Talk To Astrologers

ਟੈਰੋ ਹਫਤਾਵਰੀ ਰਾਸ਼ੀਫਲ (15-21) ਦਸੰਬਰ, 2024

Author: Charu Lata | Updated Tue, 03 Dec 2024 01:01 PM IST

ਟੈਰੋ ਕਾਰਡ ਇੱਕ ਪ੍ਰਾਚੀਨ ਵਿੱਦਿਆ ਹੈ, ਜਿਸ ਦਾ ਉਪਯੋਗ ਭਵਿੱਖ ਜਾਣਨ ਲਈ ਕੀਤਾ ਜਾਂਦਾ ਹੈ। ਇਸ ਦਾ ਪ੍ਰਯੋਗ ਪ੍ਰਾਚੀਨ ਕਾਲ ਤੋਂ ਹੀ ਟੈਰੋ ਕਾਰਡ ਰੀਡਰ ਅਤੇ ਰਹੱਸਵਾਦੀਆਂ ਦੁਆਰਾ ਅੰਤਰ-ਗਿਆਨ ਪ੍ਰਾਪਤ ਕਰਨ ਅਤੇ ਕਿਸੇ ਵਿਸ਼ੇ ਦੀ ਗਹਿਰਾਈ ਤੱਕ ਪਹੁੰਚਣ ਦੇ ਲਈ ਹੁੰਦਾ ਰਿਹਾ ਹੈ। ਜੇਕਰ ਕੋਈ ਵਿਅਕਤੀ ਬਹੁਤ ਆਸਥਾ ਅਤੇ ਵਿਸ਼ਵਾਸ ਦੇ ਨਾਲ ਮਨ ਵਿੱਚ ਉੱਠ ਰਹੇ ਪ੍ਰਸ਼ਨਾਂ ਦੇ ਜਵਾਬ ਲੱਭਣ ਲਈ ਆਉਂਦਾ ਹੈ, ਤਾਂ ਟੈਰੋ ਕਾਰਡ ਦੀ ਦੁਨੀਆ ਉਸ ਨੂੰ ਹੈਰਾਨ ਕਰ ਸਕਦੀ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਟੈਰੋ ਮਨੋਰੰਜਨ ਦਾ ਇੱਕ ਸਾਧਨ ਹੈ ਅਤੇ ਇਸ ਨੂੰ ਜ਼ਿਆਦਾਤਰ ਲੋਕ ਮਨੋਰੰਜਨ ਦੇ ਰੂਪ ਵਿੱਚ ਹੀ ਦੇਖਦੇ ਹਨ। ਪਰ ਅਸਲ ਵਿੱਚ ਅਜਿਹਾ ਨਹੀਂ ਹੁੰਦਾ। ਆਪਣੇ 78 ਕਾਰਡਾਂ ਦੀ ਗੱਡੀ ਵਿੱਚ ਟੈਰੋ ਰਾਸ਼ੀਫਲ ਸਭ ਤੋਂ ਗਹਿਰੇ ਰਹੱਸ ਅਤੇ ਇਨਸਾਨ ਦੇ ਗਹਿਰੇ ਤੋਂ ਗਹਿਰੇ ਡਰ ਨੂੰ ਬਾਹਰ ਕੱਢਣ ਦੀ ਸ਼ਕਤੀ ਰੱਖਦਾ ਹੈ।

ਟੈਰੋ ਹਫਤਾਵਰੀ ਰਾਸ਼ੀਫਲ

ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ

ਇਹ ਵੀ ਪੜ੍ਹੋ: ਰਾਸ਼ੀਫਲ 2025

ਆਪਣੇ ਇਸ ਖ਼ਾਸ ਲੇਖ਼ ਦੇ ਦੁਆਰਾ ਅਸੀਂ ਜਾਂਣਗੇ ਕਿ ਸਾਲ 2024 ਦੇ ਆਖ਼ਰੀ ਮਹੀਨੇ ਦਸੰਬਰ ਦਾ ਇਹ ਹਫਤਾ ਯਾਨੀ ਕਿ ਟੈਰੋ ਹਫਤਾਵਰੀ ਰਾਸ਼ੀਫਲ (15-21) ਦਸੰਬਰ 2024 ਆਪਣੇ ਨਾਲ ਕੀ ਕੁਝ ਲੈ ਕੇ ਆਵੇਗਾ। ਪਰ ਇਹ ਜਾਣਨ ਤੋਂ ਪਹਿਲਾਂ ਅਸੀਂ ਟੈਰੋ ਕਾਰਡਾਂ ਦੇ ਬਾਰੇ ਗੱਲ ਕਰਾਂਗੇ। ਤੁਹਾਨੂੰ ਦੱਸ ਦੇਈਏ ਕਿ ਟੈਰੋ ਦੀ ਸ਼ੁਰੂਆਤ ਅੱਜ ਤੋਂ 1400 ਸਾਲ ਪਹਿਲਾਂ ਹੋਈ ਸੀ ਅਤੇ ਇਸ ਦਾ ਸਭ ਤੋਂ ਪਹਿਲਾ ਵਰਣਨ ਇਟਲੀ ਵਿੱਚ ਮਿਲਦਾ ਹੈ। ਸ਼ੁਰੂਆਤ ਵਿੱਚ ਟੈਰੋ ਨੂੰ ਤਾਸ਼ ਦੇ ਰੂਪ ਵਿੱਚ ਰਾਜ-ਘਰਾਣਿਆਂ ਦੀਆਂ ਪਾਰਟੀਆਂ ਵਿੱਚ ਖੇਡਿਆ ਜਾਂਦਾ ਸੀ। ਹਾਲਾਂਕਿ ਟੈਰੋ ਦਾ ਅਸਲੀ ਉਪਯੋਗ 16ਵੀਂ ਸਦੀ ਵਿੱਚ ਯੂਰਪ ਦੇ ਕੁਝ ਲੋਕਾਂ ਦੁਆਰਾ ਕੀਤਾ ਗਿਆ, ਜਦੋਂ ਉਹਨਾਂ ਨੇ ਜਾਣਿਆ ਅਤੇ ਸਮਝਿਆ ਕਿ ਇਹਨਾਂ ਕਾਰਡਾਂ ਨੂੰ ਕਿਸ ਤਰ੍ਹਾਂ ਵਿਵਸਥਿਤ ਰੂਪ ਨਾਲ਼ ਫੈਲਾਓਣਾ ਹੁੰਦਾ ਹੈ ਅਤੇ ਉਹਨਾਂ ਜਟਿਲ ਰੇਖਾ-ਚਿੱਤਰਾਂ ਦੇ ਪਿੱਛੇ ਲੁਕੇ ਹੋਏ ਰਹੱਸਾਂ ਨੂੰ ਕਿਸ ਤਰ੍ਹਾਂ ਸਮਝਿਆ ਜਾਂਦਾ ਹੈ ਅਤੇ ਕਿਸ ਤਰ੍ਹਾਂ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਦੇ ਬਾਰੇ ਵਿੱਚ ਜਾਣਿਆ ਜਾ ਸਕਦਾ ਹੈ। ਉਸ ਸਮੇਂ ਤੋਂ ਹੀ ਇਸ ਦਾ ਮਹੱਤਵ ਕਈ ਗੁਣਾ ਵੱਧ ਗਿਆ। ਮੱਧ ਕਾਲ ਵਿੱਚ ਟੈਰੋ ਨੂੰ ਜਾਦੂ-ਟੂਣੇ ਨਾਲ ਜੋੜ ਕੇ ਦੇਖਿਆ ਜਾਣ ਲੱਗਾ ਅਤੇ ਇਸ ਦੇ ਨਤੀਜੇ ਵਜੋਂ ਆਮ ਲੋਕਾਂ ਨੇ ਭਵਿੱਖਬਾਣੀ ਦੱਸਣ ਵਾਲੀ ਇਸ ਵਿੱਦਿਆ ਤੋਂ ਦੂਰ ਰਹਿਣਾ ਹੀ ਸਹੀ ਸਮਝਿਆ।

ਪਰ ਟੈਰੋ ਕਾਰਡ ਦਾ ਸਫਰ ਇੱਥੇ ਹੀ ਨਹੀਂ ਰੁਕਿਆ ਅਤੇ ਕੁਝ ਦਹਾਕਿਆਂ ਪਹਿਲਾਂ ਇਸ ਨੂੰ ਦੁਬਾਰਾ ਪ੍ਰਸਿੱਧੀ ਮਿਲੀ, ਜਦੋਂ ਦੁਨੀਆਂ ਦੇ ਸਾਹਮਣੇ ਇਸ ਨੂੰ ਇੱਕ ਭਵਿੱਖ ਦੱਸਣ ਵਾਲੀ ਵਿੱਦਿਆ ਦੇ ਰੂਪ ਵਿੱਚ ਪਹਿਚਾਣ ਮਿਲੀ। ਭਾਰਤ ਸਮੇਤ ਦੁਨੀਆਂ ਭਰ ਵਿੱਚ ਟੈਰੋ ਦੀ ਗਿਣਤੀ ਭਵਿੱਖਬਾਣੀ ਕਰਨ ਵਾਲੀਆਂ ਮਹੱਤਵਪੂਰਣ ਵਿੱਦਿਆਵਾਂ ਵਿੱਚ ਹੁੰਦੀ ਹੈ ਅਤੇ ਅੰਤ ਵਿੱਚ ਟੈਰੋ ਕਾਰਡ ਉਹ ਸਨਮਾਣ ਪ੍ਰਾਪਤ ਕਰਨ ਵਿੱਚ ਸਫਲ ਹੋਇਆ ਹੈ, ਜਿਸ ਦਾ ਇਹ ਹੱਕਦਾਰ ਸੀ। ਤਾਂ ਆਓ ਹੁਣ ਇਸ ਹਫਤਾਵਰੀ ਰਾਸ਼ੀਫਲ ਦੀ ਸ਼ੁਰੂਆਤ ਕਰਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਦਸੰਬਰ ਦਾ ਇਹ ਹਫਤਾ ਯਾਨੀ ਕਿ (15-21) ਦਸੰਬਰ 2024 ਤੱਕ ਦਾ ਸਮਾਂ ਸਭ 12 ਰਾਸ਼ੀਆਂ ਦੇ ਲਈ ਕਿਹੋ-ਜਿਹਾ ਰਹਿਣ ਦੀ ਸੰਭਾਵਨਾ ਹੈ।

ਟੈਰੋ ਹਫਤਾਵਰੀ ਰਾਸ਼ੀਫਲ (15-21) ਦਸੰਬਰ, 2024: ਰਾਸ਼ੀ ਅਨੁਸਾਰ ਰਾਸ਼ੀਫਲ 

ਮੇਖ਼ ਰਾਸ਼ੀ

ਪ੍ਰੇਮ ਜੀਵਨ: ਟੈੱਨ ਆਫ ਕੱਪਸ

ਆਰਥਿਕ ਜੀਵਨ: ਦ ਹਰਮਿਟ

ਕਰੀਅਰ: ਏਟ ਆਫ ਵੈਂਡਸ

ਸਿਹਤ: ਪੇਜ ਆਫ ਸਵੋਰਡਜ਼

ਮੇਖ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਜੀਵਨ ਵਿੱਚ ਟੈੱਨ ਆਫ ਕੱਪਸ ਦਾ ਕਾਰਡ ਮਿਲਿਆ ਹੈ, ਜੋ ਭਵਿੱਖਬਾਣੀ ਕਰਦਾ ਹੈ ਕਿ ਇਹ ਹਫ਼ਤਾ ਤੁਸੀਂ ਆਪਣੇ ਪਰਿਵਾਰ ਨਾਲ ਬਿਤਾ ਸਕਦੇ ਹੋ, ਅਤੇ ਇਸ ਦੌਰਾਨ ਤੁਹਾਨੂੰ ਸੰਤੁਸ਼ਟੀ ਦੀ ਪ੍ਰਾਪਤੀ ਹੋਵੇਗੀ। ਇਸ ਅਵਧੀ ਵਿੱਚ ਤੁਸੀਂ ਆਪਣੇ ਰਿਸ਼ਤੇ ਨੂੰ ਅਗਲੇ ਪੱਧਰ ’ਤੇ ਲੈ ਕੇ ਜਾ ਸਕਦੇ ਹੋ ਜਾਂ ਆਪਣੇ ਸਾਥੀ ਨੂੰ ਪਰਿਵਾਰ ਨਾਲ ਮਿਲਵਾ ਸਕਦੇ ਹੋ। ਧਿਆਨ ਰਹੇ ਕਿ ਟੈੱਨ ਆਫ ਕੱਪਸ ਲੰਬੇ ਸਮੇਂ ਤੱਕ ਬਰਕਰਾਰ ਰਹਿਣ ਵਾਲੀ ਸਥਿਰਤਾ ਅਤੇ ਸ਼ਾਂਤੀ ਦਾ ਪ੍ਰਤੀਕ ਹੈ। ਇਸ ਰਾਸ਼ੀ ਦੇ ਜਿਹੜੇ ਜਾਤਕ ਸਿੰਗਲ ਹਨ, ਉਨ੍ਹਾਂ ਦੀ ਕਿਸੇ ਖ਼ਾਸ ਵਿਅਕਤੀ ਨਾਲ ਮੁਲਾਕਾਤ ਹੋ ਸਕਦੀ ਹੈ, ਜਿਸ ਨਾਲ ਉਹ ਰਿਸ਼ਤੇ ਵਿੱਚ ਆ ਸਕਦੇ ਹਨ।

ਆਰਥਿਕ ਜੀਵਨ ਵਿੱਚ ਦ ਹਰਮਿਟ ਕਾਰਡ ਤੁਹਾਨੂੰ ਆਪਣੀਆਂ ਤਰਜੀਹਾਂ ’ਤੇ ਸੋਚਣ ਦੀ ਸਲਾਹ ਦੇ ਰਿਹਾ ਹੈ। ਜੇਕਰ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਅਸਲ ਵਿੱਚ ਤੁਹਾਨੂੰ ਕੀ ਖੁਸ਼ੀ ਦਿੰਦਾ ਹੈ, ਤਾਂ ਇਸ ਦੇ ਲਈ ਇਹ ਸਮਾਂ ਉੱਤਮ ਹੈ, ਕਿਉਂਕਿ ਤੁਸੀਂ ਧਨ ਕਮਾਉਣ ਵਿੱਚ ਰੁੱਝੇ ਰਹਿ ਸਕਦੇ ਹੋ। ਇਸ ਦੇ ਨਾਲ ਹੀ, ਇਹ ਕਾਰਡ ਤੁਹਾਨੂੰ ਧਨ ਦੀ ਬੱਚਤ ਸ਼ੁਰੂ ਕਰਨ ਅਤੇ ਸੋਚ-ਵਿਚਾਰ ਕੇ ਪੈਸਾ ਖਰਚਣ ਦੀ ਸਲਾਹ ਦੇ ਰਿਹਾ ਹੈ।

ਕਰੀਅਰ ਦੇ ਖੇਤਰ ਵਿੱਚ ਤੁਹਾਨੂੰ ਏਟ ਆਫ ਵੈਂਡਸ ਕਾਰਡ ਪ੍ਰਾਪਤ ਹੋਇਆ ਹੈ, ਜੋ ਦਰਸਾ ਰਿਹਾ ਹੈ ਕਿ ਇਸ ਰਾਸ਼ੀ ਦੇ ਜਾਤਕਾਂ ਨੂੰ ਵਪਾਰ ਦੇ ਸਿਲਸਿਲੇ ਵਿੱਚ ਯਾਤਰਾ ਕਰਨੀ ਪੈ ਸਕਦੀ ਹੈ ਜਾਂ ਫਿਰ ਤੁਹਾਡਾ ਵਪਾਰ ਤੇਜ਼ ਰਫ਼ਤਾਰ ਨਾਲ ਅੱਗੇ ਵਧੇਗਾ। ਤੁਸੀਂ ਇਹ ਮਹਿਸੂਸ ਕਰ ਸਕਦੇ ਹੋ ਕਿ ਤੁਹਾਡਾ ਕਰੀਅਰ ਤੁਹਾਨੂੰ ਇੱਕ ਨਵੀਂ ਦਿਸ਼ਾ ਵਿੱਚ ਲੈ ਕੇ ਜਾ ਰਿਹਾ ਹੈ। ਤੁਸੀਂ ਕਿਸੇ ਕਾਨਫਰੰਸ ਜਾਂ ਮੀਟਿੰਗ ਲਈ ਵਿਦੇਸ਼ ਯਾਤਰਾ ‘ਤੇ ਜਾ ਸਕਦੇ ਹੋ। ਜੇਕਰ ਤੁਸੀਂ ਇੱਕ ਕੰਪਨੀ ਦੇ ਮਾਲਕ ਹੋ, ਤਾਂ ਤੁਹਾਨੂੰ ਕਿਸੇ ਪ੍ਰੋਜੈਕਟ ਵਿੱਚ ਸਫਲਤਾ ਪ੍ਰਾਪਤ ਹੋਵੇਗੀ।

ਸਿਹਤ ਦੇ ਮਾਮਲੇ ਵਿੱਚ ਪੇਜ ਆਫ ਸਵੋਰਡਜ਼ ਕਾਰਡ ਹੀਲਿੰਗ ਅਤੇ ਵਿਚਾਰਾਂ ਵਿੱਚ ਸਪਸ਼ਟਤਾ ਨੂੰ ਦਰਸਾਉਂਦਾ ਹੈ। ਇਸ ਹਫ਼ਤੇ ਤੁਸੀਂ ਉਹਨਾਂ ਮਾਨਸਿਕ ਸਮੱਸਿਆਵਾਂ ਤੋਂ ਬਾਹਰ ਆਉਣ ਵਿੱਚ ਸਮਰੱਥ ਹੋਵੋਗੇ, ਜਿਨ੍ਹਾਂ ਦਾ ਤੁਸੀਂ ਸਾਹਮਣਾ ਕਰ ਰਹੇ ਸੀ। ਇਸ ਤਰ੍ਹਾਂ, ਹੁਣ ਤੁਸੀਂ ਸਿਹਤਮੰਦ ਹੋਣ ਦੇ ਰਸਤੇ ’ਤੇ ਅੱਗੇ ਵਧੋਗੇ।

ਸ਼ੁਭ ਪੌਦਾ: ਬਰਡ ਆਫ ਪੈਰਾਡਾਈਜ਼

ਬ੍ਰਿਸ਼ਭ ਰਾਸ਼ੀ

ਪ੍ਰੇਮ ਜੀਵਨ: ਟੂ ਆਫ ਕੱਪਸ

ਆਰਥਿਕ ਜੀਵਨ: ਦ ਚੇਰੀਅਟ

ਕਰੀਅਰ: ਸੈਵਨ ਆਫ ਕੱਪਸ

ਸਿਹਤ: ਜਸਟਿਸ

ਟੂ ਆਫ ਕੱਪਸ ਦੋ ਵਿਅਕਤੀਆਂ ਦੇ ਮਿਲਨ ਦਾ ਪ੍ਰਤੀਕ ਹੈ, ਖਾਸ ਤੌਰ ‘ਤੇ ਪ੍ਰੇਮ ਜੀਵਨ ਵਿੱਚ। ਇਹ ਕਾਰਡ ਤੁਹਾਡੇ ਰਿਸ਼ਤੇ ਵਿੱਚ ਬੰਨ੍ਹੇ ਜਾਣ ਵੱਲ ਵੀ ਸੰਕੇਤ ਕਰ ਰਿਹਾ ਹੈ। ਇਸ ਹਫ਼ਤੇ ਤੁਸੀਂ ਉਸ ਵਿਅਕਤੀ ਦੇ ਸਾਹਮਣੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਸਕਦੇ ਹੋ, ਜਿਸ ਨੂੰ ਤੁਸੀਂ ਪਸੰਦ ਕਰਦੇ ਹੋ। ਜੇਕਰ ਤੁਸੀਂ ਸਿੰਗਲ ਹੋ, ਤਾਂ ਹੁਣ ਤੁਸੀਂ ਕਿਸੇ ਰਿਸ਼ਤੇ ਵਿੱਚ ਆ ਸਕਦੇ ਹੋ।

ਆਰਥਿਕ ਜੀਵਨ ਵਿੱਚ ਦ ਚੇਰੀਅਟ ਕਾਰਡ ਦਾ ਮਿਲਣਾ ਤੁਹਾਡੀ ਜ਼ਿੰਦਗੀ ਵਿੱਚ ਚੱਲ ਰਹੀਆਂ ਆਰਥਿਕ ਸਮੱਸਿਆਵਾਂ ਤੋਂ ਬਾਹਰ ਨਿੱਕਲਣ ਅਤੇ ਆਰਥਿਕ ਸਫਲਤਾ ਵੱਲ ਇਸ਼ਾਰਾ ਕਰ ਰਿਹਾ ਹੈ। ਨਾਲ਼ ਹੀ, ਇਹ ਕਾਰਡ ਆਤਮ-ਨਿਯੰਤਰਣ, ਇਕਾਗਰਤਾ ਅਤੇ ਪੱਕੇ ਇਰਾਦੇ ਦਾ ਪ੍ਰਤੀਕ ਹੈ, ਜੋ ਤੁਹਾਨੂੰ ਆਪਣੇ ਆਰਥਿਕ ਹਾਲਾਤ ਦੀ ਕਮਾਨ ਆਪਣੇ ਹੱਥ ਵਿੱਚ ਲੈਣ ਲਈ ਪ੍ਰੇਰਿਤ ਕਰੇਗਾ।

ਕਰੀਅਰ ਦੇ ਮਾਮਲੇ ਵਿੱਚ ਸੈਵਨ ਆਫ ਕੱਪਸ ਤੁਹਾਨੂੰ ਨੌਕਰੀ ਵਿੱਚ ਕਈ ਮੌਕੇ ਮਿਲਣ ਦੇ ਸੰਕੇਤ ਦੇ ਰਿਹਾ ਹੈ। ਇਸ ਕਰਕੇ, ਜਿੰਨਾ ਹੋ ਸਕੇ ਉਹਨਾਂ ਮੌਕਿਆਂ ਦਾ ਲਾਭ ਉਠਾਓ। ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣੇ ‘ਤੇ ਕੰਮ ਦਾ ਬੋਝ ਵਧਾਓ ਜਾਂ ਆਪਣਾ ਸਮਾਂ ਬਰਬਾਦ ਕਰੋ। ਇਹ ਤੁਹਾਡੇ ਅਤੇ ਤੁਹਾਡੇ ਕਰੀਅਰ ਦੋਵਾਂ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਤੁਹਾਡੇ ਲਈ ਸੋਚ-ਵਿਚਾਰ ਕੇ ਅਤੇ ਯੋਜਨਾ ਬਣਾ ਕੇ ਕਦਮ ਚੁੱਕਣਾ ਸਹੀ ਰਹੇਗਾ। ਇਸ ਦੇ ਨਾਲ ਹੀ, ਆਪਣੇ ਮਨ ਨੂੰ ਭਟਕਣ ਤੋਂ ਬਚਾਓ ਅਤੇ ਆਪਣੇ ਸਾਰੇ ਧਿਆਨ ਨੂੰ ਆਪਣੇ ਟੀਚਿਆਂ ’ਤੇ ਕੇਂਦ੍ਰਿਤ ਰੱਖੋ।

ਸਿਹਤ ਦੇ ਖੇਤਰ ਵਿੱਚ ਜਸਟਿਸ ਕਾਰਡ ਤੁਹਾਨੂੰ ਜੀਵਨ ਵਿੱਚ ਸੰਤੁਲਨ ਬਣਾ ਕੇ ਰੱਖਣ ਦੀ ਸਲਾਹ ਦੇ ਰਿਹਾ ਹੈ ਤਾਂ ਜੋ ਤੁਸੀਂ ਸਿਹਤਮੰਦ ਰਹ ਸਕੋ। ਤੁਹਾਨੂੰ ਆਪਣੇ ਦਿਲ ਅਤੇ ਦਿਮਾਗ ਦਾ ਧਿਆਨ ਰੱਖਣਾ ਪਵੇਗਾ ਅਤੇ ਹੱਦ ਤੋਂ ਵੱਧ ਮਿਹਨਤ ਕਰਨ ਤੋਂ ਬਚਣਾ ਹੋਵੇਗਾ, ਕਿਉਂਕਿ ਅਸੰਤੁਲਿਤ ਜੀਵਨਸ਼ੈਲੀ ਤੁਹਾਡੇ ਲਈ ਸਿਹਤ ਸਬੰਧੀ ਸਮੱਸਿਆਵਾਂ ਵਧਾਉਣ ਦਾ ਕਾਰਨ ਬਣ ਸਕਦੀ ਹੈ।

ਸ਼ੁਭ ਪੌਦਾ: ਮਨੀ ਪਲਾਂਟ

ਬ੍ਰਿਹਤ ਕੁੰਡਲੀਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮਿਥੁਨ ਰਾਸ਼ੀ

ਪ੍ਰੇਮ ਜੀਵਨ: ਏਸ ਆਫ ਸਵੋਰਡਜ਼

ਆਰਥਿਕ ਜੀਵਨ: ਨਾਈਟ ਆਫ ਕੱਪਸ

ਕਰੀਅਰ: ਕਿੰਗ ਆਫ ਵੈਂਡਸ

ਸਿਹਤ: ਦ ਹਾਈ ਪ੍ਰੀਸਟੈੱਸ

ਮਿਥੁਨ ਰਾਸ਼ੀ ਵਾਲਿਆਂ ਦੇ ਪ੍ਰੇਮ ਜੀਵਨ ਦੀ ਗੱਲ ਕੀਤੀ ਜਾਵੇ, ਤਾਂ ਏਸ ਆਫ ਸਵੋਰਡਜ਼ ਰਿਸ਼ਤੇ ਵਿੱਚ ਸਪੱਸ਼ਟਤਾ ਅਤੇ ਸਫਲਤਾ ਦਾ ਪ੍ਰਤੀਕ ਹੈ। ਜੇਕਰ ਤੁਸੀਂ ਪਹਿਲਾਂ ਤੋਂ ਕਿਸੇ ਰਿਸ਼ਤੇ ਵਿੱਚ ਹੋ, ਤਾਂ ਤੁਸੀਂ ਉਨ੍ਹਾਂ ਸਮੱਸਿਆਵਾਂ ਦਾ ਹੱਲ ਲੱਭ ਸਕਦੇ ਹੋ, ਜਿਨ੍ਹਾਂ ਦੇ ਲਈ ਤੁਹਾਨੂੰ ਆਪਣੇ ਸਾਥੀ ਦੇ ਨਾਲ ਸਪੱਸ਼ਟਤਾ ਨਾਲ਼ ਅਤੇ ਬੇਝਿਜਕ ਹੋ ਕੇ ਗੱਲ ਕਰਨੀ ਪਵੇਗੀ।

ਆਰਥਿਕ ਜੀਵਨ ਦੀ ਗੱਲ ਕਰਦੇ ਹੋਏ, ਨਾਈਟ ਆਫ ਕੱਪਸ ਨੂੰ ਇੱਕ ਸ਼ੁਭ ਕਾਰਡ ਮੰਨਿਆ ਜਾਵੇਗਾ। ਇਸ ਹਫ਼ਤੇ ਤੁਹਾਡੇ ਲਈ ਕੁਝ ਸ਼ਾਨਦਾਰ ਮੌਕੇ ਆ ਸਕਦੇ ਹਨ, ਜਿਨ੍ਹਾਂ ਨਾਲ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ। ਪਰ, ਜੇਕਰ ਤੁਸੀਂ ਧਨ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ, ਤਾਂ ਹੁਣ ਤੁਸੀਂ ਆਪਣੀ ਬੁੱਧੀ ਦੇ ਬਲ ‘ਤੇ ਇਹਨਾਂ ਸਮੱਸਿਆਵਾਂ ਤੋਂ ਬਾਹਰ ਆ ਸਕੋਗੇ।

ਕਰੀਅਰ ਦੇ ਮਾਮਲੇ ਵਿੱਚ, ਕਿੰਗ ਆਫ ਵੈਂਡਸ ਦਾ ਮਿਲਣਾ ਇਹ ਦਰਸਾਉਂਦਾ ਹੈ ਕਿ ਤੁਸੀਂ ਪਹਿਲਾਂ ਤੋਂ ਹੀ ਕਿਸੇ ਉੱਚੇ ਅਹੁਦੇ ’ਤੇ ਹੋਵੋਗੇ। ਦੂਜੇ ਲੋਕ ਤੁਹਾਨੂੰ ਇੱਕ ਮਾਰਗਦਰਸ਼ਕ ਦੇ ਰੂਪ ਵਿੱਚ ਦੇਖਦੇ ਹੋਣਗੇ। ਹਾਲਾਂਕਿ, ਤੁਸੀਂ ਇੱਕ ਅਜਿਹੇ ਵਿਅਕਤੀ ਹੋ ਸਕਦੇ ਹੋ, ਜੋ ਸਿਧਾਂਤਾਂ ’ਤੇ ਚੱਲਦਾ ਹੋਵੇ, ਇਸ ਕਾਰਨ ਲੋਕ ਤੁਹਾਡਾ ਆਦਰ ਕਰਦੇ ਹਨ। ਇਸ ਸਮੇਂ ਤੁਹਾਡਾ ਪ੍ਰਦਰਸ਼ਨ ਸ਼ਾਨਦਾਰ ਰਹੇਗਾ।

ਦ ਹਾਈ ਪ੍ਰੀਸਟੈੱਸ ਇਹ ਕਹਿੰਦਾ ਹੈ ਕਿ ਤੁਸੀਂ ਸਾਫ-ਸਫਾਈ ਅਤੇ ਸਿਹਤ ’ਤੇ ਬਹੁਤ ਧਿਆਨ ਦਿੰਦੇ ਹੋ। ਤੁਸੀਂ ਹੋਰ ਲੋਕਾਂ ਨੂੰ ਵੀ ਸਰੀਰਿਕ ਅਤੇ ਮਾਨਸਿਕ ਸਿਹਤ ਨੂੰ ਮਜ਼ਬੂਤ ਬਣਾ ਕੇ ਰੱਖਣ ਲਈ ਪ੍ਰੇਰਿਤ ਕਰੋਗੇ, ਕਿਉਂਕਿ ਤੁਸੀਂ ਜਾਣਦੇ ਹੋ ਕਿ ਇੱਕ ਸਿਹਤਮੰਦ ਸਰੀਰ ਇੱਕ ਵਧੀਆ ਜੀਵਨ ਲਈ ਬਹੁਤ ਜ਼ਰੂਰੀ ਹੁੰਦਾ ਹੈ।



ਸ਼ੁਭ ਪੌਦਾ: ਸਪਾਈਡਰ ਪਲਾਂਟ

ਕਰਕ ਰਾਸ਼ੀ

ਪ੍ਰੇਮ ਜੀਵਨ: ਦ ਫੂਲ

ਆਰਥਿਕ ਜੀਵਨ: ਥ੍ਰੀ ਆਫ ਵੈਂਡਸ

ਕਰੀਅਰ: ਏਸ ਆਫ ਕੱਪਸ

ਸਿਹਤ: ਫੋਰ ਆਫ ਪੈਂਟੇਕਲਸ

ਪ੍ਰੇਮ ਜੀਵਨ ਵਿੱਚ ਕਰਕ ਰਾਸ਼ੀ ਦੇ ਜਾਤਕਾਂ ਨੂੰ ਦ ਫੂਲ ਦਾ ਕਾਰਡ ਪ੍ਰਾਪਤ ਹੋਇਆ ਹੈ, ਜੋ ਦਰਸਾ ਰਿਹਾ ਹੈ ਕਿ ਇਸ ਹਫ਼ਤੇ ਤੁਹਾਡਾ ਰਿਸ਼ਤਾ ਪ੍ਰੇਮ ਅਤੇ ਸਕਾਰਾਤਮਕਤਾ ਨਾਲ ਭਰਪੂਰ ਰਹੇਗਾ। ਅਜਿਹੇ ਵਿੱਚ, ਤੁਹਾਨੂੰ ਜੋਖਮ ਉਠਾਉਣੇ ਪੈਣਗੇ ਅਤੇ ਨਿਡਰਤਾ ਨਾਲ ਜੀਵਨ ਜੀਊਣਾ ਪਵੇਗਾ। ਤੁਹਾਨੂੰ ਆਪਣੀ ਸੋਚ ਦਾ ਘੇਰਾ ਵਧਾਉਣਾ ਪਵੇਗਾ, ਤਾਂ ਜੋ ਤੁਹਾਨੂੰ ਆਪਣੇ ਜੀਵਨ ਦਾ ਸੱਚਾ ਪਿਆਰ ਮਿਲ ਸਕੇ। ਇਹ ਹਫ਼ਤਾ ਤੁਹਾਡੇ ਲਈ ਬਹੁਤ ਸਾਰੇ ਸਰਪ੍ਰਾਈਜ਼ ਲੈ ਕੇ ਆ ਸਕਦਾ ਹੈ। ਇਹ ਕਾਰਡ ਤੁਹਾਨੂੰ ਰਿਸ਼ਤੇ ਵਿੱਚ ਨਵੀਂ ਤਾਜ਼ਗੀ ਬਣਾ ਕੇ ਰੱਖਣ ਦੇ ਲਈ ਸਮੇਂ-ਸਮੇਂ ਤੇ ਕੁਝ ਨਵਾਂ ਅਜ਼ਮਾਉਣ ਲਈ ਕਹਿ ਰਿਹਾ ਹੈ।

ਆਰਥਿਕ ਜੀਵਨ ਵਿੱਚ ਥ੍ਰੀ ਆਫ ਵੈਂਡਸ ਇਸ ਗੱਲ ਦਾ ਸੰਕੇਤ ਦੇ ਰਿਹਾ ਹੈ ਕਿ ਇਹ ਹਫ਼ਤਾ ਤੁਹਾਡੇ ਲਈ ਆਮਦਨੀ ਦੇ ਨਵੇਂ ਸਰੋਤ ਲੈ ਕੇ ਆਵੇਗਾ। ਇਸ ਅਵਧੀ ਦੇ ਦੌਰਾਨ ਤੁਹਾਡੀ ਆਮਦਨ ਵਿੱਚ ਵਾਧਾ ਦੇਖਣ ਨੂੰ ਮਿਲੇਗਾ, ਜਿਸ ਕਾਰਨ ਤੁਸੀਂ ਉਹਨਾਂ ਸਮੱਸਿਆਵਾਂ ਤੋਂ ਬਾਹਰ ਨਿੱਕਲ ਸਕੋਗੇ, ਜਿਨ੍ਹਾਂ ਦਾ ਤੁਸੀਂ ਸਾਹਮਣਾ ਕਰ ਰਹੇ ਸੀ। ਨਾਲ ਹੀ, ਤੁਹਾਨੂੰ ਵਿਦੇਸ਼ ਜਾਂ ਦੂਰ-ਦੁਰਾਡੇ ਦੇ ਸਥਾਨ ਤੋਂ ਆਮਦਨ ਵਿੱਚ ਵਾਧੇ ਦੇ ਮੌਕੇ ਪ੍ਰਾਪਤ ਹੋ ਸਕਦੇ ਹਨ, ਜੋ ਕਿ ਵਿਦੇਸ਼ ਵਿੱਚ ਨੌਕਰੀ ਜਾਂ ਕਿਸੇ ਵਿਦੇਸ਼ੀ ਕਾਰੋਬਾਰੀ ਸੌਦੇ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਆ ਸਕਦੇ ਹਨ।

ਕਰੀਅਰ ਦੇ ਮਾਮਲੇ ਵਿੱਚ ਏਸ ਆਫ ਕੱਪਸ ਭਵਿੱਖਬਾਣੀ ਕਰ ਰਿਹਾ ਹੈ ਕਿ ਕਰਕ ਰਾਸ਼ੀ ਦੇ ਜਾਤਕ ਕਰੀਅਰ ਨੂੰ ਲੈ ਕੇ ਆਪਣੇ ਮਨ ਦੀ ਆਵਾਜ਼ ਸੁਣਨ ਵਿੱਚ ਅਖ਼ੀਰਕਾਰ ਸਫਲ ਹੋਣਗੇ ਅਤੇ ਹੁਣ ਤੁਹਾਡਾ ਕਰੀਅਰ ਤਰੱਕੀ ਦੇ ਰਸਤੇ ‘ਤੇ ਅੱਗੇ ਵਧੇਗਾ। ਤੁਸੀਂ ਕੰਮਾਂ ਨੂੰ ਲੈ ਕੇ ਸਿਧਾਂਤਾਂ ’ਤੇ ਚੱਲਣਾ ਪਸੰਦ ਕਰਦੇ ਹੋਵੋਗੇ, ਅਤੇ ਇਸ ਤਰ੍ਹਾਂ ਤੁਸੀਂ ਆਪਣੇ ਕਰੀਅਰ ਵਿੱਚ ਨਿਰਧਾਰਿਤ ਕੀਤੇ ਗਏ ਟੀਚੇ ਪੂਰੇ ਕਰੋਗੇ। ਸੰਭਵ ਹੈ ਕਿ ਤੁਸੀਂ ਇਸ ਦੌਰਾਨ ਇੱਕ ਨਵੇਂ ਕਰੀਅਰ, ਨਵੇਂ ਅਹੁਦੇ ਜਾਂ ਕਾਰੋਬਾਰ ਦੀ ਸ਼ੁਰੂਆਤ ਕਰੋ ਅਤੇ ਇਹ ਤੁਹਾਡੇ ਲਈ ਸਫਲਤਾ ਲੈ ਕੇ ਆਵੇ।

ਸਿਹਤ ਦੇ ਮਾਮਲੇ ਵਿੱਚ, ਜੇਕਰ ਤੁਸੀਂ ਸਰੀਰਕ ਜਾਂ ਮਾਨਸਿਕ ਤੌਰ ’ਤੇ ਠੀਕ ਨਹੀਂ ਹੋ, ਤਾਂ ਤੁਹਾਡੇ ਲਈ ਆਪਣੀ ਸੋਚ ਜਾਂ ਨਜ਼ਰੀਏ ਵਿੱਚ ਤਬਦੀਲੀ ਕਰਨਾ ਬਹੁਤ ਜ਼ਰੂਰੀ ਹੋਵੇਗਾ। ਜਾਂ ਫੇਰ, ਆਪਣੇ ਆਪ ਨੂੰ ਮਾਨਸਿਕ ਤੌਰ ’ਤੇ ਇਸ ਤਰ੍ਹਾਂ ਤਿਆਰ ਕਰੋ ਕਿ ਤੁਸੀਂ ਆਪਣੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਸਫਲ ਹੋ ਸਕੋ। ਫੋਰ ਆਫ ਪੈਂਟੇਕਲਸ ਇਹ ਕਹਿ ਰਿਹਾ ਹੈ ਕਿ ਤੁਹਾਨੂੰ ਨਕਾਰਾਤਮਕ ਵਿਚਾਰਾਂ ਤੋਂ ਬਾਹਰ ਨਿੱਕਲਣਾ ਪਵੇਗਾ, ਕਿਉਂਕਿ ਇਹ ਤੁਹਾਡੇ ਸਿਹਤਮੰਦ ਹੋਣ ਦੇ ਰਸਤੇ ਵਿੱਚ ਰੁਕਾਵਟ ਪੈਦਾ ਕਰ ਰਹੇ ਹਨ।

ਸ਼ੁਭ ਪੌਦਾ: ਪੀਸ ਲਿਲੀ 

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਸਿੰਘ ਰਾਸ਼ੀ

ਪ੍ਰੇਮ ਜੀਵਨ: ਸੈਵਨ ਆਫ ਸਵੋਰਡਜ਼

ਆਰਥਿਕ ਜੀਵਨ:  ਦ ਹਾਈ ਪ੍ਰੀਸਟੈੱਸ

ਕਰੀਅਰ: ਸਿਕਸ ਆਫ ਕੱਪਸ

ਸਿਹਤ: ਦ ਚੇਰੀਅਟ

ਸਿੰਘ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਜੀਵਨ ਵਿੱਚ ਸੈਵਨ ਆਫ ਸਵੋਰਡਜ਼ ਪ੍ਰਾਪਤ ਹੋਇਆ ਹੈ, ਜੋ ਦਰਸਾ ਰਿਹਾ ਹੈ ਕਿ ਤੁਸੀਂ ਆਪਣੇ ਰਿਸ਼ਤੇ ਵਿੱਚ ਝੂਠ, ਧੋਖਾ ਅਤੇ ਚਲਾਕੀ ਦਾ ਸਾਹਮਣਾ ਕਰ ਰਹੇ ਹੋ। ਦੱਸ ਦੇਈਏ ਕਿ ਇਸ ਹਫਤੇ ਵੀ ਸਥਿਤੀ ਪਿਛਲੇ ਹਫ਼ਤੇ ਵਾਂਗ ਹੀ ਬਣੀ ਰਹਿ ਸਕਦੀ ਹੈ। ਅਜਿਹੇ ਵਿੱਚ, ਤੁਹਾਨੂੰ ਸੋਚਣਾ ਪਵੇਗਾ ਕਿ ਕੀ ਤੁਸੀਂ ਇਸ ਰਿਸ਼ਤੇ ਨੂੰ ਕਾਇਮ ਰੱਖਣਾ ਚਾਹੁੰਦੇ ਹੋ ਜਾਂ ਇਸ ਤੋਂ ਬਾਹਰ ਨਿੱਕਲ ਕੇ ਅੱਗੇ ਵਧਣਾ ਚਾਹੁੰਦੇ ਹੋ। ਜਿੰਨੀ ਜਲਦੀ ਤੁਸੀਂ ਇਸ ਰਿਸ਼ਤੇ ਤੋਂ ਬਾਹਰ ਨਿੱਕਲਦੇ ਹੋ, ਓਨਾ ਹੀ ਜ਼ਿਆਦਾ ਤੁਹਾਡੇ ਲਈ ਲਾਭਕਾਰੀ ਰਹੇਗਾ, ਕਿਉਂਕਿ ਭਵਿੱਖ ਵਿੱਚ ਕੁਝ ਚੰਗੇ ਮੌਕੇ ਤੁਹਾਡਾ ਇੰਤਜ਼ਾਰ ਕਰ ਰਹੇ

ਆਰਥਿਕ ਜੀਵਨ ਦੀ ਗੱਲ ਕਰੀਏ ਤਾਂ ਦ ਹਾਈ ਪ੍ਰੀਸਟੈੱਸ ਦਾ ਕਾਰਡ ਇਹ ਚੇਤਾਵਨੀ ਦੇ ਰਿਹਾ ਹੈ ਕਿ ਦਸੰਬਰ ਮਹੀਨੇ ਦਾ ਇਹ ਹਫ਼ਤਾ ਤੁਹਾਨੂੰ ਆਰਥਿਕ ਜੀਵਨ ਵਿੱਚ ਕੋਈ ਮਹੱਤਵਪੂਰਣ ਸਬਕ ਸਿਖਾ ਸਕਦਾ ਹੈ। ਇਹ ਕਾਰਡ ਤੁਹਾਨੂੰ ਸਲਾਹ ਦਿੰਦਾ ਹੈ ਕਿ ਆਪਣੀ ਆਰਥਿਕ ਸਥਿਤੀ ਜਾਂ ਧਨ-ਸਬੰਧੀ ਯੋਜਨਾਵਾਂ ਬਾਰੇ ਕਿਸੇ ਵੀ ਵਿਅਕਤੀ ਨੂੰ ਨਾ ਦੱਸੋ, ਨਹੀਂ ਤਾਂ ਤੁਹਾਨੂੰ ਧੋਖਾਧੜੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਹਫ਼ਤੇ ਤੁਹਾਡੇ ਤੋਂ ਕੋਈ ਵੱਡਾ ਅਤੇ ਅਨੁਭਵੀ ਵਿਅਕਤੀ ਆਰਥਿਕ ਯੋਜਨਾਵਾਂ ਬਣਾਉਣ ਵਿੱਚ ਤੁਹਾਡੀ ਮੱਦਦ ਅਤੇ ਤੁਹਾਡਾ ਮਾਰਗਦਰਸ਼ਨ ਕਰ ਸਕਦਾ ਹੈ।

ਕਰੀਅਰ ਦੇ ਖੇਤਰ ਵਿੱਚ ਤੁਹਾਨੂੰ ਸਿਕਸ ਆਫ ਕੱਪਸ ਪ੍ਰਾਪਤ ਹੋਇਆ ਹੈ, ਜੋ ਕਿ ਇੱਕ ਸ਼ੁਭ ਕਾਰਡ ਮੰਨਿਆ ਜਾਂਦਾ ਹੈ। ਇਸ ਅਵਧੀ ਵਿੱਚ ਤੁਸੀਂ ਆਪਣੇ ਕੰਮ ਨੂੰ ਲੈ ਕੇ ਬਹੁਤ ਹੀ ਰਚਨਾਤਮਕ ਰਹੋਗੇ ਅਤੇ ਤੁਹਾਡੇ ਕੋਲ ਨਵੇਂ-ਨਵੇਂ ਰਚਨਾਤਮਕ ਤਰੀਕੇ ਹੋਣਗੇ। ਹਾਲਾਂਕਿ, ਸਿੰਘ ਰਾਸ਼ੀ ਵਾਲੇ ਜਾਤਕਾਂ ਨੂੰ ਹਰ ਕਦਮ ‘ਤੇ ਆਪਣੇ ਸਹਿਕਰਮੀਆਂ ਦਾ ਸਾਥ ਅਤੇ ਸਹਿਯੋਗ ਮਿਲੇਗਾ। ਸਿਰਫ਼ ਇਹ ਹੀ ਨਹੀਂ, ਤੁਹਾਡਾ ਪ੍ਰਦਰਸ਼ਨ ਇਕੱਲੇ ਕੰਮ ਕਰਨ ਦੇ ਮੁਕਾਬਲੇ ਪ੍ਰੋਜੈਕਟਾਂ ਵਿੱਚ ਟੀਮ ਦੇ ਨਾਲ਼ ਕਾਫ਼ੀ ਚੰਗਾ ਰਹੇਗਾ।

ਸਿਹਤ ਦੇ ਮਾਮਲੇ ਵਿੱਚ ਤੁਹਾਨੂੰ ਦ ਚੇਰੀਅਟ ਦਾ ਕਾਰਡ ਪ੍ਰਾਪਤ ਹੋਇਆ ਹੈ, ਜੋ ਗਤੀਵਿਧੀਆਂ ਜਾਂ ਕਿਸੇ ਕਿਸਮ ਦੀ ਹਲਚਲ ਦਾ ਪ੍ਰਤੀਕ ਹੈ। ਜੇਕਰ ਤੁਸੀਂ ਕਾਫੀ ਸਮੇਂ ਤੋਂ ਕਿਸੇ ਸੱਟ ਜਾਂ ਬਿਮਾਰੀ ਤੋਂ ਠੀਕ ਹੋਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਹੁਣ ਤੁਸੀਂ ਜਲਦੀ ਸਿਹਤਮੰਦ ਹੋ ਸਕੋਗੇ। ਚੰਗੀ ਦੇਖਭਾਲ ਮਿਲਣ ਨਾਲ ਤੁਸੀਂ ਜਲਦੀ ਠੀਕ ਹੋਵੋਗੇ।

ਸ਼ੁਭ ਪੌਦਾ: ਕੈਕਟਸ

ਕੰਨਿਆ ਰਾਸ਼ੀ

ਪ੍ਰੇਮ ਜੀਵਨ: ਥ੍ਰੀ ਆਫ ਪੈਂਟੇਕਲਸ

ਆਰਥਿਕ ਜੀਵਨ: ਥ੍ਰੀ ਆਫ ਵੈਂਡਸ

ਕਰੀਅਰ: ਟੂ ਆਫ ਸਵੋਰਡਜ਼

ਸਿਹਤ: ਟੂ ਆਫ ਕੱਪਸ

ਕੰਨਿਆ ਰਾਸ਼ੀ ਦੇ ਉਹ ਜਾਤਕ, ਜਿਹੜੇ ਪਹਿਲਾਂ ਤੋਂ ਹੀ ਰਿਸ਼ਤੇ ਵਿੱਚ ਹਨ, ਉਨ੍ਹਾਂ ਲਈ ਥ੍ਰੀ ਆਫ ਪੈਂਟੇਕਲਸ ਇਹ ਭਵਿੱਖਬਾਣੀ ਕਰ ਰਿਹਾ ਹੈ ਕਿ ਤੁਸੀਂ ਆਪਣੇ ਸਾਥੀ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਰਹੋਗੇ ਅਤੇ ਰਿਸ਼ਤੇ ਨੂੰ ਕਾਇਮ ਰੱਖਣ ਲਈ ਹਰ ਸੰਭਵ ਕੋਸ਼ਿਸ਼ ਵੀ ਕਰੋਗੇ। ਨਾਲ ਹੀ, ਇਹ ਕਾਰਡ ਰਿਸ਼ਤੇ ਵਿੱਚ ਚੱਲ ਰਹੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਰਿਲੇਸ਼ਨਸ਼ਿਪ ਕਾਊਂਸਲਰ ਨਾਲ ਮਿਲਣ ਦੀ ਸਲਾਹ ਦਿੰਦਾ ਹੈ।

ਆਰਥਿਕ ਜੀਵਨ ਵਿੱਚ ਥ੍ਰੀ ਆਫ ਵੈਂਡਸ ਆਰਾਮ ਅਤੇ ਖੁੱਲ੍ਹ ਕੇ ਜੀਵਨ ਜੀਊਣ ਵੱਲ ਇਸ਼ਾਰਾ ਕਰ ਰਿਹਾ ਹੈ। ਇਹ ਜਾਤਕ ਆਰਥਿਕ ਜੀਵਨ ਨੂੰ ਮਜ਼ਬੂਤ ਬਣਾਉਣ ਅਤੇ ਬੈਂਕ ਬੈਲੇਂਸ ਵਿੱਚ ਵਾਧਾ ਕਰਨ ਲਈ ਸਖਤ ਮਿਹਨਤ ਕਰ ਰਹੇ ਹਨ। ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਆਪਣੀ ਮਿਹਨਤ ਦੇ ਫਲ ਦਾ ਆਨੰਦ ਲਓ, ਕਿਉਂਕਿ ਹੁਣ ਤੁਹਾਡੀ ਮਿਹਨਤ ਰੰਗ ਲਿਆਵੇਗੀ।

ਕਰੀਅਰ ਦੀ ਗੱਲ ਕਰੀਏ ਤਾਂ ਟੂ ਆਫ ਸਵੋਰਡਜ਼ ਨੌਕਰੀ ਵਿੱਚ ਸਮੱਸਿਆਵਾਂ ਅਤੇ ਪਰੇਸ਼ਾਨੀਆਂ ਵੱਲ ਇਸ਼ਾਰਾ ਕਰ ਰਿਹਾ ਹੈ। ਸੰਭਵ ਹੈ ਕਿ ਇਹ ਜਾਤਕ ਕੋਈ ਅਜਿਹਾ ਕੰਮ ਕਰਨ ਦੀ ਇੱਛਾ ਰੱਖਦੇ ਹੋਣ, ਜੋ ਹਰ ਕਿਸੇ ਲਈ ਲਾਭਦਾਇਕ ਸਿੱਧ ਹੋਵੇ।

ਸਿਹਤ ਦੇ ਮਾਮਲੇ ਵਿੱਚ ਟੂ ਆਫ ਕੱਪਸ ਇੱਕ ਸੰਤੁਲਿਤ ਜੀਵਨਸ਼ੈਲੀ ਨੂੰ ਦਰਸਾ ਰਿਹਾ ਹੈ। ਇਹ ਕਾਰਡ ਕਹਿੰਦਾ ਹੈ ਕਿ ਜਿਹੜੇ ਲੋਕ ਕਿਸੇ ਪੁਰਾਣੇ ਰੋਗ ਜਾਂ ਸਮੱਸਿਆ ਨਾਲ ਪਰੇਸ਼ਾਨ ਹਨ, ਉਨ੍ਹਾਂ ਲਈ ਇਹ ਅਵਧੀ ਪੂਰੀ ਤਰ੍ਹਾਂ ਸਿਹਤਮੰਦ ਬਣਾਉਣ ਦਾ ਕੰਮ ਕਰੇਗੀ। ਯਾਦ ਰੱਖੋ ਕਿ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕੀਤੀ ਜਾ ਰਹੀ ਚਿੰਤਾ ਕਈ ਵਾਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ ਜਾਂ ਰੋਗਾਂ ਨੂੰ ਵਧਾਉਣ ਦਾ ਕੰਮ ਕਰ ਸਕਦੀ ਹੈ।

ਸ਼ੁਭ ਪੌਦਾ: ਰਬੜ ਪਲਾਂਟ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਤੁਲਾ ਰਾਸ਼ੀ

ਪ੍ਰੇਮ ਜੀਵਨ: ਦ ਐਮਪ੍ਰੈੱਸ

ਆਰਥਿਕ ਜੀਵਨ: ਦ ਸਟਾਰ

ਕਰੀਅਰ: ਏਸ ਆਫ ਕੱਪਸ

ਸਿਹਤ: ਟੈੱਨ ਆਫ ਵੈਂਡਸ

ਤੁਲਾ ਰਾਸ਼ੀ ਵਾਲਿਆਂ ਦੇ ਪ੍ਰੇਮ ਜੀਵਨ ਵਿੱਚ ਦ ਐਮਪ੍ਰੈੱਸ ਰਿਸ਼ਤੇ ਦੇ ਅੱਗੇ ਵਧਣ ਅਤੇ ਪਿਆਰ ਨਾਲ ਭਰੀਆਂ ਚੀਜ਼ਾਂ ਨੂੰ ਦਰਸਾ ਰਿਹਾ ਹੈ। ਅਜਿਹੇ ਵਿੱਚ, ਤੁਸੀਂ ਰਿਸ਼ਤੇ ਵਿੱਚ ਖੁਸ਼ ਅਤੇ ਸਹਿਜ ਮਹਿਸੂਸ ਕਰੋਗੇ, ਜਿਸ ਦਾ ਅਰਥ ਹੈ ਕਿ ਬ੍ਰਹਿਮੰਡ ਇਸ ਗੱਲ ਦਾ ਸੰਕੇਤ ਦੇ ਰਿਹਾ ਹੈ ਕਿ ਇਹ ਵਿਅਕਤੀ ਤੁਹਾਡੇ ਲਈ ਬਿਲਕੁਲ ਸਹੀ ਹੈ।

ਆਰਥਿਕ ਜੀਵਨ ਲਈ ਦ ਸਟਾਰ ਨੂੰ ਇੱਕ ਸ਼ੁਭ ਕਾਰਡ ਮੰਨਿਆ ਜਾ ਸਕਦਾ ਹੈ। ਇਹ ਹਫਤਾ ਤੁਹਾਨੂੰ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦੇ ਮਾਧਿਅਮ ਨਾਲ ਵਧੀਆ ਲਾਭ ਦਿਲਵਾਉਣ ਵਾਲਾ ਹੈ। ਤੁਸੀਂ ਜੋ ਵੀ ਨਿਵੇਸ਼ ਕੀਤਾ ਹੈ, ਉਸ ਨਾਲ਼ ਤੁਹਾਨੂੰ ਸ਼ਾਨਦਾਰ ਵਾਪਸੀ ਮਿਲੇਗੀ। ਸੰਭਵ ਹੈ ਕਿ ਇਸ ਸਮੇਂ ਦੌਰਾਨ ਤੁਹਾਡੀ ਆਮਦਨ ਵਿੱਚ ਵਾਧਾ ਹੋਵੇ ਜਾਂ ਇੱਕ ਵਧੀਆ ਤਨਖਾਹ ਵਾਲੀ ਨੌਕਰੀ ਦੀ ਪੇਸ਼ਕਸ਼ ਮਿਲੇ।

ਕਰੀਅਰ ਦੇ ਖੇਤਰ ਵਿੱਚ ਏਸ ਆਫ ਕੱਪਸ ਤੁਹਾਨੂੰ ਮਿਲਣ ਵਾਲੇ ਨਵੇਂ ਮੌਕਿਆਂ ਨੂੰ ਦਰਸਾ ਰਿਹਾ ਹੈ। ਜੇਕਰ ਤੁਸੀਂ ਆਪਣਾ ਵਪਾਰ ਸ਼ੁਰੂ ਕਰਨ ਦਾ ਮਨ ਬਣਾ ਰਹੇ ਹੋ, ਤਾਂ ਇਸ ਹਫਤੇ ਤੁਸੀਂ ਸਫਲਤਾਪੂਰਵਕ ਨਵੇਂ ਵਪਾਰ ਦੀ ਸ਼ੁਰੂਆਤ ਕਰ ਸਕਦੇ ਹੋ।

ਸਿਹਤ ਦੇ ਮਾਮਲੇ ਵਿੱਚ ਟੈੱਨ ਆਫ ਵੈਂਡਸ ਬਿਮਾਰੀਆਂ ਨਾਲ ਲੜਨ ਦੀ ਤੁਹਾਡੇ ਮਜ਼ਬੂਤ ਸ਼ਕਤੀ ਵੱਲ ਸੰਕੇਤ ਕਰ ਰਿਹਾ ਹੈ। ਯਾਦ ਰੱਖੋ ਕਿ ਤੁਸੀਂ ਆਪਣੀ ਮਜ਼ਬੂਤ ਇੱਛਾ ਸ਼ਕਤੀ ਅਤੇ ਦ੍ਰਿੜਤਾ ਦੇ ਕਾਰਨ ਬਿਮਾਰੀਆਂ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੱਤਾ ਹੈ ਅਤੇ ਤੁਸੀਂ ਅਜੇ ਵੀ ਇਨ੍ਹਾਂ ਸਮੱਸਿਆਵਾਂ ਦਾ ਡਟ ਕੇ ਸਾਹਮਣਾ ਕਰ ਰਹੇ ਹੋ।

ਸ਼ੁਭ ਪੌਦਾ: ਐਲੋਵੇਰਾ

ਜੋਤਿਸ਼ ਦੇ ਮੁਸ਼ਕਿਲ ਸ਼ਬਦਾਂ ਨੂੰ ਆਸਾਨੀ ਨਾਲ਼ ਸਮਝਣ ਲਈ ਜੋਤਿਸ਼ ਸ਼ਬਦਕੋਸ਼ ਦਾ ਇਸਤੇਮਾਲ ਕਰੋ

ਬ੍ਰਿਸ਼ਚਕ ਰਾਸ਼ੀ

ਪ੍ਰੇਮ ਜੀਵਨ: ਨਾਈਨ ਆਫ ਸਵੋਰਡਜ਼

ਆਰਥਿਕ ਜੀਵਨ: ਦ ਮੂਨ

ਕਰੀਅਰ: ਦ ਹੇਰੋਫੇੰਟ

ਸਿਹਤ:  ਏਸ ਆਫ ਸਵੋਰਡਜ਼

ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਪ੍ਰੇਮ ਜੀਵਨ ਵਿੱਚ ਨਾਈਨ ਆਫ ਸਵੋਰਡਜ਼ ਦਾ ਕਾਰਡ ਮਿਲਿਆ ਹੈ, ਜੋ ਦਰਸਾ ਰਿਹਾ ਹੈ ਕਿ ਇਹ ਹਫਤਾ ਤੁਹਾਡੇ ਲਈ ਔਖਾ ਰਹਿ ਸਕਦਾ ਹੈ। ਇਹ ਸੰਭਾਵਨਾ ਹੈ ਕਿ ਤੁਹਾਡੇ ਰਿਸ਼ਤੇ ਵਿੱਚ ਕੁਝ ਸਮੱਸਿਆਵਾਂ ਚੱਲ ਰਹੀਆਂ ਹੋਣਗੀਆਂ, ਜਿਸ ਕਰਕੇ ਤੁਸੀਂ ਤਣਾਅ ਵਿੱਚ ਹੋ ਸਕਦੇ ਹੋ ਅਤੇ ਤੁਹਾਡੀ ਰਾਤਾਂ ਦੀ ਨੀਂਦ ਉੱਡ ਗਈ ਹੋਵੇਗੀ। ਇਸ ਤਰ੍ਹਾਂ, ਤੁਹਾਨੂੰ ਡਟੇ ਰਹਿੰਦੇ ਹੋਏ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣਾ ਪਵੇਗਾ। ਇਸ ਲਈ ਚਿੰਤਾ ਨਾ ਕਰੋ, ਜਲਦੀ ਹੀ ਸਭ ਕੁਝ ਠੀਕ ਹੋ ਜਾਵੇਗਾ।

ਆਰਥਿਕ ਜੀਵਨ ਵਿੱਚ ਦ ਮੂਨ ਤੁਹਾਨੂੰ ਧਨ ਨਾਲ ਜੁੜੇ ਮਾਮਲਿਆਂ ਵਿੱਚ ਕੋਈ ਵੀ ਫੈਸਲਾ ਜਲਦਬਾਜ਼ੀ ਵਿੱਚ ਕਰਨ ਤੋਂ ਬਚਣ ਦੀ ਸਲਾਹ ਦੇ ਰਿਹਾ ਹੈ। ਇਸ ਹਫਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਨਿਵੇਸ਼ ਕਰਨ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਤੁਹਾਨੂੰ ਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਰੀਅਰ ਦੀ ਗੱਲ ਕਰੀਏ ਤਾਂ, ਦ ਹੈਰੋਫੈਂਟ ਸਫਲਤਾ ਵੱਲ ਸੰਕੇਤ ਕਰ ਰਿਹਾ ਹੈ, ਜੋ ਕਿ ਤੁਹਾਨੂੰ ਟੀਮ ਅਤੇ ਗਰੁੱਪ ਵਿੱਚ ਕੰਮ ਕਰਕੇ ਪ੍ਰਾਪਤ ਹੋਵੇਗੀ। ਇਸ ਅਵਧੀ ਵਿੱਚ ਤੁਸੀਂ ਕਿਸੇ ਪ੍ਰੋਜੈਕਟ ’ਤੇ ਕੰਮ ਕਰਨ ਵਾਲੇ ਇਕੱਲੇ ਨਹੀਂ ਹੋਵੋਗੇ, ਇਸ ਲਈ ਤੁਹਾਡੀ ਟੀਮ ਨੂੰ ਸਫਲਤਾ ਮਿਲਣ ਦੀ ਸੰਭਾਵਨਾ ਹੈ। ਇਸ ਤਰ੍ਹਾਂ, ਤੁਹਾਡੇ ਲਈ ਟੀਮ ਵਿੱਚ ਸਮਰਪਿਤ ਹੋ ਕੇ ਕੰਮ ਕਰਦੇ ਹੋਏ ਸਫਲਤਾ ਹਾਸਲ ਕਰਨਾ ਸਭ ਤੋਂ ਵਧੀਆ ਰਹੇਗਾ।

ਸਿਹਤ ਦੇ ਮਾਮਲੇ ਵਿੱਚ, ਏਸ ਆਫ ਸਵੋਰਡਜ਼ ਕਹਿੰਦਾ ਹੈ ਕਿ ਤੁਸੀਂ ਬਿਮਾਰੀਆਂ ਤੋਂ ਬਾਹਰ ਆਉਂਦੇ ਹੋਏ ਤੰਦਰੁਸਤੀ ਦੇ ਰਸਤੇ ਵੱਲ ਵਧ ਰਹੇ ਹੋ। ਇਸ ਅਵਧੀ ਵਿੱਚ ਤੁਸੀਂ ਕਿਸੇ ਬਿਮਾਰੀ ਜਾਂ ਸੱਟ ਤੋਂ ਛੁਟਕਾਰਾ ਪਾਉਣ ਵਿੱਚ ਸਫਲ ਰਹੋਗੇ, ਜਿਸ ਦਾ ਤੁਸੀਂ ਪਹਿਲਾਂ ਸਾਹਮਣਾ ਕਰ ਰਹੇ ਸੀ। ਹਾਲਾਂਕਿ, ਸਿਹਤਮੰਦ ਹੋਣ ਲਈ ਤੁਹਾਨੂੰ ਇੱਕ ਨਿਯਮਿਤ ਰੁਟੀਨ ਦੀ ਪਾਲਣਾ ਕਰਨੀ ਪਵੇਗੀ।

ਸ਼ੁਭ ਪੌਦਾ: ਵਾਟਰ ਲਿਲੀ

ਧਨੂੰ ਰਾਸ਼ੀ

ਪ੍ਰੇਮ ਜੀਵਨ: ਦ ਚੇਰੀਅਟ

ਆਰਥਿਕ ਜੀਵਨ: ਸਿਕਸ ਆਫ ਕੱਪਸ

ਕਰੀਅਰ: ਏਸ ਆਫ ਵੈਂਡਸ

ਸਿਹਤ: ਨਾਈਟ ਆਫ ਕੱਪਸ

ਧਨੂੰ ਰਾਸ਼ੀ ਵਾਲਿਆਂ ਦੇ ਪ੍ਰੇਮ ਜੀਵਨ ਵਿੱਚ ਦ ਚੇਰੀਅਟ ਦਰਸਾ ਰਿਹਾ ਹੈ ਕਿ ਕਈ ਵਾਰ ਇਹ ਤੁਹਾਨੂੰ ਇਸ ਗੱਲ ’ਤੇ ਸੋਚਣ ਲਈ ਮਜਬੂਰ ਕਰ ਸਕਦਾ ਹੈ ਕਿ ਜਿਹੜੇ ਫੈਸਲੇ ਤੁਸੀਂ ਹੁਣ ਤੱਕ ਲਏ ਹਨ, ਉਹ ਸਹੀ ਸਨ ਜਾਂ ਨਹੀਂ। ਹੋ ਸਕਦਾ ਹੈ ਕਿ ਤੁਸੀਂ ਸੋਚ ਰਹੇ ਹੋਵੋਗੇ ਕਿ ਕੀ ਤੁਹਾਡੇ ਰਿਸ਼ਤੇ ’ਤੇ ਕੰਮ ਦੀਆਂ ਵਧੀਆਂ ਹੋਈਆਂ ਜ਼ਿੰਮੇਵਾਰੀਆਂ ਦਾ ਪ੍ਰਭਾਵ ਪੈ ਰਿਹਾ ਹੈ? ਸੰਭਵ ਹੈ ਕਿ ਤੁਸੀਂ ਆਪਣੇ ਜੀਵਨ ਦਾ ਬਹੁਤ ਸਾਰਾ ਸਮਾਂ ਇਸ ਰਿਸ਼ਤੇ ਨੂੰ ਦੇ ਦਿੱਤਾ ਹੈ। ਅਜਿਹੇ ਵਿੱਚ, ਇਹ ਕਾਰਡ ਤੁਹਾਨੂੰ ਕਹਿੰਦਾ ਹੈ ਕਿ ਰਿਸ਼ਤੇ ਦੀ ਕਮਾਨ ਆਪਣੇ ਹੱਥ ਵਿੱਚ ਲਓ ਅਤੇ ਅੱਗੇ ਵਧੋ।

ਆਰਥਿਕ ਜੀਵਨ ਵਿੱਚ ਤੁਹਾਨੂੰ ਸਿਕਸ ਆਫ ਕੱਪਸ ਦਾ ਕਾਰਡ ਮਿਲਿਆ ਹੈ, ਜੋ ਕਿ ਇੱਕ ਸ਼ੁਭ ਕਾਰਡ ਮੰਨਿਆ ਜਾਂਦਾ ਹੈ। ਇਸ ਹਫਤੇ ਤੁਸੀਂ ਕਿਸੇ ਅਜਿਹੇ ਵਿਅਕਤੀ ਦੀ ਆਰਥਿਕ ਮੱਦਦ ਕਰ ਸਕਦੇ ਹੋ, ਜਿਸ ਨੂੰ ਪੈਸਿਆਂ ਦੀ ਬਹੁਤ ਜ਼ਰੂਰਤ ਹੋਵੇਗੀ। ਨਾਲ ਹੀ, ਤੁਹਾਨੂੰ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦੇ ਮਾਧਿਅਮ ਤੋਂ ਜੱਦੀ ਜਾਇਦਾਦ ਪ੍ਰਾਪਤ ਹੋਣ ਦੀ ਸੰਭਾਵਨਾ ਹੈ।

ਕਰੀਅਰ ਦੇ ਖੇਤਰ ਵਿੱਚ ਏਸ ਆਫ ਵੈਂਡਸ ਜਨੂੰਨ ਅਤੇ ਰਚਨਾਤਮਕਤਾ ਦਾ ਪ੍ਰਤੀਕ ਹੈ। ਇਹ ਸਮਾਂ ਕੋਈ ਨਵਾਂ ਯਤਨ ਕਰਨ ਜਾਂ ਫੇਰ ਆਪਣੀ ਕੰਪਨੀ ਸ਼ੁਰੂ ਕਰਨ ਲਈ ਸਭ ਤੋਂ ਵਧੀਆ ਸਮਾਂ ਹੋਵੇਗਾ। ਇਸ ਦੇ ਨਾਲ ਹੀ, ਇਹ ਕਾਰਡ ਤੁਹਾਨੂੰ ਰਚਨਾਤਮਕਤਾ, ਹਾਲਾਤਾਂ ਨੂੰ ਸਵੀਕਾਰ ਕਰਨ ਅਤੇ ਜੋਖਮ ਲੈਣ ਲਈ ਪ੍ਰੇਰਿਤ ਕਰਦਾ ਹੈ।

ਸਿਹਤ ਦੇ ਮਾਮਲੇ ਵਿੱਚ, ਨਾਈਟ ਆਫ ਕੱਪਸ ਕਹਿੰਦਾ ਹੈ ਕਿ ਇਹ ਪੂਰਾ ਹਫਤਾ ਤੁਹਾਡੇ ਲਈ ਚੰਗਾ ਰਹੇਗਾ। ਨਾਲ ਹੀ, ਤੁਹਾਨੂੰ ਸਰੀਰਕ ਅਤੇ ਮਾਨਸਿਕ ਸਿਹਤ ਦੇ ਵਿਚਕਾਰ ਸੰਤੁਲਨ ਬਣਾ ਕੇ ਰੱਖਣਾ ਹੋਵੇਗਾ। ਇਸ ਦੌਰਾਨ ਤੁਸੀਂ ਇੱਕ ਨਿਯਮਿਤ ਰੁਟੀਨ ਦਾ ਪਾਲਣ ਕਰੋਗੇ।

ਸ਼ੁਭ ਪੌਦਾ: ਸਕਯੂਲੈਂਟਸ 

ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!

ਮਕਰ ਰਾਸ਼ੀ

ਪ੍ਰੇਮ ਜੀਵਨ: ਨਾਈਟ ਆਫ ਕੱਪਸ

ਆਰਥਿਕ ਜੀਵਨ: ਨਾਈਟ ਆਫ ਪੈਂਟੇਕਲਸ

ਕਰੀਅਰ: ਪੇਜ ਆਫ ਪੈਂਟੇਕਲਸ

ਸਿਹਤ: ਫਾਈਵ ਆਫ ਕੱਪਸ

ਮਕਰ ਰਾਸ਼ੀ ਵਾਲਿਆਂ ਦੇ ਪ੍ਰੇਮ ਜੀਵਨ ਲਈ ਨਾਈਟ ਆਫ ਕੱਪਸ ਕਹਿੰਦਾ ਹੈ ਕਿ ਇਸ ਹਫਤੇ ਇਨ੍ਹਾਂ ਜਾਤਕਾਂ ਦਾ ਜੀਵਨ ਪ੍ਰੇਮ ਨਾਲ ਭਰਪੂਰ ਰਹੇਗਾ। ਇਸ ਸਮੇਂ ਤੁਹਾਨੂੰ ਕੋਈ ਪ੍ਰੇਮ ਪ੍ਰਸਤਾਵ ਮਿਲ ਸਕਦਾ ਹੈ ਜਾਂ ਫੇਰ ਤੁਸੀਂ ਕਿਸੇ ਅੱਗੇ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਕਰ ਸਕਦੇ ਹੋ ਅਤੇ ਇਸ ਵਿੱਚ ਤੁਹਾਡੇ ਸਫਲ ਹੋਣ ਦੀ ਸੰਭਾਵਨਾ ਹੈ।

ਆਰਥਿਕ ਜੀਵਨ ਵਿੱਚ ਨਾਈਟ ਆਫ ਪੈਂਟੇਕਲਸ ਨੂੰ ਇੱਕ ਸ਼ੁਭ ਕਾਰਡ ਮੰਨਿਆ ਜਾਂਦਾ ਹੈ, ਕਿਉਂਕਿ ਇਹ ਹਫਤਾ ਤੁਹਾਡੇ ਲਈ ਆਮਦਨ ਵਿੱਚ ਵਾਧੇ ਦੀ ਖ਼ਬਰ ਲਿਆ ਸਕਦਾ ਹੈ ਜਾਂ ਫੇਰ ਵਪਾਰ ਵਿੱਚ ਕੋਈ ਡੀਲ ਪੱਕੀ ਹੋਣ ਕਾਰਨ ਤੁਹਾਨੂੰ ਆਰਥਿਕ ਲਾਭ ਹੋਵੇਗਾ। ਇਸ ਤਰ੍ਹਾਂ, ਤੁਸੀਂ ਆਰਥਿਕ ਰੂਪ ਤੋਂ ਸੁਰੱਖਿਅਤ ਮਹਿਸੂਸ ਕਰੋਗੇ।

ਪੇਜ ਆਫ ਪੈਂਟੇਕਲਸ ਕਰੀਅਰ ਦੇ ਖੇਤਰ ਵਿੱਚ ਭਵਿੱਖਬਾਣੀ ਕਰਦਾ ਹੈ ਕਿ ਮਕਰ ਰਾਸ਼ੀ ਦੇ ਜਾਤਕਾਂ ਨੂੰ ਕੰਮ ਲਈ ਕੋਈ ਨਵਾਂ ਪ੍ਰੋਜੈਕਟ ਮਿਲ ਸਕਦਾ ਹੈ ਜਾਂ ਫੇਰ ਕੋਈ ਨਵਾਂ ਮੌਕਾ ਪ੍ਰਾਪਤ ਹੋਵੇਗਾ, ਜੋ ਇਨ੍ਹਾਂ ਦੇ ਭਵਿੱਖ ਦੇ ਲਈ ਲਾਭਦਾਇਕ ਸਿੱਧ ਹੋਵੇਗਾ। ਅਜਿਹੇ ਵਿੱਚ, ਤੁਸੀਂ ਸਫਲਤਾ ਦੀਆਂ ਪੌੜੀਆਂ ਚੜ੍ਹੋਗੇ।

ਸਿਹਤ ਦੇ ਮਾਮਲੇ ਵਿੱਚ, ਫਾਈਵ ਆਫ ਕੱਪਸ ਕਹਿੰਦਾ ਹੈ ਕਿ ਇਹ ਜਾਤਕ ਨਕਾਰਾਤਮਕ ਵਿਚਾਰਾਂ ਤੋਂ ਬਾਹਰ ਨਹੀਂ ਨਿੱਕਲ ਰਹੇ ਜਾਂ ਫੇਰ ਅਤੀਤ ਦੀਆਂ ਯਾਦਾਂ ਇਨ੍ਹਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ। ਇਸ ਦਾ ਸਿੱਧਾ ਅਸਰ ਇਨ੍ਹਾਂ ਦੀ ਮਾਨਸਿਕ ਸਿਹਤ ’ਤੇ ਪੈ ਰਿਹਾ ਹੋਵੇਗਾ। ਅਜਿਹੇ ਵਿੱਚ, ਤੁਹਾਨੂੰ ਕਿਸੇ ਨਜ਼ਦੀਕੀ ਵਿਅਕਤੀ ਨਾਲ ਗੱਲਬਾਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਸ਼ੁਭ ਪੌਦਾ: ਸਨੇਕ ਪਲਾਂਟ

ਕੁੰਭ ਰਾਸ਼ੀ

ਪ੍ਰੇਮ ਜੀਵਨ: ਸਟ੍ਰੈਂਥ 

ਆਰਥਿਕ ਜੀਵਨ: ਸੈਵਨ ਆਫ ਪੈਂਟੇਕਲਸ

ਕਰੀਅਰ: ਟੂ ਆਫ ਕੱਪਸ

ਸਿਹਤ: ਏਟ ਆਫ ਕੱਪਸ

ਪ੍ਰੇਮ ਜੀਵਨ ਵਿੱਚ ਕੁੰਭ ਰਾਸ਼ੀ ਵਾਲਿਆਂ ਨੂੰ ਸਟਰੈਂਥ ਕਾਰਡ ਮਿਲਿਆ ਹੈ, ਜੋ ਇਹ ਦਰਸਾ ਰਿਹਾ ਹੈ ਕਿ ਤੁਹਾਡਾ ਅਤੇ ਤੁਹਾਡੇ ਸਾਥੀ ਦਾ ਰਿਸ਼ਤਾ ਬਹੁਤ ਮਜ਼ਬੂਤ ਅਤੇ ਪ੍ਰੇਮ ਨਾਲ ਭਰਪੂਰ ਰਹੇਗਾ। ਨਾਲ਼ ਹੀ, ਤੁਹਾਡੇ ਰਿਸ਼ਤੇ ਦੀ ਨੀਂਹ ਏਨੀ ਮਜ਼ਬੂਤ ਹੋਵੇਗੀ ਕਿ ਹਰ ਤੂਫ਼ਾਨ ਦਾ ਸਾਹਮਣਾ ਬਿਨਾ ਕਿਸੇ ਪਰੇਸ਼ਾਨੀ ਦੇ ਕਰ ਸਕੇਗੀ।

ਆਰਥਿਕ ਜੀਵਨ ਵਿੱਚ ਸੈਵਨ ਆਫ ਪੈਂਟੇਕਲਸ ਕਹਿੰਦਾ ਹੈ ਕਿ ਹੋ ਸਕਦਾ ਹੈ ਕਿ ਇਹ ਜਾਤਕ ਕਾਫੀ ਸਮੇਂ ਤੋਂ ਆਪਣੀ ਆਮਦਨ ਵਿੱਚ ਵਾਧੇ ਜਾਂ ਨਿਵੇਸ਼ ਕੀਤੇ ਧਨ ’ਤੇ ਚੰਗੇ ਰਿਟਰਨ ਦੇ ਇੰਤਜ਼ਾਰ ਵਿੱਚ ਹੋਣ। ਨਾਲ਼ ਹੀ, ਤੁਸੀਂ ਆਪਣੇ ਵਪਾਰ ਤੋਂ ਲਾਭ ਪ੍ਰਾਪਤ ਕਰਨ ਦੀ ਉਮੀਦ ਕਰ ਰਹੇ ਹੋਵੋਗੇ। ਇਹ ਹਫਤਾ ਤੁਹਾਡਾ ਇਹ ਇੰਤਜ਼ਾਰ ਖਤਮ ਕਰ ਸਕਦਾ ਹੈ ਅਤੇ ਤੁਸੀਂ ਆਰਥਿਕ ਸਥਿਰਤਾ ਹਾਸਲ ਕਰ ਸਕੋਗੇ।

ਕਰੀਅਰ ਵਿੱਚ ਟੂ ਆਫ ਕੱਪਸ ਕਿਸੇ ਪ੍ਰੋਜੈਕਟ ਜਾਂ ਵਪਾਰ ਵਿੱਚ ਸਹਿਕਰਮੀਆਂ ਦੀ ਮੱਦਦ ਨਾਲ ਪ੍ਰਾਪਤ ਹੋਣ ਵਾਲੀ ਸਫਲਤਾ ਵੱਲ ਇਸ਼ਾਰਾ ਕਰ ਰਿਹਾ ਹੈ। ਤੁਹਾਡੇ ਆਲ਼ੇ-ਦੁਆਲ਼ੇ ਮੌਜੂਦ ਲੋਕਾਂ ਦੀ ਮੱਦਦ ਨਾਲ ਤੁਸੀਂ ਸਫਲਤਾ ਦੇ ਰਸਤੇ ’ਤੇ ਅੱਗੇ ਵਧੋਗੇ। ਨਾਲ਼ ਹੀ, ਗਰੁੱਪ ਪ੍ਰੋਜੈਕਟਾਂ ਵਿੱਚ ਇਸ ਹਫਤੇ ਤੁਹਾਡਾ ਪ੍ਰਦਰਸ਼ਨ ਉੱਤਮ ਰਹੇਗਾ।

ਸਿਹਤ ਦੀ ਗੱਲ ਕੀਤੀ ਜਾਵੇ ਤਾਂ ਏਟ ਆਫ ਕੱਪਸ ਕਹਿੰਦਾ ਹੈ ਕਿ ਤੁਹਾਨੂੰ ਆਪਣੇ ਨਜ਼ਰੀਏ ਵਿੱਚ ਬਦਲਾਅ ਕਰਨਾ ਚਾਹੀਦਾ ਹੈ ਅਤੇ ਵਧੇਰੇ ਸਕਾਰਾਤਮਕ ਬਣਨਾ ਚਾਹੀਦਾ ਹੈ। ਨਾਲ਼ ਹੀ, ਜਿਹੜੇ ਜਾਤਕਾਂ ਨੂੰ ਨਕਾਰਾਤਮਕ ਵਿਚਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਨੂੰ ਇਸ ਜਾਲ ਤੋਂ ਬਾਹਰ ਨਿਕਲਣਾ ਪਵੇਗਾ, ਜੋ ਤੁਹਾਨੂੰ ਡਿਪ੍ਰੈਸ਼ਨ ਵੱਲ ਧੱਕ ਰਿਹਾ ਹੈ। ਇਸ ਲਈ ਬ੍ਰੇਕ ਲਓ ਅਤੇ ਆਪਣੀ ਸਿਹਤ ਨੂੰ ਬਿਹਤਰ ਬਣਾਓ।

ਸ਼ੁਭ ਪੌਦਾ: ਸਿਲਾਂਟੋ

ਮੀਨ ਰਾਸ਼ੀ

ਪ੍ਰੇਮ ਜੀਵਨ: ਫੋਰ ਆਫ ਪੈਂਟੇਕਲਸ

ਆਰਥਿਕ ਜੀਵਨ: ਫਾਈਵ ਆਫ ਵੈਂਡਸ

ਕਰੀਅਰ: ਸੈਵਨ ਆਫ ਪੈਂਟੇਕਲਸ

ਸਿਹਤ: ਥ੍ਰੀ ਆਫ ਕੱਪਸ

ਮੀਨ ਰਾਸ਼ੀ ਦੇ ਜਾਤਕਾਂ ਦੇ ਪ੍ਰੇਮ ਜੀਵਨ ਵਿੱਚ ਫੋਰ ਆਫ ਪੈਂਟੇਕਲਸ ਈਰਖਾ ਅਤੇ ਜ਼ਿਆਦਾ ਸੁਰੱਖਿਆਵਾਦੀ ਹੋਣ ਦੀ ਭਾਵਨਾ ਨੂੰ ਦਰਸਾਉਂਦਾ ਹੈ, ਜੋ ਤੁਹਾਡੇ ਰਿਸ਼ਤੇ ਦੀਆਂ ਖੁਸ਼ੀਆਂ ਨੂੰ ਖਤਮ ਕਰ ਸਕਦੀ ਹੈ। ਅਸੁਰੱਖਿਆ ਦੀ ਭਾਵਨਾ ਜਾਂ ਖੋਣ ਦੇ ਡਰ ਨਾਲ ਰਿਸ਼ਤਾ ਖਰਾਬ ਹੋ ਸਕਦਾ ਹੈ ਅਤੇ ਤੁਸੀਂ ਆਪਣੇ ਸਾਥੀ ਤੋਂ ਦੂਰ ਹੋ ਸਕਦੇ ਹੋ। ਇਸ ਲਈ, ਜਲਦੀ ਹੀ ਸਮੱਸਿਆਵਾਂ ਦਾ ਹੱਲ ਲੱਭੋ। ਜੇਕਰ ਤੁਸੀਂ ਸਿੰਗਲ ਹੋ, ਤਾਂ ਤੁਹਾਡੇ ਮਨ ਵਿੱਚ ਗੁੱਸਾ, ਨਫਰਤ ਜਾਂ ਸਾਥੀ ਦੇ ਮੁੜ ਆਉਣ ਦੀ ਉਮੀਦ ਹੋ ਸਕਦੀ ਹੈ।

ਆਰਥਿਕ ਜੀਵਨ ਵਿੱਚ ਫਾਈਵ ਆਫ ਵੈਂਡਸ ਦਾ ਕਾਰਡ ਮਿਲਿਆ ਹੈ, ਜੋ ਆਰਥਿਕ ਅਸਥਿਰਤਾ ਜਾਂ ਵਿਵਾਦਾਂ ਭਰੀ ਅਵਧੀ ਵੱਲ ਇਸ਼ਾਰਾ ਕਰ ਰਿਹਾ ਹੈ। ਇਸ ਦੌਰਾਨ ਤੁਹਾਨੂੰ ਖਰਚਿਆਂ ਨੂੰ ਕਾਬੂ ਵਿੱਚ ਰੱਖਣ ਲਈ ਅਤੇ ਹੋਰ ਲੋਕਾਂ ਨਾਲ ਚੱਲ ਰਹੇ ਵਿਵਾਦਾਂ ਨੂੰ ਦੂਰ ਕਰਨ ਲਈ ਬਹੁਤ ਮਹਨਤ ਕਰਨੀ ਪਵੇਗੀ।

ਕਰੀਅਰ ਦੇ ਮਾਮਲੇ ਵਿੱਚ ਸੈਵਨ ਆਫ ਪੈਂਟੇਕਲਸ ਕਹਿੰਦਾ ਹੈ ਕਿ ਹੁਣ ਤੁਹਾਡੇ ਦੁਆਰਾ ਕੀਤੀ ਗਈ ਸਖਤ ਮਹਨਤ ਤੁਹਾਨੂੰ ਚੰਗੇ ਨਤੀਜੇ ਦੇਣੀ ਸ਼ੁਰੂ ਕਰ ਦੇਵੇਗੀ। ਨਾਲ਼ ਹੀ, ਤੁਸੀਂ ਹੌਲੀ ਰਫਤਾਰ ਨਾਲ ਆਪਣੇ ਟੀਚੇ ਵੱਲ ਵਧ ਰਹੇ ਹੋਵੋਗੇ, ਜਿਹੜਾ ਕਿ ਨਿਵੇਸ਼, ਤਰੱਕੀ ਜਾਂ ਮੁਨਾਫ਼ੇ ਵਾਲਾ ਵਪਾਰ ਹੋ ਸਕਦਾ ਹੈ।

ਥ੍ਰੀ ਆਫ ਕੱਪਸ ਮੀਨ ਰਾਸ਼ੀ ਦੇ ਜਾਤਕਾਂ ਨੂੰ ਕਈ ਸਮਾਰੋਹਾਂ ਜਾਂ ਛੁੱਟੀਆਂ ਲਈ ਤਿਆਰ ਰਹਿਣ ਨੂੰ ਕਹਿੰਦਾ ਹੈ, ਜਿਸ ਕਰਕੇ ਤੁਸੀਂ ਖਾਣ-ਪੀਣ ਦਾ ਆਨੰਦ ਮਾਣਦੇ ਜਾਂ ਜਸ਼ਨ ਮਨਾਉਂਦੇ ਵੇਖੇ ਜਾ ਸਕਦੇ ਹੋ। ਅਜਿਹੇ ਵਿੱਚ, ਤੁਹਾਨੂੰ ਆਪਣੇ ਖਾਣ-ਪੀਣ ਅਤੇ ਖਰਚੇ ’ਤੇ ਕਾਬੂ ਰੱਖਣਾ ਪਵੇਗਾ, ਨਹੀਂ ਤਾਂ ਇਸ ਦਾ ਅਸਰ ਤੁਹਾਡੀ ਸਿਹਤ ’ਤੇ ਪੈ ਸਕਦਾ ਹੈ।

ਸ਼ੁਭ ਪੌਦਾ: ਬੈਂਬੂ ਪਲਾਂਟ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਟੈਰੋ ਰੀਡਿੰਗ ਕਿਸ ਨੂੰ ਕਰਵਾਉਣੀ ਚਾਹੀਦੀ ਹੈ?

ਜੀਵਨ ਦੇ ਵੱਖ-ਵੱਖ ਪੱਖਾਂ ਜਿਵੇਂ ਕਿ ਕਰੀਅਰ ਜਾਂ ਕਿਸੇ ਵੀ ਸਵਾਲ ਦਾ ਜਵਾਬ ਲੱਭਣ ਲਈ, ਵਿਅਕਤੀ ਟੈਰੋ ਰੀਡਿੰਗ ਦੀ ਸਹਾਇਤਾ ਲੈ ਸਕਦਾ ਹੈ।

2. ਕੀ ਟੈਰੋ ਦੀਆਂ ਕਿਤਾਬਾਂ ਪੜ੍ਹਨਾ ਲਾਭਕਾਰੀ ਹੁੰਦਾ ਹੈ?

ਹਾਂ, ਟੈਰੋ ਦੀਆਂ ਕਿਤਾਬਾਂ ਪੜ੍ਹਨਾ ਫਲਦਾਈ ਸਿੱਧ ਹੁੰਦਾ ਹੈ।

3. ਕੀ ਟੈਰੋ ਮਿਸਰ ਨਾਲ ਜੁੜਿਆ ਹੋਇਆ ਹੈ?

ਟੈਰੋ ਕਾਰਡਾਂ ’ਤੇ ਬਣੇ ਹੋਏ ਚਿੱਤਰ ਮਿਸਰ ਨਾਲ ਸਬੰਧਤ ਹਨ।

Call NowTalk to Astrologer Chat NowChat with Astrologer