ਐਸਟ੍ਰੋਸੇਜ ਦੇ ਇਸ ਖ਼ਾਸ ਬਲਾੱਗ ਵਿੱਚ ਅਸੀਂ ਤੁਹਾਨੂੰ ਲੋਹੜੀ ਦੇ ਤਿਓਹਾਰ ਦੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕਰਾਂਗੇ। ਨਾਲ਼ ਹੀ ਇਸ ਤਿਓਹਾਰ ਦੇ ਮਹੱਤਵ, ਤਰੀਕ, ਪੂਜਾ ਦੀ ਵਿਧੀ ਅਤੇ ਇਸ ਦਿਨ ਕੀਤੇ ਜਾਣ ਵਾਲ਼ੇ ਖ਼ਾਸ ਉਪਾਵਾਂ ਦੇ ਬਾਰੇ ਵੀ ਦੱਸਾਂਗੇ। ਇਸ ਤੋਂ ਇਲਾਵਾ, ਰਾਸ਼ੀ ਦੇ ਅਨੁਸਾਰ ਅਗਨੀ ਦੇਵਤਾ ਨੂੰ ਅਰਪਣ ਕੀਤੀਆਂ ਜਾਣ ਵਾਲ਼ੀਆਂ ਚੀਜ਼ਾਂ ਦੇ ਬਾਰੇ ਵਿੱਚ ਵੀ ਚਰਚਾ ਕਰਾਂਗੇ। ਦੱਸ ਦੇਈਏ ਕਿ ਲੋਹੜੀ ਦਾ ਤਿਓਹਾਰ ਪੰਜਾਬੀਆਂ ਦੁਆਰਾ ਬਹੁਤ ਹੀ ਧੂਮਧਾਮ ਨਾਲ਼ ਮਨਾਇਆ ਜਾਂਦਾ ਹੈ। ਆਓ ਹੁਣ ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਲੋਹੜੀ 2024 ਵਿੱਚ ਕਦੋ ਮਨਾਈ ਜਾਵੇਗੀ।
ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਮਿਲੇਗਾ ਵਿਦਵਾਨ ਜੋਤਸ਼ੀਆਂ ਨਾਲ਼ ਗੱਲ ਕਰਕੇ
ਭਾਰਤ ਵਿਵਿਧਤਾਵਾਂ ਦਾ ਦੇਸ਼ ਹੈ। ਇਥੇ ਸਭ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਸਭ ਧਰਮਾਂ ਨਾਲ ਸਬੰਧਤ ਤਿਉਹਾਰਾਂ ਨੂੰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਅਜਿਹੇ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਅਤੇ ਤਿਉਹਾਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਹਨਾਂ ਵਿੱਚੋਂ ਹੀ ਇੱਕ ਤਿਉਹਾਰ ਲੋਹੜੀ ਦਾ ਹੈ। ਮਕਰ ਸੰਕ੍ਰਾਂਤੀ ਦੀ ਤਰ੍ਹਾਂ ਲੋਹੜੀ ਵੀ ਉੱਤਰ ਭਾਰਤ ਦਾ ਪ੍ਰਮੁੱਖ ਤਿਉਹਾਰ ਹੈ। ਖ਼ਾਸ ਤੌਰ ‘ਤੇ ਪੰਜਾਬ ਅਤੇ ਹਰਿਆਣਾ ਵਿੱਚ ਇਹ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਮਕਰ ਸੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਘਰ ਦੇ ਬਾਹਰ ਜਾਂ ਫਿਰ ਖੁੱਲੀ ਜਗ੍ਹਾ ਵਿੱਚ ਲੱਕੜੀਆਂ ਅਤੇ ਪਾਥੀਆਂ ਇਕੱਠੀਆਂ ਕਰਕੇ ਅੱਗ ਲਗਾਈ ਜਾਂਦੀ ਹੈ। ਘਰ ਦੇ ਮੈਂਬਰ ਉਸ ਅੱਗ ਦੇ ਆਲ਼ੇ-ਦੁਆਲ਼ੇ ਪਰਿਕਰਮਾ ਕਰਦੇ ਹਨ। ਆਓ ਇਸੇ ਕ੍ਰਮ ਵਿੱਚ ਸਭ ਤੋਂ ਪਹਿਲਾਂ ਜਾਣਦੇ ਹਾਂ ਲੋਹੜੀ ਦੀ ਤਰੀਕ ਅਤੇ ਮਹੂਰਤ ਦੇ ਬਾਰੇ ਵਿੱਚ:
ਉਂਜ ਤਾਂ ਹਰ ਸਾਲ ਲੋਹੜੀ 13 ਜਨਵਰੀ ਨੂੰ ਮਨਾਈ ਜਾਂਦੀ ਹੈ, ਪਰ ਇਸ ਸਾਲ ਮਕਰ ਸੰਕ੍ਰਾਂਤੀ 15 ਜਨਵਰੀ 2024 ਨੂੰ ਮਨਾਈ ਜਾ ਰਹੀ ਹੈ। ਲੋਹੜੀ ਦਾ ਤਿਓਹਾਰ ਮਕਰ ਸੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਲੋਹੜੀ ਦਾ ਤਿਓਹਾਰ 14 ਜਨਵਰੀ 2024, ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। 14 ਜਨਵਰੀ ਨੂੰ ਲੋਹੜੀ 2024 ਦੀ ਪੂਜਾ ਦਾ ਸ਼ੁਭ ਮਹੂਰਤ ਰਾਤ 8:57 ਵਜੇ ਹੈ।
ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ
ਕਿਵੇਂ ਮਨਾਈ ਜਾਂਦੀ ਹੈ ਲੋਹੜੀ, ਰੀਤੀ-ਰਿਵਾਜ਼ਾਂ ਬਾਰੇ ਜਾਣੋ
ਲੋਹੜੀ ਦੇ ਦਿਨ ਨੂੰ ਸਰਦੀਆਂ ਦੇ ਅੰਤ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਇਹ ਪੰਜਾਬ ਵਿੱਚ ਰੱਬੀ ਦੀ ਫਸਲ ਦੀ ਕਟਾਈ ਦੇ ਜਸ਼ਨ ਦੇ ਰੂਪ ਵਿੱਚ ਮਨਾਈ ਜਾਂਦੀ ਹੈ। ਇਸ ਤਿਉਹਾਰ ਦੇ ਦਿਨ ਘਰ-ਘਰ ਜਾ ਕੇ ਗੀਤ ਗਾਉਣ ਦਾ ਰਿਵਾਜ਼ ਹੈ। ਬੱਚੇ ਘਰ-ਘਰ ਲੋਹੜੀ ਮੰਗਣ ਜਾਂਦੇ ਹਨ ਅਤੇ ਉਨ੍ਹਾਂ ਨੂੰ ਗੁੜ, ਮੂੰਗਫਲੀ, ਤਿਲ ਅਤੇ ਗੱਚਕ ਦਿੱਤੀ ਜਾਂਦੀ ਹੈ। ਇਸ ਦਿਨ ਘਰ-ਘਰ ਤੋਂ ਲੱਕੜੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ ਅਤੇ ਸ਼ਾਮ ਨੂੰ ਘਰਾਂ ਦੇ ਕੋਲ ਖੁੱਲੀ ਜਗ੍ਹਾ ਵਿੱਚ ਉਹਨਾਂ ਲੱਕੜੀਆਂ ਨੂੰ ਇਕੱਠਾ ਕਰਕੇ ਬਾਲ਼ਿਆ ਜਾਂਦਾ ਹੈ। ਇਸ ਅੱਗ ਵਿੱਚ ਸੁੱਕੀਆਂ ਪਾਥੀਆਂ ਵੀ ਰੱਖੀਆਂ ਜਾਂਦੀਆਂ ਹਨ। ਪੂਜਾ ਦੇ ਦੌਰਾਨ ਅਗਨੀ ਵਿੱਚ ਤਿਲ, ਗੁੜ ਅਤੇ ਪੌਪਕਾਰਨ ਨੂੰ ਭੋਗ ਦੇ ਰੂਪ ਵਿੱਚ ਚੜਾਇਆ ਜਾਂਦਾ ਹੈ। ਉਸ ਤੋਂ ਬਾਅਦ ਸਭ ਨੂੰ ਪ੍ਰਸ਼ਾਦ ਵੰਡਿਆ ਜਾਂਦਾ ਹੈ। ਇਸ ਦੌਰਾਨ ਲੋਕ ਘਰਾਂ ਤੋਂ ਬਾਹਰ ਢੋਲ ਜਾਂ ਡੀ ਜੇ ਵਜਾ ਕੇ ਪੰਜਾਬੀ ਗਾਣੇ ਲਗਾ ਕੇ ਨੱਚਦੇ ਵੀ ਹਨ। ਨਵੇਂ ਵਿਆਹੇ ਜੋੜਿਆਂ ਲਈ ਇਹ ਤਿਉਹਾਰ ਬੇਹੱਦ ਖਾਸ ਹੁੰਦਾ ਹੈ। ਆਓ ਜਾਣਦੇ ਹਾਂ ਕਿਓਂ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਜਿਵੇਂ ਕਿ ਉੱਪਰ ਦੱਸਿਆ ਜਾ ਚੁੱਕਿਆ ਹੈ ਕਿ ਲੋਹੜੀ ਦਾ ਤਿਉਹਾਰ ਨਵੇਂ ਵਿਆਹੇ ਜੋੜਿਆਂ ਦੇ ਲਈ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ। ਇਸ ਦੇ ਪਿੱਛੇ ਵੀ ਇੱਕ ਪੁਰਾਣੀ ਕਥਾ ਦਾ ਜ਼ਿਕਰ ਕੀਤਾ ਗਿਆ ਹੈ। ਕਥਾ ਦੇ ਅਨੁਸਾਰ ਜਦੋਂ ਰਾਜਾ ਦਕਸ਼ ਨੇ ਭਗਵਾਨ ਸ਼ਿਵ ਅਤੇ ਦੇਵੀ ਸਤੀ ਦਾ ਅਪਮਾਨ ਕੀਤਾ ਸੀ, ਤਾਂ ਦੇਵੀ ਸਤੀ ਨੇ ਆਤਮਦਾਹ ਕਰ ਲਿਆ ਸੀ। ਇਸ ਤੋਂ ਬਾਅਦ ਸ਼ਿਵ ਜੀ ਨੇ ਕ੍ਰੋਧ ਵਿੱਚ ਆ ਕੇ ਰਾਜਾ ਦਕਸ਼ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਸੀ। ਪਰ ਬ੍ਰਹਮਾ ਜੀ ਦੇ ਕਹਿਣ ‘ਤੇ ਭਗਵਾਨ ਸ਼ਿਵ ਨੇ ਰਾਜਾ ਦਕਸ਼ ਦੇ ਸਿਰ ਦੇ ਬਦਲੇ ਉਹਨਾਂ ਨੂੰ ਬੱਕਰੇ ਦਾ ਸਿਰ ਦੇ ਦਿੱਤਾ।
ਇਸ ਤੋਂ ਬਾਅਦ ਦੇਵੀ ਸਤੀ ਨੇ ਮਾਤਾ ਪਾਰਵਤੀ ਦੇ ਰੂਪ ਵਿੱਚ ਪੁਨਰ-ਜਨਮ ਲਿਆ ਅਤੇ ਰਾਜਾ ਦਕਸ਼ ਨੇ ਲੋਹੜੀ ਦੇ ਮੌਕੇ ‘ਤੇ ਮਾਤਾ ਪਾਰਵਤੀ ਦੇ ਸਹੁਰਿਆਂ ਵਿੱਚ ਉਪਹਾਰ ਭੇਜੇ ਅਤੇ ਆਪਣੀ ਭੁੱਲ ਦੇ ਲਈ ਮਾਫੀ ਮੰਗੀ। ਉਦੋਂ ਤੋਂ ਲੈ ਕੇ ਅੱਜ ਤੱਕ ਇਸ ਦਿਨ ਨਵੀਆਂ ਵਿਆਹੀਆਂ ਕੁੜੀਆਂ ਦੇ ਪੇਕਿਆਂ ਵੱਲੋਂ ਉਨ੍ਹਾਂ ਦੇ ਸਹੁਰਿਆਂ ਵਿੱਚ ਉਪਹਾਰ ਭੇਜੇ ਜਾਂਦੇ ਹਨ। ਇਸ ਦਿਨ ਸ਼ਾਦੀਸ਼ੁਦਾ ਜੋੜੇ ਸਜਦੇ-ਸੰਵਰਦੇ ਹਨ। ਔਰਤਾਂ ਸੋਲ੍ਹਾਂ-ਸ਼ਿੰਗਾਰ ਕਰਦੀਆਂ ਹਨ ਅਤੇ ਮੁੰਡੇ ਨਵੇਂ ਕੱਪੜੇ ਪਾਉਂਦੇ ਹਨ।
ਲੋਹੜੀ ਦੇ ਦਿਨ ਦੁੱਲਾ ਭੱਟੀ ਦੀ ਕਹਾਣੀ ਜ਼ਰੂਰ ਸੁਣੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਕਹਾਣੀ ਨੂੰ ਸੁਣੇ ਬਿਨਾਂ ਇਹ ਤਿਓਹਾਰ ਅਧੂਰਾ ਮੰਨਿਆ ਜਾਂਦਾ ਹੈ। ਦੱਸ ਦੇਈਏ ਕਿ ਦੁੱਲਾ ਭੱਟੀ ਭਾਰਤ ਦੇ ਮੱਧ ਕਾਲ ਦਾ ਇੱਕ ਬਹਾਦਰ ਡਾਕੂ ਸੀ, ਜੋ ਮੁਗਲ ਸ਼ਾਸਕ ਅਕਬਰ ਦੇ ਸਮੇਂ ਪੰਜਾਬ ਵਿੱਚ ਰਹਿੰਦਾ ਸੀ।
ਕਥਾ ਦੇ ਅਨੁਸਾਰ ਮੁਗਲ ਕਾਲ ਵਿੱਚ ਅਕਬਰ ਦੇ ਰਾਜ ਦੇ ਦੌਰਾਨ ਦੁੱਲਾ ਭੱਟੀ ਪੰਜਾਬ ਵਿੱਚ ਰਹਿੰਦਾ ਸੀ। ਕਿਹਾ ਜਾਂਦਾ ਹੈ ਕਿ ਦੁੱਲੇ ਭੱਟੀ ਨੇ ਪੰਜਾਬ ਦੀਆਂ ਕੁੜੀਆਂ ਦੀ ਉਸ ਸਮੇਂ ਰੱਖਿਆ ਕੀਤੀ ਸੀ, ਜਦੋਂ ਸਾਂਦਲਬਾਰ ਵਿੱਚ ਲੜਕੀਆਂ ਨੂੰ ਅਮੀਰ ਸੌਦਾਗਰਾਂ ਨੂੰ ਵੇਚਿਆ ਜਾ ਰਿਹਾ ਸੀ। ਉੱਥੇ ਇੱਕ ਦਿਨ ਦੁੱਲਾ ਭੱਟੀ ਨੇ ਇਹਨਾਂ ਅਮੀਰ ਸੌਦਾਗਰਾਂ ਤੋਂ ਕੁੜੀਆਂ ਨੂੰ ਛੁਡਵਾਇਆ ਅਤੇ ਉਨ੍ਹਾਂ ਦੇ ਵਿਆਹ ਕਰਵਾਏ ਸਨ। ਇਹੀ ਕਾਰਣ ਹੈ ਕਿ ਹਰ ਸਾਲ ਲੋਹੜੀ ਉੱਤੇ ਦੁੱਲਾ ਭੱਟੀ ਦੀ ਕਹਾਣੀ ਔਰਤਾਂ ਦੀ ਹਿਫਾਜ਼ਤ ਕਰਨਾ ਸਿਖਾਉਂਦੀ ਹੈ ਅਤੇ ਗਲਤ ਦੇ ਖਿਲਾਫ ਆਵਾਜ਼ ਚੁੱਕਣ ਦੀ ਪ੍ਰੇਰਣਾ ਦਿੰਦੀ ਹੈ।
ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ ਪ੍ਰਾਪਤ ਕਰੋ
ਪੰਜਾਬ, ਹਰਿਆਣਾ ਆਦਿ ਰਾਜਾਂ ਵਿੱਚ ਲੋਹੜੀ ਦੇ ਤਿਉਹਾਰ ਦਾ ਖਾਸ ਮਹੱਤਵ ਹੁੰਦਾ ਹੈ। ਇਹ ਦਿਨ ਕਿਸਾਨਾਂ ਦੇ ਜੀਵਨ ਵਿੱਚ ਵੀ ਮਹੱਤਵਪੂਰਣ ਸਥਾਨ ਰੱਖਦਾ ਹੈ, ਕਿਉਂਕਿ ਇਸ ਦਿਨ ਪੁਰਾਣੀ ਫਸਲ ਦੀ ਕਟਾਈ ਕੀਤੀ ਜਾਂਦੀ ਹੈ ਅਤੇ ਗੰਨੇ ਦੀ ਫਸਲ ਦੀ ਬਿਜਾਈ ਹੁੰਦੀ ਹੈ। ਇਸ ਦਿਨ ਕਿਸਾਨ ਮਿਲ ਕੇ ਰੱਬ ਦਾ ਧੰਨਵਾਦ ਕਰਦੇ ਹਨ। ਕਈ ਕਿਸਾਨ ਇਸ ਦਿਨ ਤੋਂ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਕਰਦੇ ਹਨ। ਧਾਰਮਿਕ ਮਾਨਤਾ ਹੈ ਕਿ ਲੋਹੜੀ ਦੇ ਦਿਨ ਅਗਨੀ ਦੇਵਤਾ ਦੀ ਪੂਜਾ ਦਾ ਖਾਸ ਮਹੱਤਵ ਹੈ। ਮੰਨਿਆ ਜਾਂਦਾ ਹੈ ਕਿ ਅਗਨੀ ਦੇਵਤਾ ਦੀ ਪੂਜਾ ਕਰਨ ਨਾਲ ਘਰ ਵਿੱਚ ਸੁੱਖ-ਸਮ੍ਰਿੱਧੀ, ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ। ਨਾਲ ਹੀ ਜੀਵਨ ਵਿੱਚੋਂ ਸਭ ਪ੍ਰਕਾਰ ਦੇ ਦੁੱਖ ਅਤੇ ਸੰਕਟ ਦੂਰ ਹੋ ਜਾਂਦੇ ਹਨ।
ਪੋਹ ਮਹੀਨੇ ਦੇ ਆਖਰੀ ਦਿਨ-ਰਾਤ ਵਿੱਚ ਲੋਹੜੀ ਬਾਲਣ ਦਾ ਰਿਵਾਜ਼ ਹੈ। ਇਸ ਦਿਨ ਤੋਂ ਬਾਅਦ ਪ੍ਰਕਿਰਤੀ ਵਿੱਚ ਕਈ ਤਰ੍ਹਾਂ ਦੇ ਪਰਿਵਰਤਨ ਦੇਖਣ ਨੂੰ ਮਿਲਦੇ ਹਨ। ਲੋਹੜੀ ਦੀ ਰਾਤ ਸਾਲ ਦੀ ਸਭ ਤੋਂ ਲੰਬੀ ਰਾਤ ਹੁੰਦੀ ਹੈ। ਇਸ ਤੋਂ ਬਾਅਦ ਹੌਲ਼ੀ-ਹੌਲ਼ੀ ਦਿਨ ਵੱਡੇ ਹੋਣ ਲੱਗਦੇ ਹਨ ਅਤੇ ਮੌਸਮ ਅਨੁਕੂਲ ਹੋਣ ਲੱਗ ਜਾਂਦਾ ਹੈ ਯਾਨੀ ਕਿ ਠੰਡ ਘੱਟ ਹੋਣ ਲੱਗ ਜਾਂਦੀ ਹੈ। ਇਹੀ ਕਾਰਣ ਹੈ ਕਿ ਇਸ ਨੂੰ ਮੌਸਮੀ ਤਿਉਹਾਰ ਵੀ ਕਿਹਾ ਜਾਂਦਾ ਹੈ। ਲੋਹੜੀ ਦਾ ਸ਼ਬਦ ਤਿੰਨ ਅੱਖਰਾਂ ਤੋਂ ਮਿਲ ਕੇ ਬਣਿਆ ਹੋਇਆ ਹੈ, ਜਿੱਥੇ ‘ਲ’ ਦਾ ਅਰਥ ਹੈ ਲੱਕੜੀ, ‘ਹ’ ਤੋਂ ਗੋਹਾ ਅਰਥਾਤ ਬਲ਼ਦੀਆਂ ਹੋਈਆਂ ਸੁੱਕੀਆਂ ਪਾਥੀਆਂ ਅਤੇ ‘ੜੀ’ ਤੋਂ ਰਿਓੜੀਆਂ ਹੁੰਦੀਆਂ ਹਨ। ਇਸ ਲਈ ਇਸ ਦਿਨ ਮੂੰਗਫਲੀ, ਤਿਲ, ਗੁੜ, ਗੱਚਕ, ਚਿੜਵੇ, ਪੌਪਕਾਰਨ ਆਦਿ ਨੂੰ ਲੋਹੜੀ ਦੀ ਅਗਨੀ ਵਿੱਚ ਅਰਪਿਤ ਕਰਕੇ ਖਾਣ ਦੀ ਖਾਸ ਪਰੰਪਰਾ ਹੈ।
ਕੀ ਸਾਲ 2024 ਵਿੱਚ ਹੋਵੇਗੀ ਤੁਹਾਡੇ ਜੀਵਨ ਵਿੱਚ ਪ੍ਰੇਮ ਦੀ ਦਸਤਕ? ਪ੍ਰੇਮ ਰਾਸ਼ੀਫਲ 2024 ਦੇਵੇਗਾ ਜਵਾਬ
ਲੋਹੜੀ ਵਿੱਚ ਅਗਨੀ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਅਗਨੀ ਵਿੱਚ ਰਾਸ਼ੀ ਦੇ ਅਨੁਸਾਰ ਆਹੂਤੀ ਦੇਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਸੁੱਖ-ਸਮ੍ਰਿੱਧੀ ਦੀ ਪ੍ਰਾਪਤੀ ਹੁੰਦੀ ਹੈ। ਆਓ ਜਾਣਦੇ ਹਾਂ ਕਿ ਰਾਸ਼ੀ ਅਨੁਸਾਰ ਕਿਹੜੀਆਂ ਚੀਜ਼ਾਂ ਦੀ ਅਹੂਤੀ ਦੇਣ ਨਾਲ ਸੁੱਖ-ਸਮ੍ਰਿੱਧੀ ਪ੍ਰਾਪਤ ਹੁੰਦੀ ਹੈ।
ਮੇਖ ਰਾਸ਼ੀ ਦੇ ਜਾਤਕਲੋਹੜੀ 2024 ਦੇ ਸ਼ੁਭ ਮੌਕੇ ‘ਤੇ ਦੋ ਲੌਂਗ, ਤਿਲ ਅਤੇ ਗੁੜ ਨੂੰ ਆਪਣੇ ਸਿਰ ਤੋਂ ਘੁਮਾਉਂਦੇ ਹੋਏ ਸੱਜੇ ਹੱਥ ਨਾਲ਼ ਲੋਹੜੀ ਦੀ ਅੱਗ ਵਿੱਚ ਪਾਉਣ। ਇਸ ਤੋਂ ਬਾਅਦ ਅਗਨੀ ਦੇਵਤਾ ਤੋਂ ਹੱਥ ਜੋੜ ਕੇ ਆਪਣੇ ਪਰਿਵਾਰ ਅਤੇ ਆਪਣੇ ਸੁਖੀ ਜੀਵਨ ਦੇ ਲਈ ਪ੍ਰਾਰਥਨਾ ਕਰਨ।
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਇਸ ਦੌਰਾਨ ਸਾਬਤ ਚੌਲ਼ ਅਤੇ ਮਿਸ਼ਰੀ ਆਪਣੇ ਸੱਜੇ ਹੱਥ ਨਾਲ਼ ਲੋਹੜੀ ਦੀ ਅੱਗ ਵਿੱਚ ਪਾਉਣੀ ਚਾਹੀਦੀ ਹੈ ਇਸ ਤੋਂ ਬਾਅਦ ਅਗਨੀ ਦੇਵਤਾ ਤੋਂ ਸੁੱਖ-ਸਮ੍ਰਿੱਧੀ ਦੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ।
ਇਸ ਰਾਸ਼ੀ ਦੇ ਜਾਤਕਾਂ ਨੂੰ ਸਾਬਤ ਮੂੰਗੀ ਦੀ ਦਾਲ਼ ਲੋਹੜੀ ਦੀ ਅੱਗ ਵਿੱਚ ਅਰਪਿਤ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ਼ ਕਾਰਜ-ਖੇਤਰ ਵਿੱਚ ਆ ਰਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਇਸ ਰਾਸ਼ੀ ਦੇ ਜਾਤਕਾਂ ਨੂੰ ਇੱਕ ਮੁੱਠੀ ਚੌਲ਼ ਅਤੇ ਖਿੱਲਾਂ-ਪਤਾਸੇ ਅਗਨੀ ਦੇਵਤਾ ਨੂੰ ਅਰਪਿਤ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ਼ ਆਰਥਿਕ ਸਥਿਤੀ ਵਿੱਚ ਸਥਿਰਤਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ
ਸਿੰਘ ਰਾਸ਼ੀ ਦੇ ਜਾਤਕਾਂ ਨੂੰ ਸਾਬਤ ਕਣਕ ਦੇ ਦਾਣਿਆਂ ਦੇ ਨਾਲ਼ ਗੁੜ ਆਪਣੇ ਸੱਜੇ ਹੱਥ ਨਾਲ਼ ਲੋਹੜੀ ਦੀ ਅੱਗ ਵਿੱਚ ਭੇਂਟ ਕਰਨਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਘਰ ਵਿਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ।
ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਇਸ ਪਵਿੱਤਰ ਦਿਨ ਇੱਕ ਮੁੱਠੀ ਮੂੰਗਫਲ਼ੀ ਅਤੇ ਸੱਤ ਲੌਂਗ ਅਤੇ ਖਿੱਲਾਂ-ਪਤਾਸੇ ਲੋਹੜੀ ਦੀ ਅੱਗ ਵਿੱਚ ਭੇਂਟ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਚੰਗੀ ਸਿਹਤ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਭ ਤਰ੍ਹਾਂ ਦੇ ਰੋਗਾਂ ਤੋਂ ਮੁਕਤੀ ਮਿਲਦੀ ਹੈ।
ਤੁਲਾ ਰਾਸ਼ੀ ਵਾਲ਼ੇ ਜਾਤਕਾਂ ਨੂੰ ਇੱਕ ਮੁੱਠੀ ਜਵਾਰ, ਦੋ ਲੌਂਗ ਅਤੇ ਦੋ ਪਤਾਸੇ ਆਪਣੇ ਸੱਜੇ ਹੱਥ ਨਾਲ਼ ਲੋਹੜੀ ਦੀ ਅੱਗ ਵਿੱਚ ਭੇਂਟ ਕਰਨੇ ਚਾਹੀਦੇ ਹਨ। ਇਸ ਨਾਲ਼ ਪਰਿਵਾਰ ਵਿੱਚ ਏਕਤਾ ਬਣੀ ਰਹਿੰਦੀ ਹੈ ਅਤੇ ਪਤੀ-ਪਤਨੀ ਦੇ ਵਿਚਕਾਰ ਪਿਆਰ ਵਧਦਾ ਹੈ।
ਇਸ ਰਾਸ਼ੀ ਦੇ ਜਾਤਕਾਂ ਨੂੰ ਲੋਹੜੀ ਦੇ ਮੌਕੇ ‘ਤੇ ਇੱਕ ਮੁੱਠੀ ਮੂੰਗਫਲ਼ੀ, ਰਿਓੜੀਆਂ ਅਤੇ ਚਾਰ ਲੌਂਗ ਆਪਣੇ ਸੱਜੇ ਹੱਥ ਨਾਲ਼ ਅੱਗ ਦੀ ਭੇਂਟ ਕਰਨੇ ਚਾਹੀਦੇ ਹਨ। ਇਸ ਦੇ ਨਾਲ਼ ਹੀ ਅਗਨੀ ਦੇਵਤਾ ਤੋਂ ਜੀਵਨ ਵਿੱਚ ਆ ਰਹੀਆਂ ਸਭ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ।
ਇਸ ਰਾਸ਼ੀ ਦੇ ਜਾਤਕਾਂ ਨੂੰ ਛੋਲਿਆਂ ਦੀ ਦਾਲ਼, ਹਲਦੀ ਦੀ ਇੱਕ ਗੱਠ, ਦੋ ਲੌਂਗ ਅਤੇ ਪਤਾਸੇ ਆਪਣੇ ਸੱਜੇ ਹੱਥ ਨਾਲ਼ ਲੋਹੜੀ ਦੀ ਅੱਗ ਵਿੱਚ ਭੇਂਟ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ਼ ਮਾਤਾ ਲਕਸ਼ਮੀ ਖੁਸ਼ ਹੁੰਦੀ ਹੈ ਅਤੇ ਜਾਤਕਾਂ ‘ਤੇ ਆਪਣੀ ਵਿਸ਼ੇਸ਼ ਕਿਰਪਾ ਵਰਾਓਂਦੀ ਹੈ।
ਮਕਰ ਰਾਸ਼ੀ ਵਾਲ਼ੇ ਜਾਤਕਾਂ ਨੂੰ ਆਪਣੇ ਸੱਜੇ ਨਾਲ਼ ਇੱਕ ਮੁੱਠੀ ਕਾਲ਼ੀ ਸਰ੍ਹੋਂ, ਦੋ ਲੌਂਗ ਅਤੇ ਇੱਕ ਜੈਫ਼ਲ ਲੋਹੜੀ ਦੀ ਅੱਗ ਵਿੱਚ ਭੇਂਟ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ਼ ਵਪਾਰ ਵਿੱਚ ਤਰੱਕੀ ਮਿਲਦੀ ਹੈ।
ਕੁੰਭ ਰਾਸ਼ੀ ਵਾਲ਼ੇ ਜਾਤਕਾਂ ਨੂੰ ਇੱਕ ਮੁੱਠੀ ਕਾਲ਼ੇ ਛੋਲੇ, ਦੋ ਲੌਂਗ ਅਤੇ ਸੱਤ ਪਤਾਸੇ ਆਪਣੇ ਸੱਜੇ ਹੱਥ ਨਾਲ਼ ਲੋਹੜੀ ਦੀ ਅੱਗ ਵਿੱਚ ਭੇਂਟ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ਼ ਭੈਣਾਂ-ਭਰਾਵਾਂ ਨਾਲ਼ ਰਿਸ਼ਤਾ ਮਜ਼ਬੂਤ ਹੁੰਦਾ ਹੈ ਅਤੇ ਮਾਣ-ਸਨਮਾਨ ਵਧਦਾ ਹੈ।
ਮੀਨ ਰਾਸ਼ੀ ਦੇ ਜਾਤਕਾਂ ਨੂੰ ਇੱਕ ਮੁੱਠੀ ਪੀਲ਼ੀ ਸਰ੍ਹੋਂ, ਤਿੰਨ ਪੱਤੇ ਕੇਸਰ, ਸਾਬਤ ਹਲ਼ਦੀ ਦੀਆਂ ਪੰਜ ਗੱਠਾਂ ਅਤੇ ਇੱਕ ਮੁੱਠੀ ਰਿਓੜੀਆਂ ਲੈ ਕੇ ਪਰਿਵਾਰ ਦੇ ਨਾਲ਼ ਮਿਲ ਕੇ ਲੋਹੜੀ ਦੀ ਅੱਗ ਦੀ ਭੇਂਟ ਕਰਨੀਆਂ ਚਾਹੀਦੀਆਂ ਹਨ। ਅਜਿਹਾ ਕਰਨ ਨਾਲ਼ ਤੁਹਾਨੂੰ ਵਿਰੋਧੀਆਂ ਜਾਂ ਫੇਰ ਕਹੋ ਦੁਸ਼ਮਣਾਂ ‘ਤੇ ਜਿੱਤ ਪ੍ਰਾਪਤ ਹੁੰਦੀ ਹੈ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !