ਅੰਕ ਜੋਤਿਸ਼ 2025

Author: Charu Lata | Updated Fri, 27 Sep 2024 03:05 PM IST

ਅੰਕ ਜੋਤਿਸ਼ 2025 ਸਾਲ 2025 ਦੀ ਗਣਨਾ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਅੰਕ ਫਲ ਹੈ, ਜਿਸ ਦੇ ਮਾਧਿਅਮ ਤੋਂ ਤੁਸੀਂ ਆਪਣੇ ਆਉਣ ਵਾਲੇ ਸਾਲ, ਯਾਨੀ ਕਿ 2025 ਦੇ ਬਾਰੇ ਵਿੱਚ ਅਨੁਮਾਨ ਲਗਾ ਸਕੋਗੇ ਕਿ ਇਹ ਤੁਹਾਡੇ ਲਈ ਕਿਹੋ-ਜਿਹੇ ਨਤੀਜੇ ਦੇ ਸਕਦਾ ਹੈ।


ਅੰਕ ਸਾਡੇ ਜੀਵਨ ਨੂੰ ਵੱਖ-ਵੱਖ ਰੂਪਾਂ ਵਿੱਚ ਜਾਂ ਵੱਖ-ਵੱਖ ਢੰਗ ਨਾਲ ਪ੍ਰਭਾਵਿਤ ਕਰਦੇ ਹਨ। ਕਦੇ ਕੋਈ ਅੰਕ ਸਾਨੂੰ ਸ਼ੁਭ ਨਤੀਜੇ ਦਿੰਦਾ ਹੈ ਤਾਂ ਕਦੇ ਕੋਈ ਅੰਕ ਸਾਡੇ ਲਈ ਅਸ਼ੁਭ ਵੀ ਹੁੰਦਾ ਹੈ। ਹਰ ਸਾਲ ਦਾ ਇੱਕ ਵਿਸ਼ੇਸ਼ ਅੰਕ ਹੁੰਦਾ ਹੈ, ਉਹ ਅੰਕ ਤੁਹਾਡੇ ਅੰਕ ਨਾਲ ਜਿਸ ਤਰ੍ਹਾਂ ਦਾ ਸਬੰਧ ਰੱਖਦਾ ਹੈ, ਉਸੇ ਤਰ੍ਹਾਂ ਦੇ ਨਤੀਜੇ ਤੁਹਾਨੂੰ ਮਿਲਦੇ ਹਨ। ਨਾਲ ਹੀ, ਉਹ ਅੰਕ ਤੁਹਾਡੇ ਮੂਲਾਂਕ ਜਾਂ ਨਾਮਾਂਕ ਦੇ ਨਾਲ ਜਿਸ ਤਰ੍ਹਾਂ ਦਾ ਸਬੰਧ ਰੱਖਦਾ ਹੈ, ਉਸ ਤਰ੍ਹਾਂ ਦਾ ਪ੍ਰਭਾਵ ਵੀ ਤੁਹਾਡੇ 'ਤੇ ਪੈਂਦਾ ਹੈ। ਉਦਾਹਰਣ ਵੱਜੋਂ, ਸਾਲ 2025 ਦਾ ਅੰਕ 9 ਬਣ ਰਿਹਾ ਹੈ। ਅੰਕ 9 ਤੁਹਾਡੇ ਮੂਲਾਂਕ ਦੇ ਨਾਲ ਕਿਹੋ-ਜਿਹਾ ਸਬੰਧ ਰੱਖਦਾ ਹੈ, ਇਸ ਦੇ ਅਨੁਸਾਰ ਇਸ ਸਾਲ ਵਿੱਚ ਚੰਗੀਆਂ, ਖਰਾਬ ਜਾਂ ਕਮਜ਼ੋਰ ਘਟਨਾਵਾਂ ਵਿਅਕਤੀ ਦੇ ਜੀਵਨ ਵਿੱਚ ਹੋਣਗੀਆਂ। ਅੰਕ 9 ਦਾ ਆਪਣਾ ਮੂਲ ਸੁਭਾਅ ਵੀ ਹੁੰਦਾ ਹੈ। ਉਸ ਸੁਭਾਅ ਦੇ ਅਨੁਸਾਰ ਵੀ ਅੰਕ 9 ਤੁਹਾਨੂੰ ਨਤੀਜੇ ਦੇਵੇਗਾ। ਅਰਥਾਤ, ਇੱਕ ਅੰਕ ਇੱਕ ਤੋਂ ਵੱਧ ਢੰਗਾਂ ਨਾਲ ਤੁਹਾਨੂੰ ਪ੍ਰਭਾਵਿਤ ਕਰਦਾ ਹੈ। ਇਸ ਸਾਲ ਦਾ ਅੰਕ ਤੁਹਾਡੇ ਲਈ ਤੁਹਾਡੇ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ, ਇਹ ਸਭ ਕੁਝ ਤੁਸੀਂ ਇਸ ਲੇਖ਼ ਦੇ ਮਾਧਿਅਮ ਤੋਂ ਜਾਣ ਸਕੋਗੇ।

Read Here In English: Numerology Horoscope 2025

ਜਦੋਂ ਵੀ ਨਵਾਂ ਸਾਲ ਸ਼ੁਰੂ ਹੋਣ ਵਾਲਾ ਹੁੰਦਾ ਹੈ ਤਾਂ ਸਾਡੇ ਮਨ ਵਿੱਚ ਬਹੁਤ ਸਾਰੇ ਪ੍ਰਸ਼ਨ ਉੱਠਣ ਲੱਗਦੇ ਹਨ, ਜਿਵੇਂ ਕਿ ਸਾਡਾ ਨਵਾਂ ਸਾਲ ਕਿਹੋ-ਜਿਹਾ ਰਹੇਗਾ, ਅਰਥਾਤ ਆਉਣ ਵਾਲੇ ਨਵੇਂ ਸਾਲ ਵਿੱਚ ਅਸੀਂ ਕੀ ਉਪਲਬਧੀਆਂ ਪ੍ਰਾਪਤ ਕਰ ਸਕਾਂਗੇ, ਨਵੇਂ ਸਾਲ ਵਿੱਚ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਮਿਲ ਸਕਦੀਆਂ ਹਨ, ਨਵਾਂ ਸਾਲ ਸਾਡੇ ਲਈ ਚੰਗਾ ਰਹੇਗਾ ਜਾਂ ਖਰਾਬ, ਆਉਣ ਵਾਲੇ ਨਵੇਂ ਸਾਲ ਵਿੱਚ ਕੀ ਚੰਗਾ ਰਹੇਗਾ ਅਤੇ ਕੀ ਖਰਾਬ ਆਦਿ। ਆਓਣ ਵਾਲ਼ੇ ਸਾਲ ਦੇ ਮਾਮਲੇ ਵਿੱਚ ਤੁਹਾਡੇ ਮਨ ਵਿੱਚ ਸਵਾਲ ਉੱਠ ਸਕਦੇ ਹਨ ਕਿ ਕੰਮਕਾਜ ਨਾਲ ਜੁੜੇ ਮਾਮਲਿਆਂ ਵਿੱਚ ਇਹ ਸਾਲ ਕਿਹੋ-ਜਿਹਾ ਰਹੇਗਾ, ਪਰਿਵਾਰਕ ਜੀਵਨ ਲਈ ਇਹ ਸਾਲ ਕਿਹੋ-ਜਿਹਾ ਰਹੇਗਾ, ਕੀ ਨਵੇਂ ਸਾਲ ਵਿੱਚ ਸਾਡੇ ਪਿਆਰ ਦੇ ਰਿਸ਼ਤੇ ਮਜ਼ਬੂਤ ਹੋਣਗੇ ਜਾਂ ਕੋਈ ਪਰੇਸ਼ਾਨੀ ਆ ਸਕਦੀ ਹੈ, ਇਸ ਸਾਲ ਸਾਡਾ ਵਿਆਹ ਹੋਵੇਗਾ ਜਾਂ ਨਹੀਂ, ਸੰਤਾਨ ਪ੍ਰਾਪਤੀ ਦੇ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਸਫਲਤਾ ਮਿਲੇਗੀ ਜਾਂ ਨਹੀਂ, ਸੰਤਾਨ ਨੂੰ ਤਰੱਕੀ ਮਿਲੇਗੀ ਜਾਂ ਨਹੀਂ, ਸਿਹਤ ਕਿਹੋ-ਜਿਹੀ ਰਹੇਗੀ ਆਦਿ ਵਰਗੇ ਬਹੁਤ ਸਾਰੇ ਪ੍ਰਸ਼ਨ ਸਾਡੇ ਦਿਮਾਗ ਵਿੱਚ ਨਵੇਂ ਸਾਲ ਦੀ ਆਹਟ ਹੁੰਦਿਆਂ ਹੀ ਪੈਦਾ ਹੋਣ ਲੱਗਦੇ ਹਨ।

ਜੀਵਨ ਨਾਲ਼ ਜੁੜੀ ਹਰ ਛੋਟੀ-ਵੱਡੀ ਸਮੱਸਿਆ ਦਾ ਹੱਲ ਜਾਣਨ ਦੇ ਲਈ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਅਤੇ ਚੈਟ ਕਰੋ

ਤੁਹਾਡੇ ਇਹਨਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਅਸੀਂ ਅੰਕ ਜੋਤਿਸ਼ 2025 ਵਿੱਚ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ। ਹਾਲਾਂਕਿ ਇਹ ਇੱਕ ਆਮ ਭਵਿੱਖਫਲ ਹੈ, ਜੇਕਰ ਤੁਸੀਂ ਵਿਅਕਤੀਗਤ ਤੌਰ 'ਤੇ ਜਾਣਨਾ ਚਾਹੁੰਦੇ ਹੋ ਕਿ ਨਵਾਂ ਸਾਲ ਤੁਹਾਡੇ ਜੀਵਨ ਦੀਆਂ ਸਮੱਸਿਆਵਾਂ ਨੂੰ ਦੂਰ ਕਰੇਗਾ ਜਾਂ ਨਹੀਂ, ਜਾਂ ਇਸ ਸਾਲ ਕੋਈ ਨਵੀਂ ਸਮੱਸਿਆ ਤਾਂ ਨਹੀਂ ਪੈਦਾ ਹੋਵੇਗੀ, ਜੇਕਰ ਹੋਵੇਗੀ, ਤਾਂ ਉਸ ਦਾ ਹੱਲ ਕਿਸ ਤਰ੍ਹਾਂ ਮਿਲੇਗਾ, ਇਸ ਸਾਲ ਉਪਲਬਧੀਆਂ ਪ੍ਰਾਪਤ ਕਰਨ ਲਈ ਹੋਰ ਕੀ ਯਤਨ ਕਰਨੇ ਪੈਣਗੇ, ਬਿਹਤਰੀ ਲਈ ਇਸ ਸਾਲ ਕਿਹੜੇ ਉਪਾਅ ਕਰਨੇ ਚਾਹੀਦੇ ਹਨ ਆਦਿ, ਵਰਗੇ ਸਾਰੇ ਪ੍ਰਸ਼ਨਾਂ ਦੇ ਉੱਤਰ ਜਾਣਨ ਲਈ ਤੁਸੀਂ ਵਿਅਕਤੀਗਤ ਤੌਰ 'ਤੇ ਸਾਡੇ ਪੈਨਲ ਦੇ ਕਿਸੇ ਅੰਕ ਜੋਤਸ਼ੀ ਨਾਲ “ਵਾਰਤਾ” ਐਪਲੀਕੇਸ਼ਨ ਦੇ ਮਾਧਿਅਮ ਤੋਂ ਸੰਪਰਕ ਕਰਕੇ ਆਪਣੇ ਬਾਰੇ ਵਿੱਚ ਜਾਣ ਸਕਦੇ ਹੋ।

हिंदी में पढ़ने के लिए यहां क्लिक करें: अंक ज्योतिष 2025

ਸਾਲ 2025 ਦੇ ਬਾਰੇ ਵਿੱਚ:

ਸਾਲ 2025 ਨੂੰ ਦੇਖਣ 'ਤੇ ਇਸ ਦਾ ਕੁੱਲ ਜੋੜ 9 ਹੋਵੇਗਾ (2+0+2+5=9); ਇਸ ਸਾਲ ਦੇ ਸਾਰੇ ਅੰਕਾਂ ਦਾ ਜੋੜ 9 ਬਣ ਰਿਹਾ ਹੈ। ਅੰਕ ਜੋਤਿਸ਼ ਦੇ ਆਧਾਰ 'ਤੇ ਅੰਕ 9 ਨੂੰ ਮੰਗਲ ਦਾ ਅੰਕ ਮੰਨਿਆ ਗਿਆ ਹੈ, ਪਰ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਾਲ 2025 ਦੇ ਅੰਕਾਂ ਨੂੰ ਬਣਾਉਣ ਵਿੱਚ 2 ਅਤੇ 5 ਅੰਕਾਂ ਦਾ ਮਹੱਤਵਪੂਰਣ ਯੋਗਦਾਨ ਹੈ। ਇਸ ਤਰ੍ਹਾਂ ਚੰਦਰਮਾ ਅਤੇ ਬੁੱਧ ਦੇ ਪ੍ਰਭਾਵ ਨਾਲ ਬਣਨ ਵਾਲ਼ੇ ਮੰਗਲ ਦੇ ਅੰਕ 9 ਨੂੰ ਅਸੀਂ ਊਰਜਾਵਾਨ ਤਾਂ ਮੰਨਾਂਗੇ ਹੀ, ਨਾਲ਼ ਹੀ ਸੰਤੁਲਿਤ ਊਰਜਾ ਵਾਲਾ ਵੀ ਮੰਨਣਾ ਚਾਹੀਦਾ ਹੈ, ਕਿਉਂਕਿ 2025 ਵਿੱਚ ਅੰਕ 2 ਸਭ ਤੋਂ ਜ਼ਿਆਦਾ ਵਾਰ ਆ ਰਿਹਾ ਹੈ, ਜਿਸ ਦੇ ਸਹਿਯੋਗ ਨਾਲ ਮੰਗਲ ਦਾ ਅੰਕ ਬਣ ਰਿਹਾ ਹੈ। ਇਸ ਸਥਿਤੀ ਵਿੱਚ ਚੰਦਰ ਅਤੇ ਮੰਗਲ ਦਾ ਸੰਯੋਜਨ ਕੁਝ ਮਾਮਲਿਆਂ ਵਿੱਚ ਚੰਗਾ ਅਤੇ ਕੁਝ ਮਾਮਲਿਆਂ ਵਿੱਚ ਖਰਾਬ ਮੰਨਿਆ ਗਿਆ ਹੈ, ਕਿਉਂਕਿ ਇਹ ਸੰਯੋਜਨ ਵਿਅਕਤੀ ਨੂੰ ਭਾਵੁਕ ਕਰਨ ਵਾਲ਼ਾ ਮੰਨਿਆ ਗਿਆ ਹੈ। ਇਹ ਸਾਲ ਤੁਹਾਨੂੰ ਭਾਵਨਾਤਮਕ ਅਸੰਤੁਲਨ ਦੇਣ ਦਾ ਕੰਮ ਕਰ ਸਕਦਾ ਹੈ।

ਹਾਲਾਂਕਿ, ਇਨ੍ਹਾਂ ਸਭ ਦੇ ਦਰਮਿਆਨ ਅਨੁਕੂਲ ਗੱਲ ਇਹ ਹੈ ਕਿ ਅੰਕ 5 ਦਾ ਪ੍ਰਭਾਵ ਸੰਤੁਲਨ ਦੇਣ ਦਾ ਕੰਮ ਕਰ ਸਕਦਾ ਹੈ। ਯਾਨੀ ਕਿ ਇਸ ਸਾਲ ਲੋਕ ਜਨੂੰਨੀ ਹੋ ਸਕਦੇ ਹਨ। ਧਰਮ, ਕਰਮ ਅਤੇ ਜਾਤੀ ਦੇ ਨਾਮ 'ਤੇ ਵਿਵਾਦ ਹੋ ਸਕਦੇ ਹਨ। ਅਦਾਲਤ ਜਾਂ ਸਰਕਾਰ ਦੇ ਕੁਝ ਫੈਸਲੇ ਅਜਿਹੇ ਹੋ ਸਕਦੇ ਹਨ, ਜਿਨ੍ਹਾਂ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਭਾਵਨਾਤਮਕ ਤੌਰ 'ਤੇ ਤੰਗ ਹੋ ਕੇ ਬਹੁਤ ਸਾਰੇ ਲੋਕ ਸੜਕਾਂ 'ਤੇ ਉੱਤਰ ਕੇ ਉਹਨਾਂ ਫੈਸਲਿਆਂ ਦਾ ਵਿਰੋਧ ਵੀ ਕਰ ਸਕਦੇ ਹਨ, ਪਰ ਦੇਰ-ਸਵੇਰ ਬਿਨਾ ਕਿਸੇ ਵੱਡੇ ਵਿਵਾਦ ਦੇ ਲੋਕ ਸੰਤੁਲਿਤ ਵੀ ਹੋ ਜਾਣਗੇ, ਕਿਉਂਕਿ ਅੰਕ 5 ਸੰਤੁਲਨ ਦੇਣ ਦਾ ਕੰਮ ਕਰੇਗਾ।

ਇਹ ਸਾਲ ਨੌਜਵਾਨਾਂ ਵਿੱਚ ਗੁੱਸੇ ਦੀ ਭਾਵਨਾ ਵੀ ਪੈਦਾ ਕਰ ਸਕਦਾ ਹੈ। ਖਾਸ ਤੌਰ ‘ਤੇ ਬੇਰੁਜ਼ਗਾਰ ਨੌਜਵਾਨ ਸੜਕਾਂ 'ਤੇ ਉੱਤਰਣ ਦਾ ਕੰਮ ਕਰ ਸਕਦੇ ਹਨ। ਅਜਿਹੇ ਵਿੱਚ ਇਸ ਸਾਲ ਸਰਕਾਰਾਂ ਵੀ ਨੌਜਵਾਨਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਲੈਣ ਦਾ ਕੰਮ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਧਾਰਮਿਕ ਆਧਾਰ 'ਤੇ ਵੀ ਕੁਝ ਫੈਸਲੇ ਕੀਤੇ ਜਾ ਸਕਦੇ ਹਨ। ਔਰਤਾਂ ਦੀ ਭਲਾਈ ਲਈ ਵੀ ਇਸ ਸਾਲ ਕੁਝ ਮਹੱਤਵਪੂਰਣ ਫੈਸਲੇ ਕੀਤੇ ਜਾ ਸਕਦੇ ਹਨ। ਆਮ ਤੌਰ 'ਤੇ ਇਸ ਸਾਲ ਨੂੰ ਅਸੀਂ ਔਸਤ ਤੋਂ ਕੁਝ ਹੱਦ ਤੱਕ ਬਿਹਤਰ ਵੀ ਕਹਿ ਸਕਦੇ ਹਾਂ। ਅਨੁਕੂਲ ਗੱਲ ਇੱਥੇ ਇਹ ਹੈ ਕਿ ਛੋਟੇ-ਮੋਟੇ ਵਿਵਾਦਾਂ ਜਾਂ ਅਵਿਵਸਥਾ ਤੋਂ ਬਾਅਦ ਸਭ ਕੁਝ ਸੰਤੁਲਿਤ ਹੋ ਜਾਣ ਦੀ ਸੰਭਾਵਨਾ ਹੈ। ਆਓ ਹੁਣ ਜਾਣੀਏ ਕਿ ਅੰਕ ਜੋਤਿਸ਼ 2025 ਦੇ ਅਨੁਸਾਰ, ਸਾਲ 2025 ਦੇ ਅੰਕ ਤੁਹਾਡੇ ਅੰਕਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਨਗੇ ਅਤੇ ਤੁਹਾਡੇ ਲਈ ਕਿਹੋ-ਜਿਹੇ ਨਤੀਜੇ ਦੇਣਗੇ।

ਮੂਲਾਂਕ 1

ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 1 ਹੋਵੇਗਾ। ਅੰਕ 1 ਦਾ ਸੁਆਮੀ ਗ੍ਰਹਿ ਸੂਰਜ ਹੁੰਦਾ ਹੈ। ਇਸ ਲਈ, ਤੁਹਾਡੇ ਉੱਤੇ ਸੂਰਜ ਦਾ ਪ੍ਰਮੁੱਖ ਪ੍ਰਭਾਵ ਰਹੇਗਾ, ਜਿਸ ਕਾਰਨ ਤੁਸੀਂ ਸਵੈ-ਮਾਣ ਵਾਲ਼ੇ ਸੁਭਾਅ ਦੇ ਹੋ ਸਕਦੇ ਹੋ। ਹਾਲਾਂਕਿ ਕਦੇ-ਕਦੇ ਤੁਹਾਡਾ ਸਵੈ-ਮਾਣ, ਘਮੰਡ ਵਿੱਚ ਵੀ ਬਦਲ ਸਕਦਾ ਹੈ। ਅੰਕ ਜੋਤਿਸ਼ 2025 ਦੇ ਅਨੁਸਾਰ, ਲੋਕ ਤੁਹਾਨੂੰ ਘਮੰਡੀ ਵੀ ਮੰਨ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਸਵੈ-ਮਾਣ ਅਤੇ ਘਮੰਡ ਵਿਚਕਾਰ ਫਰਕ ਨੂੰ ਸਮਝਦੇ ਹੋਏ ਆਪਣੇ-ਆਪ ਨੂੰ ਸੀਮਾ ਵਿੱਚ ਰੱਖਣਾ ਜ਼ਰੂਰੀ ਹੋਵੇਗਾ। ਸੂਰਜ ਦੇ ਪ੍ਰਭਾਵ ਦੇ ਕਾਰਨ, ਸੁਭਾਅ ਵਿੱਚ ਥੋੜ੍ਹਾ ਗੁੱਸਾ ਹੋਰ ਲੋਕਾਂ ਦੀ ਤੁਲਨਾ ਵਿੱਚ ਜ਼ਿਆਦਾ ਹੋ ਸਕਦਾ ਹੈ। ਤੁਸੀਂ ਇੱਕ ਸਵੈ-ਮਾਣ ਵਾਲ਼ੇ ਵਿਅਕਤੀ ਹੋ, ਪਰ ਜੇਕਰ ਕਿਸੇ ਕਾਰਨ ਤੁਸੀਂ ਦੂਜਿਆਂ ਨੂੰ ਘਮੰਡੀ ਲੱਗਦੇ ਹੋ, ਤਾਂ ਤੁਹਾਨੂੰ ਇਸ ਗੱਲ 'ਤੇ ਕੰਮ ਕਰਕੇ ਆਪਣੇ ਆਪ ਨੂੰ ਸਵੈ-ਮਾਣ ਵਾਲ਼ਾ ਸਿੱਧ ਕਰਨਾ ਹੈ, ਸਵੈ-ਮਾਣ ਨੂੰ ਬਣਾ ਕੇ ਰੱਖਣਾ ਹੈ ਅਤੇ ਬੇਕਾਰ ਦੇ ਗੁੱਸੇ ਤੋਂ ਬਚ ਕੇ ਰਹਿਣਾ ਹੈ। ਤੁਸੀਂ ਜਿਹੜੇ ਵੀ ਖੇਤਰ ਵਿੱਚ ਕੰਮ ਕਰਦੇ ਹੋ, ਉੱਥੇ ਆਪਣਾ ਪੂਰਾ ਅਨੁਭਵ, ਪੂਰੀ ਊਰਜਾ ਅਤੇ ਪੂਰਾ ਗਿਆਨ ਲਗਾ ਕੇ ਆਪਣੇ ਆਪ ਨੂੰ ਅੱਗੇ ਕਰ ਲੈਂਦੇ ਹੋ।

ਤੁਸੀਂ ਖੂਬ ਮਿਹਨਤ ਕਰਕੇ ਆਪਣੇ ਸੁਪਨਿਆਂ ਨੂੰ ਪੂਰਾ ਕਰ ਲੈਂਦੇ ਹੋ। ਦੋਸਤਾਂ ਦੇ ਨਾਲ ਘੁੰਮਣਾ-ਫਿਰਣਾ ਅਤੇ ਜੀਵਨ ਦਾ ਆਨੰਦ ਲੈਣਾ ਤੁਹਾਨੂੰ ਚੰਗਾ ਲੱਗਦਾ ਹੈ। ਤੁਸੀਂ ਆਪਣੇ ਦੋਸਤਾਂ ਤੋਂ ਅਪਣੱਤ ਦੀ ਤਾਂ ਉਮੀਦ ਰੱਖਦੇ ਹੋ, ਨਾਲ ਹੀ ਆਦਰ ਦੀ ਵੀ ਉਮੀਦ ਰੱਖਦੇ ਹੋ। ਤੁਹਾਡੇ ਅੰਦਰ ਅਗਵਾਈ ਕਰਨ ਦੀ ਚੰਗੀ ਸਮਰੱਥਾ ਮੌਜੂਦ ਹੈ। ਜਿੱਥੇ ਵੀ ਤੁਸੀਂ ਜਾਂਦੇ ਹੋ, ਲੋਕਾਂ 'ਤੇ ਡੂੰਘਾ ਪ੍ਰਭਾਵ ਛੱਡਦੇ ਹੋ।

ਹਾਲਾਂਕਿ ਤੁਸੀਂ ਪਿਆਰ ਜਤਾਉਣ ਵਿੱਚ ਥੋੜੇ ਪਿੱਛੇ ਰਹਿ ਸਕਦੇ ਹੋ, ਪਰ ਪਿਆਰ ਕਰਨ ਵਿੱਚ ਤੁਸੀਂ ਪਿੱਛੇ ਨਹੀਂ ਰਹਿੰਦੇ। ਪਿਆਰ ਕਰਨ ਵਿੱਚ ਤੁਸੀਂ ਹਮੇਸ਼ਾ ਅੱਗੇ ਰਹਿੰਦੇ ਹੋ, ਭਾਵੇਂ ਤੁਸੀਂ ਆਪਣੇ ਪਿਆਰ ਬਾਰੇ ਦੂਜਿਆਂ ਨੂੰ ਨਾ ਦੱਸ ਸਕੋ, ਨਾ ਹੀ ਜਤਾਉਂਦੇ ਹੋ। ਜਿਸ ਨੂੰ ਤੁਸੀਂ ਆਪਣਾ ਮੰਨਦੇ ਹੋ, ਉਸ ਦੇ ਲਈ ਸਭ ਕੁਝ ਕਰਨ ਲਈ ਤਿਆਰ ਰਹਿੰਦੇ ਹੋ, ਪਰ ਆਪਣੇ ਅਪਣੱਤ ਅਤੇ ਪਿਆਰ ਨੂੰ ਸਹੀ ਢੰਗ ਨਾਲ ਦੱਸਣ ਅਤੇ ਜਤਾਉਣ ਵਿੱਚ ਥੋੜ੍ਹਾ ਸ਼ਰਮਾਉਂਦੇ ਹੋ। ਤੁਸੀਂ ਇੱਕ ਅਨੁਸ਼ਾਸਿਤ ਵਿਅਕਤੀ ਹੋ ਅਤੇ ਇਸੇ ਦੇ ਆਸਰੇ, ਯਾਨੀ ਕਿ ਅਨੁਸ਼ਾਸਨ ਦੇ ਆਸਰੇ ਹੀ ਤੁਸੀਂ ਸਫਲਤਾ ਪ੍ਰਾਪਤ ਕਰੋਗੇ। ਅਰਥਾਤ, ਅਨੁਸ਼ਾਸਨ ਅਤੇ ਨਿਯਮਾਂ ਦਾ ਪਾਲਣ ਤੁਹਾਨੂੰ ਅੱਗੇ ਲੈ ਜਾਣਗੇ ਅਤੇ ਤੁਸੀਂ ਇਹਨਾਂ ਦੀ ਮੱਦਦ ਨਾਲ਼ ਹੀ ਆਪਣੇ ਟੀਚਿਆਂ ਨੂੰ ਪ੍ਰਾਪਤ ਕਰ ਸਕੋਗੇ।

ਅੰਕ ਜੋਤਿਸ਼ 2025 ਦੇ ਅਨੁਸਾਰ, ਤੁਹਾਡੇ ਉੱਤੇ ਮੁੱਖ ਰੂਪ ਵਿੱਚ 1, 9, 2 ਅਤੇ 5 ਅੰਕਾਂ ਦਾ ਖਾਸ ਪ੍ਰਭਾਵ ਰਹੇਗਾ। ਯਾਨੀ ਕਿ ਇਸ ਸਾਲ ਬਹੁਤ ਸਾਰੇ ਅੰਕ ਤੁਹਾਡੇ ਹੱਕ ਵਿੱਚ ਹਨ। ਓਧਰ, ਅੰਕ 9 ਤੁਹਾਡੇ ਲਈ ਨਿਊਟ੍ਰਲ ਹੈ। ਇਹ ਵੀ ਇੱਕ ਅਨੁਕੂਲ ਸਥਿਤੀ ਹੈ ਕਿ ਇਸ ਸਾਲ ਕੋਈ ਵੀ ਗ੍ਰਹਿ ਤੁਹਾਡੇ ਵਿਰੋਧ ਵਿੱਚ ਨਹੀਂ ਹੈ। ਇਨ੍ਹਾਂ ਸਾਰੇ ਕਾਰਨਾਂ ਕਰਕੇ, ਇਸ ਸਾਲ ਤੁਹਾਨੂੰ ਕੁਝ ਨਵਾਂ ਕਰਨ ਦਾ ਮੌਕਾ ਮਿਲ ਸਕਦਾ ਹੈ ਅਤੇ ਤੁਸੀਂ ਉਸ ਨਵੇਂ ਕੰਮ ਵਿੱਚ ਜਾਨ ਪਾਉਣ ਦਾ ਕੰਮ ਕਰ ਸਕਦੇ ਹੋ। ਯਾਨੀ ਕਿ ਸ਼ੁਰੂਆਤ ਭਾਵੇਂ ਨਵੀਂ ਹੋਵੇ, ਪਰ ਤੁਹਾਡੇ ਕੰਮ ਕਰਨ ਦਾ ਤਰੀਕਾ ਏਨਾ ਵਧੀਆ ਹੋਵੇਗਾ ਕਿ ਤੁਸੀਂ ਕਿਸੇ ਅਨੁਭਵੀ ਵਿਅਕਤੀ ਦੀ ਤਰ੍ਹਾਂ ਆਪਣੇ ਕਾਰਜ ਨੂੰ ਪੂਰਾ ਕਰ ਸਕੋਗੇ।

ਸਮਾਜਿਕ ਮਾਣ-ਸਨਮਾਨ ਦੇ ਦ੍ਰਿਸ਼ਟੀਕੋਣ ਤੋਂ ਵੀ ਇਹ ਸਾਲ ਤੁਹਾਨੂੰ ਕਾਫੀ ਚੰਗੇ ਨਤੀਜੇ ਦੇ ਸਕਦਾ ਹੈ। ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਅਤੇ ਸਮਾਜ ਵਿੱਚ ਇੱਜ਼ਤ ਕਮਾ ਸਕਦੇ ਹੋ। ਜੇਕਰ ਤੁਸੀਂ ਰਾਜਨੀਤਿਕ ਵਿਅਕਤੀ ਹੋ, ਤਾਂ ਇਸ ਸਾਲ ਤੁਹਾਨੂੰ ਕੋਈ ਰਾਜਨੀਤਿਕ ਅਹੁਦਾ ਵੀ ਮਿਲ ਸਕਦਾ ਹੈ। ਅੰਕ 2 ਦਾ ਪ੍ਰਭਾਵ ਤੁਹਾਨੂੰ ਆਪਣੇ ਰਿਸ਼ਤੇਦਾਰਾਂ ਨਾਲ ਜੁੜਨ ਵਿੱਚ ਵੀ ਮੱਦਦ ਕਰੇਗਾ। ਇਸ ਤਰ੍ਹਾਂ, ਇਸ ਸਾਲ ਨਾ ਕੇਵਲ ਆਪਣੇ ਮਾਮਲਿਆਂ ਵਿੱਚ, ਸਗੋਂ ਰਿਸ਼ਤਿਆਂ ਦੇ ਮਾਮਲਿਆਂ ਵਿੱਚ ਵੀ ਤੁਹਾਡਾ ਪ੍ਰਦਰਸ਼ਨ ਚੰਗਾ ਰਹਿ ਸਕਦਾ ਹੈ। ਭਾਈ-ਬੰਧੂਆਂ ਨਾਲ ਤੁਹਾਡੇ ਸਬੰਧ ਚੰਗੇ ਰਹਿਣਗੇ। ਆਰਥਿਕ ਮੋਰਚੇ 'ਤੇ ਵੀ ਤੁਸੀਂ ਚੰਗਾ ਕਰਦੇ ਹੋਏ ਦੇਖੇ ਜਾ ਸਕਦੇ ਹੋ। ਨਿੱਜੀ ਸਬੰਧਾਂ, ਜਿਵੇਂ ਕਿ ਮਿੱਤਰਤਾ, ਪਿਆਰ ਅਤੇ ਵਿਆਹ ਦੇ ਸਬੰਧਾਂ ਲਈ ਵੀ ਇਸ ਸਾਲ ਨੂੰ ਆਮ ਤੌਰ 'ਤੇ ਚੰਗਾ ਕਿਹਾ ਜਾ ਸਕਦਾ ਹੈ, ਪਰ ਅੰਕ 1 ਅਤੇ 9 ਦੇ ਪ੍ਰਭਾਵ ਦੇ ਕਾਰਨ ਤੁਹਾਨੂੰ ਆਪਣੇ ਗੁੱਸੇ ਅਤੇ ਭਾਵਨਾਵਾਂ 'ਤੇ ਕੰਟਰੋਲ ਰੱਖਣ ਦੀ ਲੋੜ ਪੈ ਸਕਦੀ ਹੈ। ਹਾਲਾਂਕਿ, ਅੰਕ 5 ਦਾ ਪ੍ਰਭਾਵ ਸੰਤੁਲਨ ਦੇਣ ਵਿੱਚ ਮੱਦਦਗਾਰ ਬਣੇਗਾ। ਇਸ ਤਰ੍ਹਾਂ, ਇਸ ਸਾਲ ਤੁਸੀਂ ਬਹੁਤ ਸਾਰੇ ਮੋਰਚਿਆਂ 'ਤੇ ਚੰਗਾ ਕਰ ਸਕੋਗੇ।

ਉਪਾਅ: ਇਸ ਸਾਲ ਹਰ ਨਰਾਤਿਆਂ ਨੂੰ ਕੰਨਿਆ ਦੇਵੀਆਂ ਦੀ ਪੂਜਾ ਜ਼ਰੂਰ ਕਰੋ। ਤੁਹਾਨੂੰ ਸ਼ਿਵ ਜੀ ਦੀ ਪੂਜਾ-ਅਰਾਧਨਾ ਕਰਨੀ ਚਾਹੀਦੀ ਹੈ। ਹਰ ਰੋਜ਼ ਸਵੇਰੇ ਉੱਠ ਕੇ ਇਸ਼ਨਾਨ ਆਦਿ ਤੋਂ ਵਿਹਲੇ ਹੋ ਕੇ ਸੂਰਜ ਦੇਵਤਾ ਨੂੰ ਸਿੰਧੂਰ ਮਿਲਾਇਆ ਹੋਇਆ ਜਲ ਦੇਣਾ ਤੁਹਾਡੇ ਲਈ ਸ਼ੁਭ ਰਹੇਗਾ।

ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਹਨਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਮੂਲਾਂਕ 2

ਜੇਕਰ ਤੁਸੀਂ ਕਿਸੇ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਪੈਦਾ ਹੋਏ ਹੋ, ਤਾਂ ਤੁਹਾਡਾ ਮੂਲਾਂਕ 2 ਹੋਵੇਗਾ। ਚੰਦਰਮਾ ਦਾ ਪ੍ਰਭਾਵ ਹੋਣ ਦੇ ਕਾਰਨ ਤੁਹਾਡੇ ਅੰਦਰ ਸਿਰਜਣਾਤਮਕ ਅਤੇ ਰਚਨਾਤਮਕ ਖਮਤਾਵਾਂ ਕਾਫੀ ਮਾਤਰਾ ਵਿੱਚ ਹੋ ਸਕਦੀਆਂ ਹਨ। ਤੁਸੀਂ ਭਾਵਨਾਵਾਂ ਨਾਲ ਭਰਪੂਰ ਵਿਅਕਤੀ ਹੋਵੋਗੇ। ਅਰਥਾਤ, ਤੁਸੀਂ ਛੋਟੀਆਂ-ਛੋਟੀਆਂ ਗੱਲਾਂ 'ਤੇ ਭਾਵੁਕ ਹੋ ਜਾਣ ਵਾਲੇ ਵਿਅਕਤੀ ਹੋ ਸਕਦੇ ਹੋ। ਹਾਲਾਂਕਿ, ਖਾਸ ਗੱਲ ਇਹ ਹੈ ਕਿ ਤੁਸੀਂ ਦੂਜਿਆਂ ਦੀਆਂ ਭਾਵਨਾਵਾਂ ਦੀ ਪੂਰੀ ਕਦਰ ਕਰਦੇ ਹੋ, ਇਸ ਲਈ ਦੂਜਿਆਂ ਤੋਂ ਵੀ ਆਪਣੀਆਂ ਭਾਵਨਾਵਾਂ ਦੀ ਕਦਰ ਦੀ ਉਮੀਦ ਰੱਖਦੇ ਹੋ। ਚੰਦਰਮਾ ਦਾ ਸੁਭਾਅ ਚੰਚਲ ਮੰਨਿਆ ਗਿਆ ਹੈ, ਇਸ ਲਈ ਕਦੇ-ਕਦੇ ਤੁਹਾਡੇ ਅੰਦਰ ਚੰਚਲਤਾ ਵੀ ਦੇਖੀ ਜਾ ਸਕਦੀ ਹੈ, ਪਰ ਚੰਦਰਮਾ ਮਮਤਾਮਈ ਗ੍ਰਹਿ ਹੁੰਦਾ ਹੈ, ਇਸ ਲਈ ਤੁਸੀਂ ਦੂਜਿਆਂ ਨਾਲ ਪ੍ਰੇਮ ਕਰਨ ਵਾਲ਼ੇ ਵਿਅਕਤੀ ਹੋ ਸਕਦੇ ਹੋ। ਉਂਜ ਤਾਂ ਤੁਸੀਂ ਆਮ ਤੌਰ ‘ਤੇ ਸ਼ਾਂਤ ਰਹਿਣਾ ਪਸੰਦ ਕਰਦੇ ਹੋ, ਪਰ ਚੰਦਰਮਾ ਦੇ ਪ੍ਰਭਾਵ ਦੇ ਕਾਰਨ ਕਦੇ-ਕਦੇ ਤੁਹਾਡਾ ਮਨ ਚੰਚਲ ਜਾਂ ਬੇਚੈਨ ਹੋ ਸਕਦਾ ਹੈ।

ਤੁਹਾਡੀ ਮਾਨਸਿਕ ਸ਼ਕਤੀ ਕਾਫੀ ਮਜ਼ਬੂਤ ਹੋਣੀ ਚਾਹੀਦੀ ਹੈ। ਤੁਸੀਂ ਜ਼ਿਆਦਾਤਰ ਕੰਮਾਂ ਨੂੰ ਯੋਜਨਾਬੱਧ ਤਰੀਕੇ ਨਾਲ ਕਰਨਾ ਪਸੰਦ ਕਰਦੇ ਹੋ। ਅੰਕ ਜੋਤਿਸ਼ 2025 ਦੇ ਅਨੁਸਾਰ, ਤੁਸੀਂ ਆਪਣੇ ਰਿਸ਼ਤਿਆਂ ਨੂੰ ਪੂਰੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਵੀ ਕਰਦੇ ਹੋ। ਦੂਜਿਆਂ ਦੀ ਮੱਦਦ ਕਰਨਾ ਤੁਹਾਨੂੰ ਚੰਗਾ ਲੱਗਦਾ ਹੈ। ਜੇਕਰ ਕਿਸੇ ਕੰਮ ਵਿੱਚ ਤੁਸੀਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੁੰਦੇ, ਤਾਂ ਤੁਸੀਂ ਉਸ ਕੰਮ ਨੂੰ ਛੱਡ ਕੇ ਨਵੇਂ ਕੰਮ ਦੀ ਸ਼ੁਰੂਆਤ ਕਰਨ ਵਿੱਚ ਲੱਗ ਜਾਂਦੇ ਹੋ। ਹਾਲਾਂਕਿ ਜੇਕਰ ਅਜਿਹਾ ਸੁਭਾਅ ਹੋਵੇ, ਤਾਂ ਤੁਹਾਨੂੰ ਸੁਧਾਰ ਕਰਨ ਦੀ ਵੀ ਲੋੜ ਪੈ ਸਕਦੀ ਹੈ, ਕਿਉਂਕਿ ਇਹ ਜ਼ਰੂਰੀ ਨਹੀਂ ਹੈ ਕਿ ਹਰ ਕੰਮ ਦੀ ਸ਼ੁਰੂਆਤ ਵਿੱਚ ਹੀ ਤੁਹਾਨੂੰ ਸਫਲਤਾ ਮਿਲੇ ਜਾਂ ਤੁਸੀਂ ਪੂਰੀ ਤਰ੍ਹਾਂ ਸੰਤੁਸ਼ਟ ਰਹੋ। ਕਈ ਵਾਰ ਸ਼ੁਰੂਆਤ ਵਿੱਚ ਪਰੇਸ਼ਾਨ ਕਰਨ ਵਾਲਾ ਕੰਮ ਵੀ ਅਗੇ ਚੱਲ ਕੇ ਕਾਫੀ ਚੰਗੇ ਨਤੀਜੇ ਦੇਣ ਲੱਗ ਜਾਂਦਾ ਹੈ। ਇਸ ਲਈ, ਤੁਹਾਨੂੰ ਆਪਣੇ ਅੰਦਰ ਦੇ ਧੀਰਜ ਨੂੰ ਹੋਰ ਵਧਾਉਣਾ ਜ਼ਰੂਰੀ ਹੋਵੇਗਾ, ਕਿਉਂਕਿ ਧੀਰਜ ਨਾਲ ਕੰਮ ਕਰਕੇ ਤੁਸੀਂ ਵੱਖ-ਵੱਖ ਮਾਮਲਿਆਂ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹੋ, ਅਰਥਾਤ ਹੁਣ ਤੁਹਾਡੀ ਸਫਲਤਾ ਦਾ ਪ੍ਰਤੀਸ਼ਤ ਜਿੰਨਾ ਹੈ, ਧੀਰਜ ਧਾਰਣ ਕਰਨ ਦੇ ਬਾਅਦ ਉਹ ਪ੍ਰਤੀਸ਼ਤ ਕਾਫੀ ਵਧ ਸਕਦਾ ਹੈ। ਤੁਹਾਨੂੰ ਚਾਹੀਦਾ ਹੈ ਕਿ ਛੋਟੀਆਂ-ਛੋਟੀਆਂ ਗੱਲਾਂ 'ਤੇ ਨਿਰਾਸ਼ ਨਾ ਹੋਵੋ। ਅਜਿਹਾ ਕਰਨ ਨਾਲ ਤੁਸੀਂ ਹੋਰ ਵੀ ਵਧੇਰੇ ਸਮਰਪਿਤ ਹੋ ਕੇ ਕੰਮ ਕਰੋਗੇ ਅਤੇ ਵੱਡੀ ਤਰੱਕੀ ਪ੍ਰਾਪਤ ਕਰ ਸਕੋਗੇ।

ਇਸ ਲੇਖ਼ ਦੇ ਅਨੁਸਾਰ, ਤੁਹਾਡੇ ਉੱਤੇ ਮੁੱਖ ਰੂਪ ਵਿੱਚ 2, 9, 1, 2 ਅਤੇ 5 ਅੰਕਾਂ ਦਾ ਖਾਸ ਪ੍ਰਭਾਵ ਰਹੇਗਾ। ਅੰਕ 9 ਤੋਂ ਇਲਾਵਾ ਜ਼ਿਆਦਾਤਰ ਅੰਕ ਤੁਹਾਡੇ ਸਹਾਇਕ ਲੱਗ ਰਹੇ ਹਨ। ਇਹ ਇਸ ਗੱਲ ਦਾ ਸੰਕੇਤ ਹੈ ਕਿ ਜੇਕਰ ਤੁਸੀਂ ਇਸ ਸਾਲ ਗੁੱਸੇ ਅਤੇ ਵਿਵਾਦ ਤੋਂ ਬਚੋਗੇ, ਤਾਂ ਤੁਹਾਡੇ ਜ਼ਿਆਦਾਤਰ ਕੰਮ ਕਾਫੀ ਚੰਗੇ ਤਰੀਕੇ ਨਾਲ ਪੂਰੇ ਹੋ ਸਕਦੇ ਹਨ। ਦੂਜੇ ਪਾਸੇ, ਗੁੱਸਾ ਅਤੇ ਵਿਵਾਦ ਕਰਨ ਦੀ ਸਥਿਤੀ ਵਿੱਚ ਉਪਲਬਧੀਆਂ ਦਾ ਗ੍ਰਾਫ ਘਟ ਸਕਦਾ ਹੈ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਭਾਈ-ਬੰਧੂਆਂ ਨਾਲ ਤੁਹਾਡੇ ਰਿਸ਼ਤੇ ਖਰਾਬ ਨਾ ਹੋਣ। ਪੜੋਸੀਆਂ ਨਾਲ ਵੀ ਤੁਹਾਡੇ ਸਬੰਧ ਚੰਗੇ ਬਣੇ ਰਹਿਣ, ਇਸ ਬਾਰੇ ਵੀ ਕੋਸ਼ਿਸ਼ ਜ਼ਰੂਰੀ ਰਹੇਗੀ। ਜ਼ਮੀਨ, ਮਕਾਨ ਅਤੇ ਵਾਹਨ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਸਾਵਧਾਨੀ ਨਾਲ ਕਾਰਵਾਈ ਕਰਨ ਦੀ ਲੋੜ ਹੋਵੇਗੀ।

ਜੇਕਰ ਤੁਸੀਂ ਇਨ੍ਹਾਂ ਖੇਤਰਾਂ ਵਿੱਚ ਸਹੀ ਕੰਟਰੋਲ ਪ੍ਰਾਪਤ ਕਰ ਲੈਂਦੇ ਹੋ, ਤਾਂ ਇਹ ਸਾਲ ਤੁਹਾਨੂੰ ਬਹੁਤ ਚੰਗੀਆਂ ਉਪਲਬਧੀਆਂ ਦੇ ਸਕਦਾ ਹੈ। ਜੇਕਰ ਤੁਹਾਡਾ ਕੰਮ ਸਾਂਝੇਦਾਰੀ ਦਾ ਹੈ, ਤਾਂ ਇਸ ਸਾਲ ਤੁਸੀਂ ਸਾਂਝੇਦਾਰੀ ਵਿੱਚ ਬਹੁਤ ਚੰਗਾ ਪ੍ਰਦਰਸ਼ਨ ਕਰ ਸਕਦੇ ਹੋ। ਤੁਹਾਡਾ ਕਾਰੋਬਾਰ ਬਹੁਤ ਚੰਗੀ ਤਰ੍ਹਾਂ ਚੱਲ ਸਕਦਾ ਹੈ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਰਚਨਾਤਮਕ ਕੰਮ ਨਾਲ ਜੁੜੇ ਹੋ, ਤਾਂ ਇਸ ਸਾਲ ਤੁਹਾਡੀ ਰਚਨਾਤਮਕਤਾ ਵਿੱਚ ਚਾਰ ਚੰਨ ਲੱਗ ਸਕਦੇ ਹਨ। ਤੁਹਾਡੀ ਰਚਨਾ ਲੋਕਾਂ ਨੂੰ ਬਹੁਤ ਪਸੰਦ ਆ ਸਕਦੀ ਹੈ। ਇਸ ਸਾਲ ਨਾ ਕੇਵਲ ਕਾਰੋਬਾਰ ਵਿੱਚ, ਸਗੋਂ ਨਿੱਜੀ ਰਿਸ਼ਤਿਆਂ ਵਿੱਚ ਵੀ ਤੁਸੀਂ ਕਾਫੀ ਚੰਗਾ ਕਰਦੇ ਹੋਏ ਦੇਖੇ ਜਾ ਸਕਦੇ ਹੋ। ਤੁਹਾਡੇ ਰਿਸ਼ਤੇਦਾਰ ਵੀ ਇਸ ਸਾਲ ਤੁਹਾਡੇ ਨਾਲ ਬਹੁਤ ਚੰਗਾ ਵਿਵਹਾਰ ਕਰਦੇ ਹੋਏ ਦੇਖੇ ਜਾ ਸਕਣਗੇ।

ਅੰਕ 1 ਦਾ ਪ੍ਰਭਾਵ ਸ਼ਾਸਨ-ਪ੍ਰਸ਼ਾਸਨ ਨਾਲ ਜੁੜੇ ਮਾਮਲਿਆਂ ਵਿੱਚ ਤੁਹਾਨੂੰ ਸਫਲਤਾ ਦਿਲਵਾਉਣ ਵਿੱਚ ਮੱਦਦ ਕਰੇਗਾ। ਕੋਰਟ/ਕਚਹਿਰੀ ਨਾਲ ਸਬੰਧਤ ਮਾਮਲਾ ਹੋਵੇ ਜਾਂ ਕੋਈ ਵੀ ਰਾਜਸੀ ਮਾਮਲਾ, ਤੁਹਾਨੂੰ ਆਮ ਤੌਰ 'ਤੇ ਇਹਨਾਂ ਵਿੱਚ ਅਨੁਕੂਲ ਨਤੀਜੇ ਹੀ ਮਿਲਣੇ ਚਾਹੀਦੇ ਹਨ। ਅੰਕ ਜੋਤਿਸ਼ 2025 ਦੇ ਅਨੁਸਾਰ, ਪਿਤਾ ਅਤੇ ਪਿਤਾ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਇਸ ਸਾਲ ਤੁਸੀਂ ਕਾਫੀ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹੋ। ਕਹਿਣ ਦਾ ਮਤਲਬ ਹੈ ਕਿ ਇਸ ਸਾਲ ਜ਼ਿਆਦਾਤਰ ਮਾਮਲਿਆਂ ਵਿੱਚ ਤੁਹਾਨੂੰ ਬਹੁਤ ਚੰਗੇ ਨਤੀਜੇ ਮਿਲਦੇ ਹੋਏ ਦਿੱਖ ਰਹੇ ਹਨ। ਕੇਵਲ ਅੰਕ 9 ਦਾ ਪ੍ਰਭਾਵ ਇਸ ਗੱਲ ਦਾ ਸੰਕੇਤ ਕਰ ਰਿਹਾ ਹੈ ਕਿ ਇਸ ਸਾਲ ਜੇਕਰ ਅਜਿਹੀਆਂ ਸਥਿਤੀਆਂ ਬਣਨ, ਜਿੱਥੇ ਤੁਹਾਡਾ ਧੀਰਜ ਟੁੱਟਣ ਲੱਗ ਜਾਵੇ ਜਾਂ ਕਿਸੇ 'ਤੇ ਬਹੁਤ ਜ਼ਿਆਦਾ ਗੁੱਸਾ ਆਵੇ, ਤਾਂ ਉਸ ਸਥਿਤੀ ਵਿੱਚ ਆਪਣੇ-ਆਪ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ। ਭਾਈ-ਬੰਧੂਆਂ ਅਤੇ ਪੜੋਸੀਆਂ ਨਾਲ ਚੰਗੇ ਸਬੰਧ ਬਣਾ ਕੇ ਚੱਲੋ, ਤਾਂ ਜੋ ਲੋੜ ਪੈਣ 'ਤੇ ਤੁਹਾਨੂੰ ਇਨ੍ਹਾਂ ਦਾ ਸਹਾਰਾ ਮਿਲ ਸਕੇ। ਅਜਿਹਾ ਕਰਨ ਦੀ ਸਥਿਤੀ ਵਿੱਚ ਨਤੀਜੇ ਸ਼ਾਨਦਾਰ ਹੋ ਸਕਦੇ ਹਨ। ਨਿੱਜੀ ਜੀਵਨ, ਆਰਥਿਕ ਮਾਮਲਿਆਂ ਆਦਿ ਵਿੱਚ ਵੀ ਤੁਸੀਂ ਚੰਗਾ ਕਰ ਸਕੋਗੇ। ਜ਼ਮੀਨ, ਮਕਾਨ ਅਤੇ ਵਾਹਨ ਨਾਲ ਸਬੰਧਤ ਮਾਮਲਿਆਂ ਵਿੱਚ ਧੀਰਜ ਨਾਲ ਕੰਮ ਕਰਨ ਦੀ ਸਥਿਤੀ ਵਿੱਚ ਵੀ ਤੁਹਾਨੂੰ ਚੰਗੇ ਨਤੀਜੇ ਮਿਲ ਸਕਦੇ ਹਨ।

ਉਪਾਅ: ਮਾਂ ਅਤੇ ਮਾਂ ਬਰਾਬਰ ਔਰਤਾਂ ਦੀ ਸੇਵਾ ਅਤੇ ਸਤਿਕਾਰ ਕਰਦੇ ਹੋਏ ਉਹਨਾਂ ਦਾ ਆਸ਼ੀਰਵਾਦ ਲਓ। ਨਿਯਮਤ ਤੌਰ 'ਤੇ ਗਣਪਤੀ ਅਥਰਵਸ਼ੀਰਸ਼ ਦਾ ਪਾਠ ਕਰੋ। ਹਰ ਦੂਜੇ ਮਹੀਨੇ ਜਾਂ ਜਦੋਂ ਵੀ ਸੰਭਵ ਹੋਵੇ, ਰੁਦ੍ਰਾਭਿਸ਼ੇਕ ਕਰਵਾਓ। ਅਸੀਂ ਉਮੀਦ ਕਰਦੇ ਹਾਂ ਕਿ ਇਹ ਉਪਾਅ ਤੁਹਾਨੂੰ ਹੋਰ ਵੀ ਵਧੀਆ ਨਤੀਜੇ ਦੇਣ ਵਿੱਚ ਮੱਦਦਗਾਰ ਬਣਨਗੇ।

ਮੂਲਾਂਕ 3

ਜੇਕਰ ਤੁਸੀਂ ਕਿਸੇ ਮਹੀਨੇ ਦੀ 3, 12, 21 ਜਾਂ 30 ਤਰੀਕ ਨੂੰ ਪੈਦਾ ਹੋਏ ਹੋ, ਤਾਂ ਤੁਹਾਡਾ ਮੂਲਾਂਕ 3 ਹੋਵੇਗਾ। ਅੰਕ 3 ਬ੍ਰਹਸਪਤੀ ਗ੍ਰਹਿ ਦਾ ਅੰਕ ਮੰਨਿਆ ਜਾਂਦਾ ਹੈ ਅਤੇ ਬ੍ਰਹਸਪਤੀ ਗ੍ਰਹਿ ਨੂੰ ਬਹੁਤ ਹੀ ਅਨੁਭਵੀ ਅਤੇ ਗਿਆਨੀ ਗ੍ਰਹਿ ਮੰਨਿਆ ਜਾਂਦਾ ਹੈ। ਅਜਿਹੇ ਵਿੱਚ, ਅੰਕ 3 ਦੇ ਪ੍ਰਭਾਵ ਦੇ ਕਾਰਨ ਤੁਸੀਂ ਵੀ ਅਨੁਭਵੀ ਅਤੇ ਗਿਆਨੀ ਵਿਅਕਤੀ ਹੋ ਸਕਦੇ ਹੋ। ਬ੍ਰਹਸਪਤੀ ਨੂੰ ਗੁਰੂ ਦੀ ਪਦਵੀ ਦਿੱਤੀ ਗਈ ਹੈ, ਇਸ ਲਈ ਤੁਸੀਂ ਨਾ ਸਿਰਫ ਸਿੱਖਣ ਵਿੱਚ ਯਕੀਨ ਰੱਖਦੇ ਹੋ, ਸਗੋਂ ਤੁਹਾਨੂੰ ਸਿਖਾਉਣਾ ਵੀ ਚੰਗਾ ਲੱਗਦਾ ਹੈ। ਵਿਸ਼ਿਆਂ ਨੂੰ ਸਮਝ ਕੇ ਦੂਜਿਆਂ ਨੂੰ ਸਮਝਾਉਣਾ ਤੁਹਾਨੂੰ ਪਸੰਦ ਹੋਵੇਗਾ।

ਹਾਲਾਂਕਿ, ਤੁਹਾਨੂੰ ਅਨੁਸ਼ਾਸਨ ਦੇ ਅੰਦਰ ਰਹਿ ਕੇ ਕੰਮ ਕਰਨਾ ਚੰਗਾ ਲੱਗਦਾ ਹੈ, ਪਰ ਅੰਕ ਜੋਤਿਸ਼ 2025 ਦੇ ਅਨੁਸਾਰ, ਜੇਕਰ ਕੋਈ ਅਯੋਗ ਵਿਅਕਤੀ ਕਿਸੇ ਕਾਰਨ ਤੋਂ ਤੁਹਾਡੇ ਨਾਲ ਉੱਚੇ ਅਹੁਦੇ 'ਤੇ ਬੈਠ ਕੇ ਤੁਹਾਨੂੰ ਗਿਆਨ ਦੇਵੇ, ਤਾਂ ਇਹ ਗੱਲ ਤੁਹਾਨੂੰ ਪਸੰਦ ਨਹੀਂ ਆਵੇਗੀ। ਅਰਥਾਤ, ਯੋਗ ਵਿਅਕਤੀ ਦਾ ਮਾਰਗਦਰਸ਼ਨ ਤੁਹਾਨੂੰ ਚੰਗਾ ਲੱਗਦਾ ਹੈ, ਪਰ ਅਯੋਗ ਵਿਅਕਤੀ ਦੀ ਦਖ਼ਲਅੰਦਾਜ਼ੀ ਤੁਹਾਨੂੰ ਪਸੰਦ ਨਹੀਂ ਆਵੇਗੀ। ਆਮ ਤੌਰ 'ਤੇ, ਤੁਸੀਂ ਹਰ ਸਥਿਤੀ ਵਿੱਚ ਆਪਣੀ ਯੋਗਤਾ ਅਤੇ ਅਨੁਭਵ ਦੇ ਕਾਰਨ ਕੰਮ ਕਰ ਸਕਦੇ ਹੋ ਅਤੇ ਖੁਸ਼ ਰਹਿ ਸਕਦੇ ਹੋ।

ਹਾਲਾਂਕਿ ਤੁਹਾਨੂੰ ਹਾਸਾ-ਮਜ਼ਾਕ ਪਸੰਦ ਹੈ, ਪਰ ਜੇਕਰ ਹਾਸੇ-ਮਜ਼ਾਕ ਵਿੱਚ ਕੋਈ ਮਰਿਯਾਦਾ ਤੋਂ ਬਾਹਰ ਦੀ ਗੱਲ ਹੋ ਜਾਵੇ, ਤਾਂ ਇਹ ਤੁਹਾਨੂੰ ਚੰਗਾ ਨਹੀਂ ਲੱਗਦਾ। ਅਰਥਾਤ, ਤੁਹਾਨੂੰ ਮਰਿਯਾਦਾ ਵਿੱਚ ਰਹਿ ਕੇ ਕੀਤਾ ਗਿਆ ਹਾਸਾ-ਮਜ਼ਾਕ ਪਸੰਦ ਹੈ। ਆਮ ਤੌਰ 'ਤੇ, ਤੁਸੀਂ ਸੁਭਾਅ ਤੋਂ ਧਾਰਮਿਕ ਵਿਅਕਤੀ ਹੋ ਸਕਦੇ ਹੋ। ਦਾਨ, ਪੁਨ੍ਹ੍ਹ, ਧਾਰਮਿਕ ਯਾਤਰਾਵਾਂ ਅਤੇ ਧਾਰਮਿਕ ਗਤੀਵਿਧੀਆਂ ਨਾਲ ਜੁੜਨਾ ਤੁਹਾਨੂੰ ਚੰਗਾ ਲੱਗ ਸਕਦਾ ਹੈ। ਤੁਸੀਂ ਸੀਨੀਅਰਾਂ, ਬਜ਼ੁਰਗਾਂ, ਗੁਰੂਆਂ ਅਤੇ ਧਾਰਮਿਕ ਵਿਅਕਤੀਆਂ ਨਾਲ ਜੁੜ ਕੇ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਨਿਰਦੇਸ਼ ਵਿੱਚ ਕੰਮ ਕਰ ਸਕਦੇ ਹੋ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਚੰਗੀ ਤਰੱਕੀ ਵੀ ਮਿਲ ਸਕਦੀ ਹੈ।

ਨਵੇਂ ਸਾਲ ਵਿੱਚ ਤੁਹਾਡੇ ਉੱਤੇ ਮੁੱਖ ਰੂਪ ਵਿੱਚ 3, 9, 1, 2 ਅਤੇ 5 ਅੰਕਾਂ ਦਾ ਖਾਸ ਪ੍ਰਭਾਵ ਰਹੇਗਾ। ਅੰਕ 5 ਤੋਂ ਇਲਾਵਾ, ਇਸ ਸਾਲ ਬਹੁਤ ਸਾਰੇ ਅੰਕ ਤੁਹਾਡੇ ਹੱਕ ਵਿੱਚ ਹਨ। ਓਧਰ, ਅੰਕ 1 ਤੁਹਾਡੇ ਲਈ ਔਸਤ ਨਤੀਜੇ ਦੇ ਸਕਦਾ ਹੈ। ਇਹੀ ਕਾਰਨ ਹੈ ਕਿ ਇਸ ਸਾਲ ਤੁਹਾਨੂੰ ਚਾਪਲੂਸੀ ਕਰਨ ਵਾਲੇ ਲੋਕਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਸੀਂ ਆਪ ਹੀ ਅਨੁਭਵੀ ਅਤੇ ਗਿਆਨੀ ਵਿਅਕਤੀ ਹੋ, ਅਜਿਹੀ ਸਥਿਤੀ ਵਿੱਚ, ਜਦੋਂ ਤੱਕ ਕਿਸੇ ਗੱਲ ਦਾ ਸਬੂਤ ਨਾ ਮਿਲ ਜਾਵੇ, ਕਿਸੇ ਹੋਰ ਦੇ ਕਹਿਣ ‘ਤੇ ਉਸ ਗੱਲ ਜਾਂ ਉਸ ਮੁੱਦੇ ਨੂੰ ਲੈ ਕੇ ਕੋਈ ਜੋਖਮ ਲੈਣਾ ਠੀਕ ਨਹੀਂ ਰਹੇਗਾ। ਹਾਲਾਂਕਿ, ਸਮਾਜਿਕ ਕ੍ਰਿਆਕਲਾਪਾਂ ਲਈ ਨਵਾਂ ਸਾਲ ਤੁਹਾਨੂੰ ਕਾਫੀ ਚੰਗੇ ਨਤੀਜੇ ਦੇ ਸਕਦਾ ਹੈ।

ਅੰਕ ਜੋਤਿਸ਼ 2025 ਦੇ ਅਨੁਸਾਰ, ਤੁਸੀਂ ਸਮਾਜਿਕ ਮੁੱਦਿਆਂ ਨੂੰ ਚੁੱਕਣ ਦਾ ਕੰਮ ਕਰ ਸਕਦੇ ਹੋ। ਦੇਸ਼, ਸਮਾਜ ਅਤੇ ਆਪਣੇ ਚਾਹਵਾਨ ਲੋਕਾਂ ਦੀ ਭਲਾਈ ਲਈ ਇਸ ਸਾਲ ਤੁਸੀਂ ਕੁਝ ਕਦਮ ਚੁੱਕ ਸਕਦੇ ਹੋ ਜਾਂ ਉਨ੍ਹਾਂ ਦੀ ਮੱਦਦ ਕਰਨ ਲਈ ਅੱਗੇ ਆ ਸਕਦੇ ਹੋ। ਇਸ ਸਾਲ ਤੁਸੀਂ ਕੁਝ ਨਵੇਂ ਪ੍ਰਯੋਗ ਵੀ ਕਰ ਸਕਦੇ ਹੋ। ਖਾਸ ਤੌਰ 'ਤੇ ਕੁਝ ਰਚਨਾਤਮਕ ਕੰਮ ਕਰਨ ਦੀ ਇੱਛਾ ਇਸ ਸਾਲ ਤੁਹਾਡੇ ਅੰਦਰ ਹੋ ਸਕਦੀ ਹੈ। ਅਜਿਹੇ ਪ੍ਰਯੋਗਾਂ ਵਿੱਚ ਤੁਹਾਨੂੰ ਸਫਲਤਾ ਮਿਲਣ ਦੀ ਚੰਗੀ ਸੰਭਾਵਨਾ ਹੈ। ਤੁਸੀਂ ਮਿੱਤਰਾਂ ਲਈ ਵੀ ਇਸ ਸਾਲ ਕੁਝ ਖਾਸ ਕਰਨ ਦੀ ਇੱਛਾ ਰੱਖੋਗੇ। ਮਿੱਤਰ ਵੀ ਤੁਹਾਡੇ ਸਹਿਯੋਗ ਲਈ ਤਿਆਰ ਰਹਿਣਗੇ।

ਅਰਥਾਤ, ਜਦੋਂ ਵੀ ਜ਼ਰੂਰਤ ਹੋਵੇਗੀ, ਤੁਸੀਂ ਇੱਕ-ਦੂਜੇ ਦੇ ਕੰਮ ਆਓਗੇ, ਇਹ ਇੱਕ ਅਨੁਕੂਲ ਗੱਲ ਹੈ। ਵਰਤਮਾਨ ਸਮੇਂ ਵਿੱਚ ਜਦੋਂ ਲੋਕ ਇੱਕ-ਦੂਜੇ ਲਈ ਸਮਾਂ ਨਹੀਂ ਕੱਢ ਸਕਦੇ, ਇਸ ਸਾਲ ਤੁਸੀਂ ਆਪਣੇ ਮਿੱਤਰਾਂ ਲਈ ਸਮਾਂ ਕੱਢੋਗੇ। ਤੁਹਾਡੇ ਮਿੱਤਰ ਵੀ ਤੁਹਾਡੇ ਲਈ ਸਮਾਂ ਕੱਢਣਗੇ, ਇਸ ਨਾਲ ਤੁਹਾਨੂੰ ਬਹੁਤ ਸੁਖਦ ਅਨੁਭਵ ਹੋ ਸਕਦਾ ਹੈ। ਅੰਕ 9 ਦਾ ਸਹਾਰਾ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਪ੍ਰਬੰਧਨ ਨੂੰ ਨਵੀਂ ਊਰਜਾ ਮਿਲ ਸਕਦੀ ਹੈ, ਅਰਥਾਤ ਕੁਝ ਹੋਰ ਲੋਕ ਤੁਹਾਡੇ ਸਹਿਯੋਗ ਵਿੱਚ ਆ ਸਕਦੇ ਹਨ ਅਤੇ ਤੁਹਾਡਾ ਅਨੁਭਵ ਨਵੀਂ ਦਿਸ਼ਾ ਵਿੱਚ ਜਾ ਕੇ ਕੁਝ ਖਾਸ ਕਰ ਸਕਦਾ ਹੈ, ਅਨੁਕੂਲ ਕਰ ਸਕਦਾ ਹੈ। ਭਾਈ-ਬੰਧੂ ਅਤੇ ਮਿੱਤਰ ਤੁਹਾਡੇ ਸਹਿਯੋਗ ਲਈ ਤਿਆਰ ਰਹਿ ਸਕਦੇ ਹਨ।

ਅੰਕ 1 ਦਾ ਪ੍ਰਭਾਵ ਨਾ ਤਾਂ ਤੁਹਾਡੇ ਵਿਰੋਧ ਵਿੱਚ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਸਹਿਯੋਗ ਵਿੱਚ, ਇਸ ਸਥਿਤੀ ਵਿੱਚ ਤੁਹਾਨੂੰ ਸ਼ਾਸਨ-ਪ੍ਰਸ਼ਾਸਨ ਅਤੇ ਕੋਰਟ-ਕਚਹਿਰੀ ਆਦਿ ਨਾਲ ਜੁੜੇ ਮਾਮਲਿਆਂ ਵਿੱਚ ਆਪਣੀਆਂ ਕੋਸ਼ਿਸ਼ਾਂ ਦੇ ਅਨੁਸਾਰ ਨਤੀਜੇ ਮਿਲਦੇ ਰਹਿਣਗੇ। ਅੰਕ 2 ਦਾ ਪ੍ਰਭਾਵ ਰਿਸ਼ਤੇਦਾਰਾਂ ਨਾਲ ਤੁਹਾਡੇ ਸਬੰਧਾਂ ਨੂੰ ਆਮ ਤੌਰ 'ਤੇ ਅਨੁਕੂਲ ਰੱਖੇਗਾ। ਜੇਕਰ ਕਿਸੇ ਰਿਸ਼ਤੇਦਾਰ ਵੱਲੋਂ ਕੋਈ ਵਿਸ਼ੇਸ਼ ਸਹਾਇਤਾ ਨਹੀਂ ਮਿਲਦੀ, ਤਾਂ ਕੋਈ ਵਿਰੋਧ ਵੀ ਨਹੀਂ ਹੋਵੇਗਾ, ਯਾਨੀ ਕਿ ਇੱਕ-ਦੂਜੇ ਦੀਆਂ ਕੋਸ਼ਿਸ਼ਾਂ ਅਤੇ ਕਰਮਾਂ ਦੇ ਅਨੁਸਾਰ ਸਬੰਧਾਂ ਦਾ ਆਨੰਦ ਲਿਆ ਜਾ ਸਕੇਗਾ। ਪ੍ਰੇਮ ਜੀਵਨ ਅਤੇ ਦੰਪਤੀ ਜੀਵਨ ਵਿੱਚ ਵੀ ਆਮ ਤੌਰ 'ਤੇ ਅਨੁਕੂਲਤਾ ਦੇ ਯੋਗ ਦਿੱਖ ਰਹੇ ਹਨ। ਆਰਥਿਕ ਮਾਮਲਿਆਂ ਵਿੱਚ ਇਸ ਸਾਲ ਤੁਸੀਂ ਕਾਫੀ ਚੰਗਾ ਕਰ ਸਕਦੇ ਹੋ। ਅਰਥਾਤ, ਆਮ ਤੌਰ 'ਤੇ ਆਓਣ ਵਾਲ਼ਾ ਸਾਲ ਤੁਹਾਡੇ ਲਈ ਕਾਫੀ ਚੰਗੇ ਨਤੀਜੇ ਦੇ ਸਕਦਾ ਹੈ। ਸਿਰਫ ਕਿਸੇ ਦੀ ਸੁਣੀ ਹੋਈ ਗੱਲ 'ਤੇ ਬਹੁਤ ਧਿਆਨ ਦੇਣ ਦੀ ਜ਼ਰੂਰਤ ਨਹੀਂ ਹੈ। ਨਾਲ ਹੀ ਨਾਲ, ਕਾਗਜ਼ੀ ਕੰਮਾਂ ਨੂੰ ਸਾਵਧਾਨੀ ਨਾਲ ਕਰਨ ਦੀ ਵੀ ਜ਼ਰੂਰਤ ਰਹੇਗੀ। ਇਨ੍ਹਾਂ ਸਾਵਧਾਨੀਆਂ ਨੂੰ ਅਪਣਾਉਣ ਦੇ ਬਾਅਦ, ਇਸ ਸਾਲ ਤੁਸੀਂ ਕਾਫੀ ਚੰਗੇ ਨਤੀਜੇ ਪ੍ਰਾਪਤ ਕਰ ਸਕੋਗੇ। ਸਮੇਂ-ਸਮੇਂ 'ਤੇ ਸੀਨੀਅਰਾਂ ਦੁਆਰਾ ਮਿਲਿਆ ਮਾਰਗਦਰਸ਼ਨ ਸੋਨੇ ਵਿੱਚ ਸੁਹਾਗੇ ਦੀ ਤਰ੍ਹਾਂ ਕੰਮ ਕਰੇਗਾ।

ਉਪਾਅ: ਹਰ ਰੋਜ਼ ਮੱਥੇ 'ਤੇ ਕੇਸਰ ਦਾ ਟਿੱਕਾ ਲਗਾਓ। ਸੂਰਜ ਦੇਵਤਾ ਨੂੰ ਹਰ ਰੋਜ਼ ਹਲਦੀ ਮਿਲਾਇਆ ਹੋਇਆ ਜਲ ਚੜ੍ਹਾਓ। ਨਿਯਮ ਨਾਲ਼ ਹਨੂੰਮਾਨ ਚਾਲੀਸਾ ਦਾ ਪਾਠ ਕਰੋ।

ਮੂਲਾਂਕ 4

ਜੇਕਰ ਤੁਹਾਡਾ ਜਨਮ ਕਿਸੇ ਮਹੀਨੇ ਦੀ 4, 13, 22 ਜਾਂ 31 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ 4 ਹੋਵੇਗਾ। ਅੰਕ 4 ਨੂੰ ਰਾਹੂ ਗ੍ਰਹਿ ਦਾ ਅੰਕ ਮੰਨਿਆ ਗਿਆ ਹੈ ਅਤੇ ਰਾਹੂ ਨੂੰ ਉਲਝਣ ਜਾਂ ਭਟਕਣ ਪੈਦਾ ਕਰਨ ਵਾਲਾ ਕਿਹਾ ਜਾਂਦਾ ਹੈ। ਇਸ ਕਰਕੇ, ਅੰਕ ਜੋਤਿਸ਼ 2025 ਦੇ ਅਨੁਸਾਰ, ਰਾਹੂ ਦੇ ਪ੍ਰਭਾਵ ਦੇ ਕਾਰਨ ਤੁਹਾਡੇ ਜੀਵਨ ਵਿੱਚ ਵੀ ਉਲਝਣ ਜਾਂ ਭਟਕਣ ਤੁਲਨਾਤਮਕ ਤੌਰ 'ਤੇ ਵੱਧ ਹੋ ਸਕਦੇ ਹਨ। ਹਾਲਾਂਕਿ, ਅੰਕ 4 ਨੂੰ ਛੇਤੀ ਨਾਲ ਅੱਗੇ ਵਧਾਉਣ ਵਾਲਾ ਅੰਕ ਮੰਨਿਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਇਹ ਤੇਜ਼ੀ ਨਾਲ ਤਰੱਕੀ ਦੇਣ ਵਾਲਾ ਅੰਕ ਹੈ। ਇਸ ਕਾਰਨ, ਤੁਹਾਡੇ ਜੀਵਨ ਵਿੱਚ ਅਚਾਨਕ ਕਈ ਉਪਲਬਧੀਆਂ ਪ੍ਰਾਪਤ ਕਰਨ ਦੇ ਮੌਕੇ ਮਿਲ ਸਕਦੇ ਹਨ।

ਤੁਹਾਡੇ ਅੰਦਰ ਕੁਝ ਵੱਡਾ ਅਤੇ ਕ੍ਰਾਂਤੀਕਾਰੀ ਕਰਨ ਦੀ ਲਗਨ ਹੋ ਸਕਦੀ ਹੈ, ਪਰ ਇਨ੍ਹਾਂ ਵਿਚਾਰਾਂ ਜਾਂ ਯੋਜਨਾਵਾਂ ਵਿੱਚ ਸਫਲਤਾ ਤਾਂ ਹੀ ਮਿਲੇਗੀ, ਜੇਕਰ ਕੋਈ ਕੁਸ਼ਲ ਮਾਰਗਦਰਸ਼ਕ ਇਮਾਨਦਾਰੀ ਨਾਲ ਤੁਹਾਡੀ ਮੱਦਦ ਕਰੇ। ਅੰਕ 4 ਅਕਸਰ ਗਲਤ ਸੰਗਤ ਵਿੱਚ ਲੈ ਜਾਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਕਾਰਨ ਵਿਅਕਤੀ ਗਲਤ ਕੰਮਾਂ ਨਾਲ ਜੁੜ ਸਕਦਾ ਹੈ। ਇਸ ਸਥਿਤੀ ਵਿੱਚ, ਤੁਹਾਨੂੰ ਆਪਣੀ ਸੰਗਤ ਵੱਲ ਖਾਸ ਧਿਆਨ ਦੇਣ ਦੀ ਲੋੜ ਹੋਵੇਗੀ। ਜੇਕਰ ਤੁਸੀਂ ਚੰਗੇ ਲੋਕਾਂ ਨਾਲ ਰਹੋਗੇ ਅਤੇ ਚੰਗੇ ਵਿਚਾਰਾਂ ਨਾਲ ਅੱਗੇ ਵਧੋਗੇ, ਤਾਂ ਬੇਸ਼ੱਕ ਤੁਸੀਂ ਬਹੁਤ ਚੰਗਾ ਕਰ ਸਕੋਗੇ। ਹਾਲਾਂਕਿ, ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਪੂਰਾ ਧਿਆਨ ਰੱਖਦੇ ਹੋ ਅਤੇ ਉਨ੍ਹਾਂ ਨੂੰ ਖੁਸ਼ ਰੱਖਣਾ ਚਾਹੁੰਦੇ ਹੋ, ਪਰ ਜੇਕਰ ਕਿਸੇ ਕਾਰਨ ਕਿਸੇ ਮੈਂਬਰ ਨੇ ਤੁਹਾਡੇ ਨਾਲ ਕੁਝ ਅਣਉਚਿਤ ਕੀਤਾ, ਤਾਂ ਤੁਹਾਨੂੰ ਅਜਿਹੀ ਸਥਿਤੀ ਵਿੱਚ ਸਖਤ ਕਦਮ ਵੀ ਚੁੱਕਣੇ ਪੈ ਸਕਦੇ ਹਨ।

ਯਾਨੀ ਕਿ ਉਸ ਵਿਅਕਤੀ ਦੇ ਨਾਲ ਪੂਰੀ ਤਰ੍ਹਾਂ ਆਤਮਿਕਤਾ ਖਤਮ ਕਰਨ ਦੀ ਕੋਸ਼ਿਸ਼ ਵੀ ਕਰ ਸਕਦੇ ਹੋ। ਹੋ ਸਕਦਾ ਹੈ ਕਿ ਤੁਹਾਡੇ ਸੱਚੇ ਅਤੇ ਚੰਗੇ ਦੋਸਤਾਂ ਦੀ ਸੰਖਿਆ ਘੱਟ ਹੋਵੇ, ਜਾਂ ਤੁਹਾਨੂੰ ਦੋਸਤ ਬਣਾਉਣਾ ਜ਼ਿਆਦਾ ਪਸੰਦ ਨਾ ਹੋਵੇ, ਇਸ ਦਾ ਮਤਲਬ ਹੈ ਕਿ ਅੰਕ 4 ਦੇ ਅੰਦਰ ਕੁਝ ਵਿਸ਼ੇਸ਼ ਗੁਣ ਹਨ, ਜੋ ਤੁਹਾਨੂੰ ਹੋਰਾਂ ਤੋਂ ਅਲੱਗ ਕਰਦੇ ਹਨ। ਇਹ ਵੀ ਹੋ ਸਕਦਾ ਹੈ ਕਿ ਤੁਸੀਂ ਰਵਾਇਤੀ ਰਸਤੇ ‘ਤੇ ਚੱਲ ਕੇ ਵੱਡੀ ਸਫਲਤਾ ਪ੍ਰਾਪਤ ਨਾ ਕਰ ਸਕੋ ਜਾਂ ਤੁਹਾਨੂੰ ਰਵਾਇਤੀ ਰਸਤੇ ‘ਤੇ ਚੱਲਣਾ ਪਸੰਦ ਨਾ ਹੋਵੇ, ਬਲਕਿ ਕੁਝ ਕ੍ਰਾਂਤੀਕਾਰੀ ਅਤੇ ਵੱਖਰਾ ਕਰਨ ਦੀ ਇੱਛਾ ਹੋਵੇ, ਪਰ ਅਜਿਹਾ ਕਰਨ ਲਈ ਤੁਹਾਨੂੰ ਇੱਕ ਚੰਗੇ ਮਾਰਗਦਰਸ਼ਕ ਦੀ ਲੋੜ ਹੋਵੇਗੀ। ਮਨਮਰਜ਼ੀ ਕਰਨ ਦੀ ਬਜਾਏ ਕਿਸੇ ਅਨੁਭਵੀ ਵਿਅਕਤੀ ਦੀ ਗੱਲ ਮੰਨ ਕੇ ਅੱਗੇ ਵਧੋਗੇ, ਤਾਂ ਤੁਹਾਡੀ ਕਾਰਜਸ਼ੈਲੀ ਅਤੇ ਤੁਹਾਡੇ ਇਹ ਕ੍ਰਾਂਤੀਕਾਰੀ ਵਿਚਾਰ ਤੁਹਾਨੂੰ ਅੱਗੇ ਲੈ ਕੇ ਜਾਣ ਦਾ ਕੰਮ ਕਰਨਗੇ।

ਨਵੇਂ ਸਾਲ ਵਿੱਚ ਤੁਹਾਡੇ ਉੱਤੇ ਮੁੱਖ ਰੂਪ ਵਿੱਚ 4, 9, 1, 3 ਅਤੇ 5 ਅੰਕਾਂ ਦਾ ਖਾਸ ਪ੍ਰਭਾਵ ਰਹੇਗਾ। ਹਾਲਾਂਕਿ ਇਸ ਸਾਲ ਸਭ ਤੋਂ ਵੱਧ ਪ੍ਰਭਾਵ ਪਾਉਣ ਵਾਲਾ ਅੰਕ 4 ਤੁਹਾਡੇ ਹੱਕ ਵਿੱਚ ਹੈ, ਪਰ ਬਾਕੀ ਦੇ ਅੰਕ ਤੁਹਾਡੇ ਲਈ ਔਸਤ ਲੱਗ ਰਹੇ ਹਨ। ਇਹਨਾਂ ਵਿੱਚੋਂ ਅੰਕ 1 ਕੁਝ ਮਾਮਲਿਆਂ ਵਿੱਚ ਤੁਹਾਡਾ ਵਿਰੋਧ ਵੀ ਕਰ ਸਕਦਾ ਹੈ। ਇਸ ਲਈ, ਇਸ ਸਾਲ ਤੁਹਾਨੂੰ ਔਸਤ ਜਾਂ ਔਸਤ ਤੋਂ ਕੁਝ ਹੱਦ ਤੱਕ ਬਿਹਤਰ ਨਤੀਜੇ ਮਿਲ ਸਕਦੇ ਹਨ। ਤੁਹਾਡੀਆਂ ਯੋਜਨਾਵਾਂ ਇਸ ਸਾਲ ਕੁਝ ਵੱਡਾ ਕਰਨ ਦੀਆਂ ਹੋ ਸਕਦੀਆਂ ਹਨ, ਪਰ ਸਿਰਫ ਯੋਜਨਾਵਾਂ ਨਾਲ ਗੱਲ ਨਹੀਂ ਬਣਦੀ, ਬਲਕਿ ਉਹਨਾਂ ਯੋਜਨਾਵਾਂ 'ਤੇ ਕੰਮ ਕਰਨ ਦੀ ਵੀ ਲੋੜ ਹੁੰਦੀ ਹੈ। ਨਾਲ ਹੀ, ਤੁਹਾਨੂੰ ਕਿਸੇ ਯੋਗ ਵਿਅਕਤੀ ਦੇ ਮਾਰਗਦਰਸ਼ਨ ਵਿੱਚ ਕੰਮ ਕਰਨ ਦੀ ਲੋੜ ਹੋਵੇਗੀ।

ਹਾਲਾਂਕਿ ਇਸ ਸਾਲ ਤੁਹਾਡੇ ਅੰਦਰ ਫੁਰਤੀ ਅਤੇ ਜੋਸ਼ ਕਾਫੀ ਮਾਤਰਾ ਵਿੱਚ ਰਹਿਣਗੇ, ਪਰ ਇਨ੍ਹਾਂ ਭਾਵਨਾਵਾਂ 'ਤੇ ਕੰਟਰੋਲ ਰੱਖਣ ਦੀ ਵੀ ਲੋੜ ਰਹੇਗੀ, ਕਿਉਂਕਿ ਲੋੜ ਤੋਂ ਵੱਧ ਜੋਸ਼ ਕਈ ਵਾਰ ਉਦੇਸ਼ ਤੋਂ ਅੱਗੇ ਲੈ ਜਾਂਦਾ ਹੈ। ਨਤੀਜੇ ਵੱਜੋਂ, ਤੁਸੀਂ ਆਪਣੇ ਟੀਚੇ 'ਤੇ ਸਹੀ ਤਰੀਕੇ ਨਾਲ ਧਿਆਨ ਕੇਂਦ੍ਰਿਤ ਨਹੀਂ ਕਰ ਸਕਦੇ ਅਤੇ ਚੰਗੇ ਨਤੀਜੇ ਪ੍ਰਾਪਤ ਨਹੀਂ ਕਰ ਸਕਦੇ। ਇਸ ਲਈ, ਅੰਕ ਜੋਤਿਸ਼ 2025 ਦੇ ਅਨੁਸਾਰ, ਇਸ ਸਾਲ ਤੁਹਾਨੂੰ ਬਹੁਤ ਮਿਹਨਤ ਕਰਨੀ ਪਵੇਗੀ, ਨਾਲ ਹੀ ਨਾਲ ਅਨੁਸ਼ਾਸਿਤ ਰਹਿਣਾ ਵੀ ਜ਼ਰੂਰੀ ਹੈ। ਜਿੰਨੀ ਮਿਹਨਤ ਦੀ ਲੋੜ ਹੈ, ਓਨੀ ਹੀ ਮਿਹਨਤ ਕਰੋ; ਇਸ ਤੋਂ ਘੱਟ ਜਾਂ ਵੱਧ ਮਿਹਨਤ ਨਤੀਜਿਆਂ ਨੂੰ ਬਦਲ ਸਕਦੀ ਹੈ। ਇਸ ਸਾਲ ਸਮਾਜਿਕ ਛਵੀ 'ਤੇ ਵੀ ਕੰਮ ਕਰਨ ਦੀ ਲੋੜ ਰਹੇਗੀ। ਕੋਈ ਵੀ ਕੰਮ ਨਾ ਕਰੋ, ਜਿਸ ਨਾਲ ਤੁਹਾਡੀ ਛਵੀ ਖਰਾਬ ਹੋਵੇ। ਇਸ ਸਾਲ ਮਹੱਤਵਪੂਰਣ ਕੰਮਾਂ ਵਿੱਚ ਬਹੁਤ ਸਾਵਧਾਨ ਰਹਿਣ ਦੀ ਲੋੜ ਰਹੇਗੀ। ਮਹੱਤਵਪੂਰਣ ਕੰਮਾਂ ਨੂੰ ਕਿਸੇ ਹੋਰ ਦੇ ਭਰੋਸੇ ਛੱਡਣ ਦੀ ਬਜਾਏ ਆਪਣੇ-ਆਪ ਕਰਨਾ ਹੀ ਸਮਝਦਾਰੀ ਦਾ ਕੰਮ ਹੋਵੇਗਾ।

ਹਾਲਾਂਕਿ ਤੁਹਾਡੇ ਨਾਲ ਵੀ ਕੁਝ ਚੰਗੇ ਅਤੇ ਵਫ਼ਾਦਾਰ ਵਿਅਕਤੀ ਹੋ ਸਕਦੇ ਹਨ, ਜੋ ਪੂਰੀ ਵਫ਼ਾਦਾਰੀ ਨਾਲ ਕੰਮ ਕਰਨਗੇ, ਪਰ ਤੁਹਾਡੇ ਲਈ ਇਸ ਸਾਲ ਦੇ ਅੰਕ ਇਹ ਸੁਨੇਹਾ ਦੇ ਰਹੇ ਹਨ ਕਿ ਮਹੱਤਵਪੂਰਣ ਕੰਮਾਂ ਵਿੱਚ ਆਪਣੇ-ਆਪ ਨੂੰ ਜੋੜਨਾ ਬਹੁਤ ਜ਼ਰੂਰੀ ਹੋਵੇਗਾ। ਅੰਕ 1 ਦਾ ਪ੍ਰਭਾਵ ਇਹ ਦੱਸਦਾ ਹੈ ਕਿ ਸ਼ਾਸਨ-ਪ੍ਰਸ਼ਾਸਨ ਨਾਲ ਸਬੰਧਤ ਮਾਮਲਿਆਂ ਵਿੱਚ ਇਸ ਸਾਲ ਕੁਝ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਥਿਤੀ ਵਿੱਚ ਕਿਸੇ ਵੀ ਸਰਕਾਰੀ ਕਰਮਚਾਰੀ ਨਾਲ ਜਾਣ-ਬੁੱਝ ਕੇ ਕੋਈ ਵਿਵਾਦ ਨਹੀਂ ਕਰਨਾ ਚਾਹੀਦਾ, ਸਗੋਂ ਉਨ੍ਹਾਂ ਨਾਲ ਸਬੰਧਾਂ ਨੂੰ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਅਜਿਹਾ ਲੱਗੇ ਕਿ ਤੁਸੀਂ ਇਸ ਸਾਲ ਸ਼ਾਸਨ-ਪ੍ਰਸ਼ਾਸਨ ਨਾਲ ਸਬੰਧਤ ਕੰਮਾਂ ਨੂੰ ਸਹੀ ਤਰੀਕੇ ਨਾਲ ਨਹੀਂ ਕਰ ਰਹੇ ਹੋ, ਤਾਂ ਇਸ ਮਾਮਲੇ ਵਿੱਚ ਕਿਸੇ ਭਰੋਸੇਮੰਦ ਵਿਅਕਤੀ ਦੀ ਮੱਦਦ ਲੈ ਸਕਦੇ ਹੋ। ਵੱਡੇ ਬਜ਼ੁਰਗਾਂ ਨਾਲ ਸਬੰਧ ਖਰਾਬ ਨਾ ਹੋਣ ਦੇ ਲਈ ਵੀ ਕੋਸ਼ਿਸ਼ ਜ਼ਰੂਰੀ ਰਹੇਗੀ। ਹੋ ਸਕਦਾ ਹੈ ਕਿ ਤੁਹਾਡੇ ਦਿਮਾਗ ਵਿੱਚ ਕੁਝ ਬਹੁਤ ਹੀ ਸ਼ਾਨਦਾਰ ਵਿਚਾਰ ਆਉਣ, ਪਰ ਕਿਸੇ ਅਨੁਭਵੀ ਅਤੇ ਸੀਨੀਅਰ ਦੇ ਸੁਝਾਅ ਨੂੰ ਨਜ਼ਰਅੰਦਾਜ਼ ਕਰਨਾ ਠੀਕ ਨਹੀਂ ਰਹੇਗਾ।

ਜੇਕਰ ਤੁਸੀਂ ਇਹ ਸਾਵਧਾਨੀਆਂ ਅਪਣਾਉਂਦੇ ਹੋ, ਤਾਂ ਇਸ ਸਾਲ ਕਾਰਜ ਖੇਤਰ ਨਾਲ ਸਬੰਧਤ ਮਾਮਲਿਆਂ ਵਿੱਚ ਚੰਗੇ ਨਤੀਜੇ ਪ੍ਰਾਪਤ ਕਰ ਸਕੋਗੇ। ਪ੍ਰੇਮ ਸਬੰਧ ਵਿੱਚ ਪਾਰਦਰਸ਼ਤਾ ਜ਼ਰੂਰੀ ਹੋਵੇਗੀ। ਦੰਪਤੀ ਜੀਵਨ ਵਿੱਚ ਵੀ ਇੱਕ-ਦੂਜੇ 'ਤੇ ਵਿਸ਼ਵਾਸ ਬਣਾ ਕੇ ਰੱਖਣਾ ਜ਼ਰੂਰੀ ਹੋਵੇਗਾ। ਜ਼ਮੀਨ, ਮਕਾਨ, ਵਾਹਨ ਆਦਿ ਨਾਲ ਸਬੰਧਤ ਮਾਮਲਿਆਂ ਵਿੱਚ ਚੰਗੀ ਤਰ੍ਹਾਂ ਪੜਤਾਲ ਕਰਨ ਤੋਂ ਬਾਅਦ ਹੀ ਮਾਮਲੇ ਨੂੰ ਅੱਗੇ ਵਧਾਉਣਾ ਸਮਝਦਾਰੀ ਦਾ ਕੰਮ ਹੋਵੇਗਾ। ਅੰਕ ਜੋਤਿਸ਼ 2025 ਦੇ ਅਨੁਸਾਰ, ਆਰਥਿਕ ਮਾਮਲਿਆਂ ਵਿੱਚ ਇਹ ਸਾਲ ਔਸਤ ਨਤੀਜੇ ਦੇਣ ਵਾਲਾ ਦਿੱਖ ਰਿਹਾ ਹੈ। ਇਸ ਸਥਿਤੀ ਵਿੱਚ ਆਰਥਿਕ ਪ੍ਰਬੰਧਨ 'ਤੇ ਹੋਰ ਕੰਮ ਕਰਨ ਦੀ ਲੋੜ ਹੋਵੇਗੀ।

ਉਪਾਅ: ਉਪਾਅ ਦੇ ਰੂਪ ਵਿੱਚ ਮੱਥੇ 'ਤੇ ਹਰ ਰੋਜ਼ ਕੇਸਰ ਦਾ ਟਿੱਕਾ ਲਗਾਓ। ਹਰ ਮੰਗਲਵਾਰ ਨੂੰ ਹਨੂੰਮਾਨ ਜੀ ਦੇ ਮੰਦਰ ਵਿੱਚ ਲਾਲ ਰੰਗ ਦੇ ਫਲ਼ ਜਾਂ ਮਠਿਆਈ ਚੜ੍ਹਾਓ। ਪਿਤਾ ਅਤੇ ਪਿਤਾ ਬਰਾਬਰ ਵਿਅਕਤੀਆਂ ਦਾ ਆਦਰ-ਸਨਮਾਨ ਕਰਦੇ ਰਹੋ।

ਸ਼ਨੀ ਰਿਪੋਰਟ ਤੋਂ ਜਾਣੋ ਆਪਣੇ ਜੀਵਨ ਵਿੱਚ ਸ਼ਨੀ ਦਾ ਪ੍ਰਭਾਵ

ਮੂਲਾਂਕ 5

ਜੇਕਰ ਤੁਸੀਂ ਕਿਸੇ ਮਹੀਨੇ ਦੀ 5, 14 ਜਾਂ 23 ਤਰੀਕ ਨੂੰ ਪੈਦਾ ਹੋਏ ਹੋ, ਤਾਂ ਤੁਹਾਡਾ ਮੂਲਾਂਕ 5 ਹੋਵੇਗਾ। ਅੰਕ 5 ਨੂੰ ਬੁੱਧ ਗ੍ਰਹਿ ਦਾ ਅੰਕ ਮੰਨਿਆ ਜਾਂਦਾ ਹੈ। ਇਸ ਸਥਿਤੀ ਵਿੱਚ, ਤੁਹਾਡੇ ਵਿੱਚ ਦਲੀਲਬਾਜ਼ੀ ਅਤੇ ਹਾਜ਼ਿਰ ਜਵਾਬੀ ਦੇ ਗੁਣ ਕਾਫੀ ਮਾਤਰਾ ਵਿੱਚ ਹੋ ਸਕਦੇ ਹਨ। ਤੁਸੀਂ ਹੱਸਮੁਖ ਅਤੇ ਮਿਲਣਸਾਰ ਵਿਅਕਤੀ ਹੋਵੋਗੇ। ਤੁਸੀਂ ਕਿਸੇ ਵੀ ਕੰਮ ਨੂੰ ਯੋਜਨਾਬੱਧ ਤਰੀਕੇ ਨਾਲ ਕਰਨ 'ਤੇ ਯਕੀਨ ਰੱਖਦੇ ਹੋ। ਤੁਸੀਂ ਕਿਸੇ ਵੀ ਕੰਮ ਤੋਂ ਹੋਣ ਵਾਲੇ ਫਾਇਦੇ ਜਾਂ ਨੁਕਸਾਨ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਦੇ ਹੋ। ਹਾਲਾਂਕਿ ਆਮ ਤੌਰ 'ਤੇ ਤੁਸੀਂ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਸੋਚਦੇ ਹੋ, ਪਰ ਕਦੇ-ਕਦਾਈਂ ਉਲਝਣ ਦੀ ਸਥਿਤੀ ਵੀ ਦੇਖਣ ਨੂੰ ਮਿਲ ਸਕਦੀ ਹੈ।

ਅੰਕ ਜੋਤਿਸ਼ 2025 ਦੇ ਅਨੁਸਾਰ, ਤੁਸੀਂ ਸੰਤੁਲਨ ਬਣਾ ਕੇ ਕੰਮ ਕਰਨ 'ਤੇ ਯਕੀਨ ਰੱਖਦੇ ਹੋ, ਪਰ ਜੇਕਰ ਉਲਝਣ ਹੋ ਜਾਵੇ, ਤਾਂ ਮਾਹਰ ਦੀ ਸਲਾਹ ਲੈਣ ਨਾਲ ਨਤੀਜੇ ਹੋਰ ਵੀ ਚੰਗੇ ਰਹਿਣਗੇ। ਤੁਹਾਨੂੰ ਚੰਗੇ ਕੱਪੜੇ ਪਹਿਨਣ ਦਾ ਸ਼ੌਕ ਹੋ ਸਕਦਾ ਹੈ। ਜੇ ਤੁਸੀਂ ਔਰਤ ਹੋ, ਤਾਂ ਤੁਹਾਨੂੰ ਚੰਗੇ ਗਹਿਣੇ ਆਦਿ ਦਾ ਵੀ ਸ਼ੌਕ ਹੋ ਸਕਦਾ ਹੈ। ਤੁਹਾਡਾ ਗੱਲ ਕਰਨ ਦਾ ਤਰੀਕਾ ਕਾਫੀ ਚੰਗਾ ਹੋ ਸਕਦਾ ਹੈ। ਤੁਹਾਡੇ ਗੱਲ ਕਰਨ ਦੇ ਤਰੀਕੇ ਨਾਲ ਲੋਕ ਕਾਫੀ ਪ੍ਰਭਾਵਿਤ ਹੋ ਸਕਦੇ ਹਨ। ਇਹ ਸਾਰੇ ਗੁਣ ਤੁਹਾਡੇ ਕੰਮਾਂ ਵਿੱਚ ਬਹੁਤ ਕੰਮ ਆ ਸਕਦੇ ਹਨ। ਇਸ ਦਾ ਮਤਲਬ ਹੈ ਕਿ ਤੁਸੀਂ ਬਹੁਤ ਚਤੁਰਾਈ ਜਾਂ ਸਮਝਦਾਰੀ ਨਾਲ ਆਪਣਾ ਕੰਮ ਪੂਰਾ ਕਰ ਸਕਦੇ ਹੋ।

ਹਾਲਾਂਕਿ ਆਮ ਤੌਰ 'ਤੇ ਅੰਕ 5 ਸੰਤੁਲਨ ਦੇਣ ਦਾ ਕੰਮ ਕਰਦਾ ਹੈ, ਇਸ ਦਾ ਮਤਲਬ ਹੈ ਕਿ ਤੁਸੀਂ ਸੰਤੁਲਿਤ ਸੁਭਾਅ ਨਾਲ ਕੰਮ ਕਰਦੇ ਹੋ, ਪਰ ਜੇਕਰ ਤੁਹਾਡੇ ਵਿੱਚ ਜਲਦੀ ਕਰਨ ਦੇ ਗੁਣ ਹਨ, ਤਾਂ ਉਨ੍ਹਾਂ 'ਤੇ ਕਾਬੂ ਰੱਖਣ ਦੀ ਕੋਸ਼ਿਸ਼ ਕਰੋ, ਕਿਉਂਕਿ ਜਲਦੀ ਵਿੱਚ ਤੁਹਾਡੇ ਕੰਮ ਕਈ ਵਾਰ ਖਰਾਬ ਹੋ ਸਕਦੇ ਹਨ। ਤੁਹਾਡੇ ਕੰਮ ਸੰਤੁਲਿਤ ਪੱਧਰ 'ਤੇ ਕੰਮ ਕਰਨ ਤੋਂ ਬਾਅਦ ਹੀ ਬਣਦੇ ਹਨ। ਸੰਤੁਲਨ ਨਾਲ ਕੰਮ ਕਰਨ ਅਤੇ ਵੱਡੇ ਬਜ਼ੁਰਗਾਂ ਅਤੇ ਅਨੁਭਵੀ ਲੋਕਾਂ ਤੋਂ ਸਲਾਹ ਲੈ ਕੇ ਕੰਮ ਕਰਨ ਨਾਲ ਤੁਸੀਂ ਕਾਫੀ ਚੰਗੇ ਨਤੀਜੇ ਪ੍ਰਾਪਤ ਕਰ ਸਕੋਗੇ। ਹਾਲਾਂਕਿ ਦਲੀਲਬਾਜ਼ੀ ਕਰਨਾ ਅਤੇ ਤੱਥਾਂ 'ਤੇ ਯਕੀਨ ਕਰਨਾ ਆਮ ਤੌਰ 'ਤੇ ਚੰਗਾ ਗੁਣ ਹੁੰਦਾ ਹੈ, ਪਰ ਕੁਝ ਮਾਮਲਿਆਂ ਵਿੱਚ ਜ਼ਿਆਦਾ ਨੁਕਤਾਚੀਨੀ ਕਰਨਾ ਠੀਕ ਨਹੀਂ ਹੁੰਦਾ। ਅਜਿਹੇ ਵਿੱਚ ਸਥਿਤੀ ਦੇ ਅਨੁਸਾਰ ਫੈਸਲਾ ਲੈਣ ਦੀ ਕੋਸ਼ਿਸ਼ ਕਰਕੇ ਤੁਸੀਂ ਕਾਫੀ ਚੰਗੇ ਨਤੀਜੇ ਪ੍ਰਾਪਤ ਕਰ ਸਕੋਗੇ।

ਆਓਣ ਵਾਲ਼ੇ ਸਾਲ ਵਿੱਚ ਤੁਹਾਡੇ ‘ਤੇ ਮੁੱਖ ਤੌਰ 'ਤੇ 5, 9, 1, 4 ਅਤੇ 5 ਅੰਕਾਂ ਦਾ ਵਿਸ਼ੇਸ਼ ਪ੍ਰਭਾਵ ਰਹੇਗਾ। ਇਸ ਦਾ ਮਤਲਬ ਹੈ ਕਿ ਅੰਕ 9 ਤੋਂ ਇਲਾਵਾ ਬਾਕੀ ਸਾਰੇ ਅੰਕ ਤੁਹਾਡੇ ਲਈ ਪੂਰਾ ਸਮਰੱਥਨ ਦੇ ਰਹੇ ਹਨ। ਇਸ ਸਥਿਤੀ ਵਿੱਚ, ਇਸ ਸਾਲ ਤੁਹਾਨੂੰ ਕਾਫੀ ਚੰਗੇ ਨਤੀਜੇ ਮਿਲਣੇ ਚਾਹੀਦੇ ਹਨ। ਖਾਸ ਕਰਕੇ ਜੇਕਰ ਤੁਸੀਂ ਕਾਰੋਬਾਰ ਦੇ ਨਾਲ ਜੁੜੇ ਹੋਏ ਹੋ, ਤਾਂ ਇਸ ਸਾਲ ਤੁਹਾਨੂੰ ਬਹੁਤ ਹੀ ਚੰਗੇ ਨਤੀਜੇ ਮਿਲ ਸਕਦੇ ਹਨ। ਤੁਸੀਂ ਆਪਣੇ ਕਾਰੋਬਾਰ ਨੂੰ ਹੋਰ ਜ਼ਿਆਦਾ ਵਿਸਥਾਰ ਦੇ ਸਕੋਗੇ ਜਾਂ ਇਸ ਸਾਲ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਕਰ ਸਕੋਗੇ। ਜਿਹੜੇ ਲੋਕ ਵਪਾਰ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਨੂੰ ਵੀ ਇਸ ਸਾਲ ਸਫਲਤਾ ਮਿਲਣ ਦੀ ਚੰਗੀ ਸੰਭਾਵਨਾ ਹੈ।

ਨੌਕਰੀਪੇਸ਼ਾ ਲੋਕ ਜੇਕਰ ਨੌਕਰੀ ਬਦਲਣਾ ਚਾਹੁੰਦੇ ਹਨ, ਤਾਂ ਇਸ ਸਾਲ ਬਦਲਾਅ ਕਰਨ ਦੇ ਮੌਕੇ ਮਿਲ ਸਕਦੇ ਹਨ ਅਤੇ ਚੰਗੇ ਮੌਕਿਆਂ ਦੀ ਵੀ ਉਮੀਦ ਹੈ। ਸਥਾਨ-ਪਰਿਵਰਤਨ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਵੀ ਬਦਲਾਅ ਕਰਨ ਲਈ ਇਹ ਸਾਲ ਆਮ ਤੌਰ 'ਤੇ ਸਮਰਥਕ ਮੰਨਿਆ ਜਾਵੇਗਾ। ਜਿਹੜੇ ਲੋਕ ਯਾਤਰਾ ਨਾਲ ਜੁੜੇ ਕੰਮ ਕਰਦੇ ਹਨ, ਉਨ੍ਹਾਂ ਨੂੰ ਇਸ ਸਾਲ ਚੰਗੇ ਨਤੀਜੇ ਮਿਲ ਸਕਦੇ ਹਨ। ਯਾਤਰਾ ਆਦਿ ਨਾਲ ਜੁੜੇ ਮਾਮਲਿਆਂ ਲਈ ਨਵਾਂ ਸਾਲ ਕਾਫੀ ਚੰਗੇ ਨਤੀਜੇ ਦੇ ਸਕਦਾ ਹੈ। ਅਨੰਦ ਅਤੇ ਮਨੋਰੰਜਨ ਲਈ ਵੀ ਇਸ ਸਾਲ ਨੂੰ ਆਮ ਤੌਰ 'ਤੇ ਚੰਗਾ ਮੰਨਿਆ ਜਾਵੇਗਾ। ਅੰਕ ਜੋਤਿਸ਼ 2025 ਦੇ ਅਨੁਸਾਰ, ਜੇਕਰ ਤੁਹਾਡਾ ਕੰਮ ਲਿਖਾਈ, ਪੜ੍ਹਾਈ ਜਾਂ ਦਲੀਲਬਾਜ਼ੀ ਨਾਲ਼ ਸਬੰਧਤ ਹੈ, ਤਾਂ ਵੀ ਇਹ ਸਾਲ ਤੁਹਾਡੇ ਲਈ ਚੰਗਾ, ਬਲਕਿ ਬਹੁਤ ਚੰਗਾ ਰਹੇਗਾ। ਸ਼ਾਸਨ-ਪ੍ਰਸ਼ਾਸਨ ਆਦਿ ਨਾਲ ਜੁੜੇ ਕੰਮਾਂ ਲਈ ਵੀ ਇਸ ਸਾਲ ਨੂੰ ਅਨੁਕੂਲ ਕਿਹਾ ਜਾਵੇਗਾ।

ਭੂਮੀ, ਮਕਾਨ, ਵਾਹਨ ਆਦਿ ਦੀ ਪ੍ਰਾਪਤੀ ਲਈ ਵੀ ਆਮ ਤੌਰ 'ਤੇ ਇਹ ਸਾਲ ਅਨੁਕੂਲ ਹੈ, ਪਰ ਅੰਕ 9 ਦਾ ਸਮਰੱਥਨ ਨਾ ਮਿਲਣ ਕਾਰਨ ਜ਼ਮੀਨ-ਜਾਇਦਾਦ ਨਾਲ ਜੁੜੇ ਮਾਮਲਿਆਂ ਵਿੱਚ ਜਲਦੀ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਜ਼ਮੀਨ-ਜਾਇਦਾਦ ਨਾਲ ਜੁੜੇ ਕੰਮਾਂ ਵਿੱਚ ਸਾਵਧਾਨੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਵਾਹਨ ਆਦਿ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਆਮ ਤੌਰ 'ਤੇ ਕਿਸੇ ਵੱਡੀ ਰੁਕਾਵਟ ਤੋਂ ਬਿਨਾਂ ਚੰਗੇ ਨਤੀਜੇ ਮਿਲ ਸਕਦੇ ਹਨ। ਵਿਦੇਸ਼ ਵਿੱਚ ਰਹਿੰਦੇ ਜਾਂ ਵਿਦੇਸ਼ ਜਾਣ ਦੀ ਇੱਛਾ ਰੱਖਦੇ ਲੋਕਾਂ ਲਈ ਵੀ ਸਾਲ ਆਮ ਤੌਰ 'ਤੇ ਅਨੁਕੂਲ ਰਹੇਗਾ। ਇੰਟਰਨੈਟ 'ਤੇ ਵਪਾਰ ਕਰਨ ਵਾਲੇ ਲੋਕ ਵੀ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹਨ। ਕਹਿਣ ਦਾ ਮਤਲਬ ਇਹ ਹੈ ਕਿ ਆਮ ਤੌਰ 'ਤੇ ਆਓਣ ਵਾਲ਼ਾ ਸਾਲ ਮੂਲਾਂਕ 5 ਵਾਲੇ ਲੋਕਾਂ ਲਈ ਬਹੁਤ ਚੰਗੇ ਨਤੀਜੇ ਦੇਣ ਵਾਲਾ ਦਿੱਖ ਰਿਹਾ ਹੈ। ਕੇਵਲ ਬੇਕਾਰ ਦੇ ਗੁੱਸੇ ਅਤੇ ਜਲਦੀ ਤੋਂ ਬਚਣ ਦੀ ਲੋੜ ਹੈ। ਸਹਿਜਤਾ ਨਾਲ ਲਏ ਗਏ ਫੈਸਲੇ ਅਤੇ ਸ਼ਾਂਤ ਮਨ ਨਾਲ ਕੀਤੇ ਗਏ ਕੰਮ, ਆਮ ਤੌਰ 'ਤੇ ਤੁਹਾਨੂੰ ਚੰਗੇ ਨਤੀਜੇ ਦੇਣਗੇ ਅਤੇ ਇਸ ਸਾਲ ਤੁਸੀਂ ਲਗਭਗ ਹਰ ਖੇਤਰ ਵਿੱਚ ਚੰਗੇ ਨਤੀਜੇ ਪ੍ਰਾਪਤ ਕਰ ਸਕੋਗੇ।

ਉਪਾਅ: ਉਪਾਅ ਦੇ ਤੌਰ 'ਤੇ ਨਿਯਮ ਨਾਲ਼ ਗਣਪਤੀ ਅਥਰਵਸ਼ੀਰਸ਼ ਦਾ ਪਾਠ ਕਰੋ। ਹਰ ਮੰਗਲਵਾਰ ਨੂੰ ਸੁੰਦਰਕਾਂਡ ਦਾ ਪਾਠ ਕਰੋ ਅਤੇ ਲਾਲ ਰੰਗ ਦੀ ਮਠਿਆਈ ਅਤੇ ਲਾਲ ਰੰਗ ਦੇ ਫਲ਼ ਮੰਦਰ ਵਿੱਚ ਚੜ੍ਹਾਓ। ਸ਼ਨੀਵਾਰ ਦੇ ਦਿਨ ਸਫਾਈ ਕਰਮਚਾਰੀ ਨੂੰ ਚਾਰ ਮੂਲੀਆਂ ਦਾਨ ਕਰੋ।

ਮੂਲਾਂਕ 6

ਜੇਕਰ ਤੁਸੀਂ ਕਿਸੇ ਮਹੀਨੇ ਦੀ 6, 15 ਜਾਂ 24 ਤਰੀਕ ਨੂੰ ਜਨਮ ਲਿਆ ਹੈ, ਤਾਂ ਤੁਹਾਡਾ ਮੂਲਾਂਕ 6 ਹੋਵੇਗਾ। ਅੰਕ 6 ਨੂੰ ਸ਼ੁੱਕਰ ਦਾ ਅੰਕ ਮੰਨਿਆ ਜਾਂਦਾ ਹੈ ਅਤੇ ਸ਼ੁੱਕਰ ਵਿੱਚ ਆਕਰਸ਼ਣ ਦੀ ਅਦਭੁਤ ਸ਼ਕਤੀ ਹੁੰਦੀ ਹੈ। ਇਸੇ ਕਾਰਨ, ਤੁਹਾਡੇ ਅੰਦਰ ਵੀ, ਯਾਨੀ ਕਿ ਤੁਹਾਡੇ ਵਿਅਕਤਿੱਤਵ ਵਿੱਚ ਸ਼ਾਨਦਾਰ ਆਕਰਸ਼ਣ ਦੇਖਣ ਨੂੰ ਮਿਲ ਸਕਦਾ ਹੈ। ਤੁਸੀਂ ਸ਼ਾਨ-ਓ-ਸ਼ੌਕਤ ਨਾਲ਼ ਰਹਿਣਾ ਪਸੰਦ ਕਰਦੇ ਹੋ। ਤੁਹਾਡੇ ਵਿੱਚ ਸੁੰਦਰ ਉਤਸਾਹ ਦੇਖਣ ਨੂੰ ਮਿਲ ਸਕਦਾ ਹੈ। ਅੰਕ 6 ਦੇ ਪ੍ਰਭਾਵ ਨਾਲ ਤੁਹਾਡੇ ਦੋਸਤਾਂ ਦੀ ਸੰਖਿਆ ਵੱਧ ਹੋ ਸਕਦੀ ਹੈ, ਜਿਸ ਵਿੱਚ ਮਹਿਲਾ ਦੋਸਤਾਂ ਦੀ ਸੰਖਿਆ ਵਧਣ ਦੀ ਸੰਭਾਵਨਾ ਹੈ। ਅੰਕ ਜੋਤਿਸ਼ 2025 ਦੇ ਅਨੁਸਾਰ, ਤੁਹਾਨੂੰ ਕਲਾ ਅਤੇ ਸਾਹਿਤ ਦਾ ਚੰਗਾ ਗਿਆਨ ਹੋ ਸਕਦਾ ਹੈ, ਕਿਉਂਕਿ ਤੁਹਾਨੂੰ ਵੱਖ-ਵੱਖ ਖੇਤਰਾਂ ਦਾ ਗਿਆਨ ਹੋਵੇਗਾ, ਇਸ ਕਰਕੇ ਤੁਸੀਂ ਹਰ ਖੇਤਰ ਨਾਲ ਜੁੜੇ ਲੋਕਾਂ ਨਾਲ ਗੱਲ ਕਰਨ ਵਿੱਚ ਸਮਰੱਥ ਹੋਵੋਗੇ ਅਤੇ ਆਮ ਤੌਰ 'ਤੇ ਕੋਈ ਵੀ ਤੁਹਾਨੂੰ ਆਪਣੀਆਂ ਗੱਲਾਂ ਨਾਲ ਦਬਾ ਨਹੀਂ ਸਕੇਗਾ।

ਤੁਸੀਂ ਜਿੱਥੇ ਵੀ ਜਾਓਗੇ, ਲੋਕ ਤੁਹਾਡੇ ਨਾਲ ਜੁੜਨਾ ਪਸੰਦ ਕਰਨਗੇ, ਯਾਨੀ ਕਿ ਤੁਸੀਂ ਲੋਕਾਂ ਨਾਲ ਘਿਰੇ ਰਹੋਗੇ ਅਤੇ ਆਪਣੀ ਵਿਸ਼ੇਸ਼ ਪਛਾਣ ਬਣਾਉਣ ਵਿੱਚ ਕਾਮਯਾਬ ਹੋਵੋਗੇ। ਹਾਲਾਂਕਿ ਕਦੇ-ਕਦੇ ਤੁਹਾਡੇ ਸੁਭਾਅ ਵਿੱਚ ਰੁੱਸਣ-ਮਨਾਉਣ ਵਾਲਾ ਗੁਣ ਵੀ ਦੇਖਣ ਨੂੰ ਮਿਲ ਸਕਦਾ ਹੈ। ਕਦੇ-ਕਦੇ ਦੂਜਿਆਂ ਦੇ ਬਹਕਾਵੇ ਵਿੱਚ ਆ ਕੇ ਕੰਮ ਕਰਨ ਦੀ ਸਥਿਤੀ ਵਿੱਚ ਤੁਹਾਡਾ ਨੁਕਸਾਨ ਵੀ ਹੋ ਸਕਦਾ ਹੈ। ਤੁਸੀਂ ਆਪਣੀ ਮੌਜ-ਮਸਤੀ ਲਈ ਖਰਚਾ ਕਰਨ ਵਾਲੇ ਲੋਕਾਂ ਵਿੱਚੋਂ ਇੱਕ ਹੋ। ਸ਼ਾਇਦ ਇਸੇ ਕਾਰਨ, ਬੱਚਤ ਕਰਨ ਵਿੱਚ ਤੁਸੀਂ ਥੋੜ੍ਹੇ ਪਿਛੇ ਰਹਿ ਸਕਦੇ ਹੋ।

ਨਵੇਂ ਸਾਲ ਵਿੱਚ ਤੁਹਾਡੇ ਉੱਤੇ ਮੁੱਖ ਤੌਰ 'ਤੇ 6, 9, 1, 5 ਅਤੇ 5 ਅੰਕਾਂ ਦਾ ਖਾਸ ਪ੍ਰਭਾਵ ਰਹੇਗਾ। ਇਸ ਸਾਲ ਅੰਕ 6 ਤੋਂ ਇਲਾਵਾ ਬਾਕੀ ਸਾਰੇ ਅੰਕ ਤੁਹਾਡੇ ਲਈ ਔਸਤ ਨਤੀਜੇ ਦੇਣ ਵਾਲੇ ਦਿੱਖ ਰਹੇ ਹਨ। ਹਾਲਾਂਕਿ ਸਭ ਤੋਂ ਵੱਧ ਪ੍ਰਭਾਵ ਅੰਕ 6 ਦਾ ਹੀ ਰਹੇਗਾ, ਇਸ ਸਥਿਤੀ ਵਿੱਚ ਤੁਹਾਨੂੰ ਇਸ ਸਾਲ ਔਸਤ ਜਾਂ ਔਸਤ ਤੋਂ ਥੋੜ੍ਹੇ ਬਿਹਤਰ ਨਤੀਜੇ ਮਿਲ ਸਕਦੇ ਹਨ, ਕਿਉਂਕਿ ਅੰਕ 6 ਦਾ ਪ੍ਰਭਾਵ ਸਭ ਤੋਂ ਵੱਧ ਹੈ, ਇਸ ਲਈ ਇਸ ਸਾਲ ਉਹਨਾਂ ਲੋਕਾਂ ਨੂੰ ਆਪਣੇ ਕੰਮ-ਕਾਜ ਵਿੱਚ ਖਾਸ ਫਾਇਦਾ ਹੋ ਸਕਦਾ ਹੈ, ਜਿਹੜੇ ਔਰਤਾਂ ਜਾਂ ਕੁੜੀਆਂ ਦੇ ਇਸਤੇਮਾਲ ਕਰਨ ਵਾਲ਼ੀਆਂ ਚੀਜ਼ਾਂ ਬਣਾਉਂਦੇ ਜਾਂ ਵੇਚਦੇ ਹਨ।

ਸੁੰਦਰਤਾ ਪ੍ਰਸਾਧਨ ਨਾਲ ਜੁੜੀਆਂ ਚੀਜ਼ਾਂ ਦਾ ਵਪਾਰ ਕਰਨ ਵਾਲੇ ਜਾਂ ਉਨ੍ਹਾਂ ਦਾ ਨਿਰਮਾਣ ਕਰਨ ਵਾਲੇ ਲੋਕ ਵੀ ਇਸ ਸਾਲ ਕਾਫ਼ੀ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਕਲਾ ਅਤੇ ਸਾਹਿਤ ਨਾਲ ਜੁੜੇ ਲੋਕ ਵੀ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹਨ। ਕਲਾ ਅਤੇ ਸਾਹਿਤ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਵੀ ਇਸ ਸਾਲ ਕਾਫ਼ੀ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹਨ। ਇਹ ਸਾਲ ਪ੍ਰੇਮ ਸਬੰਧਾਂ ਲਈ ਕਾਫ਼ੀ ਅਨੁਕੂਲ ਸਾਲ ਮੰਨਿਆ ਜਾਵੇਗਾ। ਜੇਕਰ ਉਮਰ ਵਿਆਹ ਲਾਇਕ ਹੋ ਚੁਕੀ ਹੈ ਅਤੇ ਤੁਸੀਂ ਵਿਆਹ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਇਸ ਸਾਲ ਵਿਆਹ ਹੋਣ ਦੀ ਚੰਗੀ ਸੰਭਾਵਨਾ ਬਣ ਰਹੀ ਹੈ। ਦੰਪਤੀ ਜੀਵਨ ਲਈ ਵੀ ਆਓਣ ਵਾਲ਼ਾ ਸਾਲ ਆਮ ਤੌਰ 'ਤੇ ਅਨੁਕੂਲ ਕਿਹਾ ਜਾ ਸਕਦਾ ਹੈ। ਘਰ-ਗ੍ਰਹਿਸਥੀ ਨਾਲ ਜੁੜੀਆਂ ਚੀਜ਼ਾਂ ਖਰੀਦਣ ਲਈ ਵੀ ਇਸ ਸਾਲ ਨੂੰ ਅਨੁਕੂਲ ਮੰਨਿਆ ਜਾਵੇਗਾ। ਖਾਸ ਕਰਕੇ ਵਾਹਨ ਸੁੱਖ ਪ੍ਰਦਾਨ ਕਰਨ ਵਿੱਚ ਆਓਣ ਵਾਲ਼ਾ ਸਾਲ ਤੁਹਾਡੇ ਲਈ ਖਾਸ ਮੱਦਦਗਾਰ ਹੋ ਸਕਦਾ ਹੈ।

ਜਿਨ੍ਹਾਂ ਲੋਕਾਂ ਦੀ ਸੀਨੀਅਰ ਜਾਂ ਬੌਸ ਕੋਈ ਔਰਤ ਹੈ ਅਤੇ ਉਹ ਉਸ ਦੇ ਨਾਲ ਪੂਰੇ ਅਦਬ ਨਾਲ ਪੇਸ਼ ਆਉਂਦੇ ਹਨ, ਉਸ ਸਥਿਤੀ ਵਿੱਚ ਤਰੱਕੀ, ਯਾਨੀ ਕਿ ਪ੍ਰਮੋਸ਼ਨ ਦੇ ਯੋਗ ਵੀ ਮਜ਼ਬੂਤ ਹੋਣਗੇ। ਅੰਕ 9 ਦਾ ਪ੍ਰਭਾਵ ਇਸ ਗੱਲ ਦਾ ਸੰਕੇਤ ਦੇ ਰਿਹਾ ਹੈ ਕਿ ਇਸ ਸਾਲ ਤੁਹਾਡੇ ਲਈ ਲੜਾਈ-ਝਗੜੇ ਜਾਂ ਵਿਵਾਦ ਤੋਂ ਬਚਣਾ ਬਹੁਤ ਜ਼ਰੂਰੀ ਰਹੇਗਾ। ਖਾਸ ਕਰਕੇ ਕਿਸੇ ਵੀ ਔਰਤ ਨਾਲ ਵਿਵਾਦ ਵਿੱਚ ਬਿਲਕੁਲ ਨਹੀਂ ਫਸਣਾ ਚਾਹੀਦਾ। ਅੰਕ ਜੋਤਿਸ਼ 2025 ਦੇ ਅਨੁਸਾਰ, ਜੇਕਰ ਤੁਸੀਂ ਇਸ ਗੱਲ ਦਾ ਧਿਆਨ ਰੱਖੋਗੇ, ਤਾਂ ਨਤੀਜੇ ਅਨੁਕੂਲ ਰਹਿਣਗੇ। ਸ਼ਾਸਨ-ਪ੍ਰਸ਼ਾਸਨ ਨਾਲ ਜੁੜੇ ਮਾਮਲਿਆਂ ਵਿੱਚ ਵੀ ਕਿਸੇ ਰਾਜਨੀਤਿਕ ਵਿਅਕਤੀ ਦੇ ਸਹਿਯੋਗ ਨਾਲ ਤੁਹਾਨੂੰ ਲਾਭ ਮਿਲ ਸਕਦਾ ਹੈ। ਵਿਦਿਆਰਥੀਆਂ ਲਈ ਇਹ ਸਾਲ ਉਨ੍ਹਾਂ ਦੀ ਮਿਹਨਤ ਦੇ ਅਨੁਸਾਰ ਨਤੀਜੇ ਦੇਣ ਦਾ ਸੰਕੇਤ ਕਰ ਰਿਹਾ ਹੈ।

ਕਹਿਣ ਦਾ ਅਰਥ ਇਹ ਹੈ ਕਿ ਆਓਣ ਵਾਲ਼ਾ ਸਾਲ ਤੁਹਾਨੂੰ ਤੁਹਾਡੇ ਕੰਮ ਅਤੇ ਮਿਹਨਤ ਦੇ ਅਨੁਸਾਰ ਨਤੀਜੇ ਦਿੰਦਾ ਰਹੇਗਾ, ਪਰ ਲਾਪਰਵਾਹੀ ਦੀ ਸਥਿਤੀ ਵਿੱਚ ਨਤੀਜੇ ਕਮਜ਼ੋਰ ਹੋਣ ਲੱਗ ਜਾਣਗੇ। ਹਾਲਾਂਕਿ ਇਹ ਸੁਭਾਵਕ ਪ੍ਰਕਿਰਿਆ ਹੈ ਕਿ ਲਾਪਰਵਾਹੀ ਨਤੀਜੇ ਨੂੰ ਕਮਜ਼ੋਰ ਕਰਦੀ ਹੈ, ਪਰ ਕਈ ਵਾਰੀ ਥੋੜੀ ਜਿਹੀ ਲਾਪਰਵਾਹੀ ਦਾ ਜ਼ਿਆਦਾ ਅਸਰ ਨਹੀਂ ਪੈਂਦਾ, ਪਰ ਇਸ ਸਾਲ ਥੋੜੀ ਜਿਹੀ ਲਾਪਰਵਾਹੀ ਵੀ ਡੂੰਘਾ ਪ੍ਰਭਾਵ ਛੱਡ ਸਕਦੀ ਹੈ। ਪਰ ਸਾਵਧਾਨੀ ਨਾਲ ਕੰਮ ਕਰਨ ਦੀ ਸਥਿਤੀ ਵਿੱਚ ਹਰ ਖੇਤਰ ਵਿੱਚ ਤੁਸੀਂ ਚੰਗੇ ਨਤੀਜੇ ਪ੍ਰਾਪਤ ਕਰਦੇ ਰਹੋਗੇ।

ਉਪਾਅ: ਉਪਾਅ ਦੇ ਰੂਪ ਵਿੱਚ ਮਾਂ ਦੁਰਗਾ ਦੀ ਪੂਜਾ-ਅਰਚਨਾ ਕਰੋ। ਨਿਯਮ ਨਾਲ਼ ਗਣੇਸ਼ ਚਾਲੀਸਾ ਦਾ ਪਾਠ ਕਰੋ। ਹਰ ਮੰਗਲਵਾਰ ਨੂੰ ਹਨੂੰਮਾਨ ਜੀ ਦੇ ਮੰਦਰ ਵਿੱਚ ਲਾਲ ਰੰਗ ਦੀ ਮਠਿਆਈ ਜਾਂ ਲਾਲ ਰੰਗ ਦੇ ਫਲ਼ ਚੜ੍ਹਾਓ।

ਵੈਦਿਕ ਜੋਤਿਸ਼ ਦੇ ਮਾਨਦੰਡਾਂ ਦੇ ਅਨੁਸਾਰ ਸਹੀ ਨਾਮ ਚੁਣਨ ਦੇ ਲਈ ਇੱਥੇ ਕਲਿੱਕ ਕਰੋ !

ਮੂਲਾਂਕ 7

ਜੇਕਰ ਤੁਸੀਂ ਕਿਸੇ ਮਹੀਨੇ ਦੀ 7, 16 ਜਾਂ 25 ਤਰੀਕ ਨੂੰ ਪੈਦਾ ਹੋਏ ਹੋ, ਤਾਂ ਤੁਹਾਡਾ ਮੂਲ ਅੰਕ 7 ਹੋਵੇਗਾ। ਅੰਕ 7 ਨੂੰ ਕੇਤੂ ਦਾ ਅੰਕ ਮਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਤੁਸੀਂ ਆਜ਼ਾਦ ਅਤੇ ਵੱਖਰੀ ਸੋਚ ਵਾਲੇ ਵਿਅਕਤੀ ਹੋ ਸਕਦੇ ਹੋ। ਹਾਲਾਂਕਿ ਤੁਹਾਨੂੰ ਹਾਸਾ-ਮਜ਼ਾਕ ਕਰਨਾ ਆਮ ਤੌਰ 'ਤੇ ਪਸੰਦ ਹੋਵੇਗਾ, ਪਰ ਕਦੇ-ਕਦਾਈਂ ਤੁਸੀਂ ਕਿਸੇ ਮਜ਼ਾਕ ਨੂੰ ਲੈ ਕੇ ਬੁਰਾ ਵੀ ਮੰਨ ਸਕਦੇ ਹੋ। ਅਜਿਹੇ ਵਿੱਚ ਤੁਹਾਨੂੰ ਚਾਹੀਦਾ ਹੈ ਕਿ ਹਾਸਾ-ਮਜ਼ਾਕ ਉਸੇ ਨਾਲ ਕਰੋ, ਜਿਸ ਦਾ ਮਜ਼ਾਕ ਤੁਸੀਂ ਬਰਦਾਸ਼ਤ ਕਰ ਸਕਦੇ ਹੋ ਜਾਂ ਜਿਹੜਾ ਵਿਅਕਤੀ ਤਮੀਜ਼ ਵਿੱਚ ਰਹਿ ਕੇ ਹਾਸਾ-ਮਜ਼ਾਕ ਕਰਦਾ ਹੋਵੇ। ਹੋਰ ਲੋਕਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਾ ਰੱਖੋ। ਆਮ ਤੌਰ 'ਤੇ ਤੁਹਾਡੀ ਕੋਸ਼ਿਸ਼ ਇਹ ਰਹੇਗੀ ਕਿ ਤੁਸੀਂ ਸਭ ਨੂੰ ਖੁਸ਼ ਰੱਖ ਸਕੋ, ਪਰ ਤੁਹਾਡੇ ਇਸ ਜਜ਼ਬੇ ਦਾ ਲੋਕ ਗਲਤ ਫਾਇਦਾ ਵੀ ਉਠਾ ਸਕਦੇ ਹਨ। ਇਸ ਲਈ ਕੁਝ ਲੋਕ ਤੁਹਾਨੂੰ ਧੋਖਾ ਵੀ ਦੇ ਸਕਦੇ ਹਨ।

ਆਮ ਤੌਰ 'ਤੇ ਤੁਸੀਂ ਆਪਣੇ ਜਨਮ ਸਥਾਨ ਤੋਂ ਦੂਰ ਜਾ ਕੇ ਬਹੁਤ ਚੰਗੀਆਂ ਉਪਲਬਧੀਆਂ ਪ੍ਰਾਪਤ ਕਰ ਸਕਦੇ ਹੋ। ਯਾਨੀ ਕਿ ਜਨਮ ਸਥਾਨ ਤੋਂ ਦੂਰ ਜਾਣਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਅੰਕ ਜੋਤਿਸ਼ 2025 ਦੇ ਅਨੁਸਾਰ, ਨਵੀਆਂ ਥਾਵਾਂ 'ਤੇ ਜਾਣਾ ਅਤੇ ਨਵੀਆਂ ਚੀਜ਼ਾਂ ਸਿੱਖਣਾ ਤੁਹਾਡੇ ਲਈ ਆਦਤ ਬਣ ਸਕਦੀ ਹੈ। ਤੁਹਾਡੇ ਵਿੱਚ ਕਈ ਤਰ੍ਹਾਂ ਦੇ ਰਹੱਸ ਨੂੰ ਛੁਪਾਉਣ ਦੀ ਅਦਭੁਤ ਸਮਰੱਥਾ ਵੀ ਦੇਖਣ ਨੂੰ ਮਿਲ ਸਕਦੀ ਹੈ। ਤੁਸੀਂ ਕਈ ਵਾਰੀ ਰਹੱਸਮਈ ਵਿਅਕਤੀ ਦੇ ਰੂਪ ਵਿੱਚ ਵੀ ਜਾਣੇ ਜਾ ਸਕਦੇ ਹੋ। ਆਮ ਤੌਰ 'ਤੇ ਤੁਹਾਡੇ ਦਿਲ ਅਤੇ ਦਿਮਾਗ ਨੂੰ ਸਮਝਣਾ ਜਾਂ ਪਛਾਣਨਾ ਆਸਾਨ ਨਹੀਂ ਹੋਵੇਗਾ। ਇਸ ਦਾ ਅਰਥ ਹੈ ਕਿ ਤੁਹਾਨੂੰ ਸਮਝਣਾ ਆਸਾਨ ਨਹੀਂ ਹੋਵੇਗਾ। ਤੁਸੀਂ ਸੁਭਾਵਕ ਤੌਰ 'ਤੇ ਧਾਰਮਿਕ ਵਿਅਕਤੀ ਵੀ ਹੋ ਸਕਦੇ ਹੋ।

ਨਵੇਂ ਸਾਲ ਵਿੱਚ ਤੁਹਾਡੇ ‘ਤੇ ਮੁੱਖ ਤੌਰ 'ਤੇ 7, 9, 1, 6 ਅਤੇ 5 ਅੰਕਾਂ ਦਾ ਖਾਸ ਪ੍ਰਭਾਵ ਰਹੇਗਾ। ਇਸ ਦਾ ਮਤਲਬ ਹੈ ਕਿ ਇਸ ਸਾਲ ਅੰਕ 9 ਤੁਹਾਡੇ ਪੱਖ ਵਿੱਚ ਨਹੀਂ ਹੈ, ਜਦੋਂ ਕਿ ਅੰਕ 1 ਤੁਹਾਡੇ ਲਈ ਔਸਤ ਨਤੀਜੇ ਦੇ ਸਕਦਾ ਹੈ। ਉੱਥੇ ਹੀ 5 ਅਤੇ 6 ਤੋਂ ਸਹੀ ਨਤੀਜੇ ਦੀ ਉਮੀਦ ਤੁਸੀਂ ਕਰ ਸਕਦੇ ਹੋ। ਇਸ ਸਾਲ ਸਭ ਤੋਂ ਜ਼ਿਆਦਾ ਪ੍ਰਭਾਵ ਪਾਉਣ ਵਾਲਾ ਅੰਕ 7 ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਨਜ਼ਰ ਆ ਰਿਹਾ ਹੈ। ਇਸ ਕਾਰਨ, ਇਸ ਸਾਲ ਤੁਸੀਂ ਔਸਤ ਤੋਂ ਕਾਫ਼ੀ ਹੱਦ ਤੱਕ ਬਿਹਤਰ ਨਤੀਜੇ ਪ੍ਰਾਪਤ ਕਰ ਸਕਦੇ ਹੋ। ਭਾਵੇਂ ਸਭ ਕੁਝ ਬਹੁਤ ਚੰਗਾ ਨਾ ਹੋਵੇ, ਪਰ ਔਸਤ ਤੋਂ ਬਿਹਤਰ ਨਤੀਜੇ ਪ੍ਰਾਪਤ ਕਰਨ ਦੇ ਕਾਰਨ ਤੁਸੀਂ ਇਸ ਸਾਲ ਲਈ ਸਫਲ ਵਿਅਕਤੀ ਮੰਨੇ ਜਾਓਗੇ।

ਇਹ ਸਾਲ ਤੁਹਾਨੂੰ ਬਹੁਤ ਕੁਝ ਸਿਖਾਉਣ ਦਾ ਕੰਮ ਕਰ ਸਕਦਾ ਹੈ। ਹਾਲਾਂਕਿ ਕਈ ਵਾਰੀ ਸਮਝ ਉਦੋਂ ਆਓਂਦੀ ਹੈ, ਜਦੋਂ ਕੁਝ ਚੀਜ਼ਾਂ ਵਿਗੜ ਜਾਂਦੀਆਂ ਹਨ ਜਾਂ ਕੁਝ ਚੀਜ਼ਾਂ ਵਿੱਛੜ ਜਾਂਦੀਆਂ ਹਨ, ਪਰ ਇਸ ਸਾਲ ਵਿਗੜਦੇ-ਵਿਗੜਦੇ ਚੀਜ਼ਾਂ ਸੁੱਧਰ ਜਾਣਗੀਆਂ ਅਤੇ ਵਿੱਛੜਦੇ-ਵਿੱਛੜਦੇ ਚੀਜ਼ਾਂ ਵਾਪਸ ਮਿਲ ਜਾਣਗੀਆਂ। ਇਸ ਲਈ ਅਸੀਂ ਇਸ ਸਾਲ ਨੂੰ ਉਪਲਬਧੀਆਂ ਦੇਣ ਵਾਲਾ, ਪਰ ਨਾਲ਼ ਹੀ ਸਿੱਖਿਆ ਦੇਣ ਵਾਲਾ ਕਹਿ ਰਹੇ ਹਾਂ। ਇਸ ਸਾਲ ਤੁਹਾਨੂੰ ਚੰਗੇ ਅਤੇ ਮਾੜੇ ਦਾ ਗਿਆਨ ਹੋਵੇਗਾ। ਇਸ ਸਾਲ ਤੁਹਾਨੂੰ ਆਪਣੇ ਮਿੱਤਰ ਅਤੇ ਮਿੱਤਰਤਾ ਦਾ ਦਿਖਾਵਾ ਕਰਨ ਵਾਲੇ ਵਿਅਕਤੀ ਬਾਰੇ ਪਤਾ ਚੱਲੇਗਾ। ਤੁਸੀਂ ਜਾਣ ਸਕੋਗੇ ਕਿ ਇਸ ਸਾਲ ਲਈ ਤੁਹਾਡਾ ਮੁੱਖ ਉਦੇਸ਼ ਕੀ ਹੈ, ਜ਼ਿੰਦਗੀ ਇਸ ਸਾਲ ਤੁਹਾਡੇ ਤੋਂ ਕੀ ਚਾਹੁੰਦੀ ਹੈ? ਧਰਮ ਅਤੇ ਅਧਿਆਤਮਿਕਤਾ ਦੀ ਦ੍ਰਿਸ਼ਟੀ ਤੋਂ ਵੀ ਇਸ ਸਾਲ ਨੂੰ ਚੰਗਾ ਕਿਹਾ ਜਾ ਸਕਦਾ ਹੈ। ਤੁਸੀਂ ਧਾਰਮਿਕ ਯਾਤਰਾ ਲਈ ਵੀ ਜਾ ਸਕਦੇ ਹੋ।

ਅੰਕ ਜੋਤਿਸ਼ 2025 ਕਹਿੰਦਾ ਹੈ ਕਿ ਤੁਹਾਡਾ ਮੇਲ ਕਿਸੇ ਗਿਆਨੀ ਵਿਅਕਤੀ ਨਾਲ ਹੋ ਸਕਦਾ ਹੈ। ਇਸ ਤੋਂ ਇਲਾਵਾ, ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਵੀ ਕਰ ਸਕਦੇ ਹੋ। ਆਰਥਿਕ ਮਾਮਲਿਆਂ ਲਈ ਸਾਲ ਆਮ ਤੌਰ 'ਤੇ ਮਿਲੇ-ਜੁਲੇ ਨਤੀਜੇ ਦਿੰਦਾ ਨਜ਼ਰ ਆ ਰਿਹਾ ਹੈ। ਪਰਿਵਾਰਕ ਜਾਂ ਹੋਰ ਰਿਸ਼ਤੇਦਾਰਾਂ ਨਾਲ ਸਬੰਧਤ ਮਾਮਲਿਆਂ ਲਈ ਵੀ ਇਹ ਸਾਲ ਔਸਤ ਰਹਿ ਸਕਦਾ ਹੈ। ਕਾਰਜ ਖੇਤਰ ਨਾਲ ਸਬੰਧਤ ਮਾਮਲਿਆਂ ਵਿੱਚ ਤੁਹਾਨੂੰ ਔਸਤ ਤੋਂ ਬਿਹਤਰ ਨਤੀਜੇ ਮਿਲ ਸਕਦੇ ਹਨ।

ਉਪਾਅ: ਨਿਯਮ ਨਾਲ਼ ਗਣਪਤੀ ਅਥਰਵਸ਼ੀਰਸ਼ ਦਾ ਪਾਠ ਕਰੋ। ਹਰ ਮੰਗਲਵਾਰ ਨੂੰ ਸੁੰਦਰਕਾਂਡ ਦਾ ਪਾਠ ਕਰੋ। ਸੰਭਵ ਹੋਵੇ ਤਾਂ ਹਰ ਮਹੀਨੇ, ਨਹੀਂ ਤਾਂ ਘੱਟੋ-ਘੱਟ ਨਰਾਤਿਆਂ ਦੇ ਦੌਰਾਨ ਕੰਨਿਆ-ਪੂਜਨ ਕਰਕੇ ਉਹਨਾਂ ਦਾ ਆਸ਼ੀਰਵਾਦ ਲਓ।

ਮੂਲਾਂਕ 8

ਜੇਕਰ ਤੁਸੀਂ ਕਿਸੇ ਮਹੀਨੇ ਦੀ 8, 17 ਜਾਂ 26 ਤਰੀਕ ਨੂੰ ਪੈਦਾ ਹੋਏ ਹੋ, ਤਾਂ ਤੁਹਾਡਾ ਮੂਲਾਂਕ 8 ਹੋਵੇਗਾ। ਅੰਕ 8 ਨੂੰ ਸ਼ਨੀ ਦਾ ਅੰਕ ਮੰਨਿਆ ਗਿਆ ਹੈ। ਇਸ ਤਰ੍ਹਾਂ, ਤੁਸੀਂ ਸ਼ਨੀ ਗ੍ਰਹਿ ਦੇ ਖਾਸ ਪ੍ਰਭਾਵ ਦੇ ਅਧੀਨ ਹੋਵੋਗੇ। ਇਸ ਕਾਰਨ, ਤੁਹਾਡੇ ਅੰਦਰ ਧੀਰਜ ਧਾਰਣ ਕਰਨ ਦੀ ਖਮਤਾ ਹੋ ਸਕਦੀ ਹੈ। ਹਾਲਾਂਕਿ 8 ਦਾ ਅੰਕ ਕਿਹੜੇ ਅੰਕਾਂ ਨੂੰ ਜੋੜ ਕੇ ਬਣਿਆ ਹੈ, ਇਸ ਗੱਲ ‘ਤੇ ਵੀ ਤੁਹਾਡਾ ਸੁਭਾਅ ਨਿਰਭਰ ਕਰੇਗਾ। ਜਿਵੇਂ ਕਿ ਜੇਕਰ ਤੁਸੀਂ 8 ਤਰੀਕ ਨੂੰ ਪੈਦਾ ਹੋਏ ਹੋ ਜਾਂ 17 ਜਾਂ 26 ਤਰੀਕ ਨੂੰ; ਇਸ ਤਰ੍ਹਾਂ 1, 2, 6 ਜਾਂ 7 ਅੰਕਾਂ ਦੇ ਪ੍ਰਭਾਵ ਦੇ ਕਾਰਨ ਤੁਹਾਡੇ ਸੁਭਾਅ ਵਿੱਚ ਧੀਮਾਪਣ ਜਾਂ ਤੇਜ਼ੀ ਦਾ ਪ੍ਰਤੀਸ਼ਤ ਵੱਖ-ਵੱਖ ਹੋ ਸਕਦਾ ਹੈ, ਪਰ ਆਮ ਤੌਰ 'ਤੇ ਸ਼ਨੀ ਦੀ ਗਤੀ ਧੀਮੀ ਮੰਨੀ ਜਾਂਦੀ ਹੈ, ਇਸ ਲਈ ਤੁਹਾਡੇ ਅੰਦਰ ਕੁਝ ਧੀਮਾਪਣ ਜਾਂ ਆਲਸ ਹੋਣ ਦੀ ਸੰਭਾਵਨਾ ਵੀ ਹੋ ਸਕਦੀ ਹੈ। ਇਸ ਦਾ ਅਰਥ ਹੈ ਕਿ ਕੁਝ ਲੋਕ ਸੁਭਾਅ ਤੋਂ ਥੋੜੇ ਚੰਚਲ ਹੋ ਸਕਦੇ ਹਨ, ਪਰ ਆਮ ਤੌਰ 'ਤੇ ਤੁਸੀਂ ਧੀਰਜ ਵਾਲੇ ਵਿਅਕਤੀ ਹੋ ਅਤੇ ਕਦੇ-ਕਦੇ ਥੋੜੇ ਆਲਸੀ ਵੀ ਹੋ ਸਕਦੇ ਹੋ। ਆਮ ਤੌਰ 'ਤੇ ਤੁਸੀਂ ਗੰਭੀਰ ਵਿਅਕਤੀ ਦੇ ਰੂਪ ਵਿੱਚ ਜਾਣੇ ਜਾਓਗੇ।

ਤੁਸੀਂ ਹਰ ਕੰਮ ਕਰਨ ਤੋਂ ਪਹਿਲਾਂ ਉਸ ਦੇ ਬਾਰੇ ਬਹੁਤ ਹੀ ਜ਼ਿਆਦਾ ਗਹਿਰਾਈ ਨਾਲ ਸੋਚਦੇ ਹੋ। ਕੁਝ ਮਾਮਲਿਆਂ ਵਿੱਚ ਤੁਸੀਂ ਬਹੁਤ ਜ਼ਿਆਦਾ ਸਪਸ਼ਟ ਤਰੀਕੇ ਨਾਲ਼ ਗੱਲ ਕਰਦੇ ਹੋ। ਇੱਥੇ ਤੱਕ ਕਿ ਤੁਹਾਡਾ ਸਪਸ਼ਟ ਤਰੀਕੇ ਨਾਲ਼ ਗੱਲ ਕਰਨਾ ਸਾਹਮਣੇ ਵਾਲੇ ਨੂੰ ਨਰਾਜ਼ ਵੀ ਕਰ ਸਕਦਾ ਹੈ। ਇਸ ਕਾਰਨ ਕਦੇ-ਕਦੇ ਤੁਹਾਨੂੰ ਤਕਲੀਫ਼ਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਕਦੇ-ਕਦੇ ਤੁਹਾਡੇ ਸੁਭਾਅ ਵਿੱਚ ਬਹੁਤ ਖਰਚੀਲਾਪਣ ਵੀ ਦੇਖਣ ਨੂੰ ਮਿਲ ਸਕਦਾ ਹੈ। ਅਰਥਾਤ, ਤੁਸੀਂ ਬੱਚਤ ਕਰਨ ਦੀ ਬਜਾਏ ਖਰਚਾ ਕਰਨਾ ਜ਼ਿਆਦਾ ਪਸੰਦ ਕਰੋਗੇ। ਇਸ ਕਾਰਨ, ਤੁਹਾਨੂੰ ਧਨ ਇਕੱਠਾ ਕਰਨ ਲਈ ਬਹੁਤ ਮਿਹਨਤ ਕਰਨ ਦੀ ਲੋੜ ਪੈ ਸਕਦੀ ਹੈ। ਤੁਸੀਂ ਆਪਣੇ ਜੀਵਨ ਵਿੱਚ ਸਫਲ ਹੋਵੋਗੇ, ਪਰ ਸਫਲਤਾ ਪ੍ਰਾਪਤ ਕਰਨ ਲਈ ਤੁਹਾਨੂੰ ਕਾਫੀ ਕੋਸ਼ਿਸ਼ਾਂ ਕਰਨੀਆਂ ਪੈ ਸਕਦੀਆਂ ਹਨ। ਅਰਥਾਤ, ਸੰਘਰਸ਼ ਤੋਂ ਬਾਅਦ ਸਫਲਤਾ ਪ੍ਰਾਪਤ ਕਰਨ ਦੀ ਚੰਗੀ ਸੰਭਾਵਨਾ ਹੈ। ਤੁਸੀਂ ਧੀਰਜ ਨਾਲ ਹੌਲੀ-ਹੌਲੀ ਅੱਗੇ ਵੱਧੋਗੇ, ਪਰ ਸਾਰਥਕ ਸਫਲਤਾ ਪ੍ਰਾਪਤ ਕਰ ਸਕੋਗੇ।

ਅੰਕ ਜੋਤਿਸ਼ 2025 ਦੇ ਮੁਤਾਬਕ, ਇਸ ਸਾਲ ਤੁਹਾਡੇ ਉੱਤੇ ਮੁੱਖ ਰੂਪ ਨਾਲ 8, 9, 1, 7 ਅਤੇ 5 ਅੰਕਾਂ ਦਾ ਵਿਸ਼ੇਸ਼ ਪ੍ਰਭਾਵ ਰਹੇਗਾ। ਇਸ ਦਾ ਮਤਲਬ ਹੈ ਕਿ ਇਸ ਸਾਲ ਅੰਕ 1 ਤੁਹਾਡੇ ਲਈ ਪ੍ਰਤੀਕੂਲ ਨਤੀਜੇ ਦੇ ਸਕਦਾ ਹੈ, ਜਦੋਂ ਕਿ ਅੰਕ 8 ਤੁਹਾਡੇ ਲਈ ਕਾਫੀ ਅਨੁਕੂਲ ਨਤੀਜੇ ਦੇਣਾ ਚਾਹੇਗਾ। ਬਾਕੀ ਦੇ ਅੰਕ ਤੁਹਾਡੇ ਲਈ ਅਸਾਨ ਨਤੀਜੇ ਦੇ ਰਹੇ ਹਨ। ਇਸ ਤਰ੍ਹਾਂ, ਸਾਨੂੰ ਪਤਾ ਲਗਦਾ ਹੈ ਕਿ ਕੁਝ ਛੋਟੀਆਂ-ਮੋਟੀਆਂ ਰੁਕਾਵਟਾਂ ਤੋਂ ਬਾਅਦ ਇਸ ਸਾਲ ਆਮ ਤੌਰ 'ਤੇ ਤੁਸੀਂ ਉਪਯੋਗੀ ਨਤੀਜੇ ਪ੍ਰਾਪਤ ਕਰ ਸਕੋਗੇ।

ਇਸ ਸਾਲ ਭਾਵੇਂ ਤੁਹਾਨੂੰ ਤੁਲਨਾਤਮਕ ਤੌਰ 'ਤੇ ਜ਼ਿਆਦਾ ਮਿਹਨਤ ਕਰਨੀ ਪਵੇ, ਪਰ ਮਿਹਨਤ ਦੇ ਬਹੁਤ ਸਾਰਥਕ ਅਤੇ ਪ੍ਰਭਾਵਸ਼ਾਲੀ ਨਤੀਜੇ ਮਿਲ ਸਕਦੇ ਹਨ। ਆਓਣ ਵਾਲ਼ਾ ਸਾਲ ਤੁਹਾਨੂੰ ਆਰਥਿਕ ਰੂਪ ਤੋਂ ਖੁਸ਼ਹਾਲ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ, ਅਰਥਾਤ ਰੁਪਏ-ਪੈਸੇ ਦੀ ਪ੍ਰਾਪਤੀ ਅਤੇ ਪੈਸਿਆਂ ਨਾਲ ਜ਼ਰੂਰੀ ਚੀਜ਼ਾਂ ਪ੍ਰਾਪਤ ਕਰਨ ਲਈ ਇਹ ਸਾਲ ਅਨੁਕੂਲ ਰਹੇਗਾ। ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਇਸ ਸਾਲ ਕਾਫੀ ਚੰਗੇ ਨਤੀਜੇ ਮਿਲਦੇ ਹੋਏ ਦਿੱਖ ਰਹੇ ਹਨ। ਹਾਲਾਂਕਿ ਜਿਨ੍ਹਾਂ ਨਾਲ ਤੁਹਾਡੀ ਡੀਲਿੰਗ ਹੋ ਰਹੀ ਹੈ, ਉਸ ਕੰਪਨੀ ਜਾਂ ਸੰਸਥਾ ਦੇ ਸਿਖਰ ਦੇ ਲੋਕਾਂ ਨਾਲ ਸਬੰਧ ਥੋੜੇ ਕਮਜ਼ੋਰ ਹੋ ਸਕਦੇ ਹਨ, ਪਰ ਜਲਦੀ ਹੀ ਇੱਕ-ਦੂਜੇ ਨੂੰ ਸਮਝਣ ਤੋਂ ਬਾਅਦ ਸਭ ਕੁਝ ਹੋਰ ਬਿਹਤਰ ਅਤੇ ਮਜ਼ਬੂਤ ਹੋ ਜਾਵੇਗਾ। ਤੁਸੀਂ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਲਈ ਵੀ ਕੋਸ਼ਿਸ਼ ਕਰ ਸਕਦੇ ਹੋ, ਅਰਥਾਤ ਪੁਰਾਣੇ ਕੰਮ ਨੂੰ ਛੱਡ ਕੇ ਨਵੇਂ ਕੰਮ ਦੀ ਸ਼ੁਰੂਆਤ ਹੋ ਸਕਦੀ ਹੈ ਜਾਂ ਫੇਰ ਪੁਰਾਣੇ ਕੰਮ ਵਿੱਚ ਕੁਝ ਨਵੇਂ ਤਰੀਕੇ ਅਪਣਾਏ ਜਾ ਸਕਦੇ ਹਨ। ਇਸ ਨਵੇਂ ਪ੍ਰਯੋਗ ਨਾਲ ਤੁਹਾਨੂੰ ਵੱਡਾ ਲਾਭ ਮਿਲ ਸਕਦਾ ਹੈ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਕਾਰੋਬਾਰ ਅਤੇ ਆਰਥਿਕ ਪੱਖ ਲਈ ਇਹ ਸਾਲ ਕਾਫੀ ਚੰਗਾ ਰਹਿ ਸਕਦਾ ਹੈ। ਨੌਕਰੀ ਕਰ ਰਹੇ ਲੋਕ ਵੀ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੀਆਂ ਪ੍ਰੋਮੋਸ਼ਨ ਦੀਆਂ ਸੰਭਾਵਨਾਵਾਂ ਮਜ਼ਬੂਤ ਹੋਣਗੀਆਂ।

8 ਦਾ ਅੰਕ ਸਬੰਧਾਂ ਵਿੱਚ ਥੋੜੀ ਨੀਰਸਤਾ ਦੇਣ ਵਾਲਾ ਕਿਹਾ ਗਿਆ ਹੈ। ਇਸ ਤਰ੍ਹਾਂ, ਇਸ ਸਾਲ ਨਿੱਜੀ ਜੀਵਨ ਅਤੇ ਸਬੰਧਾਂ ਦੇ ਲਈ ਸਮਾਂ ਕੱਢਣਾ ਵੀ ਜ਼ਰੂਰੀ ਰਹੇਗਾ। ਹਾਲਾਂਕਿ ਨਿੱਜੀ ਸਬੰਧਾਂ ਵਿੱਚ ਕੋਈ ਵੱਡੀ ਸਮੱਸਿਆ ਦੀ ਸੰਭਾਵਨਾ ਨਹੀਂ ਹੈ, ਪਰ ਕੁਝ ਵਿਅਕਤੀ ਕਦੇ-ਕਦੇ ਘੱਟ ਸਮਾਂ ਮਿਲਣ ਦੇ ਕਾਰਨ ਥੋੜੇ ਨਾਖ਼ੁਸ਼ ਜਾਂ ਨਰਾਜ਼ ਹੋ ਸਕਦੇ ਹਨ। ਪ੍ਰੇਮ ਸਬੰਧਾਂ ਲਈ ਵੀ ਅਸੀਂ ਕੁਝ ਅਜਿਹੀ ਹੀ ਗੱਲ ਕਹਾਂਗੇ, ਅਰਥਾਤ ਪ੍ਰੇਮ ਸਬੰਧਾਂ ਲਈ ਸਮਾਂ ਕੱਢਣ ਦੀ ਸਥਿਤੀ ਵਿੱਚ ਸਬੰਧਾਂ ਵਿੱਚ ਅਨੁਕੂਲਤਾ ਬਣੀ ਰਹੇਗੀ। ਇਸੇ ਤਰ੍ਹਾਂ ਦੰਪਤੀ ਜੀਵਨ ਵਿੱਚ ਵੀ ਅਨੁਕੂਲਤਾ ਬਣੀ ਰਹਿਣੀ ਚਾਹੀਦੀ ਹੈ। ਅੰਕ ਜੋਤਿਸ਼ 2025 ਦੇ ਅਨੁਸਾਰ, ਕਹਿਣ ਦਾ ਅਰਥ ਇਹ ਹੈ ਕਿ ਆਮ ਤੌਰ 'ਤੇ ਇਸ ਸਾਲ ਤੁਸੀਂ ਕਾਫੀ ਚੰਗੇ ਨਤੀਜੇ ਪ੍ਰਾਪਤ ਕਰਦੇ ਹੋਏ ਦੇਖੇ ਜਾ ਸਕੋਗੇ।

ਉਪਾਅ: ਨਿਯਮ ਨਾਲ ਸ਼ਿਵ ਜੀ ਦੀ ਪੂਜਾ-ਅਰਾਧਨਾ ਕਰੋ। ਹਰ ਰੋਜ਼ ਇਸ਼ਨਾਨ ਆਦਿ ਤੋਂ ਬਾਅਦ ਸੂਰਜ ਦੇਵਤਾ ਨੂੰ ਸਿੰਧੂਰ ਮਿਲਿਆ ਹੋਇਆ ਜਲ ਚੜ੍ਹਾਓ। ਦੀਨ-ਦੁਖੀ ਅਤੇ ਜ਼ਰੂਰਤਮੰਦ ਲੋਕਾਂ ਦੀ ਮੱਦਦ ਆਪਣੀ ਸਮਰੱਥਾ ਦੇ ਅਨੁਸਾਰ ਕਰਦੇ ਰਹੋ।

ਆਰਥਿਕ ਸੱਮਸਿਆਵਾਂ ਦੇ ਲਈ ਲਓ ਧਨ ਸਬੰਧੀ ਸਲਾਹ

ਮੂਲਾਂਕ 9

ਜੇਕਰ ਤੁਸੀਂ ਕਿਸੇ ਮਹੀਨੇ ਦੀ 9, 18 ਜਾਂ 27 ਤਰੀਕ ਨੂੰ ਪੈਦਾ ਹੋਏ ਹੋ, ਤਾਂ ਤੁਹਾਡਾ ਮੂਲ ਅੰਕ 9 ਹੋਵੇਗਾ। ਅੰਕ 9 ਨੂੰ ਮੰਗਲ ਦਾ ਅੰਕ ਮੰਨਿਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਮੰਗਲ ਦਾ ਪ੍ਰਭਾਵ ਤੁਹਾਡੇ ਵਿੱਚ ਖਾਸ ਤੌਰ 'ਤੇ ਦਿੱਖ ਸਕਦਾ ਹੈ। ਇਸ ਕਾਰਨ, ਤੁਸੀਂ ਸੁਭਾਅ ਤੋਂ ਸਾਹਸੀ ਵਿਅਕਤੀ ਹੋ ਸਕਦੇ ਹੋ। ਤੁਸੀਂ ਅਕਸਰ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿੰਦੇ ਹੋ। ਕਦੇ-ਕਦੇ ਤੁਹਾਡੇ ਸੁਭਾਅ ਵਿੱਚ ਧੀਰਜ ਦੀ ਕਮੀ ਵੀ ਦਿੱਖ ਸਕਦੀ ਹੈ, ਜਿਸ ਦਾ ਮਤਲਬ ਹੈ ਕਿ ਤੁਸੀਂ ਜਲਦਬਾਜ਼ ਵੀ ਹੋ ਸਕਦੇ ਹੋ। ਅੰਕ ਜੋਤਿਸ਼ 2025 ਦੇ ਫਲਸਰੂਪ, ਕਈ ਵਾਰੀ ਜਲਦਬਾਜ਼ੀ ਦੇ ਕਾਰਨ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ। ਤੁਹਾਡੇ ਸੁਭਾਅ ਵਿੱਚ ਗੁੱਸਾ ਵੀ ਤੁਲਨਾਤਮਕ ਰੂਪ ਵਿੱਚ ਵੱਧ ਸਕਦਾ ਹੈ। ਤੁਸੀਂ ਪ੍ਰਤੀਯੋਗਤਾਵਾਂ ਵਿੱਚ ਭਾਗ ਲੈਣ ਦੀ ਇੱਛਾ ਰੱਖਦੇ ਹੋ, ਜਿਸ ਕਾਰਨ ਤੁਹਾਡੇ ਕਈ ਵਿਰੋਧੀ ਵੀ ਹੋ ਸਕਦੇ ਹਨ। ਹਾਲਾਂਕਿ ਆਮ ਤੌਰ 'ਤੇ ਤੁਸੀਂ ਧਾਰਮਿਕ ਵਿਚਾਰਾਂ ਵਾਲੇ ਵਿਅਕਤੀ ਹੋ।

ਤੁਹਾਨੂੰ ਦਾਨ-ਪੁੰਨ ਵਰਗੇ ਕਾਰਜ ਕਰਨਾ ਚੰਗਾ ਲੱਗਦਾ ਹੈ, ਪਰ ਇਸ ਦੇ ਬਾਵਜੂਦ ਕਈ ਵਾਰੀ ਤੁਹਾਨੂੰ ਵਿਵਹਾਰਕ ਗੱਲਾਂ ਦਾ ਸਮਰੱਥਨ ਕਰਦੇ ਹੋਏ ਵੀ ਦੇਖਿਆ ਜਾ ਸਕਦਾ ਹੈ। ਭਾਈਆਂ ਅਤੇ ਦੋਸਤਾਂ ਦੀ ਮੱਦਦ ਲਈ ਤੁਸੀਂ ਹਮੇਸ਼ਾ ਤਿਆਰ ਰਹਿੰਦੇ ਹੋ। ਹਾਲਾਂਕਿ ਭਾਈਆਂ ਅਤੇ ਦੋਸਤਾਂ ਨਾਲ ਕਦੇ-ਕਦੇ ਵਾਦ-ਵਿਵਾਦ ਵੀ ਹੋ ਸਕਦਾ ਹੈ, ਪਰ ਇਸ ਦੇ ਬਾਵਜੂਦ ਤੁਸੀਂ ਆਪਣੇ ਭਾਈਆਂ ਅਤੇ ਦੋਸਤਾਂ ਨਾਲ ਪਿਆਰ ਕਰਨ ਵਾਲੇ ਵਿਅਕਤੀ ਹੋ। ਤੁਹਾਡੇ ‘ਤੇ "ਤੁਮ੍ਹੀ ਸੇ ਲੜਾਈ, ਤੁਮ੍ਹੀ ਸੇ ਮੁਹੱਬਤ" ਵਾਲੀ ਗੱਲ ਪੂਰੀ ਤਰ੍ਹਾਂ ਸੱਚ ਹੁੰਦੀ ਹੈ।

ਨਵੇਂ ਸਾਲ ਵਿੱਚ ਤੁਹਾਡੇ ਉੱਤੇ ਮੁੱਖ ਰੂਪ ਨਾਲ 9, 9, 1, 8 ਅਤੇ 5 ਅੰਕਾਂ ਦਾ ਵਿਸ਼ੇਸ਼ ਪ੍ਰਭਾਵ ਰਹੇਗਾ। ਇਸ ਦਾ ਮਤਲਬ ਹੈ ਕਿ ਇਸ ਸਾਲ ਜ਼ਿਆਦਾਤਰ ਅੰਕ ਤੁਹਾਡੇ ਹੱਕ ਵਿੱਚ ਦਿੱਖ ਰਹੇ ਹਨ। ਸਿਰਫ ਅੰਕ 5 ਤੁਹਾਡੇ ਹੱਕ ਵਿੱਚ ਨਹੀਂ ਦਿੱਸਦਾ। ਇਸ ਕਾਰਨ, ਤੁਸੀਂ ਇਸ ਸਾਲ ਜ਼ਿਆਦਾਤਰ ਮਾਮਲਿਆਂ ਵਿੱਚ ਚੰਗੀ ਸਫਲਤਾ ਪ੍ਰਾਪਤ ਕਰਦੇ ਹੋਏ ਦਿੱਖ ਸਕੋਗੇ। ਤਕਨੀਕੀ ਖੇਤਰ ਨਾਲ ਜੁੜੇ ਵਿਦਿਆਰਥੀ ਇਸ ਸਾਲ ਕਾਫੀ ਚੰਗਾ ਪ੍ਰਦਰਸ਼ਨ ਕਰਨਗੇ। ਸੈਨਾ, ਪੁਲਿਸ, ਸੁਰੱਖਿਆ, ਅੱਗ ਅਤੇ ਬਿਜਲੀ ਵਰਗੇ ਖੇਤਰਾਂ ਨਾਲ ਜੁੜੇ ਲੋਕ ਵੀ ਇਸ ਸਾਲ ਚੰਗੀ ਸਫਲਤਾ ਪ੍ਰਾਪਤ ਕਰਨਗੇ। ਖੇਡ-ਕੁੱਦ ਨਾਲ ਜੁੜੇ ਲੋਕਾਂ ਲਈ ਵੀ ਇਹ ਸਾਲ ਆਮ ਤੌਰ 'ਤੇ ਚੰਗਾ ਰਹੇਗਾ।

ਇਹ ਸਾਲ ਪੁਰਾਣੇ ਲਟਕੇ ਹੋਏ ਕੰਮਾਂ ਨੂੰ ਪੂਰਾ ਕਰਨ ਦਾ ਸੰਕੇਤ ਦੇ ਰਿਹਾ ਹੈ। ਅਰਥਾਤ, ਉਹ ਮਹੱਤਵਪੂਰਣ ਕੰਮ, ਜਿਹੜੇ ਅਜੇ ਅਧੂਰੇ ਪਏ ਹਨ, ਉਨ੍ਹਾਂ ਨੂੰ ਜਲਦੀ ਪੂਰਾ ਕਰਨ ਦੀ ਲੋੜ ਹੈ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਕੁਝ ਹੋਰ ਨਵੀਆਂ ਜ਼ਿੰਮੇਵਾਰੀਆਂ ਚੁੱਕਣੀਆਂ ਪੈ ਸਕਦੀਆਂ ਹਨ। ਅੰਕ ਜੋਤਿਸ਼ 2025 ਕਹਿੰਦਾ ਹੈ ਕਿ ਕੁਝ ਅਜਿਹੇ ਕੰਮ, ਜਿਨ੍ਹਾਂ ਨੂੰ ਤੁਸੀਂ ਲੰਬੇ ਸਮੇਂ ਤੋਂ ਕਰਨ ਦਾ ਸੁਪਨਾ ਦੇਖ ਰਹੇ ਸੀ, ਉਹਨਾਂ ਮਹੱਤਵਪੂਰਣ ਕੰਮਾਂ ਨੂੰ ਤੁਸੀਂ ਪੂਰਾ ਕਰੋਗੇ ਅਤੇ ਤੁਹਾਡੇ ਦੁਆਰਾ ਕੀਤੇ ਗਏ ਕੰਮ ਲੰਬੇ ਸਮੇਂ ਤੱਕ ਆਪਣਾ ਪ੍ਰਭਾਵ ਪੈਦਾ ਕਰਨ ਵਿੱਚ ਸਫਲ ਰਹਿਣਗੇ। ਇਸ ਦਾ ਮਤਲਬ ਹੈ ਕਿ ਕਾਰਜ ਖੇਤਰ ਨਾਲ ਜੁੜੇ ਮਾਮਲਿਆਂ ਵਿੱਚ ਇਹ ਸਾਲ ਆਮ ਤੌਰ 'ਤੇ ਉਪਯੋਗੀ ਨਤੀਜੇ ਦੇ ਸਕਦਾ ਹੈ, ਭਾਵੇਂ ਉਹ ਕਾਰੋਬਾਰ ਹੋਵੇ ਜਾਂ ਨੌਕਰੀ ਨਾਲ ਜੁੜੇ ਹੋਣ।

ਜ਼ਮੀਨ-ਜਾਇਦਾਦ ਨਾਲ ਸਬੰਧਤ ਮਾਮਲਿਆਂ ਲਈ ਵੀ ਇਹ ਸਾਲ ਤੁਹਾਡੇ ਲਈ ਉਪਯੋਗੀ ਰਹੇਗਾ। ਭਾਈ-ਬੰਧੂ ਅਤੇ ਪੜੋਸੀਆਂ ਨਾਲ ਤੁਹਾਡੇ ਸਬੰਧ ਮਜ਼ਬੂਤ ਹੋਣਗੇ। ਹਾਲਾਂਕਿ ਕਦੇ-ਕਦੇ ਕਿਸੇ ਗੱਲ ਨੂੰ ਲੈ ਕੇ ਥੋੜੀ ਬਹਿਸ ਹੋ ਸਕਦੀ ਹੈ, ਪਰ ਕੋਈ ਵੱਡੀ ਨਰਾਜ਼ਗੀ ਨਹੀਂ ਹੋਣੀ ਚਾਹੀਦੀ। ਅੰਕ 9 ਦੀ ਅਧਿਕਤਾ ਅਤੇ ਅੰਕ 5 ਦਾ ਸਹਾਰਾ ਨਾ ਮਿਲਣਾ ਇਸ ਗੱਲ ਦਾ ਸੰਕੇਤ ਹੈ ਕਿ ਇਸ ਸਾਲ ਤੁਹਾਨੂੰ ਧੀਰਜ ਨਾਲ ਕੰਮ ਕਰਨ ਦੀ ਲੋੜ ਰਹੇਗੀ। ਹਰ ਕੰਮ ਵਿੱਚ ਸੰਤੁਲਨ ਬਣਾ ਕੇ ਰੱਖਣਾ ਸਮਝਦਾਰੀ ਦਾ ਕੰਮ ਹੋਵੇਗਾ, ਕਿਉਂਕਿ ਇਸ ਸਾਲ ਸਾਰੀਆਂ ਚੀਜ਼ਾਂ ਅਨੁਕੂਲ ਹਨ, ਕੇਵਲ ਸੰਤੁਲਨ ਦੀ ਕਮੀ ਦੇਖੀ ਜਾ ਸਕਦੀ ਹੈ। ਜੇਕਰ ਤੁਸੀਂ ਸੰਤੁਲਨ ਵਾਲੇ ਪੱਖ 'ਤੇ ਕੰਮ ਕਰੋਗੇ ਤਾਂ ਇਸ ਸਾਲ ਹੋਰ ਵੀ ਚੰਗੇ ਨਤੀਜੇ ਪ੍ਰਾਪਤ ਕਰ ਸਕੋਗੇ। ਜੇਕਰ ਤੁਸੀਂ ਪ੍ਰੇਮ ਸਬੰਧ, ਦੰਪਤੀ ਜੀਵਨ ਜਾਂ ਹੋਰ ਰਿਸ਼ਤਿਆਂ ਵਿੱਚ ਈਗੋ ਨੂੰ ਨਹੀਂ ਲੈ ਕੇ ਆਉਂਦੇ, ਤਾਂ ਆਮ ਤੌਰ 'ਤੇ ਚੰਗੇ ਨਤੀਜੇ ਮਿਲਦੇ ਰਹਿਣਗੇ। ਆਰਥਿਕ ਮਾਮਲਿਆਂ ਲਈ ਵੀ ਇਹ ਸਾਲ ਅਨੁਕੂਲ ਰਹੇਗਾ। ਕਹਿਣ ਦਾ ਮਤਲਬ ਇਹ ਹੈ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਇਸ ਸਾਲ ਤੁਹਾਨੂੰ ਚੰਗੇ ਨਤੀਜੇ ਮਿਲਦੇ ਹੋਏ ਦਿੱਖ ਰਹੇ ਹਨ। ਕੇਵਲ ਸੰਤੁਲਨ ਅਤੇ ਅਨੁਭਵ ਦੇ ਨਾਲ਼ ਕੰਮ ਕਰਨ ਦੀ ਲੋੜ ਰਹੇਗੀ।

ਉਪਾਅ: ਅੰਕ ਜੋਤਿਸ਼ 2025 ਦੇ ਅਨੁਸਾਰ, ਤੁਹਾਨੂੰ ਹਰ ਮੰਗਲਵਾਰ ਨੂੰ ਹਨੂੰਮਾਨ ਜੀ ਨੂੰ ਦੇਸੀ ਘੀ ਵਿੱਚ ਮਿਲਾਇਆ ਹੋਇਆ ਸਿੰਦੂਰ ਚੜ੍ਹਾਉਣਾ ਚਾਹੀਦਾ ਹੈ। ਸੰਭਵ ਹੋਵੇ ਤਾਂ ਹਰ ਰੋਜ਼, ਨਹੀਂ ਤਾਂ ਘੱਟੋ-ਘੱਟ ਮੰਗਲਵਾਰ ਦੇ ਦਿਨ ਸੁੰਦਰਕਾਂਡ ਦਾ ਪਾਠ ਕਰੋ। ਨਿਯਮਤ ਰੂਪ ਨਾਲ ਗਣੇਸ਼ ਜੀ ਦੀ ਪੂਜਾ-ਅਰਾਧਨਾ ਕਰਦੇ ਰਹੋ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ਼ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1. ਕਿਹੜਾ ਅੰਕ ਕਿਸ ਗ੍ਰਹਿ ਦਾ ਹੈ?

ਅੰਕ 1 ਦਾ ਸੂਰਜ, ਅੰਕ 2 ਦਾ ਚੰਦਰ, ਅੰਕ 3 ਦਾ ਬ੍ਰਹਸਪਤੀ, ਅੰਕ 4 ਦਾ ਰਾਹੂ, ਅੰਕ 5 ਦਾ ਬੁੱਧ, ਅੰਕ 6 ਦਾ ਸ਼ੁੱਕਰ, ਅੰਕ 7 ਦਾ ਕੇਤੂ, ਅੰਕ 8 ਦਾ ਸ਼ਨੀ ਅਤੇ ਅੰਕ 9 ਦਾ ਸੁਆਮੀ ਗ੍ਰਹਿ ਮੰਗਲ ਹੈ।

2. 7 ਅੰਕ ਜੋਤਿਸ਼ ਦਾ ਕੀ ਮਤਲਬ ਹੁੰਦਾ ਹੈ?

ਅੰਕ 7 ਦਾ ਸੁਆਮੀ ਗ੍ਰਹਿ ਕੇਤੂ ਹੁੰਦਾ ਹੈ। 7 ਅੰਕ ਵਾਲੇ ਲੋਕ ਦਾਰਸ਼ਨਿਕ ਅਤੇ ਚਿੰਤਕ ਸੁਭਾਅ ਦੇ ਹੁੰਦੇ ਹਨ। ਅਜਿਹੇ ਲੋਕ ਕਿਸੇ ਨਾ ਕਿਸੇ ਤਰ੍ਹਾਂ ਦੇ ਸ਼ੋਧ ਵਿੱਚ ਲੱਗੇ ਰਹਿੰਦੇ ਹਨ।

3. ਅੰਕ 6 ਦਾ ਸੁਆਮੀ ਕੌਣ ਹੈ?

ਅੰਕ ਜੋਤਿਸ਼ ਵਿੱਚ ਅੰਕ 6 ਦਾ ਸੁਆਮੀ ਸ਼ੁੱਕਰ ਨੂੰ ਮੰਨਿਆ ਜਾਂਦਾ ਹੈ।

Talk to Astrologer Chat with Astrologer