ਚੰਦਰ ਗ੍ਰਹਿਣ 2025 ਦੇ ਸੰਦਰਭ ਵਿੱਚ, ਅਸੀਂ ਤੁਹਾਡੇ ਲਈ ਐਸਟ੍ਰੋਸੇਜ ਦਾ ਇਹ ਵਿਸ਼ੇਸ਼ ਲੇਖ ਇਸ ਉਮੀਦ ਨਾਲ ਪੇਸ਼ ਕਰ ਰਹੇ ਹਾਂ ਕਿ ਇਹ ਤੁਹਾਨੂੰ ਸਾਲ 2025 ਵਿੱਚ ਲੱਗਣ ਵਾਲੇ ਸਾਰੇ ਚੰਦਰ ਗ੍ਰਹਿਣਾਂ ਦੇ ਬਾਰੇ ਪੂਰੀ ਜਾਣਕਾਰੀ ਪ੍ਰਦਾਨ ਕਰੇਗਾ। ਸਾਲ 2025 ਵਿੱਚ ਕੁੱਲ ਕਿੰਨੇ ਚੰਦਰ ਗ੍ਰਹਿਣ ਲੱਗਣਗੇ, ਉਹ ਪੂਰਣ ਚੰਦਰ ਗ੍ਰਹਿਣ ਹੋਣਗੇ ਜਾਂ ਅੰਸ਼ਕ ਚੰਦਰ ਗ੍ਰਹਿਣ ਹੋਣਗੇ, ਜਾਂ ਫੇਰ ਉਪਛਾਇਆ ਚੰਦਰ ਗ੍ਰਹਿਣ ਹੋਣਗੇ ਅਰਥਾਤ ਇਹ ਕਿਹੜੇ ਕਿਸਮ ਦੇ ਗ੍ਰਹਿਣ ਹੋਣਗੇ।
ਇਸ ਦੇ ਨਾਲ ਹੀ, ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਹਰ ਚੰਦਰ ਗ੍ਰਹਿਣ ਕਿਹੜੀ ਤਰੀਕ ਨੂੰ, ਕਿਹੜੇ ਦਿਨ, ਕਿਹੜੇ ਸਮੇਂ ‘ਤੇ ਲੱਗੇਗਾ ਅਤੇ ਕਿਹੜੇ ਸਮੇਂ ਤੱਕ ਰਹੇਗਾ। ਇਹ ਦੁਨੀਆ ਵਿੱਚ ਕਿੱਥੇ-ਕਿਥੇ ਦਿਖੇਗਾ, ਕੀ ਇਹ ਭਾਰਤ ਵਿੱਚ ਦਿਖੇਗਾ ਜਾਂ ਨਹੀਂ, ਚੰਦਰ ਗ੍ਰਹਿਣ ਨਾਲ ਜੁੜੀਆਂ ਧਾਰਮਿਕ ਮਾਨਤਾਵਾਂ ਕੀ ਹਨ, ਅਤੇ ਚੰਦਰ ਗ੍ਰਹਿਣ ਦਾ ਸੂਤਕ ਕੀ ਹੋਵੇਗਾ, ਗਰਭਵਤੀ ਮਹਿਲਾਵਾਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੋਵੇਗੀ, ਗ੍ਰਹਿਣ ਦੇ ਦੌਰਾਨ ਕੀ ਕਰਨਾ ਚਾਹੀਦਾ ਹੈ ਅਤੇ ਕਿਹੜੇ ਕੰਮਾਂ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਆਦਿ ਸਾਰੀਆਂ ਮਹੱਤਵਪੂਰਣ ਜਾਣਕਾਰੀਆਂ ਅਸੀਂ ਤੁਹਾਨੂੰ ਇਸ ਚੰਦਰ ਗ੍ਰਹਿਣ 2025 ਦੇ ਲੇਖ ਵਿੱਚ ਪ੍ਰਦਾਨ ਕਰ ਰਹੇ ਹਾਂ।
ਤੁਹਾਡੇ ਲਈ ਇਸ ਲੇਖ ਨੂੰ ਐਸਟ੍ਰੋਸੇਜ ਦੇ ਮਸ਼ਹੂਰ ਜੋਤਸ਼ੀ ਡਾ. ਮ੍ਰਿਗਾਂਕ ਸ਼ਰਮਾ ਨੇ ਤਿਆਰ ਕੀਤਾ ਹੈ। ਆਓ ਹੁਣ ਜਾਣਦੇ ਹਾਂ ਚੰਦਰ ਗ੍ਰਹਿਣ ਨਾਲ ਸਬੰਧਤ ਸਾਰੀਆਂ ਮਹੱਤਵਪੂਰਣ ਜਾਣਕਾਰੀਆਂ।
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਭਵਿੱਖ ਨਾਲ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ
ਚੰਦਰ ਗ੍ਰਹਿਣ ਇੱਕ ਖਗੋਲੀ ਘਟਨਾ ਹੈ ਜਿਸ ਦਾ ਸਾਨੂੰ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਜਦੋਂ ਅਕਾਸ਼ ਵਿੱਚ ਚੰਦਰ ਗ੍ਰਹਿਣ ਦੀ ਘਟਨਾ ਦਿਖਦੀ ਹੈ, ਤਾਂ ਇਹ ਬਹੁਤ ਹੀ ਖੂਬਸੂਰਤ ਦ੍ਰਿਸ਼ ਹੁੰਦਾ ਹੈ। ਇਹ ਏਨਾ ਸੁਹਣਾ ਹੁੰਦਾ ਹੈ ਕਿ ਇਸ ਨੂੰ ਸਧਾਰਣ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਸੰਸਾਰ ਭਰ ਦੇ ਵਿਗਿਆਨੀਆਂ ਤੋਂ ਇਲਾਵਾ ਆਮ ਲੋਕ ਵੀ ਚੰਦਰ ਗ੍ਰਹਿਣ ਨੂੰ ਦੇਖਣਾ ਪਸੰਦ ਕਰਦੇ ਹਨ ਅਤੇ ਲੋਕਾਂ ਨੂੰ ਅਜਿਹੀ ਥਾਂ ਦੀ ਭਾਲ਼ ਰਹਿੰਦੀ ਹੈ, ਜਿੱਥੇ ਚੰਦਰ ਗ੍ਰਹਿਣ ਪੂਰੀ ਤਰ੍ਹਾਂ ਸਪੱਸ਼ਟ ਅਤੇ ਵੱਧ ਤੋਂ ਵੱਧ ਸਮੇਂ ਲਈ ਦਿੱਖ ਸਕੇ।
ਜਿਸ ਤਰ੍ਹਾਂ ਸੂਰਜ ਗ੍ਰਹਿਣ ਦਾ ਆਪਣਾ ਖ਼ਾਸ ਮਹੱਤਵ ਹੈ, ਉਸੇ ਤਰ੍ਹਾਂ ਚੰਦਰ ਗ੍ਰਹਿਣ ਦਾ ਵੀ ਖਾਸ ਮਹੱਤਵ ਹੈ। ਇਸ ਦਾ ਵਿਗਿਆਨਕ ਮਹੱਤਵ ਤਾਂ ਹੈ ਹੀ, ਇਸ ਤੋਂ ਇਲਾਵਾ ਇਸ ਦਾ ਖਗੋਲੀ, ਆਧਿਆਤਮਿਕ, ਪੁਰਾਣਕ ਅਤੇ ਧਾਰਮਿਕ ਮਹੱਤਵ ਵੀ ਹੈ। ਜੋਤਿਸ਼ ਦ੍ਰਿਸ਼ਟੀਕੋਣ ਤੋਂ ਵੀ ਸੂਰਜ ਗ੍ਰਹਿਣ ਵਾਂਗ ਚੰਦਰ ਗ੍ਰਹਿਣ ਵੀ ਬਹੁਤ ਮਹੱਤਵਪੂਰਣ ਹੁੰਦੇ ਹਨ।
ਹਾਲਾਂਕਿ, ਕਈ ਵਾਰ ਚੰਦਰ ਗ੍ਰਹਿਣ ਦੇ ਨਾਮ ਨਾਲ ਸਾਡੇ ਮਨ ਵਿੱਚ ਕਈ ਕਿਸਮ ਦੇ -ਸ਼ੁੱਬੇ ਅਤੇ ਨਕਾਰਾਤਮਕ ਵਿਚਾਰ ਪੈਦਾ ਹੋਣ ਲੱਗਦੇ ਹਨ ਅਤੇ ਅਸੀਂ ਮੰਨ ਲੈਂਦੇ ਹਾਂ ਕਿ ਕੋਈ ਵੀ ਗ੍ਰਹਿਣ ਨਕਾਰਾਤਮਕ ਫਲ ਲੈ ਕੇ ਆਵੇਗਾ, ਪਰ ਅਜਿਹਾ ਹਮੇਸ਼ਾ ਨਹੀਂ ਹੁੰਦਾ। ਕਈ ਵਾਰ ਇਹ ਅਨੁਕੂਲ ਨਤੀਜੇ ਵੀ ਦਿੰਦਾ ਹੈ।
ਵੈਦਿਕ ਜੋਤਿਸ਼ ਵਿੱਚ ਚੰਦਰ ਗ੍ਰਹਿਣ ਦਾ ਖ਼ਾਸ ਪ੍ਰਭਾਵ ਮੰਨਿਆ ਜਾਂਦਾ ਹੈ, ਕਿਉਂਕਿ ਵੈਦਿਕ ਜੋਤਿਸ਼ ਵਿੱਚ ਚੰਦਰਮਾ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਗਿਆ ਹੈ। ਚੰਦਰਮਾ ਸਾਡੇ ਸਰੀਰ ਦੇ ਜਲ ਤੱਤ ਅਤੇ ਮਨ ਉੱਤੇ ਨਿਯੰਤਰਣ ਰੱਖਦਾ ਹੈ ਅਤੇ ਚੰਦਰ ਗ੍ਰਹਿਣ ਦੀ ਸਥਿਤੀ ਵਿੱਚ ਚੰਦਰਮਾ ਪੀੜਤ ਹੋ ਜਾਂਦਾ ਹੈ, ਜਿਸ ਨਾਲ ਮਨੁੱਖ ਨੂੰ ਮਾਨਸਿਕ ਤੌਰ 'ਤੇ ਅਸਥਿਰਤਾ, ਬੇਚੈਨੀ, ਤਣਾਅ ਅਤੇ ਨਿਰਾਸ਼ਾ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜੇਕਰ ਸਾਡੀ ਕੁੰਡਲੀ ਵਿੱਚ ਚੰਦਰਮਾ ਪ੍ਰਤੀਕੂਲ ਸਥਿਤੀ ਵਿੱਚ ਹੋਵੇ ਜਾਂ ਪੀੜਤ ਸਥਿਤੀ ਵਿੱਚ ਹੋਵੇ, ਤਾਂ ਚੰਦਰ ਗ੍ਰਹਿਣ ਨੂੰ ਦੇਖਣ ਤੋਂ ਖਾਸ ਤੌਰ 'ਤੇ ਬਚਣਾ ਚਾਹੀਦਾ ਹੈ ਅਤੇ ਇਸ ਦੇ ਪ੍ਰਭਾਵ ਤੋਂ ਬਚਣ ਲਈ ਜ਼ਰੂਰੀ ਉਪਾਅ ਕਰਨੇ ਚਾਹੀਦੇ ਹਨ। ਚੰਦਰ ਗ੍ਰਹਿਣ 2025 ਦੇ ਅਨੁਸਾਰ, ਜੇਕਰ ਕੁੰਡਲੀ ਵਿੱਚ ਚੰਦਰ ਗ੍ਰਹਿਣ ਦੋਸ਼ ਬਣਿਆ ਹੋਇਆ ਹੈ, ਤਾਂ ਵੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਿਨ੍ਹਾਂ ਦੀ ਕੁੰਡਲੀ ਵਿੱਚ ਚੰਦਰਮਾ ਕਮਜ਼ੋਰ ਸਥਿਤੀ ਵਿੱਚ ਹੈ, ਉਹਨਾਂ ਲਈ ਚੰਦਰ ਗ੍ਰਹਿਣ ਦੇ ਦੌਰਾਨ ਮਾਨਸਿਕ ਤਣਾਅ ਤੋਂ ਗੁਜ਼ਰਨ ਦੀ ਸਥਿਤੀ ਬਣ ਸਕਦੀ ਹੈ ਅਤੇ ਜੇਕਰ ਚੰਦਰ ਗ੍ਰਹਿਣ ਉਹਨਾਂ ਦੀ ਹੀ ਰਾਸ਼ੀ ਵਿੱਚ ਵਾਪਰ ਰਿਹਾ ਹੈ, ਤਾਂ ਉਹਨਾਂ ਨੂੰ ਖਾਸ ਸਾਵਧਾਨੀ ਰੱਖਣੀ ਚਾਹੀਦੀ ਹੈ ਅਤੇ ਕਿਸੇ ਵੀ ਹਾਲਤ ਵਿੱਚ ਚੰਦਰ ਗ੍ਰਹਿਣ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਤੋਂ ਬਚਣਾ ਚਾਹੀਦਾ ਹੈ।
ਅਜਿਹਾ ਨਾ ਕਰਨ 'ਤੇ ਚੰਦਰ ਗ੍ਰਹਿਣ ਦਾ ਪ੍ਰਭਾਵ ਪੈਣ ਦੀ ਸੰਭਾਵਨਾ ਸਭ ਤੋਂ ਵੱਧ ਰਹੇਗੀ ਅਤੇ ਚੰਦਰਮਾ ਦੇ ਕੁੰਡਲੀ ਵਿੱਚ ਕਮਜ਼ੋਰ ਹੋਣ ਦੇ ਕਾਰਨ ਉਹਨਾਂ ਨੂੰ ਕਈ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਉਹਨਾਂ ਨੂੰ ਜ਼ਰੂਰੀ ਉਪਾਅ ਕਰਨੇ ਚਾਹੀਦੇ ਹਨ, ਤਾਂ ਜੋ ਕੋਈ ਸਮੱਸਿਆ ਪੈਦਾ ਨਾ ਹੋਵੇ।
ਸ਼ੁੱਧ ਰੂਪ ਵਿੱਚ ਕਹੀਏ ਤਾਂ ਚੰਦਰ ਗ੍ਰਹਿਣ ਭਾਰਤੀ ਵੈਦਿਕ ਜੋਤਿਸ਼ ਦੇ ਅਨੁਸਾਰ ਧਰਤੀ ਦੇ ਸਾਰੇ ਜੀਵਾਂ ਦੇ ਲਈ ਇੱਕ ਮਹੱਤਵਪੂਰਣ ਸਥਿਤੀ ਹੁੰਦੀ ਹੈ। ਇਸ ਦੌਰਾਨ ਚੰਦਰਮਾ ਨੂੰ ਗ੍ਰਹਿਣ ਲੱਗਦਾ ਹੈ। ਵੈਦਿਕ ਜੋਤਸ਼ੀ ਇਸ ਨੂੰ ਕੁੰਡਲੀ ਵਿੱਚ ਵੀ ਗ੍ਰਹਿਣ ਦੋਸ਼ ਦੇ ਰੂਪ ਵਿੱਚ ਵੇਖਦੇ ਹਨ ਅਤੇ ਇਸ ਦੇ ਨਕਾਰਾਤਮਕ ਪ੍ਰਭਾਵ ਬਾਰੇ ਵੀ ਦੱਸਦੇ ਹਨ। ਧਾਰਮਿਕ ਅਤੇ ਆਧਿਆਤਮਿਕ ਤੌਰ 'ਤੇ ਗ੍ਰਹਿਣ ਦੇ ਦੌਰਾਨ ਕੋਈ ਵੀ ਚੰਗਾ ਕੰਮ ਕਰਨ ਤੋਂ ਰੋਕਿਆ ਜਾਂਦਾ ਹੈ। ਆਓ ਹੁਣ ਵਿਸਥਾਰ ਨਾਲ ਜਾਣਦੇ ਹਾਂ ਕਿ ਚੰਦਰ ਗ੍ਰਹਿਣ ਕੀ ਹੁੰਦਾ ਹੈ ਅਤੇ ਇਹ ਕਿਵੇਂ ਵਾਪਰਦਾ ਹੈ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Lunar Eclipse 2025
ਚੰਦਰ ਗ੍ਰਹਿਣ ਨੂੰ ਜੇਕਰ ਸਧਾਰਣ ਸ਼ਬਦਾਂ ਵਿੱਚ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਸਭ ਜਾਣਦੇ ਹਾਂ ਕਿ ਧਰਤੀ ਸੂਰਜ ਦਾ ਚੱਕਰ ਲਾਉਂਦੀ ਹੈ ਅਤੇ ਆਪਣੇ ਧੁਰੇ ਦੇ ਦੁਆਲ਼ੇ ਵੀ ਘੁੰਮਣ ਵਾਲੀ ਗਤੀ ਕਰਦੀ ਹੈ, ਜਦੋਂ ਕਿ ਚੰਦਰਮਾ ਧਰਤੀ ਦਾ ਉਪਗ੍ਰਹਿ ਹੋਣ ਦੇ ਕਾਰਨ ਧਰਤੀ ਦੀ ਪਰਿਕਰਮਾ ਕਰਦਾ ਹੈ। ਕਈ ਵਾਰ ਧਰਤੀ, ਸੂਰਜ ਅਤੇ ਚੰਦਰਮਾ ਅਜਿਹੀ ਸਥਿਤੀ ਬਣਾਉਂਦੇ ਹਨ ਕਿ ਇਹ ਤਿੰਨੇ ਇੱਕ ਹੀ ਰੇਖਾ ਵਿੱਚ ਆ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਚੰਦਰਮਾ ਅਤੇ ਸੂਰਜ ਦੇ ਵਿਚਕਾਰ ਧਰਤੀ ਆ ਜਾਂਦੀ ਹੈ ਤਾਂ ਕੁਝ ਸਮੇਂ ਲਈ ਅਜਿਹਾ ਹੁੰਦਾ ਹੈ ਕਿ ਸੂਰਜ ਦੀ ਰੋਸ਼ਨੀ ਧਰਤੀ ਤੱਕ ਤਾਂ ਆਉਂਦੀ ਹੈ, ਪਰ ਧਰਤੀ ਦੀ ਛਾਇਆ ਨਾਲ ਚੰਦਰਮਾ ਪੂਰੀ ਤਰ੍ਹਾਂ ਢੱਕ ਜਾਂਦਾ ਹੈ ਅਤੇ ਸੂਰਜ ਦੀ ਰੋਸ਼ਨੀ ਕੁਝ ਸਮੇਂ ਲਈ ਚੰਦਰਮਾ ਤੱਕ ਸਿੱਧੀ ਨਹੀਂ ਪਹੁੰਚ ਸਕਦੀ ਅਤੇ ਚੰਦਰਮਾ 'ਤੇ ਹਨੇਰਾ ਦਿਸਣ ਲੱਗਦਾ ਹੈ। ਚੰਦਰ ਗ੍ਰਹਿਣ 2025 ਦੇ ਅਨੁਸਾਰ, ਇਸ ਅਵਧੀ ਨੂੰ ਹੀ ਚੰਦਰ ਗ੍ਰਹਿਣ ਦੇ ਤੌਰ 'ਤੇ ਜਾਣਿਆ ਜਾਂਦਾ ਹੈ।
हिंदी में पढ़ने के लिए यहां क्लिक करें: चंद्र ग्रहण 2025
ਬ੍ਰਿਹਤ ਕੁੰਡਲੀ : ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਜੇਕਰ ਚੰਦਰ ਗ੍ਰਹਿਣ ਦੀ ਗੱਲ ਕਰੀਏ ਤਾਂ ਸੂਰਜ ਗ੍ਰਹਿਣ ਵਾਂਗ ਇਹ ਵੀ ਕਈ ਤਰੀਕਿਆਂ ਨਾਲ ਦਿਸ ਸਕਦਾ ਹੈ। ਚੰਦਰ ਗ੍ਰਹਿਣ ਕੀ ਹੁੰਦਾ ਹੈ, ਇਹ ਤਾਂ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ, ਪਰ ਆਪਣੀਆਂ ਸਥਿਤੀਆਂ ਦੇ ਅਨੁਸਾਰ ਇਹ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇ ਸਕਦਾ ਹੈ। ਆਓ ਜਾਣਨ ਦੀ ਕੋਸ਼ਿਸ਼ ਕਰੀਏ ਕਿ ਚੰਦਰ ਗ੍ਰਹਿਣ ਦੇ ਕਿਹੜੇ-ਕਿਹੜੇ ਪ੍ਰਕਾਰ ਹੁੰਦੇ ਹਨ:
ਪੂਰਣ ਚੰਦਰ ਗ੍ਰਹਿਣ
ਜਦੋਂ ਅਸੀਂ ਪੂਰਣ ਚੰਦਰ ਗ੍ਰਹਿਣ ਦੀ ਗੱਲ ਕਰਦੇ ਹਾਂ ਤਾਂ ਇਹ ਮੰਨ ਕੇ ਚਲੋ ਕਿ ਇਹ ਉਹ ਸਥਿਤੀ ਹੁੰਦੀ ਹੈ, ਜਦੋਂ ਧਰਤੀ ਦੀ ਛਾਇਆ ਦੁਆਰਾ ਚੰਦਰਮਾ ਦਾ ਪੂਰਾ ਭਾਗ ਢੱਕ ਲਿਆ ਜਾਂਦਾ ਹੈ ਅਤੇ ਸੂਰਜ ਦੀ ਰੋਸ਼ਨੀ ਧਰਤੀ ਦੀ ਛਾਇਆ ਦੇ ਕਾਰਨ ਚੰਦਰਮਾ ਤੱਕ ਨਹੀਂ ਪਹੁੰਚ ਸਕਦੀ। ਅਜਿਹੇ ਵਿੱਚ ਚੰਦਰਮਾ ਲਾਲ ਜਾਂ ਗੁਲਾਬੀ ਰੰਗ ਦਾ ਦਿਸਣ ਲੱਗਦਾ ਹੈ ਅਤੇ ਧਰਤੀ ਤੋਂ ਵੇਖਣ 'ਤੇ ਚੰਦਰਮਾ ਦੇ ਧੱਬੇ ਵੀ ਸਾਫ਼ ਦਿਸਣ ਲੱਗਦੇ ਹਨ। ਇਸੇ ਨੂੰ ਪੂਰਣ ਚੰਦਰ ਗ੍ਰਹਿਣ ਜਾਂ ਸੁਪਰ ਬਲੱਡ ਮੂਨ ਵੀ ਕਿਹਾ ਜਾਂਦਾ ਹੈ। ਇਸ ਨੂੰ ਪੂਰਣ ਚੰਦਰ ਗ੍ਰਹਿਣ ਜਾਂ ਖਗ੍ਰਾਸ ਚੰਦਰ ਗ੍ਰਹਿਣ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।
ਅੰਸ਼ਕ ਚੰਦਰ ਗ੍ਰਹਿਣ
ਜਦੋਂ ਧਰਤੀ ਚੰਦਰਮਾ ਤੋਂ ਜ਼ਿਆਦਾ ਦੂਰੀ 'ਤੇ ਹੁੰਦੀ ਹੈ ਤਾਂ ਅਜਿਹੀ ਸਥਿਤੀ ਵਿੱਚ ਸੂਰਜ ਦੀ ਰੋਸ਼ਨੀ ਚੰਦਰਮਾ 'ਤੇ ਜਾਣ ਤੋਂ ਪਹਿਲਾਂ ਧਰਤੀ 'ਤੇ ਪੈਂਦੀ ਹੈ ਅਤੇ ਧਰਤੀ ਦੀ ਛਾਇਆ ਦੇ ਨਾਲ ਚੰਦਰਮਾ ਦਾ ਕੁਝ ਹਿੱਸਾ ਢੱਕ ਜਾਂਦਾ ਹੈ, ਪਰ ਚੰਦਰਮਾ ਪੂਰੀ ਤਰ੍ਹਾਂ ਨਹੀਂ ਢੱਕਿਆ ਜਾਂਦਾ, ਤਾਂ ਅਜਿਹੀ ਸਥਿਤੀ ਵਿੱਚ ਚੰਦਰਮਾ ਅੰਸ਼ਕ ਤੌਰ ‘ਤੇ ਗ੍ਰਸਿਤ ਹੁੰਦਾ ਹੋਇਆ ਮਹਿਸੂਸ ਹੁੰਦਾ ਹੈ। ਇਸੇ ਸਥਿਤੀ ਨੂੰ ਅੰਸ਼ਕ ਚੰਦਰ ਗ੍ਰਹਿਣ ਕਹਿੰਦੇ ਹਨ ਅਤੇ ਇਸ ਨੂੰ ਖੰਡਗ੍ਰਾਸ ਚੰਦਰ ਗ੍ਰਹਿਣ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਉਪਛਾਇਆ ਚੰਦਰ ਗ੍ਰਹਿਣ
ਉੱਪਰ ਅਸੀਂ ਤੁਹਾਨੂੰ ਦੱਸਿਆ ਕਿ ਪੂਰਣ ਚੰਦਰ ਗ੍ਰਹਿਣ ਅਤੇ ਅੰਸ਼ਕ ਚੰਦਰ ਗ੍ਰਹਿਣ ਕੀ ਹੁੰਦਾ ਹੈ। ਇਸ ਤੋਂ ਇਲਾਵਾ, ਇੱਕ ਹੋਰ ਪ੍ਰਕਾਰ ਦਾ ਚੰਦਰ ਗ੍ਰਹਿਣ ਵੀ ਕਦੇ-ਕਦੇ ਬਣਦਾ ਹੈ। ਖਗੋਲੀ ਦ੍ਰਿਸ਼ਟੀਕੋਣ ਤੋਂ ਤਾਂ ਇਸ ਨੂੰ ਗ੍ਰਹਿਣ ਕਹਿੰਦੇ ਹਨ, ਪਰ ਧਾਰਮਿਕ ਤੌਰ 'ਤੇ ਇਸ ਦਾ ਪ੍ਰਭਾਵ ਮੰਨਿਆ ਨਹੀਂ ਜਾਂਦਾ। ਕਈ ਵਾਰ ਖਗੋਲੀ ਤੌਰ 'ਤੇ ਅਜਿਹੀ ਸਥਿਤੀ ਬਣਦੀ ਹੈ ਕਿ ਧਰਤੀ ਦੇ ਬਾਹਰੀ ਹਿੱਸੇ ਦੀ ਛਾਇਆ ਹੀ ਚੰਦਰਮਾ 'ਤੇ ਪੈਂਦੀ ਹੈ ਅਤੇ ਇਸ ਨਾਲ ਚੰਦਰਮਾ ਦੀ ਸਤਹ ਕੁਝ ਧੁੰਦਲੀ ਦਿਸਣ ਲੱਗਦੀ ਹੈ, ਪਰ ਉਸ ਦਾ ਕੋਈ ਵੀ ਹਿੱਸਾ ਗ੍ਰਸਿਤ ਹੋਇਆ ਮਹਿਸੂਸ ਨਹੀਂ ਹੁੰਦਾ। ਇਸ ਸਥਿਤੀ ਨੂੰ ਹੀ ਅਸੀਂ ਉਪਛਾਇਆ ਚੰਦਰ ਗ੍ਰਹਿਣ ਕਹਿੰਦੇ ਹਾਂ। ਚੰਦਰ ਗ੍ਰਹਿਣ 2025 ਦੇ ਅਨੁਸਾਰ, ਇਸ ਨੂੰ ਗ੍ਰਹਿਣ ਦੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾਂਦਾ ਅਤੇ ਇਸ ਦਾ ਧਾਰਮਿਕ ਅਤੇ ਆਧਿਆਤਮਿਕ ਮਹੱਤਵ ਵੀ ਨਹੀਂ ਹੈ ਅਤੇ ਨਾ ਹੀ ਸੂਤਕ ਕਾਲ ਮੰਨਿਆ ਜਾਂਦਾ ਹੈ, ਪਰ ਖਗੋਲੀ ਤੌਰ 'ਤੇ ਇਸ ਨੂੰ ਵੀ ਚੰਦਰ ਗ੍ਰਹਿਣ ਕਹਿ ਸਕਦੇ ਹਾਂ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਜਿਸ ਤਰ੍ਹਾਂ ਅਸੀਂ ਸੂਰਜ ਗ੍ਰਹਿਣ ਦੇ ਸੂਤਕ ਕਾਲ ਦੀ ਗੱਲ ਕਰਦੇ ਹਾਂ, ਠੀਕ ਉਸੇ ਤਰ੍ਹਾਂ ਚੰਦਰ ਗ੍ਰਹਿਣ ਦਾ ਵੀ ਸੂਤਕ ਕਾਲ ਮੰਨਿਆ ਜਾਂਦਾ ਹੈ। ਸੂਤਕ ਕਾਲ ਉਹ ਅਵਧੀ ਹੁੰਦੀ ਹੈ, ਜੋ ਚੰਦਰ ਗ੍ਰਹਿਣ ਸ਼ੁਰੂ ਹੋਣ ਤੋਂ ਲਗਭਗ ਤਿੰਨ ਪਹਿਰ ਪਹਿਲਾਂ, ਅਰਥਾਤ ਕਰੀਬ 9 ਘੰਟੇ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਗ੍ਰਹਿਣ ਪੂਰਾ ਹੋਣ ਦੇ ਨਾਲ, ਅਰਥਾਤ ਗ੍ਰਹਿਣ ਦੇ ਖਤਮ ਹੋਣ ਨਾਲ ਹੀ ਖਤਮ ਹੋ ਜਾਂਦੀ ਹੈ। ਇਹ ਇੱਕ ਅਸ਼ੁਭ ਸਮਾਂ ਮੰਨਿਆ ਜਾਂਦਾ ਹੈ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਸ਼ੁਭ ਕੰਮ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਵਿੱਚ ਸਫਲਤਾ ਦੀ ਸੰਭਾਵਨਾ ਨਾ ਦੇ ਬਰਾਬਰ ਰਹਿੰਦੀ ਹੈ। ਮੂਰਤੀ ਪੂਜਾ, ਮੂਰਤੀ ਨੂੰ ਛੂਹਣਾ, ਮੰਦਰ ਜਾਣਾ, ਅਤੇ ਕਿਸੇ ਵੀ ਤਰ੍ਹਾਂ ਦੇ ਸ਼ੁਭ ਕੰਮ ਜਿਵੇਂ ਕਿ ਵਿਆਹ ਕਰਨਾ, ਮੁੰਡਨ ਕਰਵਾਉਣਾ, ਜਨੇਊ ਸੰਸਕਾਰ ਆਦਿ ਇਸ ਸੂਤਕ ਕਾਲ ਦੀ ਅਵਧੀ ਦੇ ਦੌਰਾਨ ਨਹੀਂ ਕਰਨੇ ਚਾਹੀਦੇ। ਹੁਣ ਅਸੀਂ ਇਹ ਜਾਣ ਲਿਆ ਕਿ ਚੰਦਰ ਗ੍ਰਹਿਣ ਦਾ ਸੂਤਕ ਕਾਲ ਕੀ ਹੁੰਦਾ ਹੈ। ਆਓ ਹੁਣ ਜਾਣਦੇ ਹਾਂ ਕਿ ਸਾਲ 2025 ਵਿੱਚ ਕੁੱਲ ਕਿੰਨੇ ਚੰਦਰ ਗ੍ਰਹਿਣ ਲੱਗਣਗੇ।
ਜਿਵੇਂ ਹੀ ਕੋਈ ਨਵਾਂ ਸਾਲ ਸ਼ੁਰੂ ਹੁੰਦਾ ਹੈ, ਤਾਂ ਸਾਡੇ ਮਨ ਵਿੱਚ ਇਹ ਉਤਸੁਕਤਾ ਜਾਗ ਪੈਂਦੀ ਹੈ ਕਿ ਇਸ ਸਾਲ ਚੰਦਰ ਗ੍ਰਹਿਣ ਕਦੋਂ-ਕਦੋਂ ਹੋਣਗੇ। ਤਾਂ ਆਓ ਹੁਣ ਜਾਣਦੇ ਹਾਂ ਕਿ ਨਵੇਂ ਸਾਲ ਵਿੱਚ ਚੰਦਰ ਗ੍ਰਹਿਣ ਕਦੋਂ ਹਨ।
ਚੰਦਰ ਗ੍ਰਹਿਣ 2025 ਦੇ ਅਨੁਸਾਰ, ਨਵੇਂ ਸਾਲ ਵਿੱਚ ਕੁੱਲ ਮਿਲਾ ਕੇ ਦੋ ਚੰਦਰ ਗ੍ਰਹਿਣ ਲੱਗਣ ਵਾਲੇ ਹਨ, ਜਿਨ੍ਹਾਂ ਵਿੱਚੋਂ ਇੱਕ ਚੰਦਰ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ ਅਤੇ ਦੂਜਾ ਚੰਦਰ ਗ੍ਰਹਿਣ ਭਾਰਤ ਵਿੱਚ ਦਿਖਾਈ ਦੇਵੇਗਾ। ਆਓ ਹੁਣ ਇਹਨਾਂ ਚੰਦਰ ਗ੍ਰਹਿਣਾਂ ਬਾਰੇ ਵਿਸਥਾਰ ਨਾਲ ਜਾਣਦੇ ਹਾਂ:
ਪਹਿਲਾ ਚੰਦਰ ਗ੍ਰਹਿਣ - ਖਗ੍ਰਾਸ ਚੰਦਰ ਗ੍ਰਹਿਣ | ||||
ਤਿਥੀ | ਦਿਨ ਅਤੇ ਦਿਨਾਂਕ |
ਚੰਦਰ ਗ੍ਰਹਿਣ ਸ਼ੁਰੂ ਹੋਣ ਦਾ ਸਮਾਂ (ਭਾਰਤੀ ਮਿਆਰੀ ਸਮੇਂ ਦੇ ਅਨੁਸਾਰ) |
ਚੰਦਰ ਗ੍ਰਹਿਣ ਖਤਮ ਹੋਣ ਦਾ ਸਮਾਂ | ਦ੍ਰਿਸ਼ਮਾਨ ਹੋਣ ਦਾ ਖੇਤਰ |
ਫੱਗਣ ਮਹੀਨਾ ਸ਼ੁਕਲ ਪੱਖ ਪੂਰਣਿਮਾ ਤਿਥੀ |
ਸ਼ੁੱਕਰਵਾਰ, 14 ਮਾਰਚ, 2025 |
ਸਵੇਰੇ 10: 41 ਵਜੇ ਤੋਂ |
ਦੁਪਹਿਰ 14:18 ਵਜੇ ਤੱਕ |
ਆਸਟ੍ਰੇਲੀਆ ਦਾ ਜ਼ਿਆਦਾਤਰ ਭਾਗ, ਯੂਰਪ, ਅਫਰੀਕਾ ਦਾ ਜ਼ਿਆਦਾਤਰ ਭਾਗ, ਉੱਤਰੀ ਅਤੇ ਦੱਖਣੀ ਅਮਰੀਕਾ, ਪ੍ਰਸ਼ਾਂਤ ਮਹਾਸਾਗਰ, ਐਟਲਾਂਟਿਕ, ਆਰਕਟਿਕ ਮਹਾਂਸਾਗਰ, ਪੂਰਬੀ ਏਸ਼ੀਆ ਅਤੇ ਅੰਟਾਰਕਟਿਕਾ (ਭਾਰਤ ਵਿੱਚ ਦ੍ਰਿਸ਼ਮਾਨ ਨਹੀਂ) |
ਨੋਟ: ਜੇਕਰ ਗ੍ਰਹਿਣ 2025 ਦੇ ਅੰਤਰਗਤ ਚੰਦਰ ਗ੍ਰਹਿਣ ਦੀ ਗੱਲ ਕੀਤੀ ਜਾਵੇ, ਤਾਂ ਉੱਪਰ ਦਿੱਤੀ ਗਈ ਸਾਰਣੀ ਵਿੱਚ ਚੰਦਰ ਗ੍ਰਹਿਣ ਦਾ ਸਮਾਂ ਭਾਰਤੀ ਮਿਆਰੀ ਸਮੇਂ ਦੇ ਅਨੁਸਾਰ ਹੈ।
ਚੰਦਰ ਗ੍ਰਹਿਣ 2025 ਦੇ ਅਨੁਸਾਰ, ਇਹ ਨਵੇਂ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਹੋਵੇਗਾ। ਇਹ ਚੰਦਰ ਗ੍ਰਹਿਣ ਭਾਰਤ ਵਿੱਚ ਦ੍ਰਿਸ਼ਮਾਨ ਨਹੀਂ ਹੋਵੇਗਾ, ਇਸ ਲਈ ਭਾਰਤ ਵਿੱਚ ਧਾਰਮਿਕ ਦ੍ਰਿਸ਼ਟੀਕੋਣ ਤੋਂ ਇਸ ਦਾ ਕੋਈ ਮਹੱਤਵ ਨਹੀਂ ਹੋਵੇਗਾ ਅਤੇ ਭਾਰਤ ਵਿੱਚ ਇਸ ਦਾ ਸੂਤਕ ਵੀ ਮੰਨਿਆ ਨਹੀਂ ਜਾਵੇਗਾ।
ਇਹ ਇੱਕ ਪੂਰਣ, ਅਰਥਾਤ ਖਗ੍ਰਾਸ ਚੰਦਰ ਗ੍ਰਹਿਣ ਹੋਵੇਗਾ, ਜੋ ਫੱਗਣ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਣਿਮਾ ਤਿਥੀ, ਸ਼ੁੱਕਰਵਾਰ, 14 ਮਾਰਚ 2025 ਨੂੰ ਸਵੇਰੇ 10:41 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਦੁਪਹਿਰ 14:18 ਵਜੇ ਤੱਕ ਰਹੇਗਾ। ਇਹ ਪੂਰਣ ਚੰਦਰ ਗ੍ਰਹਿਣ ਮੁੱਖ ਤੌਰ ‘ਤੇ ਆਸਟ੍ਰੇਲੀਆ ਦੇ ਬਹੁਤ ਸਾਰੇ ਭਾਗਾਂ ਵਿੱਚ, ਯੂਰਪ, ਅਫਰੀਕਾ ਦੇ ਬਹੁਤ ਸਾਰੇ ਭਾਗਾਂ, ਉੱਤਰੀ ਅਤੇ ਦੱਖਣੀ ਅਮਰੀਕਾ, ਪ੍ਰਸ਼ਾਂਤ, ਐਟਲਾਂਟਿਕ, ਆਰਕਟਿਕ ਮਹਾਂਸਾਗਰ, ਪੂਰਬੀ ਏਸ਼ੀਆ ਅਤੇ ਅੰਟਾਰਕਟਿਕਾ ਆਦਿ ਖੇਤਰਾਂ ਵਿੱਚ ਪ੍ਰਮੁੱਖ ਤੌਰ 'ਤੇ ਦਿਖਾਈ ਦੇਵੇਗਾ।
ਇਹ ਚੰਦਰ ਗ੍ਰਹਿਣ ਸਿੰਘ ਰਾਸ਼ੀ ਅਤੇ ਉੱਤਰਾ ਫੱਗਣੀ ਨਕਸ਼ੱਤਰ ਵਿੱਚ ਲੱਗੇਗਾ, ਇਸ ਲਈ ਸਿੰਘ ਰਾਸ਼ੀ ਅਤੇ ਉੱਤਰਾ ਫੱਗਣੀ ਨਕਸ਼ੱਤਰ ਵਿੱਚ ਜੰਮੇ ਲੋਕਾਂ ਦੇ ਲਈ ਇਹ ਖਾਸ ਤੌਰ 'ਤੇ ਪ੍ਰਭਾਵਸ਼ਾਲੀ ਰਹੇਗਾ। ਚੰਦਰ ਗ੍ਰਹਿਣ ਦੇ ਦਿਨ ਚੰਦਰਮਾ ਤੋਂ ਸੱਤਵੇਂ ਘਰ ਵਿੱਚ ਸੂਰਜ ਅਤੇ ਸ਼ਨੀ ਬਿਰਾਜਮਾਨ ਹੋ ਕੇ ਚੰਦਰਮਾ ਨੂੰ ਪੂਰਣ ਸਪਤਮ ਦ੍ਰਿਸ਼ਟੀ ਨਾਲ ਦੇਖਣਗੇ, ਜਿਸ ਨਾਲ ਇਸ ਦਾ ਪ੍ਰਭਾਵ ਹੋਰ ਵੀ ਵੱਧ ਜਾਵੇਗਾ। ਉਸ ਦਿਨ ਚੰਦਰਮਾ ਤੋਂ ਦੂਜੇ ਘਰ ਵਿੱਚ ਕੇਤੂ, ਸੱਤਵੇਂ ਘਰ ਵਿੱਚ ਸੂਰਜ ਅਤੇ ਸ਼ਨੀ, ਅੱਠਵੇਂ ਘਰ ਵਿੱਚ ਰਾਹੂ, ਬੁੱਧ ਅਤੇ ਸ਼ੁਕਰ, ਦਸਵੇਂ ਘਰ ਵਿੱਚ ਬ੍ਰਹਸਪਤੀ ਅਤੇ ਇਕਾਦਸ਼ ਘਰ ਵਿੱਚ ਮੰਗਲ ਮਹਾਰਾਜ ਬਿਰਾਜਮਾਨ ਹੋਣਗੇ।
ਗ੍ਰਹਿਣ 2025 ਦੇ ਬਾਰੇ ਵਿੱਚ ਇੱਥੇ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕਰੋ।
ਦੂਜਾ ਚੰਦਰ ਗ੍ਰਹਿਣ - ਖਗ੍ਰਾਸ ਚੰਦਰ ਗ੍ਰਹਿਣ | ||||
ਤਿਥੀ | ਦਿਨ ਅਤੇ ਦਿਨਾਂਕ |
ਚੰਦਰ ਗ੍ਰਹਿਣ ਸ਼ੁਰੂ ਹੋਣ ਦਾ ਸਮਾਂ (ਭਾਰਤੀ ਮਿਆਰੀ ਸਮੇਂ ਦੇ ਅਨੁਸਾਰ) |
ਚੰਦਰ ਗ੍ਰਹਿਣ ਖਤਮ ਹੋਣ ਦਾ ਸਮਾਂ | ਦ੍ਰਿਸ਼ਮਾਨ ਹੋਣ ਦਾ ਖੇਤਰ |
ਭਾਦੋਂ ਮਹੀਨਾ ਸ਼ੁਕਲ ਪੱਖ ਪੂਰਣਿਮਾ ਤਿਥੀ |
ਐਤਵਾਰ/ਸੋਮਵਾਰ, 7/8 ਸਤੰਬਰ, 2025 | ਰਾਤ 21:57 ਵਜੇ ਤੋਂ | ਅੱਧੀ ਰਾਤ ਤੋਂ ਬਾਅਦ 25:26 ਵਜੇ ਤੱਕ (8 ਸਤੰਬਰ ਦੀ ਸਵੇਰ 01:26 ਵਜੇ ਤੱਕ) | ਭਾਰਤ ਸਮੇਤ ਸਾਰਾ ਏਸ਼ੀਆ, ਆਸਟ੍ਰੇਲੀਆ, ਯੂਰਪ, ਨਿਊਜ਼ੀਲੈਂਡ, ਪੱਛਮੀ ਅਤੇ ਉੱਤਰੀ ਅਮਰੀਕਾ, ਅਫਰੀਕਾ, ਦੱਖਣੀ ਅਮਰੀਕਾ ਦੇ ਪੂਰਬੀ ਖੇਤਰ |
ਨੋਟ: ਜੇਕਰ ਗ੍ਰਹਿਣ 2025 ਦੇ ਅੰਤਰਗਤ ਚੰਦਰ ਗ੍ਰਹਿਣ ਦੀ ਗੱਲ ਕੀਤੀ ਜਾਵੇ, ਤਾਂ ਉੱਪਰ ਦਿੱਤੀ ਗਈ ਸਾਰਣੀ ਵਿੱਚ ਚੰਦਰ ਗ੍ਰਹਿਣ ਦਾ ਸਮਾਂ ਭਾਰਤੀ ਮਿਆਰੀ ਸਮੇਂ ਦੇ ਅਨੁਸਾਰ ਹੈ।
ਚੰਦਰ ਗ੍ਰਹਿਣ 2025 ਦੇ ਅਨੁਸਾਰ, ਇਹ ਚੰਦਰ ਗ੍ਰਹਿਣ ਸਾਲ 2025 ਦਾ ਦੂਜਾ ਚੰਦਰ ਗ੍ਰਹਿਣ ਹੋਵੇਗਾ, ਪਰ ਇਹ ਵਿਸ਼ਵ ਦੇ ਕਈ ਖੇਤਰਾਂ ਵਿੱਚ ਦੇਖਿਆ ਜਾਵੇਗਾ। ਇਹ ਭਾਰਤ ਵਿੱਚ ਵੀ ਦ੍ਰਿਸ਼ਮਾਨ ਹੋਵੇਗਾ। ਇਸ ਲਈ ਭਾਰਤ ਸਮੇਤ ਸਾਰੇ ਦ੍ਰਿਸ਼ਮਾਨ ਖੇਤਰਾਂ ਵਿੱਚ ਇਸ ਦਾ ਸੂਤਕ ਕਾਲ ਮੰਨਿਆ ਜਾਵੇਗਾ। ਇਸ ਗ੍ਰਹਿਣ ਦਾ ਸੂਤਕ ਕਾਲ 7 ਸਤੰਬਰ 2025 ਨੂੰ ਦੁਪਹਿਰ 12:57 ਵਜੇ ਤੋਂ ਸ਼ੁਰੂ ਹੋ ਜਾਵੇਗਾ ਅਤੇ ਗ੍ਰਹਿਣ ਦੇ ਖਤਮ ਹੋਣ ਤੱਕ ਚੱਲੇਗਾ।
ਇਹ ਚੰਦਰ ਗ੍ਰਹਿਣ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਣਿਮਾ, ਐਤਵਾਰ, 7 ਸਤੰਬਰ 2025 ਨੂੰ ਰਾਤ 21:57 ਵਜੇ ਸ਼ੁਰੂ ਹੋਵੇਗਾ, ਜੋ ਮੱਧ ਰਾਤ ਤੋਂ ਬਾਅਦ 25:26 ਵਜੇ, ਅਰਥਾਤ 28 ਸਤੰਬਰ 2025 ਦੀ ਸਵੇਰ 1:26 ਵਜੇ ਤਕ ਰਹੇਗਾ। ਇਹ ਇੱਕ ਖਗ੍ਰਾਸ ਚੰਦਰ ਗ੍ਰਹਿਣ ਹੋਵੇਗਾ। ਇਹ ਚੰਦਰ ਗ੍ਰਹਿਣ ਭਾਰਤ ਸਮੇਤ ਪੂਰੇ ਏਸ਼ੀਆ, ਆਸਟ੍ਰੇਲੀਆ, ਯੂਰਪ, ਨਿਊਜ਼ੀਲੈਂਡ, ਪੱਛਮੀ ਅਤੇ ਉੱਤਰੀ ਅਮਰੀਕਾ, ਅਫਰੀਕਾ ਅਤੇ ਦੱਖਣੀ ਅਮਰੀਕਾ ਦੇ ਪੂਰਬੀ ਖੇਤਰਾਂ ਵਿੱਚ ਪ੍ਰਮੁੱਖ ਤੌਰ 'ਤੇ ਦਿਖਾਈ ਦੇਵੇਗਾ। ਇਹ ਖਗ੍ਰਾਸ ਚੰਦਰ ਗ੍ਰਹਿਣ ਕੁੰਭ ਰਾਸ਼ੀ ਅਤੇ ਪੂਰਵਾਭਾਦ੍ਰਪਦ ਨਕਸ਼ੱਤਰ ਵਿੱਚ ਲੱਗੇਗਾ। ਚੰਦਰਮਾ ਦੇ ਨਾਲ ਰਾਹੂ, ਅਤੇ ਸੱਤਵੇਂ ਘਰ ਵਿੱਚ ਸੂਰਜ, ਕੇਤੂ ਅਤੇ ਬੁੱਧ ਬਿਰਾਜਮਾਨ ਹੋਣਗੇ।
ਇਸ ਚੰਦਰ ਗ੍ਰਹਿਣ ਦਾ ਪ੍ਰਭਾਵ ਗਹਿਰਾ ਹੋਵੇਗਾ। ਹਾਲਾਂਕਿ, ਬ੍ਰਹਸਪਤੀ ਦੀ ਦ੍ਰਿਸ਼ਟੀ ਚੰਦਰਮਾ 'ਤੇ ਹੋਣ ਦੇ ਕਾਰਨ ਕੁਝ ਹੱਦ ਤੱਕ ਇਸ ਪ੍ਰਭਾਵ ਵਿੱਚ ਕਮੀ ਵੀ ਆ ਸਕਦੀ ਹੈ। ਕੁੰਭ ਰਾਸ਼ੀ ਅਤੇ ਪੂਰਵਾਭਾਦ੍ਰਪਦ ਨਕਸ਼ੱਤਰ ਵਿੱਚ ਜੰਮੇ ਲੋਕਾਂ ਨੂੰ ਖਾਸ ਤੌਰ 'ਤੇ ਸਾਵਧਾਨੀ ਵਰਤਣੀ ਚਾਹੀਦੀ ਹੈ, ਕਿਉਂਕਿ ਇਹ ਗ੍ਰਹਿਣ ਉਨ੍ਹਾਂ ਲਈ ਅਸ਼ੁਭ ਹੋ ਸਕਦਾ ਹੈ।
ਚੰਦਰ ਗ੍ਰਹਿਣ 2025 ਦੀ ਗੱਲ ਕਰੀਏ ਤਾਂ, ਇਸ ਸਾਲ ਦੇ ਦੌਰਾਨ ਵਿਸ਼ਵ ਪੱਧਰ 'ਤੇ ਕੁੱਲ ਮਿਲਾ ਕੇ ਦੋ ਚੰਦਰ ਗ੍ਰਹਿਣ ਲੱਗਣਗੇ ਅਤੇ ਦੋਵੇਂ ਪੂਰਣ ਗ੍ਰਹਿਣ ਹੋਣਗੇ, ਜਿਨ੍ਹਾਂ ਵਿੱਚੋਂ ਪਹਿਲਾ ਚੰਦਰ ਗ੍ਰਹਿਣ 14 ਮਾਰਚ ਨੂੰ ਲੱਗੇਗਾ, ਜੋ ਭਾਰਤ ਵਿੱਚ ਨਹੀਂ ਦਿਖੇਗਾ, ਪਰ ਦੂਜਾ ਚੰਦਰ ਗ੍ਰਹਿਣ 7 ਸਤੰਬਰ 2025 ਨੂੰ ਲੱਗੇਗਾ, ਜੋ ਭਾਰਤ ਵਿੱਚ ਵੀ ਦਿਖਾਈ ਦੇਵੇਗਾ। ਗ੍ਰਹਿਣ ਦੇ ਸੂਤਕ ਕਾਲ ਦੀ ਸ਼ੁਰੂਆਤ ਕਦੋਂ ਹੋਵੇਗੀ ਅਤੇ ਇਸ ਦਾ ਕੀ ਪ੍ਰਭਾਵ ਹੋਵੇਗਾ, ਇਸ ਬਾਰੇ ਸਾਰਾ ਕੁਝ ਤੁਹਾਨੂੰ ਉਪਰ ਦੱਸਿਆ ਗਿਆ ਹੈ। ਹੁਣ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਚੰਦਰ ਗ੍ਰਹਿਣ ਦੇ ਦੌਰਾਨ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੋਵੇਗਾ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਜਦੋਂ ਵੀ ਚੰਦਰ ਗ੍ਰਹਿਣ ਲੱਗ ਰਿਹਾ ਹੋਵੇ ਜਾਂ ਚੰਦਰ ਗ੍ਰਹਿਣ ਦਾ ਸੂਤਕ ਕਾਲ ਚੱਲ ਰਿਹਾ ਹੋਵੇ ਤਾਂ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਨ੍ਹਾਂ ਵਿੱਚੋਂ ਕੁਝ ਕੰਮ ਕਰਨੇ ਚਾਹੀਦੇ ਹਨ ਅਤੇ ਕੁਝ ਨਹੀਂ ਕਰਨੇ ਚਾਹੀਦੇ। ਚੰਦਰ ਗ੍ਰਹਿਣ 2025 ਦੇ ਅਨੁਸਾਰ, ਇਹਨਾਂ ਸਾਰਿਆਂ ਦੇ ਬਾਰੇ ਤੁਸੀਂ ਹੇਠਾਂ ਦਿੱਤੇ ਤਰੀਕੇ ਨਾਲ ਸਮਝ ਸਕਦੇ ਹੋ:
ਤਮੋਮਯ ਮਹਾਭੀਮ ਸੋਮਸੂਰਯਵਿਮਰਦਨ। ਹੇਮਤਾਰਾਪ੍ਰਦਾਨੇਨ ਮਮ ਸ਼ਾਂਤਿਪ੍ਰਦੋ ਭਵ॥१॥
ਇਸ ਸ਼ਲੋਕ ਦਾ ਅਰਥ ਇਹ ਹੈ ਕਿ, ਅੰਧਕਾਰ ਰੂਪ ਮਹਾਭੀਮ ਚੰਦਰਮਾ ਅਤੇ ਸੂਰਜ ਦਾ ਨਾਸ਼ ਕਰਨ ਵਾਲੇ ਰਾਹੂ! ਸੋਨੇ ਦੇ ਤਾਰੇ ਦੇ ਦਾਨ ਨਾਲ ਮੈਨੂੰ ਸ਼ਾਂਤੀ ਪ੍ਰਦਾਨ ਕਰੋ।
ਵਿਧੁਨਤੁਦ ਨਮਸਤੁਭਯੰ ਸਿੰਹਿਕਾਨੰਦਨਾਚਯੁਤ। ਦਾਨੇਨਾਨੇਨ ਨਾਗਸਯ ਰਕਸ਼ ਮਾਂ ਵੇਧਜਾਦਭਯਾਤ॥੨॥
ਜਦੋਂ ਨਾਗ-ਨਾਗਣ ਦਾ ਜੋੜਾ ਦਾਨ ਕੀਤਾ ਜਾਂਦਾ ਹੈ, ਤਾਂ ਇਹੀ ਮੰਤਰ ਪੜ੍ਹਿਆ ਜਾਂਦਾ ਹੈ।
ਇਸ ਤਰ੍ਹਾਂ ਉਪਰੋਕਤ ਲੇਖ ਰਾਹੀਂ ਅਸੀਂ ਤੁਹਾਨੂੰ ਨਵੇਂ ਸਾਲ ਦੇ ਚੰਦਰ ਗ੍ਰਹਿਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਉਪਰੋਕਤ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਸਿੱਧ ਹੋਵੇਗੀ ਅਤੇ ਤੁਹਾਨੂੰ ਸ਼ਾਂਤੀ ਪ੍ਰਦਾਨ ਕਰੇਗੀ। ਇਸ ਨੂੰ ਜਾਣ ਕੇ ਤੁਸੀਂ ਆਪਣੇ ਜੀਵਨ ਵਿੱਚ ਜ਼ਰੂਰੀ ਕੰਮਾਂ ਨੂੰ ਭਲੀ-ਭਾਂਤ ਤਰੀਕੇ ਨਾਲ਼ ਪੂਰਾ ਕਰ ਸਕੋਗੇ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਸਾਲ 2025 ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਅਤੇ ਤਰੱਕੀ ਲੈ ਕੇ ਆਵੇਗਾ ਅਤੇ ਤੁਸੀਂ ਜੀਵਨ ਵਿੱਚ ਹਮੇਸ਼ਾ ਸਫਲਤਾ ਵੱਲ ਵਧਦੇ ਰਹੋਗੇ। ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਸਾਡੀ ਵੈੱਬਸਾਈਟ ‘ਤੇ ਵਿਜ਼ਿਟ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!
1. ਗ੍ਰਹਿਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
ਗ੍ਰਹਿਣ ਦੋ ਪ੍ਰਕਾਰ ਦੇ ਹੁੰਦੇ ਹਨ, ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ।
2. ਸੂਰਜ ਗ੍ਰਹਿਣ ਦਾ ਸੂਤਕ ਕਦੋਂ ਲੱਗਦਾ ਹੈ?
ਜੋਤਿਸ਼ ਦੇ ਅਨੁਸਾਰ, ਸੂਰਜ ਗ੍ਰਹਿਣ ਦਾ ਸੂਤਕ 12 ਘੰਟੇ ਪਹਿਲਾਂ ਲੱਗ ਜਾਂਦਾ ਹੈ।
3. ਕਿਹੜੇ ਗ੍ਰਹਿ ਗ੍ਰਹਿਣ ਲਗਾਉਂਦੇ ਹਨ?
ਪੁਰਾਣਕ ਕਥਾਵਾਂ ਦੇ ਅਨੁਸਾਰ, ਛਾਇਆ ਗ੍ਰਹਿ ਰਾਹੂ ਅਤੇ ਕੇਤੂ ਨੂੰ ਗ੍ਰਹਿਣ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।