ਟੈਰੋ ਹਫਤਾਵਰੀ ਰਾਸ਼ੀਫਲ (16 ਜੂਨ-22 ਜੂਨ), 2024

Author: Charu Lata | Updated Wed, 22 May, 2024 6:50 PM

ਟੈਰੋ ਕਾਰਡ ਇੱਕ ਪ੍ਰਾਚੀਨ ਵਿੱਦਿਆ ਹੈ, ਜਿਸ ਦਾ ਉਪਯੋਗ ਭਵਿੱਖ ਜਾਣਨ ਲਈ ਕੀਤਾ ਜਾਂਦਾ ਹੈ। ਇਸ ਦਾ ਪ੍ਰਯੋਗ ਪ੍ਰਾਚੀਨ ਕਾਲ ਤੋਂ ਹੀ ਟੈਰੋ ਕਾਰਡ ਰੀਡਰ ਅਤੇ ਰਹੱਸਵਾਦੀਆਂ ਦੁਆਰਾ ਅੰਤਰ-ਗਿਆਨ ਪ੍ਰਾਪਤ ਕਰਨ ਅਤੇ ਕਿਸੇ ਵਿਸ਼ੇ ਦੀ ਗਹਿਰਾਈ ਤੱਕ ਪਹੁੰਚਣ ਦੇ ਲਈ ਹੁੰਦਾ ਰਿਹਾ ਹੈ। ਜੇਕਰ ਕੋਈ ਵਿਅਕਤੀ ਬਹੁਤ ਆਸਥਾ ਅਤੇ ਵਿਸ਼ਵਾਸ ਦੇ ਨਾਲ ਮਨ ਵਿੱਚ ਉੱਠ ਰਹੇ ਪ੍ਰਸ਼ਨਾਂ ਦੇ ਜਵਾਬ ਲੱਭਣ ਲਈ ਆਉਂਦਾ ਹੈ, ਤਾਂ ਟੈਰੋ ਕਾਰਡ ਦੀ ਦੁਨੀਆ ਉਸ ਨੂੰ ਹੈਰਾਨ ਕਰ ਸਕਦੀ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਟੈਰੋ ਮਨੋਰੰਜਨ ਦਾ ਇੱਕ ਸਾਧਨ ਹੈ ਅਤੇ ਇਸ ਨੂੰ ਜ਼ਿਆਦਾਤਰ ਲੋਕ ਮਨੋਰੰਜਨ ਦੇ ਰੂਪ ਵਿੱਚ ਹੀ ਦੇਖਦੇ ਹਨ। ਪਰ ਅਸਲ ਵਿੱਚ ਅਜਿਹਾ ਨਹੀਂ ਹੁੰਦਾ। ਆਪਣੇ 78 ਕਾਰਡਾਂ ਦੀ ਗੱਡੀ ਵਿੱਚ ਟੈਰੋ ਰਾਸ਼ੀਫਲ ਸਭ ਤੋਂ ਗਹਿਰੇ ਰਹੱਸ ਅਤੇ ਇਨਸਾਨ ਦੇ ਗਹਿਰੇ ਤੋਂ ਗਹਿਰੇ ਡਰ ਨੂੰ ਬਾਹਰ ਕੱਢਣ ਦੀ ਸ਼ਕਤੀ ਰੱਖਦਾ ਹੈ।


ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ

ਆਪਣੇ ਇਸ ਖ਼ਾਸ ਲੇਖ਼ ਦੇ ਦੁਆਰਾ ਅਸੀਂ ਜਾਂਣਗੇ ਕਿ ਸਾਲ 2024 ਦੇ ਛੇਵੇਂ ਮਹੀਨੇ ਜੂਨ ਦਾ ਇਹ ਤੀਜਾ ਹਫਤਾ ਯਾਨੀ ਕਿ ਟੈਰੋ ਹਫਤਾਵਰੀ ਰਾਸ਼ੀਫਲ 16 ਜੂਨ ਤੋਂ 22 ਜੂਨ 2024 ਆਪਣੇ ਨਾਲ ਕੀ ਕੁਝ ਲੈ ਕੇ ਆਵੇਗਾ। ਪਰ ਇਹ ਜਾਣਨ ਤੋਂ ਪਹਿਲਾਂ ਅਸੀਂ ਟੈਰੋ ਕਾਰਡਾਂ ਦੇ ਬਾਰੇ ਗੱਲ ਕਰਾਂਗੇ। ਤੁਹਾਨੂੰ ਦੱਸ ਦੇਈਏ ਕਿ ਟੈਰੋ ਦੀ ਸ਼ੁਰੂਆਤ ਅੱਜ ਤੋਂ 1400 ਸਾਲ ਪਹਿਲਾਂ ਹੋਈ ਸੀ ਅਤੇ ਇਸ ਦਾ ਸਭ ਤੋਂ ਪਹਿਲਾ ਵਰਣਨ ਇਟਲੀ ਵਿੱਚ ਮਿਲਦਾ ਹੈ। ਸ਼ੁਰੂਆਤ ਵਿੱਚ ਟੈਰੋ ਨੂੰ ਤਾਸ਼ ਦੇ ਰੂਪ ਵਿੱਚ ਰਾਜ-ਘਰਾਣਿਆਂ ਦੀਆਂ ਪਾਰਟੀਆਂ ਵਿੱਚ ਖੇਡਿਆ ਜਾਂਦਾ ਸੀ। ਹਾਲਾਂਕਿ ਟੈਰੋ ਦਾ ਅਸਲੀ ਉਪਯੋਗ 16ਵੀਂ ਸਦੀ ਵਿੱਚ ਯੂਰਪ ਦੇ ਕੁਝ ਲੋਕਾਂ ਦੁਆਰਾ ਕੀਤਾ ਗਿਆ, ਜਦੋਂ ਉਹਨਾਂ ਨੇ ਜਾਣਿਆ ਅਤੇ ਸਮਝਿਆ ਕਿ ਇਹਨਾਂ ਕਾਰਡਾਂ ਨੂੰ ਕਿਸ ਤਰ੍ਹਾਂ ਵਿਵਸਥਿਤ ਰੂਪ ਨਾਲ਼ ਫੈਲਾਓਣਾ ਹੁੰਦਾ ਹੈ ਅਤੇ ਉਹਨਾਂ ਜਟਿਲ ਰੇਖਾ-ਚਿੱਤਰਾਂ ਦੇ ਪਿੱਛੇ ਲੁਕੇ ਹੋਏ ਰਹੱਸਾਂ ਨੂੰ ਕਿਸ ਤਰ੍ਹਾਂ ਸਮਝਿਆ ਜਾਂਦਾ ਹੈ ਅਤੇ ਕਿਸ ਤਰ੍ਹਾਂ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਦੇ ਬਾਰੇ ਵਿੱਚ ਜਾਣਿਆ ਜਾ ਸਕਦਾ ਹੈ। ਉਸ ਸਮੇਂ ਤੋਂ ਹੀ ਇਸ ਦਾ ਮਹੱਤਵ ਕਈ ਗੁਣਾ ਵੱਧ ਗਿਆ। ਮੱਧ ਕਾਲ ਵਿੱਚ ਟੈਰੋ ਨੂੰ ਜਾਦੂ-ਟੂਣੇ ਨਾਲ ਜੋੜ ਕੇ ਦੇਖਿਆ ਜਾਣ ਲੱਗਾ ਅਤੇ ਇਸ ਦੇ ਨਤੀਜੇ ਵਜੋਂ ਆਮ ਲੋਕਾਂ ਨੇ ਭਵਿੱਖਬਾਣੀ ਦੱਸਣ ਵਾਲੀ ਇਸ ਵਿੱਦਿਆ ਤੋਂ ਦੂਰ ਰਹਿਣਾ ਹੀ ਸਹੀ ਸਮਝਿਆ।

ਪਰ ਟੈਰੋ ਕਾਰਡ ਦਾ ਸਫਰ ਇੱਥੇ ਹੀ ਨਹੀਂ ਰੁਕਿਆ ਅਤੇ ਕੁਝ ਦਹਾਕਿਆਂ ਪਹਿਲਾਂ ਇਸ ਨੂੰ ਦੁਬਾਰਾ ਪ੍ਰਸਿੱਧੀ ਮਿਲੀ, ਜਦੋਂ ਦੁਨੀਆਂ ਦੇ ਸਾਹਮਣੇ ਇਸ ਨੂੰ ਇੱਕ ਭਵਿੱਖ ਦੱਸਣ ਵਾਲੀ ਵਿੱਦਿਆ ਦੇ ਰੂਪ ਵਿੱਚ ਪਹਿਚਾਣ ਮਿਲੀ। ਭਾਰਤ ਸਮੇਤ ਦੁਨੀਆਂ ਭਰ ਵਿੱਚ ਟੈਰੋ ਦੀ ਗਿਣਤੀ ਭਵਿੱਖਬਾਣੀ ਕਰਨ ਵਾਲੀਆਂ ਮਹੱਤਵਪੂਰਣ ਵਿੱਦਿਆਵਾਂ ਵਿੱਚ ਹੁੰਦੀ ਹੈ ਅਤੇ ਅੰਤ ਵਿੱਚ ਟੈਰੋ ਕਾਰਡ ਉਹ ਸਨਮਾਣ ਪ੍ਰਾਪਤ ਕਰਨ ਵਿੱਚ ਸਫਲ ਹੋਇਆ ਹੈ, ਜਿਸ ਦਾ ਇਹ ਹੱਕਦਾਰ ਸੀ। ਤਾਂ ਆਓ ਹੁਣ ਇਸ ਹਫਤਾਵਰੀ ਰਾਸ਼ੀਫਲ ਦੀ ਸ਼ੁਰੂਆਤ ਕਰਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਜੂਨ ਦਾ ਇਹ ਹਫਤਾ ਯਾਨੀ ਕਿ 16 ਜੂਨ ਤੋਂ 22 ਜੂਨ 2024 ਤੱਕ ਦਾ ਸਮਾਂ ਸਭ 12 ਰਾਸ਼ੀਆਂ ਦੇ ਲਈ ਕਿਹੋ-ਜਿਹਾ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਰਾਸ਼ੀਫਲ 2024

ਟੈਰੋ ਹਫਤਾਵਰੀ ਰਾਸ਼ੀਫਲ 16 ਜੂਨ ਤੋਂ 22 ਜੂਨ, 2024: ਰਾਸ਼ੀ ਅਨੁਸਾਰ ਰਾਸ਼ੀਫਲ

ਮੇਖ਼ ਰਾਸ਼ੀ

ਪ੍ਰੇਮ ਜੀਵਨ: ਦ ਲਵਰਜ਼

ਆਰਥਿਕ ਜੀਵਨ: ਦ ਹੇਰੋਫੇੰਟ

ਕਰੀਅਰ: ਕਿੰਗ ਆਫ ਸਵੋਰਡਜ਼

ਸਿਹਤ: ਨਾਈਨ ਆਫ ਕੱਪਸ

ਪ੍ਰੇਮ ਸਬੰਧ ਦੇ ਲਈ ਦ ਲਵਰਜ਼ ਬਹੁਤ ਹੀ ਸ਼ਾਨਦਾਰ ਕਾਰਡ ਮੰਨਿਆ ਜਾਂਦਾ ਹੈ। ਇਹ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਖੁਸ਼ਹਾਲ ਪ੍ਰੇਮ ਨੂੰ ਦਰਸਾਉਂਦਾ ਹੈ। ਇਹ ਸੋਲਮੇਟ ਕਾਰਡ ਵੀ ਹੈ ਅਤੇ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਤੁਸੀਂ ਦੋਵੇਂ ਆਪਣੇ ਰਿਸ਼ਤੇ ਵਿੱਚ ਬਹੁਤ ਹੀ ਖੁਸ਼ ਅਤੇ ਸੰਤੁਸ਼ਟ ਹੋ। ਜੇਕਰ ਤੁਹਾਡੇ ਰਿਸ਼ਤੇ ਵਿੱਚ ਕੋਈ ਗਲਤਫਹਿਮੀ ਸੀ, ਤਾਂ ਉਹ ਇਸ ਹਫਤੇ ਜ਼ਰੂਰ ਦੂਰ ਹੋ ਜਾਵੇਗੀ।

ਦ ਹੇਰੋਫੇੰਟ ਕਾਰਡ ਦਰਸਾਉਂਦਾ ਹੈ ਕਿ ਫਿਲਹਾਲ ਤੁਸੀਂ ਆਪਣੀ ਆਰਥਿਕ ਸਥਿਤੀ ਤੋਂ ਸੰਤੁਸ਼ਟ ਹੋ। ਇਹ ਕਾਰਡ ਇਹ ਵੀ ਦਰਸਾਉਂਦਾ ਹੈ ਕਿ ਤੁਸੀਂ ਆਪਣੇ ਪੈਸਿਆਂ ਨੂੰ ਆਪਣੇ ਪੁਰਾਣੇ ਸਥਾਨਾਂ ਉੱਤੇ ਸੁਰੱਖਿਅਤ ਰੱਖਣਾ ਪਸੰਦ ਕਰਦੇ ਹੋ ਅਤੇ ਬਿਨਾਂ ਕਿਸੇ ਧੋਖਾਧੜੀ ਜਾਂ ਸ਼ਾਰਟਕੱਟ ਦੇ ਸਿੱਧੇ-ਸਾਫ ਤਰੀਕਿਆਂ ਦਾ ਉਪਯੋਗ ਕਰਕੇ ਪੈਸਾ ਕਮਾਓਣਾ ਚਾਹੁੰਦੇ ਹੋ। ਤੁਸੀਂ ਆਪਣੇ ਜੀਵਨ ਵਿੱਚ ਪੈਸੇ ਦਾ ਸਨਮਾਣ ਕਰਦੇ ਹੋ ਅਤੇ ਇਸ ਦੀ ਕਦਰ ਕਰਨਾ ਵੀ ਸਿੱਖ ਚੁੱਕੇ ਹੋ।

ਕਿੰਗ ਆਫ ਸਵੋਰਡਜ਼ ਇਹ ਦਰਸਾਉਂਦਾ ਹੈ ਕਿ ਕਾਰਜ ਸਥਾਨ ਉੱਤੇ ਤੁਹਾਡੀ ਸਥਿਤੀ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣੀ ਹੋਈ ਹੈ। ਹਾਲਾਂਕਿ ਤੁਸੀਂ ਮਤਲਬੀ ਵੀ ਹੋ ਸਕਦੇ ਹੋ, ਪਰ ਤੁਹਾਨੂੰ ਨਵੇਂ ਮੌਕਿਆਂ ਦੀ ਪ੍ਰਾਪਤੀ ਲਈ ਆਪਣੇ ਸੁਵਿਧਾ ਖੇਤਰ ਤੋਂ ਬਾਹਰ ਨਿੱਕਲ ਕੇ ਨਵੀਆਂ ਚੁਣੌਤੀਆਂ ਨੂੰ ਸਵੀਕਾਰ ਕਰਨਾ ਪਵੇਗਾ। ਇਹ ਤੁਹਾਨੂੰ ਕਰੀਅਰ ਵਿੱਚ ਅੱਗੇ ਵਧਣ ਅਤੇ ਉੱਤਮਤਾ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ।

ਨਾਈਨ ਆਫ ਕੱਪਸ ਦਾ ਕਾਰਡ ਚੰਗੀ ਸਿਹਤ ਨੂੰ ਦਰਸਾਉਂਦਾ ਹੈ। ਤੁਸੀਂ ਇਸ ਅਵਧੀ ਦੇ ਦੌਰਾਨ ਫਿੱਟ ਮਹਿਸੂਸ ਕਰੋਗੇ ਅਤੇ ਜੇਕਰ ਤੁਹਾਨੂੰ ਕੋਈ ਬਿਮਾਰੀ ਵੀ ਲੱਗੀ ਹੋਈ ਹੈ, ਤਾਂ ਇਸ ਹਫਤੇ ਤੁਹਾਨੂੰ ਉਸ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਤੁਸੀਂ ਪਹਿਲਾਂ ਤੋਂ ਬਿਹਤਰ ਮਹਿਸੂਸ ਕਰੋਗੇ। ਇਸ ਤੋਂ ਇਲਾਵਾ ਤੁਸੀਂ ਊਰਜਾ ਨਾਲ ਭਰਪੂਰ ਰਹੋਗੇ ਅਤੇ ਬਾਹਰ ਘੁੰਮੋਗੇ-ਫਿਰੋਗੇ ਅਤੇ ਹਰ ਕੰਮ ਚੁਸਤ ਹੋ ਕੇ ਕਰੋਗੇ।

ਭਾਗਸ਼ਾਲੀ ਜੋਤਿਸ਼ ਗ੍ਰਹਿ: ਮੰਗਲ

ਬ੍ਰਿਸ਼ਭ ਰਾਸ਼ੀ

ਪ੍ਰੇਮ ਜੀਵਨ: ਨਾਈਨ ਆਫ ਸਵੋਰਡਜ਼

ਆਰਥਿਕ ਜੀਵਨ: ਨਾਈਟ ਆਫ ਕੱਪਸ

ਕਰੀਅਰ: ਪੇਜ ਆਫ ਪੈਂਟੇਕਲਸ

ਸਿਹਤ: ਫੋਰ ਆਫ ਕੱਪਸ

ਇਹ ਮਾਈਨਰ ਅਰਕਾਨਾ ਕਾਰਡ ਨਾਈਨ ਆਫ ਸਵੋਰਡਜ਼ ਅਫਸੋਸ, ਚਿੰਤਾ ਅਤੇ ਪਛਤਾਵੇ ਨੂੰ ਦਰਸਾਉਂਦਾ ਹੈ। ਅਸਾਨ ਸ਼ਬਦਾਂ ਵਿੱਚ ਕਹੀਏ ਤਾਂ ਇਹ ਦੱਸਦਾ ਹੈ ਕਿ ਤੁਸੀਂ ਆਪਣੇ ਰਿਸ਼ਤੇ ਵਿੱਚ ਖੁਸ਼ ਨਹੀਂ ਹੋ ਅਤੇ ਕੋਈ ਨਾ ਕੋਈ ਅਜਿਹੀ ਗੱਲ ਹੈ, ਜੋ ਤੁਸੀਂ ਨਹੀਂ ਜਾਣਦੇ ਹੋ। ਇਸ ਤੋਂ ਇਲਾਵਾ ਇਸ ਸਮੇਂ ਤੁਹਾਨੂੰ ਅਜਿਹਾ ਵੀ ਮਹਿਸੂਸ ਹੋ ਸਕਦਾ ਹੈ ਕਿ ਤੁਹਾਡਾ ਜੀਵਨਸਾਥੀ ਤੁਹਾਨੂੰ ਧੋਖਾ ਦੇ ਰਿਹਾ ਹੈ।

ਆਰਥਿਕ ਪੱਖ ਦੇ ਮੁਤਾਬਕ ਨਾਈਟ ਆਫ ਕੱਪਸ ਦਰਸਾਉਂਦਾ ਹੈ ਕਿ ਤੁਹਾਨੂੰ ਨਵੇਂ ਮੌਕੇ ਪ੍ਰਾਪਤ ਹੋ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਤੁਸੀਂ ਪਹਿਲਾਂ ਕਿਸੇ ਤਰ੍ਹਾਂ ਦਾ ਨਿਵੇਸ਼ ਕੀਤਾ ਸੀ, ਤਾਂ ਇਸ ਅਵਧੀ ਦੇ ਦੌਰਾਨ ਤੁਹਾਨੂੰ ਵੱਡਾ ਲਾਭ ਹੋ ਸਕਦਾ ਹੈ। ਜੇਕਰ ਤੁਸੀਂ ਪੈਸਿਆਂ ਨੂੰ ਲੈ ਕੇ ਪਰੇਸ਼ਾਨ ਹੋ, ਤਾਂ ਇਸ ਹਫਤੇ ਤੁਹਾਡੀ ਪਰੇਸ਼ਾਨੀ ਹੱਲ ਹੋ ਸਕਦੀ ਹੈ।

ਤੁਹਾਡੇ ਕਰੀਅਰ ਦੇ ਲਿਹਾਜ਼ ਤੋਂ ਪੇਜ ਆਫ ਪੈਂਟੇਕਲਸ ਦਰਸਾਉਂਦਾ ਹੈ ਕਿ ਤੁਹਾਨੂੰ ਨਵੇਂ ਮੌਕੇ ਮਿਲ ਸਕਦੇ ਹਨ, ਜੋ ਤੁਹਾਡੇ ਕਰੀਅਰ ਵਿੱਚ ਚਾਰ ਚੰਨ ਲਗਾ ਦੇਣਗੇ ਅਤੇ ਇਸ ਨਾਲ ਤੁਹਾਨੂੰ ਸੰਤੁਸ਼ਟੀ ਮਹਿਸੂਸ ਹੋਵੇਗੀ। ਇਸ ਹਫਤੇ ਤੁਸੀਂ ਆਪਣੇ ਕਰੀਅਰ ਵਿੱਚ ਤੇਜ਼ੀ ਨਾਲ ਅੱਗੇ ਵਧੋਗੇ। ਇਸ ਤੋਂ ਇਲਾਵਾ ਕਾਰਜ ਖੇਤਰ ਵਿੱਚ ਤੁਹਾਨੂੰ ਅਹੁਦੇ ਵਿੱਚ ਤਰੱਕੀ ਮਿਲ ਸਕਦੀ ਹੈ। ਪੇਜ ਆਫ ਪੈਂਟੇਕਲਸ ਆਉਣ ਵਾਲੇ ਭਵਿੱਖ ਵਿੱਚ ਤਰੱਕੀ ਦੇ ਸੰਕੇਤ ਦਿਖਾ ਰਿਹਾ ਹੈ, ਜੋ ਤੁਹਾਡੇ ਕਰੀਅਰ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਵੇਗਾ।

ਫੋਰ ਆਫ ਕੱਪਸ ਸਿਹਤ ਨੂੰ ਲੈ ਕੇ ਦਰਸਾ ਰਿਹਾ ਹੈ ਕਿ ਇਸ ਹਫਤੇ ਤੁਸੀਂ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਰਹੇ ਹੋ ਅਤੇ ਆਪਣੇ ਸਰੀਰ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੇ ਹੋ। ਇਸ ਤੋਂ ਪਹਿਲਾਂ ਕਿ ਤੁਹਾਡੀ ਚਿੰਤਾ ਅਤੇ ਤਣਾਅ ਵੱਡਾ ਰੂਪ ਲੈ ਲਵੇ ਅਤੇ ਸਿਹਤ ਦੀ ਸਥਿਤੀ ਗੰਭੀਰ ਹੋ ਜਾਵੇ, ਤੁਹਾਨੂੰ ਆਪਣੀ ਸਿਹਤ ਵੱਲ ਖਾਸ ਧਿਆਨ ਦੇਣ ਦੇਣਾ ਚਾਹੀਦਾ ਹੈ ਤਾਂ ਕਿ ਤੁਸੀਂ ਆਓਣ ਵਾਲੀ ਹਰ ਸਮੱਸਿਆ ਨੂੰ ਰੋਕ ਸਕੋ।

ਭਾਗਸ਼ਾਲੀ ਜੋਤਿਸ਼ ਗ੍ਰਹਿ: ਸ਼ੁੱਕਰ

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮਿਥੁਨ ਰਾਸ਼ੀ

ਪ੍ਰੇਮ ਜੀਵਨ: ਦ ਵਰਲਡ

ਆਰਥਿਕ ਜੀਵਨ: ਦ ਸਟਾਰ

ਕਰੀਅਰ: ਨਾਈਟ ਆਫ ਪੈਂਟੇਕਲਸ

ਸਿਹਤ: ਪੇਜ ਆਫ ਵੈਂਡਸ

ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਜੀਵਨ ਵਿੱਚ ਦ ਵਰਲਡ ਕਾਰਡ ਪ੍ਰਾਪਤ ਹੋਇਆ ਹੈ ਅਤੇ ਇਹ ਤੁਹਾਡੇ ਲਈ ਬਹੁਤ ਵਧੀਆ ਕਾਰਡ ਪ੍ਰਤੀਤ ਹੋ ਰਿਹਾ ਹੈ, ਜੋ ਦਰਸਾ ਰਿਹਾ ਹੈ ਕਿ ਇਹ ਹਫਤਾ ਹਰ ਇੱਕ ਲਿਹਾਜ਼ ਨਾਲ ਸ਼ਾਨਦਾਰ ਰਹੇਗਾ। ਤੁਹਾਡੇ ਦੋਹਾਂ ਦੇ ਵਿਚਕਾਰ ਸਬੰਧ ਹੋਰ ਵੀ ਜ਼ਿਆਦਾ ਗਹਿਰੇ ਹੋਣ ਦੀ ਸੰਭਾਵਨਾ ਹੈ। ਤੁਸੀਂ ਆਪਣੇ ਰਿਸ਼ਤਿਆਂ ਨੂੰ ਲੈ ਕੇ ਕਾਫੀ ਖੁਸ਼ ਰਹੋਗੇ ਅਤੇ ਆਪਣੇ ਸਾਥੀ ਦੇ ਨਾਲ ਅਨੰਦਪੂਰਵਕ ਸਮਾਂ ਬਤੀਤ ਕਰੋਗੇ।

ਵਿੱਤੀ ਰੀਡਿੰਗ ਬਾਰੇ ਗੱਲ ਕਰੀਏ ਤਾਂ ਦ ਸਟਾਰ ਇੱਕ ਵਧੀਆ ਕਾਰਡ ਹੈ। ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਪੁਰਾਣੇ ਨਿਵੇਸ਼ ਤੋਂ ਵੱਡਾ ਧਨ ਲਾਭ ਹੋਣ ਦੀ ਸੰਭਾਵਨਾ ਹੈ। ਇਸ ਦੇ ਪ੍ਰਭਾਵ ਨਾਲ ਤੁਹਾਡੀ ਆਰਥਿਕ ਸਥਿਤੀ ਕਾਫੀ ਮਜ਼ਬੂਤ ਹੋਵੇਗੀ ਅਤੇ ਪੈਸੇ ਨਾਲ ਜੁੜੇ ਮਾਮਲਿਆਂ ਵਿੱਚ ਤੁਹਾਨੂੰ ਕਿਸਮਤ ਦਾ ਭਰਪੂਰ ਸਾਥ ਮਿਲੇਗਾ।

ਨਾਈਟ ਆਫ ਪੈਂਟੇਕਲਸ ਦਾ ਕਾਰਡ ਤੁਹਾਡੇ ਕਰੀਅਰ ਵਿੱਚ ਆਓਣ ਵਾਲੇ ਸ਼ਾਨਦਾਰ ਮੌਕਿਆਂ ਵੱਲ ਇਸ਼ਾਰਾ ਕਰ ਰਿਹਾ ਹੈ। ਇਸ ਹਫਤੇ ਤੁਹਾਨੂੰ ਨਵੇਂ ਮੌਕੇ ਮਿਲਣਗੇ ਅਤੇ ਤੁਸੀਂ ਆਪਣੇ ਕਰੀਅਰ ਵਿੱਚ ਨਵੀਆਂ ਉਚਾਈਆਂ ਉੱਤੇ ਪਹੁੰਚਣ ਵਿੱਚ ਸਫਲ ਹੋਵੋਗੇ। ਇਸ ਦੌਰਾਨ ਤੁਹਾਨੂੰ ਕੋਈ ਵੱਡੀ ਬਿਜ਼ਨਸ ਡੀਲ ਵੀ ਮਿਲ ਸਕਦੀ ਹੈ ਜਾਂ ਫੇਰ ਨੌਕਰੀ ਵਿੱਚ ਤੁਹਾਡੀ ਤਰੱਕੀ ਹੋ ਸਕਦੀ ਹੈ।

ਪੇਜ ਆਫ ਵੈਂਡਸ ਇੱਕ ਮਾਈਨਰ ਅਰਕਾਨਾ ਕਾਰਡ ਹੈ, ਜੋ ਦਰਸਾਉਂਦਾ ਹੈ ਕਿ ਤੁਹਾਡੀ ਸਿਹਤ ਸ਼ਾਨਦਾਰ ਰਹੇਗੀ। ਜੇਕਰ ਤੁਸੀਂ ਕਿਸੇ ਬਿਮਾਰੀ ਜਾਂ ਸੱਟ ਤੋਂ ਪਰੇਸ਼ਾਨ ਸੀ, ਤਾਂ ਹੁਣ ਤੁਸੀਂ ਜਲਦੀ ਠੀਕ ਹੋ ਜਾਓਗੇ। ਇਹ ਕਾਰਡ ਤੁਹਾਨੂੰ ਆਪਣੀ ਸਿਹਤ ਨੂੰ ਸਹੀ ਰੱਖਣ ਦੀ ਦਿਸ਼ਾ ਵਿੱਚ ਕਦਮ ਚੁੱਕਣ ਅਤੇ ਬਿਹਤਰ ਸਿਹਤ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗਾ।

ਭਾਗਸ਼ਾਲੀ ਜੋਤਿਸ਼ ਗ੍ਰਹਿ: ਬੁੱਧ

ਰਤਨ ਕੈਲਕੁਲੇਟਰ ਤੋਂ ਰਤਨ ਦੇ ਸਬੰਧ ਵਿੱਚ ਉਚਿਤ ਸਲਾਹ ਪ੍ਰਾਪਤ ਕਰੋ

ਕਰਕ ਰਾਸ਼ੀ

ਪ੍ਰੇਮ ਜੀਵਨ: ਦ ਫੂਲ

ਆਰਥਿਕ ਜੀਵਨ: ਦ ਚੇਰੀਅਟ

ਕਰੀਅਰ: ਟੈੱਨ ਆਫ ਸਵੋਰਡਜ਼ (ਰਿਵਰਸਡ)

ਸਿਹਤ: ਸੈਵਨ ਆਫ ਵੈਂਡਸ

ਕਰਕ ਰਾਸ਼ੀ ਦੇ ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਦ ਫੂਲ ਤੁਹਾਡੇ ਲਈ ਇੱਕ ਸਕਾਰਾਤਮਕ ਕਾਰਡ ਪ੍ਰਤੀਤ ਹੋ ਰਿਹਾ ਹੈ। ਪਰ ਇਹ ਕਾਰਡ ਤੁਹਾਨੂੰ ਉਦੋਂ ਤੱਕ ਹੀ ਚੰਗੇ ਨਤੀਜੇ ਦੇਵੇਗਾ, ਜਦੋਂ ਤੱਕ ਤੁਸੀਂ ਕਿਸੇ ਚੀਜ਼ ਨੂੰ ਲੈ ਕੇ ਗੰਭੀਰ ਨਹੀਂ ਹੋ। ਇਹ ਤੁਹਾਡੇ ਪ੍ਰੇਮ ਜੀਵਨ ਵਿੱਚ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਦਾ ਸੰਕੇਤ ਦਿੰਦਾ ਹੈ ਜਾਂ ਜੇਕਰ ਤੁਸੀਂ ਰਿਸ਼ਤੇ ਵਿੱਚ ਹੋ, ਤਾਂ ਇੱਕ ਨਵਾਂ ਪਾਠ ਸ਼ੁਰੂ ਕਰ ਸਕਦੇ ਹੋ। ਤੁਸੀਂ ਆਪਣੇ ਸਾਥੀ ਦੇ ਨਾਲ ਰੋਮਾਂਸ ਕਰਨ ਦੇ ਨਵੇਂ ਤਰੀਕੇ ਖੋਜੋਗੇ।

ਆਰਥਿਕ ਜੀਵਨ ਦੇ ਲਈ ਦ ਚੇਰੀਅਟ ਦਾ ਕਾਰਡ ਸੰਕੇਤ ਦੇ ਰਿਹਾ ਹੈ ਕਿ ਇਸ ਹਫਤੇ ਤੁਹਾਨੂੰ ਦ੍ਰਿੜ ਸੰਕਲਪ ਅਤੇ ਇਕਾਗਰਚਿੱਤ ਹੋ ਕੇ ਆਪਣੇ ਆਰਥਿਕ ਜੀਵਨ ਵੱਲ ਧਿਆਨ ਦੇਣਾ ਪਵੇਗਾ। ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਆਪਣੀ ਵਿੱਤੀ ਸਥਿਤੀ ਉੱਤੇ ਕੰਟਰੋਲ ਰੱਖੋ, ਸਮਝਦਾਰੀ ਨਾਲ ਨਿਵੇਸ਼ ਕਰੋ ਅਤੇ ਵਿੱਤੀ ਚੁਣੌਤੀਆਂ ਤੋਂ ਛੁਟਕਾਰਾ ਪ੍ਰਾਪਤ ਕਰੋ। ਇਹ ਹਫਤਾ ਤੁਹਾਡੇ ਲਈ ਆਪਣੇ ਵਿੱਤ ਦੀ ਯੋਜਨਾ ਬਣਾਉਣ ਅਤੇ ਵਿੱਤੀ ਸਥਿਰਤਾ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਇੱਕ ਚੰਗਾ ਸਮਾਂ ਸਾਬਿਤ ਹੋ ਸਕਦਾ ਹੈ।

ਟੈੱਨ ਆਫ ਸਵੋਰਡਜ਼ (ਰਿਵਰਸਡ) ਦਾ ਕਾਰਡ ਤੁਹਾਡੇ ਲਈ ਸ਼ੁਭ ਸਾਬਤ ਹੋਵੇਗਾ, ਜੋ ਸੰਕੇਤ ਦਿੰਦਾ ਹੈ ਕਿ ਇਸ ਹਫਤੇ ਤੁਸੀਂ ਆਪਣੇ ਕਰੀਅਰ ਦੇ ਮੁਸ਼ਕਿਲ ਦੌਰ ਤੋਂ ਉੱਭਰਣ ਦੇ ਕਾਬਲ ਬਣੋਗੇ ਅਤੇ ਮਹਿਸੂਸ ਕਰੋਗੇ ਕਿ ਚੀਜ਼ਾਂ ਹੁਣ ਵਾਪਸ ਲੀਹ ‘ਤੇ ਆ ਰਹੀਆਂ ਹਨ। ਜੇਕਰ ਤੁਹਾਡੀ ਨੌਕਰੀ ਚਲੀ ਗਈ ਹੈ ਤਾਂ ਇਹੀ ਸਮਾਂ ਹੈ, ਜਦੋਂ ਤੁਸੀਂ ਆਪਣੇ ਲਈ ਨਵੀਂ ਨੌਕਰੀ ਦੀ ਭਾਲ਼ ਕਰ ਸਕਦੇ ਹੋ।

ਸਿਹਤ ਰੀਡਿੰਗ ਵਿੱਚ ਸੈਵਨ ਆਫ ਵੈਂਡਸ ਤੁਹਾਨੂੰ ਆਪਣੀ ਸਿਹਤ ਦੀ ਦੇਖਭਾਲ ਕਰਨ ਅਤੇ ਫਿੱਟ ਰੱਖਣ ਵਿੱਚ ਮਦਦ ਕਰੇਗਾ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੀ ਰੁਟੀਨ ਅਤੇ ਜੀਵਨਸ਼ੈਲੀ ਵਿੱਚ ਯੋਗ ਅਤੇ ਕਸਰਤ ਨੂੰ ਸ਼ਾਮਿਲ ਕਰੋ। ਜੀਵਨ ਵਿੱਚ ਸੰਤੁਲਨ ਬਣਾ ਕੇ ਰੱਖਣ ਦੇ ਲਈ ਇਹ ਅਵਧੀ ਸਭ ਤੋਂ ਜ਼ਿਆਦਾ ਸ਼ਾਨਦਾਰ ਸਾਬਿਤ ਹੋ ਸਕਦੀ ਹੈ।

ਭਾਗਸ਼ਾਲੀ ਜੋਤਿਸ਼ ਗ੍ਰਹਿ: ਚੰਦਰਮਾ

ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ ਪ੍ਰਾਪਤ ਕਰੋ

ਸਿੰਘ ਰਾਸ਼ੀ

ਪ੍ਰੇਮ ਜੀਵਨ: ਥ੍ਰੀ ਆਫ ਸਵੋਰਡਜ਼

ਆਰਥਿਕ ਜੀਵਨ: ਦ ਟਾਵਰ

ਕਰੀਅਰ: ਕੁਈਨ ਆਫ ਸਵੋਰਡਜ਼

ਸਿਹਤ: ਟੈਂਪਰੈਂਸ

ਤੁਹਾਡੇ ਪ੍ਰੇਮ ਸਬੰਧ ਦੇ ਲਿਹਾਜ਼ ਤੋ ਦੇਖਿਆ ਜਾਵੇ ਤਾਂ ਥ੍ਰੀ ਆਫ ਸਵੋਰਡਜ਼ ਦਾ ਕਾਰਡ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਆਪਣੇ ਪਿਛਲੇ ਰਿਸ਼ਤੇ ਨੂੰ ਲੈ ਕੇ ਪਰੇਸ਼ਾਨ ਹੋ ਅਤੇ ਉਸ ਤੋਂ ਉੱਭਰਣ ਦੀ ਕੋਸ਼ਿਸ਼ ਕਰ ਰਹੇ ਹੋ। ਅਜੇ ਤੁਸੀਂ ਕਿਸੇ ਵੀ ਰਿਸ਼ਤੇ ਵਿੱਚ ਆਓਣ ਲਈ ਤਿਆਰ ਨਹੀਂ ਹੋ ਅਤੇ ਬਹੁਤ ਹੀ ਸਾਵਧਾਨੀ ਵਰਤ ਰਹੇ ਹੋ। ਟੈਰੋ ਹਫਤਾਵਰੀ ਰਾਸ਼ੀਫਲ ਦੇ ਮੁਤਾਬਿਕ ਤੁਹਾਨੂੰ ਨਵੇਂ ਲੋਕਾਂ ਨਾਲ ਮਿਲਣਾ ਚਾਹੀਦਾ ਹੈ ਅਤੇ ਜੀਵਨ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਆਰਥਿਕ ਜੀਵਨ ਦੇ ਲਈ ਦ ਟਾਵਰ ਤੁਹਾਨੂੰ ਚੇਤਾਵਨੀ ਦੇ ਰਿਹਾ ਹੈ ਕਿ ਆਓਣ ਵਾਲੇ ਸਮੇਂ ਵਿੱਚ ਤੁਹਾਨੂੰ ਆਰਥਿਕ ਪੱਖ ਤੋਂ ਮੁਸ਼ਕਿਲ ਸਮੇਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਹੁਣ ਤੁਹਾਨੂੰ ਆਪਣੇ ਖਰਚਿਆਂ ਉੱਤੇ ਲਗਾਮ ਲਗਾਓਣ ਦੀ ਜ਼ਰੂਰਤ ਹੋ ਸਕਦੀ ਹੈ ਅਤੇ ਮੁਸ਼ਕਿਲ ਸਮੇਂ ਤੋਂ ਬਚਣ ਦੇ ਲਈ ਯੋਜਨਾ ਬਣਾ ਕੇ ਚੱਲਣਾ ਚਾਹੀਦਾ ਹੈ।

ਕਰੀਅਰ ਦੇ ਲਿਹਾਜ਼ ਤੋਂ ਦੇਖਿਆ ਜਾਵੇ ਤਾਂ ਕੁਈਨ ਆਫ ਸਵੋਰਡਜ਼ ਦੇ ਕਾਰਡ ਦੇ ਅਨੁਸਾਰ, ਇਸ ਅਵਧੀ ਦੇ ਦੌਰਾਨ ਤੁਹਾਨੂੰ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ। ਤੁਸੀਂ ਆਪਣੀ ਤੇਜ਼ ਬੁੱਧੀ ਦੀ ਮੱਦਦ ਨਾਲ ਆਪਣੇ ਕਰੀਅਰ ਨੂੰ ਲੈ ਕੇ ਸਹੀ ਫੈਸਲੇ ਕਰ ਸਕੋਗੇ। ਤੁਹਾਡੇ ਵਿੱਚ ਪ੍ਰਤੀਨਿਧਤਾ ਕਰਨ ਦੀ ਬਿਹਤਰ ਕਾਬਲੀਅਤ ਹੈ ਅਤੇ ਤੁਸੀਂ ਕਾਰਜ ਸਥਾਨ ‘ਤੇ ਚੀਜ਼ਾਂ ਨੂੰ ਪ੍ਰਬੰਧਿਤ ਕਰਨਾ ਜਾਣਦੇ ਹੋ। ਤੁਸੀਂ ਸਫਲਤਾ ਦੇ ਰਸਤੇ ਉੱਤੇ ਚੱਲ ਰਹੇ ਹੋ।

ਸਿਹਤ ਦੇ ਕਾਰਡ ਦੇ ਰੂਪ ਵਿੱਚ ਟੈਂਪਰੇਂਸ ਇੱਕ ਬਹੁਤ ਸਕਾਰਾਤਮਕ ਕਾਰਡ ਹੈ, ਜੋ ਦਰਸਾ ਰਿਹਾ ਹੈ ਕਿ ਆਓਣ ਵਾਲੇ ਦਿਨਾਂ ਵਿੱਚ ਤੁਸੀਂ ਚੰਗੀ ਸਿਹਤ ਦਾ ਆਨੰਦ ਲੈ ਸਕੋਗੇ। ਇਸ ਹਫਤੇ ਤੁਸੀਂ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਤੌਰ ‘ਤੇ ਮਜ਼ਬੂਤ ਅਤੇ ਸਿਹਤਮੰਦ ਰਹੋਗੇ।

ਭਾਗਸ਼ਾਲੀ ਜੋਤਿਸ਼ ਗ੍ਰਹਿ: ਸੂਰਜ

ਕੰਨਿਆ ਰਾਸ਼ੀ

ਪ੍ਰੇਮ ਜੀਵਨ: ਦ ਸਨ

ਆਰਥਿਕ ਜੀਵਨ: ਟੈੱਨ ਆਫ ਕੱਪਸ

ਕਰੀਅਰ: ਫੋਰ ਆਫ ਪੈਂਟੇਕਲਸ

ਸਿਹਤ: ਟੂ ਆਫ ਸਵੋਰਡਜ਼

ਕੰਨਿਆ ਰਾਸ਼ੀ ਦੇ ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਦ ਸਨ ਦਾ ਕਾਰਡ ਤੁਹਾਡੇ ਲਈ ਇੱਕ ਚੰਗਾ ਕਾਰਡ ਹੈ, ਜੋ ਦਰਸਾ ਰਿਹਾ ਹੈ ਕਿ ਇਸ ਹਫਤੇ ਤੁਸੀਂ ਪਰਿਵਾਰ ਦੇ ਨਾਲ ਚੰਗਾ ਸਮਾਂ ਬਤੀਤ ਕਰੋਗੇ। ਤੁਹਾਡੇ ਪ੍ਰੇਮ ਸਬੰਧ ਵੀ ਇਸ ਹਫਤੇ ਕਾਫੀ ਸ਼ਾਨਦਾਰ ਰਹਿਣਗੇ। ਇਸ ਤੋਂ ਇਲਾਵਾ ਤੁਹਾਡੇ ਜੀਵਨ ਵਿੱਚ ਤੁਹਾਡਾ ਸਾਥੀ ਮਹੱਤਵਪੂਰਣ ਭੂਮਿਕਾ ਨਿਭਾਵੇਗਾ। ਤੁਹਾਡਾ ਦੋਵਾਂ ਦਾ ਰਿਸ਼ਤਾ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਹੋਵੇਗਾ।

ਆਰਥਿਕ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਇਹ ਹਫਤਾ ਤੁਹਾਡੇ ਲਈ ਸ਼ਾਨਦਾਰ ਰਹੇਗਾ। ਇਸ ਹਫਤੇ ਤੁਸੀਂ ਆਰਾਮਦਾਇਕ ਤਰੀਕੇ ਨਾਲ ਜੀਵਨ ਜਿਊਣ ਵਿੱਚ ਸਫਲ ਹੋਵੋਗੇ। ਨਾਲ ਹੀ ਤੁਸੀਂ ਆਪਣੇ ਪਰਿਵਾਰ ਨੂੰ ਵੀ ਸਾਰੇ ਐਸ਼ੋ-ਆਰਾਮ ਦੇਣ ਦੇ ਕਾਬਲ ਹੋਵੋਗੇ। ਤੁਸੀਂ ਆਰਥਿਕ ਤੌਰ ‘ਤੇ ਕਾਫੀ ਤੇਜ਼ੀ ਨਾਲ ਅੱਗੇ ਵਧੋਗੇ। ਇਸ ਤੋਂ ਇਲਾਵਾ ਤੁਹਾਨੂੰ ਪੈਸਾ ਕਮਾਓਣ ਦੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ। ਕੁੱਲ ਮਿਲਾ ਕੇ ਇਹ ਹਫਤਾ ਤੁਹਾਡੇ ਲਈ ਫਲਦਾਇਕ ਹੈ।

ਇਸ ਹਫਤੇ ਤੁਸੀਂ ਆਪਣੇ ਕਰੀਅਰ ਵਿੱਚ ਉੱਤਮ ਪ੍ਰਦਰਸ਼ਨ ਕਰ ਸਕੋਗੇ। ਹਾਲਾਂਕਿ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਾਰਜ ਸਥਾਨ ਵਿੱਚ ਆਪਣੇ ਅਹੁਦੇ ਨੂੰ ਲੈ ਕੇ ਪਰੇਸ਼ਾਨ ਨਾ ਹੋਵੋ ਅਤੇ ਪੂਰੇ ਆਤਮ ਵਿਸ਼ਵਾਸ ਨਾਲ ਅੱਗੇ ਵਧੋ। ਸਫਲਤਾ ਪ੍ਰਾਪਤ ਕਰਨ ਦੀ ਤਿਆਰੀ ਕਰੋ, ਕਿਓਂਕਿ ਤੁਹਾਡੇ ਅੰਦਰ ਕੁਝ ਵੱਡਾ ਕਰਨ ਦੀ ਕਾਬਲੀਅਤ ਹੈ।

ਸਿਹਤ ਦੇ ਲਿਹਾਜ਼ ਤੋਂ ਗੱਲ ਕਰੀਏ ਤਾਂ ਤੁਹਾਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਆਪਣੇ ਦਿਲ ਦੀ ਗੱਲ ਖੁੱਲ ਕੇ ਕਹੋ ਅਤੇ ਜੇਕਰ ਜ਼ਰੂਰੀ ਹੋਵੇ ਤਾਂ ਮਾਹਰਾਂ ਦੀ ਮੱਦਦ ਲਓ। ਪਰ ਪਹਿਲਾਂ ਆਪਣੀ ਸਿਹਤ ਵੱਲ ਧਿਆਨ ਦਿਓ।

ਭਾਗਸ਼ਾਲੀ ਜੋਤਿਸ਼ ਗ੍ਰਹਿ: ਬੁੱਧ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਤੁਲਾ ਰਾਸ਼ੀ

ਪ੍ਰੇਮ ਜੀਵਨ: ਦ ਹਰਮਿਟ

ਆਰਥਿਕ ਜੀਵਨ: ਸਿਕਸ ਆਫ ਵੈਂਡਸ

ਕਰੀਅਰ: ਫੋਰ ਆਫ ਵੈਂਡਸ

ਸਿਹਤ: ਸੈਵਨ ਆਫ ਕੱਪਸ

ਤੁਲਾ ਰਾਸ਼ੀ ਦੇ ਜਾਤਕਾਂ ਦੇ ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਦ ਹਰਮਿਟ ਦਾ ਕਾਰਡ ਸੰਕੇਤ ਦੇ ਰਿਹਾ ਹੈ ਕਿ ਇਸ ਹਫਤੇ ਤੁਸੀਂ ਪਰਿਵਾਰਿਕ ਮੁੱਦਿਆਂ ਨੂੰ ਸੰਭਾਲਣ ਵੱਲ ਬਹੁਤ ਜ਼ਿਆਦਾ ਧਿਆਨ ਲਗਾਓਗੇ। ਇਸ ਹਫਤੇ ਤੁਹਾਡਾ ਪਰਿਵਾਰ ਤੁਹਾਡੇ ਲਈ ਪਹਿਲੀ ਪ੍ਰਾਰਥਮਿਕਤਾ ਹੋ ਸਕਦਾ ਹੈ। ਸੰਭਾਵਨਾ ਹੈ ਕਿ ਤੁਸੀਂ ਜਾਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਹੋ ਜਾਵੇ ਅਤੇ ਉਸ ਨੂੰ ਲਗਾਤਾਰ ਦੇਖਭਾਲ਼ ਅਤੇ ਧਿਆਨ ਦੀ ਜ਼ਰੂਰਤ ਹੋ ਸਕਦੀ ਹੈ।

ਆਰਥਿਕ ਜੀਵਨ ਦੇ ਲਈ ਸਿਕਸ ਆਫ ਵੈਂਡਸ ਆਓਣ ਵਾਲੇ ਵਾਧੇ ਵੱਲ ਇਸ਼ਾਰਾ ਕਰ ਰਿਹਾ ਹੈ। ਇਹ ਕਾਰਡ ਤੁਹਾਡੇ ਲਈ ਬਹੁਤ ਸ਼ਾਨਦਾਰ ਸਾਬਤ ਹੋਵੇਗਾ। ਇਸ ਅਵਧੀ ਦੇ ਦੌਰਾਨ ਤੁਹਾਡੇ ਲਈ ਆਮਦਨ ਦੇ ਨਵੇਂ ਸਰੋਤ ਖੁੱਲ ਸਕਦੇ ਹਨ ਅਤੇ ਤੁਹਾਡਾ ਨਿਵੇਸ਼ ਵੀ ਤੁਹਾਨੂੰ ਵਧੀਆ ਮੁਨਾਫਾ ਦੇਵੇਗਾ, ਜਿਸ ਨਾਲ ਤੁਹਾਡੀ ਵਿੱਤੀ ਸਥਿਰਤਾ ਹੋਰ ਵਧੇਗੀ।

ਕਰੀਅਰ ਵਿੱਚ ਫੋਰ ਆਫ ਵੈਂਡਸ ਤੁਹਾਡੀ ਆਓਣ ਵਾਲੀ ਤਰੱਕੀ ਵੱਲ ਇਸ਼ਾਰਾ ਕਰਦਾ ਹੈ। ਜੇਕਰ ਤੁਸੀਂ ਕਾਰੋਬਾਰੀ ਜਾਤਕ ਹੋ ਤਾਂ ਨਿਸ਼ਚਿਤ ਰੂਪ ਨਾਲ ਤੁਹਾਨੂੰ ਇਸ ਅਵਧੀ ਦੇ ਦੌਰਾਨ ਚੰਗਾ ਮੁਨਾਫਾ ਹੋਵੇਗਾ ਅਤੇ ਤੁਹਾਡਾ ਕਾਰੋਬਾਰ ਵਿੱਚ ਚੰਗਾ ਪ੍ਰਦਰਸ਼ਨ ਹੋਵੇਗਾ। ਨੌਕਰੀ ਕਰਨ ਵਾਲਿਆਂ ਲਈ ਇਹ ਕਰੀਅਰ ਵਿੱਚ ਸਿੱਖਣ ਦਾ ਅਤੇ ਤਰੱਕੀ ਕਰਨ ਦਾ ਸਮਾਂ ਹੈ। ਇਸ ਹਫਤੇ ਤੁਸੀਂ ਕਾਰਜ ਖੇਤਰ ਵਿੱਚ ਆਪਣੇ ਕੰਮ ਦਾ ਆਨੰਦ ਲੈਂਦੇ ਹੋਏ ਨਜ਼ਰ ਆਓਗੇ।

ਸਿਹਤ ਰੀਡਿੰਗ ਵਿੱਚ ਸੈਵਨ ਆਫ ਕੱਪਸ ਸੰਕੇਤ ਦਿੰਦਾ ਹੈ ਕਿ ਇਸ ਹਫਤੇ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਕਾਰਨ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ। ਹਾਲਾਂਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ, ਕਿਓਂਕਿ ਕੋਈ ਵੱਡੀ ਸਮੱਸਿਆ ਤੁਹਾਨੂੰ ਪਰੇਸ਼ਾਨ ਨਹੀਂ ਕਰੇਗੀ। ਸਰਦੀ ਜਾਂ ਬੁਖਾਰ ਵਰਗੀ ਛੋਟੀ-ਮੋਟੀ ਸਮੱਸਿਆ ਹੋ ਸਕਦੀ ਹੈ।

ਭਾਗਸ਼ਾਲੀ ਜੋਤਿਸ਼ ਗ੍ਰਹਿ: ਸ਼ੁੱਕਰ

ਜੋਤਿਸ਼ ਦੇ ਮੁਸ਼ਕਿਲ ਸ਼ਬਦਾਂ ਨੂੰ ਆਸਾਨੀ ਨਾਲ਼ ਸਮਝਣ ਲਈ ਜੋਤਿਸ਼ ਸ਼ਬਦਕੋਸ਼ ਦਾ ਇਸਤੇਮਾਲ ਕਰੋ

ਬ੍ਰਿਸ਼ਚਕ ਰਾਸ਼ੀ

ਪ੍ਰੇਮ ਜੀਵਨ: ਪੇਜ ਆਫ ਪੈਂਟੇਕਲਸ

ਆਰਥਿਕ ਜੀਵਨ: ਟੂ ਆਫ ਵੈਂਡਸ

ਕਰੀਅਰ: ਏਸ ਆਫ ਕੱਪਸ

ਸਿਹਤ: ਫਾਈਵ ਆਫ ਸਵੋਰਡਜ਼

ਪ੍ਰੇਮ ਜੀਵਨ ਵਿੱਚ ਪੇਜ ਆਫ ਪੈਂਟੇਕਲਸ ਸੰਕੇਤ ਦਿੰਦਾ ਹੈ ਕਿ ਇਸ ਹਫਤੇ ਤੁਹਾਨੂੰ ਆਪਣੀ ਜਾਣ-ਪਛਾਣ ਵਿੱਚੋਂ ਹੀ ਕਿਸੇ ਵੱਲੋਂ ਪ੍ਰੇਮ ਦਾ ਪ੍ਰਸਤਾਵ ਮਿਲ ਸਕਦਾ ਹੈ। ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਉਮੀਦ ਕਰ ਸਕਦੇ ਹੋ ਕਿ ਕੋਈ ਤੁਹਾਨੂੰ ਮੁਲਾਕਾਤ ਲਈ ਜਾਣ ਲਈ ਕਹੇਗਾ ਅਤੇ ਅਸਲ ਵਿੱਚ ਅਜਿਹਾ ਹੋ ਵੀ ਸਕਦਾ ਹੈ। ਇਹ ਹਫਤਾ ਪ੍ਰਸਤਾਵਾਂ ਨਾਲ ਭਰਿਆ ਹੋਇਆ ਹੋ ਸਕਦਾ ਹੈ ਅਤੇ ਤੁਹਾਡਾ ਪ੍ਰੇਮ ਜੀਵਨ ਇਸ ਹਫਤੇ ਅੱਗੇ ਵੱਧ ਸਕਦਾ ਹੈ।

ਵਿੱਤੀ ਜੀਵਨ ਵਿੱਚ ਟੂ ਆਫ ਵੈਂਡਸ ਦਾ ਅਰਥ ਹੈ ਕਿ ਤੁਹਾਨੂੰ ਪੈਸੇ ਕਮਾਓਣ ਦੇ ਨਵੇਂ ਮੌਕੇ ਮਿਲ ਸਕਦੇ ਹਨ। ਤੁਹਾਡੀ ਨਵੇਂ ਲੋਕਾਂ ਨਾਲ ਮੁਲਾਕਾਤ ਹੋ ਸਕਦੀ ਹੈ, ਜਿਨਾਂ ਦੀ ਮੱਦਦ ਨਾਲ ਤੁਸੀਂ ਆਮਦਨ ਤੇ ਨਵੇਂ ਸਰੋਤ ਖੋਜਣ ਵਿੱਚ ਸਫਲ ਹੋਵੋਗੇ। ਇਸ ਹਫਤੇ ਆਰਥਿਕ ਜੀਵਨ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਪੈਸਿਆਂ ਨੂੰ ਲੈ ਕੇ ਪਹਿਲਾਂ ਤੋਂ ਹੀ ਯੋਜਨਾ ਬਣਾ ਕੇ ਚੱਲੋ ਅਤੇ ਉਸੇ ਦੇ ਮੁਤਾਬਿਕ ਅੱਗੇ ਵਧੋ।

ਕਰੀਅਰ ਦੇ ਸਬੰਧ ਵਿੱਚ ਦੇਖਿਆ ਜਾਵੇ ਤਾਂ ਇਸ ਹਫਤੇ ਤੁਹਾਨੂੰ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ। ਤੁਸੀਂ ਨੌਕਰੀ ਬਦਲ ਸਕਦੇ ਹੋ ਜਾਂ ਫੇਰ ਇੱਕ ਨਵੀਂ ਸ਼ੁਰੂਆਤ ਕਰ ਸਕਦੇ ਹੋ ਜਾਂ ਫੇਰ ਹੋ ਸਕਦਾ ਹੈ ਕਿ ਤੁਸੀਂ ਕੋਈ ਨਵਾਂ ਬਿਜ਼ਨਸ ਸ਼ੁਰੂ ਕਰੋ। ਜੇਕਰ ਤੁਸੀਂ ਬਿਜ਼ਨਸ ਕਰ ਰਹੇ ਹੋ ਤਾਂ ਤੁਹਾਨੂੰ ਇਸ ਹਫਤੇ ਨਵੇਂ ਮੌਕੇ ਮਿਲ ਸਕਦੇ ਹਨ ਅਤੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਹ ਹਫਤਾ ਕਰੀਅਰ ਵਿੱਚ ਚੰਗੀ ਤਰੱਕੀ ਪ੍ਰਾਪਤ ਕਰਨ ਲਈ ਫਲਦਾਇਕ ਸਾਬਤ ਹੋਵੇਗਾ।

ਸਿਹਤ ਰੀਡਿੰਗ ਵਿੱਚ ਫਾਈਵ ਆਫ ਸਵੋਰਡਜ਼ ਕਾਰਡ ਤੁਹਾਡੇ ਲਈ ਅਨੁਕੂਲ ਪ੍ਰਤੀਤ ਨਹੀਂ ਹੋ ਰਿਹਾ। ਇਸ ਹਫਤੇ ਤੁਹਾਨੂੰ ਕੋਈ ਪੁਰਾਣੀ ਸੱਟ ਜਾਂ ਬਿਮਾਰੀ ਦੁਬਾਰਾ ਤੋਂ ਉੱਭਰ ਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਸਕਦੀ ਹੈ। ਅਜਿਹੇ ਵਿੱਚ ਰੋਜ਼ਾਨਾ ਦੇ ਕੰਮ ਕਰਨਾ ਵੀ ਤੁਹਾਡੇ ਲਈ ਮੁਸ਼ਕਿਲ ਹੋ ਸਕਦਾ ਹੈ।

ਭਾਗਸ਼ਾਲੀ ਜੋਤਿਸ਼ ਗ੍ਰਹਿ: ਮੰਗਲ

ਧਨੂੰ ਰਾਸ਼ੀ

ਪ੍ਰੇਮ ਜੀਵਨ: ਟੂ ਆਫ ਕੱਪਸ

ਆਰਥਿਕ ਜੀਵਨ: ਕਿੰਗ ਆਫ ਕੱਪਸ

ਕਰੀਅਰ: ਕੁਈਨ ਆਫ ਵੈਂਡਸ

ਸਿਹਤ: ਟੈੱਨ ਆਫ ਕੱਪਸ

ਪ੍ਰੇਮ ਸਬੰਧ ਦੇ ਬਾਰੇ ਗੱਲ ਕਰੀਏ ਤਾਂ ਇਹ ਹਫਤਾ ਤੁਹਾਡੇ ਲਈ ਚੰਗਾ ਸਾਬਿਤ ਹੋਵੇਗਾ। ਤੁਹਾਡੇ ਰਿਸ਼ਤੇ ਕਾਫੀ ਚੰਗੀ ਤਰ੍ਹਾਂ ਨਾਲ ਅੱਗੇ ਵੱਧ ਰਹੇ ਹਨ ਅਤੇ ਤੁਹਾਡੇ ਦੋਵਾਂ ਦੇ ਵਿਚਕਾਰ ਤਾਲਮੇਲ ਸ਼ਾਨਦਾਰ ਰਹੇਗਾ। ਇਹ ਇੱਕ ਸੋਲਮੇਟ ਕਾਰਡ ਹੈ ਅਤੇ ਅਜਿਹੇ ਵਿੱਚ, ਤੁਹਾਨੂੰ ਵੀ ਇਹ ਲੱਗਦਾ ਹੈ ਕਿ ਤੁਹਾਡਾ ਸਾਥੀ ਅਸਲ ਵਿੱਚ ਤੁਹਾਡਾ ਸੋਲਮੇਟ ਹੈ। ਇਸ ਅਵਧੀ ਦੇ ਦੌਰਾਨ ਤੁਹਾਡੇ ਦੋਹਾਂ ਦੇ ਵਿਚਕਾਰ ਬਿਹਤਰ ਤਾਲਮੇਲ ਦੇਖਣ ਨੂੰ ਮਿਲੇਗਾ ਅਤੇ ਇਹ ਆਨੰਦਦਾਇਕ ਦੌਰ ਆਓਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗਾ।

ਜਿੱਥੋਂ ਤੱਕ ਗੱਲ ਪੈਸੇ ਨਾਲ ਜੁੜੇ ਮਾਮਲਿਆਂ ਨੂੰ ਸੰਭਾਲਣ ਦੀ ਹੈ, ਤਾਂ ਤੁਸੀਂ ਕਾਫੀ ਸੂਝਬੂਝ ਨਾਲ ਅੱਗੇ ਵਧੋਗੇ ਅਤੇ ਤਰਕ ਨਾਲ ਫੈਸਲੇ ਲੈਣ ਦੀ ਕਾਬਲੀਅਤ ਰੱਖੋਗੇ। ਇਹ ਹਫਤਾ ਤੁਹਾਡੇ ਲਈ ਸਕਾਰਾਤਮਕ ਸਾਬਿਤ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਪੈਸੇ ਕਮਾਓਣ ਵਿੱਚ ਕਿਸੇ ਵੱਡੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਤੁਸੀਂ ਆਸਾਨੀ ਨਾਲ ਆਪਣੀ ਆਰਥਿਕ ਸਥਿਤੀ ਨੂੰ ਬਿਹਤਰ ਬਣਾ ਕੇ ਰੱਖਣ ਵਿੱਚ ਸਫਲ ਹੋਵੋਗੇ। ਧਨੂੰ ਰਾਸ਼ੀ ਦੇ ਜਾਤਕ ਇਸ ਅਵਧੀ ਦਾ ਖੂਬ ਮਜ਼ਾ ਲੈਂਦੇ ਹੋਏ ਨਜ਼ਰ ਆਓਣਗੇ।

ਕਰੀਅਰ ਦੇ ਲਿਹਾਜ਼ ਤੋਂ ਇਹ ਹਫਤਾ ਤੁਹਾਡੇ ਲਈ ਕੁਝ ਮਹੱਤਵਪੂਰਣ ਪਰਿਵਰਤਨ ਲੈ ਕੇ ਆ ਸਕਦਾ ਹੈ। ਇਸ ਹਫਤੇ ਜਾਤਕਾਂ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲਣ ਦੀ ਸੰਭਾਵਨਾ ਹੈ। ਇਹ ਕਾਰਡ ਜੀਵਨ ਵਿੱਚ ਵਾਧੇ ਅਤੇ ਆਓਣ ਵਾਲੇ ਹਫਤੇ ਜਾਂ ਨੇੜਲੇ ਭਵਿੱਖ ਵਿੱਚ ਤੁਹਾਡੇ ਲਈ ਕਰੀਅਰ ਦੇ ਨਵੇਂ ਮੌਕਿਆਂ ਦਾ ਵੀ ਸੰਕੇਤ ਦਿੰਦਾ ਹੈ। ਜੇਕਰ ਤੁਸੀਂ ਨੌਕਰੀਪੇਸ਼ਾ ਜਾਤਕ ਹੋ, ਤਾਂ ਤੁਹਾਨੂੰ ਅਹੁਦੇ ਵਿੱਚ ਤਰੱਕੀ ਮਿਲਣ ਦੀ ਮਜ਼ਬੂਤ ਸੰਭਾਵਨਾ ਹੈ।

ਟੈੱਨ ਆਫ ਕੱਪਸ ਇਹ ਸੰਕੇਤ ਦੇ ਰਿਹਾ ਹੈ ਸਿਹਤ ਦੇ ਲਿਹਾਜ਼ ਤੋਂ ਇਹ ਹਫਤਾ ਤੁਹਾਡੇ ਲਈ ਚੰਗਾ ਸਾਬਤ ਹੋਵੇਗਾ। ਤੁਹਾਡੀ ਸਿਹਤ ਚੰਗੀ ਬਣੀ ਰਹੇਗੀ ਅਤੇ ਤੁਹਾਨੂੰ ਕਿਸੇ ਵੱਡੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਹਾਲਾਂਕਿ ਫੇਰ ਵੀ ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਚੰਗਾ ਖਾਣਪੀਣ ਬਣਾ ਕੇ ਰੱਖੋ।

ਭਾਗਸ਼ਾਲੀ ਜੋਤਿਸ਼ ਗ੍ਰਹਿ: ਬ੍ਰਹਸਪਤੀ

ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!

ਮਕਰ ਰਾਸ਼ੀ

ਪ੍ਰੇਮ ਜੀਵਨ: ਥ੍ਰੀ ਆਫ ਪੈਂਟੇਕਲਸ

ਆਰਥਿਕ ਜੀਵਨ: ਟੂ ਆਫ ਸਵੋਰਡਜ਼

ਕਰੀਅਰ: ਨਾਈਨ ਆਫ ਵੈਂਡਸ

ਸਿਹਤ: ਏਟ ਆਫ ਵੈਂਡਸ

ਮਕਰ ਰਾਸ਼ੀ ਦੇ ਪ੍ਰੇਮ ਜੀਵਨ ਦੇ ਲਿਹਾਜ਼ ਨਾਲ ਥ੍ਰੀ ਆਫ ਪੈਂਟੇਕਲਸ ਦਾ ਕਾਰਡ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਅਤੇ ਤੁਹਾਡਾ ਸਾਥੀ ਇੱਕ-ਦੂਜੇ ਦਾ ਬਹੁਤ ਸਨਮਾਣ ਕਰੋਗੇ ਅਤੇ ਇੱਕ-ਦੂਜੇ ਤੋਂ ਨਵੀਆਂ ਚੀਜ਼ਾਂ ਸਿੱਖੋਗੇ। ਤੁਸੀਂ ਦੋਵੇਂ ਮਿਲ ਕੇ ਆਪਣੇ ਰਿਸ਼ਤੇ ਨੂੰ ਬਹੁਤ ਮਜ਼ਬੂਤ ਬਣਾਓਗੇ ਅਤੇ ਆਦਰਸ਼ ਰਿਸ਼ਤੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕਰੋਗੇ।

ਵਿੱਤੀ ਰੀਡਿੰਗ ਵਿੱਚ ਟੂ ਆਫ ਸਵੋਰਡਜ਼ ਦਾ ਕਾਰਡ ਸੰਕੇਤ ਦੇ ਰਿਹਾ ਹੈ ਕਿ ਇਸ ਅਵਧੀ ਦੇ ਦੌਰਾਨ ਤੁਹਾਡੇ ਸਾਹਮਣੇ ਦੋ ਵੱਡੇ ਵਿੱਤੀ ਮਸਲੇ ਆ ਸਕਦੇ ਹਨ ਅਤੇ ਤੁਸੀਂ ਉਲਝਣ ਵਿੱਚ ਫਸ ਸਕਦੇ ਹੋ ਕਿ ਤੁਹਾਨੂੰ ਪਹਿਲਾਂ ਕਿਸ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਅਵਧੀ ਦੇ ਦੌਰਾਨ ਤੁਸੀਂ ਅਚਾਨਕ ਕਿਸੇ ਵਿੱਤੀ ਸੰਕਟ ਵਿੱਚ ਵੀ ਫਸ ਸਕਦੇ ਹੋ ਅਤੇ ਇਸ ਨੂੰ ਸੰਭਾਲਣਾ ਤੁਹਾਨੂੰ ਮੁਸ਼ਕਿਲ ਲੱਗ ਸਕਦਾ ਹੈ।

ਕਰੀਅਰ ਰੀਡਿੰਗ ਵਿੱਚ ਨਾਈਨ ਆਫ ਵੈਂਡਸ ਦਾ ਕਾਰਡ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਆਪਣੇ ਨੌਕਰੀਪੇਸ਼ਾ ਜੀਵਨ ਵਿੱਚ ਤੰਗ ਆ ਚੁੱਕੇ ਹੋ ਅਤੇ ਇਸ ਤੋਂ ਪੂਰੀ ਤਰ੍ਹਾਂ ਅਸੰਤੁਸ਼ਟ ਹੋ। ਤੁਸੀਂ ਫਸਿਆ ਹੋਇਆ ਮਹਿਸੂਸ ਕਰ ਸਕਦੇ ਹੋ। ਅਜਿਹਾ ਹੋ ਸਕਦਾ ਹੈ ਕਿ ਤੁਸੀਂ ਇੱਕ ਹੀ ਕੰਪਨੀ ਵਿੱਚ ਇੱਕੋ ਹੀ ਅਹੁਦੇ ਉੱਤੇ ਲੰਬੇ ਸਮੇਂ ਤੱਕ ਕੰਮ ਕੀਤਾ ਹੋਵੇ ਅਤੇ ਹੁਣ ਤੁਸੀਂ ਪਰਿਵਰਤਨ ਚਾਹੁੰਦੇ ਹੋ। ਪਰ ਅੱਗੇ ਵਧਣ ਅਤੇ ਨੌਕਰੀ ਬਦਲਣ ਨੂੰ ਲੈ ਕੇ ਤੁਸੀਂ ਉਲਝਣ ਵਿੱਚ ਹੋ ਜਾਂ ਆਪਣੇ-ਆਪ ਨੂੰ ਪ੍ਰਤਿਕੂਲ ਸਥਿਤੀ ਵਿੱਚ ਫਸਿਆ ਹੋਇਆ ਮਹਿਸੂਸ ਕਰ ਰਹੇ ਹੋ।

ਸਿਹਤ ਰੀਡਿੰਗ ਵਿੱਚ ਤੁਹਾਨੂੰ ਏਟ ਆਫ ਵੈਂਡਸ ਦਾ ਕਾਰਡ ਪ੍ਰਾਪਤ ਹੋਇਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਸਿਹਤ ਦੇ ਲਿਹਾਜ਼ ਤੋਂ ਇਹ ਇੱਕ ਬਿਹਤਰੀਨ ਹਫਤਾ ਹੈ ਅਤੇ ਨਿਸ਼ਚਿਤ ਰੂਪ ਤੋਂ ਹੀ ਇਸ ਅਵਧੀ ਦੇ ਦੌਰਾਨ ਤੁਸੀਂ ਫਿੱਟ ਮਹਿਸੂਸ ਕਰੋਗੇ ਅਤੇ ਤੁਹਾਨੂੰ ਸਹੀ ਇਲਾਜ ਅਤੇ ਸਿਹਤ ਲਾਭ ਦੀ ਪ੍ਰਾਪਤੀ ਹੋਵੇਗੀ।

ਭਾਗਸ਼ਾਲੀ ਜੋਤਿਸ਼ ਗ੍ਰਹਿ: ਸ਼ਨੀ

ਕੁੰਭ ਰਾਸ਼ੀ

ਪ੍ਰੇਮ ਜੀਵਨ: ਕਿੰਗ ਆਫ ਸਵੋਰਡਜ਼

ਆਰਥਿਕ ਜੀਵਨ: ਟੂ ਆਫ ਪੈਂਟੇਕਲਸ

ਕਰੀਅਰ: ਕਿੰਗ ਆਫ ਵੈਂਡਸ

ਸਿਹਤ: ਟੈੱਨ ਆਫ ਵੈਂਡਸ

ਕਿੰਗ ਆਫ ਸਵੋਰਡਜ਼ ਤੁਹਾਡੇ ਲਈ ਔਸਤ ਪ੍ਰਤੀਤ ਹੋ ਰਿਹਾ ਹੈ। ਇਸ ਹਫਤੇ ਤੁਸੀਂ ਆਪਣੀਆਂ ਜ਼ਿੰਮੇਦਾਰੀਆਂ ਨੂੰ ਬਹੁਤ ਚੰਗੀ ਤਰ੍ਹਾਂ ਨਿਭਾਓਗੇ। ਪਰ ਤੁਹਾਨੂੰ ਇਹ ਵੀ ਸਮਝਣ ਦੀ ਜ਼ਰੂਰਤ ਹੈ ਕਿ ਰਿਸ਼ਤੇ ਭਾਵਨਾਵਾਂ ਉਤੇ ਅਧਾਰਿਤ ਹੁੰਦੇ ਹਨ ਅਤੇ ਇਹੀ ਚੀਜ਼ ਤੁਹਾਡੇ ਰਿਸ਼ਤੇ ਤੋਂ ਗਾਇਬ ਹੈ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਅਵਧੀ ਦੇ ਦੌਰਾਨ ਆਪਣੇ ਸਾਥੀ ਦੇ ਨਾਲ ਜ਼ਿਆਦਾ ਸਮਾਂ ਬਿਤਾਓ ਅਤੇ ਮਿੱਠੀ ਬਾਣੀ ਦਾ ਇਸਤੇਮਾਲ ਕਰੋ, ਜਿਸ ਨਾਲ ਬਾਅਦ ਵਿੱਚ ਤੁਹਾਨੂੰ ਆਪਣੇ ਰਿਸ਼ਤੇ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ।

ਆਰਥਿਕ ਜੀਵਨ ਵਿੱਚ ਟੂ ਆਫ ਪੈਂਟੇਕਲਸ ਇਸ਼ਾਰਾ ਕਰਦਾ ਹੈ ਕਿ ਤੁਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਸੰਭਾਵਨਾ ਹੈ ਕਿ ਤੁਸੀਂ ਆਪਣੇ ਸੁਪਨਿਆਂ ਦੇ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਕਈ ਕੰਮ ਇਕੱਠੇ ਕਰ ਰਹੇ ਹੋ ਜਾਂ ਫੇਰ ਆਰਥਿਕ ਸਥਿਤੀ ਨੂੰ ਸਥਿਰ ਬਣਾ ਕੇ ਰੱਖਣ ਦੇ ਲਈ ਨੌਕਰੀ ਅਤੇ ਕਾਰੋਬਾਰ ਦੋਵੇਂ ਕਰ ਰਹੇ ਹੋ। ਕੰਮ ਦੇ ਲਿਹਾਜ਼ ਤੋਂ ਇਸ ਹਫਤੇ ਤੁਸੀਂ ਜ਼ਿਆਦਾ ਮਿਹਨਤ ਕਰ ਸਕਦੇ ਹੋ।

ਕਿੰਗ ਆਫ ਵੈਂਡਸ ਇਸ਼ਾਰਾ ਕਰਦਾ ਹੈ ਕਿ ਤੁਹਾਨੂੰ ਆਪਣੇ ਕਰੀਅਰ ਵਿੱਚ ਵਿਕਾਸ ਦੇ ਕਈ ਨਵੇਂ ਮੌਕੇ ਪ੍ਰਾਪਤ ਹੋਣਗੇ ਅਤੇ ਤੁਸੀਂ ਤੇਜ਼ੀ ਨਾਲ ਤਰੱਕੀ ਕਰੋਗੇ। ਪਰ ਤੁਹਾਨੂੰ ਨਤੀਜੇ ਹੌਲ਼ੀ-ਹੌਲ਼ੀ ਪ੍ਰਾਪਤ ਹੋ ਸਕਦੇ ਹਨ। ਚੰਗੀ ਖਬਰ ਇਹ ਹੈ ਕਿ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਭਾਵੇਂ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕਰੀਅਰ ਹੌਲ਼ੀ-ਹੌਲ਼ੀ ਅੱਗੇ ਵੱਧ ਰਿਹਾ ਹੈ, ਪਰ ਭਵਿੱਖ ਵਿੱਚ ਇਸ ਨਾਲ ਤੁਹਾਨੂੰ ਜ਼ਰੂਰ ਫਾਇਦਾ ਹੋਵੇਗਾ।

ਟੈੱਨ ਆਫ ਵੈਂਡਸ ਤੁਹਾਨੂੰ ਚਿਤਾਵਨੀ ਦਿੰਦਾ ਹੈ ਕਿ ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੀ ਸਿਹਤ ਦੀ ਦੇਖਭਾਲ ਕਰਨ ਦੀ ਜ਼ਰੂਰਤ ਹੋ ਸਕਦੀ ਹੈ। ਇਹ ਸਮਾਂ ਜਿਮ ਜਾਣਾ ਸ਼ੁਰੂ ਕਰਨ ਦੇ ਲਈ ਚੰਗਾ ਹੈ। ਹੁਣ ਤੁਹਾਨੂੰ ਆਪਣੀ ਫਿਟਨੈਸ ਵੱਲ ਧਿਆਨ ਦੇਣਾ ਚਾਹੀਦਾ ਹੈ।

ਭਾਗਸ਼ਾਲੀ ਜੋਤਿਸ਼ ਗ੍ਰਹਿ: ਸ਼ਨੀ

ਮੀਨ ਰਾਸ਼ੀ

ਪ੍ਰੇਮ ਜੀਵਨ: ਨਾਈਨ ਆਫ ਪੈਂਟੇਕਲਸ

ਆਰਥਿਕ ਜੀਵਨ: ਕਿੰਗ ਆਫ ਕੱਪਸ

ਕਰੀਅਰ: ਦ ਸਟਾਰ

ਸਿਹਤ: ਪੇਜ ਆਫ ਕੱਪਸ

ਮੀਨ ਰਾਸ਼ੀ ਦੇ ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਨਾਈਨ ਆਫ ਪੈਂਟੇਕਲਸ ਇਸ਼ਾਰਾ ਕਰਦਾ ਹੈ ਕਿ ਤੁਸੀਂ ਇਸ ਅਵਧੀ ਦੇ ਦੌਰਾਨ ਕਿਸੇ ਰਿਸ਼ਤੇ ਵਿੱਚ ਨਹੀਂ ਰਹਿਣਾ ਚਾਹੁੰਦੇ ਅਤੇ ਇਕੱਲੇ ਰਹਿ ਕੇ ਖੁਸ਼ ਅਤੇ ਸੁਰੱਖਿਅਤ ਮਹਿਸੂਸ ਕਰਦੇ ਹੋ। ਤੁਸੀਂ ਨਿਸ਼ਚਿਤ ਤੌਰ ‘ਤੇ ਇਕੱਲੇ ਰਹਿਣ ਦਾ ਮਜ਼ਾ ਲੈ ਰਹੇ ਹੋ ਅਤੇ ਅਜੇ ਕਿਸੇ ਰਿਸ਼ਤੇ ਵਿੱਚ ਰਹਿਣ ਬਾਰੇ ਸੋਚਣ ਦੇ ਮੂਡ ਵਿੱਚ ਵੀ ਨਹੀਂ ਹੋ।

ਵਿੱਤ ਵਿੱਚ ਕਿੰਗ ਆਫ ਕੱਪਸ ਤੁਹਾਡੇ ਲਈ ਇੱਕ ਸ਼ਾਨਦਾਰ ਕਾਰਡ ਹੈ, ਜੋ ਭਵਿੱਖਬਾਣੀ ਕਰ ਰਿਹਾ ਹੈ ਕਿ ਤੁਸੀਂ ਆਰਥਿਕ ਰੂਪ ਤੋਂ ਸਥਿਰ ਹੋ। ਪਰ ਇਹ ਕਾਰਡ ਚੇਤਾਵਨੀ ਵੀ ਦਿੰਦਾ ਹੈ ਕਿ ਤੁਹਾਨੂੰ ਵਿੱਤ ਸੰਭਾਲਦੇ ਸਮੇਂ ਸਾਵਧਾਨੀ ਵਰਤਣ ਦੀ ਜ਼ਰੂਰਤ ਹੋ ਸਕਦੀ ਹੈ ਅਤੇ ਤੁਹਾਨੂੰ ਆਪਣੇ ਦਿਲ ਨੂੰ ਦਿਮਾਗ ਉੱਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਆਪਣੀਆਂ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੇ ਦਿਲ ਅਤੇ ਦਿਮਾਗ ਨਾਲ ਫੈਸਲਾ ਲਓ।

ਕਰੀਅਰ ਵਿੱਚ ਦ ਸਟਾਰ ਇੱਕ ਸਵਾਗਤ ਕਾਰਡ ਹੈ ਅਤੇ ਦਰਸਾਉਂਦਾ ਹੈ ਕਿ ਤੁਹਾਡਾ ਕਰੀਅਰ ਸਹੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਤੁਸੀਂ ਆਪਣੇ ਕਰੀਅਰ ਦਾ ਆਨੰਦ ਲੈ ਰਹੇ ਹੋ ਅਤੇ ਕਾਰਜ ਸਥਾਨ ਵਿੱਚ ਮਜ਼ਬੂਤ ਮਹਿਸੂਸ ਕਰ ਰਹੇ ਹੋ। ਤੁਹਾਡਾ ਸੰਗਠਨ ਤੁਹਾਡੀ ਮਿਹਨਤ ਨੂੰ ਮਹੱਤਵ ਦਿੰਦਾ ਹੈ ਅਤੇ ਤੁਸੀਂ ਉਸ ਦੇ ਲਈ ਬਹੁਤ ਮਹੱਤਵ ਰੱਖਦੇ ਹੋ।

ਸਿਹਤ ਰੀਡਿੰਗ ਵਿੱਚ ਪੇਜ ਆਫ ਕੱਪਸ ਸਿਹਤ ਦੇ ਲਿਹਾਜ਼ ਤੋਂ ਇੱਕ ਚੰਗੇ ਹਫਤੇ ਦਾ ਸੰਕੇਤ ਦਿੰਦਾ ਹੈ। ਪਰ ਭਾਵਨਾਤਮਕ ਮੁੱਦੇ ਤੁਹਾਨੂੰ ਥੋੜਾ ਪਰੇਸ਼ਾਨ ਕਰ ਸਕਦੇ ਹਨ। ਕੁੱਲ ਮਿਲਾ ਕੇ ਤੁਸੀਂ ਚੰਗੀ ਸਿਹਤ ਦਾ ਆਨੰਦ ਲਓਗੇ ਅਤੇ ਆਪਣੀ ਸਿਹਤ ਵੱਲ ਧਿਆਨ ਦਿਓਗੇ।

ਭਾਗਸ਼ਾਲੀ ਜੋਤਿਸ਼ ਗ੍ਰਹਿ: ਬ੍ਰਹਸਪਤੀ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

Talk to Astrologer Chat with Astrologer