ਧਨੂੰ ਰਾਸ਼ੀਫਲ 2025

Author: Charu Lata | Updated Fri, 20 Sep 2024 01:41 PM IST

ਧਨੂੰ ਰਾਸ਼ੀਫਲ 2025 ਦੇ ਮਾਧਿਅਮ ਤੋਂ ਅਸੀਂ ਜਾਣਾਂਗੇ ਕਿ ਆਓਣ ਵਾਲ਼ਾ ਸਾਲ ਧਨੂੰ ਰਾਸ਼ੀ ਵਾਲਿਆਂ ਲਈ ਸਿਹਤ, ਵਿੱਦਿਆ, ਕਾਰੋਬਾਰ, ਨੌਕਰੀ, ਆਰਥਿਕ ਪੱਖ, ਪ੍ਰੇਮ, ਵਿਆਹ, ਸ਼ਾਦੀਸ਼ੁਦਾ ਜੀਵਨ, ਘਰ-ਗ੍ਰਹਸਥੀ ਅਤੇ ਜ਼ਮੀਨ-ਮਕਾਨ-ਵਾਹਨ ਆਦਿ ਦੇ ਪੱਖ ਤੋਂ ਕਿਵੇਂ ਰਹੇਗਾ। ਇਸ ਤੋਂ ਇਲਾਵਾ, ਇਸ ਸਾਲ ਦੇ ਗ੍ਰਹਿ ਗੋਚਰ ਦੇ ਆਧਾਰ 'ਤੇ ਅਸੀਂ ਤੁਹਾਨੂੰ ਕੁਝ ਉਪਾਅ ਵੀ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਸੰਭਾਵਿਤ ਪਰੇਸ਼ਾਨੀ ਜਾਂ ਸਮੱਸਿਆ ਦਾ ਹੱਲ ਵੀ ਪ੍ਰਾਪਤ ਕਰ ਸਕੋਗੇ। ਤਾਂ ਆਓ ਚੱਲੋ, ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਧਨੂੰ ਰਾਸ਼ੀ ਦੇ ਜਾਤਕਾਂ ਲਈ ਧਨੂੰ ਰਾਸ਼ੀਫਲ 2025 ਕੀ ਕਹਿੰਦਾ ਹੈ?


To Read in English Click Here: Sagittarius Horoscope 2025

ਸਾਲ 2025 ਵਿੱਚ ਧਨੂੰ ਰਾਸ਼ੀ ਵਾਲ਼ਿਆਂ ਦੀ ਸਿਹਤ

ਧਨੂੰ ਰਾਸ਼ੀਫਲ ਦੇ ਅਨੁਸਾਰ, ਸਿਹਤ ਦੇ ਸੰਦਰਭ ਵਿੱਚ ਆਓਣ ਵਾਲ਼ਾ ਸਾਲ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਇੱਕ ਪਾਸੇ ਜਿੱਥੇ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਮਹੀਨੇ ਤੱਕ ਸ਼ਨੀ ਦਾ ਗੋਚਰ ਕਾਫ਼ੀ ਚੰਗੇ ਨਤੀਜੇ ਦਿੰਦਾ ਹੋਇਆ ਲੱਗਦਾ ਹੈ, ਓਥੇ ਹੀ ਮਾਰਚ ਤੋਂ ਬਾਅਦ ਸ਼ਨੀ ਸਿਹਤ ਦੇ ਮਾਮਲੇ ਵਿੱਚ ਕੁਝ ਕਮਜ਼ੋਰ ਨਤੀਜੇ ਦੇ ਸਕਦਾ ਹੈ। ਖ਼ਾਸ ਕਰਕੇ ਉਹ ਲੋਕ ਜਿਨ੍ਹਾਂ ਨੂੰ ਪਹਿਲਾਂ ਤੋਂ ਛਾਤੀ ਜਾਂ ਦਿਲ ਦੇ ਆਸ-ਪਾਸ ਕੋਈ ਸਮੱਸਿਆ ਹੈ, ਉਨ੍ਹਾਂ ਨੂੰ ਮਾਰਚ ਤੋਂ ਬਾਅਦ ਜ਼ਿਆਦਾ ਸਾਵਧਾਨੀ ਰੱਖਣੀ ਪਵੇਗੀ। ਹਾਲਾਂਕਿ ਮਈ ਤੋਂ ਬਾਅਦ ਰਾਹੂ ਦਾ ਗੋਚਰ ਚੌਥੇ ਘਰ ਤੋਂ ਹਟ ਜਾਵੇਗਾ, ਇਸ ਕਰਕੇ ਸਮੱਸਿਆਵਾਂ ਘੱਟ ਹੋਣਗੀਆਂ, ਪਰ ਅਪ੍ਰੈਲ ਤੋਂ ਮਈ ਦੇ ਮੱਧ ਦੀ ਅਵਧੀ ਦੇ ਦੌਰਾਨ ਸਿਹਤ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੋਵੇਗੀ। ਧਨੂੰ ਰਾਸ਼ੀਫਲ 2025 ਦੇ ਅਨੁਸਾਰ, ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦਾ ਗੋਚਰ ਤੁਹਾਡੇ ਸੱਤਵੇਂ ਘਰ ਵਿੱਚ ਪਹੁੰਚ ਕੇ ਪਹਿਲੇ ਘਰ ਨੂੰ ਦੇਖੇਗਾ ਅਤੇ ਸਮੱਸਿਆਵਾਂ ਨੂੰ ਖਤਮ ਕਰਨ ਦਾ ਕੰਮ ਕਰੇਗਾ। ਭਾਵੇਂ ਸ਼ਨੀ ਦੀ ਦ੍ਰਿਸ਼ਟੀ ਦੇ ਕਾਰਨ ਕੁਝ ਸਮੱਸਿਆਵਾਂ ਆ ਸਕਦੀਆਂ ਹਨ, ਪਰ ਬ੍ਰਹਸਪਤੀ ਉਨ੍ਹਾਂ ਨੂੰ ਠੀਕ ਕਰਨ ਵਿੱਚ ਵੀ ਮੱਦਦਗਾਰ ਰਹੇਗਾ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਸਾਲ ਦੇ ਦੌਰਾਨ ਸਿਹਤ ਸਬੰਧੀ ਕੁਝ ਸਮੱਸਿਆਵਾਂ ਆ ਸਕਦੀਆਂ ਹਨ, ਪਰ ਤੁਹਾਡੇ ਸਬਰ, ਸਮਝਦਾਰੀ ਅਤੇ ਬ੍ਰਹਸਪਤੀ ਦੀ ਕਿਰਪਾ ਨਾਲ ਇਹ ਸਮੱਸਿਆਵਾਂ ਜਲਦੀ ਹੀ ਦੂਰ ਹੋਣਗੀਆਂ ਅਤੇ ਤੁਸੀਂ ਚੰਗੀ ਸਿਹਤ ਦਾ ਆਨੰਦ ਲੈ ਸਕੋਗੇ।

ਜੇਕਰ ਤੁਹਾਨੂੰ ਕੋਈ ਵੀ ਫੈਸਲਾ ਲੈਣ ਵਿੱਚ ਮੁਸ਼ਕਿਲ ਹੋ ਰਹੀ ਹੈ, ਤਾਂ ਹੁਣੇ ਕਰੋ ਸਾਡੇ ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ !

ਸਾਲ 2025 ਵਿੱਚ ਧਨੂੰ ਰਾਸ਼ੀ ਵਾਲ਼ਿਆਂ ਦੀ ਪੜ੍ਹਾਈ

ਧਨੂੰ ਰਾਸ਼ੀ ਵਾਲ਼ਿਓ, ਪੜ੍ਹਾਈ ਦੇ ਮਾਮਲੇ ਵਿੱਚ ਆਓਣ ਵਾਲ਼ਾ ਸਾਲ ਔਸਤ ਜਾਂ ਔਸਤ ਤੋਂ ਕੁਝ ਹੱਦ ਤੱਕ ਵਧੀਆ ਨਤੀਜੇ ਦੇ ਸਕਦਾ ਹੈ। ਧਨੂੰ ਰਾਸ਼ੀਫਲ ਦੇ ਅਨੁਸਾਰ, ਇੱਕ ਪਾਸੇ ਜਿੱਥੇ ਬ੍ਰਹਸਪਤੀ ਦਾ ਗੋਚਰ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ ਛੇਵੇਂ ਘਰ ਵਿੱਚ ਰਹਿੰਦੇ ਹੋਏ ਪ੍ਰਤੀਯੋਗਿਤਾ ਪ੍ਰੀਖਿਆਵਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧੀਆ ਨਤੀਜੇ ਦੇਵੇਗਾ, ਓਥੇ ਹੀ ਮਈ ਮਹੀਨੇ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਸਭ ਤਰ੍ਹਾਂ ਦੇ ਵਿਦਿਆਰਥੀਆਂ ਲਈ ਚੰਗੇ ਨਤੀਜੇ ਦੇਣ ਦਾ ਸੰਕੇਤ ਕਰ ਰਿਹਾ ਹੈ। ਇਸ ਦਾ ਅਰਥ ਇਹ ਹੈ ਕਿ ਮਈ ਮਹੀਨੇ ਦੇ ਮੱਧ ਤੋਂ ਪਹਿਲਾਂ ਦਾ ਸਮਾਂ ਸਿਰਫ ਕੁਝ ਖਾਸ ਵਿਦਿਆਰਥੀਆਂ ਲਈ ਅਨੁਕੂਲ ਰਹੇਗਾ, ਜਦੋਂ ਕਿ ਬਾਅਦ ਦਾ ਸਮਾਂ ਸਭ ਵਿਦਿਆਰਥੀਆਂ ਲਈ ਚੰਗਾ ਰਹੇਗਾ। ਪਰ ਇਸ ਦੌਰਾਨ, ਸ਼ਨੀ ਅਤੇ ਰਾਹੂ ਦੇ ਗੋਚਰ ਦੇ ਕਾਰਨ ਤੁਹਾਨੂੰ ਆਪਣੇ ਵਿਸ਼ੇ ਉੱਤੇ ਧਿਆਨ ਕੇਂਦਰਿਤ ਕਰਨ ਵਿੱਚ ਕੁਝ ਮੁਸ਼ਕਲ ਆ ਸਕਦੀ ਹੈ, ਜਿਸ ਨਾਲ ਪੜ੍ਹਾਈ ਵਿੱਚ ਮਨ ਘੱਟ ਲੱਗੇਗਾ। ਧਨੂੰ ਰਾਸ਼ੀਫਲ 2025 ਦੇ ਅਨੁਸਾਰ, ਅਜਿਹੇ ਵਿੱਚ, ਲਗਾਤਾਰ ਕੋਸ਼ਿਸ਼ ਕਰਕੇ ਆਪਣੇ ਵਿਸ਼ੇ 'ਤੇ ਧਿਆਨ ਕੇਂਦਰਿਤ ਕਰਨ ਅਤੇ ਮਨ ਲਗਾਉਣ ਦੀ ਜ਼ਰੂਰਤ ਹੈ। ਜੇਕਰ ਤੁਸੀਂ ਲਗਾਤਾਰ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦੇ ਰਹੋਗੇ, ਤਾਂ ਦੇਰ-ਸਵੇਰ ਤੁਸੀਂ ਆਪਣੇ ਵਿਸ਼ੇ ਦਾ ਨਿਰੀਖਣ ਕਰਨ ਅਤੇ ਸਮਝਣ ਦੇ ਯੋਗ ਹੋ ਜਾਵੋਗੇ ਅਤੇ ਉਸ ਵਿੱਚ ਵਧੀਆ ਪ੍ਰਦਰਸ਼ਨ ਵੀ ਕਰ ਸਕੋਗੇ।

हिंदी में पढ़ने के लिए यहां क्लिक करें: धनु राशिफल 2025

ਸਾਲ 2025 ਵਿੱਚ ਧਨੂੰ ਰਾਸ਼ੀ ਵਾਲ਼ਿਆਂ ਦਾ ਕਾਰੋਬਾਰ

ਧਨੂੰ ਰਾਸ਼ੀ ਵਾਲ਼ਿਓ, ਕਾਰੋਬਾਰ ਦੇ ਪੱਖ ਤੋਂ ਵੀ ਆਓਣ ਵਾਲ਼ਾ ਸਾਲ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਇੱਕ ਪਾਸੇ, ਜਿੱਥੇ ਮਈ ਮਹੀਨੇ ਤੱਕ ਦਸਵੇਂ ਘਰ 'ਤੇ ਰਾਹੂ-ਕੇਤੂ ਦਾ ਪ੍ਰਭਾਵ ਰਹੇਗਾ, ਓਥੇ ਹੀ ਮਾਰਚ ਤੋਂ ਲੈ ਕੇ ਬਾਕੀ ਸਮੇਂ ਦੇ ਦੌਰਾਨ ਸ਼ਨੀ ਦਾ ਪ੍ਰਭਾਵ ਰਹੇਗਾ। ਇਹ ਦੋਵੇਂ ਹੀ ਸਥਿਤੀਆਂ ਕਾਰਜ ਖੇਤਰ ਦੇ ਪੱਖ ਤੋਂ ਬਹੁਤ ਚੰਗੀਆਂ ਨਹੀਂ ਮੰਨੀਆਂ ਜਾ ਸਕਦੀਆਂ, ਜਿਸ ਦਾ ਅਰਥ ਹੈ ਕਿ ਕੰਮਾਂ ਵਿੱਚ ਕੁਝ ਮੰਦੀ ਗਤੀ ਦੇਖਣ ਨੂੰ ਮਿਲ ਸਕਦੀ ਹੈ। ਤੁਸੀਂ ਜਿਨ੍ਹਾਂ ਨਾਲ ਮੀਟਿੰਗ ਕਰਨ ਜਾ ਰਹੇ ਹੋ ਜਾਂ ਜਿਨ੍ਹਾਂ ਉੱਤੇ ਤੁਹਾਡਾ ਕਾਰੋਬਾਰ ਨਿਰਭਰ ਹੈ, ਉਹਨਾਂ ਦਾ ਜ਼ਿਆਦਾ ਸਹਿਯੋਗ ਨਹੀਂ ਮਿਲੇਗਾ। ਧਨੂੰ ਰਾਸ਼ੀਫਲ ਦੇ ਅਨੁਸਾਰ, ਤੁਹਾਡੀ ਦਿਲਚਸਪੀ ਵੀ ਕਾਰੋਬਾਰ ਵਿੱਚ ਕੁਝ ਹੱਦ ਤੱਕ ਘੱਟ ਹੋ ਸਕਦੀ ਹੈ। ਪਰ, ਇਸ ਸਭ ਦੇ ਵਿਚਕਾਰ ਇੱਕ ਸਕਾਰਾਤਮਕ ਗੱਲ ਇਹ ਰਹੇਗੀ ਕਿ ਮਈ ਮਹੀਨੇ ਦੇ ਮੱਧ ਤੋਂ ਲੈ ਕੇ ਸਾਲ ਦੇ ਬਾਕੀ ਸਮੇਂ ਦੇ ਦੌਰਾਨ, ਬ੍ਰਹਸਪਤੀ ਦਾ ਗੋਚਰ ਤੁਹਾਡੇ ਸੱਤਵੇਂ ਘਰ ਵਿੱਚ ਰਹੇਗਾ, ਜੋ ਤੁਹਾਡੇ ਕਾਰੋਬਾਰ ਨੂੰ ਵਧਾਏਗਾ। ਬੁੱਧ ਦਾ ਗੋਚਰ ਵੀ ਸਾਲ ਦੇ ਜ਼ਿਆਦਾਤਰ ਸਮੇਂ ਤੁਹਾਡਾ ਪੱਖ ਲੈਂਦਾ ਦਿਖ ਰਿਹਾ ਹੈ। ਇਹਨਾਂ ਸਾਰੀਆਂ ਸਥਿਤੀਆਂ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇਸ ਸਾਲ ਕਾਰੋਬਾਰ ਕਰਨਾ ਆਸਾਨ ਨਹੀਂ ਹੋਵੇਗਾ। ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪੈ ਸਕਦੀ ਹੈ ਅਤੇ ਕੁਝ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ, ਪਰ ਜੇਕਰ ਤੁਸੀਂ ਲਗਾਤਾਰ ਕੋਸ਼ਿਸ਼ ਕਰਦੇ ਰਹੋਗੇ, ਤਾਂ ਤੁਸੀਂ ਨਾ ਸਿਰਫ਼ ਆਪਣੇ ਟੀਚੇ ਨੂੰ ਹਾਸਲ ਕਰਨ ਦੇ ਯੋਗ ਹੋਵੋਗੇ, ਸਗੋਂ ਕਾਰੋਬਾਰ ਵਿੱਚ ਤਰੱਕੀ ਵੀ ਕਰ ਸਕੋਗੇ ਅਤੇ ਵਧੀਆ ਮੁਨਾਫ਼ਾ ਕਮਾ ਸਕੋਗੇ। ਇੱਕ ਵਾਰ ਫੇਰ ਸਪਸ਼ਟ ਕਰ ਦੇਈਏ ਕਿ ਇਹ ਸਾਰੀਆਂ ਉਪਲਬਧੀਆਂ ਸੰਭਵ ਹਨ, ਪਰ ਉਨ੍ਹਾਂ ਲਈ ਸਖਤ ਮਿਹਨਤ ਅਤੇ ਚੰਗੀਆਂ ਯੋਜਨਾਵਾਂ 'ਤੇ ਕੰਮ ਕਰਨ ਦੀ ਲੋੜ ਹੋਵੇਗੀ।

ਹੋਰ ਰਾਸ਼ੀਆਂ ਬਾਰੇ ਪੜ੍ਹਨ ਲਈ ਕਲਿੱਕ ਕਰੋ : ਰਾਸ਼ੀਫਲ 2025

ਸਾਲ 2025 ਵਿੱਚ ਧਨੂੰ ਰਾਸ਼ੀ ਵਾਲ਼ਿਆਂ ਦੀ ਨੌਕਰੀ

ਧਨੂੰ ਰਾਸ਼ੀ ਵਾਲ਼ਿਓ, ਨੌਕਰੀ ਦੇ ਪੱਖੋਂ ਵੀ ਅਸੀਂ ਇਸ ਸਾਲ ਨੂੰ ਮਿਲੇ-ਜੁਲੇ ਨਤੀਜਿਆਂ ਵਾਲਾ ਕਹਿਣਾ ਚਾਹੁੰਦੇ ਹਾਂ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ ਦੇਵ ਗੁਰੂ ਬ੍ਰਹਸਪਤੀ ਦਾ ਗੋਚਰ ਤੁਹਾਡੇ ਛੇਵੇਂ ਘਰ ਵਿੱਚ ਰਹੇਗਾ, ਜੋ ਨੌਕਰੀ ਲਈ ਕੋਸ਼ਿਸ਼ ਕਰਨ ਵਾਲਿਆਂ ਲਈ ਮੱਦਦਗਾਰ ਸਿੱਧ ਹੋ ਸਕਦਾ ਹੈ। ਪ੍ਰਤੀਯੋਗਿਤਾ ਪ੍ਰੀਖਿਆਵਾਂ ਹੋਣ ਜਾਂ ਫੇਰ ਇੰਟਰਵਿਊ, ਤੁਹਾਨੂੰ ਸਫਲਤਾ ਮਿਲੇਗੀ ਅਤੇ ਤੁਸੀਂ ਨੌਕਰੀ ਪ੍ਰਾਪਤ ਕਰ ਸਕਦੇ ਹੋ, ਪਰ ਸ਼ਾਇਦ ਤੁਸੀਂ ਆਪਣੀਆਂ ਪ੍ਰਾਪਤੀਆਂ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੋਵੋਗੇ। ਰਾਹੂ ਦਾ ਗੋਚਰ ਵੀ ਮਈ ਦੇ ਮਹੀਨੇ ਤੱਕ ਇਹੋ-ਜਿਹੇ ਸੰਕੇਤ ਦੇ ਰਿਹਾ ਹੈ ਕਿ ਤੁਹਾਡੇ ਮਨ ਵਿੱਚ ਅਸੰਤੋਸ਼ ਦੀ ਭਾਵਨਾ ਭਰ ਸਕਦੀ ਹੈ, ਜੋ ਕਿ ਨੌਕਰੀ ਦੇ ਸੰਦਰਭ ਵਿੱਚ ਵੀ ਹੋ ਸਕਦੀ ਹੈ। ਮਈ ਤੋਂ ਬਾਅਦ, ਰਾਹੂ ਅਤੇ ਬ੍ਰਹਸਪਤੀ ਦਾ ਗੋਚਰ ਅਨੁਕੂਲ ਹੋ ਰਿਹਾ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਨੌਕਰੀ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰ ਸਕਦੇ ਹੋ। ਧਨੂੰ ਰਾਸ਼ੀਫਲ 2025 ਦੇ ਅਨੁਸਾਰ, ਹਰ ਤਰ੍ਹਾਂ ਦੀ ਨੌਕਰੀ ਕਰਨ ਵਾਲੇ ਲੋਕ ਕੁਝ ਨਵੇਂ ਪ੍ਰਯੋਗ ਕਰ ਸਕਣਗੇ, ਨਵੀਆਂ ਥਾਵਾਂ ਦੀ ਭਾਲ਼ ਕਰ ਸਕਣਗੇ ਅਤੇ ਉਨ੍ਹਾਂ ਨੂੰ ਤਰੱਕੀ ਵੀ ਮਿਲ ਸਕਦੀ ਹੈ। ਹਾਲਾਂਕਿ, ਇਸ ਦੌਰਾਨ ਮਾਰਚ ਤੋਂ ਬਾਅਦ ਸ਼ਨੀ ਦੇ ਗੋਚਰ ਵਿੱਚ ਆਉਣ ਵਾਲਾ ਪਰਿਵਰਤਨ ਮਨ ਵਿੱਚ ਅਸੰਤੋਸ਼ ਦੇਣ ਦਾ ਕੰਮ ਕਰ ਸਕਦਾ ਹੈ। ਅਰਥਾਤ ਉਪਲਬਧੀਆਂ ਤਾਂ ਮਿਲਦੀਆਂ ਲੱਗਣਗੀਆਂ, ਪਰ ਉਹਨਾਂ ਦੇ ਨਾਲ ਸੰਤੋਖ ਦਾ ਅਹਿਸਾਸ ਨਹੀਂ ਹੋਵੇਗਾ। ਇਸ ਸਥਿਤੀ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਸ ਸਾਲ ਕੁਝ ਚੁਣੌਤੀਆਂ ਤੋਂ ਬਾਅਦ, ਤੁਸੀਂ ਆਪਣੀ ਨੌਕਰੀ ਵਿੱਚ ਚੰਗਾ ਪ੍ਰਦਰਸ਼ਨ ਕਰ ਸਕੋਗੇ। ਨੌਕਰੀ ਬਦਲੀ ਵੀ ਜਾ ਸਕਦੀ ਹੈ ਅਤੇ ਕੁਝ ਲੋਕਾਂ ਨੂੰ ਤਰੱਕੀ ਵੀ ਮਿਲ ਸਕਦੀ ਹੈ, ਪਰ ਹੋ ਸਕਦਾ ਹੈ ਕਿ ਤੁਸੀਂ ਆਪਣੀਆਂ ਉਪਲਬਧੀਆਂ ਨੂੰ ਲੈ ਕੇ ਉਹ ਸੰਤੋਖ ਮਹਿਸੂਸ ਨਾ ਕਰੋ, ਜਿਸ ਦੀ ਤੁਸੀਂ ਉਮੀਦ ਕੀਤੀ ਸੀ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਸਾਲ 2025 ਵਿੱਚ ਧਨੂੰ ਰਾਸ਼ੀ ਵਾਲ਼ਿਆਂ ਦਾ ਆਰਥਿਕ ਜੀਵਨ

ਧਨੂੰ ਰਾਸ਼ੀ ਵਾਲ਼ਿਓ, ਆਰਥਿਕ ਮਾਮਲਿਆਂ ਲਈ ਆਓਣ ਵਾਲ਼ਾ ਸਾਲ ਔਸਤ ਜਾਂ ਔਸਤ ਤੋਂ ਵਧੀਆ ਨਤੀਜੇ ਦੇ ਸਕਦਾ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਦੇ ਮੱਧ ਤੱਕ ਧਨ ਦਾ ਕਾਰਕ ਬ੍ਰਹਸਪਤੀ ਛੇਵੇਂ ਘਰ ਵਿੱਚ ਰਹੇਗਾ। ਬ੍ਰਹਸਪਤੀ ਦਾ ਛੇਵੇਂ ਘਰ ਵਿੱਚ ਗੋਚਰ ਚੰਗਾ ਨਹੀਂ ਮੰਨਿਆ ਜਾਂਦਾ, ਪਰ ਬ੍ਰਹਸਪਤੀ ਆਪਣੀ ਨੌਵੀ ਦ੍ਰਿਸ਼ਟੀ ਨਾਲ ਧਨ ਘਰ 'ਤੇ ਨਜ਼ਰ ਮਾਰ ਕੇ ਤੁਹਾਡੇ ਲਈ ਧਨ ਇਕੱਠਾ ਕਰਨ ਦੇ ਮਾਮਲੇ ਵਿੱਚ ਮੱਦਦਗਾਰ ਸਿੱਧ ਹੋਵੇਗਾ। ਧਨ ਸਥਾਨ ਦੇ ਸੁਆਮੀ ਸ਼ਨੀ ਦੇਵ ਵੀ ਮਾਰਚ ਦੇ ਮਹੀਨੇ ਤੱਕ ਤੀਜੇ ਘਰ ਵਿੱਚ ਆਪਣੀ ਰਾਸ਼ੀ ਵਿੱਚ ਰਹਿ ਕੇ ਤੁਹਾਡੇ ਆਰਥਿਕ ਪੱਖ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ। ਮਾਰਚ ਤੋਂ ਬਾਅਦ ਸ਼ਨੀ ਦੀ ਸਥਿਤੀ ਕਮਜ਼ੋਰ ਹੋ ਜਾਵੇਗੀ, ਜਦ ਕਿ ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦੀ ਸਥਿਤੀ ਮਜ਼ਬੂਤ ਹੋ ਜਾਵੇਗੀ। ਮਈ ਦੇ ਮੱਧ ਤੋਂ ਬਾਅਦ, ਬ੍ਰਹਸਪਤੀ ਲਾਭ ਘਰ 'ਤੇ ਨਜ਼ਰ ਰੱਖ ਕੇ ਵਧੀਆ ਆਮਦਨ ਕਰਵਾਉਣ ਦੀ ਕੋਸ਼ਿਸ਼ ਕਰੇਗਾ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਭਾਵੇਂ ਗ੍ਰਹਾਂ ਦੇ ਗੋਚਰ ਵਿੱਚ ਬਦਲਾਅ ਹੋਵੇਗਾ, ਪਰ ਪਹਿਲਾਂ ਵੀ ਕੁਝ ਗ੍ਰਹਿ ਚੰਗੇ ਅਤੇ ਕੁਝ ਕਮਜ਼ੋਰ ਨਤੀਜੇ ਦੇ ਰਹੇ ਸਨ, ਅਤੇ ਪਰਿਵਰਤਨ ਤੋਂ ਬਾਅਦ ਵੀ ਕੁਝ ਗ੍ਰਹਿ ਚੰਗੇ ਅਤੇ ਕੁਝ ਕਮਜ਼ੋਰ ਨਤੀਜੇ ਦੇਣਗੇ। ਧਨੂੰ ਰਾਸ਼ੀਫਲ 2025 ਦੇ ਅਨੁਸਾਰ, ਆਰਥਿਕ ਮਾਮਲਿਆਂ ਵਿੱਚ ਗ੍ਰਹਾਂ ਦਾ ਗੋਚਰ ਮਿਲੇ-ਜੁਲੇ ਨਤੀਜੇ ਦੇਵੇਗਾ, ਪਰ ਧਨ ਦੇ ਕਾਰਕ ਬ੍ਰਹਸਪਤੀ ਦਾ ਲਾਭ ਜਾਂ ਧਨ ਘਰ ਨਾਲ ਸਬੰਧ ਜ਼ਰੂਰ ਬਣਿਆ ਰਹੇਗਾ। ਇਸ ਲਈ, ਨਤੀਜੇ ਔਸਤ ਤੋਂ ਵਧੀਆ ਰਹਿ ਸਕਦੇ ਹਨ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਸਾਲ ਦੇ ਪਹਿਲੇ ਭਾਗ ਵਿੱਚ ਵਧੀਆ ਬੱਚਤ ਕਰ ਸਕੋਗੇ ਅਤੇ ਉਸ ਬੱਚਤ ਦਾ ਸਹੀ ਇਸਤੇਮਾਲ ਕਰ ਸਕੋਗੇ, ਜਦ ਕਿ ਸਾਲ ਦੇ ਦੂਜੇ ਭਾਗ ਵਿੱਚ ਤੁਸੀਂ ਵਧੀਆ ਕਮਾਈ ਕਰ ਸਕੋਗੇ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਸਾਲ 2025 ਵਿੱਚ ਧਨੂੰ ਰਾਸ਼ੀ ਵਾਲ਼ਿਆਂ ਦਾ ਪ੍ਰੇਮ ਜੀਵਨ

ਧਨੂੰ ਰਾਸ਼ੀ ਵਾਲ਼ਿਓ, ਜੇਕਰ ਆਓਣ ਵਾਲ਼ੇ ਸਾਲ ਦੇ ਪਹਿਲੇ ਭਾਗ ਦੀ ਗੱਲ ਕੀਤੀ ਜਾਵੇ, ਤਾਂ ਇਹ ਪ੍ਰੇਮ ਸਬੰਧਾਂ ਲਈ ਥੋੜਾ ਕਮਜ਼ੋਰ ਹੋ ਸਕਦਾ ਹੈ, ਜਦ ਕਿ ਮਈ ਮਹੀਨੇ ਦੇ ਮੱਧ ਤੋਂ ਬਾਅਦ ਦੇਵ ਗੁਰੂ ਬ੍ਰਹਸਪਤੀ ਸੱਤਵੇਂ ਘਰ ਵਿੱਚ ਜਾ ਕੇ ਤੁਹਾਡੇ ਪ੍ਰੇਮ ਜੀਵਨ ਵਿੱਚ ਕਾਫੀ ਅਨੁਕੂਲਤਾ ਦੇਣ ਦਾ ਕੰਮ ਕਰ ਸਕਦੇ ਹਨ। ਪੰਜਵੇਂ ਘਰ ਦੇ ਸੁਆਮੀ ਮੰਗਲ ਦੀ ਸਥਿਤੀ ਔਸਤ ਨਤੀਜੇ ਦੇਣ ਵਾਲੀ ਦਿਖਾਈ ਦੇ ਰਹੀ ਹੈ, ਜਦ ਕਿ ਸ਼ੁੱਕਰ ਗ੍ਰਹਿ ਦੀ ਸਥਿਤੀ ਪੂਰੇ ਸਾਲ ਵਿੱਚ ਕਾਫੀ ਹੱਦ ਤੱਕ ਅਨੁਕੂਲ ਨਤੀਜੇ ਦੇਣ ਦਾ ਸੰਕੇਤ ਕਰ ਰਹੀ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਆਮ ਤੌਰ 'ਤੇ ਇਹ ਸਾਲ ਪ੍ਰੇਮ ਸਬੰਧਾਂ ਲਈ ਚੰਗਾ ਰਹੇਗਾ, ਪਰ ਸਾਲ ਦਾ ਪਹਿਲਾ ਭਾਗ ਤੁਲਨਾਤਮਕ ਤੌਰ 'ਤੇ ਕੁਝ ਕਮਜ਼ੋਰ ਰਹਿ ਸਕਦਾ ਹੈ, ਜਦ ਕਿ ਸਾਲ ਦਾ ਦੂਜਾ ਭਾਗ ਕਾਫੀ ਵਧੀਆ ਨਤੀਜੇ ਦੇਣ ਵਾਲਾ ਦਿਖ ਰਿਹਾ ਹੈ। ਇਸ ਸਥਿਤੀ ਵਿੱਚ ਸਾਲ ਦੇ ਪਹਿਲੇ ਭਾਗ ਵਿੱਚ ਪ੍ਰੇਮ ਸਬੰਧਾਂ ਨੂੰ ਲੈ ਕੇ ਬਿਲਕੁਲ ਵੀ ਲਾਪਰਵਾਹ ਨਹੀਂ ਹੋਣਾ ਚਾਹੀਦਾ। ਜੇਕਰ ਛੋਟੇ-ਮੋਟੇ ਵਿਵਾਦ ਹੁੰਦੇ ਵੀ ਹਨ, ਤਾਂ ਵੀ ਪ੍ਰੇਮੀ/ਪ੍ਰੇਮਿਕਾ ਨੂੰ ਪੂਰਾ ਸਮਾਂ ਦੇਣਾ ਚਾਹੀਦਾ ਹੈ। ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਨੀ ਹੈ, ਨਾ ਕਿ ਵਿਵਾਦ ਨੂੰ ਵਧਾਉਣਾ ਹੈ। ਸਾਲ ਦਾ ਦੂਜਾ ਭਾਗ ਕਾਫੀ ਵਧੀਆ ਨਤੀਜੇ ਦੇ ਸਕਦਾ ਹੈ। ਧਨੂੰ ਰਾਸ਼ੀਫਲ 2025 ਦੇ ਅਨੁਸਾਰ, ਉਸ ਸਮੇਂ ਤੁਹਾਡਾ ਸਾਥੀ ਵੀ ਪੂਰੀ ਸਮਝਦਾਰੀ ਨਾਲ ਕੰਮ ਲਵੇਗਾ ਅਤੇ ਤੁਸੀਂ ਆਪਣੇ ਪ੍ਰੇਮ ਜੀਵਨ ਵਿੱਚ ਕਾਫੀ ਵਧੀਆ ਨਤੀਜੇ ਪ੍ਰਾਪਤ ਕਰ ਸਕੋਗੇ।

ਸਾਲ 2025 ਵਿੱਚ ਧਨੂੰ ਰਾਸ਼ੀ ਵਾਲ਼ਿਆਂ ਦਾ ਵਿਆਹ ਅਤੇ ਸ਼ਾਦੀਸ਼ੁਦਾ ਜੀਵਨ

ਧਨੂੰ ਰਾਸ਼ੀ ਵਾਲ਼ਿਓ, ਜਿਨ੍ਹਾਂ ਦੀ ਉਮਰ ਵਿਆਹ ਲਾਇਕ ਹੋ ਚੁੱਕੀ ਹੈ ਜਾਂ ਜਿਹੜੇ ਲੋਕ ਵਿਆਹ ਕਰਵਾਓਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਲਈ ਸਾਲ ਦਾ ਦੂਜਾ ਭਾਗ ਕਾਫੀ ਵਧੀਆ ਨਤੀਜੇ ਦੇ ਸਕਦਾ ਹੈ। ਸਾਲ ਦੇ ਪਹਿਲੇ ਹਿੱਸੇ ਵਿੱਚ ਕੋਸ਼ਿਸ਼ਾਂ ਇੰਨੇ ਚੰਗੇ ਫਲ਼ ਨਹੀਂ ਦੇਣਗੀਆਂ ਕਿ ਸਾਰੀਆਂ ਇੱਛਾਵਾਂ ਪੂਰੀਆਂ ਹੋ ਸਕਣ, ਪਰ ਮਈ ਮਹੀਨੇ ਦੇ ਮੱਧ ਤੋਂ ਬਾਅਦ ਦੇਵ ਗੁਰੂ ਬ੍ਰਹਸਪਤੀ, ਜੋ ਤੁਹਾਡੇ ਲਗਨ ਜਾਂ ਰਾਸ਼ੀ ਦੇ ਸੁਆਮੀ ਵੀ ਹਨ, ਸੱਤਵੇਂ ਘਰ ਵਿੱਚ ਗੋਚਰ ਕਰਨਗੇ ਅਤੇ ਵਿਆਹ ਦੇ ਰਸਤੇ ਖੋਲ ਸਕਣਗੇ। ਇਸ ਲਈ ਸਾਲ ਦਾ ਦੂਜਾ ਹਿੱਸਾ, ਖਾਸ ਤੌਰ 'ਤੇ ਮਈ ਦੇ ਮੱਧ ਤੋਂ ਬਾਅਦ ਵਿਆਹ ਅਤੇ ਕੁੜਮਾਈ ਜਿਹੇ ਮਾਮਲਿਆਂ ਵਿੱਚ ਕਾਫੀ ਅਨੁਕੂਲਤਾ ਦੇਖਣ ਨੂੰ ਮਿਲ ਸਕਦੀ ਹੈ। ਜੇਕਰ ਸ਼ਾਦੀਸ਼ੁਦਾ ਜੀਵਨ ਦੀ ਗੱਲ ਕੀਤੀ ਜਾਵੇ, ਤਾਂ ਇਸ ਮਾਮਲੇ ਵਿੱਚ ਵੀ ਸਾਲ ਦਾ ਦੂਜਾ ਹਿੱਸਾ ਜ਼ਿਆਦਾ ਵਧੀਆ ਨਤੀਜੇ ਦੇ ਸਕਦਾ ਹੈ। ਸਾਲ ਦੇ ਪਹਿਲੇ ਹਿੱਸੇ ਵਿੱਚ ਵੀ ਕੋਈ ਵੱਡੀ ਪ੍ਰਤੀਕੂਲਤਾ ਨਜ਼ਰ ਨਹੀਂ ਆ ਰਹੀ, ਪਰ ਤੁਲਨਾ ਕਰਨ 'ਤੇ ਅਸੀਂ ਦੇਖਦੇ ਹਾਂ ਕਿ ਸਾਲ ਦੇ ਦੂਜੇ ਭਾਗ ਵਿੱਚ ਤੁਸੀਂ ਆਪਣੇ ਸ਼ਾਦੀਸ਼ੁਦਾ ਜੀਵਨ ਦਾ ਵਧੀਆ ਆਨੰਦ ਮਾਣ ਸਕੋਗੇ।

ਸਾਲ 2025 ਵਿੱਚ ਧਨੂੰ ਰਾਸ਼ੀ ਵਾਲ਼ਿਆਂ ਦਾ ਪਰਿਵਾਰਕ ਅਤੇ ਗ੍ਰਹਿਸਥ ਜੀਵਨ

ਧਨੂੰ ਰਾਸ਼ੀ ਵਾਲ਼ਿਓ, ਪਰਿਵਾਰਕ ਮਾਮਲਿਆਂ ਵਿੱਚ ਇਸ ਸਾਲ ਤੁਸੀਂ ਆਮ ਤੌਰ 'ਤੇ ਚੰਗੇ ਨਤੀਜੇ ਪ੍ਰਾਪਤ ਕਰ ਸਕੋਗੇ। ਤੁਹਾਡੇ ਦੂਜੇ ਘਰ ਦਾ ਸੁਆਮੀ ਸ਼ਨੀ ਗ੍ਰਹਿ ਮਾਰਚ ਮਹੀਨੇ ਤੱਕ ਕਾਫੀ ਚੰਗੀ ਸਥਿਤੀ ਵਿੱਚ ਹੈ। ਇਸ ਲਈ ਮਹੱਤਵਪੂਰਨ ਪਰਿਵਾਰਕ ਫ਼ੈਸਲਿਆਂ ਨੂੰ ਇਸ ਸਮੇਂ ਦੇ ਦੌਰਾਨ ਨਿਪਟਾਉਣਾ ਵਧੀਆ ਰਹੇਗਾ। ਮਾਰਚ ਤੋਂ ਬਾਅਦ, ਸ਼ਨੀ ਗ੍ਰਹਿ ਦੀ ਸਥਿਤੀ ਕਮਜ਼ੋਰ ਹੋ ਸਕਦੀ ਹੈ, ਜਿਸ ਨਾਲ ਅਗਲੇ ਨਤੀਜੇ ਵੀ ਕਮਜ਼ੋਰ ਹੋ ਸਕਦੇ ਹਨ, ਪਰ ਬ੍ਰਹਸਪਤੀ ਗ੍ਰਹਿ ਦੀ ਅਨੁਕੂਲਤਾ ਲਗਭਗ ਸਾਰਾ ਸਾਲ ਕੋਈ ਵੱਡੀ ਸਮੱਸਿਆ ਨਹੀਂ ਆਉਣ ਦੇਵੇਗੀ। ਇਸ ਦਾ ਮਤਲਬ ਇਹ ਹੈ ਕਿ ਸਾਲ ਆਮ ਤੌਰ 'ਤੇ ਪਰਿਵਾਰਕ ਮਾਮਲਿਆਂ ਲਈ ਚੰਗਾ ਰਹੇਗਾ। ਫੇਰ ਵੀ ਮਹੱਤਵਪੂਰਣ ਫ਼ੈਸਲਿਆਂ ਨੂੰ ਸਾਲ ਦੇ ਪਹਿਲੇ ਭਾਗ ਵਿੱਚ ਨਿਪਟਾਉਣਾ ਜ਼ਿਆਦਾ ਵਧੀਆ ਰਹੇਗਾ।

ਧਨੂੰ ਰਾਸ਼ੀਫਲ 2025 ਦੇ ਅਨੁਸਾਰ, ਗ੍ਰਹਿਸਥ ਜੀਵਨ ਦੀ ਗੱਲ ਕੀਤੀ ਜਾਵੇ, ਤਾਂ ਇਸ ਮਾਮਲੇ ਵਿੱਚ ਵੀ ਸਾਲ ਦੇ ਪਹਿਲੇ ਮਹੀਨੇ, ਅਰਥਾਤ ਜਨਵਰੀ ਤੋਂ ਮਾਰਚ ਤੱਕ ਦੇ ਮਹੀਨੇ ਜ਼ਿਆਦਾ ਚੰਗੇ ਰਹਿਣਗੇ। ਮਾਰਚ ਤੋਂ ਮਈ ਦੇ ਦਰਮਿਆਨ ਸ਼ਨੀ ਦੇ ਚੌਥੇ ਘਰ ਵਿੱਚ ਗੋਚਰ ਨਾਲ ਗ੍ਰਹਿਸਥ ਜੀਵਨ ਵਿੱਚ ਕੁਝ ਪਰੇਸ਼ਾਨੀਆਂ ਆ ਸਕਦੀਆਂ ਹਨ। ਇਸ ਦੇ ਨਾਲ ਹੀ ਮਾਰਚ ਤੋਂ ਮਈ ਦੇ ਵਿਚਕਾਰ ਦੇ ਨਤੀਜੇ ਹੋਰ ਵੀ ਕਮਜ਼ੋਰ ਹੋ ਸਕਦੇ ਹਨ। ਪਰ ਮਈ ਤੋਂ ਬਾਅਦ ਰਾਹੁ ਦਾ ਗੋਚਰ ਚੌਥੇ ਘਰ ਤੋਂ ਦੂਰ ਹੋ ਜਾਵੇਗਾ, ਜਿਸ ਨਾਲ ਕੁਝ ਸਮੱਸਿਆਵਾਂ ਘੱਟ ਹੋ ਸਕਦੀਆਂ ਹਨ। ਪਰ ਸ਼ਨੀ ਦੀ ਸਥਿਤੀ ਇਸ ਗੱਲ ਦਾ ਸੰਕੇਤ ਕਰ ਰਹੀ ਹੈ ਕਿ ਇਸ ਸਾਲ ਤੁਹਾਨੂੰ ਗ੍ਰਹਿਸਥ ਜੀਵਨ ਦੇ ਮਾਮਲਿਆਂ ਵਿੱਚ ਕੋਈ ਵੀ ਲਾਪਰਵਾਹੀ ਨਹੀਂ ਕਰਨੀ ਚਾਹੀਦੀ।

ਸਾਲ 2025 ਵਿੱਚ ਧਨੂੰ ਰਾਸ਼ੀ ਵਾਲ਼ਿਆਂ ਲਈ ਜ਼ਮੀਨ, ਮਕਾਨ ਅਤੇ ਵਾਹਨ ਸੁੱਖ

ਧਨੂੰ ਰਾਸ਼ੀ ਵਾਲ਼ਿਓ, ਜ਼ਮੀਨ ਅਤੇ ਮਕਾਨ ਨਾਲ ਸਬੰਧਤ ਮਾਮਲਿਆਂ ਦੀ ਗੱਲ ਕੀਤੀ ਜਾਵੇ, ਤਾਂ ਇਸ ਮਾਮਲੇ ਵਿੱਚ ਸਾਲ ਕੁਝ ਕਮਜ਼ੋਰ ਰਹਿ ਸਕਦਾ ਹੈ। ਹਾਲਾਂਕਿ ਸਾਲ ਦਾ ਦੂਜਾ ਭਾਗ ਤੁਲਨਾਤਮਕ ਤੌਰ 'ਤੇ ਬਿਹਤਰ ਰਹੇਗਾ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਤੱਕ ਚੌਥੇ ਘਰ ਵਿੱਚ ਰਾਹੂ ਦਾ ਗੋਚਰ ਰਹੇਗਾ, ਜੋ ਕਿ ਜ਼ਮੀਨ ਅਤੇ ਮਕਾਨ ਨਾਲ ਸਬੰਧਤ ਮਾਮਲਿਆਂ ਵਿੱਚ ਕੁਝ ਰੁਕਾਵਟਾਂ ਜਾਂ ਪਰੇਸ਼ਾਨੀਆਂ ਦੇਣ ਦਾ ਕੰਮ ਕਰ ਸਕਦਾ ਹੈ। ਬਿਹਤਰ ਹੋਵੇਗਾ ਕਿ ਜ਼ਮੀਨ-ਜਾਇਦਾਦ ਨਾਲ ਜੁੜੇ ਮਾਮਲਿਆਂ ਨੂੰ ਇਸ ਸਮੇਂ ਦੇ ਦੌਰਾਨ ਟਾਲ਼ਿਆ ਜਾਵੇ, ਫੇਰ ਵੀ ਜੇਕਰ ਅਜਿਹੇ ਫ਼ੈਸਲੇ ਲੈਣੇ ਬਹੁਤ ਜ਼ਰੂਰੀ ਹੋਣ ਤਾਂ ਵਿਵਾਦਤ ਅਤੇ ਸ਼ੱਕ-ਸ਼ੁੱਬੇ ਵਾਲ਼ੇ ਸੌਦਿਆਂ ਤੋਂ ਬਚਿਆ ਜਾਵੇ। ਜੇਕਰ ਤੁਹਾਨੂੰ ਕਿਸੇ ਵੀ ਕਿਸਮ ਦੇ ਧੋਖੇ ਜਾਂ ਫਰੌਡ ਦਾ ਸ਼ੱਕ ਹੋਵੇ, ਤਾਂ ਅਜਿਹੇ ਸੌਦੇ ਤੋਂ ਦੂਰ ਰਹਿਣਾ ਸਮਝਦਾਰੀ ਹੋਵੇਗੀ।

ਮਈ ਮਹੀਨੇ ਤੋਂ ਬਾਅਦ ਰਾਹੂ ਦਾ ਗੋਚਰ ਚੌਥੇ ਘਰ ਤੋਂ ਦੂਰ ਹੋ ਜਾਵੇਗਾ ਅਤੇ ਚੌਥੇ ਘਰ ਦੇ ਸੁਆਮੀ ਬ੍ਰਹਸਪਤੀ ਦੀ ਸਥਿਤੀ ਮਜ਼ਬੂਤ ਹੋ ਜਾਵੇਗੀ, ਪਰ ਸ਼ਨੀ ਦਾ ਗੋਚਰ ਚੌਥੇ ਘਰ ਵਿੱਚ ਆ ਜਾਵੇਗਾ। ਧਨੂੰ ਰਾਸ਼ੀਫਲ 2025 ਦੇ ਅਨੁਸਾਰ, ਅਜਿਹੇ ਵਿੱਚ ਨਤੀਜੇ ਭਾਵੇਂ ਤੁਲਨਾਤਮਕ ਤੌਰ 'ਤੇ ਬਿਹਤਰ ਰਹਿਣਗੇ, ਪਰ ਮਾਮਲੇ ਪੂਰੀ ਤਰ੍ਹਾਂ ਜੋਖਿਮ-ਰਹਿਤ (ਰਿਸਕ-ਫਰੀ) ਜ਼ੋਨ ਵਿੱਚ ਨਹੀਂ ਰਹਿਣਗੇ। ਇਸ ਦਾ ਅਰਥ ਇਹ ਹੈ ਕਿ ਕੁਝ ਨਾ ਕੁਝ ਜੋਖਿਮ ਬਣਿਆ ਰਹੇਗਾ। ਫੇਰ ਵੀ ਸਾਲ ਦੇ ਪਹਿਲੇ ਭਾਗ ਦੀ ਤੁਲਨਾ ਵਿੱਚ ਸਾਲ ਦਾ ਦੂਜਾ ਭਾਗ ਜ਼ਮੀਨ ਅਤੇ ਮਕਾਨ ਦੇ ਮਾਮਲਿਆਂ ਦੇ ਲਈ ਬਿਹਤਰ ਕਿਹਾ ਜਾ ਸਕਦਾ ਹੈ। ਵਾਹਨ ਆਦਿ ਨਾਲ ਜੁੜੇ ਮਾਮਲਿਆਂ ਦੀ ਗੱਲ ਕੀਤੀ ਜਾਵੇ, ਤਾਂ ਇਸ ਮਾਮਲੇ ਵਿੱਚ ਵੀ ਸਾਲ ਦਾ ਦੂਜਾ ਭਾਗ ਜ਼ਿਆਦਾ ਚੰਗਾ ਰਹੇਗਾ। ਇਸ ਲਈ, ਵਾਹਨ ਖਰੀਦਣ ਤੋਂ ਜਿੰਨਾ ਹੋ ਸਕੇ, ਬਚਣਾ ਚੰਗਾ ਰਹੇਗਾ, ਪਰ ਜੇਕਰ ਵਾਹਨ ਖਰੀਦਣਾ ਬਹੁਤ ਜ਼ਰੂਰੀ ਹੋਵੇ, ਤਾਂ ਮਈ ਮਹੀਨੇ ਦੇ ਮੱਧ ਤੋਂ ਬਾਅਦ ਖਰੀਦਣਾ ਹੀ ਸਮਝਦਾਰੀ ਦਾ ਕੰਮ ਹੋਵੇਗਾ।

ਸਾਲ 2025 ਵਿੱਚ ਧਨੂੰ ਰਾਸ਼ੀ ਵਾਲ਼ਿਆਂ ਦੇ ਲਈ ਉਪਾਅ

ਰਤਨ, ਯੰਤਰ ਸਮੇਤ ਹਰ ਤਰ੍ਹਾਂ ਦੇ ਜੋਤਿਸ਼ ਉਪਾਵਾਂ ਦੇ ਲਈ ਵਿਜ਼ਿਟ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1. ਕੀ ਸਾਲ 2025 ਧਨੂੰ ਰਾਸ਼ੀ ਦੇ ਜਾਤਕਾਂ ਲਈ ਚੰਗਾ ਰਹੇਗਾ?

ਸਾਲ 2025 ਵਿੱਚ ਧਨੂੰ ਰਾਸ਼ੀ ਦੇ ਜਾਤਕਾਂ ਨੂੰ ਜੀਵਨ ਦੇ ਵੱਖ-ਵੱਖ ਮੋਰਚਿਆਂ 'ਤੇ ਅਨੁਕੂਲ ਅਤੇ ਪ੍ਰਤੀਕੂਲ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਾਲ ਮਿਹਨਤ ਹੀ ਤੁਹਾਡੀ ਸਫਲਤਾ ਦੀ ਕੁੰਜੀ ਹੋਵੇਗੀ।

2. ਧਨੂੰ ਰਾਸ਼ੀ ਦੇ ਜਾਤਕਾਂ ਦੀ ਕਿਸਮਤ ਵਿੱਚ ਕੀ ਲਿਖਿਆ ਹੋਇਆ ਹੈ?

ਧਨੂੰ ਰਾਸ਼ੀ ਦੇ ਲੋਕ ਸੁਭਾਅ ਤੋਂ ਬਹੁਤ ਚੰਚਲ ਅਤੇ ਮਜ਼ਾਕੀਆ ਹੁੰਦੇ ਹਨ, ਜਿਸ ਦਾ ਅਰਥ ਹੈ ਕਿ ਇਹ ਆਪਣੇ ਸਾਥੀਆਂ ਨਾਲ ਕਾਫੀ ਮੌਜ-ਮਸਤੀ ਕਰਦੇ ਹਨ। ਆਮ ਤੌਰ 'ਤੇ ਇਹ ਪ੍ਰੇਮ ਵਿੱਚ ਸਮਰਪਿਤ ਰਹਿੰਦੇ ਹਨ ਅਤੇ ਆਪਣੇ ਸਾਥੀ ਲਈ ਬਹੁਤ ਵਫ਼ਾਦਾਰ ਅਤੇ ਇਮਾਨਦਾਰ ਹੁੰਦੇ ਹਨ।

3/ ਧਨੂੰ ਰਾਸ਼ੀ ਦੀ ਕੁਲ ਦੇਵੀ ਕੌਣ ਹੈ?

ਧਨੂੰ ਰਾਸ਼ੀਫਲ 2025 ਦੇ ਅਨੁਸਾਰ, ਜੀਵਨ ਵਿੱਚ ਸਫਲਤਾ ਅਤੇ ਖੁਸ਼ਹਾਲੀ ਲਈ ਧਨੂੰ ਰਾਸ਼ੀ ਵਾਲਿਆਂ ਨੂੰ ਮਾਤਾ ਕਮਲਾ ਜਾਂ ਮਾਤਾ ਸਿੱਧਿਦਾਤ੍ਰੀ ਦੀ ਪੂਜਾ ਕਰਨੀ ਚਾਹੀਦੀ ਹੈ।

Talk to Astrologer Chat with Astrologer