ਟੈਰੋ ਹਫਤਾਵਰੀ ਰਾਸ਼ੀਫਲ (19-25) ਮਈ, 2024

ਟੈਰੋ ਕਾਰਡ ਕਾਰਡਾਂ ਦੀ ਇੱਕ ਅਜਿਹੀ ਪ੍ਰਾਚੀਨ ਗੱਡੀ ਹੈ, ਜੋ ਭਵਿੱਖ ਦੱਸਣ ਦਾ ਏਨਾ ਕਾਰਗਰ ਤਰੀਕਾ ਹੈ ਕਿ ਇਸ ਦਾ ਉਪਯੋਗ ਸਦੀਆਂ ਤੋਂ ਸਭ ਰਹੱਸਵਾਦੀ ਅਤੇ ਟੈਰੋ ਰੀਡਰ ਕਰਦੇ ਆਏ ਹਨ।ਅਧਿਆਤਮਕ ਵਿਕਾਸ ਅਤੇ ਆਤਮ-ਸਮਝ ਦੇ ਲਈ ਕਾਰਡ ਦਾ ਪ੍ਰਯੋਗ ਪ੍ਰਾਚੀਨ ਕਾਲ ਤੋਂ ਚੱਲਦਾ ਆ ਰਿਹਾ ਹੈ।ਜੇਕਰ ਕੋਈ ਵਿਅਕਤੀ ਪੂਰੇ ਵਿਸ਼ਵਾਸ ਅਤੇ ਨਿਮਰਤਾ ਦੇ ਨਾਲ ਆਪਣੇ ਜੀਵਨ ਨੂੰ ਬਦਲਣ ਨਾਲ ਸਬੰਧਤ ਅਤੇ ਆਪਣੇ ਜੀਵਨ ਨਾਲ ਸਬੰਧਤ ਮਹੱਤਵਪੂਰਣ ਪ੍ਰਸ਼ਨਾਂ ਦੇ ਉੱਤਰ ਖੋਜਣ ਲਈ ਆਉਂਦਾ ਹੈ, ਤਾਂ ਟੈਰੋ ਦੀ ਰਹੱਸਮਈ ਦੁਨੀਆ ਵਿੱਚ ਉਸ ਨੂੰ ਉਸ ਦੇ ਪ੍ਰਸ਼ਨਾਂ ਦੇ ਜਵਾਬ ਜ਼ਰੂਰ ਮਿਲਦੇ ਹਨ।ਬਹੁਤ ਸਾਰੇ ਲੋਕ ਅਜਿਹਾ ਮੰਨਦੇ ਹਨ ਕਿ ਟੈਰੋ ਦੋਸਤਾਂ ਦੇ ਨਾਲ ਮਨੋਰੰਜਨ ਦੇ ਲਈ ਕੀਤਾ ਜਾਣ ਵਾਲਾ ਸੈਸ਼ਨ ਜਿਹਾ ਹੈ। ਪਰ ਅਸਲ ਵਿੱਚ ਅਜਿਹਾ ਨਹੀਂ ਹੁੰਦਾ।ਆਪਣੇ 78 ਕਾਰਡਾਂ ਦੀ ਗੱਡੀ ਵਿੱਚ ਟੈਰੋ ਰਾਸ਼ੀਫਲ ਸਭ ਤੋਂ ਗਹਿਰੇ ਰਹੱਸ ਅਤੇ ਇਨਸਾਨ ਦੇ ਗਹਿਰੇ ਤੋਂ ਗਹਿਰੇ ਡਰ ਨੂੰ ਬਾਹਰ ਕੱਢਣ ਦੀ ਸ਼ਕਤੀ ਰੱਖਦਾ ਹੈ।

ਟੈਰੋ ਹਫਤਾਵਰੀ ਰਾਸ਼ੀਫਲ

ਇਸ ਖਾਸ ਆਰਟੀਕਲ ਦੇ ਮਾਧਿਅਮ ਤੋਂ ਅਸੀਂ ਜਾਣਾਂਗੇ ਕਿ ਮਈ ਦੇ ਮਹੀਨੇ ਦੇ ਇਸ ਹਫਤੇ ਦੇ ਲਈ ਸਭ 12 ਰਾਸ਼ੀਆਂ ਦੇ ਲਈ ਟੈਰੋ ਭਵਿੱਖਬਾਣੀ ਕੀ ਕਹਿੰਦੀ ਹੈ।ਪਰ ਆਓ ਇਸ ਤੋਂ ਪਹਿਲਾਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹ ਸ਼ਕਤੀਸ਼ਾਲੀ ਜਾਦੂਈ ਉਪਕਰਣ ਆਇਆ ਤਾਂ ਕਿਥੋਂ ਆਇਆ। ਅਸਲ ਵਿੱਚ ਟੈਰੋ ਦੀ ਉਤਪੱਤੀ 1400 ਦੇ ਦਸ਼ਕ ਦੀ ਮੰਨੀ ਜਾਂਦੀ ਹੈ।ਸਭ ਤੋਂ ਪਹਿਲਾਂ ਇਸ ਦਾ ਜ਼ਿਕਰ ਇਟਲੀ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਤੋਂ ਆਉਂਦਾ ਹੈ।ਸ਼ੁਰੂਆਤ ਵਿੱਚ ਇਸ ਨੂੰ ਵੱਡੇ ਘਰਾਂ ਦੇ ਲੋਕ ਤਾਸ਼ ਦੇ ਪੱਤਿਆਂ ਦੇ ਰੂਪ ਵਿੱਚ ਖੇਲਦੇ ਸਨ ਅਤੇ ਰੋਇਲਟੀ ਕਲਾਕਾਰਾਂ ਨੂੰ ਆਪਣੇ ਦੋਸਤਾਂ ਅਤੇ ਪਾਰਟੀਆਂ ਦੇ ਲਈ ਆਉਣ ਵਾਲੇ ਮਹਿਮਾਨਾਂ ਦੇ ਮਨੋਰੰਜਨ ਕਰਨ ਦੇ ਲਈ ਬਣਾਓਣ ਦਾ ਨਿਰਦੇਸ਼ ਦਿੰਦੇ ਸਨ।

ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ

ਮੰਨਿਆ ਜਾਂਦਾ ਹੈ ਕਿ ਅਸਲ ਵਿੱਚ 16ਵੀਂ ਸ਼ਤਾਬਦੀ ਦੇ ਆਸ-ਪਾਸ ਹੀ ਟੈਰੋ ਕਾਰਡ ਦਾ ਦੈਵਿਕ ਉਪਯੋਗ ਸ਼ੁਰੂ ਕੀਤਾ ਗਿਆ ਸੀ ਜਦੋਂ ਯੂਰਪ ਦੇ ਰਹੱਸਵਾਦੀਆਂ ਨੇ ਇਹ ਅਭਿਆਸ ਕਰਨਾ ਅਤੇ ਸਿੱਖਣਾ ਸ਼ੁਰੂ ਕੀਤਾ ਕਿ ਕਾਰਡ ਨੂੰ ਕਿਸ ਤਰ੍ਹਾਂ ਨਾਲ ਵਿਵਸਥਿਤ ਰੂਪ ਨਾਲ ਫੈਲਾਓਣਾ ਹੁੰਦਾ ਹੈ ਅਤੇ ਉਹਨਾਂ ਮੁਸ਼ਕਿਲ ਰੇਖਾ-ਚਿੱਤਰਾਂ ਦੇ ਪਿੱਛੇ ਛਿਪੇ ਹੋਏ ਰਹੱਸਾਂ ਨੂੰ ਕਿਸ ਤਰ੍ਹਾਂ ਸਮਝਿਆ ਜਾਂਦਾ ਹੈ।ਕਿਹਾ ਜਾਂਦਾ ਹੈ ਕਿ ਉਦੋਂ ਤੋਂ ਟੈਰੋ ਕੇਵਲ ਤਾਸ਼ ਦੇ ਪੱਤਿਆਂ ਦੀ ਗੱਡੀ ਨਹੀਂ ਰਹਿ ਗਿਆ ਸੀ।ਇਸ ਤੋਂ ਬਾਅਦ ਮੱਧ ਯੁਗ ਕਾਲ ਦੇ ਦੌਰਾਨ ਟੈਰੋ ਜਾਦੂ-ਟੂਣੇ ਨਾਲ ਜੁੜਿਆ ਹੋਇਆ ਸੀ ਅਤੇ ਕਈ ਤਰ੍ਹਾਂ ਦੇ ਅੰਧ ਵਿਸ਼ਵਾਸਾਂ ਦਾ ਸਾਇਆ ਇਸ ਦੇ ਉੱਪਰ ਪੈ ਚੁੱਕਿਆ ਸੀ।ਇਹੀ ਕਾਰਨ ਸੀ ਕਿ ਫੇਰ ਬਹੁਤ ਸਾਰੇ ਲੋਕ ਇਸ ਨੂੰ ਕਿਸਮਤ ਦੱਸਣ ਦੀ ਮੁੱਖ ਧਾਰਾ ਤੋਂ ਦੂਰ ਮੰਨਣ ਲੱਗ ਗਏ।

ਹਾਲਾਂਕਿ ਹਾਲ ਹੀ ਵਿੱਚ ਕੁਝ ਦਹਾਕੇ ਪਹਿਲਾਂ ਤੋਂ ਟੈਰੋ ਨੂੰ ਦੁਬਾਰਾ ਤੋਂ ਆਪਣੀ ਖੋਈ ਹੋਈ ਪਹਿਚਾਣ ਵਾਪਸ ਮਿਲ ਗਈ ਹੈ ਅਤੇ ਹੁਣ ਇਹ ਭਵਿੱਖ ਦੱਸਣ ਦੀ ਮੁੱਖ ਧਾਰਾ ਵਿੱਚ ਦੁਬਾਰਾ ਜੁੜ ਚੁੱਕਿਆ ਹੈ। ਟੈਰੋ ਭਵਿੱਖਬਾਣੀ ਨੂੰ ਇੱਕ ਵਾਰ ਫੇਰ ਭਾਰਤ ਅਤੇ ਦੁਨੀਆਂ ਭਰ ਵਿੱਚ ਭਵਿੱਖ ਦੱਸਣ ਦੇ ਇੱਕ ਮੁੱਖ ਉਪਕਰਣ ਦੇ ਰੂਪ ਵਿੱਚ ਉਪਯੋਗ ਕੀਤਾ ਜਾ ਰਿਹਾ ਹੈ ਅਤੇ ਨਿਸ਼ਚਿਤ ਰੂਪ ਨਾਲ ਹੀ ਇਹ ਆਪਣੀ ਖੋਈ ਹੋਈ ਪ੍ਰਸਿੱਧੀ ਅਤੇ ਸਨਮਾਣ ਪ੍ਰਾਪਤ ਕਰ ਰਿਹਾ ਹੈ। ਆਓ ਹੁਣ ਬਿਨਾਂ ਦੇਰ ਕੀਤੇ ਹੋਏ ਟੈਰੋ ਦੀ ਇਸ ਦੁਨੀਆਂ ਵਿੱਚ ਪ੍ਰਵੇਸ਼ ਕਰਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ 19 ਤੋਂ 25 ਮਈ 2024 ਤੱਕ ਦਾ ਇਹ ਹਫਤਾ ਸਭ 12 ਰਾਸ਼ੀਆਂ ਦੇ ਲਈ ਕਿੰਨਾ ਖਾਸ ਰਹੇਗਾ।

ਇਹ ਵੀ ਪੜ੍ਹੋ: ਟੈਰੋ ਕਾਰਡ ਭਵਿੱਖਬਾਣੀ 2024

ਟੈਰੋ ਹਫਤਾਵਰੀ ਰਾਸ਼ੀਫਲ 19-25 ਮਈ 2024: ਰਾਸ਼ੀ ਅਨੁਸਾਰ ਭਵਿੱਖਬਾਣੀਆਂ

ਮੇਖ਼ ਰਾਸ਼ੀ

ਪ੍ਰੇਮ ਜੀਵਨ:ਦ ਹਰਮਿਟ

ਆਰਥਿਕ ਪੱਖ: ਫਾਈਵਆਫ ਪੈਂਟੇਕਲਸ(ਰਿਵਰਸਡ)

ਕਰੀਅਰ: ਦ ਫੂਲ (ਰਿਵਰਸਡ)

ਸਿਹਤ: ਥ੍ਰੀਆਫ ਕੱਪਸ

ਇਸ ਹਫਤੇ ਦੇ ਲਈ ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਦੇ ਸੰਦਰਭ ਵਿੱਚ ਦ ਹਰਮਿਟ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਇਹ ਸਮਾਂ ਹੈ ਜਦੋਂ ਤੁਸੀਂ ਅਤੇ ਤੁਹਾਡਾ ਸਾਥੀ ਮਿਲ ਕੇ ਇਸ ਬਾਰੇ ਵਿਚਾਰ ਕਰ ਸਕਦੇ ਹਨ ਕਿ ਤੁਸੀਂ ਅਸਲ ਵਿੱਚ ਆਪਣੇ ਰਿਸ਼ਤੇ ਤੋਂ ਕੀ ਉਮੀਦ ਕਰਦੇ ਹੋ ਅਤੇ ਤੁਹਾਨੂੰ ਦੋਵਾਂ ਨੂੰ ਕਿਸ ਚੀਜ਼ ਤੋਂ ਖੁਸ਼ੀ ਮਿਲਦੀ ਹੈ। ਬੇਸ਼ੱਕ ਇਸ ਮੁੱਦੇ ਉੱਤੇ ਸ਼ੁਰੂਆਤੀ ਗੱਲਬਾਤ ਥੋੜੀ ਪਰੇਸ਼ਾਨੀ ਭਰੀ ਅਤੇ ਅਸਹਿਜ ਮਹਿਸੂਸ ਹੋ ਸਕਦੀ ਹੈ, ਪਰ ਭਵਿੱਖ ਦੇ ਲਈ ਇਹ ਤੁਹਾਡੇ ਰਿਸ਼ਤੇ ਦੇ ਸੰਦਰਭ ਵਿੱਚ ਇੱਕ ਮਜ਼ਬੂਤ ਆਧਾਰ ਜ਼ਰੂਰ ਤਿਆਰ ਕਰੇਗਾ।

ਅਗਲਾ ਕਾਰਡ ਤੁਹਾਨੂੰਫਾਈਵਆਫ ਪੈਂਟੇਕਲਸ(ਰਿਵਰਸਡ) ਦਾ ਪ੍ਰਾਪਤ ਹੋਇਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਹੁਣ ਤੁਸੀਂ ਉਸ ਵਿੱਤੀ ਪਰੇਸ਼ਾਨੀ ਤੋਂ ਬਾਹਰ ਆ ਚੁੱਕੇ ਹੋ, ਜਿਸ ਦਾ ਤੁਹਾਨੂੰ ਲੰਬੇ ਸਮੇਂ ਤੋਂ ਸਾਹਮਣਾ ਕਰਨਾ ਪੈ ਰਿਹਾ ਸੀ। ਜੇਕਰ ਪਿਛਲੀ ਵਾਰ ਤੁਹਾਨੂੰ ਆਮਦਨ ਵਿੱਚ ਵਾਧਾ ਨਹੀਂ ਮਿਲਿਆ ਸੀ, ਤਾਂ ਸੰਭਾਵਨਾ ਹੈ ਕਿ ਇਸ ਵਾਰ ਤੁਹਾਨੂੰ ਆਮਦਨ ਵਿੱਚ ਚੰਗਾ ਵਾਧਾ ਪ੍ਰਾਪਤ ਹੋਵੇਗਾ। ਕੁੱਲ ਮਿਲਾ ਕੇ ਵਿੱਤ ਹੁਣ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਨਹੀਂ ਰਹੇਗਾ। ਹੁਣ ਤੁਹਾਡੇ ਜੀਵਨ ਵਿੱਚ ਵਿੱਤੀ ਸੁਰੱਖਿਆ ਅਤੇ ਸਥਿਰਤਾ ਦੋਵੇਂ ਆਉਣ ਵਾਲੀਆਂ ਹਨ।

ਕਰੀਅਰ ਦੇ ਸੰਦਰਭ ਵਿੱਚ ਤੁਹਾਨੂੰਦ ਫੂਲ (ਰਿਵਰਸਡ) ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਜੋਖਿਮ ਬਿਲਕੁਲ ਵੀ ਨਹੀਂ ਲੈਣਾ ਚਾਹੁੰਦੇ ਹੋ ਅਤੇ ਕੰਮ ਉੱਤੇ ਰੋਜ਼ਾਨਾ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿੱਚ ਹੀ ਸਹਿਜ ਮਹਿਸੂਸ ਕਰਦੇ ਹੋ। ਤੁਸੀਂ ਆਪਣੇ ਕੰਮ ਵਿੱਚ ਵਿਵਸਥਿਤ ਹੋ ਅਤੇ ਕਿਸੇ ਵੀ ਤਰ੍ਹਾਂ ਦੇ ਬਦਲਾਅ ਦੀ ਭਾਲ਼ ਵਿੱਚ ਨਹੀਂ ਹੋ।

ਸਿਹਤ ਦੇ ਸੰਦਰਭ ਵਿੱਚ ਤੁਹਾਨੂੰਥ੍ਰੀਆਫ ਕੱਪਸ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਇਸ ਹਫਤੇ ਤੁਹਾਡੀ ਸਿਹਤ ਉੱਤਮ ਰਹੇਗੀ ਅਤੇ ਤੁਹਾਡੀ ਸਿਹਤ ਦੇ ਸੰਦਰਭ ਵਿੱਚ ਕੋਈ ਵੀ ਪਰੇਸ਼ਾਨੀ ਅਤੇ ਚਿੰਤਾ ਨਹੀਂ ਹੋਵੇਗੀ। ਤੁਸੀਂ ਬਿਨਾਂ ਕਿਸੇ ਰੁਕਾਵਟ ਦੇ ਇੱਕ ਸਿਹਤਮੰਦ ਜੀਵਨ ਜੀ ਸਕੋਗੇ।

ਇਸ ਹਫਤੇ ਦੇ ਲਈ ਤੁਹਾਡਾ ਸ਼ੁਭ ਰੰਗ: ਇੱਟਾਂ ਵਾਲ਼ਾ ਲਾਲ

ਬ੍ਰਿਸ਼ਭ ਰਾਸ਼ੀ

ਪ੍ਰੇਮ ਜੀਵਨ: ਸੈਵਨਆਫ ਪੈਂਟੇਕਲਸ

ਆਰਥਿਕ ਪੱਖ: ਸਿਕਸਆਫ ਕੱਪਸ

ਕਰੀਅਰ: ਏਟਆਫ ਪੈਂਟੇਕਲਸ

ਸਿਹਤ: ਫੋਰਆਫ ਪੈਂਟੇਕਲਸ

ਇਸ ਹਫਤੇ ਦੇ ਲਈ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਦੇ ਸੰਦਰਭ ਵਿੱਚਸੈਵਨਆਫ ਪੈਂਟੇਕਲਸ ਦਾ ਕਾਰਡ ਮਿਲਿਆ ਹੈ, ਜੋ ਇੱਕ ਸਵਾਗਤਯੋਗ ਕਾਰਡ ਮੰਨਿਆ ਜਾਂਦਾ ਹੈ, ਕਿਉਂਕਿ ਇਹ ਸੰਕੇਤ ਦਿੰਦਾ ਹੈ ਕਿ ਤੁਸੀਂ ਅਤੇ ਤੁਹਾਡਾ ਸਾਥੀ ਦੋਵੇਂ ਹੀ ਸਾਫ ਇਰਾਦਿਆਂ ਅਤੇ ਪਿਆਰ ਦੇ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹੋ। ਇਹ ਸਮਾਂ ਤੁਹਾਡੇ ਅਤੇ ਤੁਹਾਡੇ ਸਾਥੀ ਲਈ ਇੱਕ-ਦੂਜੇ ਨੂੰ ਬਿਹਤਰ ਢੰਗ ਨਾਲ ਸਮਝ ਕੇ ਆਪਣੇ ਰਿਸ਼ਤੇ ਨੂੰ ਹੌਲ਼ੀ-ਹੌਲ਼ੀ ਮਜ਼ਬੂਤ ਬਣਾਉਣ ਵਾਲਾ ਸਮਾਂ ਸਾਬਿਤ ਹੋਵੇਗਾ।

ਆਰਥਿਕ ਰੀਡਿੰਗ ਵਿੱਚ ਤੁਹਾਨੂੰਸਿਕਸਆਫ ਕੱਪਸ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦਿੰਦਾ ਹੈ ਕਿ ਇਸ ਹਫਤੇ ਤੁਹਾਨੂੰ ਚੰਗਾ ਬੋਨਸ ਪ੍ਰਾਪਤ ਹੋ ਸਕਦਾ ਹੈ ਜਾਂ ਫੇਰ ਕੋਈ ਹੋਰ ਵਿੱਤੀ ਲਾਭ ਤੋਹਫ਼ੇ ਦੇ ਰੂਪ ਵਿੱਚ ਪਰਿਵਾਰ ਜਾਂ ਫੇਰ ਦੋਸਤਾਂ ਵੱਲੋਂ ਤੁਹਾਨੂੰ ਮਿਲ ਸਕਦਾ ਹੈ।

ਕਰੀਅਰ ਰੀਡਿੰਗ ਵਿੱਚ ਤੁਹਾਨੂੰਏਟਆਫ ਪੈਂਟੇਕਲਸ ਦਾ ਕਾਰਡ ਮਿਲਿਆ ਹੈ ਜੋ ਸੰਕੇਤ ਦੇ ਰਿਹਾ ਹੈ ਕਿ ਤੁਹਾਡਾ ਕਰੀਅਰ ਚੰਗੀ ਗਤੀ ਨਾਲ ਅੱਗੇ ਵਧੇਗਾ ਅਤੇ ਤੁਹਾਡੇ ਜੀਵਨ ਵਿੱਚ ਅਨੁਕੂਲ ਚੀਜ਼ਾਂ ਹੋਣਗੀਆਂ। ਜੇਕਰ ਤੁਸੀਂ ਤਰੱਕੀ ਦਾ ਇੰਤਜ਼ਾਰ ਕਰ ਰਹੇ ਹੋ, ਤਾਂ ਖੁਸ਼ ਹੋ ਜਾਓ, ਕਿਉਂਕਿ ਇਹ ਸਮਾਂ ਤੁਹਾਡੇ ਲਈ ਉਚਿਤ ਤਰੱਕੀ ਵੀ ਲੈ ਕੇ ਆਵੇਗਾ। ਇਸ ਰਾਸ਼ੀ ਦੇ ਜਿਹੜੇ ਜਾਤਕ ਕਾਰੋਬਾਰ ਦੇ ਖੇਤਰ ਨਾਲ ਜੁੜੇ ਹੋਏ ਹਨ, ਉਹਨਾਂ ਨੂੰ ਵਿਕਰੀ ਵਿੱਚ ਵਾਧੇ ਦਾ ਅਨੁਭਵ ਹੋਵੇਗਾ।

ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰਫੋਰਆਫ ਪੈਂਟੇਕਲਸ ਦਾ ਕਾਰਡ ਮਿਲਿਆ ਹੈ, ਜੋ ਅਣਸੁਲਝੇ ਮੁੱਦਿਆਂ ਦੇ ਬਾਰੇ ਵਿੱਚ ਸੰਕੇਤ ਦਿੰਦਾ ਹੈ, ਜੋ ਤੁਹਾਡੇ ਲਈ ਚਿੰਤਾ ਦਾ ਕਾਰਨ ਬਣ ਸਕਦੇ ਹਨ। ਤੁਸੀਂ ਜ਼ਿਆਦਾ ਬੋਝ ਜਾਂ ਦਬਾਅ ਮਹਿਸੂਸ ਕਰੋਗੇ। ਤੁਹਾਨੂੰ ਆਪਣੇ ਅੰਦਰ ਮੌਜੂਦ ਕਿਸੇ ਵੀ ਨਕਾਰਾਤਮਕਤਾ ਤੋਂ ਆਪਣੇ-ਆਪ ਨੂੰ ਮੁਕਤ ਕਰਨਾ ਚਾਹੀਦਾ ਹੈ ਅਤੇ ਸਕਾਰਾਤਮਕ ਇਨਸਾਨ ਦੇ ਰੂਪ ਵਿੱਚ ਵਿਕਸਿਤ ਹੋਣ ਦੇ ਲਈ ਆਪਣੇ-ਆਪ ਨੂੰ ਆਰਾਮ ਦੇਣਾ ਚਾਹੀਦਾ ਹੈ।

ਇਸ ਹਫਤੇ ਦੇ ਲਈ ਤੁਹਾਡਾ ਸ਼ੁਭ ਰੰਗ : ਹਲਕਾ ਪੀਲ਼ਾ

ਮਿਥੁਨ ਰਾਸ਼ੀ

ਪ੍ਰੇਮ ਜੀਵਨ: ਥ੍ਰੀਆਫ ਕੱਪਸ

ਆਰਥਿਕ ਪੱਖ: ਨਾਈਟ ਆਫ ਵੈਂਡਸ

ਕਰੀਅਰ: ਕੁਈਨਆਫ ਕੱਪਸ

ਸਿਹਤ: ਦ ਮੂਨ

ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਦੇ ਸੰਦਰਭ ਵਿੱਚਥ੍ਰੀਆਫ ਕੱਪਸ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਇਕੱਲੇ ਹੋ ਅਤੇ ਇਸ ਪੂਰੇ ਹਫਤੇ ਤੁਸੀਂ ਆਪਣੇ ਦੋਸਤਾਂ ਦੀ ਸੰਗਤ ਦਾ ਮਜ਼ਾ ਲੈਂਦੇ ਨਜ਼ਰ ਆਓਗੇ ਅਤੇ ਤੁਸੀਂ ਇੱਕ ਕਿਰਿਆਸ਼ੀਲ ਸਮਾਜਿਕ ਜੀਵਨ ਵੀ ਬਤੀਤ ਕਰੋਗੇ। ਇਸ ਸਮੇਂ ਤੁਹਾਡਾ ਧਿਆਨ ਪਿਆਰ ਜਾਂ ਕਿਸੇ ਰਿਸ਼ਤੇ ਵਿੱਚ ਬੰਨੇ ਜਾਣ ਉੱਤੇ ਨਹੀਂ ਹੈ। ਤੁਸੀਂ ਸਿਰਫ ਖੁੱਲ ਕੇ ਆਪਣਾ ਸਮਾਂ ਬਤੀਤ ਕਰਨਾ ਚਾਹੁੰਦੇ ਹੋ।

ਵਿੱਤੀ ਰੀਡਿੰਗ ਵਿੱਚ ਤੁਹਾਨੂੰਨਾਈਟ ਆਫ ਵੈਂਡਸ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਆਪਣੇ ਵਿੱਤ ਨੂੰ ਲੈ ਕੇ ਲਾਪਰਵਾਹੀ ਦਿਖਾ ਰਹੇ ਹੋ। ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਆਪਣਾ ਬਚਾਇਆ ਹੋਇਆ ਪੈਸਾ ਖਤਮ ਨਾ ਕਰੋ, ਕਿਉਂਕਿ ਇਹ ਬਾਅਦ ਵਿੱਚ ਤੁਹਾਡੇ ਲਈ ਵਿੱਤੀ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਜਿੰਨੀ ਜਲਦੀ ਹੋ ਸਕੇ, ਬੱਚਤ ਸ਼ੁਰੂ ਕਰੋ ਅਤੇ ਆਪਣੇ ਵਿੱਤ ਦਾ ਸਹੀ ਢੰਗ ਨਾਲ ਪ੍ਰਬੰਧਨ ਕਰੋ, ਤਾਂ ਹੀ ਤੁਹਾਨੂੰ ਲਾਭ ਮਿਲੇਗਾ।

ਅਗਲਾ ਕਾਰਡਕੁਈਨਆਫ ਕੱਪਸ ਦਾ ਕਾਰਡ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਆਪਣੇ ਕੰਮ ਵਿੱਚ ਖੁਸ਼ ਸੰਤੁਸ਼ਟ ਅਤੇ ਪੋਸ਼ਿਤ ਮਹਿਸੂਸ ਕਰਦੇ ਹੋ ਅਤੇ ਸੰਭਵ ਹੈ ਕਿ ਤੁਸੀਂ ਇਸੇ ਕਾਰਜ ਸਥਾਨ ‘ਤੇ ਆਪਣਾ ਕੰਮ ਜਾਰੀ ਵੀ ਰੱਖਣਾ ਚਾਹੋਗੇ। ਤੁਹਾਡੇ ਵਰਤਮਾਨ ਕਾਰਜ ਸਥਾਨ ਵਿੱਚ ਅਜਿਹੇ ਬਹੁਤ ਸਾਰੇ ਮੌਕੇ ਤੁਹਾਨੂੰ ਮਿਲ ਸਕਦੇ ਹਨ, ਜਿੱਥੇ ਤੁਸੀਂ ਆਪਣੇ ਕੰਮ ਨਾਲ ਸਬੰਧਤ ਨਵੀਆਂ ਚੀਜ਼ਾਂ ਸਿੱਖ ਕੇ ਆਪਣੇ-ਆਪ ਨੂੰ ਇੱਕ ਵਧੀਆ ਵਿਅਕਤੀ ਦੇ ਰੂਪ ਵਿੱਚ ਵਿਕਸਿਤ ਕਰ ਸਕਦੇ ਹੋ।

ਸਿਹਤ ਦੇ ਸੰਦਰਭ ਵਿੱਚ ਤੁਹਾਨੂੰ ਦ ਮੂਨ ਦਾ ਕਾਰਡ ਮਿਲਿਆ ਹੈ, ਜੋ ਤੁਹਾਡੇ ਅੰਦਰ ਅਣਕਹੇ ਵਿਚਾਰਾਂ ਨੂੰ ਦਰਸਾਉਂਦਾ ਹੈ, ਜੋ ਕਿ ਤੁਹਾਨੂੰ ਪਰੇਸ਼ਾਨ ਕਰ ਰਹੇ ਹਨ ਅਤੇ ਤੁਹਾਡੀ ਪੂਰੀ ਸਿਹਤ ਨੂੰ ਖਰਾਬ ਕਰ ਰਹੇ ਹਨ। ਤੁਹਾਨੂੰ ਇੱਥੇ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੇ ਆਲ਼ੇ-ਦੁਆਲ਼ੇ ਦੇ ਵਾਤਾਵਰਣ ਵੱਲ ਜ਼ਿਆਦਾ ਧਿਆਨ ਦਿਓ ਅਤੇ ਆਪਣੇ ਅੰਦਰ ਜ਼ਰੂਰੀ ਪਰਿਵਰਤਨ ਵੀ ਕਰੋ ਤਾਂ ਕਿ ਤੁਸੀਂ ਅੰਦਰੋਂ ਠੀਕ ਹੋ ਸਕੋ।

ਇਸ ਹਫਤੇ ਦੇ ਲਈ ਤੁਹਾਡਾ ਸ਼ੁਭ ਰੰਗ : ਹਲਕਾ ਪੀਲ਼ਾ

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਕਰਕ ਰਾਸ਼ੀ

ਪ੍ਰੇਮ ਜੀਵਨ: ਦ ਵਰਲਡ

ਆਰਥਿਕ ਪੱਖ: ਦ ਹੇਰੋਫੇੰਟ

ਕਰੀਅਰ: ਨਾਈਟਆਫ ਕੱਪਸ

ਸਿਹਤ: ਟੈੱਨ ਆਫ ਸਵੋਰਡਜ਼

ਕਰਕ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਦੇ ਸੰਦਰਭ ਵਿੱਚ ਦ ਵਰਲਡ ਦਾ ਕਾਰਡ ਮਿਲਿਆ ਹੈ, ਜੋ ਕਿ ਪ੍ਰੇਮ ਦੇ ਪੱਖ ਤੋਂ ਸਥਿਰਤਾ ਅਤੇ ਸੰਤੁਸ਼ਟੀ ਦਾ ਸੰਕੇਤ ਦਿੰਦਾ ਹੈ। ਇਸ ਤੋਂ ਇਲਾਵਾ ਇਹ ਕਾਰਡ ਇੱਕ ਸੰਤੁਲਿਤ ਅਤੇ ਤਾਲਮੇਲ ਭਰੇ ਰਿਸ਼ਤੇ ਦਾ ਵੀ ਸੰਕੇਤ ਦੇ ਰਿਹਾ ਹੈ, ਜਿੱਥੇ ਤੁਹਾਡੇ ਦੋਵਾਂ ਦੇ ਵਿਚਕਾਰ ਵਿਸ਼ਵਾਸ ਅਤੇ ਆਪਸੀ ਸਨਮਾਣ ਨਜ਼ਰ ਆਵੇਗਾ। ਦ ਵਰਲਡ ਦਾ ਕਾਰਡ ਦੱਸਦਾ ਹੈ ਕਿ ਤੁਹਾਡਾ ਰਿਸ਼ਤਾ ਹੁਣ ਅਗਲੇ ਪੜਾਅ ਉੱਤੇ ਜਾਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਵਿੱਤੀ ਜੀਵਨ ਦੇ ਲਿਹਾਜ਼ ਤੋਂ ਗੱਲ ਕਰੀਏ ਤਾਂ ਤੁਹਾਨੂੰਦ ਹੇਰੋਫੇੰਟ ਦਾ ਕਾਰਡ ਮਿਲਿਆ ਹੈ, ਜੋ ਵਿੱਤੀ ਪੱਖ ਵਿੱਚ ਸੁਤੰਤਰਤਾ ਅਤੇ ਸਥਿਰਤਾ ਦੇ ਸੰਕੇਤ ਦੇ ਰਿਹਾ ਹੈ। ਹਾਲਾਂਕਿ ਇਹ ਤੁਹਾਡੇ ਜੀਵਨ ਵਿੱਚ ਹੌਲ਼ੀ-ਹੌਲ਼ੀ ਆਵੇਗੀ, ਪਰ ਢੰਗ ਨਾਲ ਆਵੇਗੀ। ਇਸ ਦਾ ਮਤਲਬ ਇਹ ਵੀ ਹੈ ਕਿ ਤੁਸੀਂ ਪੈਸੇ ਕਮਾਓਣ ਦੇ ਲਈ ਕੇਵਲ ਰਵਾਇਤੀ ਤਰੀਕਿਆਂ ਉੱਤੇ ਹੀ ਭਰੋਸਾ ਕਰੋਗੇ ਅਤੇ ਆਪਣੇ ਵਿੱਤ ਨੂੰ ਜੋਖਿਮ ਵਿੱਚ ਨਹੀਂ ਪਾਓਗੇ। ਤੁਸੀਂ ਹੌਲ਼ੀ ਅਤੇ ਸਥਿਰ ਗਤੀ ਨਾਲ ਅੱਗੇ ਵਧਣ ਵਿੱਚ ਵਿਸ਼ਵਾਸ ਰੱਖੋਗੇ।

ਕਰੀਅਰ ਰੀਡਿੰਗ ਵਿੱਚਨਾਈਟਆਫ ਕੱਪਸਦਾ ਕਾਰਡ ਮਿਲਿਆ ਹੈ, ਜੋ ਤੁਹਾਡੇ ਰਸਤੇ ਵਿੱਚ ਆਉਣ ਵਾਲੇ ਨਵੇਂ ਪ੍ਰਸਤਾਵਾਂ ਅਤੇ ਮੌਕਿਆਂ ਦਾ ਸੰਕੇਤ ਦੇ ਰਿਹਾ ਹੈ। ਤੁਹਾਡੇ ਅਹੁਦੇ ਦੇ ਨਾਲ਼-ਨਾਲ਼ ਤੁਹਾਡੀਆਂ ਭੂਮਿਕਾਵਾਂ ਅਤੇ ਜ਼ਿੰਮੇਦਾਰੀਆਂ ਵੀ ਵਧਣ ਵਾਲੀਆਂ ਹਨ। ਤੁਸੀਂ ਇਸ ਸਮੇਂ ਆਪਣੇ ਕਰੀਅਰ ਵਿੱਚ ਜਿੱਥੇ ਵੀ ਹੋ, ਉਸ ਨਾਲ ਸੰਤੁਸ਼ਟ ਹੋ ਅਤੇ ਅੱਗੇ ਵੀ ਇਸੇ ਰਾਹ ‘ਤੇ ਅੱਗੇ ਵਧਣਾ ਚਾਹੁੰਦੇ ਹੋ।

ਸਿਹਤ ਸਬੰਧੀ ਰੀਡਿੰਗ ਵਿੱਚ ਤੁਹਾਨੂੰਟੈੱਨ ਆਫ ਸਵੋਰਡਜ਼ਦਾ ਕਾਰਡ ਮਿਲਿਆ ਹੈ, ਜੋ ਕਿਸੇ ਲੰਬੀ ਬਿਮਾਰੀ ਜਾਂ ਫਿਰ ਸੱਟ ਤੋਂ ਠੀਕ ਹੋਣ ਦੇ ਸੰਕੇਤ ਦੇ ਰਿਹਾ ਹੈ। ਹੋ ਸਕਦਾ ਹੈ ਕਿ ਤੁਸੀਂ ਇਸ ਬਿਮਾਰੀ ਦਾ ਇਲਾਜ ਕਰਵਾ ਲਓਗੇ, ਜੋ ਕਿ ਤੁਹਾਨੂੰ ਲੰਬੇ ਸਮੇਂ ਤੋਂ ਪਰੇਸ਼ਾਨ ਕਰ ਰਹੀ ਸੀ। ਡਾਕਟਰੀ ਸਲਾਹ ਨਾਲ ਤੁਸੀਂ ਜਲਦੀ ਹੀ ਆਪਣੀ ਸਿਹਤ ਦੁਬਾਰਾ ਵਧੀਆ ਹੁੰਦੇ ਹੋਏ ਦੇਖ ਸਕੋਗੇ।

ਇਸ ਹਫਤੇ ਦੇ ਲਈ ਤੁਹਾਡਾ ਸ਼ੁਭ ਰੰਗ: ਮੋਤੀਆ ਸਫੇਦ

ਸਿੰਘ ਰਾਸ਼ੀ

ਪ੍ਰੇਮ ਜੀਵਨ: ਕਿੰਗਆਫ ਪੈਂਟੇਕਲਸ

ਆਰਥਿਕ ਪੱਖ: ਸੈਵਨ ਆਫ ਵੈਂਡਸ

ਕਰੀਅਰ: ਕਿੰਗਆਫ ਪੈਂਟੇਕਲਸ

ਸਿਹਤ: ਟੂਆਫ ਪੈਂਟੇਕਲਸ

ਸਿੰਘ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਰੀਡਿੰਗ ਵਿੱਚਕਿੰਗਆਫ ਪੈਂਟੇਕਲਸ ਦਾ ਕਾਰਡ ਮਿਲਿਆ ਹੈ, ਜੋ ਕਿ ਇੱਕ ਅਜਿਹੇ ਰਿਸ਼ਤੇ ਦਾ ਸੰਕੇਤ ਦਿੰਦਾ ਹੈ, ਜੋ ਮਜ਼ਬੂਤ ਹੈ, ਗਹਿਰਾ ਹੈ ਅਤੇ ਵਿਸ਼ਵਾਸਯੋਗ ਹੈ। ਹਾਲਾਂਕਿ ਇਸ ਵਿੱਚ ਬਹੁਤ ਜ਼ਿਆਦਾ ਰੋਮਾਂਸ ਨਜ਼ਰ ਨਹੀਂ ਆਵੇਗਾ। ਜੇਕਰ ਤੁਸੀਂ ਆਪਣੇ ਪ੍ਰੇਮ ਜੀਵਨ ਵਿੱਚ ਪ੍ਰਤੀਬੱਧਤਾ, ਸਥਿਰਤਾ ਅਤੇ ਸੁਰੱਖਿਆ ਦੀ ਭਾਲ਼ ਕਰ ਰਹੇ ਹੋ, ਤਾਂ ਇਹ ਕਾਰਡ ਨਿਸ਼ਚਿਤ ਰੂਪ ਨਾਲ ਤੁਹਾਡੇ ਲਈ ਇੱਕ ਸ਼ੁਭ ਕਾਰਡ ਮੰਨਿਆ ਗਿਆ ਹੈ। ਇਹ ਇੱਕ ਸਾਂਝੇਦਾਰੀ ਦਾ ਵੀ ਸੰਕੇਤ ਦਿੰਦਾ ਹੈ, ਜਿਸ ਵਿੱਚ ਤੁਸੀਂ ਅਤੇ ਤੁਹਾਡਾ ਸਾਥੀ ਦੋਵੇਂ ਹੀ ਆਪਣੇ ਦੀਰਘਕਾਲੀ ਟੀਚਿਆਂ ਦੀ ਦਿਸ਼ਾ ਵਿੱਚ ਇਕੱਠੇ ਕੰਮ ਕਰਦੇ ਨਜ਼ਰ ਆਓਗੇ।

ਅਗਲਾ ਕਾਰਡਸੈਵਨ ਆਫ ਵੈਂਡਸ ਦਾ ਹੈ, ਜੋ ਵਿਅਕਤੀ ਦੀ ਪਰਿਪੱਕਤਾ ਅਤੇ ਉਸ ਦੇ ਵਿਕਾਸ ਦਾ ਸੰਕੇਤ ਦਿੰਦਾ ਹੈ। ਵਿੱਤੀ ਪ੍ਰਸਾਰ ਵਿੱਚ ਇਹ ਕਾਰਡ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਤੁਸੀਂ ਆਪਣੇ ਜੀਵਨ ਵਿੱਚ ਇਸ ਵਿੱਤੀ ਸਥਿਤੀ ਨੂੰ ਪ੍ਰਾਪਤ ਕਰਨ ਦੇ ਲਈ ਲੰਬੀ ਅਤੇ ਮੁਸ਼ਕਿਲ ਲੜਾਈ ਲੜੀ ਹੈ ਅਤੇ ਹੁਣ ਤੁਸੀਂ ਵਿੱਤੀ ਰੂਪ ਤੋਂ ਸਥਿਰ ਹੋਣ ਦੇ ਨਾਲ-ਨਾਲ ਸੁਰੱਖਿਅਤ ਹੋਣ ਦੀ ਕੀਮਤ ਵੀ ਸਮਝ ਚੁੱਕੇ ਹੋ।

ਕਰੀਅਰ ਰੀਡਿੰਗ ਵਿੱਚ ਤੁਹਾਨੂੰਟੂਆਫ ਪੈਂਟੇਕਲਸਦਾ ਕਾਰਡ ਮਿਲਿਆ ਹੈ, ਜੋ ਇਸ ਹਫਤੇ ਤੁਹਾਨੂੰ ਅਹੁਦੇ ਵਿੱਚ ਤਰੱਕੀ ਅਤੇ ਆਮਦਨ ਵਿੱਚ ਵਾਧੇ ਦੇ ਸੰਕੇਤ ਦੇ ਰਿਹਾ ਹੈ। ਇਹ ਕਾਰਡ ਦਰਸਾਉਂਦਾ ਹੈ ਕਿ ਇਸ ਹਫਤੇ ਤੁਸੀਂ ਆਪਣੇ ਸੰਗਠਨ ਵਿੱਚ ਕੋਈ ਮਹੱਤਵਪੂਰਣ ਭੂਮਿਕਾ ਨਿਭਾਓਗੇ, ਭਾਵੇਂ ਤੁਸੀਂ ਇੱਥੇ ਮਾਲਿਕ ਹੋਵੋ ਜਾਂ ਕਰਮਚਾਰੀ ਹੋ। ਤੁਹਾਡਾ ਬੌਸ ਅਤੇ ਸਹਿਕਰਮੀ ਤੁਹਾਡੀ ਪ੍ਰਸ਼ੰਸਾ ਕਰਨਗੇ।

ਸਿਹਤ ਰੀਡਿੰਗ ਵਿੱਚ ਤੁਹਾਨੂੰਸੈਵਨਆਫ ਪੈਂਟੇਕਲਸ ਦਾ ਕਾਰਡਮਿਲਿਆ ਹੈ, ਜੋ ਸੰਕੇਤ ਦਿੰਦਾ ਹੈ ਕਿ ਬਹੁਤ ਸਾਰੇ ਉਤਾਰ-ਚੜ੍ਹਾਵਾਂ ਤੋਂ ਬਾਅਦ ਹੁਣ ਤੁਸੀਂ ਬਿਮਾਰੀਆਂ ਅਤੇ ਸਭ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਬਾਹਰ ਆ ਚੁੱਕੇ ਹੋ, ਜੋ ਤੁਹਾਨੂੰ ਪਰੇਸ਼ਾਨ ਕਰ ਰਹੀਆਂ ਸਨ। ਪਰ ਤੁਹਾਡਾ ਇਲਾਜ ਅਜੇ ਵੀ ਚੱਲ ਰਿਹਾ ਹੈ। ਇਹ ਹਫਤਾ ਤੁਹਾਨੂੰ ਪੂਰੀ ਤਰ੍ਹਾਂ ਠੀਕ ਕਰਨ ਦੇ ਲਈ ਸਹੀ ਸਾਬਿਤ ਹੋਵੇਗਾ।

ਇਸ ਹਫਤੇ ਦੇ ਲਈ ਤੁਹਾਡਾ ਸ਼ੁਭ ਰੰਗ: ਕੇਸਰੀ ਰੰਗ

ਕੰਨਿਆ ਰਾਸ਼ੀ

ਪ੍ਰੇਮ ਜੀਵਨ: ਦ ਟਾਵਰ

ਆਰਥਿਕ ਪੱਖ:ਥ੍ਰੀ ਆਫ ਪੈਂਟੇਕਲਸ

ਕਰੀਅਰ: ਥ੍ਰੀ ਆਫ ਕੱਪਸ

ਸਿਹਤ: ਥ੍ਰੀ ਆਫ ਵੈਂਡਸ

ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਜੀਵਨ ਦੇ ਸੰਦਰਭ ਵਿੱਚਦ ਟਾਵਰ ਦਾ ਕਾਰਡ ਮਿਲਿਆ ਹੈ ਜੋ ਇੱਕ ਬੁਰੇ ਬ੍ਰੇਕ ਅਪ ਦਾ ਸੰਕੇਤ ਦੇ ਰਿਹਾ ਹੈ। ਅਜਿਹੀ ਸੰਭਾਵਨਾ ਬਣ ਰਹੀ ਹੈ, ਜਿਵੇਂ ਤੁਹਾਡਾ ਰਿਸ਼ਤਾ ਟੁੱਟਣ ਦੀ ਕਗਾਰ ਉੱਤੇ ਪਹੁੰਚ ਚੁੱਕਿਆ ਹੈ। ਹਰ ਛੋਟੀ-ਮੋਟੀ ਲੜਾਈ ਮਿੰਟਾਂ ਵਿੱਚ ਵੱਡੇ ਵਿਵਾਦ ਵਿੱਚ ਬਦਲ ਜਾਂਦੀ ਹੈ। ਹੁਣ ਤੁਸੀਂ ਇਹ ਸੋਚਣ ਵਿੱਚ ਜ਼ਿਆਦਾ ਸਮਾਂ ਬਿਤਾਉਂਦੇ ਹੋ ਕਿ ਇਹ ਰਿਸ਼ਤਾ ਤੁਹਾਡੇ ਲਈ ਸਹੀ ਵੀ ਹੈ ਜਾਂ ਨਹੀਂ। ਇਹ ਪਾਠ ਅਰਥਾਤ ਇਹ ਰਿਸ਼ਤਾ ਖਤਮ ਕਰਨ, ਆਪਣਾ ਮਾਣ-ਸਨਮਾਣ ਬਣਾ ਕੇ ਰੱਖਣ ਅਤੇ ਅੱਗੇ ਵਧਣ ਦੇ ਲਈ ਇਹ ਸਮਾਂ ਸਹੀ ਸਾਬਿਤ ਹੋਵੇਗਾ।

ਵਿੱਤ ਦੇ ਸੰਦਰਭ ਵਿੱਚ ਤੁਹਾਨੂੰਥ੍ਰੀ ਆਫ ਪੈਂਟੇਕਲਸ ਦਾ ਕਾਰਡ ਮਿਲਿਆ ਹੈ, ਜੋ ਦੱਸਦਾ ਹੈ ਕਿ ਇਸ ਹਫਤੇ ਵਿੱਤ ਤੁਹਾਡੇ ਲਈ ਕੋਈ ਸਮੱਸਿਆ ਸਾਬਿਤ ਨਹੀਂ ਹੋਵੇਗਾ। ਵਿੱਤ ਦੇ ਮਾਮਲੇ ਵਿੱਚ ਤੁਸੀਂ ਵਰਤਮਾਨ ਵਿੱਚ ਜਿੱਥੇ ਵੀ ਹੋ, ਉੱਥੇ ਤੱਕ ਪਹੁੰਚਣ ਦੇ ਲਈ ਤੁਸੀਂ ਸਖਤ ਮਿਹਨਤ ਕੀਤੀ ਹੈ ਅਤੇ ਤੁਹਾਨੂੰ ਇੱਕ ਜ਼ਿਆਦਾ ਅਨੁਭਵੀ ਵਿਅਕਤੀ ਤੋਂ ਵੀ ਸਹਾਇਤਾ ਪ੍ਰਾਪਤ ਹੋਵੇਗੀ, ਜੋ ਤੁਹਾਡੇ ਵਿੱਤ ਨੂੰ ਬਿਹਤਰ ਢੰਗ ਨਾਲ ਪ੍ਰਬੰਧਿਤ ਕਰਨ ਅਤੇ ਯੋਜਨਾ ਬਣਾਉਣ ਵਿੱਚ ਤੁਹਾਡੀ ਚੰਗੀ ਮੱਦਦ ਕਰੇਗਾ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਸ ਦੇ ਸੁਝਾਵਾਂ ਨੂੰ ਧਿਆਨ ਨਾਲ ਸੁਣੋ ਅਤੇ ਉਹਨਾਂ ਉੱਤੇ ਅਮਲ ਕਰੋ।

ਕਰੀਅਰ ਦੇ ਸੰਦਰਭ ਵਿੱਚ ਤੁਹਾਨੂੰਥ੍ਰੀ ਆਫ ਕੱਪਸ ਦਾ ਕਾਰਡ ਮਿਲਿਆ ਹੈ, ਜੋ ਨਿਸ਼ਚਿਤ ਰੂਪ ਨਾਲ ਸੰਕੇਤ ਦੇ ਰਿਹਾ ਹੈ ਕਿ ਤੁਹਾਡਾ ਕਰੀਅਰ ਬਹੁਤ ਦਿਲਚਸਪ ਹੈ ਅਤੇ ਤੁਹਾਨੂੰ ਦੁਨੀਆਂ ਭਰ ਦੇ ਲੋਕਾਂ ਦੇ ਨਾਲ ਮਿਲਣ-ਜੁਲਣ ਦਾ ਮੌਕਾ ਮਿਲ ਸਕਦਾ ਹੈ। ਤੁਸੀਂ ਆਪਣੇ ਸਮਾਜਿਕ ਦਾਇਰੇ ਵਿੱਚ ਅਜਿਹੇ ਲੋਕਾਂ ਦੇ ਸੰਪਰਕ ਵਿੱਚ ਵੀ ਆ ਸਕਦੇ ਹੋ, ਜੋ ਤੁਹਾਨੂੰ ਕਰੀਅਰ ਵਿੱਚ ਅੱਗੇ ਵਧਣ ਵਿੱਚ ਮਦਦ ਕਰਣਗੇ। ਇਸ ਹਫਤੇ ਨੌਕਰੀ ਵਿੱਚ ਕੋਈ ਪਰਿਵਰਤਨ ਵੀ ਸੰਭਵ ਹੋ ਸਕਦਾ ਹੈ।

ਸਿਹਤ ਦੇ ਸੰਦਰਭ ਵਿੱਚ ਤੁਹਾਨੂੰਥ੍ਰੀ ਆਫ ਵੈਂਡਸ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਇਸ ਹਫਤੇ ਤੁਹਾਨੂੰ ਸਿਹਤ ਸਬੰਧੀ ਕਿਸੇ ਵੀ ਵੱਡੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਹ ਦੀਰਘਕਾਲੀ ਬਿਮਾਰੀ ਤੋਂ ਉੱਭਰਣ ਅਤੇ ਆਪਣੀ ਸਿਹਤ ਨੂੰ ਉੱਤਮ ਬਣਾ ਕੇ ਰੱਖਣ ਨੂੰ ਦਰਸਾ ਰਿਹਾ ਹੈ। ਇਸ ਅਵਧੀ ਵਿੱਚ ਤੁਹਾਨੂੰ ਆਪਣੀ ਸਿਹਤ ਨੂੰ ਸਹੀ ਰੱਖਣ ਲਈ ਉਚਿਤ ਭੋਜਨ ਕਰਨ ਅਤੇ ਜੀਵਨ ਦੇ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਨੂੰ ਬਦਲਣ ਦੀ ਸਲਾਹ ਦਿੱਤੀ ਜਾਂਦੀ ਹੈ।

ਇਸ ਹਫਤੇ ਦੇ ਲਈ ਤੁਹਾਡਾ ਸ਼ੁਭ ਰੰਗ: ਹਲਕਾ ਹਰਾ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਤੁਲਾ ਰਾਸ਼ੀ

ਪ੍ਰੇਮ ਜੀਵਨ: ਫਾਈਵ ਆਫ ਸਵੋਰਡਜ਼

ਆਰਥਿਕ ਪੱਖ:ਏਸਆਫ ਸਵੋਰਡਜ਼

ਕਰੀਅਰ: ਜੱਜਮੈਂਟ

ਸਿਹਤ: ਡੈੱਥ

ਤੁਲਾ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਦੇ ਸੰਦਰਭ ਵਿੱਚ ਇਸ ਹਫਤੇਫਾਈਵ ਆਫ ਸਵੋਰਡਜ਼ ਦਾ ਕਾਰਡ ਮਿਲਿਆ ਹੈ।ਫਾਈਵ ਆਫ ਸਵੋਰਡਜ਼ ਦਾਕਾਰਡ ਇਸ ਗੱਲ ਦਾ ਸੰਕੇਤ ਦੇ ਰਿਹਾ ਹੈ ਕਿ ਕੋਈ ਸਮੱਸਿਆ ਹੈ, ਜੋ ਤੁਹਾਡਾ ਸਾਥੀ ਤੁਹਾਨੂੰ ਬਿਲਕੁਲ ਵੀ ਨਹੀਂ ਦੱਸ ਰਿਹਾ ਜਾਂ ਤੁਹਾਡੇ ਤੋਂ ਸੱਚ ਛੁਪਾ ਰਿਹਾ ਹੈ। ਇਹ ਵੀ ਸੰਭਵ ਹੈ ਕਿ ਤੁਹਾਡੇ ਵਿੱਚੋਂ ਕੋਈ ਵੀ ਆਪਣੇ ਵਿਚਕਾਰ ਦੀ ਲੜਾਈ ਨੂੰ ਸੁਲਝਾਓਣ ਲਈ ਤਿਆਰ ਨਹੀਂ ਹੈ ਅਤੇ ਤੁਸੀਂ ਕੇਵਲ ਘਮੰਡ ਵਿੱਚ ਡੁੱਬ ਕੇ ਆਪਣੇ ਰਿਸ਼ਤੇ ਨੂੰ ਦਾਅ ‘ਤੇ ਲਗਾ ਰਹੇ ਹੋ।

ਵਿੱਤੀ ਰੀਡਿੰਗ ਵਿੱਚਏਸਆਫ ਸਵੋਰਡਜ਼ ਦਾ ਕਾਰਡ ਆਇਆ ਹੈ, ਜੋ ਤੁਹਾਨੂੰ ਬਹੁਤ ਸਮਝਦਾਰ ਫੈਸਲੇ ਲੈਣ ਦੇ ਲਈ ਉਤਸਾਹਿਤ ਕਰੇਗਾ। ਜਦੋਂ ਗੱਲ ਪੈਸੇ ਦੀ ਆਉਂਦੀ ਹੈ ਤਾਂ ਹੋ ਸਕਦਾ ਹੈ ਕਿ ਤੁਹਾਡੀਆਂ ਭਾਵਨਾਵਾਂ ਅਤੇ ਕਾਰਣ ਬਿਲਕੁਲ ਵੀ ਮੇਲ ਨਾ ਖਾਂਦੇ ਹੋਣ। ਇਸ ਹਫਤੇ ਤੁਹਾਨੂੰ ਜ਼ਿਆਦਾ ਵਿਚਾਰਸ਼ੀਲ ਹੋਣਾ ਪਵੇਗਾ ਅਤੇ ਅਚਾਨਕ ਹੀ ਕੋਈ ਵੱਡਾ ਫੈਸਲਾ ਲੈਣ ਤੋਂ ਬਚਣਾ ਪਵੇਗਾ।

ਕਰੀਅਰ ਰੀਡਿੰਗ ਵਿੱਚ ਤੁਹਾਨੂੰਜੱਜਮੈਂਟ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਇਸ ਹਫਤੇ ਤੁਹਾਡੇ ਸੀਨੀਅਰ ਅਧਿਕਾਰੀਆਂ ਦੁਆਰਾ ਕੀਤਾ ਗਿਆ ਤੁਹਾਡਾ ਮੁੱਲਾਂਕਣ ਉਚਿਤ ਸਾਬਿਤ ਹੋਵੇਗਾ। ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਕੋਈ ਤੁਹਾਨੂੰ ਦੇਖ ਨਹੀਂ ਰਿਹਾ, ਤਾਂ ਤੁਸੀਂ ਥੋੜਾ ਜਿਹਾ ਧੀਰਜ ਦਿਖਾਓ ਅਤੇ ਫੇਰ ਚੀਜ਼ਾਂ ਵੱਲ ਧਿਆਨ ਦਿਓ, ਕਿਉਂਕਿ ਤੁਹਾਡੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਤੁਹਾਡੇ ਕੰਮ ਦਾ ਵੀ ਬਹੁਤ ਹੀ ਸਾਵਧਾਨੀਪੂਰਵਕ ਅਤੇ ਬਰੀਕੀ ਨਾਲ ਮੁਲਾਂਕਣ ਕੀਤਾ ਜਾ ਰਿਹਾ ਹੈ। ਤੁਸੀਂ ਇਸ ਪ੍ਰੀਖਿਆ ਨੂੰ ਨਿਸ਼ਚਿਤ ਰੂਪ ਨਾਲ ਪਾਸ ਕਰ ਲਓਗੇ।

ਸਿਹਤ ਵਿੱਚ ਤੁਹਾਨੂੰਡੈੱਥ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਸਿਹਤ ਦੇ ਲਿਹਾਜ਼ ਤੋਂ ਸ਼ਾਇਦ ਇਹ ਹਫਤਾ ਤੁਹਾਡੇ ਲਈ ਵਧੀਆ ਸਾਬਿਤ ਨਾ ਹੋਵੇ। ਤੁਹਾਨੂੰ ਆਪਣੇ ਭੋਜਨ ਅਤੇ ਨਿਯਮਿਤ ਫਿਟਨੈਸ ਵੱਲ ਖਾਸ ਧਿਆਨ ਦੇਣਾ ਪਵੇਗਾ। ਕੋਈ ਅਣਜਾਣੀ ਬਿਮਾਰੀ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਨਾਲ ਹੀ ਰਸਤੇ ਵਿੱਚ ਤੁਹਾਨੂੰ ਸੱਟ ਲੱਗਣ ਦੀ ਵੀ ਸੰਭਾਵਨਾ ਹੈ।

ਇਸ ਹਫਤੇ ਦੇ ਲਈ ਤੁਹਾਡਾ ਸ਼ੁਭ ਰੰਗ: ਗੁਲਾਬੀ

ਬ੍ਰਿਸ਼ਚਕ ਰਾਸ਼ੀ

ਪ੍ਰੇਮ ਜੀਵਨ: ਥ੍ਰੀ ਆਫ ਸਵੋਰਡਜ਼

ਆਰਥਿਕ ਪੱਖ: ਨਾਈਟ ਆਫ ਵੈਂਡਸ

ਕਰੀਅਰ: ਫੋਰ ਆਫ ਕੱਪਸ

ਸਿਹਤ: ਨਾਈਟ ਆਫ ਕੱਪਸ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਰੀਡਿੰਗ ਵਿੱਚਥ੍ਰੀ ਆਫ ਸਵੋਰਡਜ਼ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਇਸ ਹਫਤੇ ਤੁਹਾਨੂੰ ਆਪਣੇ ਨਿੱਜੀ ਜੀਵਨ ਅਤੇ ਰੋਮਾਂਟਿਕ ਰਿਸ਼ਤੇ ਵਿਚ ਕਾਫੀ ਉਤਾਰ-ਚੜ੍ਹਾਅ ਤੋਂ ਗੁਜ਼ਰਨਾ ਪੈ ਸਕਦਾ ਹੈ। ਹੋ ਸਕਦਾ ਹੈ ਕਿ ਤੁਹਾਨੂੰ ਕੋਈ ਦਰਦ-ਭਰਿਆ ਬ੍ਰੇਕ ਅਪ ਵੀ ਝੱਲਣਾ ਪਵੇ। ਜੇਕਰ ਤੁਹਾਡਾ ਬ੍ਰੇਕ ਅਪ ਨਹੀਂ ਹੋਇਆ ਤਾਂ ਵੀ ਤੁਹਾਡੇ ਦੋਹਾਂ ਵਿਚਕਾਰ ਬਹੁਤ ਜ਼ਿਆਦਾ ਲੜਾਈ ਹੋਣ ਦੀ ਸੰਭਾਵਨਾ ਹੈ।

ਵਿੱਤੀ ਰੀਡਿੰਗ ਵਿੱਚਨਾਈਟ ਆਫ ਵੈਂਡਸ ਦਾ ਕਾਰਡ ਤੁਹਾਡੇ ਵਿੱਤ ਨੂੰ ਚੰਗੀ ਤਰ੍ਹਾਂ ਨਾਲ ਸੰਚਿਤ ਕਰਨ ਅਤੇ ਪ੍ਰਬੰਧਿਤ ਕਰਨ ਦੀ ਜ਼ਰੂਰਤ ਵੱਲ ਇਸ਼ਾਰਾ ਕਰ ਰਿਹਾ ਹੈ। ਇਸ ਹਫਤੇ ਤੁਹਾਡੇ ਕੋਲ ਪੈਸਾ ਤਾਂ ਆਵੇਗਾ, ਪਰ ਇਹ ਇਸ ਗੱਲ ਦਾ ਵੀ ਸੰਕੇਤ ਦੇ ਰਿਹਾ ਹੈ ਕਿ ਇਹ ਓਨੀ ਹੀ ਜਲਦੀ ਤੁਹਾਡੇ ਹੱਥੋਂ ਨਿੱਕਲ ਵੀ ਜਾਵੇਗਾ। ਤੁਹਾਨੂੰ ਆਪਣੇ ਖਰਚਿਆਂ ਵਿੱਚ ਕਟੌਤੀ ਕਰਨ ਦੀ ਜ਼ਰੂਰਤ ਹੈ।

ਕਰੀਅਰ ਰੀਡਿੰਗ ਵਿੱਚਫੋਰ ਆਫ ਕੱਪਸ ਦਾ ਕਾਰਡ ਮਿਲਿਆ ਹੈ, ਜੋ ਦੱਸਦਾ ਹੈ ਕਿ ਇਸ ਹਫਤੇ ਤੁਹਾਡੀ ਨੌਕਰੀ ਜਾਂ ਕਰੀਅਰ ਤੁਹਾਨੂੰ ਉਦਾਸ ਮਹਿਸੂਸ ਕਰਵਾ ਸਕਦੇ ਹਨ ਅਤੇ ਤੁਹਾਨੂੰ ਅਸੰਤੁਸ਼ਟੀ ਦੀ ਭਾਵਨਾ ਘੇਰ ਸਕਦੀ ਹੈ। ਤੁਸੀਂ ਆਪਣੇ ਪੇਸ਼ੇਵਰ ਜੀਵਨ ਦੇ ਚੰਗੇ ਪਹਿਲੂਆਂ ਨੂੰ ਨਜ਼ਰਅੰਦਾਜ਼ ਕਰਦੇ ਨਜ਼ਰ ਆਓਗੇ, ਕਿਉਂਕਿ ਤੁਸੀਂ ਦੂਜਿਆਂ ਦੀਆਂ ਸਫਲਤਾਵਾਂ, ਜੀਵਨ ਅਤੇ ਉਹਨਾਂ ਦੀਆਂ ਉਪਲਬਧੀਆਂ ਤੋਂ ਈਰਖਾ ਕਰੋਗੇ।

ਸਿਹਤ ਰੀਡਿੰਗ ਵਿੱਚ ਤੁਹਾਨੂੰਨਾਈਟ ਆਫ ਕੱਪਸ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਇਸ ਹਫਤੇ ਜੇਕਰ ਤੁਸੀਂ ਸਿਹਤ ਸਬੰਧੀ ਕਿਸੇ ਸਮੱਸਿਆ ਤੋਂ ਉੱਭਰਣ ਜਾਂ ਆਪਣੀ ਸਿਹਤ ਨੂੰ ਬਿਹਤਰ ਬਣਾਓਣ ਦੇ ਲਈ ਸੰਘਰਸ਼ ਕਰ ਰਹੇ ਹੋ, ਤਾਂ ਤੁਹਾਨੂੰ ਡਾਕਟਰ ਦੇ ਨਾਲ-ਨਾਲ ਆਪਣੇ ਪਰਿਵਾਰ ਅਤੇ ਦੋਸਤਾਂ ਵੱਲੋਂ ਵੀ ਉਚਿਤ ਭਾਵਨਾਤਮਕ ਅਤੇ ਡਾਕਟਰੀ ਇਲਾਜ ਮਿਲੇਗਾ।

ਇਸ ਹਫਤੇ ਦੇ ਲਈ ਤੁਹਾਡਾ ਸ਼ੁਭ ਰੰਗ: ਤਿੱਖਾ ਲਾਲ

ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ ਪ੍ਰਾਪਤ ਕਰੋ

ਧਨੂੰ ਰਾਸ਼ੀ

ਪ੍ਰੇਮ ਜੀਵਨ: ਟੂ ਆਫ ਕੱਪਸ

ਆਰਥਿਕ ਪੱਖ: ਫਾਈਵਆਫ ਪੈਂਟੇਕਲਸ

ਕਰੀਅਰ: ਨਾਈਟ ਆਫ ਸਵੋਰਡਜ਼

ਸਿਹਤ: ਕੁਈਨਆਫ ਪੈਂਟੇਕਲਸ

ਧਨੂੰ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਦੇ ਸੰਦਰਭ ਵਿੱਚ ਟੂ ਆਫ ਕੱਪਸ ਦਾ ਕਾਰਡ ਮਿਲਿਆ ਹੈ, ਜੋ ਤੁਹਾਨੂੰ ਆਪਣੇ ਜੀਵਨਸਾਥੀ ਨਾਲ ਮਿਲਣ ਦੇ ਸੰਕੇਤ ਦੇ ਰਿਹਾ ਹੈ। ਇਹ ਕਾਰਡ ਰੋਮਾਂਟਿਕ ਰਿਸ਼ਤਿਆਂ ਤੋਂ ਪਰੇ ਕਿਸੇ ਵੀ ਰਿਸ਼ਤੇ ਵਿੱਚ ਪ੍ਰਸ਼ੰਸਾ ਅਤੇ ਸ਼ਾਂਤੀ ਦੇ ਆਦਾਨ-ਪ੍ਰਦਾਨ ਵੱਲ ਇਸ਼ਾਰਾ ਕਰਦਾ ਹੈ। ਟੂ ਆਫ ਕੱਪਸ ਦੋ ਵਿਅਕਤੀਆਂ ਦੇ ਵਿਚਕਾਰ ਦੇ ਪਿਆਰ ਦੇ ਪ੍ਰਵਾਹ ਨੂੰ ਦਰਸਾਉਂਦਾ ਹੈ, ਭਾਵੇਂ ਇਹ ਦੋ ਵਿਅਕਤੀ ਆਪਸ ਵਿੱਚ ਦੋਸਤ ਵੀ ਹੋ ਸਕਦੇ ਹਨ, ਪਰਿਵਾਰ ਦੇ ਮੈਂਬਰ ਵੀ ਹੋ ਸਕਦੇ ਹਨ ਜਾਂ ਪ੍ਰੇਮੀ ਵੀ ਹੋ ਸਕਦੇ ਹਨ।

ਵਿੱਤੀ ਰੀਡਿੰਗ ਵਿੱਚ ਤੁਹਾਨੂੰਫਾਈਵਆਫ ਪੈਂਟੇਕਲਸ ਦਾ ਕਾਰਡ ਮਿਲਿਆ ਹੈ, ਜੋ ਪਰੇਸ਼ਾਨੀ ਦੇ ਸੰਕੇਤ ਦੇ ਰਿਹਾ ਹੈ, ਕਿਉਂਕਿ ਇਹ ਤੁਹਾਨੂੰ ਵਿੱਤੀ ਸੰਕਟ ਜਾਂ ਦੀਵਾਲੀਏਪਣ ਦਾ ਸਾਹਮਣਾ ਕਰਨ ਬਾਰੇ ਸਾਵਧਾਨ ਕਰਦਾ ਹੈ। ਤੁਸੀਂ ਕਿਸੇ ਡੂੰਘੀ ਆਰਥਿਕ ਪਰੇਸ਼ਾਨੀ ਵਿੱਚ ਫਸ ਸਕਦੇ ਹੋ। ਅਜਿਹੇ ਵਿੱਚ ਬੱਚਤ ਸ਼ੁਰੂ ਕਰ ਦਿਓ ਅਤੇ ਆਪਣੇ ਵਿੱਤ ਦੀ ਯੋਜਨਾ ਬਹੁਤ ਸਾਵਧਾਨੀ ਨਾਲ ਬਣਾਓ।

ਕਰੀਅਰ ਰੀਡਿੰਗ ਵਿੱਚਨਾਈਟ ਆਫ ਸਵੋਰਡਜ਼ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਜੇਕਰ ਤੁਸੀਂ ਰਣਨੀਤਿਕ ਜੋਖਮ ਲੈਂਦੇ ਹੋ ਅਤੇ ਦ੍ਰਿੜ ਸੰਕਲਪ ਦਿਖਾਉਂਦੇ ਹੋ, ਤਾਂ ਤੁਸੀਂ ਆਪਣੇ ਕਰੀਅਰ ਦੀਆਂ ਗਤੀਵਿਧੀਆਂ ਵਿੱਚ ਜ਼ਰੂਰ ਸਫਲ ਹੋਵੋਗੇ। ਇਹ ਨੌਕਰੀ ਵਿੱਚ ਪਰਿਵਰਤਨ ਜਾਂ ਪ੍ਰਤਿਨਿਧਤਾ ਦੀ ਸਥਿਤੀ ਨੂੰ ਸੰਭਾਲਣ ਦਾ ਮੌਕਾ ਵੀ ਦਿੰਦਾ ਹੈ। ਇਹ ਨਿਸ਼ਚਿਤ ਰੂਪ ਨਾਲ ਇੱਕ ਰਾਹਤ ਦੀ ਗੱਲ ਹੈ।

ਸਿਹਤ ਦੇ ਸੰਦਰਭ ਵਿੱਚ ਤੁਹਾਨੂੰਕੁਈਨਆਫ ਪੈਂਟੇਕਲਸ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਤੁਹਾਡੀ ਸਿਹਤ ਇਸ ਹਫਤੇ ਅਨੁਕੂਲ ਰਹੇਗੀ। ਬੱਸ ਇਹ ਗੱਲ ਸੁਨਿਸ਼ਚਿਤ ਕਰੋ ਕਿ ਤੁਹਾਨੂੰ ਆਪਣੀ ਸਿਹਤ ਦੇ ਲਈ ਉਚਿਤ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਹਾਲਾਂਕਿ ਛੋਟੀ-ਮੋਟੀ ਬਿਮਾਰੀ ਹੋ ਸਕਦੀ ਹੈ, ਪਰ ਕੁੱਲ ਮਿਲਾ ਕੇ ਤੁਸੀਂ ਇੱਕ ਸਿਹਤਮੰਦ ਜੀਵਨ ਬਤੀਤ ਕਰੋਗੇ।

ਇਸ ਹਫਤੇ ਦੇ ਲਈ ਤੁਹਾਡਾ ਸ਼ੁਭ ਰੰਗ: ਪੀਲ਼ਾ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮਕਰ ਰਾਸ਼ੀ

ਪ੍ਰੇਮ ਜੀਵਨ: ਏਸ ਆਫ ਕੱਪਸ

ਆਰਥਿਕ ਪੱਖ: ਕੁਈਨ ਆਫ ਸਵੋਰਡਜ਼

ਕਰੀਅਰ: ਦ ਹਾਈ ਪ੍ਰੀਸਟੈੱਸ

ਸਿਹਤ: ਟੂ ਆਫ ਵੈਂਡਸ

ਮਕਰ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਦੇ ਸੰਦਰਭ ਵਿੱਚ ਏਸ ਆਫ ਕੱਪਸ ਦਾ ਕਾਰਡ ਮਿਲਿਆ ਹੈ, ਜੋ ਤੁਹਾਨੂੰ ਖਿੱਚਣ ਦੇ ਲਈ ਇੱਕ ਵਧੀਆ ਕਾਰਡ ਮੰਨਿਆ ਜਾਂਦਾ ਹੈ। ਇਹ ਨਵੀਂ ਅਤੇ ਸੁਖਦ ਸ਼ੁਰੂਆਤ ਦੇ ਸੰਕੇਤ ਦੇ ਰਿਹਾ ਹੈ। ਇਹ ਕਾਰਡ ਪ੍ਰੇਮ ਅਤੇ ਨਜ਼ਦੀਕੀ, ਸੱਚੀ ਭਾਵਨਾ ਅਤੇ ਹਮਦਰਦੀ ਦੀ ਪ੍ਰਤੀਨਿਧਤਾ ਕਰਦਾ ਹੈ। ਇਸ ਹਫਤੇ ਤੁਸੀਂ ਨਵੇਂ ਅਤੇ ਸਾਰਥਕ ਰਿਸ਼ਤੇ ਅਤੇ ਮਿੱਤਰਤਾ ਵਿਕਸਿਤ ਕਰਦੇ ਨਜ਼ਰ ਆਓਗੇ, ਜੋ ਤੁਹਾਡੇ ਜੀਵਨ ਵਿੱਚ ਕਾਫੀ ਅੱਗੇ ਤੱਕ ਜਾ ਸਕਦੇ ਹਨ।

ਆਰਥਿਕ ਰੀਡਿੰਗ ਵਿੱਚ ਤੁਹਾਨੂੰਕੁਈਨ ਆਫ ਸਵੋਰਡਜ਼ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦਿੰਦਾ ਹੈ ਕਿ ਇਸ ਹਫਤੇ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਉੱਤੇ ਖਰਚਾ ਨਹੀਂ ਕਰੋਗੇ ਅਤੇ ਤਾਰਕਿਕ ਰੂਪ ਨਾਲ ਯੋਜਨਾ ਬਣਾਓਗੇ। ਇਹ ਹਫਤਾ ਤੁਹਾਡੀਆਂ ਵਿੱਤੀ ਯੋਜਨਾਵਾਂ ਦੇ ਲਈ ਮਹੱਤਵਪੂਰਣ ਹੋਵੇਗਾ, ਕਿਉਂਕਿ ਇਹ ਤੁਹਾਨੂੰ ਉਹ ਆਧਾਰ ਦੇਵੇਗਾ, ਜਿਸ ਉੱਤੇ ਤੁਸੀਂ ਆਪਣੇ ਭਵਿੱਖ ਦੇ ਖਰਚਿਆਂ ਦੀ ਨੀਂਹ ਰੱਖੋਗੇ

ਕਰੀਅਰ ਦੇ ਸੰਦਰਭ ਵਿੱਚਦ ਹਾਈ ਪ੍ਰੀਸਟੈੱਸ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਇਸ ਹਫਤੇ ਤੁਸੀਂ ਆਪਣੀ ਨੌਕਰੀ ਛੱਡਣ ਦਾ ਮਨ ਬਣਾ ਸਕਦੇ ਹੋ ਅਤੇ ਆਪਣੀ ਉੱਚ-ਵਿੱਦਿਆ ਪੂਰੀ ਕਰਨ ਲਈ ਅੱਗੇ ਵਧ ਸਕਦੇ ਹੋ। ਹੋ ਸਕਦਾ ਹੈ ਕਿ ਤੁਹਾਨੂੰ ਇਸ ਹਫਤੇ ਉਹ ਪੁਸ਼ਟੀ ਪ੍ਰਾਪਤ ਹੋ ਜਾਵੇ, ਜਿਸ ਦਾ ਤੁਸੀਂ ਆਪਣੀ ਉੱਚ-ਵਿੱਦਿਆ ਸ਼ੁਰੂ ਕਰਨ ਦੇ ਲਈ ਇੰਤਜ਼ਾਰ ਕਰ ਰਹੇ ਸੀ।

ਸਿਹਤ ਰੀਡਿੰਗ ਵਿੱਚ ਤੁਹਾਨੂੰਟੂ ਆਫ ਵੈਂਡਸ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਹੁਣ ਤੁਸੀਂ ਦੁਨੀਆਂ ਨੂੰ ਇੱਕ ਨਵੀਂ ਨਜ਼ਰ ਨਾਲ ਦੇਖੋਗੇ। ਤੁਸੀਂ ਜ਼ਿਆਦਾ ਸਕਾਰਾਤਮਕ ਰਹੋਗੇ, ਕਿਉਂਕਿ ਸਮੇਂ ਦੇ ਨਾਲ਼-ਨਾਲ਼ ਤੁਸੀਂ ਉਸ ਬਿਮਾਰੀ ਤੋਂ ਉੱਭਰ ਚੁੱਕੇ ਹੋ, ਜੋ ਤੁਹਾਨੂੰ ਪਰੇਸ਼ਾਨ ਕਰ ਰਹੀ ਸੀ। ਹੁਣ ਤੁਸੀਂ ਸਕਾਰਾਤਮਕ ਅਤੇ ਤਰੋਤਾਜ਼ਾ ਮਹਿਸੂਸ ਕਰੋਗੇ।

ਇਸ ਹਫਤੇ ਦੇ ਲਈ ਤੁਹਾਡਾ ਸ਼ੁਭ ਰੰਗ: ਕਾਲ਼ਾ

ਕੁੰਡਲੀ ਵਿੱਚ ਮੌਜੂਦ ਰਾਜ ਯੋਗ ਦੀ ਸਾਰੀ ਜਾਣਕਾਰੀ ਪ੍ਰਾਪਤ ਕਰੋ

ਕੁੰਭ ਰਾਸ਼ੀ

ਪ੍ਰੇਮ ਜੀਵਨ:ਟੈਂਪਰੈਂਸ

ਆਰਥਿਕ ਪੱਖ: ਟੈੱਨਆਫ ਪੈਂਟੇਕਲਸ

ਕਰੀਅਰ: ਏਸ ਆਫ ਵੈਂਡਸ

ਸਿਹਤ: ਦ ਐਮਪ੍ਰੈੱਸ

ਕੁੰਭ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਰੀਡਿੰਗ ਵਿੱਚ ਦ ਟੈਂਪਰੈਂਸ ਦਾ ਕਾਰਡ ਪ੍ਰਾਪਤ ਹੋਇਆ ਹੈ, ਜੋ ਸਹਿਣਸ਼ੀਲਤਾ, ਸੰਤੁਲਨ, ਹਮਦਰਦੀ ਅਤੇ ਰੋਮਾਂਟਿਕ ਰਿਸ਼ਤਿਆਂ ਵਿੱਚ ਵਿਚਕਾਰ ਦਾ ਰਸਤਾ ਅਪਨਾਓਣ ਦਾ ਸੰਕੇਤ ਦਿੰਦਾ ਹੈ।ਹਾਲਾਂਕਿ ਇਹ ਕਾਰਡ ਕੁੰਭ ਰਾਸ਼ੀ ਦੇ ਜਾਤਕਾਂ ਨੂੰ ਸਾਵਧਾਨ ਕਰਨ ਦੇ ਰੂਪ ਵਿੱਚ ਵੀ ਕੰਮ ਕਰਦਾ ਹੈ ਅਤੇ ਉਹਨਾਂ ਨੂੰ ਭਾਵਨਾਵਾਂ ਵਿੱਚ ਵਹਿ ਕੇ ਕੰਮ ਨਾ ਕਰਨ ਦੇ ਲਈ ਅਤੇ ਭਾਵਨਾਤਮਕ ਚਰਮ ਸੀਮਾ ਉੱਤੇ ਜਾਣ ਤੋਂ ਬਚਣ ਦੇ ਲਈ ਸੰਕੇਤ ਦਿੰਦਾ ਹੈ।

ਅਗਲਾ ਕਾਰਡਟੈੱਨਆਫ ਪੈਂਟੇਕਲਸ ਦਾ ਹੈ, ਜੋ ਤੁਹਾਡੇ ਸਭਨਾਂ ਦੇ ਲਈ ਇੱਕ ਅਨੁਕੂਲ ਵਿੱਤੀ ਸਥਿਤੀ ਦਾ ਸੰਕੇਤ ਦੇ ਰਿਹਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਧਨ ਬਹੁਤ ਜ਼ਿਆਦਾ ਮਾਤਰਾ ਵਿੱਚ ਆਵੇਗਾ, ਪਰ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ ਲਗਾਤਾਰ ਆਮਦਨ ਆਓਂਦੀ ਰਹੇਗੀ ਅਤੇ ਤੁਸੀਂ ਵਿੱਤੀ ਰੂਪ ਤੋਂ ਸੁਰੱਖਿਅਤ ਮਹਿਸੂਸ ਕਰੋਗੇ।

‘ਏਸ’ ਹਮੇਸ਼ਾ ਕਿਸੇ ਨਵੀਂ ਚੀਜ਼ ਦੀ ਸ਼ੁਰੂਆਤ ਦੀ ਪ੍ਰਤੀਨਿਧਤਾ ਕਰਦੇ ਹਨ। ਅਜਿਹੇ ਵਿੱਚ ਤੁਹਾਡੀ ਕਰੀਅਰ ਰੀਡਿੰਗ ਵਿੱਚਏਸ ਆਫ ਵੈਂਡਸ ਦਾ ਕਾਰਡ ਮਿਲਿਆ ਹੈ, ਜੋ ਇਸ ਗੱਲ ਦੇ ਸੰਕੇਤ ਦੇ ਰਿਹਾ ਹੈ ਕਿ ਤੁਹਾਡੇ ਰਸਤੇ ਵਿੱਚ ਨਵੇਂ ਮੌਕੇ ਜਾਂ ਨਵੀਆਂ ਭੂਮਿਕਾਵਾਂ ਆ ਸਕਦੀਆਂ ਹਨ। ਇਸ ਹਫਤੇ ਤੁਹਾਡਾ ਕਰੀਅਰ ਨਵੀਂ ਰਾਹ ਪਕੜੇਗਾ ਅਤੇ ਨਿਸ਼ਚਿਤ ਰੂਪ ਤੋਂ ਤੁਹਾਨੂੰ ਵਿਕਾਸ ਦੇ ਰਸਤੇ ਉੱਤੇ ਲੈ ਕੇ ਜਾਵੇਗਾ।

ਸਿਹਤ ਰੀਡਿੰਗ ਵਿੱਚਦ ਐਮਪ੍ਰੈੱਸ ਦਾ ਕਾਰਡ ਮਿਲਿਆ ਹੈ, ਜੋ ਇੱਕ ਸ਼ਾਨਦਾਰ ਕਾਰਡ ਮੰਨਿਆ ਜਾਂਦਾ ਹੈ, ਕਿਉਂਕਿ ਇਹ ਨਾ ਕੇਵਲ ਪੂਰੇ ਹਫਤੇ ਚੰਗੀ ਸਿਹਤ ਦੇ ਸੰਕੇਤ ਦਿੰਦਾ ਹੈ, ਬਲਕਿ ਪਰਿਵਾਰ ਵਿੱਚ ਬੱਚਿਆਂ ਦੇ ਜਨਮ ਆਦਿ ਦੀ ਖੁਸ਼ਖਬਰੀ ਵੀ ਲੈ ਕੇ ਆਉਂਦਾ ਹੈ।ਦ ਐਮਪ੍ਰੈੱਸ ਦਾ ਕਾਰਡ ਸਿਹਤ ਦੇ ਵਧੀਆ ਪੜਾਅ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਇਸ ਹਫਤੇ ਦੇ ਲਈ ਤੁਹਾਡਾ ਸ਼ੁਭ ਰੰਗ: ਡੂੰਘਾ ਨੀਲਾ

ਮੀਨ ਰਾਸ਼ੀ

ਪ੍ਰੇਮ ਜੀਵਨ: ਦ ਸਟਾਰ

ਆਰਥਿਕ ਪੱਖ: ਟੂ ਆਫ ਵੈਂਡਸ

ਕਰੀਅਰ: ਦ ਚੇਰੀਅਟ

ਸਿਹਤ: ਏਟ ਆਫ ਸਵੋਰਡਜ਼

ਮੀਨ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਰੀਡਿੰਗ ਵਿੱਚਦ ਸਟਾਰ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਤੁਹਾਨੂੰ ਆਪਣੇ ਪਿਛਲੇ ਰਿਸ਼ਤੇ ਦੇ ਬੋਝ ਨੂੰ ਤਿਆਗ ਦੇਣਾ ਚਾਹੀਦਾ ਹੈ ਅਤੇ ਆਪਣੇ ਰਸਤੇ ਵਿੱਚ ਆਓਣ ਵਾਲੇ ਪਿਆਰ ਨੂੰ ਪੂਰੇ ਦਿਲ ਨਾਲ ਅਤੇ ਖੁੱਲੀਆਂ ਬਾਹਾਂ ਨਾਲ ਅਪਨਾਓਣਾ ਚਾਹੀਦਾ ਹੈ। ਤੁਹਾਡੇ ਵਿੱਚ ਜਿੰਨੀ ਵੀ ਖਮਤਾ ਦਿਖਦੀ ਹੈ, ਉਸ ਤੋਂ ਕਿਤੇ ਜ਼ਿਆਦਾ ਹੈ ਅਤੇ ਜਿੰਨਾ ਤੁਸੀਂ ਸਮਝਦੇ ਹੋ, ਉਸ ਤੋਂ ਕਿਤੇ ਜ਼ਿਆਦਾ ਤੁਸੀਂ ਕਾਬਲ ਰੱਖਦੇ ਹੋ।

ਅਗਲਾ ਕਾਰਡਟੂ ਆਫ ਵੈਂਡਸ ਦਾ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਇਸ ਹਫਤੇ ਤੁਸੀਂ ਆਪਣਾ ਵਿੱਤੀ ਭਵਿੱਖ ਸਥਾਪਿਤ ਕਰਨ ਲਈ ਯੋਜਨਾ ਬਣਾਉਂਦੇ ਨਜ਼ਰ ਆਓਗੇ। ਤੁਸੀਂ ਆਪਣੀ ਸੇਵਾ-ਮੁਕਤੀ ਯੋਜਨਾ ਅਤੇ ਆਪਣੀ ਬੱਚਤ ਇਕੱਠੀ ਕਰ ਸਕਦੇ ਹੋ ਜਾਂ ਫੇਰ ਕਾਰੋਬਾਰ ਸਥਾਪਿਤ ਕਰਨ ਲਈ ਬੱਚਤ ਵੀ ਕਰਦੇ ਨਜ਼ਰ ਆ ਸਕਦੇ ਹੋ। ਇਹ ਪਰਿਵਾਰ ਵੱਲੋਂ ਜਾਂ ਉਸ ਦੇ ਮਾਧਿਅਮ ਤੋਂ ਆਓਣ ਵਾਲੇ ਪੈਸੇ ਦਾ ਸੰਕੇਤ ਵੀ ਦੇ ਰਿਹਾ ਹੈ।

ਕਰੀਅਰ ਰੀਡਿੰਗ ਵਿੱਚਦ ਚੇਰੀਅਟ ਦਾ ਕਾਰਡ ਇੱਕ ਅਨੁਕੂਲ ਕਾਰਡ ਮੰਨਿਆ ਜਾਂਦਾ ਹੈ। ਇਸ ਹਫਤੇ ਤੁਹਾਡਾ ਕਰੀਅਰ ਗਤੀ ਪਕੜੇਗਾ। ਭਾਵੇਂ ਤੁਸੀਂ ਕਾਰੋਬਾਰੀ ਜਾਤਕ ਹੋ ਜਾਂ ਫੇਰ ਨੌਕਰੀਪੇਸ਼ਾ ਜਾਤਕ ਹੋ, ਇਸ ਹਫਤੇ ਤੁਹਾਨੂੰ ਚੰਗੇ ਮੌਕੇ ਪ੍ਰਾਪਤ ਹੋ ਸਕਦੇ ਹਨ। ਇਸ ਰਾਸ਼ੀ ਦੇ ਕੁਝ ਜਾਤਕਾਂ ਨੂੰ ਵਿਦੇਸ਼ ਦੀ ਯਾਤਰਾ ਕਰਨ ਦਾ ਸੁੱਖ ਵੀ ਮਿਲ ਸਕਦਾ ਹੈ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਅੱਗੇ ਆਓਣ ਵਾਲਾ ਭਵਿੱਖ ਚਮਕਦਾਰ ਨਜ਼ਰ ਆ ਰਿਹਾ ਹੈ।

ਸਿਹਤ ਰੀਡਿੰਗ ਵਿੱਚਏਟ ਆਫ ਸਵੋਰਡਜ਼ ਦਾ ਕਾਰਡ ਦਰਸਾਉਂਦਾ ਹੈ ਕਿ ਤੁਸੀਂ ਚਿੰਤਾ ਅਤੇ ਅਸੱਪਸ਼ਟਤਾ ਤੋਂ ਪਰੇਸ਼ਾਨ ਹੋ ਅਤੇ ਨਕਾਰਾਤਮਕ ਵਿਚਾਰਾਂ ਦੇ ਕਾਰਨ ਤੁਹਾਡੇ ਲਈ ਚੰਗਾ ਕੰਮ ਕਰਨਾ ਮੁਸ਼ਕਿਲ ਹੋ ਸਕਦਾ ਹੈ। ਇਸ ਲਈ ਨਕਾਰਾਤਮਕਤਾ ਤੋਂ ਦੂਰ ਰਹੋ। ਜੇਕਰ ਤੁਹਾਨੂੰ ਠੀਕ ਲੱਗੇ ਤਾਂ ਤੁਸੀਂ ਆਪਣੇ ਕਿਸੇ ਨਜ਼ਦੀਕੀ ਪਿਆਰੇ ਨਾਲ਼ ਗੱਲ ਕਰ ਸਕਦੇ ਹੋ।

ਇਸ ਹਫਤੇ ਦੇ ਲਈ ਤੁਹਾਡਾ ਸ਼ੁਭ ਰੰਗ: ਸਰ੍ਹੋਂ ਵਾਲ਼ਾ ਪੀਲ਼ਾ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1. ਟੈਰੋ ਕਾਰਡ ਕਿੰਨੇ ਹੁੰਦੇ ਹਨ?

ਟੈਰੋ ਦੀ ਗੱਡੀ ਵਿੱਚ 78 ਕਾਰਡ ਹੁੰਦੇ ਹਨ, ਜਿਨਾਂ ਨੂੰ ਮੇਜਰ ਅਰਕਾਨਾ ਅਤੇ ਮਾਈਨਰ ਅਰਕਾਨਾ ਵਿੱਚ ਵੰਡਿਆ ਜਾਂਦਾ ਹੈ।

2. ਟੈਰੋ ਕਾਰਡ ਦਾ ਮਤਲਬ ਕੀ ਹੁੰਦਾ ਹੈ?

ਟੈਰੋ ਕਾਰਡਾਂ ਦੀ ਇੱਕ ਪ੍ਰਾਚੀਨ ਗੱਡੀ ਹੈ ਅਤੇ ਭਵਿੱਖ ਦੱਸਣ ਦਾ ਬਹੁਤ ਕਾਰਗਰ ਤਰੀਕਾ ਹੈ।

3. ਟੈਰੋ ਰੀਡਿੰਗ ਕਦੋਂ ਸ਼ੁਰੂ ਹੋਈ?

ਟੈਰੋ ਦੀ ਸ਼ੁਰੂਆਤ 1400 ਦੇ ਦਹਾਕੇ ਤੋਂ ਮੰਨੀ ਜਾਂਦੀ ਹੈ।

Astrological services for accurate answers and better feature

33% off

Dhruv Astro Software - 1 Year

'Dhruv Astro Software' brings you the most advanced astrology software features, delivered from Cloud.

Brihat Horoscope
What will you get in 250+ pages Colored Brihat Horoscope.
Finance
Are money matters a reason for the dark-circles under your eyes?
Ask A Question
Is there any question or problem lingering.
Career / Job
Worried about your career? don't know what is.
AstroSage Year Book
AstroSage Yearbook is a channel to fulfill your dreams and destiny.
Career Counselling
The CogniAstro Career Counselling Report is the most comprehensive report available on this topic.

Astrological remedies to get rid of your problems

Red Coral / Moonga
(3 Carat)

Ward off evil spirits and strengthen Mars.

Gemstones
Buy Genuine Gemstones at Best Prices.
Yantras
Energised Yantras for You.
Rudraksha
Original Rudraksha to Bless Your Way.
Feng Shui
Bring Good Luck to your Place with Feng Shui.
Mala
Praise the Lord with Divine Energies of Mala.
Jadi (Tree Roots)
Keep Your Place Holy with Jadi.

Buy Brihat Horoscope

250+ pages @ Rs. 599/-

Brihat Horoscope

AstroSage on MobileAll Mobile Apps

Buy Gemstones

Best quality gemstones with assurance of AstroSage.com

Buy Yantras

Take advantage of Yantra with assurance of AstroSage.com

Buy Feng Shui

Bring Good Luck to your Place with Feng Shui.from AstroSage.com

Buy Rudraksh

Best quality Rudraksh with assurance of AstroSage.com
Call NowTalk to
Astrologer
Chat NowChat with
Astrologer