ਹਿੰਦੂ ਪੰਚਾਂਗ ਦੇ ਅਨੁਸਾਰ ਚੇਤ ਦੀ ਪੂਰਨਮਾਸੀ ਤੋਂ ਬਾਅਦ ਵੈਸਾਖ ਦੇ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ। ਸਨਾਤਨ ਧਰਮ ਵਿੱਚ ਇਸ ਮਹੀਨੇ ਦਾ ਖਾਸ ਧਾਰਮਿਕ ਮਹੱਤਵ ਹੈ। ਸਾਲ 2024 ਵਿੱਚ ਵੈਸਾਖ ਦੇ ਮਹੀਨੇ ਦਾਨ ਅਤੇ ਕਿਸੇ ਪਵਿੱਤਰ ਨਦੀ ਜਿਵੇਂ ਗੰਗਾ ਆਦਿ ਵਿੱਚ ਇਸ਼ਨਾਨ ਕਰਨ ਨਾਲ ਸ਼ੁਭ ਫਲ ਦੀ ਪ੍ਰਾਪਤੀ ਹੁੰਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਵਿੱਚ ਭਗਵਾਨ ਵਿਸ਼ਣੂੰ ਦੇ ਅਵਤਾਰ ਪਰਸ਼ੂਰਾਮ ਅਤੇ ਬਾਂਕੇ ਬਿਹਾਰੀ ਆਦਿ ਦੇ ਦਰਸ਼ਨ ਅਤੇ ਪੂਜਾ-ਅਰਾਧਨਾ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਸਭ ਦੁੱਖਾਂ ਤੋਂ ਛੁਟਕਾਰਾ ਮਿਲਦਾ ਹੈ। ਹਿੰਦੂ ਕੈਲੰਡਰ ਦੇ ਅਨੁਸਾਰ ਚੇਤ ਦੀ ਪੂਰਨਮਾਸ਼ੀ ਤੋਂ ਬਾਅਦ ਦਾ ਦਿਨ ਵੈਸਾਖ ਦਾ ਪਹਿਲਾ ਦਿਨ ਹੁੰਦਾ ਹੈ ਅਤੇ ਵੈਸਾਖ ਦੀ ਪੂਰਨਮਾਸ਼ੀ ਨੂੰ ਇਹ ਮਹੀਨਾ ਖਤਮ ਹੁੰਦਾ ਹੈ। ਵਿਸ਼ਾਖਾ ਨਛੱਤਰ ਦੇ ਨਾਲ ਸਬੰਧਤ ਹੋਣ ਦੇ ਕਾਰਨ ਇਸ ਮਹੀਨੇ ਨੂੰ ਵੈਸਾਖ ਕਿਹਾ ਜਾਂਦਾ ਹੈ। ਵੈਸਾਖ ਨਛੱਤਰ ਦਾ ਸੁਆਮੀ ਦੇਵ ਗੁਰੂ ਬ੍ਰਹਸਪਤੀ ਅਤੇ ਦੇਵਤਾ ਇੰਦਰ ਹੈ। ਅਜਿਹੇ ਵਿੱਚ ਇਸ ਪੂਰੇ ਮਹੀਨੇ ਵਿੱਚ ਇਸ਼ਨਾਨ, ਦਾਨ, ਵਰਤ ਅਤੇ ਪੂਜਾ ਨਾਲ ਪੁੰਨ ਦੀ ਪ੍ਰਾਪਤੀ ਹੁੰਦੀ ਹੈ। ਵੈਸਾਖ ਦੇ ਮਹੀਨੇ ਵਿੱਚ ਭਗਵਾਨ ਵਿਸ਼ਣੂੰ ਦੇ ਛੇਵੇਂ ਅਵਤਾਰ ਪਰਸ਼ੂਰਾਮ ਜੀ ਦੀ ਜਯੰਤੀ, ਅਕਸ਼ੇ ਤ੍ਰਿਤੀਆ, ਮੋਹਨੀ ਇਕਾਦਸ਼ੀ ਆਦਿ ਕਈ ਵਰਤ ਅਤੇ ਮਹੱਤਵਪੂਰਣ ਤਿਉਹਾਰ ਮਨਾਏ ਜਾਂਦੇ ਹਨ।
ਅੱਜ ਇਸ ਲੇਖ਼ ਵਿੱਚ ਅਸੀਂ ਵੈਸਾਖ ਮਹੀਨੇ ਨਾਲ ਜੁੜੀਆਂ ਸਾਰੀਆਂ ਰੋਮਾਂਚਕ ਚੀਜ਼ਾਂ ਬਾਰੇ ਵਿਸਥਾਰ ਨਾਲ ਦੱਸਾਂਗੇ, ਜਿਵੇਂ ਕਿ ਇਸ ਮਹੀਨੇ ਦੇ ਦੌਰਾਨ ਕਿਹੜੇ-ਕਿਹੜੇ ਵਰਤ ਅਤੇ ਤਿਉਹਾਰ ਆਉਣਗੇ, ਇਸ ਮਹੀਨੇ ਵਿੱਚ ਕਿਹੜੇ-ਕਿਹੜੇ ਉਪਾਅ ਕੀਤੇ ਜਾਣੇ ਚਾਹੀਦੇ ਹਨ, ਇਸ ਮਹੀਨੇ ਦਾ ਧਾਰਮਿਕ ਮਹੱਤਵ ਕੀ ਹੈ ਅਤੇ ਇਸ ਮਹੀਨੇ ਵਿੱਚ ਜਾਤਕਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ। ਐਸਟ੍ਰੋਸੇਜ ਦਾ ਇਹ ਲੇਖ਼ ਅਜਿਹੀਆਂ ਹੀ ਕਈ ਜਾਣਕਾਰੀਆਂ ਨਾਲ ਭਰਿਆ ਹੋਇਆ ਹੈ। ਇਸ ਲਈ ਇਸ ਨੂੰ ਅੰਤ ਤੱਕ ਜ਼ਰੂਰ ਪੜ੍ਹੋ।
ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਮਿਲੇਗਾ ਵਿਦਵਾਨ ਜੋਤਸ਼ੀਆਂ ਨਾਲ਼ ਗੱਲ ਕਰ ਕੇ
ਵੈਸਾਖ ਮਹੀਨੇ ਦਾ ਆਰੰਭ 21 ਅਪ੍ਰੈਲ ਐਤਵਾਰ ਤੋਂ ਹੋਵੇਗਾ, ਜੋ ਕਿ 21 ਮਈ ਮੰਗਲਵਾਰ ਨੂੰ ਖਤਮ ਹੋ ਜਾਵੇਗਾ। ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਵੈਸਾਖ ਮਹੀਨਾ ਭਗਵਾਨ ਵਿਸ਼ਣੂੰ ਦੀ ਪੂਜਾ ਦੇ ਨਾਲ-ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਜਾ ਲਈ ਵੀ ਸਮਰਪਿਤ ਹੈ। ਇਸ ਮਹੀਨੇ ਵਿੱਚ ਇਸ਼ਨਾਨ, ਦਾਨ, ਜਪ ਅਤੇ ਤਪ ਕਰਨ ਨਾਲ਼ ਭਗਤਾਂ ਨੂੰ ਸੁੱਖ-ਸਮ੍ਰਿੱਧੀ ਅਤੇ ਖੁਸ਼ਹਾਲੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਅਤੇ ਕਈ ਤਰ੍ਹਾਂ ਦੇ ਦੁੱਖਾਂ ਤੋਂ ਮੁਕਤੀ ਮਿਲ ਜਾਂਦੀ ਹੈ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਨਛੱਤਰ ਦਾ ਸੁਆਮੀ ਗੁਰੂ ਅਤੇ ਦੇਵਤਾ ਇੰਦਰ ਹੈ। ਇਸ ਲਈ ਇਸ ਮਹੀਨੇ ਵਿੱਚ ਚੰਦਰ ਦੇਵ ਦੀ ਪੂਜਾ ਨੂੰ ਵੀ ਬਹੁਤ ਮਹੱਤਵਪੂਰਣ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾ ਹੈ ਕਿ ਇਸ ਮਹੀਨੇ ਸਭ ਦੇਵੀ-ਦੇਵਤਾਵਾਂ ਦੀ ਪੂਜਾ ਕਰਨ ਨਾਲ ਹਰ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ ਅਤੇ ਵਿਅਕਤੀ ਨੂੰ ਸੁੱਖ-ਸਮ੍ਰਿੱਧੀ ਅਤੇ ਖੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ।
ਮਾਨਤਾ ਹੈ ਕਿ ਵੈਸਾਖ ਮਹੀਨੇ ਦੇ ਸ਼ੁਕਲ ਪੱਖ ਨੂੰ ਅਕਸ਼ੇ ਤ੍ਰਿਤੀਆ ਦੇ ਦਿਨ ਭਗਵਾਨ ਵਿਸ਼ਣੂੰ ਨੇ ਕਈ ਅਵਤਾਰ ਧਾਰਣ ਕੀਤੇ ਸਨ, ਜਿਵੇਂ ਨਰ-ਨਾਰਾਇਣ, ਪਰਸ਼ੂਰਾਮ, ਨਰਸਿੰਘ ਅਤੇ ਹਯਗ੍ਰੀਵ ਦਾ ਅਵਤਾਰ। ਸ਼ੁਕਲ ਪੱਖ ਦੀ ਨੌਵੀਂ ਨੂੰ ਮਾਤਾ ਲਕਸ਼ਮੀ ਮਾਂ ਸੀਤਾ ਦੇ ਰੂਪ ਵਿੱਚ ਧਰਤੀ ਤੋਂ ਪ੍ਰਗਟ ਹੋਈ ਸੀ। ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਤ੍ਰੇਤਾ ਯੁਗ ਦੀ ਸ਼ੁਰੂਆਤ ਵੀ ਵੈਸਾਖ ਮਹੀਨੇ ਤੋਂ ਹੋਈ। ਇਸ ਮਹੀਨੇ ਦੀ ਪਵਿੱਤਰਤਾ ਅਤੇ ਦਿਵਯਤਾ ਦੇ ਕਾਰਨ ਹੀ ਵੈਸਾਖ ਮਹੀਨੇ ਦੀਆਂ ਤਿਥੀਆਂ ਦਾ ਸਬੰਧ ਲੋਕ ਪਰੰਪਰਾਵਾਂ ਵਿੱਚ ਅਨੇਕਾਂ ਦੇਵ ਮੰਦਿਰਾਂ ਦੇ ਦੁਆਰ ਖੋਲਣ ਅਤੇ ਮਹਾਉਤਸਵਾਂ ਨੂੰ ਮਨਾਓਣ ਦੇ ਨਾਲ ਜੋੜ ਦਿੱਤਾ ਗਿਆ। ਇਹੀ ਕਾਰਨ ਹੈ ਕਿ ਹਿੰਦੂ ਧਰਮ ਦੇ ਚਾਰ ਧਾਮਾਂ ਵਿੱਚੋਂ ਇੱਕ ਬਦਰੀਨਾਥ ਧਾਮ ਦੇ ਕਪਾਟ ਵੈਸਾਖ ਮਹੀਨੇ ਦੀ ਅਕਸ਼ੇ ਤ੍ਰਿਤੀਆ ਨੂੰ ਖੁੱਲਦੇ ਹਨ ਅਤੇ ਇਸੇ ਮਹੀਨੇ ਦੇ ਸ਼ੁਕਲ ਪੱਖ ਦੀ ਦੂਜ ਨੂੰ ਭਗਵਾਨ ਜਗਨਨਾਥ ਦੀ ਯਾਤਰਾ ਵੀ ਕੱਢੀ ਜਾਂਦੀ ਹੈ। ਸਾਲ 2024 ਵਿੱਚ ਵੈਸਾਖ ਦੇ ਕ੍ਰਿਸ਼ਣ ਪੱਖ ਦੀ ਮੱਸਿਆ ਨੂੰ ਦੇਵ ਦਰੱਖਤ ਬੋਹੜ ਦੀ ਪੂਜਾ ਕੀਤੀ ਜਾਵੇਗੀ।
ਵੈਸਾਖ ਮਹੀਨੇ ਨੂੰ ਦੱਖਣ ਅਤੇ ਦੱਖਣ ਪੂਰਬੀ ਏਸ਼ੀਆ, ਤਿੱਬਤ ਅਤੇ ਮੰਗੋਲੀਆ ਵਿੱਚ ਬੁੱਧ ਪੂਰਣਿਮਾ ਜਾਂ ਗੌਤਮ ਬੁੱਧ ਦੇ ਜਨਮ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਵੈਸਾਖ ਸ਼ੁਕਲ ਪੰਚਮੀ ਨੂੰ ਹਿੰਦੂ ਧਰਮ ਦੇ ਮਹਾਨ ਦਾਰਸ਼ਨਿਕ ਸ਼ੰਕਰਾਚਾਰਿਆ ਦੇ ਜਨਮਦਿਨ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਵੈਸਾਖ ਪੂਰਨਮਾਸ਼ੀ ਨੂੰ ਤਮਿਲਨਾਡੂ ਵਿੱਚ ‘ਵੈਕਾਸ਼ੀ ਵਿਸ਼ਾਕਮ’ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਜੋ ਕਿ ਭਗਵਾਨ ਸ਼ਿਵ ਦੇ ਜੇਠੇ ਪੁੱਤਰ ਹਨ।
ਵੈਸਾਖ ਮਹੀਨੇ ਦੇ ਬਾਰੇ ਵਿੱਚ ਸਕੰਦ ਪੁਰਾਣ ਵਿੱਚ ਵੀ ਦੱਸਿਆ ਗਿਆ ਹੈ ਕਿ ਵੈਸਾਖ ਮਹੀਨੇ ਦੇ ਸਮਾਨ ਕੋਈ ਹੋਰ ਮਹੀਨਾ ਨਹੀਂ ਹੈ, ਸਤਯੁਗ ਦੇ ਵਰਗਾ ਕੋਈ ਹੋਰ ਯੁਗ ਨਹੀਂ ਹੈ ਅਤੇ ਵੇਦਾਂ ਦੇ ਵਰਗਾ ਕੋਈ ਹੋਰ ਸ਼ਾਸਤਰ ਨਹੀਂ ਹੈ ਅਤੇ ਗੰਗਾ ਦੇ ਸਮਾਨ ਕੋਈ ਹੋਰ ਤੀਰਥ ਮੌਜੂਦ ਨਹੀਂ ਹੈ।
ਇਹ ਵੀ ਪੜ੍ਹੋ: ਇਸ ਸਾਲ ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਇਸ ਸਾਲ ਵੈਸਾਖ ਮਹੀਨੇ ਯਾਨੀ ਕਿ 21 ਅਪ੍ਰੈਲ ਤੋਂ 21 ਮਈ ਦੇ ਦੌਰਾਨ ਹਿੰਦੂ ਧਰਮ ਦੇ ਕਈ ਪ੍ਰਮੁੱਖ ਵਰਤ-ਤਿਓਹਾਰ ਆਓਣਗੇ, ਜੋ ਕਿ ਇਸ ਤਰ੍ਹਾਂ ਹਨ:
ਤਿਥੀ | ਦਿਨ | ਤਿਓਹਾਰ |
21 ਅਪ੍ਰੈਲ 2024 | ਐਤਵਾਰ | ਪ੍ਰਦੋਸ਼ ਵਰਤ (ਸ਼ੁਕਲ) |
23 ਅਪ੍ਰੈਲ 2024 | ਮੰਗਲਵਾਰ | ਹਨੂੰਮਾਨ ਜਯੰਤੀ, ਚੇਤ ਦਾ ਪੂਰਨਮਾਸ਼ੀ ਵਰਤ |
27 ਅਪ੍ਰੈਲ 2024 | ਸ਼ਨੀਵਾਰ | ਸੰਘੜ ਚੌਥ |
04 ਮਈ 2024 | ਸ਼ਨੀਵਾਰ | ਬਰੂਥਣੀ ਇਕਾਦਸ਼ੀ |
05 ਮਈ 2024 | ਐਤਵਾਰ | ਪ੍ਰਦੋਸ਼ ਵਰਤ (ਕ੍ਰਿਸ਼ਣ) |
06 ਮਈ 2024 | ਸੋਮਵਾਰ | ਮਾਸਿਕ ਸ਼ਿਵਰਾਤ੍ਰੀ |
08 ਮਈ 2024 | ਬੁੱਧਵਾਰ | ਵੈਸਾਖ ਮੱਸਿਆ |
10 ਮਈ 2024 | ਸ਼ੁੱਕਰਵਾਰ | ਅਕਸ਼ੇ ਤ੍ਰਿਤੀਆ |
14 ਮਈ 2024 | ਮੰਗਲਵਾਰ | ਬ੍ਰਿਸ਼ਭ ਸੰਕ੍ਰਾਂਤੀ |
19 ਮਈ 2024 | ਐਤਵਾਰ | ਮੋਹਣੀ ਇਕਾਦਸ਼ੀ |
20 ਮਈ 2024 | ਸੋਮਵਾਰ | ਪ੍ਰਦੋਸ਼ ਵਰਤ (ਸ਼ੁਕਲ) |
ਇਸ ਸਾਲ ਵਿੱਚ ਹਿੰਦੂ ਧਰਮ ਦੇ ਸਭ ਵਰਤਾਂ ਅਤੇ ਤਿਓਹਾਰਾਂ ਦੀਆਂ ਸਹੀ ਤਰੀਕਾਂ ਜਾਣਨ ਦੇ ਲਈ ਕਲਿੱਕ ਕਰੋ : ਹਿੰਦੂ ਕੈਲੰਡਰ 2024
ਜੋਤਿਸ਼ ਸ਼ਾਸਤਰ ਵਿੱਚ ਹਰ ਮਹੀਨੇ ਦਾ ਆਪਣਾ ਅਲੱਗ ਅਤੇ ਖਾਸ ਮਹੱਤਵ ਹੁੰਦਾ ਹੈ। ਜੋਤਿਸ਼ ਦੇ ਅਨੁਸਾਰ ਜਨਮ ਦੇ ਮਹੀਨੇ, ਤਰੀਕ ਅਤੇ ਰਾਸ਼ੀਆਂ ਤੋਂ ਕਿਸੇ ਦੇ ਸੁਭਾਅ ਦੇ ਬਾਰੇ ਵਿੱਚ ਦੱਸਿਆ ਜਾ ਸਕਦਾ ਹੈ। ਅਜਿਹੇ ਵਿੱਚ, ਆਓ ਜਾਣਦੇ ਹਾਂ ਕਿ ‘ਸਾਲ 2024 ਵਿੱਚ ਵੈਸਾਖ’ ਦੇ ਅਨੁਸਾਰ ਇਸ ਮਹੀਨੇ ਵਿੱਚ ਜਨਮ ਲੈਣ ਵਾਲੇ ਜਾਤਕਾਂ ਦਾ ਵਿਅਕਤਿੱਤਵ ਕਿਹੋ-ਜਿਹਾ ਹੁੰਦਾ ਹੈ।
ਇਹਨਾਂ ਜਾਤਕਾਂ ਦੇ ਕਰੀਅਰ ਬਾਰੇ ਗੱਲ ਕਰੀਏ ਤਾਂ ਵੈਸਾਖ ਮਹੀਨੇ ਵਿੱਚ ਜੰਮੇ ਲੋਕ ਕੰਪਿਊਟਰ ਇੰਜੀਨੀਅਰ, ਜਰਨਲਿਸਟ, ਪਾਇਲਟ ਜਾਂ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਹਨ। ਇਸ ਮਹੀਨੇ ਵਿੱਚ ਜੰਮੀਆਂ ਲੜਕੀਆਂ ਨੂੰ ਫੈਸ਼ਨ ਦਾ ਚੰਗਾ ਗਿਆਨ ਹੁੰਦਾ ਹੈ। ਇਸ ਲਈ ਇਹ ਫੈਸ਼ਨ ਨਾਲ ਜੁੜੇ ਉਦਯੋਗਾਂ ਵਿੱਚ ਸਫਲਤਾ ਹਾਸਲ ਕਰਦੇ ਹਨ। ਇਹਨਾਂ ਜਾਤਕਾਂ ਦੀ ਕਲਪਨਾ ਸ਼ਕਤੀ ਬਹੁਤ ਜ਼ਿਆਦਾ ਮਜ਼ਬੂਤ ਹੁੰਦੀ ਹੈ। ਇਸ ਮਹੀਨੇ ਵਿੱਚ ਜੰਮੇ ਜਾਤਕ ਜੋਸ਼ੀਲੇ ਅਤੇ ਸਭ ਦਾ ਧਿਆਨ ਆਪਣੇ ਵੱਲ ਖਿੱਚਣ ਵਾਲੇ ਹੁੰਦੇ ਹਨ। ਇਹਨਾਂ ਦਾ ਦਿਮਾਗ ਬਹੁਤ ਹੀ ਤੇਜ਼ ਹੁੰਦਾ ਹੈ ਅਤੇ ਇਹਨਾਂ ਦਾ ਵਿਅਕਤਿੱਤਵ ਦਿਲ-ਖਿੱਚਵਾਂ ਹੁੰਦਾ ਹੈ, ਜਿਸ ਕਾਰਨ ਹਰ ਕੋਈ ਇਹਨਾਂ ਵੱਲ ਖਿੱਚਿਆ ਜਾਂਦਾ ਹੈ। ਇਸ ਮਹੀਨੇ ਵਿੱਚ ਜਨਮ ਲੈਣ ਵਾਲੀਆਂ ਮਹਿਲਾਵਾਂ ਪ੍ਰਭਾਵੀ ਹੁੰਦੀਆਂ ਹਨ ਅਤੇ ਕਿਸੇ ਵੀ ਕੰਮ ਨੂੰ ਆਪਣੇ ਬੁੱਧੀ-ਬਲ ਦੇ ਦੁਆਰਾ ਆਸਾਨੀ ਨਾਲ ਸੁਲਝਾ ਲੈਂਦੀਆਂ ਹਨ।
ਇਹ ਸਾਹਿਤ ਅਤੇ ਕਲਾ ਦੇ ਪ੍ਰੇਮੀ ਹੁੰਦੇ ਹਨ। ਇਹ ਆਪਣੇ ਕੰਮ ਨੂੰ ਵੀ ਕਲਾਤਮਕ ਰੂਪ ਨਾਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਇਹਨਾਂ ਦੀ ਪੇਂਟਿੰਗ, ਡਾਂਸਿੰਗ ਅਤੇ ਸਿੰਗਿੰਗ ਵਿੱਚ ਖਾਸ ਦਿਲਚਸਪੀ ਹੁੰਦੀ ਹੈ। ਇਹਨਾਂ ਜਾਤਕਾਂ ਦੇ ਪ੍ਰੇਮ ਜੀਵਨ ਦੇ ਬਾਰੇ ਗੱਲ ਕਰੀਏ ਤਾਂ ਇਹ ਪ੍ਰੇਮ ਜੀਵਨ ਵਿੱਚ ਬੜੇ ਹੀ ਰੋਮਾਂਟਿਕ ਹੁੰਦੇ ਹਨ। ਅਸਲ ਵਿੱਚ ਇਸ ਮਹੀਨੇ ਵਿੱਚ ਜੰਮੇ ਜਾਤਕਾਂ ਉੱਤੇ ਸ਼ੁੱਕਰ ਗ੍ਰਹਿ ਦਾ ਪ੍ਰਭਾਵ ਹੁੰਦਾ ਹੈ, ਜੋ ਪ੍ਰੇਮ ਅਤੇ ਕਾਮ ਵਾਸਨਾ ਦਾ ਪ੍ਰਤੀਕ ਹੈ। ਇਹਨਾਂ ਦੀ ਲਵ-ਲਾਈਫ ਬਹੁਤ ਹੀ ਸ਼ਾਨਦਾਰ ਰਹਿੰਦੀ ਹੈ। ਹਾਲਾਂਕਿ ਕਈ ਵਾਰ ਇਹਨਾਂ ਨੂੰ ਜਲਦੀ ਗੁੱਸਾ ਆ ਸਕਦਾ ਹੈ, ਪਰ ਇਹ ਓਨੀ ਹੀ ਜਲਦੀ ਸ਼ਾਂਤ ਵੀ ਹੋ ਜਾਂਦੇ ਹਨ। ਇਹ ਇੱਕ ਗੱਲ ਨੂੰ ਕਾਫੀ ਸਮੇਂ ਤੱਕ ਦਿਲ ਨੂੰ ਲਗਾ ਕੇ ਰੱਖਦੇ ਹਨ ਅਤੇ ਉਸੇ ਦੇ ਬਾਰੇ ਵਿੱਚ ਸੋਚਦੇ ਰਹਿੰਦੇ ਹਨ। ਇਸ ਕਾਰਨ ਇਹਨਾਂ ਦੀ ਸਿਹਤ ‘ਤੇ ਵੀ ਪ੍ਰਭਾਵ ਪੈਂਦਾ ਹੈ। ਇਹ ਜਾਤਕ ਬਾਹਰ ਤੋਂ ਭਾਵੇਂ ਸਖਤ ਦਿਖਣ, ਪਰ ਅੰਦਰੋਂ ਇਹ ਕਾਫੀ ਨਰਮ ਦਿਲ ਹੁੰਦੇ ਹਨ। ਹਾਲਾਂਕਿ ਧੋਖਾ ਦੇਣ ਵਾਲੇ ਨੂੰ ਇਹ ਕਦੇ ਮਾਫ ਨਹੀਂ ਕਰਦੇ। ਇਹਨਾਂ ਜਾਤਕਾਂ ਦਾ ਸੈਂਸ ਆਫ ਹਿਊਮਰ ਬਹੁਤ ਵਧੀਆ ਹੁੰਦਾ ਹੈ ਅਤੇ ਇਹ ਹਾਸ ਰਸ ਸਬੰਧੀ ਗੱਲਾਂ ਵੱਲ ਜਲਦੀ ਖਿੱਚੇ ਜਾਂਦੇ ਹਨ। ਇਹਨਾਂ ਕੋਲ ਬੱਚਿਆਂ ਦੀ ਤਰ੍ਹਾਂ ਗੁਣਵੱਤਾ ਹੁੰਦੀ ਹੈ ਅਤੇ ਇਹ ਆਪਣੀ ਅਸਲ ਉਮਰ ਤੋਂ ਛੋਟੇ ਦਿਖਦੇ ਹਨ।
ਧਰਮ ਗ੍ਰੰਥਾਂ ਵਿੱਚ ਵੈਸਾਖ ਮਹੀਨੇ ਨੂੰ ਬਹੁਤ ਪਵਿੱਤਰ ਅਤੇ ਪੁੰਨਦਾਇਕ ਦੱਸਿਆ ਗਿਆ ਹੈ। ਨਾਲ ਹੀ ਇਸ ਮਹੀਨੇ ਨੂੰ ਦੇਵ-ਅਰਾਧਨਾ, ਦਾਨ ਅਤੇ ਪੁੰਨ ਦੇ ਲਈ ਸਭ ਤੋਂ ਵਧੀਆ ਮਹੀਨਾ ਕਿਹਾ ਗਿਆ ਹੈ। ਇਸ ਮਹੀਨੇ ਵਿੱਚ ਭਗਵਾਨ ਵਿਸ਼ਣੂੰ ਦੀ ਪੂਜਾ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਸ਼ਾਸਤਰਾਂ ਦੇ ਅਨੁਸਾਰ ਇਸ ਮਹੀਨੇ ਵਿੱਚ ਪਿਆਊ ਲਗਵਾਉਣਾ, ਛਾਇਆਦਾਰ ਰੁੱਖਾਂ ਦੀ ਰੱਖਿਆ ਕਰਨਾ, ਪਸ਼ੂ-ਪੰਛੀਆਂ ਨੂੰ ਦਾਣਾ ਅਤੇ ਪਾਣੀ ਦੇਣਾ, ਰਾਹੀਆਂ ਨੂੰ ਪਾਣੀ ਪਿਲਾਉਣਾ ਵਰਗੇ ਕੰਮ ਕਰਨ ਨਾਲ ਸੁੱਖ-ਸਮ੍ਰਿੱਧੀ ਦੀ ਪ੍ਰਾਪਤੀ ਹੁੰਦੀ ਹੈ। ਤਾਂ ਆਓ ਜਾਣਦੇ ਹਾਂ ਕਿ ਇਸ ਮਹੀਨੇ ਵਿੱਚ ਕਿਹੜੀਆਂ ਚੀਜ਼ਾਂ ਦੇ ਦਾਨ ਕਰਨ ਦਾ ਮਹੱਤਵ ਹੈ।
ਵੈਸਾਖ ਮਹੀਨੇ ਵਿੱਚ ਭਗਵਾਨ ਵਿਸ਼ਣੂੰ ਦੇ ਅਵਤਾਰਾਂ ਦੀ ਖਾਸ ਪੂਜਾ ਕਰਨ ਦੀ ਵੀ ਪਰੰਪਰਾ ਹੈ। ਇਸ ਪਵਿੱਤਰ ਮਹੀਨੇ ਵਿੱਚ ਭਗਵਾਨ ਦੇ ਪਰਸ਼ੂਰਾਮ, ਨਰਸਿੰਘ, ਕੂਰਮ ਅਤੇ ਬੁੱਧ ਅਵਤਾਰ ਦੀ ਪੂਜਾ ਕੀਤੀ ਜਾਂਦੀ ਹੈ। ਵੈਸਾਖ ਮਹੀਨੇ ਦੇ ਸ਼ੁਕਲ ਪੱਖ ਵਿੱਚ ਭਗਵਾਨ ਵਿਸ਼ਣੂੰ ਨੂੰ ਖੁਸ਼ ਕਰਨ ਲਈ ਵਰਤ-ਉਪਵਾਸ ਰੱਖੇ ਜਾਂਦੇ ਹਨ। ਇਸ ਮਹੀਨੇ ਵਿੱਚ ਪਿੱਪਲ਼ ਦੀ ਪੂਜਾ ਕਰਨ ਦਾ ਵੀ ਵਿਧਾਨ ਹੈ, ਕਿਉਂਕਿ ਮੰਨਿਆ ਜਾਂਦਾ ਹੈ ਕਿ ਪਿੱਪਲ਼ ਦੇ ਰੁੱਖ ਵਿੱਚ ਭਗਵਾਨ ਵਿਸ਼ਣੂੰ ਦਾ ਵਾਸ ਹੁੰਦਾ ਹੈ। ਇਸ ਲਈ ਸਾਲ 2024 ਵਿੱਚ ਵੈਸਾਖ ਦੇ ਮਹੀਨੇ ਰੋਜ਼ਾਨਾ ਪਿੱਪਲ ਦੇ ਰੁੱਖ ਦੀ ਜੜ੍ਹ ਵਿੱਚ ਜਲ ਜ਼ਰੂਰ ਚੜ੍ਹਾਓ ਅਤੇ ਸ਼ਾਮ ਦੇ ਸਮੇਂ ਸਰੋਂ ਦੇ ਤੇਲ ਦਾ ਦੀਵਾ ਜਗਾਓ। ਇਸ ਤੋਂ ਇਲਾਵਾ ਭਗਵਾਨ ਵਿਸ਼ਣੂੰ ਨੂੰ ਸਭ ਤੋਂ ਜ਼ਿਆਦਾ ਪਿਆਰੀ ਤੁਲਸੀ ਦੀ ਵੀ ਪੂਜਾ ਕਰਨੀ ਚਾਹੀਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਜੇਕਰ ਭਗਵਾਨ ਵਿਸ਼ਣੂੰ ਦੀ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਵੇ, ਤਾਂ ਸਭ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਇਸ ਮਹੀਨੇ ਵਿੱਚ ਭਗਵਾਨ ਵਿਸ਼ਣੂੰ ਨੂੰ ਵੱਖ-ਵੱਖ ਪਕਵਾਨਾਂ ਦਾ ਭੋਗ ਲਗਾਓ ਅਤੇ ਭੋਗ ਵਿੱਚ ਤੁਲਸੀ ਦਲ ਜ਼ਰੂਰ ਮਿਲਾਓ।
ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ ।
ਇਸ ਸਾਲ ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ ਤੋਂ ਜਾਣੋ ਜਵਾਬ
ਵੈਸਾਖ ਮਹੀਨੇ ਦੇ ਦੌਰਾਨ ਕਈ ਉਪਾਅ ਹਨ, ਜਿਨਾਂ ਨੂੰ ਜ਼ਰੂਰ ਅਪਨਾਓਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਇਹਨਾਂ ਉਪਾਵਾਂ ਨੂੰ ਕਰਨ ਨਾਲ ਵਿਅਕਤੀ ਨੂੰ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਤਾਂ ਆਓ ਇਹਨਾਂ ਉਪਾਵਾਂ ਬਾਰੇ ਜਾਣਦੇ ਹਾਂ:
ਜੇਕਰ ਤੁਹਾਡੇ ਕੋਲ ਪੈਸਾ ਨਹੀਂ ਟਿਕਦਾ ਹੈ ਅਤੇ ਤੁਹਾਡੇ ਖਰਚੇ ਤੁਹਾਡੀ ਆਮਦਨ ਤੋਂ ਜ਼ਿਆਦਾ ਹਨ, ਤਾਂ ਅਜਿਹੇ ਵਿੱਚ ਸਾਲ 2024 ਵਿੱਚ ਵੈਸਾਖ ਦੇ ਮਹੀਨੇ ਵਿੱਚ ਆਉਣ ਵਾਲੇ ਸ਼ੁੱਕਰਵਾਰ ਦੇ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਲਾਲ ਕੱਪੜੇ ਪਹਿਨੋ ਅਤੇ ਮਾਤਾ ਲਕਸ਼ਮੀ ਦੀ ਵਿਧੀ-ਵਿਧਾਨ ਨਾਲ ਪੂਜਾ ਕਰੋ। ਇਸ ਤੋਂ ਬਾਅਦ ਉਹਨਾਂ ਨੂੰ ਜਟਾਂ ਵਾਲਾ ਨਾਰੀਅਲ, ਕਮਲ ਦਾ ਫੁੱਲ, ਸਫੇਦ ਕੱਪੜਾ, ਦਹੀਂ ਅਤੇ ਸਫੇਦ ਮਠਿਆਈ ਚੜ੍ਹਾਓ। ਇਸ ਤੋਂ ਬਾਅਦ ਪੂਜਾ ਵਿੱਚ ਰੱਖਿਆ ਨਾਰੀਅਲ ਇੱਕ ਸਾਫ ਲਾਲ ਰੰਗ ਦੇ ਕੱਪੜੇ ਵਿੱਚ ਲਪੇਟ ਕੇ ਕਿਸੇ ਅਜਿਹੇ ਸਥਾਨ ‘ਤੇ ਰੱਖੋ ਜਿੱਥੇ ਕਿਸੇ ਦੀ ਨਜ਼ਰ ਨਾ ਪਵੇ। ਅਜਿਹਾ ਕਰਨ ਨਾਲ ਧਨ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡੇ ਘਰ ਵਿੱਚ ਘਰ ਨਕਾਰਾਤਮਕ ਊਰਜਾ ਦਾ ਵਾਸ ਹੈ, ਤਾਂ ਅਜਿਹੇ ਵਿੱਚ ਵੈਸਾਖ ਮਹੀਨੇ ਵਿੱਚ ਨਾਰੀਅਲ ਉੱਤੇ ਕੱਜਲ ਦਾ ਟਿੱਕਾ ਲਗਾ ਕੇ ਇਸ ਨੂੰ ਘਰ ਦੇ ਹਰ ਇੱਕ ਕੋਨੇ ਵਿੱਚ ਲੈ ਜਾਓ ਅਤੇ ਇਸ ਤੋਂ ਬਾਅਦ ਇਸ ਨੂੰ ਵਹਿੰਦੀ ਨਦੀ ਵਿੱਚ ਪ੍ਰਵਾਹਿਤ ਕਰ ਦਿਓ। ਅਜਿਹਾ ਕਰਨ ਨਾਲ ਘਰ ਵਿੱਚੋਂ ਨਕਾਰਾਤਮਕਤਾ ਦੂਰ ਹੋਵੇਗੀ ਅਤੇ ਸਕਾਰਾਤਮਕ ਊਰਜਾ ਦਾ ਵਾਸ ਹੋਵੇਗਾ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਜਿਹੜੇ ਜਾਤਕ ਕੁੰਡਲੀ ਵਿੱਚ ਰਾਹੂ ਅਤੇ ਕੇਤੂ ਦੇ ਦੋਸ਼ ਤੋਂ ਪਰੇਸ਼ਾਨ ਹਨ, ਉਹਨਾਂ ਦੇ ਲਈ ਵੈਸਾਖ ਮਹੀਨੇ ਵਿੱਚ ਨਾਰੀਅਲ ਦਾ ਇਹ ਟੋਟਕਾ ਕਾਫੀ ਕਾਰਗਰ ਸਿੱਧ ਹੋਵੇਗਾ। ਇਸ ਦੇ ਲਈ ਸ਼ਨੀਵਾਰ ਦੇ ਦਿਨ ਇੱਕ ਨਾਰੀਅਲ ਨੂੰ ਦੋ ਭਾਗਾਂ ਵਿੱਚ ਵੰਡ ਕੇ ਇਸ ਵਿੱਚ ਸ਼ੱਕਰ ਪਾਓ। ਇਸ ਤੋਂ ਬਾਅਦ ਕਿਸੇ ਸੁਨਸਾਨ ਜਗ੍ਹਾ ਤੇ ਲਿਜਾ ਕੇ ਇਸ ਨੂੰ ਜ਼ਮੀਨ ਵਿੱਚ ਗੱਡ ਦਿਓ। ਧਿਆਨ ਰਹੇ ਕਿ ਅਜਿਹਾ ਕਰਦੇ ਸਮੇਂ ਕੋਈ ਵੀ ਤੁਹਾਨੂੰ ਨਾ ਦੇਖੇ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਜਿਵੇਂ-ਜਿਵੇਂ ਜ਼ਮੀਨ ਵਿੱਚ ਰਹਿਣ ਵਾਲੇ ਕੀੜੇ ਇਸ ਨੂੰ ਖਾਂਦੇ ਹਨ, ਓਵੇਂ-ਓਵੇਂ ਤੁਹਾਨੂੰ ਇਹਨਾਂ ਗ੍ਰਹਿ ਦੋਸ਼ਾਂ ਤੋਂ ਛੁਟਕਾਰਾ ਮਿਲੇਗਾ।
ਇਸ ਤੋਂ ਇਲਾਵਾ,ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਜਾਂ ਸਿਹਤ ਸਬੰਧੀ ਸਮੱਸਿਆ ਪਰੇਸ਼ਾਨ ਕਰ ਰਹੀ ਹੈ, ਤਾਂ ਵੈਸਾਖ ਮਹੀਨੇ ਵਿੱਚ ਸ਼ਿਵਲਿੰਗ ਉੱਤੇ ਦਹੀਂ-ਸ਼ੱਕਰ ਦਾ ਘੋਲ਼ ਚੜ੍ਹਾਓ। ਅਜਿਹਾ ਕਰਨ ਨਾਲ ਤੁਹਾਨੂੰ ਸਭ ਪ੍ਰਕਾਰ ਦੇ ਰੋਗਾਂ ਤੋਂ ਛੁਟਕਾਰਾ ਮਿਲ ਸਕਦਾ ਹੈ।
ਮੇਖ਼ ਅਤੇ ਬ੍ਰਿਸ਼ਚਕ ਰਾਸ਼ੀ ਦਾ ਸੁਆਮੀ ਮੰਗਲ ਹੈ। ਇਹਨਾਂ ਰਾਸ਼ੀਆਂ ਦੇ ਜਾਤਕਾਂ ਨੂੰ ਵੈਸਾਖ ਦੇ ਮਹੀਨੇ ਵਿੱਚ ਆਟਾ, ਚੀਨੀ, ਗੁੜ, ਸੱਤੂ, ਫਲ਼ ਜਾਂ ਮਿੱਠੇ ਵਿਅੰਜਨ ਦਾਨ ਕਰਨੇ ਚਾਹੀਦੇ ਹਨ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਅਕਸ਼ੇ ਪੁੰਨ ਪ੍ਰਾਪਤ ਹੁੰਦਾ ਹੈ। ਨਾਲ ਹੀ ਧਨ-ਸੰਪੱਤੀ ਦਾ ਵੀ ਲਾਭ ਹੁੰਦਾ ਹੈ। ਇਸ ਤੋਂ ਇਲਾਵਾ ਜੇਕਰ ਜਾਤਕ ਭੂਮੀ-ਭਵਨ ਨਾਲ ਜੁੜੀਆਂ ਸਮੱਸਿਆਵਾਂ ਝੇਲ ਰਿਹਾ ਹੈ, ਤਾਂ ਉਹ ਵੀ ਦੂਰ ਹੁੰਦੀਆਂ ਹਨ।
ਵੈਸਾਖ ਮਹੀਨੇ ਵਿੱਚ ਕਿਹੋ-ਜਿਹਾ ਰਹੇਗਾ ਸ਼ੇਅਰ ਬਜ਼ਾਰ ਦਾ ਹਾਲ? ਸ਼ੇਅਰ ਮਾਰਕਿਟ ਬਾਰੇ ਭਵਿੱਖਬਾਣੀ ਪੜ੍ਹਨ ਦੇ ਲਈ ਇੱਥੇ ਕਲਿੱਕ ਕਰੋ।
ਬ੍ਰਿਸ਼ਭ ਅਤੇ ਤੁਲਾ ਰਾਸ਼ੀ ਦਾ ਸੁਆਮੀ ਸ਼ੁੱਕਰ ਹੈ। ਇਹਨਾਂ ਰਾਸ਼ੀਆਂ ਦੇ ਜਾਤਕਾਂ ਨੂੰ ਸਾਲ 2024 ਵਿੱਚ ਵੈਸਾਖ ਦੇ ਮਹੀਨੇ ਵਿੱਚ ਕਲਸ਼ ਵਿੱਚ ਜਲ ਭਰ ਕੇ ਦਾਨ ਕਰਨਾ ਚਾਹੀਦਾ ਹੈ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਇਹਨਾਂ ਨੂੰ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ ਅਤੇ ਖੂਬ ਧਨ-ਲਾਭ ਹੋਵੇਗਾ। ਨਾਲ ਹੀ ਸ਼ੁੱਕਰ ਦੋਸ਼ ਦਾ ਪ੍ਰਭਾਵ ਵੀ ਘੱਟ ਹੋਵੇਗਾ। ਇਹਨਾਂ ਰਾਸ਼ੀਆਂ ਤੇ ਜਾਤਕਾਂ ਨੂੰ ਇਸ ਪਵਿੱਤਰ ਮਹੀਨੇ ਵਿੱਚ ਸਫੇਦ ਕੱਪੜੇ, ਦੁੱਧ, ਦਹੀਂ, ਚੌਲ਼, ਖੰਡ ਆਦਿ ਦਾ ਦਾਨ ਵੀ ਕਰਨਾ ਚਾਹੀਦਾ ਹੈ।
ਮਿਥੁਨ ਅਤੇ ਕੰਨਿਆ ਰਾਸ਼ੀ ਦਾ ਸੁਆਮੀ ਬੁੱਧ ਹੈ। ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਵੈਸਾਖ ਮਹੀਨੇ ਵਿੱਚ ਮੂੰਗੀ ਦੀ ਦਾਲ਼, ਹਰੀ ਸਬਜ਼ੀਆਂ ਅਤੇ ਗਊ ਨੂੰ ਚਾਰਾ ਖਿਲਾਓਣਾ ਚਾਹੀਦਾ ਹੈ। ਮਾਨਤਾ ਹੈ ਕਿ ਇਸ ਨਾਲ ਘਰ ਵਿੱਚ ਸੁੱਖ-ਸਮ੍ਰਿੱਧੀ ਆਉਂਦੀ ਹੈ ਅਤੇ ਧਨ ਲਾਭ ਵੀ ਪ੍ਰਾਪਤ ਹੁੰਦਾ ਹੈ। ਨਾਲ ਹੀ ਮਾਂ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ।
ਕਰਕ ਰਾਸ਼ੀ ਦਾ ਸੁਆਮੀ ਚੰਦਰਮਾ ਹੈ। ਇਸ ਰਾਸ਼ੀ ਨਾਲ ਸਬੰਧਤ ਜਾਤਕਾਂ ਨੂੰ ਵੈਸਾਖ ਮਹੀਨੇ ਵਿੱਚ ਜੇਕਰ ਸੰਭਵ ਹੋਵੇ ਤਾਂ ਚਾਂਦੀ, ਮੋਤੀ ਦਾ ਦਾਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਖੀਰ, ਚੌਲ਼, ਚੀਨੀ, ਘਿਓ ਅਤੇ ਜਲ ਦਾ ਦਾਨ ਕਰਨਾ ਵੀ ਇਹਨਾਂ ਲਈ ਸ਼ੁਭ ਹੋਵੇਗਾ। ਅਜਿਹਾ ਕਰਨ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ।
ਇਸ ਰਾਸ਼ੀ ਦਾ ਸੁਆਮੀ ਸੂਰਜ ਦੇਵ ਹੈ। ਇਸ ਰਾਸ਼ੀ ਦੇ ਜਾਤਕਾਂ ਨੂੰ ਵੈਸਾਖ ਮਹੀਨੇ ਵਿੱਚ ਨਿਯਮਿਤ ਰੂਪ ਨਾਲ਼ ਸੂਰਜ ਨੂੰ ਜਲ ਦੇਣਾ ਚਾਹੀਦਾ ਹੈ ਅਤੇ ਗੁੜ, ਕਣਕ, ਸੱਤੂ, ਤਾਂਬਾ ਆਦਿ ਦਾ ਦਾਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਭਗਵਾਨ ਸੂਰਜ ਨਾਰਾਇਣ ਦੀ ਖਾਸ ਕਿਰਪਾ ਪ੍ਰਾਪਤ ਹੁੰਦੀ ਹੈ ਅਤੇ ਬਿਹਤਰ ਸਿਹਤ ਦੀ ਪ੍ਰਾਪਤੀ ਹੁੰਦੀ ਹੈ।
ਧਨੂੰ ਰਾਸ਼ੀ ਅਤੇ ਮੀਨ ਰਾਸ਼ੀ ਦਾ ਸੁਆਮੀ ਬ੍ਰਹਸਪਤੀ ਹੈ। ਬ੍ਰਹਸਪਤੀ ਦੇਵ ਦੀ ਕਿਰਪਾ ਪ੍ਰਾਪਤ ਕਰਨ ਲਈ ਇਹਨਾਂ ਰਾਸ਼ੀਆਂ ਦੇ ਜਾਤਕਾਂ ਨੂੰ ਇਸ ਮਹੀਨੇ ਪੀਲੇ ਕੱਪੜੇ, ਹਲਦੀ, ਪਪੀਤਾ, ਛੋਲੇ, ਛੋਲਿਆਂ ਦੀ ਦਾਲ਼, ਕੇਸਰ, ਪੀਲੀਆਂ ਮਠਿਆਈਆਂ, ਪੀਲੇ ਫਲ਼ ਅਤੇ ਜਲ ਦਾ ਦਾਨ ਕਰਨਾ ਬਹੁਤ ਲਾਭਕਾਰੀ ਸਾਬਿਤ ਹੋਵੇਗਾ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਦੰਪਤੀ ਜੀਵਨ ਵਿੱਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਮਾਤਾ ਲਕਸ਼ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ।
ਮਕਰ ਅਤੇ ਕੁੰਭ ਰਾਸ਼ੀ ਦਾ ਸੁਆਮੀ ਸ਼ਨੀਦੇਵ ਹੈ। ਜਨਮ ਕੁੰਡਲੀ ਵਿੱਚ ਸ਼ਨੀ ਦੇ ਅਸ਼ੁਭ ਪ੍ਰਭਾਵ ਤੋਂ ਬਚਣ ਦੇ ਲਈ ਅਤੇ ਸ਼ੁਭ ਪ੍ਰਭਾਵ ਪ੍ਰਾਪਤ ਕਰਨ ਲਈ ਵੈਸਾਖ ਮਹੀਨੇ ਵਿੱਚ ਕਿਸੇ ਭਾਂਡੇ ਵਿੱਚ ਤਿਲ ਦਾ ਤੇਲ ਰੱਖ ਕੇ ਘਰ ਦੇ ਪੂਰਬੀ ਕੋਨੇ ਵਿੱਚ ਰੱਖੋ। ਧਨ ਲਾਭ ਹੋਵੇਗਾ। ਇਸ ਦਿਨ ਤਿਲ, ਨਾਰੀਅਲ, ਛੋਲਿਆਂ ਦਾ ਸੱਤੂ, ਗਰੀਬ ਅਤੇ ਮਜਬੂਰ ਲੋਕਾਂ ਦੇ ਲਈ ਕੱਪੜੇ ਅਤੇ ਦਵਾਈਆਂ ਦਾ ਦਾਨ ਕਰਨ ਨਾਲ ਸਮਾਂ ਅਨੁਕੂਲ ਰਹੇਗਾ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !