ਮਿਥੁਨ ਰਾਸ਼ੀਫਲ਼ 2024 (Mithun Rashifal 2024) ਦੇ ਇਸ ਲੇਖ਼ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਤੁਹਾਨੂੰ ਸਾਲ 2024 ਦੇ ਦੌਰਾਨ ਵੈਦਿਕ ਜੋਤਿਸ਼ ਦੇ ਅਨੁਸਾਰ ਗ੍ਰਹਿਆਂ ਦੀ ਚਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਜਾਣਨ ਦਾ ਮੌਕਾ ਮਿਲੇਗਾ ਕਿ ਸਾਲ 2024 ਵਿੱਚ ਤੁਸੀਂ ਆਪਣੇ ਕਰੀਅਰ ਵਿੱਚ ਕਿਸ ਤਰਾਂ ਦੇ ਬਦਲਾਵ ਮਹਿਸੂਸ ਕਰੋਗੇ, ਤੁਹਾਨੂੰ ਆਪਣੀ ਆਰਥਿਕ ਸਥਿਤੀ ਬਾਰੇ ਕੀ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ, ਕਦੋਂ ਤੁਹਾਡੀ ਆਰਥਿਕ ਸਥਿਤੀ ਅਨੁਕੂਲ ਹੋਵੇਗੀ ਅਤੇ ਕਦੋਂ ਇਹ ਖ਼ਰਾਬ ਹੋ ਸਕਦੀ ਹੈ, ਧਨ ਲਾਭ ਹੋਵੇਗਾ ਜਾਂ ਧਨ ਦੀ ਹਾਨੀ ਹੋਵੇਗੀ, ਜੇਕਰ ਤੁਸੀਂ ਵਿਦਿਆਰਥੀ ਹੋ ਤਾਂ ਪੜ੍ਹਾਈ ਦੀ ਸਥਿਤੀ ਕਿਹੋ-ਜਿਹੀ ਰਹਿਣ ਵਾਲ਼ੀ ਹੈ, ਤੁਹਾਡੇ ਪ੍ਰੇਮ ਸਬੰਧਾਂ ਵਿੱਚ ਕੀ ਹੋਵੇਗਾ, ਤੁਹਾਡੇ ਪ੍ਰੇਮੀ ਨਾਲ਼ ਤੁਹਾਡੀਆਂ ਨਜ਼ਦੀਕੀਆਂ ਵਧਣਗੀਆਂ ਜਾਂ ਦੂਰੀਆਂ ਵਧਣਗੀਆਂ, ਜੇਕਰ ਤੁਸੀਂ ਸ਼ਾਦੀਸ਼ੁਦਾ ਹੋ ਤਾਂ ਸ਼ਾਦੀਸ਼ੁਦਾ ਜੀਵਨ ਵਿੱਚ ਆਉਣ ਵਾਲ਼ੀਆਂ ਸਮੱਸਿਆਵਾਂ ਕਦੋਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ ਅਤੇ ਕਦੋਂ ਤੁਹਾਡੇ ਦੋਵਾਂ ਵਿਚਕਾਰ ਚੰਗਾ ਤਾਲਮੇਲ ਦੇਖਣ ਨੂੰ ਮਿਲੇਗਾ, ਪਰਿਵਾਰਿਕ ਜੀਵਨ ਵਿੱਚ ਖੁਸ਼ੀਆਂ ਕਦੋਂ ਆਉਣਗੀਆਂ, ਸਿਹਤ ਦਾ ਕੀ ਹਾਲ ਰਹੇਗਾ ਅਤੇ ਕਰੀਅਰ ਨੂੰ ਲੈ ਕੇ ਤੁਹਾਡੀਆਂ ਚਿੰਤਾਵਾਂ ਦਾ ਹੱਲ ਕਦੋਂ ਨਿੱਕਲ਼ੇਗਾ। ਇਨ੍ਹਾਂ ਸਭ ਗੱਲਾਂ ਦੀ ਜਾਣਕਾਰੀ ਤੁਹਾਨੂੰ ਇਸ ਵਿਸ਼ੇਸ਼ ਲੇਖ਼ ਦੁਆਰਾ ਪ੍ਰਾਪਤ ਹੋ ਸਕਦੀ ਹੈ। ਇਸ ਲਈ ਇਸ ਲੇਖ਼ ਨੂੰ ਸ਼ੁਰੂ ਤੋਂ ਅੰਤ ਤੱਕ ਪੂਰਾ ਜ਼ਰੂਰ ਪੜ੍ਹੋ।
ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਮਿਥੁਨ ਰਾਸ਼ੀਫਲ਼ 2024 (Mithun Rashifal 2024) ਵਿਸ਼ੇਸ਼ ਰੂਪ ਨਾਲ਼ ਤੁਹਾਡੇ ਲਈ ਹੀ ਤਿਆਰ ਕੀਤਾ ਗਿਆ ਹੈ। ਇਸ ਲੇਖ਼ ਦੇ ਦੁਆਰਾ ਤੁਸੀਂ ਸਾਲ 2024 ਬਾਰੇ ਅਨੁਮਾਨ ਲਗਾ ਸਕਦੇ ਹੋ ਅਤੇ ਆਪਣੇ ਲਈ ਇਸ ਸਾਲ ਦੀਆਂ ਭਵਿੱਖਬਾਣੀਆਂ ਜਾਣ ਸਕਦੇ ਹੋ। ਤੁਹਾਡੇ ਜੀਵਨ ਦੇ ਵਿਭਿੰਨ ਪਹਿਲੂਆਂ ‘ਤੇ ਸਾਲ 2024 ਦੇ ਦੌਰਾਨ ਗ੍ਰਹਿਆਂ ਦੀ ਸਥਿਤੀ ਦਾ ਕੀ ਪ੍ਰਭਾਵ ਪਵੇਗਾ, ਇਹ ਸਭ ਕੁਝ ਜਾਣਨ ਦਾ ਮੌਕਾ ਤੁਹਾਨੂੰ ਇਸ ਲੇਖ਼ ਵਿੱਚ ਪ੍ਰਾਪਤ ਹੋ ਸਕਦਾ ਹੈ। ਇਸੇ ਦੇ ਅਨੁਸਾਰ ਤੁਸੀਂ ਕਿਸੇ ਵਿਸ਼ੇਸ਼ ਖੇਤਰ ਦੇ ਲਈ ਵਿਸ਼ੇਸ਼ ਯੋਜਨਾ ਬਣਾਉਣ ਵਿੱਚ ਕਾਮਯਾਬ ਹੋ ਸਕਦੇ ਹੋ। ਇਸ ਮਿਥੁਨ ਰਾਸ਼ੀਫਲ਼ 2024 (Mithun Rashifal 2024) ਨੂੰ ਐਸਟ੍ਰੋਸੇਜ ਦੇ ਵਿਦਵਾਨ ਜੋਤਸ਼ੀਡਾ. ਮ੍ਰਿਗਾਂਕ ਦੁਆਰਾ ਸਾਲ 2024 ਦੇ ਲਈ ਤਿਆਰ ਕੀਤਾ ਗਿਆ ਹੈ। ਇਸ ਨੂੰ ਤਿਆਰ ਕਰਦੇ ਹੋਏ ਸਾਲ 2024 ਦੇ ਦੌਰਾਨ ਹੋਣ ਵਾਲ਼ੇ ਗ੍ਰਹਿਆਂ ਦੇ ਗੋਚਰ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਅਤੇ ਇਹ ਵੀ ਵਿਚਾਰਿਆ ਗਿਆ ਹੈ ਕਿ ਉਨ੍ਹਾਂ ਦਾ ਤੁਹਾਡੇ ਜੀਵਨ ‘ਤੇ ਕੀ ਪ੍ਰਭਾਵ ਪਵੇਗਾ। ਇਹ ਰਾਸ਼ੀਫਲ਼ 2024 ਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ। ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਹਾਡੀ ਚੰਦਰ ਰਾਸ਼ੀ ਜਾਂ ਜਨਮ ਰਾਸ਼ੀ ਮਿਥੁਨ ਰਾਸ਼ੀ ਹੈ, ਤਾਂ ਇਹ ਰਾਸ਼ੀਫਲ਼ ਵਿਸ਼ੇਸ਼ ਰੂਪ ਤੋਂ ਤੁਹਾਡੇ ਲਈ ਹੀ ਤਿਆਰ ਕੀਤਾ ਗਿਆ ਹੈ। ਇਸ ਲਈ ਆਓ, ਹੁਣ ਬਿਨਾਂ ਹੋਰ ਸਮਾਂ ਖ਼ਰਾਬ ਕੀਤੇ ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਸਾਲ 2024 ਵਿੱਚ ਮਿਥੁਨ ਰਾਸ਼ੀ ਦਾ ਭਵਿੱਖਫਲ਼ ਕੀ ਕਹਿ ਰਿਹਾ ਹੈ।
ਕੀ 2024 ਵਿੱਚ ਬਦਲੇਗੀ ਤੁਹਾਡੀ ਕਿਸਮਤ?ਵਿਦਵਾਨ ਜੋਤਸ਼ੀਆਂ ਨਾਲ਼ ਕਰੋ ਫ਼ੋਨ ਰਾਹੀਂ ਗੱਲ
ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਸਾਲ ਦੀ ਸ਼ੁਰੂਆਤ ਵਿੱਚ ਦੇਵ ਗੁਰੂ ਬ੍ਰਹਸਪਤੀ ਦੇ ਏਕਾਦਸ਼ ਘਰ ਵਿੱਚ ਹੋਣ ਕਾਰਣ ਅਨੇਕਾਂ ਸਫਲਤਾਵਾਂ ਪ੍ਰਾਪਤ ਹੋਣਗੀਆਂ। ਮਿਥੁਨ ਰਾਸ਼ੀਫਲ਼ 2024 (Mithun Rashifal 2024) ਦੇ ਅਨੁਸਾਰ, ਇਹ ਅਵਧੀ ਤੁਹਾਨੂੰ ਆਰਥਿਕ ਰੂਪ ਤੋਂ ਮਜ਼ਬੂਤ ਬਣਾਵੇਗੀ। ਪ੍ਰੇਮ ਸਬੰਧਾਂ ਵਿੱਚ ਗਹਿਰਾਈ ਆਵੇਗੀ ਅਤੇ ਸਿੰਗਲ ਜਾਤਕਾਂ ਨੂੰ ਵਿਆਹ-ਸਬੰਧ ਜੋੜਨ ਦਾ ਮੌਕਾ ਵੀ ਮਿਲੇਗਾ। ਸ਼ਨੀ ਮਹਾਰਾਜ ਤੁਹਾਡੀ ਕਿਸਮਤ ਦੇ ਸੁਆਮੀ ਹੋ ਕੇ ਤੁਹਾਡੇ ਭਾਗਸ਼ਾਲੀ ਸਥਾਨ ਵਿੱਚ ਰਹਿ ਕੇ ਤੁਹਾਡੀ ਕਿਸਮਤ ਨੂੰ ਮਜ਼ਬੂਤ ਬਣਾਉਣਗੇ, ਜਿਸ ਨਾਲ਼ ਤੁਹਾਡੀਆਂ ਰੁਕੀਆਂ ਹੋਈਆਂ ਯੋਜਨਾਵਾਂ ਦੁਬਾਰਾ ਚੱਲ ਪੈਣਗੀਆਂ। ਅਟਕੇ ਹੋਏ ਕੰਮਾਂ ਵਿੱਚ ਤੇਜ਼ੀ ਆਵੇਗੀ ਅਤੇ ਸਫਲਤਾ ਤੁਹਾਡੇ ਕਦਮ ਚੁੰਮੇਗੀ। ਰਾਹੂ ਅਤੇ ਕੇਤੁ ਪੂਰਾ ਸਾਲ ਕ੍ਰਮਵਾਰ ਤੁਹਾਡੇ ਦਸ਼ਮ ਅਤੇ ਚੌਥੇ ਘਰ ਵਿੱਚ ਰਹਿਣਗੇ, ਜੋ ਸਰੀਰਿਕ ਪੱਖ ਤੋਂ ਕੁਝ ਕਮਜ਼ੋਰੀ ਦੇ ਸਕਦੇ ਹਨ। ਇਸ ਸਾਲ ਤੁਹਾਡੇ ਮਾਂ-ਪਿਤਾ ਜੀ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਪਰਿਵਾਰ ਵਿੱਚ ਅਸ਼ਾਂਤੀ ਦਾ ਕਾਰਣ ਬਣ ਸਕਦੀਆਂ ਹਨ। ਸਾਲ ਦੀ ਸ਼ੁਰੂਆਤ ਵਿੱਚ ਸੂਰਜ ਅਤੇ ਮੰਗਲ ਸਪਤਮ ਘਰ ਵਿੱਚ ਹੋਣ ਨਾਲ਼ ਤੁਹਾਡੇ ਸ਼ਾਦੀਸ਼ੁਦਾ ਜੀਵਨ ਅਤੇ ਤੁਹਾਡੇ ਕਾਰੋਬਾਰ ਵਿੱਚ ਕੁਝ ਉਤਾਰ-ਚੜ੍ਹਾਅ ਦੇਖਣ ਨੂੰ ਮਿਲਣਗੇ। ਮਿਥੁਨ ਰਾਸ਼ੀਫਲ਼ 2024 (Mithun Rashifal 2024) ਦੇ ਅਨੁਸਾਰ, ਬੁੱਧ ਅਤੇ ਸ਼ੁੱਕਰ ਸਾਲ ਦੀ ਸ਼ੁਰੂਆਤ ਵਿੱਚ ਛੇਵੇਂ ਘਰ ਵਿੱਚ ਹੋ ਕੇ ਖਰਚਿਆਂ ਵਿੱਚ ਤੇਜ਼ੀ ਲਿਆਉਣਗੇ। ਇਸ ਸਾਲ ਤੁਹਾਨੂੰ ਆਪਣੀ ਸਿਹਤ ‘ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ ਅਤੇ ਆਪਣੇ ਵਿੱਤੀ ਪ੍ਰਬੰਧਨ ਨੂੰ ਵੀ ਸਹੀ ਤਰੀਕੇ ਨਾਲ਼ ਸੰਭਾਲਣਾ ਚਾਹੀਦਾ ਹੈ।
Click here to read in English: Gemini Horoscope 2024
ਸਾਰੇ ਜੋਤਿਸ਼ ਮੁੱਲਾਂਕਣ ਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹਨ । ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿਕ ਕਰੋ:ਚੰਦਰ ਰਾਸ਼ੀ ਕੈਲਕੁਲੇਟਰ
ਮਿਥੁਨ ਰਾਸ਼ੀਫਲ਼ 2024 (Mithun Rashifal 2024) ਦੇ ਅਨੁਸਾਰ, ਸਾਲ 2024 ਵਿੱਚ ਮਿਥੁਨ ਰਾਸ਼ੀ ਦੇ ਜਾਤਕਾਂ ਦੇ ਪ੍ਰੇਮ ਸਬੰਧਾਂ ਦੀ ਸ਼ੁਰੂਆਤ ਬਹੁਤ ਚੰਗੀ ਰਹੇਗੀ। ਦੇਵ ਗੁਰੂ ਬ੍ਰਹਸਪਤੀ ਦੀ ਦ੍ਰਿਸ਼ਟੀ ਪੰਚਮ ਘਰ ‘ਤੇ ਹੋਣ ਨਾਲ਼ ਤੁਹਾਡਾ ਪ੍ਰੇਮ ਮਾਸੂਮ ਅਤੇ ਨਿਸ਼ਛਲ ਹੋਵੇਗਾ। ਤੁਸੀਂ ਆਪਣੇ ਪ੍ਰੇਮ ਸਬੰਧਾਂ ਵਿੱਚ ਸੱਚੇ ਅਤੇ ਇਮਾਨਦਾਰ ਰਹੋਗੇ ਅਤੇ ਆਪਣੇ ਰਿਸ਼ਤੇ ਨੂੰ ਨਿਭਾਉਣ ਦੇ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰੋਗੇ। ਤੁਹਾਡੇ ਅਤੇ ਤੁਹਾਡੇ ਪ੍ਰੇਮੀ ਦੇ ਵਿਚਕਾਰ ਆਪਸੀ ਤਾਲਮੇਲ ਵਧੇਗਾ ਅਤੇ ਤੁਸੀਂ ਆਪਣੇ ਰਿਸ਼ਤੇ ਨੂੰ ਪੂਰਾ ਮਹੱਤਵ ਵੀ ਦਿਓਗੇ। ਇਹ ਸਮਾਂ ਇੱਕ ਆਦਰਸ਼ ਪ੍ਰੇਮ ਸਬੰਧ ਦਾ ਸਮਾਂ ਹੋਵੇਗਾ, ਇਸ ਲਈ ਤੁਸੀਂ ਅਤੇ ਤੁਹਾਡਾ ਪ੍ਰੇਮੀ ਇਸ ਸਮੇਂ ਦਾ ਪੂਰਾ ਆਨੰਦ ਲਓਗੇ ਅਤੇ ਇੱਕ-ਦੂਜੇ ਨੂੰ ਬਰਾਬਰੀ ਦਾ ਮਹੱਤਵ ਦਿਓਗੇ। ਅਗਸਤ ਤੋਂ ਸਤੰਬਰ ਦੇ ਦੌਰਾਨ ਦੀ ਅਵਧੀ ਤੁਹਾਡੇ ਪ੍ਰੇਮ ਸਬੰਧਾਂ ਦੇ ਲਈ ਬਹੁਤ ਜ਼ਿਆਦਾ ਅਨੁਕੂਲ ਰਹਿਣ ਵਾਲ਼ੀ ਹੈ। ਇਸ ਦੌਰਾਨ ਤੁਸੀਂ ਅਤੇ ਤੁਹਾਡਾ ਪ੍ਰੇਮੀ ਭਰਪੂਰ ਰੋਮਾਂਸ ਕਰੋਗੇ ਅਤੇ ਕਿਤੇ ਲੰਬੀ ਦੂਰੀ ਦੀ ਯਾਤਰਾ ਲਈ ਜਾਓਗੇ ਅਤੇ ਇੱਕ-ਦੂਜੇ ਨੂੰ ਪੂਰਾ ਸਮਾਂ ਦਿਓਗੇ। ਇੱਕ-ਦੂਜੇ ਦੇ ਨਾਲ਼ ਸਮਾਂ ਬਿਤਾਉਣਾ ਤੁਹਾਡੇ ਰਿਸ਼ਤੇ ਲਈ ਬਹੁਤ ਮਹੱਤਵਪੂਰਣ ਹੋਵੇਗਾ ਅਤੇ ਤੁਸੀਂ ਇਸੇ ਸਾਲ ਇਹ ਯੋਜਨਾ ਬਣਾ ਸਕਦੇ ਹੋ ਕਿ ਆਪਣੇ ਪ੍ਰੇਮੀ ਨੂੰ ਆਪਣਾ ਜੀਵਨਸਾਥੀ ਬਣਾ ਲਓ। ਸਾਲ ਦੀ ਅੰਤਿਮ ਤਿਮਾਹੀ ਦੇ ਦੌਰਾਨ ਤੁਹਾਡੇ ਪ੍ਰੇਮ ਸਬੰਧ ਹੋਰ ਮਜ਼ਬੂਤ ਹੋ ਜਾਣਗੇ। ਪ੍ਰੰਤੂ ਇਸੇ ਸਾਲ ਮਾਰਚ ਦੇ ਮਹੀਨੇ ਵਿੱਚ ਤੁਹਾਨੂੰ ਥੋੜਾ ਜਿਹਾ ਸਾਵਧਾਨ ਰਹਿਣਾ ਪਵੇਗਾ। ਇਸ ਦੌਰਾਨ ਤੁਹਾਡੇ ਲਈ ਮਰਿਆਦਿਤ ਆਚਰਣ ਕਰਨਾ ਜ਼ਰੂਰੀ ਹੋਵੇਗਾ, ਨਹੀਂ ਤਾਂ ਮਾਣਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਕਿਸੇ ਨਾਲ਼ ਪ੍ਰੇਮ ਕਰਦੇ ਹੋ ਤਾਂ ਰਿਸ਼ਤੇ ਨੂੰ ਮਰਿਆਦਾ ਵਿੱਚ ਰੱਖੋ ਅਤੇ ਇਮਾਨਦਾਰ ਰਹੋ। ਇਸ ਨਾਲ਼ ਤੁਹਾਡੇ ਦੋਵਾਂ ਦੇ ਮਨਾਂ ਵਿੱਚ ਇੱਕ-ਦੂਜੇ ਲਈ ਇੱਜ਼ਤ ਵਧੇਗੀ ਅਤੇ ਰਿਸ਼ਤਾ ਵੀ ਮਰਿਆਦਾ ਵਿੱਚ ਰਹੇਗਾ। ਫਰਵਰੀ ਵਿੱਚ ਤੁਸੀਂ ਆਪਣੇ ਪ੍ਰੇਮੀ ਦੇ ਅੱਗੇ ਵਿਆਹ ਦਾ ਪ੍ਰਸਤਾਵ ਰੱਖ ਸਕਦੇ ਹੋ। ਪ੍ਰੰਤੂ ਹੋ ਸਕਦਾ ਹੈ ਕਿ ਉਹ ਉਸ ਸਮੇਂ ਮਨਾ ਕਰ ਦੇਵੇ, ਇਸ ਦੇ ਲਈ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਤੁਹਾਨੂੰ ਸਾਲ ਦੇ ਮੱਧ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ। ਅਗਸਤ ਦੇ ਮਹੀਨੇ ਵਿੱਚ ਸਫਲਤਾ ਮਿਲ ਸਕਦੀ ਹੈ। ਉਸ ਤੋਂ ਬਾਅਦ ਅਕਤੂਬਰ ਦਾ ਮਹੀਨਾ ਵੀ ਚੰਗਾ ਰਹੇਗਾ।
ਮਿਥੁਨ ਰਾਸ਼ੀ ਦੇ ਜਾਤਕਾਂ ਦੇ ਕਰੀਅਰ ਦੀ ਗੱਲ ਕਰੀਏ ਤਾਂ ਮਿਥੁਨ ਰਾਸ਼ੀਫਲ਼ 2024 (Mithun Rashifal 2024) ਦੇ ਅਨੁਸਾਰ, ਸਾਲ 2024 ਦੇ ਦੌਰਾਨ ਗ੍ਰਹਿਆਂ ਦੀ ਚਾਲ ਇਸ਼ਾਰਾ ਕਰਦੀ ਹੈ ਕਿ ਤੁਹਾਨੂੰ ਆਪਣੇ ਕਾਰਜ-ਖੇਤਰ ਵਿੱਚ ਕਿਸੇ ਵੀ ਤਰਾਂ ਦਾ ਸ਼ਾਰਟਕਟ ਲੈਣ ਤੋਂ ਬਚਣਾ ਚਾਹੀਦਾ ਹੈ। ਚਾਹੇ ਤੁਸੀਂ ਕਿੰਨੇ ਵੀ ਸਮਝਦਾਰ ਅਤੇ ਹੁਸ਼ਿਆਰ ਹੋਵੋ ਅਤੇ ਹਰ ਕੰਮ ਨੂੰ ਚੁਟਕੀ ਵਜਾਉਂਦੇ ਹੀ ਹੱਲ ਕਰਣ ਦੇ ਯੋਗ ਹੋਵੋ, ਫੇਰ ਵੀ ਤੁਹਾਨੂੰ ਸ਼ਾਰਟਕਟ ਲੈਣ ਤੋਂ ਬਚਣਾ ਚਾਹੀਦਾ ਹੈ, ਕਿਓਂਕਿ ਇਹ ਛੋਟੀ ਅਵਧੀ ਦੇ ਲਈ ਤਾਂ ਲਾਭਦਾਇਕ ਹੈ, ਪ੍ਰੰਤੂ ਲੰਬੇ ਸਮੇਂ ਵਿੱਚ ਤੁਹਾਨੂੰ ਮਿਹਨਤ ਕਰਨੀ ਹੀ ਪਵੇਗੀ। ਸਾਲ ਦੀ ਸ਼ੁਰੂਆਤ ਚੰਗੀ ਰਹੇਗੀ। ਤੁਹਾਨੂੰ ਆਪਣੀ ਨੌਕਰੀ ਵਿੱਚ ਚੰਗੀ ਸਫਲਤਾ ਮਿਲੇਗੀ। ਤੁਸੀਂ ਜਲਦੀ-ਜਲਦੀ ਆਪਣਾ ਕੰਮ ਪੂਰਾ ਕਰਕੇ ਦਿੰਦੇ ਰਹੋਗੇ, ਜਿਸ ਨਾਲ਼ ਜਦੋਂ ਤੁਹਾਡੀ ਤੁਲਨਾ ਦੂਜੇ ਲੋਕਾਂ ਨਾਲ਼ ਹੋਵੇਗੀ ਤਾਂ ਤੁਹਾਡਾ ਪੱਲੜਾ ਭਾਰੀ ਰਹੇਗਾ। ਮਾਰਚ ਦੇ ਅੰਤ ਤੋਂ ਅਪ੍ਰੈਲ ਦੇ ਅੰਤ ਦੇ ਦੌਰਾਨ ਤੁਹਾਨੂੰ ਪ੍ਰਮੋਸ਼ਨ ਮਿਲਣ ਦੀ ਸੰਭਾਵਨਾ ਵੀ ਬਣ ਸਕਦੀ ਹੈ। ਮਈ ਦੇ ਮਹੀਨੇ ਦੇ ਬਾਅਦ ਤੋਂ ਤੁਹਾਡੀ ਨੌਕਰੀ ਦੇ ਸਿਲਸਿਲੇ ਵਿੱਚ ਤੁਹਾਡੇ ਦੂਜੇ ਪ੍ਰਦੇਸ਼ ਜਾਂ ਦੂਜੇ ਦੇਸ਼ ਜਾਣ ਦੀ ਸੰਭਾਵਨਾ ਬਣ ਸਕਦੀ ਹੈ। ਤੁਸੀਂ ਆਪਣੇ ਕੰਮ ਵਿੱਚ ਬਹੁਤ ਬਿਜ਼ੀ ਰਹੋਗੇ ਅਤੇ ਆਪਣੇ ਕੰਮ ਨੂੰ ਲੈ ਕੇ ਬਹੁਤ ਸੰਜੀਦਾ ਵੀ ਰਹੋਗੇ। ਇਸ ਨਾਲ਼ ਤੁਹਾਨੂੰ ਲਾਭ ਹੋਵੇਗਾ।
ਮਿਥੁਨ ਕਰੀਅਰ ਰਾਸ਼ੀਫਲ਼ 2024 ਦੇ ਅਨੁਸਾਰ, 7 ਮਾਰਚ ਤੋਂ 31 ਮਾਰਚ ਅਤੇ 18 ਸਤੰਬਰ ਤੋਂ 13 ਅਕਤੂਬਰ ਦੇ ਦੌਰਾਨ ਤੁਹਾਨੂੰ ਕਿਸੇ ਨਵੀਂ ਨੌਕਰੀ ਦਾ ਮੌਕਾ ਵੀ ਪ੍ਰਾਪਤ ਹੋ ਸਕਦਾ ਹੈ। ਜੇਕਰ ਤੁਸੀਂ ਨੌਕਰੀ ਬਦਲਨਾ ਚਾਹੋ ਤਾਂ ਇਸ ਦੌਰਾਨ ਬਦਲਣ ਵਿੱਚ ਕਾਮਯਾਬੀ ਪ੍ਰਾਪਤ ਕਰ ਸਕਦੇ ਹੋ। ਮਈ ਦੇ ਮਹੀਨੇ ਵਿੱਚ ਤੁਹਾਡੇ ਵਿਭਾਗ ਵਿੱਚ ਪਰਿਵਰਤਨ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਸਾਲ ਦੀ ਸ਼ੁਰੂਆਤ ਚੰਗੀ ਰਹੇਗੀ, ਪ੍ਰੰਤੂ ਸਾਲ ਦੀ ਦੂਜੀ ਛਿਮਾਹੀ ਵਿੱਚ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਨਾਲ਼ ਚੰਗਾ ਤਾਲਮੇਲ ਬਣਾ ਕੇ ਰੱਖਣਾ ਹੋਵੇਗਾ, ਨਹੀਂ ਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਲ ਦੇ ਅੰਤਿਮ ਮਹੀਨਿਆਂ ਦੇ ਦੌਰਾਨ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਦੀ ਪ੍ਰਾਪਤੀ ਹੋ ਸਕਦੀ ਹੈ।
ਮਿਥੁਨ ਪੜ੍ਹਾਈ ਰਾਸ਼ੀਫਲ਼ 2024 ਦੇ ਅਨੁਸਾਰ, ਵਿਦਿਆਰਥੀਆਂ ਨੂੰ ਸਾਲ ਦੀ ਸ਼ੁਰੂਆਤ ਵਿੱਚ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੌਥੇ ਘਰ ਵਿੱਚ ਕੇਤੁ ਦੇ ਵਿਰਾਜਮਾਨ ਹੋਣ ਨਾਲ਼ ਪੜ੍ਹਾਈ ਵਿੱਚ ਕੁਝ ਰੁਕਾਵਟਾਂ ਵੀ ਆ ਸਕਦੀਆਂ ਹਨ, ਪ੍ਰੰਤੂ ਬ੍ਰਹਸਪਤੀ ਮਹਾਰਾਜ ਦੀ ਕਿਰਪਾ ਨਾਲ਼ ਤੁਸੀਂ ਆਪਣੀ ਪੜ੍ਹਾਈ ਨੂੰ ਲੈ ਕੇ ਖੁਸ਼ਕਿਸਮਤ ਰਹੋਗੇ। ਤੁਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹੋਗੇ ਕਿ ਤੁਸੀਂ ਆਪਣੀ ਪੜ੍ਹਾਈ ਵਿੱਚ ਨਵੀਆਂ ਉਚਾਈਆਂ ਤੱਕ ਪਹੁੰਚੋ ਅਤੇ ਮਿਹਨਤ ਜਾਰੀ ਰੱਖੋਗੇ। ਤੁਹਾਡੀ ਇਹੀ ਮਿਹਨਤ ਤੁਹਾਨੂੰ ਸਫਲਤਾ ਦੇਵੇਗੀ। ਬ੍ਰਹਸਪਤੀ ਤੁਹਾਨੂੰ ਗਿਆਨਵਾਨ ਬਣਾਉਣਗੇ ਅਤੇ ਸ਼ਨੀ ਮਹਾਰਾਜ ਤੁਹਾਡੇ ਤੋਂ ਸਖ਼ਤ ਮਿਹਨਤ ਕਰਵਾਉਣਗੇ। ਅਪ੍ਰੈਲ ਤੋਂ ਬਾਅਦ ਪੜ੍ਹਾਈ ਵਿੱਚ ਕੁਝ ਰੁਕਾਵਟਾਂ ਆ ਸਕਦੀਆਂ ਹਨ। ਉਸ ਸਮੇਂ ਤੁਹਾਨੂੰ ਆਪਣੀ ਇਕਾਗਰਤਾ ਬਣਾ ਕੇ ਰੱਖਣੀ ਪਵੇਗੀ।
ਮਿਥੁਨ ਰਾਸ਼ੀਫਲ਼ 2024 (Mithun Rashifal 2024) ਦੇ ਅਨੁਸਾਰ, ਸਾਲ 2024 ਦੇ ਦੌਰਾਨ ਪ੍ਰਤੀਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀ ਜਾਤਕਾਂ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਤੁਸੀਂ ਪਸੀਨਾ ਵਹਾਓਗੇ, ਤਾਂ ਹੀ ਸਫਲਤਾ ਪ੍ਰਾਪਤ ਕਰ ਸਕੋਗੇ। ਅਰਥਾਤ ਤੁਹਾਨੂੰ ਜੀ-ਜਾਨ ਲਗਾ ਕੇ ਮਿਹਨਤ ਕਰਨੀ ਪਵੇਗੀ, ਕਿਓਂਕਿ ਇਹ ਸਾਲ ਪ੍ਰਤੀਯੋਗੀ ਪ੍ਰੀਖਿਆ ਦੇ ਲਈ ਮੁਸ਼ਕਿਲ ਸਮਾਂ ਹੋ ਸਕਦਾ ਹੈ। ਅੱਠਵੇਂ ਅਤੇ ਨੌਵੇਂ ਘਰ ਦੇ ਸੁਆਮੀ ਸ਼ਨੀ ਮਹਾਰਾਜ ਨੌਵੇਂ ਘਰ ਵਿੱਚ ਰਹਿਣਗੇ, ਇਸ ਲਈ ਉੱਚ-ਵਿੱਦਿਆ ਦੇ ਲਈ ਇਹ ਸਾਲ ਚੰਗੇ ਰਹੇਗਾ। ਤੁਸੀਂ ਆਪਣੀ ਡਿਗਰੀ ਪੂਰੀ ਕਰ ਸਕੋਗੇ, ਚਾਹੇ ਉਸ ਵਿੱਚ ਕੁਝ ਰੁਕਾਵਟਾਂ ਕਿਓਂ ਨਾ ਆਉਣ। ਤੁਸੀਂ ਆਪਣੀ ਪੜ੍ਹਾਈ ਪੂਰੀ ਕਰਨ ਵਿੱਚ ਕਾਮਯਾਬ ਹੋਵੋਗੇ। ਜੇਕਰ ਤੁਸੀਂ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੋ, ਤਾਂ ਸਾਲ ਦੀ ਸ਼ੁਰੂਆਤ ਇਸ ਦੇ ਲਈ ਸਭ ਤੋਂ ਚੰਗੀ ਰਹੇਗੀ ਅਤੇ ਉਸ ਤੋਂ ਬਾਅਦ ਅਗਸਤ ਅਤੇ ਨਵੰਬਰ ਦੇ ਮਹੀਨਿਆਂ ਵਿੱਚ ਵੀ ਤੁਹਾਨੂੰ ਸਫਲਤਾ ਪ੍ਰਾਪਤ ਹੋ ਸਕਦੀ ਹੈ।
ਮਿਥੁਨ ਵਿੱਤ ਰਾਸ਼ੀਫਲ਼ 2024 ਦੇ ਅਨੁਸਾਰ, ਵਿੱਤੀ ਪ੍ਰਬੰਧ ਦੀ ਸਥਿਤੀ ਦਾ ਵਿਚਾਰ ਕੀਤਾ ਜਾਵੇ ਤਾਂ ਏਕਾਦਸ਼ ਘਰ ਵਿੱਚ ਬ੍ਰਹਸਪਤੀ ਮਹਾਰਾਜ ਮੌਜੂਦ ਰਹਿਣਗੇ ਅਤੇ ਉਨ੍ਹਾਂ ‘ਤੇ ਨਵਮੇਸ਼ ਸ਼ਨੀ ਦੀ ਦ੍ਰਿਸ਼ਟੀ ਹੋਣ ਨਾਲ਼ ਵਿੱਤੀ ‘ਤੌਰ ਤੇ ਤੁਸੀਂ ਮਜ਼ਬੂਤ ਬਣੋਗੇ। ਤੁਹਾਨੂੰ ਧਨ ਬਾਰੇ ਜ਼ਿਆਦਾ ਚਿੰਤਾ ਨਹੀਂ ਕਰਨੀ ਪਵੇਗੀ, ਕਿਓਂਕਿ ਤੁਹਾਡੇ ਕੋਲ਼ ਲਗਾਤਾਰ ਧਨ ਆਓਂਦਾ ਰਹੇਗਾ ਅਤੇ ਤੁਹਾਨੂੰ ਆਪਣੇ ਵਿੱਤ ਨੂੰ ਸੰਭਾਲਣ ਦੀ ਕੋਸ਼ਿਸ਼ ਇਸ ਲਈ ਕਰਨੀ ਪਵੇਗੀ, ਕਿਓਂਕਿ ਕਦੇ-ਕਦਾਈਂ ਤੁਹਾਡੇ ਖਰਚੇ ਅਚਾਨਕ ਵਧ ਜਾਣਗੇ। ਇਹ ਖਰਚੇ ਕਿਸੇ ਜ਼ਰੂਰੀ ਕੰਮ ਲਈ ਨਾ ਹੋ ਕੇ ਬੇਵਜ੍ਹਾ ਦੇ ਹੋ ਸਕਦੇ ਹਨ।
ਮਿਥੁਨ ਰਾਸ਼ੀਫਲ਼ 2024 (Mithun Rashifal 2024) ਦੇ ਅਨੁਸਾਰ, 1 ਮਈ ਨੂੰ ਜਦੋਂ ਬ੍ਰਹਸਪਤੀ ਦਵਾਦਸ਼ ਘਰ ਵਿੱਚ ਪ੍ਰਵੇਸ਼ ਕਰਣਗੇ ਤਾਂ ਤੁਹਾਡੇ ਖਰਚੇ ਲਗਾਤਾਰ ਹੋਣੇ ਸ਼ੁਰੂ ਹੋ ਜਾਣਗੇ। ਧਾਰਮਿਕ ਅਤੇ ਹੋਰ ਸ਼ੁਭ ਕੰਮਾਂ ‘ਤੇ ਵੀ ਤੁਹਾਡੇ ਪੈਸੇ ਖਰਚ ਹੋਣਗੇ ਅਤੇ ਜਿਵੇਂ-ਜਿਵੇਂ ਸਾਲ ਅੱਗੇ ਵਧੇਗਾ, ਤੁਹਾਡੇ ਖਰਚਿਆਂ ਵਿੱਚ ਵਾਧਾ ਹੋਵੇਗਾ। ਹਾਲਾਂਕਿ ਸ਼ਨੀ ਮਹਾਰਾਜ ਤੁਹਾਨੂੰ ਧਨ ਪ੍ਰਦਾਨ ਕਰਦੇ ਰਹਿਣਗੇ, ਫੇਰ ਵੀ ਤੁਹਾਨੂੰ ਧਿਆਨ ਰੱਖਣਾ ਪਵੇਗਾ। ਫਰਵਰੀ ਤੋਂ ਮਾਰਚ ਦੇ ਦੌਰਾਨ ਕਿਸੇ ਵੀ ਤਰਾਂ ਦਾ ਜੋਖਿਮ ਲੈਣ ਤੋਂ ਬਚੋ, ਪਰ ਅਪ੍ਰੈਲ ਤੋਂ ਜੂਨ ਦੇ ਦੌਰਾਨ ਦਾ ਸਮਾਂ ਤੁਹਾਡੇ ਲਈ ਸਭ ਤੋਂ ਵਧੀਆ ਰਹੇਗਾ। ਵਿੱਤੀ ਤੌਰ ‘ਤੇ ਤੁਹਾਨੂੰ ਇਸ ਸਾਲ ਮਜ਼ਬੂਤੀ ਹਾਸਿਲ ਹੋ ਹੀ ਜਾਵੇਗੀ।
ਮਿਥੁਨ ਰਾਸ਼ੀਫਲ਼ 2024 (Mithun Rashifal 2024) ਦੇ ਅਨੁਸਾਰ, ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ 2024 ਕੁਝ ਮੁਸ਼ਕਿਲ ਚੁਣੌਤੀਆਂ ਲੈ ਕੇ ਆਉਣ ਵਾਲ਼ਾ ਹੈ। ਚੌਥੇ ਘਰ ਵਿੱਚ ਕੇਤੁ ਅਤੇ ਦਸਵੇਂ ਘਰ ਵਿੱਚ ਰਾਹੂ ਦੇ ਵਿਰਾਜਮਾਨ ਹੋਣ ਦੇ ਕਾਰਣ ਤੁਹਾਡੇ ਪਰਿਵਾਰਿਕ ਜੀਵਨ ਵਿੱਚ ਤਣਾਅ ਸਪਸ਼ਟ ਰੂਪ ਤੋਂ ਦਿਖਾਈ ਦੇਵੇਗਾ। ਤੁਹਾਡੇ ਮਾਤਾ ਜੀ ਅਤੇ ਪਿਤਾ ਜੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ, ਇਸ ਲਈ ਤੁਹਾਨੂੰ ਉਨ੍ਹਾਂ ਦਾ ਪੂਰਾ ਧਿਆਨ ਰੱਖਣਾ ਪਵੇਗਾ। ਪਰਿਵਾਰਿਕ ਤਾਲਮੇਲ ਵਿੱਚ ਕਮੀ ਹੋਣ ਨਾਲ਼ ਇੱਕ-ਦੂਜੇ ‘ਤੇ ਭਰੋਸਾ ਘੱਟ ਹੋਵੇਗਾ ਅਤੇ ਸਮੇਂ-ਸਮੇਂ ‘ਤੇ ਲੜਾਈ-ਝਗੜੇ ਦੀ ਨੌਬਤ ਆ ਸਕਦੀ ਹੈ। ਇਸ ਤੋਂ ਬਚਣ ਦੇ ਲਈ ਤੁਹਾਨੂੰ ਘਰਵਾਲ਼ਿਆਂ ਨੂੰ ਸਮਝਾਉਣਾ ਪਵੇਗਾ। ਅਪ੍ਰੈਲ ਤੋਂ ਅਗਸਤ ਦੇ ਦੌਰਾਨ ਤਾਂ ਹਾਲਾਤ ਠੀਕ ਹੋ ਜਾਣਗੇ, ਪਰ ਸਤੰਬਰ ਦੇ ਮਹੀਨੇ ਵਿੱਚ ਘਰ ਵਿੱਚ ਫੇਰ ਅਜਿਹੀ ਕੋਈ ਗੱਲ ਹੋ ਸਕਦੀ ਹੈ, ਜਿਹੜੀ ਕਿ ਕਿਸੇ ਜਾਇਦਾਦ ਨਾਲ਼ ਸਬੰਧਤ ਹੋਵੇ ਅਤੇ ਉਸ ‘ਤੇ ਫੇਰ ਘਰ ਵਿੱਚ ਤਣਾਅ ਵਧ ਸਕਦਾ ਹੈ। ਭੈਣਾਂ-ਭਰਾਵਾਂ ਨਾਲ਼ ਤੁਹਾਡੇ ਸਬੰਧ ਵਧੀਆ ਰਹਿਣਗੇ। ਤੁਹਾਡੇ ਕਾਰੋਬਾਰ ਵਿੱਚ ਵੀ ਉਹ ਤੁਹਾਡਾ ਸਹਿਯੋਗ ਕਰਦੇ ਰਹਿਣਗੇ। ਤੁਸੀਂ ਆਪਣੇ ਵੱਡੇ ਭੈਣ/ਭਰਾ ਦੀਆਂ ਗੱਲਾਂ ਨੂੰ ਬਹੁਤ ਮਹੱਤਵ ਦਿਓਗੇ ਅਤੇ ਉਨ੍ਹਾਂ ਦੀ ਕਹੀ ਹੋਈ ਗੱਲ ਦੀ ਪਾਲਣਾ ਕਰੋਗੇ ਅਤੇ ਇਸ ਨਾਲ਼ ਤੁਹਾਨੂੰ ਬਹੁਤ ਫਾਇਦਾ ਹੋਵੇਗਾ। 23 ਅਪ੍ਰੈਲ ਨੂੰ ਜਦੋਂ ਮੰਗਲ ਦਾ ਗੋਚਰ ਤੁਹਾਡੇ ਦਸਵੇਂ ਘਰ ਵਿੱਚ ਹੋਵੇਗਾ ਤਾਂ ਉਹ ਸਮਾਂ ਤੁਹਾਡੀ ਮਾਂ ਦੀ ਸਿਹਤ ਨੂੰ ਖ਼ਰਾਬ ਕਰ ਸਕਦਾ ਹੈ। ਇਸ ਲਈ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖੋ। ਇਸ ਦੌਰਾਨ ਤੁਹਾਡਾ ਉਨ੍ਹਾਂ ਨਾਲ਼ ਪ੍ਰੇਮ-ਪਿਆਰ ਤਾਂ ਰਹੇਗਾ, ਪਰ ਗੱਲ-ਗੱਲ ‘ਤੇ ਝਗੜਾ ਵੀ ਹੋ ਸਕਦਾ ਹੈ।
ਬ੍ਰਿਹਤ ਕੁੰਡਲੀ: ਜਾਣੋ ਗ੍ਰਹਿਆਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਜੇਕਰ ਤੁਹਾਡੀ ਸੰਤਾਨ ਦੇ ਬਾਰੇ ਗੱਲ ਕਰੀਏ ਤਾਂ ਮਿਥੁਨ ਰਾਸ਼ੀਫਲ਼ 2024 (Mithun Rashifal 2024) ਦੇ ਅਨੁਸਾਰ, ਜੇਕਰ ਤੁਸੀਂ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹੋ ਤਾਂ ਸਾਲ ਦੀ ਪਹਿਲੀ ਛਿਮਾਹੀ ਇਸ ਦੇ ਲਈ ਅਨੁਕੂਲ ਰਹੇਗੀ। ਜਨਵਰੀ ਤੋਂ ਲੈ ਕੇ ਅਪ੍ਰੈਲ ਦੇ ਅੰਤ ਤੱਕ ਦੇ ਦੌਰਾਨ ਤੁਹਾਨੂੰ ਚੰਗੀ ਸੰਤਾਨ ਦੀ ਪ੍ਰਾਪਤੀ ਹੋ ਸਕਦੀ ਹੈ। ਤੁਹਾਡੀ ਸੰਤਾਨ ਨਾ ਕੇਵਲ ਹੁਸ਼ਿਆਰ ਹੋਵੇਗੀ ਬਲਕਿ ਆਗਿਆਕਾਰੀ ਵੀ ਹੋਵੇਗੀ। ਜਿਹੜੇ ਜਾਤਕ ਪਹਿਲਾਂ ਤੋਂ ਹੀ ਸੰਤਾਨ ਵਾਲ਼ੇ ਹਨ, ਉਨ੍ਹਾਂ ਦੇ ਲਈ ਵੀ ਸਾਲ ਦੀ ਸ਼ੁਰੂਆਤ ਬਹੁਤ ਚੰਗੀ ਹੋਵੇਗੀ। ਆਪਣੀ ਸੰਤਾਨ ਦੀ ਤਰੱਕੀ ਦੇਖ ਕੇ ਤੁਸੀਂ ਬਹੁਤ ਖੁਸ਼ ਹੋਵੋਗੇ। ਪ੍ਰੰਤੂ ਜਦੋਂ ਕੁੰਭ ਰਾਸ਼ੀ ਵਿੱਚ ਮੰਗਲ ਦਾ ਪ੍ਰਵੇਸ਼ 15 ਮਾਰਚ ਨੂੰ ਹੋਵੇਗਾ ਤਾਂ 15 ਮਾਰਚ ਤੋਂ 23 ਅਪ੍ਰੈਲ ਤੱਕ ਤੁਹਾਡੀ ਸੰਤਾਨ ਨੂੰ ਆਪਣੀ ਪੜ੍ਹਾਈ ਅਤੇ ਸਿਹਤ ਵਿੱਚ ਕੁਝ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਬਾਅਦ 23 ਅਪ੍ਰੈਲ ਤੋਂ 1 ਜੂਨ ਦੇ ਦੌਰਾਨ ਉਨ੍ਹਾਂ ਨੂੰ ਸਰੀਰਿਕ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਇਸ ਲਈ ਇਸ ਦੌਰਾਨ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਣਾ ਪਵੇਗਾ। 1 ਜੂਨ ਤੋਂ 12 ਜੁਲਾਈ ਦੇ ਵਿਚਕਾਰ ਦਾ ਸਮਾਂ ਉਨ੍ਹਾਂ ਦੇ ਗੁੱਸੇ ਵਿੱਚ ਵਾਧਾ ਕਰੇਗਾ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਸੰਭਾਲਣ ਅਤੇ ਸਮਝਾਉਣ ਦੀ ਕੋਸ਼ਿਸ਼ ਕਰੋ, ਜਿਸ ਨਾਲ਼ ਕਿ ਉਹ ਗਲਤ ਰਸਤੇ ਉੱਤੇ ਚੱਲਣ ਤੋਂ ਬਚ ਸਕਣ। ਇਸ ਤੋਂ ਬਾਅਦ ਦਾ ਸਮਾਂ ਅਨੁਕੂਲ ਰਹੇਗਾ ਅਤੇ ਉਹ ਆਪਣੇ-ਆਪਣੇ ਖੇਤਰ ਵਿੱਚ ਵਧੀਆ ਤਰੱਕੀ ਕਰਣਗੇ।
ਮਿਥੁਨ ਰਾਸ਼ੀਫਲ਼ 2024 (Mithun Rashifal 2024) ਦੇ ਅਨੁਸਾਰ, ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ ਦੀ ਸ਼ੁਰੂਆਤ ਬਹੁਤ ਚੰਗੀ ਹੈ। ਸਾਲ ਦੀ ਸ਼ੁਰੂਆਤ ਵਿੱਚ ਹੀ ਤੁਹਾਡਾ ਵਿਆਹ ਹੋਣ ਦੇ ਸੰਜੋਗ ਬਣ ਸਕਦੇ ਹਨ। ਬ੍ਰਹਸਪਤੀ ਮਹਾਰਾਜ ਦੀ ਕਿਰਪਾ ਨਾਲ਼ ਤੁਹਾਡਾ ਵਿਆਹ ਤੁਹਾਡੀ ਪਸੰਦ ਦੇ ਵਿਅਕਤੀ ਨਾਲ਼ ਵੀ ਹੋ ਸਕਦਾ ਹੈ, ਕਿਓਂਕਿ ਤੁਹਾਡਾ ਵਿਆਹ ਹੋਣ ਦੀ ਪੂਰੀ ਸੰਭਾਵਨਾ ਬਣ ਰਹੀ ਹੈ। ਜੇਕਰ ਤੁਸੀਂ ਸ਼ਾਦੀਸ਼ੁਦਾ ਹੋ ਤਾਂ ਸਾਲ ਦੀ ਸ਼ੁਰੂਆਤ ਕੁਝ ਕਮਜ਼ੋਰ ਰਹਿਣ ਵਾਲ਼ੀ ਹੈ। ਮੰਗਲ ਅਤੇ ਸੂਰਜ ਤੁਹਾਡੇ ਸਪਤਮ ਘਰ ਵਿੱਚ ਰਹਿਣਗੇ। ਚਾਹੇ ਦੇਵ ਗੁਰੂ ਬ੍ਰਹਸਪਤੀ ਦੀ ਦ੍ਰਿਸ਼ਟੀ ਵੀ ਸਪਤਮ ਘਰ ਉੱਤੇ ਹੋਵੇ, ਜੋ ਕਿ ਰਿਸ਼ਤੇ ਨੂੰ ਬਚਾ ਕੇ ਰੱਖੇ, ਪ੍ਰੰਤੂ ਸੂਰਜ ਅਤੇ ਮੰਗਲ ਦਾ ਸਪਤਮ ਘਰ ‘ਤੇ ਪ੍ਰਭਾਵ ਜੀਵਨਸਾਥੀ ਨੂੰ ਕੁਝ ਗੁੱਸੇ ਭਰਿਆ ਬਣਾਵੇਗਾ, ਜਿਸ ਕਾਰਨ ਉਹ ਗੱਲ-ਗੱਲ ‘ਤੇ ਝਗੜਾ ਕਰ ਸਕਦਾ ਹੈ। ਉਸ ਦੀ ਸਿਹਤ ਵੀ ਖ਼ਰਾਬ ਹੋ ਸਕਦੀ ਹੈ। ਇਸ ਲਈ ਤੁਹਾਨੂੰ ਉਸ ਦਾ ਧਿਆਨ ਰੱਖਣਾ ਪਵੇਗਾ।
ਜਨਵਰੀ ਤੋਂ ਬਾਅਦ ਫਰਵਰੀ ਦੇ ਮਹੀਨੇ ਵਿੱਚ ਤੁਹਾਨੂੰ ਆਪਣੇ ਸਹੁਰੇ ਪੱਖ ਦੇ ਮੈਂਬਰਾਂ ਨਾਲ਼ ਉਲਟਾ-ਸਿੱਧਾ ਬੋਲਣ ਤੋਂ ਬਚਣਾ ਚਾਹੀਦਾ ਹੈ। ਝਗੜੇ ਦੀ ਸਥਿਤੀ ਬਣ ਸਕਦੀ ਹੈ। ਉਸ ਤੋਂ ਬਾਅਦ ਦੇ ਹਾਲਾਤ ਹੌਲ਼ੀ-ਹੌਲ਼ੀ ਅਨੁਕੂਲ ਹੁੰਦੇ ਜਾਣਗੇ ਅਤੇ ਤੁਸੀਂ ਆਪਣੇ ਜੀਵਨਸਾਥੀ ਨੂੰ ਇਹ ਸਮਝਾਉਣ ਵਿੱਚ ਸਫਲ ਰਹੋਗੇ ਕਿ ਸ਼ਾਦੀਸ਼ੁਦਾ ਜੀਵਨ ਵਿੱਚ ਪਤੀ ਅਤੇ ਪਤਨੀ ਦੋਵਾਂ ਦੀ ਮਹੱਤਤਾ ਬਰਾਬਰ ਹੀ ਹੁੰਦੀ ਹੈ। ਤੁਸੀਂ ਦੋਵੇਂ ਇਕੱਠੇ ਹੋ ਕੇ ਆਪਣੇ ਪਰਿਵਾਰ ਦੀਆਂ ਜ਼ਿੰਮੇਦਾਰੀਆਂ ਨੂੰ ਨਿਭਾਓਗੇ ਅਤੇ ਸੰਤਾਨ ਦਾ ਪਾਲਣ-ਪੋਸ਼ਣ ਕਰੋਗੇ। ਅਗਸਤ ਤੋਂ ਅਕਤੂਬਰ ਤੱਕ ਦੇ ਦੌਰਾਨ ਕਈ ਵਾਰ ਤੁਹਾਡੇ ਬਾਹਰ ਘੁੰਮਣ ਜਾਣ ਦੀ ਸੰਭਾਵਨਾ ਬਣ ਸਕਦੀ ਹੈ। ਤੁਸੀਂ ਸਾਰੇ ਕਿਸੇ ਤੀਰਥ ਯਾਤਰਾ ਲਈ ਵੀ ਜਾ ਸਕਦੇ ਹੋ। ਇਸ ਨਾਲ਼ ਤੁਹਾਨੂੰ ਨਵੀਂ ਊਰਜਾ ਤਾਂ ਮਿਲੇਗੀ ਹੀ, ਪ੍ਰੰਤੂ ਇੱਕ-ਦੂਜੇ ਨਾਲ਼ ਸਮਾਂ ਬਿਤਾਉਣ ਨਾਲ਼, ਰਿਸ਼ਤੇ ਵਿੱਚ ਜੇਕਰ ਕੋਈ ਤਣਾਅ ਹੈ, ਤਾਂ ਉਹ ਵੀ ਖ਼ਤਮ ਹੋ ਜਾਵੇਗਾ। ਅਤੇ ਤੁਸੀਂ ਖੁਸ਼ੀ-ਖੁਸ਼ੀ ਆਪਣੇ ਦੰਪਤੀ ਜੀਵਨ ਦਾ ਆਨੰਦ ਲੈ ਸਕੋਗੇ। ਇਸ ਸਾਲ ਤੁਸੀਂ ਆਪਣੇ ਜੀਵਨਸਾਥੀ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਉਸ ਨੂੰ ਖੁਸ਼ ਕਰਨ ਦੇ ਲਈ ਉਸ ਦੇ ਲਈ ਤੋਹਫ਼ੇ ਵਿੱਚ ਕੋਈ ਵੱਡੀ ਵਸਤੂ ਖਰੀਦ ਸਕਦੇ ਹੋ, ਜੋ ਕਿ ਉਸ ਦੇ ਲਈ ਬਹੁਤ ਲਾਭਦਾਇਕ ਹੋਵੇਗੀ।
ਮਿਥੁਨ ਰਾਸ਼ੀਫਲ਼ 2024 (Mithun Rashifal 2024) ਦੇ ਅਨੁਸਾਰ, ਇਸ ਸਾਲ ਦੀ ਸ਼ੁਰੂਆਤ ਤੁਹਾਡੇ ਕਾਰੋਬਾਰ ਦੇ ਲਈ ਔਸਤ ਹੀ ਰਹਿਣ ਵਾਲ਼ੀ ਹੈ। ਸੂਰਜ, ਮੰਗਲ, ਬੁੱਧ ਅਤੇ ਸ਼ੁੱਕਰ ਦੇ ਪ੍ਰਭਾਵ ਨਾਲ਼ ਕਾਰੋਬਾਰ ਵਿੱਚ ਉਤਾਰ-ਚੜ੍ਹਾਅ ਦੀ ਸਥਿਤੀ ਬਣੀ ਰਹੇਗੀ। ਇਸ ਲਈ ਤੁਹਾਨੂੰ ਸਾਲ ਦੀ ਸ਼ੁਰੂਆਤ ਧਿਆਨ ਨਾਲ਼ ਕਰਨੀ ਪਵੇਗੀ। ਆਪਣੇ ਕਾਰੋਬਾਰੀ ਪਾਰਟਨਰ ਨਾਲ਼ ਕਿਸੇ ਵੀ ਤਰਾਂ ਦੇ ਵਿਵਾਦ ਵਿੱਚ ਪੈਣ ਤੋਂ ਬਚੋ, ਕਿਓਂਕਿ ਇਸ ਦਾ ਨਕਾਰਾਤਮਕ ਪ੍ਰਭਾਵ ਤੁਹਾਡੇ ਕਾਰੋਬਾਰ ‘ਤੇ ਪੈ ਸਕਦਾ ਹੈ। ਇਹ ਮੰਨ ਕੇ ਚੱਲੋ ਕਿ ਜਨਵਰੀ ਤੋਂ ਲੈ ਕੇ ਮਾਰਚ ਤੱਕ ਤੁਹਾਨੂੰ ਥੋੜਾ ਜਿਹਾ ਸੋਚ-ਸਮਝ ਕੇ ਕੰਮ ਕਰਨਾ ਪਵੇਗਾ ਅਤੇ ਹੌਲ਼ੀ-ਹੌਲ਼ੀ ਅੱਗੇ ਵਧਣਾ ਹੋਵੇਗਾ, ਕਿਓਂਕਿ ਇਸ ਦੌਰਾਨ ਚੁਣੌਤੀਆਂ ਜ਼ਿਆਦਾ ਹੋਣਗੀਆਂ ਅਤੇ ਤੁਹਾਨੂੰ ਉਨ੍ਹਾਂ ਦਾ ਸਾਹਮਣਾ ਕਰਨਾ ਪਵੇਗਾ। ਅਪ੍ਰੈਲ ਦੇ ਮਹੀਨੇ ਤੋਂ ਹਾਲਾਤ ਠੀਕ ਹੋਣ ਲੱਗ ਜਾਣਗੇ। ਤੁਸੀਂ ਆਪ ਹੀ ਦੇਖੋਗੇ ਕਿ ਹੌਲ਼ੀ-ਹੌਲ਼ੀ ਸਭ ਕੁਝ ਆਸਾਨ ਹੁੰਦਾ ਮਹਿਸੂਸ ਹੋਣ ਲੱਗੇਗਾ ਅਤੇ ਤੁਹਾਡੇ ਕਾਰੋਬਾਰ ਵਿੱਚ ਤਰੱਕੀ ਦੀ ਸਥਿਤੀ ਬਣਦੀ ਜਾਵੇਗੀ। ਸਪਤਮ ਘਰ ਦੇ ਸੁਆਮੀ ਦਾ ਸਾਲ ਦੀ ਸ਼ੁਰੂਆਤ ਵਿੱਚ ਏਕਾਦਸ਼ ਘਰ ਵਿੱਚ ਜਾਣਾ ਕਾਰੋਬਾਰ ਵਿੱਚ ਲਾਭ ਪ੍ਰਦਾਨ ਕਰੇਗਾ। 1 ਮਈ ਨੂੰ ਬ੍ਰਹਸਪਤੀ ਵੀ ਦਵਾਦਸ਼ ਘਰ ਵਿੱਚ ਚਲੇ ਜਾਣਗੇ, ਜੋ ਇਹ ਦਰਸਾਉਂਦਾ ਹੈ ਕਿ ਤੁਸੀਂ ਵਿਦੇਸ਼ੀ ਸੰਪਰਕਾਂ ਦੀ ਮਦਦ ਨਾਲ਼ ਆਪਣੇ ਕਾਰੋਬਾਰ ਵਿੱਚ ਚੰਗੀ ਸਫਲਤਾ ਪ੍ਰਾਪਤ ਕਰ ਸਕਦੇ ਹੋ। ਕਾਰੋਬਾਰ ਦੇ ਸਿਲਸਿਲੇ ਵਿੱਚ ਵਿਦੇਸ਼ ਯਾਤਰਾ ਦੀ ਸੰਭਾਵਨਾ ਵੀ ਬਣੇਗੀ ਅਤੇ ਜੇਕਰ ਤੁਸੀਂ ਆਪਣੇ ਕਾਰੋਬਾਰ ਨੂੰ ਵਿਸਤਾਰ ਦੇਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਵੀ ਇਹ ਅਵਧੀ ਚੰਗੀ ਰਹੇਗੀ। 31 ਮਾਰਚ ਤੋਂ 24 ਅਪ੍ਰੈਲ ਦੇ ਦੌਰਾਨ ਕਾਰੋਬਾਰ ਵਿੱਚ ਵਿਸ਼ੇਸ਼ ਤਰੱਕੀ ਦੀ ਸੰਭਾਵਨਾ ਬਣ ਰਹੀ ਹੈ, ਕਿਓਂਕਿ ਇਸ ਦੌਰਾਨ ਤੁਹਾਨੂੰ ਕੋਈ ਵੱਡਾ ਮੌਕਾ ਮਿਲ ਸਕਦਾ ਹੈ, ਜੋ ਕਿ ਤੁਹਾਡੇ ਵਪਾਰ ਵਿੱਚ ਵਿਸਤਾਰ ਕਰਵਾਏਗਾ। ਇਸ ਤੋਂ ਬਾਅਦ 13 ਅਕਤੂਬਰ ਤੋਂ 7 ਨਵੰਬਰ ਦੇ ਦੌਰਾਨ ਕਾਰੋਬਾਰ ਨੂੰ ਲੈ ਕੇ ਥੋੜੇ ਜਿਹੇ ਸਾਵਧਾਨ ਰਹੋ, ਅਤੇ ਕਿਸੇ ਵੀ ਤਰਾਂ ਦੀਆਂ ਗਲਤ ਗਤੀਵਿਧੀਆਂ ਕਰਨ ਤੋਂ ਬਚੋ, ਕਿਓਂਕਿ ਇਸ ਨਾਲ਼ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਸੰਬਰ ਦਾ ਮਹੀਨਾ ਸਫ਼ਲਤਾ ਪ੍ਰਾਪਤ ਕਰਵਾਉਣ ਵਾਲ਼ਾ ਹੋਵੇਗਾ।
ਮਿਥੁਨ ਰਾਸ਼ੀਫਲ਼ 2024 (Mithun Rashifal 2024) ਦੇ ਅਨੁਸਾਰ, ਜੇਕਰ ਤੁਹਾਡੀ ਵਾਹਨ ਖਰੀਦਣ ਦੀ ਇੱਛਾ ਹੈ, ਤਾਂ ਬਹੁਤ ਸੋਚ-ਸਮਝ ਕੇ ਅੱਗੇ ਵਧਣਾ ਹੋਵੇਗਾ। ਚੌਥੇ ਘਰ ਵਿੱਚ ਕੇਤੁ ਮਹਾਰਾਜ ਦੀ ਮੌਜੂਦਗੀ ਰਹਿਣ ਨਾਲ਼ ਵਾਹਨ ਖਰੀਦਣਾ ਬਹੁਤ ਸਾਵਧਾਨੀ ਭਰਿਆ ਫ਼ੈਸਲਾ ਹੋਣਾ ਚਾਹੀਦਾ ਹੈ। ਤੁਹਾਨੂੰ ਕਿਸੇ ਸ਼ੁਭ ਮਹੂਰਤ ਵਿੱਚ ਹੀ ਵਾਹਨ ਖਰੀਦਣਾ ਚਾਹੀਦਾ ਹੈ, ਕਿਓਂਕਿ ਰਾਹੂ ਅਤੇ ਕੇਤੁ ਦੇ ਪ੍ਰਭਾਵ ਨਾਲ਼ ਵਾਹਨ ਵਿੱਚ ਖ਼ਰਾਬੀ ਆਉਣ ਜਾਂ ਫੇਰ ਵਾਹਨ ਦੁਰਘਟਨਾ ਦੀ ਸੰਭਾਵਨਾ ਵੀ ਬਣ ਸਕਦੀ ਹੈ। ਹਾਲਾਂਕਿ ਤੁਹਾਡੇ ਚੌਥੇ ਘਰ ਦੇ ਸੁਆਮੀ ਅਤੇ ਰਾਸ਼ੀ ਸੁਆਮੀ ਬੁੱਧ 20 ਫਰਵਰੀ ਤੋਂ 7 ਮਾਰਚ ਤੱਕ ਤੁਹਾਡੇ ਨੌਵੇਂ ਘਰ ਵਿੱਚ ਰਹਿਣਗੇ। ਇਹ ਸਮਾਂ ਸਹੀ ਹੋ ਸਕਦਾ ਹੈ ਅਤੇ ਇਸ ਤੋਂ ਬਾਅਦ 14 ਜੂਨ ਤੋਂ 29 ਜੂਨ ਦੇ ਵਿਚਕਾਰ ਦਾ ਸਮਾਂ ਵੀ ਚੰਗਾ ਰਹੇਗਾ। ਜੇਕਰ ਸਾਲ ਦੀ ਦੂਜੀ ਛਿਮਾਹੀ ਦੀ ਗੱਲ ਕਰੀਏ ਤਾਂ 10 ਅਕਤੂਬਰ ਤੋਂ 29 ਅਕਤੂਬਰ ਦੇ ਵਿਚਕਾਰ ਦਾ ਸਮਾਂ ਵੀ ਵਾਹਨ ਪ੍ਰਾਪਤੀ ਕਰਵਾ ਸਕਦਾ ਹੈ। ਜੇਕਰ ਤੁਹਾਡੇ ਕੋਲ਼ ਕੋਈ ਵਾਹਨ ਪਹਿਲਾਂ ਤੋਂ ਹੀ ਹੈ ਤਾਂ ਇਸ ਸਾਲ ਇਸ ਦੇ ਰੱਖ-ਰਖਾਵ ‘ਤੇ ਵਿਸ਼ੇਸ਼ ਖਰਚਾ ਕਰਨਾ ਪੈ ਸਕਦਾ ਹੈ।
ਜੇਕਰ ਸੰਪਤੀ ਦੀ ਖਰੀਦ-ਵੇਚ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਤੁਸੀਂ ਕੋਈ ਸੰਪਤੀ ਵੇਚ ਸਕਦੇ ਹੋ। ਇਸ ਦੇ ਲਈ ਸਹੀ ਸਮਾਂ 26 ਮਾਰਚ ਤੋਂ 9 ਅਪ੍ਰੈਲ ਦੇ ਵਿਚਕਾਰ ਦਾ ਰਹੇਗਾ, ਕਿਓਂਕਿ ਬੁੱਧ ਮਹਾਰਾਜ ਤੁਹਾਡੇ ਏਕਾਦਸ਼ ਘਰ ਵਿੱਚ ਹੋਣਗੇ ਅਤੇ ਉਸ ਤੋਂ ਬਾਅਦ 19 ਜੁਲਾਈ ਤੋਂ 22 ਅਗਸਤ ਅਤੇ 22 ਅਗਸਤ ਤੋਂ 4 ਸਤੰਬਰ ਦੇ ਵਿਚਕਾਰ ਦਾ ਸਮਾਂ ਵੀ ਤੁਹਾਡੀ ਸੰਪਤੀ ਦਾ ਸੌਦਾ ਕਰਵਾ ਸਕਦਾ ਹੈ। ਜਿੱਥੇ ਤੱਕ ਨਵੀਂ ਸੰਪਤੀ ਖਰੀਦਣ ਦਾ ਪ੍ਰਸ਼ਨ ਹੈ, ਤਾਂ ਉਸ ਦੇ ਲਈ 20 ਫਰਵਰੀ ਤੋਂ 7 ਮਾਰਚ, 26 ਮਾਰਚ ਤੋਂ 9 ਅਪ੍ਰੈਲ, 23 ਸਤੰਬਰ ਤੋਂ 29 ਅਕਤੂਬਰ ਦੇ ਵਿਚਕਾਰ ਦਾ ਸਮਾਂ ਚੰਗਾ ਰਹੇਗਾ ਅਤੇ ਇਸ ਦੌਰਾਨ ਤੁਸੀਂ ਕੋਈ ਸੰਪਤੀ ਖਰੀਦਣ ਵਿੱਚ ਕਾਮਯਾਬ ਹੋ ਸਕਦੇ ਹੋ।
ਸਭ ਤਰਾਂ ਦੇ ਜੋਤਿਸ਼ ਸਬੰਧੀ ਉਪਾਵਾਂ ਲਈ ਵਿਜ਼ਿਟ ਕਰੋ : ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਮਿਥੁਨ ਰਾਸ਼ੀ ਵਾਲ਼ਿਆਂ ਦੇ ਲਈ ਇਹ ਸਾਲ ਧਨ ਲਾਭ ਅਤੇ ਹਾਨੀ ਦੇ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਸਾਲ ਦੀ ਸ਼ੁਰੂਆਤ ਔਸਤ ਰਹੇਗੀ। ਬੁੱਧ ਅਤੇ ਸ਼ੁੱਕਰ ਦੇ ਛੇਵੇਂ ਘਰ ਵਿੱਚ ਹੋਣ ਨਾਲ਼ ਖਰਚਿਆਂ ਵਿੱਚ ਤੇਜ਼ੀ ਰਹੇਗੀ ਅਤੇ ਕਿਸੇ ਪ੍ਰਕਾਰ ਦੀ ਸਮੱਸਿਆ ਤੋਂ ਬਾਹਰ ਨਿੱਕਲਣ ਦੇ ਲਈ ਵੀ ਅਤੇ ਸਿਹਤ ਸਮੱਸਿਆਵਾਂ ‘ਤੇ ਵੀ ਧਨ ਖਰਚ ਹੋਣ ਦੀ ਸੰਭਾਵਨਾ ਬਣੇਗੀ। ਮਿਥੁਨ ਰਾਸ਼ੀਫਲ਼ 2024 (Mithun Rashifal 2024) ਦੇ ਅਨੁਸਾਰ, ਉਸ ਤੋਂ ਬਾਅਦ ਫਰਵਰੀ ਅਤੇ ਮਾਰਚ ਦੇ ਮਹੀਨੇ ਵੀ ਤਣਾਅਪੂਰਣ ਰਹਿਣਗੇ, ਕਿਓਂਕਿ ਮੰਗਲ ਅਸ਼ਟਮ ਘਰ ਵਿੱਚ ਹੋਣ ਅਤੇ ਬੁੱਧ ਅਤੇ ਸ਼ੁੱਕਰ ਦੇ ਸਪਤਮ ਘਰ ਵਿੱਚ ਚਲੇ ਜਾਣ ਨਾਲ਼ ਵੀ ਸਮੱਸਿਆਵਾਂ ਵੱਧ ਸਕਦੀਆਂ ਹਨ। ਪ੍ਰੰਤੂ ਸਾਲ ਦੀ ਦੂਜੀ ਛਿਮਾਹੀ ਜਾਂ ਕਹੋ ਤਾਂ ਤੀਜੀ ਅਤੇ ਚੌਥੀ ਤਿਮਾਹੀ ਜ਼ਿਆਦਾ ਚੰਗੀ ਰਹਿਣ ਵਾਲ਼ੀ ਹੈ। ਬ੍ਰਹਸਪਤੀ ਮਹਾਰਾਜ ਦੇ ਮਈ ਦੇ ਮਹੀਨੇ ਵਿੱਚ ਦਵਾਦਸ਼ ਘਰ ਵਿੱਚ ਜਾਣ ਨਾਲ਼ ਆਮਦਨ ਉੱਤੇ ਪ੍ਰਭਾਵ ਪਵੇਗਾ ਅਤੇ ਤੁਹਾਡੇ ਖਰਚਿਆਂ ਵਿੱਚ ਤੇਜ਼ੀ ਆਵੇਗੀ।
5 ਫਰਵਰੀ ਤੋਂ 15 ਮਾਰਚ ਦੇ ਵਿਚਕਾਰ ਮੰਗਲ ਦੇ ਅਸ਼ਟਮ ਘਰ ਵਿੱਚ ਜਾਣ ਨਾਲ਼ ਤੁਹਾਨੂੰ ਗੁਪਤ ਧਨ ਪ੍ਰਾਪਤ ਹੋ ਸਕਦਾ ਹੈ। ਕੋਈ ਜੱਦੀ ਜਾਇਦਾਦ ਵੀ ਪ੍ਰਾਪਤ ਹੋ ਸਕਦੀ ਹੈ। ਪ੍ਰੰਤੂ ਇਸ ਦੌਰਾਨ ਧਨ ਦਾ ਨਿਵੇਸ਼ ਕਰਨਾ ਨੁਕਸਾਨਦਾਇਕ ਹੋ ਸਕਦਾ ਹੈ ਅਤੇ ਧਨ ਹਾਨੀ ਵੀ ਹੋ ਸਕਦੀ ਹੈ। ਇਸ ਲਈ ਤੁਹਾਨੂੰ ਥੋੜੀ ਜਿਹੀ ਸਾਵਧਾਨੀ ਰੱਖਣੀ ਪਵੇਗੀ। ਇਸ ਸਾਲ ਮੁੱਖ ਰੂਪ ਤੋਂ 7 ਮਾਰਚ ਤੋਂ 24 ਅਪ੍ਰੈਲ ਦੇ ਵਿਚਕਾਰ ਅਤੇ ਉਸ ਤੋਂ ਬਾਅਦ 1 ਜੂਨ ਤੋਂ 12 ਜੁਲਾਈ ਦੇ ਵਿਚਕਾਰ ਦਾ ਸਮਾਂ ਸਭ ਤੋਂ ਵਧੀਆ ਰਹੇਗਾ। ਇਸ ਦੌਰਾਨ ਤੁਹਾਨੂੰ ਧਨ ਪ੍ਰਾਪਤੀ ਹੋਣ ਦੀ ਵਿਸ਼ੇਸ਼ ਸੰਭਾਵਨਾ ਬਣੇਗੀ। ਅਪ੍ਰੈਲ ਤੋਂ ਮਈ ਦੇ ਦੌਰਾਨ ਵੀ ਸੂਰਜ ਮਹਾਰਾਜ ਤੁਹਾਡੇ ਏਕਾਦਸ਼ ਘਰ ਵਿੱਚ ਹੋਣ ਨਾਲ਼ ਧਨ ਪ੍ਰਦਾਨ ਕਰਣਗੇ ਅਤੇ ਸਰਕਾਰੀ ਖੇਤਰ ਤੋਂ ਵੀ ਲਾਭ ਦੀ ਸੰਭਾਵਨਾ ਬਣੇਗੀ। ਇਸ ਤਰਾਂ ਕਿਹਾ ਜਾਵੇ ਤਾਂ ਇਸ ਸਾਲ ਤੁਹਾਨੂੰ ਪੈਸੇ ਦਾ ਲੈਣ-ਦੇਣ ਸੋਚ-ਸਮਝ ਕੇ ਕਰਨਾ ਚਾਹੀਦਾ ਹੈ, ਕਿਓਂਕਿ ਜਿੱਥੇ ਇੱਕ ਪਾਸੇ ਤੁਹਾਨੂੰ ਲਾਭ ਹੋਣਗੇ, ਉੱਥੇ ਹੀ ਦੂਜੇ ਪਾਸੇ ਧਨ ਹਾਨੀ ਹੋਣ ਦੀ ਸੰਭਾਵਨਾ ਵੀ ਬਣੇਗੀ। ਪੈਸੇ ਦਾ ਸਹੀ ਉਪਯੋਗ ਹੀ ਤੁਹਾਨੂੰ ਸਮੱਸਿਆਵਾਂ ਤੋਂ ਬਚਾ ਸਕਦਾ ਹੈ। ਹਰ ਮਹੀਨੇ ਕੁਝ ਨਾ ਕੁਝ ਬੱਚਤ ਕਰਨ ਦੀ ਆਦਤ ਵੀ ਜ਼ਰੂਰ ਪਾਓ। ਇਸ ਤਰਾਂ ਤੁਸੀਂ ਆਰਥਿਕ ਰੂਪ ਨਾਲ਼ ਮਜ਼ਬੂਤ ਹੁੰਦੇ ਜਾਓਗੇ।
ਮਿਥੁਨ ਸਿਹਤ ਰਾਸ਼ੀਫਲ਼ 2024 ਦੇ ਅਨੁਸਾਰ ਸਾਲ ਦੀ ਸ਼ੁਰੂਆਤ ਕਮਜ਼ੋਰ ਰਹਿਣ ਵਾਲ਼ੀ ਹੈ। ਸ਼ੁੱਕਰ ਅਤੇ ਬੁੱਧ ਦੇ ਤੁਹਾਡੇ ਛੇਵੇਂ ਘਰ ਵਿੱਚ ਅਤੇ ਸੂਰਜ ਅਤੇ ਮੰਗਲ ਦੇ ਸਪਤਮ ਘਰ ਵਿੱਚ ਹੋਣ ਨਾਲ਼ ਸਿਹਤ ਸਬੰਧੀ ਸਮੱਸਿਆਵਾਂ ਵਿੱਚ ਵਾਧਾ ਹੋ ਸਕਦਾ ਹੈ। ਤੁਸੀਂ ਆਪਣੇ ਰਹਿਣ-ਸਹਿਣ ਦੇ ਕਾਰਨ ਵੀ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਰਾਹੂ ਅਤੇ ਕੇਤੁ ਵੀ ਚੌਥੇ ਅਤੇ ਦਸਵੇਂ ਘਰ ਨੂੰ ਵਿਸ਼ੇਸ਼ ਰੂਪ ਨਾਲ਼ ਪ੍ਰਭਾਵਿਤ ਕਰਣਗੇ, ਜਿਸ ਨਾਲ਼ ਛਾਤੀ ਵਿੱਚ ਇਨਫੈਕਸ਼ਨ ਜਾਂ ਫੇਫੜਿਆਂ ਦੀ ਕੋਈ ਬਿਮਾਰੀ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਇਸ ਸਾਲ ਤੁਹਾਨੂੰ ਠੰਢੇ-ਗਰਮ ਤੋਂ ਪਰਹੇਜ ਕਰਨਾ ਚਾਹੀਦਾ ਹੈ, ਕਿਓਂਕਿ ਸਮੇਂ-ਸਮੇਂ ‘ਤੇ ਤੁਹਾਨੂੰ ਪੇਟ-ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 2 ਅਪ੍ਰੈਲ ਤੋਂ 25 ਅਪ੍ਰੈਲ ਦੇ ਦੌਰਾਨ ਰਾਸ਼ੀ ਸੁਆਮੀ ਦੇ ਵੱਕਰੀ ਸਥਿਤੀ ਵਿੱਚ ਹੋਣ ਨਾਲ਼ ਅਤੇ 8 ਫਰਵਰੀ ਤੋਂ 15 ਮਾਰਚ ਦੇ ਦੌਰਾਨ ਰਾਸ਼ੀ ਸੁਆਮੀ ਦੇ ਅਸਤ ਹੋਣ ਦੇ ਕਾਰਣ ਸਿਹਤ ਕੁਝ ਖਰਾਬ ਜਿਹੀ ਰਹਿਣ ਦੀ ਸੰਭਾਵਨਾ ਹੈ। ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਚੰਗੀਆਂ ਆਦਤਾਂ ਨੂੰ ਆਪਣੇ ਰੁਟੀਨ ਵਿੱਚ ਸ਼ਾਮਿਲ ਕਰੋ ਅਤੇ ਬੁਰੀਆਂ ਆਦਤਾਂ ਨੂੰ ਤੁਰੰਤ ਛੱਡ ਦਿਓ। ਕਿਸੇ ਵੀ ਤਰਾਂ ਦੇ ਨਸ਼ਿਆਂ ਤੋਂ ਬਚ ਕੇ ਰਹੋ, ਕਿਓਂਕਿ ਇਨ੍ਹਾਂ ਦਾ ਕੁਪ੍ਰਭਾਵ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ।
ਮਿਥੁਨ ਰਾਸ਼ੀਫਲ਼ 2024 (Mithun Rashifal 2024) ਦੇ ਅਨੁਸਾਰ, ਮਈ ਤੋਂ ਲੈ ਕੇ ਅਗਸਤ ਦੇ ਦੌਰਾਨ ਸਿਹਤ ਵਿੱਚ ਚੰਗਾ ਸੁਧਾਰ ਦੇਖਣ ਨੂੰ ਮਿਲੇਗਾ। ਤੁਸੀਂ ਆਪਣੀ ਰੁਟੀਨ ਵਿੱਚ ਵੀ ਸੁਧਾਰ ਹੁੰਦਾ ਦੇਖੋਗੇ। ਇਸ ਤੋਂ ਬਾਅਦ ਅਕਤੂਬਰ ਅਤੇ ਨਵੰਬਰ ਦੇ ਮਹੀਨੇ ਵਿੱਚ ਪੈਰਾਂ ਵਿੱਚ ਦਰਦ ਜਾਂ ਅੱਖਾਂ ਵਿੱਚ ਸਮੱਸਿਆ ਹੋ ਸਕਦੀ ਹੈ। ਪ੍ਰੰਤੂ ਦਸੰਬਰ ਦੇ ਮਹੀਨੇ ਦੇ ਦੌਰਾਨ ਇਨਾਂ ਸਮੱਸਿਆਵਾਂ ਤੋਂ ਵੀ ਮੁਕਤੀ ਮਿਲ ਜਾਵੇਗੀ। ਸਾਲ 2024 ਸਿਹਤ ਦੇ ਮੋਰਚੇ ‘ਤੇ ਉਤਾਰ-ਚੜ੍ਹਾਵਾਂ ਨਾਲ਼ ਭਰਿਆ ਰਹੇਗਾ। ਇਸ ਲਈ ਬਿਹਤਰ ਇਹ ਹੋਵਗਾ ਕਿ ਆਪਣੀ ਸਿਹਤ ਵੱਲ ਧਿਆਨ ਦਿਓ ਅਤੇ ਪਰਹੇਜ਼ ਦੇ ਨਾਲ਼ ਖਾਣਪੀਣ ਸਹੀ ਰੱਖੋ। ਇਸ ਨਾਲ਼ ਤੁਹਾਡੀ ਸਿਹਤ ਵਧੀਆ ਬਣੀ ਰਹੇਗੀ।
ਮਿਥੁਨ ਰਾਸ਼ੀ ਦਾ ਸੁਆਮੀ ਗ੍ਰਹਿ ਬੁੱਧ ਹੈ ਅਤੇ ਮਿਥੁਨ ਰਾਸ਼ੀ ਦੇ ਜਾਤਕਾਂ ਦਾ ਭਾਗਸ਼ਾਲੀ ਅੰਕ 3 ਅਤੇ 6 ਹੈ। ਜੋਤਿਸ਼ ਦੇ ਅਨੁਸਾਰ ਮਿਥੁਨ ਰਾਸ਼ੀਫਲ਼ 2024 (Mithun Rashifal 2024) ਇਹ ਦੱਸਦਾ ਹੈ ਕਿ ਸਾਲ 2024 ਦਾ ਕੁੱਲ ਜੋੜ 8 ਹੋਵੇਗਾ। ਇਹ ਸਾਲ ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ 2023 ਦੀ ਤੁਲਨਾ ਵਿੱਚ ਕੁਝ ਕਮਜ਼ੋਰ ਰਹਿਣ ਵਾਲ਼ਾ ਹੈ। ਇਸ ਸਾਲ ਤੁਹਾਨੂੰ ਖੂਹ ਖੋਦ ਕੇ ਪਾਣੀ ਪੀਣਾ ਪਵੇਗਾ ਅਰਥਾਤ ਤੁਹਾਨੂੰ ਸਖ਼ਤ ਮਿਹਨਤ ਕਰਕੇ ਹੀ ਸਫਲਤਾ ਪ੍ਰਾਪਤ ਹੋਵੇਗੀ। ਤੁਹਾਨੂੰ ਚੰਗੀਆਂ ਉਪਲਬਧੀਆਂ ਵੀ ਮਿਲਣਗੀਆਂ, ਪਰ ਉਨਾਂ ਦੇ ਲਈ ਤੁਹਾਨੂੰ ਖ਼ੂਬ ਮਿਹਨਤ ਕਰਨੀ ਪਵੇਗੀ। ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ।