ਟੈਰੋ ਹਫਤਾਵਰੀ ਰਾਸ਼ੀਫਲ (26 ਮਈ-01 ਜੂਨ), 2024

Author: Charu Lata | Updated Thu, 09 May 2024 11:04 AM IST

ਟੈਰੋ ਕਾਰਡ ਇੱਕ ਪ੍ਰਾਚੀਨ ਵਿੱਦਿਆ ਹੈ, ਜਿਸ ਦਾ ਉਪਯੋਗ ਭਵਿੱਖ ਜਾਣਨ ਲਈ ਕੀਤਾ ਜਾਂਦਾ ਹੈ। ਇਸ ਦਾ ਪ੍ਰਯੋਗ ਪ੍ਰਾਚੀਨ ਕਾਲ ਤੋਂ ਹੀ ਟੈਰੋ ਕਾਰਡ ਰੀਡਰ ਅਤੇ ਰਹੱਸਵਾਦੀਆਂ ਦੁਆਰਾ ਅੰਤਰ-ਗਿਆਨ ਪ੍ਰਾਪਤ ਕਰਨ ਅਤੇ ਕਿਸੇ ਵਿਸ਼ੇ ਦੀ ਗਹਿਰਾਈ ਤੱਕ ਪਹੁੰਚਣ ਦੇ ਲਈ ਹੁੰਦਾ ਰਿਹਾ ਹੈ। ਜੇਕਰ ਕੋਈ ਵਿਅਕਤੀ ਬਹੁਤ ਆਸਥਾ ਅਤੇ ਵਿਸ਼ਵਾਸ ਦੇ ਨਾਲ ਮਨ ਵਿੱਚ ਉੱਠ ਰਹੇ ਪ੍ਰਸ਼ਨਾਂ ਦੇ ਜਵਾਬ ਲੱਭਣ ਲਈ ਆਉਂਦਾ ਹੈ, ਤਾਂ ਟੈਰੋ ਕਾਰਡ ਦੀ ਦੁਨੀਆ ਉਸ ਨੂੰ ਹੈਰਾਨ ਕਰ ਸਕਦੀ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਟੈਰੋ ਮਨੋਰੰਜਨ ਦਾ ਇੱਕ ਸਾਧਨ ਹੈ ਅਤੇ ਇਸ ਨੂੰ ਜ਼ਿਆਦਾਤਰ ਲੋਕ ਮਨੋਰੰਜਨ ਦੇ ਰੂਪ ਵਿੱਚ ਹੀ ਦੇਖਦੇ ਹਨ।


ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ

ਸਾਲ 2024 ਦੇ ਮਈ ਮਹੀਨੇ ਦਾ ਇਹ ਹਫਤਾ ਯਾਨੀ ਕਿ ਟੈਰੋ ਹਫਤਾਵਰੀ ਰਾਸ਼ੀਫਲ 26 ਮਈ ਤੋਂ 1 ਜੂਨ 2024 ਆਪਣੇ ਨਾਲ ਕੀ ਕੁਝ ਲੈ ਕੇ ਆਵੇਗਾ, ਇਹ ਜਾਣਨ ਤੋਂ ਪਹਿਲਾਂ ਅਸੀਂ ਟੈਰੋ ਕਾਰਡਾਂ ਦੇ ਬਾਰੇ ਗੱਲ ਕਰਾਂਗੇ। ਤੁਹਾਨੂੰ ਦੱਸ ਦੇਈਏ ਕਿ ਟੈਰੋ ਦੀ ਸ਼ੁਰੂਆਤ ਅੱਜ ਤੋਂ 1400 ਸਾਲ ਪਹਿਲਾਂ ਹੋਈ ਸੀ ਅਤੇ ਇਸ ਦਾ ਸਭ ਤੋਂ ਪਹਿਲਾ ਵਰਣਨ ਇਟਲੀ ਵਿੱਚ ਮਿਲਦਾ ਹੈ। ਸ਼ੁਰੂਆਤ ਵਿੱਚ ਟੈਰੋ ਨੂੰ ਤਾਸ਼ ਦੇ ਰੂਪ ਵਿੱਚ ਰਾਜ-ਘਰਾਣਿਆਂ ਦੀਆਂ ਪਾਰਟੀਆਂ ਵਿੱਚ ਖੇਡਿਆ ਜਾਂਦਾ ਸੀ। ਹਾਲਾਂਕਿ ਟੈਰੋ ਦਾ ਅਸਲੀ ਉਪਯੋਗ 16ਵੀਂ ਸਦੀ ਵਿੱਚ ਯੂਰਪ ਦੇ ਕੁਝ ਲੋਕਾਂ ਦੁਆਰਾ ਕੀਤਾ ਗਿਆ, ਜਦੋਂ ਉਹਨਾਂ ਨੇ ਜਾਣਿਆ ਅਤੇ ਸਮਝਿਆ ਕਿ ਕਿਸ ਤਰ੍ਹਾਂ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਦੇ ਬਾਰੇ ਵਿੱਚ ਜਾਣਿਆ ਜਾ ਸਕਦਾ ਹੈ। ਉਸ ਸਮੇਂ ਤੋਂ ਹੀ ਇਸ ਦਾ ਮਹੱਤਵ ਕਈ ਗੁਣਾ ਵੱਧ ਗਿਆ। ਮੱਧ ਕਾਲ ਵਿੱਚ ਟੈਰੋ ਨੂੰ ਜਾਦੂ-ਟੂਣੇ ਨਾਲ ਜੋੜ ਕੇ ਦੇਖਿਆ ਜਾਣ ਲੱਗਾ ਅਤੇ ਇਸ ਦੇ ਨਤੀਜੇ ਵਜੋਂ ਆਮ ਲੋਕਾਂ ਨੇ ਭਵਿੱਖਬਾਣੀ ਦੱਸਣ ਵਾਲੀ ਇਸ ਵਿੱਦਿਆ ਤੋਂ ਦੂਰ ਰਹਿਣਾ ਹੀ ਸਹੀ ਸਮਝਿਆ।

ਪਰ ਟੈਰੋ ਕਾਰਡ ਦਾ ਸਫਰ ਇੱਥੇ ਹੀ ਨਹੀਂ ਰੁਕਿਆ ਅਤੇ ਕੁਝ ਦਹਾਕਿਆਂ ਪਹਿਲਾਂ ਇਸ ਨੂੰ ਦੁਬਾਰਾ ਪ੍ਰਸਿੱਧੀ ਮਿਲੀ, ਜਦੋਂ ਦੁਨੀਆਂ ਦੇ ਸਾਹਮਣੇ ਇਸ ਨੂੰ ਇੱਕ ਭਵਿੱਖ ਦੱਸਣ ਵਾਲੀ ਵਿੱਦਿਆ ਦੇ ਰੂਪ ਵਿੱਚ ਪਹਿਚਾਣ ਮਿਲੀ। ਭਾਰਤ ਸਮੇਤ ਦੁਨੀਆਂ ਭਰ ਵਿੱਚ ਟੈਰੋ ਦੀ ਗਿਣਤੀ ਭਵਿੱਖਬਾਣੀ ਕਰਨ ਵਾਲੀਆਂ ਮਹੱਤਵਪੂਰਣ ਵਿੱਦਿਆਵਾਂ ਵਿੱਚ ਹੁੰਦੀ ਹੈ ਅਤੇ ਅੰਤ ਵਿੱਚ ਟੈਰੋ ਕਾਰਡ ਉਹ ਸਨਮਾਣ ਪ੍ਰਾਪਤ ਕਰਨ ਵਿੱਚ ਸਫਲ ਹੋਇਆ ਹੈ, ਜਿਸ ਦਾ ਇਹ ਹੱਕਦਾਰ ਸੀ। ਤਾਂ ਆਓ ਹੁਣ ਇਸ ਹਫਤਾਵਰੀ ਰਾਸ਼ੀਫਲ ਦੀ ਸ਼ੁਰੂਆਤ ਕਰਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਮਈ ਦਾ ਇਹ ਆਖਰੀ ਹਫਤਾ ਯਾਨੀ ਕਿ 26 ਮਈ ਤੋਂ 1 ਜੂਨ 2024 ਤੱਕ ਦਾ ਸਮਾਂ ਸਭ 12 ਰਾਸ਼ੀਆਂ ਦੇ ਲਈ ਕਿਹੋ-ਜਿਹਾ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਰਾਸ਼ੀਫਲ 2024

ਟੈਰੋ ਹਫਤਾਵਰੀ ਰਾਸ਼ੀਫਲ 26 ਮਈ ਤੋਂ 01 ਜੂਨ, 2024: ਰਾਸ਼ੀ ਅਨੁਸਾਰ ਰਾਸ਼ੀਫਲ

ਮੇਖ਼ ਰਾਸ਼ੀ

ਪ੍ਰੇਮ ਜੀਵਨ: ਕਿੰਗ ਆਫ ਵੈਂਡਸ

ਆਰਥਿਕ ਜੀਵਨ: ਫਾਈਵ ਆਫ ਵੈਂਡਸ

ਕਰੀਅਰ: ਟੈੱਨ ਆਫ ਪੈਂਟੇਕਲਸ

ਸਿਹਤ: ਫਾਈਵ ਆਫ ਕੱਪਸ

ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਜੀਵਨ ਵਿੱਚ ਕਿੰਗ ਆਫ ਵੈਂਡਸ ਮਿਲਿਆ ਹੈ, ਜੋ ਦੱਸ ਰਿਹਾ ਹੈ ਕਿ ਤੁਸੀਂ ਅਤੇ ਤੁਹਾਡਾ ਸਾਥੀ ਇੱਕ-ਦੂਜੇ ਦੀ ਆਜ਼ਾਦੀ ਦੀ ਕਦਰ ਕਰਦੇ ਹੋ। ਅਜਿਹੇ ਵਿੱਚ ਤੁਸੀਂ ਰਿਸ਼ਤੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨ ਲਈ ਤਿਆਰ ਨਹੀਂ ਹੋ। ਤੁਸੀਂ ਇੱਕ-ਦੂਜੇ ਦੀ ਇੱਜ਼ਤ ਕਰਦੇ ਹੋ ਅਤੇ ਇੱਕ-ਦੂਜੇ ਦੀਆਂ ਭਾਵਨਾਵਾਂ ਨੂੰ ਸਮਝਦੇ ਹੋ। ਤੁਸੀਂ ਦੋਵੇਂ ਆਪਣੇ ਰਿਸ਼ਤੇ ਨੂੰ ਇਸੇ ਤਰ੍ਹਾਂ ਰੱਖਣਾ ਚਾਹੁੰਦੇ ਹੋ। ਨਾਲ ਹੀ ਇਸ ਰਾਸ਼ੀ ਦੇ ਸਿੰਗਲ ਜਾਤਕ ਆਪਣੇ ਜੀਵਨ ਦਾ ਆਨੰਦ ਲੈ ਰਹੇ ਹਨ ਅਤੇ ਅਜਿਹੇ ਵਿੱਚ ਉਹ ਕਿਸੇ ਰਿਸ਼ਤੇ ਵਿੱਚ ਨਹੀਂ ਬੰਨੇ ਜਾਣਾ ਚਾਹੁੰਦੇ।

ਆਰਥਿਕ ਜੀਵਨ ਵਿੱਚਫਾਈਵਆਫਵੈਂਡਸ ਕਹਿ ਰਿਹਾ ਹੈ ਕਿ ਤੁਹਾਨੂੰ ਪੈਸਾ ਕਮਾਉਣ ਦੇ ਨਵੇਂ ਮੌਕੇ ਮਿਲ ਸਕਦੇ ਹਨ। ਅਜਿਹੇ ਵਿੱਚ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੇ ਨਾਲ-ਨਾਲ ਆਪਣੇ ਪੈਸਿਆਂ ਨੂੰ ਚੰਗੀ ਤਰਾਂ ਪ੍ਰਬੰਧਿਤ ਕਰਨ ਦੀ ਜ਼ਰੂਰਤ ਵੀ ਹੋਵੇਗੀ। ਇਹ ਜਾਤਕ ਆਪਣੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਓਣ ਦੇ ਲਈ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਨ ਤੋਂ ਵੀ ਨਹੀਂ ਡਰਦੇ। ਸਧਾਰਣ ਸ਼ਬਦਾਂ ਵਿੱਚ ਕਹੀਏ ਤਾਂ ਜਦੋਂ ਆਰਥਿਕ ਜੀਵਨ ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਚੰਗਾ ਬਣਾਉਣ ਲਈ ਤੁਸੀਂ ਆਪਣੀ ਪੂਰੀ ਜਾਨ ਵੀ ਲਗਾ ਸਕਦੇ ਹੋ।

ਕਰੀਅਰ ਦੇ ਖੇਤਰ ਵਿੱਚ ਤੁਹਾਨੂੰ ਟੈੱਨ ਆਫ ਪੈਂਟੇਕਲਸ ਦਾ ਕਾਰਡ ਪ੍ਰਾਪਤ ਹੋਇਆ ਹੈ ਅਤੇ ਇਹ ਦਰਸਾ ਰਿਹਾ ਹੈ ਕਿ ਤੁਹਾਡਾ ਬੁਰਾ ਦੌਰ ਖਤਮ ਹੋ ਚੁੱਕਿਆ ਹੈ। ਇਸ ਲਈ ਹੁਣ ਤੁਸੀਂ ਕੰਮ ਤੋਂ ਸੰਤੁਸ਼ਟ ਦਿਖੋਗੇ। ਕਾਰਜ ਖੇਤਰ ਵਿੱਚ ਤੁਹਾਨੂੰ ਅਨੇਕਾਂ ਮੌਕੇ ਪ੍ਰਾਪਤ ਹੋ ਸਕਦੇ ਹਨ, ਜਿੱਥੇ ਤੁਹਾਨੂੰ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ। ਨਾਲ ਹੀ ਤੁਹਾਨੂੰ ਆਪਣੇ-ਆਪ ਨੂੰ ਵਿਕਸਿਤ ਕਰਨ ਦਾ ਮੌਕਾ ਮਿਲੇਗਾ। ਇਸ ਦੇ ਨਤੀਜੇ ਵੱਜੋਂ ਤੁਹਾਡਾ ਕਰੀਅਰ ਤਰੱਕੀ ਦੇ ਰਸਤੇ ਉੱਤੇ ਅੱਗੇ ਵਧੇਗਾ ਅਤੇ ਤੁਹਾਨੂੰ ਅਹੁਦੇ ਵਿੱਚ ਤਰੱਕੀ ਵੀ ਮਿਲ ਸਕਦੀ ਹੈ।

ਸਿਹਤ ਬਾਰੇ ਗੱਲ ਕਰੀਏ ਤਾਂ ਫਾਈਵ ਆਫ ਕੱਪਸ ਭਾਵਨਾਤਮਕ ਉਤਾਰ-ਚੜ੍ਹਾਅ ਅਤੇ ਸਮੱਸਿਆਵਾਂ ਵੱਲ ਇਸ਼ਾਰਾ ਕਰ ਰਿਹਾ ਹੈ, ਜਿਨਾਂ ਦਾ ਸਾਹਮਣਾ ਤੁਹਾਨੂੰ ਪੇਸ਼ੇਵਰ ਜਾਂ ਨਿੱਜੀ ਜੀਵਨ ਵਿੱਚ ਗੱਲਬਾਤ ਦੀ ਕਮੀ ਦੇ ਕਾਰਨ ਕਰਨਾ ਪੈ ਸਕਦਾ ਹੈ। ਅਜਿਹੇ ਵਿੱਚ ਤੁਹਾਨੂੰ ਤਣਾਅ ਹੋ ਸਕਦਾ ਹੈ ਅਤੇ ਇਸ ਦਾ ਅਸਰ ਤੁਹਾਡੀ ਸਿਹਤ ਉੱਤੇ ਪੈ ਸਕਦਾ ਹੈ।

ਸ਼ੁਭ ਦਿਨ: ਮੰਗਲਵਾਰ

ਬ੍ਰਿਸ਼ਭ ਰਾਸ਼ੀ

ਪ੍ਰੇਮ ਜੀਵਨ: ਟੂ ਆਫ ਵੈਂਡਸ

ਆਰਥਿਕ ਜੀਵਨ: ਕਿੰਗ ਆਫ ਕੱਪਸ

ਕਰੀਅਰ: ਪੇਜ ਆਫ ਸਵੋਰਡਜ਼

ਸਿਹਤ: ਨਾਈਟ ਆਫ ਸਵੋਰਡਜ਼

ਬ੍ਰਿਸ਼ਭ ਰਾਸ਼ੀ ਵਾਲਿਆਂ ਦੇ ਲਈ ਟੂ ਆਫ ਵੈਂਡਸ ਕਹਿ ਰਿਹਾ ਹੈ ਕਿ ਜਿੱਥੋਂ ਤੱਕ ਤੁਹਾਡੇ ਨਿੱਜੀ ਜੀਵਨ ਦਾ ਸਵਾਲ ਹੈ, ਇਹ ਹਫਤਾ ਤੁਹਾਡੇ ਲਈ ਸ਼ਾਨਦਾਰ ਰਹੇਗਾ। ਇਹ ਜਾਤਕ ਸਾਥੀ ਦੇ ਨਾਲ ਯਾਦਗਾਰ ਸਮਾਂ ਬਿਤਾਉਂਦੇ ਹੋਏ ਨਜ਼ਰ ਆਉਣਗੇ ਅਤੇ ਅਜਿਹੇ ਵਿੱਚ ਉਹਨਾਂ ਦਾ ਪ੍ਰੇਮ ਜੀਵਨ ਵਧੀਆ ਚੱਲੇਗਾ। ਇਹਨਾਂ ਨੂੰ ਭਾਵਨਾਤਮਕ ਰੂਪ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਦਾ ਸਮਾਂ ਮਿਲੇਗਾ।

ਆਰਥਿਕ ਜੀਵਨ ਵੱਲ ਵੇਖੀਏ ਤਾਂ ਕਿੰਗ ਆਫ ਕੱਪਸ ਕਹਿ ਰਿਹਾ ਹੈ ਕਿ ਇਹਨਾਂ ਜਾਤਕਾਂ ਦੇ ਕੋਲ ਆਪਣੇ ਬਿਲਾਂ ਦਾ ਭੁਗਤਾਨ ਕਰਨ ਦੇ ਲਈ ਚੰਗੀ ਮਾਤਰਾ ਵਿੱਚ ਪੈਸਾ ਹੋਵੇਗਾ ਅਤੇ ਅਜਿਹੇ ਵਿੱਚ ਇਹ ਆਰਾਮ ਨਾਲ ਜੀਵਨ ਜਿਊਂਦੇ ਹੋਏ ਦਿਖਣਗੇ। ਹਾਲਾਂਕਿ ਇਹ ਜਾਤਕ ਆਪਣੇ ਪੈਸਿਆਂ ਨੂੰ ਬਹੁਤ ਸੋਚ-ਸਮਝ ਕੇ ਪ੍ਰਬੰਧਿਤ ਕਰਨਗੇ। ਨਾਲ ਹੀ ਹਾਲਾਤਾਂ ਨੂੰ ਬਿਹਤਰ ਕਰਨ ਦੇ ਉਦੇਸ਼ ਨਾਲ ਇਹ ਬਜਟ ਦਾ ਨਿਰਮਾਣ ਵੀ ਕਰ ਸਕਣਗੇ। ਇਸ ਦੇ ਨਤੀਜੇ ਵਜੋਂ ਇਹ ਹਫਤਾ ਆਰਾਮ ਨਾਲ ਬੀਤੇਗਾ ਅਤੇ ਇਹਨਾਂ ਨੂੰ ਕਿਸੇ ਵੀ ਤਰਾਂ ਦੇ ਉਤਾਰ-ਚੜ੍ਹਾਅ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਪੇਜ ਆਫ ਸਵੋਰਡਜ਼ ਨੂੰ ਚਾਹੇ ਕਿੰਨਾ ਵੀ ਨਕਾਰਾਤਮਕ ਕਾਰਡ ਮੰਨਿਆ ਜਾਵੇ, ਪਰ ਕਰੀਅਰ ਦੇ ਲਈ ਇਸ ਕਾਰਡ ਨੂੰ ਅਸੀਂ ਸਕਾਰਾਤਮਕ ਕਹਾਂਗੇ। ਇਸ ਹਫਤੇ ਕਰੀਅਰ ਦੇ ਸਬੰਧ ਵਿੱਚ ਤੁਹਾਡੇ ਵਿਚਾਰਾਂ ਵਿੱਚ ਸਪਸ਼ੱਟਤਾ ਦੇਖਣ ਨੂੰ ਮਿਲੇਗੀ। ਸੰਭਾਵਨਾ ਹੈ ਕਿ ਇਸ ਦੌਰਾਨ ਤੁਹਾਨੂੰ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਦਾ ਮੌਕਾ ਮਿਲੇਗਾ ਅਤੇ ਤੁਹਾਨੂੰ ਨਵੀਆਂ ਜ਼ਿੰਮੇਦਾਰੀਆਂ ਮਿਲਣ ਦੀ ਵੀ ਸੰਭਾਵਨਾ ਹੈ।

ਨਾਈਟ ਆਫ ਸਵੋਰਡਜ਼ ਦੱਸ ਰਿਹਾ ਹੈ ਕਿ ਤੁਸੀਂ ਇਸ ਹਫਤੇ ਬੁਖਾਰ, ਸਰਦੀ, ਐਲਰਜੀ, ਖਾਂਸੀ ਆਦਿ ਦੀ ਚਪੇਟ ਵਿੱਚ ਆ ਸਕਦੇ ਹੋ ਅਤੇ ਅਜਿਹੇ ਵਿੱਚ ਇਹ ਹਫਤਾ ਤੁਹਾਡੇ ਲਈ ਥੋੜਾ ਮੁਸ਼ਕਿਲ ਰਹਿ ਸਕਦਾ ਹੈ। ਇਸ ਲਈ ਤੁਹਾਨੂੰ ਆਪਣਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਸ਼ੁਭ ਦਿਨ: ਸ਼ੁੱਕਰਵਾਰ

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮਿਥੁਨ ਰਾਸ਼ੀ

ਪ੍ਰੇਮ ਜੀਵਨ: ਫੋਰ ਆਫ ਕੱਪਸ

ਆਰਥਿਕ ਜੀਵਨ: ਦ ਐਂਪਰਰ

ਕਰੀਅਰ: ਫੋਰ ਆਫ ਵੈਂਡਸ

ਸਿਹਤ: ਏਟ ਆਫ ਕੱਪਸ

ਫੋਰ ਆਫ ਕੱਪਸ ਦੱਸ ਰਿਹਾ ਹੈ ਕਿ ਇਸ ਹਫਤੇ ਮਿਥੁਨ ਰਾਸ਼ੀ ਵਾਲਿਆਂ ਦਾ ਸਾਰਾ ਧਿਆਨ ਉਸ ਵਿਅਕਤੀ ਵੱਲ ਕੇਂਦਰਿਤ ਹੋਵੇਗਾ, ਜੋ ਉਹਨਾਂ ਤੋਂ ਦੂਰ ਚਲਾ ਗਿਆ ਹੈ। ਹੋ ਸਕਦਾ ਹੈ ਕਿ ਉਹ ਆਪਣੇ ਹੱਥੋਂ ਨਿਕਲ ਗਏ ਮੌਕਿਆਂ ਦੇ ਬਾਰੇ ਵਿੱਚ ਹੱਦ ਤੋਂ ਜ਼ਿਆਦਾ ਸੋਚ ਰਹੇ ਹੋਣ ਅਤੇ ਅਜਿਹਾ ਕਰਕੇ ਉਹ ਆਪਣਾ ਸਮਾਂ ਬਰਬਾਦ ਕਰ ਰਹੇ ਹੋਣਗੇ, ਜਿਸ ਕਾਰਨ ਉਹ ਉਹਨਾਂ ਨੂੰ ਮਿਲਣ ਵਾਲੇ ਹੋਰ ਮੌਕਿਆਂ ਵੱਲ ਧਿਆਨ ਨਹੀਂ ਦੇ ਸਕਣਗੇ।

ਆਰਥਿਕ ਜੀਵਨ ਨੂੰ ਲੈ ਕੇ ਦ ਐਂਪਰਰ ਕਹਿੰਦਾ ਹੈ ਕਿ ਇਸ ਹਫਤੇ ਆਰਥਿਕ ਮਾਮਲਿਆਂ ਦਾ ਪੂਰਾ ਕੰਟਰੋਲ ਤੁਹਾਡੇ ਹੱਥਾਂ ਵਿੱਚ ਹੋਵੇਗਾ ਅਤੇ ਅਜਿਹੇ ਵਿੱਚ ਤੁਸੀਂ ਅੱਛੀ-ਖਾਸੀ ਮਾਤਰਾ ਵਿੱਚ ਪੈਸੇ ਦੀ ਬੱਚਤ ਕਰ ਸਕੋਗੇ। ਇਸ ਕਾਰਨ ਤੁਸੀਂ ਆਰਥਿਕ ਜੀਵਨ ਵਿੱਚ ਸਥਿਰ ਅਤੇ ਸੁਰੱਖਿਅਤ ਮਹਿਸੂਸ ਕਰੋਗੇ।

ਕਰੀਅਰ ਨੂੰ ਲੈ ਕੇ ਫੋਰ ਆਫ ਵੈਂਡਸ ਭਵਿੱਖਬਾਣੀ ਕਰ ਰਿਹਾ ਹੈ ਕਿ ਇਹਨਾਂ ਜਾਤਕਾਂ ਦੀ ਸਥਿਤੀ ਆਪਣੇ ਕਰੀਅਰ ਵਿੱਚ ਚੰਗੀ ਰਹੇਗੀ। ਅਜਿਹੇ ਵਿੱਚ ਤੁਹਾਡੀ ਕੰਪਨੀ ਇੱਕ ਕਰਮਚਾਰੀ, ਇੱਕ ਟੀਮ ਦੇ ਮੈਂਬਰ ਜਾਂ ਇੱਕ ਬੌਸ ਦੇ ਰੂਪ ਵਿੱਚ ਤੁਹਾਡੇ ਮਹੱਤਵ ਨੂੰ ਸਮਝਦੀ ਹੈ ਅਤੇ ਤੁਹਾਡਾ ਮਾਣ ਕਰਦੀ ਹੈ। ਇਹ ਹਫਤਾ ਤੁਹਾਡੇ ਲਈ ਕਈ ਬਿਹਤਰੀਨ ਮੌਕੇ ਲੈ ਕੇ ਆ ਸਕਦਾ ਹੈ, ਜਿਸ ਕਾਰਨ ਤੁਸੀਂ ਖੂਬ ਸਫਲਤਾ ਪ੍ਰਾਪਤ ਕਰੋਗੇ।

ਸਿਹਤ ਬਾਰੇ ਗੱਲ ਕਰੀਏ ਤਾਂ ਏਟ ਆਫ ਕੱਪਸ ਕਹਿੰਦਾ ਹੈ ਕਿ ਤੁਹਾਨੂੰ ਆਪਣੇ-ਆਪ ਉੱਤੇ ਸ਼ੱਕ ਹੋ ਸਕਦਾ ਹੈ। ਨਾਲ ਹੀ ਤੁਹਾਨੂੰ ਤਣਾਅ ਵੀ ਹੋ ਸਕਦਾ ਹੈ। ਤੁਹਾਡੇ ਲਈ ਬਿਹਤਰ ਹੋਵੇਗਾ ਕਿ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰੋ, ਜਿਸ ਉੱਤੇ ਤੁਸੀਂ ਵਿਸ਼ਵਾਸ ਕਰਦੇ ਹੋ। ਇਸ ਲਈ ਤੁਹਾਨੂੰ ਆਪਣਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਸ਼ੁਭ ਦਿਨ: ਬੁੱਧਵਾਰ

ਕਰਕ ਰਾਸ਼ੀ

ਪ੍ਰੇਮ ਜੀਵਨ: ਦ ਫੂਲ

ਆਰਥਿਕ ਜੀਵਨ: ਦ ਮੈਜਿਸ਼ੀਅਨ

ਕਰੀਅਰ: ਟੂ ਆਫ ਵੈਂਡਸ

ਸਿਹਤ: ਥ੍ਰੀ ਆਫ ਸਵੋਰਡਜ਼(ਰਿਵਰਸਡ)

ਕਰਕ ਰਾਸ਼ੀ ਵਾਲਿਆਂ ਦੇ ਪ੍ਰੇਮ ਜੀਵਨ ਦੇ ਲਈ ਦ ਫੂਲ ਦੱਸ ਰਿਹਾ ਹੈ ਕਿ ਇਹ ਜਾਤਕ ਪ੍ਰੇਮ ਦੇ ਸਾਗਰ ਵਿੱਚ ਡੁੱਬੇ ਰਹਿਣਗੇ ਅਤੇ ਅਜਿਹੇ ਵਿੱਚ ਆਪਣੀਆਂ ਭਾਵਨਾਵਾਂ ਨੂੰ ਦਬਾਓਣਾ ਇਹਨਾਂ ਦੇ ਲਈ ਆਸਾਨ ਨਹੀਂ ਹੋਵੇਗਾ। ਨਾਲ ਹੀ ਇਹ ਕਾਰਡ ਵਚਨਬੱਧਤਾ ਜਾਂ ਰਿਸ਼ਤੇ ਵਿੱਚ ਆਉਣ ਦੀ ਸੰਭਾਵਨਾ ਨੂੰ ਵੀ ਦਰਸਾਉਂਦਾ ਹੈ। ਇਸ ਤੋਂ ਇਲਾਵਾ ਇਹ ਕਾਰਡ ਯਾਤਰਾਵਾਂ ਦੀ ਵੀ ਪ੍ਰਤੀਨਿਧਤਾ ਕਰਦਾ ਹੈ ਅਤੇ ਇਸ ਦੇ ਨਤੀਜੇ ਵੱਜੋਂ ਤੁਸੀਂ ਹਨੀਮੂਨ ਜਾਂ ਫੇਰ ਸਾਥੀ ਦੇ ਨਾਲ ਹਫਤੇ ਦੇ ਅੰਤ ਵਿੱਚ ਛੁੱਟੀ ਵਾਲੇ ਦਿਨ ਕਿਸੇ ਛੋਟੀ ਯਾਤਰਾ ਉੱਤੇ ਜਾਣ ਦੀ ਯੋਜਨਾ ਬਣਾ ਸਕਦੇ ਹੋ।

ਆਰਥਿਕ ਜੀਵਨ ਦੇ ਲਿਹਾਜ਼ ਤੋਂ ਤੁਸੀਂ ਕਿਸੇ ਦਾ ਮਾਰਗਦਰਸ਼ਨ ਕਰ ਸਕਦੇ ਹੋ ਜਾਂ ਫੇਰ ਤੁਸੀਂ ਕਿਸੇ ਵਿਅਕਤੀ ਦੇ ਮਾਰਗਦਰਸ਼ਨ ਵਿੱਚ ਰਹਿੰਦੇ ਹੋਏ ਅੱਗੇ ਵਧ ਸਕਦੇ ਹੋ, ਜਿਸ ਦਾ ਲਾਭ ਤੁਹਾਨੂੰ ਭਵਿੱਖ ਵਿੱਚ ਦਿਖੇਗਾ। ਇਹ ਕਾਰਡ ਕਰੀਅਰ ਦੇ ਖੇਤਰ ਵਿੱਚ ਤੁਹਾਡੀ ਸਥਿਤੀ ਨੂੰ ਬਿਹਤਰ ਕਰਨ ਵੱਲ ਸੰਕੇਤ ਕਰ ਰਿਹਾ ਹੈ। ਸੰਭਵ ਹੈ ਕਿ ਤੁਹਾਨੂੰ ਚੰਗੀ ਮਾਤਰਾ ਵਿੱਚ ਪੈਸਾ ਕਮਾਉਣ ਦਾ ਮੌਕਾ ਮਿਲੇ, ਕਿਉਂਕਿ ਮੈਜਿਸ਼ੀਅਨ ਤੁਹਾਡੀ ਤਰੱਕੀ ਅਤੇ ਆਰਥਿਕ ਸਥਿਤੀ ਉੱਤੇ ਕੰਟਰੋਲ ਨੂੰ ਦਰਸਾਉਂਦਾ ਹੈ।

ਟੂ ਆਫ ਵੈਂਡਸ ਕਰੀਅਰ ਨੂੰ ਲੈ ਕੇ ਦੱਸ ਰਿਹਾ ਹੈ ਕਿ ਕਰਕ ਰਾਸ਼ੀ ਦੇ ਜਾਤਕਾਂ ਨੂੰ ਇਹ ਫੈਸਲਾ ਲੈਣਾ ਪਵੇਗਾ ਕਿ ਉਹਨਾਂ ਨੇ ਇਸੇ ਕਰੀਅਰ ਵਿੱਚ ਰਹਿਣਾ ਹੈ ਜਾਂ ਫੇਰ ਕਿਸੇ ਨਵੇਂ ਖੇਤਰ ਦੀ ਚੋਣ ਕਰਨੀ ਹੈ। ਨਾਲ ਹੀ ਤੁਸੀਂ ਚਾਹੋ ਤਾਂ ਮੌਜੂਦਾ ਨੌਕਰੀ ਵਿੱਚ ਉਸੇ ਅਹੁਦੇ ਉੱਤੇ ਬਣੇ ਰਹਿ ਸਕਦੇ ਹੋ, ਜਿਸ ਉੱਤੇ ਤੁਸੀਂ ਕੰਮ ਕਰ ਰਹੇ ਹੋ। ਹੋ ਸਕਦਾ ਹੈ ਕਿ ਤੁਹਾਡੇ ਸਾਹਮਣੇ ਅਜਿਹੀ ਸਥਿਤੀ ਆਵੇ, ਜਿੱਥੇ ਤੁਹਾਨੂੰ ਦੋ ਨੌਕਰੀਆਂ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਪਵੇ। ਜੇਕਰ ਤੁਹਾਡੀ ਆਪਣੀ ਹੀ ਕੰਪਨੀ ਹੈ, ਤਾਂ ਤੁਹਾਨੂੰ ਚੁਣਨਾ ਪਵੇਗਾ ਕਿ ਇਸੇ ਰਸਤੇ ਉੱਤੇ ਅੱਗੇ ਵਧਣਾ ਹੈ ਜਾਂ ਫੇਰ ਸਾਂਝੇਦਾਰੀ ਵਿੱਚ ਆਓਣਾ ਹੈ।

ਤੁਹਾਡੀ ਸਿਹਤ ਦੇ ਲਈ ਥ੍ਰੀ ਆਫ ਸਵੋਰਡਜ਼ ਨੂੰ ਸ਼ੁਭ ਨਹੀਂ ਕਿਹਾ ਜਾਵੇਗਾ, ਕਿਉਂਕਿ ਇਹ ਰੋਗ ਅਤੇ ਸਰਜਰੀ ਦਾ ਪ੍ਰਤੀਕ ਮੰਨਿਆ ਗਿਆ ਹੈ। ਇਸ ਦੌਰਾਨ ਤੁਸੀਂ ਨਿਰਾਸ਼ ਮਹਿਸੂਸ ਕਰ ਸਕਦੇ ਹੋ, ਜਿਸ ਕਾਰਨ ਤੁਹਾਡੀ ਸਿਹਤ ਖਰਾਬ ਹੋਣ ਦੀ ਸੰਭਾਵਨਾ ਹੈ ਜਾਂ ਫੇਰ ਤੁਹਾਡੇ ਕਿਸੇ ਨਜ਼ਦੀਕੀ ਪਿਆਰੇ ਦੀ ਸਿਹਤ ਖਰਾਬ ਹੋ ਸਕਦੀ ਹੈ। ਇਹ ਕਾਰਡ ਦਿਲ ਨਾਲ ਜੁੜੇ ਰੋਗਾਂ ਵੱਲ ਵੀ ਸੰਕੇਤ ਕਰਦਾ ਹੈ। ਇਸ ਲਈ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

ਸ਼ੁਭ ਦਿਨ: ਸੋਮਵਾਰ

ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ ਪ੍ਰਾਪਤ ਕਰੋ

ਸਿੰਘ ਰਾਸ਼ੀ

ਪ੍ਰੇਮ ਜੀਵਨ: ਸੈਵਨ ਆਫ ਵੈਂਡਸ

ਆਰਥਿਕ ਜੀਵਨ: ਦ ਸਨ

ਕਰੀਅਰ: ਏਟ ਆਫ ਵੈਂਡਸ

ਸਿਹਤ: ਟੂ ਆਫ ਪੈਂਟੇਕਲਸ

ਸਿੰਘ ਰਾਸ਼ੀ ਵਾਲਿਆਂ ਨੂੰ ਪ੍ਰੇਮ ਜੀਵਨ ਵਿੱਚ ਸੈਵਨ ਆਫ ਵੈਂਡਸ ਦਾ ਕਾਰਡ ਮਿਲਿਆ ਹੈ, ਜੋ ਭਵਿੱਖਬਾਣੀ ਕਰ ਰਿਹਾ ਹੈ ਕਿ ਇਹਨਾਂ ਜਾਤਕਾਂ ਨੂੰ ਆਪਣੇ ਰਿਸ਼ਤੇ ਨੂੰ ਕਾਇਮ ਰੱਖਣ ਲਈ ਕਾਫੀ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ, ਜਿਸ ਵਿੱਚ ਇਹਨਾਂ ਨੂੰ ਸਫਲਤਾ ਮਿਲਣ ਦੀ ਸੰਭਾਵਨਾ ਹੈ। ਹਾਲਾਂਕਿ ਇਹ ਕਾਰਡ ਦੱਸ ਰਿਹਾ ਹੈ ਕਿ ਤੁਸੀਂ ਅਤੇ ਤੁਹਾਡਾ ਸਾਥੀ ਕਾਫੀ ਮਿਹਨਤ ਕਰੋਗੇ, ਤਾਂ ਕਿ ਤੁਹਾਡਾ ਰਿਸ਼ਤਾ ਕਾਇਮ ਰਹਿ ਸਕੇ।

ਆਰਥਿਕ ਜੀਵਨ ਵਿੱਚ ਦ ਸਨ ਧਨ ਅਤੇ ਖੁਸ਼ਹਾਲੀ ਦੀ ਪ੍ਰਤੀਨਿਧਤਾ ਕਰਦਾ ਹੈ। ਇਸ ਦੌਰਾਨ ਤੁਹਾਡੇ ਦੁਆਰਾ ਕੀਤੇ ਗਏ ਨਵੇਂ ਕੰਮ ਜਾਂ ਨਵਾਂ ਨਿਵੇਸ਼ ਤੁਹਾਨੂੰ ਚੰਗਾ ਧੰਨਵਾਦ ਦੇਣਗੇ। ਅਜਿਹੇ ਵਿੱਚ ਤੁਸੀਂ ਖੁਸ਼ ਅਤੇ ਆਰਥਿਕ ਜੀਵਨ ਤੋਂ ਸੰਤੁਸ਼ਟ ਦਿਖੋਗੇ।

ਕਰੀਅਰ ਦੇ ਖੇਤਰ ਵਿੱਚ ਤੁਹਾਨੂੰ ਏਟ ਆਫ ਵੈਂਡਸ ਮਿਲਿਆ ਹੈ, ਜੋ ਤੁਹਾਡੇ ਪੇਸ਼ੇਵਰ ਜੀਵਨ ਵਿੱਚ ਨਿਰੰਤਰ ਅੱਗੇ ਵਧਣ ਵੱਲ ਸੰਕੇਤ ਕਰ ਰਿਹਾ ਹੈ। ਇਸ ਦੌਰਾਨ ਤੁਹਾਨੂੰ ਕਾਰੋਬਾਰ ਦੇ ਸਬੰਧ ਵਿੱਚ ਯਾਤਰਾ ਲਈ ਜਾਣਾ ਪੈ ਸਕਦਾ ਹੈ। ਸਿੰਘ ਰਾਸ਼ੀ ਦੇ ਜਾਤਕ ਕਰੀਅਰ ਨੂੰ ਲੈ ਕੇ ਆਪਣੀ ਤਰੱਕੀ ਬਾਰੇ ਸੋਚ-ਵਿਚਾਰ ਕਰ ਸਕਦੇ ਹਨ। ਇਹਨਾਂ ਨੂੰ ਮਹਿਸੂਸ ਹੋ ਸਕਦਾ ਹੈ ਕਿ ਇਹਨਾਂ ਦਾ ਕਰੀਅਰ ਤੇਜ਼ ਰਫਤਾਰ ਨਾਲ ਅੱਗੇ ਵੱਧ ਰਿਹਾ ਹੈ।

ਸਿਹਤ ਬਾਰੇ ਗੱਲ ਕਰੀਏ ਤਾਂ ਇਹਨਾਂ ਜਾਤਕਾਂ ਨੂੰ ਟੂ ਆਫ ਪੈਂਟੇਕਲਸ ਦਾ ਕਾਰਡ ਮਿਲਿਆ ਹੈ। ਇਹ ਦੱਸ ਰਿਹਾ ਹੈ ਕਿ ਇਸ ਦੌਰਾਨ ਤੁਸੀਂ ਹੱਦ ਤੋਂ ਜ਼ਿਆਦਾ ਸੋਚਣ ਦੇ ਕਾਰਨ ਪ੍ਰਭਾਵੀ ਫੈਸਲੇ ਲੈਣ ਵਿੱਚ ਪਿੱਛੇ ਰਹਿ ਸਕਦੇ ਹੋ। ਅਜਿਹੇ ਵਿੱਚ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ।

ਸ਼ੁਭ ਦਿਨ: ਸ਼ਨੀਵਾਰ

ਕੰਨਿਆ ਰਾਸ਼ੀ

ਪ੍ਰੇਮ ਜੀਵਨ: ਨਾਈਟ ਆਫ ਵੈਂਡਸ

ਆਰਥਿਕ ਜੀਵਨ: ਜੱਜਮੈਂਟ

ਕਰੀਅਰ: ਸੈਵਨ ਆਫ ਪੈਂਟੇਕਲਸ

ਸਿਹਤ: ਕਿੰਗ ਆਫ ਕੱਪਸ

ਕੰਨਿਆ ਰਾਸ਼ੀ ਵਾਲਿਆਂ ਦੇ ਨਿੱਜੀ ਜੀਵਨ ਦੇ ਲਈ ਇਹ ਹਫਤਾ ਜ਼ਿਆਦਾ ਚੰਗਾ ਨਾ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਤੁਸੀਂ ਅਤੇ ਤੁਹਾਡੇ ਸਾਥੀ ਵਿੱਚੋਂ ਕੋਈ ਇੱਕ ਆਪਣੇ ਕਦਮ ਰਿਸ਼ਤੇ ਤੋਂ ਪਿੱਛੇ ਖਿੱਚਣਾ ਚਾਹੁੰਦਾ ਹੈ ਅਤੇ ਇਹ ਗੱਲ ਤੁਹਾਡੇ ਦੋਵਾਂ ਦੇ ਵਿਚਕਾਰ ਰਿਸ਼ਤੇ ਵਿੱਚ ਖਟਾਸ ਦਾ ਕਾਰਨ ਬਣ ਸਕਦੀ ਹੈ। ਅਜਿਹੇ ਵਿੱਚ ਤੁਹਾਡੇ ਰਿਸ਼ਤੇ ਤੋਂ ਭਾਵਨਾਤਮਕ ਜੁੜਾਵ ਗਾਇਬ ਹੋ ਸਕਦਾ ਹੈ।

ਆਰਥਿਕ ਜੀਵਨ ਵਿੱਚ ਦ ਜੱਜਮੈਂਟ ਤੁਹਾਨੂੰ ਸਾਵਧਾਨ ਕਰ ਰਿਹਾ ਹੈ ਕਿ ਜਦੋਂ ਪੈਸੇ ਨਾਲ ਜੁੜੇ ਮਾਮਲਿਆਂ ਦੀ ਗੱਲ ਆਉਂਦੀ ਹੈ, ਤਾਂ ਤੁਹਾਨੂੰ ਇਸ ਸਬੰਧ ਵਿੱਚ ਸੋਚ-ਸਮਝ ਕੇ ਫੈਸਲੇ ਲੈਣੇ ਪੈਣਗੇ। ਤੁਹਾਨੂੰ ਜਲਦਬਾਜ਼ੀ ਵਿੱਚ ਫੈਸਲੇ ਲੈਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਹਾਡੇ ਲਈ ਬਿਹਤਰ ਹੋਵੇਗਾ ਕਿ ਕੋਈ ਵੀ ਨਵਾਂ ਨਿਵੇਸ਼ ਕਰਨ ਜਾਂ ਫੇਰ ਕੋਈ ਨਵੀਂ ਖਰੀਦਾਰੀ ਕਰਨ ਤੋਂ ਪਹਿਲਾਂ ਸਾਰੀਆਂ ਗੱਲਾਂ ਸਪਸ਼ਟ ਕਰ ਲਓ।

ਕਰੀਅਰ ਬਾਰੇ ਗੱਲ ਕਰੀਏ ਤਾਂ ਸੈਵਨ ਆਫ ਪੈਂਟੇਕਲਸ ਕਹਿੰਦਾ ਹੈ ਕਿ ਨੌਕਰੀ ਵਿੱਚ ਤੁਸੀਂ ਮਜ਼ਬੂਤ ਅਤੇ ਸੁਰੱਖਿਅਤ ਸਥਾਨ ‘ਤੇ ਹੋਵੋਗੇ। ਅਜਿਹੇ ਵਿੱਚ ਤੁਸੀਂ ਆਪਣੀ ਯੋਜਨਾ ਦੇ ਅਨੁਸਾਰ ਤਰੱਕੀ ਹਾਸਿਲ ਕਰ ਸਕਦੇ ਹੋ। ਇਹਨਾਂ ਜਾਤਕਾਂ ਦੁਆਰਾ ਕੀਤੀ ਜਾ ਰਹੀ ਸਖਤ ਮਿਹਨਤ ਅਤੇ ਕੋਸ਼ਿਸ਼ਾਂ ਇਹਨਾਂ ਦੇ ਕੰਮਾਂ ਦੇ ਨਤੀਜਿਆਂ ਵਿੱਚ ਨਜ਼ਰ ਆਓਣਗੀਆਂ, ਜੋ ਕਿ ਇਹਨਾਂ ਨੂੰ ਸਫਲਤਾ ਦੇ ਰਸਤੇ ਉੱਤੇ ਲੈ ਜਾਣਗੀਆਂ।

ਸਿਹਤ ਵੱਲ ਵੇਖੀਏ ਤਾਂ ਕਿੰਗ ਆਫ ਕੱਪਸ ਨੂੰ ਇੱਕ ਸਕਾਰਾਤਮਕ ਕਾਰਡ ਕਿਹਾ ਜਾਵੇਗਾ। ਇਸ ਹਫਤੇ ਤੁਸੀਂ ਚੰਗੀ ਸਿਹਤ ਦਾ ਆਨੰਦ ਲੈਂਦੇ ਨਜ਼ਰ ਆਓਗੇ। ਪਰ ਤੁਹਾਨੂੰ ਸਿਹਤ ਦੇ ਮਾਮਲੇ ਵਿੱਚ ਕੁਝ ਉਤਾਰ-ਚੜ੍ਹਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਕਿ ਤੁਹਾਡੇ ਮਾਨਸਿਕ ਅਤੇ ਭਾਵਨਾਤਮਕ ਵਿਕਾਸ ਦੇ ਲਈ ਬਹੁਤ ਜ਼ਰੂਰੀ ਹੋਵੇਗਾ।

ਸ਼ੁਭ ਦਿਨ: ਬੁੱਧਵਾਰ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਤੁਲਾ ਰਾਸ਼ੀ

ਪ੍ਰੇਮ ਜੀਵਨ: ਫਾਈਵ ਆਫ ਵੈਂਡਸ

ਆਰਥਿਕ ਜੀਵਨ: ਟੈੱਨ ਆਫ ਕੱਪਸ

ਕਰੀਅਰ: ਟੈਂਪਰੈਂਸ

ਸਿਹਤ: ਥ੍ਰੀ ਆਫ ਪੈਂਟੇਕਲਸ

ਤੁਲਾ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਜੀਵਨ ਵਿੱਚ ਫਾਈਵ ਆਫ ਵੈਂਡਸ ਦਾ ਕਾਰਡ ਪ੍ਰਾਪਤ ਹੋਇਆ ਹੈ, ਜੋ ਇਹ ਭਵਿੱਖਬਾਣੀ ਕਰ ਰਿਹਾ ਹੈ ਕਿ ਤੁਹਾਨੂੰ ਦਿਲ ਤੋਂ ਕੋਈ ਵਿਅਕਤੀ ਪਸੰਦ ਆ ਗਿਆ ਹੈ ਅਤੇ ਤੁਸੀਂ ਉਸ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਣਾ ਚਾਹੁੰਦੇ ਹੋ। ਹਾਲਾਂਕਿ ਸੰਭਵ ਹੈ ਕਿ ਉਸ ਵਿਅਕਤੀ ਦੀ ਤੁਹਾਡੇ ਵਿੱਚ ਕੋਈ ਦਿਲਚਸਪੀ ਨਾ ਹੋਵੇ ਅਤੇ ਅਜਿਹੇ ਵਿੱਚ ਜੇਕਰ ਤੁਸੀਂ ਉਸ ਵਿਅਕਤੀ ਦੇ ਨਾਲ ਰਿਸ਼ਤੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਗੱਲ ਦੀ ਡੋਰ ਆਪਣੇ ਹੱਥ ਵਿੱਚ ਲੈਣੀ ਪਵੇਗੀ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਇਹ ਹਫਤਾ ਤੁਹਾਡੀ ਆਰਥਿਕ ਸਥਿਤੀ ਵਿੱਚ ਕੁਝ ਸੁਧਾਰ ਲਿਆਵੇਗਾ। ਨਾਲ ਹੀ ਜੇਕਰ ਤੁਸੀਂ ਬੀਤੇ ਸਮੇਂ ਵਿੱਚ ਕੋਈ ਨਿਵੇਸ਼ ਕੀਤਾ ਹੈ ਜਾਂ ਭਵਿੱਖ ਵਿੱਚ ਕਰਨ ਬਾਰੇ ਸੋਚ ਰਹੇ ਹੋ ਤਾਂ ਉਸ ਤੋਂ ਤੁਹਾਨੂੰ ਚੰਗੇ ਰਿਟਰਨ ਦੀ ਪ੍ਰਾਪਤੀ ਹੋਵੇਗੀ। ਟੈੱਨ ਆਫ ਕੱਪਸ ਨੂੰ ਤੁਹਾਡੇ ਲਈ ਸ਼ੁਭ ਕਾਰਡ ਮੰਨਿਆ ਜਾਵੇਗਾ, ਕਿਉਂਕਿ ਇਹ ਕਾਰਡ ਤੁਹਾਡੀ ਬਿਹਤਰ ਆਰਥਿਕ ਸਥਿਤੀ ਵੱਲ ਸੰਕੇਤ ਕਰ ਰਿਹਾ ਹੈ।

ਕਰੀਅਰ ਨੂੰ ਲੈ ਕੇ ਟੈਂਪਰੈਂਸ ਕਾਰਡ ਭਵਿੱਖਬਾਣੀ ਕਰ ਰਿਹਾ ਹੈ ਕਿ ਇਹ ਹਫਤਾ ਤੁਹਾਡੇ ਲਈ ਅਨੁਕੂਲ ਰਹੇਗਾ। ਇਸ ਲਈ ਇਸ ਅਵਧੀ ਦੇ ਦੌਰਾਨ ਤੁਸੀਂ ਆਪਣੇ ਲਈ ਟੀਚੇ ਨਿਰਧਾਰਿਤ ਕਰ ਸਕਦੇ ਹੋ। ਨਾਲ ਹੀ ਤੁਸੀਂ ਜੋ ਵੀ ਹਾਸਲ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਹਾਨੂੰ ਧੀਰਜ ਰੱਖਣਾ ਪਵੇਗਾ। ਕਾਰਜ ਖੇਤਰ ਵਿੱਚ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਨੂੰ ਤੁਹਾਡੇ ਸੀਨੀਅਰ ਅਧਿਕਾਰੀਆਂ ਦੁਆਰਾ ਪਹਿਚਾਣ ਮਿਲੇਗੀ ਅਤੇ ਉਹ ਹਰ ਕਦਮ ‘ਤੇ ਤੁਹਾਡਾ ਸਾਥ ਦੇਣਗੇ

ਇਹਨਾਂ ਜਾਤਕਾਂ ਨੂੰ ਸਿਹਤ ਦੇ ਖੇਤਰ ਵਿੱਚ ਥ੍ਰੀ ਆਫ ਪੈਂਟੇਕਲਸ ਮਿਲਿਆ ਹੈ, ਜੋ ਕਿ ਸਕਾਰਾਤਮਕ ਕਿਹਾ ਜਾਵੇਗਾ। ਇਹਨਾਂ ਜਾਤਕਾਂ ਦੀ ਸਿਹਤ ਚੰਗੀ ਰਹੇਗੀ। ਜੇਕਰ ਤੁਸੀਂ ਪਹਿਲਾਂ ਹੀ ਕਿਸੇ ਰੋਗ ਜਾਂ ਬਿਮਾਰੀ ਨਾਲ ਜੂਝ ਰਹੇ ਹੋ, ਤਾਂ ਹੁਣ ਤੁਹਾਨੂੰ ਸਹੀ ਇਲਾਜ ਮਿਲ ਸਕੇਗਾ, ਜਿਸ ਕਾਰਨ ਤੁਸੀਂ ਛੇਤੀ ਹੀ ਸਿਹਤਮੰਦ ਹੋ ਜਾਓਗੇ।

ਸ਼ੁਭ ਦਿਨ: ਸ਼ੁੱਕਰਵਾਰ

ਬ੍ਰਿਸ਼ਚਕ ਰਾਸ਼ੀ

ਪ੍ਰੇਮ ਜੀਵਨ: ਏਸ ਆਫ ਵੈਂਡਸ

ਆਰਥਿਕ ਜੀਵਨ: ਥ੍ਰੀ ਆਫ ਸਵੋਰਡਜ਼

ਕਰੀਅਰ: ਫਾਈਵ ਆਫ ਕੱਪਸ

ਸਿਹਤ: ਫੋਰ ਆਫ ਸਵੋਰਡਜ਼

ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਏਸ ਆਫ ਵੈਂਡਸ ਨੂੰ ਸ਼ੁਭ ਕਾਰਡ ਕਿਹਾ ਜਾਵੇਗਾ। ਇੱਕ ਲੰਬੇ ਸਮੇਂ ਤੱਕ ਸਿੰਗਲ ਅਤੇ ਇਕੱਲੇ ਰਹਿਣ ਤੋਂ ਬਾਅਦ ਆਖਿਰ ਇਸ ਹਫਤੇ ਤੁਸੀਂ ਨਵੇਂ ਰਿਸ਼ਤੇ ਵਿੱਚ ਪ੍ਰਵੇਸ਼ ਕਰ ਸਕਦੇ ਹੋ, ਜੋ ਕਿ ਕਾਫੀ ਸਮੇਂ ਤੱਕ ਚੱਲਣ ਵਾਲਾ ਰਿਸ਼ਤਾ ਹੋਵੇਗਾ। ਨਾਲ ਹੀ ਤੁਹਾਡੇ ਦੋਹਾਂ ਦੇ ਵਿਚਕਾਰ ਭਾਵਨਾਤਮਕ ਜੁੜਾਵ ਵੀ ਚੰਗਾ ਰਹਿਣ ਦੀ ਸੰਭਾਵਨਾ ਹੈ।

ਇਸ ਹਫਤੇ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੰਭਾਵਨਾ ਹੈ ਕਿ ਤੁਹਾਨੂੰ ਧਨ ਨਾਲ ਜੁੜੇ ਮਾਮਲਿਆਂ ਵਿੱਚ ਹਾਨੀ ਜਾਂ ਅਸਫਲਤਾਵਾਂ ਨਾਲ ਜੂਝਣਾ ਪਵੇ ਅਤੇ ਅਜਿਹੇ ਵਿੱਚ ਤੁਹਾਨੂੰ ਤਣਾਅ ਹੋ ਸਕਦਾ ਹੈ। ਪਰ ਸੋਚ-ਸਮਝ ਕੇ ਪੈਸਾ ਖਰਚ ਕਰਨ ਅਤੇ ਪੈਸੇ ਨਾਲ ਸਬੰਧਤ ਫੈਸਲੇ ਵਿਚਾਰ-ਵਿਟਾਂਦਰੇ ਤੋਂ ਬਾਅਦ ਲੈਣ ਨਾਲ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਆਓਣ ਦੀ ਸੰਭਾਵਨਾ ਹੈ।

ਕਰੀਅਰ ਦੇ ਖੇਤਰ ਵਿੱਚ ਤੁਹਾਨੂੰ ਫਾਈਵ ਆਫ ਕੱਪਸ ਮਿਲਿਆ ਹੈ ਅਤੇ ਇਹ ਦਰਸਾ ਰਿਹਾ ਹੈ ਕਿ ਇਸ ਰਾਸ਼ੀ ਦੇ ਜਾਤਕ ਆਪਣੇ ਕਰੀਅਰ ਤੋਂ ਅਸੰਤੁਸ਼ਟ ਨਜ਼ਰ ਆ ਸਕਦੇ ਹਨ। ਹੋ ਸਕਦਾ ਹੈ ਕਿ ਤੁਸੀਂ ਆਪਣੇ ਕਰੀਅਰ ਤੋਂ ਖੁਸ਼ ਨਾ ਹੋਵੋ ਜਾਂ ਫੇਰ ਹਾਲਾਤ ਤੁਹਾਡੇ ਅਨੁਸਾਰ ਨਾ ਚੱਲ ਰਹੇ ਹੋਣ। ਅਜਿਹੇ ਵਿੱਚ ਤੁਹਾਨੂੰ ਸ਼ਾਂਤੀ ਨਾਲ ਬੈਠ ਕੇ ਆਪਣੇ ਕਰੀਅਰ ਦੀ ਦਿਸ਼ਾ ਨੂੰ ਲੈ ਕੇ ਸੋਚ-ਵਿਚਾਰ ਕਰਨਾ ਪਵੇਗਾ, ਜਿਸ ਨਾਲ ਤੁਸੀਂ ਆਪਣੇ ਕਰੀਅਰ ਨੂੰ ਤਰੱਕੀ ਦੇ ਰਸਤੇ ਉੱਤੇ ਲੈ ਕੇ ਜਾ ਸਕੋਗੇ।

ਫੋਰ ਆਫ ਸਵੋਰਡਜ਼ ਕਹਿੰਦਾ ਹੈ ਕਿ ਤੁਹਾਨੂੰ ਆਪਣੀ ਭੱਜ-ਦੌੜ ਭਰੀ ਜ਼ਿੰਦਗੀ ਤੋਂ ਬ੍ਰੇਕ ਲੈਣਾ ਚਾਹੀਦਾ ਹੈ, ਤਾਂ ਕਿ ਤੁਸੀਂ ਕੁਝ ਸਮਾਂ ਆਪਣੇ-ਆਪ ਨਾਲ ਬਿਤਾ ਸਕੋ। ਅਜਿਹੇ ਵਿੱਚ ਤੁਹਾਨੂੰ ਇਸ ਗੱਲ ਦਾ ਪਤਾ ਲਗਾਓਣਾ ਪਵੇਗਾ ਕਿ ਤੁਹਾਡੇ ਜੀਵਨ ਵਿੱਚ ਕੀ ਚੱਲ ਰਿਹਾ ਹੈ ਅਤੇ ਤੁਸੀਂ ਜ਼ਿੰਦਗੀ ਤੋਂ ਕੀ ਚਾਹੁੰਦੇ ਹੋ। ਤੁਸੀਂ ਜਿਨਾਂ ਵੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ, ਉਹਨਾਂ ਦਾ ਅਸਰ ਤੁਹਾਡੀ ਸਿਹਤ ਉੱਤੇ ਨਜ਼ਰ ਆ ਸਕਦਾ ਹੈ।

ਸ਼ੁਭ ਦਿਨ: ਸ਼ਨੀਵਾਰ

ਧਨੂੰ ਰਾਸ਼ੀ

ਪ੍ਰੇਮ ਜੀਵਨ: ਸਿਕਸ ਆਫ ਕੱਪਸ

ਆਰਥਿਕ ਜੀਵਨ: ਟੈੱਨ ਆਫ ਪੈਂਟੇਕਲਸ

ਕਰੀਅਰ: ਟੂ ਆਫ ਪੈਂਟੇਕਲਸ

ਸਿਹਤ:ਦ ਚੇਰੀਅਟ

ਸਿਕਸ ਆਫ ਕੱਪਸ ਕਹਿ ਰਿਹਾ ਹੈ ਕਿ ਇਹਨਾਂ ਜਾਤਕਾਂ ਦੇ ਪ੍ਰੇਮ ਜੀਵਨ ਵਿੱਚ ਇਹਨਾਂ ਦਾ ਅਤੀਤ ਵਾਪਸ ਆ ਸਕਦਾ ਹੈ। ਅਜਿਹੇ ਵਿੱਚ ਇਹਨਾਂ ਨੂੰ ਬੀਤੇ ਸਮੇਂ ਦੀਆਂ ਯਾਦਾਂ ਪਰੇਸ਼ਾਨ ਕਰ ਸਕਦੀਆਂ ਹਨ। ਹਾਲਾਂਕਿ ਇਹ ਚੰਗੇ ਸਮੇਂ ਨੂੰ ਯਾਦ ਕਰ ਰਹੇ ਹੋ ਸਕਦੇ ਹਨ ਜਾਂ ਫੇਰ ਆਪਣੇ ਸਾਥੀ ਨੂੰ ਯਾਦ ਕਰ ਰਹੇ ਹੋ ਸਕਦੇ ਹਨ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਟੈੱਨ ਆਫ ਪੈਂਟੇਕਲਸ ਨੂੰ ਸਕਾਰਾਤਮਕ ਕਾਰਡ ਕਿਹਾ ਜਾਵੇਗਾ। ਇਹ ਅਵਧੀ ਤੁਹਾਡੇ ਲਈ ਕੁਝ ਚੰਗੀਆਂ ਚੀਜ਼ਾਂ ਅਤੇ ਧਨ-ਸਮ੍ਰਿੱਧੀ ਲੈ ਕੇ ਆ ਸਕਦੀ ਹੈ। ਇਹ ਕਾਰਡ ਦੱਸ ਰਿਹਾ ਹੈ ਕਿ ਇਸ ਹਫਤੇ ਤੁਹਾਨੂੰ ਚੰਗਾ ਲਾਭ ਅਤੇ ਭੌਤਿਕ ਸੁੱਖ-ਸੁਵਿਧਾਵਾਂ ਦੀ ਪ੍ਰਾਪਤੀ ਹੋ ਸਕਦੀ ਹੈ।

ਕਰੀਅਰ ਦੇ ਸਬੰਧ ਵਿੱਚ ਇਸ ਰਾਸ਼ੀ ਦੇ ਜਾਤਕ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਦੋ ਨੌਕਰੀਆਂ ਜਾਂ ਫੇਰ ਇੱਕ ਤੋਂ ਜ਼ਿਆਦਾ ਕਰੀਅਰ ਦੇ ਵਿਚਕਾਰ ਜੂਝ ਰਹੇ ਹੋ ਸਕਦੇ ਹਨ। ਨਾਲ ਹੀ ਇਹ ਲੋਕ ਆਪਣੇ ਜੀਵਨ ਨੂੰ ਸਥਿਰ ਬਣਾ ਕੇ ਰੱਖਣ ਲਈ ਕਾਫੀ ਮਿਹਨਤ ਕਰ ਰਹੇ ਹੋਣਗੇ। ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਕਰੀਅਰ ਨੂੰ ਤਰੱਕੀ ਦੇ ਰਸਤੇ ਉੱਤੇ ਲੈ ਕੇ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪਹਿਲਾਂ ਤੋਂ ਜ਼ਿਆਦਾ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ।

ਸਿਹਤ ਦੇ ਲਿਹਾਜ਼ ਤੋਂਦ ਚੇਰੀਅਟ ਭਵਿੱਖਬਾਣੀ ਕਰ ਰਿਹਾ ਹੈ ਕਿ ਇਹ ਲੋਕ ਕਿਸੇ ਰੋਗ ਜਾਂ ਸੱਟ ਤੋਂ ਉੱਭਰਣ ਤੋਂ ਬਾਅਦ ਹੁਣ ਹੌਲ਼ੀ-ਹੌਲ਼ੀ ਸਿਹਤ ਠੀਕ ਹੋਣ ਦੇ ਰਸਤੇ ਉੱਤੇ ਅੱਗੇ ਵਧ ਰਹੇ ਹੋਣਗੇ। ਇਸ ਕਾਰਡ ਨੂੰ ਤੁਹਾਡੇ ਲਈ ਚੰਗਾ ਕਿਹਾ ਜਾਵੇਗਾ ਜੋ ਕਿ ਬਿਮਾਰੀ ਤੋਂ ਬਾਅਦ ਸਿਹਤਮੰਦ ਹੋਣ ਵੱਲ ਸੰਕੇਤ ਕਰ ਰਿਹਾ ਹੈ।

ਸ਼ੁਭ ਦਿਨ: ਵੀਰਵਾਰ

ਹੁਣ ਘਰ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!

ਮਕਰ ਰਾਸ਼ੀ

ਪ੍ਰੇਮ ਜੀਵਨ: ਸੈਵਨ ਆਫ ਪੈਂਟੇਕਲਸ

ਆਰਥਿਕ ਜੀਵਨ: ਥ੍ਰੀਆਫ ਕੱਪਸ

ਕਰੀਅਰ:ਪੇਜ ਆਫ ਸਵੋਰਡਜ਼

ਸਿਹਤ:ਕਿੰਗ ਆਫ ਸਵੋਰਡਜ਼

ਮਕਰ ਰਾਸ਼ੀ ਵਾਲਿਆਂ ਨੂੰ ਪ੍ਰੇਮ ਜੀਵਨ ਵਿੱਚ ਸੈਵਨ ਆਫ ਪੈਂਟੇਕਲਸ ਮਿਲਿਆ ਹੈ, ਜੋ ਦਰਸਾ ਰਿਹਾ ਹੈ ਕਿ ਇਸ ਹਫਤੇ ਤੁਹਾਡੀ ਮੁਲਾਕਾਤ ਕਿਸੇ ਨਵੇਂ ਵਿਅਕਤੀ, ਦੋਸਤ ਜਾਂ ਸ਼ੁਭ ਚਿੰਤਕ ਨਾਲ ਹੋ ਸਕਦੀ ਹੈ। ਹਾਲਾਂਕਿ ਇਹ ਰਿਸ਼ਤਾ ਹੌਲ਼ੀ-ਹੌਲ਼ੀ ਮਜ਼ਬੂਤ ਹੋਵੇਗਾ ਅਤੇ ਇਸ ਵਿੱਚ ਕਾਫੀ ਸਮਾਂ ਲੱਗਣ ਦਾ ਅਨੁਮਾਨ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਇਹ ਰਿਸ਼ਤਾ ਲੰਬੇ ਸਮੇਂ ਤੱਕ ਕਾਇਮ ਰਹਿ ਸਕਦਾ ਹੈ।

ਆਰਥਿਕ ਜੀਵਨ ਨੂੰ ਲੈ ਕੇ ਥ੍ਰੀਆਫ ਕੱਪਸ ਕਹਿ ਰਿਹਾ ਹੈ ਇਸ ਹਫਤੇ ਤੁਹਾਨੂੰ ਕਿਸੇ ਪ੍ਰੋਜੈਕਟ ਵਿੱਚ ਆਪਣੇ ਵਰਗੀ ਸੋਚ ਜਾਂ ਮਾਨਸਿਕਤਾ ਵਾਲੇ ਲੋਕਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ। ਇਸ ਦੌਰਾਨ ਤੁਹਾਡੇ ਦੁਆਰਾ ਕੀਤੀ ਗਈ ਸਖਤ ਮਿਹਨਤ ਦਾ ਫਲ਼ ਤੁਹਾਨੂੰ ਜਲਦੀ ਹੀ ਮਿਲੇਗਾ। ਜੇਕਰ ਤੁਸੀਂ ਆਪਣੇ ਸਾਥੀ ਦੇ ਨਾਲ ਮਿਲ ਕੇ ਨਿਵੇਸ਼ ਕਰਨਾ ਚਾਹੁੰਦੇ ਹਨ, ਤਾਂ ਇਸ ਦੇ ਲਈ ਇਹ ਹਫਤਾ ਅਨੁਕੂਲ ਕਿਹਾ ਜਾਵੇਗਾ।

ਕਰੀਅਰ ਦੇ ਲਈਪੇਜ ਆਫ ਸਵੋਰਡਜ਼ ਦੱਸ ਰਿਹਾ ਹੈ ਕਿ ਇਸ ਹਫਤੇ ਤੁਸੀਂ ਜੀਵਨ ਵਿੱਚ ਕੀ ਪ੍ਰਾਪਤ ਕਰਨਾ ਚਾਹੁੰਦੇ ਹੋ ਅਤੇ ਕੀ ਕਰਨਾ ਚਾਹੁੰਦੇ ਹੋ, ਇਸ ਨੂੰ ਲੈ ਕੇ ਤੁਹਾਡੇ ਵਿਚਾਰ ਸਾਫ਼ ਹੋ ਜਾਣਗੇ। ਜੇਕਰ ਤੁਸੀਂ ਨੌਕਰੀ ਬਦਲਣਾ ਚਾਹੁੰਦੇ ਹੋ ਜਾਂ ਨਵੇਂ ਮੌਕੇ ਦੀ ਭਾਲ਼ ਵਿੱਚ ਹੋ, ਤਾਂ ਇਸ ਦੇ ਲਈ ਇਹ ਹਫਤਾ ਅਨੁਕੂਲ ਰਹੇਗਾ। ਇਹ ਅਵਧੀ ਤੁਹਾਡੇ ਕਰੀਅਰ ਵਿੱਚ ਪਰਿਵਰਤਨ ਲੈ ਕੇ ਆ ਸਕਦੀ ਹੈ।

ਸਿਹਤ ਬਾਰੇ ਗੱਲ ਕਰੀਏ ਤਾਂਕਿੰਗ ਆਫ ਸਵੋਰਡਜ਼ ਸੰਕੇਤ ਕਰ ਰਿਹਾ ਹੈ ਕਿ ਤਣਾਅ ਨਾਲ ਤੁਹਾਡੀ ਸਿਹਤ ਪ੍ਰਭਾਵਿਤ ਹੋ ਸਕਦੀ ਹੈ, ਜਿਸ ਕਾਰਨ ਤੁਸੀਂ ਆਪਣਾ ਸਰਵੋਤਮ ਦੇਣ ਵਿੱਚ ਪਿੱਛੇ ਰਹਿ ਸਕਦੇ ਹੋ। ਅਜਿਹੇ ਵਿੱਚ ਤੁਹਾਨੂੰ ਡਾਕਟਰ ਤੋਂ ਮੱਦਦ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।

ਸ਼ੁਭ ਦਿਨ: ਮੰਗਲਵਾਰ

ਕੁੰਭ ਰਾਸ਼ੀ

ਪ੍ਰੇਮ ਜੀਵਨ: ਨਾਈਨਆਫ ਸਵੋਰਡਜ਼

ਆਰਥਿਕ ਜੀਵਨ: ਵਹੀਲ ਆਫ ਫੋਰਚਿਊਨ

ਕਰੀਅਰ:ਕਿੰਗ ਆਫ ਵੈਂਡਸ

ਸਿਹਤ:ਦ ਐਮਪ੍ਰੈੱਸ

ਇਸ ਹਫਤੇ ਕੁੰਭ ਰਾਸ਼ੀ ਵਾਲਿਆਂ ਦੇ ਮਨ ਵਿੱਚ ਪਛਤਾਵਾ ਰਹਿ ਸਕਦਾ ਹੈ ਅਤੇ ਅਜਿਹੇ ਵਿੱਚ ਇਸ ਹਫਤੇ ਦੀ ਸ਼ੁਰੂਆਤ ਨੂੰ ਜ਼ਿਆਦਾ ਚੰਗਾ ਨਹੀਂ ਕਿਹਾ ਜਾ ਸਕਦਾ। ਇਹ ਕਾਰਡ ਰਿਸ਼ਤੇ ਵਿੱਚ ਸਮੱਸਿਆਵਾਂ ਵੱਲ ਸੰਕੇਤ ਕਰ ਰਿਹਾ ਹੈ, ਜਿਸ ਦਾ ਕਾਰਨ ਸੱਚ ਨੂੰ ਛੁਪਾਉਣਾ ਅਤੇ ਝੂਠ ਆਦਿ ਹੋ ਸਕਦਾ ਹੈ। ਇਸ ਦੇ ਨਤੀਜੇ ਵਜੋਂ ਤੁਹਾਨੂੰ ਭਾਵਨਾਤਮਕ ਰੂਪ ਤੋਂ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਵਹੀਲ ਆਫ ਫੋਰਚਿਊਨ ਭਵਿੱਖਬਾਣੀ ਕਰ ਰਿਹਾ ਹੈ ਕਿ ਜੇਕਰ ਤੁਹਾਡੀ ਆਰਥਿਕ ਸਥਿਤੀ ਕਾਫੀ ਸਮੇਂ ਤੋਂ ਸਥਿਰ ਰਹੀ ਹੈ, ਤਾਂ ਹੁਣ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਤੁਹਾਡੇ ਸਾਹਮਣੇ ਇਸ ਹਫਤੇ ਅਚਾਨਕ ਬਹੁਤ ਖਰਚੇ ਆ ਸਕਦੇ ਹਨ। ਦੂਜੇ ਪਾਸੇ ਇਹ ਕਾਰਡ ਇਸ ਰਾਸ਼ੀ ਦੇ ਕੁਝ ਲੋਕਾਂ ਦੇ ਲਈ ਆਰਥਿਕ ਸਮੱਸਿਆਵਾਂ ਤੋਂ ਰਾਹਤ ਲੈ ਕੇ ਆਵੇਗਾ ਅਤੇ ਉਹ ਆਰਥਿਕ ਸਥਿਰਤਾ ਪ੍ਰਾਪਤ ਕਰਨ ਵੱਲ ਅੱਗੇ ਵਧਣਗੇ। ਅਜਿਹੇ ਵਿੱਚ ਤੁਹਾਨੂੰ ਜੋ ਸਹੀ ਲੱਗੇ, ਤੁਸੀਂ ਓਹੀ ਕਰੋ।

ਕੁੰਭ ਰਾਸ਼ੀ ਦੇ ਜਾਤਕ ਆਪਣੇ ਪੇਸ਼ੇਵਰ ਜੀਵਨ ਵਿੱਚ ਖੂਬ ਸਫਲਤਾ ਪ੍ਰਾਪਤ ਕਰਨਗੇ ਅਤੇ ਇਸ ਦੇ ਨਤੀਜੇ ਵਜੋਂ ਕਰੀਅਰ ਵਿੱਚ ਕਰੀਅਰ ਵਿੱਚ ਸ਼ਿਖਰ ਤੱਕ ਪਹੁੰਚ ਸਕਣਗੇ। ਅਜਿਹੇ ਵਿੱਚ ਕਾਰਜ ਖੇਤਰ ਵਿੱਚ ਤੁਹਾਨੂੰ ਮਾਣ-ਸਨਮਾਨ ਦੀ ਪ੍ਰਾਪਤੀ ਹੋਵੇਗੀ, ਜਿਸ ਕਾਰਨ ਤੁਹਾਡੇ ਆਤਮਵਿਸ਼ਵਾਸ ਵਿੱਚ ਵਾਧਾ ਹੋਵੇਗਾ। ਕੁੱਲ ਮਿਲਾ ਕੇ ਇਹ ਹਫਤਾ ਤੁਹਾਨੂੰ ਅੱਗੇ ਲੈ ਜਾਣ ਦਾ ਕੰਮ ਕਰੇਗਾ।

ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰਦ ਐਮਪ੍ਰੈੱਸ ਦਾ ਕਾਰਡ ਮਿਲਿਆ ਹੈ, ਜੋ ਕਿ ਤੁਹਾਡੇ ਲਈ ਸ਼ੁਭ ਕਿਹਾ ਜਾਵੇਗਾ। ਇਸ ਹਫਤੇ ਤੁਹਾਨੂੰ ਆਪਣੀ ਸਿਹਤ ਨੂੰ ਲੈ ਕੇ ਜ਼ਿਆਦਾ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡੀ ਸਿਹਤ ਉੱਤਮ ਰਹੇਗੀ।

ਸ਼ੁਭ ਦਿਨ: ਸ਼ਨੀਵਾਰ

ਮੀਨ ਰਾਸ਼ੀ

ਪ੍ਰੇਮ ਜੀਵਨ: ਸੈਵਨਆਫ ਸਵੋਰਡਜ਼

ਆਰਥਿਕ ਜੀਵਨ:ਦ ਹਾਈ ਪ੍ਰੀਸਟੈੱਸ

ਕਰੀਅਰ:ਪੇਜ ਆਫ ਵੈਂਡਸ

ਸਿਹਤ: ਦ ਮੈਜਿਸ਼ੀਅਨ

ਮੀਨ ਰਾਸ਼ੀ ਵਾਲਿਆਂ ਨੂੰ ਪ੍ਰੇਮ ਜੀਵਨ ਵਿੱਚ ਸੈਵਨਆਫ ਸਵੋਰਡਜ਼ ਦਾ ਕਾਰਡ ਮਿਲਿਆ ਹੈ, ਜੋ ਦੱਸ ਰਿਹਾ ਹੈ ਕਿ ਇਹਨਾਂ ਜਾਤਕਾਂ ਨੂੰ ਆਪਣੇ ਜੀਵਨ ਵਿੱਚ ਝੂਠ, ਧੋਖੇ ਆਦਿ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿੱਚ ਇਸ ਹਫਤੇ ਤੁਹਾਨੂੰ ਦੁਬਾਰਾ ਸੋਚਣਾ ਪਵੇਗਾ ਕਿ ਕੀ ਤੁਸੀਂ ਇਸ ਰਿਸ਼ਤੇ ਨੂੰ ਕਾਇਮ ਰੱਖਣਾ ਚਾਹੁੰਦੇ ਹੋ ਜਾਂ ਨਹੀਂ। ਹਾਲਾਂਕਿ ਤੁਹਾਨੂੰ ਰਿਸ਼ਤੇ ਨੂੰ ਖਤਮ ਕਰਦੇ ਹੋਏ ਜਲਦੀ ਤੋਂ ਜਲਦੀ ਦੂਰ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਦ ਹਾਈ ਪ੍ਰੀਸਟੈੱਸ ਤੁਹਾਨੂੰ ਸਾਵਧਾਨ ਕਰ ਰਿਹਾ ਹੈ ਅਤੇ ਇਹ ਹਫਤਾ ਆਰਥਿਕ ਜੀਵਨ ਨੂੰ ਲੈ ਕੇ ਤੁਹਾਨੂੰ ਕੋਈ ਮਹੱਤਵਪੂਰਣ ਸਬਕ ਸਿਖਾ ਸਕਦਾ ਹੈ। ਇਹ ਕਾਰਡ ਤੁਹਾਨੂੰ ਆਪਣੀ ਆਰਥਿਕ ਸਥਿਤੀ ਜਾਂ ਆਰਥਿਕ ਜੀਵਨ ਦੀਆਂ ਯੋਜਨਾਵਾਂ ਦੇ ਬਾਰੇ ਵਿੱਚ ਕਿਸੇ ਨੂੰ ਨਾ ਦੱਸਣ ਦੀ ਸਲਾਹ ਦੇ ਰਿਹਾ ਹੈ, ਨਹੀਂ ਤਾਂ ਤੁਸੀਂ ਧੋਖੇ ਦਾ ਸ਼ਿਕਾਰ ਹੋ ਸਕਦੇ ਹੋ। ਨਾਲ ਹੀ ਕੋਈ ਅਨੁਭਵੀ ਵਿਅਕਤੀ ਪੈਸੇ ਦੀ ਯੋਜਨਾ ਬਣਾਓਣ ਵਿੱਚ ਤੁਹਾਡੀ ਮੱਦਦ ਅਤੇ ਤੁਹਾਡਾ ਮਾਰਗਦਰਸ਼ਨ ਕਰ ਸਕਦਾ ਹੈ।

ਕਰੀਅਰ ਨੂੰ ਲੈ ਕੇ ਪੇਜ ਆਫ ਵੈਂਡਸ ਦੱਸ ਰਿਹਾ ਹੈ ਕਿ ਕਰੀਅਰ ਦੇ ਖੇਤਰ ਵਿੱਚ ਤੁਹਾਨੂੰ ਨਵੇਂ ਪ੍ਰੋਜੈਕਟ ਮਿਲ ਸਕਦੇ ਹਨ, ਜਿਸ ਕਾਰਨ ਤੁਹਾਨੂੰ ਕਰੀਅਰ ਵਿੱਚ ਤਰੱਕੀ ਪ੍ਰਾਪਤ ਹੋਵੇਗੀ। ਇਹ ਕਾਰਡ ਕਰੀਅਰ ਦੇ ਸਬੰਧ ਵਿੱਚ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਨੂੰ ਦਰਸਾ ਰਿਹਾ ਹੈ, ਜੋ ਕਿ ਕਿਸੇ ਨਵੀਂ ਕੰਪਨੀ ਜਾਂ ਫਿਰ ਨਵੇਂ ਅਹੁਦੇ ਦੇ ਰੂਪ ਵਿੱਚ ਹੋ ਸਕਦੀ ਹੈ।

ਦ ਮੈਜਿਸ਼ੀਅਨ ਨੂੰ ਸਿਹਤ ਦੇ ਲਈ ਸ਼ਾਨਦਾਰ ਕਾਰਡ ਕਿਹਾ ਜਾਵੇਗਾ। ਨਾਲ ਹੀ ਇਸ ਹਫਤੇ ਤੁਹਾਡੀ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਸਿਹਤ ਉੱਤਮ ਰਹੇਗੀ ਅਤੇ ਅਜਿਹੇ ਵਿੱਚ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ।

ਸ਼ੁਭ ਰੰਗ: ਵੀਰਵਾਰ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

Talk to Astrologer Chat with Astrologer