ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ (01-07) ਸਤੰਬਰ, 2024
ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।
ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਲੋਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।
ਦੁਨੀਆ ਭਰ ਦੇਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ
ਆਪਣੀ ਜਨਮ ਮਿਤੀ ਤੋਂ ਜਾਣੋ ਹਫਤਾਵਰੀ ਅੰਕ ਜੋਤਿਸ਼ ਰਾਸ਼ੀਫਲ (01 ਸਤੰਬਰ -07 ਸਤੰਬਰ, 2024)
ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।
ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ01 ਸਤੰਬਰ -07 ਸਤੰਬਰ ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।
ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਹਨਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਮੂਲਾਂਕ 1
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)
ਮੂਲਾਂਕ 1 ਦੇ ਜਾਤਕ ਬਹੁਤ ਸੋਚ-ਸਮਝ ਕੇ ਆਪਣੇ ਕਦਮ ਅੱਗੇ ਵਧਾਉਂਦੇ ਹਨ ਅਤੇ ਇਹਨਾਂ ਦਾ ਅਜਿਹਾ ਵਿਵਹਾਰ ਇਸ ਹਫਤੇ ਵੀ ਜਾਰੀ ਰਹੇਗਾ। ਹਾਲਾਂਕਿ ਇਹ ਲੋਕ ਆਪਣੇ ਜੀਵਨ ਵਿੱਚ ਸਿਧਾਂਤਾਂ ਦਾ ਪਾਲਣ ਦ੍ਰਿੜਤਾ ਦੇ ਨਾਲ ਕਰਦੇ ਹਨ। ਆਮ ਤੌਰ ‘ਤੇ ਇਹਨਾਂ ਨੂੰ ਘੁੰਮਣਾ-ਫਿਰਨਾ ਪਸੰਦ ਹੁੰਦਾ ਹੈ।
ਪ੍ਰੇਮ ਜੀਵਨ: ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਇਹ ਜਾਤਕ ਆਪਣੇ ਸਾਥੀ ਦੇ ਪ੍ਰਤੀ ਬਹੁਤ ਇਮਾਨਦਾਰ ਰਹਿਣਗੇ ਅਤੇ ਅਜਿਹੇ ਵਿੱਚ ਇਹਨਾਂ ਦਾ ਰਿਸ਼ਤਾ ਸਾਥੀ ਦੇ ਨਾਲ ਮਜ਼ਬੂਤ ਹੋਵੇਗਾ। ਨਾਲ ਹੀ ਇਹ ਰਿਸ਼ਤੇ ਵਿੱਚ ਖੁਸ਼ੀਆਂ ਬਣਾ ਕੇ ਰੱਖਣ ਦੇ ਕਾਬਲ ਹੋਣਗੇ।
ਪੜ੍ਹਾਈ: ਮੂਲਾਂਕ 1 ਦੇ ਜਿਹੜੇ ਵਿਦਿਆਰਥੀ ਉੱਚ-ਵਿੱਦਿਆ ਜਿਵੇਂ ਕਿ ਮੈਨੇਜਮੈਂਟ, ਬਿਜ਼ਨਸ ਐਡਮਿਨਿਸਟ੍ਰੇਸ਼ਨ ਆਦਿ ਵਿਸ਼ਿਆਂ ਦੀ ਪੜ੍ਹਾਈ ਕਰ ਰਹੇ ਹਨ, ਉਹ ਆਪਣੀਆਂ ਖਮਤਾਵਾਂ ਅਤੇ ਯੋਗਤਾਵਾਂ ਨੂੰ ਪਹਿਚਾਨਣ ਦੇ ਕਾਬਲ ਬਣਨਗੇ।
ਪੇਸ਼ੇਵਰ ਜੀਵਨ: ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਇਸ ਹਫਤੇ ਜੀਵਨ ਵਿੱਚ ਚੰਗੀ ਉਪਲਬਧੀ ਹਾਸਲ ਕਰ ਸਕੋਗੇ। ਜਿਨਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹ ਸੱਟੇਬਾਜ਼ੀ ਜਾਂ ਟ੍ਰੇਡਿੰਗ ਦੇ ਖੇਤਰ ਵਿੱਚ ਆਪਣੀ ਚਮਕ ਬਿਖੇਰਣਗੇ।
ਸਿਹਤ: ਸਿਹਤ ਨੂੰ ਦੇਖੀਏ ਤਾਂ ਇਸ ਹਫਤੇ ਤੁਹਾਡੀ ਰੋਗ ਪ੍ਰਤੀਰੋਧਕ ਖਮਤਾ ਮਜ਼ਬੂਤ ਬਣੀ ਰਹੇਗੀ, ਜਿਸ ਕਾਰਨ ਤੁਹਾਡੀ ਸਿਹਤ ਬਿਹਤਰ ਹੋਵੇਗੀ। ਹਾਲਾਂਕਿ ਇਹ ਜਾਤਕ ਚੰਗੀ ਜੀਵਨ ਸ਼ੈਲੀ ਅਪਣਾ ਸਕਦੇ ਹਨ।
ਉਪਾਅ: ਹਰ ਰੋਜ਼ “ॐ ਭਾਸਕਰਾਯ ਨਮਹ:” ਦਾ 19 ਵਾਰ ਜਾਪ ਕਰੋ।
ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ
ਮੂਲਾਂਕ 2
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)
ਮੂਲਾਂਕ 2 ਦੇ ਜਾਤਕ ਊਰਜਾਵਾਨ ਰਹਿਣਗੇ ਅਤੇ ਅਜਿਹੇ ਵਿੱਚ ਇਹਨਾਂ ਨੂੰ ਸਕਾਰਾਤਮਕ ਨਤੀਜੇ ਪ੍ਰਾਪਤ ਹੋਣਗੇ। ਇਸ ਹਫਤੇ ਦਾ ਉਪਯੋਗ ਇਹ ਮਹੱਤਵਪੂਰਣ ਫੈਸਲੇ ਲੈਣ ਲਈ ਕਰਨਗੇ, ਜਿਸ ਨਾਲ ਇਹਨਾਂ ਦਾ ਹਿੱਤ ਵਧੇਗਾ।
ਪ੍ਰੇਮ ਜੀਵਨ: ਇਸ ਹਫਤੇ ਮੂਲਾਂਕ 2 ਦੇ ਜਾਤਕ ਆਪਣੇ ਸਾਥੀ ਦੇ ਨਾਲ ਰਿਸ਼ਤੇ ਵਿੱਚ ਖੁਸ਼ ਦਿਖਣਗੇ ਅਤੇ ਇਸ ਕਾਰਨ ਰਿਸ਼ਤੇ ਨੂੰ ਲੈ ਕੇ ਇਹਨਾਂ ਨੂੰ ਸੰਤੁਸ਼ਟੀ ਹੋਵੇਗੀ।
ਪੜ੍ਹਾਈ: ਇਸ ਹਫਤੇ ਮੂਲਾਂਕ 2 ਦੇ ਵਿਦਿਆਰਥੀ ਪੜ੍ਹਾਈ ਦੇ ਖੇਤਰ ਵਿੱਚ ਆਪਣੀਆਂ ਯੋਗਤਾਵਾਂ ਅਤੇ ਖਮਤਾਵਾਂ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੀ ਅਲੱਗ ਪਹਿਚਾਣ ਬਣਾਉਣ ਦੇ ਕਾਬਲ ਬਣਨਗੇ। ਨਾਲ ਹੀ ਇਹਨਾਂ ਨੂੰ ਕੈਮਿਸਟਰੀ, ਮਰੀਨ ਇੰਜੀਨੀਅਰਿੰਗ ਆਦਿ ਵਿਸ਼ਿਆਂ ਵਿੱਚ ਮਹਾਰਤ ਹਾਸਲ ਹੋ ਸਕੇਗੀ।
ਪੇਸ਼ੇਵਰ ਜੀਵਨ: ਇਸ ਮੂਲਾਂਕ ਦੇ ਜਿਹੜੇ ਜਾਤਕ ਨੌਕਰੀ ਕਰਦੇ ਹਨ, ਉਹ ਇਸ ਅਵਧੀ ਦੇ ਦੌਰਾਨ ਚੰਗੀ ਸਫਲਤਾ ਪ੍ਰਾਪਤ ਕਰ ਸਕਣਗੇ ਅਤੇ ਇਹਨਾਂ ਨੂੰ ਨੌਕਰੀ ਦੇ ਨਵੇਂ ਮੌਕੇ ਵੀ ਪ੍ਰਾਪਤ ਹੋਣਗੇ। ਅਜਿਹੇ ਵਿੱਚ ਇਹ ਸੰਤੁਸ਼ਟ ਦਿਖਣਗੇ। ਜੇਕਰ ਇਹਨਾਂ ਦਾ ਆਪਣਾ ਕਾਰੋਬਾਰ ਹੈ ਤਾਂ ਇਹਨਾਂ ਨੂੰ ਉਮੀਦ ਤੋਂ ਜ਼ਿਆਦਾ ਲਾਭ ਹੋਣ ਦੀ ਸੰਭਾਵਨਾ ਹੈ।
ਸਿਹਤ: ਸਿਹਤ ਦੇ ਲਿਹਾਜ਼ ਤੋਂ ਇਸ ਹਫਤੇ ਇਹ ਉਤਸ਼ਾਹ ਨਾਲ ਭਰੇ ਰਹਿਣਗੇ ਅਤੇ ਅਜਿਹੇ ਵਿੱਚ ਇਹਨਾਂ ਦੀ ਸਿਹਤ ਵੀ ਚੰਗੀ ਬਣੀ ਰਹੇਗੀ। ਇਹਨਾਂ ਜਾਤਕਾਂ ਨੂੰ ਸਿਰ ਦਰਦ ਤੋਂ ਇਲਾਵਾ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਪਰੇਸ਼ਾਨ ਨਹੀਂ ਕਰੇਗੀ।
ਉਪਾਅ: ਹਰ ਰੋਜ਼ “ॐ ਚੰਦ੍ਰਾਯ ਨਮਹ:” ਦਾ 20 ਵਾਰ ਜਾਪ ਕਰੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮੂਲਾਂਕ 3
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)
ਮੂਲਾਂਕ 3 ਦੇ ਜਾਤਕ ਇਸ ਹਫਤੇ ਦ੍ਰਿੜ ਨਿਸ਼ਚੇ ਵਾਲੇ ਬਣਨਗੇ ਅਤੇ ਅਜਿਹੇ ਵਿੱਚ ਇਹ ਮੁਸ਼ਕਿਲ ਸਥਿਤੀਆਂ ਤੋਂ ਬਾਹਰ ਨਿੱਕਲ ਸਕਣਗੇ। ਨਾਲ ਹੀ ਇਹ ਲੋਕ ਜੋ ਵੀ ਕੰਮ ਕਰਨਗੇ, ਉਸ ਵਿੱਚ ਮਹਾਰਤ ਹਾਸਲ ਕਰਨਗੇ।
ਪ੍ਰੇਮ ਜੀਵਨ: ਪ੍ਰੇਮ ਜੀਵਨ ਵਿੱਚ ਮੂਲਾਂਕ 3 ਦੇ ਜਾਤਕ ਆਪਣੇ ਸਾਥੀ ਦੇ ਨਾਲ ਖੁਸ਼ੀਆਂ ਬਣਾ ਕੇ ਰੱਖਣਗੇ। ਇਹਨਾਂ ਦਾ ਰਿਸ਼ਤਾ ਸਦਭਾਵਨਾ ਪੂਰਣ ਅਤੇ ਮਜ਼ਬੂਤ ਬਣਿਆ ਰਹੇਗਾ। ਅਜਿਹੇ ਵਿੱਚ ਇਹ ਦੂਜਿਆਂ ਦੇ ਲਈ ਮਿਸਾਲ ਕਾਇਮ ਕਰਨਗੇ।
ਪੜ੍ਹਾਈ: ਮੂਲਾਂਕ 3 ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਇਸ ਹਫਤੇ ਸ਼ਾਨਦਾਰ ਰਹੇਗਾ। ਫਾਈਨੈਂਸ਼ੀਅਲ ਅਕਾਊਂਟਿੰਗ ਅਤੇ ਬਿਜ਼ਨਸ ਮੈਨੇਜਮੈਂਟ ਵਰਗੇ ਵਿਸ਼ਿਆਂ ਦੀ ਪੜ੍ਹਾਈ ਕਰਨਾ ਇਹਨਾਂ ਦੇ ਲਈ ਫਲਦਾਇਕ ਸਾਬਤ ਹੋਵੇਗਾ। ਇਸ ਲਈ ਇਹਨਾਂ ਵਿਸ਼ਿਆਂ ਵਿੱਚ ਇਹਨਾਂ ਦਾ ਪ੍ਰਦਰਸ਼ਨ ਉੱਤਮ ਰਹੇਗਾ।
ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕ ਜਿਹੜਾ ਵੀ ਕੰਮ ਕਰਨਗੇ, ਉਸ ਵਿੱਚ ਮਹਾਰਤ ਪ੍ਰਾਪਤ ਕਰਨਗੇ। ਜੇਕਰ ਇਹਨਾਂ ਦਾ ਆਪਣਾ ਵਪਾਰ ਹੈ, ਤਾਂ ਇਹਨਾਂ ਨੂੰ ਉਮੀਦ ਤੋਂ ਜ਼ਿਆਦਾ ਲਾਭ ਮਿਲੇਗਾ।
ਸਿਹਤ: ਇਸ ਹਫਤੇ ਮੂਲਾਂਕ 3 ਵਾਲੇ ਊਰਜਾਵਾਨ ਬਣਨਗੇ ਅਤੇ ਅਜਿਹੇ ਵਿੱਚ ਇਹ ਸਕਾਰਾਤਮਕ ਮਹਿਸੂਸ ਕਰਨਗੇ, ਜਿਸ ਕਾਰਨ ਇਹ ਉਤਸ਼ਾਹ ਨਾਲ ਭਰੇ ਰਹਿਣਗੇ।
ਉਪਾਅ: ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।
ਮੂਲਾਂਕ 4
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)
ਮੂਲਾਂਕ 4 ਦੇ ਜਾਤਕਾਂ ਨੂੰ ਇਸ ਹਫਤੇ ਯੋਜਨਾ ਬਣਾ ਕੇ ਚੱਲਣ ਦੀ ਜ਼ਰੂਰਤ ਹੋਵੇਗੀ, ਕਿਉਂਕਿ ਇਹਨਾਂ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਮਹੱਤਵਪੂਰਣ ਫੈਸਲੇ ਲੈਂਦੇ ਸਮੇਂ ਇਹ ਉਲਝਣ ਮਹਿਸੂਸ ਕਰ ਸਕਦੇ ਹਨ।
ਪ੍ਰੇਮ ਜੀਵਨ: ਮੂਲਾਂਕ 4 ਵਾਲਿਆਂ ਦੇ ਪ੍ਰੇਮ ਜੀਵਨ ਵਿੱਚ ਇਹ ਹਫਤਾ ਉਤਾਰ-ਚੜ੍ਹਾਅ ਲੈ ਕੇ ਆ ਸਕਦਾ ਹੈ, ਕਿਉਂਕਿ ਇਸ ਹਫਤੇ ਦੇ ਦੌਰਾਨ ਤੁਸੀਂ ਤਾਲਮੇਲ ਬਿਠਾਉਣ ਵਿੱਚ ਅਸਫਲ ਹੋ ਸਕਦੇ ਹੋ। ਅਜਿਹੇ ਵਿੱਚ ਤੁਹਾਡੇ ਲਈ ਸਾਥੀ ਦੇ ਨਾਲ ਤਾਲਮੇਲ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੋਵੇਗਾ, ਤਾਂ ਕਿ ਰਿਸ਼ਤੇ ਵਿੱਚ ਪ੍ਰੇਮ ਅਤੇ ਖੁਸ਼ੀਆਂ ਬਣੀਆਂ ਰਹਿਣ।
ਪੜ੍ਹਾਈ: ਇਹ ਹਫਤਾ ਤੁਹਾਡੀ ਪੜ੍ਹਾਈ ਦੇ ਲਈ ਜ਼ਿਆਦਾ ਖਾਸ ਨਾ ਰਹਿਣ ਦੀ ਸੰਭਾਵਨਾ ਹੈ ਅਤੇ ਇਸ ਦੇ ਨਤੀਜੇ ਵੱਜੋਂ ਤੁਹਾਨੂੰ ਪੜ੍ਹਾਈ ਵਿੱਚ ਜ਼ਿਆਦਾ ਮਿਹਨਤ ਕਰਨੀ ਪੈ ਸਕਦੀ ਹੈ। ਜੇਕਰ ਤੁਸੀਂ ਵਿਜ਼ੂਅਲ ਕਮਿਊਨੀਕੇਸ਼ਨ ਜਾਂ ਵੈੱਬ ਡਿਜ਼ਾਇਨਿੰਗ ਦੀ ਪੜ੍ਹਾਈ ਕਰ ਰਹੇ ਹੋ, ਤਾਂ ਤੁਹਾਨੂੰ ਕਾਫੀ ਮਿਹਨਤ ਕਰਨ ਦੀ ਜ਼ਰੂਰਤ ਹੋਵੇਗੀ।
ਪੇਸ਼ੇਵਰ ਜੀਵਨ: ਕਰੀਅਰ ਦੇ ਖੇਤਰ ਵਿੱਚ ਮੂਲਾਂਕ 4 ਦੇ ਜਾਤਕਾਂ ਉੱਤੇ ਦਬਾਅ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ, ਜੋ ਕਿ ਇਹਨਾਂ ਦੇ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਇਹਨਾਂ ਲੋਕਾਂ ਦੁਆਰਾ ਕੰਮ ਵਿੱਚ ਕੀਤੀ ਜਾ ਰਹੀ ਮਿਹਨਤ ਦੇ ਬਾਵਜੂਦ ਵੀ ਪ੍ਰਸ਼ੰਸਾ ਨਾ ਮਿਲਣ ਦੀ ਵੀ ਸੰਭਾਵਨਾ ਹੈ ਅਤੇ ਇਹ ਗੱਲ ਇਹਨਾਂ ਨੂੰ ਪਰੇਸ਼ਾਨ ਕਰ ਸਕਦੀ ਹੈ।
ਸਿਹਤ: ਇਹਨਾਂ ਲੋਕਾਂ ਨੂੰ ਆਪਣੀ ਸਿਹਤ ਬਿਹਤਰ ਬਣਾ ਕੇ ਰੱਖਣ ਦੇ ਲਈ ਭੋਜਨ ਸਮੇਂ ਸਿਰ ਕਰਨਾ ਚਾਹੀਦਾ ਹੈ, ਨਹੀਂ ਤਾਂ ਇਹਨਾਂ ਨੂੰ ਪਾਚਣ ਨਾਲ ਜੁੜੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ, ਜਿਸ ਕਾਰਨ ਇਹਨਾਂ ਦੀ ਊਰਜਾ ਵਿੱਚ ਕਮੀ ਆ ਸਕਦੀ ਹੈ।
ਉਪਾਅ: ਹਰ ਰੋਜ਼ “ॐ ਦੁਰਗਾਯ ਨਮਹ:” ਦਾ 22 ਵਾਰ ਜਾਪ ਕਰੋ।
ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
ਮੂਲਾਂਕ 5
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)
ਮੂਲਾਂਕ 5 ਦੇ ਜਾਤਕਾਂ ਨੂੰ ਇਸ ਹਫਤੇ ਸਫਲਤਾ ਪ੍ਰਾਪਤ ਹੋਵੇਗੀ ਅਤੇ ਤੁਸੀਂ ਆਪਣੇ ਦੁਆਰਾ ਨਿਰਧਾਰਿਤ ਕੀਤੇ ਗਏ ਟੀਚਿਆਂ ਨੂੰ ਪੂਰਾ ਕਰਨ ਦੇ ਕਾਬਲ ਹੋਵੋਗੇ। ਇਹ ਜਾਤਕ ਬਹੁਤ ਕਲਾਤਮਕ ਹੁੰਦੇ ਹਨ ਅਤੇ ਜੋ ਵੀ ਕੰਮ ਕਰਨਗੇ, ਉਸ ਵਿੱਚ ਤਰਕ ਲੱਭ ਹੀ ਲੈਣਗੇ।
ਪ੍ਰੇਮ ਜੀਵਨ: ਮੂਲਾਂਕ ਪੰਜ ਦੇ ਜਾਤਕ ਪ੍ਰੇਮ ਜੀਵਨ ਵਿੱਚ ਸੱਤਵੇਂ ਅਸਮਾਨ ਉੱਤੇ ਹੋਣਗੇ, ਕਿਉਂਕਿ ਸਾਥੀ ਦੇ ਨਾਲ ਇਹਨਾਂ ਦੀ ਆਪਸੀ ਸਮਝ ਸ਼ਾਨਦਾਰ ਰਹੇਗੀ। ਅਜਿਹੇ ਵਿੱਚ ਇਹ ਹਫਤਾ ਇਹਨਾਂ ਦੇ ਲਈ ਪ੍ਰੇਮ ਨਾਲ ਭਰਿਆ ਹੋਵੇਗਾ ਅਤੇ ਇਹਨਾਂ ਨੂੰ ਸਾਥੀ ਦੇ ਨਾਲ ਕੀਮਤੀ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ।
ਪੜ੍ਹਾਈ: ਪੜ੍ਹਾਈ ਬਾਰੇ ਗੱਲ ਕਰੀਏ ਤਾਂ ਇਸ ਹਫਤੇ ਮੂਲਾਂਕ ਪੰਜ ਦੇ ਵਿਦਿਆਰਥੀ ਪੜ੍ਹਾਈ ਵਿੱਚ ਆਪਣੀਆਂ ਯੋਗਤਾਵਾਂ ਅਤੇ ਖਮਤਾਵਾਂ ਨੂੰ ਸਾਬਿਤ ਕਰ ਸਕਣਗੇ ਅਤੇ ਨਾਲ ਹੀ ਇਹ ਪੜ੍ਹਾਈ ਵਿੱਚ ਤੇਜ਼ੀ ਨਾਲ ਅੱਗੇ ਵਧਣਗੇ। ਇਸ ਦੌਰਾਨ ਇਹ ਆਪਣੀ ਮਿਹਨਤ ਦੇ ਬਲ ਉੱਤੇ ਚੰਗੇ ਅੰਕ ਪ੍ਰਾਪਤ ਕਰ ਸਕਣਗੇ।
ਪੇਸ਼ੇਵਰ ਜੀਵਨ : ਇਸ ਹਫਤੇ ਨੌਕਰੀ ਵਿੱਚ ਇਹਨਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਹੇਗਾ ਅਤੇ ਇਹ ਕਾਰਜ ਖੇਤਰ ਵਿੱਚ ਆਪਣੀਆਂ ਖਮਤਾਵਾਂ ਨੂੰ ਸਾਬਿਤ ਕਰ ਸਕਣਗੇ। ਕਰੀਅਰ ਦੇ ਖੇਤਰ ਵਿੱਚ ਇਹ ਜੋ ਵੀ ਸਖਤ ਮਿਹਨਤ ਕਰ ਰਹੇ ਹਨ, ਉਸ ਦੇ ਲਈ ਇਹਨਾਂ ਨੂੰ ਪਹਿਚਾਣ ਮਿਲੇਗੀ। ਜਿਨਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਦੇ ਲਈ ਇਹ ਸਮਾਂ ਸਕਾਰਾਤਮਕ ਪਰਿਵਰਤਨ ਲੈ ਕੇ ਆਵੇਗਾ।
ਸਿਹਤ: ਮੂਲਾਂਕ ਪੰਜ ਦੇ ਜਾਤਕਾਂ ਦੇ ਲਈ ਇਹ ਹਫਤਾ ਉੱਤਮ ਰਹੇਗਾ। ਤੁਹਾਡੀ ਖੁਸ਼ੀ ਅਤੇ ਤੁਹਾਡੇ ਅੰਦਰ ਦਾ ਉਤਸ਼ਾਹ ਤੁਹਾਡੀ ਸਿਹਤ ਨੂੰ ਚੰਗਾ ਬਣਾ ਕੇ ਰੱਖੇਗਾ।
ਉਪਾਅ: ਹਰ ਰੋਜ਼ 41 ਵਾਰ 'ॐ ਨਮੋ ਭਗਵਤੇ ਵਾਸੂਦੇਵਾਯ' ਮੰਤਰ ਦਾ ਜਾਪ ਕਰੋ।
ਕੁੰਡਲੀ ਵਿੱਚ ਮੌਜੂਦ ਰਾਜ ਯੋਗ ਦੀ ਸਾਰੀ ਜਾਣਕਾਰੀ ਪ੍ਰਾਪਤ ਕਰੋ
ਮੂਲਾਂਕ 6
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)
ਮੂਲਾਂਕ 6 ਵਾਲੇ ਇਸ ਹਫਤੇ ਚੰਗੀ ਮਾਤਰਾ ਵਿੱਚ ਪੈਸਾ ਕਮਾਉਣ ਦੇ ਕਾਬਿਲ ਬਣਨਗੇ ਅਤੇ ਨਾਲ ਹੀ ਯਾਤਰਾ ਦੇ ਮਾਧਿਅਮ ਤੋਂ ਤੁਹਾਨੂੰ ਅਨੁਕੂਲ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ। ਅਜਿਹੇ ਵਿੱਚ ਤੁਸੀਂ ਪੈਸੇ ਦੀ ਬੱਚਤ ਵੀ ਕਰ ਸਕੋਗੇ।
ਪ੍ਰੇਮ ਜੀਵਨ: ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਮੂਲਾਂਕ ਛੇ ਦੇ ਜਾਤਕ ਸਾਥੀ ਦੇ ਨਾਲ ਰਿਸ਼ਤੇ ਵਿੱਚ ਸੰਤੁਸ਼ਟ ਦਿਖਣਗੇ। ਅਜਿਹੇ ਵਿੱਚ ਤੁਹਾਡੇ ਰਿਸ਼ਤੇ ਵਿੱਚ ਖਿੱਚ ਵਿੱਚ ਵਾਧਾ ਹੋਵੇਗਾ ਅਤੇ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਕੋਲ ਇੱਕ-ਦੂਜੇ ਨੂੰ ਸਮਝਣ ਅਤੇ ਇੱਕ-ਦੂਜੇ ਦੀਆਂ ਜ਼ਰੂਰਤਾਂ ਨੂੰ ਜਾਣਨ ਲਈ ਕਾਫੀ ਸਮਾਂ ਹੋਵੇਗਾ।
ਪੜ੍ਹਾਈ: ਇਸ ਮੂਲਾਂਕ ਦੇ ਵਿਦਿਆਰਥੀ ਕਮਿਊਨੀਕੇਸ਼ਨ ਇੰਜੀਨੀਅਰਿੰਗ, ਸਾਫਟਵੇਅਰ ਅਤੇ ਅਕਾਊਂਟਿੰਗ ਵਰਗੇ ਵਿਸ਼ਿਆਂ ਵਿੱਚ ਮਹਾਰਤ ਹਾਸਿਲ ਕਰਨਗੇ। ਤੁਸੀਂ ਪੜ੍ਹਾਈ ਵਿੱਚ ਆਪਣੀ ਖਾਸ ਜਗ੍ਹਾ ਬਣਾਉਣ ਵਿੱਚ ਸਫਲ ਹੋਵੋਗੇ ਅਤੇ ਆਪਣੇ ਵਿਰੋਧੀਆਂ ਨੂੰ ਸਖਤ ਟੱਕਰ ਦਿੰਦੇ ਹੋਏ ਸਾਥੀ ਵਿਦਿਆਰਥੀਆਂ ਦੇ ਲਈ ਇੱਕ ਮਿਸਾਲ ਬਣੋਗੇ।
ਪੇਸ਼ੇਵਰ ਜੀਵਨ: ਇਸ ਹਫਤੇ ਤੁਸੀਂ ਕੰਮ ਦੇ ਸਿਲਸਿਲੇ ਵਿੱਚ ਕਾਫੀ ਰੁੱਝੇ ਰਹਿ ਸਕਦੇ ਹੋ ਅਤੇ ਇਹਨਾਂ ਕੰਮਾਂ ਦੇ ਤੁਹਾਨੂੰ ਸਕਾਰਾਤਮਕ ਨਤੀਜੇ ਮਿਲਣ ਦੀ ਸੰਭਾਵਨਾ ਹੈ। ਜੇਕਰ ਤੁਹਾਡਾ ਆਪਣਾ ਕਾਰੋਬਾਰ ਹੈ ਤਾਂ ਇਹ ਸਮਾਂ ਤੁਹਾਡੇ ਬਿਜ਼ਨਸ ਦੇ ਵਿਸਥਾਰ ਲਈ ਉੱਤਮ ਰਹੇਗਾ।
ਸਿਹਤ: ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਇਹ ਹਫਤਾ ਤੁਹਾਡੇ ਲਈ ਉੱਤਮ ਰਹੇਗਾ ਅਤੇ ਤੁਸੀਂ ਇੱਕਦਮ ਫਿੱਟ ਦਿਖੋਗੇ। ਇਹਨਾਂ ਜਾਤਕਾਂ ਨੂੰ ਸਿਹਤ ਸਬੰਧੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਵੇਗੀ।
ਉਪਾਅ: ਹਰ ਰੋਜ਼ 33 ਵਾਰ 'ॐ ਸ਼ੁੱਕਰਾਯ ਨਮਹ:' ਮੰਤਰ ਦਾ ਜਾਪ ਕਰੋ।
ਮੂਲਾਂਕ 7
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)
ਮੂਲਾਂਕ 7 ਦੇ ਜਾਤਕ ਅਸੁਰੱਖਿਆ ਦੀ ਭਾਵਨਾ ਵਿੱਚ ਘਿਰੇ ਹੋ ਸਕਦੇ ਹਨ ਅਤੇ ਇਹਨਾਂ ਦੇ ਵਿਅਕਤਿੱਤਵ ਵਿੱਚ ਵੀ ਆਕਰਸ਼ਣ ਦੀ ਕਮੀ ਦੇਖਣ ਨੂੰ ਮਿਲ ਸਕਦੀ ਹੈ। ਇਹ ਜਾਤਕ ਭਵਿੱਖ ਦੇ ਬਾਰੇ ਵਿੱਚ ਸੋਚ-ਵਿਚਾਰ ਕਰਨ ਵਿੱਚ ਖੋਏ ਰਹਿਣਗੇ।
ਪ੍ਰੇਮ ਜੀਵਨ: ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਮੂਲਾਂਕ 7 ਦੇ ਜਾਤਕ ਆਪਣੇ ਸਾਥੀ ਦੇ ਨਾਲ ਰਿਸ਼ਤੇ ਨੂੰ ਮਧੁਰ ਬਣਾ ਕੇ ਰੱਖਣ ਵਿੱਚ ਪਰੇਸ਼ਾਨੀ ਅਨੁਭਵ ਕਰ ਸਕਦੇ ਹਨ, ਕਿਉਂਕਿ ਪਰਿਵਾਰ ਵਿੱਚ ਇਹਨਾਂ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੜ੍ਹਾਈ: ਪੜ੍ਹਾਈ ਦੇ ਲਿਹਾਜ਼ ਤੋਂ ਇਹ ਹਫਤਾ ਉਹਨਾਂ ਵਿਦਿਆਰਥੀਆਂ ਦੇ ਲਈ ਅਨੁਕੂਲ ਨਹੀਂ ਕਿਹਾ ਜਾ ਸਕਦਾ, ਜੋ ਮਿਸਟਿਕਸ, ਫਿਲੋਸਫੀ ਜਾਂ ਸੋਸ਼ੋਲੋਜੀ ਵਰਗੇ ਵਿਸ਼ਿਆਂ ਦੀ ਪੜ੍ਹਾਈ ਕਰ ਰਹੇ ਹਨ। ਇਸ ਦੌਰਾਨ ਵਿਦਿਆਰਥੀਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਦੇ ਨਾਲ-ਨਾਲ ਚੰਗੇ ਅੰਕ ਪ੍ਰਾਪਤ ਕਰਨ ਵਿੱਚ ਵੀ ਦਿੱਕਤਾਂ ਨਾਲ ਜੂਝਣਾ ਪੈ ਸਕਦਾ ਹੈ।
ਪੇਸ਼ੇਵਰ ਜੀਵਨ: ਇਹ ਹਫਤਾ ਕਰੀਅਰ ਦੇ ਲਈ ਥੋੜਾ ਨਾਜ਼ੁਕ ਰਹਿ ਸਕਦਾ ਹੈ, ਕਿਉਂਕਿ ਤੁਸੀਂ ਕੰਮਾਂ ਨੂੰ ਚੰਗੇ ਤਰੀਕੇ ਨਾਲ ਕਰਨ ਵਿੱਚ ਪਿੱਛੇ ਰਹਿ ਸਕਦੇ ਹੋ। ਜਿਹੜੇ ਜਾਤਕ ਆਪਣਾ ਕਾਰੋਬਾਰ ਕਰਦੇ ਹਨ, ਉਹਨਾਂ ਨੂੰ ਇਸ ਅਵਧੀ ਦੇ ਦੌਰਾਨ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਿਹਤ: ਮੂਲਾਂਕ 7 ਦੇ ਜਾਤਕਾਂ ਨੂੰ ਇਸ ਹਫਤੇ ਕਿਸੇ ਐਲਰਜੀ ਦੇ ਕਾਰਨ ਚਮੜੀ ਉੱਤੇ ਜਲਣ ਜਾਂ ਪਾਚਣ ਸਬੰਧੀ ਸਮੱਸਿਆਵਾਂ ਦੀ ਸ਼ਿਕਾਇਤ ਹੋ ਸਕਦੀ ਹੈ। ਅਜਿਹੇ ਵਿੱਚ ਤੁਹਾਨੂੰ ਆਪਣੀ ਸਿਹਤ ਨੂੰ ਚੰਗਾ ਬਣਾ ਕੇ ਰੱਖਣ ਲਈ ਸਮੇਂ ਸਿਰ ਭੋਜਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ: ਹਰ ਰੋਜ਼ 41 ਵਾਰ 'ॐ ਗਣੇਸ਼ਾਯ ਨਮਹ:' ਮੰਤਰ ਦਾ ਜਾਪ ਕਰੋ।
ਮੂਲਾਂਕ 8
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)
ਮੂਲਾਂਕ 8 ਦੇ ਜਾਤਕਾਂ ਵਿੱਚ ਇਸ ਹਫਤੇ ਧੀਰਜ ਦੀ ਕਮੀ ਨਜ਼ਰ ਆ ਸਕਦੀ ਹੈ ਅਤੇ ਅਜਿਹੇ ਵਿੱਚ ਇਹ ਸਫਲਤਾ ਪ੍ਰਾਪਤ ਕਰਨ ਵਿੱਚ ਪਿੱਛੇ ਰਹਿ ਸਕਦੇ ਹਨ। ਇਸ ਹਫਤੇ ਵਿੱਚ ਤੁਹਾਡੇ ਤੋਂ ਯਾਤਰਾ ਦੇ ਦੌਰਾਨ ਕੋਈ ਕੀਮਤੀ ਵਸਤੂ ਗੁਆਚ ਸਕਦੀ ਹੈ, ਜਿਸ ਕਾਰਨ ਤੁਹਾਨੂੰ ਚਿੰਤਾ ਹੋ ਸਕਦੀ ਹੈ।
ਪ੍ਰੇਮ ਜੀਵਨ: ਮੂਲਾਂਕ 8 ਵਾਲੇ ਇਸ ਹਫਤੇ ਪਰਿਵਾਰ ਵਿੱਚ ਚੱਲ ਰਹੀਆਂ ਸਮੱਸਿਆਵਾਂ ਦੇ ਕਾਰਨ ਪਰੇਸ਼ਾਨ ਰਹਿ ਸਕਦੇ ਹਨ, ਜਿਸ ਦਾ ਕਾਰਨ ਪ੍ਰਾਪਰਟੀ ਦਾ ਵਿਵਾਦ ਹੋ ਸਕਦਾ ਹੈ। ਨਾਲ ਹੀ ਤੁਹਾਨੂੰ ਦੋਸਤਾਂ ਦੇ ਕਾਰਨ ਜੀਵਨ ਸਾਥੀ ਦੇ ਨਾਲ ਰਿਸ਼ਤੇ ਦੇ ਵਿੱਚ ਮਿਠਾਸ ਬਣਾ ਕੇ ਰੱਖਣ ਵਿੱਚ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈ ਸਕਦਾ ਹੈ।
ਪੜ੍ਹਾਈ: ਪੜ੍ਹਾਈ ਵਿੱਚ ਇਸ ਹਫਤੇ ਤੁਹਾਨੂੰ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ ਅਤੇ ਇਸ ਦੇ ਨਤੀਜੇ ਵਜੋਂ ਤੁਹਾਨੂੰ ਪੜ੍ਹਾਈ ਵਿੱਚ ਸ਼ਿਖਰ ਉੱਤੇ ਪਹੁੰਚਣ ਦੇ ਲਈ ਕਾਫੀ ਮਿਹਨਤ ਕਰਨ ਦੀ ਜ਼ਰੂਰਤ ਹੋਵੇਗੀ। ਅਜਿਹੇ ਵਿੱਚ ਤੁਹਾਨੂੰ ਦ੍ਰਿੜ ਸੰਕਲਪੀ ਰਹਿਣ ਦੇ ਨਾਲ-ਨਾਲ ਧੀਰਜ ਰੱਖਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ, ਤਾਂ ਹੀ ਤੁਸੀਂ ਚੰਗੇ ਅੰਕ ਪ੍ਰਾਪਤ ਕਰ ਸਕੋਗੇ।
ਪੇਸ਼ੇਵਰ ਜੀਵਨ: ਜੇਕਰ ਤੁਸੀਂ ਨੌਕਰੀ ਕਰਦੇ ਹੋ, ਤਾਂ ਤੁਸੀਂ ਜੋ ਵੀ ਕੰਮ ਕਰ ਰਹੇ ਹੋ, ਉਸ ਵਿੱਚ ਤੁਹਾਨੂੰ ਪਹਿਚਾਣ ਨਾ ਮਿਲਣ ਦੀ ਸੰਭਾਵਨਾ ਹੈ, ਜਿਸ ਕਾਰਨ ਤੁਹਾਨੂੰ ਤਣਾਅ ਹੋ ਸਕਦਾ ਹੈ। ਜਿਹੜੇ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਨੂੰ ਮੁਨਾਫੇ ਵਾਲੇ ਸੌਦੇ ਕਰਨਾ ਮੁਸ਼ਕਿਲ ਲੱਗ ਸਕਦਾ ਹੈ।
ਸਿਹਤ: ਮੂਲਾਂਕ 8 ਦੇ ਜਾਤਕਾਂ ਨੂੰ ਤਣਾਅ ਦੇ ਕਾਰਨ ਪੈਰਾਂ ਅਤੇ ਜੋੜਾਂ ਵਿੱਚ ਦਰਦ ਦੀ ਸ਼ਿਕਾਇਤ ਰਹਿ ਸਕਦੀ ਹੈ। ਇਸ ਲਈ ਤੁਹਾਨੂੰ ਤਣਾਅ ਲੈਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹ ਤੁਹਾਨੂੰ ਨਕਾਰਾਤਮਕ ਰੂਪ ਤੋਂ ਪ੍ਰਭਾਵਿਤ ਕਰ ਸਕਦਾ ਹੈ।
ਉਪਾਅ: ਹਰ ਰੋਜ਼ 11 ਵਾਰ 'ॐ ਹਨੁਮਤੇ ਨਮਹ:' ਮੰਤਰ ਦਾ ਜਾਪ ਕਰੋ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਮੂਲਾਂਕ 9
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)
ਮੂਲਾਂਕ 9 ਦੇ ਜਾਤਕ ਸਾਹਸ ਨਾਲ ਭਰੇ ਰਹਿਣਗੇ ਅਤੇ ਅਜਿਹੇ ਵਿੱਚ ਇਹ ਕਈ ਵੱਡੇ ਮਹੱਤਵਪੂਰਣ ਫੈਸਲੇ ਲੈਂਦੇ ਹੋਏ ਦਿਖਣਗੇ। ਇਹ ਲੋਕ ਸਰਵਗੁਣ ਸੰਪੰਨ ਹੁੰਦੇ ਹਨ ਅਤੇ ਕਾਰਜਾਂ ਵਿੱਚ ਆਪਣੀਆਂ ਖਮਤਾਵਾਂ ਦਾ ਇਸਤੇਮਾਲ ਕਰਨਗੇ।
ਪ੍ਰੇਮ ਜੀਵਨ: ਪ੍ਰੇਮ ਜੀਵਨ ਵਿੱਚ ਮੂਲਾਂਕ 9 ਦੇ ਜਾਤਕ ਰਿਸ਼ਤੇ ਵਿੱਚ ਸਿਧਾਂਤਾਂ ਦਾ ਪਾਲਣ ਕਰਨਗੇ ਅਤੇ ਉੱਚ ਕਦਰਾਂ-ਕੀਮਤਾਂ ਦੀ ਸਥਾਪਨਾ ਕਰਨਗੇ। ਅਜਿਹੇ ਵਿੱਚ ਤੁਹਾਡੇ ਦੋਵਾਂ ਦੇ ਵਿਚਕਾਰ ਆਪਸੀ ਸਮਝ ਮਜ਼ਬੂਤ ਹੋਵਗੀ।
ਪੜ੍ਹਾਈ: ਇਸ ਮੂਲਾਂਕ ਦੇ ਵਿਦਿਆਰਥੀ ਆਪਣੀ ਪਸੰਦ ਦੇ ਕਿਸੇ ਪ੍ਰੋਫੈਸ਼ਨਲ ਕੋਰਸ ਵਿੱਚ ਦਾਖਲਾ ਲੈ ਸਕਦੇ ਹਨ, ਜਿਸ ਵਿੱਚ ਇਹ ਮਹਾਰਤ ਹਾਸਲ ਕਰ ਸਕਣਗੇ।
ਪੇਸ਼ੇਵਰ ਜੀਵਨ: ਮੂਲਾਂਕ 9 ਦੇ ਨੌਕਰੀਪੇਸ਼ਾ ਜਾਤਕਾਂ ਦਾ ਪ੍ਰਦਰਸ਼ਨ ਕੰਮ ਵਿੱਚ ਸ਼ਾਨਦਾਰ ਰਹੇਗਾ ਅਤੇ ਤੁਸੀਂ ਪ੍ਰਸ਼ੰਸਾ ਪ੍ਰਾਪਤ ਕਰ ਸਕੋਗੇ, ਜੋ ਕਿ ਤੁਹਾਨੂੰ ਅਹੁਦੇ ਵਿੱਚ ਤਰੱਕੀ ਦੇ ਰੂਪ ਵਿੱਚ ਮਿਲਣ ਦੀ ਸੰਭਾਵਨਾ ਹੈ। ਜਿਹੜੇ ਜਾਤਕ ਕਾਰੋਬਾਰ ਕਰਦੇ ਹਨ, ਉਹਨਾਂ ਦੇ ਲਈ ਸਮਾਂ ਕਾਫੀ ਚੰਗਾ ਰਹੇਗਾ ਅਤੇ ਅਜਿਹੇ ਵਿੱਚ ਉਹ ਅੱਛਾ-ਖਾਸਾ ਧਨ ਕਮਾ ਸਕਣਗੇ।
ਸਿਹਤ: ਇਸ ਹਫਤੇ ਤੁਸੀਂ ਉਤਸ਼ਾਹ ਨਾਲ ਭਰੇ ਰਹੋਗੇ ਅਤੇ ਇਸ ਕਾਰਨ ਤੁਹਾਡੀ ਸਿਹਤ ਵੀ ਚੰਗੀ ਰਹੇਗੀ। ਨਾਲ ਹੀ ਇਸ ਅਵਧੀ ਦੇ ਦੌਰਾਨ ਤੁਹਾਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਪਰੇਸ਼ਾਨੀ ਕਰੇਗੀ। ਤੁਸੀਂ ਖੁਸ਼ ਰਹੋਗੇ ਅਤੇ ਊਰਜਾਵਾਨ ਬਣੇ ਰਹੋਗੇ।
ਉਪਾਅ: ਹਰ ਰੋਜ਼ 27 ਵਾਰ 'ॐ ਭੌਮਾਯ ਨਮਹ:' ਮੰਤਰ ਦਾ ਜਾਪ ਕਰੋ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਮੂਲਾਂਕ ਕਿਵੇਂ ਪਤਾ ਕਰੀਏ?
ਤੁਹਾਡਾ ਜਨਮ ਦਿਨ ਮਹੀਨੇ ਦੀ ਜਿਸ ਵੀ ਤਰੀਕ ਨੂੰ ਹੁੰਦਾ ਹੈ, ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜਿਹੜਾ ਅੰਕ ਪ੍ਰਾਪਤ ਹੁੰਦਾ ਹੈ, ਉਸ ਨੂੰ ਤੁਹਾਡਾ ਮੂਲਾਂਕ ਕਿਹਾ ਜਾਂਦਾ ਹੈ।
2. ਕਿਹੜੇ ਮੂਲਾਂਕ ਨੂੰ ਭਾਗਸ਼ਾਲੀ ਮੰਨਿਆ ਜਾਂਦਾ ਹੈ?
ਅੰਕ ਜੋਤਿਸ਼ ਦੇ ਅਨੁਸਾਰ ਮੂਲਾਂਕ 7 ਨੂੰ ਸ਼ੁਭ ਮੰਨਿਆ ਗਿਆ ਹੈ।
3. ਇਹ ਸਮਾਂ ਮੂਲਾਂਕ 4 ਵਾਲਿਆਂ ਦੇ ਲਈ ਕਿਹੋ-ਜਿਹਾ ਰਹੇਗਾ?
ਇਸ ਮਹੀਨੇ ਮੂਲਾਂਕ 4 ਵਾਲਿਆਂ ਨੂੰ ਅਨੁਕੂਲ ਨਤੀਜੇ ਪ੍ਰਾਪਤ ਕਰਨ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025