ਮਕਰ ਸੰਕ੍ਰਾਂਤੀ 2024
ਐਸਟ੍ਰੋਸੇਜ ਦੇ ਇਸ ਖਾਸ ਬਲਾੱਗ ਵਿੱਚ ਅਸੀਂ ਤੁਹਾਨੂੰਮਕਰ ਸੰਕ੍ਰਾਂਤੀ 2024 ਦੇ ਬਾਰੇ ਵਿੱਚ ਦੱਸਾਂਗੇ ਅਤੇ ਨਾਲ ਹੀ ਇਸ ਬਾਰੇ ਵੀ ਚਰਚਾ ਕਰਾਂਗੇ ਕਿ ਇਸ ਦਿਨ ਰਾਸ਼ੀ ਦੇ ਅਨੁਸਾਰ ਕਿਸ ਤਰ੍ਹਾਂ ਦੇ ਉਪਾਅ ਕਰਨੇ ਚਾਹੀਦੇ ਹਨ ਤਾਂ ਕਿ ਤੁਸੀਂ ਇਨ੍ਹਾਂ ਉਪਾਵਾਂ ਨੂੰ ਅਪਣਾ ਕੇ ਸੂਰਜ ਦੀ ਖ਼ਾਸ ਕਿਰਪਾ ਪ੍ਰਾਪਤ ਕਰ ਸਕੋ। ਤਾਂ ਆਓ, ਬਿਨਾਂ ਦੇਰ ਕੀਤੇ ਅੱਗੇ ਵਧਦੇ ਹਾਂ ਅਤੇ ਵਿਸਤਾਰ ਨਾਲ ਜਾਣਦੇ ਹਾਂ ਮਕਰ ਸੰਕ੍ਰਾਂਤੀ ਦੇ ਤਿਉਹਾਰ ਦੇ ਬਾਰੇ ਵਿੱਚ।
ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਮਿਲੇਗਾ ਵਿਦਵਾਨ ਜੋਤਸ਼ੀਆਂ ਨਾਲ਼ ਗੱਲ ਕਰ ਕੇ
ਮਕਰ ਸੰਕ੍ਰਾਂਤੀ ਹਿੰਦੂ ਧਰਮ ਦਾ ਇੱਕ ਖ਼ਾਸ ਤਿਉਹਾਰ ਮੰਨਿਆ ਜਾਂਦਾ ਹੈ। ਇਸ ਦਿਨ ਗੰਗਾ-ਇਸ਼ਨਾਨ ਅਤੇ ਦਾਨ ਦਾ ਖ਼ਾਸ ਮਹੱਤਵ ਹੈ। ਅਸਲ ਵਿੱਚ ਸੂਰਜ ਹਰ ਮਹੀਨੇ ਮੇਖ਼ ਤੋਂ ਲੈ ਕੇ ਮੀਨ ਰਾਸ਼ੀ ਵਿੱਚ ਗੋਚਰ ਕਰਦਾ ਹੈ। ਇਸ ਲਈ ਹਰ ਮਹੀਨੇ ਸੰਕ੍ਰਾਂਤੀ ਹੁੰਦੀ ਹੈ। ਪੰਜਾਬ ਵਿੱਚ ਸੰਕ੍ਰਾਂਤੀ ਨੂੰ ਸੰਗਰਾਂਦ ਵੀ ਬੋਲਦੇ ਹਨ। ਸੂਰਜ ਦੇ ਮਕਰ ਰਾਸ਼ੀ ਵਿੱਚ ਗੋਚਰ ਕਰਨ ਨੂੰ ਮਕਰ ਸੰਕ੍ਰਾਂਤੀ ਕਹਿੰਦੇ ਹਨ। ਸਨਾਤਨ ਧਰਮ ਵਿੱਚ ਇਸ ਦਿਨ ਨੂੰ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਤੋਂ ਸੂਰਜ ਦੇ ਪ੍ਰਭਾਵ ਵਿੱਚ ਤੇਜ਼ੀ ਆਉਂਦੀ ਹੈ। ਮਕਰ ਸੰਕ੍ਰਾਂਤੀ ਦਾ ਤਿਉਹਾਰ ਪੋਹ ਮਹੀਨੇ ਦੇ ਸ਼ੁਕਲ ਪੱਖ ਦੀ ਬਾਰ੍ਹਵੀਂ ਤਿਥੀ ਨੂੰ ਮਨਾਇਆ ਜਾਂਦਾ ਹੈ। ਮਕਰ ਸੰਕ੍ਰਾਂਤੀ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਨਾਵਾਂ ਜਿਵੇਂ ਲੋਹੜੀ, ਉਤਰਾਇਣ, ਖਿਚੜੀ, ਟਿਹਰੀ, ਪੰਗਲ ਆਦਿ ਨਾਲ਼ ਜਾਣਿਆ ਜਾਂਦਾ ਹੈ। ਇਸ ਦਿਨ ਤੋਂ ਖ਼ਰਮਾਸ ਖ਼ਤਮ ਹੁੰਦਾ ਹੈ ਅਤੇ ਸ਼ੁਭ ਅਤੇ ਮੰਗਲ ਕਾਰਜ ਜਿਵੇਂ ਵਿਆਹ, ਕੁੜਮਾਈ, ਮੁੰਡਨ, ਗ੍ਰਹਿ-ਪ੍ਰਵੇਸ਼ ਆਦਿ ਦੀ ਸ਼ੁਰੂਆਤ ਹੁੰਦੀ ਹੈ। ਆਓ ਹੁਣ ਜਾਣਦੇ ਹਾਂ ਮਕਰ ਸੰਕ੍ਰਾਂਤੀ ਦੀ ਤਰੀਕ ਅਤੇ ਮਹੂਰਤ ਦੇ ਬਾਰੇ ਵਿੱਚ।
ਮਕਰ ਸੰਕ੍ਰਾਂਤੀ 2024: ਤਰੀਕ ਅਤੇ ਸਮਾਂ
ਇਹ ਤਿਓਹਾਰ ਜਨਵਰੀ ਮਹੀਨੇ ਦੇ 14ਵੇਂ ਜਾਂ 15ਵੇਂ ਦਿਨ ਹੀ ਪੈਂਦਾ ਹੈ। ਯਾਨੀ ਕਿ ਅੰਗਰੇਜ਼ੀ ਕੈਲੰਡਰ ਦੇ ਅਨੁਸਾਰ ਮਕਰ ਸੰਕ੍ਰਾਂਤੀ ਦਾ ਤਿਉਹਾਰ 14 ਜਾਂ 15 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਚੰਦਰਮਾ ਦੀਆਂ ਵੱਖ-ਵੱਖ ਸਥਿਤੀਆਂ ਦੇ ਆਧਾਰ ‘ਤੇ ਮਨਾਏ ਜਾਣ ਵਾਲੇ ਬਾਕੀ ਹਿੰਦੂ ਤਿਉਹਾਰਾਂ ਵਿੱਚੋਂ ਇੱਕ ਹੈ। ਇਸ ਦਿਨ ਤੋਂ ਦਿਨ ਵੱਡੇ ਹੋਣ ਲੱਗਦੇ ਹਨ ਜਦ ਕਿ ਰਾਤਾਂ ਛੋਟੀਆਂ ਹੋਣ ਲੱਗਦੀਆਂ ਹਨ। ਇਸੇ ਦਿਨ ਤੋਂ ਬਸੰਤ ਰੁੱਤ ਦਾ ਵੀ ਆਗਮਨ ਸ਼ੁਰੂ ਹੋ ਜਾਂਦਾ ਹੈ।
ਮਕਰ ਸੰਕ੍ਰਾਂਤੀ 2024 ਤਰੀਕ: 15 ਜਨਵਰੀ 2024, ਸੋਮਵਾਰ
ਪੁੰਨ ਕਾਲ ਮਹੂਰਤ: 15 ਜਨਵਰੀ 2024 ਨੂੰ ਸਵੇਰੇ 07:15 ਵਜੇ ਤੋਂ ਦੁਪਹਿਰ 12:30 ਵਜੇ ਤੱਕ।
ਅਵਧੀ: 5 ਘੰਟੇ 14 ਮਿੰਟ
ਮਹਾਂਪੁੰਨ ਕਾਲ ਮਹੂਰਤ: 15 ਜਨਵਰੀ 2024 ਨੂੰ ਸਵੇਰੇ 07:15 ਵਜੇ ਤੋਂ ਸਵੇਰੇ 09:15 ਵਜੇ ਤੱਕ
ਅਵਧੀ: 2 ਘੰਟੇ 0 ਮਿੰਟ
ਸੰਕ੍ਰਾਂਤੀ ਪਲ : ਦੁਪਹਿਰ 02:31 ਵਜੇ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ
ਮਕਰ ਸੰਕ੍ਰਾਂਤੀ ਦਾ ਮਹੱਤਵ
ਧਾਰਮਿਕ ਮਾਨਤਾ ਹੈ ਕਿ ਮਕਰ ਸੰਕ੍ਰਾਂਤੀ ਦੇ ਦਿਨ ਸੂਰਜ ਦੇਵ ਆਪਣੇ ਰੱਥ ਤੋਂ ਖ਼ਰ ਯਾਨੀ ਕਿ ਗਧੇ ਨੂੰ ਕੱਢ ਕੇ ਸੱਤ ਘੋੜਿਆਂ ਵਿੱਚ ਦੁਬਾਰਾ ਸਵਾਰ ਹੋ ਜਾਂਦੇ ਹਨ ਅਤੇ ਫੇਰ ਉਨ੍ਹਾਂ ਦੀ ਮਦਦ ਨਾਲ਼ ਚਾਰੇ ਦਿਸ਼ਾਵਾਂ ਵਿੱਚ ਘੁੰਮਦੇ ਹਨ। ਇਸ ਦੌਰਾਨ ਸੂਰਜ ਦੀ ਚਮਕ ਤੇਜ਼ ਹੋ ਜਾਂਦੀ ਹੈ। ਇਸ ਲਈ ਸੂਰਜ ਦੀ ਪੂਜਾ ਦਾ ਖ਼ਾਸ ਮਹੱਤਵ ਹੈ ਅਤੇ ਇਹ ਦਿਨ ਸੂਰਜ ਨੂੰ ਸਮਰਪਿਤ ਕੀਤਾ ਜਾਂਦਾ ਹੈ। ਹਿੰਦੂ ਧਰਮ ਵਿੱਚ ਸੂਰਜ ਗ੍ਰਹਿ ਨੂੰ ਸਭ ਗ੍ਰਹਾਂ ਦਾ ਰਾਜਾ ਮੰਨਿਆ ਜਾਂਦਾ ਹੈ। ਸੂਰਜ ਬਲ, ਯਸ਼, ਮਾਣ-ਸਨਮਾਨ ਅਤੇ ਗੌਰਵ ਦਾ ਪ੍ਰਤੀਕ ਹੈ।
ਇਹ ਵੀ ਮਾਨਤਾ ਹੈ ਕਿ ਮਕਰ ਸੰਕ੍ਰਾਂਤੀ ਦੇ ਦਿਨ ਸੂਰਜ ਦੇਵ ਆਪਣੇ ਪੁੱਤਰ ਸ਼ਨੀ ਨੂੰ ਮਿਲਣ ਆਪ ਉਸ ਦੇ ਘਰ ਜਾਂਦੇ ਹਨ। ਦੱਸ ਦੇਈਏ ਕਿ ਸ਼ਨੀ ਦੇਵ ਮਕਰ ਰਾਸ਼ੀ ਦਾ ਸੁਆਮੀ ਹੈ। ਉਸ ਦੇ ਘਰ ਵਿੱਚ ਸੂਰਜ ਦੇ ਪ੍ਰਵੇਸ਼ ਮਾਤਰ ਨਾਲ ਹੀ ਸ਼ਨੀ ਦਾ ਨਕਾਰਾਤਮਕ ਪ੍ਰਭਾਵ ਖਤਮ ਹੋ ਜਾਂਦਾ ਹੈ। ਸੂਰਜ ਦੇ ਪ੍ਰਕਾਸ਼ ਦੇ ਸਾਹਮਣੇ ਕੋਈ ਵੀ ਨਕਾਰਾਤਮਕ ਊਰਜਾ ਨਹੀਂ ਟਿਕਦੀ। ਇਸ ਲਈ ਇਸ ਦਿਨ ਭਗਵਾਨ ਸੂਰਜ ਦੀ ਪੂਜਾ ਕਰਨੀ ਚਾਹੀਦੀ ਹੈ। ਨਾਲ਼ ਹੀ, ਇਸ ਦਿਨ ਇਸ਼ਨਾਨ, ਦਾਨ ਅਤੇ ਤਿਲ ਦੇ ਲੱਡੂ ਖਾਣ ਦੀ ਪਰੰਪਰਾ ਹੈ। ਇਸ ਤੋਂ ਇਲਾਵਾ ਮਾਂਹ ਦੀ ਦਾਲ ਨੂੰ ਸ਼ਨੀ ਦੇਵ ਨਾਲ ਜੋੜਿਆ ਗਿਆ ਹੈ। ਅਜਿਹੇ ਵਿੱਚ ਇਸ ਦਿਨ ਮਾਂਹ ਦੀ ਦਾਲ ਦੀ ਖਿਚੜੀ ਖਾਣ ਅਤੇ ਦਾਨ ਕਰਨ ਨਾਲ ਜਾਤਕਾਂ ਨੂੰ ਸੂਰਜ ਦੇਵ ਅਤੇ ਸ਼ਨੀ ਦੇਵ ਦੀ ਖ਼ਾਸ ਕਿਰਪਾ ਪ੍ਰਾਪਤ ਹੁੰਦੀ ਹੈ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਮਕਰ ਸੰਕ੍ਰਾਂਤੀ ਦੀ ਪੂਜਾ ਵਿਧੀ
ਮਕਰ ਸੰਕ੍ਰਾਂਤੀ ਦੇ ਦਿਨ ਸੂਰਜ ਦੀ ਕਿਰਪਾ ਪ੍ਰਾਪਤ ਕਰਨ ਦੇ ਲਈ ਭਗਤ ਪੂਰੇ ਵਿਧੀ-ਵਿਧਾਨ ਨਾਲ਼ ਪੂਜਾ ਕਰਦੇ ਹਨ। ਆਓ ਜਾਣਦੇ ਹਾਂ ਕਿਸ ਵਿਧੀ-ਵਿਧਾਨ ਨਾਲ਼ ਕਰੀਏ ਮਕਰ ਸੰਕ੍ਰਾਂਤੀ 2024 ਦੀ ਪੂਜਾ।
- ਇਸ ਦਿਨ ਪੂਜਾ ਕਰਨ ਦੇ ਲਈ ਸੂਰਜ ਚੜ੍ਹਨ ਤੋਂ ਪਹਿਲਾਂ ਸਾਫ਼-ਸਫ਼ਾਈ ਕਰ ਲਓ।
- ਇਸ ਤੋਂ ਬਾਅਦ ਜੇਕਰ ਸੰਭਵ ਹੋਵੇ ਤਾਂ ਨਜ਼ਦੀਕ ਦੀ ਕਿਸੇ ਪਵਿੱਤਰ ਨਦੀ ਵਿੱਚ ਇਸ਼ਨਾਨ ਕਰੋ। ਜੇਕਰ ਅਜਿਹਾ ਕਰਨਾ ਸੰਭਵ ਨਾ ਹੋਵੇ ਤਾਂ ਘਰ ਵਿੱਚ ਹੀ ਗੰਗਾ ਜਲ ਮਿਲਾ ਕੇ ਇਸ਼ਨਾਨ ਕਰੋ।
- ਜੇਕਰ ਤੁਸੀਂ ਵਰਤ ਰੱਖਣਾ ਚਾਹੁੰਦੇ ਹੋ ਤਾਂ ਇਸ ਦਿਨ ਵਰਤ ਦਾ ਸੰਕਲਪ ਲਓ।
- ਸੰਭਵ ਹੋਵੇ ਤਾਂ ਇਸ ਦਿਨ ਪੀਲ਼ੇ ਰੰਗ ਦੇ ਕੱਪੜੇ ਪਾਓ, ਕਿਓਂਕਿ ਇਸ ਦਿਨ ਪੀਲ਼ੇ ਰੰਗ ਦੇ ਕੱਪੜੇ ਪਾਉਣਾ ਸ਼ੁਭ ਮੰਨਿਆ ਜਾਂਦਾ ਹੈ ਅਤੇ ਫੇਰ ਸੂਰਜ ਦੇਵਤਾ ਨੂੰ ਅਰਘ ਦਿਓ।
- ਇਸ ਤੋਂ ਬਾਅਦ ਸੂਰਜ ਚਾਲੀਸਾ ਪੜ੍ਹੋ ਅਤੇ ਆਦਿਤਿਯਾ ਹਿਰਦੇ ਸਤੋਤਰ ਦਾ ਪਾਠ ਜ਼ਰੂਰ ਕਰੋ।
- ਅਖ਼ੀਰ ਵਿੱਚ ਆਰਤੀ ਕਰੋ ਅਤੇ ਗਰੀਬਾਂ ਨੂੰ ਦਾਨ ਦਿਓ, ਕਿਓਂਕਿ ਇਸ ਦਿਨ ਦਾਨ ਕਰਨ ਦਾ ਖ਼ਾਸ ਮਹੱਤਵ ਹੈ।
ਆਨਲਾਈਨ ਸਾਫ਼ਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ ।
‘ਤੇ ਕਰੋ ਇਨ੍ਹਾਂ ਚੀਜ਼ਾਂ ਦਾ ਦਾਨ
- ਮਕਰ ਸੰਕ੍ਰਾਂਤੀ ਦੇ ਦਿਨ ਦਾਨ-ਪੁੰਨ ਦਾ ਖ਼ਾਸ ਮਹੱਤਵ ਹੈ। ਇਸ ਦਿਨ ਤਿਲ ਦਾ ਦਾਨ ਕਰਨਾ ਬੇਹੱਦ ਸ਼ੁਭ ਮੰਨਿਆ ਗਿਆ ਹੈ। ਇਸ ਲਈ ਇਸ ਨੂੰ ਤਿਲ ਸੰਕ੍ਰਾਂਤੀ ਵੀ ਕਹਿੰਦੇ ਹਨ। ਮਾਨਤਾ ਹੈ ਕਿ ਇਸ ਦਿਨ ਕਾਲ਼ੇ ਤਿਲ ਦਾ ਦਾਨ ਕਰਨ ਨਾਲ਼ ਜੀਵਨ ਵਿੱਚ ਸਭ ਸੱਮਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
- ਇਸ ਤੋਂ ਇਲਾਵਾ ਇਸ ਦਿਨ ਖਿਚੜੀ ਦਾ ਦਾਨ ਕਰਨਾ ਵੀ ਚੰਗਾ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਮਕਰ ਸੰਕ੍ਰਾਂਤੀ ਦੇ ਦਿਨ ਕਾਲ਼ੀ ਮਾਂਹ ਦੀ ਦਾਲ਼ ਅਤੇ ਚੌਲ਼ਾਂ ਨਾਲ਼ ਬਣੀ ਖਿਚੜੀ ਦਾ ਦਾਨ ਕਰਨ ਨਾਲ਼ ਸ਼ਨੀ ਦੇਵ ਖੁਸ਼ ਹੁੰਦੇ ਹਨ ਅਤੇ ਕੁੰਡਲੀ ਵਿੱਚ ਸ਼ਨੀ ਗ੍ਰਹਿ ਦੀ ਸਥਿਤੀ ਮਜ਼ਬੂਤ ਹੁੰਦੀ ਹੈ।
- ਮਕਰ ਸੰਕ੍ਰਾਂਤੀ ਦੇ ਦਿਨ ਗੁੜ ਦਾ ਦਾਨ ਕਰਨਾ ਵੀ ਫਲਦਾਇਕ ਮੰਨਿਆ ਜਾਂਦਾ ਹੈ। ਇਸ ਦਿਨ ਗੁੜ ਜਾਂ ਇਸ ਤੋਂ ਬਣੀਆਂ ਚੀਜ਼ਾਂ ਦਾ ਦਾਨ ਕਰ ਸਕਦੇ ਹੋ। ਅਜਿਹਾ ਕਰਨ ਨਾਲ਼ ਸੂਰਜ ਅਤੇ ਸ਼ਨੀ ਦੇਵ ਦੋਵਾਂ ਦੀ ਕਿਰਪਾ ਪ੍ਰਾਪਤ ਹੁੰਦੀ ਹੈ।।
- ਵਧੀਆ ਸਿਹਤ ਦੀ ਪ੍ਰਾਪਤੀ ਦੇ ਲਈ ਇਸ ਦਿਨ ਗਰੀਬਾਂ ਅਤੇ ਜ਼ਰੂਰਤਮੰਦਾਂ ਨੂੰ ਗਰਮ ਕੱਪੜੇ ਅਤੇ ਕੰਬਲ਼ ਦਾ ਦਾਨ ਕਰਨਾ ਚਾਹੀਦਾ ਹੈ।
- ਇਸ ਦਿਨ ਬਾਹਮਣਾਂ ਨੂੰ ਦੇਸੀ ਘਿਉ ਵਿੱਚ ਬਣਿਆ ਹੋਇਆ ਭੋਜਨ ਕਰਵਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ਼ ਸਮਾਜ ਵਿੱਚ ਮਾਣ-ਸਨਮਾਨ ਵਿੱਚ ਵਾਧਾ ਹੁੰਦਾ ਹੈ।
ਦੇਸ਼ ਦੇ ਵੱਖ-ਵੱਖ ਪ੍ਰਦੇਸ਼ਾਂ ਵਿੱਚ ਵੱਖ-ਵੱਖ ਮਾਨਤਾਵਾਂ ਨਾਲ਼ ਮਨਾਇਆ ਜਾਂਦਾ ਹੈ ਮਕਰ ਸੰਕ੍ਰਾਂਤੀ ਦਾ ਤਿਓਹਾਰ
ਹਰ ਸਾਲ ਆਉਣ ਵਾਲੇ ਮਕਰ ਸੰਕ੍ਰਾਂਤੀ ਦੇ ਤਿਉਹਾਰ ਨੂੰ ਨਵੀਂ ਫਸਲ ਅਤੇ ਨਵੀਂ ਰੁੱਤ ਦੇ ਆਗਮਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਉੱਤਰ ਪ੍ਰਦੇਸ਼, ਪੰਜਾਬ, ਬਿਹਾਰ ਸਹਿਤ ਤਮਿਲਨਾਡੂ ਵਿੱਚ ਨਵੀਂ ਫਸਲ ਦੀ ਕਟਾਈ ਹੁੰਦੀ ਹੈ। ਵੱਖ-ਵੱਖ ਪ੍ਰਦੇਸ਼ਾਂ ਵਿੱਚ ਇਸ ਨੂੰ ਵੱਖ-ਵੱਖ ਨਾਵਾਂ ਅਤੇ ਵੱਖ-ਵੱਖ ਮਾਨਤਾਵਾਂ ਨਾਲ ਮਨਾਇਆ ਜਾਂਦਾ ਹੈ।
ਲੋਹੜੀ
ਮਕਰ ਸੰਕ੍ਰਾਂਤੀ 2024 ਮਕਰ ਸੰਕ੍ਰਾਂਤੀ ਦੇ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਲੋਹੜੀ ਮਨਾਈ ਜਾਂਦੀ ਹੈ। ਇਸ ਤਿਉਹਾਰ ਨੂੰ ਉੱਤਰ ਭਾਰਤ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਦੋਸਤ ਅਤੇ ਪਰਿਵਾਰ ਦੇ ਮੈਂਬਰ ਇੱਕ-ਦੂਜੇ ਨੂੰ ਵਧਾਈ ਦਿੰਦੇ ਹਨ ਅਤੇ ਜੱਫੀ ਪਾਉਂਦੇ ਹਨ। ਨਾਲ ਹੀ ਘਰ ਦੇ ਬਾਹਰ ਖੁੱਲੇ ਸਥਾਨ ਵਿੱਚ ਅੱਗ ਬਾਲ਼ੀ ਜਾਂਦੀ ਹੈ ਅਤੇ ਸਭ ਲੋਕ ਮਿਲ ਕੇ ਨੱਚਦੇ-ਗਾਉਂਦੇ ਹਨ। ਲੋਹੜੀ ਦਾ ਤਿਉਹਾਰ ਫਸਲਾਂ ਨਾਲ ਜੁੜਿਆ ਹੋਇਆ ਹੈ। ਇਸ ਲਈ ਇਹ ਤਿਉਹਾਰ ਕਿਸਾਨਾਂ ਦੇ ਲਈ ਬਹੁਤ ਮਹੱਤਵਪੂਰਣ ਹੁੰਦਾ ਹੈ।
ਪੋਂਗਲ
ਇਹ ਦੱਖਣ ਭਾਰਤ ਦੇ ਲੋਕਾਂ ਦਾ ਮੁੱਖ ਤਿਉਹਾਰ ਹੈ। ਇਹ ਮੁੱਖ ਰੂਪ ਤੋਂ ਕੇਰਲਾ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਰਾਜਾਂ ਵਿੱਚ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪੋਂਗਲ ਦਾ ਤਿਉਹਾਰ ਵੀ ਖ਼ਾਸ ਤੌਰ ‘ਤੇ ਕਿਸਾਨਾਂ ਦਾ ਹੀ ਤਿਉਹਾਰ ਹੁੰਦਾ ਹੈ। ਇਸ ਦਿਨ ਸੂਰਜ ਦੇਵਤਾ ਅਤੇ ਇੰਦਰ ਦੇਵਤਾ ਦੀ ਪੂਜਾ ਕਰਨ ਦਾ ਰਿਵਾਜ ਹੈ।
ਉੱਤਰਾਇਣ
ਗੁਜਰਾਤ ਵਿੱਚ ਮਕਰ ਸੰਕ੍ਰਾਂਤੀ ਦੇ ਤਿਉਹਾਰ ਨੂੰ ਉਤਰਾਇਣ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਗੁਜਰਾਤ ਦੇ ਲੋਕਾਂ ਦੇ ਲਈ ਬੇਹੱਦ ਖ਼ਾਸ ਹੁੰਦਾ ਹੈ। ਇਸ ਦਿਨ ਪਤੰਗ ਉਡਾਉਣ ਦੀ ਪਰੰਪਰਾ ਹੈ। ਇਸ ਲਈ ਇਸ ਨੂੰ ਪਤੰਗ ਮਹਾਉਤਸਵ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਇਸ ਤਿਉਹਾਰ ਦੇ ਮੌਕੇ ਉੱਤੇ ਗੁਜਰਾਤ ਆਪਣੇ ਕਾਈਟ ਫੈਸਟੀਵਲ ਦੇ ਲਈ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੈ। ਕਈ ਲੋਕ ਇਸ ਖ਼ਾਸ ਦਿਨ ‘ਤੇ ਵਰਤ ਵੀ ਰੱਖਦੇ ਹਨ ਅਤੇ ਤਿਲ ਦੇ ਲੱਡੂ, ਮੂੰਗਫਲੀ ਦੀ ਚਿੱਕੀ ਬਣਾ ਕੇ ਰਿਸ਼ਤੇਦਾਰਾਂ ਵਿੱਚ ਵੰਡਦੇ ਹਨ।
ਕੀ ਸਾਲ 2024 ਵਿੱਚ ਤੁਹਾਡੇ ਜੀਵਨ ਵਿੱਚ ਹੋਵੇਗੀ ਪ੍ਰੇਮ ਦੀ ਦਸਤਕ? ਪ੍ਰੇਮ ਰਾਸ਼ੀਫਲ 2024 ਦੇਵੇਗਾ ਜਵਾਬ
ਬੀਹੂ
ਮਕਰ ਸੰਕ੍ਰਾਂਤੀ ਦੇ ਤਿਉਹਾਰ ਨੂੰ ਆਸਾਮ ਵਿੱਚ ਬੀਹੂ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਨਵੇਂ ਸਾਲ ਦੀ ਸ਼ੁਰੂਆਤ ਦਾ ਪ੍ਰਤੀਕ ਹੈ ਅਤੇ ਇਸ ਦਿਨ ਕਿਸਾਨ ਫਸਲ ਦੀ ਕਟਾਈ ਕਰਦੇ ਹਨ। ਇਸ ਦਿਨ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਅਤੇ ਅਲਾਵ ਜਲਾ ਕੇ ਤਿਲ ਅਤੇ ਨਾਰੀਅਲ ਨਾਲ ਬਣੇ ਵਿਅੰਜਨਾਂ ਨਾਲ ਅਗਨੀ ਦੇਵਤਾ ਨੂੰ ਭੋਗ ਲਗਾਇਆ ਜਾਂਦਾ ਹੈ।
ਘੁਘੁਤੀ
ਉੱਤਰਾਖੰਡ ਵਿੱਚ ਮਕਰ ਸੰਕ੍ਰਾਂਤੀ ਦੇ ਤਿਉਹਾਰ ਨੂੰ ਘੁਘੁਤੀ ਦੇ ਰੂਪ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਨੂੰ ਪ੍ਰਵਾਸੀ ਪੰਛੀਆਂ ਦੇ ਸਵਾਗਤ ਦਾ ਤਿਉਹਾਰ ਮੰਨਿਆ ਜਾਂਦਾ ਹੈ। ਇਸ ਦਿਨ ਲੋਕ ਆਟੇ ਅਤੇ ਗੁੜ ਨਾਲ ਬਣੀਆਂ ਮਠਿਆਈਆਂ ਵੀ ਬਣਾਉਂਦੇ ਹਨ ਅਤੇ ਕਾਂਵਾਂ ਨੂੰ ਖਿਲਾਉਂਦੇ ਹਨ। ਇਸ ਤੋਂ ਇਲਾਵਾ ਇਸ ਦਿਨ ਘਰ ਵਿੱਚ ਪੂਰੀਆਂ, ਪੂੜੇ ਅਤੇ ਹਲਵਾ ਆਦਿ ਬਣਾਇਆ ਜਾਂਦਾ ਹੈ।
ਮਕਰ ਸੰਕ੍ਰਾਂਤੀ 2024 ਦੇ ਮੌਕੇ ‘ਤੇ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ
ਮੇਖ਼ ਰਾਸ਼ੀ
ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਅਵਧੀ ਬੇਹੱਦ ਅਨੁਕੂਲ ਸਾਬਿਤ ਹੋਵੇਗੀ। ਇਸ ਦੌਰਾਨ ਤੁਸੀਂ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਕਾਮਯਾਬੀ ਹਾਸਲ ਕਰੋਗੇ। ਕਰੀਅਰ ਬਾਰੇ ਗੱਲ ਕਰੀਏ, ਤਾਂ ਤੁਸੀਂ ਸਫਲਤਾ ਦੇ ਸ਼ਿਖਰ ਉੱਤੇ ਪਹੁੰਚਣ ਅਤੇ ਕਾਰਜ-ਖੇਤਰ ਵਿੱਚ ਪੁਰਸਕਾਰ ਅਤੇ ਅਹੁਦੇ ਵਿੱਚ ਤਰੱਕੀ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਨਜ਼ਰ ਆਓਗੇ। ਜੇਕਰ ਤੁਸੀਂ ਨਵੀਂ ਨੌਕਰੀ ਦੀ ਤਲਾਸ਼ ਕਰ ਰਹੇ ਹੋ, ਤਾਂ ਤੁਹਾਡੇ ਵਿੱਚੋਂ ਕਈ ਜਾਤਕਾਂ ਨੂੰ ਨਵੇਂ ਮੌਕੇ ਪ੍ਰਾਪਤ ਹੋਣਗੇ। ਕਰੀਅਰ ਦੇ ਸਬੰਧ ਵਿੱਚ ਵਿਦੇਸ਼ ਯਾਤਰਾ ਦੀ ਵੀ ਸੰਭਾਵਨਾ ਬਣ ਰਹੀ ਹੈ। ਜਿਹੜੇ ਜਾਤਕ ਕਾਰੋਬਾਰ ਨਾਲ ਸਬੰਧਤ ਹਨ, ਉਨ੍ਹਾਂ ਨੂੰ ਉੱਚ-ਲਾਭ ਰਿਟਰਨ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਸਮਝਦਾਰੀ ਨਾਲ ਕਾਰੋਬਾਰ ਕਰਦੇ ਹੋ ਤਾਂ ਤੁਹਾਨੂੰ ਚੰਗੀ ਸਫਲਤਾ ਪ੍ਰਾਪਤ ਹੋਵੇਗੀ।
ਬ੍ਰਿਸ਼ਭ ਰਾਸ਼ੀ
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਸੂਰਜ ਦਾ ਗੋਚਰ ਚੰਗੇ ਨਤੀਜੇ ਪ੍ਰਦਾਨ ਕਰੇਗਾ। ਇਸ ਦੌਰਾਨ ਤੁਹਾਨੂੰ ਵਿਦੇਸ਼ ਵਿੱਚ ਪ੍ਰਾਪਰਟੀ ਖਰੀਦਣ ਦੇ ਕਈ ਚੰਗੇ ਮੌਕੇ ਮਿਲਣਗੇ। ਨਾਲ਼ ਹੀ ਇਸ ਰਾਸ਼ੀ ਦੇ ਕੁਝ ਜਾਤਕ ਵਿਦੇਸ਼ ਵਿੱਚ ਪੜ੍ਹਾਈ ਕਰਨ ਦੇ ਮੌਕੇ ਵੀ ਪ੍ਰਾਪਤ ਕਰ ਸਕਦੇ ਹਨ। ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਵਿਦੇਸ਼ੀ ਰਿਟਰਨ ਦੇ ਜਰੀਏ ਕਮਾਈ ਅਤੇ ਸੰਤੁਸ਼ਟੀ ਹਾਸਿਲ ਕਰਨ ਦੇ ਮੌਕੇ ਵੀ ਪ੍ਰਾਪਤ ਹੋਣਗੇ। ਕਰੀਅਰ ਦੇ ਪੱਖ ਬਾਰੇ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਸੀਂ ਕਾਫੀ ਭਾਗਸ਼ਾਲੀ ਰਹੋਗੇ। ਤੁਹਾਨੂੰ ਆਪਣੀ ਨੌਕਰੀ ਦੇ ਸਬੰਧ ਵਿੱਚ ਨਵੇਂ ਮੌਕੇ ਮਿਲ ਸਕਦੇ ਹਨ। ਇਸ ਤੋਂ ਇਲਾਵਾ ਇਸ ਰਾਸ਼ੀ ਦੇ ਕੁਝ ਜਾਤਕ ਨੌਕਰੀ ਦੇ ਸਿਲਸਿਲੇ ਵਿੱਚ ਵਿਦੇਸ਼ ਵਿੱਚ ਵੀ ਜਾ ਸਕਦੇ ਹਨ। ਤੁਹਾਡਾ ਪ੍ਰੇਮ ਜੀਵਨ ਬਹੁਤ ਸ਼ਾਨਦਾਰ ਰਹੇਗਾ। ਤੁਸੀਂ ਅਤੇ ਤੁਹਾਡਾ ਜੀਵਨ ਸਾਥੀ ਦੋਵੇਂ ਆਪਣੇ ਪਰਿਵਾਰ ਵਿੱਚ ਕਿਸੇ ਸ਼ੁਭ ਕਾਰਜ ਵਿੱਚ ਭਾਗ ਲਓਗੇ। ਤੁਹਾਡੇ ਦੋਵਾਂ ਦੇ ਵਿਚਕਾਰ ਮਧੁਰ ਸਬੰਧ ਸਥਾਪਿਤ ਹੋਣਗੇ।
ਸਾਲ 2024 ਵਿੱਚ ਤੁਹਾਡੀ ਸਿਹਤ ਕਿਹੋ-ਜਿਹੀ ਰਹੇਗੀ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ
ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਅਵਧੀ ਚੰਗੀ ਸਫਲਤਾ ਲੈ ਕੇ ਆਵੇਗੀ। ਕਾਰਜ-ਖੇਤਰ ਵਿੱਚ ਤੁਹਾਡਾ ਮਾਣ-ਸਨਮਾਨ ਵਧੇਗਾ। ਤੁਹਾਨੂੰ ਉਹ ਤਰੱਕੀ ਪ੍ਰਾਪਤ ਹੋ ਸਕਦੀ ਹੈ, ਜਿਸ ਦੀ ਤੁਸੀਂ ਉਮੀਦ ਕਰ ਰਹੇ ਹੋ। ਤੁਸੀਂ ਆਪਣੀ ਨੌਕਰੀ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਚਲਦੇ ਅਹੁਦੇ ਵਿੱਚ ਤਰੱਕੀ ਅਤੇ ਪ੍ਰਸ਼ੰਸਾ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਸਕਦੇ ਹੋ। ਕਾਰੋਬਾਰੀ ਮੋਰਚੇ ਉੱਤੇ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਸੀਂ ਇੱਛਿਤ ਲਾਭ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੋਗੇ ਅਤੇ ਸੱਟੇਬਾਜ਼ੀ ਦੇ ਮਾਧਿਅਮ ਤੋਂ ਚੰਗੀ ਕਮਾਈ ਵੀ ਪ੍ਰਾਪਤ ਕਰ ਸਕੋਗੇ। ਤੁਸੀਂ ਨਵੇਂ ਕਾਰੋਬਾਰੀ ਸੌਦੇ ਆਪਣੇ ਨਾਮ ਕਰਨ ਵਿੱਚ ਸਫਲ ਰਹੋਗੇ। ਜੇਕਰ ਤੁਸੀਂ ਪਾਰਟਨਰਸ਼ਿਪ ਵਿੱਚ ਕਾਰੋਬਾਰ ਕਰਦੇ ਹੋ ਤਾਂ ਤੁਹਾਨੂੰ ਕਾਰੋਬਾਰੀ ਪਾਰਟਨਰਾਂ ਤੋਂ ਸਹਿਯੋਗ ਪ੍ਰਾਪਤ ਹੋਵੇਗਾ ਅਤੇ ਮੁਮਕਿਨ ਹੈ ਕਿ ਤੁਹਾਨੂੰ ਇਸ ਦੌਰਾਨ ਕਿਸੇ ਵੀ ਪਰੇਸ਼ਾਨੀ ਜਾਂ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਦੇ ਨਾਲ ਹੀ ਜੇਕਰ ਤੁਸੀਂ ਉੱਚੇ ਪੱਧਰ ਦੇ ਮੁਨਾਫੇ ਦੀ ਉਮੀਦ ਕਰ ਰਹੇ ਹੋ, ਤਾਂ ਇਹ ਵੀ ਪ੍ਰਾਪਤ ਕਰ ਸਕਣਾ ਤੁਹਾਡੇ ਲਈ ਅਸੰਭਵ ਨਹੀਂ ਹੋਵੇਗਾ।
ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਅਵਧੀ ਬਹੁਤ ਸ਼ਾਨਦਾਰ ਸਾਬਿਤ ਹੋਣ ਵਾਲੀ ਹੈ। ਇਸ ਦੌਰਾਨ ਤੁਸੀਂ ਜਿਹੜੀਆਂ ਵੀ ਯਾਤਰਾਵਾਂ ਕਰੋਗੇ, ਉਨ੍ਹਾਂ ਤੋਂ ਤੁਹਾਨੂੰ ਲਾਭ ਮਿਲੇਗਾ ਅਤੇ ਤੁਹਾਡੀਆਂ ਸਭ ਇੱਛਾਵਾਂ ਪੂਰੀਆਂ ਹੋਣਗੀਆਂ। ਇਸ ਤੋਂ ਇਲਾਵਾ ਤੁਹਾਨੂੰ ਆਪਣੇ ਭੈਣਾਂ-ਭਰਾਵਾਂ ਦਾ ਸਹਿਯੋਗ ਅਤੇ ਪਿਆਰ ਵੀ ਮਿਲੇਗਾ। ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਨੂੰ ਆਪਣੇ ਕਰੀਅਰ ਨਾਲ ਸਬੰਧਤ ਯਾਤਰਾਵਾਂ ਕਰਨੀਆਂ ਪੈਣਗੀਆਂ ਅਤੇ ਅਜਿਹੀਆਂ ਯਾਤਰਾਵਾਂ ਤੁਹਾਡੇ ਲਈ ਲਾਭਦਾਇਕ ਸਾਬਿਤ ਹੋਣਗੀਆਂ। ਕਾਰਜ-ਖੇਤਰ ਵਿੱਚ ਤੁਹਾਡੀ ਮਿਹਨਤ ਰੰਗ ਲਿਆਵੇਗੀ ਅਤੇ ਇਸ ਤੋਂ ਤੁਹਾਨੂੰ ਅਹੁਦੇ ਵਿੱਚ ਤਰੱਕੀ ਪ੍ਰਾਪਤ ਹੋਵੇਗੀ ਅਤੇ ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ। ਇਸ ਅਵਧੀ ਦੇ ਦੌਰਾਨ ਤੁਹਾਨੂੰ ਵਿਦੇਸ਼ ਵਿੱਚ ਚੰਗੇ ਮੌਕੇ ਦੇ ਨਾਲ਼-ਨਾਲ਼ ਨਵੀਂ ਨੌਕਰੀ ਪ੍ਰਾਪਤ ਹੋ ਸਕਦੀ ਹੈ ਅਤੇ ਇਹ ਮੌਕੇ ਤੁਹਾਨੂੰ ਸੰਤੁਸ਼ਟੀ ਪ੍ਰਦਾਨ ਕਰਣਗੇ। ਤੁਹਾਡੀ ਆਰਥਿਕ ਸਥਿਤੀ ਇਸ ਦੌਰਾਨ ਮਜ਼ਬੂਤ ਅਤੇ ਸਥਿਰ ਰਹੇਗੀ। ਨਾਲ ਹੀ ਨਿਵੇਸ਼ ਤੋਂ ਵੀ ਤੁਹਾਨੂੰ ਚੰਗਾ ਰਿਟਰਨ ਪ੍ਰਾਪਤ ਹੋਵੇਗਾ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025