ਸਿੰਘ ਰਾਸ਼ੀਫਲ਼ 2024 (Singh Rashifal 2024)

ਸਿੰਘ ਰਾਸ਼ੀਫਲ਼ 2024 (Singh Rashifal 2024) ਦੇ ਅਨੁਸਾਰ, ਸਾਲ 2024 ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਕਿਸ ਤਰਾਂ ਦੇ ਨਤੀਜੇ ਲੈ ਕੇ ਆਉਣ ਵਾਲ਼ਾ ਹੈ, ਇਹ ਸਭ ਕੁਝ ਤੁਹਾਨੂੰ ਇਸ ਰਾਸ਼ੀਫਲ਼ ਦੁਆਰਾ ਜਾਣਨ ਨੂੰ ਮਿਲੇਗਾ। ਇਹ ਲੇਖ਼ ਵਿਸ਼ੇਸ਼ ਰੂਪ ਨਾਲ਼ ਸਿੰਘ ਰਾਸ਼ੀ ਦੇ ਜਾਤਕਾਂ ਨੂੰ ਧਿਆਨ ਵਿੱਚ ਰੱਖ ਕੇ ਲਿਖਿਆ ਗਿਆ ਹੈ, ਜਿਸ ਰਾਹੀਂ ਤੁਹਾਨੂੰ ਇਹ ਜਾਣਨ ਦਾ ਮੌਕਾ ਮਿਲੇਗਾ ਕਿ ਸਾਲ 2024 ਵਿੱਚ ਗ੍ਰਹਿਆਂ ਦੀ ਚਾਲ ਅਤੇ ਗ੍ਰਹਿਆਂ ਦਾ ਗੋਚਰ ਕਦੋਂ ਤੁਹਾਡੇ ਪੱਖ ਵਿੱਚ ਰਹੇਗਾ ਅਤੇ ਕਦੋਂ ਤੁਹਾਡੇ ਵਿਰੁੱਧ ਚੱਲੇਗਾ। ਇਸ ਨਾਲ਼ ਤੁਹਾਨੂੰ ਜੀਵਨ ਦੇ ਭਿੰਨ-ਭਿੰਨ ਖੇਤਰਾਂ ਵਿੱਚ ਸ਼ੁਭ ਨਤੀਜੇ ਪ੍ਰਾਪਤ ਹੋਣ ਦੇ ਸੰਜੋਗ ਬਣਨਗੇ। ਇਸ ਲੇਖ਼ ਦੇ ਰਾਹੀਂ ਤੁਹਾਨੂੰ ਇਹ ਵੀ ਜਾਣਨ ਦਾ ਮੌਕਾ ਮਿਲੇਗਾ ਕਿ ਸਾਲ 2024 ਦੇ ਦੌਰਾਨ ਤੁਹਾਡੀ ਆਰਥਿਕ ਸਥਿਤੀ ਕਿਹੋ-ਜਿਹੀ ਰਹੇਗੀ, ਕੀ ਤੁਸੀਂ ਵਿੱਤੀ ਸੰਤੁਲਨ ਸਾਧਣ ਵਿੱਚ ਕਾਮਯਾਬ ਰਹੋਗੇ ਜਾਂ ਤੁਹਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਤੁਹਾਡੀ ਪ੍ਰਾਪਰਟੀ ਅਤੇ ਵਾਹਨ ਖਰੀਦਣ ਦੀ ਕੀ ਸਥਿਤੀ ਰਹਿਣ ਵਾਲ਼ੀ ਹੈ, ਤੁਹਾਡੇ ਪ੍ਰੇਮ ਸਬੰਧਾਂ ਵਿੱਚ ਕਦੋਂ-ਕਦੋਂ ਉਤਾਰ-ਚੜ੍ਹਾਅ ਆਉਣਗੇ ਅਤੇ ਕਦੋਂ ਤੁਸੀਂ ਚੰਗੇ ਸਮੇਂ ਦਾ ਆਨੰਦ ਮਾਣੋਗੇ, ਤੁਹਾਡਾ ਪਰਿਵਾਰਿਕ ਜੀਵਨ ਸੁਖੀ ਹੋਵੇਗਾ ਜਾਂ ਉਸ ਵਿੱਚ ਸਮੱਸਿਆਵਾਂ ਹੋਣਗੀਆਂ, ਤੁਹਾਡਾ ਕਰੀਅਰ ਕਿਸ ਦਿਸ਼ਾ ਵਿੱਚ ਕਰਵਟ ਲਵੇਗਾ, ਕਾਰੋਬਾਰ ਵਿੱਚ ਤਰੱਕੀ ਹੋਵੇਗੀ ਜਾਂ ਗਿਰਾਵਟ ਆਵੇਗੀ। ਇਸ ਦੇ ਨਾਲ਼ ਹੀ ਇਹ ਵੀ ਜਾਣਨ ਦਾ ਮੌਕਾ ਮਿਲੇਗਾ ਕਿ ਤੁਹਾਡੇ ਪ੍ਰੇਮੀ ਦੇ ਨਾਲ਼ ਤੁਹਾਡੇ ਰਿਸ਼ਤਿਆਂ ਦੀ ਕੀ ਸਥਿਤੀ ਰਹਿਣ ਵਾਲ਼ੀ ਹੈ। ਜੇਕਰ ਤੁਸੀਂ ਸ਼ਾਦੀਸ਼ੁਦਾ ਹੋ ਤਾਂ ਦੰਪਤੀ ਜੀਵਨ ਵਿਚ ਤਾਲਮੇਲ ਰਹੇਗਾ ਜਾਂ ਨਹੀਂ ਅਤੇ ਇਸ ਸਾਲ ਤੁਹਾਡੀ ਸਿਹਤ ਕਿਹੋ-ਜਿਹੀ ਰਹਿਣ ਵਾਲ਼ੀ ਹੈ। ਜੇਕਰ ਤੁਸੀਂ ਇਹ ਸਭ ਕੁਝ ਜਾਣਨਾ ਚਾਹੁੰਦੇ ਹੋ ਤਾਂ ਇਸ ਲੇਖ਼ ਨੂੰ ਅੰਤ ਤੱਕ ਜ਼ਰੂਰ ਪੜ੍ਹੋ।

ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਸਿੰਘ ਰਾਸ਼ੀਫਲ਼ 2024 (Singh Rashifal 2024) ਵਿਸ਼ੇਸ਼ ਰੂਪ ਨਾਲ਼ ਤੁਹਾਡੇ ਲਈ ਹੀ ਤਿਆਰ ਕੀਤਾ ਗਿਆ ਹੈ। ਇਸ ਲੇਖ਼ ਦੁਆਰਾ ਤੁਸੀਂ ਸਾਲ 2024 ਦੀ ਭਵਿੱਖਬਾਣੀ ਜਾਣ ਸਕਦੇ ਹੋ ਅਤੇ ਗ੍ਰਹਿਆਂ ਦੀ ਚਾਲ ਕਦੋ ਤੁਹਾਡੇ ਲਈ ਚੰਗੇ ਅਤੇ ਕਦੋਂ ਬੁਰੇ ਨਤੀਜੇ ਲੈ ਕੇ ਆਵੇਗੀ ਅਤੇ ਜੀਵਨ ਦੇ ਕਿਸ ਪੱਖ ਨੂੰ ਚੰਗੇ ਜਾਂ ਬੁਰੇ ਰੂਪ ਵਿੱਚ ਪ੍ਰਭਾਵਿਤ ਕਰੇਗੀ, ਇਹ ਸਭ ਕੁਝ ਜਾਣਨ ਦਾ ਮੌਕਾ ਤੁਹਾਨੂੰ ਇਸ ਲੇਖ਼ ਰਾਹੀਂ ਮਿਲ ਸਕਦਾ ਹੈ। ਇਸ ਆਰਟੀਕਲ ਨੂੰ ਐਸਟ੍ਰੋਸੇਜ ਦੇ ਵਿਦਵਾਨ ਜੋਤਸ਼ੀਡਾ. ਮ੍ਰਿਗਾਂਕ ਦੁਆਰਾ ਤਿਆਰ ਕੀਤਾ ਗਿਆ ਹੈ। ਵੈਦਿਕ ਜੋਤਿਸ਼ ਦੇ ਆਧਾਰ ‘ਤੇ ਲਿਖੇ ਗਏ ਇਸ ਰਾਸ਼ੀਫਲ਼ 2024 ਵਿੱਚ ਸਿੰਘ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਗ੍ਰਹਿਆਂ ਦੇ ਗੋਚਰ ਅਤੇ ਗ੍ਰਹਿਆਂ ਦੀ ਚਾਲ ਦਾ ਅਸਰ ਕਿਸ ਤਰੀਕੇ ਨਾਲ਼ ਹੋਵੇਗਾ, ਇਸ ਗੱਲ ‘ਤੇ ਵਿਚਾਰ ਕਰਦੇ ਹੋਏ ਇਹ ਰਾਸ਼ੀਫਲ਼ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ਼ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਹ ਰਾਸ਼ੀਫਲ਼ 2024 ਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ। ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਹਾਡੀ ਚੰਦਰ ਰਾਸ਼ੀ ਜਾਂ ਜਨਮ ਰਾਸ਼ੀ ਸਿੰਘ ਰਾਸ਼ੀ ਹੈ, ਤਾਂ ਇਹ ਰਾਸ਼ੀਫਲ਼ ਵਿਸ਼ੇਸ਼ ਰੂਪ ਤੋਂ ਤੁਹਾਡੇ ਲਈ ਹੀ ਤਿਆਰ ਕੀਤਾ ਗਿਆ ਹੈ। ਇਸ ਲਈ ਆਓ, ਹੁਣ ਬਿਨਾਂ ਹੋਰ ਸਮਾਂ ਖ਼ਰਾਬ ਕੀਤੇ ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਸਾਲ 2024 ਵਿੱਚ ਸਿੰਘ ਰਾਸ਼ੀ ਦਾ ਭਵਿੱਖਫਲ਼ ਕੀ ਕਹਿ ਰਿਹਾ ਹੈ।

ਕੀ 2024 ਵਿੱਚ ਬਦਲੇਗੀ ਤੁਹਾਡੀ ਕਿਸਮਤ?ਵਿਦਵਾਨ ਜੋਤਸ਼ੀਆਂ ਨਾਲ਼ ਕਰੋ ਫ਼ੋਨ ਰਾਹੀਂ ਗੱਲ

ਸਿੰਘ ਰਾਸ਼ੀਫਲ਼ 2024 (Singh Rashifal 2024) ਦੀ ਸ਼ੁਰੂਆਤ ਤੋਂ ਹੀ ਸ਼ਨੀ ਮਹਾਰਾਜ ਸੱਤਵੇਂ ਘਰ ਵਿੱਚ ਬੈਠ ਕੇ ਕਾਰੋਬਾਰ ਵਿੱਚ ਤਰੱਕੀ ਦੇ ਸੰਜੋਗ ਬਣਾਉਣਗੇ। ਤੁਹਾਡੇ ਦੰਪਤੀ ਜੀਵਨ ਵਿੱਚ ਵੀ ਅਨੁਕੂਲਤਾ ਦੇਣਗੇ, ਪ੍ਰੰਤੂ ਜੀਵਨਸਾਥੀ ਨੂੰ ਸਪਸ਼ਟ ਗੱਲ ਬੋਲਣ ਵਾਲ਼ਾ ਬਣਾਉਣਗੇ। ਇਹ ਸਾਲ ਜੀਵਨ ਵਿੱਚ ਅਨੁਸ਼ਾਸਨ ਰੱਖ ਕੇ ਅੱਗੇ ਵਧਣ ਦਾ ਸਾਲ ਹੋਵੇਗਾ ਅਤੇ ਤਾਂ ਹੀ ਸ਼ਨੀ ਮਹਾਰਾਜ ਲਾਭ ਦੇਣਗੇ। ਤੁਸੀਂ ਇਸ ਸਾਲ ਲੰਬੀਆਂ-ਲੰਬੀਆਂ ਯਾਤਰਾਵਾਂ ਕਰ ਸਕੋਗੇ। ਇਸ ਸਾਲ ਤੁਹਾਨੂੰ ਵਿਦੇਸ਼ ਜਾਣ ਦੇ ਮੌਕੇ ਵੀ ਮਿਲਣਗੇ। ਬ੍ਰਹਸਪਤੀ ਮਹਾਰਾਜ ਸਾਲ ਦੀ ਸ਼ੁਰੂਆਤ ਤੋਂ ਹੀ ਮਈ ਦੀ ਪਹਿਲੀ ਤਰੀਕ ਤੱਕ ਨੌਵੇਂ ਘਰ ਵਿੱਚ ਰਹਿ ਕੇ ਤੁਹਾਨੂੰ ਸਹੀ ਫੈਸਲੇ ਲੈਣ ਦੀ ਯੋਗਤਾ ਪ੍ਰਦਾਨ ਕਰਣਗੇ। ਔਲਾਦ ਸਬੰਧੀ ਸੁੱਖ ਦੇ ਸਮਾਚਾਰ ਪ੍ਰਦਾਨ ਕਰਣਗੇ। ਤੁਹਾਡਾ ਮਨ ਚੰਗੇ ਕੰਮਾਂ ਵਿੱਚ ਲੱਗੇਗਾ। ਦਾਨ, ਧਰਮ ਅਤੇ ਪੁੰਨ ਕਰਣ ਵਿੱਚ ਵੀ ਤੁਹਾਡੀ ਦਿਲਚਸਪੀ ਜਾਗੇਗੀ। ਰਾਹੂ ਦੀ ਮੌਜੂਦਗੀ ਪੂਰਾ ਸਾਲ ਤੁਹਾਡੇ ਅੱਠਵੇਂ ਘਰ ਵਿੱਚ ਰਹਿਣ ਨਾਲ਼ ਸਿਹਤ ਵੱਲ ਧਿਆਨ ਦੇਣਾ ਜ਼ਰੂਰੀ ਹੋਵੇਗਾ। ਇਸ ਦੇ ਨਾਲ਼ ਹੀ ਵਾਹਨ ਚਲਾਉਂਦੇ ਸਮੇਂ ਵੀ ਸਾਵਧਾਨੀ ਰੱਖਣੀ ਜ਼ਰੂਰੀ ਹੋਵੇਗੀ। ਇਸ ਸਾਲ ਸਮੇਂ-ਸਮੇਂ ‘ਤੇ ਤੁਹਾਡੇ ਪਿਤਾ ਜੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਇਸ ਲਈ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖੋ। ਤੁਹਾਡੇ ਪਰਿਵਾਰ ਵਿੱਚ ਸ਼ਾਂਤੀ ਅਤੇ ਸਦਭਾਵ ਬਣਿਆ ਰਹਿਣ ਦੇ ਮੰਗਲ ਯੋਗ ਬਣਨਗੇ। ਸਾਲ ਦੀ ਪਹਿਲੀ ਛਿਮਾਹੀ ਦੇ ਦੌਰਾਨ ਆਪਣੇ ਅਤੇ ਆਪਣੇ ਜੀਵਨਸਾਥੀ ਅਤੇ ਆਪਣੇ ਅਤੇ ਆਪਣੇ ਕਾਰੋਬਾਰੀ ਪਾਰਟਨਰ ਦੇ ਨਾਲ਼ ਚੰਗੇ ਰਿਸ਼ਤੇ ਬਣਾ ਕੇ ਰੱਖਣ ‘ਤੇ ਧਿਆਨ ਦਿਓ। ਇਸ ਸਾਲ ਜੇਕਰ ਅਨੁਸ਼ਾਸਿਤ ਹੋ ਕੇ ਸਿਹਤ ਸਬੰਧੀ ਸਮੱਸਿਆਵਾਂ ‘ਤੇ ਧਿਆਨ ਦਿਓਗੇ ਤਾਂ ਤੁਹਾਡੀ ਸਿਹਤ ਵਧੀਆ ਬਣੀ ਰਹੇਗੀ।

Click here to read in English: Leo Horoscope 2024

ਸਾਰੇ ਜੋਤਿਸ਼ ਮੁੱਲਾਂਕਣ ਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹਨ ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿਕ ਕਰੋ:ਚੰਦਰ ਰਾਸ਼ੀ ਕੈਲਕੁਲੇਟਰ

ਸਿੰਘ ਪ੍ਰੇਮ ਰਾਸ਼ੀਫਲ਼ 2024

ਸਿੰਘ ਰਾਸ਼ੀਫਲ਼ 2024 (Singh Rashifal 2024) ਦੇ ਅਨੁਸਾਰ, ਸਾਲ 2024 ਵਿੱਚ ਸਿੰਘ ਰਾਸ਼ੀ ਦੇ ਜਾਤਕਾਂ ਦੇ ਪ੍ਰੇਮ ਸਬੰਧਾਂ ਦੀ ਸ਼ੁਰੂਆਤ ਕੁਝ ਪਰੇਸ਼ਾਨੀਜਣਕ ਰਹਿ ਸਕਦੀ ਹੈ, ਕਿਓਂਕਿ ਸਾਲ ਦੀ ਸ਼ੁਰੂਆਤ ਵਿੱਚ ਹੀ ਸੂਰਜ ਅਤੇ ਮੰਗਲ ਜਿਹੇ ਗਰਮ ਪ੍ਰਵਿਰਤੀ ਵਾਲ਼ੇ ਗ੍ਰਹਿ ਤੁਹਾਡੇ ਪੰਜਵੇਂ ਘਰ ਵਿੱਚ ਵਿਰਾਜਮਾਨ ਰਹਿਣਗੇ। ਪ੍ਰੰਤੂ ਦੇਵ ਗੁਰੂ ਬ੍ਰਹਸਪਤੀ ਨੌਵੇਂ ਘਰ ਵਿੱਚ ਬੈਠ ਕੇ ਤੁਹਾਡੇ ਪੰਜਵੇਂ ਘਰ ਨੂੰ ਦੇਖਣਗੇ, ਜਿਸ ਨਾਲ ਚਾਹੇ ਕਿੰਨੀਆਂ ਵੀ ਚੁਣੌਤੀਆਂ ਕਿਓਂ ਨਾ ਆ ਜਾਣ, ਤੁਹਾਡਾ ਪ੍ਰੇਮ-ਸਬੰਧ ਚਲਦਾ ਰਹੇਗਾ। ਇਸ ਲਈ ਥੋੜਾ ਜਿਹਾ ਸ਼ਾਂਤ ਵਿਵਹਾਰ ਰੱਖਣਾ ਚਾਹੀਦਾ ਹੈ ਅਤੇ ਇੱਕ-ਦੂਜੇ ਨੂੰ ਸਮਾਂ ਦੇਣਾ ਚਾਹੀਦਾ ਹੈ, ਜਿਸ ਨਾਲ਼ ਤੁਹਾਡੇ ਦੋਵਾਂ ਦੇ ਵਿਚਕਾਰ ਦੀਆਂ ਗ਼ਲਤਫ਼ਹਿਮੀਆਂ ਦੂਰ ਹੋ ਸਕਣ ਅਤੇ ਤੁਸੀਂ ਆਪਸੀ ਗੱਲਬਾਤ ਰਾਹੀਂ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾ ਸਕੋ। ਫਰਵਰੀ ਅਤੇ ਮਾਰਚ ਦੇ ਮਹੀਨੇ ਅਨੁਕੂਲਤਾ ਲੈ ਕੇ ਆਉਣਗੇ। ਸਿੰਘ ਰਾਸ਼ੀਫਲ਼ 2024 (Singh Rashifal 2024) ਦੇ ਅਨੁਸਾਰ, ਸ਼ੁੱਕਰ ਅਤੇ ਬੁੱਧ ਦੇ ਪ੍ਰਭਾਵ ਨਾਲ਼ ਰਿਸ਼ਤੇ ਵਿੱਚ ਰੋਮਾਂਸ ਵੀ ਵਧੇਗਾ ਅਤੇ ਇੱਕ-ਦੂਜੇ ਵੱਲ ਝੁਕਾਅ ਵੀ ਵਧੇਗਾ। ਇਸ ਨਾਲ਼ ਤੁਹਾਡੇ ਰਿਸ਼ਤੇ ਵਿੱਚ ਹੋਰ ਵੀ ਜ਼ਿਆਦਾ ਗਹਿਰਾਈ ਆਵੇਗੀ। ਅਗਸਤ ਤੋਂ ਲੈ ਕੇ ਸਤੰਬਰ ਦੇ ਮਹੀਨੇ ਦੇ ਦੌਰਾਨ ਤੁਹਾਨੂੰ ਥੋੜੀ ਜਿਹੀ ਸਾਵਧਾਨੀ ਵਰਤਣੀ ਪਵੇਗੀ, ਕਿਓਂਕਿ ਇਸ ਦੌਰਾਨ ਤੁਹਾਡੇ ਅਤੇ ਤੁਹਾਡੇ ਪ੍ਰੇਮੀ ਦੇ ਵਿਚਕਾਰ ਕੁਝ ਸਮੱਸਿਆਵਾਂ ਆਉਣਗੀਆਂ ਅਤੇ ਪਰਿਵਾਰ ਵਾਲ਼ਿਆਂ ਦਾ ਦਬਾਅ ਵੀ ਤੁਹਾਡੇ ਰਿਸ਼ਤੇ ‘ਤੇ ਹੋ ਸਕਦਾ ਹੈ। ਇਸ ਲਈ ਥੋੜੀ ਜਿਹੀ ਸਾਵਧਾਨੀ ਰੱਖਦੇ ਹੋਏ ਆਪਣੇ ਪ੍ਰੇਮੀ ਨੂੰ ਆਪਣੇ ਦਿਲ ਦੀ ਸਾਰੀ ਗੱਲ ਕਹੋ ਅਤੇ ਉਸ ਦਾ ਸਾਥ ਦਿਓ। ਸਤੰਬਰ ਤੋਂ ਬਾਅਦ ਦਾ ਸਮਾਂ ਤੁਹਾਡੇ ਲਈ ਅਨੁਕੂਲ ਸਾਬਿਤ ਹੋਵੇਗਾ। ਤੁਸੀਂ ਅਤੇ ਤੁਹਾਡਾ ਪ੍ਰੇਮੀ ਆਪਣੇ ਪ੍ਰੇਮ ਸਬੰਧਾਂ ਦਾ ਖ਼ੂਬ ਆਨੰਦ ਲਓਗੇ ਅਤੇ ਆਪਣੇ ਰਿਸ਼ਤੇ ਵਿੱਚ ਅੱਗੇ ਵਧਦੇ ਹੋਏ ਇਸ ਨੂੰ ਕੋਈ ਨਾਂ ਦੇਣ ਦੀ ਕੋਸ਼ਿਸ਼ ਕਰੋਗੇ।

ਸਿੰਘ ਕਰੀਅਰ ਰਾਸ਼ੀਫਲ਼ 2024

ਸਿੰਘ ਰਾਸ਼ੀਫਲ਼ 2024 (Singh Rashifal 2024) ਦੇ ਅਨੁਸਾਰ, ਸਾਲ 2024 ਦੇ ਦੌਰਾਨ ਕਰੀਅਰ ਦੇ ਮੋਰਚੇ ‘ਤੇ ਸਾਲ ਦੀ ਸ਼ੁਰੂਆਤ ਠੀਕ-ਠਾਕ ਰਹੇਗੀ। ਦਸਵੇਂ ਘਰ ਤੋਂ ਦਸਵੇਂ ਘਰ ਅਰਥਾਤ ਸੱਤਵੇਂ ਘਰ ਵਿੱਚ ਮਹਾਬਲੀ ਸ਼ਨੀ ਮਹਾਰਾਜ ਪੂਰਾ ਸਾਲ ਬਣੇ ਰਹਿਣਗੇ, ਜੋ ਤੁਹਾਨੂੰ ਕਰੀਅਰ ਵਿੱਚ ਸਫਲਤਾ ਦੇਣਗੇ। ਇਹ ਤੁਹਾਨੂੰ ਤੁਹਾਡੀ ਨੌਕਰੀ ਵਿੱਚ ਮਜ਼ਬੂਤੀ ਪ੍ਰਦਾਨ ਕਰਣਗੇ। ਤੁਸੀਂ ਖ਼ੂਬ ਮਿਹਨਤ ਕਰੋਗੇ ਅਤੇ ਇਸ ਦੇ ਚੰਗੇ ਨਤੀਜੇ ਵੀ ਤੁਹਾਨੂੰ ਮਿਲਣਗੇ। ਬੁੱਧ ਅਤੇ ਸ਼ੁੱਕਰ ਦਾ ਸਾਲ ਦੀ ਸ਼ੁਰੂਆਤ ਵਿੱਚ ਤੁਹਾਡੇ ਦਸਵੇਂ ਘਰ ‘ਤੇ ਪ੍ਰਭਾਵ ਤੁਹਾਨੂੰ ਹੋਰ ਵੀ ਜ਼ਿਆਦਾ ਸਪਸ਼ਟ ਤਰੀਕੇ ਨਾਲ਼ ਆਪਣੀ ਨੌਕਰੀ ਵਿੱਚ ਟਿਕਣ ਦਾ ਮੌਕਾ ਦੇਵੇਗਾ। ਦੇਵ ਗੁਰੂ ਬ੍ਰਹਸਪਤੀ 1 ਮਈ ਤੱਕ ਤੁਹਾਡੇ ਨੌਵੇਂ ਘਰ ਵਿੱਚ ਰਹਿ ਕੇ ਨੌਕਰੀ ਵਿੱਚ ਬਦਲਾਵ ਅਤੇ ਤਬਾਦਲੇ ਦੀ ਸੰਭਾਵਨਾ ਬਣਾਉਂਦੇ ਰਹਿਣਗੇ। ਜੇਕਰ ਤੁਸੀਂ ਕਿਸੇ ਸਰਕਾਰੀ ਨੌਕਰੀ ਵਿੱਚ ਲੱਗੇ ਹੋਏ ਹੋ ਤਾਂ ਸਾਲ ਦੇ ਸ਼ੁਰੂਆਤੀ ਦੋ ਮਹੀਨਿਆਂ ਦੇ ਦੌਰਾਨ ਤੁਹਾਡਾ ਤਬਾਦਲਾ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਇਸ ਤੋਂ ਇਲਾਵਾ, ਜੇਕਰ ਤੁਸੀਂ ਲੰਬੇ ਸਮੇਂ ਤੋਂ ਆਪਣੀ ਨੌਕਰੀ ਵਿੱਚ ਟਿਕੇ ਹੋਏ ਹੋ ਅਤੇ ਦੂਜੀ ਨੌਕਰੀ ਲੱਭ ਰਹੇ ਹੋ ਤਾਂ ਇਸ ਦੌਰਾਨ ਅਰਥਾਤ ਸਾਲ ਦੀ ਸ਼ੁਰੂਆਤੀ ਤਿਮਾਹੀ ਵਿੱਚ ਤੁਹਾਡੀ ਇਹ ਇੱਛਾ ਵੀ ਪੂਰੀ ਹੋ ਸਕਦੀ ਹੈ ਅਤੇ ਨੌਕਰੀ ਵਿੱਚ ਬਦਲਾਵ ਸੰਭਵ ਹੋਵੇਗਾ।

ਸਿੰਘ ਕਰੀਅਰ ਰਾਸ਼ੀਫਲ਼ 2024 ਦੇ ਅਨੁਸਾਰ, ਮੰਗਲ ਮਹਾਰਾਜ 1 ਜੂਨ ਤੋਂ 12 ਜੁਲਾਈ ਤੱਕ ਤੁਹਾਡੇ ਨੌਵੇਂ ਘਰ ਵਿੱਚ ਅਤੇ ਉਸ ਤੋਂ ਬਾਅਦ 26 ਅਗਸਤ ਤੱਕ ਤੁਹਾਡੇ ਦਸਵੇਂ ਘਰ ਵਿੱਚ ਰਹਿਣਗੇ। ਮੰਗਲ ਦੀ ਇਹ ਸਥਿਤੀ ਤੁਹਾਨੂੰ ਨੌਕਰੀ ਵਿੱਚ ਬਦਲਾਵ ਤੋਂ ਬਾਅਦ ਇੱਕ ਚੰਗੀ ਨੌਕਰੀ ਪ੍ਰਦਾਨ ਕਰ ਸਕਦੀ ਹੈ। ਜੁਲਾਈ ਦਾ ਮਹੀਨਾ ਭੱਜਦੌੜ ਨਾਲ਼ ਭਰਿਆ ਹੋਇਆ ਹੋਵੇਗਾ ਅਤੇ ਕੰਮ ਦਾ ਵੀ ਬਹੁਤ ਰੁਝਾਨ ਹੋਵੇਗਾ। ਇਸ ਦੌਰਾਨ ਤੁਹਾਨੂੰ ਕੰਮ ਦੇ ਸਿਲਸਿਲੇ ਵਿੱਚ ਬਾਹਰ ਜਾਣ ਦਾ ਜਾਂ ਦੂਜੇ ਸ਼ਹਿਰ ਜਾਂ ਦੂਜੇ ਰਾਜ ਵਿੱਚ ਜਾਣ ਦਾ ਮੌਕਾ ਮਿਲ ਸਕਦਾ ਹੈ। 31 ਜੁਲਾਈ ਤੋਂ 25 ਅਗਸਤ ਦੇ ਵਿਚਕਾਰ ਦਾ ਸਮਾਂ ਥੋੜਾ ਜਿਹਾ ਤਣਾਅਪੂਰਣ ਰਹਿਣ ਦੀ ਸੰਭਾਵਨਾ ਹੈ। ਇਸ ਲਈ ਇਸ ਦੌਰਾਨ ਆਪਣੀ ਨੌਕਰੀ ਵਿੱਚ ਮਿਹਨਤ ਕਰਦੇ ਰਹੋ। ਇਸ ਤੋਂ ਬਾਅਦ ਅਕਤੂਬਰ ਤੋਂ ਨਵੰਬਰ ਦੇ ਦੌਰਾਨ ਦਾ ਸਮਾਂ ਬਹੁਤ ਵਧੀਆ ਰਹੇਗਾ। ਇਸ ਦੌਰਾਨ ਤੁਹਾਡੀ ਨੌਕਰੀ ਵਿੱਚ ਚੰਗੇ ਹਾਲਾਤ ਬਣਨਗੇ ਅਤੇ ਸਾਲ ਦੇ ਆਖਰੀ ਮਹੀਨੇ ਵਿੱਚ ਇੱਕ ਵਾਰ ਫੇਰ ਨੌਕਰੀ ਵਿੱਚ ਬਦਲਾਵ ਸੰਭਵ ਹੋਵੇਗਾ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਇਸ ਪੂਰੇ ਸਾਲ ਤੁਸੀਂ ਆਪਣੀ ਨੌਕਰੀ ਵਿੱਚ ਚੰਗੀ ਸਥਿਤੀ ਵਿੱਚ ਰਹੋਗੇ ਅਤੇ ਨੌਕਰੀ ਬਦਲਣ ਵਿੱਚ ਵੀ ਕਾਮਯਾਬ ਹੋ ਸਕਦੇ ਹੋ।

ਸਿੰਘ ਵਿੱਦਿਆ ਰਾਸ਼ੀਫਲ਼ 2024

ਸਿੰਘ ਰਾਸ਼ੀਫਲ਼ 2024 (Singh Rashifal 2024) ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਲਈ ਕੁਝ ਕਮਜ਼ੋਰ ਰਹੇਗੀ। ਹਾਲਾਂਕਿ ਗ੍ਰਹਿਆਂ ਦੀ ਚਾਲ ਦੱਸਦੀ ਹੈ ਕਿ ਤੁਹਾਡਾ ਪੜ੍ਹਾਈ ਵੱਲ ਪੂਰਾ ਧਿਆਨ ਹੋਵੇਗਾ ਅਤੇ ਆਪਣੇ ਵੱਲੋਂ ਤੁਸੀਂ ਪੂਰੀ ਮਿਹਨਤ ਵੀ ਕਰੋਗੇ। ਬੁੱਧ ਅਤੇ ਸ਼ੁੱਕਰ ਦੇ ਚੌਥੇ ਘਰ ਵਿੱਚ ਹੋਣ ਨਾਲ਼ ਅਤੇ ਨੌਵੇਂ ਘਰ ਵਿੱਚ ਬ੍ਰਹਸਪਤੀ ਦੇ ਹੋਣ ਨਾਲ਼ ਪੜ੍ਹਾਈ ਵਿੱਚ ਤੁਹਾਡੀ ਦਿਲਚਸਪੀ ਸਹਿਜ ਰੂਪ ਵਿੱਚ ਬਣੀ ਰਹੇਗੀ ਅਤੇ ਇਸ ਦੀ ਉਦਾਹਰਣ ਤੁਹਾਨੂੰ ਸਾਲ ਦੀ ਸ਼ੁਰੂਆਤ ਵਿੱਚ ਹੀ ਦੇਖਣ ਨੂੰ ਮਿਲੇਗੀ, ਕਿਓਂਕਿ ਤੁਸੀਂ ਆਪਣੀ ਪੜ੍ਹਾਈ ਲਈ ਉਤਸੁਕ ਨਜ਼ਰ ਆਓਗੇ। ਪ੍ਰੰਤੂ ਸਾਲ ਦੀ ਸ਼ੁਰੂਆਤ ਵਿੱਚ ਸੂਰਜ ਅਤੇ ਮੰਗਲ ਦੇ ਪੰਜਵੇਂ ਘਰ ਵਿੱਚ ਹੋਣ ਅਤੇ ਸ਼ਨੀ ਦੇ ਚੌਥੇ ਘਰ ‘ਤੇ ਦ੍ਰਿਸ਼ਟੀ ਪਾਉਣ ਦੇ ਕਾਰਣ ਕਦੇ-ਕਦਾਈਂ ਕੁਝ-ਕੁਝ ਰੁਕਾਵਟਾਂ ਵੀ ਆਉਂਦੀਆਂ ਰਹਿਣਗੀਆਂ ਅਤੇ ਤੁਹਾਡੀ ਇਕਾਗਰਤਾ ਨੂੰ ਭੰਗ ਕਰਣਗੀਆਂ, ਜਿਸ ਨਾਲ ਪੜ੍ਹਾਈ ਵਿੱਚ ਕੁਝ ਮੁਸ਼ਕਿਲ ਹੋ ਸਕਦੀ ਹੈ। ਹਾਲਾਂਕਿ ਗ੍ਰਹਿਆਂ ਦਾ ਗੋਚਰ ਤੁਹਾਡੇ ਪੱਖ ਵਿੱਚ ਹੋਣ ਕਾਰਣ ਅਪ੍ਰੈਲ ਤੋਂ ਬਾਅਦ ਤੋਂ ਹਾਲਾਤ ਅਨੁਕੂਲ ਹੁੰਦੇ ਜਾਣਗੇ ਅਤੇ ਤੁਸੀਂ ਚੰਗੇ ਤਰੀਕੇ ਨਾਲ਼ ਪੜ੍ਹਾਈ ਕਰ ਸਕੋਗੇ।

ਸਾਲ 2024 ਦੇ ਦੌਰਾਨ ਪ੍ਰਤੀਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਜਾਤਕਾਂ ਨੂੰ ਫਰਵਰੀ ਤੋਂ ਲੈ ਕੇ ਮਾਰਚ ਦੇ ਦੌਰਾਨ ਬਹੁਤ ਚੰਗੇ ਨਤੀਜੇ ਮਿਲ ਸਕਦੇ ਹਨ ਅਤੇ ਜੇਕਰ ਤੁਸੀਂ ਪਹਿਲਾਂ ਮਿਹਨਤ ਕੀਤੀ ਹੋਈ ਹੈ ਤਾਂ ਤੁਹਾਨੂੰ ਫਰਵਰੀ-ਮਾਰਚ ਦੇ ਦੌਰਾਨ ਉੱਤਮ ਸਫਲਤਾ ਵੀ ਮਿਲ ਸਕਦੀ ਹੈ ਅਤੇ ਕਿਸੇ ਵਿਸ਼ੇਸ਼ ਸਰਕਾਰੀ ਸੇਵਾ ਵਿੱਚ ਤੁਹਾਡੀ ਸਿਲੈਕਸ਼ਨ ਵੀ ਹੋ ਸਕਦੀ ਹੈ। ਇਸ ਤੋਂ ਬਾਅਦ ਅਗਸਤ ਤੋਂ ਨਵੰਬਰ ਦੇ ਵਿਚਕਾਰ ਦਾ ਸਮਾਂ ਵੀ ਤੁਹਾਡੇ ਲਈ ਅਨੁਕੂਲ ਰਹੇਗਾ ਅਤੇ ਇਸ ਦੌਰਾਨ ਤੁਹਾਨੂੰ ਪ੍ਰਤੀਯੋਗਿਤਾ ਪ੍ਰੀਖਿਆ ਵਿੱਚ ਚੰਗੇ ਨਤੀਜੇ ਮਿਲਣ ਦੀ ਮਜ਼ਬੂਤ ਸੰਭਾਵਨਾ ਬਣੇਗੀ। ਜੇਕਰ ਤੁਸੀਂ ਉੱਚ-ਵਿੱਦਿਆ ਗ੍ਰਹਿਣ ਕਰਨਾ ਚਾਹੁੰਦੇ ਹੋ ਤਾਂ ਸਾਲ 2024 ਦੀ ਪਹਿਲੀ ਛਿਮਾਹੀ ਜ਼ਿਆਦਾ ਅਨੁਕੂਲ ਰਹੇਗੀ ਅਤੇ ਇਸ ਦੌਰਾਨ ਤੁਹਾਨੂੰ ਮਨਪਸੰਦ ਉੱਚ-ਵਿੱਦਿਆ ਗ੍ਰਹਿਣ ਕਰਨ ਦਾ ਮੌਕਾ ਮਿਲੇਗਾ। ਜੇਕਰ ਤੁਹਾਡੀ ਦਿਲਚਸਪੀ ਵਿਦੇਸ਼ ਜਾ ਕੇ ਪੜ੍ਹਾਈ ਕਰਨ ਵਿੱਚ ਹੈ ਤਾਂ ਉਸ ਵਿੱਚ ਕੁਝ ਦੇਰੀ ਹੋ ਸਕਦੀ ਹੈ, ਪਰ ਉਹ ਇੱਛਾ ਵੀ ਪੂਰੀ ਹੋ ਸਕਦੀ ਹੈ। ਅਗਸਤ ਤੋਂ ਬਾਅਦ ਤੁਹਾਨੂੰ ਵਿਦੇਸ਼ ਜਾ ਕੇ ਪੜ੍ਹਨ ਦਾ ਮੌਕਾ ਮਿਲ ਸਕਦਾ ਹੈ।

ਸਿੰਘ ਵਿੱਤ ਰਾਸ਼ੀਫਲ਼ 2024

ਸਿੰਘ ਰਾਸ਼ੀਫਲ਼ 2024 (Singh Rashifal 2024) ਦੇ ਅਨੁਸਾਰ, ਜੇਕਰ ਇਸ ਸਾਲ ਤੁਹਾਡੀ ਵਿੱਤੀ ਸਥਿਤੀ ਦਾ ਆਕਲਣ ਕੀਤਾ ਜਾਵੇ ਤਾਂ ਤੁਹਾਨੂੰ ਬਹੁਤ ਸਾਵਧਾਨੀ ਰੱਖਣੀ ਪਵੇਗੀ, ਕਿਓਂਕਿ ਗ੍ਰਹਿਆਂ ਦੀ ਦਸ਼ਾ ਪੂਰਣ ਰੂਪ ਨਾਲ਼ ਤੁਹਾਡੇ ਪੱਖ ਵਿੱਚ ਨਜ਼ਰ ਨਹੀਂ ਆ ਰਹੀ। ਚਾਹੇ ਤੁਹਾਡੇ ਕੋਲ਼ ਧਨ ਆਉਣ ਦੇ ਰਸਤੇ ਬਣਦੇ ਰਹਿਣਗੇ, ਪਰ ਆਰਥਿਕ ਰੂਪ ਨਾਲ ਖਰਚੇ ਵੀ ਹੁੰਦੇ ਰਹਿਣਗੇ। ਇਸ ਪੂਰਾ ਸਾਲ ਤੁਹਾਡੇ ਦੂਜੇ ਘਰ ਵਿੱਚ ਕੇਤੁ ਅਤੇ ਅੱਠਵੇਂ ਘਰ ਵਿੱਚ ਰਾਹੂ ਦੀ ਮੌਜੂਦਗੀ ਵੱਖ-ਵੱਖ ਪ੍ਰਕਾਰ ਦੇ ਖਰਚਿਆਂ ਵਿੱਚ ਤੁਹਾਨੂੰ ਉਲਝਾ ਕੇ ਰੱਖੇਗੀ, ਜਿਸ ਨਾਲ਼ ਵਿੱਤੀ ਸੰਤੁਲਨ ਸਾਧਣਾ ਲਗਭਗ ਮੁਸ਼ਕਿਲ ਹੋਵੇਗਾ।

ਇਸ ਸਾਲ ਵਿੱਤੀ ਤੌਰ ‘ਤੇ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਦਾ ਸਮਾਂ ਚੰਗਾ ਰਹਿਣ ਦੀ ਉਮੀਦ ਕੀਤੀ ਜਾ ਸਕਦੀ ਹੈ। ਇਸ ਦੌਰਾਨ ਵਧੀਆ ਵਿੱਤੀ ਲਾਭ ਹੋਣ ਦੀਆਂ ਸੰਭਾਵਨਾਵਾਂ ਬਣਨਗੀਆਂ। ਬਾਕੀ ਸਮੇਂ ਵਿੱਚ ਤੁਹਾਨੂੰ ਆਪਣੇ ਧਨ ਦਾ ਸਦਉਪਯੋਗ ਕਰਨ ਵੱਲ ਧਿਆਨ ਦੇਣਾ ਹੋਵੇਗਾ, ਕਿਓਂਕਿ ਉਸੇ ਤੋਂ ਤੁਸੀਂ ਆਪਣਾ ਵਿੱਤੀ ਸੰਤੁਲਨ ਸਥਾਪਿਤ ਕਰ ਸਕੋਗੇ, ਨਹੀਂ ਤਾਂ ਇਹ ਸਾਲ ਕੁਝ ਪਰੇਸ਼ਾਨੀਆਂ ਵੀ ਦੇ ਸਕਦਾ ਹੈ।

ਸਿੰਘ ਪਰਿਵਾਰਿਕ ਰਾਸ਼ੀਫਲ਼ 2024

ਸਿੰਘ ਰਾਸ਼ੀਫਲ਼ 2024 (Singh Rashifal 2024) ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਔਸਤ ਰਹਿਣ ਵਾਲ਼ੀ ਹੈ। ਜਿੱਥੇ ਇੱਕ ਪਾਸੇ ਕੇਤੁ ਮਹਾਰਾਜ ਤੁਹਾਡੇ ਦੂਜੇ ਘਰ ਵਿੱਚ ਰਹਿ ਕੇ ਪਰਿਵਾਰਿਕ ਮੁੱਦਿਆਂ ਨੂੰ ਜਨਮ ਦੇਣਗੇ ਅਤੇ ਪਰਿਵਾਰ ਵਿੱਚ ਆਪਸੀ ਤਾਲਮੇਲ ਦੀ ਕਮੀ ਦਿਖਾਈ ਦੇ ਸਕਦੀ ਹੈ, ਉੱਥੇ ਹੀ ਦੂਜੇ ਪਾਸੇ ਸ਼ੁੱਕਰ ਅਤੇ ਬੁੱਧ ਤੁਹਾਡੇ ਚੌਥੇ ਘਰ ਵਿੱਚ ਰਹਿ ਕੇ ਪਰਿਵਾਰਿਕ ਸੁੱਖ-ਸੁਵਿਧਾਵਾਂ ਵਿੱਚ ਵਾਧਾ ਕਰਣਗੇ। ਤੁਹਾਨੂੰ ਪਰਿਵਾਰ ਦਾ ਸਹਿਯੋਗ ਪ੍ਰਾਪਤ ਹੋਵੇਗਾ। ਘਰ ਵਿੱਚ ਸੁੱਖ-ਸ਼ਾਂਤੀ ਰਹੇਗੀ। ਘਰ ਦੀਆਂ ਸੁੱਖ-ਸੁਵਿਧਾਵਾਂ ਵਿੱਚ ਵਾਧਾ ਹੋਵੇਗਾ। ਘਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ। ਸਾਲ ਦੇ ਮੱਧ ਦੇ ਦੌਰਾਨ 1 ਮਈ ਨੂੰ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਦਸਵੇਂ ਘਰ ਵਿੱਚ ਪ੍ਰਵੇਸ਼ ਕਰਣਗੇ ਅਤੇ ਉੱਥੋਂ ਤੁਹਾਡੇ ਦੂਜੇ ਘਰ ਅਤੇ ਤੁਹਾਡੇ ਚੌਥੇ ਘਰ ਨੂੰ ਵਿਸ਼ੇਸ਼ ਦ੍ਰਿਸ਼ਟੀ ਨਾਲ਼ ਦੇਖਣਗੇ, ਜਿਸ ਦੇ ਕਾਰਣ ਤੁਹਾਡੇ ਪਰਿਵਾਰਿਕ ਜੀਵਨ ਵਿੱਚ ਸੁੱਖ ਅਤੇ ਸ਼ਾਂਤੀ ਦਾ ਸੰਗਮ ਹੋਵੇਗਾ। ਸਾਲ ਦੀ ਪਹਿਲੀ ਛਿਮਾਹੀ ਵਿੱਚ ਭੈਣਾਂ/ਭਰਾਵਾਂ ਨਾਲ਼ ਸੰਤੁਲਿਤ ਅਤੇ ਚੰਗੇ ਸਬੰਧ ਸਥਾਪਿਤ ਹੋਣਗੇ ਅਤੇ ਸਾਲ ਦੀ ਦੂਜੀ ਛਿਮਾਹੀ ਵਿੱਚ ਮਾਤਾ-ਪਿਤਾ ਦੇ ਨਾਲ਼ ਤੁਹਾਡੇ ਸਬੰਧ ਅਨੁਕੂਲ ਹੋਣਗੇ। ਇਸ ਸਾਲ ਤੁਹਾਨੂੰ ਪਰਿਵਾਰ ਦਾ ਪੂਰਾ ਸਹਿਯੋਗ ਪ੍ਰਾਪਤ ਹੋਵੇਗਾ ਅਤੇ ਪਰਿਵਾਰਿਕ ਜੀਵਨ ਖੁਸ਼ਹਾਲ ਰਹੇਗਾ। ਮਾਰਚ ਤੋਂ ਜੂਨ ਦੇ ਦੌਰਾਨ ਆਪਣੇ ਪਿਤਾ ਜੀ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ, ਕਿਓਂਕਿ ਇਸ ਦੌਰਾਨ ਉਨ੍ਹਾਂ ਦੇ ਬਿਮਾਰ ਹੋਣ ਦੀ ਸੰਭਾਵਨਾ ਬਣ ਸਕਦੀ ਹੈ।

ਬ੍ਰਿਹਤ ਕੁੰਡਲੀ: ਜਾਣੋ ਗ੍ਰਹਿਆਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਸਿੰਘ ਸੰਤਾਨ ਰਾਸ਼ੀਫਲ਼ 2024

ਜੇਕਰ ਤੁਹਾਡੀ ਸੰਤਾਨ ਦੇ ਲਈ ਗੱਲ ਕਰੀਏ ਤਾਂ ਸਿੰਘ ਰਾਸ਼ੀਫਲ਼ 2024 (Singh Rashifal 2024) ਦੇ ਅਨੁਸਾਰ, ਜੇਕਰ ਤੁਸੀਂ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹੋ ਤਾਂ ਸਾਲ ਦੀ ਪਹਿਲੀ ਛਿਮਾਹੀ ਇਸ ਦੇ ਲਈ ਉੱਤਮ ਹੈ, ਕਿਓਂਕਿ ਦੇਵ ਗੁਰੂ ਬ੍ਰਹਸਪਤੀ 1 ਮਈ ਤੱਕ ਤੁਹਾਡੇ ਨੌਵੇਂ ਘਰ ਵਿੱਚ ਰਹਿਣਗੇ ਅਤੇ ਉੱਥੋਂ ਤੁਹਾਡੇ ਪਹਿਲੇ ਘਰ ਅਤੇ ਤੁਹਾਡੇ ਪੰਜਵੇਂ ਘਰ ‘ਤੇ ਪੂਰਣ ਦ੍ਰਿਸ਼ਟੀ ਪਾਉਣਗੇ, ਜਿਸ ਦੇ ਫ਼ਲਸਰੂਪ ਤੁਹਾਨੂੰ ਇੱਕ ਆਗਿਆਕਾਰੀ ਅਤੇ ਚੰਗੀ ਸੰਤਾਨ ਦੀ ਪ੍ਰਾਪਤੀ ਹੋਣ ਦੀ ਮਜ਼ਬੂਤ ਸੰਭਾਵਨਾ ਹੋਵੇਗੀ ਅਤੇ ਇਸ ਨਾਲ਼ ਤੁਹਾਡੇ ਜੀਵਨ ਵਿੱਚ ਖ਼ੁਸ਼ੀਆਂ ਆਉਣਗੀਆਂ। ਦੂਜੇ ਪਾਸੇ ਜੇਕਰ ਤੁਹਾਨੂੰ ਪਹਿਲਾਂ ਹੀ ਸੰਤਾਨ ਪ੍ਰਾਪਤੀ ਹੋ ਚੁਕੀ ਹੈ ਤਾਂ ਸਾਲ ਦੀ ਸ਼ੁਰੂਆਤ ਥੋੜੀ ਜਿਹੀ ਕਮਜ਼ੋਰ ਰਹੇਗੀ। ਸੂਰਜ ਅਤੇ ਮੰਗਲ ਦੀ ਪੰਜਵੇਂ ਘਰ ਵਿੱਚ ਮੌਜੂਦਗੀ ਹੋਣ ਦੇ ਕਾਰਣ ਤੁਹਾਡੀ ਸੰਤਾਨ ਦਾ ਸੁਭਾਅ ਗੁੱਸੇ ਵਾਲ਼ਾ ਹੋਵੇਗਾ। ਉਨ੍ਹਾਂ ਨੂੰ ਸੰਭਾਲਣਾ ਥੋੜਾ ਜਿਹਾ ਮੁਸ਼ਕਿਲ ਹੋਵੇਗਾ। ਉਹ ਤੁਹਾਡੀ ਗੱਲ ਘੱਟ ਹੀ ਸੁਣਨਗੇ ਅਤੇ ਆਪਣੀ ਚਲਾਉਣ ਦੀ ਕੋਸ਼ਿਸ਼ ਕਰਣਗੇ। ਪ੍ਰੰਤੂ ਫਰਵਰੀ ਅਤੇ ਮਾਰਚ ਵਿੱਚ ਉਨ੍ਹਾਂ ਦੇ ਮਨ ਵਿੱਚ ਪ੍ਰੇਮ ਦੀ ਭਾਵਨਾ ਵਿਕਸਿਤ ਹੋਵੇਗੀ। ਉਹ ਤੁਹਾਨੂੰ ਪੂਰਾ ਮਾਣ-ਸਨਮਾਨ ਦੇਣਗੇ ਅਤੇ ਤੁਹਾਡੇ ਪ੍ਰਤੀ ਸੰਵੇਦਨਸ਼ੀਲ ਹੋਣਗੇ। ਅਪ੍ਰੈਲ ਤੋਂ ਅਗਸਤ ਦੇ ਦੌਰਾਨ ਦਾ ਸਮਾਂ ਔਸਤ ਰਹੇਗਾ ਅਤੇ ਉਸ ਤੋਂ ਬਾਅਦ ਤੁਹਾਡੀ ਸੰਤਾਨ ਨਾਲ਼ ਸਬੰਧਤ ਸੁਖਦ ਸਮਾਚਾਰ ਤੁਹਾਨੂੰ ਸਮੇਂ-ਸਮੇਂ ‘ਤੇ ਮਿਲਦੇ ਰਹਿਣਗੇ। ਉਹ ਆਪਣੇ ਖੇਤਰ ਵਿੱਚ ਅਨੁਕੂਲਤਾ ਹਾਸਿਲ ਕਰਣਗੇ ਅਤੇ ਅੱਗੇ ਵਧਣਗੇ ਅਤੇ ਕਿਸੇ ਵਿਆਹ ਯੋਗ ਸੰਤਾਨ ਦੇ ਵਿਆਹ ਦੀ ਗੱਲ ਚੱਲਣ ਨਾਲ਼ ਘਰ ਵਿੱਚ ਖੁਸ਼ੀਆਂ ਦਾ ਆਗਮਨ ਹੋਵੇਗਾ।

ਸਿੰਘ ਵਿਆਹ ਰਾਸ਼ੀਫਲ਼ 2024

ਸਿੰਘ ਰਾਸ਼ੀਫਲ਼ 2024 (Singh Rashifal 2024) ਦੇ ਅਨੁਸਾਰ, ਸ਼ਾਦੀਸ਼ੁਦਾ ਜਾਤਕਾਂ ਦੀ ਗੱਲ ਕਰੀਏ ਤਾਂ ਇਸ ਪੂਰੇ ਸਾਲ ਤੁਹਾਡੇ ਸੱਤਵੇਂ ਘਰ ਵਿੱਚ ਸ਼ਨੀ ਮਹਾਰਾਜ ਆਪਣੀ ਹੀ ਰਾਸ਼ੀ ਵਿੱਚ ਵਿਰਾਜਮਾਨ ਰਹਿਣਗੇ। ਇਸ ਕਾਰਣ ਤੁਹਾਡਾ ਜੀਵਨਸਾਥੀ ਆਪਣੇ ਵਿਚਾਰਾਂ ਵਿੱਚ ਦ੍ਰਿੜ ਹੋਵੇਗਾ। ਉਹ ਜੋ ਵੀ ਕਰੇਗਾ, ਪੂਰੀ ਮਜ਼ਬੂਤੀ ਨਾਲ਼ ਕਰਨ ਦੀ ਕੋਸ਼ਿਸ਼ ਕਰੇਗਾ। ਹਾਲਾਂਕਿ ਅੱਠਵੇਂ ਘਰ ਵਿੱਚ ਰਾਹੂ ਦੀ ਮੌਜੂਦਗੀ ਸਹੁਰਿਆਂ ਤੋਂ ਕੁਝ ਸਹਿਯੋਗ ਵੀ ਪ੍ਰਦਾਨ ਕਰਵਾਏਗੀ, ਪਰ ਕਈ ਮਾਮਲਿਆਂ ਵਿੱਚ ਸਹੁਰੇ ਪੱਖ ਦੇ ਮੈਂਬਰ ਜੋ ਕਹਿਣਗੇ, ਉਸ ਨੂੰ ਪੂਰਾ ਨਹੀਂ ਕਰਣਗੇ, ਜੋ ਕਿ ਤੁਹਾਨੂੰ ਬੁਰਾ ਲੱਗ ਸਕਦਾ ਹੈ। ਤੁਹਾਨੂੰ ਵਿਸ਼ੇਸ਼ ਤੌਰ ‘ਤੇ ਫਰਵਰੀ ਤੋਂ ਜੂਨ ਦੇ ਵਿਚਕਾਰ ਸਾਵਧਾਨੀ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਓਂਕਿ ਇਸ ਦੌਰਾਨ ਮੰਗਲ ਦਾ ਗੋਚਰ ਤੁਹਾਡੇ ਸੱਤਵੇਂ ਅਤੇ ਅੱਠਵੇਂ ਘਰ ਵਿੱਚ ਹੋਵੇਗਾ, ਜਿੱਥੇ ਕ੍ਰਮਵਾਰ ਸ਼ਨੀ ਅਤੇ ਰਾਹੂ ਪਹਿਲਾਂ ਤੋਂ ਹੀ ਵਿਰਾਜਮਾਨ ਹੋਣਗੇ। ਇਸ ਕਾਰਣ ਜੀਵਨਸਾਥੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਇਸ ਦੇ ਨਾਲ਼ ਹੀ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਤਣਾਅ ਵਧ ਸਕਦਾ ਹੈ ਅਤੇ ਤੁਹਾਡੇ ਆਪਣੇ ਸਹੁਰੇ ਪੱਖ ਵਾਲ਼ਿਆਂ ਦੇ ਨਾਲ਼ ਵੀ ਰਿਸ਼ਤਿਆਂ ਵਿੱਚ ਖਟਾਸ ਆ ਸਕਦੀ ਹੈ।

ਜੁਲਾਈ ਤੋਂ ਤੁਹਾਡੇ ਸਬੰਧਾਂ ਵਿੱਚ ਪ੍ਰੇਮ ਦਾ ਬੀਜ ਅੰਕੁਰਿਤ ਹੋਵੇਗਾ ਅਤੇ ਹੌਲ਼ੀ-ਹੌਲ਼ੀ ਤੁਸੀਂ ਦੋਵੇਂ ਦੁਬਾਰਾ ਇੱਕ-ਦੂਜੇ ਦੇ ਪ੍ਰਤੀ ਪਿਆਰ ਮਹਿਸੂਸ ਕਰੋਗੇ। ਤੁਹਾਡੇ ਲਈ ਅਗਸਤ ਤੋਂ ਨਵੰਬਰ ਤੱਕ ਦਾ ਸਮਾਂ ਜ਼ਿਆਦਾ ਅਨੁਕੂਲ ਰਹੇਗਾ। ਇਸ ਦੌਰਾਨ ਤੁਹਾਡਾ ਦੰਪਤੀ ਜੀਵਨ ਖੁਸ਼ੀਆਂ ਨਾਲ਼ ਭਰਿਆ ਰਹੇਗਾ। ਜੇਕਰ ਤੁਸੀਂ ਸਿੰਗਲ ਜਾਤਕ ਹੋ ਤਾਂ ਸਾਲ ਦੀ ਪਹਿਲੀ ਅਤੇ ਦੂਜੀ ਤਿਮਾਹੀ ਦੇ ਦੌਰਾਨ ਘਰ ਵਿੱਚ ਤੁਹਾਡੇ ਵਿਆਹ ਦੇ ਸਬੰਧ ਵਿੱਚ ਗੱਲਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਕਿਸੇ ਥਾਂ ‘ਤੇ ਤੁਹਾਡੀ ਗੱਲ ਪੱਕੀ ਵੀ ਹੋ ਸਕਦੀ ਹੈ।

ਸਿੰਘ ਕਾਰੋਬਾਰ ਰਾਸ਼ੀਫਲ਼ 2024

ਸਿੰਘ ਕਾਰੋਬਾਰ ਰਾਸ਼ੀਫਲ਼ 2024 ਦੇ ਅਨੁਸਾਰ, ਤੁਸੀਂ ਸਾਲ 2024 ਨੂੰ ਆਪਣੇ ਕਾਰੋਬਾਰ ਦੇ ਲਈ ਬਹੁਤ ਚੰਗਾ ਰਹਿਣ ਦੀ ਉਮੀਦ ਕਰ ਸਕਦੇ ਹੋ। ਸੱਤਵੇਂ ਘਰ ਦੇ ਸੁਆਮੀ ਸ਼ਨੀ ਮਹਾਰਾਜ ਪੂਰਾ ਸਾਲ ਸੱਤਵੇਂ ਘਰ ਵਿੱਚ ਰਹਿ ਕੇ ਤੁਹਾਡੇ ਲੰਬੇ ਸਮੇਂ ਦੇ ਲਾਭ ਦੇ ਲਈ ਸੰਜੋਗ ਬਣਾਉਣਗੇ। ਤੁਹਾਡੇ ਕਾਰੋਬਾਰ ਵਿੱਚ ਵਿਸਤਾਰ ਵੀ ਹੋਵੇਗਾ, ਪਰ ਬਹੁਤ ਹੌਲ਼ੀ-ਹੌਲ਼ੀ। ਸ਼ਨੀ ਮਹਾਰਾਜ ਜੋ ਕੁਝ ਵੀ ਦੇਣਗੇ, ਹੌਲ਼ੀ-ਹੌਲ਼ੀ ਦੇਣਗੇ, ਆਰਾਮ ਨਾਲ਼ ਦੇਣਗੇ, ਪਰ ਪੱਕਾ ਕੰਮ ਕਰਣਗੇ। ਤੁਹਾਡੇ ਕਾਰੋਬਾਰ ਵਿੱਚ ਸਾਲ ਅੱਗੇ ਵਧਣ ਦੇ ਨਾਲ਼-ਨਾਲ਼ ਤਰੱਕੀ ਹੁੰਦੀ ਜਾਵੇਗੀ, ਜਿਵੇਂ-ਜਿਵੇਂ ਸਾਲ ਅੱਗੇ ਵਧੇਗਾ, ਤੁਹਾਡਾ ਕਾਰੋਬਾਰ ਵੀ ਤਰੱਕੀ ਕਰਦਾ ਜਾਵੇਗਾ। ਹਾਲਾਂਕਿ ਅੱਠਵੇਂ ਘਰ ਵਿੱਚ ਰਾਹੂ ਦੀ ਮੌਜੂਦਗੀ ਹੋਣ ਨਾਲ਼ ਤੁਹਾਨੂੰ ਸਾਵਧਾਨੀ ਰੱਖਣੀ ਪਵੇਗੀ। ਸਾਲ ਦੀ ਪਹਿਲੀ ਛਿਮਾਹੀ ਕੁਝ ਕਮਜ਼ੋਰ ਰਹਿ ਸਕਦੀ ਹੈ, ਕਿਓਂਕਿ ਮੰਗਲ ਦਾ ਅਤੇ ਸੂਰਜ ਦਾ ਗੋਚਰ ਤੁਹਾਡੇ ਛੇਵੇਂ, ਸੱਤਵੇਂ ਅਤੇ ਅੱਠਵੇਂ ਘਰ ਤੋਂ ਹੋ ਕੇ ਗੁਜਰੇਗਾ। ਇਸ ਦੌਰਾਨ ਕਾਰੋਬਾਰੀ ਪਾਰਟਨਰ ਨਾਲ਼ ਵੀ ਸਬੰਧ ਵਿਗੜ ਸਕਦੇ ਹਨ, ਪਰ ਜੇਕਰ ਤੁਸੀਂ ਇਸ ਸਮੇਂ ਇਨਾਂ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਕਾਮਯਾਬ ਰਹਿੰਦੇ ਹੋ, ਤਾਂ ਇਸ ਤੋਂ ਬਾਅਦ ਪੂਰਾ ਸਾਲ ਤੁਹਾਡੇ ਕਾਰੋਬਾਰ ਵਿੱਚ ਤਰੱਕੀ ਹੀ ਹੋਵੇਗੀ। ਸਿੰਘ ਰਾਸ਼ੀਫਲ਼ 2024 (Singh Rashifal 2024) ਦੇ ਅਨੁਸਾਰ, ਵਿਸ਼ੇਸ਼ ਤੌਰ ‘ਤੇ ਜੁਲਾਈ ਤੋਂ ਅਕਤੂਬਰ ਦੇ ਦੌਰਾਨ ਤੁਹਾਨੂੰ ਆਪਣੇ ਕਾਰੋਬਾਰ ਵਿੱਚ ਵਿਸ਼ੇਸ਼ ਤਰੱਕੀ ਹਾਸਿਲ ਹੋਵੇਗੀ ਅਤੇ ਕੁਝ ਮਹੱਤਵਪੂਰਣ ਬਦਲਾਵ ਦੇ ਨਾਲ਼ ਤੁਹਾਡਾ ਕਾਰੋਬਾਰ ਤਰੱਕੀ ਕਰੇਗਾ।

ਸਿੰਘ ਪ੍ਰਾਪਰਟੀ ਅਤੇ ਵਾਹਨ ਰਾਸ਼ੀਫਲ਼ 2024

ਜੇਕਰ ਤੁਹਾਡੀ ਪ੍ਰਾਪਰਟੀ ਦੇ ਲਈ ਦੇਖੀਏ ਤਾਂ ਸਿੰਘ ਪ੍ਰਾਪਰਟੀ ਅਤੇ ਵਾਹਨ ਰਾਸ਼ੀਫਲ਼ 2024 ਦੇ ਅਨੁਸਾਰ, ਪ੍ਰਾਪਰਟੀ ਦੇ ਮਾਮਲੇ ਵਿੱਚ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਸ਼ੁੱਕਰ ਅਤੇ ਬੁੱਧ ਦੋਵੇਂ ਹੀ ਤੁਹਾਡੇ ਚੌਥੇ ਘਰ ਵਿੱਚ ਵਿਰਾਜਮਾਨ ਰਹਿਣਗੇ। ਇਸ ਦੌਰਾਨ ਤੁਸੀਂ ਕੋਈ ਨਵਾਂ ਵਾਹਨ ਖਰੀਦਣ ਵਿੱਚ ਕਾਮਯਾਬ ਹੋ ਸਕਦੇ ਹੋ। ਇਹ ਵਾਹਨ ਤੁਹਾਨੂੰ ਸੁੱਖ-ਸੁਵਿਧਾਵਾਂ ਨਾਲ਼ ਭਰਿਆ ਮਿਲੇਗਾ ਅਤੇ ਤੁਸੀਂ ਉਸ ਦੀਆਂ ਖ਼ੂਬੀਆਂ ਵੱਲ ਜ਼ਿਆਦਾ ਧਿਆਨ ਦਿਓਗੇ ਅਤੇ ਉਸ ਵਿੱਚ ਮਜ਼ਬੂਤੀ ਕਿੰਨੀ ਹੈ, ਇਸ ਵੱਲ ਵੀ ਧਿਆਨ ਦਿਓਗੇ। ਜਨਵਰੀ ਤੋਂ ਫਰਵਰੀ ਅਤੇ ਉਸ ਤੋਂ ਬਾਅਦ ਅਗਸਤ ਤੋਂ ਨਵੰਬਰ ਦੇ ਦੌਰਾਨ ਨਵਾਂ ਵਾਹਨ ਖਰੀਦਣ ਦੀ ਮਜ਼ਬੂਤ ਸੰਭਾਵਨਾ ਬਣ ਸਕਦੀ ਹੈ।

ਤੁਸੀਂ ਜੂਨ ਤੋਂ ਲੈ ਕੇ ਅਗਸਤ ਦੇ ਦੌਰਾਨ ਕੋਈ ਵੱਡੀ ਪ੍ਰਾਪਰਟੀ ਖਰੀਦਣ ਵਿੱਚ ਕਾਮਯਾਬ ਹੋ ਸਕਦੇ ਹੋ। ਇਹ ਪ੍ਰਾਪਰਟੀ ਇੱਕ ਅਚੱਲ ਪ੍ਰਾਪਰਟੀ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਇਸ ਨਾਲ਼ ਤੁਹਾਨੂੰ ਲਾਭ ਵੀ ਮਿਲੇਗਾ। ਇਸ ਦੌਰਾਨ ਪ੍ਰਾਪਰਟੀ ਦੀ ਖਰੀਦ-ਫਰੋਖ਼ਤ ਤੋਂ ਵੀ ਵਧੀਆ ਲਾਭ ਹੋਣ ਦੀ ਸੰਭਾਵਨਾ ਬਣ ਰਹੀ ਹੈ ਅਤੇ ਇਸ ਨਾਲ਼ ਤੁਹਾਡੀ ਆਰਥਿਕ ਸਥਿਤੀ ਵੀ ਮਜ਼ਬੂਤ ਹੋ ਜਾਵੇਗੀ। ਇਸ ਦੌਰਾਨ ਤੁਸੀਂ ਆਪਣੀ ਹੱਦ ਤੋਂ ਜ਼ਿਆਦਾ ਪੈਸਾ ਲਗਾ ਕੇ ਕੋਈ ਪ੍ਰਾਪਰਟੀ ਹਾਸਿਲ ਕਰ ਸਕਦੇ ਹੋ।

ਸਭ ਤਰਾਂ ਦੇ ਜੋਤਿਸ਼ ਸਬੰਧੀ ਉਪਾਵਾਂ ਲਈ ਵਿਜ਼ਿਟ ਕਰੋ : ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਿੰਘ ਧਨ ਅਤੇ ਲਾਭ ਰਾਸ਼ੀਫਲ਼ 2024

ਸਿੰਘ ਰਾਸ਼ੀਫਲ਼ 2024 (Singh Rashifal 2024) ਦੇ ਅਨੁਸਾਰ, ਆਰਥਿਕ ਰੂਪ ਤੋਂ ਦੇਖਿਆ ਜਾਵੇ ਤਾਂ ਇਹ ਸਾਲ ਉਤਾਰ-ਚੜ੍ਹਾਵਾਂ ਨਾਲ਼ ਭਰਿਆ ਰਹਿਣ ਵਾਲ਼ਾ ਹੈ। ਰਾਹੂ ਮਹਾਰਾਜ ਤੁਹਾਡੇ ਅੱਠਵੇਂ ਘਰ ਵਿੱਚ ਪੂਰਾ ਸਾਲ ਵਿਰਾਜਮਾਨ ਰਹਿਣਗੇ, ਜਿਸ ਦੇ ਨਤੀਜੇ ਵੱਜੋਂ ਖਰਚਿਆਂ ਵਿੱਚ ਤੇਜ਼ੀ ਬਣੀ ਰਹੇਗੀ। ਤੁਸੀਂ ਚਾਹੋ ਜਾਂ ਨਾ ਚਾਹੋ, ਤੁਹਾਨੂੰ ਖਰਚੇ ਕਰਨੇ ਹੀ ਪੈਣਗੇ। ਸਾਲ ਦੀ ਸ਼ੁਰੂਆਤ ਵਿੱਚ 1 ਮਈ ਤੱਕ ਦੇਵ ਗੁਰੂ ਬ੍ਰਹਸਪਤੀ ਨੌਵੇਂ ਘਰ ਵਿੱਚ ਬੈਠਣਗੇ, ਜੋ ਤੁਹਾਨੂੰ ਸਹੀ ਫੈਸਲੇ ਲੈਣ ਵਿੱਚ ਮਦਦ ਕਰਣਗੇ। ਪ੍ਰੰਤੂ ਬ੍ਰਹਸਪਤੀ ਦੇ ‘ਤੇ ਸ਼ਨੀ ਦੀ ਦ੍ਰਿਸ਼ਟੀ ਵੀ ਹੋਵੇਗੀ। ਇਸ ਦੇ ਨਤੀਜੇ ਵੱਜੋਂ ਸਾਲ ਦੀ ਪਹਿਲੀ ਛਿਮਾਹੀ ਵਿਚ ਤੁਸੀਂ ਤੀਰਥ ਯਾਤਰਾ ਲਈ ਵੀ ਜਾ ਸਕਦੇ ਹੋ ਅਤੇ ਲੰਬੀਆਂ ਯਾਤਰਾਵਾਂ ਵੀ ਕਰ ਸਕਦੇ ਹੋ। ਯਾਤਰਾਵਾਂ ਕਾਰੋਬਾਰ ਦੇ ਲਈ ਤਾਂ ਲਾਭਦਾਇਕ ਹੋਣਗੀਆਂ ਅਤੇ ਕਾਰੋਬਾਰ ਵਿੱਚ ਨਵੇਂ ਕਾਂਟਰੈਕਟ ਵੀ ਮਿਲ ਸਕਦੇ ਹਨ, ਜਿਹੜੇ ਤੁਹਾਨੂੰ ਕਾਰੋਬਾਰ ਵਿੱਚ ਲਾਭ ਪ੍ਰਦਾਨ ਕਰਣਗੇ, ਪਰ ਯਾਤਰਾਵਾਂ ‘ਤੇ ਕਾਫੀ ਪੈਸਾ ਖਰਚ ਹੋਣ ਦੀ ਵੀ ਸੰਭਾਵਨਾ ਹੈ। ਇਸ ਬਾਰੇ ਤੁਹਾਨੂੰ ਥੋੜਾ ਜਿਹਾ ਧਿਆਨ ਰੱਖਣਾ ਪਵੇਗਾ। ਸਾਲ ਦੀ ਪਹਿਲੀ ਛਿਮਾਹੀ ਦੇ ਦੌਰਾਨ ਤੁਹਾਨੂੰ ਥੋੜਾ ਜਿਹਾ ਜ਼ਿਆਦਾ ਚੌਕਸ ਰਹਿਣਾ ਪਵੇਗਾ। ਮਾਰਚ ਤੋਂ ਜੂਨ ਦੇ ਦੌਰਾਨ ਕਿਸੇ ਵੀ ਤਰਾਂ ਦਾ ਨਿਵੇਸ਼ ਕਰਨ ਤੋਂ ਬਚੋ, ਕਿਓਂਕਿ ਇਸ ਦੌਰਾਨ ਕੀਤਾ ਗਿਆ ਨਿਵੇਸ਼ ਤੁਹਾਨੂੰ ਲਾਭ ਦੀ ਥਾਂ ਹਾਨੀ ਦੇ ਸਕਦਾ ਹੈ ਅਤੇ ਤੁਸੀਂ ਮੁਸ਼ਕਿਲ ਵਿੱਚ ਫਸ ਸਕਦੇ ਹੋ। ਜੇਕਰ ਤੁਸੀਂ ਇਸ ਦੌਰਾਨ ਸੰਭਲ ਕੇ ਚੱਲੋਗੇ ਤਾਂ ਸਾਲ ਦੀ ਦੂਜੀ ਛਿਮਾਹੀ ਤੁਹਾਡੇ ਲਈ ਅਨੁਕੂਲ ਦਿਖਾਈ ਦੇ ਰਹੀ ਹੈ। ਇਸ ਦੌਰਾਨ ਤੁਹਾਨੂੰ ਚੰਗਾ ਪੈਸਾ ਕਮਾਉਣ ਅਤੇ ਜੋੜਨ ਦਾ ਮੌਕਾ ਮਿਲ ਸਕਦਾ ਹੈ, ਜਿਸ ਨਾਲ਼ ਤੁਹਾਡੀ ਆਰਥਿਕ ਸਥਿਤੀ ਵਿੱਚ ਵੀ ਸੁਧਾਰ ਹੋਵੇਗਾ। ਨੌਕਰੀਪੇਸ਼ਾ ਜਾਤਕਾਂ ਨੂੰ ਆਪਣੀ ਨੌਕਰੀ ਬਦਲਣ ਦੀ ਲੋੜ ਹੈ। ਇਸ ਨਾਲ਼ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਆਰਥਿਕ ਸਥਿਤੀ ਬਿਹਤਰ ਬਣੇਗੀ।

ਸਿੰਘ ਸਿਹਤ ਰਾਸ਼ੀਫਲ਼ 2024

ਸਿੰਘ ਰਾਸ਼ੀਫਲ਼ 2024 (Singh Rashifal 2024) ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਸਿਹਤ ਦੇ ਮੋਰਚੇ ‘ਤੇ ਕੁਝ ਕਮਜ਼ੋਰ ਹੋ ਸਕਦੀ ਹੈ। ਪੰਜਵੇਂ ਘਰ ਵਿੱਚ ਸੂਰਜ, ਸੱਤਵੇਂ ਘਰ ਵਿੱਚ ਸ਼ਨੀ ਅਤੇ ਅੱਠਵੇਂ ਘਰ ਵਿੱਚ ਰਾਹੂ ਦੇ ਮੌਜੂਦ ਹੋਣ ਦੇ ਕਾਰਣ ਸਿਹਤ ਨਾਲ਼ ਸਬੰਧਤ ਸਮੱਸਿਆਵਾਂ ਦੇ ਪ੍ਰਤੀ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਸਾਲ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਾਹੂ ਦੇ ਕਾਰਣ ਤੁਹਾਨੂੰ ਅਚਾਨਕ ਹੋਣ ਵਾਲ਼ੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ, ਜਿਹੜੀਆਂ ਅਚਾਨਕ ਹੀ ਆਉਣਗੀਆਂ ਅਤੇ ਅਚਾਨਕ ਹੀ ਚਲੀਆਂ ਜਾਣਗੀਆਂ, ਪਰ ਕੁਝ ਸਮੇਂ ਦੇ ਲਈ ਤਾਂ ਤੁਹਾਨੂੰ ਪਰੇਸ਼ਾਨ ਕਰ ਹੀ ਦੇਣਗੀਆਂ। ਸਾਲ ਦੀ ਪਹਿਲੀ ਛਿਮਾਹੀ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਜ਼ਿਆਦਾ ਕਮਜ਼ੋਰ ਰਹੇਗੀ। ਇਸ ਦੌਰਾਨ ਤੁਹਾਨੂੰ ਖੂਨ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਪੇਟ ਦੀ ਸਮੱਸਿਆ, ਬੁਖ਼ਾਰ ਅਤੇ ਸਿਰ-ਦਰਦ ਜਿਹੀਆਂ ਸਮੱਸਿਆਵਾਂ ਕਦੇ-ਕਦਾਈਂ ਪਰੇਸ਼ਾਨ ਕਰ ਸਕਦੀਆਂ ਹਨ, ਇਨਾਂ ਤੋਂ ਸਾਵਧਾਨ ਰਹੋ।

ਸਿੰਘ ਰਾਸ਼ੀਫਲ਼ 2024 (Singh Rashifal 2024) ਦੇ ਅਨੁਸਾਰ ਇਸ ਸਾਲ ਤੁਹਾਨੂੰ ਆਪਣੇ ਰੁਟੀਨ ਵਿੱਚ ਵਿਸ਼ੇਸ਼ ਬਦਲਾਵ ਕਰਨ ਦੀ ਜ਼ਰੂਰਤ ਪਵੇਗੀ। ਜੇਕਰ ਤੁਸੀਂ ਅਨੁਸ਼ਾਸਿਤ ਹੋ ਕੇ ਆਪਣਾ ਜੀਵਨ ਬਤੀਤ ਕਰੋਗੇ ਤਾਂ ਬਹੁਤ ਸਾਰੀਆਂ ਸਰੀਰਿਕ ਬਿਮਾਰੀਆਂ ਦੀ ਚਪੇਟ ਵਿੱਚ ਆਉਣ ਤੋਂ ਬਚ ਜਾਓਗੇ। ਰਾਹੂ ਅਤੇ ਕੇਤੁ ਦੀਆਂ ਸਥਿਤੀਆਂ ਦੱਸਦੀਆਂ ਹਨ ਕਿ ਆਪਣੇ ਭੋਜਨ ਅਤੇ ਖਾਣ-ਪੀਣ ਵੱਲ ਵਿਸ਼ੇਸ਼ ਧਿਆਨ ਦੇ ਕੇ ਤੁਸੀਂ ਸਮੱਸਿਆਵਾਂ ਤੋਂ ਬਹੁਤ ਹੱਦ ਤੱਕ ਬਚਣ ਵਿੱਚ ਕਾਮਯਾਬ ਹੋ ਸਕਦੇ ਹੋ।

2024 ਵਿੱਚ ਸਿੰਘ ਰਾਸ਼ੀ ਦੇ ਲਈ ਭਾਗਸ਼ਾਲੀ ਅੰਕ

ਸਿੰਘ ਰਾਸ਼ੀ ਦੇ ਸੁਆਮੀ ਗ੍ਰਹਿ ਸੂਰਜ ਦੇਵ ਮਹਾਰਾਜ ਹਨ ਅਤੇ ਤੁਹਾਡੇ ਲਈ ਭਾਗਸ਼ਾਲੀ ਅੰਕ 1 ਅਤੇ 9 ਹੈ। ਜੋਤਿਸ਼ ਦੇ ਅਨੁਸਾਰ, ਸਿੰਘ ਰਾਸ਼ੀਫਲ਼ 2024 (Singh Rashifal 2024) ਇਹ ਦੱਸਦਾ ਹੈ ਕਿ ਸਾਲ 2024 ਦੇ ਅੰਕਾਂ ਦਾ ਕੁੱਲ ਜੋੜ 8 ਹੋਵੇਗਾ। ਇਹ ਸਾਲ ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਔਸਤ ਰਹੇਗਾ। ਇਸ ਲਈ ਤੁਹਾਨੂੰ ਆਪਣੀਆਂ ਸਮੱਸਿਆਵਾਂ ਤੋਂ ਬਾਹਰ ਨਿੱਕਲਣ ਦੇ ਲਈ ਆਪਣੇ-ਆਪ ਹੀ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਸਿੰਘ ਰਾਸ਼ੀਫਲ਼ 2024 (Singh Rashifal 2024) ਦੇ ਅਨੁਸਾਰ ਆਰਥਿਕ ਅਤੇ ਸਰੀਰਿਕ ਤੌਰ ‘ਤੇ ਇਸ ਸਾਲ ਤੁਹਾਨੂੰ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਪਵੇਗੀ, ਜਦੋਂ ਕਿ ਹੋਰ ਖੇਤਰਾਂ ਵਿੱਚ ਤੁਸੀਂ ਜ਼ਿਆਦਾ ਚੰਗੇ ਨਤੀਜੇ ਪ੍ਰਾਪਤ ਕਰ ਸਕੋਗੇ। ਆਪਣੇ ਆਤਮ-ਸਨਮਾਨ ਨੂੰ ਕਾਇਮ ਰੱਖੋ ਅਤੇ ਕਿਸੇ ਨਾਲ਼ ਬੇਕਾਰ ਵਿੱਚ ਉਲਝਣ ਤੋਂ ਬਚੋ।

ਸਿੰਘ ਰਾਸ਼ੀਫਲ਼ 2024: ਜੋਤਿਸ਼ ਉਪਾਅ

  • ਤੁਹਾਨੂੰ ਐਤਵਾਰ ਨੂੰ ਸ਼੍ਰੀ ਆਦਿਤਿਆ ਹ੍ਰਿਦਯ ਸਤੋਤਰ ਦਾ ਪਾਠ ਕਰਨਾ ਚਾਹੀਦਾ ਹੈ।
  • ਹਰ ਰੋਜ਼ ਸੂਰਜ ਦੇਵਤਾ ਨੂੰ ਜਲ ਦਿਓ।
  • ਸ਼ਨੀਵਾਰ ਨੂੰ ਛਾਇਆ ਦਾਨ ਕਰਨਾ ਤੁਹਾਡੇ ਲਈ ਹਿਤਕਾਰੀ ਰਹੇਗਾ।
  • ਰਾਹੂ ਦੀ ਅਨੁਕੂਲਤਾ ਪਾਉਣ ਦੇ ਲਈ ਬੁੱਧਵਾਰ ਦੇ ਦਿਨ ਸ਼ਾਮ ਦੇ ਸਮੇਂ ਕਿਸੇ ਮੰਦਰ ਵਿੱਚ ਕਾਲ਼ੇ ਤਿਲਾਂ ਦਾ ਦਾਨ ਕਰੋ।

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

ਸਿੰਘ ਰਾਸ਼ੀ ਵਾਲ਼ਿਆਂ ਦੇ ਲਈ 2024 ਕਿਹੋ-ਜਿਹਾ ਰਹੇਗਾ?

ਸਾਲਾਨਾ ਰਾਸ਼ੀਫਲ਼ 2024 ਦੇ ਅਨੁਸਾਰ ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ 2024 ਚੰਗਾ ਸਾਬਿਤ ਹੋਵੇਗਾ। ਇਸ ਦੌਰਾਨ ਤੁਹਾਨੂੰ ਕਰੀਅਰ ਦੇ ਖੇਤਰ ਵਿੱਚ ਨਵੀਂ ਪਹਿਚਾਣ ਅਤੇ ਸਫਲਤਾ ਮਿਲੇਗੀ।

ਸਿੰਘ ਰਾਸ਼ੀ ਵਾਲ਼ਿਆਂ ਦੇ ਲਈ 2024 ਵਿੱਚ ਕਿਸਮਤ ਕਦੋਂ ਜਾਗੇਗੀ?

ਸਾਲ ਦੀ ਸ਼ੁਰੂਆਤ ਤੋਂ ਲੈ ਕੇ 30 ਅਪ੍ਰੈਲ 2024 ਤੱਕ ਦੇਵਗੁਰੂ ਬ੍ਰਹਸਪਤੀ ਤੁਹਾਡੇ ਨੌਵੇਂ ਘਰ ਵਿੱਚ ਗੋਚਰ ਕਰਣਗੇ, ਜਿਸ ਦੇ ਚਲਦੇ ਤੁਹਾਡੇ ਸਿਤਾਰੇ ਬੁਲੰਦੀਆਂ ‘ਤੇ ਹੋਣਗੇ ਅਤੇ ਤੁਹਾਡੀ ਕਿਸਮਤ ਚਮਕੇਗੀ।

ਸਿੰਘ ਰਾਸ਼ੀ ਵਾਲ਼ਿਆਂ ਦੀ ਕਿਸਮਤ ਵਿੱਚ ਕੀ ਲਿਖਿਆ ਹੋਇਆ ਹੈ?

ਸਿੰਘ ਰਾਸ਼ੀ ਦੇ ਜਾਤਕਾਂ ਦੀ ਕਿਸਮਤ ਵਿੱਚ ਸਫਲਤਾ ਤਾਂ ਹੈ, ਪਰ ਇਸ ਦੇ ਲਈ ਤੁਹਾਨੂੰ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਪਵੇਗੀ।

ਕਿਹੜੀ ਰਾਸ਼ੀ ਦੇ ਜਾਤਕ ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਚੰਗੇ ਜੀਵਨਸਾਥੀ ਸਾਬਿਤ ਹੁੰਦੇ ਹਨ?

ਮੇਖ਼ ਰਾਸ਼ੀ, ਮਿਥੁਨ ਰਾਸ਼ੀ, ਕਰਕ ਰਾਸ਼ੀ, ਤੁਲਾ ਰਾਸ਼ੀ ਅਤੇ ਕੁੰਭ ਰਾਸ਼ੀ ਦੇ ਲੋਕ ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਚੰਗੇ ਜੀਵਨਸਾਥੀ ਸਾਬਿਤ ਹੁੰਦੇ ਹਨ।

ਸਿੰਘ ਰਾਸ਼ੀ ਨਾਲ਼ ਕਿਹੜੀ ਰਾਸ਼ੀ ਪਿਆਰ ਕਰਦੀ ਹੈ?

ਸਿੰਘ ਰਾਸ਼ੀ ਦੇ ਜਾਤਕਾਂ ਨੂੰ ਮੇਖ਼ ਰਾਸ਼ੀ, ਮਿਥੁਨ ਰਾਸ਼ੀ, ਤੁਲਾ ਰਾਸ਼ੀ, ਅਤੇ ਧਨੂੰ ਰਾਸ਼ੀ ਦੇ ਜਾਤਕਾਂ ਤੋਂ ਖ਼ੂਬ ਪਿਆਰ ਮਿਲਦਾ ਹੈ।

ਸਿੰਘ ਰਾਸ਼ੀ ਵਾਲ਼ਿਆਂ ਦੇ ਦੁਸ਼ਮਣ ਕੌਣ ਹਨ?

ਸਿੰਘ ਰਾਸ਼ੀ ਵਾਲ਼ਿਆਂ ਦੇ ਦੁਸ਼ਮਣਾਂ ਵਿੱਚ ਮਕਰ ਰਾਸ਼ੀ ਵਾਲ਼ਿਆਂ ਦਾ ਨਾਂ ਸਭ ਤੋਂ ਉੱਪਰ ਹੁੰਦਾ ਹੈ।

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ਼ ਜ਼ਰੂਰ ਪਸੰਦ ਆਇਆ ਹੋਵੇਗਾ। ਐਸਟ੍ਰੋਸੇਜ ਦਾ ਇੱਕ ਮਹੱਤਵਪੂਰਣ ਹਿੱਸਾ ਬਣਨ ਦੇ ਲਈ ਧੰਨਵਾਦ। ਅਜਿਹੇ ਹੀ ਹੋਰ ਵੀ ਲੇਖ਼ ਪੜ੍ਹਨ ਦੇ ਲਈ ਸਾਡੇ ਨਾਲ਼ ਜੁੜੇ ਰਹੋ।

Astrological services for accurate answers and better feature

33% off

Dhruv Astro Software - 1 Year

'Dhruv Astro Software' brings you the most advanced astrology software features, delivered from Cloud.

Brihat Horoscope
What will you get in 250+ pages Colored Brihat Horoscope.
Finance
Are money matters a reason for the dark-circles under your eyes?
Ask A Question
Is there any question or problem lingering.
Career / Job
Worried about your career? don't know what is.
AstroSage Year Book
AstroSage Yearbook is a channel to fulfill your dreams and destiny.
Career Counselling
The CogniAstro Career Counselling Report is the most comprehensive report available on this topic.

Astrological remedies to get rid of your problems

Red Coral / Moonga
(3 Carat)

Ward off evil spirits and strengthen Mars.

Gemstones
Buy Genuine Gemstones at Best Prices.
Yantras
Energised Yantras for You.
Rudraksha
Original Rudraksha to Bless Your Way.
Feng Shui
Bring Good Luck to your Place with Feng Shui.
Mala
Praise the Lord with Divine Energies of Mala.
Jadi (Tree Roots)
Keep Your Place Holy with Jadi.

Buy Brihat Horoscope

250+ pages @ Rs. 599/-

Brihat Horoscope

AstroSage on MobileAll Mobile Apps

Buy Gemstones

Best quality gemstones with assurance of AstroSage.com

Buy Yantras

Take advantage of Yantra with assurance of AstroSage.com

Buy Feng Shui

Bring Good Luck to your Place with Feng Shui.from AstroSage.com

Buy Rudraksh

Best quality Rudraksh with assurance of AstroSage.com
Call NowTalk to
Astrologer
Chat NowChat with
Astrologer