ਟੈਰੋ ਹਫਤਾਵਰੀ ਰਾਸ਼ੀਫਲ (01-07) ਦਸੰਬਰ, 2024

Author: Charu Lata | Updated Thu, 28 Nov 2024 11:20 AM IST

ਟੈਰੋ ਕਾਰਡ ਇੱਕ ਪ੍ਰਾਚੀਨ ਵਿੱਦਿਆ ਹੈ, ਜਿਸ ਦਾ ਉਪਯੋਗ ਭਵਿੱਖ ਜਾਣਨ ਲਈ ਕੀਤਾ ਜਾਂਦਾ ਹੈ। ਇਸ ਦਾ ਪ੍ਰਯੋਗ ਪ੍ਰਾਚੀਨ ਕਾਲ ਤੋਂ ਹੀ ਟੈਰੋ ਕਾਰਡ ਰੀਡਰ ਅਤੇ ਰਹੱਸਵਾਦੀਆਂ ਦੁਆਰਾ ਅੰਤਰ-ਗਿਆਨ ਪ੍ਰਾਪਤ ਕਰਨ ਅਤੇ ਕਿਸੇ ਵਿਸ਼ੇ ਦੀ ਗਹਿਰਾਈ ਤੱਕ ਪਹੁੰਚਣ ਦੇ ਲਈ ਹੁੰਦਾ ਰਿਹਾ ਹੈ। ਜੇਕਰ ਕੋਈ ਵਿਅਕਤੀ ਬਹੁਤ ਆਸਥਾ ਅਤੇ ਵਿਸ਼ਵਾਸ ਦੇ ਨਾਲ ਮਨ ਵਿੱਚ ਉੱਠ ਰਹੇ ਪ੍ਰਸ਼ਨਾਂ ਦੇ ਜਵਾਬ ਲੱਭਣ ਲਈ ਆਉਂਦਾ ਹੈ, ਤਾਂ ਟੈਰੋ ਕਾਰਡ ਦੀ ਦੁਨੀਆ ਉਸ ਨੂੰ ਹੈਰਾਨ ਕਰ ਸਕਦੀ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਟੈਰੋ ਮਨੋਰੰਜਨ ਦਾ ਇੱਕ ਸਾਧਨ ਹੈ ਅਤੇ ਇਸ ਨੂੰ ਜ਼ਿਆਦਾਤਰ ਲੋਕ ਮਨੋਰੰਜਨ ਦੇ ਰੂਪ ਵਿੱਚ ਹੀ ਦੇਖਦੇ ਹਨ। ਪਰ ਅਸਲ ਵਿੱਚ ਅਜਿਹਾ ਨਹੀਂ ਹੁੰਦਾ। ਆਪਣੇ 78 ਕਾਰਡਾਂ ਦੀ ਗੱਡੀ ਵਿੱਚ ਟੈਰੋ ਰਾਸ਼ੀਫਲ ਸਭ ਤੋਂ ਗਹਿਰੇ ਰਹੱਸ ਅਤੇ ਇਨਸਾਨ ਦੇ ਗਹਿਰੇ ਤੋਂ ਗਹਿਰੇ ਡਰ ਨੂੰ ਬਾਹਰ ਕੱਢਣ ਦੀ ਸ਼ਕਤੀ ਰੱਖਦਾ ਹੈ।


ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ

ਇਹ ਵੀ ਪੜ੍ਹੋ: ਰਾਸ਼ੀਫਲ 2025

ਆਪਣੇ ਇਸ ਖ਼ਾਸ ਲੇਖ਼ ਦੇ ਦੁਆਰਾ ਅਸੀਂ ਜਾਂਣਗੇ ਕਿ ਸਾਲ 2024 ਦੇ ਆਖ਼ਰੀ ਮਹੀਨੇ ਦਸੰਬਰ ਦਾ ਇਹ ਪਹਿਲਾ ਹਫਤਾ ਯਾਨੀ ਕਿ ਟੈਰੋ ਹਫਤਾਵਰੀ ਰਾਸ਼ੀਫਲ (01-07) ਦਸੰਬਰ 2024 ਆਪਣੇ ਨਾਲ ਕੀ ਕੁਝ ਲੈ ਕੇ ਆਵੇਗਾ। ਪਰ ਇਹ ਜਾਣਨ ਤੋਂ ਪਹਿਲਾਂ ਅਸੀਂ ਟੈਰੋ ਕਾਰਡਾਂ ਦੇ ਬਾਰੇ ਗੱਲ ਕਰਾਂਗੇ। ਤੁਹਾਨੂੰ ਦੱਸ ਦੇਈਏ ਕਿ ਟੈਰੋ ਦੀ ਸ਼ੁਰੂਆਤ ਅੱਜ ਤੋਂ 1400 ਸਾਲ ਪਹਿਲਾਂ ਹੋਈ ਸੀ ਅਤੇ ਇਸ ਦਾ ਸਭ ਤੋਂ ਪਹਿਲਾ ਵਰਣਨ ਇਟਲੀ ਵਿੱਚ ਮਿਲਦਾ ਹੈ। ਸ਼ੁਰੂਆਤ ਵਿੱਚ ਟੈਰੋ ਨੂੰ ਤਾਸ਼ ਦੇ ਰੂਪ ਵਿੱਚ ਰਾਜ-ਘਰਾਣਿਆਂ ਦੀਆਂ ਪਾਰਟੀਆਂ ਵਿੱਚ ਖੇਡਿਆ ਜਾਂਦਾ ਸੀ। ਹਾਲਾਂਕਿ ਟੈਰੋ ਦਾ ਅਸਲੀ ਉਪਯੋਗ 16ਵੀਂ ਸਦੀ ਵਿੱਚ ਯੂਰਪ ਦੇ ਕੁਝ ਲੋਕਾਂ ਦੁਆਰਾ ਕੀਤਾ ਗਿਆ, ਜਦੋਂ ਉਹਨਾਂ ਨੇ ਜਾਣਿਆ ਅਤੇ ਸਮਝਿਆ ਕਿ ਇਹਨਾਂ ਕਾਰਡਾਂ ਨੂੰ ਕਿਸ ਤਰ੍ਹਾਂ ਵਿਵਸਥਿਤ ਰੂਪ ਨਾਲ਼ ਫੈਲਾਓਣਾ ਹੁੰਦਾ ਹੈ ਅਤੇ ਉਹਨਾਂ ਜਟਿਲ ਰੇਖਾ-ਚਿੱਤਰਾਂ ਦੇ ਪਿੱਛੇ ਲੁਕੇ ਹੋਏ ਰਹੱਸਾਂ ਨੂੰ ਕਿਸ ਤਰ੍ਹਾਂ ਸਮਝਿਆ ਜਾਂਦਾ ਹੈ ਅਤੇ ਕਿਸ ਤਰ੍ਹਾਂ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਦੇ ਬਾਰੇ ਵਿੱਚ ਜਾਣਿਆ ਜਾ ਸਕਦਾ ਹੈ। ਉਸ ਸਮੇਂ ਤੋਂ ਹੀ ਇਸ ਦਾ ਮਹੱਤਵ ਕਈ ਗੁਣਾ ਵੱਧ ਗਿਆ। ਮੱਧ ਕਾਲ ਵਿੱਚ ਟੈਰੋ ਨੂੰ ਜਾਦੂ-ਟੂਣੇ ਨਾਲ ਜੋੜ ਕੇ ਦੇਖਿਆ ਜਾਣ ਲੱਗਾ ਅਤੇ ਇਸ ਦੇ ਨਤੀਜੇ ਵਜੋਂ ਆਮ ਲੋਕਾਂ ਨੇ ਭਵਿੱਖਬਾਣੀ ਦੱਸਣ ਵਾਲੀ ਇਸ ਵਿੱਦਿਆ ਤੋਂ ਦੂਰ ਰਹਿਣਾ ਹੀ ਸਹੀ ਸਮਝਿਆ।

ਪਰ ਟੈਰੋ ਕਾਰਡ ਦਾ ਸਫਰ ਇੱਥੇ ਹੀ ਨਹੀਂ ਰੁਕਿਆ ਅਤੇ ਕੁਝ ਦਹਾਕਿਆਂ ਪਹਿਲਾਂ ਇਸ ਨੂੰ ਦੁਬਾਰਾ ਪ੍ਰਸਿੱਧੀ ਮਿਲੀ, ਜਦੋਂ ਦੁਨੀਆਂ ਦੇ ਸਾਹਮਣੇ ਇਸ ਨੂੰ ਇੱਕ ਭਵਿੱਖ ਦੱਸਣ ਵਾਲੀ ਵਿੱਦਿਆ ਦੇ ਰੂਪ ਵਿੱਚ ਪਹਿਚਾਣ ਮਿਲੀ। ਭਾਰਤ ਸਮੇਤ ਦੁਨੀਆਂ ਭਰ ਵਿੱਚ ਟੈਰੋ ਦੀ ਗਿਣਤੀ ਭਵਿੱਖਬਾਣੀ ਕਰਨ ਵਾਲੀਆਂ ਮਹੱਤਵਪੂਰਣ ਵਿੱਦਿਆਵਾਂ ਵਿੱਚ ਹੁੰਦੀ ਹੈ ਅਤੇ ਅੰਤ ਵਿੱਚ ਟੈਰੋ ਕਾਰਡ ਉਹ ਸਨਮਾਣ ਪ੍ਰਾਪਤ ਕਰਨ ਵਿੱਚ ਸਫਲ ਹੋਇਆ ਹੈ, ਜਿਸ ਦਾ ਇਹ ਹੱਕਦਾਰ ਸੀ। ਤਾਂ ਆਓ ਹੁਣ ਇਸ ਹਫਤਾਵਰੀ ਰਾਸ਼ੀਫਲ ਦੀ ਸ਼ੁਰੂਆਤ ਕਰਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਦਸੰਬਰ ਦਾ ਇਹ ਹਫਤਾ ਯਾਨੀ ਕਿ (01-07) ਦਸੰਬਰ 2024 ਤੱਕ ਦਾ ਸਮਾਂ ਸਭ 12 ਰਾਸ਼ੀਆਂ ਦੇ ਲਈ ਕਿਹੋ-ਜਿਹਾ ਰਹਿਣ ਦੀ ਸੰਭਾਵਨਾ ਹੈ।

ਟੈਰੋ ਹਫਤਾਵਰੀ ਰਾਸ਼ੀਫਲ (01-07) ਦਸੰਬਰ, 2024: ਰਾਸ਼ੀ ਅਨੁਸਾਰ ਰਾਸ਼ੀਫਲ 

ਮੇਖ਼ ਰਾਸ਼ੀ

ਪ੍ਰੇਮ ਜੀਵਨ: ਪੇਜ ਆਫ ਵੈਂਡਸ

ਆਰਥਿਕ ਜੀਵਨ: ਸਿਕਸ ਆਫ ਵੈਂਡਸ

ਕਰੀਅਰ: ਨਾਈਟ ਆਫ ਕੱਪਸ

ਸਿਹਤ: ਪੇਜ ਆਫ ਕੱਪਸ

ਮੇਖ਼ ਰਾਸ਼ੀ ਦੇ ਪ੍ਰੇਮ ਜੀਵਨ ਦੇ ਲਈ ਪੇਜ ਆਫ ਵੈਂਡਸ ਨੂੰ ਇੱਕ ਸਕਾਰਾਤਮਕ ਕਾਰਡ ਕਿਹਾ ਜਾਵੇਗਾ, ਜੋ ਦਰਸਾ ਰਿਹਾ ਹੈ ਕਿ ਇਸ ਦੌਰਾਨ ਤੁਸੀਂ ਪ੍ਰੇ ਮਭਰੇ ਰਿਸ਼ਤਿਆਂ ਦਾ ਆਨੰਦ ਮਾਣੋਗੇ। ਜੋਤਿਸ਼ ਦੇ ਅਨੁਸਾਰ, ਇਹ ਸਮਾਂ ਰੋਮਾਂਸ ਨਾਲ ਭਰਪੂਰ ਹੋਵੇਗਾ। ਸਿੰਗਲ ਜਾਤਕ ਆਪਣੇ ਇਕੱਲੇਪਣ ਦਾ ਆਨੰਦ ਮਾਣ ਸਕਦੇ ਹਨ। ਹਾਲਾਂਕਿ ਇਨ੍ਹਾਂ ਜਾਤਕਾਂ ਨੂੰ ਪ੍ਰੇਮ ਦੇ ਨਵੇਂ ਪ੍ਰਸਤਾਵਾਂ ਨੂੰ ਸਵੀਕਾਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਸ਼ਾਦੀਸ਼ੁਦਾ ਜਾਤਕ ਇਸ ਦੌਰਾਨ ਆਪਣੇ ਜੀਵਨ ਸਾਥੀ ਦੇ ਨਾਲ ਯਾਦਗਾਰ ਸਮਾਂ ਬਿਤਾਉਣਗੇ।

ਆਰਥਿਕ ਜੀਵਨ ਵਿੱਚ ਸਿਕਸ ਆਫ ਵੈਂਡਸ ਕਾਰਡ ਦੱਸਦਾ ਹੈ ਕਿ ਮੇਖ਼ ਰਾਸ਼ੀ ਵਾਲਿਆਂ ਦੀ ਆਰਥਿਕ ਸਥਿਤੀ ਮਜ਼ਬੂਤ ਰਹੇਗੀ। ਇਸ ਅਵਧੀ ਦੇ ਦੌਰਾਨ, ਤੁਸੀਂ ਆਪਣੀ ਮਿਹਨਤ ਦੇ ਬਲਬੂਤੇ ’ਤੇ ਇੱਕ ਸਥਿਰ ਅਤੇ ਸੁਰੱਖਿਅਤ ਆਰਥਿਕ ਜੀਵਨ ਦਾ ਆਨੰਦ ਮਾਣਦੇ ਹੋਏ ਨਜ਼ਰ ਆਓਗੇ। ਹਾਲਾਂਕਿ, ਇਹ ਸਮਾਂ ਤੁਹਾਡੇ ਦੁਆਰਾ ਕੀਤੀ ਗਈ ਸਖ਼ਤ ਮਿਹਨਤ ਦੇ ਫਲ਼ ਦਾ ਆਨੰਦ ਮਾਣਨ ਦਾ ਹੈ। ਇਸ ਦੌਰਾਨ ਤੁਸੀਂ ਖੁੱਲ੍ਹ ਕੇ ਜੀਵਨ ਜਿਓ, ਪਰ ਜ਼ਿਆਦਾ ਆਤਮਵਿਸ਼ਵਾਸੀ ਹੋਣ ਤੋਂ ਬਚੋ, ਕਿਉਂਕਿ ਲਾਪਰਵਾਹੀ ਨੂੰ ਕਦੇ ਵੀ ਸਹੀ ਨਹੀਂ ਮੰਨਿਆ ਜਾ ਸਕਦਾ। ਇਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਜੀਵਨ ਦਾ ਆਨੰਦ ਮਾਣੋ।

ਕਰੀਅਰ ਦੇ ਖੇਤਰ ਵਿੱਚ ਤੁਹਾਨੂੰ ਨਾਈਟ ਆਫ ਕੱਪਸ ਦਾ ਕਾਰਡ ਮਿਲਿਆ ਹੈ, ਜੋ ਕਿ ਇੱਕ ਸ਼ਾਨਦਾਰ ਕਾਰਡ ਮੰਨਿਆ ਜਾਂਦਾ ਹੈ। ਇਹ ਭਵਿੱਖਬਾਣੀ ਕਰ ਰਿਹਾ ਹੈ ਕਿ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਤੋਂ ਪ੍ਰਸਤਾਵ ਮਿਲ ਸਕਦਾ ਹੈ, ਜੋ ਇੱਕ ਸਫਲ ਕਾਰੋਬਾਰੀ ਬਣਨ ਦੇ ਰਸਤੇ ’ਤੇ ਅੱਗੇ ਵਧ ਰਿਹਾ ਹੋਵੇਗਾ ਅਤੇ ਉਹ ਤੁਹਾਡੇ ਕਾਰੋਬਾਰ ਨੂੰ ਵੀ ਅੱਗੇ ਲੈ ਜਾਣ ਵਿੱਚ ਮੱਦਦ ਕਰੇਗਾ।

ਸਿਹਤ ਦੇ ਮਾਮਲੇ ਵਿੱਚ, ਪੇਜ ਆਫ ਕੱਪਸ ਤੁਹਾਡੇ ਲਈ ਸ਼ੁਭ ਸਮਾਚਾਰ ਲਿਆਵੇਗਾ। ਸੰਭਾਵਨਾ ਹੈ ਕਿ ਇਸ ਹਫਤੇ ਤੁਹਾਨੂੰ ਕਿਸੇ ਅਜਿਹੀ ਥੈਰਪੀ ਜਾਂ ਇਲਾਜ ਬਾਰੇ ਪਤਾ ਲੱਗ ਸਕਦਾ ਹੈ, ਜੋ ਤੁਹਾਨੂੰ ਸਿਹਤਮੰਦ ਬਣਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਵੇਗਾ।

ਸ਼ੁਭ ਅੰਕ: 9 

ਬ੍ਰਿਸ਼ਭ ਰਾਸ਼ੀ

ਪ੍ਰੇਮ ਜੀਵਨ: ਦ ਐਮਪ੍ਰੈੱਸ

ਆਰਥਿਕ ਜੀਵਨ: ਸੈਵਨ ਆਫ ਸਵੋਰਡਜ਼

ਕਰੀਅਰ: ਪੇਜ ਆਫ ਵੈਂਡਸ

ਸਿਹਤ: ਨਾਈਟ ਆਫ ਪੈਂਟੇਕਲਸ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਜੀਵਨ ਵਿੱਚ “ਦ ਐਮਪ੍ਰੈੱਸ” ਦਾ ਕਾਰਡ ਪ੍ਰਾਪਤ ਹੋਇਆ ਹੈ, ਜੋ ਕਿ ਰਿਸ਼ਤੇ ਵਿੱਚ ਇੱਕ ਨਵੀਂ ਸ਼ੁਰੂਆਤ ਨੂੰ ਦਰਸਾਉਂਦਾ ਹੈ। ਆਮ ਸ਼ਬਦਾਂ ਵਿੱਚ ਕਹੀਏ ਤਾਂ ਤੁਹਾਡੀ ਕੁੜਮਾਈ ਹੋ ਸਕਦੀ ਹੈ ਜਾਂ ਤੁਸੀਂ ਵਿਆਹ ਦੇ ਬੰਧਨ ਵਿੱਚ ਬੰਨੇ ਜਾ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਨਵਾਂ ਮਕਾਨ ਖਰੀਦ ਸਕਦੇ ਹੋ ਜਾਂ ਇਕੱਠੇ ਨਵੀਂ ਥਾਂ ’ਤੇ ਵਸ ਸਕਦੇ ਹੋ। ਸੰਭਾਵਨਾ ਹੈ ਕਿ ਤੁਸੀਂ ਆਪਣੇ ਸਾਥੀ ਦੇ ਨਾਲ ਛੁੱਟੀਆਂ ’ਤੇ ਜਾ ਸਕਦੇ ਹੋ ਜਾਂ ਤੁਹਾਡੇ ਘਰ ਵਿੱਚ ਸੰਤਾਨ ਦਾ ਜਨਮ ਹੋ ਸਕਦਾ ਹੈ। ਇਹ ਕਾਰਡ ਗਰਭਾਵਸਥਾ ਜਾਂ ਗਰਭਧਾਰਣ ਦੀ ਵੀ ਪ੍ਰਤੀਨਿਧਤਾ ਕਰਦਾ ਹੈ। ਇਸ ਲਈ, ਜੇਕਰ ਤੁਸੀਂ ਪਰਿਵਾਰ ਵਧਾਉਣ ਬਾਰੇ ਸੋਚ ਰਹੇ ਹੋ, ਤਾਂ ਇਸ ਅਵਧੀ ਨੂੰ ਸ਼ੁਭ ਮੰਨਿਆ ਜਾਵੇਗਾ।

ਬ੍ਰਿਸ਼ਭ ਰਾਸ਼ੀ ਵਾਲਿਆਂ ਲਈ “ਸੈਵਨ ਆਫ ਸਵੋਰਡਜ਼” ਕਾਰਡ ਧਨ ਨਾਲ ਜੁੜੇ ਮਾਮਲਿਆਂ ਵਿੱਚ ਲੈਣ-ਦੇਣ ਦੇ ਦੌਰਾਨ ਹੋਣ ਵਾਲ਼ੀ ਧੋਖਾਧੜੀ ਦੇ ਪ੍ਰਤੀ ਸਾਵਧਾਨ ਕਰ ਰਿਹਾ ਹੈ। ਅਜਿਹੇ ਵਿੱਚ, ਤੁਹਾਨੂੰ ਛਲ-ਕਪਟ, ਧੋਖਾ ਅਤੇ ਚੋਰੀ ਆਦਿ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ, ਇਹ ਕਾਰਡ ਤੁਹਾਨੂੰ ਪੈਸੇ ਦੇ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦਾ ਜੋਖਮ ਲੈਣ ਤੋਂ ਬਚਣ ਲਈ ਕਹਿੰਦਾ ਹੈ। ਇਸ ਕਰਕੇ ਤੁਹਾਨੂੰ ਨਿਵੇਸ਼ ਕਰਨ ਜਾਂ ਕੋਈ ਸੌਦਾ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਪਰ ਜੇਕਰ ਤੁਸੀਂ ਕਿਸੇ ਨਾਲ ਗਲਤਫ਼ਹਿਮੀ ਜਾਂ ਬੇਈਮਾਨੀ ਕਰ ਰਹੇ ਹੋ, ਤਾਂ ਯਾਦ ਰੱਖੋ ਕਿ ਕਰਮ ਹਰ ਹਾਲਤ ਵਿੱਚ ਵਾਪਸ ਆਉਂਦੇ ਹਨ।

ਕਰੀਅਰ ਦੀ ਗੱਲ ਕੀਤੀ ਜਾਵੇ ਤਾਂ, “ਪੇਜ ਆਫ ਵੈਂਡਜ਼” ਕਾਰਡ ਇਹ ਦਰਸਾ ਰਿਹਾ ਹੈ ਕਿ ਇਹ ਲੋਕ ਜੀਵਨ ਵਿੱਚ ਮਿਲਣ ਵਾਲੇ ਨਵੇਂ ਤਜਰਬਿਆਂ ਅਤੇ ਮੌਕਿਆਂ ਦਾ ਸਵਾਗਤ ਕਰਨਗੇ। ਇਸ ਦੇ ਨਾਲ ਹੀ, ਤੁਹਾਨੂੰ ਆਪਣੇ ਚੁਣੇ ਹੋਏ ਕਰੀਅਰ ਵਿੱਚ ਹਿੰਮਤ ਅਤੇ ਉਤਸ਼ਾਹ ਨਾਲ ਅੱਗੇ ਵਧਣਾ ਚਾਹੀਦਾ ਹੈ। ਇਸ ਅਰਸੇ ਵਿੱਚ ਤੁਸੀਂ ਆਤਮਵਿਸ਼ਵਾਸ ਅਤੇ ਉਤਸ਼ਾਹ ਨਾਲ ਭਰੇ ਰਹੋਗੇ, ਜਿਸ ਨਾਲ ਤੁਸੀਂ ਆਪਣੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਸਫਲ ਹੋਵੋਗੇ। ਉਹ ਜਾਤਕ, ਜਿਹੜੇ ਆਪਣਾ ਵਪਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹਨ, ਇਸ ਦਿਸ਼ਾ ਵਿੱਚ ਕਦਮ ਚੁੱਕਣ ਲਈ ਊਰਜਾਵਾਨ ਨਜ਼ਰ ਆਉਣਗੇ।

ਨਾਈਟ ਆਫ ਪੈਂਟੇਕਲਸ ਕਾਰਡ ਭਵਿੱਖਬਾਣੀ ਕਰ ਰਿਹਾ ਹੈ ਕਿ ਇਸ ਹਫਤੇ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੀ ਸਿਹਤ ਉੱਤਮ ਰਹੇਗੀ। ਇਸ ਦੇ ਨਤੀਜੇ ਵੱਜੋਂ, ਤੁਸੀਂ ਚੰਗੀ ਸਿਹਤ ਦਾ ਆਨੰਦ ਮਾਣਦੇ ਹੋਏ ਨਜ਼ਰ ਆਓਗੇ।

ਸ਼ੁਭ ਅੰਕ: 3 

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮਿਥੁਨ ਰਾਸ਼ੀ

ਪ੍ਰੇਮ ਜੀਵਨ: ਦ ਹਾਈ ਪ੍ਰੀਸਟੈੱਸ

ਆਰਥਿਕ ਜੀਵਨ: ਦ ਫੂਲ

ਕਰੀਅਰ: ਏਸ ਆਫ ਪੈਂਟੇਕਲਸ

ਸਿਹਤ: ਜਸਟਿਸ

ਮਿਥੁਨ ਰਾਸ਼ੀ ਦੇ ਲੋਕਾਂ ਦੇ ਪ੍ਰੇਮ ਜੀਵਨ ਦੀ ਗੱਲ ਕੀਤੀ ਜਾਵੇ ਤਾਂ, “ਦ ਹਾਈ ਪ੍ਰੀਸਟੈੱਸ” ਇੱਕ ਅਜਿਹੇ ਰਿਸ਼ਤੇ ਦੀ ਗੱਲ ਕਰਦਾ ਹੈ, ਜੋ ਇਮਾਨਦਾਰੀ ਅਤੇ ਪ੍ਰੇਮ ਨਾਲ ਭਰਪੂਰ ਹੋਵੇਗਾ। ਇਹ ਕਾਰਡ ਇੱਕ ਮਜ਼ਬੂਤ ਰਿਸ਼ਤੇ ਦੀ ਨੁਮਾਇੰਦਗੀ ਕਰਦਾ ਹੈ, ਜਿਸ ਦੀ ਬੁਨਿਆਦ ਵਿਸ਼ਵਾਸ ਅਤੇ ਭਰੋਸੇ ’ਤੇ ਟਿਕੀ ਹੁੰਦੀ ਹੈ, ਜਿੱਥੇ ਤੁਸੀਂ ਦੋਵੇਂ ਬਿਨਾ ਕਿਸੇ ਝਿਜਕ ਦੇ ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕਰ ਸਕਦੇ ਹੋ। “ਦ ਹਾਈ ਪ੍ਰੀਸਟੈੱਸ” ਇਹ ਦਰਸਾਉਂਦਾ ਹੈ ਕਿ ਪ੍ਰੇਮ ਵਿੱਚ ਧੀਰਜ ਅਤੇ ਭਰੋਸਾ ਬਹੁਤ ਜ਼ਰੂਰੀ ਹੁੰਦੇ ਹਨ। ਅਜਿਹੇ ਵਿੱਚ, ਤੁਹਾਨੂੰ ਇੱਕ-ਦੂਜੇ ਦੇ ਨਾਲ ਵਫ਼ਾਦਾਰ ਅਤੇ ਸੱਚਾ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਨਾਲ ਹੀ, ਤੁਸੀਂ ਆਪਣੇ ਰਾਜ਼ ਵੀ ਆਪਣੇ ਸਾਥੀ ਨੂੰ ਜਾਣਨ ਦੀ ਆਗਿਆ ਦਿਓ।

ਆਰਥਿਕ ਜੀਵਨ ਵਿੱਚ “ਦ ਫੂਲ” ਕਿਸੇ ਕੰਮ ਜਾਂ ਇੱਛਾ ਦੇ ਪੂਰੇ ਹੋਣ ਅਤੇ ਬਹੁਤਾਤ ਦੀ ਨੁਮਾਇੰਦਗੀ ਕਰਦਾ ਹੈ। ਹਾਲਾਂਕਿ, ਮਿਥੁਨ ਰਾਸ਼ੀ ਵਾਲਿਆਂ ਨੂੰ ਆਪਣੀ ਆਰਥਿਕ ਸਥਿਤੀ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ, ਕਿਉਂਕਿ ਤੁਹਾਡਾ ਧਿਆਨ ਧਨ-ਸੰਪਦਾ ਵਿੱਚ ਵਾਧੇ ਵੱਲ ਕੇਂਦ੍ਰਿਤ ਰਹੇਗਾ। ਇਸ ਦੇ ਨਾਲ ਹੀ, ਇਹ ਕਾਰਡ ਧਨ-ਧਾਨ ਦੇ ਵਾਧੇ ਵੱਲ ਵੀ ਇਸ਼ਾਰਾ ਕਰ ਰਿਹਾ ਹੈ।

ਕਰੀਅਰ ਦੇ ਖੇਤਰ ਵਿੱਚ ਮਿਥੁਨ ਰਾਸ਼ੀ ਦੇ ਲੋਕਾਂ ਨੂੰ ਨੌਕਰੀ ਦੇ ਬਿਹਤਰ ਮੌਕੇ ਜਾਂ ਮੌਜੂਦਾ ਕੰਪਨੀ ਵਿੱਚ ਉੱਚ ਅਹੁਦੇ ਦੀ ਪ੍ਰਾਪਤੀ ਹੋਵੇਗੀ। ਜੇਕਰ ਤੁਸੀਂ ਨੌਕਰੀ ਵਿੱਚ ਕੰਮ ਨੂੰ ਪੂਰਾ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਜੋਖਮ ਲੈਂਦੇ ਹੋ ਅਤੇ ਕੋਸ਼ਿਸ਼ ਕਰਦੇ ਹੋ, ਤਾਂ ਤੁਹਾਡੀ ਤਰੱਕੀ ਦੇ ਰਸਤੇ ਮਜ਼ਬੂਤ ਹੋਣਗੇ। ਇਸ ਤੋਂ ਇਲਾਵਾ, ਕਰੀਅਰ ਦਾ ਕੋਈ ਨਵਾਂ ਫੀਲਡ ਤੁਹਾਨੂੰ ਸੰਤੁਸ਼ਟੀ ਦੇਣ ਦਾ ਕੰਮ ਕਰ ਸਕਦਾ ਹੈ।

ਸਿਹਤ ਦੇ ਮਾਮਲੇ ਵਿੱਚ ਤੁਹਾਨੂੰ “ਜਸਟਿਸ” ਕਾਰਡ ਪ੍ਰਾਪਤ ਹੋਇਆ ਹੈ, ਜੋ ਤੁਹਾਨੂੰ ਜੀਵਨ ਵਿੱਚ ਸੰਤੁਲਨ ਬਣਾ ਕੇ ਰੱਖਣ ਲਈ ਕਹਿੰਦਾ ਹੈ, ਤਾਂ ਜੋ ਤੁਹਾਡੀ ਸਿਹਤ ਚੰਗੀ ਰਹੇ। ਅਜਿਹੇ ਵਿੱਚ, ਤੁਹਾਨੂੰ ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਦਾ ਖਿਆਲ ਰੱਖਣਾ ਪਵੇਗਾ ਅਤੇ ਆਪਣੇ ਉੱਪਰ ਹੱਦ ਤੋਂ ਵੱਧ ਬੋਝ ਲੈਣ ਤੋਂ ਬਚਣਾ ਹੋਵੇਗਾ। ਜੇਕਰ ਤੁਸੀਂ ਜੀਵਨ ਵਿੱਚ ਸੰਤੁਲਨ ਨਹੀਂ ਬਣਾ ਕੇ ਰੱਖੋਗੇ, ਤਾਂ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸ਼ੁਭ ਅੰਕ: 32 

ਕਰਕ ਰਾਸ਼ੀ

ਪ੍ਰੇਮ ਜੀਵਨ: ਵਹੀਲ ਆਫ ਫੋਰਚਿਊਨ

ਆਰਥਿਕ ਜੀਵਨ: ਪੇਜ ਆਫ ਕੱਪਸ

ਕਰੀਅਰ: ਥ੍ਰੀ ਆਫ ਕੱਪਸ

ਸਿਹਤ: ਸਿਕਸ ਆਫ ਵੈਂਡਸ

ਕਰਕ ਰਾਸ਼ੀ ਵਾਲੇ ਜਾਤਕਾਂ ਨੂੰ ਪ੍ਰੇਮ ਜੀਵਨ ਵਿੱਚ “ਵਹੀਲ ਆਫ ਫੋਰਚਿਊਨ” ਪ੍ਰਾਪਤ ਹੋਇਆ ਹੈ, ਜੋ ਇਹ ਭਵਿੱਖਬਾਣੀ ਕਰ ਰਿਹਾ ਹੈ ਕਿ ਤੁਹਾਡਾ ਰਿਸ਼ਤਾ ਸਹੀ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ। ਇਸੇ ਤਰ੍ਹਾਂ, ਇਸ ਰਾਸ਼ੀ ਦੇ ਕੁਆਰੇ ਜਾਤਕਾਂ ਨੂੰ ਮਿਲਣ ਵਾਲੇ ਪ੍ਰਸਤਾਵਾਂ ਨੂੰ ਸਵੀਕਾਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਕਾਰਡ ਇਹ ਵੀ ਦਰਸਾ ਰਿਹਾ ਹੈ ਕਿ ਤੁਹਾਡੇ ਜੀਵਨ ਵਿੱਚ ਕੁਝ ਸਕਾਰਾਤਮਕ ਚੀਜ਼ਾਂ ਹੋ ਸਕਦੀਆਂ ਹਨ।

ਆਰਥਿਕ ਜੀਵਨ ਵਿੱਚ “ਪੇਜ ਆਫ ਕੱਪਸ” ਤੁਹਾਡੇ ਲਈ ਸ਼ੁਭ ਸਮਾਚਾਰ ਲਿਆ ਸਕਦਾ ਹੈ। ਪਰ, ਇਸ ਹਫਤੇ ਤੁਹਾਨੂੰ ਧਨ ਸਬੰਧੀ ਕੋਈ ਵੀ ਫੈਸਲਾ ਜਲਦਬਾਜ਼ੀ ਵਿੱਚ ਲੈਣ ਤੋਂ ਬਚਣਾ ਹੋਵੇਗਾ। ਕਿਸੇ ਵੀ ਫੈਸਲੇ ‘ਤੇ ਪਹੁੰਚਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ-ਵਿਚਾਰ ਕਰੋ। ਇਸ ਦੌਰਾਨ ਜੋਖਮ ਲੈਣ ਤੋਂ ਬਚੋ ਅਤੇ ਕੋਈ ਵੀ ਨਿਵੇਸ਼ ਸੋਚ-ਵਿਚਾਰ ਕਰਨ ਤੋਂ ਬਾਅਦ ਹੀ ਕਰੋ।

ਕਰੀਅਰ ਦੀ ਗੱਲ ਕਰੀਏ ਤਾਂ “ਥ੍ਰੀ ਆਫ ਕੱਪਸ” ਜਿੱਤ ਵੱਲ ਇਸ਼ਾਰਾ ਕਰ ਰਿਹਾ ਹੈ, ਭਾਵੇਂ ਉਹ ਵਪਾਰ ਵਿੱਚ ਹੋਵੇ ਜਾਂ ਨੌਕਰੀ ਵਿੱਚ। ਇਹ ਸਾਲ ਭਰ ਚੱਲਣ ਵਾਲੇ ਜਸ਼ਨ ਦੀ ਵਿਆਖਿਆ ਕਰਦਾ ਹੈ, ਜੋ ਕਿ ਕਿਸੇ ਨਵੇਂ ਵਪਾਰ ਦੀ ਸਫਲ ਸ਼ੁਰੂਆਤ ਜਾਂ ਫੇਰ ਕਿਸੇ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਜੁੜਿਆ ਹੋ ਸਕਦਾ ਹੈ।

ਸਿਹਤ ਦੇ ਸਬੰਧ ਵਿੱਚ, “ਸਿਕਸ ਆਫ ਵੈਂਡਸ” ਤੁਹਾਡੇ ਸਿਹਤਮੰਦ ਹੋਣ ਜਾਂ ਕਿਸੇ ਬਿਮਾਰੀ ਜਾਂ ਰੋਗ ਦੇ ਇਲਾਜ ਵਿੱਚ ਅਨੁਕੂਲ ਨਤੀਜੇ ਮਿਲਣ ਵੱਲ ਇਸ਼ਾਰਾ ਕਰ ਰਿਹਾ ਹੈ। ਇਸ ਤਰ੍ਹਾਂ, ਇਹ ਕਾਰਡ ਦਰਸਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੁਬਾਰਾ ਮਜ਼ਬੂਤ ਅਤੇ ਊਰਜਾਵਾਨ ਹੋ ਜਾਓਗੇ, ਜੋ ਕਿ ਤੁਹਾਡੀ ਹਿੰਮਤ ਦਾ ਨਤੀਜਾ ਹੋਵੇਗਾ।

ਸ਼ੁਭ ਅੰਕ: 2 

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਸਿੰਘ ਰਾਸ਼ੀ

ਪ੍ਰੇਮ ਜੀਵਨ: ਕੁਈਨ ਆਫ ਵੈਂਡਸ

ਆਰਥਿਕ ਜੀਵਨ: ਫਾਈਵ ਆਫ ਸਵੋਰਡਜ਼ (ਰਿਵਰਸਡ)

ਕਰੀਅਰ: ਸੈਵਨ ਆਫ ਵੈਂਡਸ (ਰਿਵਰਸਡ)

ਸਿਹਤ: ਕੁਈਨ ਆਫ ਕੱਪਸ

ਸਿੰਘ ਰਾਸ਼ੀ ਦੇ ਜਾਤਕਾਂ ਦੇ ਪ੍ਰੇਮ ਜੀਵਨ ਦੀ ਗੱਲ ਕਰੀਏ ਤਾਂ “ਕੁਈਨ ਆਫ ਵੈਂਡਸ” ਤੁਹਾਨੂੰ ਘਰ ਤੋਂ ਬਾਹਰ ਨਿੱਕਲਣ, ਕਿਸੇ ਸੈਰ-ਸਪਾਟੇ ਲਈ ਜਾਣ, ਆਪਣੀ ਵਿਲੱਖਣਤਾ ਨੂੰ ਸਵੀਕਾਰ ਕਰਨ ਅਤੇ ਲੋਕਾਂ ਨਾਲ ਗੱਲਬਾਤ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਇਸ ਅਵਧੀ ਦੇ ਦੌਰਾਨ ਤੁਸੀਂ ਲੋਕਾਂ ਨਾਲ ਰਹਿਣਾ ਪਸੰਦ ਕਰੋਗੇ, ਪਰ ਤੁਹਾਨੂੰ ਇਸ ਬਾਰੇ ਸੋਚਣਾ ਛੱਡਣਾ ਪਵੇਗਾ ਕਿ ਤੁਸੀਂ ਕਿਹੋ-ਜਿਹੇ ਲੱਗ ਰਹੇ ਹੋ ਜਾਂ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ। ਇਸ ਦੇ ਨਾਲ ਹੀ, ਤੁਸੀਂ ਸਾਹਸ ਅਤੇ ਆਤਮਵਿਸ਼ਵਾਸ ਨਾਲ ਭਰੇ ਰਹੋਗੇ, ਜੋ ਤੁਹਾਨੂੰ ਜੀਵਨ ਵਿੱਚ ਅੱਗੇ ਵਧਣ ਵਿੱਚ ਮੱਦਦ ਕਰੇਗਾ।

ਆਰਥਿਕ ਜੀਵਨ ਵਿੱਚ, “ਫਾਈਵ ਆਫ ਸਵੋਰਡਜ਼ (ਰਿਵਰਸਡ)” ਇਹ ਭਵਿੱਖਬਾਣੀ ਕਰ ਰਿਹਾ ਹੈ ਕਿ ਜੇਕਰ ਤੁਸੀਂ ਆਰਥਿਕ ਸਮੱਸਿਆਵਾਂ ਜਾਂ ਪੈਸੇ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਵਿਵਾਦ ਦਾ ਸਾਹਮਣਾ ਕਰ ਰਹੇ ਹੋ, ਤਾਂ ਹੁਣ ਤੁਹਾਨੂੰ ਇਸ ਤੋਂ ਛੁਟਕਾਰਾ ਮਿਲੇਗਾ। ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਹੋ, ਜੋ ਤੁਹਾਡਾ ਪੈਸਾ ਹਾਸਲ ਕਰਨ ਲਈ ਤੁਹਾਡਾ ਇਸਤੇਮਾਲ ਕਰਨਾ ਚਾਹੁੰਦੇ ਹਨ, ਤਾਂ ਹੁਣ ਉਹ ਵਿਅਕਤੀ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਸਕਦੇ ਹਨ ਜਾਂ ਫੇਰ ਉਹਨਾਂ ਨੂੰ ਨਕਾਰਾਤਮਕ ਨਤੀਜੇ ਭੁਗਤਣੇ ਪੈ ਸਕਦੇ ਹਨ।

ਕਰੀਅਰ ਦੀ ਗੱਲ ਕਰੀਏ ਤਾਂ, “ਸੈਵਨ ਆਫ ਵੈਂਡਸ (ਰਿਵਰਸਡ)” ਇਹ ਦਰਸਾ ਰਿਹਾ ਹੈ ਕਿ ਸਿੰਘ ਰਾਸ਼ੀ ਦੇ ਜਾਤਕਾਂ ਦੁਆਰਾ ਆਪਣੀ ਰੱਖਿਆ ਲਈ ਕੀਤੇ ਜਾ ਰਹੇ ਯਤਨ ਅਸਫਲ ਹੋ ਸਕਦੇ ਹਨ, ਜਿਸ ਦਾ ਕਾਰਨ ਯੋਜਨਾਵਾਂ ਦੀ ਕਮੀ ਹੋ ਸਕਦੀ ਹੈ। ਅਜਿਹੇ ਵਿੱਚ, ਤੁਹਾਡੀ ਸੋਚ, ਸਿਧਾਂਤਾਂ ਜਾਂ ਪਹਿਲਾਂ ਪ੍ਰਾਪਤ ਕੀਤੀਆਂ ਸਫਲਤਾਵਾਂ ਉੱਤੇ ਸਵਾਲ ਉੱਠ ਸਕਦੇ ਹਨ, ਜਿਨ੍ਹਾਂ ਦਾ ਤੁਸੀਂ ਬਚਾਅ ਕਰਨ ਵਿੱਚ ਅਸਮਰੱਥ ਰਹੋਗੇ। ਹਾਲਾਂਕਿ, ਤੁਹਾਨੂੰ ਆਪਣੇ ਵਪਾਰ ਅਤੇ ਕਰੀਅਰ ਦੋਵਾਂ ਨੂੰ ਹੀ ਸੁਰੱਖਿਅਤ ਰੱਖਦੇ ਹੋਏ ਅੱਗੇ ਵਧਣਾ ਪਵੇਗਾ, ਪਰ ਇਹ ਸੰਭਾਵਨਾ ਹੈ ਕਿ ਤੁਸੀਂ ਇਸ ਸਮੇਂ ਇਸ ਕੰਮ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੋ। ਇਹ ਵੀ ਜ਼ਰੂਰੀ ਹੈ ਕਿ ਇਸ ਸਮੇਂ ਆਪਣੀਆਂ ਪੁਰਾਣੀਆਂ ਪ੍ਰਾਪਤੀਆਂ ’ਤੇ ਆਰਾਮ ਨਾਲ ਬੈਠਣਾ ਠੀਕ ਨਹੀਂ ਹੋਵੇਗਾ, ਕਿਉਂਕਿ ਕੁਝ ਲੋਕਾਂ ਦੇ ਮਨਾਂ ਵਿੱਚ ਤੁਹਾਡੇ ਪ੍ਰਤੀ ਈਰਖਾ ਦੀ ਭਾਵਨਾ ਹੋ ਸਕਦੀ ਹੈ।

ਸਿਹਤ ਦੀ ਗੱਲ ਕਰੀਏ ਤਾਂ, “ਕੁਈਨ ਆਫ ਕੱਪਸ” ਦਾ ਸਬੰਧ ਸਿਹਤ ਅਤੇ ਵਿਅਕਤਿੱਤਵ ਦੇ ਵਿਕਾਸ ਦੋਵਾਂ ਨਾਲ ਹੈ। ਇਸ ਦੇ ਨਾਲ ਹੀ, ਇਹ ਕਾਰਡ ਗਰਭਾਵਸਥਾ ਅਤੇ ਮਾਤ੍ਰਿਤੱਵ ਦੀ ਵੀ ਪ੍ਰਤੀਨਿਧਤਾ ਕਰਦਾ ਹੈ।

ਸ਼ੁਭ ਅੰਕ : 1

ਕੰਨਿਆ ਰਾਸ਼ੀ

ਪ੍ਰੇਮ ਜੀਵਨ: ਟੈੱਨ ਆਫ ਸਵੋਰਡਜ਼

ਆਰਥਿਕ ਜੀਵਨ: ਕਿੰਗ ਆਫ ਸਵੋਰਡਜ਼ 

ਕਰੀਅਰ: ਨਾਈਟ ਆਫ ਪੈਂਟੇਕਲਸ

ਸਿਹਤ: ਕਿੰਗ ਆਫ ਵੈਂਡਸ

ਪ੍ਰੇਮ ਜੀਵਨ ਦੀ ਗੱਲ ਕਰੀਏ ਤਾਂ, ਕੰਨਿਆ ਰਾਸ਼ੀ ਦੇ ਜਾਤਕਾਂ ਨੂੰ “ਟੈੱਨ ਆਫ ਸਵੋਰਡਜ਼” ਪ੍ਰਾਪਤ ਹੋਇਆ ਹੈ, ਜੋ ਕਿ ਬ੍ਰੇਕਅੱਪ, ਤਲਾਕ, ਨਾਰਾਜ਼ਗੀ ਜਾਂ ਰਿਸ਼ਤੇ ਦੀ ਸਮਾਪਤੀ ਆਦਿ ਵੱਲ ਇਸ਼ਾਰਾ ਕਰਦਾ ਹੈ। ਜੇਕਰ ਤੁਸੀਂ ਪਹਿਲਾਂ ਤੋਂ ਹੀ ਕਿਸੇ ਰਿਸ਼ਤੇ ਵਿੱਚ ਹੋ, ਤਾਂ ਇਸ ਕਾਰਡ ਨੂੰ ਤੁਹਾਡੇ ਲਈ ਸ਼ੁਭ ਨਹੀਂ ਕਿਹਾ ਜਾ ਸਕਦਾ। ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੈ ਕਿ ਇਹ ਰਿਸ਼ਤੇ ਦੇ ਟੁੱਟਣ ਦਾ ਪ੍ਰਤੀਕ ਹੈ, ਇਸ ਲਈ ਤੁਹਾਨੂੰ ਇਹ ਸਮਝ ਜਾਣਾ ਚਾਹੀਦਾ ਹੈ ਕਿ ਤੁਹਾਡਾ ਰਿਸ਼ਤਾ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ।

ਆਰਥਿਕ ਜੀਵਨ ਦੀ ਗੱਲ ਕਰੀਏ ਤਾਂ, “ਕਿੰਗ ਆਫ ਸਵੋਰਡਜ਼” ਇਨ੍ਹਾਂ ਜਾਤਕਾਂ ਨੂੰ ਅੱਗੇ ਵਧਣ ਅਤੇ ਧਨ ਸਬੰਧੀ ਮਾਮਲਿਆਂ ਵਿੱਚ ਅਨੁਸ਼ਾਸਨ ਦਾ ਪਾਲਣ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਤੁਹਾਨੂੰ ਇਹ ਗੱਲ ਸਮਝਣੀ ਪਵੇਗੀ ਕਿ ਆਪਣੇ ਯਤਨਾਂ ਨੂੰ ਸਫਲ ਬਣਾਉਣ ਲਈ ਤੁਹਾਨੂੰ ਜੀਵਨ ਵਿੱਚ ਕੁਝ ਤਿਆਗ ਕਰਨੇ ਪੈਣਗੇ, ਕਿਉਂਕਿ ਆਰਥਿਕ ਜੀਵਨ ਦੇ ਟੀਚਿਆਂ ਦੀ ਪ੍ਰਾਪਤੀ ਲਈ ਆਪਣੀਆਂ ਇੱਛਾਵਾਂ ਨੂੰ ਕੰਟਰੋਲ ਕਰਨਾ ਪਵੇਗਾ। ਹਾਲਾਂਕਿ, ਪੈਸੇ ਨਾਲ ਸਬੰਧਤ ਕੋਈ ਵੀ ਵੱਡਾ ਫੈਸਲਾ ਲੈਣ ਤੋਂ ਪਹਿਲਾਂ, ਤੁਹਾਨੂੰ ਆਪਣੀ ਆਰਥਿਕ ਸਥਿਤੀ ’ਤੇ ਵਿਚਾਰ ਕਰਨ ਅਤੇ ਗਹਿਰਾਈ ਨਾਲ ਸੋਚਣ ਦੀ ਸਲਾਹ ਦਿੱਤੀ ਜਾਂਦੀ ਹੈ।

ਕਰੀਅਰ ਦੀ ਗੱਲ ਕਰੀਏ ਤਾਂ, “ਨਾਈਟ ਆਫ ਪੈਂਟੇਕਲਸ” ਭਵਿੱਖਬਾਣੀ ਕਰਦਾ ਹੈ ਕਿ ਕੰਨਿਆ ਰਾਸ਼ੀ ਦੇ ਜਾਤਕ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪੱਕੇ ਅਤੇ ਸਮਰਪਿਤ ਰਹਿੰਦੇ ਹਨ।ਭਾਵੇਂ ਇਨ੍ਹਾਂ ਦੇ ਟੀਚੇ ਅਜੇ ਕਿੰਨੇ ਵੀ ਦੂਰ ਕਿਉਂ ਨਾ ਹੋਣ, ਇਹ ਹਾਰ ਨਹੀਂ ਮੰਨਦੇ। ਅਜਿਹੇ ਵਿੱਚ, ਕੰਨਿਆ ਰਾਸ਼ੀ ਵਾਲੇ ਆਪਣੇ ਟੀਚੇ ਪੂਰੇ ਕਰਨ ਲਈ ਹਰ ਸੰਭਵ ਯਤਨ ਕਰਨਗੇ ਅਤੇ ਸਖਤ ਮਿਹਨਤ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ। ਦੱਸ ਦੇਈਏ ਕਿ ਇਹ ਜਾਤਕ ਹੌਲ਼ੀ ਗਤੀ ਨਾਲ ਕੰਮ ਕਰਨਾ ਪਸੰਦ ਕਰਦੇ ਹਨ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਕੰਮ ਵਿੱਚ ਕੀਤੀ ਗਈ ਮਿਹਨਤ ਦਾ ਫਲ ਜ਼ਰੂਰ ਮਿਲੇਗਾ।

ਸਿਹਤ ਦੇ ਲਿਹਾਜ਼ ਤੋਂ, “ਕਿੰਗ ਆਫ ਵੈਂਡਸ” ਨੂੰ ਇਕ ਅਨੁਕੂਲ ਕਾਰਡ ਕਿਹਾ ਜਾਵੇਗਾ, ਜੋ ਜੀਵਨ ਸ਼ਕਤੀ ਅਤੇ ਚੰਗੀ ਸਿਹਤ ਦਾ ਪ੍ਰਤੀਕ ਹੈ। ਇਹ ਲੋਕ ਸਾਹਸ ਅਤੇ ਇੱਕ ਸਹੀ ਜੀਵਨਸ਼ੈਲੀ ਦੀ ਮੱਦਦ ਨਾਲ ਸਿਹਤਮੰਦ ਬਣੇ ਰਹਿੰਦੇ ਹਨ। ਹਾਲਾਂਕਿ, ਤੁਹਾਨੂੰ ਹੱਦ ਤੋਂ ਵੱਧ ਮਿਹਨਤ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਆਪਣੇ-ਆਪ ਨੂੰ ਕੁਝ ਆਰਾਮ ਦੇਣਾ ਚਾਹੀਦਾ ਹੈ।

ਸ਼ੁਭ ਅੰਕ: 5

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਤੁਲਾ ਰਾਸ਼ੀ

ਪ੍ਰੇਮ ਜੀਵਨ: ਫਾਈਵ ਆਫ ਵੈਂਡਸ

ਆਰਥਿਕ ਜੀਵਨ:  ਦ ਟਾਵਰ(ਰਿਵਰਸਡ)

ਕਰੀਅਰ: ਦ ਸਟਾਰ

ਸਿਹਤ: ਏਸ ਆਫ ਪੈਂਟੇਕਲਸ

ਤੁਲਾ ਰਾਸ਼ੀ ਦੇ ਜਾਤਕਾਂ ਦੇ ਪ੍ਰੇਮ ਜੀਵਨ ਵਿੱਚ, “ਫਾਈਵ ਆਫ ਵੈਂਡਸ” ਵਿਵਾਦਾਂ, ਬਹਿਸ ਅਤੇ ਮੱਤਭੇਦਾਂ ਵਲ ਸੰਕੇਤ ਕਰ ਰਿਹਾ ਹੈ। ਇਹ ਕਾਰਡ ਦੱਸਦਾ ਹੈ ਕਿ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਛੋਟੀਆਂ-ਮੋਟੀਆਂ ਗੱਲਾਂ ਕਲੇਸ਼ ਦਾ ਰੂਪ ਲੈ ਸਕਦੀਆਂ ਹਨ, ਜਿਸ ਦਾ ਕਾਰਨ ਕਿਸੇ ਗੱਲ ਨੂੰ ਲੈ ਕੇ ਅਸਹਿਮਤੀ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਇਹ ਮੱਤਭੇਦ ਮਨ ਵਿੱਚ ਦਬੀਆਂ ਹੋਈਆਂ ਭਾਵਨਾਵਾਂ ਦਾ ਨਤੀਜਾ ਵੀ ਹੋ ਸਕਦੇ ਹਨ।

ਆਰਥਿਕ ਜੀਵਨ ਵਿੱਚ, “ਦ ਟਾਵਰ” (ਰਿਵਰਸਡ) ਕਹਿ ਰਿਹਾ ਹੈ ਕਿ ਤੁਲਾ ਰਾਸ਼ੀ ਦੇ ਜਾਤਕ ਆਪਣੇ-ਆਪ ਨੂੰ ਆਰਥਿਕ ਸਮੱਸਿਆਵਾਂ ਤੋਂ ਬਾਹਰ ਕੱਢਣ ਵਿੱਚ ਸਮਰੱਥ ਹੋਣਗੇ। ਜੇਕਰ ਤੁਸੀਂ ਇਸ ਵਿੱਚ ਸਫਲ ਰਹੇ, ਤਾਂ ਤੁਹਾਨੂੰ ਆਪਣੇ-ਆਪ ਨੂੰ ਕੁਝ ਆਰਾਮ ਦੇਣਾ ਚਾਹੀਦਾ ਹੈ। ਹਾਲਾਂਕਿ, ਇਹ ਕਾਰਡ ਇਹ ਵੀ ਦੱਸਦਾ ਹੈ ਕਿ ਜੇਕਰ ਤੁਸੀਂ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੇ ਹੋ, ਤਾਂ ਤੁਹਾਨੂੰ ਜੀਵਨ ਦੀਆਂ ਨਕਾਰਾਤਮਕ ਸਥਿਤੀਆਂ ਨੂੰ ਸਵੀਕਾਰ ਕਰਨਾ ਪਵੇਗਾ। ਉਦਾਹਰਣ ਵੱਜੋਂ, ਜੇਕਰ ਤੁਸੀਂ ਹਾਲ ਹੀ ਵਿੱਚ ਕੰਗਾਲ ਹੋਣ ਤੋਂ ਬਚਣ ਵਿੱਚ ਸਫਲ ਰਹੇ ਹੋ, ਤਾਂ ਇਹਨਾਂ ਹਾਲਾਤਾਂ ਨੂੰ ਸਵੀਕਾਰ ਕਰਨਾ ਤੁਹਾਡੇ ਲਈ ਲਾਭਕਾਰੀ ਸਿੱਧ ਹੋਵੇਗਾ।

ਤੁਲਾ ਰਾਸ਼ੀ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ, ਜਾਤਕਾਂ ਨੂੰ ਪੂਰਾ ਭਰੋਸਾ ਹੋਵੇਗਾ ਕਿ ਉਨ੍ਹਾਂ ਦੇ ਸਾਰੇ ਟੀਚੇ ਪੂਰੇ ਹੋਣਗੇ। ਤੁਹਾਡੀ ਸਕਾਰਾਤਮਕਤਾ ਲੋਕਾਂ ਦੀਆਂ ਨਜ਼ਰਾਂ ਵਿੱਚ ਆਵੇਗੀ, ਜਿਸ ਕਾਰਨ ਤੁਹਾਨੂੰ ਉਹ ਮੌਕੇ ਮਿਲਣਗੇ, ਜਿਨ੍ਹਾਂ ਦੀ ਤੁਸੀਂ ਉਮੀਦ ਕਰ ਰਹੇ ਸੀ। ਇਸ ਦੇ ਨਾਲ ਹੀ, ਜੇਕਰ ਤੁਸੀਂ ਨਵੇਂ ਅਹੁਦੇ ਜਾਂ ਨੌਕਰੀ ਵਿੱਚ ਤਰੱਕੀ ਦੀ ਆਸ ਰੱਖ ਰਹੇ ਹੋ, ਤਾਂ ਇਹ ਕਾਰਡ ਉਮੀਦ ਨੂੰ ਕਾਇਮ ਰੱਖਣ ਦਾ ਪ੍ਰਤੀਕ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਜਾਤਕਾਂ ਨੇ ਪਿਛਲੇ ਕੁਝ ਸਮੇਂ ਦੇ ਦੌਰਾਨ ਚੁਣੌਤੀਆਂ ਜਾਂ ਕੁਝ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ, ਹੁਣ ਉਨ੍ਹਾਂ ਦੇ ਜੀਵਨ ਵਿੱਚ ਜਲਦੀ ਹੀ ਸ਼ਾਂਤੀ ਵਾਪਸ ਆਵੇਗੀ।

ਸਿਹਤ ਦੇ ਸੰਦਰਭ ਵਿੱਚ, “ਏਸ ਆਫ ਪੈਂਟੇਕਲਸ” ਇਕ ਨਵੀਂ ਸ਼ੁਰੂਆਤ ਅਤੇ ਸਿਹਤ ਵਿੱਚ ਹੋਣ ਵਾਲੇ ਸੁਧਾਰ ਦਾ ਪ੍ਰਤੀਕ ਹੈ। ਇਹ ਕਾਰਡ ਕਹਿੰਦਾ ਹੈ ਕਿ ਤੁਹਾਨੂੰ ਆਪਣੀ ਸਿਹਤ ਦੀ ਜਿੰਮੇਵਾਰੀ ਆਪਣੇ ਹੱਥਾਂ ਵਿੱਚ ਲੈਣੀ ਪਵੇਗੀ ਅਤੇ ਉੱਤਮ ਸਿਹਤ ਦੇ ਲਈ ਜੀਵਨਸ਼ੈਲੀ ਵਿੱਚ ਜ਼ਰੂਰੀ ਬਦਲਾਅ ਕਰਨੇ ਪੈਣਗੇ।

ਸ਼ੁਭ ਅੰਕ : 6

ਜੋਤਿਸ਼ ਦੇ ਮੁਸ਼ਕਿਲ ਸ਼ਬਦਾਂ ਨੂੰ ਆਸਾਨੀ ਨਾਲ਼ ਸਮਝਣ ਲਈ ਜੋਤਿਸ਼ ਸ਼ਬਦਕੋਸ਼ ਦਾ ਇਸਤੇਮਾਲ ਕਰੋ

ਬ੍ਰਿਸ਼ਚਕ ਰਾਸ਼ੀ

ਪ੍ਰੇਮ ਜੀਵਨ: ਕੁਈਨ ਆਫ ਸਵੋਰਡਜ਼

ਆਰਥਿਕ ਜੀਵਨ: ਦ ਡੈਵਿਲ

ਕਰੀਅਰ: ਦ ਐਂਪਰਰ

ਸਿਹਤ: ਦ ਵਰਲਡ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਜੀਵਨ ਵਿੱਚ “ਕੁਈਨ ਆਫ ਸਵੋਰਡਜ਼” ਪ੍ਰਾਪਤ ਹੋਇਆ ਹੈ, ਜੋ ਇਹ ਦਰਸਾ ਰਿਹਾ ਹੈ ਕਿ ਜੇਕਰ ਤੁਸੀਂ ਕਿਸੇ ਵਿਅਕਤੀ ਦਾ ਦਿਲ ਜਿੱਤਣਾ ਚਾਹੁੰਦੇ ਹੋ, ਤਾਂ ਤੁਹਾਨੂੰ ਧੀਰਜ ਰੱਖਣਾ ਪਵੇਗਾ। ਇਹ ਸਮਾਂ ਦੱਸਦਾ ਹੈ ਕਿ ਤੁਸੀਂ ਜੀਵਨ ਵਿੱਚ ਪ੍ਰੇਮ ਤੋਂ ਇਲਾਵਾ ਸੁਤੰਤਰਤਾ ਅਤੇ ਆਤਮਨਿਰਭਰਤਾ ਦੀ ਭਾਲ਼ ਕਰ ਰਹੇ ਹੋ। ਜੇਕਰ ਤੁਸੀਂ ਰਿਸ਼ਤੇ ਵਿੱਚ ਸਪਸ਼ਟਤਾ ਅਤੇ ਕੁਝ ਨਿਯਮ ਲਾਗੂ ਕਰਨ ਦੇ ਇੱਛੁਕ ਹੋ, ਤਾਂ ਤੁਹਾਨੂੰ ਆਪਣੇ ਜੀਵਨ ਵਿੱਚ ਕੁਝ ਜ਼ਰੂਰੀ ਪਰਿਵਰਤਨ ਕਰਨੇ ਪੈਣਗੇ।

ਆਰਥਿਕ ਜੀਵਨ ਦੇ ਸੰਦਰਭ ਵਿੱਚ, “ਦ ਡੈਵਿਲ” ਦੱਸ ਰਿਹਾ ਹੈ ਕਿ ਇਹ ਜਾਤਕ ਆਪਣੀਆਂ ਛੋਟੀਆਂ-ਛੋਟੀਆਂ ਇੱਛਾਵਾਂ ਪੂਰੀਆਂ ਕਰਨ ਜਾਂ ਫਜੂਲ ਚੀਜ਼ਾਂ ਖਰੀਦਣ ਵਿੱਚ ਬਿਨਾਂ ਸੋਚੇ-ਸਮਝੇ ਪੈਸਾ ਖਰਚ ਰਹੇ ਹਨ। ਸਿਰਫ ਏਨਾ ਹੀ ਨਹੀਂ, ਇਹ ਜਾਤਕ ਨਸ਼ੇ, ਸ਼ਰਾਬ ਆਦਿ ਗਲਤ ਆਦਤਾਂ ਵਿੱਚ ਵੀ ਪੈਸੇ ਬਰਬਾਦ ਕਰ ਰਹੇ ਹਨ। ਇਹ ਕਾਰਡ ਤੁਹਾਨੂੰ ਚੇਤਾਵਨੀ ਦੇ ਰਿਹਾ ਹੈ ਕਿ ਜੇਕਰ ਤੁਸੀਂ ਸਮੇਂ ਸਿਰ ਆਪਣੀਆਂ ਆਦਤਾਂ ਨਹੀਂ ਬਦਲੋਗੇ, ਤਾਂ ਇਸ ਦਾ ਤੁਹਾਡੀ ਆਰਥਿਕ ਸਥਿਤੀ ’ਤੇ ਨਕਾਰਾਤਮਕ ਅਸਰ ਪੈ ਸਕਦਾ ਹੈ।

ਕਰੀਅਰ ਦੇ ਸੰਦਰਭ ਵਿੱਚ, ਤੁਹਾਡੀ ਸਫਲਤਾ ਦੇ ਪਿੱਛੇ ਤੁਹਾਡੀ ਸਖ਼ਤ ਮਿਹਨਤ, ਦ੍ਰਿੜਤਾ ਅਤੇ ਇਕਾਗਰਤਾ ਹੋਵੇਗੀ। ਹਾਲਾਂਕਿ, “ਦ ਐਂਪਰਰ” ਤੁਹਾਨੂੰ ਅਨੁਸ਼ਾਸਨ ਅਤੇ ਦ੍ਰਿੜਤਾ ਨਾਲ ਅੱਗੇ ਵੱਧਣ ਲਈ ਕਹਿ ਰਿਹਾ ਹੈ, ਤਾਂ ਜੋ ਤੁਸੀਂ ਆਪਣੀ ਨੌਕਰੀ ਜਾਂ ਵਪਾਰ ਵਿੱਚ ਆਪਣੇ ਟੀਚਿਆਂ ਨੂੰ ਹਾਸਲ ਕਰ ਸਕੋ। ਇਸ ਸਮੇਂ, ਕਰੀਅਰ ਵਿੱਚ ਕੋਈ ਨਵੀਂ ਸ਼ੁਰੂਆਤ ਕਰਨਾ ਜਾਂ ਨਵੀਂ ਪ੍ਰਕਿਰਿਆ ਲਾਗੂ ਕਰਨੀ ਲਾਭਕਾਰੀ ਸਿੱਧ ਹੋਵੇਗੀ।

ਸਿਹਤ ਦੀ ਗੱਲ ਕੀਤੀ ਜਾਵੇ, ਤਾਂ “ਦ ਵਰਲਡ” ਭਵਿੱਖਬਾਣੀ ਕਰਦਾ ਹੈ ਕਿ ਦਸੰਬਰ ਦੇ ਪਹਿਲੇ ਹਫਤੇ ਵਿੱਚ ਤੁਹਾਡੀ ਸਿਹਤ ਉੱਤਮ ਰਹੇਗੀ। ਜਿੱਥੋਂ ਤੱਕ ਸਿਹਤ ਦਾ ਸਵਾਲ ਹੈ, ਤੁਹਾਡੇ ਲਈ ਇਸ ਸਮੇਂ ਚਿੰਤਾ ਦੀ ਕੋਈ ਗੱਲ ਨਹੀਂ ਹੋਵੇਗੀ।

ਸ਼ੁਭ ਅੰਕ: 7

ਧਨੂੰ ਰਾਸ਼ੀ

ਪ੍ਰੇਮ ਜੀਵਨ: ਸਿਕਸ ਆਫ ਕੱਪਸ

ਆਰਥਿਕ ਜੀਵਨ: ਟੈੱਨ ਆਫ ਪੈਂਟੇਕਲਸ

ਕਰੀਅਰ: ਟੂ ਆਫ ਪੈਂਟੇਕਲਸ

ਸਿਹਤ: ਦ ਚੇਰੀਅਟ

ਧਨੂੰ ਰਾਸ਼ੀ ਵਾਲਿਆਂ ਦੇ ਪ੍ਰੇਮ ਜੀਵਨ ਵਿੱਚ ਉਨ੍ਹਾਂ ਦਾ ਅਤੀਤ ਦੁਬਾਰਾ ਦਸਤਕ ਦੇ ਸਕਦਾ ਹੈ। ਇਸ ਹਫਤੇ ਤੁਸੀਂ ਪੁਰਾਣੀਆਂ ਯਾਦਾਂ ਵਿੱਚ ਖੋਏ ਰਹੋਗੇ ਅਤੇ ਬੀਤੇ ਸਮੇਂ ਦੀਆਂ ਖੁਸ਼ਨੁਮਾ ਯਾਦਾਂ ਨੂੰ ਯਾਦ ਕਰਦੇ ਹੋਏ ਦਿੱਖ ਸਕਦੇ ਹੋ। ਨਾਲ਼ ਹੀ, ਇਹ ਜਾਤਕ ਆਪਣੇ ਸਾਥੀ ਦੇ ਨਾਲ ਰਿਸ਼ਤੇ ਵਿੱਚ ਆਰਾਮਦਾਇਕ ਮਹਿਸੂਸ ਕਰਨਗੇ ਜਾਂ ਫੇਰ ਇਹ ਆਪਣੇ ਪੁਰਾਣੇ ਸਾਥੀ ਦੇ ਕੋਲ ਰਿਸ਼ਤੇ ਵਿੱਚ ਵਾਪਸ ਆ ਸਕਦੇ ਹਨ।

ਟੈੱਨ ਆਫ ਪੈਂਟੇਕਲਸ ਕਾਰਡ ਤੁਹਾਡੇ ਲਈ ਸ਼ੁਭ ਮੰਨਿਆ ਜਾਵੇਗਾ। ਇਸ ਹਫਤੇ ਤੁਹਾਨੂੰ ਸਕਾਰਾਤਮਕ ਨਤੀਜੇ ਮਿਲਣਗੇ ਅਤੇ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਵੇਗੀ। ਇਸ ਦੌਰਾਨ ਤੁਸੀਂ ਵਧੀਆ ਮਾਤਰਾ ਵਿੱਚ ਧਨ ਕਮਾਉਣ ਦੇ ਯੋਗ ਹੋਵੋਗੇ, ਜਿਸ ਨਾਲ ਤੁਹਾਡੀਆਂ ਭੌਤਿਕ ਸੁੱਖ-ਸੁਵਿਧਾਵਾਂ ਵਿੱਚ ਵੀ ਵਾਧਾ ਹੋਵੇਗਾ।

ਕਰੀਅਰ ਦੇ ਖੇਤਰ ਵਿੱਚ ਧਨੂੰ ਰਾਸ਼ੀ ਦੇ ਜਾਤਕ ਇੱਕ ਸਥਿਰ ਜੀਵਨ ਜੀਊਣ ਲਈ ਦੋ ਨੌਕਰੀਆਂ ਜਾਂ ਇੱਕ ਤੋਂ ਵੱਧ ਕਰੀਅਰ ਦੇ ਵਿਚਕਾਰ ਉਲਝੇ ਹੋਏ ਦਿਖਾਈ ਦੇ ਸਕਦੇ ਹਨ। ਇਸ ਕਾਰਡ ਦੇ ਅਨੁਸਾਰ, ਤੁਹਾਨੂੰ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਲਈ ਵਧੇਰੇ ਕੋਸ਼ਿਸ਼ਾਂ ਕਰਨ ਦੀ ਲੋੜ ਹੈ।

ਸਿਹਤ ਦੇ ਸਬੰਧ ਵਿੱਚ ‘ਦ ਚੈਰੀਅਟ’ ਕਾਰਡ ਸੰਕੇਤ ਕਰਦਾ ਹੈ ਕਿ ਇੱਕ ਲੰਬੇ ਸਮੇਂ ਤੱਕ ਬਿਮਾਰ ਰਹਿਣ ਜਾਂ ਚੋਟ ਲੱਗਣ ਤੋਂ ਬਾਅਦ ਹੁਣ ਤੁਸੀਂ ਸਿਹਤਮੰਦ ਹੋਣ ਦੇ ਰਸਤੇ ‘ਤੇ ਅੱਗੇ ਵਧੋਗੇ। ਇਹ ਕਾਰਡ ਤੁਹਾਡੇ ਲਈ ਸ਼ੁਭ ਮੰਨਿਆ ਜਾਵੇਗਾ, ਕਿਉਂਕਿ ਇਹ ਸਿਹਤ ਵਿੱਚ ਸੁਧਾਰ ਨੂੰ ਦਰਸਾ ਰਿਹਾ ਹੈ।

ਸ਼ੁਭ ਅੰਕ:12

ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!

ਮਕਰ ਰਾਸ਼ੀ

ਪ੍ਰੇਮ ਜੀਵਨ: ਟੈੱਨ ਆਫ ਵੈਂਡਸ

ਆਰਥਿਕ ਜੀਵਨ: ਸੈਵਨ ਆਫ ਸਵੋਰਡਜ਼ (ਰਿਵਰਸਡ)

ਕਰੀਅਰ: ਏਟ ਆਫ ਵੈਂਡਸ

ਸਿਹਤ: ਏਟ ਆਫ ਸਵੋਰਡਜ਼ (ਰਿਵਰਸਡ)

ਜੇਕਰ ਪ੍ਰੇਮ ਜੀਵਨ ਦੀ ਗੱਲ ਕੀਤੀ ਜਾਵੇ, ਤਾਂ ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਟੈੱਨ ਆਫ ਵੈਂਡਸ ਕਾਰਡ ਮਿਲਿਆ ਹੈ, ਜੋ ਦਰਸਾ ਰਿਹਾ ਹੈ ਕਿ ਪ੍ਰੇਮ ਤੁਹਾਡੇ ਲਈ ਇਕ ਬੋਝ ਬਣ ਸਕਦਾ ਹੈ। ਸੰਭਵ ਹੈ ਕਿ ਪਿਛਲੇ ਸਮੇਂ ਵਿੱਚ ਤੁਸੀਂ ਆਰਥਿਕ ਜੀਵਨ ਜਾਂ ਨੌਕਰੀ ਵਿੱਚ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਹੋਵੇ, ਜਿਸ ਕਾਰਨ ਤੁਸੀਂ ਰਿਸ਼ਤੇ ਨੂੰ ਬਰਕਰਾਰ ਰੱਖਣ ਵਿੱਚ ਮੁਸ਼ਕਿਲ ਮਹਿਸੂਸ ਕਰੋ। ਇਸ ਦੇ ਨਤੀਜੇ ਵੱਜੋਂ, ਤੁਹਾਡਾ ਪ੍ਰੇਮ ਜੀਵਨ ਤੁਹਾਨੂੰ ਬੋਝ ਲੱਗ ਸਕਦਾ ਹੈ ਅਤੇ ਇਸ ਬੋਝ ਨੂੰ ਘਟਾਉਣ ਲਈ ਤੁਸੀਂ ਜ਼ਿਆਦਾ ਕੁਝ ਨਹੀਂ ਕਰ ਸਕੋਗੇ। ਹਾਲਾਂਕਿ, ਜੇਕਰ ਤੁਸੀਂ ਰਿਸ਼ਤੇ ਵਿੱਚ ਹੋ, ਤਾਂ ਆਪਣੇ ਸਾਥੀ ਦੀ ਮੱਦਦ ਲੈ ਸਕਦੇ ਹੋ।

ਆਰਥਿਕ ਜੀਵਨ ਵਿੱਚ ਸੈਵਨ ਆਫ ਸਵੋਰਡਜ਼ ਦਾ ਕਾਰਡ ਤੁਹਾਨੂੰ ਮਿਲਿਆ ਹੈ, ਜੋ ਇਸ ਗੱਲ ਦਾ ਸੰਕੇਤ ਕਰਦਾ ਹੈ ਕਿ ਤੁਸੀਂ ਆਪਣੇ ਪੈਸੇ ਕਿਸੇ ਅਜਿਹੀ ਚੀਜ਼ ਵਿੱਚ ਨਿਵੇਸ਼ ਕਰ ਸਕਦੇ ਹੋ, ਜਿਸ ਨੂੰ ਤੁਹਾਡੇ ਦਿਲ ਵਿੱਚ ਬਹੁਤ ਸਮੇਂ ਤੋਂ ਪ੍ਰਾਪਤ ਕਰਨ ਦੀ ਇੱਛਾ ਸੀ, ਪਰ ਉਹ ਤੁਹਾਨੂੰ ਮਿਲ ਨਹੀਂ ਰਹੀ ਸੀ। ਹਾਲਾਂਕਿ, ਇਸ ਨਿਵੇਸ਼ ਵਿੱਚ ਤੁਹਾਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਚੋਰੀ ਹੋਣ ਦੀ ਸੰਭਾਵਨਾ ਵੀ ਹੈ, ਪਰ ਇਹ ਵੀ ਸੰਭਵ ਹੈ ਕਿ ਤੁਸੀਂ ਇਸ ਹਾਲਾਤ ਤੋਂ ਬਚ ਨਿੱਕਲੋ। ਆਰਥਿਕ ਜੀਵਨ ਵਿੱਚ ਕੰਗਾਲੀ ਜਾਂ ਤਲਾਕ ਆਦਿ ਜਿਹੀਆਂ ਸਮੱਸਿਆਵਾਂ ਨਾਲ਼ ਜੂਝਣ ਤੋਂ ਬਾਅਦ ਹੁਣ ਤੁਸੀਂ ਧਨ ਸਬੰਧੀ ਮਾਮਲਿਆਂ ਵਿੱਚ ਸਥਿਰਤਾ ਮਹਿਸੂਸ ਕਰੋਗੇ।

ਕਰੀਅਰ ਦੇ ਖੇਤਰ ਵਿੱਚ, ਏਟ ਆਫ ਵੈਂਡਸ ਦਾ ਕਾਰਡ ਤੁਹਾਨੂੰ ਸਕਾਰਾਤਮਕ ਨਤੀਜਿਆਂ, ਵਧੀਆ ਸੰਭਾਵਨਾਵਾਂ ਅਤੇ ਕੰਮਾਂ ਵਿੱਚ ਤੇਜ਼ੀ ਨਾਲ਼ ਮਿਲਣ ਵਾਲ਼ੀ ਤਰੱਕੀ ਦੇ ਸੰਕੇਤ ਦਿੰਦਾ ਹੈ। ਆਮ ਤੌਰ ’ਤੇ, ਮਕਰ ਰਾਸ਼ੀ ਵਾਲੇ ਆਪਣੇ ਕਰੀਅਰ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹੋਣਗੇ ਅਤੇ ਉਨ੍ਹਾਂ ਦੀ ਮਿਹਨਤ ਹੌਲ਼ੀ-ਹੌਲ਼ੀ ਰੰਗ ਲਿਆਵੇਗੀ। ਇਸ ਦੇ ਨਾਲ ਹੀ, ਤੁਹਾਨੂੰ ਪ੍ਰਮੋਸ਼ਨ ਜਾਂ ਨੌਕਰੀ ਦੇ ਵਧੀਆ ਮੌਕਿਆਂ ਦੀ ਪ੍ਰਾਪਤੀ ਹੋਵੇਗੀ, ਜਿਸ ਦਾ ਤੁਸੀਂ ਕਾਫ਼ੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ।

ਸਿਹਤ ਦੇ ਸੰਦਰਭ ਵਿੱਚ ਏਟ ਆਫ ਸਵੋਰਡਜ਼ (ਰਿਵਰਸਡ) ਇਸ ਗੱਲ ਦਾ ਸੰਕੇਤ ਕਰਦਾ ਹੈ ਕਿ ਤੁਸੀਂ ਨਕਾਰਾਤਮਕ ਵਿਚਾਰਾਂ ਜਾਂ ਮਾਨਸਿਕ ਸਮੱਸਿਆਵਾਂ ਦੇ ਜਾਲ ਤੋਂ ਬਾਹਰ ਨਿੱਕਲ ਰਹੇ ਹੋਵੋਗੇ। ਇਹ ਕਾਰਡ ਤੁਹਾਨੂੰ ਆਪਣੀ ਸੀਮਿਤ ਸੋਚ ਨੂੰ ਪਿੱਛੇ ਛੱਡਦੇ ਹੋਏ ਜ਼ਿੰਦਗੀ ਨੂੰ ਇੱਕ ਨਵੇਂ ਨਜ਼ਰੀਏ ਨਾਲ ਦੇਖਣ ਦੀ ਸਲਾਹ ਦਿੰਦਾ ਹੈ।

ਸ਼ੁਭ ਅੰਕ: 10

ਕੁੰਭ ਰਾਸ਼ੀ

ਪ੍ਰੇਮ ਜੀਵਨ: ਫਾਈਵ ਆਫ ਕੱਪਸ (ਰਿਵਰਸਡ)

ਆਰਥਿਕ ਜੀਵਨ: ਥ੍ਰੀ ਆਫ ਕੱਪਸ

ਕਰੀਅਰ: ਥ੍ਰੀ ਆਫ ਵੈਂਡਸ

ਸਿਹਤ: ਦ ਚੇਰੀਅਟ

ਪ੍ਰੇਮ ਜੀਵਨ ਵਿੱਚ ਕੁੰਭ ਰਾਸ਼ੀ ਦੇ ਜਾਤਕਾਂ ਨੂੰ ‘ਫਾਈਵ ਆਫ ਕੱਪਸ (ਰਿਵਰਸਡ)’ ਦਾ ਕਾਰਡ ਮਿਲਿਆ ਹੈ, ਜੋ ਦੱਸ ਰਿਹਾ ਹੈ ਕਿ ਤੁਹਾਨੂੰ ਮਹਿਸੂਸ ਹੋ ਸਕਦਾ ਹੈ ਕਿ ਹੁਣ ਤੁਹਾਡੇ ਰਿਸ਼ਤੇ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ। ਹਾਲਾਂਕਿ, ਤੁਹਾਡੇ ਰਿਸ਼ਤੇ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੋ ਸਕਦੀ ਹੈ। ਕਈ ਵਾਰ, ਬੰਦੇ ਲਈ ਉਹਨਾਂ ਚੀਜ਼ਾਂ ਨੂੰ ਛੱਡਣਾ ਬਹੁਤ ਜ਼ਰੂਰੀ ਹੁੰਦਾ ਹੈ, ਜੋ ਉਸ ਦੇ ਹੱਕ ਵਿੱਚ ਕੰਮ ਨਾ ਕਰ ਰਹੀਆਂ ਹੋਣ। ਅਸੀਂ ਜਾਣਦੇ ਹਾਂ ਕਿ ਕਿਸੇ ਵੀ ਰਿਸ਼ਤੇ ਤੋਂ ਬਾਹਰ ਨਿੱਕਲਣਾ ਬਹੁਤ ਮੁਸ਼ਕਲ ਹੁੰਦਾ ਹੈ, ਕਿਉਂਕਿ ਅਸੀਂ ਉਸ ਵਿਅਕਤੀ ਨੂੰ ਆਪਣਾ ਸਮਾਂ ਦਿੱਤਾ ਹੁੰਦਾ ਹੈ ਅਤੇ ਉਸ ਦੇ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਪਰ, ਇਹ ਸਾਡੀ ਭਲਾਈ ਲਈ ਜ਼ਰੂਰੀ ਹੁੰਦਾ ਹੈ।

ਆਰਥਿਕ ਜੀਵਨ ਵਿੱਚ ਥ੍ਰੀ ਆਫ ਕੱਪਸ ਤੁਹਾਡੇ ਲਈ ਅਨੁਕੂਲ ਕਿਹਾ ਜਾਵੇਗਾ। ਇਹ ਕਾਰਡ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਹੁਣ ਤੁਹਾਨੂੰ ਆਪਣੀ ਮਿਹਨਤ ਦਾ ਇਨਾਮ ਮਿਲ ਸਕਦਾ ਹੈ। ਇਸ ਹਫਤੇ ਤੁਸੀਂ ਆਪਣੀਆਂ ਕਾਮਯਾਬੀਆਂ ਅਤੇ ਉਪਲਬਧੀਆਂ ਦਾ ਜਸ਼ਨ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਮਨਾ ਸਕਦੇ ਹੋ। ਜਿੱਥੇ ਤੱਕ ਆਰਥਿਕ ਜੀਵਨ ਦੀ ਗੱਲ ਹੈ, ਤਾਂ ਤੁਹਾਨੂੰ ਸਕਾਰਾਤਮਕ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ, ਹਾਲਾਂਕਿ ਕੁਝ ਲੋਕਾਂ ਨੂੰ ਪ੍ਰਮੋਸ਼ਨ ਲਈ ਉਡੀਕ ਕਰਨੀ ਪੈ ਸਕਦੀ ਹੈ।

ਕਰੀਅਰ ਦੇ ਖੇਤਰ ਵਿੱਚ ਥ੍ਰੀ ਆਫ ਵੈਂਡਸ ਤੁਹਾਨੂੰ ਜੀਵਨ ਵਿੱਚ ਆਉਣ ਵਾਲੇ ਪਰਿਵਰਤਨਾਂ ਅਤੇ ਨਵੇਂ ਮੌਕਿਆਂ ਦਾ ਸਵਾਗਤ ਕਰਨ ਲਈ ਕਹਿ ਰਿਹਾ ਹੈ। ਤੁਹਾਨੂੰ ਖੁੱਲੇ ਵਿਚਾਰਾਂ ਦੇ ਨਾਲ ਭਵਿੱਖ ਬਾਰੇ ਸੋਚਦੇ ਹੋਏ ਅੱਗੇ ਵੱਧਣਾ ਪਵੇਗਾ। ਤੁਹਾਡੇ ਇਸ ਤਰੀਕੇ ਨਾਲ ਚੱਲਣ ਨਾਲ ਤੁਹਾਨੂੰ ਬੇਅੰਤ ਕਾਮਯਾਬੀ ਮਿਲ ਸਕਦੀ ਹੈ। ਵਿਦੇਸ਼ ਵਿੱਚ ਵੱਸਣਾ ਤੁਹਾਡੇ ਕਰੀਅਰ ਦੇ ਵਿਕਾਸ ਦੇ ਲਈ ਅਨੇਕ ਰਸਤੇ ਖੋਲ੍ਹੇਗਾ।

ਸਿਹਤ ਦੇ ਸੰਦਰਭ ਵਿੱਚ, ਤੁਹਾਡਾ ਕੋਈ ਦੋਸਤ ਜਾਂ ਪਰਿਵਾਰ ਦਾ ਮੈਂਬਰ ਹਰ ਕਦਮ ‘ਤੇ ਤੁਹਾਡਾ ਸਾਥ ਦੇਵੇਗਾ, ਜਿਸ ਵਿੱਚ ਤੁਹਾਡੇ ਹਿੱਤ ਨਾਲ ਜੁੜੇ ਕੋਈ ਫੈਸਲੇ ਵੀ ਸ਼ਾਮਲ ਹੋ ਸਕਦੇ ਹਨ। ਅਜਿਹੇ ਵਿੱਚ, ਤੁਹਾਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਹੋਵੇਗਾ, ਖ਼ਾਸ ਤੌਰ ’ਤੇ ਆਪਣੇ ਦਿਲ ਅਤੇ ਫੇਫੜਿਆਂ ਦੀ ਸਿਹਤ ਉੱਤੇ।

ਸ਼ੁਭ ਅੰਕ: 11

ਮੀਨ ਰਾਸ਼ੀ

ਪ੍ਰੇਮ ਜੀਵਨ: ਦ ਸਨ

ਆਰਥਿਕ ਜੀਵਨ: ਪੇਜ ਆਫ ਪੈਂਟੇਕਲਸ

ਕਰੀਅਰ: ਪੇਜ ਆਫ ਵੈਂਡਸ

ਸਿਹਤ: ਨਾਈਨ ਆਫ ਕੱਪਸ

ਮੀਨ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਜੀਵਨ ਵਿੱਚ ‘ਦ ਸਨ’ ਦਾ ਕਾਰਡ ਪ੍ਰਾਪਤ ਹੋਇਆ ਹੈ, ਜੋ ਆਨੰਦ, ਜਸ਼ਨ ਅਤੇ ਇੱਛਾਵਾਂ ਦੀ ਪੂਰਤੀ ਹੋਣ ਦਾ ਸੰਕੇਤ ਦਿੰਦਾ ਹੈ। ਇਸ ਅਵਧੀ ਦੇ ਦੌਰਾਨ ਤੁਸੀਂ ਕਿਸੇ ਰਿਸ਼ਤੇ ਵਿੱਚ ਆ ਸਕਦੇ ਹੋ। ਅਜਿਹੇ ਵਿੱਚ, ਤੁਹਾਨੂੰ ਜੀਵਨ ਵਿੱਚ ਮਿਲੇ ਇਸ ਆਸ਼ੀਰਵਾਦ ਦਾ ਲਾਭ ਉਠਾਉਂਦੇ ਹੋਏ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਉਣਾ ਹੋਵੇਗਾ। ਇਸ ਹਫਤੇ ਤੁਹਾਡੀ ਜ਼ਿੰਦਗੀ ਪਿਆਰ ਨਾਲ ਭਰੀ ਰਹੇਗੀ।

ਪੇਜ ਆਫ ਪੈਂਟੇਕਲਸ ਦਾ ਕਹਿਣਾ ਹੈ ਕਿ ਮੀਨ ਰਾਸ਼ੀ ਦੇ ਲੋਕਾਂ ਦਾ ਆਰਥਿਕ ਜੀਵਨ ਸ਼ਾਨਦਾਰ ਰਹੇਗਾ, ਕਿਉਂਕਿ ਇਸ ਕਾਰਡ ਦਾ ਸਬੰਧ ਧਨ-ਸਮ੍ਰਿੱਧੀ ਨਾਲ ਹੈ। ਇਸ ਅਵਧੀ ਦੇ ਦੌਰਾਨ ਤੁਹਾਡਾ ਕਾਰੋਬਾਰ, ਨਿਵੇਸ਼ ਅਤੇ ਧਨ ਨਾਲ ਜੁੜਿਆ ਕੋਈ ਵੀ ਕੰਮ ਤੁਹਾਡੇ ਲਈ ਲਾਭਦਾਇਕ ਸਿੱਧ ਹੋਵੇਗਾ। ਇਸ ਦੇ ਨਾਲ ਹੀ, ਤੁਹਾਡੀ ਆਮਦਨ ਵਿੱਚ ਵੀ ਵਾਧਾ ਹੋਵੇਗਾ।

ਕਰੀਅਰ ਦੇ ਸੰਦਰਭ ਵਿੱਚ, ਪੇਜ ਆਫ ਵੈਂਡਸ ਤੁਹਾਨੂੰ ਨਵੇਂ ਪ੍ਰਾਜੈਕਟ ਦੀ ਸੂਚਨਾ ਦਿੰਦਾ ਹੈ, ਜੋ ਤੁਹਾਡੇ ਕਰੀਅਰ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਵੇਗਾ। ਇਸ ਦੇ ਨਾਲ ਹੀ, ਇਹ ਕਾਰਡ ਕਰੀਅਰ ਵਿੱਚ ਨਵੀਂ ਸ਼ੁਰੂਆਤ ਜਾਂ ਨਵੇਂ ਅਹੁਦੇ ਨੂੰ ਦਰਸਾਉਂਦਾ ਹੈ।

ਨਾਈਨ ਆਫ ਕੱਪਸ ਪਿਛਲੇ ਸਮੇਂ ਵਿੱਚ ਤਕਲੀਫਾਂ ਦਾ ਸਾਹਮਣਾ ਕਰ ਰਹੇ ਮੀਨ ਰਾਸ਼ੀ ਦੇ ਜਾਤਕਾਂ ਲਈ ਇਹ ਅਨੁਮਾਨ ਲਗਾਉਂਦਾ ਹੈ ਕਿ ਇਸ ਹਫਤੇ ਤੁਹਾਡੀ ਸਿਹਤ ਚੰਗੀ ਰਹੇਗੀ। ਜੇਕਰ ਤੁਸੀਂ ਪਿਛਲੇ ਦਿਨਾਂ ਵਿੱਚ ਸਿਹਤ ਸਬੰਧੀ ਸਮੱਸਿਆਵਾਂ ਜਾਂ ਬੀਮਾਰੀ ਤੋਂ ਪਰੇਸ਼ਾਨ ਰਹੇ ਹੋ, ਤਾਂ ਹੁਣ ਤੁਸੀਂ ਸਿਹਤਮੰਦ ਹੋਣ ਦੇ ਰਸਤੇ ’ਤੇ ਅੱਗੇ ਵਧੋਗੇ। ਜੇਕਰ ਤੁਸੀਂ ਕਿਸੇ ਸੱਟ ਜਾਂ ਲੰਬੇ ਸਮੇਂ ਤੋਂ ਕਿਸੇ ਬਿਮਾਰੀ ਤੋਂ ਪਰੇਸ਼ਾਨ ਰਹੇ ਹੋ, ਤਾਂ ਇਹ ਸਮਾਂ ਤੁਹਾਡੇ ਲਈ ਰਾਹਤ ਲੈ ਕੇ ਆਵੇਗਾ।

ਸ਼ੁਭ ਅੰਕ: 4

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਕੀ ਟੈਰੋ ਰੀਡਿੰਗ ‘ਤੇ ਅੱਜ ਵੀ ਕੁਝ ਦੇਸ਼ਾਂ ਵਿੱਚ ਰੋਕ ਲੱਗੀ ਹੋਈ ਹੈ?

ਹਾਂ, ਅਮਰੀਕਾ ਵਰਗੇ ਕੁਝ ਦੇਸ਼ਾਂ ਵਿੱਚ ਟੈਰੋ ਰੀਡਿੰਗ ‘ਤੇ ਕਾਨੂੰਨੀ ਤੌਰ ’ਤੇ ਰੋਕ ਲਗਾਈ ਗਈ ਹੈ, ਜਦੋਂ ਕਿ ਕੁਝ ਦੇਸ਼ ਟੈਰੋ ਨੂੰ ਜਾਦੂ-ਟੂਣੇ ਨਾਲ ਸਬੰਧਤ ਮੰਨਦੇ ਹਨ।

2. ਕੀ ਟੈਰੋ ਕਾਰਡ ਜ਼ਿੰਦਗੀ ਨਾਲ ਜੁੜੇ ਕਿਸੇ ਵੀ ਖੇਤਰ ਦਾ ਜਵਾਬ ਦੇ ਸਕਦੇ ਹਨ?

ਟੈਰੋ ਕਾਰਡਾਂ ਦੇ ਜਰੀਏ ਆਪਣੇ ਪ੍ਰਸ਼ਨ ਦਾ ਜਵਾਬ ਲੈਣ ਲਈ ਤੁਹਾਡੇ ਪ੍ਰਸ਼ਨ ਦਾ ਸਪੱਸ਼ਟ ਹੋਣਾ ਜ਼ਰੂਰੀ ਹੈ।

3. ਕੀ ਟੈਰੋ ਸੱਚਮੁੱਚ ਹੀ ਜਾਦੂ-ਟੂਣੇ ਨਾਲ ਜੁੜਿਆ ਹੋਇਆ ਹੈ?

ਟੈਰੋ ਦਾ ਇਸਤੇਮਾਲ ਕਦੇ ਵੀ ਕਿਸੇ ਨੂੰ ਨੁਕਸਾਨ ਪਹੁੰਚਾਓਣ ਲਈ ਨਹੀਂ ਕੀਤਾ ਜਾ ਸਕਦਾ। ਇਸ ਲਈ ਇਸ ਦਾ ਜਾਦੂ-ਟੂਣੇ ਨਾਲ ਕੋਈ ਸਬੰਧ ਨਹੀਂ ਹੈ।

Talk to Astrologer Chat with Astrologer