ਆਰਥਿਕ ਰਾਸ਼ੀਫਲ 2025

Author: Charu Lata | Updated Tue, 01 Oct 2024 04:53 PM IST

ਆਰਥਿਕ ਰਾਸ਼ੀਫਲ 2025 ਕਹਿੰਦਾ ਹੈ ਕਿ ਪੈਸਾ ਹੱਥ ਦੀ ਮੈਲ ਨਹੀਂ, ਬਲਕਿ ਸੁਖੀ ਜੀਵਨ ਦਾ ਅਧਾਰ ਹੈ। ਜੇਕਰ ਪੈਸਾ ਹੈ, ਤਾਂ ਵਿਅਕਤੀ ਖੁਸ਼ ਹੈ ਅਤੇ ਆਪਣੇ ਜੀਵਨ ਵਿੱਚ ਖੁਸ਼ੀਆਂ ਪ੍ਰਾਪਤ ਕਰ ਸਕਦਾ ਹੈ। ਇਸ ਦੇ ਉਲਟ, ਜੇਕਰ ਪੈਸਾ ਨਹੀਂ ਹੈ, ਤਾਂ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ, ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕੀ ਨਵੇਂ ਸਾਲ ਵਿੱਚ ਪੈਸਾ ਤੁਹਾਡੇ ਲਈ ਖੁਸ਼ੀਆਂ ਦਾ ਕਾਰਨ ਬਣੇਗਾ ਜਾਂ ਤੁਹਾਡੇ ਜੀਵਨ ਵਿੱਚ ਤਣਾਅ ਲਿਆਵੇਗਾ, ਤਾਂ ਤੁਸੀਂ ਬਿਲਕੁਲ ਸਹੀ ਜਗ੍ਹਾ 'ਤੇ ਆਏ ਹੋ, ਕਿਉਂਕਿ ਇਸ ਲੇਖ਼ ਵਿੱਚ ਅਸੀਂ ਤੁਹਾਡੇ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਜਾ ਰਹੇ ਹਾਂ।


ਜੀਵਨ ਨਾਲ਼ ਜੁੜੀ ਹਰ ਛੋਟੀ-ਵੱਡੀ ਸਮੱਸਿਆ ਦਾ ਹੱਲ ਜਾਣਨ ਦੇ ਲਈ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਅਤੇ ਚੈਟ ਕਰੋ

ਵੈਦਿਕ ਜੋਤਿਸ਼ ਵਿੱਦਿਆ ‘ਤੇ ਅਧਾਰਿਤ ਅਤੇ ਸਾਡੇ ਵਿਦਵਾਨ ਜੋਤਸ਼ੀਆਂ ਦੁਆਰਾ ਗ੍ਰਹਾਂ ਅਤੇ ਨਕਸ਼ੱਤਰਾਂ ਦੀ ਚਾਲ ਅਤੇ ਸਥਿਤੀ ਦੀ ਗਣਨਾ ਕਰਨ ਤੋਂ ਬਾਅਦ ਤਿਆਰ ਕੀਤਾ ਗਿਆ ਸਾਡਾ ਇਹ ਖ਼ਾਸ ਲੇਖ, ਸਭ 12 ਰਾਸ਼ੀਆਂ ਨੂੰ ਆਉਣ ਵਾਲੇ ਭਵਿੱਖ ਵਿੱਚ ਉਨ੍ਹਾਂ ਦੀ ਆਰਥਿਕ ਸਥਿਤੀ ਬਾਰੇ ਮਹੱਤਵਪੂਰਣ ਭਵਿੱਖਬਾਣੀ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਅਸੀਂ ਤੁਹਾਨੂੰ ਇੱਥੇ ਕੁਝ ਸੌਖੇ ਉਪਾਅ ਵੀ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਓਣ ਵਾਲੇ ਸਾਲ ਵਿੱਚ ਵਿੱਤ ਦੀ ਪ੍ਰਚੁਰਤਾ ਯਕੀਨੀ ਬਣਾ ਸਕਦੇ ਹੋ। ਇਸ ਤੋਂ ਇਲਾਵਾ, ਇਹ ਜਾਣਨਾ ਵੀ ਦਿਲਚਸਪ ਰਹੇਗਾ ਕਿ ਇਸ ਸਾਲ ਤੁਹਾਡੇ ਲਈ ਨਿਵੇਸ਼ ਕਰਨਾ ਅਨੁਕੂਲ ਰਹੇਗਾ ਜਾਂ ਨਹੀਂ, ਜਿਸ ਦੀ ਮੱਦਦ ਨਾਲ ਤੁਸੀਂ ਭਵਿੱਖ ਵਿੱਚ ਖਰਚਿਆਂ ਦੀ ਯੋਜਨਾ ਬਣਾ ਸਕਦੇ ਹੋ ਅਤੇ ਆਰਥਿਕ ਜੀਵਨ ਵਿੱਚ ਆਉਣ ਵਾਲੇ ਉਤਾਰ-ਚੜ੍ਹਾਵਾਂ ਬਾਰੇ ਪਹਿਲਾਂ ਤੋਂ ਹੀ ਸਾਵਧਾਨ ਰਹਿ ਸਕਦੇ ਹੋ ਅਤੇ ਕਿਸੇ ਵੀ ਨੁਕਸਾਨ ਤੋਂ ਬਚ ਸਕਦੇ ਹੋ। ਮਤਲਬ ਇਹ ਕਿ ਇਹ ਲੇਖ ਤੁਹਾਡੇ ਲਈ ਕਈ ਤਰੀਕਿਆਂ ਨਾਲ ਮੱਦਦਗਾਰ ਸਾਬਤ ਹੋਵੇਗਾ। ਤਾਂ ਆਓ, ਬਿਨਾ ਦੇਰ ਕੀਤੇ ਅੱਗੇ ਵਧੀਏ ਅਤੇ ਆਰਥਿਕ ਰਾਸ਼ੀਫਲ 2025 ਦੇ ਇਸ ਲੇਖ਼ ਵਿੱਚ ਰਾਸ਼ੀ ਅਨੁਸਾਰ ਆਰਥਿਕ ਜੀਵਨ ਬਾਰੇ ਵਿਸਥਾਰ ਨਾਲ ਜਾਣੀਏ।

Read in English: Finance Horoscope 2025

हिंदी में पढ़ें: आर्थिक राशिफल 2025

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਕਾਫ਼ੀ ਅਨੁਕੂਲ ਨਤੀਜੇ ਪ੍ਰਾਪਤ ਹੋਣਗੇ। ਸਾਲ ਦੀ ਸ਼ੁਰੂਆਤ ਤੋਂ ਮਈ ਮਹੀਨੇ ਦੇ ਮੱਧ ਤੱਕ, ਬ੍ਰਹਸਪਤੀ ਧਨ ਘਰ ਵਿੱਚ ਰਹੇਗਾ, ਜੋ ਤੁਹਾਨੂੰ ਆਰਥਿਕ ਸੰਦਰਭ ਵਿੱਚ ਵਧੀਆ ਨਤੀਜੇ ਦੇਵੇਗਾ, ਜਿਸ ਦਾ ਮਤਲਬ ਹੈ ਕਿ ਤੁਸੀਂ ਇਸ ਸਮੇਂ ਦੇ ਦੌਰਾਨ ਧਨ ਇਕੱਠਾ ਕਰਨ ਵਿੱਚ ਸਫਲ ਹੋਵੋਗੇ। ਮਈ ਤੋਂ ਬਾਅਦ ਰਾਹੂ ਦਾ ਗੋਚਰ ਵੀ ਲਾਭ ਘਰ ਵਿੱਚ ਹੋਵੇਗਾ, ਜੋ ਤੁਹਾਡੇ ਲਾਭ ਵਿੱਚ ਹੋਰ ਵਾਧਾ ਕਰਨ ਦਾ ਕਾਰਨ ਬਣੇਗਾ। ਆਰਥਿਕ ਰਾਸ਼ੀਫਲ 2025 ਦੇ ਅਨੁਸਾਰ, ਸ਼ਾਇਦ ਧਨ ਇਕੱਠਾ ਕਰਨ ਦੇ ਸੰਦਰਭ ਵਿੱਚ ਇਹ ਸਾਲ ਥੋੜ੍ਹਾ ਕਮਜ਼ੋਰ ਰਹੇ, ਪਰ ਇਸ ਸਾਲ ਆਮਦਨ ਸ਼ਾਨਦਾਰ ਰਹੇਗੀ। ਤੁਸੀਂ ਆਪਣੀ ਮਿਹਨਤ ਦੇ ਅਨੁਸਾਰ ਇਸ ਸਾਲ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਕਾਮਯਾਬ ਰਹੋਗੇ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਮੇਖ਼ ਰਾਸ਼ੀਫਲ 2025

ਬ੍ਰਿਸ਼ਭ ਰਾਸ਼ੀ

ਇਹ ਸਾਲ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਾਨਦਾਰ ਰਹੇਗਾ। ਜਨਵਰੀ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ, ਲਾਭ ਘਰ ਦਾ ਸੁਆਮੀ ਪਹਿਲੇ ਘਰ ਵਿੱਚ ਜਾ ਕੇ ਲਾਭ ਅਤੇ ਪਹਿਲੇ ਘਰ ਨੂੰ ਜੋੜਨ ਦਾ ਕੰਮ ਕਰੇਗਾ, ਜਿਸ ਨਾਲ ਤੁਹਾਨੂੰ ਲਾਭ ਹੋਵੇਗਾ। ਸਾਲ ਦੀ ਸ਼ੁਰੂਆਤ ਤੋਂ ਮਈ ਤੱਕ, ਤੁਸੀਂ ਆਪਣੀ ਮਿਹਨਤ ਦੇ ਅਨੁਸਾਰ ਵਧੀਆ ਲਾਭ ਹਾਸਿਲ ਕਰੋਗੇ, ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾਓਗੇ ਅਤੇ ਨਾਲ ਹੀ ਧਨ ਇਕੱਠਾ ਕਰਨ ਵਿੱਚ ਵੀ ਕਾਮਯਾਬ ਰਹੋਗੇ। ਮਈ ਮਹੀਨੇ ਦੇ ਮੱਧ ਤੋਂ ਬਾਅਦ, ਲਾਭ ਘਰ ਦਾ ਸੁਆਮੀ ਧਨ ਘਰ ਵਿੱਚ ਚਲਾ ਜਾਵੇਗਾ, ਜਿਸ ਨਾਲ ਤੁਸੀਂ ਵਧੀਆ ਬੱਚਤ ਕਰਨ ਵਿੱਚ ਵੀ ਕਾਮਯਾਬ ਰਹੋਗੇ। ਬੁੱਧ ਦਾ ਗੋਚਰ ਵੀ ਆਰਥਿਕ ਸੰਦਰਭ ਵਿੱਚ ਤੁਹਾਡੇ ਲਈ ਅਨੁਕੂਲ ਸੰਕੇਤ ਦੇ ਰਿਹਾ ਹੈ। ਕੁੱਲ ਮਿਲਾ ਕੇ ਦੇਖਿਆ ਜਾਵੇ, ਤਾਂ ਨਵੇਂ ਸਾਲ ਵਿੱਚ ਤੁਹਾਡੀ ਆਰਥਿਕ ਸਥਿਤੀ ਸ਼ਾਨਦਾਰ ਰਹੇਗੀ। ਮਿਹਨਤ ਕਰਨ ਨਾਲ ਤੁਸੀਂ ਧਨ ਇਕੱਠਾ ਕਰਨ ਵਿੱਚ ਵੀ ਸਫਲ ਹੋ ਸਕਦੇ ਹੋ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਬ੍ਰਿਸ਼ਭ ਰਾਸ਼ੀਫਲ 2025

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਜਾਤਕਾਂ ਲਈ ਇਸ ਸਾਲ ਮਿਲੇ-ਜੁਲੇ ਨਤੀਜੇ ਮਿਲਣ ਦੇ ਸੰਕੇਤ ਹਨ। ਇਸ ਸਾਲ ਤੁਹਾਡੇ ਜੀਵਨ ਵਿੱਚ ਕੋਈ ਵੱਡੀ ਪਰੇਸ਼ਾਨੀ ਨਹੀਂ ਆਵੇਗੀ। ਹਾਲਾਂਕਿ ਤੁਸੀਂ ਆਪਣੀਆਂ ਪ੍ਰਾਪਤੀਆਂ ਨੂੰ ਲੈ ਕੇ ਥੋੜੇ-ਜਿਹੇ ਅਸੰਤੁਸ਼ਟ ਨਜ਼ਰ ਆ ਸਕਦੇ ਹੋ। ਤੁਹਾਨੂੰ ਇਹ ਮਹਿਸੂਸ ਹੋਵੇਗਾ ਕਿ ਜਿੰਨੀ ਮਿਹਨਤ ਤੁਸੀਂ ਕਰ ਰਹੇ ਹੋ, ਉਸ ਅਨੁਸਾਰ ਤੁਹਾਨੂੰ ਨਤੀਜੇ ਨਹੀਂ ਮਿਲ ਰਹੇ। ਜਨਵਰੀ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ, ਬ੍ਰਹਸਪਤੀ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਣ ਕਰਕੇ ਤੁਹਾਡੇ ਖਰਚਿਆਂ ਨੂੰ ਵਧਾਉਣ ਵਾਲਾ ਸਾਬਤ ਹੋਵੇਗਾ। ਆਰਥਿਕ ਰਾਸ਼ੀਫਲ 2025 ਦੇ ਅਨੁਸਾਰ, ਮਈ ਦੇ ਮੱਧ ਤੋਂ ਬਾਅਦ, ਗੁਰੂ ਦਾ ਗੋਚਰ ਤੁਹਾਡੇ ਲਈ ਬਿਹਤਰ ਸਿੱਧ ਹੋਵੇਗਾ। ਇਸ ਦੌਰਾਨ ਤੁਹਾਡੇ ਖਰਚੇ ਕਾਬੂ ਵਿੱਚ ਆਓਣੇ ਸ਼ੁਰੂ ਹੋ ਜਾਣਗੇ, ਆਰਥਿਕ ਸਥਿਤੀ ਮਜ਼ਬੂਤ ਹੋਵੇਗੀ, ਅਤੇ ਤੁਸੀਂ ਧਨ ਇਕੱਠਾ ਕਰਨ ਵਿੱਚ ਵੀ ਸਫਲ ਹੋਵੋਗੇ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਮਿਥੁਨ ਰਾਸ਼ੀਫਲ 2025

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਨਵਾਂ ਸਾਲ ਪਿਛਲੇ ਸਾਲ ਨਾਲੋਂ ਬਿਹਤਰ ਰਹੇਗਾ। ਮਾਰਚ ਦੇ ਮਹੀਨੇ ਤੋਂ ਬਾਅਦ ਸ਼ਨੀ ਧਨ ਘਰ ਵਿੱਚ ਆ ਕੇ ਨਕਾਰਾਤਮਕ ਪ੍ਰਭਾਵਾਂ ਨੂੰ ਦੂਰ ਕਰੇਗਾ, ਜਦੋਂ ਕਿ ਮਈ ਮਹੀਨੇ ਤੋਂ ਬਾਅਦ ਦੂਜੇ ਘਰ ਵਿੱਚ ਕੇਤੂ ਦਾ ਪ੍ਰਭਾਵ ਸ਼ੁਰੂ ਹੋਵੇਗਾ। ਆਰਥਿਕ ਦ੍ਰਿਸ਼ਟੀ ਤੋਂ ਇਹ ਸਾਲ ਚੰਗਾ ਰਹੇਗਾ, ਪਰ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਤੁਹਾਡੇ ਜੀਵਨ ਵਿੱਚ ਖੜ੍ਹੀਆਂ ਹੋ ਸਕਦੀਆਂ ਹਨ। ਧਨ ਦਾ ਕਾਰਕ ਬ੍ਰਹਸਪਤੀ ਗ੍ਰਹਿ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਦੇ ਮੱਧ ਤੱਕ ਤੁਹਾਡੇ ਲਾਭ ਘਰ ਵਿੱਚ ਬਣਿਆ ਰਹੇਗਾ ਅਤੇ ਤੁਹਾਨੂੰ ਤੁਹਾਡੀ ਮਿਹਨਤ ਦੇ ਅਨੁਸਾਰ ਚੰਗਾ ਲਾਭ ਪ੍ਰਾਪਤ ਕਰਵਾਏਗਾ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਅਪ੍ਰੈਲ ਅਤੇ ਮਈ ਦੇ ਮੱਧ ਤੱਕ ਦਾ ਸਮਾਂ ਤੁਹਾਡੇ ਜੀਵਨ ਵਿੱਚ ਆਰਥਿਕ ਪ੍ਰਾਪਤੀਆਂ ਲਿਆ ਸਕਦਾ ਹੈ। ਮਈ ਮਹੀਨੇ ਦੇ ਮੱਧ ਤੋਂ ਬਾਅਦ ਤੁਹਾਡੇ ਖਰਚੇ ਵਧਣਗੇ, ਜਿਨ੍ਹਾਂ ਨੂੰ ਰੋਕਣਾ ਤੁਹਾਡੇ ਕੰਟਰੋਲ ਵਿੱਚ ਨਹੀਂ ਰਹੇਗਾ। ਇਹ ਤੁਹਾਡੇ ਜੀਵਨ ਵਿੱਚ ਆਰਥਿਕ ਪਰੇਸ਼ਾਨੀਆਂ ਖੜੀਆਂ ਕਰ ਸਕਦੇ ਹਨ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਕਰਕ ਰਾਸ਼ੀਫਲ 2025

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ ਮਿਲੇ-ਜੁਲੇ ਨਤੀਜੇ ਪ੍ਰਾਪਤ ਹੋਣਗੇ। ਹਾਲਾਂਕਿ ਇਸ ਸਾਲ ਤੁਹਾਡੀ ਆਮਦਨ ਚੰਗੀ ਬਣੀ ਰਹੇਗੀ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਦੇ ਮੱਧ ਤੱਕ ਬ੍ਰਹਸਪਤੀ ਦੀ ਪੰਜਵੀਂ ਦ੍ਰਿਸ਼ਟੀ ਤੁਹਾਡੇ ਧਨ ਘਰ 'ਤੇ ਰਹੇਗੀ, ਜੋ ਤੁਹਾਨੂੰ ਧਨ ਇਕੱਠਾ ਕਰਨ ਵਿੱਚ ਮੱਦਦਗਾਰ ਸਾਬਤ ਹੋਵੇਗੀ। ਨਾਲ ਹੀ, ਤੁਸੀਂ ਬਚਾਏ ਹੋਏ ਪੈਸਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਸਫਲ ਰਹੋਗੇ। ਮਈ ਤੋਂ ਬਾਅਦ, ਬ੍ਰਹਸਪਤੀ ਤੁਹਾਡੇ ਲਾਭ ਘਰ ਵਿੱਚ ਆ ਜਾਣਗੇ ਅਤੇ ਤੁਹਾਡੀ ਆਰਥਿਕ ਸਥਿਤੀ ਨੂੰ ਹੋਰ ਮਜ਼ਬੂਤ ਕਰ ਦੇਣਗੇ। ਤੁਹਾਡੀ ਆਮਦਨ ਦਾ ਸਰੋਤ ਵੀ ਮਜ਼ਬੂਤ ਹੋਵੇਗਾ। ਸਾਲ ਦੀ ਸ਼ੁਰੂਆਤ ਤੋਂ ਮਈ ਮਹੀਨੇ ਤੱਕ ਰਾਹੂ-ਕੇਤੂ ਦਾ ਪ੍ਰਭਾਵ ਅਤੇ ਮਾਰਚ ਤੋਂ ਬਾਅਦ ਸ਼ਨੀ ਦਾ ਦੂਜੇ ਘਰ ਵਿੱਚ ਪ੍ਰਭਾਵ ਤੁਹਾਡੇ ਜੀਵਨ ਵਿੱਚ ਕੁਝ ਮੁਸ਼ਕਲਾਂ ਦੇ ਸੰਕੇਤ ਦੇ ਰਿਹਾ ਹੈ। ਆਰਥਿਕ ਰਾਸ਼ੀਫਲ 2025 ਦੇ ਅਨੁਸਾਰ, ਅਜਿਹੇ ਵਿੱਚ, ਜਿੱਥੇ ਇੱਕ ਪਾਸੇ ਬ੍ਰਹਸਪਤੀ ਤੁਹਾਡੇ ਆਰਥਿਕ ਪੱਖ ਨੂੰ ਮਜ਼ਬੂਤ ਕਰੇਗਾ, ਉੱਥੇ ਦੂਜੇ ਪਾਸੇ ਸ਼ਨੀ, ਰਾਹੂ ਅਤੇ ਕੇਤੂ ਤੁਹਾਡੇ ਜੀਵਨ ਵਿੱਚ ਕੁਝ ਪਰੇਸ਼ਾਨੀਆਂ ਲਿਆ ਸਕਦੇ ਹਨ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਸਿੰਘ ਰਾਸ਼ੀਫਲ 2025

ਕੰਨਿਆ ਰਾਸ਼ੀ

ਇਸ ਸਾਲ ਤੁਸੀਂ ਧਨ ਦੇ ਸਬੰਧ ਵਿੱਚ ਸਫਲਤਾ ਪ੍ਰਾਪਤ ਕਰੋਗੇ। ਲਾਭ ਘਰ ਅਤੇ ਧਨ ਘਰ 'ਤੇ ਕਿਸੇ ਵੀ ਨਕਾਰਾਤਮਕ ਗ੍ਰਹਿ ਦਾ ਪ੍ਰਭਾਵ ਨਹੀਂ ਹੈ। ਅਜਿਹੇ ਵਿੱਚ, ਤੁਸੀਂ ਆਪਣੇ ਕਾਰੋਬਾਰ ਜਾਂ ਨੌਕਰੀ ਵਿੱਚ ਜਿੰਨਾ ਵਧੀਆ ਪ੍ਰਦਰਸ਼ਨ ਕਰੋਗੇ ਅਤੇ ਜਿੰਨੀ ਸਖਤ ਮਿਹਨਤ ਕਰੋਗੇ, ਤੁਹਾਨੂੰ ਓਨਾ ਹੀ ਆਰਥਿਕ ਲਾਭ ਮਿਲੇਗਾ, ਇਸ ਗੱਲ 'ਤੇ ਪੂਰਾ ਭਰੋਸਾ ਰੱਖੋ। ਇਸ ਦੇ ਨਾਲ ਹੀ, ਇਸ ਸਾਲ ਤੁਸੀਂ ਅੱਛਾ-ਖਾਸਾ ਧਨ ਇਕੱਠਾ ਕਰਨ ਵਿੱਚ ਵੀ ਸਫਲ ਰਹੋਗੇ। ਮਈ ਦੇ ਮੱਧ ਦੇ ਦੌਰਾਨ, ਧਨ ਦੇ ਕਾਰਕ ਬ੍ਰਹਸਪਤੀ ਦਾ ਗੋਚਰ ਹੋਵੇਗਾ, ਜੋ ਤੁਹਾਡੇ ਜੀਵਨ ਵਿੱਚ ਆਰਥਿਕ ਖੁਸ਼ਹਾਲੀ ਦੇ ਸੰਕੇਤ ਦਿੰਦਾ ਹੈ। ਬ੍ਰਹਸਪਤੀ ਦੀ ਦ੍ਰਿਸ਼ਟੀ ਧਨ ਘਰ 'ਤੇ ਹੋਣ ਦੇ ਕਾਰਨ ਤੁਸੀਂ ਧਨ ਇਕੱਠਾ ਕਰਨ ਵਿੱਚ ਸਫਲ ਰਹੋਗੇ। ਤੁਸੀਂ ਜਿੰਨਾ ਕਮਾਓਗੇ, ਉਸ ਦੇ ਅਨੁਸਾਰ ਧਨ ਵਧਾਉਣ ਵਿੱਚ ਵੀ ਸਫਲਤਾ ਪ੍ਰਾਪਤ ਕਰੋਗੇ। ਸ਼ੁੱਕਰ ਦਾ ਗੋਚਰ ਧਨ ਦੀ ਰੱਖਿਆ ਅਤੇ ਸੁਰੱਖਿਆ ਵਿੱਚ ਤੁਹਾਡੀ ਮੱਦਦ ਕਰੇਗਾ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਆਰਥਿਕ ਦ੍ਰਿਸ਼ਟੀ ਤੋਂ ਨਵਾਂ ਸਾਲ ਸ਼ਾਨਦਾਰ ਰਹੇਗਾ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਕੰਨਿਆ ਰਾਸ਼ੀਫਲ 2025

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ ਮਿਲੇ-ਜੁਲੇ ਨਤੀਜੇ ਪ੍ਰਾਪਤ ਹੋਣਗੇ। ਲਾਭ ਘਰ ਦਾ ਸੁਆਮੀ ਸੂਰਜ ਗ੍ਰਹਿ ਸਾਲ ਭਰ ਤੁਹਾਡੇ ਲਈ ਕਦੇ ਸ਼ੁਭ ਅਤੇ ਕਦੇ ਅਸ਼ੁਭ ਰਹੇਗਾ। ਇਸ ਦੇ ਨਾਲ ਹੀ ਮੰਗਲ ਦਾ ਪ੍ਰਭਾਵ ਵੀ ਧਨ ਘਰ 'ਤੇ ਪੈਣ ਵਾਲਾ ਹੈ। ਇਸ ਤਰ੍ਹਾਂ, ਇਹ ਦੋਵੇਂ ਹੀ ਗ੍ਰਹਿ ਤੁਹਾਡੀ ਆਰਥਿਕ ਸਥਿਤੀ 'ਤੇ ਮਿਲੇ-ਜੁਲੇ ਪ੍ਰਭਾਵ ਪਾਉਣਗੇ। ਧਨ ਦੇ ਕਾਰਕ ਬ੍ਰਹਸਪਤੀ ਦਾ ਗੋਚਰ ਮਈ ਮਹੀਨੇ ਦੇ ਮੱਧ ਵਿੱਚ ਹੋਵੇਗਾ, ਜੋ ਤੁਹਾਡੇ ਲਈ ਕਾਫ਼ੀ ਹੱਦ ਤੱਕ ਸ਼ੁਭਤਾ ਲਿਆਵੇਗਾ। ਇਸ ਦੌਰਾਨ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਬਣੇਗੀ, ਤੁਸੀਂ ਧਨ ਸੰਚਿਤ ਕਰਨ ਵਿੱਚ ਸਫਲ ਰਹੋਗੇ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਸਾਲ ਦਾ ਪਹਿਲਾ ਭਾਗ ਆਰਥਿਕ ਦ੍ਰਿਸ਼ਟੀ ਤੋਂ ਔਸਤ ਰਹੇਗਾ, ਜਦੋਂ ਕਿ ਸਾਲ ਦਾ ਦੂਜਾ ਭਾਗ ਕਾਫ਼ੀ ਸ਼ੁਭ ਨਤੀਜੇ ਲਿਆ ਸਕਦਾ ਹੈ। ਮਾਰਚ ਮਹੀਨੇ ਤੱਕ ਤੁਸੀਂ ਆਪਣੇ ਬਚਾਏ ਹੋਏ ਪੈਸਿਆਂ ਨੂੰ ਸੰਭਾਲ ਕੇ ਰੱਖਣ ਵਿੱਚ ਕਾਮਯਾਬ ਰਹੋਗੇ। ਆਰਥਿਕ ਰਾਸ਼ੀਫਲ 2025 ਦੇ ਅਨੁਸਾਰ, ਇਸ ਸਾਲ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਗਲਤ ਜਗ੍ਹਾ 'ਤੇ ਨਿਵੇਸ਼ ਕਰਨ ਤੋਂ ਬਚੋ, ਨਹੀਂ ਤਾਂ ਤੁਹਾਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਾਲ ਤੁਹਾਡੇ ਜੀਵਨ ਵਿੱਚ ਜ਼ਿਆਦਾ ਫ਼ਜ਼ੂਲਖਰਚੀ ਨਹੀਂ ਹੋਵੇਗੀ ਅਤੇ ਨਾ ਹੀ ਅਣਕਿਆਸੇ ਖਰਚੇ ਆਉਣਗੇ। ਤੁਸੀਂ ਸਮਝਦਾਰੀ ਨਾਲ ਆਪਣੇ ਧਨ ਨੂੰ ਵਧੀਆ ਢੰਗ ਨਾਲ ਸੰਭਾਲਣ ਵਿੱਚ ਕਾਮਯਾਬ ਰਹੋਗੇ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਤੁਲਾ ਰਾਸ਼ੀਫਲ 2025

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ ਮਿਲੇ-ਜੁਲੇ ਨਤੀਜੇ ਮਿਲਣ ਵਾਲੇ ਹਨ। ਬੁੱਧ ਦਾ ਗੋਚਰ ਇਸ ਸਾਲ ਦੇ ਜ਼ਿਆਦਾਤਰ ਸਮੇਂ ਵਿੱਚ ਤੁਹਾਨੂੰ ਸ਼ੁਭ ਨਤੀਜੇ ਦੇਵੇਗਾ। ਆਮਦਨ ਤੋਂ ਲੈ ਕੇ ਧਨ ਇਕੱਠਾ ਕਰਨ ਤੱਕ ਤੁਹਾਨੂੰ ਕੋਈ ਵੱਡੀ ਪਰੇਸ਼ਾਨੀ ਨਹੀਂ ਹੋਵੇਗੀ, ਖ਼ਾਸ ਤੌਰ ‘ਤੇ ਮਈ ਮਹੀਨੇ ਦੇ ਮੱਧ ਤੱਕ, ਜਦੋਂ ਤੁਹਾਡੇ ਧਨ ਘਰ ਦਾ ਸੁਆਮੀ ਬ੍ਰਹਸਪਤੀ ਲਾਭ ਘਰ ਨੂੰ ਵੇਖੇਗਾ। ਇਸ ਦੌਰਾਨ ਤੁਹਾਡੀ ਆਮਦਨ ਵੀ ਵਧੀਆ ਰਹੇਗੀ ਅਤੇ ਤੁਸੀਂ ਆਪਣੀ ਆਮਦਨ ਦਾ ਵੱਡਾ ਹਿੱਸਾ ਬੱਚਤ ਕਰਨ ਵਿੱਚ ਸਫਲ ਰਹੋਗੇ। ਹਾਲਾਂਕਿ, ਮਈ ਮਹੀਨੇ ਤੋਂ ਬਾਅਦ ਤੁਹਾਨੂੰ ਕੁਝ ਧੀਮਾਪਣ ਮਹਿਸੂਸ ਹੋ ਸਕਦਾ ਹੈ। ਬ੍ਰਹਸਪਤੀ, ਜੋ ਕਿ ਧਨ ਘਰ ਦਾ ਸੁਆਮੀ ਹੈ, ਧਨ ਘਰ ਨੂੰ ਹੀ ਵੇਖੇਗਾ। ਇਸ ਤਰ੍ਹਾਂ, ਬਚਾਏ ਹੋਏ ਪੈਸਿਆਂ ਦੇ ਮਾਮਲੇ ਵਿੱਚ ਬ੍ਰਹਸਪਤੀ ਤੁਹਾਡੇ ਜੀਵਨ ਵਿੱਚ ਸਕਾਰਾਤਮਕ ਨਤੀਜੇ ਲਿਆਉਣਾ ਚਾਹੁੰਦਾ ਹੈ। ਹਾਲਾਂਕਿ, ਇਸ ਦੌਰਾਨ ਆਮਦਨ ਵਿੱਚ ਕੁਝ ਵਾਧਾ ਨਹੀਂ ਹੋਵੇਗਾ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਦੇ ਮੱਧ ਤੱਕ ਆਮਦਨ ਦੇ ਪੱਖ ਤੋਂ ਸਮਾਂ ਅਨੁਕੂਲ ਰਹੇਗਾ। ਇਸ ਤੋਂ ਬਾਅਦ ਦਾ ਸਮਾਂ ਆਮਦਨ ਦੇ ਪੱਖ ਤੋਂ ਥੋੜਾ ਕਮਜ਼ੋਰ ਰਹਿ ਸਕਦਾ ਹੈ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਬ੍ਰਿਸ਼ਚਕ ਰਾਸ਼ੀਫਲ 2025

ਧਨੂੰ ਰਾਸ਼ੀ

ਧਨੂੰ ਰਾਸ਼ੀ ਦੀ ਆਰਥਿਕ ਸਥਿਤੀ ਬਾਰੇ ਗੱਲ ਕਰੀਏ ਤਾਂ ਇਸ ਸਾਲ ਤੁਹਾਨੂੰ ਔਸਤ ਨਤੀਜੇ ਮਿਲਣ ਦੀ ਸੰਭਾਵਨਾ ਹੈ। ਜਨਵਰੀ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ ਧਨ ਦਾ ਕਾਰਕ ਬ੍ਰਹਸਪਤੀ ਤੁਹਾਡੇ ਛੇਵੇਂ ਘਰ ਵਿੱਚ ਰਹੇਗਾ ਅਤੇ ਇਹ ਨੌਵੀਂ ਦ੍ਰਿਸ਼ਟੀ ਨਾਲ ਧਨ ਘਰ ਨੂੰ ਵੇਖੇਗਾ। ਇਸ ਤਰ੍ਹਾਂ, ਪੈਸਾ ਇਕੱਠਾ ਕਰਨ ਵਿੱਚ ਤੁਹਾਨੂੰ ਸਫਲਤਾ ਮਿਲੇਗੀ। ਸ਼ਨੀ ਦੇਵ ਵੀ ਮਾਰਚ ਦੇ ਮਹੀਨੇ ਵਿੱਚ ਤੀਜੇ ਘਰ ਵਿੱਚ ਰਹਿ ਕੇ ਤੁਹਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾਉਣਗੇ। ਮਾਰਚ ਤੋਂ ਬਾਅਦ ਸ਼ਨੀ ਦੀ ਸਥਿਤੀ ਕਮਜ਼ੋਰ ਹੋਵੇਗੀ। ਇਸ ਦੌਰਾਨ ਤੁਹਾਡੀ ਆਰਥਿਕ ਸਥਿਤੀ 'ਤੇ ਇਸ ਦਾ ਨਕਾਰਾਤਮਕ ਅਸਰ ਵੇਖਣ ਨੂੰ ਮਿਲੇਗਾ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਨਵੇਂ ਸਾਲ ਵਿੱਚ ਧਨੂੰ ਰਾਸ਼ੀ ਦੇ ਜਾਤਕਾਂ ਨੂੰ ਆਰਥਿਕ ਪੱਖੋਂ ਮਿਲੇ-ਜੁਲੇ ਨਤੀਜੇ ਮਿਲਣਗੇ। ਆਰਥਿਕ ਰਾਸ਼ੀਫਲ 2025 ਦੇ ਅਨੁਸਾਰ, ਧਨ ਦਾ ਕਾਰਕ ਬ੍ਰਹਸਪਤੀ ਤੁਹਾਨੂੰ ਲਾਭ ਦਿਲਵਾਏਗਾ ਅਤੇ ਇਸ ਦੌਰਾਨ ਤੁਹਾਨੂੰ ਔਸਤ ਤੋਂ ਵਧੀਆ ਨਤੀਜੇ ਮਿਲਣਗੇ। ਸਾਲ ਦੇ ਪਹਿਲੇ ਹਿੱਸੇ ਵਿੱਚ ਤੁਸੀਂ ਜੋ ਵੀ ਬੱਚਤ ਕਰਨਾ ਚਾਹੁੰਦੇ ਹੋ, ਉਸ ਦੇ ਲਈ ਅੱਗੇ ਵਧੋ, ਕਿਉਂਕਿ ਇਸ ਦੌਰਾਨ ਤੁਸੀਂ ਧਨ ਇਕੱਠਾ ਕਰਨ ਵਿੱਚ ਵਧੇਰੇ ਸਫਲ ਰਹੋਗੇ। ਸਾਲ ਦਾ ਦੂਜਾ ਹਿੱਸਾ ਕਮਾਈ ਦੇ ਲਿਹਾਜ਼ ਨਾਲ ਵਧੀਆ ਰਹੇਗਾ, ਪਰ ਧਨ ਇਕੱਠਾ ਕਰਨ ਵਿੱਚ ਇਸ ਦੌਰਾਨ ਤੁਹਾਨੂੰ ਖ਼ਾਸ ਸਫਲਤਾ ਨਹੀਂ ਮਿਲੇਗੀ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਧਨੂੰ ਰਾਸ਼ੀਫਲ 2025

ਮਕਰ ਰਾਸ਼ੀ

ਜਨਵਰੀ ਤੋਂ ਮਈ ਮਹੀਨੇ ਦੇ ਮੱਧ ਹਿੱਸੇ ਤੱਕ, ਧਨ ਦਾ ਕਾਰਕ ਬ੍ਰਹਸਪਤੀ ਤੁਹਾਡੇ ਲਾਭ ਘਰ ਨੂੰ ਵੇਖੇਗਾ, ਜਿਸ ਨਾਲ ਤੁਹਾਨੂੰ ਚੰਗਾ ਆਰਥਿਕ ਲਾਭ ਮਿਲੇਗਾ। ਮਈ ਮਹੀਨੇ ਦੇ ਮੱਧ ਤੋਂ ਬ੍ਰਹਸਪਤੀ ਤੁਹਾਡੇ ਛੇਵੇਂ ਘਰ ਵਿੱਚ ਚਲਾ ਜਾਵੇਗਾ। ਇੱਥੇ ਬ੍ਰਹਸਪਤੀ ਦੀ ਸਥਿਤੀ ਕਮਜ਼ੋਰ ਮੰਨੀ ਜਾਂਦੀ ਹੈ, ਪਰ ਇਹ ਨੌਵੀਂ ਦ੍ਰਿਸ਼ਟੀ ਨਾਲ ਧਨ ਘਰ ਨੂੰ ਵੇਖੇਗਾ, ਜਿਸ ਨਾਲ ਤੁਹਾਨੂੰ ਧਨ ਇਕੱਠਾ ਕਰਨ ਵਿੱਚ ਸਫਲਤਾ ਮਿਲੇਗੀ। ਇਸ ਦਾ ਮਤਲਬ ਹੈ ਕਿ ਬ੍ਰਹਸਪਤੀ ਦੀ ਇਹ ਸਥਿਤੀ ਧਨ ਕਮਾਉਣ ਦੇ ਲਿਹਾਜ਼ ਨਾਲ ਜ਼ਿਆਦਾ ਅਨੁਕੂਲ ਨਾ ਹੋਵੇ, ਪਰ ਧਨ ਇਕੱਠਾ ਕਰਨ ਵਿੱਚ ਤੁਹਾਨੂੰ ਬੇਹੱਦ ਸਫਲਤਾ ਮਿਲੇਗੀ। ਇਸ ਤੋਂ ਬਾਅਦ ਜਨਵਰੀ ਤੋਂ ਮਾਰਚ ਤੱਕ ਸ਼ਨੀ ਦੀ ਸਥਿਤੀ ਅਤੇ ਰਾਹੂ ਦੀ ਸਥਿਤੀ ਧਨ ਘਰ 'ਤੇ ਅਨੁਕੂਲ ਨਹੀਂ ਰਹੇਗੀ। ਆਰਥਿਕ ਰਾਸ਼ੀਫਲ 2025 ਦੇ ਅਨੁਸਾਰ, ਇਸ ਦੌਰਾਨ ਤੁਹਾਨੂੰ ਧਨ ਵਧਾਉਣ ਲਈ ਵਧੇਰੇ ਕੋਸ਼ਿਸ਼ ਕਰਨੀ ਪਵੇਗੀ, ਤਾਂ ਹੀ ਤੁਸੀਂ ਸਫਲਤਾ ਪ੍ਰਾਪਤ ਕਰ ਸਕੋਗੇ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਮਕਰ ਰਾਸ਼ੀਫਲ 2025

ਕੁੰਭ ਰਾਸ਼ੀ

ਸਾਲ ਦਾ ਦੂਜਾ ਹਿੱਸਾ ਕੁੰਭ ਰਾਸ਼ੀ ਦੇ ਜਾਤਕਾਂ ਲਈ ਆਰਥਿਕ ਦ੍ਰਿਸ਼ਟੀ ਤੋਂ ਜ਼ਿਆਦਾ ਅਨੁਕੂਲ ਰਹੇਗਾ। ਜਨਵਰੀ ਤੋਂ ਮਈ ਦੇ ਮੱਧ ਹਿੱਸੇ ਤੱਕ, ਲਾਭ ਘਰ ਦਾ ਸੁਆਮੀ ਚੌਥੇ ਘਰ ਵਿੱਚ ਰਹੇਗਾ। ਇਸ ਦੌਰਾਨ ਤੁਹਾਨੂੰ ਕਮਾਈ ਦੇ ਮਾਮਲੇ ਵਿੱਚ ਸਿਰਫ਼ ਔਸਤ ਨਤੀਜੇ ਹੀ ਮਿਲਣਗੇ। ਹਾਲਾਂਕਿ ਮਈ ਦੇ ਮੱਧ ਤੋਂ ਬਾਅਦ ਲਾਭ ਘਰ ਦਾ ਸੁਆਮੀ ਪੰਜਵੇਂ ਘਰ ਵਿੱਚ ਆ ਜਾਵੇਗਾ, ਜਿਸ ਨਾਲ ਤੁਹਾਨੂੰ ਵਧੀਆ ਧਨ ਲਾਭ ਹੋਵੇਗਾ। ਸਧਾਰਣ ਸ਼ਬਦਾਂ ਵਿੱਚ ਕਹਿਏ ਤਾਂ ਆਮਦਨ ਦੇ ਪੱਖ ਤੋਂ ਸਾਲ ਦੇ ਪਹਿਲੇ ਹਿੱਸੇ ਨਾਲ ਤੁਲਨਾ ਕਰਦੇ ਹੋਏ ਦੂਜਾ ਹਿੱਸਾ ਜ਼ਿਆਦਾ ਅਨੁਕੂਲ ਰਹੇਗਾ। ਜਿੱਥੋਂ ਤੱਕ ਬੱਚਤ ਦੀ ਗੱਲ ਹੈ, ਇਸ ਸਾਲ ਇਹ ਥੋੜਾ ਕਮਜ਼ੋਰ ਰਹੇਗਾ। ਸਾਲ ਦੀ ਸ਼ੁਰੂਆਤ ਤੋਂ ਮਈ ਤੱਕ ਧਨ ਘਰ 'ਤੇ ਰਾਹੂ ਦਾ ਪ੍ਰਭਾਵ ਰਹੇਗਾ। ਮਾਰਚ ਤੋਂ ਧਨ ਘਰ 'ਤੇ ਸ਼ਨੀ ਦਾ ਪ੍ਰਭਾਵ ਵੀ ਰਹੇਗਾ। ਇਹ ਦੋਵੇਂ ਹੀ ਗ੍ਰਹਿ ਇਸ ਗੱਲ ਦੇ ਸੰਕੇਤ ਦਿੰਦੇ ਹਨ ਕਿ ਇਸ ਸਾਲ ਬੱਚਤ ਕਰਨੀ ਤੁਹਾਡੇ ਲਈ ਥੋੜ੍ਹੀ ਮੁਸ਼ਕਲ ਰਹੇਗੀ। ਇਸ ਲਈ ਜੇਕਰ ਤੁਸੀਂ ਧਨ ਇਕੱਠਾ ਕਰਨਾ ਵੀ ਚਾਹੁੰਦੇ ਹੋ, ਤਾਂ ਤੁਹਾਨੂੰ ਸਖਤ ਮਿਹਨਤ ਕਰਨੀ ਪਵੇਗੀ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਕੁੰਭ ਰਾਸ਼ੀਫਲ 2025

ਮੀਨ ਰਾਸ਼ੀ

ਆਖਰੀ ਰਾਸ਼ੀ ਮੀਨ ਦੀ ਗੱਲ ਕਰੀਏ ਤਾਂ ਆਰਥਿਕ ਰਾਸ਼ੀਫਲ 2025 ਦੇ ਅਨੁਸਾਰ, ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲ ਮਿਲੇ-ਜੁਲੇ ਨਤੀਜੇ ਲਿਆਵੇਗਾ। ਧਨ ਘਰ ਦਾ ਸੁਆਮੀ ਮੰਗਲ ਕੁਝ ਮਹੀਨਿਆਂ ਵਿੱਚ ਤੁਹਾਡਾ ਸਹਿਯੋਗ ਕਰੇਗਾ, ਪਰ ਕੁਝ ਮਹੀਨਿਆਂ ਵਿੱਚ ਤੁਹਾਨੂੰ ਇਸ ਦੇ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਨਵਰੀ ਤੋਂ ਮਾਰਚ ਤੱਕ ਲਾਭ ਘਰ ਦੇ ਸੁਆਮੀ ਤੁਹਾਡੇ ਬਾਰ੍ਹਵੇਂ ਘਰ ਵਿੱਚ ਰਹਿਣਗੇ, ਜਿਸ ਨਾਲ ਆਰਥਿਕ ਮਾਮਲਿਆਂ ਵਿੱਚ ਤੁਹਾਨੂੰ ਪ੍ਰਤੀਕੂਲ ਨਤੀਜੇ ਮਿਲਣ ਦੀ ਸੰਭਾਵਨਾ ਹੈ। ਮਾਰਚ ਤੋਂ ਬਾਅਦ ਲਾਭ ਘਰ ਦੇ ਸੁਆਮੀ ਪਹਿਲੇ ਘਰ ਵਿੱਚ ਆ ਜਾਣਗੇ, ਜਿਸ ਨਾਲ ਤੁਲਨਾਤਮਕ ਰੂਪ ਵਿੱਚ ਤੁਹਾਡੀ ਸਥਿਤੀ ਬਿਹਤਰ ਹੋਵੇਗੀ। ਇਸ ਦੌਰਾਨ ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ, ਤੁਹਾਨੂੰ ਆਪਣੀ ਨੌਕਰੀ ਵਿੱਚ ਇਨਕਰੀਮੈਂਟ ਮਿਲ ਸਕਦਾ ਹੈ ਜਾਂ ਤੁਹਾਡੇ ਜੀਵਨ ਵਿੱਚ ਧਨ ਦਾ ਕੋਈ ਨਵਾਂ ਸਰੋਤ ਖੁੱਲ ਸਕਦਾ ਹੈ। ਇਸ ਤੋਂ ਇਲਾਵਾ, ਧਨ ਦਾ ਕਾਰਕ ਗ੍ਰਹਿ ਬ੍ਰਹਸਪਤੀ ਸਾਲ ਦੀ ਸ਼ੁਰੂਆਤ ਤੋਂ ਮਈ ਦੇ ਮੱਧ ਤੱਕ ਨੌਵੀਂ ਦ੍ਰਿਸ਼ਟੀ ਨਾਲ ਲਾਭ ਘਰ ਨੂੰ ਵੇਖੇਗਾ, ਜੋ ਤੁਹਾਨੂੰ ਲਾਭ ਦਿਲਵਾਏਗਾ। ਅਜਿਹੇ ਵਿੱਚ, ਆਮਦਨ ਦੇ ਦ੍ਰਿਸ਼ਟੀਕੋਣ ਤੋਂ ਤੁਹਾਨੂੰ ਮਿਲੇ-ਜੁਲੇ ਨਤੀਜੇ ਮਿਲਣਗੇ। ਹਾਲਾਂਕਿ ਜੇਕਰ ਤੁਸੀਂ ਮਿਹਨਤ ਕਰੋਗੇ, ਤਾਂ ਤੁਹਾਨੂੰ ਇਸ ਤੋਂ ਵੱਡਾ ਲਾਭ ਮਿਲਣ ਦੀ ਉੱਚ ਸੰਭਾਵਨਾ ਬਣ ਰਹੀ ਹੈ।

ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਮੀਨ ਰਾਸ਼ੀਫਲ 2025

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ਼ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1. ਸਾਲ 2025 ਵਿੱਚ ਕਿਹੜੀ ਰਾਸ਼ੀ ਭਾਗਸ਼ਾਲੀ ਰਹੇਗੀ?

ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਸਾਲ 2025 ਵਿੱਚ ਆਰਥਿਕ ਪੱਖ ਤੋਂ ਬਹੁਤ ਹੀ ਵਧੀਆ ਨਤੀਜੇ ਮਿਲਣ ਦੀ ਉੱਚ ਸੰਭਾਵਨਾ ਬਣ ਰਹੀ ਹੈ। ਨਾਲ ਹੀ ਇਸ ਸਾਲ ਤੁਸੀਂ ਧਨ ਇਕੱਠਾ ਕਰਨ ਵਿੱਚ ਵੀ ਸਫਲ ਹੋਵੋਗੇ।

2. ਸਾਲ 2025 ਸਿੰਘ ਰਾਸ਼ੀ ਦੇ ਜਾਤਕਾਂ ਲਈ ਕਿਹੋ-ਜਿਹਾ ਰਹੇਗਾ?

ਆਰਥਿਕ ਰਾਸ਼ੀਫਲ 2025 ਦੇ ਅਨੁਸਾਰ, ਸਿੰਘ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ ਮਿਲੇ-ਜੁਲੇ ਨਤੀਜੇ ਮਿਲਣਗੇ। ਤੁਹਾਡੀ ਕਮਾਈ ਵੀ ਹੋਵੇਗੀ, ਤੁਸੀਂ ਧਨ ਇਕੱਠਾ ਕਰਨ ਵਿੱਚ ਵੀ ਸਫਲ ਰਹੋਗੇ, ਹਾਲਾਂਕਿ ਕਦੇ-ਕਦੇ ਕੁਝ ਅਣਕਿਆਸੇ ਖਰਚੇ ਤੁਹਾਡੇ ਜੀਵਨ ਵਿੱਚ ਆਰਥਿਕ ਤਣਾਅ ਵਧਾ ਸਕਦੇ ਹਨ।

3. ਸਿੰਘ ਰਾਸ਼ੀ ਦੀ ਪਰੇਸ਼ਾਨੀ ਕਦੋਂ ਖਤਮ ਹੋਵੇਗੀ?

ਸਿੰਘ ਰਾਸ਼ੀ 'ਤੇ ਸ਼ਨੀ ਦੀ ਸਾੜ੍ਹਸਤੀ 13 ਜੁਲਾਈ 2034 ਤੋਂ 29 ਜਨਵਰੀ 2041 ਤੱਕ ਰਹੇਗੀ। ਜਦੋਂ ਕਿ ਢੱਈਆ ਦੀ ਗੱਲ ਕਰੀਏ ਤਾਂ ਸ਼ਨੀ ਦੀ ਢੱਈਆ 29 ਮਾਰਚ 2025 ਤੋਂ ਹੀ ਸ਼ੁਰੂ ਹੋਣ ਵਾਲੀ ਹੈ ਅਤੇ ਇਹ 3 ਜੂਨ 2022 ਤੱਕ ਰਹੇਗੀ।

Talk to Astrologer Chat with Astrologer