ਟੈਰੋ ਕਾਰਡ ਇੱਕ ਪ੍ਰਾਚੀਨ ਵਿੱਦਿਆ ਹੈ, ਜਿਸ ਦਾ ਉਪਯੋਗ ਭਵਿੱਖ ਜਾਣਨ ਲਈ ਕੀਤਾ ਜਾਂਦਾ ਹੈ। ਇਸ ਦਾ ਪ੍ਰਯੋਗ ਪ੍ਰਾਚੀਨ ਕਾਲ ਤੋਂ ਹੀ ਟੈਰੋ ਕਾਰਡ ਰੀਡਰ ਅਤੇ ਰਹੱਸਵਾਦੀਆਂ ਦੁਆਰਾ ਅੰਤਰ-ਗਿਆਨ ਪ੍ਰਾਪਤ ਕਰਨ ਅਤੇ ਕਿਸੇ ਵਿਸ਼ੇ ਦੀ ਗਹਿਰਾਈ ਤੱਕ ਪਹੁੰਚਣ ਦੇ ਲਈ ਹੁੰਦਾ ਰਿਹਾ ਹੈ। ਜੇਕਰ ਕੋਈ ਵਿਅਕਤੀ ਬਹੁਤ ਆਸਥਾ ਅਤੇ ਵਿਸ਼ਵਾਸ ਦੇ ਨਾਲ ਮਨ ਵਿੱਚ ਉੱਠ ਰਹੇ ਪ੍ਰਸ਼ਨਾਂ ਦੇ ਜਵਾਬ ਲੱਭਣ ਲਈ ਆਉਂਦਾ ਹੈ, ਤਾਂ ਟੈਰੋ ਕਾਰਡ ਦੀ ਦੁਨੀਆ ਉਸ ਨੂੰ ਹੈਰਾਨ ਕਰ ਸਕਦੀ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਟੈਰੋ ਮਨੋਰੰਜਨ ਦਾ ਇੱਕ ਸਾਧਨ ਹੈ ਅਤੇ ਇਸ ਨੂੰ ਜ਼ਿਆਦਾਤਰ ਲੋਕ ਮਨੋਰੰਜਨ ਦੇ ਰੂਪ ਵਿੱਚ ਹੀ ਦੇਖਦੇ ਹਨ। ਪਰ ਅਸਲ ਵਿੱਚ ਅਜਿਹਾ ਨਹੀਂ ਹੁੰਦਾ। ਆਪਣੇ 78 ਕਾਰਡਾਂ ਦੀ ਗੱਡੀ ਵਿੱਚ ਟੈਰੋ ਰਾਸ਼ੀਫਲ ਸਭ ਤੋਂ ਗਹਿਰੇ ਰਹੱਸ ਅਤੇ ਇਨਸਾਨ ਦੇ ਗਹਿਰੇ ਤੋਂ ਗਹਿਰੇ ਡਰ ਨੂੰ ਬਾਹਰ ਕੱਢਣ ਦੀ ਸ਼ਕਤੀ ਰੱਖਦਾ ਹੈ।
ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ
ਇਹ ਵੀ ਪੜ੍ਹੋ: ਰਾਸ਼ੀਫਲ 2025
ਆਪਣੇ ਇਸ ਖ਼ਾਸ ਲੇਖ਼ ਦੇ ਦੁਆਰਾ ਅਸੀਂ ਜਾਂਣਗੇ ਕਿ ਸਾਲ 2024 ਦੇ ਆਖ਼ਰੀ ਮਹੀਨੇ ਦਸੰਬਰ ਦਾ ਇਹ ਹਫਤਾ ਯਾਨੀ ਕਿ ਟੈਰੋ ਹਫਤਾਵਰੀ ਰਾਸ਼ੀਫਲ (22-28) ਦਸੰਬਰ 2024 ਆਪਣੇ ਨਾਲ ਕੀ ਕੁਝ ਲੈ ਕੇ ਆਵੇਗਾ। ਪਰ ਇਹ ਜਾਣਨ ਤੋਂ ਪਹਿਲਾਂ ਅਸੀਂ ਟੈਰੋ ਕਾਰਡਾਂ ਦੇ ਬਾਰੇ ਗੱਲ ਕਰਾਂਗੇ। ਤੁਹਾਨੂੰ ਦੱਸ ਦੇਈਏ ਕਿ ਟੈਰੋ ਦੀ ਸ਼ੁਰੂਆਤ ਅੱਜ ਤੋਂ 1400 ਸਾਲ ਪਹਿਲਾਂ ਹੋਈ ਸੀ ਅਤੇ ਇਸ ਦਾ ਸਭ ਤੋਂ ਪਹਿਲਾ ਵਰਣਨ ਇਟਲੀ ਵਿੱਚ ਮਿਲਦਾ ਹੈ। ਸ਼ੁਰੂਆਤ ਵਿੱਚ ਟੈਰੋ ਨੂੰ ਤਾਸ਼ ਦੇ ਰੂਪ ਵਿੱਚ ਰਾਜ-ਘਰਾਣਿਆਂ ਦੀਆਂ ਪਾਰਟੀਆਂ ਵਿੱਚ ਖੇਡਿਆ ਜਾਂਦਾ ਸੀ। ਹਾਲਾਂਕਿ ਟੈਰੋ ਦਾ ਅਸਲੀ ਉਪਯੋਗ 16ਵੀਂ ਸਦੀ ਵਿੱਚ ਯੂਰਪ ਦੇ ਕੁਝ ਲੋਕਾਂ ਦੁਆਰਾ ਕੀਤਾ ਗਿਆ, ਜਦੋਂ ਉਹਨਾਂ ਨੇ ਜਾਣਿਆ ਅਤੇ ਸਮਝਿਆ ਕਿ ਇਹਨਾਂ ਕਾਰਡਾਂ ਨੂੰ ਕਿਸ ਤਰ੍ਹਾਂ ਵਿਵਸਥਿਤ ਰੂਪ ਨਾਲ਼ ਫੈਲਾਓਣਾ ਹੁੰਦਾ ਹੈ ਅਤੇ ਉਹਨਾਂ ਜਟਿਲ ਰੇਖਾ-ਚਿੱਤਰਾਂ ਦੇ ਪਿੱਛੇ ਲੁਕੇ ਹੋਏ ਰਹੱਸਾਂ ਨੂੰ ਕਿਸ ਤਰ੍ਹਾਂ ਸਮਝਿਆ ਜਾਂਦਾ ਹੈ ਅਤੇ ਕਿਸ ਤਰ੍ਹਾਂ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਦੇ ਬਾਰੇ ਵਿੱਚ ਜਾਣਿਆ ਜਾ ਸਕਦਾ ਹੈ। ਉਸ ਸਮੇਂ ਤੋਂ ਹੀ ਇਸ ਦਾ ਮਹੱਤਵ ਕਈ ਗੁਣਾ ਵੱਧ ਗਿਆ। ਮੱਧ ਕਾਲ ਵਿੱਚ ਟੈਰੋ ਨੂੰ ਜਾਦੂ-ਟੂਣੇ ਨਾਲ ਜੋੜ ਕੇ ਦੇਖਿਆ ਜਾਣ ਲੱਗਾ ਅਤੇ ਇਸ ਦੇ ਨਤੀਜੇ ਵਜੋਂ ਆਮ ਲੋਕਾਂ ਨੇ ਭਵਿੱਖਬਾਣੀ ਦੱਸਣ ਵਾਲੀ ਇਸ ਵਿੱਦਿਆ ਤੋਂ ਦੂਰ ਰਹਿਣਾ ਹੀ ਸਹੀ ਸਮਝਿਆ।
ਪਰ ਟੈਰੋ ਕਾਰਡ ਦਾ ਸਫਰ ਇੱਥੇ ਹੀ ਨਹੀਂ ਰੁਕਿਆ ਅਤੇ ਕੁਝ ਦਹਾਕਿਆਂ ਪਹਿਲਾਂ ਇਸ ਨੂੰ ਦੁਬਾਰਾ ਪ੍ਰਸਿੱਧੀ ਮਿਲੀ, ਜਦੋਂ ਦੁਨੀਆਂ ਦੇ ਸਾਹਮਣੇ ਇਸ ਨੂੰ ਇੱਕ ਭਵਿੱਖ ਦੱਸਣ ਵਾਲੀ ਵਿੱਦਿਆ ਦੇ ਰੂਪ ਵਿੱਚ ਪਹਿਚਾਣ ਮਿਲੀ। ਭਾਰਤ ਸਮੇਤ ਦੁਨੀਆਂ ਭਰ ਵਿੱਚ ਟੈਰੋ ਦੀ ਗਿਣਤੀ ਭਵਿੱਖਬਾਣੀ ਕਰਨ ਵਾਲੀਆਂ ਮਹੱਤਵਪੂਰਣ ਵਿੱਦਿਆਵਾਂ ਵਿੱਚ ਹੁੰਦੀ ਹੈ ਅਤੇ ਅੰਤ ਵਿੱਚ ਟੈਰੋ ਕਾਰਡ ਉਹ ਸਨਮਾਣ ਪ੍ਰਾਪਤ ਕਰਨ ਵਿੱਚ ਸਫਲ ਹੋਇਆ ਹੈ, ਜਿਸ ਦਾ ਇਹ ਹੱਕਦਾਰ ਸੀ। ਤਾਂ ਆਓ ਹੁਣ ਇਸ ਹਫਤਾਵਰੀ ਰਾਸ਼ੀਫਲ ਦੀ ਸ਼ੁਰੂਆਤ ਕਰਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਦਸੰਬਰ ਦਾ ਇਹ ਹਫਤਾ ਯਾਨੀ ਕਿ (22-28) ਦਸੰਬਰ 2024 ਤੱਕ ਦਾ ਸਮਾਂ ਸਭ 12 ਰਾਸ਼ੀਆਂ ਦੇ ਲਈ ਕਿਹੋ-ਜਿਹਾ ਰਹਿਣ ਦੀ ਸੰਭਾਵਨਾ ਹੈ।
ਪ੍ਰੇਮ ਜੀਵਨ: ਟੈੱਨ ਆਫ ਕੱਪਸ
ਆਰਥਿਕ ਜੀਵਨ: ਦ ਹਰਮਿਟ
ਕਰੀਅਰ: ਪੇਜ ਆਫ ਸਵੋਰਡਜ਼
ਸਿਹਤ: ਦ ਮੈਜਿਸ਼ੀਅਨ
ਮੇਖ਼ ਰਾਸ਼ੀਫਲ ਦੇ ਅਨੁਸਾਰ, ਪ੍ਰੇਮ ਜੀਵਨ ਵਿੱਚ ਟੈੱਨ ਆਫ ਕੱਪਸ ਕਾਰਡ ਇਹ ਦਰਸਾਉਂਦਾ ਹੈ ਕਿ ਤੁਹਾਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ। ਤੁਸੀਂ ਆਪਣੇ ਰਿਸ਼ਤੇ ਨੂੰ ਅੱਗੇ ਵਧਾ ਸਕਦੇ ਹੋ ਜਾਂ ਆਪਣੇ ਪ੍ਰੇਮੀ ਨੂੰ ਆਪਣੇ ਪਰਿਵਾਰ ਨਾਲ ਮਿਲਾ ਸਕਦੇ ਹੋ। ਟੈੱਨ ਆਫ ਕੱਪਸ ਕਾਰਡ ਦੇ ਮੁਤਾਬਕ, ਤੁਹਾਡੇ ਰਿਸ਼ਤੇ ਵਿੱਚ ਸਥਿਰਤਾ, ਸ਼ਾਂਤੀ ਅਤੇ ਸੁੱਖ ਬਣਿਆ ਰਹੇਗਾ। ਜੇਕਰ ਤੁਸੀਂ ਸਿੰਗਲ ਹੋ, ਤਾਂ ਇਸ ਹਫਤੇ ਕਿਸੇ ਖ਼ਾਸ ਵਿਅਕਤੀ ਨਾਲ ਤੁਹਾਡੀ ਮੁਲਾਕਾਤ ਹੋ ਸਕਦੀ ਹੈ, ਜਿਸ ਨਾਲ ਤੁਹਾਡਾ ਰਿਸ਼ਤਾ ਲੰਬਾ ਚਲ ਸਕਦਾ ਹੈ।
ਦ ਹਰਮਿਟ ਕਾਰਡ ਤੁਹਾਨੂੰ ਧਨ ਦੇ ਮਾਮਲੇ ਵਿੱਚ ਆਪਣੀਆਂ ਤਰਜੀਹਾਂ ਬਾਰੇ ਸੋਚਣ ਦੀ ਸਲਾਹ ਦੇ ਰਿਹਾ ਹੈ। ਇਸ ਸਮੇਂ ਤੁਸੀਂ ਪੈਸਾ ਕਮਾਉਣ ਵਿੱਚ ਬਹੁਤ ਰੁੱਝੇ ਹੋ ਸਕਦੇ ਹੋ, ਇਸ ਲਈ ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਕੀ ਚੀਜ਼ ਹੈ, ਜੋ ਤੁਹਾਨੂੰ ਅਸਲ ਵਿੱਚ ਖੁਸ਼ੀ ਦਿੰਦੀ ਹੈ। ਇਸ ਤੋਂ ਇਲਾਵਾ, ਤੁਹਾਨੂੰ ਪੈਸੇ ਦੀ ਜ਼ਿਆਦਾ ਬੱਚਤ ਕਰਨ ਅਤੇ ਖਰਚ ਕਰਨ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਸ ਸਮੇਂ ਤੁਹਾਡੇ ਕੋਲ ਆਪਣੇ ਕਰੀਅਰ ਲਈ ਕਈ ਆਈਡੀਆ ਹੋ ਸਕਦੇ ਹਨ ਅਤੇ ਤੁਸੀਂ ਉਤਸ਼ਾਹ ਨਾਲ ਭਰਪੂਰ ਲੱਗ ਰਹੇ ਹੋਵੇਗੇ। ਇਹ ਕਾਰਡ ਨਵੇਂ ਤਜਰਬੇ ਨੂੰ ਵੀ ਦਰਸਾਉਂਦਾ ਹੈ, ਜਿਸ ਦਾ ਮਤਲਬ ਹੈ ਕਿ ਤੁਸੀਂ ਇਸ ਹਫਤੇ ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ, ਨਵਾਂ ਕਰੀਅਰ ਚੁਣ ਸਕਦੇ ਹੋ ਜਾਂ ਕਿਸੇ ਚੀਜ਼ ਦੀ ਟ੍ਰੇਨਿੰਗ ਲੈ ਸਕਦੇ ਹੋ।
ਸਿਹਤ ਦੇ ਮਾਮਲੇ ਵਿੱਚ ਤੁਹਾਨੂੰ ਦ ਮੈਜਿਸ਼ੀਅਨ ਕਾਰਡ ਮਿਲਿਆ ਹੈ। ਇਸ ਦੇ ਅਨੁਸਾਰ ਜੇਕਰ ਤੁਹਾਡੀ ਸਿਹਤ ਖਰਾਬ ਚੱਲ ਰਹੀ ਹੈ ਜਾਂ ਤੁਸੀਂ ਕਿਸੇ ਮੁਸ਼ਕਲ ਸਥਿਤੀ ਤੋਂ ਗੁਜ਼ਰ ਰਹੇ ਹੋ, ਤਾਂ ਹੁਣ ਤੁਹਾਡੇ ਇਸ ਤੋਂ ਬਾਹਰ ਆਉਣ ਦੀ ਸੰਭਾਵਨਾ ਹੈ। ਜੇਕਰ ਇਹ ਕਾਰਡ ਉਲਟਾ ਹੁੰਦਾ ਹੈ, ਤਾਂ ਇਹ ਵੱਧ ਕੰਮ ਕਰਨ ਅਤੇ ਤਣਾਅ ਕਾਰਨ ਕੁਝ ਸਮੱਸਿਆਵਾਂ ਹੋਣ ਦੇ ਸੰਕੇਤ ਦੇ ਸਕਦਾ ਹੈ।
ਸ਼ੁਭ ਦਿਨ: ਮੰਗਲਵਾਰ
ਪ੍ਰੇਮ ਜੀਵਨ: ਨਾਈਟ ਆਫ ਪੈਂਟੇਕਲਸ
ਆਰਥਿਕ ਜੀਵਨ: ਨਾਈਨ ਆਫ ਕੱਪਸ
ਕਰੀਅਰ: ਸਿਕਸ ਆਫ ਸਵੋਰਡਜ਼
ਸਿਹਤ: ਦ ਹੈਂਗਡ ਮੈਨ
ਬ੍ਰਿਸ਼ਭ ਰਾਸ਼ੀਫਲ ਦੇ ਅਨੁਸਾਰ, ਪ੍ਰੇਮ ਜੀਵਨ ਵਿੱਚ ਨਾਈਟ ਆਫ ਪੈਂਟੇਕਲਸ ਕਾਰਡ ਮਿਲਿਆ ਹੈ। ਇਸ ਕਾਰਡ ਦੇ ਮੁਤਾਬਕ, ਤੁਹਾਡੀ ਆਪਣੇ ਸਾਥੀ ਵਿੱਚ ਦਿਲਚਸਪੀ ਘੱਟ ਹੋ ਸਕਦੀ ਹੈ। ਜੇਕਰ ਤੁਸੀਂ ਆਪਣੇ ਪ੍ਰੇਮ ਜੀਵਨ ਵਿੱਚ ਸਥਿਰਤਾ, ਸੁਰੱਖਿਆ ਅਤੇ ਪ੍ਰਤੀਬੱਧਤਾ ਚਾਹੁੰਦੇ ਹੋ, ਤਾਂ ਇਹ ਕਾਰਡ ਤੁਹਾਡੇ ਲਈ ਖੁਸ਼ਖਬਰੀ ਲੈ ਕੇ ਆਇਆ ਹੈ। ਇਹ ਕਾਰਡ ਇਹ ਦਰਸਾਉਂਦਾ ਹੈ ਕਿ ਤੁਸੀਂ ਦੋਵੇਂ ਮਿਲ ਕੇ ਆਪਣੇ ਦੀਰਘਕਾਲੀ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇੱਕ-ਦੂਜੇ ਦਾ ਸਹਿਯੋਗ ਕਰੋਗੇ।
ਨਾਈਨ ਆਫ ਕੱਪਸ ਕਾਰਡ ਇੱਕ ਸਕਾਰਾਤਮਕ ਸੰਕੇਤ ਹੈ, ਜਿਸ ਦੇ ਅਨੁਸਾਰ ਤੁਸੀਂ ਇਸ ਸਮੇਂ ਸੁੱਖ, ਸਮ੍ਰਿੱਧੀ ਅਤੇ ਆਰਥਿਕ ਸਥਿਰਤਾ ਦਾ ਆਨੰਦ ਲੈ ਸਕਦੇ ਹੋ। ਇਸ ਕਾਰਡ ਦਾ ਕਹਿਣਾ ਹੈ ਕਿ ਤੁਸੀਂ ਕਰੀਅਰ ਵਿੱਚ ਸਫਲਤਾ ਹਾਸਲ ਕਰਕੇ ਜਾਂ ਸਮਝਦਾਰੀ ਨਾਲ ਨਿਵੇਸ਼ ਕਰਕੇ ਆਪਣੇ ਵਿੱਤੀ ਟੀਚਿਆਂ ਅਤੇ ਉਦੇਸ਼ਾਂ ਨੂੰ ਪੂਰਾ ਕਰ ਸਕਦੇ ਹੋ।
ਕਰੀਅਰ ਅਤੇ ਆਰਥਿਕ ਸਥਿਤੀ ਦੇ ਮਾਮਲੇ ਵਿੱਚ ਸਿਕਸ ਆਫ ਸਵੋਰਡਜ਼ ਕਾਰਡ ਇੱਕ ਚੰਗਾ ਸੰਕੇਤ ਹੈ। ਇਹ ਕਾਰਡ ਕਰੀਅਰ ਵਿੱਚ ਸ਼ਾਂਤੀਪੂਰਣ ਸਥਿਤੀ ਵੱਲ ਇਸ਼ਾਰਾ ਕਰ ਰਿਹਾ ਹੈ, ਜਿੱਥੇ ਤੁਹਾਨੂੰ ਚੀਜ਼ਾਂ ਨੂੰ ਸੰਭਾਲਣਾ ਆਸਾਨ ਹੋਵੇਗਾ। ਤੁਸੀਂ ਰੁਕਾਵਟਾਂ ਨੂੰ ਪਾਰ ਕਰ ਸਕਦੇ ਹੋ ਜਾਂ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਜ਼ਿਆਦਾ ਸੁਰੱਖਿਅਤ ਅਤੇ ਸੰਤੁਸ਼ਟ ਮਹਿਸੂਸ ਹੋਵੇਗਾ।
ਦ ਹੈਂਗਡ ਮੈਨ ਕਾਰਡ ਤੁਹਾਨੂੰ ਆਪਣੀਆਂ ਸਿਹਤ ਸਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਰਚਨਾਤਮਕ ਤਰੀਕੇ ਨਾਲ ਸੋਚਣ ਦੀ ਸਲਾਹ ਦੇ ਰਿਹਾ ਹੈ। ਤੁਹਾਨੂੰ ਇਹ ਸਮਝਣਾ ਪਵੇਗਾ ਕਿ ਜੀਵਨ ਵਿੱਚ ਚੱਲਣ ਵਾਲ਼ੇ ਹਾਲਾਤ ਅਤੇ ਸਾਡੀ ਸੋਚ ਜਾਂ ਦ੍ਰਿਸ਼ਟਿਕੋਣ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹਨ।
ਸ਼ੁਭ ਦਿਨ: ਸ਼ੁੱਕਰਵਾਰ
ਬ੍ਰਿਹਤ ਕੁੰਡਲੀਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਪ੍ਰੇਮ ਜੀਵਨ: ਟੂ ਆਫ ਵੈਂਡਸ
ਆਰਥਿਕ ਜੀਵਨ: ਥ੍ਰੀ ਆਫ ਕੱਪਸ
ਕਰੀਅਰ: ਫਾਈਵ ਆਫ ਵੈਂਡਸ
ਸਿਹਤ: ਦ ਹੇਰੋਫੇੰਟ
ਮਿਥੁਨ ਰਾਸ਼ੀ ਦੇ ਲੋਕਾਂ ਨੂੰ ਪ੍ਰੇਮ ਜੀਵਨ ਵਿੱਚ ਟੂ ਆਫ ਵੈਂਡਸ ਕਾਰਡ ਮਿਲਿਆ ਹੈ। ਇਸ ਕਾਰਡ ਦੇ ਅਨੁਸਾਰ, ਤੁਹਾਨੂੰ ਬੇਚੈਨੀ ਮਹਿਸੂਸ ਹੋ ਸਕਦੀ ਹੈ ਜਾਂ ਤੁਸੀਂ ਆਪਣੇ ਰਿਸ਼ਤੇ ਨੂੰ ਲੈ ਕੇ ਅਸੰਤੁਸ਼ਟ ਮਹਿਸੂਸ ਕਰ ਸਕਦੇ ਹੋ। ਇਸ ਕਾਰਡ ਦਾ ਇੱਕ ਅਰਥ ਇਹ ਵੀ ਹੋ ਸਕਦਾ ਹੈ ਕਿ ਜਾਤਕ ਨੂੰ ਹੁਣ ਇਹ ਫ਼ੈਸਲਾ ਕਰਨ ਦੀ ਜ਼ਰੂਰਤ ਹੈ ਕਿ ਉਸ ਨੂੰ ਹੁਣ ਦੂਜੇ ਪ੍ਰੇਮ ਪ੍ਰਸਤਾਵਾਂ ’ਤੇ ਧਿਆਨ ਦੇਣਾ ਚਾਹੀਦਾ ਹੈ ਜਾਂ ਆਪਣੇ ਮੌਜੂਦਾ ਰਿਸ਼ਤੇ ਵਿੱਚ ਹੀ ਅੱਗੇ ਵੱਧਣਾ ਚਾਹੀਦਾ ਹੈ।
ਆਰਥਿਕ ਜੀਵਨ ਵਿੱਚ ਥ੍ਰੀ ਆਫ ਕੱਪਸ ਕਾਰਡ ਕਮਾਈ ਲਈ ਚੰਗੇ ਮੌਕੇ ਮਿਲਣ ਦੇ ਸੰਕੇਤ ਦੇ ਰਿਹਾ ਹੈ। ਤੁਸੀਂ ਜਿਸ ਪ੍ਰੋਜੈਕਟ ’ਤੇ ਕੰਮ ਕਰ ਰਹੇ ਹੋ, ਭਾਵੇਂ ਕਿਸੇ ਹੋਰ ਦੀ ਸਹਾਇਤਾ ਨਾਲ ਹੋਵੇ, ਤੁਹਾਨੂੰ ਇਸ ਸਮੇਂ ਆਪਣੇ ਉਪਰਾਲਿਆਂ ਦਾ ਫਲ ਜ਼ਰੂਰ ਮਿਲੇਗਾ। ਤੁਹਾਨੂੰ ਪੈਸੇ ਨੂੰ ਲੈ ਕੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਪੈਸੇ ਨਾਲ ਸਬੰਧਤ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ।
ਫਾਈਵ ਆਫ ਵੈਂਡਸ ਕਾਰਡ ਕਰੀਅਰ ਦੇ ਮਾਮਲੇ ਵਿੱਚ ਕਾਰਜ ਖੇਤਰ ਵਿੱਚ ਮੁਕਾਬਲੇ ਅਤੇ ਸੰਘਰਸ਼ ਦੇ ਸੰਕੇਤ ਦੇ ਰਿਹਾ ਹੈ। ਸੰਭਾਵਨਾ ਹੈ ਕਿ ਤੁਸੀਂ ਅਜਿਹੀ ਜਗ੍ਹਾ ਕੰਮ ਕਰਦੇ ਹੋ, ਜਿੱਥੇ ਘਮੰਡ ਅਤੇ ਵਿਅਕਤਿੱਤਵ ਦੇ ਵਿਚਕਾਰ ਅੰਤਰ ਦੇ ਕਾਰਨ ਤਰੱਕੀ ਵਿੱਚ ਰੁਕਾਵਟ ਆ ਸਕਦੀ ਹੈ। ਸਫਲਤਾ ਹਾਸਲ ਕਰਨ ਲਈ ਆਪਸੀ ਸਹਿਯੋਗ ਦੀ ਅਤੇ ਘਮੰਡ ਨੂੰ ਪਿੱਛੇ ਛੱਡਣ ਦੀ ਜ਼ਰੂਰਤ ਹੈ।
ਸਿਹਤ ਦੇ ਮਾਮਲੇ ਵਿੱਚ ਦ ਹੇਰੋਫੇੰਟ ਕਾਰਡ ਉੱਤਮ ਹੋਵੇ, ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਰਵਾਇਤੀ ਡਾਕਟਰੀ ਸਲਾਹ ਅਤੇ ਇਲਾਜ ਲੈਣਾ ਚਾਹੀਦਾ ਹੈ। ਨਿਯਮਤ ਕਸਰਤ ਅਤੇ ਡਾਕਟਰ ਦੀ ਸਲਾਹ ਮੰਨ ਕੇ ਤੁਸੀਂ ਆਪਣੇ-ਆਪ ਨੂੰ ਸਿਹਤਮੰਦ ਰੱਖ ਸਕਦੇ ਹੋ। ਜਿਸ ਤਰ੍ਹਾਂ ਜਿੱਤਣ ਲਈ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ, ਇਹ ਵੀ ਕੁਝ ਉਸੇ ਤਰ੍ਹਾਂ ਹੀ ਹੈ।
ਸ਼ੁਭ ਦਿਨ: ਬੁੱਧਵਾਰ
ਪ੍ਰੇਮ ਜੀਵਨ: ਦ ਹਾਈ ਪ੍ਰੀਸਟੈੱਸ
ਆਰਥਿਕ ਜੀਵਨ: ਟੂ ਆਫ ਪੈਂਟੇਕਲਸ
ਕਰੀਅਰ: ਸੈਵਨ ਆਫ ਸਵੋਰਡਜ਼ (ਰਿਵਰਸਡ)
ਸਿਹਤ: ਥ੍ਰੀ ਆਫ ਵੈਂਡਸ
ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਦ ਹਾਈ ਪ੍ਰੀਸਟੈੱਸ ਕਾਰਡ ਦਰਸਾਉਂਦਾ ਹੈ ਕਿ ਤੁਹਾਡਾ ਰਿਸ਼ਤਾ ਕਾਫੀ ਗਹਿਰਾ ਹੈ ਅਤੇ ਤੁਸੀਂ ਅਤੇ ਤੁਹਾਡਾ ਸਾਥੀ ਇੱਕ-ਦੂਜੇ ਦੇ ਨਾਲ ਆਧਿਆਤਮਿਕ ਰੂਪ ਵਿੱਚ ਜੁੜੇ ਹੋਏ ਹੋ। ਇਹ ਕਾਰਡ ਪ੍ਰੇਮੀਆਂ ਦੇ ਵਿਚਕਾਰ ਇੱਕ ਅਜਿਹੇ ਮਜ਼ਬੂਤ ਰਿਸ਼ਤੇ ਦਾ ਪ੍ਰਤੀਕ ਹੈ, ਜਿਸ ਵਿੱਚ ਰਿਸ਼ਤੇ ਦਾ ਆਧਾਰ ਵਿਸ਼ਵਾਸ ਹੈ ਅਤੇ ਦੋਵੇਂ ਸਾਥੀ ਇੱਕ-ਦੂਜੇ ਨਾਲ ਆਪਣੀਆਂ ਭਾਵਨਾਵਾਂ ਨੂੰ ਖੁੱਲ ਕੇ ਜ਼ਾਹਿਰ ਕਰ ਸਕਦੇ ਹਨ। ਇੱਕ ਮਜ਼ਬੂਤ ਰਿਸ਼ਤਾ ਉਸ ਵੇਲੇ ਬਣਦਾ ਹੈ, ਜਦੋਂ ਦੋਹਾਂ ਸਾਥੀਆਂ ਨੂੰ ਲੱਗਦਾ ਹੈ ਕਿ ਦੂਜਾ ਸਾਥੀ ਉਸ ਦੇ ਮਹੱਤਵ ਨੂੰ ਸਮਝਦਾ ਜਾਂ ਜਾਣਦਾ ਹੈ।
ਕਿਸੇ ਵਿਅਕਤੀ ਦੇ ਵਿੱਤੀ ਅਤੇ ਪੇਸ਼ੇਵਰ ਜੀਵਨ ਬਾਰੇ ਦੱਸਣ ਲਈ ਟੂ ਆਫ ਪੈਂਟੇਕਲਸ ਕਾਰਡ ਗਹਿਰਾਈ ਨਾਲ ਵਿਚਾਰ ਕਰਦਾ ਹੈ। ਉੱਤਮ ਆਉਣ ’ਤੇ ਇਹ ਕਾਰਡ ਦਰਸਾਉਂਦਾ ਹੈ ਕਿ ਜਾਤਕ ਕਾਰਜਖੇਤਰ ਵਿੱਚ ਇਕੱਠੇ ਕਈ ਕੰਮ, ਅਸਾਈਨਮੈਂਟ ਜਾਂ ਜ਼ਿੰਮੇਦਾਰੀਆਂ ਨੂੰ ਸੰਭਾਲ ਸਕਦਾ ਹੈ।
ਕਰੀਅਰ ਵਿੱਚ ਸੈਵਨ ਆਫ ਸਵੋਰਡਜ਼ (ਰਿਵਰਸਡ) ਕਾਰਡ ਮਿਲਿਆ ਹੈ। ਇਹ ਕਾਰਡ ਵਿਅਕਤੀਗਤ ਅੜਚਣਾਂ ਨੂੰ ਪਾਰ ਕਰਨ, ਤਰੱਕੀ ਕਰਨ ਅਤੇ ਅਤੀਤ ਦੀਆਂ ਜਿਹੜੀਆਂ ਚੀਜ਼ਾਂ ’ਤੇ ਤੁਹਾਨੂੰ ਪਛਤਾਵਾ ਹੈ, ਉਨ੍ਹਾਂ ਨੂੰ ਭੁਲਾਉਣ ਵੱਲ ਸੰਕੇਤ ਕਰ ਰਿਹਾ ਹੈ। ਇਹ ਕਾਰਡ ਤੁਹਾਨੂੰ ਯਾਦ ਕਰਵਾ ਰਿਹਾ ਹੈ ਕਿ ਤੁਹਾਨੂੰ ਆਪਣੇ ਅਤੀਤ ਦੀ ਬਜਾਏ ਵਰਤਮਾਨ ਅਤੇ ਅਗਲੇ ਆਉਣ ਵਾਲੇ ਮੌਕਿਆਂ ’ਤੇ ਧਿਆਨ ਦੇਣਾ ਚਾਹੀਦਾ ਹੈ।
ਜਿਵੇਂ-ਜਿਵੇਂ ਤੁਸੀਂ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਆਉਂਦੇ ਹੋ ਅਤੇ ਨਵੀਆਂ ਚੀਜ਼ਾਂ ਸਿੱਖਦੇ ਹੋ, ਥ੍ਰੀ ਆਫ ਵੈਂਡਸ ਕਾਰਡ ਤੁਹਾਨੂੰ ਤਰੱਕੀ ਕਰਨ ਲਈ ਪ੍ਰੇਰਿਤ ਕਰੇਗਾ। ਇਹ ਕਾਰਡ ਸਿਹਤ ਦੇ ਮਾਮਲੇ ਵਿੱਚ ਤੁਹਾਨੂੰ ਆਤਮ-ਵਿਸ਼ਵਾਸ ਅਤੇ ਉਦੇਸ਼ ਨਾਲ ਅੱਗੇ ਵੱਧਣ ਵਿੱਚ ਮੱਦਦ ਕਰ ਸਕਦਾ ਹੈ।
ਸ਼ੁਭ ਦਿਨ: ਸੋਮਵਾਰ
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਪ੍ਰੇਮ ਜੀਵਨ: ਫੋਰ ਆਫ ਸਵੋਰਡਜ਼
ਆਰਥਿਕ ਜੀਵਨ: ਦ ਸਨ
ਕਰੀਅਰ: ਦ ਚੇਰੀਅਟ
ਸਿਹਤ: ਦ ਮੈਜਿਸ਼ੀਅਨ
ਟੈਰੋ ਕਾਰਡ ਰੀਡਿੰਗ ਦੇ ਅਨੁਸਾਰ, ਅਪਰਾਈਟ ਫੋਰ ਆਫ ਸਵੋਰਡਜ਼ ਕਾਰਡ ਕਹਿੰਦਾ ਹੈ ਕਿ ਤੁਹਾਡੇ ਅਤੇ ਤੁਹਾਡੇ ਸਾਥੀ ਨੂੰ ਠੀਕ ਹੋਣ, ਸੋਚਣ ਅਤੇ ਆਪਣੇ ਰਿਸ਼ਤੇ ਨੂੰ ਮੁੜ ਸਥਾਪਤ ਕਰਨ ਲਈ ਕੁਝ ਸਮਾਂ ਇਕੱਲੇ ਬਿਤਾਉਣ ਦੀ ਲੋੜ ਹੈ। ਜੀਵਨ ਦੀਆਂ ਜ਼ਰੂਰਤਾਂ ਪੂਰੀ ਕਰਨ ਦੀ ਭੱਜ-ਦੌੜ ਦੇ ਕਾਰਨ ਤੁਸੀਂ ਦੋਵੇਂ ਥੱਕੇ ਹੋਏ ਅਤੇ ਦੂਰੀ ਮਹਿਸੂਸ ਕਰ ਰਹੇ ਹੋ।
ਤੁਹਾਨੂੰ ਆਰਥਿਕ ਜੀਵਨ ਵਿੱਚ ਦ ਸਨ ਅਪਰਾਈਟ ਕਾਰਡ ਮਿਲਿਆ ਹੈ, ਜਿਸ ਦੇ ਅਨੁਸਾਰ ਇਸ ਸਮੇਂ ਤੁਹਾਡੀ ਵਿੱਤੀ ਸਥਿਤੀ ਸ਼ਾਨਦਾਰ ਰਹੇਗੀ, ਕਿਉਂਕਿ ਇਹ ਕਾਰਡ ਖੁਸ਼ਹਾਲੀ ਨਾਲ ਜੁੜਿਆ ਹੋਇਆ ਹੈ। ਤੁਹਾਡੇ ਸਾਰੇ ਵਪਾਰਕ ਕਾਰਜ, ਵਿੱਤੀ ਨਿਵੇਸ਼ ਅਤੇ ਹੋਰ ਆਮਦਨੀ ਦੇ ਸਰੋਤ ਖੂਬ ਵਧਣ-ਫੁੱਲਣਗੇ। ਇਸ ਹਫਤੇ ਤੁਹਾਡੀ ਆਮਦਨ ਵਿੱਚ ਵੀ ਵਾਧੇ ਦੀ ਸੰਭਾਵਨਾ ਹੈ।
ਕਰੀਅਰ ਵਿੱਚ ਤੁਹਾਨੂੰ ਦ ਚੇਰੀਅਟ ਕਾਰਡ ਮਿਲਿਆ ਹੈ, ਜੋ ਕਹਿੰਦਾ ਹੈ ਕਿ ਤੁਹਾਡੀ ਲਾਲਸਾ ਤੁਹਾਨੂੰ ਆਪਣੇ ਕਰੀਅਰ ਵਿੱਚ ਕਾਫੀ ਅੱਗੇ ਲੈ ਕੇ ਜਾ ਸਕਦੀ ਹੈ। ਜੇਕਰ ਤੁਹਾਨੂੰ ਪਤਾ ਹੈ ਕਿ ਤੁਸੀਂ ਆਪਣੇ ਕਰੀਅਰ ਤੋਂ ਕੀ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਟੀਚੇ ਨੂੰ ਲੈ ਕੇ ਫੋਕਸ ਰਹਿ ਸਕਦੇ ਹੋ। ਤੁਸੀਂ ਕਾਰਜ ਖੇਤਰ ਵਿੱਚ ਕਾਫੀ ਪ੍ਰੇਰਿਤ ਰਹਿੰਦੇ ਹੋ, ਜਿਸ ਨਾਲ ਤੁਹਾਨੂੰ ਸਫਲਤਾ ਪ੍ਰਾਪਤ ਕਰਨ ਲਈ ਆਤਮ-ਨਿਯੰਤਰਣ, ਉਤਸ਼ਾਹ ਅਤੇ ਸੰਕਲਪ ਜ਼ਰੂਰ ਮਿਲੇਗਾ।
ਸਿਹਤ ਦੇ ਮਾਮਲੇ ਵਿੱਚ ਤੁਹਾਨੂੰ ਦ ਮੈਜੀਸ਼ੀਅਨ ਕਾਰਡ ਮਿਲਿਆ ਹੈ, ਜੋ ਕਿ ਬਹੁਤ ਸ਼ਾਨਦਾਰ ਹੈ। ਇਸ ਕਾਰਡ ਦੇ ਅਨੁਸਾਰ, ਤੁਹਾਡੇ ਮਾਨਸਿਕ ਅਤੇ ਸਰੀਰਕ ਸਿਹਤ ਲਈ ਇਹ ਹਫਤਾ ਬਹੁਤ ਹੀ ਵਧੀਆ ਰਹੇਗਾ। ਤੁਹਾਨੂੰ ਇਸ ਸਮੇਂ ਕੋਈ ਗੰਭੀਰ ਸਿਹਤ ਸੰਬੰਧੀ ਸਮੱਸਿਆ ਪਰੇਸ਼ਾਨ ਨਹੀਂ ਕਰੇਗੀ।
ਸਿਹਤ ਦੇ ਮਾਮਲੇ ਵਿੱਚ ਤੁਹਾਨੂੰ ਦ ਮੈਜਿਸ਼ੀਅਨ ਕਾਰਡ ਮਿਲਿਆ ਹੈ, ਜੋ ਕਿ ਬਹੁਤ ਸ਼ਾਨਦਾਰ ਕਾਰਡ ਹੈ। ਇਸ ਕਾਰਡ ਦੇ ਅਨੁਸਾਰ, ਤੁਹਾਡੀ ਮਾਨਸਿਕ ਅਤੇ ਸਰੀਰਕ ਸਿਹਤ ਲਈ ਇਹ ਹਫਤਾ ਬਹੁਤ ਹੀ ਵਧੀਆ ਰਹੇਗਾ। ਤੁਹਾਨੂੰ ਇਸ ਸਮੇਂ ਸਿਹਤ ਸਬੰਧੀ ਕੋਈ ਗੰਭੀਰ ਸਮੱਸਿਆ ਪਰੇਸ਼ਾਨ ਨਹੀਂ ਕਰੇਗੀ।
ਸ਼ੁਭ ਦਿਨ: ਐਤਵਾਰ
ਪ੍ਰੇਮ ਜੀਵਨ: ਏਟ ਆਫ ਪੈਂਟੇਕਲਸ
ਆਰਥਿਕ ਜੀਵਨ: ਦ ਵਰਲਡ
ਕਰੀਅਰ: ਪੇਜ ਆਫ ਵੈਂਡਸ
ਸਿਹਤ: ਨਾਈਨ ਆਫ ਪੈਂਟੇਕਲਸ
ਤੁਸੀਂ ਭਾਵੇਂ ਆਪਣੇ ਸਾਥੀ ਨਾਲ ਕਿੰਨਾ ਵੀ ਸਮਾਂ ਬਿਤਾ ਲਿਆ ਹੋਵੇ, ਤੁਹਾਨੂੰ ਇਹ ਮਹਿਸੂਸ ਹੋਵੇਗਾ ਕਿ ਉਹ ਤੁਹਾਨੂੰ ਲਗਾਤਾਰ ਸਰਪ੍ਰਾਈਜ਼ ਕਰਦੇ ਰਹਿੰਦੇ ਹਨ। ਜੇਕਰ ਤੁਸੀਂ ਉਸ ਨੂੰ ਧਿਆਨ ਨਾਲ ਦੇਖੋ, ਤਾਂ ਹਰ ਰੋਜ਼ ਤੁਹਾਨੂੰ ਉਸ ਦਾ ਕੋਈ ਨਵਾਂ ਪੱਖ ਜਾਣਨ ਨੂੰ ਮਿਲੇਗਾ। ਤੁਸੀਂ ਉਸ ਨੂੰ ਉਸ ਦੇ ਦਿਆਲੂ ਸੁਭਾਅ ਲਈ ਪਿਆਰ ਕਰਦੇ ਹੋ, ਪਰ ਜਦੋਂ ਉਸ ਦੇ ਸਾਹਮਣੇ ਕੋਈ ਖ਼ਤਰਾ ਆਉਂਦਾ ਹੈ ਜਾਂ ਕੋਈ ਗੱਲ ਉਸ ਦੇ ਨੈਤਿਕ ਮੁੱਲਾਂ ਦੇ ਖਿਲਾਫ ਹੁੰਦੀ ਹੈ, ਤਾਂ ਉਸ ਦਾ ਗੁੱਸਾ ਫੁੱਟ ਸਕਦਾ ਹੈ।
ਦ ਵਰਲਡ ਕਾਰਡ ਇਹ ਦਰਸਾਉਂਦਾ ਹੈ ਕਿ ਇਸ ਹਫਤੇ ਤੁਸੀਂ ਆਪਣੇ ਦੀਰਘਕਾਲੀ ਵਿੱਤੀ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋਵੋਗੇ, ਪੇਸ਼ੇਵਰ ਜੀਵਨ ਵਿੱਚ ਕੋਈ ਪ੍ਰਾਪਤੀ ਹਾਸਲ ਕਰ ਸਕਦੇ ਹੋ ਅਤੇ ਆਪਣੀ ਵਿੱਤੀ ਸਥਿਤੀ ਵਿੱਚ ਸੁਧਾਰ ਲਿਆ ਸਕਦੇ ਹੋ। ਇਸ ਕਾਰਡ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਦ੍ਰਿੜਤਾ ਅਤੇ ਕੋਸ਼ਿਸ਼ਾਂ ਦੀ ਮੱਦਦ ਨਾਲ ਤੁਸੀਂ ਖੁਸ਼ਹਾਲ ਅਤੇ ਆਰਥਿਕ ਤੌਰ ’ਤੇ ਸੁਰੱਖਿਅਤ ਬਣ ਸਕਦੇ ਹੋ। ਇਸ ਦੇ ਨਾਲ ਹੀ ਇਹ ਕਾਰਡ ਲੋਕਾਂ ਨੂੰ ਆਪਣੀਆਂ ਪੇਸ਼ੇਵਰ ਕਾਮਯਾਬੀਆਂ ਦਾ ਜਸ਼ਨ ਮਨਾਉਣ ਲਈ ਪ੍ਰੇਰਿਤ ਕਰ ਸਕਦਾ ਹੈ।
ਟੈਰੋ ਕਾਰਡ ਰੀਡਿੰਗ ਵਿੱਚ ਪੇਜ ਆਫ ਵੈਂਡਸ ਕਾਰਡ ਕਰੀਅਰ ਲਈ ਨਵੇਂ ਵਿਚਾਰਾਂ ਅਤੇ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ। ਇਸ ਕਾਰਡ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਆਤਮਵਿਸ਼ਵਾਸ ਅਤੇ ਆਸ਼ਾਵਾਦੀ ਬਣ ਕੇ ਕੋਈ ਨਵਾਂ ਕੰਮ, ਕਾਰੋਬਾਰ ਜਾਂ ਨੌਕਰੀ ਸ਼ੁਰੂ ਕਰਨੀ ਚਾਹੀਦੀ ਹੈ।
ਸਿਹਤ ਦੇ ਮਾਮਲੇ ਵਿੱਚ ਟੈਰੋ ਰੀਡਿੰਗ ਵਿੱਚ ਤੁਹਾਨੂੰ ਨਾਈਨ ਆਫ ਪੈਂਟੇਕਲਸ ਕਾਰਡ ਮਿਲਿਆ ਹੈ, ਜੋ ਕਿ ਇੱਕ ਸ਼ੁਭ ਸੰਕੇਤ ਹੈ ਅਤੇ ਤੁਹਾਡੇ ਲਈ ਸ਼ਾਨਦਾਰ ਸਿਹਤ ਦੇ ਸੰਕੇਤ ਦੇ ਰਿਹਾ ਹੈ। ਇਹ ਕਾਰਡ ਸਫਲਤਾ ਵੱਲ ਇਸ਼ਾਰਾ ਕਰਦਾ ਹੈ, ਜਿਸ ਦਾ ਅਰਥ ਹੈ ਕਿ ਜੇਕਰ ਤੁਸੀਂ ਆਪਣੀ ਸਿਹਤ, ਫਿੱਟਨੈਸ ਜਾਂ ਜੀਵਨਸ਼ੈਲੀ ਵਿੱਚ ਸੁਧਾਰ ਕਰਨ ਲਈ ਮਿਹਨਤ ਕਰ ਰਹੇ ਹੋ, ਤਾਂ ਹੁਣ ਤੁਹਾਨੂੰ ਇਸ ਵਿੱਚ ਸਫਲਤਾ ਮਿਲਣ ਦੀ ਸੰਭਾਵਨਾ ਹੈ।
ਸ਼ੁਭ ਦਿਨ: ਬੁੱਧਵਾਰ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਪ੍ਰੇਮ ਜੀਵਨ: ਫਾਈਵ ਆਫ ਵੈਂਡਸ
ਆਰਥਿਕ ਜੀਵਨ: ਟੈੱਨ ਆਫ ਕੱਪਸ
ਕਰੀਅਰ: ਟੈਂਪਰੈਂਸ
ਸਿਹਤ: ਥ੍ਰੀ ਆਫ ਪੈਂਟੇਕਲਸ
ਤੁਲਾ ਰਾਸ਼ੀ ਵਾਲੇ ਜਾਤਕਾਂ ਨੂੰ ਫਾਈਵ ਆਫ ਵੈਂਡਸ ਦਾ ਕਾਰਡ ਮਿਲਿਆ ਹੈ, ਜੋ ਇਹ ਦਰਸਾਉਂਦਾ ਹੈ ਕਿ ਤੁਹਾਨੂੰ ਕੋਈ ਪਸੰਦ ਆ ਗਿਆ ਹੈ ਅਤੇ ਤੁਸੀਂ ਉਸ ਦੇ ਨਾਲ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ। ਹਾਲਾਂਕਿ, ਉਹ ਵਿਅਕਤੀ ਤੁਹਾਡੇ ਵਿੱਚ ਦਿਲਚਸਪੀ ਨਹੀਂ ਰੱਖਦਾ। ਜੇਕਰ ਤੁਸੀਂ ਉਸ ਦੇ ਨਾਲ ਰਿਸ਼ਤਾ ਬਣਾਉਣਾ ਚਾਹੁੰਦੇ ਹੋ, ਤਾਂ ਇਸ ਦੇ ਲਈ ਤੁਹਾਨੂੰ ਖੁਦ ਕੋਸ਼ਿਸ਼ ਕਰਨੀ ਪਵੇਗੀ।
ਇਸ ਹਫਤੇ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ। ਤੁਸੀਂ ਪਿਛਲੇ ਸਮੇਂ ਵਿੱਚ ਜੋ ਨਿਵੇਸ਼ ਕੀਤਾ ਹੈ ਜਾਂ ਭਵਿੱਖ ਵਿੱਚ ਜੋ ਨਿਵੇਸ਼ ਕਰਨ ਵਾਲੇ ਹੋ, ਉਸ ਤੋਂ ਤੁਹਾਨੂੰ ਚੰਗਾ ਲਾਭ ਹੋਣ ਦੀ ਉਮੀਦ ਹੈ। ਇਹ ਕਾਰਡ ਇੱਕ ਸ਼ੁਭ ਸੰਕੇਤ ਦੇ ਰਿਹਾ ਹੈ ਅਤੇ ਇਹ ਹਫਤਾ ਤੁਹਾਡੀ ਵਿੱਤੀ ਸਥਿਤੀ ਦੇ ਲਈ ਬਹੁਤ ਹੀ ਅਨੁਕੂਲ ਅਤੇ ਸਕਾਰਾਤਮਕ ਹੋਵੇਗਾ।
ਟੈਂਪਰੈਂਸ ਕਾਰਡ ਇਹ ਦਰਸਾਉਂਦਾ ਹੈ ਕਿ ਤੁਸੀਂ ਜੋ ਚਾਹੁੰਦੇ ਹੋ, ਉਸ ਨੂੰ ਪ੍ਰਾਪਤ ਕਰਨ ਲਈ ਤੁਹਾਡੇ ਵਿੱਚ ਕਾਫੀ ਧੀਰਜ ਅਤੇ ਦ੍ਰਿੜਤਾ ਹੈ। ਇਸ ਲਈ ਆਪਣੇ ਟੀਚੇ ਨਿਰਧਾਰਤ ਕਰਨ ਲਈ ਇਹ ਹਫਤਾ ਅਨੁਕੂਲ ਰਹੇਗਾ। ਕਾਰਜ ਸਥਾਨ ਵਿੱਚ ਲੋਕ ਤੁਹਾਡੀ ਸਖਤ ਮਿਹਨਤ ਅਤੇ ਵਫ਼ਾਦਾਰੀ ਦੀ ਪ੍ਰਸ਼ੰਸਾ ਕਰਨਗੇ ਅਤੇ ਤੁਹਾਡੇ ਉੱਚ-ਅਧਿਕਾਰੀ ਤੁਹਾਡਾ ਸਹਿਯੋਗ ਕਰਦੇ ਹੋਏ ਨਜ਼ਰ ਆਓਣਗੇ।
ਥ੍ਰੀ ਆਫ ਪੈਂਟੇਕਲਸ ਕਾਰਡ ਇੱਕ ਬਹੁਤ ਹੀ ਸ਼ੁਭ ਕਾਰਡ ਹੈ। ਇਹ ਦਰਸਾਉਂਦਾ ਹੈ ਕਿ ਇਸ ਹਫਤੇ ਤੁਹਾਡੀ ਸਿਹਤ ਕਾਫੀ ਚੰਗੀ ਰਹੇਗੀ। ਜੇਕਰ ਤੁਸੀਂ ਸਿਹਤ ਸਬੰਧੀ ਕਿਸੇ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਤਾਂ ਹੁਣ ਤੁਹਾਨੂੰ ਉਸ ਦੇ ਲਈ ਸਹੀ ਇਲਾਜ ਮਿਲ ਸਕੇਗਾ ਅਤੇ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕੋਗੇ।
ਸ਼ੁਭ ਦਿਨ: ਸ਼ੁੱਕਰਵਾਰ
ਜੋਤਿਸ਼ ਦੇ ਮੁਸ਼ਕਿਲ ਸ਼ਬਦਾਂ ਨੂੰ ਆਸਾਨੀ ਨਾਲ਼ ਸਮਝਣ ਲਈ ਜੋਤਿਸ਼ ਸ਼ਬਦਕੋਸ਼ ਦਾ ਇਸਤੇਮਾਲ ਕਰੋ।
ਪ੍ਰੇਮ ਜੀਵਨ: ਏਸ ਆਫ ਵੈਂਡਸ
ਆਰਥਿਕ ਜੀਵਨ: ਥ੍ਰੀ ਆਫ ਸਵੋਰਡਜ਼
ਕਰੀਅਰ: ਫਾਈਵ ਆਫ ਕੱਪਸ
ਸਿਹਤ: ਫੋਰ ਆਫ ਸਵੋਰਡਜ਼
ਪਿਆਰ ਅਤੇ ਰਿਸ਼ਤਿਆਂ ਦੇ ਮਾਮਲੇ ਵਿੱਚ ਏਸ ਆਫ ਵੈਂਡਸ ਕਾਰਡ ਇੱਕ ਸ਼ੁਭ ਸੰਕੇਤ ਹੈ। ਜੇਕਰ ਤੁਸੀਂ ਹੁਣ ਤੱਕ ਇਕੱਲੇ ਰਹਿ ਰਹੇ ਸੀ, ਤਾਂ ਇਸ ਹਫ਼ਤੇ ਤੁਸੀਂ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰ ਸਕਦੇ ਹੋ। ਇਹ ਰਿਸ਼ਤਾ ਦੀਰਘਕਾਲੀ ਹੋ ਸਕਦਾ ਹੈ ਅਤੇ ਮੌਜ-ਮਸਤੀ ਅਤੇ ਜੋਸ਼ ਨਾਲ ਭਰਪੂਰ ਰਹੇਗਾ।
ਬ੍ਰਿਸ਼ਚਕ ਰਾਸ਼ੀ ਵਾਲੇ ਲੋਕਾਂ ਨੂੰ ਥ੍ਰੀ ਆਫ ਸਵੋਰਡਜ਼ ਦਾ ਕਾਰਡ ਮਿਲਿਆ ਹੈ, ਜੋ ਦਰਸਾਉਂਦਾ ਹੈ ਕਿ ਇਸ ਹਫ਼ਤੇ ਤੁਹਾਨੂੰ ਆਰਥਿਕ ਪੱਧਰ ’ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਧਨ ਸਬੰਧੀ ਮੁੱਦਿਆਂ ਵਿੱਚ ਵੱਡੀਆਂ ਚੁਣੌਤੀਆਂ ਆ ਸਕਦੀਆਂ ਹਨ। ਤੁਸੀਂ ਆਪਣੀ ਵਿੱਤੀ ਸਥਿਤੀ ਨੂੰ ਲੈ ਕੇ ਚਿੰਤਾ ਕਰ ਸਕਦੇ ਹੋ, ਪਰ ਜੇਕਰ ਤੁਸੀਂ ਸਮਝਦਾਰੀ ਨਾਲ ਫੈਸਲੇ ਲੈਂਦੇ ਹੋ ਅਤੇ ਫਜ਼ੂਲ ਖਰਚੇ ਤੋਂ ਬਚਦੇ ਹੋ, ਤਾਂ ਤੁਹਾਡੀ ਸਥਿਤੀ ਵਿੱਚ ਸੁਧਾਰ ਦੀ ਉਮੀਦ ਹੈ।
ਫਾਈਵ ਆਫ ਕੱਪਸ ਦਾ ਕਾਰਡ ਇਹ ਦਰਸਾਉਂਦਾ ਹੈ ਕਿ ਇਸ ਸਮੇਂ ਤੁਸੀਂ ਆਪਣੇ ਕਰੀਅਰ ਨੂੰ ਲੈ ਕੇ ਅਸੰਤੁਸ਼ਟ ਮਹਿਸੂਸ ਕਰ ਸਕਦੇ ਹੋ। ਤੁਹਾਡਾ ਕਰੀਅਰ ਜਿਸ ਮਕਾਮ ’ਤੇ ਹੈ, ਉਸ ਨਾਲ ਤੁਸੀਂ ਖੁਸ਼ ਨਹੀਂ ਹੋ। ਕਾਰਜ ਖੇਤਰ ਵਿੱਚ ਚੀਜ਼ਾਂ ਤੁਹਾਡੇ ਅਨੁਸਾਰ ਨਹੀਂ ਚੱਲ ਰਹੀਆਂ। ਇਸ ਸਮੇਂ ਤੁਹਾਨੂੰ ਆਤਮ-ਨਿਰੀਖਣ ਕਰਨਾ ਚਾਹੀਦਾ ਹੈ ਅਤੇ ਸੋਚ-ਵਿਚਾਰ ਕਰਕੇ ਆਪਣੇ ਕਰੀਅਰ ਨੂੰ ਇੱਕ ਨਵੀਂ ਦਿਸ਼ਾ ਦੇਣੀ ਚਾਹੀਦੀ ਹੈ।
ਸਿਹਤ ਦੇ ਮਾਮਲੇ ਵਿੱਚ ਤੁਹਾਨੂੰ ਫੋਰ ਆਫ ਸਵੋਰਡਜ਼ ਦਾ ਕਾਰਡ ਮਿਲਿਆ ਹੈ, ਜੋ ਦਰਸਾਉਂਦਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਜਿਹੜੇ ਮਾਨਸਿਕ ਅਤੇ ਸਰੀਰਕ ਤਣਾਅ ਤੋਂ ਗੁਜ਼ਰੇ ਹੋ, ਉਸ ਤੋਂ ਬਾਹਰ ਆਉਣ ਲਈ ਤੁਹਾਨੂੰ ਆਪਣੇ ਸਰੀਰ ਨੂੰ ਕੁਝ ਸਮਾਂ ਆਰਾਮ ਦੇਣਾ ਚਾਹੀਦਾ ਹੈ।
ਸ਼ੁਭ ਦਿਨ: ਮੰਗਲਵਾਰ
ਪ੍ਰੇਮ ਜੀਵਨ: ਕੁਈਨ ਆਫ ਵੈਂਡਸ
ਆਰਥਿਕ ਜੀਵਨ: ਕਿੰਗ ਆਫ ਕੱਪਸ
ਕਰੀਅਰ: ਦ ਚੇਰੀਅਟ
ਸਿਹਤ: ਨਾਈਟ ਆਫ ਸਵੋਰਡਜ਼
ਧਨੂੰ ਰਾਸ਼ੀ ਵਾਲੇ ਜਾਤਕ ਇਸ ਸਮੇਂ ਲੋਕਾਂ ਵਿੱਚ ਰਹਿਣਾ ਪਸੰਦ ਕਰਨਗੇ ਅਤੇ ਇਹ ਸੋਚਣਾ ਛੱਡ ਦੇਣਗੇ ਕਿ ਉਹ ਕਿਵੇਂ ਦੇ ਲੱਗਦੇ ਹਨ ਜਾਂ ਲੋਕ ਉਨ੍ਹਾਂ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹਨ। ਹੋਰ ਲੋਕ ਤੁਹਾਡੇ ਵੱਲ ਖਿੱਚੇ ਜਾਣਗੇ ਅਤੇ ਤੁਹਾਡੀ ਹਿੰਮਤ ਅਤੇ ਆਤਮਵਿਸ਼ਵਾਸ ਤੋਂ ਪ੍ਰਭਾਵਿਤ ਹੋ ਕੇ ਤੁਹਾਡੇ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਹੋਣਗੇ। ਜੇਕਰ ਤੁਸੀਂ ਰਿਸ਼ਤੇ ਵਿੱਚ ਹੋ, ਤਾਂ ਆਪਣੇ ਸਾਥੀ ਦੇ ਪ੍ਰਤੀ ਪਹਿਲਾਂ ਤੋਂ ਵੱਧ ਇਮਾਨਦਾਰ ਹੋਣਾ ਤੁਹਾਡੇ ਲਈ ਲਾਭਕਾਰੀ ਸਿੱਧ ਹੋ ਸਕਦਾ ਹੈ।
ਕਿੰਗ ਆਫ ਕੱਪਸ ਕਾਰਡ ਆਰਥਿਕ ਸੁਰੱਖਿਆ ਦਾ ਸੰਕੇਤ ਦਿੰਦਾ ਹੈ। ਫੈਸਲੇ ਕਰਨ ਦੇ ਤੁਹਾਡੇ ਸੂਝਬੂਝ ਭਰੇ ਦ੍ਰਿਸ਼ਟੀਕੋਣ ਦੇ ਕਾਰਨ ਤੁਸੀਂ ਇਸ ਵਿੱਤੀ ਸਥਿਰਤਾ ਤੱਕ ਪਹੁੰਚਣ ਵਿਚ ਕਾਮਯਾਬ ਹੋਏ ਹੋ। ਇਹ ਕਾਰਡ ਤੁਹਾਨੂੰ ਸਲਾਹ ਦਿੰਦਾ ਹੈ ਕਿ ਆਪਣੀਆਂ ਭਾਵਨਾਤਮਕ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਨਿਵੇਸ਼ ਜਾਂ ਖਰੀਦਦਾਰੀ ਕਰਦੇ ਸਮੇਂ ਸਾਵਧਾਨ ਰਹੋ।
ਇਹ ਸਮਾਂ ਆਪਣੇ ਕਰੀਅਰ ਦੀ ਕਮਾਨ ਆਪਣੇ ਹੱਥ ਵਿੱਚ ਲੈਣ, ਕੁਝ ਮਹੱਤਵਪੂਰਣ ਅਤੇ ਸਹੀ ਫੈਸਲੇ ਕਰਨ ਅਤੇ ਪੁਰਾਣੀਆਂ ਰੁਕਾਵਟਾਂ ਨੂੰ ਦੂਰ ਕਰਨ ਦਾ ਹੈ। ਦ ਚੇਰੀਅਟ ਕਾਰਡ ਪੇਸ਼ੇਵਰ ਜੀਵਨ ਵਿੱਚ ਲਾਲਸਾ ਅਤੇ ਦ੍ਰਿੜਤਾ ਨੂੰ ਦਰਸਾਉਂਦਾ ਹੈ। ਤੁਸੀਂ ਆਪਣੀ ਸਹਿਜ ਪ੍ਰਵਿਰਤੀ ਅਤੇ ਆਤਮ-ਨਿਯੰਤਰਣ ਦੀ ਮੱਦਦ ਨਾਲ ਆਪਣੇ ਨਿਰਧਾਰਿਤ ਕੀਤੇ ਗਏ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋਵੋਗੇ।
ਸਿਹਤ ਦੇ ਮਾਮਲੇ ਵਿੱਚ, ਤੁਹਾਨੂੰ ਨਾਈਟ ਆਫ ਸਵੋਰਡਜ਼ ਕਾਰਡ ਮਿਲਿਆ ਹੈ, ਜਿਸ ਦੇ ਅਨੁਸਾਰ ਤੁਹਾਨੂੰ ਆਪਣੀ ਸਿਹਤ ਲਈ ਤੁਰੰਤ ਕੋਈ ਕਦਮ ਚੁੱਕਣ ਦੀ ਜ਼ਰੂਰਤ ਹੈ ਅਤੇ ਤੁਹਾਨੂੰ ਇੱਕ ਸਕਾਰਾਤਮਕ ਦ੍ਰਿਸ਼ਟੀਕੋਣ ਰੱਖਣਾ ਚਾਹੀਦਾ ਹੈ। ਤੁਸੀਂ ਸਿਹਤਮੰਦ ਜੀਵਨਸ਼ੈਲੀ ਅਪਨਾਉਣ ਦੇ ਲਈ ਜ਼ਿਆਦਾ ਪ੍ਰੇਰਿਤ ਅਤੇ ਊਰਜਾ ਨਾਲ ਭਰਪੂਰ ਮਹਿਸੂਸ ਕਰੋਗੇ।
ਸ਼ੁਭ ਦਿਨ: ਵੀਰਵਾਰ
ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!
ਪ੍ਰੇਮ ਜੀਵਨ: ਟੈਂਪਰੈਂਸ
ਆਰਥਿਕ ਜੀਵਨ: ਟੂ ਆਫ ਵੈਂਡਸ
ਕਰੀਅਰ: ਦ ਲਵਰਜ਼
ਸਿਹਤ: ਟੂ ਆਫ ਸਵੋਰਡਜ਼
ਦ ਅਪਰਾਈਟ ਟੈਂਪਰੈਂਸ ਕਾਰਡ ਰੋਮਾਂਟਿਕ ਜੀਵਨ ਵਿੱਚ ਆਪਸੀ ਸਮਝ, ਸੰਜਮ, ਧੀਰਜ ਅਤੇ ਸਮੱਸਿਆਵਾਂ ਨੂੰ ਸੁਲਝਾਉਣ ਲਈ ਦਰਮਿਆਨੇ ਰਾਹ ਨੂੰ ਅਪਨਾਉਣ ਦੀ ਸਲਾਹ ਦਿੰਦਾ ਹੈ। ਇਹ ਕਾਰਡ ਤੁਹਾਨੂੰ ਆਪਣੇ ਕਾਰਜਾਂ ਦੇ ਪ੍ਰਤੀ ਸਾਵਧਾਨ ਅਤੇ ਵਿਚਾਰਸ਼ੀਲ ਰਹਿਣ ਅਤੇ ਕਿਸੇ ਗੱਲ ਨੂੰ ਬਹੁਤ ਜ਼ਿਆਦਾ ਖਿੱਚਣ ਤੋਂ ਬਚਣ ਦਾ ਸੰਕੇਤ ਦਿੰਦਾ ਹੈ। ਪਿਆਰ ਦੇ ਮਾਮਲੇ ਵਿੱਚ ਆਪਣੇ ਵਿਵਹਾਰ ਬਾਰੇ ਸੋਚੋ ਅਤੇ ਉਨ੍ਹਾਂ ਪੱਖਾਂ ‘ਤੇ ਗੌਰ ਕਰੋ, ਜਿੱਥੇ ਤੁਹਾਡਾ ਰਵੱਈਆ, ਧਾਰਣਾ ਜਾਂ ਵਿਚਾਰ ਹਾਵੀ ਹੋ ਗਏ ਹਨ। ਕੀ ਤੁਸੀਂ ਆਪਣੇ ਸਾਥੀ ਦੇ ਨਾਲ ਬਹੁਤ ਜ਼ਿਆਦਾ ਗੁੱਸੇ ਨਾਲ ਪੇਸ਼ ਆਏ ਹੋ ਜਾਂ ਬਹੁਤ ਘੱਟ ਬੋਲਦੇ ਹੋ? ਤੁਹਾਨੂੰ ਇੱਕ ਵਾਰ ਆਪਣੇ ਵਿਵਹਾਰ ’ਤੇ ਨਜ਼ਰ ਮਾਰਨੀ ਚਾਹੀਦੀ ਹੈ।
ਆਰਥਿਕ ਜੀਵਨ ਵਿੱਚ ਤੁਹਾਨੂੰ ਟੂ ਆਫ ਵੈਂਡਸ ਕਾਰਡ ਮਿਲਿਆ ਹੈ, ਜੋ ਕਿ ਵਿੱਤੀ ਖੇਤਰ ਵਿੱਚ ਸਥਿਰਤਾ ਨੂੰ ਦਰਸਾਉਂਦਾ ਹੈ। ਤੁਸੀਂ ਆਰਥਿਕ ਤੌਰ ’ਤੇ ਸੰਤੁਲਿਤ ਹੋਣ ਵਿੱਚ ਸਫਲ ਰਹੋਗੇ। ਤੁਹਾਡੀ ਆਮਦਨ ਦਾ ਨਵਾਂ ਸਰੋਤ ਬਣ ਸਕਦਾ ਹੈ, ਜਿਸ ਨਾਲ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਹੋਵੇਗੀ। ਇਹ ਕਾਰਡ ਤੁਹਾਡੇ ਲਈ ਆਮਦਨ ਦੇ ਕਈ ਸਰੋਤਾਂ ਦੇ ਸੰਕੇਤ ਵੀ ਦਿੰਦਾ ਹੈ।
ਦ ਲਵਰਜ਼ ਕਾਰਡ ਕਹਿੰਦਾ ਹੈ ਕਿ ਤੁਹਾਨੂੰ ਆਪਣੇ ਕਰੀਅਰ ਜਾਂ ਰੁਜ਼ਗਾਰ ਸਬੰਧੀ ਕੁਝ ਵਿਕਲਪਾਂ ਵਿਚੋਂ ਚੋਣ ਕਰਨੀ ਪੈ ਸਕਦੀ ਹੈ। ਤੁਸੀਂ ਆਪਣੇ ਕਰੀਅਰ ਨੂੰ ਬਦਲਣ ਜਾਂ ਆਪਣੀ ਮੌਜੂਦਾ ਸਥਿਤੀ ਨੂੰ ਸੁਧਾਰਨ ਬਾਰੇ ਸੋਚ ਸਕਦੇ ਹੋ। ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਕਿਸੇ ਅਜਿਹੇ ਵਿਅਕਤੀ ਜਾਂ ਸੰਸਥਾ ਦਾ ਸਾਥ ਮਿਲ ਸਕਦਾ ਹੈ, ਜੋ ਤੁਹਾਡੇ ਲਈ ਲਾਭਕਾਰੀ ਸਿੱਧ ਹੋਵੇਗਾ।
ਸਿਹਤ ਦੇ ਮਾਮਲੇ ਵਿੱਚ ਟੂ ਆਫ ਸਵੋਰਡਜ਼ ਦਾ ਕਾਰਡ ਤੁਹਾਨੂੰ ਇਸ ਗੱਲ ’ਤੇ ਧਿਆਨ ਦੇਣ ਦੀ ਸਲਾਹ ਦਿੰਦਾ ਹੈ ਕਿ ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਤੁਹਾਨੂੰ ਆਪਣੇ ਅਤੇ ਹੋਰਨਾਂ ਦੀ ਦੇਖਭਾਲ ਵਿੱਚ ਕਿੰਨਾ ਸਮਾਂ ਲਗਾਉਣਾ ਚਾਹੀਦਾ ਹੈ। ਜੇਕਰ ਤੁਸੀਂ ਬੀਮਾਰ ਲੋਕਾਂ ਦੀ ਮੱਦਦ ਕਰਨ ਲਈ ਬਹੁਤ ਜ਼ਿਆਦਾ ਤਿਆਗ ਕਰਦੇ ਹੋ, ਤਾਂ ਇਸ ਨਾਲ ਤੁਹਾਡੇ ਆਪਣੇ ਬੀਮਾਰ ਹੋਣ ਦੀ ਸੰਭਾਵਨਾ ਵੱਧ ਸਕਦੀ ਹੈ।
ਸ਼ੁਭ ਦਿਨ: ਸ਼ਨੀਵਾਰ
ਪ੍ਰੇਮ ਜੀਵਨ: ਦ ਮੈਜਿਸ਼ੀਅਨ (ਰਿਵਰਸਡ)
ਆਰਥਿਕ ਜੀਵਨ: ਏਟ ਆਫ ਸਵੋਰਡਜ਼
ਕਰੀਅਰ: ਸਟ੍ਰੈਂਥ
ਸਿਹਤ: ਸਿਕਸ ਆਫ ਵੈਂਡਸ
ਦ ਮੈਜਿਸ਼ੀਅਨ (ਰਿਵਰਸਡ) ਕਾਰਡ ਰਿਸ਼ਤੇ ਵਿੱਚ ਗੁੰਝਲਦਾਰ ਸਥਿਤੀ ਜਾਂ ਹਿਚਕਚਾਹਟ ਦੇ ਸੰਕੇਤ ਦਿੰਦਾ ਹੈ। ਇਸ ਕਾਰਡ ਦੇ ਅਨੁਸਾਰ, ਤੁਹਾਨੂੰ ਆਪਣੀਆਂ ਪ੍ਰਾਥਮਿਕਤਾਵਾਂ ’ਤੇ ਵਿਚਾਰ ਕਰਨ ਦਾ ਸਮਾਂ ਚਾਹੀਦਾ ਹੈ ਜਾਂ ਤੁਸੀਂ ਆਪਣੇ-ਆਪ ਨੂੰ ਰੋਕਿਆ ਹੋਇਆ ਹੈ।
ਏਟ ਆਫ ਸਵੋਰਡਜ਼ ਦਾ ਕਾਰਡ ਕਹਿੰਦਾ ਹੈ ਕਿ ਤੁਹਾਡੀ ਆਮਦਨ ਦੇ ਰਸਤੇ ਹਰ ਪਾਸੇ ਤੋਂ ਬੰਦ ਹੋ ਸਕਦੇ ਹਨ। ਜੇਕਰ ਇਸ ਸਮੇਂ ਤੁਸੀਂ ਆਪਣੀ ਆਰਥਿਕ ਸਥਿਤੀ ਨੂੰ ਲੈ ਕੇ ਚਿੰਤਾ ਵਿੱਚ ਹੋ, ਤਾਂ ਤੁਹਾਨੂੰ ਸਥਿਤੀ ਨੂੰ ਇਕ ਵੱਖਰੇ ਦ੍ਰਿਸ਼ਟੀਕੋਣ ਨਾਲ ਦੇਖਣਾ ਚਾਹੀਦਾ ਹੈ। ਜੇਕਰ ਤੁਸੀਂ ਆਪਣੀ ਆਮਦਨ ਵਧਾਉਣੀ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਆਪਣੀ ਉਮੀਦ ਨਾਲ਼ੋਂ ਵੱਧ ਸਰੋਤ ਹੋ ਸਕਦੇ ਹਨ।
ਕਰੀਅਰ ਦੇ ਖੇਤਰ ਵਿੱਚ ਤੁਹਾਨੂੰ ਸਟ੍ਰੈਂਥ ਕਾਰਡ ਮਿਲਿਆ ਹੈ, ਜਿਸ ਦੇ ਅਨੁਸਾਰ ਇਹ ਸਮਾਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਣ ਅਤੇ ਅੱਗੇ ਵਧਣ ਲਈ ਹੈ। ਤੁਹਾਨੂੰ ਸਿਰਫ ਹਿੰਮਤ ਨਾਲ ਕੰਮ ਲੈਣ ਅਤੇ ਆਪਣੇ ਉੱਤੇ ਭਰੋਸਾ ਕਰਨ ਦੀ ਲੋੜ ਹੈ। ਤੁਹਾਡੇ ਅੰਦਰ ਯੋਗਤਾ ਅਤੇ ਸਮਰੱਥਾ ਹੈ। ਅਸਫਲਤਾ ਜਾਂ ਮਜ਼ਾਕ ਦਾ ਡਰ ਤੁਹਾਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਤੋਂ ਰੋਕ ਨਹੀਂ ਸਕਦਾ। ਡਰ ਨੂੰ ਛੱਡੋ ਅਤੇ ਆਪਣੇ ਟੀਚੇ ਵੱਲ ਵਧੋ। ਜੇਕਰ ਤੁਸੀਂ ਚਾਹੋ ਤਾਂ ਤਰੱਕੀ ਪ੍ਰਾਪਤ ਕਰ ਸਕਦੇ ਹੋ।
ਸਿਕਸ ਆਫ ਵੈਂਡਸ ਕਾਰਡ ਕਿਸੇ ਬਿਮਾਰੀ ਤੋਂ ਠੀਕ ਹੋਣ ਜਾਂ ਇਲਾਜ ਦੇ ਅਨੁਕੂਲ ਨਤੀਜੇ ਮਿਲਣ ਦੇ ਸੰਕੇਤ ਦਿੰਦਾ ਹੈ। ਇਸ ਕਾਰਡ ਦਾ ਇਹ ਮਤਲਬ ਵੀ ਹੋ ਸਕਦਾ ਹੈ ਕਿ ਤੁਸੀਂ ਆਪਣੀ ਸਿਹਤ ਨੂੰ ਸੁਧਾਰਨ ਲਈ ਕੀਤੇ ਜਾ ਰਹੇ ਯਤਨਾਂ ਦੁਆਰਾ ਆਪਣੀ ਤਾਕਤ ਅਤੇ ਜੋਸ਼ ਨੂੰ ਵਾਪਸ ਪ੍ਰਾਪਤ ਕਰ ਰਹੇ ਹੋ।
ਸ਼ੁਭ ਦਿਨ: ਸ਼ਨੀਵਾਰ
ਪ੍ਰੇਮ ਜੀਵਨ: ਟੈੱਨ ਆਫ ਸਵੋਰਡਜ਼
ਆਰਥਿਕ ਜੀਵਨ: ਪੇਜ ਆਫ ਸਵੋਰਡਜ਼
ਕਰੀਅਰ: ਨਾਈਟ ਆਫ ਵੈਂਡਸ
ਸਿਹਤ: ਦ ਹੈਂਗਡ ਮੈਨ
ਇਸ ਹਫ਼ਤੇ ਮੀਨ ਰਾਸ਼ੀ ਵਾਲੇ ਜਾਤਕਾਂ ਲਈ ਟੈੱਨ ਆਫ ਸਵੋਰਡਜ਼ ਦਾ ਕਾਰਡ ਪ੍ਰਾਪਤ ਹੋਇਆ ਹੈ, ਜੋ ਕਿ ਇੱਕ ਮਾੜਾ ਸੰਕੇਤ ਹੈ। ਸੰਭਾਵਨਾ ਹੈ ਕਿ ਹਾਲ ਹੀ ਵਿੱਚ ਤੁਹਾਡਾ ਬ੍ਰੇਕਅਪ ਹੋਇਆ ਹੋਵੇ। ਭਾਵੇਂ ਤੁਹਾਨੂੰ ਲੱਗ ਰਿਹਾ ਹੋਵੇ ਕਿ ਤੁਹਾਡੀ ਦੁਨੀਆ ਖਤਮ ਹੋ ਗਈ ਹੈ, ਪਰ ਇਹ ਸੱਚ ਨਹੀਂ ਹੈ। ਜਲਦੀ ਹੀ ਤੁਸੀਂ ਆਪਣੇ ਜੀਵਨ ਦੇ ਇਸ ਮੁਸ਼ਕਲ ਦੌਰ ਤੋਂ ਬਾਹਰ ਨਿਕਲ ਆਓਗੇ।
ਭਾਵੇਂ ਤੁਹਾਡੇ ਕੋਲ ਆਪਣੇ ਪੈਸੇ ਨੂੰ ਵਧਾਉਣ ਜਾਂ ਹੋਰ ਕਮਾਈ ਕਰਨ ਦੇ ਕਈ ਸ਼ਾਨਦਾਰ ਵਿਚਾਰ ਹੋਣਗੇ, ਪਰ ਇਹ ਵਿਚਾਰ ਅਜੇ ਸ਼ੁਰੂਆਤੀ ਪੜਾਅ ਵਿੱਚ ਹੋ ਸਕਦੇ ਹਨ। ਜਿਹੜੇ ਲੋਕ ਤੁਹਾਡੇ ਨਾਲੋਂ ਵੱਧ ਤਜਰਬੇਕਾਰ ਹਨ, ਉਨ੍ਹਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰੋ। ਇਸ ਸਮੇਂ ਤੁਹਾਡੀ ਪੈਸਾ ਕਮਾਉਣ ਵਿੱਚ ਦਿਲਚਸਪੀ ਹੋ ਸਕਦੀ ਹੈ, ਪਰ ਇਹ ਇੱਕ ਮੁਸ਼ਕਲ ਕੰਮ ਹੈ। ਜਿੰਨਾ ਜ਼ਿਆਦਾ ਤੁਸੀਂ ਇਸ ਬਾਰੇ ਜਾਣੋਗੇ, ਓਨਾ ਹੀ ਪੈਸਾ ਕਮਾ ਸਕੋਗੇ।
ਕਰੀਅਰ ਵਿੱਚ ਨਾਈਟ ਆਫ ਵੈਂਡਸ ਕਾਰਡ ਨੌਕਰੀ ਵਿੱਚ ਤਬਦੀਲੀ ਜਾਂ ਨਵੇਂ ਬਿਜ਼ਨਸ ਦੀ ਸ਼ੁਰੂਆਤ ਦੇ ਸੰਕੇਤ ਦਿੰਦਾ ਹੈ। ਇਹ ਕਾਰਡ ਇਸ ਤਰ੍ਹਾਂ ਤਬਦੀਲੀ ਅਤੇ ਨਵੀਆਂ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ। ਇਸ ਦਾ ਇਹ ਅਰਥ ਵੀ ਹੋ ਸਕਦਾ ਹੈ ਕਿ ਤੁਹਾਨੂੰ ਆਪਣੇ ਟੀਚੇ ਨੂੰ ਮੰਨ ਕੇ ਉਹ ਨੌਕਰੀ ਲੱਭਣੀ ਚਾਹੀਦੀ ਹੈ, ਜਿਸ ਦੇ ਲਈ ਤੁਸੀਂ ਉਤਸ਼ਾਹਿਤ ਹੋ।
ਟੈਰੋ ਰੀਡਿੰਗ ਦੇ ਅਨੁਸਾਰ, ਸਿਹਤ ਦੇ ਮਾਮਲੇ ਵਿੱਚ ਦ ਹੈਂਗਡ ਮੈਨ ਕਾਰਡ ਸਰੀਰਿਕ ਤੌਰ ’ਤੇ ਸਿਹਤਮੰਦ ਰਹਿਣ, ਸਿਹਤਮੰਦ ਗਰਭਾਵਸਥਾ ਅਤੇ ਕੰਟਰੋਲ ਵਿੱਚ ਬਲੱਡ ਪ੍ਰੈਸ਼ਰ ਵੱਲ ਇਸ਼ਾਰਾ ਕਰਦਾ ਹੈ। ਕੁੱਲ ਮਿਲਾ ਕੇ, ਇਸ ਹਫ਼ਤੇ ਤੁਹਾਡੀ ਸਿਹਤ ਚੰਗੀ ਰਹੇਗੀ।
ਸ਼ੁਭ ਦਿਨ: ਵੀਰਵਾਰ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਕੀ ਟੈਰੋ ਦੁਨੀਆ ਭਰ ਵਿੱਚ ਪ੍ਰਸਿੱਧ ਹੈ?
ਹਰ ਜਗ੍ਹਾ ਤਾਂ ਨਹੀਂ, ਪਰ ਕਈ ਦੇਸ਼ਾਂ ਵਿੱਚ ਟੈਰੋ ਬਹੁਤ ਪ੍ਰਸਿੱਧ ਹੈ।
2. ਕਿਸੇ ਇਕ ਪ੍ਰਸਿੱਧ ਟੈਰੋ ਪੁਸਤਕ ਦੇ ਲੇਖਕ ਦਾ ਨਾਮ ਦੱਸੋ?
ਲੀਸਾ ਬੋਸਵੈਲ।
3. ਟੈਰੋ ਦੀ ਉਤਪੱਤੀ ਕਿੰਨੇ ਸਾਲ ਪਹਿਲਾਂ ਹੋਈ ਸੀ?
ਟੈਰੋ ਦੀ ਉਤਪੱਤੀ 1400 ਸਾਲ ਪਹਿਲਾਂ ਹੋਈ ਸੀ।