ਸੂਰਜ ਗ੍ਰਹਿਣ 2024

Author: Charu Lata | Updated Tue, 02 Apr 2024 01:45 PM IST

ਐਸਟ੍ਰੋਸੇਜ ਦੇ ਇਸ ਬਲਾੱਗ ਵਿੱਚ ਤੁਹਾਨੂੰ ਇਸ ਸਾਲ 8 ਅਪ੍ਰੈਲ ਨੂੰ ਲੱਗਣ ਵਾਲੇ ਸੂਰਜ ਗ੍ਰਹਿਣ ਦੇ ਦੁਨੀਆਂ ਉੱਤੇ ਪੈਣ ਵਾਲੇ ਪ੍ਰਭਾਵਾਂ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਹੋਵੇਗੀ। ਜੋਤਿਸ਼ ਵਿੱਚ ਸੂਰਜ ਗ੍ਰਹਿਣ ਦਾ ਕਾਫੀ ਮਹੱਤਵ ਦੱਸਿਆ ਗਿਆ ਹੈ। ਇਸ ਬਲਾੱਗ ਸੂਰਜ ਗ੍ਰਹਿਣ 2024 ਵਿੱਚ ਅਸੀਂ ਗੱਲ ਕਰਾਂਗੇ ਇਸ ਸਾਲ ਦੇ ਪਹਿਲੇ ਸੂਰਜ ਗ੍ਰਹਿਣ ਦੇ ਬਾਰੇ ਵਿੱਚ, ਇਸ ਦੇ ਪੈਣ ਵਾਲੇ ਪ੍ਰਭਾਵ ਦੇ ਬਾਰੇ ਵਿੱਚ ਅਤੇ ਨਾਲ ਹੀ ਇਸ ਸੂਰਜ ਗ੍ਰਹਿਣ ਦਾ ਦੁਨੀਆਂ ਉੱਤੇ ਕੀ ਕੁਝ ਅਸਰ ਦੇਖਣ ਨੂੰ ਮਿਲੇਗਾ, ਇਸ ਬਾਰੇ ਵਿੱਚ ਵੀ ਚਰਚਾ ਕੀਤੀ ਜਾਵੇਗੀ। ਇਸ ਖਾਸ ਬਲਾੱਗ ਦੇ ਮਾਧਿਅਮ ਤੋਂ ਅਸੀਂ ਤੁਹਾਨੂੰ ਇਸ ਮਹੱਤਵਪੂਰਣ ਜੋਤਿਸ਼ ਘਟਨਾ ਦੀ ਜਾਣਕਾਰੀ ਪ੍ਰਦਾਨ ਕਰਾਂਗੇ। ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਵੀ ਮਹੱਤਵਪੂਰਣ ਜੋਤਿਸ਼ ਘਟਨਾ ਦੀ ਜਾਣਕਾਰੀ ਸਮੇਂ ਤੋਂ ਪਹਿਲਾਂ ਹੀ ਆਪਣੇ ਰੀਡਰਸ ਨੂੰ ਦੇਈਏ, ਤਾਂ ਕਿ ਉਹ ਆਪਣੇ ਜੀਵਨ ਉੱਤੇ ਪੈਣ ਵਾਲੇ ਪ੍ਰਭਾਵ ਦੇ ਬਾਰੇ ਵਿੱਚ ਪਹਿਲਾਂ ਹੀ ਜਾਣੂ ਹੋ ਜਾਣ।


ਦੁਨੀਆ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ

ਹਿੰਦੂ ਪੰਚਾਂਗ ਦੇ ਅਨੁਸਾਰ ਇਹ ਗ੍ਰਹਿਣ ਭਾਰਤੀ ਉਪਮਹਾਂਦੀਪ ਵਿੱਚ ਨਜ਼ਰ ਨਹੀਂ ਆਵੇਗਾ। ਇਸ ਦਾ ਅਰਥ ਹੈ ਕਿ ਪ੍ਰਿਥਵੀ ਦੀ ਛਾਇਆ ਚੰਦਰਮਾ ਦੀ ਸਤਹਿ ਨੂੰ ਇੱਕ ਨਿਸ਼ਚਿਤ ਸੀਮਾ ਤੱਕ ਹੀ ਛੁਪਾਵੇਗੀ। ਦੱਸ ਦੇਈਏ ਕਿ ਜਦੋਂ ਸੂਰਜ, ਪ੍ਰਿਥਵੀ ਅਤੇ ਚੰਦਰਮਾ ਇੱਕੋ ਸੇਧ ਵਿੱਚ ਆ ਜਾਂਦੇ ਹਨ, ਅਰਥਾਤ ਚੰਦਰਮਾ ਸੂਰਜ ਅਤੇ ਪ੍ਰਿਥਵੀ ਦੇ ਵਿਚਕਾਰ ਆ ਜਾਂਦਾ ਹੈ, ਤਾਂ ਅਜਿਹੀ ਸਥਿਤੀ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। ਸੂਰਜ ਅਤੇ ਪ੍ਰਿਥਵੀ ਦੇ ਵਿਚਕਾਰ ਜਦੋਂ ਚੰਦਰਮਾ ਆਉਂਦਾ ਹੈ ਤਾਂ ਪ੍ਰਿਥਵੀ ਉੱਤੇ ਉਸ ਦੀ ਛਾਇਆ ਪੈਂਦੀ ਹੈ। ਇਸ ਦੌਰਾਨ ਉਹ ਸੂਰਜ ਦੇ ਪ੍ਰਕਾਸ਼ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਰੂਪ ਨਾਲ ਢੱਕ ਲੈਂਦਾ ਹੈ। ਵੈਦਿਕ ਜੋਤਿਸ਼ ਦੇ ਅੰਤਰਗਤ ਸੂਰਜ ਨੂੰ ਆਤਮਾ ਦਾ ਕਾਰਕ ਮੰਨਿਆ ਗਿਆ ਹੈ। ਇਸ ਲਈ ਜਦੋਂ ਕਦੇ ਵੀ ਸੂਰਜ ਗ੍ਰਹਿਣ ਦੀ ਘਟਨਾ ਹੁੰਦੀ ਹੈ ਤਾਂ ਪ੍ਰਿਥਵੀ ਉੱਤੇ ਰਹਿਣ ਵਾਲੇ ਸਭ ਜੀਵਾਂ ਉੱਤੇ ਇਸ ਦਾ ਕੁਝ ਨਾ ਕੁਝ ਪ੍ਰਭਾਵ ਜ਼ਰੂਰ ਪੈਂਦਾ ਹੈ।

ਆਓ ਇਸ ਬਲਾੱਗ ਦੇ ਮਾਧਿਅਮ ਤੋਂ ਇਸ ਸਾਲ ਵਿੱਚ ਲੱਗਣ ਵਾਲੇ ਪਹਿਲੇ ਸੂਰਜ ਗ੍ਰਹਿਣ ਅਤੇ ਉਸ ਨਾਲ ਸਬੰਧਤ ਤਰੀਕ ਅਤੇ ਸਮੇਂ ਦੇ ਬਾਰੇ ਵਿੱਚ ਜਾਣਕਾਰੀ ਹਾਸਿਲ ਕਰਦੇ ਹਾਂ। ਤੁਸੀਂ ਇਸ ਬਲਾੱਗ ‘ਸੂਰਜ ਗ੍ਰਹਿਣ 2024’ ਵਿੱਚ, ਸੂਰਜ ਗ੍ਰਹਿਣ ਕਿੱਥੇ-ਕਿੱਥੇ ਦਿਖੇਗਾ, ਇਹ ਪੂਰਣ ਸੂਰਜ ਗ੍ਰਹਿਣ ਹੋਵੇਗਾ ਜਾਂ ਅੰਸ਼ਕ ਸੂਰਜ ਗ੍ਰਹਿਣ ਹੋਵੇਗਾ, ਸੂਰਜ ਗ੍ਰਹਿਣ ਦਾ ਸੂਤਕ ਕਾਲ ਕਦੋਂ ਲੱਗੇਗਾ ਅਤੇ ਸੂਰਜ ਗ੍ਰਹਿਣ ਦਾ ਧਾਰਮਿਕ ਅਤੇ ਅਧਿਆਤਮਕ ਮਹੱਤਵ ਕੀ ਹੋਵੇਗਾ, ਆਦਿ ਸਾਰੀ ਜਾਣਕਾਰੀ ਪ੍ਰਾਪਤ ਕਰੋਗੇ। ਨਾਲ ਹੀ ਜੋਤਿਸ਼ ਦ੍ਰਿਸ਼ਟੀਕੋਣ ਤੋਂ ਵੀ ਤੁਹਾਨੂੰ ਇਹ ਜਾਣਨ ਨੂੰ ਮਿਲੇਗਾ ਕਿ ਸੂਰਜ ਗ੍ਰਹਿਣ ਦਾ ਕੀ ਪ੍ਰਭਾਵ ਹੋ ਸਕਦਾ ਹੈ। ਇਸ ਸਾਰੀ ਜਾਣਕਾਰੀ ਦੇ ਲਈ ਬਲਾੱਗ ਨੂੰ ਅੰਤ ਤੱਕ ਜ਼ਰੂਰ ਪੜ੍ਹੋ।

ਇਹ ਵੀ ਪੜ੍ਹੋ: ਇਸ ਸਾਲ ਦਾ ਰਾਸ਼ੀਫਲ

ਸੂਰਜ ਗ੍ਰਹਿਣ: ਖਗੋਲੀ ਅਤੇ ਜੋਤਿਸ਼ ਮਹੱਤਵ

ਸਰਲ ਸ਼ਬਦਾਂ ਵਿੱਚ ਕਹੀਏ ਤਾਂ ਸੂਰਜ ਗ੍ਰਹਿਣ ਉਦੋਂ ਹੁੰਦਾ ਹੈ, ਜਦੋਂ ਚੰਦਰਮਾ, ਪ੍ਰਿਥਵੀ ਦੀ ਪਰਿਕਰਮਾ ਕਰਦੇ ਸਮੇਂ ਸੂਰਜ ਅਤੇ ਪ੍ਰਿਥਵੀ ਦੇ ਵਿਚਕਾਰ ਆ ਜਾਂਦਾ ਹੈ। ਜਿਸ ਨਾਲ ਸੂਰਜ ਢਕਿਆ ਜਾਂਦਾ ਹੈ ਅਤੇ ਸੂਰਜ ਦੀ ਰੋਸ਼ਨੀ ਸਾਡੇ ਤੱਕ ਅਤੇ ਪ੍ਰਿਥਵੀ ਤੱਕ ਨਹੀਂ ਪਹੁੰਚ ਸਕਦੀ। ਸੂਰਜ ਦਾ ਕਿੰਨਾ ਭਾਗ ਚੰਦਰਮਾ ਨਾਲ ਢਕਿਆ ਹੋਇਆ ਹੈ, ਇਸ ਦੇ ਆਧਾਰ ‘ਤੇ ਗ੍ਰਹਿਣ ਕਈ ਤਰ੍ਹਾਂ ਦੇ ਹੁੰਦੇ ਹਨ।

ਜੋਤਿਸ਼ ਦ੍ਰਿਸ਼ਟੀ ਤੋਂ, ਜਦੋਂ ਸੂਰਜ ਅਤੇ ਰਾਹੂ ਕਿਸੇ ਰਾਸ਼ੀ ਵਿੱਚ ਇਕੱਠੇ ਆਉਂਦੇ ਹਨ ਤਾਂ ਗ੍ਰਹਿਣ ਦਾ ਯੋਗ ਬਣਦਾ ਹੈ। ਜੋਤਿਸ਼ ਸ਼ਾਸਤਰ ਵਿੱਚ ਇਸ ਯੋਗ ਨੂੰ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ। ਇਸ ਵਾਰ ਸੂਰਜ ਗ੍ਰਹਿਣ ਚੇਤ ਮਹੀਨੇ ਦੇ ਕ੍ਰਿਸ਼ਣ ਪੱਖ ਵਿੱਚ ਮੀਨ ਰਾਸ਼ੀ ਅਤੇ ਰੇਵਤੀ ਨਛੱਤਰ ਵਿੱਚ ਲੱਗੇਗਾ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

2024 ਵਿੱਚ ਸੂਰਜ ਗ੍ਰਹਿਣ: ਦ੍ਰਿਸ਼ਮਾਨ ਅਤੇ ਸਮਾਂ

ਸਮੇਂ ਬਾਰੇ ਗੱਲ ਕਰੀਏ ਤਾਂ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ 8 ਅਪ੍ਰੈਲ ਦੀ ਰਾਤ 9:12 ਵਜੇ ਤੋਂ 9 ਅਪ੍ਰੈਲ ਦੀ ਅੱਧੀ ਰਾਤ 02:22 ਵਜੇ ਤੱਕ ਲੱਗੇਗਾ। ਇਹ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਹੈ ਅਤੇ ਹਿੰਦੂ ਪੰਚਾਂਗ ਦੇ ਅਨੁਸਾਰ ਇਹ ਚੇਤ ਮਹੀਨੇ ਦੇ ਕ੍ਰਿਸ਼ਣ ਪੱਖ ਵਿੱਚ ਲੱਗੇਗਾ। ਇਹ ਸੂਰਜ ਗ੍ਰਹਿਣ ਭਾਰਤ ਵਿੱਚ ਨਹੀਂ ਦਿਖੇਗਾ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਤਿਥੀ ਦਿਨਾਂਕ ਅਤੇ ਦਿਨ

ਸੂਰਜ ਗ੍ਰਹਿਣ ਦਾ ਆਰੰਭ

(ਭਾਰਤੀ ਸਮੇਂ ਦੇ ਅਨੁਸਾਰ)

ਸੂਰਜ ਗ੍ਰਹਿਣ ਖਤਮ ਕਿੱਥੇ-ਕਿੱਥੇ ਦਿਖੇਗਾ?
ਚੇਤ ਮਹੀਨਾ ਕ੍ਰਿਸ਼ਣ ਪੱਖ ਸੋਮਵਾਰ, 08 ਅਪ੍ਰੈਲ 2024 ਰਾਤ 09:12 ਵਜੇ ਤੋਂ ਅੱਧੀ ਰਾਤ 02:22 ਵਜੇ ਤੱਕ

ਪੱਛਮੀ ਯੂਰਪ, ਪੈਸੀਫਿਕ, ਐਟਲਾਂਟਿਕ, ਆਰਕਟਿਕ, ਮੈਕਸੀਕੋ, ਉੱਤਰੀ ਅਮਰੀਕਾ (ਅਲਾਸਕਾ ਨੂੰ ਛੱਡ ਕੇ), ਕਨੈਡਾ, ਮੱਧ ਅਮਰੀਕਾ, ਦੱਖਣੀ ਅਮਰੀਕਾ ਦੇ ਉੱਤਰੀ ਭਾਗਾਂ ਵਿੱਚ, ਇੰਗਲੈਂਡ ਦੇ ਉੱਤਰ-ਪੱਛਮੀ ਖੇਤਰ ਵਿੱਚ, ਆਇਰਲੈਂਡ (ਭਾਰਤ ਵਿੱਚ ਨਹੀਂ ਦਿਖੇਗਾ)

ਨੋਟ: ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉੱਪਰ ਦਿੱਤਾ ਗਿਆ ਸਮਾਂ ਭਾਰਤੀ ਸਮੇਂ ਦੇ ਅਨੁਸਾਰ ਦਿੱਤਾ ਗਿਆ ਹੈ। ਇਹ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਹੋਵੇਗਾ, ਜੋ ਕਿ ਖਗ੍ਰਾਸ ਯਾਨੀ ਕਿ ਪੂਰਣ ਸੂਰਜ ਗ੍ਰਹਿਣ ਹੋਵੇਗਾ, ਪਰ ਭਾਰਤ ਵਿੱਚ ਨਾ ਦਿਖਣ ਦੇ ਕਾਰਨ ਇਸ ਦਾ ਭਾਰਤ ਉੱਤੇ ਕੋਈ ਵੀ ਧਾਰਮਿਕ ਪ੍ਰਭਾਵ ਨਹੀਂ ਹੋਵੇਗਾ ਅਤੇ ਨਾ ਹੀ ਇਸ ਦਾ ਸੂਤਕ ਕਾਲ ਪ੍ਰਭਾਵੀ ਮੰਨਿਆ ਜਾਵੇਗਾ। ਅਜਿਹੇ ਵਿੱਚ ਸੂਤਕ ਕਾਲ ਜਾਂ ਗ੍ਰਹਿਣ ਨਾਲ ਜੁੜੇ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਨਿਯਮਾਂ ਦਾ ਪਾਲਣ ਕਰਨਾ ਤੁਹਾਡੇ ਲਈ ਜ਼ਰੂਰੀ ਨਹੀਂ ਹੋਵੇਗਾ। ਇਸ ਤਰ੍ਹਾਂ ਸਭ ਲੋਕ ਆਪਣੀਆਂ ਸਾਰੀਆਂ ਗਤੀਵਿਧੀਆਂ ਸੁਚਾਰੂ ਰੂਪ ਨਾਲ ਜਾਰੀ ਰੱਖ ਸਕਦੇ ਹਨ।

ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ: ਵਿਸ਼ਵਵਿਆਪੀ ਪ੍ਰਭਾਵ

ਸੂਰਜ ਗ੍ਰਹਿਣ ਦੇ ਦੌਰਾਨ ਸੂਰਜ ਅਤੇ ਰਾਹੂ ਦੋਵੇਂ ਰੇਵਤੀ ਨਛੱਤਰ ਵਿੱਚ ਹੋਣਗੇ। ਇਸ ਲਈ ਰੇਵਤੀ ਨਛੱਤਰ ਦੁਆਰਾ ਸ਼ਾਸਿਤ ਜਾਤਕਾਂ ਉੱਤੇ ਇਸ ਦਾ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ ਅਤੇ ਉਨਾਂ ਨੂੰ ਇਸ ਦੌਰਾਨ ਊਰਜਾ ਦੀ ਕਮੀ ਮਹਿਸੂਸ ਹੋ ਸਕਦੀ ਹੈ। ਆਓ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਸੂਰਜ ਗ੍ਰਹਿਣ 2024 ਦਾ ਦੇਸ਼-ਦੁਨੀਆ ਉੱਤੇ ਕੀ ਪ੍ਰਭਾਵ ਦੇਖਣ ਨੂੰ ਮਿਲੇਗਾ।

ਇਸ ਸਾਲ ਵਿੱਚ ਲੱਗਣ ਵਾਲ਼ੇ ਗ੍ਰਹਿਣ ਦੀ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਪੜ੍ਹੋ: ਇਸ ਸਾਲ ਵਿੱਚ ਗ੍ਰਹਿਣ

ਸੂਰਜ ਗ੍ਰਹਿਣ: ਜਾਣੋ ਸ਼ੇਅਰ ਮਾਰਕਿਟ ਦਾ ਹਾਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer