ਬ੍ਰਿਸ਼ਭ ਰਾਸ਼ੀਫਲ 2025

Author: Charu Lata | Updated Thu, 05 Sep 2024 09:58 PM IST

ਬ੍ਰਿਸ਼ਭ ਰਾਸ਼ੀਫਲ 2025 ਦੇ ਮਾਧਿਅਮ ਤੋਂ ਅਸੀਂ ਜਾਣਾਂਗੇ ਕਿ ਆਓਣ ਵਾਲ਼ਾ ਸਾਲ ਬ੍ਰਿਸ਼ਭ ਰਾਸ਼ੀ ਵਾਲਿਆਂ ਲਈ ਸਿਹਤ, ਵਿੱਦਿਆ, ਕਾਰੋਬਾਰ, ਨੌਕਰੀ, ਆਰਥਿਕ ਪੱਖ, ਪ੍ਰੇਮ, ਵਿਆਹ, ਸ਼ਾਦੀਸ਼ੁਦਾ ਜੀਵਨ, ਘਰ-ਗ੍ਰਹਸਥੀ ਅਤੇ ਜ਼ਮੀਨ-ਮਕਾਨ-ਵਾਹਨ ਆਦਿ ਦੇ ਪੱਖ ਤੋਂ ਕਿਵੇਂ ਰਹੇਗਾ। ਇਸ ਤੋਂ ਇਲਾਵਾ, ਇਸ ਸਾਲ ਦੇ ਗ੍ਰਹਿ ਗੋਚਰ ਦੇ ਆਧਾਰ 'ਤੇ ਅਸੀਂ ਤੁਹਾਨੂੰ ਕੁਝ ਉਪਾਅ ਵੀ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਸੰਭਾਵਿਤ ਪਰੇਸ਼ਾਨੀ ਜਾਂ ਸਮੱਸਿਆ ਦਾ ਹੱਲ ਵੀ ਪ੍ਰਾਪਤ ਕਰ ਸਕੋਗੇ। ਤਾਂ ਆਓ ਚੱਲੋ, ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਲਈ ਬ੍ਰਿਸ਼ਭ ਰਾਸ਼ੀਫਲ 2025 ਕੀ ਕਹਿੰਦਾ ਹੈ?


To Read in English click here: Taurus Horoscope 2025

ਸਾਲ 2025 ਵਿੱਚ ਬ੍ਰਿਸ਼ਭ ਰਾਸ਼ੀ ਵਾਲ਼ਿਆਂ ਦੀ ਸਿਹਤ

ਬ੍ਰਿਸ਼ਭ ਰਾਸ਼ੀਫਲ ਦੇ ਅਨੁਸਾਰ, ਸਿਹਤ ਦੇ ਪੱਖ ਤੋਂ ਆਓਣ ਵਾਲ਼ਾ ਸਾਲ ਆਮ ਤੌਰ 'ਤੇ ਅਨੁਕੂਲ ਰਹਿ ਸਕਦਾ ਹੈ। ਇਸ ਸਾਲ ਵਿੱਚ ਸਿਹਤ ਸਬੰਧੀ ਕਿਸੇ ਵੱਡੀ ਸਮੱਸਿਆ ਦੇ ਯੋਗ ਨਹੀਂ ਦਿਖ ਰਹੇ ਹਨ। ਖ਼ਾਸ ਤੌਰ 'ਤੇ ਮਾਰਚ ਤੋਂ ਬਾਅਦ, ਜਦੋਂ ਸ਼ਨੀ ਦਾ ਗੋਚਰ ਤੁਹਾਡੇ ਲਾਭ ਘਰ ਵਿੱਚ ਹੋ ਜਾਵੇਗਾ, ਉਸ ਤੋਂ ਬਾਅਦ ਸਮੱਸਿਆਵਾਂ ਹੋਰ ਵੀ ਘੱਟ ਹੋ ਜਾਣੀਆਂ ਚਾਹੀਦੀਆਂ ਹਨ। ਹਾਲਾਂਕਿ ਸਿਹਤ ਸਬੰਧੀ ਸਮੱਸਿਆਵਾਂ ਪੂਰੀ ਤਰ੍ਹਾਂ ਦੂਰ ਨਹੀਂ ਹੋਣਗੀਆਂ, ਕਿਉਂਕਿ ਸਾਲ ਦੀ ਸ਼ੁਰੂਆਤ ਤੋਂ ਮਾਰਚ ਤੱਕ ਸ਼ਨੀ ਗ੍ਰਹਿ ਦੀ ਚੌਥੇ ਘਰ 'ਤੇ ਦ੍ਰਿਸ਼ਟੀ ਰਹੇਗੀ, ਜੋ ਦਿਲ ਜਾਂ ਸੀਨੇ ਦੇ ਆਸ-ਪਾਸ ਦੀਆਂ ਤਕਲੀਫਾਂ ਨੂੰ ਵਧਾਉਣ ਦਾ ਕੰਮ ਕਰ ਸਕਦੀ ਹੈ। ਇਸ ਹਾਲਤ ਵਿੱਚ ਜਿਨ੍ਹਾਂ ਨੂੰ ਦਿਲ ਜਾਂ ਫੇਫੜਿਆਂ ਨਾਲ ਸਬੰਧਤ ਕੋਈ ਪਰੇਸ਼ਾਨੀ ਪਹਿਲਾਂ ਤੋਂ ਹੀ ਹੈ, ਉਨ੍ਹਾਂ ਨੂੰ ਇਹਨਾਂ ਸ਼ੁਰੂਆਤੀ ਮਹੀਨਿਆਂ ਵਿੱਚ ਕੁਝ ਪਰੇਸ਼ਾਨੀ ਹੋ ਸਕਦੀ ਹੈ, ਪਰ ਇਸ ਤੋਂ ਬਾਅਦ ਸ਼ਨੀ ਦਾ ਪ੍ਰਭਾਵ ਚੌਥੇ ਘਰ ਤੋਂ ਖਤਮ ਹੋ ਜਾਵੇਗਾ, ਜੋ ਪੁਰਾਣੀਆਂ ਅਤੇ ਗੁੱਝੀਆਂ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਮੱਦਦਗਾਰ ਬਣੇਗਾ। ਹਾਲਾਂਕਿ ਮਈ ਤੋਂ ਬਾਅਦ, ਚੌਥੇ ਘਰ ਵਿੱਚ ਕੇਤੂ ਦਾ ਪ੍ਰਭਾਵ ਸ਼ੁਰੂ ਹੋ ਜਾਵੇਗਾ। ਇਸ ਲਈ ਛੋਟੀਆਂ-ਮੋਟੀਆਂ ਸਮੱਸਿਆਵਾਂ ਉਸ ਸਮੇਂ ਵੀ ਹੋ ਸਕਦੀਆਂ ਹਨ, ਪਰ ਵੱਡੀਆਂ ਸਮੱਸਿਆਵਾਂ ਦੇ ਘਟਣ ਨਾਲ ਤੁਸੀਂ ਚੈਨ ਦਾ ਸਾਹ ਲੈ ਸਕੋਗੇ। ਇਸ ਤੋਂ ਇਲਾਵਾ ਬ੍ਰਿਸ਼ਭ ਰਾਸ਼ੀਫਲ 2025 ਦੇ ਅਨੁਸਾਰ, ਜੇਕਰ ਤੁਸੀਂ ਯੋਗ, ਕਸਰਤ ਆਦਿ ਕਰਦੇ ਰਹੋਗੇ ਅਤੇ ਸਾਫ਼ ਸਾਤਵਿਕ ਭੋਜਨ ਲੈਂਦੇ ਰਹੋਗੇ, ਤਾਂ ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਗ੍ਰਹਿ ਦੀ ਅਨੁਕੂਲਤਾ ਤੁਹਾਡੀ ਸਿਹਤ ਨੂੰ ਹੋਰ ਵੀ ਚੰਗਾ ਕਰਨ ਵਿੱਚ ਮੱਦਦਗਾਰ ਬਣੇਗੀ ਅਤੇ ਤੁਸੀਂ ਤੁਲਨਾਤਮਕ ਰੂਪ ਵਿੱਚ ਵਧੀਆ ਸਿਹਤ ਦਾ ਆਨੰਦ ਲੈ ਸਕੋਗੇ।

हिंदी में पढ़ने के लिए यहां क्लिक करें: वृषभ राशिफल 2025

ਜੇਕਰ ਤੁਹਾਨੂੰ ਕੋਈ ਵੀ ਫੈਸਲਾ ਲੈਣ ਵਿੱਚ ਮੁਸ਼ਕਿਲ ਹੋ ਰਹੀ ਹੈ, ਤਾਂ ਹੁਣੇ ਕਰੋ ਸਾਡੇ ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ !

ਸਾਲ 2025 ਵਿੱਚ ਬ੍ਰਿਸ਼ਭ ਰਾਸ਼ੀ ਵਾਲ਼ਿਆਂ ਦੀ ਪੜ੍ਹਾਈ

ਬ੍ਰਿਸ਼ਭ ਰਾਸ਼ੀ ਵਾਲ਼ਿਓ, ਪੜ੍ਹਾਈ ਦੇ ਪੱਖ ਤੋਂ ਨਵਾਂ ਸਾਲ ਆਮ ਤੌਰ 'ਤੇ ਅਨੁਕੂਲ ਰਹਿ ਸਕਦਾ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ ਉੱਚ ਵਿੱਦਿਆ ਦਾ ਕਾਰਕ ਬ੍ਰਹਸਪਤੀ ਪਹਿਲੇ ਘਰ ਵਿੱਚ ਸਥਿਤ ਹੋ ਕੇ ਪੰਜਵੇਂ ਅਤੇ ਨੌਵੇਂ ਘਰ ਨੂੰ ਦੇਖੇਗਾ। ਨਤੀਜੇ ਵੱਜੋਂ, ਤੁਸੀਂ ਪੜ੍ਹਾਈ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰ ਸਕੋਗੇ। ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦੂਜੇ ਘਰ ਵਿੱਚ ਜਾ ਕੇ ਸਕਾਰਾਤਮਕ ਊਰਜਾ ਦੇ ਪੱਧਰ ਨੂੰ ਹੋਰ ਵਧਾ ਸਕਦਾ ਹੈ। ਤੁਹਾਡੇ ਆਲ਼ੇ-ਦੁਆਲ਼ੇ ਦਾ ਮਾਹੌਲ ਵਿੱਦਿਆ ਦੇ ਪੱਖ ਤੋਂ ਹੋਰ ਵੀ ਚੰਗਾ ਹੋ ਸਕਦਾ ਹੈ। ਘਰ-ਪਰਿਵਾਰ ਦੇ ਮੈਂਬਰ ਵੀ ਤੁਹਾਨੂੰ ਪੜ੍ਹਾਈ ਦੇ ਮਾਮਲੇ ਵਿੱਚ ਉਤਸ਼ਾਹਤ ਕਰਦੇ ਹੋਏ ਵੇਖੇ ਜਾ ਸਕਣਗੇ। ਬੁੱਧ ਗ੍ਰਹਿ ਦਾ ਗੋਚਰ ਵੀ ਕੁਝ ਸਮੇਂ ਲਈ ਥੋੜ੍ਹਾ-ਬਹੁਤ ਕਮਜ਼ੋਰ ਰਹੇਗਾ, ਪਰ ਜ਼ਿਆਦਾਤਰ ਸਮੇਂ ਵਿੱਚ ਚੰਗੇ ਨਤੀਜੇ ਦੇਵੇਗਾ। ਇਹੀ ਕਾਰਨ ਹੈ ਕਿ ਇਸ ਸਾਲ ਤੁਸੀਂ ਪੜ੍ਹਾਈ ਦੇ ਮਾਮਲੇ ਵਿੱਚ ਕਾਫੀ ਵਧੀਆ ਪ੍ਰਦਰਸ਼ਨ ਦੇ ਸਕਦੇ ਹੋ। ਇਸ ਦੇ ਬਾਵਜੂਦ ਵੀ ਚੌਥੇ ਘਰ 'ਤੇ ਸਾਲ ਦੀ ਸ਼ੁਰੂਆਤ ਵਿੱਚ ਸ਼ਨੀ ਅਤੇ ਬਾਅਦ ਵਿੱਚ ਕੇਤੂ ਦੇ ਪ੍ਰਭਾਵ ਨੂੰ ਦੇਖਦੇ ਹੋਏ, ਮਨ ਨੂੰ ਭਟਕਣ ਤੋਂ ਰੋਕਣ ਦੀ ਲੋੜ ਰਹੇਗੀ। ਅਰਥਾਤ, ਜੇਕਰ ਤੁਸੀਂ ਸ਼ਾਂਤ ਹੋ ਕੇ ਪੜ੍ਹਾਈ ‘ਤੇ ਧਿਆਨ ਕੇਂਦਰਿਤ ਕਰੋਗੇ, ਤਾਂ ਇਸ ਸਾਲ ਤੁਸੀਂ ਕਾਫ਼ੀ ਵਧੀਆ ਨਤੀਜੇ ਪ੍ਰਾਪਤ ਕਰ ਸਕੋਗੇ।

ਸਾਲ 2025 ਵਿੱਚ ਬ੍ਰਿਸ਼ਭ ਰਾਸ਼ੀ ਵਾਲ਼ਿਆਂ ਦਾ ਕਾਰੋਬਾਰ

ਬ੍ਰਿਸ਼ਭ ਰਾਸ਼ੀਫਲ ਦੇ ਅਨੁਸਾਰ, ਤੁਹਾਡੇ ਕਾਰੋਬਾਰ ਦੇ ਪੱਖ ਤੋਂ ਨਵੇਂ ਸਾਲ ਦਾ ਵਧੇਰੇ ਸਮਾਂ ਅਨੁਕੂਲ ਨਤੀਜੇ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ। ਸਾਲ ਦੀ ਸ਼ੁਰੂਆਤ ਤੋਂ ਮਾਰਚ ਤੱਕ, ਤੁਹਾਡੇ ਕਰਮ ਸਥਾਨ ਦਾ ਸੁਆਮੀ ਸ਼ਨੀ ਤੁਹਾਡੇ ਕਰਮ ਸਥਾਨ 'ਤੇ ਹੀ ਬਿਰਾਜਮਾਨ ਰਹੇਗਾ, ਜੋ ਤੁਹਾਡੇ ਕਰਮਾਂ ਦੇ ਅਨੁਸਾਰ ਤੁਹਾਨੂੰ ਵਧੀਆ ਨਤੀਜੇ ਦੇਣਾ ਚਾਹੇਗਾ। ਹਾਲਾਂਕਿ, ਸ਼ਨੀ ਤੁਹਾਡੇ ਤੋਂ ਲੋੜ ਤੋਂ ਵੱਧ ਮਿਹਨਤ ਕਰਵਾ ਸਕਦਾ ਹੈ, ਪਰ ਕਾਰੋਬਾਰ ਨੂੰ ਅੱਗੇ ਵਧਾਉਣ ਦਾ ਕੰਮ ਕਰੇਗਾ। ਇਸ ਤਰ੍ਹਾਂ, ਭਾਵੇਂ ਹੌਲ਼ੀ ਗਤੀ ਨਾਲ ਹੀ ਸਹੀ, ਪਰ ਤੁਹਾਡਾ ਕਾਰੋਬਾਰ ਅੱਗੇ ਵਧੇਗਾ ਅਤੇ ਤਰੱਕੀ ਕਰੇਗਾ। ਮਾਰਚ ਤੋਂ ਬਾਅਦ, ਦਸਵੇਂ ਘਰ ਦੇ ਸੁਆਮੀ ਦਾ ਲਾਭ ਘਰ ਵਿੱਚ ਜਾਣਾ ਕਾਫ਼ੀ ਵਧੀਆ ਅਤੇ ਸਕਾਰਾਤਮਕ ਨਤੀਜੇ ਦੇ ਸਕਦਾ ਹੈ। ਤੁਸੀਂ ਆਪਣੇ ਕਾਰੋਬਾਰ ਵਿੱਚ ਕਾਫ਼ੀ ਵਧੀਆ ਪ੍ਰਦਰਸ਼ਨ ਕਰ ਸਕੋਗੇ। ਬ੍ਰਿਸ਼ਭ ਰਾਸ਼ੀਫਲ 2025 ਦੇ ਅਨੁਸਾਰ, ਬ੍ਰਹਸਪਤੀ ਦਾ ਪ੍ਰਭਾਵ ਵੀ ਦਸਵੇਂ ਘਰ ਵਿੱਚ ਹੋ ਕੇ ਤੁਹਾਡੇ ਕਾਰੋਬਾਰ ਨੂੰ ਨਵੀਆਂ ਉੱਚਾਈਆਂ ‘ਤੇ ਲੈ ਕੇ ਜਾਣਾ ਚਾਹੇਗਾ। ਅਰਥਾਤ, ਆਓਣ ਵਾਲ਼ਾ ਸਾਲ ਬ੍ਰਿਸ਼ਭ ਰਾਸ਼ੀ ਵਾਲੇ ਲੋਕਾਂ ਲਈ ਕਾਰੋਬਾਰ ਦੇ ਮਾਮਲੇ ਵਿੱਚ ਕਾਫ਼ੀ ਵਧੀਆ ਨਤੀਜੇ ਦੇ ਸਕਦਾ ਹੈ।

ਸਾਲ 2025 ਵਿੱਚ ਬ੍ਰਿਸ਼ਭ ਰਾਸ਼ੀ ਵਾਲ਼ਿਆਂ ਦੀ ਨੌਕਰੀ

ਬ੍ਰਿਸ਼ਭ ਰਾਸ਼ੀ ਵਾਲ਼ਿਓ, ਨੌਕਰੀ ਦੇ ਪੱਖ ਤੋਂ ਵੀ ਆਓਣ ਵਾਲ਼ਾ ਸਾਲ ਤੁਹਾਡੇ ਲਈ ਚੰਗਾ ਕਿਹਾ ਜਾ ਸਕਦਾ ਹੈ। ਤੁਹਾਡੇ ਛੇਵੇਂ ਘਰ ਦਾ ਸੁਆਮੀ ਸ਼ੁੱਕਰ ਇਸ ਸਾਲ ਜ਼ਿਆਦਾਤਰ ਤੁਹਾਡੀ ਨੌਕਰੀ ਵਿੱਚ ਮੱਦਦਗਾਰ ਬਣਨ ਦੀ ਕੋਸ਼ਿਸ਼ ਕਰੇਗਾ। ਮੁੱਖ ਗ੍ਰਹਿਆਂ ਦੇ ਗੋਚਰ ਨੂੰ ਦੇਖੀਏ, ਤਾਂ ਦਸਵੇਂ ਘਰ ਦਾ ਸੁਆਮੀ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਤੱਕ ਦਸਵੇਂ ਘਰ ਵਿੱਚ ਰਹੇਗਾ, ਜੋ ਕੰਮ ਦੇ ਦਬਾਅ ਨੂੰ ਵਧਾ ਸਕਦਾ ਹੈ, ਪਰ ਕੰਮ ਸਿਰੇ ਚੜ੍ਹਨ ਦੇ ਵਧੀਆ ਯੋਗ ਬਣੇ ਰਹਿਣਗੇ। ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੇ ਕੰਮਾਂ ਵਿੱਚ ਕਮੀਆਂ ਲੱਭਣ ਦੇ ਬਾਵਜੂਦ ਵੀ ਅੰਦਰੋਂ-ਅੰਦਰ ਤੁਹਾਡੇ ਕੰਮ ਤੋਂ ਪ੍ਰਭਾਵਿਤ ਅਤੇ ਖੁਸ਼ ਹੋ ਸਕਦੇ ਹਨ। ਮਈ ਦੇ ਮੱਧ ਤੋਂ ਬਾਅਦ, ਬ੍ਰਹਸਪਤੀ ਦਾ ਗੋਚਰ ਤੁਹਾਡੇ ਛੇਵੇਂ ਅਤੇ ਦਸਵੇਂ ਘਰ ਨੂੰ ਪ੍ਰਭਾਵਿਤ ਕਰੇਗਾ। ਇੱਥੇ ਵੀ ਨੌਕਰੀ ਵਿੱਚ ਚੰਗੇ ਨਤੀਜੇ ਮਿਲਣ ਦੀਆਂ ਸੰਭਾਵਨਾਵਾਂ ਮਜ਼ਬੂਤ ਹੋਣਗੀਆਂ। ਜੇਕਰ ਤੁਸੀਂ ਨੌਕਰੀ ਬਦਲਣ ਬਾਰੇ ਸੋਚ ਰਹੇ ਹੋ, ਤਾਂ ਇਹ ਸਾਲ ਤੁਹਾਨੂੰ ਵਧੀਆ ਪਲੇਸਮੈਂਟ ਕਰਵਾਓਣ ਵਿੱਚ ਮੱਦਦਗਾਰ ਸਾਬਤ ਹੋ ਸਕਦਾ ਹੈ। ਹਾਲਾਂਕਿ, ਤੁਹਾਡੇ ਕੁਝ ਸਹਿਕਰਮੀ ਤੁਹਾਡੇ ਵਿਰੁੱਧ ਮੁਕਾਬਲੇ ਜਾਂ ਈਰਖਾ ਵਾਲੀ ਭਾਵਨਾ ਰੱਖ ਸਕਦੇ ਹਨ, ਪਰ ਬ੍ਰਿਸ਼ਭ ਰਾਸ਼ੀਫਲ 2025 ਦੇ ਅਨੁਸਾਰ, ਇਸ ਨਾਲ ਤੁਹਾਡੀ ਨੌਕਰੀ 'ਤੇ ਕੋਈ ਖਾਸ ਨਕਾਰਾਤਮਕ ਪ੍ਰਭਾਵ ਨਹੀਂ ਪਵੇਗਾ। ਤੁਸੀਂ ਆਪਣੇ ਕੰਮ ਦੇ ਅਨੁਸਾਰ ਆਪਣੀ ਨੌਕਰੀ ਵਿੱਚ ਚੰਗੇ ਨਤੀਜੇ ਪ੍ਰਾਪਤ ਕਰਦੇ ਰਹੋਗੇ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਸਾਲ 2025 ਵਿੱਚ ਬ੍ਰਿਸ਼ਭ ਰਾਸ਼ੀ ਵਾਲ਼ਿਆਂ ਦਾ ਆਰਥਿਕ ਜੀਵਨ

ਬ੍ਰਿਸ਼ਭ ਰਾਸ਼ੀ ਵਾਲ਼ਿਓ, ਆਰਥਿਕ ਪੱਖ ਤੋਂ ਵੀ ਆਓਣ ਵਾਲ਼ਾ ਸਾਲ ਬ੍ਰਿਸ਼ਭ ਲਗਨ ਜਾਂ ਬ੍ਰਿਸ਼ਭ ਰਾਸ਼ੀ ਵਾਲੇ ਲੋਕਾਂ ਲਈ ਚੰਗਾ ਰਹਿ ਸਕਦਾ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ ਤੁਹਾਡੇ ਲਾਭ ਘਰ ਦਾ ਸੁਆਮੀ ਪਹਿਲੇ ਘਰ ਵਿੱਚ ਜਾ ਕੇ ਲਾਭ ਅਤੇ ਪਹਿਲੇ ਘਰ ਨਾਲ ਵਧੀਆ ਸਬੰਧ ਜੋੜੇਗਾ, ਜੋ ਲਾਭ ਪ੍ਰਾਪਤ ਕਰਨ ਦੀ ਦ੍ਰਿਸ਼ਟੀ ਤੋਂ ਚੰਗਾ ਕਿਹਾ ਜਾਵੇਗਾ। ਅਰਥਾਤ, ਸਾਲ ਦੀ ਸ਼ੁਰੂਆਤ ਤੋਂ ਮਈ ਦੇ ਮੱਧ ਤੱਕ ਤੁਸੀਂ ਆਪਣੀ ਮਿਹਨਤ ਦੇ ਅਨੁਸਾਰ ਚੰਗਾ ਲਾਭ ਪ੍ਰਾਪਤ ਕਰਕੇ ਆਪਣੇ ਆਰਥਿਕ ਪੱਖ ਨੂੰ ਮਜ਼ਬੂਤ ਕਰ ਸਕੋਗੇ। ਇੱਥੋਂ ਤੱਕ ਕਿ ਮਈ ਦੇ ਮੱਧ ਤੋਂ ਬਾਅਦ, ਲਾਭ ਘਰ ਦਾ ਸੁਆਮੀ ਧਨ ਘਰ ਵਿੱਚ ਪਹੁੰਚੇਗਾ, ਜੋ ਨਾ ਕੇਵਲ ਲਾਭ ਪ੍ਰਾਪਤ ਕਰਨ ਵਿੱਚ ਮੱਦਦਗਾਰ ਬਣੇਗਾ, ਬਲਕਿ ਤੁਸੀਂ ਵਧੀਆ ਬੱਚਤ ਵੀ ਕਰ ਸਕੋਗੇ। ਬ੍ਰਿਸ਼ਭ ਰਾਸ਼ੀਫਲ 2025 ਦੇ ਅਨੁਸਾਰ, ਧਨ ਘਰ ਦੇ ਸੁਆਮੀ ਬੁੱਧ ਦਾ ਗੋਚਰ ਵੀ ਜ਼ਿਆਦਾਤਰ ਸਮੇਂ ਤੁਹਾਡਾ ਪੱਖ ਲਵੇਗਾ। ਅਰਥਾਤ, ਆਰਥਿਕ ਮਾਮਲੇ ਵਿੱਚ ਨਵਾਂ ਸਾਲ ਜ਼ਿਆਦਾਤਰ ਸਮੇਂ ਤੁਹਾਡੇ ਲਈ ਅਨੁਕੂਲ ਨਤੀਜੇ ਦੇਣਾ ਚਾਹੇਗਾ। ਇਸ ਤਰ੍ਹਾਂ, ਇਸ ਸਾਲ ਤੁਸੀਂ ਆਪਣੇ ਆਰਥਿਕ ਪੱਖ ਨੂੰ ਮਜ਼ਬੂਤ ਬਣਾ ਕੇ ਰੱਖ ਸਕੋਗੇ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਸਾਲ 2025 ਵਿੱਚ ਬ੍ਰਿਸ਼ਭ ਰਾਸ਼ੀ ਵਾਲ਼ਿਆਂ ਦਾ ਪ੍ਰੇਮ ਜੀਵਨ

ਬ੍ਰਿਸ਼ਭ ਰਾਸ਼ੀ ਵਾਲ਼ਿਓ, ਆਓਣ ਵਾਲ਼ਾ ਸਾਲ ਤੁਹਾਡੇ ਪਿਆਰ ਦੇ ਜੀਵਨ ਲਈ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਤੱਕ ਤੁਹਾਡੇ ਪੰਜਵੇਂ ਘਰ ਵਿੱਚ ਕੇਤੂ ਬਿਰਾਜਮਾਨ ਰਹੇਗਾ, ਜੋ ਕਦੇ-ਕਦਾਈਂ ਪਿਆਰ ਦੇ ਰਿਸ਼ਤਿਆਂ ਵਿੱਚ ਗਲਤਫਹਿਮੀਆਂ ਪੈਦਾ ਕਰਨ ਦਾ ਕੰਮ ਕਰੇਗਾ। ਹਾਲਾਂਕਿ, ਇਸ ਦੌਰਾਨ ਬ੍ਰਹਸਪਤੀ ਦੇਵ ਪੰਜਵੇਂ ਘਰ ਨੂੰ ਪੰਜਵੀਂ ਦ੍ਰਿਸ਼ਟੀ ਨਾਲ ਵੇਖਣਗੇ ਅਤੇ ਗਲਤਫਹਿਮੀ ਨੂੰ ਜਲਦੀ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਅਰਥਾਤ, ਪਿਆਰ ਦੇ ਰਿਸ਼ਤਿਆਂ ਵਿੱਚ ਕੁਝ ਮੁਸ਼ਕਿਲਾਂ ਆਓਣਗੀਆਂ, ਪਰ ਉਹ ਜਲਦੀ ਹੀ ਦੂਰ ਹੋ ਜਾਣਗੀਆਂ। ਮਈ ਦੇ ਮੱਧ ਤੋਂ ਬਾਅਦ, ਬ੍ਰਹਸਪਤੀ ਦਾ ਗੋਚਰ ਦੂਜੇ ਘਰ ਵਿੱਚ ਹੋ ਜਾਵੇਗਾ ਅਤੇ ਕੇਤੂ ਦਾ ਗੋਚਰ ਚੌਥੇ ਘਰ ਵਿੱਚ ਹੋ ਜਾਵੇਗਾ। ਇਸ ਤਰ੍ਹਾਂ ਗਲਤਫਹਿਮੀਆਂ ਦਾ ਪੱਧਰ ਘਟੇਗਾ, ਪਰ ਉਸ ਸਮੇਂ ਸ਼ਨੀ ਦਾ ਪ੍ਰਭਾਵ ਪੰਜਵੇਂ ਘਰ 'ਤੇ ਰਹੇਗਾ। ਇਸ ਤਰ੍ਹਾਂ, ਆਮ ਲੈਵਲ ਦੀਆਂ ਗਲਤਫਹਿਮੀਆਂ ਦੂਰ ਹੋ ਜਾਣਗੀਆਂ, ਪਰ ਅਸਲ ਵਿੱਚ ਕੀਤੀਆਂ ਗਲਤੀਆਂ ਨੁਕਸਾਨ ਦੇ ਸਕਦੀਆਂ ਹਨ। ਕਹਿਣ ਦਾ ਅਰਥ ਇਹ ਹੈ ਕਿ ਜੇਕਰ ਤੁਸੀਂ ਸੱਚਾ ਪਿਆਰ ਕਰਦੇ ਹੋ, ਤਾਂ ਇਸ ਸਾਲ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ, ਸਗੋਂ ਸਭ ਕੁਝ ਠੀਕ ਰਹੇਗਾ। ਪਰ ਜੇਕਰ ਪਿਆਰ ਦੇ ਪ੍ਰਤੀ ਸਮਰਪਣ ਦੀ ਘਾਟ ਹੈ ਜਾਂ ਪਿਆਰ ਦਾ ਕੇਵਲ ਦਿਖਾਵਾ ਹੋ ਰਿਹਾ ਹੋਵੇ, ਤਾਂ ਮਾਰਚ ਤੋਂ ਬਾਅਦ ਸ਼ਨੀ ਦੇਵ ਪਿਆਰ ਦੇ ਰਿਸ਼ਤਿਆਂ ਵਿੱਚ ਪਰੇਸ਼ਾਨੀਆਂ ਪੈਦਾ ਕਰ ਸਕਦੇ ਹਨ। ਪਰ ਜੇਕਰ ਤੁਸੀਂ ਸੱਚਾ ਪਿਆਰ ਕਰਦੇ ਹੋ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ।

ਸਾਲ 2025 ਵਿੱਚ ਬ੍ਰਿਸ਼ਭ ਰਾਸ਼ੀ ਵਾਲ਼ਿਆਂ ਦਾ ਵਿਆਹ ਅਤੇ ਸ਼ਾਦੀਸ਼ੁਦਾ ਜੀਵਨ

ਬ੍ਰਿਸ਼ਭ ਰਾਸ਼ੀ ਵਾਲ਼ਿਓ, ਜੇਕਰ ਤੁਹਾਡੀ ਉਮਰ ਵਿਆਹ ਦੀ ਹੋ ਚੁੱਕੀ ਹੈ ਅਤੇ ਤੁਸੀਂ ਵਿਆਹ ਲਈ ਕੋਸ਼ਿਸ਼ ਕਰ ਰਹੇ ਹੋ, ਤਾਂ ਇਹ ਸਾਲ ਇਸ ਮਾਮਲੇ ਵਿੱਚ ਤੁਹਾਨੂੰ ਚੰਗੇ ਨਤੀਜੇ ਦੇ ਸਕਦਾ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ ਬ੍ਰਹਸਪਤੀ ਦੇਵ ਤੁਹਾਡੇ ਪਹਿਲੇ ਘਰ ਵਿੱਚ ਰਹਿਣਗੇ ਅਤੇ ਤੁਹਾਡੇ ਪੰਜਵੇਂ ਅਤੇ ਸੱਤਵੇਂ ਘਰ ਨੂੰ ਵੇਖਣਗੇ, ਜੋ ਕਿ ਵਿਆਹ ਕਰਵਾਓਣ ਲਈ ਅਨੁਕੂਲ ਸਥਿਤੀ ਕਹੀ ਗਈ ਹੈ। ਅਰਥਾਤ, ਕੁੜਮਾਈ ਜਾਂ ਵਿਆਹ ਦੇ ਲਈ ਇਹ ਗੋਚਰ ਅਨੁਕੂਲ ਮੰਨਿਆ ਜਾਵੇਗਾ। ਖਾਸ ਕਰਕੇ ਜੇਕਰ ਤੁਸੀਂ ਪ੍ਰੇਮ ਵਿਆਹ ਦੀ ਇੱਛਾ ਰੱਖਦੇ ਹੋ, ਤਾਂ ਤੁਹਾਡੀ ਇੱਛਾ ਪੂਰੀ ਹੋ ਸਕਦੀ ਹੈ। ਮਈ ਦੇ ਮੱਧ ਤੋਂ ਬਾਅਦ, ਬ੍ਰਹਸਪਤੀ ਦਾ ਗੋਚਰ ਤੁਹਾਡੇ ਦੂਜੇ ਘਰ ਵਿੱਚ ਹੋਵੇਗਾ ਅਤੇ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਵਧਾਉਣ ਦਾ ਕੰਮ ਕਰੇਗਾ। ਬ੍ਰਿਸ਼ਭ ਰਾਸ਼ੀਫਲ 2025 ਦੇ ਅਨੁਸਾਰ, ਇਹ ਸਥਿਤੀ ਵੀ ਵਿਆਹ ਕਰਵਾਓਣ ਵਿੱਚ ਮੱਦਦਗਾਰ ਬਣੇਗੀ, ਪਰ ਮਈ ਦੇ ਮੱਧ ਤੋਂ ਬਾਅਦ ਜ਼ਿਆਦਾਤਰ ਮਾਮਲਿਆਂ ਵਿੱਚ ਵਿਆਹ ਪਰਿਵਾਰ ਦੇ ਮੈਂਬਰਾਂ ਦੀ ਆਗਿਆ ਜਾਂ ਸਹਿਮਤੀ ਨਾਲ ਹੋਣ ਦੀ ਸੰਭਾਵਨਾ ਵਧੇਗੀ। ਇਸ ਸਾਲ ਨੂੰ ਵਿਆਹੁਤਾ ਜੀਵਨ ਲਈ ਆਮ ਤੌਰ 'ਤੇ ਅਨੁਕੂਲ ਕਿਹਾ ਜਾ ਸਕਦਾ ਹੈ। ਖਾਸ ਕਰਕੇ ਮਾਰਚ ਮਹੀਨੇ ਤੋਂ ਬਾਅਦ ਜਦੋਂ ਸ਼ਨੀ ਦਾ ਪ੍ਰਭਾਵ ਸੱਤਵੇਂ ਘਰ ਤੋਂ ਦੂਰ ਹੋ ਜਾਵੇਗਾ, ਉਸ ਤੋਂ ਬਾਅਦ ਦੰਪਤੀ ਜੀਵਨ ਉਮੀਦ ਤੋਂ ਵੱਧ ਚੰਗਾ ਰਹਿ ਸਕਦਾ ਹੈ।

ਸਾਲ 2025 ਵਿੱਚ ਬ੍ਰਿਸ਼ਭ ਰਾਸ਼ੀ ਵਾਲ਼ਿਆਂ ਦਾ ਪਰਿਵਾਰਕ ਅਤੇ ਗ੍ਰਹਿਸਥ ਜੀਵਨ

ਬ੍ਰਿਸ਼ਭ ਰਾਸ਼ੀ ਵਾਲ਼ਿਓ, ਪਰਿਵਾਰਕ ਮਾਮਲਿਆਂ ਵਿੱਚ ਆਓਣ ਵਾਲ਼ਾ ਸਾਲ ਆਮ ਤੌਰ 'ਤੇ ਚੰਗੇ ਨਤੀਜੇ ਦਿੰਦਾ ਹੋਇਆ ਲੱਗ ਰਿਹਾ ਹੈ। ਪਰਿਵਾਰਕ ਸਬੰਧਾਂ ਦੇ ਕਾਰਕ ਗ੍ਰਹਿ ਬ੍ਰਹਸਪਤੀ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ ਤੁਹਾਡੇ ਪਹਿਲੇ ਘਰ ਵਿੱਚ ਰਹੇਗਾ, ਜੋ ਤੁਹਾਡੇ ਸਬੰਧਾਂ ਨੂੰ ਪਰਿਵਾਰ ਦੇ ਮੈਂਬਰਾਂ ਨਾਲ ਗਹਿਰਾ ਕਰਨ ਵਿੱਚ ਮੱਦਦਗਾਰ ਬਣੇਗਾ। ਲੋਕ ਤੁਹਾਡੇ ਵਿਅਕਤਿੱਤਵ ਤੋਂ ਪ੍ਰਭਾਵਿਤ ਹੋਣਗੇ ਅਤੇ ਤੁਹਾਡੇ ਵਿਚਾਰਾਂ ਨੂੰ ਮੰਨਣਗੇ। ਤੁਸੀਂ ਵੀ ਪਰਿਵਾਰ ਦੇ ਮੈਂਬਰਾਂ ਦੇ ਵਿਚਾਰਾਂ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੋਗੇ। ਮਈ ਮਹੀਨੇ ਦੇ ਮੱਧ ਤੋਂ ਬਾਅਦ, ਦੂਜੇ ਘਰ ਵਿੱਚ ਬ੍ਰਹਸਪਤੀ ਦਾ ਗੋਚਰ ਪਰਿਵਾਰਕ ਸਬੰਧਾਂ ਵਿੱਚ ਹੋਰ ਗਹਿਰਾਈ ਲਿਆ ਸਕਦਾ ਹੈ। ਇਸ ਤਰ੍ਹਾਂ, ਅਸੀਂ ਕਹਿ ਸਕਦੇ ਹਾਂ ਕਿ ਲਗਭਗ ਪੂਰਾ ਹੀ ਸਾਲ ਪਰਿਵਾਰਕ ਸਬੰਧਾਂ ਦੇ ਨਜ਼ਰੀਏ ਤੋਂ ਚੰਗਾ ਹੈ। ਬ੍ਰਿਸ਼ਭ ਰਾਸ਼ੀਫਲ 2025 ਦੇ ਅਨੁਸਾਰ, ਗ੍ਰਹਿਸਥ ਸਬੰਧੀ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਮਾਮਲੇ ਵਿੱਚ ਨਵਾਂ ਸਾਲ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਕਦੇ-ਕਦਾਈਂ ਕੁਝ ਪਰੇਸ਼ਾਨੀਆਂ ਵੀ ਦੇਖਣ ਨੂੰ ਮਿਲ ਸਕਦੀਆਂ ਹਨ। ਸਾਲ ਦੀ ਸ਼ੁਰੂਆਤ ਤੋਂ ਮਾਰਚ ਦੇ ਮਹੀਨੇ ਤੱਕ ਸ਼ਨੀ ਦਾ ਪ੍ਰਭਾਵ ਚੌਥੇ ਘਰ 'ਤੇ ਰਹੇਗਾ। ਮਈ ਤੋਂ ਬਾਅਦ ਕੇਤੂ ਦਾ ਪ੍ਰਭਾਵ ਵੀ ਚੌਥੇ ਘਰ 'ਤੇ ਰਹੇਗਾ। ਇਹ ਦੋਵੇਂ ਹੀ ਸਥਿਤੀਆਂ ਗ੍ਰਹਿਸਥ ਜੀਵਨ ਵਿੱਚ ਕੁਝ ਮੁਸ਼ਕਿਲਾਂ ਪੈਦਾ ਕਰ ਸਕਦੀਆਂ ਹਨ। ਇਸ ਲਈ, ਗ੍ਰਹਿਸਥ ਸਬੰਧੀ ਮਾਮਲਿਆਂ ਵਿੱਚ ਇਸ ਸਾਲ ਸਾਵਧਾਨੀ ਨਾਲ ਕੰਮ ਕਰਨ ਦੀ ਲੋੜ ਰਹੇਗੀ।

ਸਾਲ 2025 ਵਿੱਚ ਬ੍ਰਿਸ਼ਭ ਰਾਸ਼ੀ ਵਾਲ਼ਿਆਂ ਲਈ ਜ਼ਮੀਨ, ਮਕਾਨ ਅਤੇ ਵਾਹਨ ਸੁੱਖ

ਬ੍ਰਿਸ਼ਭ ਰਾਸ਼ੀ ਵਾਲ਼ਿਓ, ਜ਼ਮੀਨ ਅਤੇ ਮਕਾਨ ਨਾਲ ਸਬੰਧਤ ਮਾਮਲਿਆਂ ਵਿੱਚ ਇਹ ਸਾਲ ਤੁਲਨਾਤਮਕ ਤੌਰ 'ਤੇ ਕੁਝ ਮੁਸ਼ਕਿਲਾਂ ਭਰਿਆ ਰਹਿ ਸਕਦਾ ਹੈ। ਸਾਲ ਦੀ ਸ਼ੁਰੂਆਤ ਤੋਂ ਮਾਰਚ ਮਹੀਨੇ ਤੱਕ ਤੁਹਾਡੇ ਚੌਥੇ ਘਰ ਵਿੱਚ, ਜਿੱਥੇ ਸੂਰਜ ਗ੍ਰਹਿ ਦੀ ਰਾਸ਼ੀ ਸਿੰਘ ਰਾਸ਼ੀ ਹੁੰਦੀ ਹੈ, ਸ਼ਨੀ ਦੀ ਨਜ਼ਰ ਰਹੇਗੀ, ਜਿਸ ਨਾਲ ਜ਼ਮੀਨ ਜਾਂ ਜਾਇਦਾਦ ਨਾਲ ਸਬੰਧਤ ਮਾਮਲਿਆਂ ਵਿੱਚ ਕੁਝ ਮੁਸ਼ਕਿਲਾਂ ਪੈਦਾ ਹੋ ਸਕਦੀਆਂ ਹਨ। ਜੇਕਰ ਤੁਸੀਂ ਇਸ ਸਾਲ ਕੋਈ ਭੂਖੰਡ ਜਾਂ ਜ਼ਮੀਨ ਆਦਿ ਖਰੀਦ ਰਹੇ ਹੋ ਤਾਂ ਇਹ ਵਧੀਆ ਰਹੇਗਾ ਕਿ ਉਸ ਬਾਰੇ ਵਧੀਆ ਤਰੀਕੇ ਨਾਲ ਜਾਂਚ ਕਰ ਲਓ। ਕਿਸੇ ਵੀ ਤਰ੍ਹਾਂ ਦੀ ਵਿਵਾਦਿਤ ਜ਼ਮੀਨ ਨਾ ਖਰੀਦੋ ਤਾਂ ਕਿ ਮੁਸ਼ਕਿਲਾਂ ਤੋਂ ਬਚਿਆ ਜਾ ਸਕੇ। ਘਰ ਬਣਵਾਉਣ ਲਈ ਵੀ ਇਸ ਸਾਲ ਨੂੰ ਬਹੁਤ ਵਧੀਆ ਨਹੀਂ ਕਿਹਾ ਜਾਵੇਗਾ, ਪਰ ਪੁਰਾਣੇ ਘਰ ਦੀ ਮੁਰੰਮਤ ਕਰਵਾਓਣ ਜਾਂ ਘਰ ਨੂੰ ਸੁੰਦਰ ਬਣਾਉਣ ਲਈ ਇਹ ਸਾਲ ਸਹਾਇਕ ਰਹਿ ਸਕਦਾ ਹੈ। ਬ੍ਰਿਸ਼ਭ ਰਾਸ਼ੀਫਲ 2025 ਦੇ ਅਨੁਸਾਰ, ਵਾਹਨ ਦੇ ਦ੍ਰਿਸ਼ਟੀਕੋਣ ਤੋਂ ਵੀ ਲਗਭਗ ਅਜਿਹੇ ਹੀ ਨਤੀਜੇ ਮਿਲ ਸਕਦੇ ਹਨ। ਅਰਥਾਤ, ਤੁਸੀਂ ਆਪਣੇ ਪੁਰਾਣੇ ਵਾਹਨ ਨੂੰ ਹੋਰ ਚੰਗੀ ਸਥਿਤੀ ਵਿੱਚ ਲਿਆ ਸਕਦੇ ਹੋ। ਇਸ ਦਾ ਮਤਲਬ ਹੈ ਕਿ ਤੁਸੀਂ ਵਾਹਨ ਨੂੰ ਠੀਕ ਕਰਵਾ ਸਕਦੇ ਹੋ ਜਾਂ ਵਾਹਨ ਨੂੰ ਮੋਡੀਫਾਈ ਕਰਵਾ ਸਕਦੇ ਹੋ, ਪਰ ਨਵੇਂ ਵਾਹਨ ਖਰੀਦਣ ਆਦਿ ਤੋਂ ਬਚਣਾ ਸਮਝਦਾਰੀ ਦਾ ਕੰਮ ਹੋਵੇਗਾ।

ਸਾਲ 2025 ਵਿੱਚ ਬ੍ਰਿਸ਼ਭ ਰਾਸ਼ੀ ਵਾਲ਼ਿਆਂ ਦੇ ਲਈ ਉਪਾਅ

ਰਤਨ, ਯੰਤਰ ਸਮੇਤ ਹਰ ਤਰ੍ਹਾਂ ਦੇ ਜੋਤਿਸ਼ ਉਪਾਵਾਂ ਦੇ ਲਈ ਵਿਜ਼ਿਟ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1. ਕੀ ਸਾਲ 2025 ਬ੍ਰਿਸ਼ਭ ਰਾਸ਼ੀ ਲਈ ਸ਼ੁਭ ਰਹੇਗਾ?

ਬ੍ਰਿਸ਼ਭ ਰਾਸ਼ੀ ਦੇ ਲੋਕਾਂ ਦੇ ਲਈ ਸਾਲ 2025 ਕਾਫੀ ਸ਼ੁਭ ਰਹੇਗਾ। ਤੁਹਾਨੂੰ ਆਪਣੇ ਕੰਮ ਵਿੱਚ ਸਫਲਤਾ ਦੇ ਨਾਲ-ਨਾਲ ਕਿਸਮਤ ਦਾ ਸਾਥ ਅਤੇ ਆਤਮ-ਵਿਸ਼ਵਾਸ ਵਿੱਚ ਵਾਧਾ ਵੀ ਦੇਖਣ ਨੂੰ ਮਿਲੇਗਾ।

2. ਬ੍ਰਿਸ਼ਭ ਰਾਸ਼ੀ ਦੇ ਲਈ ਕਿਹੜਾ ਮਹੀਨਾ ਸ਼ੁਭ ਰਹੇਗਾ?

ਕਰੀਅਰ ਅਤੇ ਵਪਾਰ ਆਦਿ ਦੇ ਲਿਹਾਜ਼ ਤੋਂ ਬ੍ਰਿਸ਼ਭ ਰਾਸ਼ੀ ਦੇ ਲੋਕਾਂ ਲਈ ਮਈ ਦਾ ਮਹੀਨਾ ਕਈ ਤਰੀਕਿਆਂ ਨਾਲ ਸ਼ੁਭ ਅਤੇ ਭਾਗਸ਼ਾਲੀ ਰਹੇਗਾ।

3. ਬ੍ਰਿਸ਼ਭ ਰਾਸ਼ੀ ਵਾਲੇ ਲੋਕਾਂ ਨੂੰ ਧਨ ਕਦੋਂ ਪ੍ਰਾਪਤ ਹੋਵੇਗਾ?

ਧਨ ਜਾਂ ਆਰਥਿਕ ਖੁਸ਼ਹਾਲੀ ਲਈ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਲਈ 2025, 2026 ਅਤੇ 2027 ਕਾਫੀ ਸ਼ੁਭ ਸੰਕੇਤ ਦੇ ਰਹੇ ਹਨ।

Talk to Astrologer Chat with Astrologer