ਮੇਖ਼ ਰਾਸ਼ੀਫਲ਼ 2024 (Mekh Rashifal 2024) ਦੇ ਇਸ ਵਿਸ਼ੇਸ਼ ਲੇਖ਼ ਰਾਹੀਂ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਸਾਲ 2024 ਮੇਖ਼ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਲੈ ਕੇ ਆਉਣ ਵਾਲ਼ਾ ਹੈ। ਜੇਕਰ ਤੁਹਾਡਾ ਜਨਮ ਮੇਖ਼ ਰਾਸ਼ੀ ਵਿੱਚ ਹੋਇਆ ਹੈ, ਤਾਂ ਸਾਲ 2024 ਦੇ ਦੌਰਾਨ ਤੁਹਾਡੇ ਕਰੀਅਰ, ਤੁਹਾਡੇ ਕਾਰੋਬਾਰ, ਤੁਹਾਡੀ ਆਰਥਿਕ ਸਥਿਤੀ, ਧਨ ਲਾਭ ਜਾਂ ਧਨ ਹਾਨੀ ਦੀ ਸੰਭਾਵਨਾ, ਪੜ੍ਹਾਈ ਦੀ ਸਥਿਤੀ, ਪ੍ਰੇਮ ਸਬੰਧਾਂ ਵਿੱਚ ਉਤਾਰ-ਚੜ੍ਹਾਅ, ਸ਼ਾਦੀਸ਼ੁਦਾ ਜੀਵਨ ਵਿੱਚ ਆਉਣ ਵਾਲ਼ੀਆਂ ਸਮੱਸਿਆਵਾਂ ਅਤੇ ਖੁਸ਼ੀਆਂ ਭਰੇ ਸਮੇਂ ਅਤੇ ਸਿਹਤ ਸਬੰਧੀ ਸਮੱਸਿਆਵਾਂ ਦੇ ਬਾਰੇ ਵਿੱਚ ਸਾਲ 2024 ਤੁਹਾਨੂੰ ਕਿਸ ਤਰਾਂ ਦੇ ਨਤੀਜੇ ਪ੍ਰਦਾਨ ਕਰੇਗਾ, ਇਹ ਸਭ ਕੁਝ ਤੁਹਾਨੂੰ ਇਸ ਲੇਖ਼ ਦੁਆਰਾ ਪਤਾ ਚੱਲੇਗਾ। ਇਸ ਲੇਖ਼ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਪੜ੍ਹੋ, ਕਿਓਂਕਿ ਇਹ ਲੇਖ਼ ਵਿਸ਼ੇਸ਼ ਰੂਪ ਤੋਂ ਤੁਹਾਡੇ ਲਈ ਹੀ ਤਿਆਰ ਕੀਤਾ ਗਿਆ ਹੈ ਅਤੇ ਇਸ ਦੇ ਮਾਧਿਅਮ ਨਾਲ਼ ਤੁਹਾਨੂੰ ਤੁਹਾਡੇ ਜੀਵਨ ਦੇ ਸਭ ਪੱਖਾਂ ਬਾਰੇ ਸਾਰੀ ਭਵਿੱਖਬਾਣੀ ਪ੍ਰਦਾਨ ਕੀਤੀ ਜਾ ਰਹੀ ਹੈ। ਇਹ ਰਾਸ਼ੀਫਲ਼ ਤੁਹਾਨੂੰ ਇਹ ਜਾਣਨ ਵਿੱਚ ਮਦਦ ਕਰੇਗਾ ਕਿ ਤੁਹਾਨੂੰ ਸਾਲ 2024 ਵਿੱਚ ਕਿਹੜੇ ਖੇਤਰਾਂ ਵਿੱਚ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੋਵੇਗੀ ਅਤੇ ਕਿਹੜੇ ਅਜਿਹੇ ਖੇਤਰ ਹੋਣਗੇ, ਜਿਨ੍ਹਾਂ ਵਿਚ ਤੁਸੀਂ ਵਿਸ਼ੇਸ਼ ਉਪਲਬਧੀਆਂ ਪ੍ਰਾਪਤ ਕਰ ਸਕਦੇ ਹੋ। ਇਹ ਸਾਲ ਤੁਹਾਡੇ ਲਈ ਕੀ-ਕੀ ਵਿਸ਼ੇਸ਼ ਅਤੇ ਮਹੱਤਵਪੂਰਣ ਲੈ ਕੇ ਆ ਰਿਹਾ ਹੈ, ਇਹ ਜਾਣਕਾਰੀ ਵੀ ਤੁਹਾਨੂੰ ਇਸ ਮੇਖ਼ ਰਾਸ਼ੀਫਲ਼ 2024 (Mekh Rashifal 2024) ਵਿੱਚ ਮਿਲੇਗੀ। ਇਹ ਰਾਸ਼ੀਫਲ਼ ਵੈਦਿਕ ਜੋਤਿਸ਼ ‘ਤੇ ਆਧਾਰਿਤ ਅਤੇ ਸਾਲ ਭਰ ਦੇ ਗ੍ਰਹਿਆਂ ਅਤੇ ਨਕਸ਼ਤਰਾਂ ਦੀ ਚਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਐਸਟ੍ਰੋਸੇਜ ਦੇ ਵਿਦਵਾਨ ਜੋਤਸ਼ੀਡਾ. ਮ੍ਰਿਗਾਂਕ ਦੁਆਰਾ ਸਾਲ 2024 ਦੇ ਦੌਰਾਨ ਹੋਣ ਵਾਲ਼ੇ ਗ੍ਰਹਿਆਂ ਦੇ ਗੋਚਰ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ। ਇਹ ਰਾਸ਼ੀਫਲ਼ 2024 ਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ। ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਹਾਡੀ ਚੰਦਰ ਰਾਸ਼ੀ ਜਾਂ ਜਨਮ ਰਾਸ਼ੀ ਮੇਖ਼ ਰਾਸ਼ੀ ਹੈ, ਤਾਂ ਇਹ ਰਾਸ਼ੀਫਲ਼ ਵਿਸ਼ੇਸ਼ ਰੂਪ ਤੋਂ ਤੁਹਾਡੇ ਲਈ ਹੀ ਤਿਆਰ ਕੀਤਾ ਗਿਆ ਹੈ। ਇਸ ਲਈ ਆਓ, ਹੁਣ ਬਿਨਾਂ ਹੋਰ ਸਮਾਂ ਖ਼ਰਾਬ ਕੀਤੇ ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਸਾਲ 2024 ਵਿੱਚ ਮੇਖ਼ ਰਾਸ਼ੀ ਦਾ ਭਵਿੱਖਫਲ਼ ਕੀ ਕਹਿ ਰਿਹਾ ਹੈ।
ਕੀ 2024 ਵਿੱਚ ਬਦਲੇਗੀ ਤੁਹਾਡੀ ਕਿਸਮਤ?ਵਿਦਵਾਨ ਜੋਤਸ਼ੀਆਂ ਨਾਲ਼ ਕਰੋ ਫ਼ੋਨ ਰਾਹੀਂ ਗੱਲ
ਮੇਖ਼ ਰਾਸ਼ੀਫਲ਼ 2024 (Mekh Rashifal 2024) ਦੇ ਅਨੁਸਾਰ, ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਸਾਲ ਦੀ ਸ਼ੁਰੂਆਤ ਵਿੱਚ ਦੇਵ ਗੁਰੂ ਬ੍ਰਹਸਪਤੀ ਦੇ ਰਾਸ਼ੀ ਵਿੱਚ ਸਥਿਤ ਹੋਣ ਦਾ ਬਹੁਤ ਲਾਭ ਮਿਲੇਗਾ। ਇਸ ਨਾਲ਼ ਤੁਹਾਨੂੰ ਸਮਾਜ ਵਿੱਚ ਮਾਣ-ਸਨਮਾਨ ਦੀ ਪ੍ਰਾਪਤੀ ਹੋਵੇਗੀ ਅਤੇ ਤੁਹਾਡੀ ਫ਼ੈਸਲਾ ਲੈਣ ਦੀ ਯੋਗਤਾ ਮਜ਼ਬੂਤ ਹੋਵੇਗੀ। ਸ਼ਨੀ ਮਹਾਰਾਜ ਤੁਹਾਡੇ ਏਕਾਦਸ਼ ਘਰ ਵਿੱਚ ਰਹਿਣਗੇ, ਜੋ ਕਿ ਤੁਹਾਨੂੰ ਪੱਕੀ ਆਮਦਨ ਪ੍ਰਦਾਨ ਕਰਣਗੇ ਅਤੇ ਤੁਹਾਡੀਆਂ ਇੱਛਾਵਾਂ ਦੀ ਪੂਰਤੀ ਵਿੱਚ ਸਹਾਇਕ ਬਣਨਗੇ। ਰਾਹੂ ਮਹਾਰਾਜ ਦੀ ਮੌਜੂਦਗੀ ਦਵਾਦਸ਼ ਘਰ ਵਿੱਚ ਹੋਣ ਨਾਲ਼ ਤੁਹਾਡੇ ਲਈ ਵਿਦੇਸ਼ ਯਾਤਰਾਵਾਂ ਦੀਆਂ ਸੰਭਾਵਨਾਵਾਂ ਬਣਨਗੀਆਂ। ਹਾਲਾਂਕਿ ਇਸੇ ਕਾਰਣ ਤੋਂ ਤੁਹਾਡੇ ਖਰਚਿਆਂ ਵਿੱਚ ਵਾਧੇ ਦਾ ਸਿਲਸਿਲਾ ਵੀ ਜਾਰੀ ਰਹੇਗਾ। ਸਾਲ ਦੀ ਸ਼ੁਰੂਆਤ ਵਿੱਚ ਸੂਰਜ ਅਤੇ ਮੰਗਲ ਦੇ ਨੌਵੇਂ ਘਰ ਵਿੱਚ ਹੋਣ ਨਾਲ਼ ਪਿਤਾ ਜੀ ਦੀ ਤਰੱਕੀ ਹੋ ਸਕਦੀ ਹੈ। ਹਾਲਾਂਕਿ ਉਨ੍ਹਾਂ ਨੂੰ ਕੁਝ ਸਿਹਤ ਸਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਸਾਲ ਦੀ ਪਹਿਲੀ ਤਿਮਾਹੀ ਤੁਹਾਡੇ ਲਈ ਬਹੁਤ ਸਹੀ ਰਹੇਗੀ ਅਤੇ ਦੂਜੀ ਤਿਮਾਹੀ ਵਿੱਚ ਆਰਥਿਕ ਚੁਣੌਤੀਆਂ ਵਿੱਚ ਕੁਝ ਕਮੀ ਦਿਖੇਗੀ। ਸਾਲ ਦੀ ਤੀਜੀ ਤਿਮਾਹੀ ਆਰਥਿਕ ਅਤੇ ਸਰੀਰਿਕ ਰੂਪ ਤੋਂ ਕੁਝ ਕਮਜ਼ੋਰ ਰਹੇਗੀ, ਜਦੋ ਕਿ ਚੌਥੀ ਤਿਮਾਹੀ ਤੁਹਾਨੂੰ ਅਨੇਕ ਮਾਮਲਿਆਂ ਵਿੱਚ ਚੰਗੇ ਨਤੀਜੇ ਪ੍ਰਦਾਨ ਕਰਕੇ ਖੁਸ਼ੀ ਦੇਵੇਗੀ। ਸਾਲ 2024 ਦੇ ਦੌਰਾਨ ਤੁਹਾਨੂੰ ਆਰਥਿਕ ਤੌਰ ‘ਤੇ ਅਤੇ ਸਰੀਰਿਕ ਤੌਰ ‘ਤੇ ਆਪਣਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਆਰਥਿਕ ਚੁਣੌਤੀਆਂ ਅਤੇ ਸਿਹਤ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇਸ ਸਾਲ ਸਾਰੇ ਖੇਤਰਾਂ ਵਿੱਚ ਹੌਲ਼ੀ-ਹੌਲ਼ੀ ਸਫਲਤਾ ਪ੍ਰਾਪਤ ਕਰ ਸਕੋਗੇ।
Click here to read in English: Aries Horoscope 2024
ਸਾਰੇ ਜੋਤਿਸ਼ ਮੁੱਲਾਂਕਣ ਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹਨ । ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿਕ ਕਰੋ:ਚੰਦਰ ਰਾਸ਼ੀ ਕੈਲਕੁਲੇਟਰ
ਮੇਖ਼ ਰਾਸ਼ੀਫਲ਼ 2024 (Mekh Rashifal 2024) ਦੇ ਅਨੁਸਾਰ, ਸਾਲ 2024 ਵਿੱਚ ਮੇਖ਼ ਰਾਸ਼ੀ ਦੇ ਜਾਤਕਾਂ ਦੇ ਪ੍ਰੇਮ ਸਬੰਧਾਂ ਦੀ ਸਖ਼ਤ ਪ੍ਰੀਖਿਆ ਹੋਵੇਗੀ। ਸ਼ਨੀ ਮਹਾਰਾਜ ਪੂਰਾ ਸਾਲ ਕੁੰਭ ਰਾਸ਼ੀ ਵਿੱਚ ਰਹਿ ਕੇ ਤੁਹਾਡੇ ਪੰਚਮ ਘਰ ਨੂੰ ਪੂਰਣ ਦ੍ਰਿਸ਼ਟੀ ਨਾਲ਼ ਦੇਖਣਗੇ, ਜਿਸ ਨਾਲ਼ ਤੁਹਾਨੂੰ ਆਪਣੇ ਪ੍ਰੇਮ ਸਬੰਧਾਂ ਵਿੱਚ ਰੁਕਾਵਟ ਜਿਹੀ ਮਹਿਸੂਸ ਹੋਵੇਗੀ। ਪ੍ਰੰਤੂ ਇਹ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਵਿੱਚ ਤੁਹਾਡੀ ਮਦਦ ਕਰਣਗੇ। ਸਾਲ ਦੀ ਸ਼ੁਰੂਆਤ ਤੋਂ ਹੀ ਦੇਵ ਗੁਰੂ ਬ੍ਰਹਸਪਤੀ ਤੁਹਾਡੀ ਰਾਸ਼ੀ ਵਿੱਚ ਬੈਠ ਕੇ ਪੰਚਮ ਘਰ ਨੂੰ ਦੇਖਣਗੇ, ਜਿਸ ਨਾਲ਼ ਇਸ ਸਾਲ ਸਿੰਗਲ ਜਾਤਕਾਂ ਦੇ ਜੀਵਨ ਵਿੱਚ ਪਿਆਰ ਆਉਣ ਦੀ ਸੰਭਾਵਨਾ ਵੀ ਬਣੇਗੀ। ਸਾਲ ਦੀ ਸ਼ੁਰੂਆਤ ਤੁਹਾਡੇ ਲਈ ਬਹੁਤ ਖ਼ੂਬਸੂਰਤ ਰਹੇਗੀ। ਤੁਹਾਡੇ ਅਤੇ ਤੁਹਾਡੇ ਪ੍ਰੇਮੀ ਦੇ ਵਿਚਕਾਰ ਪ੍ਰੇਮ ਵਧੇਗਾ। ਤੁਸੀਂ ਦੋਵੇਂ ਇੱਕ-ਦੂਜੇ ਨੂੰ ਹੋਰ ਵੀ ਬਿਹਤਰ ਤਰੀਕੇ ਨਾਲ਼ ਸਮਝਣ ਵਿੱਚ ਕਾਮਯਾਬ ਰਹੋਗੇ ਅਤੇ ਆਪਣੇ ਰਿਸ਼ਤੇ ਨੂੰ ਅਗਲੇ ਲੈਵਲ ਤੱਕ ਲੈ ਜਾਣ ਦੀ ਕੋਸ਼ਿਸ਼ ਕਰਦੇ ਨਜ਼ਰ ਆਓਗੇ। ਸ਼ਨੀ ਅਤੇ ਬ੍ਰਹਸਪਤੀ ਦੇ ਸੰਯੋਜਨ ਨਾਲ਼ ਤੁਹਾਡੇ ਪ੍ਰੇਮ-ਵਿਆਹ ਦੀ ਸੰਭਾਵਨਾ ਵੀ ਬਣ ਸਕਦੀ ਹੈ। ਹਾਲਾਂਕਿ ਇਹ ਸਥਿਤੀ ਸਾਲ ਦੀ ਪਹਿਲੀ ਛਿਮਾਹੀ ਦੇ ਦੌਰਾਨ ਹੀ ਰਹੇਗੀ। ਸਾਲ ਦੀ ਦੂਜੀ ਛਿਮਾਹੀ ਵਿੱਚ ਪਰਿਸਥਿਤੀਆਂ ਵਿੱਚ ਕੁਝ ਪਰਿਵਰਤਨ ਆਉਣ ਦੀ ਸੰਭਾਵਨਾ ਬਣੇਗੀ। ਬ੍ਰਹਸਪਤੀ ਦਾ ਗੋਚਰ 1 ਮਈ ਨੂੰ ਤੁਹਾਡੇ ਦੂਜੇ ਘਰ ਵਿੱਚ ਹੋਵੇਗਾ ਅਤੇ ਬ੍ਰਹਸਪਤੀ ਦੀ ਦ੍ਰਿਸ਼ਟੀ ਪੰਚਮ ਅਤੇ ਸਪਤਮ ਘਰ ਤੋਂ ਹਟਣ ਦੇ ਕਾਰਣ ਰਿਸ਼ਤੇ ਵਿੱਚ ਕੁਝ ਦੂਰੀ ਆ ਸਕਦੀ ਹੈ, ਕਿਓਂਕਿ ਸ਼ਨੀ ਦਾ ਪੂਰਾ ਪ੍ਰਭਾਵ ਮਿਲਦਾ ਰਹੇਗਾ ਅਤੇ ਦਵਾਦਸ਼ ਘਰ ਵਿੱਚ ਰਾਹੂ ਅਤੇ ਛੇਵੇਂ ਘਰ ਵਿੱਚ ਕੇਤੁ ਦੀ ਮੌਜੂਦਗੀ ਵੀ ਪ੍ਰੇਮ ਸਬੰਧਾਂ ਵਿੱਚ ਥੋੜਾ ਤਣਾਅ ਵਧਾ ਸਕਦੀ ਹੈ। ਇਸ ਲਈ ਤੁਹਾਨੂੰ ਆਪਣੇ ਰਿਸ਼ਤੇ ਨੂੰ ਸੰਭਾਲਣ ਦੇ ਲਈ ਕੋਸ਼ਿਸ਼ਾਂ ਕਰਦੇ ਰਹਿਣਾ ਪਵੇਗਾ। ਇਸ ਦੌਰਾਨ ਤੁਹਾਡੇ ਪ੍ਰੇਮੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਅਗਸਤ ਤੋਂ ਅਕਤੂਬਰ ਦੇ ਦੌਰਾਨ ਤੁਸੀਂ ਆਪਣੇ ਪ੍ਰੇਮੀ ਦੇ ਨਾਲ਼ ਕਿਸੇ ਚੰਗੇ ਸਥਾਨ ‘ਤੇ ਘੁੰਮਣ ਵੀ ਜਾ ਸਕਦੇ ਹੋ। ਇਸ ਨਾਲ਼ ਤੁਹਾਡੇ ਰਿਸ਼ਤੇ ਵਿੱਚ ਨਵੀਆਂ ਉਮੀਦਾਂ ਜਾਗਣਗੀਆਂ ਅਤੇ ਨੀਰਸ ਹੁੰਦਾ ਜਾ ਰਿਹਾ ਤੁਹਾਡਾ ਪ੍ਰੇਮ ਸਬੰਧ ਫਿਰ ਤੋਂ ਹਰਾ-ਭਰਾ ਹੋ ਜਾਵੇਗਾ। ਤੁਹਾਡੇ ਪ੍ਰੇਮੀ ਨੂੰ ਇਹ ਗੱਲ ਪਤਾ ਲੱਗਣੀ ਚਾਹੀਦੀ ਹੈ ਕਿ ਤੁਸੀਂ ਉਸ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕਰਦੇ ਹੋ।
ਬ੍ਰਿਹਤ ਕੁੰਡਲੀ: ਜਾਣੋ ਗ੍ਰਹਿਆਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਵੈਦਿਕ ਜੋਤਿਸ਼ ‘ਤੇ ਆਧਾਰਿਤ ਮੇਖ਼ ਕਰੀਅਰ ਰਾਸ਼ੀਫਲ਼ 2024 ਦੇ ਅਨੁਸਾਰ, ਇਸ ਸਾਲ ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਕਰੀਅਰ ਵਿੱਚ ਬਹੁਤ ਚੰਗੇ ਪਰਿਵਰਤਨ ਦੇਖਣ ਨੂੰ ਮਿਲਣਗੇ। ਸਾਲ ਦੀ ਸ਼ੁਰੂਆਤ ਤੋਂ ਹੀ ਦਸ਼ਮ ਘਰ ਦੇ ਸੁਆਮੀ ਸ਼ਨੀ ਏਕਾਦਸ਼ ਘਰ ਵਿੱਚ ਰਹਿਣਗੇ, ਜੋ ਕਿ ਤੁਹਾਡੇ ਏਕਾਦਸ਼ ਘਰ ਦੇ ਸੁਆਮੀ ਵੀ ਹਨ। ਇਹ ਤੁਹਾਡੇ ਕਰੀਅਰ ਵਿੱਚ ਸਥਿਰਤਾ ਲੈ ਕੇ ਆਉਣਗੇ। ਤੁਸੀਂ ਆਪਣੇ ਕੰਮ ਵਿੱਚ ਪੱਕੇ ਬਣੇ ਰਹੋਗੇ ਅਤੇ ਇਸ ਦਾ ਫ਼ਾਇਦਾ ਤੁਹਾਨੂੰ ਇਹ ਹੋਵੇਗਾ ਕਿ ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੇ ‘ਤੇ ਆਪਣੀ ਕਿਰਪਾ ਬਰਸਾਉਣਗੇ, ਤੁਹਾਡਾ ਸਹਿਯੋਗ ਕਰਣਗੇ ਅਤੇ ਤੁਹਾਡੇ ਕੰਮਾਂ ਦੇ ਲਈ ਤੁਹਾਡੀ ਪ੍ਰਸ਼ੰਸਾ ਕਰਣਗੇ। ਸਾਲ ਦੀ ਪਹਿਲੀ ਛਿਮਾਹੀ ਵਿੱਚ ਤੁਹਾਨੂੰ ਚੰਗੀ ਸਫਲਤਾ ਮਿਲਣ ਦੀ ਸੰਭਾਵਨਾ ਹੈ। ਤੁਹਾਡੀ ਮਿਹਨਤ ਤੁਹਾਡੇ ਲਈ ਸਾਰਾ ਕੰਮ ਕਰੇਗੀ ਅਤੇ ਤੁਹਾਨੂੰ ਕਾਰਜ-ਸਥਾਨ ਵਿੱਚ ਤਰੱਕੀ ਵੀ ਮਿਲ ਸਕਦੀ ਹੈ। ਨਾਲ਼ ਹੀ, ਮਾਰਚ ਤੋਂ ਅਪ੍ਰੈਲ ਦੇ ਦੌਰਾਨ ਤੁਹਾਡੀ ਆਮਦਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਵੀ ਦਿੱਖ ਰਹੀ ਹੈ। ਜੇਕਰ ਤੁਸੀਂ ਨੌਕਰੀ ਬਦਲਣ ਬਾਰੇ ਸੋਚ ਰਹੇ ਹੋ ਤਾਂ ਮੇਖ਼ ਰਾਸ਼ੀਫਲ਼ 2024 (Mekh Rashifal 2024) ਦੇ ਅਨੁਸਾਰ, ਇਸ ਕੰਮ ਦੇ ਲਈ ਅਗਸਤ ਦਾ ਮਹੀਨਾ ਬਿਹਤਰ ਰਹੇਗਾ, ਪ੍ਰੰਤੂ ਇਸੇ ਮਹੀਨੇ ਦੇ ਦੌਰਾਨ ਤੁਹਾਨੂੰ ਵਰਤਮਾਨ ਨੌਕਰੀ ਵਿੱਚ ਵੀ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਸਤੰਬਰ ਅਤੇ ਅਕਤੂਬਰ ਨੂੰ ਛੱਡ ਕੇ ਨਵੰਬਰ ਅਤੇ ਦਸੰਬਰ ਦੇ ਮਹੀਨਿਆਂ ਦੌਰਾਨ ਤੁਹਾਨੂੰ ਆਪਣੇ ਕਰੀਅਰ ਵਿੱਚ ਚੰਗੀ ਸਫਲਤਾ ਮਿਲੇਗੀ। ਜੇਕਰ ਤੁਸੀਂ ਬਹੁਤ ਲੰਬੇ ਸਮੇਂ ਤੋਂ ਨੌਕਰੀ ਕਰਦੇ ਆ ਰਹੇ ਹੋ, ਤਾਂ ਤੁਹਾਡੇ ਮਨ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਇੱਛਾ ਵੀ ਜਾਗ੍ਰਿਤ ਹੋ ਸਕਦੀ ਹੈ ਅਤੇ ਤੁਸੀਂ ਅਪ੍ਰੈਲ ਤੋਂ ਸਤੰਬਰ ਦੇ ਦੌਰਾਨ ਕੋਈ ਨਵਾਂ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਹੋ। ਪਰ ਸਾਡੀ ਸਲਾਹ ਤੁਹਾਡੇ ਲਈ ਇਹ ਹੈ ਕਿ ਆਪਣਾ ਨਵਾਂ ਕਾਰੋਬਾਰ ਸ਼ੁਰੂ ਵਿੱਚ ਨੌਕਰੀ ਦੇ ਨਾਲ਼ ਹੀ ਜਾਰੀ ਰੱਖੋ ਅਤੇ ਬਾਅਦ ਵਿੱਚ ਹੌਲ਼ੀ-ਹੌਲ਼ੀ ਨੌਕਰੀ ਤੋਂ ਬਾਹਰ ਨਿੱਕਲਣ ਦੀ ਕੋਸ਼ਿਸ਼ ਕਰੋ। ਇਸ ਸਾਲ ਤੁਹਾਨੂੰ ਵਿਦੇਸ਼ ਜਾਣ ਦੇ ਬਹੁਤ ਸਾਰੇ ਮੌਕੇ ਮਿਲਣਗੇ। ਤੁਹਾਡੇ ਕੰਮ ਦੇ ਕਾਰਨ ਤੁਸੀਂ ਕਾਫੀ ਬਿਜ਼ੀ ਵੀ ਰਹੋਗੇ।
ਮੇਖ਼ ਰਾਸ਼ੀਫਲ਼ 2024 ਦੇ ਅਨੁਸਾਰ, ਇਸ ਸਾਲ ਵਿਦਿਆਰਥੀ ਜਾਤਕਾਂ ਨੂੰ ਉਨ੍ਹਾਂ ਦੀ ਮਿਹਨਤ ਦੇ ਅਨੁਪਾਤ ਵਿੱਚ ਆਸ਼ਾਜਨਕ ਨਤੀਜੇ ਮਿਲਣ ਦੀ ਸੰਭਾਵਨਾ ਦਿਖ ਰਹੀ ਹੈ। ਸਾਲ ਦੀ ਸ਼ੁਰੂਆਤ ਵਿੱਚ ਹੀ ਬ੍ਰਹਸਪਤੀ ਮਹਾਰਾਜ ਤੁਹਾਡੇ ਪੰਚਮ ਘਰ ਅਤੇ ਨੌਵੇਂ ਘਰ ਨੂੰ ਦੇਖਣਗੇ ਅਤੇ ਪਹਿਲੇ ਘਰ ਵਿੱਚ ਵਿਰਾਜਮਾਨ ਰਹਿਣਗੇ। ਸ਼ਨੀ ਦੀ ਦ੍ਰਿਸ਼ਟੀ ਵੀ ਪਹਿਲੇ ਘਰ ਅਤੇ ਪੰਚਮ ਘਰ ‘ਤੇ ਹੋਣ ਨਾਲ਼ ਤੁਹਾਡੀ ਬੁੱਧੀ ਦਾ ਤੇਜ਼ ਵਿਕਾਸ ਹੋਵੇਗਾ। ਤੁਹਾਡੀ ਯਾਦਦਾਸ਼ਤ ਵੀ ਤੇਜ਼ ਰਹੇਗੀ, ਜਿਸ ਕਾਰਣ ਤੁਸੀਂ ਵਿਸ਼ਿਆਂ ‘ਤੇ ਆਪਣੀ ਪਕੜ ਮਜ਼ਬੂਤ ਬਣਾਉਣ ਵਿੱਚ ਸਫਲ ਰਹੋਗੇ। ਹਾਲਾਂਕਿ ਕਦੇ-ਕਦਾਈਂ ਸ਼ਨੀ ਦੀ ਦ੍ਰਿਸ਼ਟੀ ਦੇ ਕਾਰਣ ਤੁਹਾਡੀ ਪੜ੍ਹਾਈ ਵਿੱਚ ਰੁਕਾਵਟਾਂ ਵੀ ਆਉਣਗੀਆਂ, ਪਰ ਤੁਹਾਨੂੰ ਪੱਕੇ ਇਰਾਦੇ ਨਾਲ਼ ਆਪਣੀ ਪੜ੍ਹਾਈ ਵਿੱਚ ਜੁਟੇ ਰਹਿਣਾ ਪਵੇਗਾ, ਤਾਂ ਹੀ ਤੁਸੀਂ ਆਪਣੀਆਂ ਪ੍ਰੀਖਿਆਵਾਂ ਵਿੱਚ ਵਧੀਆ ਨਤੀਜੇ ਪ੍ਰਾਪਤ ਕਰ ਸਕੋਗੇ। ਪੂਰਾ ਸਾਲ ਛੇਵੇਂ ਘਰ ਵਿੱਚ ਕੇਤੁ ਦਾ ਗੋਚਰ ਬਣਿਆ ਰਹੇਗਾ। ਇਹ ਬਹੁਤ ਜ਼ਿਆਦਾ ਅਨੁਕੂਲ ਸਥਿਤੀ ਨਹੀਂ ਦਿਖਾਉਂਦਾ, ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਵਾਰ-ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਹੀ ਤੁਹਾਨੂੰ ਸਫਲਤਾ ਮਿਲਣ ਦੀ ਸੰਭਾਵਨਾ ਬਣਦੀ ਦਿਖਦੀ ਹੈ। ਜੇਕਰ ਤੁਸੀਂ ਕਿਸੇ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ, ਤਾਂ ਆਪਣੀ ਮਿਹਨਤ ਨੂੰ ਦੁੱਗਣਾ ਕਰ ਦਿਓ, ਤਾਂ ਹੀ ਸਫਲਤਾ ਦੀ ਉਮੀਦ ਕਰ ਸਕਦੇ ਹੋ।
ਸਾਲ 2024 ਦੇ ਦੌਰਾਨ ਸਤੰਬਰ ਤੋਂ ਅਕਤੂਬਰ ਦੇ ਵਿਚਕਾਰ ਦਾ ਸਮਾਂ ਤੁਹਾਨੂੰ ਪ੍ਰਤੀਯੋਗੀ ਪ੍ਰੀਖਿਆ ਵਿੱਚ ਸਫਲ ਬਣਾ ਸਕਦਾ ਹੈ ਅਤੇ ਇਸ ਤੋਂ ਪਹਿਲਾਂ ਮਈ ਤੋਂ ਜੂਨ ਦੇ ਦੌਰਾਨ ਦਾ ਸਮਾਂ ਵੀ ਤੁਹਾਡੇ ਲਈ ਅਨੁਕੂਲ ਸਾਬਿਤ ਹੋ ਸਕਦਾ ਹੈ। ਜੇਕਰ ਉੱਚ-ਵਿੱਦਿਆ ਗ੍ਰਹਿਣ ਕਰ ਰਹੇ ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ ਤਾਂ ਸਾਲ ਦੀ ਸ਼ੁਰੂਆਤ ਬਹੁਤ ਅਨੁਕੂਲ ਹੈ। ਮੇਖ਼ ਰਾਸ਼ੀਫਲ਼ 2024 (Mekh Rashifal 2024) ਦੇ ਅਨੁਸਾਰ, ਬ੍ਰਹਸਪਤੀ ਦੇਵ ਦੀ ਕਿਰਪਾ ਨਾਲ਼ ਸਾਲ ਦੀ ਪਹਿਲੀ ਛਿਮਾਹੀ ਉੱਚ-ਵਿੱਦਿਆ ਗ੍ਰਹਿਣ ਕਰ ਰਹੇ ਵਿਦਿਆਰਥੀਆਂ ਨੂੰ ਇੱਛਾ-ਅਨੁਸਾਰ ਸਫਲਤਾ ਪ੍ਰਦਾਨ ਕਰਵਾਉਣ ਵਾਲ਼ੀ ਹੋਵੇਗੀ। ਉਸ ਤੋਂ ਬਾਅਦ ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਨੂੰ ਗਤੀ ਦੇਣੀ ਪਵੇਗੀ। ਤੁਹਾਡੀ ਮਿਹਨਤ ਹੀ ਤੁਹਾਨੂੰ ਅੱਗੇ ਵਧਾਏਗੀ। ਜੇਕਰ ਤੁਸੀਂ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਹੋ ਤਾਂ ਤੁਹਾਡੀ ਇਹ ਇੱਛਾ ਇਸ ਸਾਲ ਪੂਰੀ ਹੋ ਸਕਦੀ ਹੈ। ਪੂਰੇ ਸਾਲ ਵਿੱਚ ਹੀ ਵਿਦੇਸ਼ ਜਾਣ ਦੀਆਂ ਚੰਗੀਆਂ ਸੰਭਾਵਨਾਵਾਂ ਬਣਨਗੀਆਂ, ਇਸ ਲਈ ਪਹਿਲਾਂ ਤੋਂ ਹੀ ਤਿਆਰੀ ਜਾਰੀ ਰੱਖੋ। ਸਾਲ ਦੀ ਸ਼ੁਰੂਆਤ ਵਿੱਚ ਸ਼ੋਧ ਨਾਲ਼ ਜੁੜੇ ਹੋਏ ਵਿਦਿਆਰਥੀਆਂ ਨੂੰ ਵਿਸ਼ੇਸ਼ ਲਾਭ ਮਿਲ ਸਕਦਾ ਹੈ।
ਮੇਖ਼ ਰਾਸ਼ੀਫਲ਼ 2024 ਦੇ ਅਨੁਸਾਰ, ਇਸ ਪੂਰੇ ਸਾਲ ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਵਿੱਤੀ ਸੰਤੁਲਨ ਨੂੰ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨੀ ਪਵੇਗੀ। ਸਾਲ ਦੀ ਸ਼ੁਰੂਆਤ ਵਿੱਚ ਹੀ ਸ਼ਨੀ ਮਹਾਰਾਜ ਏਕਾਦਸ਼ ਘਰ ਵਿੱਚ ਰਹਿਣਗੇ ਅਤੇ ਪੂਰਾ ਸਾਲ ਉੱਥੇ ਹੀ ਬਣੇ ਰਹਿਣਗੇ, ਜਿਸ ਨਾਲ਼ ਤੁਹਾਨੂੰ ਇੱਕ ਸਥਾਈ ਆਮਦਨ ਪ੍ਰਾਪਤ ਹੁੰਦੀ ਰਹੇਗੀ। ਇਹ ਤੁਹਾਡੇ ਲਈ ਇੱਕ ਬਹੁਤ ਮਹੱਤਵਪੂਰਣ ਸਥਿਤੀ ਹੋਵੇਗੀ, ਕਿਓਂਕਿ ਬਹੁਤ ਸਾਰੀਆਂ ਪਰੇਸ਼ਾਨੀਆਂ ਦੇ ਬਾਵਜੂਦ ਤੁਹਾਡੇ ਕੋਲ਼ ਧਨ-ਪ੍ਰਾਪਤੀ ਦਾ ਸਾਧਨ ਬਣਿਆ ਰਹੇਗਾ, ਜਿਸ ਨਾਲ਼ ਤੁਹਾਨੂੰ ਬਹੁਤ ਰਾਹਤ ਮਿਲੇਗੀ। ਪ੍ਰੰਤੂ ਇਸ ਦੇ ਨਾਲ਼ ਹੀ ਦਵਾਦਸ਼ ਘਰ ਵਿੱਚ ਸਾਲ ਭਰ ਲਈ ਬੈਠੇ ਹੋਏ ਰਾਹੂ ਮਹਾਰਾਜ ਦੀ ਮੌਜੂਦਗੀ ਤੁਹਾਡੇ ਖਰਚਿਆਂ ਵਿੱਚ ਖ਼ੂਬ ਵਾਧੇ ਦਾ ਸੰਕੇਤ ਦੇ ਰਹੀ ਹੈ। ਤੁਹਾਨੂੰ ਆਪਣੇ ਖਰਚਿਆਂ ਦੀ ਗਤੀ ਨੂੰ ਕੰਟਰੋਲ ਵਿੱਚ ਰੱਖਣਾ ਪਵੇਗਾ, ਨਹੀਂ ਤਾਂ ਤੁਹਾਡੀ ਆਰਥਿਕ ਸਥਿਤੀ ਵਿਗੜ ਸਕਦੀ ਹੈ, ਕਿਓਂਕਿ ਤੁਹਾਡੇ ਖਰਚੇ ਨਿਰੰਕੁਸ਼ ਹੋ ਸਕਦੇ ਹਨ, ਅਤੇ ਉਨ੍ਹਾਂ ‘ਤੇ ਕੰਟਰੋਲ ਕਰਨਾ ਤੁਹਾਡੇ ਵੱਸ ਤੋਂ ਬਾਹਰ ਹੋ ਜਾਵੇਗਾ। ਇੱਕ ਸਖ਼ਤ ਅਤੇ ਅਨੁਸ਼ਾਸਿਤ ਰਣਨੀਤੀ ਬਣਾ ਕੇ ਹੀ ਤੁਸੀਂ ਇਸ ਤੋਂ ਬਾਹਰ ਨਿੱਕਲ ਸਕਦੇ ਹੋ। ਸਾਲ ਦੀ ਸ਼ੁਰੂਆਤ ਵਿੱਚ ਪਹਿਲਾਂ ਤੋਂ ਕੀਤੇ ਗਏ ਨਿਵੇਸ਼ ਤੋਂ ਚੰਗਾ ਲਾਭ ਮਿਲ ਸਕਦਾ ਹੈ।
ਮੇਖ਼ ਰਾਸ਼ੀਫਲ਼ 2024 (Mekh Rashifal 2024) ਦੇ ਅਨੁਸਾਰ, ਨੌਕਰੀ ਕਰਣ ਵਾਲੇ ਜਾਤਕਾਂ ਨੂੰ ਇਸ ਸਾਲ ਚੰਗੇ ਧਨ ਲਾਭ ਦੀਆਂ ਸੰਭਾਵਨਾਵਾਂ ਬਣਨਗੀਆਂ, ਕਿਓਂਕਿ ਤੁਹਾਡੀ ਤਰੱਕੀ ਹੋ ਸਕਦੀ ਹੈ ਅਤੇ ਆਮਦਨ ਵਿੱਚ ਵਾਧੇ ਦੇ ਵੀ ਸਪਸ਼ਟ ਸੰਕੇਤ ਇਸ ਸਾਲ ਦੇ ਮੱਧ ਦੇ ਦੌਰਾਨ ਦਿਖਾਈ ਦੇ ਰਹੇ ਹਨ। ਪ੍ਰੰਤੂ ਇਸ ਦੇ ਨਾਲ਼ ਹੀ ਕੁਝ ਨਵੇਂ ਖਰਚੇ ਵੀ ਸਾਹਮਣੇ ਆ ਸਕਦੇ ਹਨ, ਜਿਨ੍ਹਾਂ ਵਿੱਚ ਕਟੌਤੀ ਕਰਣ ਲਈ ਤੁਹਾਨੂੰ ਬਹੁਤ ਵਾਰ ਸੋਚਣਾ ਪਵੇਗਾ। ਜੇਕਰ ਤੁਸੀਂ ਆਪਣੇ ਖਰਚਿਆਂ ਨੂੰ ਸੰਭਾਲ ਸਕੋਗੇ ਤਾਂ ਇਸ ਸਾਲ ਅੱਛਾ-ਖ਼ਾਸਾ ਧਨ ਇਕੱਠਾ ਕਰ ਲਵੋਗੇ। ਕਾਰੋਬਾਰੀ ਖੇਤਰ ਨਾਲ਼ ਜੁੜੇ ਹੋਏ ਜਾਤਕਾਂ ਨੂੰ ਵੀ ਚੰਗਾ ਧਨ ਲਾਭ ਹੋਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਤੁਹਾਨੂੰ ਆਪਣੇ ਬਜਟ ਵਿੱਚੋਂ ਕੁਝ ਹਿੱਸਾ ਬੱਚਤ ਦੇ ਰੂਪ ਵਿੱਚ ਵੀ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਸ਼ੇਅਰ ਬਾਜ਼ਾਰ ਨਾਲ਼ ਸਬੰਧਤ ਕੋਈ ਕੰਮ ਕਰ ਰਹੇ ਹੋ ਜਾਂ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਦੇ ਹੋ, ਤਾਂ ਤੁਹਾਡੇ ਲਈ ਅਗਸਤ ਦਾ ਮਹੀਨਾ ਅਤੇ ਉਸ ਤੋਂ ਬਾਅਦ ਅਕਤੂਬਰ ਦਾ ਮਹੀਨਾ ਬਹੁਤ ਚੰਗਾ ਸਾਬਿਤ ਹੋ ਸਕਦਾ ਹੈ। ਸੋਚੇ-ਸਮਝ ਕੇ ਕੀਤੇ ਹੋਏ ਨਿਵੇਸ਼ ਤੋਂ ਤੁਹਾਨੂੰ ਚੰਗਾ ਲਾਭ ਮਿਲ ਸਕਦਾ ਹੈ। ਇਸ ਸਾਲ ਜਨਵਰੀ ਤੋਂ ਫ਼ਰਵਰੀ, ਅਪ੍ਰੈਲ, ਜੂਨ, ਅਗਸਤ ਅਤੇ ਦਸੰਬਰ ਦੇ ਮਹੀਨਿਆਂ ਵਿੱਚ ਸਰਕਾਰੀ ਖੇਤਰ ਤੋਂ ਲਾਭ ਦੀ ਸਥਿਤੀ ਬਣ ਸਕਦੀ ਹੈ।
ਮੇਖ਼ ਰਾਸ਼ੀਫਲ਼ 2024 (Mekh Rashifal 2024) ਦੇ ਅਨੁਸਾਰ, ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ 2024 ਦੀ ਸ਼ੁਰੂਆਤ ਅਨੁਕੂਲ ਰਹੇਗੀ। ਪਰਿਵਾਰਿਕ ਤਾਲਮੇਲ ਸਪਸ਼ਟ ਰੂਪ ਤੋਂ ਦਿਖੇਗਾ। ਤੁਹਾਡੀ ਰਾਸ਼ੀ ਵਿੱਚ ਮੌਜੂਦ ਦੇਵ ਗੁਰੂ ਬ੍ਰਹਸਪਤੀ ਤੁਹਾਨੂੰ ਗਿਆਨਵਾਨ ਬਣਾਉਣਗੇ ਅਤੇ ਤੁਹਾਡੀ ਫੈਸਲਾ ਲੈਣ ਦੀ ਯੋਗਤਾ ਨੂੰ ਵੀ ਬਿਹਤਰ ਬਣਾਉਣਗੇ। ਇਸ ਕਾਰਣ ਤੁਸੀਂ ਸੋਚ-ਸਮਝ ਕੇ ਬੋਲੋਗੇ ਅਤੇ ਲੋਕਾਂ ਦਾ ਧਿਆਨ ਰੱਖੋਗੇ। ਪਰਿਵਾਰਿਕ ਮੈਂਬਰਾਂ ਵਿੱਚ ਆਪਸੀ ਪ੍ਰੇਮ ਵਧੇਗਾ। ਪਿਤਾ ਜੀ ਨੂੰ ਇਸ ਸਾਲ ਦੀ ਸ਼ੁਰੂਆਤ ਵਿੱਚ ਤਰੱਕੀ ਮਿਲ ਸਕਦੀ ਹੈ, ਜਿਸ ਨਾਲ਼ ਘਰ ਵਿੱਚ ਖੁਸ਼ੀਆਂ ਆਉਣਗੀਆਂ। ਅਗਸਤ ਤੋਂ ਅਕਤੂਬਰ ਦੇ ਦੌਰਾਨ ਭੈਣਾਂ-ਭਰਾਵਾਂ ਨਾਲ਼ ਸਬੰਧਾਂ ‘ਤੇ ਕੁਝ ਬੁਰਾ ਅਸਰ ਪੈ ਸਕਦਾ ਹੈ, ਇਸ ਦਾ ਧਿਆਨ ਰੱਖੋ। ਇਸ ਤੋਂ ਬਾਅਦ ਅਕਤੂਬਰ ਤੋਂ ਲੈ ਕੇ ਦਸੰਬਰ ਦੇ ਦੌਰਾਨ ਤੁਹਾਡੇ ਅਤੇ ਤੁਹਾਡੇ ਮਾਤਾ-ਪਿਤਾ ਦੇ ਵਿਚਕਾਰ ਕੁਝ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਤੁਹਾਡੀ ਮਾਂ ਦੀਆਂ ਸਿਹਤ-ਸਬੰਧੀ ਸਮੱਸਿਆਵਾਂ ਵੀ ਚਿੰਤਾ ਦਾ ਕਾਰਣ ਬਣ ਸਕਦੀਆਂ ਹਨ। ਇਸ ਸਥਿਤੀ ਤੋਂ ਬਚਣ ਦੇ ਲਈ ਤੁਹਾਨੂੰ ਥੋੜਾ ਜਿਹਾ ਸਬਰ ਰੱਖਣਾ ਪਵੇਗਾ ਅਤੇ ਸ਼ਾਂਤੀਪੂਰਣ ਤਰੀਕੇ ਨਾਲ਼ ਹਰ ਮਾਮਲੇ ਨੂੰ ਸਮਝਣਾ ਪਵੇਗਾ, ਤਾਂ ਹੀ ਤੁਸੀਂ ਪਰਿਵਾਰਿਕ ਸੰਤੁਲਨ ਸਥਾਪਿਤ ਰੱਖ ਸਕੋਗੇ ਅਤੇ ਹਰ ਸਮੱਸਿਆ ਤੋਂ ਬਾਹਰ ਨਿੱਕਲ ਸਕੋਗੇ। ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਭੈਣਾਂ-ਭਰਾਵਾਂ ਦੇ ਨਾਲ਼ ਕਿਤੇ ਲੰਬੀ ਦੂਰੀ ਦੀ ਯਾਤਰਾ ‘ਤੇ ਜਾਣ ਦਾ ਮੌਕਾ ਮਿਲੇਗਾ, ਜਿਸ ਨਾਲ਼ ਤੁਹਾਡਾ ਆਪਸੀ ਪ੍ਰੇਮ ਵਧੇਗਾ। ਤੁਹਾਡੇ ਭੈਣ-ਭਰਾ ਤੁਹਾਡੇ ਕਾਰੋਬਾਰ ਵਿੱਚ ਵੀ ਤੁਹਾਡੀ ਮਦਦ ਕਰਣਗੇ, ਜਿਸ ਕਾਰਣ ਤੁਹਾਡਾ ਆਪਸ ਵਿੱਚ ਪ੍ਰੇਮ ਅਤੇ ਸਨੇਹ ਵਧਦਾ ਰਹੇਗਾ। ਇਸ ਸਾਲ ਵਿਸ਼ੇਸ਼ ਰੂਪ ਨਾਲ਼ ਤੁਹਾਨੂੰ ਮਾਤਾ-ਪੱਖ ਵੱਲੋਂ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਧਿਆਨ ਰੱਖੋ ਅਤੇ ਸਭ ਨਾਲ਼ ਚੰਗਾ ਵਿਵਹਾਰ ਕਰੋ।
ਬ੍ਰਿਹਤ ਕੁੰਡਲੀ: ਜਾਣੋ ਗ੍ਰਹਿਆਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਜੇਕਰ ਤੁਹਾਡੀ ਸੰਤਾਨ ਦੇ ਲਈ ਸਾਲ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਮੇਖ਼ ਰਾਸ਼ੀਫਲ਼ 2024 (Mekh Rashifal 2024) ਦੇ ਅਨੁਸਾਰ, ਤੁਹਾਨੂੰ ਆਪਣੀ ਸੰਤਾਨ ਦਾ ਸਾਥ ਪ੍ਰਾਪਤ ਹੋਵੇਗਾ। ਤੁਹਾਡੀ ਸੰਤਾਨ ਨੂੰ ਦੇਵ ਗੁਰੂ ਬ੍ਰਹਸਪਤੀ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੋਣ ਨਾਲ਼ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਹੋਵੇਗਾ। ਜੇਕਰ ਉਹ ਵਿੱਦਿਆ ਗ੍ਰਹਿਣ ਕਰ ਰਹੇ ਹਨ, ਤਾਂ ਉਸ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਕਾਬਿਲ-ਏ-ਤਾਰੀਫ਼ ਹੋਵੇਗਾ। ਉਨ੍ਹਾਂ ਦੀ ਤਰੱਕੀ ਦੇਖ ਕੇ ਤੁਸੀਂ ਬਹੁਤ ਖੁਸ਼ ਹੋਵੋਗੇ। ਹਾਲਾਂਕਿ ਮਈ ਮਹੀਨੇ ਤੋਂ ਬਾਅਦ ਉਨ੍ਹਾਂ ਦੀ ਪੜ੍ਹਾਈ ਵਿੱਚ ਕੁਝ ਰੁਕਾਵਟਾਂ ਆ ਸਕਦੀਆਂ ਹਨ। ਉਨ੍ਹਾਂ ਦੀ ਸੰਗਤ ਦਾ ਧਿਆਨ ਰੱਖੋ। ਸੰਤਾਨ ਪ੍ਰਾਪਤੀ ਦੀ ਇੱਛਾ ਰੱਖਣ ਵਾਲ਼ੇ ਜੋੜਿਆਂ ਦੀ ਇਹ ਇੱਛਾ ਸਾਲ ਦੀ ਪਹਿਲੀ ਛਿਮਾਹੀ ਯਾਨੀ ਕਿ ਜਨਵਰੀ ਤੋਂ ਅਪ੍ਰੈਲ ਦੇ ਅੰਤ ਤੱਕ ਪੂਰੀ ਹੋਣ ਦੀ ਮਜ਼ਬੂਤ ਸੰਭਾਵਨਾ ਹੈ। ਤੁਹਾਨੂੰ ਇਸ ਦਿਸ਼ਾ ਵਿੱਚ ਵਿਸ਼ੇਸ਼ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਵਿਆਹ-ਯੋਗ ਉਮਰ ਦੀ ਸੰਤਾਨ ਦਾ ਵਿਆਹ ਵੀ ਇਸ ਸਾਲ ਤੁਹਾਨੂੰ ਖੁਸ਼ੀਆਂ ਦੇਵੇਗਾ ਅਤੇ ਤੁਹਾਨੂੰ ਅਜਿਹਾ ਲੱਗੇਗਾ ਕਿ ਤੁਹਾਡੇ ਸਾਰੇ ਕੰਮ ਪੂਰੇ ਹੋ ਚੁਕੇ ਹਨ।
ਮੇਖ਼ ਰਾਸ਼ੀਫਲ਼ 2024 (Mekh Rashifal 2024) ਦੇ ਅਨੁਸਾਰ, ਮੇਖ਼ ਰਾਸ਼ੀ ਦੇ ਜਾਤਕਾਂ ਦੇ ਸ਼ਾਦੀਸ਼ੁਦਾ ਜੀਵਨ ਦੇ ਲਈ ਸਾਲ 2024 ਦੀ ਸ਼ੁਰੂਆਤ ਬਿਹਤਰੀਨ ਰਹਿਣ ਵਾਲ਼ੀ ਹੈ। ਗ੍ਰਹਿਆਂ ਦਾ ਪ੍ਰਭਾਵ ਤੁਹਾਡੇ ਪੱਖ ਵਿੱਚ ਹੋਵੇਗਾ ਅਤੇ ਗ੍ਰਹਿਆਂ ਦੀ ਚਾਲ ਨਾਲ਼ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਦੂਰੀਆਂ ਵਿੱਚ ਕਮੀ ਆਵੇਗੀ। ਸਾਲ ਦੀ ਸ਼ੁਰੂਆਤ ਵਿਚ ਜੀਵਨਸਾਥੀ ਆਪਣੇ ਪੇਕੇ ਘਰ ਦੇ ਕਿਸੇ ਫ਼ੰਕਸ਼ਨ ਵਿੱਚ ਜਾ ਸਕਦੀ ਹੈ, ਜਿਸ ਨਾਲ਼ ਉਸ ਦੇ ਘਰ ਵਿੱਚ ਵੀ ਸੁੱਖ-ਸ਼ਾਂਤੀ ਬਣੀ ਰਹੇਗੀ। ਤੁਹਾਨੂੰ ਵੀ ਉਸ ਸਮਾਰੋਹ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲੇਗਾ ਅਤੇ ਇਹ ਤੁਹਾਡੇ ਦੋਹਾਂ ਵਿਚਕਾਰ ਪ੍ਰੇਮ ਨੂੰ ਵਧਾਉਣ ਵਾਲ਼ਾ ਸਮਾਂ ਹੋਵੇਗਾ। ਤੁਸੀਂ ਦੋਵੇਂ ਮਿਲ ਕੇ ਆਪਣੇ ਦੰਪਤੀ ਜੀਵਨ ਦਾ ਪੂਰਾ ਆਨੰਦ ਲਓਗੇ। ਅਪ੍ਰੈਲ ਤੋਂ ਜੂਨ ਦੇ ਮੱਧ ਤੱਕ ਦੀ ਅਵਧੀ ਥੋੜੀ ਜਿਹੀ ਪਰੇਸ਼ਾਨੀਜਣਕ ਹੋ ਸਕਦੀ ਹੈ, ਕਿਓਂਕਿ ਇਸ ਦੌਰਾਨ ਤੁਹਾਡੇ ਸ਼ਾਦੀਸ਼ੁਦਾ ਜੀਵਨ ਵਿੱਚ ਤਣਾਅ ਅਤੇ ਚੁਣੌਤੀਆਂ ਵਧਣਗੀਆਂ। ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਤਣਾਅ ਵਧਣ ਦੀ ਮਜ਼ਬੂਤ ਸੰਭਾਵਨਾ ਹੈ ਅਤੇ ਲੜਾਈ-ਝਗੜੇ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ। ਤੁਹਾਨੂੰ ਧੀਰਜ ਨਾਲ਼ ਕੰਮ ਲੈਣਾ ਪਵੇਗਾ।
ਮੇਖ਼ ਰਾਸ਼ੀਫਲ਼ 2024 (Mekh Rashifal 2024) ਦੇ ਅਨੁਸਾਰ, ਜੇਕਰ ਤੁਸੀਂ ਸਿੰਗਲ ਹੋ ਤਾਂ ਸਾਲ ਦੀ ਸ਼ੁਰੂਆਤ ਤੁਹਾਡੇ ਲਈ ਉੱਤਮ ਸਮਾਂ ਹੋਵੇਗਾ, ਜਦੋਂ ਤੁਹਾਡੇ ਵਿਆਹ ਦੀ ਸੰਭਾਵਨਾ ਬਣ ਸਕਦੀ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਅਪ੍ਰੈਲ ਦੇ ਅੰਤ ਤੱਕ ਦਾ ਸਮਾਂ ਤੁਹਾਡੇ ਵਿਆਹ ਲਈ ਸ਼ੁਭ ਹੋ ਸਕਦਾ ਹੈ ਅਤੇ ਤੁਹਾਨੂੰ ਇੱਕ ਚੰਗੇ ਜੀਵਨਸਾਥੀ ਦੀ ਪ੍ਰਾਪਤੀ ਹੋ ਸਕਦੀ ਹੈ। ਸ਼ਾਦੀਸ਼ੁਦਾ ਜੀਵਨ ਵਿੱਚ ਪ੍ਰੇਮ ਵਧਾਉਣ ਦੇ ਲਈ ਤੁਹਾਨੂੰ ਆਪ ਹੀ ਕੋਸ਼ਿਸ਼ ਕਰਨੀ ਪਵੇਗੀ। ਤੁਹਾਡੇ ਜੀਵਨਸਾਥੀ ਨੂੰ ਵੀ ਤੁਹਾਡੇ ਪਿਆਰ ਦੀ ਜ਼ਰੂਰਤ ਮਹਿਸੂਸ ਹੋਵੇਗੀ, ਪ੍ਰੰਤੂ ਦੋਵੇਂ ਪਾਸੇ ਇੱਕ ਅਘੋਸ਼ਿਤ ਯੁੱਧ ਦੀ ਸਥਿਤੀ ਚੱਲੇਗੀ। ਉਸ ਤੋਂ ਬਾਹਰ ਨਿੱਕਲਣ ਦੀ ਕੋਸ਼ਿਸ਼ ਕਰਦੇ ਰਹਿਣ ਨਾਲ਼ ਵਿਸ਼ੇਸ਼ ਰੂਪ ਨਾਲ਼ ਜੂਨ 2024 ਤੋਂ ਬਾਅਦ ਤੁਹਾਨੂੰ ਦੁਬਾਰਾ ਆਪਣੇ ਦੰਪਤੀ ਜੀਵਨ ਵਿੱਚ ਪ੍ਰੇਮ ਦੀ ਪ੍ਰਾਪਤੀ ਹੋਵੇਗੀ। ਤੁਸੀਂ ਜੁਲਾਈ-ਅਗਸਤ ਵਿੱਚ ਘੁੰਮਣ-ਫਿਰਣ ਲਈ ਵੀ ਜਾ ਸਕਦੇ ਹੋ ਅਤੇ ਜੀਵਨਸਾਥੀ ਦੇ ਕਿਸੇ ਰਿਸ਼ਤੇਦਾਰ ਦੇ ਕਾਰਣ ਤੁਹਾਡਾ ਕੋਈ ਰੁਕਿਆ ਹੋਇਆ ਕੰਮ ਵੀ ਪੂਰਾ ਹੋ ਸਕਦਾ ਹੈ। ਸਤੰਬਰ ਤੋਂ ਦਸੰਬਰ ਦੇ ਵਿਚਕਾਰ ਦਾ ਸਮਾਂ ਦੰਪਤੀ ਜੀਵਨ ਵਿੱਚ ਖੁਸ਼ੀਆਂ ਲੈ ਕੇ ਆਵੇਗਾ ਅਤੇ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ।
ਮੇਖ਼ ਕਾਰੋਬਾਰ ਰਾਸ਼ੀਫਲ਼ 2024 ਦੇ ਅਨੁਸਾਰ, ਸਾਲ 2024 ਦੀ ਸ਼ੁਰੂਆਤ ਤੁਹਾਡੇ ਕਾਰੋਬਾਰ ਨੂੰ ਨਵੀਆਂ ਉਚਾਈਆਂ ਪ੍ਰਦਾਨ ਕਰੇਗੀ। ਦੇਵ ਗੁਰੂ ਬ੍ਰਹਸਪਤੀ ਦੀ ਸੱਤਵੇਂ ਘਰ ‘ਤੇ ਦ੍ਰਿਸ਼ਟੀ ਅਤੇ ਸ਼ਨੀ ਮਹਾਰਾਜ ਦਾ ਗਿਆਰ੍ਹਵੇਂ ਘਰ ਵਿੱਚ ਹੋਣਾ ਤੁਹਾਡੇ ਕਾਰੋਬਾਰ ਦੇ ਵਾਧੇ ਦੇ ਲਈ ਹਰ ਤਰੀਕੇ ਨਾਲ਼ ਸਹੀ ਸਥਿਤੀ ਕਹੀ ਜਾ ਸਕਦੀ ਹੈ। ਮੇਖ਼ ਰਾਸ਼ੀਫਲ਼ 2024 (Mekh Rashifal 2024) ਦੇ ਅਨੁਸਾਰ, ਤੁਹਾਨੂੰ ਪਰਿਵਾਰ ਦੇ ਬਜ਼ੁਰਗਾਂ ਅਤੇ ਅਨੁਭਵੀ ਵਿਅਕਤੀਆਂ ਦਾ ਸਹਿਯੋਗ ਪ੍ਰਾਪਤ ਹੋਵੇਗਾ। ਜੇਕਰ ਤੁਸੀਂ ਕਿਸੇ ਦੇ ਨਾਲ਼ ਸਾਂਝੇਦਾਰੀ ਵਿੱਚ ਕਾਰੋਬਾਰ ਕਰਦੇ ਹੋ, ਤਾਂ ਥੋੜਾ ਜਿਹਾ ਧਿਆਨ ਰੱਖਣਾ ਪਵੇਗਾ, ਕਿਓਂਕਿ ਤੁਹਾਡੇ ਪਾਰਟਨਰ ਦਾ ਮਨ ਕੰਮ ਤੋਂ ਹਟ ਕੇ ਹੋਰ ਗਤੀਵਿਧੀਆਂ ਵਿੱਚ ਲੱਗ ਸਕਦਾ ਹੈ। ਅਜਿਹਾ ਸਾਲ ਦੇ ਸ਼ੁਰੂ ਵਿੱਚ ਸੰਭਵ ਹੈ, ਪਰ ਜੇਕਰ ਤੁਸੀਂ ਇਕੱਲੇ ਹੀ ਆਪਣਾ ਕਾਰੋਬਾਰ ਕਰ ਰਹੇ ਹੋ, ਤਾਂ ਤੁਹਾਨੂੰ ਵਿਸ਼ੇਸ਼ ਰੂਪ ਤੋਂ ਲਾਭ ਦੀ ਸੰਭਾਵਨਾ ਬਣੇਗੀ। ਲੇਬਰ ਨਾਲ਼ ਸਬੰਧਤ ਕੰਮ, ਠੇਕੇਦਾਰੀ, ਵਿੱਦਿਆ ਖੇਤਰ ਨਾਲ਼ ਸਬੰਧਤ ਕਾਰੋਬਾਰ, ਸਟੇਸ਼ਨਰੀ, ਕਿਤਾਬਾਂ, ਯੂਨੀਫਾਰਮ, ਵਿਆਹ ਆਦਿ ਈਵੈਂਟ ਮੈਨੇਜਮੈਂਟ ਦਾ ਕਾਰੋਬਾਰ ਕਰਣ ਵਾਲ਼ੇ ਜਾਤਕਾਂ ਨੂੰ ਇਸ ਸਾਲ ਵਿਸ਼ੇਸ਼ ਲਾਭ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਤੁਹਾਡੇ ਕਾਰੋਬਾਰ ਵਿੱਚ ਤਰੱਕੀ ਵੀ ਹੋਵੇਗੀ। ਜਨਵਰੀ ਦੇ ਮਹੀਨੇ ਵਿੱਚ ਤੁਹਾਡੇ ਵੱਲੋਂ ਗੁਪਤ ਰੂਪ ਨਾਲ਼ ਕੁਝ ਧਨ ਦਾ ਨਿਵੇਸ਼ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ, ਜੋ ਕਿ ਕਾਰੋਬਾਰ ਦੇ ਵਾਧੇ ਦੇ ਲਈ ਹੋਵੇਗਾ। ਪ੍ਰੰਤੂ ਕਿਸੇ ਵੀ ਤਰਾਂ ਦਾ ਗੈਰਕਾਨੂੰਨੀ ਕੰਮ ਕਰਨ ਤੋਂ ਬਚੋ, ਕਿਓਂਕਿ ਇਸ ਨਾਲ਼ ਕਾਨੂੰਨੀ ਪਚੜਿਆਂ ਵਿੱਚ ਫਸਣ ਦੀ ਸੰਭਾਵਨਾ ਬਣ ਸਕਦੀ ਹੈ। ਕਾਰੋਬਾਰ ਦੇ ਲਈ ਵਿਸ਼ੇਸ਼ ਰੂਪ ਤੋਂ ਫਰਵਰੀ-ਮਾਰਚ, ਅਪ੍ਰੈਲ, ਅਗਸਤ, ਸਤੰਬਰ ਅਤੇ ਦਸੰਬਰ ਦੇ ਮਹੀਨੇ ਸਭ ਤੋਂ ਜ਼ਿਆਦਾ ਲਾਭਕਾਰੀ ਸਿੱਧ ਹੋ ਸਕਦੇ ਹਨ। ਮਾਰਚ ਤੋਂ ਅਪ੍ਰੈਲ ਦੇ ਦੌਰਾਨ ਤੁਹਾਨੂੰ ਵਿਦੇਸ਼ੀ ਸੰਪਰਕਾਂ ਤੋਂ ਵਿਸ਼ੇਸ਼ ਲਾਭ ਮਿਲ ਸਕਦਾ ਹੈ ਅਤੇ ਵਿਦੇਸ਼ ਜਾ ਕੇ ਕਾਰੋਬਾਰ ਕਰਨ ਜਾਂ ਵਿਦੇਸ਼ੀ ਲੋਕਾਂ ਦੇ ਨਾਲ਼ ਕਾਰੋਬਾਰ ਕਰਨ ਦਾ ਮੌਕਾ ਵੀ ਮਿਲ ਸਕਦਾ ਹੈ, ਜੋ ਤੁਹਾਡੇ ਕਾਰੋਬਾਰ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰੇਗਾ।
ਮੇਖ਼ ਸੰਪਤੀ ਅਤੇ ਵਾਹਨ ਰਾਸ਼ੀਫਲ਼ 2024 ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਚੰਗੀ ਰਹੇਗੀ। ਹਾਲਾਂਕਿ ਇੱਕ ਚੰਗਾ ਵਾਹਨ ਖਰੀਦਣ ਦੇ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ। ਜੁਲਾਈ ਦਾ ਮਹੀਨਾ ਤੁਹਾਡੇ ਲਈ ਸਭ ਤੋਂ ਵਧੀਆ ਰਹੇਗਾ। ਇਸ ਦੌਰਾਨ ਤੁਸੀਂ ਕੋਈ ਨਵਾਂ ਵਾਹਨ ਖਰੀਦਣ ਵਿੱਚ ਕਾਮਯਾਬ ਹੋ ਸਕਦੇ ਹੋ। ਇਸ ਸਾਲ ਤੁਹਾਨੂੰ ਸਫ਼ੇਦ ਜਾਂ ਸਿਲਵਰ ਰੰਗ ਦਾ ਵਾਹਨ ਖਰੀਦਣਾ ਜ਼ਿਆਦਾ ਸਹੀ ਰਹੇਗਾ। ਜੁਲਾਈ ਤੋਂ ਇਲਾਵਾ ਫਰਵਰੀ ਤੋਂ ਮਾਰਚ ਅਤੇ ਦਸੰਬਰ ਦਾ ਮਹੀਨਾ ਵੀ ਤੁਹਾਡੇ ਲਈ ਨਵਾਂ ਵਾਹਨ ਖਰੀਦਣ ਲਈ ਸ਼ੁਭ ਰਹੇਗਾ।
ਮੇਖ਼ ਰਾਸ਼ੀਫਲ਼ 2024 (Mekh Rashifal 2024) ਦੇ ਅਨੁਸਾਰ, ਇਸ ਸਾਲ ਮਕਾਨ ਅਤੇ ਸੰਪਤੀ ਦੇ ਆਵਾਗਮਨ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇਸ ਸਾਲ ਤੁਸੀਂ ਕਿਸੇ ਵੱਡੀ ਸੰਪਤੀ ਦਾ ਸੌਦਾ ਕਰ ਸਕਦੇ ਹੋ। ਜੇਕਰ ਤੁਸੀਂ ਮਕਾਨ ਬਣਾਉਣਾ ਚਾਹੁੰਦੇ ਹੋ ਤਾਂ ਮਈ ਤੋਂ ਬਾਅਦ ਤੁਹਾਨੂੰ ਇਸ ਦਿਸ਼ਾ ਵਿੱਚ ਸਫਲਤਾ ਮਿਲ ਸਕਦੀ ਹੈ। ਸਾਲ ਦੀ ਸ਼ੁਰੂਆਤ ਵਿੱਚ ਕਿਸੇ ਸੰਪਤੀ ਨਾਲ਼ ਸਬੰਧਤ ਵਿਚਾਰ-ਵਟਾਂਦਰਾ ਸ਼ੁਰੂ ਹੋ ਸਕਦਾ ਹੈ ਅਤੇ ਫਰਵਰੀ ਤੋਂ ਮਾਰਚ ਦੇ ਦੌਰਾਨ ਤੁਸੀਂ ਕੋਈ ਸੰਪਤੀ ਖਰੀਦਣ ਵਿੱਚ ਕਾਮਯਾਬ ਹੋ ਸਕਦੇ ਹੋ। ਇਸ ਤੋਂ ਬਾਅਦ ਕੁਝ ਸਮੇਂ ਤੱਕ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਅਤੇ ਫਿਰ ਇੱਕ ਹੋਰ ਮੌਕਾ ਤੁਹਾਨੂੰ ਜੂਨ ਤੋਂ ਜੁਲਾਈ ਦੇ ਮੱਧ ਦੇ ਦੌਰਾਨ ਮਿਲੇਗਾ, ਜਦੋਂ ਤੁਸੀਂ ਕੋਈ ਵੱਡੀ ਅਚੱਲ ਸੰਪਤੀ ਪ੍ਰਾਪਤ ਕਰਨ ਵਿੱਚ ਸਫਲ ਹੋ ਸਕਦੇ ਹੋ।
ਸਭ ਤਰਾਂ ਦੇ ਜੋਤਿਸ਼ ਸਬੰਧੀ ਉਪਾਵਾਂ ਲਈ ਵਿਜ਼ਿਟ ਕਰੋ : ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਮੇਖ਼ ਰਾਸ਼ੀ ਵਾਲ਼ਿਆਂ ਦੇ ਲਈ ਇਹ ਸਾਲ ਉਤਾਰ-ਚੜ੍ਹਾਵਾਂ ਨਾਲ਼ ਭਰਿਆ ਰਹਿਣ ਵਾਲ਼ਾ ਹੈ। ਜਿੱਥੇ ਇੱਕ ਪਾਸੇ ਸ਼ਨੀ ਮਹਾਰਾਜ ਗਿਆਰ੍ਹਵੇਂ ਘਰ ਵਿੱਚ ਰਹਿ ਕੇ ਤੁਹਾਨੂੰ ਨਿਯਮਿਤ ਰੂਪ ਨਾਲ਼ ਧਨ ਪ੍ਰਦਾਨ ਕਰਦੇ ਰਹਿਣਗੇ, ਉੱਥੇ ਹੀ ਦੂਜੇ ਪਾਸੇ ਬਾਰ੍ਹਵੇਂ ਘਰ ਵਿੱਚ ਪੂਰਾ ਸਾਲ ਬੈਠੇ ਹੋਏ ਰਾਹੂ ਮਹਾਰਾਜ ਤੁਹਾਡੇ ਉਸੇ ਧਨ ਵਿੱਚ ਸੇਂਧ ਲਗਾਉਣ ਦਾ ਕੰਮ ਕਰਦੇ ਰਹਿਣਗੇ। ਇਸ ਦਾ ਮਤਲਬ ਹੈ ਕਿ ਪੂਰਾ ਸਾਲ ਤੁਹਾਡੇ ਖਰਚੇ ਵੀ ਚਲਦੇ ਹੀ ਰਹਿਣਗੇ, ਜਿਨਾਂ ਨੂੰ ਧਿਆਨ ਨਾਲ਼ ਕੰਟਰੋਲ ਵਿੱਚ ਰੱਖਣ ਦੀ ਕੋਸ਼ਿਸ਼ ਤੁਹਾਨੂੰ ਹੀ ਕਰਨੀ ਪਵੇਗੀ। ਇਸ ਸਾਲ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨਾ ਸਮਝਦਾਰੀ ਦਾ ਕੰਮ ਤਾਂ ਨਹੀਂ ਕਿਹਾ ਜਾਵੇਗਾ, ਪਰ ਹਰ ਥੋੜੇ ਸਮੇਂ ਬਾਅਦ ਤੁਹਾਨੂੰ ਆਪਣੀ ਸਥਿਤੀ ‘ਤੇ ਧਿਆਨ ਦੇਣਾ ਪਵੇਗਾ। ਜ਼ਿਆਦਾ ਜੋਖਿਮ ਲੈਣਾ ਤੁਹਾਡੇ ਲਈ ਅਨੁਕੂਲ ਸਿੱਧ ਨਹੀਂ ਹੋਵੇਗਾ ਅਤੇ ਤੁਸੀਂ ਮੁਸੀਬਤ ਵਿੱਚ ਫਸ ਸਕਦੇ ਹੋ। 1 ਮਈ ਨੂੰ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਦੂਜੇ ਘਰ ਵਿੱਚ ਜਾਣਗੇ ਅਤੇ ਧਨ ਪ੍ਰਦਾਨ ਕਰਨ ਦੀ ਸਥਿਤੀ ਬਣੇਗੀ। ਚੰਗੀ ਕਿਸਮਤ ਨਾਲ਼ ਤੁਹਾਡਾ ਬੈਂਕ-ਬੈਲੇਂਸ ਵਧੇਗਾ ਅਤੇ ਧਨ ਇਕੱਠਾ ਕਰਨ ਵੱਲ ਰੁਝਾਨ ਵਧੇਗਾ। ਇਸ ਨਾਲ਼ ਤੁਹਾਡੀ ਆਰਥਿਕ ਸਥਿਤੀ ਬਿਹਤਰ ਬਣਦੀ ਜਾਵੇਗੀ।
ਮੇਖ਼ ਰਾਸ਼ੀਫਲ਼ 2024 (Mekh Rashifal 2024) ਦੇ ਅਨੁਸਾਰ, ਸਾਲ 2024 ਵਿੱਚ ਜਦੋਂ ਸ਼ੁੱਕਰ ਦਾ ਗੋਚਰ ਤੁਹਾਡੇ ਬਾਰ੍ਹਵੇਂ ਘਰ ਵਿੱਚ 31 ਮਾਰਚ ਨੂੰ ਹੋਵੇਗਾ, ਤਾਂ ਇਹ ਅਵਧੀ ਕੋਈ ਵੱਡਾ ਖਰਚਾ ਕਰਵਾ ਸਕਦੀ ਹੈ। ਪਰ ਇਸ ਦੇ ਲਈ ਜ਼ਰੂਰੀ ਧਨ ਦਾ ਇੰਤਜ਼ਾਮ ਵੀ ਹੋ ਜਾਵੇਗਾ। ਤੁਸੀਂ ਆਪਣੀਆਂ ਸੁੱਖ-ਸੁਵਿਧਾਵਾਂ ਵਿੱਚ ਵਾਧਾ ਕਰਨ ਲਈ ਕੋਈ ਵੱਡਾ ਉਪਕਰਣ ਖਰੀਦ ਸਕਦੇ ਹੋ। ਇਸ ਨਾਲ਼ ਨਾ ਕੇਵਲ ਤੁਹਾਨੂੰ ਖੁਸ਼ੀ ਮਿਲੇਗੀ ਬਲਕਿ ਪਰਿਵਾਰ ਦੇ ਮੈਂਬਰਾਂ ਨੂੰ ਵੀ ਸੁਵਿਧਾ ਹੋ ਜਾਵੇਗੀ। ਹਾਲਾਂਕਿ ਇਸ ‘ਤੇ ਤੁਹਾਡਾ ਅੱਛਾ-ਖ਼ਾਸਾ ਖਰਚਾ ਹੋ ਜਾਵੇਗਾ। ਇਸ ਸਾਲ ਯਾਤਰਾਵਾਂ ‘ਤੇ ਵੀ ਤੁਹਾਡਾ ਖ਼ੂਬ ਪੈਸਾ ਖਰਚ ਹੋਣ ਵਾਲ਼ਾ ਹੈ। ਵਾਰ-ਵਾਰ ਵਿਦੇਸ਼ ਜਾਣ ਦੀਆਂ ਸੰਭਾਵਨਾਵਾਂ ਵੀ ਬਣ ਸਕਦੀਆਂ ਹਨ, ਜਿਸ ਨਾਲ਼ ਪੈਸਾ ਵੀ ਖਰਚ ਹੋਵੇਗਾ। ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਇਸ ਦੇ ਲਈ ਜਨਵਰੀ, ਅਪ੍ਰੈਲ, ਅਗਸਤ ਅਤੇ ਦਸੰਬਰ ਦੇ ਮਹੀਨੇ ਸਫਲਤਾ ਵਾਲ਼ੇ ਹੋ ਸਕਦੇ ਹਨ। ਹਾਲਾਂਕਿ ਅਸੀਂ ਤੁਹਾਨੂੰ ਬਾਜ਼ਾਰ ਦੀ ਸਥਿਤੀ ਨੂੰ ਚੰਗੀ ਤਰਾਂ ਸਮਝ ਕੇ ਸਮਝਦਾਰੀ ਨਾਲ਼ ਨਿਵੇਸ਼ ਕਰਨ ਦੀ ਸਲਾਹ ਦਿੰਦੇ ਹਾਂ। ਨੌਕਰੀਪੇਸ਼ਾ ਜਾਤਕਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਇਸ ਨਾਲ਼ ਉਨ੍ਹਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ। ਕਾਰੋਬਾਰ ਕਰਨ ਵਾਲ਼ੇ ਜਾਤਕਾਂ ਦੇ ਲਈ ਵੀ ਧਨ ਦੀ ਸਥਿਤੀ ਚੰਗੀ ਰਹੇਗੀ। ਤੁਹਾਨੂੰ ਗੁਪਤ ਖਰਚੇ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਤਰਾਂ ਤੁਸੀਂ ਧਨ ਦਾ ਸਹੀ ਦਿਸ਼ਾ ਵਿੱਚ ਨਿਵੇਸ਼ ਕਰ ਸਕੋਗੇ ਅਤੇ ਵਧੀਆ ਲਾਭ ਵੀ ਕਮਾ ਸਕੋਗੇ। ਸੰਪਤੀ ਵਿੱਚ ਨਿਵੇਸ਼ ਕਰਨਾ ਵੀ ਲਾਭਦਾਇਕ ਹੋਵੇਗਾ।
ਮੇਖ਼ ਸਿਹਤ ਰਾਸ਼ੀਫਲ਼ 2024 ਦੇ ਅਨੁਸਾਰ, ਇਹ ਸਾਲ ਤੁਹਾਡੀ ਸਿਹਤ ਦੇ ਪੱਖ ਤੋਂ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇਵੇਗਾ। ਦੇਵ ਗੁਰੂ ਬ੍ਰਹਸਪਤੀ ਦੀ ਕਿਰਪਾ ਤਾਂ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਤੋਂ ਬਚਾਉਣ ਦਾ ਕੰਮ ਕਰੇਗੀ, ਪ੍ਰੰਤੂ ਦਵਾਦਸ਼ ਘਰ ਵਿੱਚ ਸਥਿਤ ਰਾਹੂ ਅਤੇ ਛੇਵੇਂ ਘਰ ਵਿੱਚ ਸਥਿਤ ਕੇਤੁ ਦੀ ਮੌਜੂਦਗੀ ਸਰੀਰਿਕ ਸਮੱਸਿਆਵਾਂ ਨੂੰ ਵਧਾ ਸਕਦੀ ਹੈ। ਤੁਹਾਨੂੰ ਕੋਈ ਅਜਿਹੀ ਬਿਮਾਰੀ ਹੋ ਸਕਦੀ ਹੈ, ਜਿਸ ਦੀ ਆਸਾਨੀ ਨਾਲ਼ ਪਛਾਣ ਕਰਨਾ ਸੰਭਵ ਨਹੀਂ ਹੋਵੇਗਾ। ਇਸ ਦੀ ਦੋ-ਤਿੰਨ ਵਾਰ ਜਾਂਚ ਕਰਵਾਉਣੀ ਪੈ ਸਕਦੀ ਹੈ, ਤਾਂ ਕਿ ਬਿਮਾਰੀ ਦੀ ਸਮਾਂ ਰਹਿੰਦੇ ਪਛਾਣ ਹੋ ਸਕੇ। ਮੇਖ਼ ਰਾਸ਼ੀਫਲ਼ 2024 (Mekh Rashifal 2024) ਦੇ ਅਨੁਸਾਰ, ਇਸ ਸਾਲ ਕਿਸੇ ਤਰਾਂ ਦਾ ਇਨਫੈਕਸ਼ਨ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ। ਸਕਿਨ ਐਲਰਜੀ ਵੀ ਹੋ ਸਕਦੀ ਹੈ। ਅਨਿਯਮਿਤ ਬਲੱਡ-ਪ੍ਰੈਸ਼ਰ, ਮਾਨਸਿਕ ਤਣਾਅ, ਸਿਰ ਦਰਦ ਅਤੇ ਬੁਖ਼ਾਰ ਜਿਹੀਆਂ ਸਰੀਰਿਕ ਸਮੱਸਿਆਵਾਂ ਦਾ ਸਾਹਮਣਾ ਇਸ ਸਾਲ ਤੁਹਾਨੂੰ ਕਰਨਾ ਪੈ ਸਕਦਾ ਹੈ।
ਮੇਖ਼ ਰਾਸ਼ੀਫਲ਼ 2024 (Mekh Rashifal 2024) ਦੇ ਅਨੁਸਾਰ, ਜਨਵਰੀ ਤੋਂ ਅਪ੍ਰੈਲ ਦੇ ਵਿਚਕਾਰ ਦਾ ਸਮਾਂ ਔਸਤ ਹੀ ਰਹੇਗਾ। ਸਿਹਤ ਸਬੰਧੀ ਸਮੱਸਿਆਵਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ। ਇਸ ਤੋਂ ਬਾਅਦ ਸਤੰਬਰ ਤੱਕ ਤੁਹਾਡੀ ਸਿਹਤ ਵਿੱਚ ਚੰਗਾ ਸੁਧਾਰ ਦੇਖਣ ਨੂੰ ਮਿਲੇਗਾ। ਹਾਲਾਂਕਿ ਤੁਹਾਨੂੰ ਆਪਣੇ ਰੁਟੀਨ ਨੂੰ ਵੀ ਠੀਕ ਕਰਨਾ ਪਵੇਗਾ, ਤਾਂ ਹੀ ਤੁਸੀਂ ਚੰਗੀ ਸਿਹਤ ਦਾ ਆਨੰਦ ਲੈ ਸਕੋਗੇ। ਅਕਤੂਬਰ ਅਤੇ ਨਵੰਬਰ ਵਿੱਚ ਸਿਹਤ ਫਿਰ ਖਰਾਬ ਹੋ ਸਕਦੀ ਹੈ। ਪੇਟ ਜਾਂ ਅੱਖਾਂ ਨਾਲ਼ ਸਬੰਧਤ ਕੋਈ ਸਮੱਸਿਆ ਸਾਹਮਣੇ ਆ ਸਕਦੀ ਹੈ। ਦੰਦਾਂ ਦਾ ਦਰਦ ਵੀ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਬਾਅਦ ਦਸੰਬਰ ਦਾ ਮਹੀਨਾ ਤੁਹਾਨੂੰ ਚੰਗੀ ਸਿਹਤ ਦਾ ਲਾਭ ਦੇਵੇਗਾ। ਇਸ ਦੌਰਾਨ ਤੁਹਾਨੂੰ ਪੁਰਾਣੀਆਂ ਸਰੀਰਿਕ ਸਮੱਸਿਆਵਾਂ ਤੋਂ ਰਾਹਤ ਮਿਲੇਗੀ ਅਤੇ ਤੁਸੀਂ ਤੰਦਰੁਸਤ ਜੀਵਨ ਦਾ ਆਨੰਦ ਲੈ ਸਕੋਗੇ।
ਮੇਖ਼ ਰਾਸ਼ੀ ਦਾ ਸੁਆਮੀ ਗ੍ਰਹਿ ਮੰਗਲ ਹੈ ਅਤੇ ਮੇਖ਼ ਰਾਸ਼ੀ ਦੇ ਜਾਤਕਾਂ ਲਈ ਅੰਕ 6 ਅਤੇ 9 ਨੂੰ ਸ਼ੁਭ ਮੰਨਿਆ ਜਾਂਦਾ ਹੈ।ਜੋਤਿਸ਼ ਦੇ ਅਨੁਸਾਰ ਮੇਖ਼ ਰਾਸ਼ੀਫਲ਼ 2024 (Mekh Rashifal 2024) ਇਹ ਦੱਸਦਾ ਹੈ ਕਿ 2024 ਦੇ ਅੰਕਾਂ ਦਾ ਕੁੱਲ ਜੋੜ 8 ਬੈਠਦਾ ਹੈ। ਇਹ ਸਾਲ ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਔਸਤ ਹੀ ਰਹਿਣ ਵਾਲ਼ਾ ਹੈ। ਇਸ ਸਾਲ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ‘ਤੇ ਧਿਆਨ ਦੇਣਾ ਪਵੇਗਾ ਅਤੇ ਆਰਥਿਕ ਸਮੱਸਿਆਵਾਂ ਦੇ ਪ੍ਰਤੀ ਵੀ ਸਾਵਧਾਨ ਰਹਿਣਾ ਪਵੇਗਾ। ਜੇਕਰ ਤੁਸੀਂ ਇਨ੍ਹਾਂ ਵਿਸ਼ੇਸ਼ ਪਰਿਸਥਿਤੀਆਂ ਨੂੰ ਕੰਟਰੋਲ ਕਰ ਸਕੋਗੇ ਤਾਂ ਇਸ ਸਾਲ ਤੁਹਾਨੂੰ ਕਾਮਯਾਬੀ ਮਿਲੇਗੀ।