ਤੁਲਾ ਰਾਸ਼ੀਫਲ਼ 2024 (Tula Rashifal 2024) ਦਾ ਇਹ ਵਿਸ਼ੇਸ਼ ਲੇਖ ਸਿਰਫ਼ ਅਤੇ ਸਿਰਫ਼ ਤੁਹਾਡੇ ਲਈ ਤਿਆਰ ਕੀਤਾ ਗਿਆ ਹੈ। ਇਹ ਰਾਸ਼ੀਫਲ਼ ਵੈਦਿਕ ਜੋਤਿਸ਼ ਉੱਤੇ ਅਧਾਰਿਤ ਹੈ ਅਤੇ ਸਾਲ 2024 ਦੇ ਦੌਰਾਨ ਗ੍ਰਹਿ ਗਣਨਾ ਅਤੇ ਗ੍ਰਹਿ ਗੋਚਰ ਦੇ ਆਧਾਰ ‘ਤੇ ਤੁਹਾਡੇ ਜੀਵਨ ਉਤੇ ਪੈਣ ਵਾਲੇ ਪ੍ਰਭਾਵ ਨੂੰ ਦੱਸਣ ਲਈ ਤਿਆਰ ਕੀਤਾ ਗਿਆ ਹੈ। ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਇਸ ਸਾਲ ਤੁਹਾਨੂੰ ਕਿਹੜੇ ਖੇਤਰਾਂ ਵਿੱਚ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੋਵੇਗੀ ਅਤੇ ਕਿੱਥੇ ਤੁਹਾਨੂੰ ਸਾਵਧਾਨੀ ਰੱਖਣੀ ਪਵੇਗੀ, ਕਿਹੜੇ ਖੇਤਰਾਂ ਵਿੱਚ ਤੁਸੀਂ ਮਜ਼ਬੂਤ ਨਜ਼ਰ ਆਉਗੇ ਅਤੇ ਕਿਹੜੇ ਖੇਤਰਾਂ ਵਿੱਚ ਤੁਹਾਨੂੰ ਘੱਟ ਮਿਹਨਤ ਕਰਕੇ ਵੀ ਚੰਗੇ ਨਤੀਜੇ ਮਿਲਣਗੇ ਤਾਂ ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਤੁਲਾ ਸਾਲਾਨਾ ਰਾਸ਼ੀਫਲ 2024 ਵਿੱਚ ਪ੍ਰਾਪਤ ਹੋ ਸਕਦੀ ਹੈ|
ਇਹ ਭਵਿੱਖਬਾਣੀ ਤੁਹਾਨੂੰ ਇਹ ਜਾਣਨ ਵਿੱਚ ਮਦਦ ਕਰੇਗੀ ਕਿ ਤੁਹਾਡੇ ਕਰੀਅਰ ਦੇ ਲਈ ਇਹ ਸਾਲ ਕਿਹੋ-ਜਿਹਾ ਰਹੇਗਾ, ਕੀ ਤੁਹਾਨੂੰ ਨੌਕਰੀ ਵਿੱਚ ਤਰੱਕੀ ਮਿਲੇਗੀ ਜਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ, ਜੇਕਰ ਤੁਸੀਂ ਕਾਰੋਬਾਰ ਕਰਦੇ ਹੋ ਤਾਂ ਕਾਰੋਬਾਰ ਦੇ ਪੱਖ ਤੋਂ ਇਹ ਸਾਲ ਕਿਹੋ-ਜਿਹਾ ਰਹਿਣ ਵਾਲਾ ਹੈ, ਕੀ ਤੁਹਾਨੂੰ ਕਾਰੋਬਾਰ ਵਿੱਚ ਤਰੱਕੀ ਪ੍ਰਾਪਤ ਹੋਵੇਗੀ ਜਾਂ ਨਹੀਂ ਹੋਵੇਗੀ, ਤੁਹਾਡਾ ਨਿੱਜੀ ਜੀਵਨ ਕਿਹੋ ਜਿਹਾ ਹੋਵੇਗਾ, ਪ੍ਰੇਮ ਸਬੰਧਾਂ ਵਿੱਚ ਕਿਸ ਤਰਾਂ ਦੇ ਉਤਾਰ-ਚੜ੍ਹਾਅ ਆਉਣਗੇ, ਤੁਹਾਡਾ ਦੰਪਤੀ ਜੀਵਨ ਖੁਸ਼ਹਾਲ ਰਹੇਗਾ ਜਾਂ ਉਸ ਵਿੱਚ ਕੁਝ ਪਰੇਸ਼ਾਨੀਆਂ ਆਉਣਗੀਆਂ, ਸੰਤਾਨ ਨੂੰ ਲੈ ਕੇ ਤੁਹਾਨੂੰ ਕਿਹੋ-ਜਿਹੇ ਸਮਾਚਾਰ ਮਿਲਣਗੇ, ਤੁਹਾਡੀ ਪੜ੍ਹਾਈ ਦੀ ਸਥਿਤੀ ਕੀ ਰਹੇਗੀ, ਤੁਹਾਡੀ ਸਿਹਤ ਦੀ ਸਥਿਤੀ ਕੀ ਰਹੇਗੀ, ਤੁਹਾਡੀ ਵਿੱਤੀ ਸਥਿਤੀ ਕਿਹੋ-ਜਿਹੀ ਰਹੇਗੀ ਅਤੇ ਕਦੋਂ ਤੁਹਾਨੂੰ ਧਨ-ਲਾਭ ਹੋਣ ਦੀ ਸੰਭਾਵਨਾ ਬਣੇਗੀ, ਇਹ ਸਭ ਜਾਣਕਾਰੀਆਂ ਤੁਹਾਡੇ ਲਈ ਵਿਸ਼ੇਸ਼ ਰੂਪ ਤੋਂ ਤਿਆਰ ਕੀਤੇ ਗਏ ਇਸ ਤੁਲਾ ਰਾਸ਼ੀਫਲ਼ 2024 (Tula Rashifal 2024) ਦੇ ਲੇਖ ਵਿੱਚ ਜਾਣਨ ਨੂੰ ਮਿਲਣਗੀਆਂ|
ਇਸ ਦੇ ਨਾਲ ਹੀ ਤੁਸੀਂ ਇਹ ਜਾਣਕਾਰੀ ਵੀ ਪ੍ਰਾਪਤ ਕਰ ਸਕੋਗੇ ਕਿ ਸਾਲ 2024 ਦੇ ਦੌਰਾਨ ਕਿਹੜਾ ਅਜਿਹਾ ਸਮਾਂ-ਕਾਲ ਹੋਵੇਗਾ, ਜਿਸ ਵਿੱਚ ਤੁਸੀਂ ਕੋਈ ਪ੍ਰਾਪਰਟੀ ਜਾਂ ਵਾਹਨ ਖਰੀਦ ਸਕਦੇ ਹੋ ਅਤੇ ਕਦੋਂ ਅਜਿਹਾ ਕਰਨਾ ਤੁਹਾਡੇ ਲਈ ਸ਼ੁਭ ਰਹੇਗਾ। ਤੁਹਾਨੂੰ ਪੈਸੇ ਦਾ ਨਿਵੇਸ਼ ਕਰਨ ਨਾਲ ਲਾਭ ਹੋਵੇਗਾ ਜਾਂ ਹਾਨੀ ਅਤੇ ਪੈਸਾ ਨਿਵੇਸ਼ ਕਰਨ ਦੇ ਲਈ ਚੰਗਾ ਸਮਾਂ ਕਿਹੜਾ ਹੋਵੇਗਾ, ਇਹ ਸਭ ਕੁਝ ਤੁਹਾਨੂੰ ਇਸੇ ਰਾਸ਼ੀਫਲ਼ 2024 ਵਿੱਚ ਜਾਣਨ ਦਾ ਮੌਕਾ ਮਿਲੇਗਾ।
ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਤੁਲਾ ਰਾਸ਼ੀਫਲ਼ 2024 (Tula Rashifal 2024) ਵਿਸ਼ੇਸ਼ ਰੂਪ ਤੋਂ ਤੁਹਾਡੀ ਮਦਦ ਦੇ ਲਈ ਹੀ ਤਿਆਰ ਕੀਤਾ ਗਿਆ ਹੈ, ਜਿਸ ਨਾਲ ਤੁਹਾਨੂੰ ਸਾਲ 2024 ਦੇ ਲਈ ਆਪਣੇ ਪੂਰਵਾਨੁਮਾਨ ਲਗਾਉਣ ਦਾ ਮੌਕਾ ਮਿਲੇ ਅਤੇ ਉਸ ਦੇ ਅਨੁਸਾਰ ਤੁਸੀਂ ਆਪਣੀਆਂ ਪੂਰੇ ਸਾਲ ਦੀਆਂ ਵਿਸ਼ੇਸ਼ ਗਤਿਵਿਧੀਆਂ ਨੂੰ ਸਹੀ ਤਰੀਕੇ ਨਾਲ ਸੰਪਾਦਿਤ ਕਰ ਸਕੋ। ਗ੍ਰਹਿਆਂ ਦੀ ਚਾਲ ਅਤੇ ਗ੍ਰਹਿਆਂ ਦੇ ਗੋਚਰ ਦਾ ਤੁਹਾਡੇ ਜੀਵਨ ਉਤੇ ਕਿਸ ਤਰਾਂ ਦਾ ਪ੍ਰਭਾਵ ਪਵੇਗਾ, ਉਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਲੇਖ਼ ਐਸਟ੍ਰੋਸੇਜ ਦੇ ਵਿਦਵਾਨ ਜੋਤਸ਼ੀਡਾ. ਮ੍ਰਿਗਾਂਕ ਦੁਆਰਾ ਤਿਆਰ ਕੀਤਾ ਗਿਆ ਹੈ।
ਇਹ ਰਾਸ਼ੀਫਲ਼ 2024 ਤੁਹਾਡੀ ਚੰਦਰ ਰਾਸ਼ੀ ਯਾਨੀ ਕਿ ਜਨਮ ਰਾਸ਼ੀ ‘ਤੇ ਆਧਾਰਿਤ ਹੈ। ਜੇਕਰ ਤੁਹਾਡਾ ਜਨਮ ਤੁਲਾ ਰਾਸ਼ੀ ਵਿੱਚ ਹੋਇਆ ਹੈ ਅਤੇ ਤੁਹਾਡੀ ਜਨਮ-ਕੁੰਡਲੀ ਵਿੱਚ ਚੰਦਰਮਾ ਤੁਲਾ ਰਾਸ਼ੀ ਵਿੱਚ ਹੈ, ਤਾਂ ਇਸ ਦਾ ਮਤਲਬ ਇਹ ਹੋਇਆ ਕਿ ਤੁਸੀਂ ਤੁਲਾ ਰਾਸ਼ੀ ਦੇ ਜਾਤਕ ਹੋ ਅਤੇ ਇਹ ਰਾਸ਼ੀਫਲ਼ ਵਿਸ਼ੇਸ਼ ਰੂਪ ਤੋਂ ਤੁਹਾਡੇ ਲਈ ਹੀ ਤਿਆਰ ਕੀਤਾ ਗਿਆ ਹੈ। ਇਸ ਲਈ ਆਓ, ਹੁਣ ਬਿਨਾਂ ਹੋਰ ਸਮਾਂ ਖ਼ਰਾਬ ਕੀਤੇ ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਸਾਲ 2024 ਵਿੱਚ ਤੁਲਾ ਰਾਸ਼ੀ ਦਾ ਭਵਿੱਖਫਲ਼ ਕੀ ਕਹਿ ਰਿਹਾ ਹੈ।
ਕੀ 2024 ਵਿੱਚ ਬਦਲੇਗੀ ਤੁਹਾਡੀ ਕਿਸਮਤ?ਵਿਦਵਾਨ ਜੋਤਸ਼ੀਆਂ ਨਾਲ਼ ਕਰੋ ਫ਼ੋਨ ਰਾਹੀਂ ਗੱਲ
ਤੁਲਾ ਰਾਸ਼ੀਫਲ਼ 2024 (Tula Rashifal 2024) ਦੇ ਅਨੁਸਾਰ, ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ ਦੀ ਸ਼ੁਰੂਆਤ ਤੋਂ ਹੀ ਸ਼ਨੀ ਮਹਾਰਾਜ ਪੰਜਵੇ ਘਰ ਵਿੱਚ ਰਹਿਣਗੇ, ਜੋ ਤੁਹਾਡੇ ਸੱਤਵੇਂ, ਏਕਾਦਸ਼ ਅਤੇ ਦੂਜੇ ਘਰ ਉੱਤੇ ਪੂਰੀ ਦ੍ਰਿਸ਼ਟੀ ਬਣਾ ਕੇ ਰੱਖਣਗੇ। ਦੇਵ ਗੁਰੂ ਬ੍ਰਹਸਪਤੀ 1 ਮਈ ਤੱਕ ਤੁਹਾਡੇ ਸੱਤਵੇਂ ਘਰ ਵਿੱਚ ਰਹਿ ਕੇ ਪਹਿਲੇ, ਤੀਜੇ ਅਤੇ ਏਕਾਦਸ਼ ਘਰ ਨੂੰ ਦੇਖਣਗੇ ਅਤੇ ਉਸ ਤੋਂ ਬਾਅਦ ਅੱਠਵੇਂ ਘਰ ਵਿੱਚ ਜਾ ਕੇ ਤੁਹਾਡੇ ਬਾਰ੍ਹਵੇਂ ਘਰ ਅਤੇ ਦੂਜੇ ਘਰ ਅਤੇ ਚੌਥੇ ਘਰ ਉੱਤੇ ਦ੍ਰਿਸ਼ਟੀ ਪਾਉਣਗੇ। ਰਾਹੂ ਮਹਾਰਾਜ ਛੇਵੇਂ ਘਰ ਵਿੱਚ ਅਤੇ ਕੇਤੁ ਬਾਰ੍ਹਵੇਂ ਘਰ ਵਿੱਚ ਰਹਿਣਗੇ। ਇਹ ਸਾਲ ਆਰਥਿਕ ਰੂਪ ਤੋਂ ਤੁਹਾਡੇ ਲਈ ਤਰੱਕੀ ਲਿਆਵੇਗਾ। ਇਸ ਸਾਲ ਤੁਸੀਂ ਕਿਸੇ ਨਵੇਂ ਕਾਰੋਬਾਰ ਦੀ ਸ਼ੁਰੂਆਤ ਸਾਲ ਦੀ ਪਹਿਲੀ ਛਿਮਾਹੀ ਵਿੱਚ ਵੀ ਕਰ ਸਕਦੇ ਹੋ। ਕਾਰੋਬਾਰ ਵਿੱਚ ਵਿਸਤਾਰ ਦੀ ਵੀ ਚੰਗੀ ਸੰਭਾਵਨਾ ਬਣ ਸਕਦੀ ਹੈ। ਮਨ ਵਿੱਚ ਮਿੱਠੀ ਬਾਣੀ ਦਾ ਸੰਕਲਪ ਲੈ ਕੇ ਤੁਸੀਂ ਸਾਲ ਦੀ ਸ਼ੁਰੂਆਤ ਕਰੋਗੇ, ਜਿਸ ਨਾਲ ਤੁਹਾਡੇ ਪਰਿਵਾਰ ਦੇ ਮੈਂਬਰ ਵੀ ਤੁਹਾਡੇ ਨਾਲ ਖੁਸ਼ ਰਹਿਣਗੇ। ਇਸ ਸਾਲ ਵਿਦੇਸ਼ ਜਾਣ ਦੀਆਂ ਸੰਭਾਵਨਾਵਾਂ ਘੱਟ ਬਣਨਗੀਆਂ ਅਤੇ ਹੋ ਸਕਦਾ ਹੈ ਕਿ ਕਈ ਵਾਰ ਤੁਹਾਡੀ ਯੋਜਨਾ ਬਣਦੇ-ਬਣਦੇ ਰਹਿ ਜਾਵੇ। ਪਰ ਤੁਹਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਇਸ ਸਾਲ ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਪਰਿਵਾਰਕ ਜ਼ਿੰਮੇਦਾਰੀਆਂ ਉੱਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ।
Click here to read in English: Libra Horoscope 2024
ਸਾਰੇ ਜੋਤਿਸ਼ ਮੁੱਲਾਂਕਣ ਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹਨ । ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿਕ ਕਰੋ:ਚੰਦਰ ਰਾਸ਼ੀ ਕੈਲਕੁਲੇਟਰ
ਤੁਲਾ ਰਾਸ਼ੀਫਲ਼ 2024 (Tula Rashifal 2024) ਦੇ ਅਨੁਸਾਰ, ਇਸ ਸਾਲ ਦੀ ਸ਼ੁਰੂਆਤ ਵਿੱਚ ਤੁਹਾਡੇ ਪ੍ਰੇਮ ਸੰਬੰਧਾਂ ਦੀ ਸਥਿਤੀ ਚੰਗੀ ਰਹੇਗੀ। ਦੂਜੇ ਘਰ ਵਿੱਚ ਸ਼ੁੱਕਰ ਅਤੇ ਬੁੱਧ ਤੁਹਾਨੂੰ ਮਿੱਠਬੋਲੜਾ ਬਣਾਉਣਗੇ, ਜਿਸ ਨਾਲ ਤੁਸੀਂ ਆਪਣੇ ਪ੍ਰੇਮੀ ਦੇ ਦਿਲ ਨੂੰ ਜਿੱਤਣ ਵਿੱਚ ਕਾਮਯਾਬ ਰਹੋਗੇ ਅਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਉਸ ਦੇ ਦਿਲ ਵਿਚ ਆਪਣੀ ਥਾਂ ਬਣਾਓਗੇ। ਸ਼ਨੀ ਮਹਾਰਾਜ ਪੂਰਾ ਸਾਲ ਤੁਹਾਡੇ ਪੰਜਵੇਂ ਘਰ ਵਿੱਚ ਰਹਿਣਗੇ ਅਤੇ ਉਥੋਂ ਤੁਹਾਡੇ ਸੱਤਵੇਂ ਘਰ, ਏਕਾਦਸ਼ ਘਰ ਅਤੇ ਦੂਜੇ ਘਰ ਨੂੰ ਦੇਖਣਗੇ। ਇਸ ਦੇ ਨਤੀਜੇ ਵਜੋਂ ਤੁਸੀਂ ਪ੍ਰੇਮ-ਵਿਆਹ ਕਰਨ ਲਈ ਉਤਸ਼ਾਹਜਣਕ ਕੋਸ਼ਿਸ਼ਾਂ ਕਰੋਗੇ। ਇਸ ਸਾਲ ਤੁਹਾਡਾ ਪ੍ਰੇਮ-ਵਿਆਹ ਹੋਣ ਦੀ ਵੀ ਮਜ਼ਬੂਤ ਸੰਭਾਵਨਾ ਬਣੇਗੀ। ਸ਼ਨੀ ਮਹਾਰਾਜ ਇੱਥੇ ਸਥਿਤ ਹੋ ਕੇ ਤੁਹਾਨੂੰ ਦੱਸਣਗੇ ਕਿ ਤੁਸੀਂ ਆਪਣੇ ਰਿਸ਼ਤੇ ਨੂੰ ਲੈ ਕੇ ਕਿੰਨੇ ਗੰਭੀਰ ਹੋ। ਜੇਕਰ ਤੁਸੀਂ ਸੱਚ-ਮੁੱਚ ਹੀ ਇੱਕ ਚੰਗਾ ਰਿਸ਼ਤਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੋਸ਼ਿਸ਼ ਕਰੋਗੇ ਅਤੇ ਇਸ ਵਿੱਚ ਤੁਹਾਨੂੰ ਸਫ਼ਲਤਾ ਵੀ ਮਿਲੇਗੀ। ਵਿੱਚ-ਵਿੱਚ ਅਪ੍ਰੈਲ, ਅਗਸਤ ਅਤੇ ਸਤੰਬਰ ਦੇ ਮਹੀਨਿਆਂ ਦੇ ਦੌਰਾਨ ਤੁਹਾਨੂੰ ਆਪਣੇ ਪ੍ਰੇਮ ਜੀਵਨ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਵੇਗਾ। ਕਿਉਂਕਿ ਉਸ ਦੌਰਾਨ ਤੁਹਾਡੇ ਦੋਵਾਂ ਦੇ ਵਿਚਕਾਰ ਦਾ ਆਪਸੀ ਤਾਲਮੇਲ ਵਿਗੜ ਸਕਦਾ ਹੈ। ਪਰ ਬਾਕੀ ਸਮਾਂ ਤੁਹਾਡੇ ਪ੍ਰੇਮ ਜੀਵਨ ਨੂੰ ਵਧੀਆ ਬਣਾਵੇਗਾ ਅਤੇ ਤੁਸੀਂ ਇੱਕ-ਦੂਜੇ ਦੇ ਨਾਲ ਚੰਗਾ ਸਮਾਂ ਬਤੀਤ ਕਰੋਗੇ। ਮਾਰਚ ਦਾ ਮਹੀਨਾ ਬਹੁਤ ਰੋਮਾਂਟਿਕ ਰਹੇਗਾ। ਇਸ ਤੋਂ ਬਾਅਦ ਜੁਲਾਈ ਤੋਂ ਅਕਤੂਬਰ ਤੱਕ ਦਾ ਸਮਾਂ ਵੀ ਤੁਹਾਡੇ ਰਿਸ਼ਤੇ ਵਿੱਚ ਰੋਮਾਂਸ ਵਧਾਏਗਾ ਅਤੇ ਉਸੇ ਦਾ ਪ੍ਰਭਾਵ ਹੋਵੇਗਾ ਕਿ ਸਾਲ ਦੇ ਆਖਰੀ ਮਹੀਨਿਆਂ ਦੇ ਦੌਰਾਨ ਤੁਸੀਂ ਪ੍ਰੇਮ-ਵਿਆਹ ਕਰ ਸਕਦੇ ਹੋ।
ਤੁਲਾ ਰਾਸ਼ੀਫਲ਼ 2024 (Tula Rashifal 2024) ਦੇ ਅਨੁਸਾਰ, ਤੁਹਾਨੂੰ ਆਪਣੇ ਕਰੀਅਰ ਨੂੰ ਲੈ ਕੇ ਇਸ ਸਾਲ ਕੁਝ ਬਹੁਤ ਚੰਗੇ ਨਤੀਜੇ ਮਿਲਣ ਦੀ ਸੰਭਾਵਨਾ ਬਣ ਰਹੀ ਹੈ। ਸਾਲ ਦੀ ਸ਼ੁਰੂਆਤ ਵਿੱਚ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਸੱਤਵੇਂ ਘਰ ਵਿੱਚ ਹੋਣਗੇ ਅਤੇ ਸ਼ਨੀ ਮਹਾਰਾਜ ਤੁਹਾਡੇ ਪੰਜਵੇ ਘਰ ਵਿੱਚ ਹੋਣਗੇ। ਸੂਰਜ ਅਤੇ ਮੰਗਲ ਸਾਲ ਦੀ ਸ਼ੁਰੂਆਤ ਵਿੱਚ ਤੁਹਾਡੇ ਤੀਜੇ ਘਰ ਵਿੱਚ ਰਹਿਣਗੇ ਅਤੇ ਰਾਹੂ ਦਾ ਪ੍ਰਭਾਵ ਤੁਹਾਡੇ ਛੇਵੇਂ ਘਰ ਉੱਤੇ ਹੋਣ ਨਾਲ ਤੁਸੀਂ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਤੋਂ ਬਿਲਕੁਲ ਵੀ ਨਹੀਂ ਡਰੋਗੇ ਅਤੇ ਤੁਹਾਡੀ ਇਹੀ ਵਿਸ਼ੇਸ਼ਤਾ ਤੁਹਾਨੂੰ ਆਪਣੇ ਕਰੀਅਰ ਵਿੱਚ ਸਫਲਤਾ ਦਿਲਵਾਏਗੀ। ਤੁਹਾਨੂੰ ਜੋ ਵੀ ਕੰਮ ਮਿਲੇਗਾ, ਤੁਸੀਂ ਆਪਣੀ ਨੌਕਰੀ ਵਿੱਚ ਉਸਨੂੰ ਬਹੁਤ ਵਧੀਆ ਤਰੀਕੇ ਨਾਲ ਕਰ ਸਕੋਗੇ। ਇਸ ਨਾਲ ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੇ ਨਾਲ ਖੁਸ਼ ਰਹਿਣਗੇ ਅਤੇ ਉਹਨਾਂ ਦੀ ਕਿਰਪਾ ਨਾਲ ਤੁਹਾਨੂੰ ਚੰਗੇ ਅਹੁਦੇ ਦੀ ਪ੍ਰਾਪਤੀ ਵੀ ਹੋਵੇਗੀ।
ਤੁਲਾ ਕਰੀਅਰ ਰਾਸ਼ੀਫਲ਼ 2024 ਦੇ ਅਨੁਸਾਰ, ਤੁਹਾਡੇ ਲਈ ਮਾਰਚ ਅਤੇ ਅਪ੍ਰੈਲ ਦਾ ਮਹੀਨਾ ਕੁਝ ਪਰੇਸ਼ਾਨੀ ਭਰਿਆ ਹੋਵੇਗਾ। ਇਸ ਦੌਰਾਨ ਤੁਹਾਨੂੰ ਦੂਜੀ ਨੌਕਰੀ ਦੇ ਲਈ ਕੋਸ਼ਿਸ਼ ਕਰਨੀ ਪੈ ਸਕਦੀ ਹੈ, ਕਿਉਂਕਿ ਪਹਿਲੀ ਨੌਕਰੀ ਵਿੱਚ ਕੋਈ ਮੁਸ਼ਕਿਲ ਸਾਹਮਣੇ ਆ ਸਕਦੀ ਹੈ। ਮਈ ਅਤੇ ਜੂਨ ਦੇ ਮਹੀਨਿਆਂ ਦੇ ਦੌਰਾਨ ਤੁਹਾਨੂੰ ਆਪਣੇ ਕਾਰਜ-ਖੇਤਰ ਵਿੱਚ ਆਪਣੇ ਵਿਰੋਧੀਆਂ ਤੋਂ ਸਾਵਧਾਨ ਰਹਿਣਾ ਹੋਵੇਗਾ, ਕਿਉਂਕਿ ਉਹ ਤੁਹਾਡੇ ਵਿਰੁੱਧ ਕਈ ਤਰ੍ਹਾਂ ਦੀਆਂ ਸਾਜਿਸ਼ਾਂ ਰਚ ਸਕਦੇ ਹਨ ਅਤੇ ਇਸ ਕਾਰਨ ਤੁਹਾਨੂੰ ਆਪਣੇ ਕਰੀਅਰ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਬਾਅਦ ਦਾ ਸਮਾਂ ਤੁਹਾਨੂੰ ਤਰੱਕੀ ਪ੍ਰਦਾਨ ਕਰੇਗਾ। ਤੁਹਾਡੇ ਲਈ ਅਗਸਤ ਤੋਂ ਦਸੰਬਰ ਤੱਕ ਦਾ ਸਮਾਂ ਬਹੁਤ ਚੰਗਾ ਰਹੇਗਾ ਅਤੇ ਤੁਸੀਂ ਆਪਣੀ ਨੌਕਰੀ ਵਿੱਚ ਮਜ਼ਬੂਤੀ ਦੇ ਨਾਲ ਹਰ ਕੰਮ ਨੂੰ ਵਧੀਆ ਤਰੀਕੇ ਨਾਲ ਕਰੋਗੇ ਅਤੇ ਆਪਣਾ ਇੱਕ ਵੱਖਰਾ ਸਥਾਨ ਬਣਾ ਸਕੋਗੇ।
ਤੁਲਾ ਰਾਸ਼ੀਫਲ਼ 2024 (Tula Rashifal 2024) ਦੇ ਅਨੁਸਾਰ, ਵਿਦਿਆਰਥੀਆਂ ਦੇ ਲਈ ਇਹ ਸਾਲ ਮੁਸ਼ਕਿਲ ਚੁਣੌਤੀਆਂ ਨਾਲ਼ ਭਰਿਆ ਰਹਿਣ ਵਾਲ਼ਾ ਹੈ। ਸ਼ਨੀਦੇਵ ਤੁਹਾਡੇ ਪੰਜਵੇਂ ਘਰ ਵਿੱਚ ਸਥਿਤ ਰਹਿਣਗੇ। ਉਹ ਹੀ ਤੁਹਾਡੇ ਚੌਥੇ ਘਰ ਦੇ ਸੁਆਮੀ ਵੀ ਹਨ, ਇਸ ਲਈ ਤੁਹਾਨੂੰ ਆਪਣੀ ਪੜ੍ਹਾਈ ਨੂੰ ਵਿਸਤਾਰ ਦੇਣ ਦਾ ਮੌਕਾ ਮਿਲੇਗਾ। ਸ਼ਨੀਦੇਵ ਦੀ ਕਿਰਪਾ ਨਾਲ਼ ਤੁਸੀਂ ਆਪਣੀ ਇਕਾਗਰਤਾ ਨੂੰ ਵਧਾ ਕੇ ਆਪਣੀ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇ ਸਕੋਗੇ। ਤੁਹਾਡੇ ਲਈ ਮਾਰਚ ਤੋਂ ਮਈ ਅਤੇ ਅਗਸਤ ਅਤੇ ਅਕਤੂਬਰ ਦੇ ਮਹੀਨੇ ਜ਼ਿਆਦਾ ਚੁਣੌਤੀਪੂਰਣ ਰਹਿਣਗੇ। ਇਸ ਦੌਰਾਨ ਤੁਹਾਨੂੰ ਦ੍ਰਿੜ ਨਿਸ਼ਚੇ ਦੇ ਨਾਲ਼ ਪੜ੍ਹਾਈ ਕਰਨੀ ਹੋਵੇਗੀ, ਨਹੀਂ ਤਾਂ ਸਮੱਸਿਆਵਾਂ ਹੋ ਸਕਦੀਆਂ ਹਨ।
ਤੁਲਾ ਸਾਲਾਨਾ ਵਿੱਦਿਆ ਰਾਸ਼ੀਫਲ਼ 2024 ਦੇ ਅਨੁਸਾਰ, ਜੇਕਰ ਤੁਸੀਂ ਕਿਸੇ ਪ੍ਰਤਿਯੋਗਿਤਾ ਪ੍ਰੀਖਿਆ ਦੀ ਤਿਆਰੀ ਵਿੱਚ ਲੱਗੇ ਹੋਏ ਹੋ, ਤਾਂ ਇਹ ਸਾਲ ਤੁਹਾਨੂੰ ਰਾਹੂ ਮਹਾਰਾਜ ਦੀ ਕਿਰਪਾ ਦਿਲਵਾਏਗਾ ਅਤੇ ਇਸ ਨਾਲ ਤੁਹਾਨੂੰ ਉੱਤਮ ਸਫਲਤਾ ਮਿਲਣ ਦੀ ਸੰਭਾਵਨਾ ਬਣ ਸਕਦੀ ਹੈ। ਉੱਚ-ਵਿੱਦਿਆ ਗ੍ਰਹਿਣ ਕਰ ਰਹੇ ਜਾਤਕਾਂ ਦੇ ਲਈ ਇਹ ਸਾਲ ਔਸਤ ਰਹਿਣ ਵਾਲਾ ਹੈ। ਤੁਹਾਨੂੰ ਆਪਣੀ ਯੋਗਤਾ ਨੂੰ ਹੋਰ ਵਧਾਉਣ ਉਤੇ ਧਿਆਨ ਦੇਣਾ ਪਵੇਗਾ, ਜਿਸ ਨਾਲ ਕਿ ਤੁਹਾਨੂੰ ਮਨਚਾਹੇ ਵਧੀਆ ਨਤੀਜੇ ਪ੍ਰਾਪਤ ਹੋ ਸਕਣ ਅਤੇ ਤੁਸੀਂ ਆਪਣੇ ਮਨਪਸੰਦ ਵਿਸ਼ਿਆਂ ਨੂੰ ਪੜ੍ਹਨ ਵਿੱਚ ਕਾਮਯਾਬ ਹੋ ਸਕੋ। ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਕੁਝ ਹੱਦ ਤਕ ਹੀ ਪੂਰਾ ਹੋ ਸਕਦਾ ਹੈ। ਪਰ ਆਮ ਤੌਰ ‘ਤੇ ਇਹ ਸਾਲ ਤੁਹਾਨੂੰ ਇੰਤਜ਼ਾਰ ਕਰਨ ਦਾ ਹੀ ਸੰਕੇਤ ਦੇ ਰਿਹਾ ਹੈ।
ਤੁਲਾ ਰਾਸ਼ੀਫਲ਼ 2024 (Tula Rashifal 2024) ਦੇ ਅਨੁਸਾਰ, ਆਰਥਿਕ ਰੂਪ ਤੋਂ ਇਹ ਸਾਲ ਚੰਗਾ ਰਹੇਗਾ। ਸ਼ਨੀਦੇਵ ਏਕਾਦਸ਼ ਘਰ ‘ਤੇ ਪੂਰਾ ਸਾਲ ਦ੍ਰਿਸ਼ਟੀ ਪਾਉਣਗੇ, ਜਿਸ ਨਾਲ਼ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਇਹੀ ਨਹੀਂ, ਤੁਹਾਡੇ ਦੂਜੇ ਘਰ ‘ਤੇ ਵੀ ਸ਼ਨੀਦੇਵ ਦੀ ਕਿਰਪਾ ਦ੍ਰਿਸ਼ਟੀ ਬਣੀ ਰਹੇਗੀ, ਜਿਸ ਦੇ ਕਾਰਣ ਆਰਥਿਕ ਤਰੱਕੀ ਦੀ ਸੰਭਾਵਨਾ ਬਣੇਗੀ ਅਤੇ ਤੁਸੀਂ ਵਿੱਤੀ ਤੌਰ ‘ਤੇ ਮਜ਼ਬੂਤ ਬਣੋਗੇ। ਸਾਲ ਦੀ ਸ਼ੁਰੂਆਤ ਵਧੀਆ ਰਹੇਗੀ। ਸ਼ੁੱਕਰ ਅਤੇ ਬੁੱਧ ਦੂਜੇ ਘਰ ਵਿੱਚ ਰਹਿਣਗੇ, ਜੋ ਤੁਹਾਨੂੰ ਵਿੱਤੀ ਤੌਰ ‘ਤੇ ਕੁਝ ਚੰਗਾ ਕਰਨ ਲਈ ਪ੍ਰੇਰਿਤ ਕਰਣਗੇ। ਮੰਗਲ ਮਹਾਰਾਜ ਦੀ ਕਿਰਪਾ ਨਾਲ਼ ਮਾਰਚ, ਮਈ ਅਤੇ ਅਗਸਤ ਤੋਂ ਬਾਅਦ ਦਾ ਸਮਾਂ ਵਿੱਤੀ ਤੌਰ ‘ਤੇ ਚੰਗਾ ਦਿਖਾਈ ਦੇ ਰਿਹਾ ਹੈ। ਸੂਰਜ ਦੇਵ ਦੀ ਕਿਰਪਾ ਵੀ ਤੁਹਾਡੇ ‘ਤੇ ਰਹੇਗੀ, ਜਿਸ ਨਾਲ਼ ਅਗਸਤ ਦੇ ਮਹੀਨੇ ਵਿੱਚ ਤੁਹਾਨੂੰ ਸਰਕਾਰੀ ਖੇਤਰ ਤੋਂ ਵੀ ਲਾਭ ਹੋਣ ਦੀ ਸੰਭਾਵਨਾ ਬਣੇਗੀ। ਅਤੇ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਹੋ ਜਾਵੇਗੀ।
ਤੁਲਾ ਰਾਸ਼ੀਫਲ਼ 2024 (Tula Rashifal 2024) ਦੇ ਅਨੁਸਾਰ, ਪਰਿਵਾਰਕ ਤੌਰ ‘ਤੇ ਇਹ ਸਾਲ ਔਸਤ ਹੀ ਰਹਿਣ ਵਾਲ਼ਾ ਹੈ। ਸਾਲ ਦੀ ਸ਼ੁਰੂਆਤ ਬਹੁਤ ਵਧੀਆ ਹੋਵੇਗੀ, ਕਿਓਂਕਿ ਦੂਜੇ ਘਰ ਵਿੱਚ ਸ਼ੁੱਕਰ ਅਤੇ ਬੁੱਧ ਰਹਿਣਗੇ ਅਤੇ ਚੌਥੇ ਘਰ ਦੇ ਸੁਆਮੀ ਸ਼ਨੀ ਪੰਜਵੇਂ ਘਰ ਵਿੱਚ ਆਪਣੀ ਹੀ ਰਾਸ਼ੀ ਵਿੱਚ ਰਹਿ ਕੇ ਪਰਿਵਾਰਕ ਤਾਲਮੇਲ ਨੂੰ ਵਧਾਉਣਗੇ। ਤੀਜੇ ਘਰ ਵਿੱਚ ਸੂਰਜ ਅਤੇ ਮੰਗਲ ਦੇ ਕਾਰਣ ਭੈਣਾਂ/ਭਰਾਵਾਂ ਨੂੰ ਕੋਈ ਵੱਡੀ ਉਪਲਬਧੀ ਪ੍ਰਾਪਤ ਹੋ ਸਕਦੀ ਹੈ, ਪਰ ਫਰਵਰੀ ਅਤੇ ਮਾਰਚ ਵਿੱਚ ਮੰਗਲ ਦਾ ਗੋਚਰ ਅਤੇ ਸੂਰਜ ਦਾ ਗੋਚਰ ਤੁਹਾਡੇ ਚੌਥੇ ਘਰ ਨੂੰ ਪ੍ਰਭਾਵਿਤ ਕਰੇਗਾ, ਜਿਸ ਨਾਲ਼ ਪਰਿਵਾਰਕ ਜੀਵਨ ਵਿੱਚ ਤਣਾਅ ਅਤੇ ਸੰਘਰਸ਼ ਵਧ ਸਕਦਾ ਹੈ। ਇਸ ਲਈ ਤੁਹਾਨੂੰ ਲੜਾਈ-ਝਗੜੇ ਤੋਂ ਬਚਣ ‘ਤੇ ਧਿਆਨ ਦੇਣਾ ਪਵੇਗਾ। ਮਈ ਤੋਂ ਬਾਅਦ ਸਥਿਤੀ ਚੰਗੀ ਹੋ ਜਾਵੇਗੀ। ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਸਹਿਯੋਗ ਨਾਲ਼ ਆਪਣੇ ਮਹੱਤਵਪੂਰਣ ਕੰਮਾਂ ਨੂੰ ਕਰਨ ਵਿੱਚ ਕਾਮਯਾਬ ਹੋਵੋਗੇ। ਕਾਰੋਬਾਰ ਵਿਚ ਵੀ ਪਰਿਵਾਰ ਦੇ ਮੈਂਬਰਾਂ ਦਾ ਸਹਿਯੋਗ ਮਿਲੇਗਾ। ਤੁਹਾਡੇ ਭੈਣ/ਭਰਾ ਤੁਹਾਡੇ ਲਈ ਪ੍ਰੇਰਣਾ ਬਣਨਗੇ ਅਤੇ ਤੁਹਾਡੀ ਮਦਦ ਵੀ ਕਰਦੇ ਰਹਿਣਗੇ। ਇਸ ਨਾਲ਼ ਤੁਹਾਨੂੰ ਵੀ ਖੁਸ਼ੀ ਮਿਲੇਗੀ।
ਬ੍ਰਿਹਤ ਕੁੰਡਲੀ: ਜਾਣੋ ਗ੍ਰਹਿਆਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਤੁਹਾਡੇ ਸੰਤਾਨ ਪੱਖ ਤੋਂ ਦੇਖੀਏ ਤਾਂ ਤੁਲਾ ਰਾਸ਼ੀਫਲ਼ 2024 (Tula Rashifal 2024) ਦੇ ਅਨੁਸਾਰ, ਇਹ ਸਾਲ ਚੰਗਾ ਰਹਿਣ ਵਾਲ਼ਾ ਹੈ। ਤੁਹਾਡੀ ਸੰਤਾਨ ਹੌਲ਼ੀ-ਹੌਲ਼ੀ ਆਪਣੇ ਖੇਤਰ ਵਿੱਚ ਤਰੱਕੀ ਕਰੇਗੀ। ਜੇਕਰ ਉਹ ਵਿਦਿਆਰਥੀ ਹਨ, ਤਾਂ ਉਨ੍ਹਾਂ ਨੂੰ ਪੜ੍ਹਾਈ ਵਿੱਚ ਆਪਣੇ-ਆਪ ਨੂੰ ਜਮਾਉਣ ਦਾ ਮੌਕਾ ਮਿਲੇਗਾ ਅਤੇ ਉਨ੍ਹਾਂ ਦੀ ਇਕਾਗਰਤਾ ਉਨ੍ਹਾਂ ਨੂੰ ਪੜ੍ਹਾਈ ਵਿੱਚ ਚੰਗੇ ਨਤੀਜੇ ਪ੍ਰਦਾਨ ਕਰੇਗੀ। ਜੇਕਰ ਉਹ ਕਿਤੇ ਨੌਕਰੀ ਕਰਦੇ ਹਨ, ਜਾਂ ਕੋਈ ਕਾਰੋਬਾਰ ਕਰਦੇ ਹਨ ਤਾਂ ਵੀ ਇਹ ਸਾਲ ਉਨ੍ਹਾਂ ਨੂੰ ਚੰਗੀ ਸਫਲਤਾ ਪ੍ਰਾਪਤ ਕਰਵਾਏਗਾ ਅਤੇ ਆਪਣੀ ਸੰਤਾਨ ਦੀ ਤਰੱਕੀ ਦੇਖ ਕੇ ਤੁਹਾਨੂੰ ਵੀ ਖੁਸ਼ੀ ਮਹਿਸੂਸ ਹੋਵੇਗੀ। ਇਸੇ ਸਾਲ 15 ਮਾਰਚ ਤੋਂ 23 ਅਪ੍ਰੈਲ ਦੇ ਦੌਰਾਨ ਜਦੋਂ ਮੰਗਲ ਦਾ ਗੋਚਰ ਤੁਹਾਡੇ ਪੰਜਵੇਂ ਘਰ ਵਿੱਚ ਹੋਵੇਗਾ ਤਾਂ ਉਸ ਦੌਰਾਨ ਸੰਤਾਨ ਦਾ ਵਿਸ਼ੇਸ਼ ਧਿਆਨ ਰੱਖੋ। ਉਨ੍ਹਾਂ ਦੀ ਸੰਗਤ ਖਰਾਬ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ਼ ਹੀ ਉਨ੍ਹਾਂ ਦੀ ਸਿਹਤ ਵੀ ਵਿਗੜ ਸਕਦੀ ਹੈ ਅਤੇ ਕਿਸੇ ਤਰਾਂ ਦੀ ਚੋਟ ਆਦਿ ਵੀ ਲੱਗ ਸਕਦੀ ਹੈ। ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖੋਗੇ ਤਾਂ ਬਾਕੀ ਦਾ ਸਮਾਂ ਵੀ ਬਹੁਤ ਚੰਗੀ ਤਰਾਂ ਬਤੀਤ ਹੋਵੇਗਾ।
ਤੁਲਾ ਰਾਸ਼ੀਫਲ਼ 2024 (Tula Rashifal 2024) ਦੇ ਅਨੁਸਾਰ, ਸ਼ਾਦੀਸ਼ੁਦਾ ਸਬੰਧਾਂ ਦੇ ਲਈ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਤੁਹਾਡੇ ਸੱਤਵੇਂ ਘਰ ਵਿੱਚ ਬ੍ਰਹਸਪਤੀ ਮਹਾਰਾਜ ਵਿਰਾਜਮਾਨ ਹੋ ਕੇ ਤੁਹਾਨੂੰ ਸਹੀ ਦਿਸ਼ਾ-ਨਿਰਦੇਸ਼ ਦੇਣਗੇ। ਤੁਹਾਡਾ ਮਨ ਸ਼ਾਂਤ ਰਹੇਗਾ। ਤੁਸੀਂ ਪਰਿਵਾਰਕ ਜ਼ਿੰਮੇਦਾਰੀਆਂ ਨੂੰ ਵੀ ਬਹੁਤ ਚੰਗੀ ਤਰਾਂ ਨਿਭਾਓਗੇ ਅਤੇ ਜੀਵਨਸਾਥੀ ਦੇ ਪ੍ਰਤੀ ਵੀ ਜ਼ਿੰਮੇਦਾਰ ਰਹੋਗੇ। ਦੂਜੇ ਪਾਸੇ ਤੁਹਾਡੇ ਜੀਵਨਸਾਥੀ ਦੇ ਮਨ ਵਿੱਚ ਵੀ ਚੰਗਾ ਗਿਆਨ-ਧਰਮ ਰਹੇਗਾ। ਉਹ ਆਪਣੀਆਂ ਜ਼ਿੰਮੇਦਾਰੀਆਂ ਨੂੰ ਸਮਝੇਗਾ ਅਤੇ ਤੁਹਾਡੇ ਨਾਲ਼ ਮੋਢੇ ਨਾਲ਼ ਮੋਢਾ ਮਿਲਾ ਕੇ ਚਲਦਾ ਨਜ਼ਰ ਆਵੇਗਾ। ਤੁਹਾਡੇ ਦੋਵਾਂ ਦੇ ਵਿਚਕਾਰ ਤਾਲਮੇਲ ਬਹੁਤ ਬਿਹਤਰ ਹੋਵੇਗਾ, ਜਿਸ ਨਾਲ਼ ਸਾਲ ਦੀ ਪਹਿਲੀ ਛਿਮਾਹੀ ਬਹੁਤ ਵਧੀਆ ਬਤੀਤ ਹੋਵੇਗੀ।
ਤੁਲਾ ਵਿਆਹ ਰਾਸ਼ੀਫਲ਼ 2024 (Tula Vivah Rashifal 2024) ਦੇ ਅਨੁਸਾਰ, ਸਾਲ ਦੀ ਦੂਜੀ ਛਿਮਾਹੀ ਦੇ ਦੌਰਾਨ ਬ੍ਰਹਸਪਤੀ ਮਹਾਰਾਜ ਵੀ ਤੁਹਾਡੇ ਅੱਠਵੇਂ ਘਰ ਵਿੱਚ ਚਲੇ ਜਾਣਗੇ। ਉਦੋਂ ਸਥਿਤੀਆਂ ਵਿੱਚ ਥੋੜਾ ਜਿਹਾ ਬਦਲਾਵ ਆਵੇਗਾ। ਹਾਲਾਂਕਿ ਉਦੋਂ ਤੁਹਾਨੂੰ ਆਪਣੇ ਸਹੁਰੇ ਪੱਖ ਦੇ ਕਿਸੇ ਮੈਂਬਰ ਦੇ ਵਿਆਹ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲੇਗਾ, ਜਿਸ ਨਾਲ਼ ਘਰ-ਪਰਿਵਾਰ ਵਿੱਚ ਖੁਸ਼ੀਆਂ ਬਣੀਆਂ ਰਹਿਣਗੀਆਂ ਅਤੇ ਤੁਸੀਂ ਵੀ ਖੁਸ਼ ਨਜ਼ਰ ਆਓਗੇ। ਵੈਸੇ ਦੇਖੀਏ ਤਾਂ 12 ਜੁਲਾਈ ਤੋਂ 26 ਅਗਸਤ ਅਤੇ ਫੇਰ 20 ਅਕਤੂਬਰ ਤੋਂ ਸਾਲ ਦੇ ਅੰਤ ਤੱਕ ਦਾ ਸਮਾਂ ਦੰਪਤੀ ਜੀਵਨ ਦੇ ਪੱਖ ਤੋਂ ਅਨੁਕੂਲ ਨਹੀਂ ਰਹੇਗਾ। ਇਸ ਦੌਰਾਨ ਤੁਹਾਡਾ ਆਪਸ ਵਿੱਚ ਲੜਾਈ-ਝਗੜਾ ਜਾਂ ਕਹਾਸੁਣੀ ਹੋ ਸਕਦੀ ਹੈ। ਇਸ ਲਈ ਸਾਵਧਾਨੀ ਰੱਖੋ। ਜੇਕਰ ਤੁਸੀਂ ਸਿੰਗਲ ਹੋ ਤਾਂ ਇਸ ਸਾਲ ਤੁਹਾਡਾ ਵਿਆਹ ਹੋਣ ਦੀ ਮਜ਼ਬੂਤ ਸੰਭਾਵਨਾ ਬਣ ਸਕਦੀ ਹੈ। ਵਿਸ਼ੇਸ਼ ਰੂਪ ਤੋਂ ਸਾਲ ਦੀ ਪਹਿਲੀ ਛਿਮਾਹੀ ਵਿੱਚ ਅਜਿਹਾ ਹੋਣ ਦੀ ਸੰਭਾਵਨਾ ਜ਼ਿਆਦਾ ਹੈ।
ਤੁਲਾ ਕਾਰੋਬਾਰ ਰਾਸ਼ੀਫਲ਼ 2024 ਦੇ ਅਨੁਸਾਰ,ਕਾਰੋਬਾਰ ਕਰਣ ਵਾਲੇ ਜਾਤਕਾਂ ਦੇ ਲਈ ਸਾਲ ਦੀ ਸ਼ੁਰੂਆਤ ਚੰਗੀ ਰਹੇਗੀ। ਸ਼ਨੀ ਅਤੇ ਬ੍ਰਹਸਪਤੀ ਦਾ ਮੁੱਖ ਯੋਗ ਅਤੇ ਸਾਲ ਦੀ ਸ਼ੁਰੂਆਤ ਵਿੱਚ ਰਾਹੂ ਦਾ ਛੇਵੇਂ ਘਰ ਵਿੱਚ ਹੋਣਾ, ਸੂਰਜ ਅਤੇ ਮੰਗਲ ਦਾ ਤੀਜੇ ਅਤੇ ਬੁੱਧ ਅਤੇ ਸ਼ੁੱਕਰ ਦਾ ਦੂਜੇ ਘਰ ਵਿੱਚ ਹੋਣਾ ਕਾਰੋਬਾਰ ਦੀ ਤਰੱਕੀ ਵੱਲ ਸੰਕੇਤ ਕਰਦਾ ਹੈ। ਤੁਹਾਡਾ ਕਾਰੋਬਾਰ ਬਹੁਤ ਤੇਜ਼ੀ ਨਾਲ ਤਰੱਕੀ ਕਰੇਗਾ ਅਤੇ ਤੁਹਾਨੂੰ ਅੱਗੇ ਵਧਣ ਦੇ ਬਹੁਤ ਮੌਕੇ ਮਿਲਣਗੇ। ਕਾਰੋਬਾਰ ਵਿੱਚ ਚੰਗੀ ਤਰੱਕੀ ਹੋਵੇਗੀ, ਜੋ ਤੁਹਾਡੀਆਂ ਉਮੀਦਾਂ ਨਾਲੋਂ ਵਧ ਕੇ ਹੀ ਹੋਵੇਗੀ। ਇਸ ਲਈ ਤੁਸੀਂ ਸੰਤੁਸ਼ਟ ਨਜ਼ਰ ਆਓਗੇ। ਮਈ ਤੋਂ ਲੈ ਕੇ ਅਕਤੂਬਰ ਦੇ ਦੌਰਾਨ ਦਾ ਸਮਾਂ ਕੁਝ ਕਮਜ਼ੋਰ ਰਹੇਗਾ। ਤੁਲਾ ਰਾਸ਼ੀਫਲ਼ 2024 (Tula Rashifal 2024) ਦੇ ਅਨੁਸਾਰ,ਇਸ ਦੌਰਾਨ ਤੁਹਾਨੂੰ ਆਪਣੇ ਕਾਰੋਬਾਰ ਵਿੱਚ ਕੁਝ ਨਵੇਂ ਉਤਾਰ-ਚੜ੍ਹਾਅ ਦੇਖਣ ਨੂੰ ਮਿਲਣਗੇ। ਇਸ ਦੇ ਨਾਲ ਹੀ ਤੁਹਾਨੂੰ ਆਪਣੇ ਕਾਰੋਬਾਰ ਵਿੱਚ ਕੁਝ ਨਵੀਆਂ ਯੋਜਨਾਵਾਂ ਨੂੰ ਲਾਗੂ ਕਰਨ ਉੱਤੇ ਵੀ ਵਿਚਾਰ ਕਰਨਾ ਹੋਵੇਗਾ, ਕਿਉਂਕਿ ਉਹਨਾਂ ਤੋਂ ਬਿਨਾਂ ਤੁਹਾਨੂੰ ਕੰਮ ਵਿਚ ਓਨੇ ਨਤੀਜੇ ਨਹੀਂ ਮਿਲਣਗੇ, ਜਿੰਨਿਆਂ ਦੀ ਤੁਹਾਨੂੰ ਉਮੀਦ ਸੀ। ਉਸ ਤੋਂ ਬਾਅਦ ਦਾ ਸਮਾਂ ਕਾਰੋਬਾਰੀ ਪੱਖ ਤੋਂ ਚੰਗਾ ਰਹੇਗਾ। ਅਪ੍ਰੈਲ ਅਤੇ ਅਗਸਤ ਦੇ ਮਹੀਨੇ ਸਰਕਾਰੀ ਖੇਤਰ ਦੇ ਨਾਲ ਕੰਮ ਕਰਨ ਵਿੱਚ ਮਦਦ ਕਰਣਗੇ ਅਤੇ ਇਸ ਨਾਲ ਤੁਹਾਡੇ ਕਾਰੋਬਾਰ ਨੂੰ ਨਵਾਂ ਵਿਕਾਸ ਮਿਲੇਗਾ। ਸਾਲ ਦੀ ਸ਼ੁਰੂਆਤ ਵਿੱਚ ਤੁਸੀਂ ਕਿਸੇ ਮਹੱਤਵਪੂਰਣ ਵਿਅਕਤੀ ਦੇ ਸੰਪਰਕ ਵਿੱਚ ਆ ਕੇ ਵੀ ਆਪਣੇ ਕਾਰੋਬਾਰ ਦਾ ਵਿਸਤਾਰ ਕਰ ਸਕੋਗੇ।
ਤੁਲਾ ਪ੍ਰਾਪਰਟੀ ਅਤੇ ਵਾਹਨ ਰਾਸ਼ੀਫਲ਼ 2024 ਦੇ ਅਨੁਸਾਰ,ਇਹ ਸਾਲ ਵਾਹਨ ਅਤੇ ਪ੍ਰਾਪਰਟੀ ਦੇ ਲਿਹਾਜ਼ ਨਾਲ ਅਨੁਕੂਲ ਰਹੇਗਾ। ਜੇਕਰ ਤੁਸੀਂ ਕੋਈ ਨਵਾਂ ਵਾਹਨ ਖ਼ਰੀਦਣਾ ਚਾਹੁੰਦੇ ਹੋ ਤਾਂ ਸਾਲ ਦੀ ਪਹਿਲੀ ਛਿਮਾਹੀ ਵਿੱਚ ਵਾਹਨ ਖਰੀਦਣਾ ਉੱਤਮ ਰਹੇਗਾ। ਇਹ ਜ਼ਿਆਦਾ ਚੰਗਾ ਸਮਾਂ ਹੈ, ਕਿਉਂਕਿ ਇਸ ਦੌਰਾਨ ਤੁਹਾਨੂੰ ਵਾਹਨ ਲੈਣ ਵਿੱਚ ਆਸਾਨੀ ਵੀ ਹੋਵੇਗੀ ਅਤੇ ਜੇਕਰ ਤੁਸੀਂ ਬੈਂਕ ਤੋਂ ਕਿਸੇ ਤਰ੍ਹਾਂ ਦਾ ਕੋਈ ਲੋਨ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਆਸਾਨੀ ਨਾਲ ਮਿਲ ਜਾਵੇਗਾ ਅਤੇ ਤੁਹਾਨੂੰ ਵਾਹਨ ਖਰੀਦਣ ਵਿੱਚ ਸਫਲਤਾ ਮਿਲੇਗੀ। ਤੁਲਾ ਰਾਸ਼ੀਫਲ਼ 2024 (Tula Rashifal 2024) ਦੇ ਅਨੁਸਾਰ,5 ਫਰਵਰੀ ਤੋਂ 15 ਮਾਰਚ ਦੇ ਦੌਰਾਨ ਵਾਹਨ ਖਰੀਦਣਾ ਹੋਰ ਵੀ ਵਧੀਆ ਰਹੇਗਾ ਅਤੇ ਇਸ ਦੌਰਾਨ ਇੱਕ ਮਜ਼ਬੂਤ ਵਾਹਨ ਖਰੀਦਣ ਵਿੱਚ ਤੁਸੀਂ ਕਾਮਯਾਬ ਹੋ ਸਕਦੇ ਹੋ। ਹਾਲਾਂਕਿ ਇਸ ਤੋਂ ਇਲਾਵਾ ਦੇਖੀਏ ਤਾਂ ਜੁਲਾਈ ਦਾ ਮਹੀਨਾ ਅਤੇ ਦਸੰਬਰ ਦਾ ਮਹੀਨਾ ਵੀ ਵਾਹਨ ਖਰੀਦਣ ਲਈ ਵਧੀਆ ਰਹੇਗਾ।
ਪ੍ਰਾਪਰਟੀ ਦੀ ਖ਼ਰੀਦ ਦੇ ਲਈ ਇਹ ਸਾਲ ਚੰਗਾ ਹੈ। ਕੋਸ਼ਿਸ਼ ਕਰੋ ਕਿ ਕੋਈ ਬਣਿਆ-ਬਣਾਇਆ ਮਕਾਨ ਲੈ ਲਵੋ। ਇਹ ਤੁਹਾਡੇ ਲਈ ਜਿਆਦਾ ਲਾਭਕਾਰੀ ਹੋਵੇਗਾ। ਜੇਕਰ ਤੁਸੀਂ ਕਿਸੇ ਪ੍ਰਾਪਰਟੀ ਵਿੱਚ ਨਿਵੇਸ਼ ਕਰਨਾ ਹੀ ਚਾਹੁੰਦੇ ਹੋ ਤਾਂ ਪਲਾਟ ਲੈਣ ਦੀ ਬਜਾਏ ਬਣਿਆ-ਬਣਾਇਆ ਮਕਾਨ ਲੈਣਾ ਤੁਹਾਡੇ ਲਈ ਜ਼ਿਆਦਾ ਵਧੀਆ ਰਹੇਗਾ। ਚਾਹੇ ਤੁਸੀਂ ਉਸ ਨੂੰ ਤੋੜ ਕੇ ਦੁਬਾਰਾ ਬਣਵਾ ਲਵੋ, ਉਸ ਵਿੱਚ ਵੀ ਤੁਹਾਨੂੰ ਸਫ਼ਲਤਾ ਮਿਲੇਗੀ। ਖਾਲੀ ਜ਼ਮੀਨ ਦੇ ਮੁਕਾਬਲੇ ਬਣਿਆ-ਬਣਾਇਆ ਮਕਾਨ ਤੁਹਾਡੇ ਲਈ ਜ਼ਿਆਦਾ ਉਪਯੋਗੀ ਸਾਬਿਤ ਹੋਵੇਗਾ। ਤੁਹਾਡੇ ਲਈ ਫਰਵਰੀ, ਅਪ੍ਰੈਲ ਅਤੇ ਅਕਤੂਬਰ ਤੋਂ ਨਵੰਬਰ ਦੇ ਦੌਰਾਨ ਪ੍ਰਾਪਰਟੀ ਖਰੀਦਣ ਦੀ ਸੰਭਾਵਨਾ ਬਣੇਗੀ।
ਸਭ ਤਰਾਂ ਦੇ ਜੋਤਿਸ਼ ਸਬੰਧੀ ਉਪਾਵਾਂ ਲਈ ਵਿਜ਼ਿਟ ਕਰੋ : ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਤੁਲਾ ਰਾਸ਼ੀ ਦੇ ਜਾਤਕਾਂ ਨੂੰ ਇਹ ਸਾਲ ਆਰਥਿਕ ਤੌਰ ‘ਤੇ ਤਰੱਕੀ ਪ੍ਰਦਾਨ ਕਰੇਗਾ। ਤੁਹਾਡੇ ਦੂਜੇ ਘਰ ਵਿੱਚ ਬੁੱਧ ਅਤੇ ਸ਼ੁੱਕਰ ਵਿਰਾਜਮਾਨ ਹੋ ਕੇ ਤੁਹਾਨੂੰ ਆਰਥਿਕ ਤਰੱਕੀ ਪ੍ਰਦਾਨ ਕਰਨਗੇ ਅਤੇ ਸ਼ਨੀ ਦੇਵ ਜੀ ਪੰਜਵੇਂ ਘਰ ਵਿੱਚ ਬੈਠ ਕੇ ਤੁਹਾਡੇ ਸੱਤਵੇਂ, ਏਕਾਦਸ਼ ਅਤੇ ਦੂਜੇ ਘਰ ਨੂੰ ਦੇਖਣਗੇ ਅਤੇ ਪੂਰਾ ਸਾਲ ਤੁਹਾਨੂੰ ਚੰਗੀ ਆਮਦਨ ਦਾ ਜਰੀਆ ਪ੍ਰਦਾਨ ਕਰਣਗੇ। ਤੁਲਾ ਰਾਸ਼ੀਫਲ਼ 2024 (Tula Rashifal 2024) ਦੇ ਅਨੁਸਾਰ, ਬ੍ਰਹਸਪਤੀ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਸਾਲ ਦੀ ਸ਼ੁਰੂਆਤ ਵਿੱਚ ਤੁਹਾਡੇ ਏਕਾਦਸ਼ ਘਰ, ਪਹਿਲੇ ਘਰ ਅਤੇ ਦੂਜੇ ਘਰ ‘ਤੇ ਹੋਣ ਨਾਲ਼ ਤੁਹਾਨੂੰ ਚੰਗੇ ਢੰਗ ਨਾਲ਼ ਧਨ ਪ੍ਰਾਪਤ ਕਰਨ ਦਾ ਚੰਗਾ ਮੌਕਾ ਮਿਲੇਗਾ। ਹਾਲਾਂਕਿ ਕੇਤੁ ਮਹਾਰਾਜ ਪੂਰਾ ਸਾਲ ਤੁਹਾਡੇ ਬਾਰ੍ਹਵੇਂ ਘਰ ਵਿੱਚ ਵਿਰਾਜਮਾਨ ਰਹਿਣਗੇ, ਜੋ ਤੁਹਾਡੇ ਤੋਂ ਅਨੇਕਾਂ ਪ੍ਰਕਾਰ ਦੇ ਖਰਚੇ ਕਰਵਾਉਂਦੇ ਰਹਿਣਗੇ। ਖਰਚੇ ਅਚਾਨਕ ਹੀ ਆਉਣਗੇ, ਪਰ ਜ਼ਰੂਰੀ ਹੋਣਗੇ, ਇਸ ਲਈ ਤੁਹਾਨੂੰ ਇਨਾਂ ‘ਤੇ ਪੈਸਾ ਲਗਾਉਣਾ ਹੀ ਪਵੇਗਾ। ਇਸ ਨਾਲ਼ ਤੁਹਾਡੀ ਆਰਥਿਕ ਸਥਿਤੀ ‘ਤੇ ਕਦੇ-ਕਦਾਈਂ ਦਬਾਅ ਪੈਂਦਾ ਰਹੇਗਾ। ਪਰ ਸ਼ਨੀ ਮਹਾਰਾਜ ਦੀ ਕਿਰਪਾ ਅਤੇ ਰਾਹੂ ਦੇ ਛੇਵੇਂ ਘਰ ਵਿੱਚ ਹੋਣ ਨਾਲ ਵੀ ਤੁਹਾਨੂੰ ਲਾਭ ਹੋਵੇਗਾ। ਤੁਹਾਨੂੰ ਅਪ੍ਰੈਲ ਦੇ ਮਹੀਨੇ ਵਿੱਚ ਕਾਰੋਬਾਰ ਵਿੱਚ ਚੰਗਾ ਲਾਭ ਹੋ ਸਕਦਾ ਹੈ ਅਤੇ ਅਗਸਤ ਦੇ ਮਹੀਨੇ ਵਿੱਚ ਤੁਹਾਨੂੰ ਸਰਕਾਰੀ ਖੇਤਰ ਤੋਂ ਲਾਭ ਹੋਣ ਦੀ ਸੰਭਾਵਨਾ ਬਣੇਗੀ। ਇਸ ਤੋਂ ਬਾਅਦ ਦਸੰਬਰ ਦਾ ਮਹੀਨਾ ਵੀ ਆਰਥਿਕ ਲਾਭ ਪ੍ਰਦਾਨ ਕਰਨ ਵਾਲ਼ਾ ਮਹੀਨਾ ਸਾਬਿਤ ਹੋਵੇਗਾ।
ਜੇਕਰ ਤੁਸੀਂ ਕਿਸੇ ਤਰਾਂ ਦਾ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਨਿਵੇਸ਼ ਦੇ ਪਰੰਪਰਾਗਤ ਤਰੀਕਿਆਂ ਨੂੰ ਅਪਨਾਉਣਾ ਲਾਭਦਾਇਕ ਰਹੇਗਾ। ਜੇਕਰ ਤੁਸੀਂ ਲੰਬੀ ਅਵਧੀ ਦੇ ਲਈ ਨਿਵੇਸ਼ ਕਰਦੇ ਹੋ, ਤਾਂ ਤੁਹਾਨੂੰ ਉਸ ਵਿੱਚ ਉੱਤਮ ਸਫਲਤਾ ਪ੍ਰਾਪਤ ਹੋ ਸਕਦੀ ਹੈ। ਜਨਵਰੀ, ਅਪ੍ਰੈਲ, ਅਗਸਤ ਅਤੇ ਸਤੰਬਰ ਅਤੇ ਅਕਤੂਬਰ ਦੇ ਮਹੀਨਿਆਂ ਦੇ ਦੌਰਾਨ ਚੰਗੀ ਸਲਾਹ ਲੈ ਕੇ ਨਿਵੇਸ਼ ਕਰਨਾ ਤੁਹਾਨੂੰ ਸਫਲਤਾ ਦਿਲਵਾਏਗਾ।
ਤੁਲਾ ਸਿਹਤ ਰਾਸ਼ੀਫਲ਼ 2024 ਦੇ ਅਨੁਸਾਰ, ਇਹ ਸਾਲ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਔਸਤ ਹੀ ਰਹਿਣ ਵਾਲ਼ਾ ਹੈ। ਸਾਲ ਦੀ ਸ਼ੁਰੂਆਤ ਤਾਂ ਚੰਗੀ ਰਹੇਗੀ, ਪਰ ਤੁਲਾ ਰਾਸ਼ੀਫਲ਼ 2024 (Tula Rashifal 2024) ਦੇ ਅਨੁਸਾਰ, ਰਾਹੂ ਦੇ ਛੇਵੇਂ ਘਰ ਵਿੱਚ ਪੂਰਾ ਸਾਲ ਰਹਿਣ ਕਾਰਣ ਤੁਹਾਨੂੰ ਆਪਣੇ ਪ੍ਰਤੀ ਆਪਣੇ ਗੈਰ-ਜ਼ਿੰਮੇਦਾਰਾਨਾ ਵਿਵਹਾਰ ਨੂੰ ਬਦਲਨਾ ਪਵੇਗਾ। ਜੇਕਰ ਤੁਸੀਂ ਆਪਣੇ ਜੀਵਨ ਨੂੰ ਅਸੰਤੁਲਿਤ ਰਹਿਣ-ਸਹਿਣ ਦੇ ਰੂਪ ਵਿੱਚ ਰੱਖੋਗੇ ਤਾਂ ਇਸ ਸਾਲ ਅਚਾਨਕ ਬਿਮਾਰੀਆਂ ਦੀ ਚਪੇਟ ਵਿੱਚ ਆ ਸਕਦੇ ਹੋ। ਹਾਲਾਂਕਿ ਜਿਵੇਂ ਬਿਮਾਰੀਆਂ ਆਉਣਗੀਆਂ, ਉਵੇਂ ਹੀ ਚਲੀਆਂ ਵੀ ਜਾਣਗੀਆਂ, ਪਰ ਤੁਹਾਨੂੰ ਪਰੇਸ਼ਾਨ ਕਰ ਕੇ ਜਾਣਗੀਆਂ। ਤੁਹਾਨੂੰ ਖੂਨ ਦੀ ਅਸ਼ੁੱਧੀ ਸਬੰਧੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਖਾਂ ਦੀ ਸਮੱਸਿਆ ਹੋ ਸਕਦੀ ਹੈ। ਪੇਟ ਦਰਦ, ਪਾਚਨ ਤੰਤਰ ਅਤੇ ਨਰਵਸ ਸਿਸਟਮ ਨਾਲ਼ ਸਬੰਧਤ ਸਮੱਸਿਆਵਾਂ ਸਾਲ ਦੀ ਪਹਿਲੀ ਛਿਮਾਹੀ ਵਿੱਚ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਇਸ ਲਈ ਸਾਵਧਾਨੀ ਰੱਖੋ।
ਸਾਲ ਦੀ ਦੂਜੀ ਛਿਮਾਹੀ ਵਿੱਚ ਬ੍ਰਹਸਪਤੀ ਤੁਹਾਡੇ ਅੱਠਵੇਂ ਘਰ ਵਿੱਚ ਜਾਣਗੇ ਅਤੇ ਕੇਤੁ ਤੁਹਾਡੇ ਬਾਰ੍ਹਵੇਂ ਘਰ ਵਿੱਚ ਰਹਿਣਗੇ ਅਤੇ ਰਾਹੂ ਛੇਵੇਂ ਘਰ ਵਿੱਚ ਅਤੇ ਸ਼ਨੀ ਪੰਜਵੇਂ ਘਰ ਵਿੱਚ ਰਹਿਣਗੇ। ਇਸ ਸਮਾਂ ਅਵਧੀ ਦੇ ਦੌਰਾਨ ਤੁਹਾਨੂੰ ਪੇਟ ਨਾਲ਼ ਜੁੜੀਆਂ ਸਮੱਸਿਆਵਾਂ ਨਾਲ਼ ਜੂਝਣਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਸਾਵਧਾਨੀ ਰੱਖਣੀ ਪਵੇਗੀ।
ਤੁਲਾ ਰਾਸ਼ੀ ਦੇ ਸੁਆਮੀ ਸ਼ੁੱਕਰ ਦੇਵ ਹਨ ਅਤੇ ਤੁਲਾ ਰਾਸ਼ੀ ਦੇ ਜਾਤਕਾਂ ਦੇ ਭਾਗਸ਼ਾਲੀ ਅੰਕ 5 ਅਤੇ 8 ਹਨ। ਜੋਤਿਸ਼ ਦੇ ਅਨੁਸਾਰ, ਤੁਲਾ ਰਾਸ਼ੀਫਲ਼ 2024 (Tula Rashifal 2024) ਦੱਸਦਾ ਹੈ ਕਿ ਸਾਲ 2024 ਦੇ ਅੰਕਾਂ ਦਾ ਕੁੱਲ ਜੋੜ 8 ਹੋਵੇਗਾ। ਇਹ ਸਾਲ ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਅਨੁਕੂਲ ਰਹਿਣ ਦੀ ਮਜ਼ਬੂਤ ਸੰਭਾਵਨਾ ਹੈ। ਤੁਸੀਂ ਜਿੰਨੀ ਜ਼ਿਆਦਾ ਕੋਸ਼ਿਸ਼ ਕਰੋਗੇ, ਓਨੇ ਹੀ ਜ਼ਿਆਦਾ ਚੰਗੇ ਨਤੀਜੇ ਤੁਹਾਨੂੰ ਇਸ ਸਾਲ ਪ੍ਰਾਪਤ ਹੋ ਸਕਣਗੇ। ਇਹ ਸਾਲ ਤੁਹਾਨੂੰ ਭਾਗਸ਼ਾਲੀ ਵੀ ਬਣਾ ਰਿਹਾ ਹੈ, ਇਸ ਲਈ ਕਿਸਮਤ ਦੀ ਕਿਰਪਾ ਨਾਲ਼ ਤੁਹਾਡੇ ਰੁਕੇ ਹੋਏ ਕੰਮ ਵੀ ਬਣਨਗੇ ਅਤੇ ਤੁਸੀਂ ਇਸ ਸਾਲ ਚੰਗੀ ਸਫਲਤਾ ਪ੍ਰਾਪਤ ਕਰ ਸਕੋਗੇ। ਆਰਥਿਕ ਤੌਰ ‘ਤੇ ਵੀ ਇਹ ਸਾਲ ਤੁਹਾਨੂੰ ਤਰੱਕੀ ਪ੍ਰਦਾਨ ਕਰੇਗਾ।
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ਼ ਜ਼ਰੂਰ ਪਸੰਦ ਆਇਆ ਹੋਵੇਗਾ। ਐਸਟ੍ਰੋਸੇਜ ਦਾ ਇੱਕ ਮਹੱਤਵਪੂਰਣ ਹਿੱਸਾ ਬਣਨ ਦੇ ਲਈ ਧੰਨਵਾਦ। ਅਜਿਹੇ ਹੀ ਹੋਰ ਵੀ ਲੇਖ਼ ਪੜ੍ਹਨ ਦੇ ਲਈ ਸਾਡੇ ਨਾਲ਼ ਜੁੜੇ ਰਹੋ।