ਪਰਿਵਾਰਕ ਸਮੱਸਿਆਵਾਂ ਨੂੰ ਵਧਾ ਸਕਦੇ ਹਨ। ਪਰਿਵਾਰ ਦੇ ਮੈਂਬਰਾਂ ਦੇ ਵਿਚਕਾਰ ਅਸੰਤੁਲਨ ਸਮੱਸਿਆ ਦਾ ਵੱਡਾ ਕਾਰਨ ਬਣ ਸਕਦਾ ਹੈ ਅਤੇ ਤੁਹਾਨੂੰ ਕਾਰਜ ਖੇਤਰ ਵਿੱਚ ਵੀ ਬਹੁਤ ਮਿਹਨਤ ਕਰਨੀ ਪਵੇਗੀ, ਤਾਂ ਹੀ ਜਾ ਕੇ ਤੁਹਾਨੂੰ ਸਫਲਤਾ ਮਿਲ ਸਕੇਗੀ।

ਉਪਾਅ: ਤੁਹਾਨੂੰ ਵੀਰਵਾਰ ਦੇ ਦਿਨ ਬ੍ਰਹਸਪਤੀ ਮਹਾਰਾਜ ਦੇ ਬੀਜ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਗੁਰੂ ਗੋਚਰ 2025 ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਅਤੇ ਤਰੱਕੀ ਲੈ ਕੇ ਆਵੇ ਅਤੇ ਤੁਸੀਂ ਜੀਵਨ ਵਿੱਚ ਕਦੇ ਵੀ ਨਿਰਾਸ਼ ਨਾ ਹੋਵੋ ਸਾਡੀ ਵੈਬਸਾਈਟ ‘ਤੇ ਵਿਜ਼ਿਟ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1.ਬ੍ਰਹਸਪਤੀ ਦਾ ਗੋਚਰ ਕਦੋਂ ਹੋਵੇਗਾ?

15 ਮਈ 2025 ਨੂੰ ਬ੍ਰਹਸਪਤੀ ਬ੍ਰਿਸ਼ਭ ਰਾਸ਼ੀ ਤੋਂ ਨਿੱਕਲ਼ ਕੇ ਸਵੇਰੇ 2:30 ਵਜੇ ਬੁੱਧ ਦੇ ਸੁਆਮਿੱਤਵ ਵਾਲ਼ੀ ਮਿਥੁਨ ਰਾਸ਼ੀ ਵਿੱਚ ਗੋਚਰ ਕਰਨਗੇ।

2.ਬ੍ਰਹਸਪਤੀ ਇੱਕ ਰਾਸ਼ੀ ਵਿੱਚ ਕਿੰਨੇ ਦਿਨਾਂ ਤੱਕ ਰਹਿੰਦੇ ਹਨ?

ਬ੍ਰਹਸਪਤੀ ਗ੍ਰਹਿ ਇੱਕ ਰਾਸ਼ੀ ਵਿੱਚ ਤਕਰੀਬਨ 13 ਮਹੀਨੇ ਤੱਕ ਦਾ ਸਮਾਂ ਬਤੀਤ ਕਰਦੇ ਹਨ। ਜੇਕਰ ਬ੍ਰਹਸਪਤੀ ਵੱਕਰੀ ਸਥਿਤੀ ਵਿੱਚ ਹੈ, ਤਾਂ ਇਹ ਸਮਾਂ ਹੋਰ ਵੀ ਵੱਧ ਸਕਦਾ ਹੈ।

3.ਬ੍ਰਹਸਪਤੀ ਗ੍ਰਹਿ ਦੀਆਂ ਰਾਸ਼ੀਆਂ ਕਿਹੜੀਆਂ ਹਨ?

ਬ੍ਰਹਸਪਤੀ ਗ੍ਰਹਿ ਧਨੂੰ ਅਤੇ ਮੀਨ ਰਾਸ਼ੀ ਦੇ ਸੁਆਮੀ ਹਨ।

4.ਬ੍ਰਹਸਪਤੀ ਗ੍ਰਹਿ ਕਿਹੜੇ ਘਰ ਵਿੱਚ ਸ਼ੁਭ ਫਲ ਦਿੰਦੇ ਹਨ?

ਬ੍ਰਹਸਪਤੀ ਦੀ ਪਹਿਲੇ, ਦੂਜੇ, ਪੰਜਵੇਂ ਅਤੇ ਸੱਤਵੇਂ ਘਰ ਵਿੱਚ ਸਥਿਤੀ ਸ਼ੁਭਤਾ, ਆਸ਼ਾਵਾਦ, ਧਨ, ਰਚਨਾਤਮਕਤਾ ਅਤੇ ਤਾਲਮੇਲ ਭਰੇ ਸਬੰਧ ਲਿਆਉਂਦੀ ਹੈ।

Talk to Astrologer Chat with Astrologer