ਅੰਨਪ੍ਰਾਸ਼ਨ ਮਹੂਰਤ 2025

Author: Charu Lata | Updated Thu, 20 June, 2024 6:37 PM

ਆਪਣੇ ਇਸ ਖ਼ਾਸ ਲੇਖ਼ ਵਿੱਚ ਅਸੀਂ ਤੁਹਾਨੂੰ ਅੰਨਪ੍ਰਾਸ਼ਨ ਮਹੂਰਤ 2025 ਲਈ ਆਓਣ ਵਾਲੀਆਂ ਸਭ ਸ਼ੁਭ ਤਿਥੀਆਂ ਦੀ ਜਾਣਕਾਰੀ ਪ੍ਰਦਾਨ ਕਰਾਂਗੇ।


अन्नाशनान्यातृगर्भे मलाशालि शद्धयति

ਅਰਥਾਤ ਮਾਂ ਦੇ ਗਰਭ ਵਿੱਚ ਰਹਿੰਦੇ ਹੋਏ ਬੱਚੇ ਵਿੱਚ ਮਲੀਨ ਭੋਜਨ ਦੇ ਜੋ ਦੋਸ਼ ਆਓਂਦੇ ਹਨ, ਉਹਨਾਂ ਦਾ ਨਾਸ਼ ਹੋ ਜਾਂਦਾ ਹੈ।

ਸਨਾਤਨ ਧਰਮ ਵਿੱਚ ਨਵਜਾਤ ਸ਼ਿਸ਼ੂ ਨਾਲ ਸਬੰਧਤ ਕੁੱਲ 16 ਸੰਸਕਾਰਾਂ ਦਾ ਜ਼ਿਕਰ ਕੀਤਾ ਗਿਆ ਹੈ। ਇਹਨਾਂ ਵਿੱਚੋਂ ਇੱਕ ਹੁੰਦਾ ਹੈ, ਅੰਨਪ੍ਰਾਸ਼ਨ ਸੰਸਕਾਰ, ਜੋ ਸੱਤਵੇਂ ਨੰਬਰ ਉੱਤੇ ਆਉਂਦਾ ਹੈ। ਅਸਲ ਵਿੱਚ ਜਨਮ ਤੋਂ ਬਾਅਦ ਤੋਂ ਲੈ ਕੇ ਅਗਲੇ ਛੇ ਮਹੀਨੇ ਤੱਕ ਬੱਚਾ ਪੂਰੀ ਤਰ੍ਹਾਂ ਆਪਣੀ ਮਾਂ ਦੇ ਦੁੱਧ ਉੱਤੇ ਹੀ ਨਿਰਭਰ ਕਰਦਾ ਹੈ। ਇਸ ਤੋਂ ਬਾਅਦ ਜਦੋਂ ਬੱਚੇ ਨੂੰ ਪਹਿਲੀ ਵਾਰ ਅੰਨ ਖਿਲਾਇਆ ਜਾਂਦਾ ਹੈ, ਤਾਂ ਇਸ ਨੂੰ ਪਾਰੰਪਰਿਕ ਵਿਧੀ ਦੇ ਨਾਲ ਪੂਰਾ ਕੀਤਾ ਜਾਂਦਾ ਹੈ ਅਤੇ ਇਸੇ ਨੂੰ ਹੀ ਅੰਨਪ੍ਰਾਸ਼ਨ ਸੰਸਕਾਰ ਕਹਿੰਦੇ ਹਨ। ਜੇਕਰ ਤੁਸੀਂ ਆਪਣੀ ਸੰਤਾਨ ਜਾਂ ਆਪਣੇ ਘਰ ਕਿਸੇ ਨਵੇਂ ਜੰਮੇ ਬੱਚੇ ਦਾ ਅੰਨਪ੍ਰਾਸ਼ਨ ਸੰਸਕਾਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹੇਠਾਂ ਦਿੱਤੇ ਮਹੂਰਤਾਂ ਵਿੱਚੋਂ ਕਿਸੇ ਮਹੂਰਤ ‘ਤੇ ਕਰ ਸਕਦੇ ਹੋ।

Read in English: Annaprashana Muhurat 2025

ਅੰਨਪ੍ਰਾਸ਼ਨ ਸੰਸਕਾਰ: ਮਹੱਤਵ ਅਤੇ ਵਿਧੀ ਬਾਰੇ ਜਾਣੋ

ਅੰਨਪ੍ਰਾਸ਼ਨ ਲਈ ਮਹੂਰਤ ਜਾਣਨ ਤੋਂ ਪਹਿਲਾਂ ਅਸੀਂ ਜਾਣ ਲੈਂਦੇ ਹਾਂ ਕਿ ਆਖਿਰ ਅੰਨਪ੍ਰਾਸ਼ਨ ਸੰਸਕਾਰ ਦਾ ਮਹੱਤਵ ਕੀ ਹੁੰਦਾ ਹੈ। ਦਰਅਸਲ ਭਗਵਦ ਗੀਤਾ ਵਿੱਚ ਕਿਹਾ ਗਿਆ ਹੈ ਕਿ ਅੰਨ ਨਾ ਕੇਵਲ ਵਿਅਕਤੀ ਦੇ ਸਰੀਰ ਦਾ ਪੋਸ਼ਣ ਹੀ ਕਰਦਾ ਹੈ, ਬਲਕਿ ਉਸ ਦੇ ਮਨ, ਬੁੱਧੀ, ਤੇਜ ਅਤੇ ਆਤਮਾ ਦਾ ਵੀ ਪੋਸ਼ਣ ਕਰਦਾ ਹੈ। ਨਾਲ ਹੀ ਜੀਵਾਂ ਦੇ ਜੀਵਨ ਦਾ ਆਧਾਰ ਹੁੰਦਾ ਹੈ। ਇਸ ਤੋਂ ਇਲਾਵਾ ਸ਼ਾਸਤਰਾਂ ਵਿੱਚ ਵੀ ਕਿਹਾ ਗਿਆ ਹੈ ਕਿ ਸ਼ੁੱਧ ਆਹਾਰ ਲੈਣ ਨਾਲ ਵਿਅਕਤੀ ਦਾ ਤਨ ਅਤੇ ਮਨ ਸ਼ੁੱਧ ਹੁੰਦੇ ਹਨ ਅਤੇ ਸਰੀਰ ਵਿੱਚ ਤੱਤ ਗੁਣਾਂ ਵਿੱਚ ਵਾਧਾ ਹੁੰਦਾ ਹੈ। ਇਹੀ ਕਾਰਨ ਹੈ ਕਿ ਸਨਾਤਨ ਧਰਮ ਵਿੱਚ ਅੰਨਪ੍ਰਾਸ਼ਨ ਸੰਸਕਾਰ ਨੂੰ ਬਹੁਤ ਮਹੱਤਵਪੂਰਣ ਮੰਨਿਆ ਜਾਂਦਾ ਹੈ। ਅੰਨਪ੍ਰਾਸ਼ਨ ਸੰਸਕਾਰ ਦੇ ਜਰੀਏ ਬੱਚਿਆਂ ਨੂੰ ਸ਼ੁੱਧ ਸਾਤਵਿਕ ਅਤੇ ਪੌਸ਼ਟਿਕ ਅੰਨ ਗ੍ਰਹਿਣ ਕਰਨ ਦੀ ਸ਼ੁਰੂਆਤ ਕਰਵਾਈ ਜਾਂਦੀ ਹੈ, ਜਿਸ ਦਾ ਸਕਾਰਾਤਮਕ ਪ੍ਰਭਾਵ ਉਹਨਾਂ ਦੇ ਵਿਚਾਰਾਂ ਅਤੇ ਭਾਵਨਾਵਾਂ ਵਿੱਚ ਵੀ ਨਜ਼ਰ ਆਉਂਦਾ ਹੈ।

ਜੀਵਨ ਨਾਲ਼ ਜੁੜੀ ਹਰ ਛੋਟੀ/ਵੱਡੀ ਸਮੱਸਿਆ ਦਾ ਹੱਲ ਜਾਣਨ ਦੇ ਲਈ ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਜਾਂ ਚੈਟ ਕਰੋ

ਅੰਨਪ੍ਰਾਸ਼ਨ ਸੰਸਕਾਰ ਕਦੋਂ ਕੀਤਾ ਜਾਵੇ?

ਹੁਣ ਸਵਾਲ ਉੱਠਦਾ ਹੈ ਕਿ ਅੰਨਪ੍ਰਾਸ਼ਨ ਸੰਸਕਾਰ ਕਦੋਂ ਕੀਤਾ ਜਾਂਦਾ ਹੈ। ਇਸ ਦੇ ਲਈ ਤੁਸੀਂ ਵਿਦਵਾਨ ਜੋਤਸ਼ੀਆਂ ਨਾਲ ਸਲਾਹ ਕਰਕੇ ਅੰਨਪ੍ਰਾਸ਼ਨ ਮਹੂਰਤ 2025 ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਹਾਲਾਂਕਿ ਜੇਕਰ ਸ਼ਾਸਤਰਾਂ ਦੇ ਅਨੁਸਾਰ ਗੱਲ ਕਰੀਏ ਤਾਂ ਜਦੋਂ ਵੀ ਬੱਚਾ ਛੇ ਜਾਂ ਸੱਤ ਮਹੀਨੇ ਦਾ ਹੋ ਜਾਵੇ ਤਾਂ ਉਸ ਦਾ ਅੰਨਪ੍ਰਾਸ਼ਨ ਸੰਸਕਾਰ ਕਰਨਾ ਸਹੀ ਹੁੰਦਾ ਹੈ, ਕਿਉਂਕਿ ਆਮ ਤੌਰ ‘ਤੇ ਇਸ ਸਮੇਂ ਤੱਕ ਬੱਚੇ ਦੇ ਦੰਦ ਆ ਚੁੱਕੇ ਹੁੰਦੇ ਹਨ ਅਤੇ ਉਹ ਹਲਕਾ ਭੋਜਨ ਪਚਾਉਣ ਦੇ ਕਾਬਲ ਹੋ ਜਾਂਦਾ ਹੈ।

हिंदी में पढ़े : अन्नप्राशन मुर्हत 2025

ਅੰਨਪ੍ਰਾਸ਼ਨ ਸੰਸਕਾਰ ਦੀ ਸਹੀ ਵਿਧੀ

ਕੋਈ ਵੀ ਸੰਸਕਾਰ, ਪੂਜਾ-ਪਾਠ ਜਾਂ ਵਰਤ ਤਾਂ ਹੀ ਫਲਦਾਇਕ ਹੁੰਦਾ ਹੈ, ਜਦੋਂ ਉਸ ਨੂੰ ਸਹੀ ਵਿਧੀ ਨਾਲ ਪੂਰਾ ਕੀਤਾ ਜਾਵੇ। ਅਜਿਹੇ ਵਿੱਚ ਜੇਕਰ ਅੰਨਪ੍ਰਾਸ਼ਨ ਸੰਸਕਾਰ ਦੀ ਸਭ ਤੋਂ ਸਹੀ ਅਤੇ ਸਟੀਕ ਵਿਧੀ ਬਾਰੇ ਗੱਲ ਕਰੀਏ ਤਾਂ:-

ਅੰਨਪ੍ਰਾਸ਼ਨ ਸੰਸਕਾਰ ਦੇ ਨਿਯਮ

ਅੰਨਪ੍ਰਾਸ਼ਨ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਆਮ ਭਾਸ਼ਾ ਵਿੱਚ ਅਰਥ ਹੁੰਦਾ ਹੈ ਅੰਨ ਖਾਣਾ ਆਰੰਭ ਕਰਨਾ। ਅੰਨਪ੍ਰਾਸ਼ਨ ਸੰਸਕਾਰ ਤੋਂ ਬਾਅਦ ਬੱਚਾ ਮਾਂ ਦੇ ਦੁੱਧ ਅਤੇ ਗਾਂ ਦੇ ਦੁੱਧ ਦੇ ਨਾਲ-ਨਾਲ ਅੰਨ, ਚੌਲ਼ ਅਤੇ ਕੁਝ ਹੋਰ ਚੀਜ਼ਾਂ ਵੀ ਖਾ ਸਕਦਾ ਹੈ। ਜੇਕਰ ਗੱਲ ਕਰੀਏ ਸਮੇਂ ਬਾਰੇ, ਤਾਂ ਸ਼ਾਸਤਰਾਂ ਦੇ ਅਨੁਸਾਰ ਬਾਲਕਾਂ ਦਾ ਅੰਨਪ੍ਰਾਸ਼ਨ ਜਿਸਤ ਸੰਖਿਆ ਦੇ ਮਹੀਨਿਆਂ ਵਿੱਚ ਕੀਤਾ ਜਾਂਦਾ ਹੈ, ਅਰਥਾਤ ਜਦੋਂ ਵੀ ਬਾਲਕ 6, 8, 10 ਜਾਂ 12 ਮਹੀਨੇ ਦਾ ਹੋਵੇ ਤਾਂ ਅੰਨਪ੍ਰਾਸ਼ਨ ਸੰਸਕਾਰ ਕੀਤਾ ਜਾ ਸਕਦਾ ਹੈ।

ਇਸ ਦੇ ਉਲਟ ਕੰਨਿਆ ਦਾ ਅੰਨਪ੍ਰਾਸ਼ਨ ਟਾਂਕ ਸੰਖਿਆ ਦੇ ਮਹੀਨੇ ਵਿੱਚ ਕੀਤਾ ਜਾਂਦਾ ਹੈ, ਅਰਥਾਤ ਜਦੋਂ ਕੰਨਿਆ 5, 7, 9 ਜਾਂ 11 ਮਹੀਨੇ ਦੀ ਹੋ ਜਾਵੇ, ਤਾਂ ਉਸ ਦਾ ਅੰਨਪ੍ਰਾਸ਼ਨ ਸੰਸਕਾਰ ਕੀਤਾ ਜਾ ਸਕਦਾ ਹੈ। ਅੰਨਪ੍ਰਾਸ਼ਨ ਸੰਸਕਾਰ ਦੇ ਲਈ ਮਹੂਰਤ ਦੀ ਗਣਨਾ ਕਰਨਾ ਵੀ ਬਹੁਤ ਜ਼ਰੂਰੀ ਹੈ। ਜੇਕਰ ਸ਼ੁਭ ਕੰਮ ਸ਼ੁਭ ਮਹੂਰਤ ਵਿੱਚ ਕੀਤੇ ਜਾਂਦੇ ਹਨ, ਤਾਂ ਵਿਅਕਤੀ ਦੇ ਜੀਵਨ ਉੱਤੇ ਅਨੁਕੂਲ ਪ੍ਰਭਾਵ ਪੈਂਦਾ ਹੈ।

ਕਈ ਥਾਵਾਂ ‘ਤੇ ਅੰਨਪ੍ਰਾਸ਼ਨ ਸੰਸਕਾਰ ਤੋਂ ਬਾਅਦ ਇੱਕ ਬਹੁਤ ਅਨੋਖੀ ਰਸਮ ਵੀ ਨਿਭਾਈ ਜਾਂਦੀ ਹੈ। ਇਸ ਵਿੱਚ ਬੱਚਿਆਂ ਦੇ ਸਾਹਮਣੇ ਕਲਮ, ਕਿਤਾਬ, ਸੋਨੇ ਦਾ ਸਾਮਾਨ, ਭੋਜਨ ਜਾਂ ਮਿੱਟੀ ਦਾ ਇੱਕ ਬਰਤਨ ਰੱਖ ਦਿੱਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਬੱਚਾ ਇਹਨਾਂ ਵਿੱਚੋਂ ਜਿਹੜੀ ਚੀਜ਼ ਵੀ ਚੁਣਦਾ ਹੈ, ਉਸੇ ਦਾ ਪ੍ਰਭਾਵ ਉਸ ਦੇ ਜੀਵਨ ਉੱਤੇ ਹਮੇਸ਼ਾ ਦੇਖਣ ਨੂੰ ਮਿਲਦਾ ਹੈ। ਜਿਵੇਂ ਜੇਕਰ ਬੱਚਾ ਸੋਨਾ ਚੁਣਦਾ ਹੈ, ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਉਸ ਦੇ ਜੀਵਨ ਵਿੱਚ ਧਨ-ਸੰਪਦਾ ਬਣੀ ਰਹੇਗੀ। ਜੇਕਰ ਬੱਚਾ ਕਲਮ ਚੁਣਦਾ ਹੈ ਤਾਂ ਇਸ ਦਾ ਅਰਥ ਹੈ ਕਿ ਉਹ ਪੜ੍ਹਾਈ-ਲਿਖਾਈ ਵਿੱਚ ਤੇਜ਼ ਹੋਵੇਗਾ। ਜੇਕਰ ਉਹ ਮਿੱਟੀ ਚੁਣਦਾ ਹੈ ਤਾਂ ਉਸ ਦੇ ਜੀਵਨ ਵਿੱਚ ਖੂਬ ਪੈਸਾ ਹੋਵੇਗਾ ਅਤੇ ਜੇਕਰ ਉਹ ਕਿਤਾਬ ਚੁਣਦਾ ਹੈ ਤਾਂ ਉਹ ਜੀਵਨ ਵਿੱਚ ਬਹੁਤ ਕੁਝ ਸਿੱਖਣ ਵਾਲਾ ਬਣੇਗਾ।

ਇਹ ਵੀ ਪੜ੍ਹੋ: ਰਾਸ਼ੀਫਲ 2025

ਅੰਨਪ੍ਰਾਸ਼ਨ ਸੰਸਕਾਰ ਦੇ ਲਈ ਜ਼ਰੂਰੀ ਸਮੱਗਰੀ

ਅੰਨਪ੍ਰਾਸ਼ਨ ਸੰਸਕਾਰ ਨੂੰ ਬਿਨਾਂ ਕਿਸੇ ਰੁਕਾਵਟ ਅਤੇ ਪਰੇਸ਼ਾਨੀ ਦੇ ਸਹੀ ਢੰਗ ਨਾਲ ਪੂਰਾ ਕਰਨ ਲਈ ਕੁਝ ਸਮੱਗਰੀ ਇਕੱਠੀ ਕਰਨੀ ਜ਼ਰੂਰੀ ਹੁੰਦੀ ਹੈ, ਜਿਵੇਂ ਕਿ ਹਵਨ ਦੀ ਸਮੱਗਰੀ, ਦੇਵ ਪੂਜਾ ਦੀ ਸਮੱਗਰੀ, ਚਾਂਦੀ ਕਟੋਰੀ, ਚਾਂਦੀ ਦਾ ਚਮਚਾ, ਤੁਲਸੀ ਦਲ ਅਤੇ ਗੰਗਾ ਜਲ ਆਦਿ।

ਇਸ ਤੋਂ ਇਲਾਵਾ ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਵੀ ਬਰਤਨ ਨਾਲ ਬੱਚੇ ਦਾ ਅੰਨਪ੍ਰਾਸ਼ਨ ਕਰਵਾਇਆ ਜਾਂਦਾ ਹੈ, ਉਹ ਬਰਤਨ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕਿਸੇ ਗਲਤ ਜਾਂ ਗੰਦੇ ਬਰਤਨ ਨਾਲ ਜੇਕਰ ਇਹ ਸੰਸਕਾਰ ਪੂਰਾ ਕੀਤਾ ਜਾਵੇ, ਤਾਂ ਉਸ ਦੇ ਨਤੀਜੇ ਚੰਗੇ ਨਹੀਂ ਮਿਲਦੇ। ‘ਅੰਨਪ੍ਰਾਸ਼ਨ ਮਹੂਰਤ 2025’ ਲੇਖ਼ ਦੇ ਅਨੁਸਾਰ, ਖਾਸ ਤੌਰ ‘ਤੇ ਅੰਨਪ੍ਰਾਸ਼ਨ ਦੇ ਲਈ ਚਾਂਦੀ ਦੇ ਚਮਚੇ ਅਤੇ ਕਟੋਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ, ਕਿਉਂਕਿ ਚਾਂਦੀ ਨੂੰ ਸ਼ੁੱਧਤਾ ਦਾ ਪ੍ਰਤੀਕ ਮੰਨਿਆ ਗਿਆ ਹੈ। ਇਸ ਲਈ ਚਾਂਦੀ ਦੇ ਪਾਤਰ ਵਿੱਚ ਹੀ ਅੰਨਪ੍ਰਾਸ਼ਨ ਸੰਸਕਾਰ ਕੀਤਾ ਜਾਂਦਾ ਹੈ ਅਤੇ ਅੰਨਪ੍ਰਾਸ਼ਨ ਸੰਸਕਾਰ ਤੋਂ ਪਹਿਲਾਂ ਪਾਤਰ ਦਾ ਸ਼ੁੱਧੀਕਰਣ ਕੀਤਾ ਜਾਂਦਾ ਹੈ।

ਪਾਤਰ ਨੂੰ ਸ਼ੁੱਧ ਕਰਨ ਦੇ ਲਈ ਸਭ ਤੋਂ ਪਹਿਲਾਂ ਚਾਂਦੀ ਦੀ ਕਟੋਰੀ ਉੱਤੇ ਚੰਦਨ ਜਾਂ ਫੇਰ ਰੌਲ਼ੀ ਨਾਲ ਸਵਾਸਤਿਕ ਬਣਾਓ ਅਤੇ ਫੇਰ ਇਸ ਉੱਤੇ ਅਕਸ਼ਤ ਅਤੇ ਪੁਸ਼ਪ ਅਰਪਿਤ ਕਰੋ। ਨਾਲ ਹੀ ਦੇਵੀ-ਦੇਵਤਾਵਾਂ ਨੂੰ ਪ੍ਰਾਰਥਨਾ ਕਰੋ ਕਿ ਇਹਨਾਂ ਪਾਤਰਾਂ ਵਿੱਚ ਦਿਵਯਤਾ ਪ੍ਰਦਾਨ ਕਰਨ ਅਤੇ ਇਸ ਮੰਤਰ ਦਾ ਉਚਾਰਨ ਕਰੋ :

ॐ हिरण्मयेन पात्रेण, सत्यस्यापिहितं मुखम |

तत्वं पूषन्नपावृणु, सत्यधर्माय दृष्टये ||

ਜੀਵਨ ਵਿੱਚ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰਨ ਦੇ ਲਈ ਪ੍ਰਸ਼ਨ ਪੁੱਛੋ

ਸਾਲ 2025 ਵਿਚ ਅੰਨਪ੍ਰਾਸ਼ਨ ਸੰਸਕਾਰ ਦੇ ਲਈ ਮਹੂਰਤ

ਅੰਨਪ੍ਰਾਸ਼ਨ ਨਾਲ ਜੁੜੀਆਂ ਸਭ ਮਹੱਤਵਪੂਰਨ ਗੱਲਾਂ ਦੀ ਜਾਣਕਾਰੀ ਪ੍ਰਾਪਤ ਕਰ ਲੈਣ ਤੋਂ ਬਾਅਦ ਹੁਣ ਅੱਗੇ ਵਧਦੇ ਹਾਂ ਅਤੇ ਅੰਨਪ੍ਰਾਸ਼ਨ ਮਹੂਰਤ 2025 ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ।

ਜਨਵਰੀ ਵਿੱਚ ਅੰਨਪ੍ਰਾਸ਼ਨ ਸੰਸਕਾਰ ਦੇ ਲਈ ਮਹੂਰਤ

ਤਰੀਕ

ਸਮਾਂ

1 ਜਨਵਰੀ

07:45-10:22

11:50-16:46

19:00-23:38

2 ਜਨਵਰੀ

07:45-10:18

11:46-16:42

18:56-23:34

6 ਜਨਵਰੀ

08:20-12:55

14:30-21:01

8 ਜਨਵਰੀ

16:18-18:33

13 ਜਨਵਰੀ

20:33-22:51

15 ਜਨਵਰੀ

07:46-12:20

30 ਜਨਵਰੀ

17:06-22:34

31 ਜਨਵਰੀ

07:41-09:52

11:17-17:02

19:23-23:56

ਫਰਵਰੀ ਵਿੱਚ ਅੰਨਪ੍ਰਾਸ਼ਨ ਸੰਸਕਾਰ ਦੇ ਲਈ ਮਹੂਰਤ

ਤਰੀਕ

ਸਮਾਂ

7 ਫਰਵਰੀ

07:37-07:57

09:24-14:20

16:35-23:29

10 ਫਰਵਰੀ

07:38-09:13

10:38-18:43

17 ਫਰਵਰੀ

08:45-13:41

15:55-22:49

26 ਫਰਵਰੀ

08:10-13:05

ਮਾਰਚ ਵਿੱਚ ਅੰਨਪ੍ਰਾਸ਼ਨ ਸੰਸਕਾਰ ਦੇ ਲਈ ਮਹੂਰਤ

ਤਰੀਕ

ਸਮਾਂ

3 ਮਾਰਚ

21:54-24:10

6 ਮਾਰਚ

07:38-12:34

24 ਮਾਰਚ

06:51-09:28

13:38-18:15

27 ਮਾਰਚ

07:41-13:26

15:46-22:39

31 ਮਾਰਚ

07:25-09:00

10:56-15:31

ਅਪ੍ਰੈਲ ਵਿੱਚ ਅੰਨਪ੍ਰਾਸ਼ਨ ਸੰਸਕਾਰ ਦੇ ਲਈ ਮਹੂਰਤ

ਤਰੀਕ

ਸਮਾਂ

2 ਅਪ੍ਰੈਲ

13:02-19:56

10 ਅਪ੍ਰੈਲ

14:51-17:09

19:25-25:30

14 ਅਪ੍ਰੈਲ

10:01-12:15

14:36-21:29

25 ਅਪ੍ਰੈਲ

16:10-22:39

30 ਅਪ੍ਰੈਲ

07:02-08:58

11:12-15:50

ਮਈ ਵਿੱਚ ਅੰਨਪ੍ਰਾਸ਼ਨ ਸੰਸਕਾਰ ਦੇ ਲਈ ਮਹੂਰਤ

ਤਰੀਕ

ਸਮਾਂ

1 ਮਈ

13:29-15:46

9 ਮਈ

19:50-22:09

14 ਮਈ

07:03-12:38

19 ਮਈ

19:11-23:34

28 ਮਈ

09:22-18:36

20:54-22:58

ਜੂਨ ਵਿੱਚ ਅੰਨਪ੍ਰਾਸ਼ਨ ਸੰਸਕਾਰ ਦੇ ਲਈ ਮਹੂਰਤ

ਤਰੀਕ

ਸਮਾਂ

5 ਜੂਨ

08:51-15:45

18:04-22:27

16 ਜੂਨ

08:08-17:21

20 ਜੂਨ

12:29-19:24

23 ਜੂਨ

16:53-22:39

26 ਜੂਨ

14:22-16:42

19:00-22:46

27 ਜੂਨ

07:24-09:45

12:02-18:56

21:00-22:43

ਸ਼ਨੀ ਰਿਪੋਰਟ ਦੁਆਰਾ ਜਾਣੋ ਆਪਣੇ ਜੀਵਨ ਵਿੱਚ ਸ਼ਨੀ ਦਾ ਪ੍ਰਭਾਵ

ਜੁਲਾਈ ਵਿੱਚ ਅੰਨਪ੍ਰਾਸ਼ਨ ਸੰਸਕਾਰ ਦੇ ਲਈ ਮਹੂਰਤ

ਤਰੀਕ

ਸਮਾਂ

2 ਜੁਲਾਈ

07:05-13:59

4 ਜੁਲਾਈ

18:29-22:15

17 ਜੁਲਾਈ

10:43-17:38

31 ਜੁਲਾਈ

07:31-14:24

16:43-21:56

ਅਗਸਤ ਵਿੱਚ ਅੰਨਪ੍ਰਾਸ਼ਨ ਸੰਸਕਾਰ ਦੇ ਲਈ ਮਹੂਰਤ

ਤਰੀਕ

ਸਮਾਂ

4 ਅਗਸਤ

09:33-11:49

11 ਅਗਸਤ

06:48-13:41

13 ਅਗਸਤ

08:57-15:52

17:56-22:30

20 ਅਗਸਤ

15:24-22:03

21 ਅਗਸਤ

08:26-15:20

25 ਅਗਸਤ

06:26-08:10

12:46-18:51

20:18-23:18

27 ਅਗਸਤ

17:00-18:43

21:35-23:10

28 ਅਗਸਤ

06:28-12:34

14:53-18:39

ਸਤੰਬਰ ਵਿੱਚ ਅੰਨਪ੍ਰਾਸ਼ਨ ਸੰਸਕਾਰ ਦੇ ਲਈ ਮਹੂਰਤ

ਤਰੀਕ

ਸਮਾਂ

5 ਸਤੰਬਰ

07:27-09:43

12:03-18:07

19:35-22:35

24 ਸਤੰਬਰ

06:41-10:48

13:06-18:20

19:45-23:16

ਅਕਤੂਬਰ ਵਿੱਚ ਅੰਨਪ੍ਰਾਸ਼ਨ ਸੰਸਕਾਰ ਦੇ ਲਈ ਮਹੂਰਤ

ਤਰੀਕ

ਸਮਾਂ

1 ਅਕਤੂਬਰ

20:53-22:48

2 ਅਕਤੂਬਰ

07:42-07:57

10:16-16:21

17:49-20:49

8 ਅਕਤੂਬਰ

07:33-14:15

15:58-20:25

10 ਅਕਤੂਬਰ

20:17-22:13

22 ਅਕਤੂਬਰ

21:26-23:40

24 ਅਕਤੂਬਰ

07:10-11:08

13:12-17:47

19:22-23:33

29 ਅਕਤੂਬਰ

08:30-10:49

31 ਅਕਤੂਬਰ

10:41-15:55

17:20-22:14

ਨਵੰਬਰ ਵਿੱਚ ਅੰਨਪ੍ਰਾਸ਼ਨ ਸੰਸਕਾਰ ਦੇ ਲਈ ਮਹੂਰਤ

ਤਰੀਕ

ਸਮਾਂ

3 ਨਵੰਬਰ

07:06-10:29

12:33-17:08

18:43-22:53

7 ਨਵੰਬਰ

07:55-14:00

15:27-20:23

17 ਨਵੰਬਰ

07:16-13:20

14:48-21:58

27 ਨਵੰਬਰ

07:24-12:41

14:08-21:19

ਦਸੰਬਰ ਵਿੱਚ ਅੰਨਪ੍ਰਾਸ਼ਨ ਸੰਸਕਾਰ ਦੇ ਲਈ ਮਹੂਰਤ

ਤਰੀਕ

ਸਮਾਂ

4 ਦਸੰਬਰ

20:51-23:12

8 ਦਸੰਬਰ

18:21-22:56

17 ਦਸੰਬਰ

17:46-22:21

22 ਦਸੰਬਰ

07:41-09:20

12:30-17:26

19:41-24:05

24 ਦਸੰਬਰ

13:47-17:18

19:33-24:06

25 ਦਸੰਬਰ

07:43-12:18

13:43-15:19

29 ਦਸੰਬਰ

12:03-15:03

16:58-23:51

ਪ੍ਰੇਮ ਸਬੰਧੀ ਸਮੱਸਿਆਵਾਂ ਦੇ ਹੱਲ ਦੇ ਲਈ ਲਓ ਪ੍ਰੇਮ ਸਬੰਧੀ ਸਲਾਹ

ਅੰਨਪ੍ਰਾਸ਼ਨ ਸੰਸਕਾਰ ਅਤੇ ਸ਼ਾਸਤਰ

ਗੀਤਾ ਦੇ ਅਨੁਸਾਰ ਕਿਹਾ ਜਾਂਦਾ ਹੈ ਕਿ, ‘ਅੰਨ ਹੀ ਪ੍ਰਾਣੀਆਂ ਦੇ ਜੀਵਨ ਦਾ ਆਧਾਰ ਹੁੰਦਾ ਹੈ। ਅੰਨ ਨਾਲ ਹੀ ਵਿਅਕਤੀ ਦਾ ਮਨ ਬਣਦਾ ਹੈ। ਕੇਵਲ ਮਨ ਹੀ ਨਹੀਂ, ਬਲਕਿ ਅੰਨ ਨਾਲ ਵਿਅਕਤੀ ਦੀ ਬੁੱਧੀ, ਤੇਜ ਅਤੇ ਆਤਮਾ ਦਾ ਵੀ ਪੋਸ਼ਣ ਹੁੰਦਾ ਹੈ। ‘ਅੰਨਪ੍ਰਾਸ਼ਨ ਮਹੂਰਤ 2025’ ਕਹਿੰਦਾ ਹੈ ਕਿ ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਅੰਨ ਨਾਲ ਵਿਅਕਤੀ ਦੇ ਸਰੀਰ ਵਿੱਚ ਸ਼ੁੱਧਤਾ ਅਤੇ ਸੱਤਵ ਗੁਣਾਂ ਦਾ ਵਾਧਾ ਹੁੰਦਾ ਹੈ।’

ਮਹਾਂਭਾਰਤ ਦੇ ਅਨੁਸਾਰ ਕਿਹਾ ਜਾਂਦਾ ਹੈ ਕਿ ਜਦੋਂ ਭੀਸ਼ਮ ਪਿਤਾਮਾ ਤੀਰਾਂ ਦੀ ਮੰਜੀ ਉੱਤੇ ਲੇਟੇ ਹੋਏ ਸਨ ਤਾਂ ਉਹ ਪਾਂਡਵਾਂ ਨੂੰ ਉਪਦੇਸ਼ ਦੇ ਰਹੇ ਸਨ, ਜਿਸ ਨਾਲ ਦ੍ਰੋਪਦੀ ਨੂੰ ਹਾਸਾ ਆ ਗਿਆ। ਦ੍ਰੋਪਦੀ ਦੇ ਇਸ ਵਿਵਹਾਰ ਨਾਲ ਭੀਸ਼ਮ ਪਿਤਾਮਾ ਨੂੰ ਬੜੀ ਹੈਰਾਨੀ ਹੋਈ। ਉਹਨਾਂ ਨੇ ਦ੍ਰੋਪਦੀ ਨੂੰ ਪੁੱਛਿਆ ਕਿ ਤੂੰ ਕਿਉਂ ਹੱਸ ਰਹੀ ਹੈਂ? ਤਾਂ ਦ੍ਰੋਪਦੀ ਨੇ ਨਿਮਰਤਾ ਪੂਰਵਕ ਉਹਨਾਂ ਨੂੰ ਕਿਹਾ ਕਿ ਤੁਹਾਡੇ ਗਿਆਨ ਵਿੱਚ ਧਰਮ ਦਾ ਸਾਰ ਛੁਪਿਆ ਹੋਇਆ ਹੈ। ਪਿਤਾਮਾ ਤੁਸੀਂ ਸਾਨੂੰ ਕਿੰਨੀਆਂ ਚੰਗੀਆਂ-ਚੰਗੀਆਂ ਗੱਲਾਂ ਦਾ ਗਿਆਨ ਦੇ ਰਹੇ ਹੋ। ਇਹ ਸੁਣ ਕੇ ਮੈਨੂੰ ਕੌਰਵਾਂ ਦੀ ਉਹ ਸਭਾ ਯਾਦ ਆ ਗਈ, ਜਿੱਥੇ ਉਨਾਂ ਨੇ ਮੇਰਾ ਚੀਰਹਰਣ ਕੀਤਾ ਸੀ। ਮੈਂ ਚੀਕ-ਚੀਕ ਕੇ ਨਿਆਂ ਦੀ ਭੀਖ ਮੰਗ ਰਹੀ ਸੀ, ਤੁਸੀਂ ਸਭ ਉੱਥੇ ਸੀ, ਫੇਰ ਵੀ ਚੁੱਪ ਰਹਿ ਕੇ ਉਹਨਾਂ ਅਧਰਮੀਆਂ ਨੂੰ ਬਲ ਦੇ ਰਹੇ ਸੀ। ਤੁਹਾਡੇ ਵਰਗਾ ਧਰਮਾਤਮਾ ਉਸ ਸਮੇਂ ਕਿਉਂ ਚੁੱਪ ਸੀ? ਦੁਰਯੋਧਨ ਨੂੰ ਕਿਉਂ ਨਹੀਂ ਸਮਝਾਇਆ? ਇਹ ਸੋਚ ਕੇ ਮੈਨੂੰ ਹਾਸਾ ਆ ਗਿਆ।

ਤਾਂ ਭੀਸ਼ਮ ਪਿਤਾਮਾ ਗੰਭੀਰ ਹੋ ਕੇ ਜਵਾਬ ਦਿੰਦੇ ਹਨ ਕਿ, ‘ਪੁੱਤਰੀ ਉਸ ਸਮੇਂ ਮੈਂ ਦੁਰਯੋਧਨ ਦਾ ਅੰਨ ਖਾਂਦਾ ਸੀ। ਉਸੇ ਨਾਲ ਮੇਰਾ ਖੂਨ ਬਣਦਾ ਸੀ। ਜਿਸ ਤਰ੍ਹਾਂ ਦਾ ਸੁਭਾਅ ਦੁਰਯੋਧਨ ਦਾ ਸੀ, ਓਹੀ ਅਸਰ ਉਸ ਦਾ ਦਿੱਤਾ ਅੰਨ ਖਾਣ ਨਾਲ ਮੇਰੇ ਮਨ ਅਤੇ ਬੁੱਧੀ ਉੱਤੇ ਹੋ ਰਿਹਾ ਸੀ। ਪਰ ਜਦੋਂ ਅਰਜੁਨ ਦੇ ਤੀਰਾਂ ਨੇ ਪਾਪ ਦੇ ਅੰਨ ਨਾਲ ਬਣੇ ਖੂਨ ਨੂੰ ਮੇਰੇ ਸਰੀਰ ਵਿੱਚੋਂ ਬਾਹਰ ਕੱਢ ਦਿੱਤਾ, ਤਾਂ ਮੇਰੀਆਂ ਭਾਵਨਾਵਾਂ ਸ਼ੁੱਧ ਹੋ ਗਈਆਂ ਅਤੇ ਇਸ ਲਈ ਹੁਣ ਮੈਨੂੰ ਧਰਮ ਦੀ ਜ਼ਿਆਦਾ ਸਮਝ ਆ ਰਹੀ ਹੈ ਅਤੇ ਮੈਂ ਓਹੀ ਕਰ ਰਿਹਾ ਹਾਂ, ਜੋ ਧਰਮ ਦੇ ਅਨੁਸਾਰ ਅਨੁਕੂਲ ਹੈ।’

ਨਿਚੋੜ: ਅੰਨਪ੍ਰਾਸ਼ਨ ਸੰਸਕਾਰ ਇੱਕ ਬਹੁਤ ਹੀ ਮਹੱਤਵਪੂਰਣ ਰਸਮ ਹੈ, ਜੋ ਕਿ ਤੁਹਾਨੂੰ ਆਪਣੇ ਬੱਚੇ ਲਈ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡਾ ਬੱਚਾ ਚੰਗੇ ਵਿਅਕਤਿੱਤਵ ਵਾਲਾ, ਬਲਵਾਨ ਅਤੇ ਚੰਗਾ ਇਨਸਾਨ ਬਣਦਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅੰਨਪ੍ਰਾਸ਼ਨ ਸੰਸਕਾਰ ਤੁਸੀਂ ਪੂਰੇ ਵਿਧੀ-ਵਿਧਾਨ ਨਾਲ ਹੀ ਕਰਵਾਓ। ਜੇਕਰ ਤੁਸੀਂ ਇਸ ਦੇ ਲਈ ਪੂਜਾ ਕਰਵਾਓਣਾ ਚਾਹੁੰਦੇ ਹੋ, ਤਾਂ ਹੁਣੇ ਹੀ ਵਿਦਵਾਨ ਜੋਤਸ਼ੀਆਂ ਨਾਲ ਜੁੜ ਕੇ ਇਸ ਨਾਲ ਸਬੰਧਤ ਗੱਲਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਸਾਨੂੰ ਉਮੀਦ ਹੈ ਕਿ ਅੰਨਪ੍ਰਾਸ਼ਨ ਮਹੂਰਤ ‘ਤੇ ਸਾਡਾ ਇਹ ਵਿਸ਼ੇਸ਼ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

ਅੰਨਪ੍ਰਾਸ਼ਨ ਸੰਸਕਾਰ ਕੀ ਹੁੰਦਾ ਹੈ?

ਇਸ ਸੰਸਕਾਰ ਦੇ ਅੰਤਰਗਤ ਬੱਚੇ ਨੂੰ ਪਹਿਲੀ ਵਾਰ ਦੁੱਧ ਤੋਂ ਇਲਾਵਾ ਠੋਸ ਭੋਜਨ ਦਿੱਤਾ ਜਾਂਦਾ ਹੈ।

ਕੀ 2025 ਵਿੱਚ ਅੰਨਪ੍ਰਾਸ਼ਨ ਸੰਸਕਾਰ ਕੀਤਾ ਜਾ ਸਕਦਾ ਹੈ?

ਹਾਂ, ਸਾਲ 2025 ਵਿੱਚ ਅੰਨਪ੍ਰਾਸ਼ਨ ਸੰਸਕਾਰ ਦੇ ਕਈ ਸ਼ੁਭ ਮਹੂਰਤ ਉਪਲਬਧ ਹਨ।

ਬੱਚੇ ਦਾ ਅੰਨਪ੍ਰਾਸ਼ਨ ਸੰਸਕਾਰ ਕਦੋਂ ਕੀਤਾ ਜਾਵੇ?

ਬੱਚੇ ਦਾ ਅੰਨਪ੍ਰਾਸ਼ਨ ਸੰਸਕਾਰ 6, 8, 10, ਜਾਂ 12 ਮਹੀਨੇ ਅਤੇ ਕੰਨਿਆ ਦਾ 5, 7, 9 ਜਾਂ 11 ਮਹੀਨੇ ਦੀ ਉਮਰ ਵਿੱਚ ਕੀਤਾ ਜਾਂਦਾ ਹੈ।

ਕੀ ਜੁਲਾਈ 2025 ਵਿੱਚ ਅੰਨਪ੍ਰਾਸ਼ਨ ਸੰਸਕਾਰ ਦੇ ਲਈ ਸ਼ੁਭ ਮਹੂਰਤ ਹੈ?

2025 ਦੇ ਜੁਲਾਈ ਮਹੀਨੇ ਵਿੱਚ ਅੰਨਪ੍ਰਾਸ਼ਨ ਸੰਸਕਾਰ ਦੇ ਲਈ ਚਾਰ ਮਹੂਰਤ ਉਪਲਬਧ ਹਨ।

Talk to Astrologer Chat with Astrologer