ਮਕਰ ਰਾਸ਼ੀਫਲ਼ 2024(Makar Rashifal 2024) ਦਾ ਇਹ ਵਿਸ਼ੇਸ਼ ਲੇਖ ਮੁੱਖ ਰੂਪ ਤੋਂ ਮਕਰ ਰਾਸ਼ੀ ਦੇ ਜਾਤਕਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਹ ਰਾਸ਼ੀਫਲ਼ ਸਾਲ 2024 ਵਿੱਚ ਮਕਰ ਰਾਸ਼ੀ ਦੇ ਜਾਤਕਾਂ ਅਰਥਾਤ ਤੁਹਾਡੇ ਗ੍ਰਹਿਆਂ ਅਤੇ ਨਕਸ਼ਤਰਾਂ ਦੇ ਗੋਚਰ ਅਤੇ ਉਹਨਾਂ ਦੀ ਚਾਲ ਨੂੰ ਧਿਆਨ ਵਿੱਚ ਰੱਖ ਕੇ ਹੀ ਤਿਆਰ ਕੀਤਾ ਗਿਆ ਹੈ। ਇਹਨਾਂ ਸਾਰਿਆਂ ਦਾ ਤੁਹਾਡੇ ਜੀਵਨ ਉੱਤੇ ਕਿਸ ਤਰ੍ਹਾਂ ਪ੍ਰਭਾਵ ਪਵੇਗਾ ਅਤੇ ਕਦੋਂ-ਕਦੋਂ ਅਤੇ ਕੀ-ਕੀ ਪ੍ਰਭਾਵ ਪੈ ਸਕਦਾ ਹੈ, ਇਹ ਸਭ ਦੱਸਣ ਲਈ ਹੀ ਅਸੀਂ ਇਹ ਲੇਖ ਤਿਆਰ ਕੀਤਾ ਹੈ। ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਇਸ ਸਾਲ ਤੁਹਾਨੂੰ ਕਿਨਾਂ ਖੇਤਰਾਂ ਵਿੱਚ ਮੁਸ਼ਕਿਲ ਚੁਣੌਤੀਆਂ ਮਿਲਣਗੀਆਂ ਅਤੇ ਕਿਨਾਂ ਖੇਤਰਾਂ ਵਿੱਚ ਤੁਹਾਨੂੰ ਆਰਾਮਦਾਇਕ ਜੀਵਨ ਬਤੀਤ ਕਰਨ ਦਾ ਮੌਕਾ ਮਿਲੇਗਾ, ਤਾਂ ਤੁਸੀਂ ਇਸ ਸਾਲਾਨਾ ਰਾਸ਼ੀਫਲ਼ 2024 ਨੂੰ ਅੰਤ ਤੱਕ ਜ਼ਰੂਰ ਪੜ੍ਹੋ।
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਵਿਸ਼ੇਸ਼ ਭਵਿੱਖਬਾਣੀ ਤੁਹਾਨੂੰ ਇਹ ਜਾਣਨ ਅਤੇ ਸਮਝਣ ਵਿੱਚ ਮਦਦ ਕਰੇਗੀ ਕਿ ਤੁਸੀਂ ਆਪਣੇ ਕਰੀਅਰ ਨੂੰ ਕਿਸ ਦਿਸ਼ਾ ਵਿੱਚ ਲੈ ਕੇ ਜਾ ਸਕਦੇ ਹੋ, ਕਦੋਂ ਤੁਹਾਨੂੰ ਅਨੁਕੂਲ ਅਤੇ ਕਦੋਂ ਪ੍ਰਤੀਕੂਲ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ, ਕਦੋਂ ਤੁਹਾਡਾ ਕਾਰੋਬਾਰ ਧਨ ਉੱਗਲੇਗਾ ਅਤੇ ਕਦੋਂ ਤੁਹਾਨੂੰ ਆਰਥਿਕ ਚੁਣੌਤੀਆਂ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ, ਨੌਕਰੀ ਵਿੱਚ ਤੁਹਾਡੇ ਨਾਲ ਕਿਹੋ-ਜਿਹੀਆਂ ਸਥਿਤੀਆਂ ਰਹਿਣਗੀਆਂ, ਕਦੋਂ ਤੁਹਾਨੂੰ ਅਹੁਦੇ ਵਿੱਚ ਤਰੱਕੀ ਪ੍ਰਾਪਤ ਹੋਵੇਗੀ, ਕਦੋਂ ਤੁਸੀਂ ਕੁਝ ਅੰਤਰ ਮਹਿਸੂਸ ਕਰੋਗੇ ਅਤੇ ਕਦੋਂ ਨੌਕਰੀ ਬਦਲਣ ਦੀ ਜ਼ਰੂਰਤ ਹੋਵੇਗੀ, ਤੁਹਾਡਾ ਸ਼ਾਦੀਸ਼ੁਦਾ ਜੀਵਨ ਕਿਹੋ-ਜਿਹਾ ਰਹੇਗਾ, ਉਸ ਵਿੱਚ ਖੁਸ਼ੀਆਂ ਹੋਣਗੀਆਂ ਜਾਂ ਸਮੱਸਿਆਵਾਂ ਹੋਣਗੀਆਂ, ਤੁਹਾਡਾ ਪ੍ਰੇਮ ਜੀਵਨ ਕਿਸ ਦਿਸ਼ਾ ਵੱਲ ਵਧੇਗਾ ਅਤੇ ਤੁਹਾਨੂੰ ਆਪਣੀ ਪਸੰਦ ਦਾ ਜੀਵਨਸਾਥੀ ਮਿਲੇਗਾ ਕਿ ਨਹੀਂ ਮਿਲੇਗਾ, ਵਿੱਤੀ ਰੂਪ ਤੋਂ ਤੁਹਾਡੀ ਸਥਿਤੀ ਕਿਹੋ-ਜਿਹੀ ਹੋਵੇਗੀ ਅਤੇ ਤੁਸੀਂ ਧਨ ਲਾਭ ਪ੍ਰਾਪਤ ਕਰ ਸਕੋਗੇ ਜਾਂ ਧਨ ਦੀ ਹਾਨੀ ਦਾ ਸਾਹਮਣਾ ਕਰਨਾ ਪਵੇਗਾ। ਇਹ ਸਾਰੀਆਂ ਜਾਣਕਾਰੀਆਂ ਤੁਹਾਡੇ ਲਈ ਵਿਸ਼ੇਸ਼ ਰੂਪ ਤੋਂ ਤਿਆਰ ਕੀਤੇ ਗਏ ਇਸ ਲੇਖ ਵਿੱਚ ਜਾਣਨ ਨੂੰ ਮਿਲਣਗੀਆਂ।
ਕੇਵਲ ਏਨਾ ਹੀ ਨਹੀਂ, ਤੁਹਾਨੂੰ ਇਸ ਰਾਸ਼ੀਫਲ਼ 2024 ਤੋਂ ਇਹ ਵੀ ਪਤਾ ਚੱਲੇਗਾ ਕਿ 2024 ਵਿੱਚ ਕਿਸ ਅਵਧੀ ਦੇ ਦੌਰਾਨ ਤੁਸੀਂ ਕੋਈ ਪ੍ਰਾਪਰਟੀ ਖਰੀਦ ਸਕਦੇ ਹੋ ਜਾਂ ਕੋਈ ਵਾਹਨ ਖਰੀਦ ਸਕਦੇ ਹੋ ਅਤੇ ਕਿਹੜਾ ਸਮਾਂ ਇਨ੍ਹਾਂ ਕਾਰਜਾਂ ਲਈ ਪ੍ਰਤੀਕੂਲ ਹੋਵੇਗਾ। ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਇਹ ਲੇਖ਼ ਵਿਸ਼ੇਸ਼ ਰੂਪ ਤੋਂ ਤੁਹਾਡੀ ਹੀ ਮਦਦ ਦੇ ਲਈ ਤਿਆਰ ਕੀਤਾ ਗਿਆ ਹੈ ਅਤੇ ਸਾਲ 2024 ਦੇ ਦੌਰਾਨ ਗ੍ਰਹਿਆਂ ਦੇ ਗੋਚਰ ਅਤੇ ਗ੍ਰਹਿਆਂ ਦੀ ਚਾਲ ਦਾ ਤੁਹਾਡੇ ਜੀਵਨ ਉੱਤੇ ਪ੍ਰਭਾਵ ਕਿਸ ਤਰ੍ਹਾਂ ਦਾ ਦਿਖੇਗਾ, ਇਸ ਸਭ ਦੇ ਬਾਰੇ ਵਿੱਚ ਇਹ ਜਾਣਕਾਰੀ ਪ੍ਰਦਾਨ ਕਰੇਗਾ। ਇਹ ਮਕਰ ਰਾਸ਼ੀਫਲ਼ 2024(Makar Rashifal 2024) ਐਸਟ੍ਰੋਸੇਜ ਦੇ ਵਿਦਵਾਨ ਜੋਤਸ਼ੀਡਾ. ਮ੍ਰਿਗਾਂਕ ਦੁਆਰਾ ਤਿਆਰ ਕੀਤਾ ਗਿਆ ਹੈ।
ਧਿਆਨ ਦੇਣ ਯੋਗ ਗੱਲ ਇਹ ਹੈ ਕਿ ਮਕਰ ਰਾਸ਼ੀ ਦਾ ਇਹ ਸਾਲਾਨਾ ਰਾਸ਼ੀਫਲ਼ 2024 ਤੁਹਾਡੀ ਚੰਦਰ ਰਾਸ਼ੀ ਉੱਤੇ ਹੀ ਆਧਾਰਿਤ ਹੈ। ਜੇਕਰ ਤੁਹਾਡਾ ਜਨਮ ਮਕਰ ਰਾਸ਼ੀ ਵਿੱਚ ਹੋਇਆ ਹੈ ਅਤੇ ਤੁਹਾਡੀ ਜਨਮ-ਕੁੰਡਲੀ ਵਿੱਚ ਚੰਦਰਮਾ ਮਕਰ ਰਾਸ਼ੀ ਵਿੱਚ ਹੈ, ਤਾਂ ਇਸ ਦਾ ਮਤਲਬ ਇਹ ਹੋਇਆ ਕਿ ਤੁਸੀਂ ਮਕਰ ਰਾਸ਼ੀ ਦੇ ਜਾਤਕ ਹੋ ਅਤੇ ਇਹ ਰਾਸ਼ੀਫਲ਼ ਵਿਸ਼ੇਸ਼ ਰੂਪ ਤੋਂ ਤੁਹਾਡੇ ਲਈ ਹੀ ਤਿਆਰ ਕੀਤਾ ਗਿਆ ਹੈ। ਇਸ ਲਈ ਆਓ, ਹੁਣ ਬਿਨਾਂ ਹੋਰ ਸਮਾਂ ਖ਼ਰਾਬ ਕੀਤੇ ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਸਾਲ 2024 ਵਿੱਚ ਮਕਰ ਰਾਸ਼ੀ ਦਾ ਭਵਿੱਖਫਲ਼ ਕੀ ਕਹਿ ਰਿਹਾ ਹੈ।
ਕੀ 2024 ਵਿੱਚ ਬਦਲੇਗੀ ਤੁਹਾਡੀ ਕਿਸਮਤ?ਵਿਦਵਾਨ ਜੋਤਸ਼ੀਆਂ ਨਾਲ਼ ਕਰੋ ਫ਼ੋਨ ਰਾਹੀਂ ਗੱਲ
ਮਕਰ ਰਾਸ਼ੀਫਲ਼ 2024(Makar Rashifal 2024) ਦੇ ਅਨੁਸਾਰ, ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ ਦੀ ਸ਼ੁਰੂਆਤ ਤੋਂ ਹੀ ਸ਼ਨੀ ਮਹਾਰਾਜ, ਜੋ ਕਿ ਤੁਹਾਡੇ ਧਨ ਦੇ ਘਰ ਅਰਥਾਤ ਦੂਜੇ ਘਰ ਦੇ ਸੁਆਮੀ ਵੀ ਹਨ, ਤੁਹਾਡੇ ਦੂਜੇ ਘਰ ਦੀ ਰਾਸ਼ੀ ਵਿੱਚ ਹੀ ਵਿਰਾਜਮਾਨ ਰਹਿਣਗੇ ਅਤੇ ਤੁਹਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾਉਣਗੇ। ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਤੋਂ ਹਾਰਣ ਨਹੀਂ ਦੇਣਗੇ ਅਤੇ ਆਪ ਤੁਹਾਡੇ ਅੱਗੇ ਖੜੇ ਹੋਣਗੇ। ਤੁਹਾਨੂੰ ਧਨ-ਪ੍ਰਾਪਤੀ ਦੀ ਸਮੱਸਿਆ ਨਹੀਂ ਹੋਵੇਗੀ। ਗੁਰੂ ਬ੍ਰਹਸਪਤੀ 1 ਮਈ ਤੱਕ ਤੁਹਾਡੇ ਚੌਥੇ ਘਰ ਵਿੱਚ ਰਹਿ ਕੇ ਪਰਿਵਾਰਿਕ ਜੀਵਨ ਨੂੰ ਖੁਸ਼ਹਾਲ ਬਣਾਉਣਗੇ ਅਤੇ ਤੁਹਾਡੇ ਕਰੀਅਰ ਵਿੱਚ ਤੁਹਾਨੂੰ ਤਰੱਕੀ ਵੀ ਦੇਣਗੇ। 1 ਮਈ ਤੋਂ ਤੁਹਾਡੇ ਪੰਜਵੇਂ ਘਰ ਵਿੱਚ ਜਾ ਕੇ ਸੰਤਾਨ ਦਾ ਸੁੱਖ ਵੀ ਦੇ ਸਕਦੇ ਹਨ। ਪ੍ਰੇਮ-ਸਬੰਧਾਂ ਵਿੱਚ ਗਹਿਰਾਈ ਆਵੇਗੀ ਅਤੇ ਤੁਹਾਡੀ ਆਮਦਨ ਵਿੱਚ ਵੀ ਵਧੀਆ ਉਛਾਲ ਦੇਖਣ ਨੂੰ ਮਿਲ ਸਕਦਾ ਹੈ। ਰਾਹੂ ਮਹਾਰਾਜ ਪੂਰਾ ਸਾਲ ਤੁਹਾਡੇ ਤੀਜੇ ਘਰ ਵਿੱਚ ਰਹਿ ਕੇ ਤੁਹਾਨੂੰ ਜੇਤੂ ਬਣਾਉਣਗੇ ਅਤੇ ਇਸ ਨਾਲ ਕਾਰੋਬਾਰ ਵਿੱਚ ਤੁਸੀਂ ਅਨੇਕ ਪ੍ਰਕਾਰ ਦੇ ਜੋਖਿਮ ਵੀ ਲੈ ਸਕਦੇ ਹੋ। ਪਰ ਧਿਆਨ ਰੱਖੋ ਕਿ ਤੁਹਾਨੂੰ ਆਪਣੇ ਵੱਲੋਂ ਵੀ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ, ਤਾਂ ਹੀ ਜੀਵਨ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਛੋਟੀਆਂ-ਮੋਟੀਆਂ ਯਾਤਰਾਵਾਂ ਕਰਨੀਆਂ ਪੈਣਗੀਆਂ, ਜੋ ਤੁਹਾਨੂੰ ਖੁਸ਼ੀ ਦੇਣਗੀਆਂ। ਦੂਜੇ ਘਰ ਵਿੱਚ ਸ਼ਨੀ ਦੇ ਹੋਣ ਨਾਲ ਤੁਹਾਡੇ ਪਰਿਵਾਰ ਵਿੱਚ ਬਾਕੀ ਮੈਂਬਰ ਤੁਹਾਨੂੰ ਇੱਜ਼ਤ-ਮਾਣ ਦੇਣਗੇ। ਇਸ ਸਾਲ ਤੁਸੀਂ ਆਪਣੇ ਜੀਵਨ ਦੇ ਵਿਸ਼ੇਸ਼ ਖੇਤਰਾਂ ਵਿੱਚ ਚੰਗੀ ਤਰੱਕੀ ਕਰ ਸਕਦੇ ਹੋ, ਜਿਸ ਉੱਤੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮਾਣ ਹੋਵੇਗਾ। ਜੇਕਰ ਤੁਸੀਂ ਆਪਣਾ ਗੁੱਸਾ ਛੱਡ ਦਿਓ ਅਤੇ ਆਪਣੀ ਸਿਹਤ ਦਾ ਧਿਆਨ ਰੱਖੋ, ਤਾਂ ਕਾਰਜ-ਖੇਤਰ ਵਿੱਚ ਤੁਹਾਨੂੰ ਚੰਗੀ ਸਫਲਤਾ ਮਿਲ ਸਕਦੀ ਹੈ।
Click here to read in English: Capricorn Horoscope 2024
ਸਾਰੇ ਜੋਤਿਸ਼ ਮੁੱਲਾਂਕਣ ਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹਨ । ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿਕ ਕਰੋ:ਚੰਦਰ ਰਾਸ਼ੀ ਕੈਲਕੁਲੇਟਰ
ਮਕਰ ਰਾਸ਼ੀਫਲ਼ 2024(Makar Rashifal 2024) ਦੇ ਅਨੁਸਾਰ, ਤੁਹਾਡੇ ਪ੍ਰੇਮ ਸਬੰਧਾਂ ਦੇ ਲਈ ਸਾਲ ਦੀ ਸ਼ੁਰੂਆਤ ਬਹੁਤ ਹੀ ਅਨੁਕੂਲ ਹੋਣ ਵਾਲੀ ਹੈ, ਕਿਉਂਕਿ ਸਾਲ ਦੀ ਸ਼ੁਰੂਆਤ ਤੋਂ ਹੀ ਬੁੱਧ ਅਤੇ ਸ਼ੁਕਰ ਤੁਹਾਡੇ ਏਕਾਦਸ਼ ਘਰ ਵਿੱਚ ਬੈਠ ਕੇ ਉਥੋਂ ਤੁਹਾਡੇ ਪੰਜਵੇਂ ਘਰ ਉੱਤੇ ਦ੍ਰਿਸ਼ਟੀ ਪਾਉਣਗੇ, ਜਿਸ ਨਾਲ ਤੁਹਾਡੇ ਪ੍ਰੇਮ ਸਬੰਧਾਂ ਵਿੱਚ ਭਰਪੂਰ ਰੋਮਾਂਸ ਅਤੇ ਪਿਆਰ ਦੀ ਸੰਭਾਵਨਾ ਬਣੇਗੀ। ਤੁਸੀਂ ਇੱਕ-ਦੂਜੇ ਦੇ ਦਿਲ ਵਿੱਚ ਆਪਣੀ-ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੋਗੇ ਅਤੇ ਆਪਣੇ ਰਿਸ਼ਤੇ ਨੂੰ ਗਹਿਰਾਈ ਵੱਲ ਅੱਗੇ ਵਧਾਓਗੇ। ਇੱਕ-ਦੂਜੇ ਉੱਤੇ ਤੁਹਾਡਾ ਵਿਸ਼ਵਾਸ ਵਧੇਗਾ। ਤੁਸੀਂ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਜੁਲਾਈ ਤੋਂ ਅਗਸਤ ਦੇ ਦੌਰਾਨ ਜਦੋਂ ਮੰਗਲ ਦਾ ਗੋਚਰ ਤੁਹਾਡੇ ਪੰਜਵੇਂ ਘਰ ਵਿੱਚ ਹੋਵੇਗਾ, ਤਾਂ ਉਹ ਸਮਾਂ ਤੁਹਾਡੇ ਰਿਸ਼ਤੇ ਦੇ ਲਈ ਤਣਾਅਪੂਰਣ ਹੋ ਸਕਦਾ ਹੈ। ਉਸ ਸਮੇਂ ਦੇ ਦੌਰਾਨ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਵਿਵਾਦ ਨੂੰ ਟਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਕਿ ਕੋਈ ਵੱਡੀ ਸਮੱਸਿਆ ਨਾ ਆਵੇ ਅਤੇ ਤੁਹਾਡਾ ਰਿਸ਼ਤਾ ਠੀਕ ਤਰ੍ਹਾਂ ਚਲਦਾ ਰਹੇ।
ਮਕਰ ਰਾਸ਼ੀਫਲ਼ 2024(Makar Rashifal 2024) ਦੇ ਅਨੁਸਾਰ, ਇਸ ਸਾਲ ਦੇਵ ਗੁਰੂ ਬ੍ਰਹਸਪਤੀ 1 ਮਈ ਨੂੰ ਤੁਹਾਡੇ ਪੰਜਵੇਂ ਘਰ ਵਿੱਚ ਪ੍ਰਵੇਸ਼ ਕਰਣਗੇ। ਇਹ ਸਮਾਂ ਤੁਹਾਡੇ ਪ੍ਰੇਮ ਸਬੰਧਾਂ ਨੂੰ ਸਪਸ਼ਟਤਾ ਅਤੇ ਮਜ਼ਬੂਤੀ ਪ੍ਰਦਾਨ ਕਰੇਗਾ। ਤੁਸੀਂ ਇੱਕ-ਦੂਜੇ ਦੇ ਪ੍ਰਤੀ ਜ਼ਿੰਮੇਦਾਰ ਰਵੱਈਆ ਰੱਖੋਗੇ। ਇੱਕ-ਦੂਜੇ ਦੇ ਸੁੱਖ ਅਤੇ ਦੁੱਖ ਵਿੱਚ ਪੂਰਾ ਸਾਥ ਦਿਓਗੇ ਅਤੇ ਜਿੱਥੇ ਕਿਤੇ ਵੀ ਜਰੂਰਤ ਹੋਵੇ, ਇੱਕ-ਦੂਜੇ ਦੀ ਮਦਦ ਕਰੋਗੇ। ਇਸ ਨਾਲ ਨਾ ਕੇਵਲ ਤੁਹਾਡਾ ਇੱਕ-ਦੂਜੇ ਉੱਤੇ ਭਰੋਸਾ ਵਧੇਗਾ, ਬਲਕਿ ਤੁਸੀਂ ਆਪਣੇ ਰਿਸ਼ਤੇ ਦੀ ਅਹਿਮੀਅਤ ਵੀ ਸਮਝ ਸਕੋਗੇ। ਸਹੀ ਮਾਇਨਿਆਂ ਵਿੱਚ ਤੁਸੀਂ ਇੱਕ-ਦੂਜੇ ਦੇ ਪੂਰਕ ਦੇ ਰੂਪ ਵਿੱਚ ਆਪਣੇ ਰਿਸ਼ਤੇ ਨੂੰ ਲੈ ਕੇ ਅੱਗੇ ਵਧੋਗੇ। ਹਾਲਾਂਕਿ ਜੁਲਾਈ-ਅਗਸਤ ਵਿੱਚ ਆਪਣੇ ਪ੍ਰੇਮੀ ਦੀ ਸਿਹਤ ਦਾ ਧਿਆਨ ਰੱਖੋ। ਸਤੰਬਰ ਤੋਂ ਦਸੰਬਰ ਦੇ ਦੌਰਾਨ ਤੁਹਾਡਾ ਪ੍ਰੇਮ ਪਰਵਾਨ ਚੜ੍ਹੇਗਾ।
ਮਕਰ ਰਾਸ਼ੀਫਲ਼ 2024(Makar Rashifal 2024) ਦੇ ਅਨੁਸਾਰ, ਤੁਸੀਂ ਆਪਣਾ ਕਰੀਅਰ ਵਧੀਆ ਚੱਲਣ ਦੀ ਉਮੀਦ ਕਰ ਸਕਦੇ ਹੋ। ਸਾਲ ਦੀ ਸ਼ੁਰੂਆਤ ਵਿੱਚ ਤੁਹਾਡੀ ਰਾਸ਼ੀ ਦੇ ਸੁਆਮੀ ਸ਼ਨੀ ਮਹਾਰਾਜ, ਜੋ ਕਿ ਦੂਜੇ ਘਰ ਦੇ ਸੁਆਮੀ ਵੀ ਹਨ, ਦੂਜੇ ਘਰ ਵਿੱਚ ਵਿਰਾਜਮਾਨ ਰਹਿਣਗੇ ਅਤੇ ਉਥੋਂ ਤੁਹਾਡੇ ਏਕਾਦਸ਼ ਘਰ ਨੂੰ ਦੇਖਣਗੇ ਅਤੇ ਦੇਵ ਗੁਰੂ ਬ੍ਰਹਸਪਤੀ ਚੌਥੇ ਘਰ ਵਿੱਚ ਰਹਿ ਕੇ ਤੁਹਾਡੇ ਦਸਵੇਂ ਘਰ ਉੱਤੇ ਪੂਰਣ ਦ੍ਰਿਸ਼ਟੀ ਪਾਉਣਗੇ, ਜਿਸ ਨਾਲ ਤੁਹਾਨੂੰ ਆਪਣੀ ਨੌਕਰੀ ਵਿੱਚ ਚੰਗੇ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ। ਤੁਸੀਂ ਸਖਤ ਮਿਹਨਤ ਕਰੋਗੇ ਅਤੇ ਆਪਣੇ ਕੰਮ ਦੀਆਂ ਉਮੀਦਾਂ ਉੱਤੇ ਖਰਾ ਉਤਰ ਕੇ ਹੋਰ ਵੀ ਬਿਹਤਰ ਕੰਮ ਕਰੋਗੇ। ਇਸ ਨਾਲ ਤੁਹਾਡਾ ਆਤਮ-ਵਿਸ਼ਵਾਸ ਵੀ ਵਧੇਗਾ ਅਤੇ ਤੁਹਾਡੀ ਆਪਣੀ ਕੰਪਨੀ ਦੇ ਪ੍ਰਤੀ ਜ਼ਿੰਮੇਵਾਰੀ ਵੀ ਪਤਾ ਚੱਲੇਗੀ। ਸੀਨੀਅਰ ਅਧਿਕਾਰੀਆਂ ਦੇ ਨਾਲ ਤੁਹਾਡੇ ਸਬੰਧ ਚੰਗੇ ਰਹਿਣਗੇ। ਤੀਜੇ ਘਰ ਵਿੱਚ ਰਾਹੂ ਦੇ ਸਥਿਤ ਹੋਣ ਕਾਰਨ ਤੁਸੀਂ ਆਪਣੇ ਕੰਮ ਨੂੰ ਇੱਕ ਚੁਣੌਤੀ ਦੀ ਤਰ੍ਹਾਂ ਲਓਗੇ ਅਤੇ ਇਸ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਵਧੀਆ ਤੋਂ ਵਧੀਆ ਤਰੀਕੇ ਨਾਲ ਕਰਕੇ ਦੇਣਾ ਪਸੰਦ ਕਰੋਗੇ। ਤੁਹਾਡੀ ਇਹੀ ਕਾਬਲੀਅਤ ਤੁਹਾਨੂੰ ਆਪਣੇ ਕਾਰਜ-ਖੇਤਰ ਵਿੱਚ ਮਸ਼ਹੂਰ ਕਰ ਸਕਦੀ ਹੈ। ਨਵੰਬਰ ਦਾ ਮਹੀਨਾ ਤੁਹਾਡੇ ਲਈ ਬਹੁਤ ਮਹੱਤਵਪੂਰਣ ਰਹੇਗਾ। ਇਸ ਦੌਰਾਨ ਅਹੁਦੇ ਵਿੱਚ ਤਰੱਕੀ ਦੀ ਸੰਭਾਵਨਾ ਬਣ ਸਕਦੀ ਹੈ। ਇਸ ਤੋਂ ਇਲਾਵਾ ਅਪ੍ਰੈਲ ਅਤੇ ਅਗਸਤ ਵਿੱਚ ਤਬਾਦਲੇ ਦੀ ਸੰਭਾਵਨਾ ਬਣੇਗੀ। ਜੇਕਰ ਤੁਸੀਂ ਨੌਕਰੀ ਬਦਲਣਾ ਚਾਹੁੰਦੇ ਹੋ ਤਾਂ ਇਸ ਦੌਰਾਨ ਬਦਲ ਸਕਦੇ ਹੋ।
ਮਕਰ ਰਾਸ਼ੀਫਲ਼ 2024(Makar Rashifal 2024) ਦੇ ਅਨੁਸਾਰ, ਵਿਦਿਆਰਥੀਆਂ ਦੇ ਲਈ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਬੁੱਧ ਅਤੇ ਸ਼ੁੱਕਰ ਤੁਹਾਡੇ ਪੰਜਵੇਂ ਘਰ ‘ਤੇ ਦ੍ਰਿਸ਼ਟੀ ਪਾਉਣਗੇ ਅਤੇ ਤੁਹਾਡੇ ਮਨਵਿੱਚ ਪੜ੍ਹਾਈ ਦੇ ਪ੍ਰਤੀ ਦਿਲਚਸਪੀ ਵਧਾਉਣਗੇ। ਤੁਹਾਡੇ ਅੰਦਰ ਗਿਆਨ ਵਧਾਉਣਗੇ ਅਤੇ ਵਿੱਦਿਆ ਦੇ ਖੇਤਰ ਵਿੱਚ ਤੁਹਾਡੀ ਤਰੱਕੀ ਦੇ ਲਈ ਸਹਿਯੋਗ ਪ੍ਰਦਾਨ ਕਰਣਗੇ। ਤੁਹਾਡੀ ਕੁਸ਼ਲਤਾ ਵਧੇਗੀ ਅਤੇ ਤੁਸੀਂ ਆਪਣੀ ਪੜ੍ਹਾਈ ਨੂੰ ਨਵੀਆਂ ਉਚਾਈਆਂ ਤੱਕ ਲੈ ਜਾ ਸਕੋਗੇ।
ਮਕਰ ਸਾਲਾਨਾ ਪੜ੍ਹਾਈ ਰਾਸ਼ੀਫਲ਼ 2024 ਦੇ ਅਨੁਸਾਰ, ਜੇਕਰ ਤੁਸੀਂ ਕਿਸੇ ਪ੍ਰਤਿਯੋਗਿਤਾ ਪ੍ਰੀਖਿਆ ਦੀ ਤਿਆਰੀ ਵਿੱਚ ਲੱਗੇ ਹੋਏ ਹੋ, ਤਾਂ ਜਨਵਰੀ ਤੋਂ ਫਰਵਰੀ ਅਤੇ ਫਿਰ ਅਗਸਤ ਤੋਂ ਸਤੰਬਰ ਅਤੇ ਨਵੰਬਰ ਦੇ ਮਹੀਨਿਆਂ ਦੌਰਾਨ ਤੁਹਾਨੂੰ ਉੱਤਮ ਅਤੇ ਬਹੁਤ ਵਧੀਆ ਸਫਲਤਾ ਮਿਲਣ ਦੀ ਮਜ਼ਬੂਤ ਸੰਭਾਵਨਾ ਬਣੇਗੀ। ਹਾਲਾਂਕਿ ਤੁਸੀਂ ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟਣਾ ਹੈ ਅਤੇ ਜੀ-ਜਾਨ ਲਗਾ ਕੇ ਮਿਹਨਤ ਕਰਨੀ ਹੈ, ਜਿਸ ਦੇ ਨਤੀਜੇ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਮਿਲਣਗੇ। ਉੱਚ-ਵਿੱਦਿਆ ਗ੍ਰਹਿਣ ਕਰ ਰਹੇ ਵਿਦਿਆਰਥੀ ਜਾਤਕਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਇਕਾਗਰਤਾ ਵਿੱਚ ਕਮੀ ਮਹਿਸੂਸ ਹੋਵੇਗੀ ਅਤੇ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ, ਜੋ ਤੁਹਾਡਾ ਧਿਆਨ ਖ਼ਰਾਬ ਭਟਕਾਓਣਗੀਆਂ। ਇਨ੍ਹਾਂ ਦੇ ਕਾਰਣ ਤੁਹਾਡੀ ਪੜ੍ਹਾਈ ਵਿੱਚ ਰੁਕਾਵਟ ਆ ਸਕਦੀ ਹੈ। ਪਰ ਤੁਸੀਂ ਹੌਂਸਲਾ ਨਹੀਂ ਛੱਡਣਾ ਅਤੇ ਮਿਹਨਤ ਕਰਦੇ ਰਹਿਣਾ ਹੈ। ਪੜ੍ਹਾਈ ਦੇ ਲਈ ਵਿਦੇਸ਼ ਜਾਣ ਦਾ ਸੁਪਨਾ ਫਰਵਰੀ ਅਤੇ ਅਪ੍ਰੈਲ ਦੇ ਮਹੀਨਿਆਂ ਵਿੱਚ ਪੂਰਾ ਹੋ ਸਕਦਾ ਹੈ। ਇਸੇ ਸਿਲਸਿਲੇ ਵਿੱਚ ਸਤੰਬਰ ਦਾ ਮਹੀਨਾ ਵੀ ਲਾਭਕਾਰੀ ਹੋਵੇਗਾ।
ਮਕਰ ਰਾਸ਼ੀਫਲ਼ 2024(Makar Rashifal 2024) ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਬੁੱਧ ਅਤੇ ਸ਼ੁੱਕਰ ਤੁਹਾਡੇ ਏਕਾਦਸ਼ ਘਰ ਵਿੱਚ ਵਾਧਾ ਕਰਣਗੇ ਅਤੇ ਉੱਥੇ ਮੌਜੂਦ ਰਹਿ ਕੇ ਤੁਹਾਡੀ ਆਮਦਨ ਨੂੰ ਦਿਨ-ਪ੍ਰਤੀਦਿਨ ਵਧਾਉਂਦੇ ਜਾਣਗੇ। ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਬਣੇਗੀ ਅਤੇ ਦੂਜੇ ਘਰ ਵਿੱਚ ਮੌਜੂਦ ਸ਼ਨੀ ਮਹਾਰਾਜ ਆਪਣੀ ਹੀ ਰਾਸ਼ੀ ਕੁੰਭ ਵਿੱਚ ਹੋਣ ਦੇ ਕਾਰਨ ਤੁਹਾਡੀ ਧਨ ਇਕੱਠਾ ਕਰਣ ਦੀ ਆਦਤ ਨੂੰ ਪੱਕੀ ਕਰਣ ਉੱਤੇ ਜ਼ੋਰ ਦੇਣਗੇ। ਇਸ ਤਰ੍ਹਾਂ ਤੁਹਾਡਾ ਧਨ ਵੀ ਇਕੱਠਾ ਹੁੰਦਾ ਜਾਵੇਗਾ। ਹਾਲਾਂਕਿ ਮੰਗਲ ਅਤੇ ਸੂਰਜ ਸਾਲ ਦੀ ਸ਼ੁਰੂਆਤ ਵਿੱਚ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਣਗੇ, ਜਿਸ ਨਾਲ ਖਰਚੇ ਵੀ ਹੋਣਗੇ, ਪਰ ਫਰਵਰੀ ਤੋਂ ਬਾਅਦ ਉਹਨਾਂ ਵਿੱਚ ਕਮੀ ਆਉਣ ਲੱਗੇਗੀ। ਵਿੱਤੀ ਤੌਰ ‘ਤੇ ਇਹ ਸਾਲ ਤੁਹਾਨੂੰ ਬਹੁਤ ਕੁਝ ਪ੍ਰਦਾਨ ਕਰੇਗਾ। 1 ਮਈ ਨੂੰ ਬ੍ਰਹਸਪਤੀ ਮਹਾਰਾਜ ਚੌਥੇ ਘਰ ਤੋਂ ਨਿੱਕਲ ਕੇ ਪੰਜਵੇਂ ਘਰ ਵਿੱਚ ਪ੍ਰਵੇਸ਼ ਕਰਣਗੇ ਅਤੇ ਉੱਥੋਂ ਤੁਹਾਡੇ ਨੌਵੇਂ ਘਰ, ਏਕਾਦਸ਼ ਘਰ ਅਤੇ ਤੁਹਾਡੇ ਪਹਿਲੇ ਘਰ ਅਰਥਾਤ ਤੁਹਾਡੀ ਰਾਸ਼ੀ ਨੂੰ ਦੇਖਣਗੇ, ਇਸ ਨਾਲ ਤੁਹਾਡੀ ਆਰਥਿਕ ਸਥਿਤੀ ਅਤੇ ਵਿੱਤੀ ਸੰਤੁਲਨ ਨੂੰ ਸਹੀ ਰੱਖਣ ਵਿੱਚ ਸਫਲਤਾ ਮਿਲੇਗੀ।
ਮਕਰ ਰਾਸ਼ੀਫਲ਼ 2024(Makar Rashifal 2024) ਦੇ ਅਨੁਸਾਰ, ਪਰਿਵਾਰਿਕ ਪੱਖ ਤੋਂ ਸਾਲ ਦੀ ਸ਼ੁਰੂਆਤ ਬੇਹਦ ਉੱਤਮ ਰਹਿਣ ਵਾਲੀ ਹੈ। ਦੂਜੇ ਘਰ ਵਿੱਚ ਸ਼ਨੀ ਆਪਣੀ ਰਾਸ਼ੀ ਦੇ ਹੋਣ ਅਤੇ ਚੌਥੇ ਘਰ ਵਿੱਚ ਦੇਵ ਗੁਰੂ ਬ੍ਰਹਸਪਤੀ ਦੇ ਆਪਣੀ ਮਿੱਤਰ ਰਾਸ਼ੀ ਵਿੱਚ ਮੌਜੂਦ ਹੋਣ ਦੇ ਕਾਰਨ ਪਰਿਵਾਰਿਕ ਤਾਲਮੇਲ ਵਿੱਚ ਵਾਧਾ ਹੋਵੇਗਾ। ਸਾਲ ਦੀ ਪਹਿਲੀ ਛਿਮਾਹੀ ਜ਼ਿਆਦਾ ਅਨੁਕੂਲ ਰਹੇਗੀ। ਉਸ ਤੋਂ ਬਾਅਦ 1 ਮਈ ਨੂੰ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਪੰਜਵੇਂ ਘਰ ਵਿੱਚ ਪ੍ਰਵੇਸ਼ ਕਰਣਗੇ। ਰਾਹੂ ਤੁਹਾਡੇ ਤੀਜੇ ਘਰ ਵਿੱਚ ਵਿਰਾਜਮਾਨ ਰਹਿਣਗੇ, ਜਿਸ ਨਾਲ ਤੁਸੀਂ ਜੀਵਨ ਵਿੱਚ ਚੰਗੀ ਸਫਲਤਾ ਤਾਂ ਪ੍ਰਾਪਤ ਕਰੋਗੇ, ਪਰ ਭੈਣਾਂ-ਭਰਾਵਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਨਾਂ ਨਾਲ ਤੁਹਾਡੇ ਸਬੰਧਾਂ ਉੱਤੇ ਵੀ ਅਸਰ ਪੈ ਸਕਦਾ ਹੈ। ਕੋਸ਼ਿਸ਼ ਕਰੋ ਕਿ ਵਾਦ-ਵਿਵਾਦ ਨਾ ਵਧੇ ਅਤੇ ਉਹਨਾਂ ਨਾਲ ਪ੍ਰੇਮ-ਪਿਆਰ ਨਾਲ ਹੀ ਪੇਸ਼ ਆਓ। ਇਸ ਨਾਲ ਤੁਹਾਨੂੰ ਬਹੁਤ ਲਾਭ ਹੋਵੇਗਾ। ਤੁਹਾਡੀ ਸਪਸ਼ਟ ਬੋਲਣ ਦੀ ਆਦਤ ਘਰ ਦੇ ਕੁਝ ਮੈਂਬਰਾਂ ਨੂੰ ਚੰਗੀ ਲੱਗੇਗੀ, ਪਰ ਕੁਝ ਮੈਂਬਰ ਕੌੜਾ ਸਮਝ ਕੇ ਬੁਰਾ ਵੀ ਮੰਨ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਉਹਨਾਂ ਸਾਰਿਆਂ ਨੂੰ ਇਕੱਠੇ ਰੱਖ ਕੇ ਤਾਲਮੇਲ ਬਿਠਾਉਣਾ ਤੁਹਾਡੇ ਲਈ ਵੱਡਾ ਕੰਮ ਹੋਵੇਗਾ। ਜੇਕਰ ਤੁਸੀਂ ਸੱਚੇ ਦਿਲ ਨਾਲ ਸਭ ਨੂੰ ਪਿਆਰ ਕਰਦੇ ਹੋ ਤਾਂ ਇਹ ਸਾਲ ਤੁਹਾਨੂੰ ਤੁਹਾਡੇ ਆਪਣਿਆਂ ਦਾ ਪ੍ਰੇਮ ਦਿਲਵਾਏਗਾ ਅਤੇ ਉਹਨਾਂ ਦੇ ਨਜ਼ਦੀਕ ਲਿਆਵੇਗਾ।
ਬ੍ਰਿਹਤ ਕੁੰਡਲੀ: ਜਾਣੋ ਗ੍ਰਹਿਆਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਤੁਹਾਡੇ ਸੰਤਾਨ ਪੱਖ ਤੋਂ ਦੇਖੀਏ, ਤਾਂ ਮਕਰ ਰਾਸ਼ੀਫਲ਼ 2024(Makar Rashifal 2024) ਦੇ ਅਨੁਸਾਰ, ਇਹ ਸਾਲ ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਅਨੁਕੂਲ ਰਹੇਗਾ। ਸਾਲ ਦੀ ਸ਼ੁਰੂਆਤ ਵਿੱਚ ਬੁੱਧ ਅਤੇ ਸ਼ੁੱਕਰ ਵਰਗੇ ਸ਼ੁਭ ਪ੍ਰਕ੍ਰਿਤੀ ਦੇ ਗ੍ਰਹਿ ਪੰਜਵੇਂ ਘਰ ਨੂੰ ਦੇਖਣਗੇ ਅਤੇ ਉਸਨੂੰ ਤਰੱਕੀ ਦੇਣਗੇ। ਇਸ ਕਾਰਨ ਤੁਹਾਡੀ ਸੰਤਾਨ ਦੇ ਗੁਣਾਂ ਵਿੱਚ ਵਾਧਾ ਹੋਵੇਗਾ। 1 ਮਈ ਨੂੰ ਬ੍ਰਹਸਪਤੀ ਮਹਾਰਾਜ ਤੁਹਾਡੇ ਪੰਜਵੇਂ ਘਰ ਵਿੱਚ ਪ੍ਰਵੇਸ਼ ਕਰ ਜਾਣਗੇ। ਇਸ ਨਾਲ ਤੁਹਾਡੀ ਸੰਤਾਨ ਆਗਿਆਕਾਰੀ ਬਣੇਗੀ, ਉਨਾਂ ਦਾ ਗਿਆਨ ਵਧੇਗਾ, ਉਹ ਧਰਮ ਵੱਲ ਝੁਕਣਗੇ ਅਤੇ ਇੱਕ ਚੰਗੇ ਵਿਅਕਤਿੱਤਵ ਦਾ ਵਿਕਾਸ ਕਰਦੇ ਹੋਏ ਆਪਣੇ ਜੀਵਨ ਨੂੰ ਅੱਗੇ ਵਧਾਓਣਗੇ। ਜੇਕਰ ਤੁਸੀਂ ਸ਼ਾਦੀਸ਼ੁਦਾ ਹੋ ਅਤੇ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹੋ, ਤਾਂ 1 ਮਈ ਤੋਂ ਜਦੋਂ ਦੇਵ ਗੁਰੂ ਬ੍ਰਹਸਪਤੀ ਪੰਜਵੇਂ ਘਰ ਵਿੱਚ ਗੋਚਰ ਕਰਣਗੇ, ਉਦੋਂ ਤੋਂ ਲੈ ਕੇ ਸਾਲ ਦੇ ਅੰਤ ਤੱਕ ਦਾ ਸਮਾਂ ਤੁਹਾਡੇ ਲਈ ਅਨੁਕੂਲ ਰਹੇਗਾ। ਸੰਤਾਨ-ਪ੍ਰਾਪਤੀ ਦੀ ਸ਼ੁਭ ਸੂਚਨਾ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ, ਜਿਸ ਨਾਲ ਪਰਿਵਾਰ ਵਿੱਚ ਖੁਸ਼ੀਆਂ ਛਾ ਜਾਣਗੀਆਂ।
ਮਕਰ ਰਾਸ਼ੀਫਲ਼ 2024(Makar Rashifal 2024) ਦੇ ਅਨੁਸਾਰ, ਇਸ ਸਾਲ ਦੇ ਜੁਲਾਈ ਅਤੇ ਦਸੰਬਰ ਦੇ ਮਹੀਨੇ ਤੁਹਾਡੇ ਲਈ ਜ਼ਿਆਦਾ ਅਨੁਕੂਲ ਰਹਿਣਗੇ। ਇਸ ਦੌਰਾਨ ਤੁਹਾਡਾ ਵਿਆਹ ਹੋਣ ਦੇ ਸੰਜੋਗ ਬਣ ਸਕਦੇ ਹਨ। ਜੇਕਰ ਤੁਸੀਂ ਸਿੰਗਲ ਹੋ ਅਤੇ ਜੀਵਨ ਵਿੱਚ ਕਿਸੇ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹੋ, ਤਾਂ ਮਜ਼ਬੂਤ ਸੰਭਾਵਨਾ ਹੈ ਕਿ ਮਾਰਚ ਤੋਂ ਅਪ੍ਰੈਲ ਅਤੇ ਮਈ-ਜੂਨ ਦੇ ਦੌਰਾਨ ਤੁਹਾਡੇ ਜੀਵਨ ਵਿੱਚ ਕਿਸੇ ਖਾਸ ਵਿਅਕਤੀ ਦੀ ਦਸਤਕ ਹੋ ਸਕਦੀ ਹੈ, ਜੋ ਤੁਹਾਡੇ ਜੀਵਨ ਦਾ ਇੱਕ ਅਭਿੰਨ ਹਿੱਸਾ ਬਣ ਸਕਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਸੇ ਦੇ ਨਾਲ ਤੁਹਾਡਾ ਵਿਆਹ ਵੀ ਹੋ ਸਕਦਾ ਹੈ।
ਮਕਰ ਵਿਆਹ ਰਾਸ਼ੀਫਲ਼ 2024(Makar Vivah Rashifal 2024) ਦੇ ਅਨੁਸਾਰ, ਸ਼ਾਦੀਸ਼ੁਦਾ ਜਾਤਕਾਂ ਦੀ ਗੱਲ ਕਰੀਏ ਤਾਂ ਇਹ ਸਾਲ ਤੁਹਾਨੂੰ ਖੁਸ਼ੀਆਂ ਦੇਵੇਗਾ। ਪਰ ਸਾਲ ਦੀ ਸ਼ੁਰੂਆਤ ਕੁਝ ਸਮੇਂ ਦੇ ਲਈ ਹੀ ਅਨੁਕੂਲ ਰਹੇਗੀ। ਮੰਗਲ ਅਤੇ ਸੂਰਜ ਦੇ ਬਾਰ੍ਹਵੇਂ ਘਰ ਵਿੱਚ ਹੋਣ ਦੇ ਕਾਰਣ ਤੁਹਾਡੇ ਆਪਸੀ ਸੰਬੰਧਾਂ ਵਿੱਚ ਸਮੱਸਿਆ ਆ ਸਕਦੀ ਹੈ। ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ, ਜਿਸ ਦੇ ਕਾਰਣ ਤੁਹਾਡੇ ਜੀਵਨਸਾਥੀ ਨੂੰ ਵੀ ਕੁਝ ਪਰੇਸ਼ਾਨੀ ਹੋ ਸਕਦੀ ਹੈ। ਉਸ ਦਾ ਵਿਵਹਾਰ ਵੀ ਬਦਲ ਸਕਦਾ ਹੈ। ਤੁਹਾਨੂੰ ਵੀ ਸਾਲ ਦੀ ਪਹਿਲੀ ਤਿਮਾਹੀ ਦੇ ਦੌਰਾਨ ਆਪਣੇ ਗੁੱਸੇ ਨੂੰ ਕਾਬੂ ਕਰਨਾ ਪਵੇਗਾ, ਕਿਉਂਕਿ ਇਸ ਨਾਲ ਤੁਹਾਡਾ ਰਿਸ਼ਤਾ ਵਿਗੜ ਰਿਹਾ ਹੋ ਸਕਦਾ ਹੈ। ਉਸ ਤੋਂ ਬਾਅਦ ਦਾ ਸਮਾਂ ਫਿਰ ਵੀ ਅਨੁਕੂਲ ਰਹੇਗਾ। ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਆਪਣੇ ਜੀਵਨ ਨੂੰ ਆਨੰਦਪੂਰਵਕ ਬਤੀਤ ਕਰੋਗੇ ਅਤੇ ਕਿਸੇ ਖਾਸ ਸਥਾਨ ‘ਤੇ ਜਾ ਕੇ ਕੁਝ ਸਮਾਂ ਉੱਥੇ ਬਿਤਾਓਗੇ, ਜਿਸ ਨਾਲ ਤੁਹਾਡੇ ਦੋਹਾਂ ਦੇ ਵਿਚਕਾਰ ਦਾ ਰਿਸ਼ਤਾ ਠੀਕ ਹੋ ਜਾਵੇਗਾ ਅਤੇ ਆਪਸੀ ਪ੍ਰੇਮ ਵਧੇਗਾ।
ਮਕਰ ਕਾਰੋਬਾਰ ਰਾਸ਼ੀਫਲ਼ 2024 ਦੇ ਅਨੁਸਾਰ, ਕਾਰੋਬਾਰ ਕਰਣ ਵਾਲੇ ਜਾਤਕਾਂ ਦੇ ਲਈ ਇਹ ਸਾਲ ਮਿਲੇ-ਜੁਲੇ ਨਤੀਜੇ ਲੈ ਕੇ ਆਵੇਗਾ। ਪਰ ਤੀਜੇ ਘਰ ਵਿੱਚ ਵਿਰਾਜਮਾਨ ਹੋ ਕੇ ਰਾਹੂ ਮਹਾਰਾਜ ਤੁਹਾਨੂੰ ਚੁਣੌਤੀਆਂ ਤੋਂ ਨਾ ਘਬਰਾਉਣ ਵਾਲਾ ਵਿਅਕਤੀ ਬਣਾਉਣਗੇ, ਜਿਸ ਕਾਰਣ ਤੁਸੀਂ ਵੱਡੇ ਤੋਂ ਵੱਡਾ ਜੋਖਿਮ ਲੈ ਕੇ ਵੀ ਆਪਣੇ ਕਾਰੋਬਾਰ ਨੂੰ ਹੋਰ ਬਿਹਤਰ ਤਰੀਕੇ ਨਾਲ ਪਟੜੀ ਉੱਤੇ ਲਿਆਉਣ ਦੀ ਕੋਸ਼ਿਸ਼ ਕਰੋਗੇ। ਤੁਹਾਨੂੰ ਤੁਹਾਡੇ ਨਾਲ ਕੰਮ ਕਰਨ ਵਾਲੇ ਲੋਕਾਂ ਦਾ ਸਹਿਯੋਗ ਵੀ ਮਿਲੇਗਾ ਅਤੇ ਤੁਹਾਡੇ ਅਧੀਨ ਕੰਮ ਕਰ ਰਹੇ ਲੋਕ ਆਪਣੇ ਕੰਮ ਵਿੱਚ ਸੁਧਾਰ ਕਰਦੇ ਹੋਏ ਉਤਪਾਦਕਤਾ ਵਧਾਉਣਗੇ, ਜਿਸ ਨਾਲ ਤੁਹਾਡਾ ਕਾਰੋਬਾਰ ਹੋਰ ਵੀ ਮਜ਼ਬੂਤ ਹੁੰਦਾ ਜਾਵੇਗਾ। ਮਕਰ ਰਾਸ਼ੀਫਲ਼ 2024(Makar Rashifal 2024) ਦੇ ਅਨੁਸਾਰ, ਜਨਵਰੀ ਅਤੇ ਫਰਵਰੀ ਦੇ ਮਹੀਨਿਆਂ ਦੇ ਦੌਰਾਨ ਤੁਹਾਨੂੰ ਵਿਦੇਸ਼ੀ ਮਾਧਿਅਮ ਤੋਂ ਕਾਰੋਬਾਰ ਨੂੰ ਵਿਸਥਾਰ ਦੇਣ ਦਾ ਮੌਕਾ ਮਿਲ ਸਕਦਾ ਹੈ। ਇਹ ਸਾਲ ਤੁਹਾਡੇ ਕਾਰੋਬਾਰ ਵਿੱਚ ਚੰਗੀ ਤਰੱਕੀ ਦਾ ਗਵਾਹ ਬਣੇਗਾ ਅਤੇ ਤੁਸੀਂ ਆਪਣੀ ਜੋਖਿਮ ਲੈਣ ਦੀ ਪ੍ਰਵਿਰਤੀ ਤੋਂ ਬਹੁਤ ਕੁਝ ਪ੍ਰਾਪਤ ਕਰ ਸਕੋਗੇ। ਪਰ ਪੂਰੀ ਤਰ੍ਹਾਂ ਲਾਪਰਵਾਹ ਹੋਣ ਤੋਂ ਬਚੋ, ਕਿਉਂਕਿ ਇਸ ਨਾਲ ਤੁਹਾਡਾ ਕਾਰੋਬਾਰ ਨਕਾਰਾਤਮਕ ਰੂਪ ਨਾਲ਼ ਪ੍ਰਭਾਵਿਤ ਹੋ ਸਕਦਾ ਹੈ। ਵੈਸੇ ਇਸ ਸਾਲ ਤੁਸੀਂ ਆਪਣੇ ਕਾਰੋਬਾਰ ਵਿੱਚ ਖੂਬ ਤਰੱਕੀ ਕਰੋਗੇ।
ਮਕਰ ਪ੍ਰਾਪਰਟੀ ਅਤੇ ਵਾਹਨ ਰਾਸ਼ੀਫਲ 2024 ਦੇ ਅਨੁਸਾਰ, ਇਹ ਸਾਲ ਤੁਹਾਨੂੰ ਭਵਿੱਖ ਵਿੱਚ ਪ੍ਰਾਪਰਟੀ ਤੋਂ ਲਾਭ ਦਿਲਵਾ ਸਕਦਾ ਹੈ। ਮਕਰ ਰਾਸ਼ੀਫਲ਼ 2024(Makar Rashifal 2024) ਦੇ ਅਨੁਸਾਰ, ਤੁਹਾਨੂੰ ਜਨਵਰੀ ਤੋਂ ਅਪ੍ਰੈਲ ਦੇ ਦੌਰਾਨ ਕੋਈ ਚੱਲ ਜਾਂ ਅਚੱਲ ਪ੍ਰਾਪਰਟੀ ਪ੍ਰਾਪਤ ਹੋਣ ਦੀ ਸੰਭਾਵਨਾ ਬਣੇਗੀ। ਇਹ ਤੁਹਾਨੂੰ ਤੁਹਾਡੇ ਜੱਦੀ ਸਬੰਧਾਂ ਦੇ ਆਧਾਰ ਉੱਤੇ ਮਿਲ ਸਕਦੀ ਹੈ। ਅਜਿਹੀ ਸੰਭਾਵਨਾ ਵੀ ਹੈ ਕਿ ਇਸ ਦੌਰਾਨ ਕੋਈ ਜੱਦੀ ਜਾਇਦਾਦ ਤੁਹਾਨੂੰ ਪ੍ਰਾਪਤ ਹੋਵੇ, ਜਿਸ ਨਾਲ ਤੁਹਾਡੇ ਪੂਰਵਜਾਂ ਦਾ ਧਨ ਤੁਹਾਡੇ ਕੋਲ ਆਵੇ। ਇਸ ਨਾਲ ਤੁਹਾਡੀ ਆਰਥਿਕ ਸਥਿਤੀ ਵੀ ਮਜ਼ਬੂਤ ਹੋਵੇਗੀ ਅਤੇ ਤੁਹਾਨੂੰ ਬਲ ਵੀ ਮਿਲੇਗਾ।
ਜੇਕਰ ਵਾਹਨ ਦੀ ਗੱਲ ਕੀਤੀ ਜਾਵੇ ਤਾਂ ਮਾਰਚ ਦੇ ਅੰਤ ਤੋਂ ਲੈ ਕੇ ਮਈ ਦੇ ਅੰਤ ਤੱਕ ਦਾ ਸਮਾਂ ਸਭ ਤੋਂ ਜ਼ਿਆਦਾ ਅਨੁਕੂਲ ਰਹੇਗਾ। ਇਸ ਦੌਰਾਨ ਸ਼ੁੱਕਰ ਦਾ ਗੋਚਰ ਤੀਜੇ ਅਤੇ ਚੌਥੇ ਘਰ ਤੋਂ ਗੁਜ਼ਰਦਾ ਹੋਇਆ ਜਾਵੇਗਾ, ਜੋ ਤੁਹਾਨੂੰ ਇੱਕ ਚੰਗਾ, ਵਧੀਆ ਅਤੇ ਸੁੰਦਰ ਵਾਹਨ ਖਰੀਦਣ ਵਿੱਚ ਮਦਦ ਕਰੇਗਾ।
ਸਭ ਤਰਾਂ ਦੇ ਜੋਤਿਸ਼ ਸਬੰਧੀ ਉਪਾਵਾਂ ਲਈ ਵਿਜ਼ਿਟ ਕਰੋ : ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਮਕਰ ਰਾਸ਼ੀ ਦੇ ਜਾਤਕਾਂ ਨੂੰ ਆਰਥਿਕ ਤੌਰ ‘ਤੇ ਇਹ ਸਾਲ ਚੰਗੀ ਤਰੱਕੀ ਪ੍ਰਦਾਨ ਕਰ ਸਕਦਾ ਹੈ, ਬਸ਼ਰਤੇ ਕਿ ਤੁਸੀਂ ਆਪਣੇ ਖਰਚਿਆਂ ਨੂੰ ਕਾਬੂ ਵਿੱਚ ਰੱਖੋ, ਕਿਉਂਕਿ ਮਕਰ ਰਾਸ਼ੀਫਲ਼ 2024(Makar Rashifal 2024) ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਵਿੱਚ ਹੀ ਸੂਰਜ ਅਤੇ ਮੰਗਲ ਤੁਹਾਡੇ ਬਾਰ੍ਹਵੇਂ ਘਰ ਵਿੱਚ ਰਹਿ ਕੇ ਤੁਹਾਡੇ ਖਰਚਿਆਂ ਨੂੰ ਵਧਾਉਣਗੇ ਅਤੇ ਜੇਕਰ ਇਸ ਦੌਰਾਨ ਤੁਸੀਂ ਆਪਣੇ ਪੈਸੇ ਦੀ ਸਹੀ ਢੰਗ ਨਾਲ਼ ਸੰਭਾਲ ਨਹੀਂ ਕਰਦੇ, ਤਾਂ ਤੁਹਾਡੇ ਲਈ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ। ਬੁੱਧ ਅਤੇ ਸ਼ੁੱਕਰ ਸਾਲ ਦੀ ਸ਼ੁਰੂਆਤ ਵਿੱਚ ਤੁਹਾਡੇ ਏਕਾਦਸ਼ ਘਰ ਵਿੱਚ ਰਹਿ ਕੇ ਤੁਹਾਨੂੰ ਚੰਗੀ ਆਮਦਨ ਪ੍ਰਦਾਨ ਕਰਣਗੇ। ਤੁਹਾਡੀ ਆਮਦਨ ਦੇ ਨਾਲ਼-ਨਾਲ਼ ਤੁਹਾਡਾ ਆਤਮ ਵਿਸ਼ਵਾਸ ਵੀ ਵਧੇਗਾ ਅਤੇ ਤੁਸੀਂ ਆਪਣੇ ਧਨ ਦਾ ਕੁਝ ਹਿੱਸਾ ਆਪਣੇ ਕਾਰੋਬਾਰ ਵਿੱਚ ਲਗਾ ਕੇ ਉਸਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੋਗੇ ਅਤੇ ਤੁਹਾਨੂੰ ਇਸ ਵਿੱਚ ਸਫਲਤਾ ਵੀ ਮਿਲੇਗੀ। 1 ਮਈ ਨੂੰ ਦੇਵ ਗੁਰੂ ਬ੍ਰਹਸਪਤੀ ਪੰਜਵੇਂ ਘਰ ਵਿੱਚ ਆ ਜਾਣਗੇ, ਜਿੱਥੋਂ ਉਹ ਤੁਹਾਡੇ ਨੌਵੇਂ ਘਰ, ਪਹਿਲੇ ਘਰ ਅਤੇ ਏਕਾਦਸ਼ ਘਰ ਨੂੰ ਦੇਖਣਗੇ। ਇਸ ਨਾਲ ਤੁਹਾਡੇ ਧਨ-ਪ੍ਰਾਪਤੀ ਦੇ ਰਸਤੇ ਵਿੱਚ ਆ ਰਹੀਆਂ ਸਾਰੀਆਂ ਰੁਕਾਵਟਾਂ ਦੂਰ ਹੋਣਗੀਆਂ ਅਤੇ ਤੁਸੀਂ ਆਰਥਿਕ ਰੂਪ ਨਾਲ ਮਜ਼ਬੂਤ ਬਣੋਗੇ। ਇਹ ਸਾਲ ਤੁਹਾਨੂੰ ਆਰਥਿਕ ਤੌਰ ‘ਤੇ ਬਹੁਤ ਕੁਝ ਪ੍ਰਦਾਨ ਕਰਨ ਵਾਲ਼ਾ ਹੈ। ਬੱਸ, ਤੁਹਾਨੂੰ ਆਪਣੇ ਵੱਲੋਂ ਪੂਰੀ ਤਿਆਰੀ ਰੱਖਣੀ ਚਾਹੀਦੀ ਹੈ। ਗਲਤੀ ਨਾਲ ਵੀ ਸਤੰਬਰ ਵਿੱਚ ਪੈਸੇ ਦਾ ਨਿਵੇਸ਼ ਨਹੀਂ ਕਰਨਾ, ਕਿਉਂਕਿ ਇਸ ਦੌਰਾਨ ਲਗਾਇਆ ਗਿਆ ਪੈਸਾ ਡੁੱਬਣ ਦੀ ਮਜ਼ਬੂਤ ਸੰਭਾਵਨਾ ਹੈ। ਤੁਹਾਨੂੰ ਅਪ੍ਰੈਲ, ਮਈ-ਜੂਨ ਅਤੇ ਸਤੰਬਰ ਦੇ ਮਹੀਨਿਆਂ ਦੇ ਦੌਰਾਨ ਚੰਗਾ ਆਰਥਿਕ ਲਾਭ ਮਿਲ ਸਕਦਾ ਹੈ।
ਮਕਰ ਸਿਹਤ ਰਾਸ਼ੀਫਲ਼ 2024 ਦੇ ਅਨੁਸਾਰ, ਇਹ ਸਾਲ ਸਿਹਤ ਦੇ ਪੱਖ ਤੋਂ ਅਨੁਕੂਲ ਰਹਿਣ ਦੀ ਚੰਗੀ ਸੰਭਾਵਨਾ ਦਿਖ ਰਹੀ ਹੈ। ਤੁਹਾਡੀ ਰਾਸ਼ੀ ਦੇ ਸੁਆਮੀ ਪੂਰਾ ਸਾਲ ਤੁਹਾਡੇ ਦੂਜੇ ਘਰ ਵਿੱਚ ਬਣੇ ਰਹਿਣਗੇ। ਇਹ ਆਪਣੀ ਹੀ ਰਾਸ਼ੀ ਵਿੱਚ ਰਹਿਣਗੇ ਅਤੇ ਤੁਹਾਨੂੰ ਸਰੀਰਿਕ ਰੂਪ ਦੀਆਂ ਚੁਣੌਤੀਆਂ ਤੋਂ ਬਚਾਓਣਗੇ। ਮਕਰ ਰਾਸ਼ੀਫਲ਼ 2024(Makar Rashifal 2024) ਦੇ ਅਨੁਸਾਰ, ਤੀਜੇ ਘਰ ਵਿੱਚ ਮੌਜੂਦ ਰਾਹੂ ਵੀ ਤੁਹਾਡਾ ਪੂਰਾ ਸਾਥ ਦੇਣਗੇ ਅਤੇ ਤੁਹਾਡੀਆਂ ਸਿਹਤ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਓਣਗੇ। ਪਰ 29 ਜੂਨ ਤੋਂ 15 ਨਵੰਬਰ ਦੇ ਦੌਰਾਨ ਤੁਹਾਨੂੰ ਆਪਣੇ ਖਾਣ-ਪੀਣ ਅਤੇ ਰਹਿਣ-ਸਹਿਣ ਉੱਤੇ ਪੂਰਾ ਧਿਆਨ ਦੇਣਾ ਪਵੇਗਾ, ਕਿਉਂਕਿ ਇਸ ਦੌਰਾਨ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ।
ਸਾਲ ਦੀ ਸ਼ੁਰੂਆਤ ਵਿੱਚ ਤੁਹਾਡੀ ਰਾਸ਼ੀ ਦੇ ਸੁਆਮੀ 11 ਫਰਵਰੀ ਤੋਂ 18 ਮਾਰਚ ਤੱਕ ਆਪਣੀ ਅਸਤ ਅਵਸਥਾ ਵਿੱਚ ਰਹਿਣਗੇ, ਜਿਸ ਕਾਰਣ ਉਹਨਾਂ ਦੇ ਬਲ ਵਿੱਚ ਕਮੀ ਆਵੇਗੀ। ਇਸ ਦਾ ਪ੍ਰਭਾਵ ਤੁਹਾਡੀ ਸਿਹਤ ਉੱਤੇ ਵੀ ਪਵੇਗਾ। ਤੁਹਾਡੇ ਅੰਦਰ ਨਕਾਰਾਤਮਕ ਵਿਚਾਰ ਜਨਮ ਲੈ ਸਕਦੇ ਹਨ, ਜਿਸ ਨਾਲ ਤੁਹਾਡੀ ਮਾਨਸਿਕ ਸਿਹਤ ਵਿਗੜ ਸਕਦੀ ਹੈ। ਤੁਹਾਨੂੰ ਕਿਸੇ ਵੀ ਸੂਰਤ ਵਿੱਚ ਇਕੱਲੇ ਨਹੀਂ ਰਹਿਣਾ ਚਾਹੀਦਾ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਆਪਣੇ ਹੋਰ ਪਿਆਰਿਆਂ ਦੇ ਨਾਲ਼ ਮਿਲ-ਜੁਲ ਕੇ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ। ਮਾਨਸਿਕ ਤਣਾਅ ਤੁਹਾਡੇ ਉੱਤੇ ਹਾਵੀ ਨਹੀਂ ਹੋ ਸਕੇਗਾ। ਅਗਸਤ ਅਤੇ ਸਤੰਬਰ ਦੇ ਮਹੀਨਿਆਂ ਦੇ ਦੌਰਾਨ ਆਪਣੀ ਸਿਹਤ ਦਾ ਖਾਸ ਧਿਆਨ ਰੱਖੋ।
ਮਕਰ ਰਾਸ਼ੀ ਦੇ ਸੁਆਮੀ ਗ੍ਰਹਿ ਸ਼੍ਰੀ ਸ਼ਨੀਦੇਵ ਜੀ ਹਨ ਅਤੇ ਮਕਰ ਰਾਸ਼ੀ ਦੇ ਜਾਤਕਾਂ ਦੇ ਭਾਗਸ਼ਾਲੀ ਅੰਕ 4 ਅਤੇ 8 ਹਨ। ਜੋਤਿਸ਼ ਦੇ ਅਨੁਸਾਰ, ਮਕਰ ਰਾਸ਼ੀਫਲ਼ 2024 (Makar Rashifal 2024) ਇਹ ਦੱਸਦਾ ਹੈ ਕਿ ਸਾਲ 2024 ਦੇ ਅੰਕਾਂ ਦਾ ਕੁੱਲ ਜੋੜ 8 ਹੋਵੇਗਾ। ਇਹ ਸਾਲ ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਅਨੁਕੂਲ ਰਹੇਗਾ। ਜੇਕਰ ਸਿਹਤ ਨੂੰ ਛੱਡ ਦਿੱਤਾ ਜਾਵੇ ਤਾਂ ਬਾਕੀ ਸਾਰੇ ਪੱਖਾਂ ਤੋਂ ਤੁਹਾਨੂੰ ਚੰਗੀਆਂ ਪ੍ਰਾਪਤੀਆਂ ਹੋਣ ਦੀਆਂ ਸੰਭਾਵਨਾਵਾਂ ਬਣਦੀਆਂ ਹਨ ਅਤੇ ਇਹ ਸਾਲ ਤੁਹਾਨੂੰ ਇੱਕ ਦ੍ਰਿੜ ਪ੍ਰਤਿੱਗਿਆ ਵਾਲ਼ਾ ਵਿਅਕਤੀ ਬਣਨ ਵਿੱਚ ਮਦਦ ਕਰੇਗਾ, ਜੋ ਆਪਣੇ ਕੰਮਾਂ ਨੂੰ ਸਹੀ ਤਰੀਕੇ ਨਾਲ਼ ਅੰਜਾਮ ਤੱਕ ਪਹੁੰਚਾਵੇਗਾ ਅਤੇ ਇਸ ਨਾਲ਼ ਤੁਹਾਨੂੰ ਪ੍ਰਸ਼ੰਸਾ ਦੇ ਨਾਲ਼-ਨਾਲ਼ ਧਨ-ਪ੍ਰਾਪਤੀ ਵੀ ਹੋਵੇਗੀ।
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ਼ ਜ਼ਰੂਰ ਪਸੰਦ ਆਇਆ ਹੋਵੇਗਾ। ਐਸਟ੍ਰੋਸੇਜ ਦਾ ਇੱਕ ਮਹੱਤਵਪੂਰਣ ਹਿੱਸਾ ਬਣਨ ਦੇ ਲਈ ਧੰਨਵਾਦ। ਅਜਿਹੇ ਹੀ ਹੋਰ ਵੀ ਲੇਖ਼ ਪੜ੍ਹਨ ਦੇ ਲਈ ਸਾਡੇ ਨਾਲ਼ ਜੁੜੇ ਰਹੋ।