ਕੁੰਭ ਰਾਸ਼ੀਫਲ਼ 2024 (Kumbh Rashifal 2024) ਉਨ੍ਹਾਂ ਲੋਕਾਂ ਦੇ ਲਈ ਵਿਸ਼ੇਸ਼ ਰੂਪ ਤੋਂ ਮਹੱਤਵਪੂਰਣ ਹੈ, ਜਿਨਾਂ ਦਾ ਜਨਮ ਕੁੰਭ ਰਾਸ਼ੀ ਵਿੱਚ ਹੋਇਆ ਹੈ। ਇਹ ਰਾਸ਼ੀਫਲ਼ ਵੈਦਿਕ ਜੋਤਿਸ਼ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ। ਸਾਲ 2024 ਦੇ ਦੌਰਾਨ ਆਕਾਰ ਲੈਣ ਵਾਲੇ ਭਿੰਨ-ਭਿੰਨ ਪ੍ਰਕਾਰ ਦੇ ਗ੍ਰਹਿ ਗੋਚਰ ਅਤੇ ਗ੍ਰਹਿ ਚਾਲ ਦਾ ਅਧਿਐਨ ਕਰਣ ਤੋਂ ਬਾਅਦ ਅਤੇ ਉਸਦਾ ਕੁੰਭ ਰਾਸ਼ੀ ਦੇ ਜਾਤਕਾਂ ਦੇ ਜੀਵਨ ਉੱਤੇ ਪ੍ਰਮੁੱਖ ਰੂਪ ਵਿੱਚ ਪੈਣ ਵਾਲੇ ਪ੍ਰਭਾਵ ਨੂੰ ਧਿਆਨ ਵਿੱਚ ਰੱਖ ਕੇ ਹੀ ਇਹ ਲੇਖ ਤਿਆਰ ਕੀਤਾ ਗਿਆ ਹੈ। ਗ੍ਰਹਿਆਂ ਦੀ ਚਾਲ ਸਾਡੇ ਜੀਵਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ। ਸਾਲ 2024 ਵਿੱਚ ਵੀ ਇਹੀ ਗ੍ਰਹਿਆਂ ਦੀ ਚਾਲ ਸਾਡੇ ਜੀਵਨ ਵਿੱਚ ਭਿੰਨ-ਭਿੰਨ ਪ੍ਰਕਾਰ ਦੇ ਫਲ਼ ਜਿਵੇਂ ਕਿ ਸਕਾਰਾਤਮਕ ਜਾਂ ਨਕਾਰਾਤਮਕ ਬਦਲਾਵ ਲੈ ਕੇ ਆ ਸਕਦੀ ਹੈ। ਤੁਹਾਨੂੰ ਸਾਲ 2024 ਵਿੱਚ ਕਿਸ ਤਰ੍ਹਾਂ ਦੇ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ, ਕਿੱਥੇ ਤੁਹਾਨੂੰ ਸ਼ੁਭ ਨਤੀਜੇ ਮਿਲਣਗੇ ਅਤੇ ਕਿੱਥੇ ਅਸ਼ੁਭ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ, ਇਸ ਤਰਾਂ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਲੇਖ ਤੋਂ ਪਤਾ ਚੱਲ ਸਕਦੀ ਹੈ।
ਕੁੰਭ ਰਾਸ਼ੀ ਦੇ ਜਾਤਕਾਂ ਦੀ ਇਹ ਸਾਲਾਨਾ ਭਵਿੱਖਬਾਣੀ 2024 ਵਿੱਚ ਤੁਹਾਡੀ ਕਈ ਤਰ੍ਹਾਂ ਨਾਲ਼ ਮਦਦ ਕਰਨ ਵਾਲ਼ੀ ਹੈ। ਤੁਹਾਡੇ ਪ੍ਰੇਮ-ਸਬੰਧਾਂ ਵਿੱਚ ਕਿਸ ਤਰ੍ਹਾਂ ਦੇ ਉਤਾਰ-ਚੜ੍ਹਾਅ ਆਉਣ ਵਾਲੇ ਹਨ, ਕੀ ਤੁਹਾਨੂੰ ਆਪਣੇ ਦਿਲ ਦੀ ਗੱਲ ਕਹਿਣ ਦਾ ਮੌਕਾ ਮਿਲੇਗਾ ਜਾਂ ਨਹੀਂ ਮਿਲੇਗਾ, ਕੀ ਗ੍ਰਹਿਆਂ ਦੀ ਚਾਲ ਤੁਹਾਡੇ ਵਿਚਕਾਰ ਤਣਾਅ ਵਧਾਵੇਗੀ, ਸ਼ਾਦੀਸ਼ੁਦਾ ਜੀਵਨ ਵਿੱਚ ਕਿਸ ਤਰ੍ਹਾਂ ਦੇ ਉਤਾਰ-ਚੜ੍ਹਾਵਾਂ ਦਾ ਸਾਹਮਣਾ ਕਰਨਾ ਪਵੇਗਾ, ਪਰਿਵਾਰਿਕ ਜੀਵਨ ਖੁਸ਼ਹਾਲ ਰਹੇਗਾ ਜਾਂ ਉਸ ਵਿੱਚ ਕੁਝ ਸਮੱਸਿਆਵਾਂ ਆਉਣਗੀਆਂ, ਤੁਹਾਡਾ ਕਰੀਅਰ ਕਿਸ ਦਿਸ਼ਾ ਵਿੱਚ ਰਹੇਗਾ, ਨੌਕਰੀ ਰਹੇਗੀ ਜਾਂ ਜਾਵੇਗੀ, ਕਾਰੋਬਾਰ ਵਿੱਚ ਤਰੱਕੀ ਹੋਵੇਗੀ ਜਾਂ ਤਣਾਅ ਮਿਲੇਗਾ ਅਤੇ ਉਤਾਰ-ਚੜ੍ਹਾਅ ਦੀ ਸਥਿਤੀ ਰਹੇਗੀ, ਧਨ-ਲਾਭ ਹੋਵੇਗਾ ਜਾਂ ਹਾਨੀ, ਅਤੇ ਤੁਹਾਡੀ ਵਿੱਤੀ ਸਥਿਤੀ ਕਿਹੋ-ਜਿਹੀ ਰਹੇਗੀ, ਇਸ ਤਰ੍ਹਾਂ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਤੁਹਾਨੂੰ ਸਾਡੇ ਇਸ ਵਿਸ਼ੇਸ਼ ਰੂਪ ਨਾਲ ਤਿਆਰ ਕੀਤੇ ਗਏ ਕੁੰਭ ਰਾਸ਼ੀਫਲ਼ 2024 (Kumbh Rashifal 2024) ਵਿੱਚ ਜਾਣਨ ਨੂੰ ਮਿਲਣਗੇ।
ਏਨਾ ਹੀ ਨਹੀਂ, ਤੁਹਾਨੂੰ ਇਸ ਦੇ ਨਾਲ ਇਹ ਵੀ ਪਤਾ ਚੱਲੇਗਾ ਕਿ ਕੀ ਇਸ ਸਾਲ ਤੁਸੀਂ ਕੋਈ ਪ੍ਰਾਪਰਟੀ ਖਰੀਦ ਸਕਦੇ ਹੋ ਜਾਂ ਨਹੀਂ, ਉਹ ਪ੍ਰਾਪਰਟੀ ਚੱਲ ਹੋਵੇਗੀ ਜਾਂ ਅਚੱਲ, ਕੀ ਤੁਸੀਂ ਕੋਈ ਵਾਹਨ ਖਰੀਦ ਸਕੋਗੇ, ਜੇਕਰ ਹਾਂ ਤਾਂ ਉਸਦੇ ਲਈ ਅਨੁਕੂਲ ਸਮਾਂ ਕਿਹੜਾ ਰਹੇਗਾ, ਜੇਕਰ ਤੁਸੀਂ ਕੋਈ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਦੋਂ ਖਰੀਦਣੀ ਚਾਹੀਦੀ ਹੈ, ਤੁਹਾਨੂੰ ਪੜ੍ਹਾਈ ਵਿੱਚ ਕਿਸ ਤਰ੍ਹਾਂ ਦੇ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ, ਤੁਹਾਡੀ ਸਿਹਤ ਕਿਹੋ-ਜਿਹੀ ਰਹੇਗੀ, ਇਹ ਸਾਲ ਤੁਹਾਡੇ ਲਈ ਪੂਰਣ ਰੂਪ ਤੋਂ ਜੀਵਨ ਦੇ ਭਿੰਨ-ਭਿੰਨ ਖੇਤਰਾਂ ਵਿੱਚ ਕਿਸ ਤਰ੍ਹਾਂ ਦੇ ਨਤੀਜੇ ਪ੍ਰਦਾਨ ਕਰੇਗਾ, ਇਹ ਸਭ ਕੁਝ ਤੁਹਾਨੂੰ ਇਸ ਰਾਸ਼ੀਫਲ਼ 2024 ਵਿੱਚ ਜਾਣਨ ਨੂੰ ਮਿਲੇਗਾ।
ਐਸਟ੍ਰੋਸੇਜ ਦੁਆਰਾ ਤਿਆਰ ਕੀਤਾ ਗਿਆ ਇਹ ਕੁੰਭ ਰਾਸ਼ੀਫਲ਼ 2024 (Kumbh Rashifal 2024) ਵੈਦਿਕ ਜੋਤਿਸ਼ ਉੱਤੇ ਅਧਾਰਿਤ ਹੈ ਅਤੇ ਇਸ ਸਾਲ ਗ੍ਰਹਿ ਗੋਚਰ ਦੇ ਤੁਹਾਡੇ ਜੀਵਨ ਉੱਤੇ ਪੈਣ ਵਾਲੇ ਪ੍ਰਭਾਵ ਦੇ ਆਧਾਰ ਉੱਤੇ ਅਤੇ ਉਸਦੇ ਅਨੁਸਾਰ ਤੁਹਾਡੇ ਜੀਵਨ ਵਿੱਚ ਹੋਣ ਵਾਲੇ ਸ਼ੁਭ-ਅਸ਼ੁਭ ਪ੍ਰਭਾਵਾਂ ਅਤੇ ਘਟਨਾਵਾਂ ਦੇ ਸਹੀ ਅਤੇ ਸਟੀਕ ਪੂਰਵਾਨੁਮਾਨ ਨੂੰ ਜਾਣਨ ਲਈ ਤਿਆਰ ਕੀਤਾ ਗਿਆ ਹੈ। ਇਹ ਲੇਖ਼ ਐਸਟ੍ਰੋਸੇਜ ਦੇ ਵਿਦਵਾਨ ਜੋਤਸ਼ੀਡਾ. ਮ੍ਰਿਗਾਂਕ ਦੁਆਰਾ ਤਿਆਰ ਕੀਤਾ ਗਿਆ ਹੈ।ਧਿਆਨ ਦੇਣ ਯੋਗ ਗੱਲ ਇਹ ਹੈ ਕਿ ਕੁੰਭ ਰਾਸ਼ੀ ਦਾ ਇਹ ਸਾਲਾਨਾ ਰਾਸ਼ੀਫਲ਼ 2024 ਤੁਹਾਡੀ ਚੰਦਰ ਰਾਸ਼ੀ ਉੱਤੇ ਹੀ ਆਧਾਰਿਤ ਹੈ। ਜੇਕਰ ਤੁਹਾਡਾ ਜਨਮ ਕੁੰਭ ਰਾਸ਼ੀ ਵਿੱਚ ਹੋਇਆ ਹੈ ਅਤੇ ਤੁਹਾਡੀ ਜਨਮ-ਕੁੰਡਲੀ ਵਿੱਚ ਚੰਦਰਮਾ ਕੁੰਭ ਰਾਸ਼ੀ ਵਿੱਚ ਹੈ, ਤਾਂ ਇਸ ਦਾ ਮਤਲਬ ਇਹ ਹੋਇਆ ਕਿ ਤੁਸੀਂ ਕੁੰਭ ਰਾਸ਼ੀ ਦੇ ਜਾਤਕ ਹੋ ਅਤੇ ਇਹ ਰਾਸ਼ੀਫਲ਼ ਵਿਸ਼ੇਸ਼ ਰੂਪ ਤੋਂ ਤੁਹਾਡੇ ਲਈ ਹੀ ਤਿਆਰ ਕੀਤਾ ਗਿਆ ਹੈ। ਇਸ ਲਈ ਆਓ, ਹੁਣ ਬਿਨਾਂ ਹੋਰ ਸਮਾਂ ਖ਼ਰਾਬ ਕੀਤੇ ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਸਾਲ 2024 ਵਿੱਚ ਕੁੰਭ ਰਾਸ਼ੀ ਦਾ ਭਵਿੱਖਫਲ਼ ਕੀ ਕਹਿ ਰਿਹਾ ਹੈ।
ਕੀ 2024 ਵਿੱਚ ਬਦਲੇਗੀ ਤੁਹਾਡੀ ਕਿਸਮਤ?ਵਿਦਵਾਨ ਜੋਤਸ਼ੀਆਂ ਨਾਲ਼ ਕਰੋ ਫ਼ੋਨ ਰਾਹੀਂ ਗੱਲ
ਕੁੰਭ ਰਾਸ਼ੀਫਲ਼ 2024 (Kumbh Rashifal 2024) ਦੇ ਅਨੁਸਾਰ ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਰਾਸ਼ੀ ਦੇ ਸੁਆਮੀ ਸ਼ਨੀ ਮਹਾਰਾਜ ਸਾਲ ਦੀ ਸ਼ੁਰੂਆਤ ਤੋਂ ਸਾਲ ਦੇ ਅੰਤ ਤੱਕ ਤੁਹਾਡੇ ਪਹਿਲੇ ਘਰ ਵਿੱਚ ਡੇਰਾ ਜਮਾ ਕੇ ਬੈਠੇ ਰਹਿਣਗੇ। ਇਹ ਤੁਹਾਡੇ ਲਈ ਹਰ ਤਰ੍ਹਾਂ ਦੇ ਸ਼ੁਭ ਨਤੀਜੇ ਲੈ ਕੇ ਆਉਣਗੇ। ਤੁਹਾਡੀਆਂ ਗੱਲਾਂ ਵਿੱਚ ਮਜ਼ਬੂਤੀ ਆਵੇਗੀ। ਤੁਹਾਡੀ ਫੈਸਲਾ ਲੈਣ ਦੀ ਯੋਗਤਾ ਬਿਹਤਰ ਬਣੇਗੀ। ਤੁਸੀਂ ਆਪਣੀ ਗੱਲ ਤੋਂ ਪਿੱਛੇ ਨਹੀਂ ਹਟੋਗੇ। ਜੀਵਨ ਵਿੱਚ ਅਨੁਸ਼ਾਸਨ ਨੂੰ ਮਹੱਤਵ ਦਿਓਗੇ। ਮਿਹਨਤ ਕਰਨਾ ਪਸੰਦ ਕਰੋਗੇ ਅਤੇ ਤੁਹਾਡੀ ਮਿਹਨਤ ਤੁਹਾਨੂੰ ਜੀਵਨ ਦੇ ਭਿੰਨ-ਭਿੰਨ ਖੇਤਰਾਂ ਵਿੱਚ ਉੱਤਮ ਸਫਲਤਾ ਪ੍ਰਦਾਨ ਕਰੇਗੀ। ਦੇਵ ਗੁਰੂ ਬ੍ਰਹਸਪਤੀ 1 ਮਈ ਤੱਕ ਤੁਹਾਡੇ ਤੀਜੇ ਘਰ ਵਿੱਚ ਰਹਿ ਕੇ ਤੁਹਾਡੇ ਸੱਤਵੇਂ, ਨੌਵੇਂ ਅਤੇ ਗਿਆਰ੍ਹਵੇਂ ਘਰ ਨੂੰ ਦੇਖ ਕੇ ਤੁਹਾਡੀ ਆਮਦਨ ਵਿੱਚ ਵਾਧਾ ਕਰਣਗੇ। ਤੁਹਾਡੇ ਸ਼ਾਦੀਸ਼ੁਦਾ ਜੀਵਨ ਨੂੰ ਸੰਭਾਲਣ ਦੀ ਕੋਸ਼ਿਸ਼ ਕਰਣਗੇ, ਤੁਹਾਡੇ ਕਾਰੋਬਾਰ ਵਿੱਚ ਵਾਧਾ ਕਰਵਾਉਣਗੇ ਅਤੇ ਤੁਹਾਡੀ ਕਿਸਮਤ ਨੂੰ ਚਮਕਾਉਣਗੇ। ਤੁਸੀਂ ਦਾਨ-ਪੁੰਨ ਜਿਹੇ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਓਗੇ ਅਤੇ ਇਸ ਤਰ੍ਹਾਂ ਸਮਾਜ ਵਿੱਚ ਇੱਕ ਇੱਜ਼ਤਦਾਰ ਵਿਅਕਤੀ ਬਣੋਗੇ। ਸਾਲ 2024 ਵਿੱਚ ਰਾਹੂ ਅਤੇ ਕੇਤੁ ਦੇ ਪੂਰਾ ਸਾਲ ਤੁਹਾਡੇ ਦੂਜੇ ਅਤੇ ਅੱਠਵੇਂ ਘਰ ਵਿੱਚ ਰਹਿਣ ਕਾਰਣ ਸਿਹਤ ਸਬੰਧੀ ਸਮੱਸਿਆਵਾਂ ਨੂੰ ਲੈ ਕੇ ਤੁਹਾਨੂੰ ਥੋੜਾ ਸਾਵਧਾਨ ਰਹਿਣਾ ਪਵੇਗਾ। ਉਲਟੇ-ਸਿੱਧੇ ਭੋਜਨ ਦੇ ਕਾਰਣ ਅਤੇ ਬਿਨਾਂ ਸੋਚੇ-ਸਮਝੇ ਬੋਲਣ ਦੇ ਕਾਰਣ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਹੁਣ ਵਿਸਤਾਰ ਨਾਲ ਜਾਣਦੇ ਹਾਂ ਕੁੰਭ ਰਾਸ਼ੀਫਲ 2024।
Click here to read in English: Aquarius Horoscope 2024
ਸਾਰੇ ਜੋਤਿਸ਼ ਮੁੱਲਾਂਕਣ ਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹਨ । ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿਕ ਕਰੋ:ਚੰਦਰ ਰਾਸ਼ੀ ਕੈਲਕੁਲੇਟਰ
ਕੁੰਭ ਰਾਸ਼ੀਫਲ਼ 2024 (Kumbh Rashifal 2024) ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਕੁਝ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਸਾਲ ਦੀ ਸ਼ੁਰੂਆਤ ਵਿੱਚ ਸੂਰਜ ਅਤੇ ਮੰਗਲ ਵਰਗੇ ਗਰਮ ਪ੍ਰਕ੍ਰਿਤੀ ਦੇ ਗ੍ਰਹਿ ਤੁਹਾਡੇ ਪੰਜਵੇਂ ਘਰ ਉੱਤੇ ਦ੍ਰਿਸ਼ਟੀ ਪਾਉਣਗੇ, ਜਿਸ ਕਾਰਣ ਪ੍ਰੇਮ-ਸਬੰਧਾਂ ਵਿੱਚ ਗਰਮਾਹਟ ਵਧੇਗੀ ਅਤੇ ਆਪਸ ਵਿੱਚ ਕਹਾ-ਸੁਣੀ ਹੋਣ ਅਤੇ ਵਿਵਾਦ ਵਧਣ ਦੀ ਸੰਭਾਵਨਾ ਹੋ ਸਕਦੀ ਹੈ। ਇਸ ਲਈ ਜਨਵਰੀ ਦੇ ਮਹੀਨੇ ਵਿੱਚ ਥੋੜੀ ਜਿਹੀ ਸ਼ਾਂਤੀ ਰੱਖਣ ਦੀ ਕੋਸ਼ਿਸ਼ ਕਰੋ ਅਤੇ ਧੀਰਜ ਨਾਲ ਕੰਮ ਲਓ। ਇਸ ਦੌਰਾਨ ਵਿਵਾਦ ਦੀ ਸਥਿਤੀ ਬਣਨ ‘ਤੇ ਵੀ ਵਿਵਾਦ ਨਾ ਹੋਣ ਦਿਓ ਅਤੇ ਸ਼ਾਂਤ ਰਹਿ ਕੇ ਇਸ ਸਮੇਂ ਨੂੰ ਨਿੱਕਲ਼ ਜਾਣ ਦਿਓ। ਫਰਵਰੀ ਅਤੇ ਮਾਰਚ ਦੇ ਮਹੀਨੇ ਬਹੁਤ ਚੰਗੇ ਰਹਿਣ ਵਾਲੇ ਹਨ, ਕਿਉਂਕਿ ਸ਼ੁੱਕਰ ਅਤੇ ਬੁੱਧ ਵਰਗੇ ਸ਼ੁਭ ਅਤੇ ਰੋਮਾਂਟਿਕ ਪ੍ਰਵਿਰਤੀ ਦੇਣ ਵਾਲੇ ਗ੍ਰਹਿ ਤੁਹਾਡੇ ਏਕਾਦਸ਼ ਘਰ ਤੋਂ ਤੁਹਾਡੇ ਪੰਜਵੇਂ ਘਰ ਉੱਤੇ ਦ੍ਰਿਸ਼ਟੀ ਪਾਉਣਗੇ, ਜਿਸ ਕਾਰਣ ਤੁਹਾਡੇ ਰਿਸ਼ਤੇ ਵਿੱਚ ਆ ਰਹੀਆਂ ਸਮੱਸਿਆਵਾਂ ਦੂਰ ਹੋਣਗੀਆਂ। ਆਪਸ ਵਿੱਚ ਪ੍ਰੇਮ ਵਧੇਗਾ ਅਤੇ ਭਰਪੂਰ ਰੋਮਾਂਸ ਹੋਣ ਦੀ ਸੰਭਾਵਨਾ ਹੋਵੇਗੀ। ਤੁਸੀਂ ਇੱਕ-ਦੂਜੇ ਦੇ ਪਿਆਰ ਵਿੱਚ ਡੁੱਬੇ ਨਜ਼ਰ ਆਉਗੇ।
ਕੁੰਭ ਪ੍ਰੇਮ ਰਾਸ਼ੀਫਲ਼ 2024 ਦੇ ਅਨੁਸਾਰ, ਇਸ ਪੂਰਾ ਸਾਲ ਸ਼ਨੀ ਮਹਾਰਾਜ ਤੁਹਾਡੀ ਹੀ ਰਾਸ਼ੀ ਵਿੱਚ ਵਿਰਾਜਮਾਨ ਰਹਿਣਗੇ। ਉਹ ਤੁਹਾਡੀ ਹੀ ਰਾਸ਼ੀ ਦੇ ਸੁਆਮੀ ਵੀ ਹਨ, ਇਸ ਲਈ ਤੁਸੀਂ ਆਪਣੇ ਇਰਾਦਿਆਂ ਵਿੱਚ ਪੱਕੇ ਰਹੋਗੇ। ਜਿਸ ਦੇ ਨਾਲ਼ ਤੁਸੀਂ ਪਿਆਰ ਕਰਦੇ ਹੋ, ਉਸ ਨਾਲ਼ ਆਪਣਾ ਰਿਸ਼ਤਾ ਨਿਭਾਉਣਾ ਚਾਹੋਗੇ ਅਤੇ ਉਸ ਨੂੰ ਪੂਰੀ ਤਰ੍ਹਾਂ ਆਪਣਾ ਬਣਾਉਣ ਦੀ ਕੋਸ਼ਿਸ਼ ਵੀ ਕਰੋਗੇ। ਉਸ ਦੇ ਲਈ ਸਭ ਕੁਝ ਕਰਨ ਦੀ ਕੋਸ਼ਿਸ਼ ਕਰੋਗੇ ਅਤੇ ਇਸ ਵਿੱਚ ਤੁਹਾਡੇ ਦੋਸਤਾਂ ਦਾ ਯੋਗਦਾਨ ਵੀ ਸ਼ਾਮਿਲ ਹੋਵੇਗਾ। ਤੁਹਾਡੇ ਲਈ ਜੂਨ ਤੋਂ ਜੁਲਾਈ ਅਤੇ ਨਵੰਬਰ ਤੋਂ ਦਸੰਬਰ ਦੇ ਦੌਰਾਨ ਦਾ ਸਮਾਂ ਬਹੁਤ ਹੀ ਚੰਗਾ ਰਹਿਣ ਵਾਲਾ ਹੈ। ਇਸ ਦੌਰਾਨ ਆਪਸੀ ਪ੍ਰੇਮ-ਸਬੰਧਾਂ ਵਿੱਚ ਗਹਿਰਾਈ ਆਵੇਗੀ। ਇਸ ਸਾਲ ਤੁਸੀਂ ਆਪਣੇ ਪ੍ਰੇਮੀ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਵੀ ਰੱਖ ਸਕਦੇ ਹੋ।
ਕਰੀਅਰ ਦੇ ਪੱਖ ਤੋਂ ਦੇਖੀਏ ਤਾਂ ਕੁੰਭ ਰਾਸ਼ੀਫਲ਼ 2024 (Kumbh Rashifal 2024) ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਤੋਂ ਹੀ ਸ਼ਨੀ ਮਹਾਰਾਜ ਤੁਹਾਡੀ ਰਾਸ਼ੀ ਵਿੱਚ ਵਿਰਾਜਮਾਨ ਰਹਿ ਕੇ ਤੁਹਾਡੇ ਤੀਜੇ ਘਰ, ਸੱਤਵੇਂ ਘਰ ਅਤੇ ਦਸਵੇਂ ਘਰ ਉੱਤੇ ਪੂਰਣ ਦ੍ਰਿਸ਼ਟੀ ਪਾਉਂਦੇ ਰਹਿਣਗੇ। ਤੀਜੇ ਘਰ ਉੱਤੇ ਸ਼ਨੀ ਦੀ ਦ੍ਰਿਸ਼ਟੀ ਦੇ ਕਾਰਣ ਤੁਸੀਂ ਆਪਣੇ ਵੱਲੋਂ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰੋਗੇ। ਕਾਰਜ-ਖੇਤਰ ਵਿੱਚ ਤੁਹਾਨੂੰ ਆਪਣੇ ਸਹਿਕਰਮੀਆਂ ਦਾ ਸਹਿਯੋਗ ਮਿਲੇਗਾ। ਤੁਸੀਂ ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟੋਗੇ। ਦਸਵੇਂ ਘਰ ‘ਤੇ ਸ਼ਨੀ ਦੀ ਦ੍ਰਿਸ਼ਟੀ ਤੁਹਾਨੂੰ ਤੁਹਾਡੀਆਂ ਕੋਸ਼ਿਸ਼ਾਂ ਵਿੱਚ ਸਫਲ ਬਣਾਵੇਗੀ। ਤੁਸੀਂ ਆਪਣੀ ਨੌਕਰੀ ਵਿੱਚ ਵਧ-ਚੜ੍ਹ ਕੇ ਯੋਗਦਾਨ ਦੇਣ ਦੀ ਕੋਸ਼ਿਸ਼ ਕਰੋਗੇ। ਤੁਸੀਂ ਖੂਬ ਮਿਹਨਤ ਕਰੋਗੇ ਅਤੇ ਇਸ ਦਾ ਤੁਹਾਨੂੰ ਉਚਿਤ ਫਲ਼ ਵੀ ਪ੍ਰਾਪਤ ਹੋਵੇਗਾ। ਇਸ ਕਾਰਣ ਤੁਸੀਂ ਆਪਣੀ ਨੌਕਰੀ ਵਿੱਚ ਬਹੁਤ ਚੰਗੀ ਸਥਿਤੀ ਵਿੱਚ ਆ ਜਾਓਗੇ। ਸੱਤਵਾਂ ਘਰ, ਜੋ ਕਿ ਦਸਵੇਂ ਤੋਂ ਦਸਵਾਂ ਸਥਾਨ ਹੈ, ਉੱਥੇ ਸ਼ਨੀ ਦੀ ਦ੍ਰਿਸ਼ਟੀ ਤੁਹਾਨੂੰ ਕਾਰਜ-ਖੇਤਰ ਵਿੱਚ ਤਰੱਕੀ ਵੀ ਪ੍ਰਦਾਨ ਕਰੇਗੀ।
ਕੁੰਭ ਕਰੀਅਰ ਰਾਸ਼ੀਫਲ਼ 2024 ਦੇ ਅਨੁਸਾਰ,ਦੇ ਅਨੁਸਾਰ ਤੁਹਾਨੂੰ ਫਰਵਰੀ ਤੋਂ ਮਾਰਚ ਦੇ ਦੌਰਾਨ ਆਪਣੇ ਕਾਰਜ-ਖੇਤਰ ਵਿੱਚ ਬਹੁਤ ਰੁਝੇਵੇਂ ਦਾ ਸਾਹਮਣਾ ਕਰਨਾ ਪਵੇਗਾ। ਪਰ ਇਸੇ ਦੌਰਾਨ ਆਪਣੇ ਕੰਮ ਦੇ ਸਿਲਸਿਲੇ ਵਿੱਚ ਤੁਹਾਡੀ ਵਿਦੇਸ਼ ਜਾਣ ਦੀ ਵੀ ਮਜ਼ਬੂਤ ਸੰਭਾਵਨਾ ਬਣ ਸਕਦੀ ਹੈ। ਇਹ ਸਾਲ ਤੁਹਾਨੂੰ ਤੁਹਾਡੇ ਕਾਰਜ-ਖੇਤਰ ਵਿੱਚ ਚੰਗੀ ਸਫਲਤਾ ਦਿਲਵਾ ਸਕਦਾ ਹੈ। ਜਨਵਰੀ ਦੇ ਮਹੀਨੇ ਵਿੱਚ ਤੁਹਾਨੂੰ ਅਹੁਦੇ ਵਿੱਚ ਤਰੱਕੀ ਮਿਲ ਸਕਦੀ ਹੈ। ਇਸ ਤੋਂ ਬਾਅਦ ਜੁਲਾਈ ਤੋਂ ਅਗਸਤ ਦੇ ਦੌਰਾਨ ਵੀ ਤੁਹਾਡੇ ਕੰਮ ਵਿੱਚ ਵਾਧਾ ਹੋਣ ਨਾਲ ਤੁਹਾਨੂੰ ਚੰਗਾ ਅਹੁਦਾ ਮਿਲਣ ਦੇ ਸੰਜੋਗ ਬਣਨਗੇ। ਅਗਸਤ ਤੋਂ ਅਕਤੂਬਰ ਦੇ ਦੌਰਾਨ ਨੌਕਰੀ ਵਿੱਚ ਬਦਲਾਵ ਕਰਨ ਦੀਆਂ ਸੰਭਾਵਨਾਵਾਂ ਵੀ ਮਜ਼ਬੂਤ ਬਣਨਗੀਆਂ। ਸਾਲ ਦੇ ਆਖਰੀ ਮਹੀਨੇ ਤੁਹਾਨੂੰ ਸਫਲਤਾ ਦਿਲਵਾਉਣਗੇ।
ਕੁੰਭ ਰਾਸ਼ੀਫਲ਼ 2024 (Kumbh Rashifal 2024) ਦੇ ਅਨੁਸਾਰ, ਵਿਦਿਆਰਥੀ ਜਾਤਕਾਂ ਦੇ ਲਈ ਸਾਲ ਦੀ ਸ਼ੁਰੂਆਤ ਕੁਝ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਚਾਹੇ ਤੁਸੀਂ ਪੜ੍ਹਾਈ ਉੱਤੇ ਆਪਣਾ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰੋ, ਪਰ ਤੁਹਾਡਾ ਮਨ ਕਿਸੇ ਨਾ ਕਿਸੇ ਸਮੱਸਿਆ ਨਾਲ ਜੂਝਦਾ ਹੀ ਰਹੇਗਾ। ਇਸ ਕਾਰਣ ਪੜ੍ਹਾਈ ਉੱਤੇ ਧਿਆਨ ਦੇਣਾ ਤੁਹਾਡੇ ਲਈ ਮੁਸ਼ਕਿਲ ਹੋਵੇਗਾ। ਪਰ ਫਰਵਰੀ ਤੋਂ ਮਾਰਚ ਦੇ ਦੌਰਾਨ, ਜੋ ਕਿ ਤੁਹਾਡੇ ਲਈ ਸਭ ਤੋਂ ਮਹੱਤਵਪੂਰਣ ਸਮਾਂ ਵੀ ਹੋਵੇਗਾ, ਤੁਹਾਡਾ ਆਪਣੀ ਪੜ੍ਹਾਈ ਉੱਤੇ ਪੂਰਾ ਧਿਆਨ ਜਾਵੇਗਾ। ਤੁਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੋਗੇ ਕਿ ਸਹੀ ਤਰੀਕੇ ਨਾਲ ਪੜ੍ਹਾਈ ਕਰ ਸਕੋ। ਤੁਸੀਂ ਜੀ-ਜਾਨ ਲਗਾ ਕੇ ਮਿਹਨਤ ਵੀ ਕਰੋਗੇ ਅਤੇ ਇਕਾਗਰਤਾ ਵੀ ਪੂਰੀ ਰੱਖੋਗੇ। ਇਸ ਤਰ੍ਹਾਂ ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਤੁਹਾਡੇ ਲਈ ਅਪ੍ਰੈਲ, ਅਗਸਤ ਅਤੇ ਨਵੰਬਰ ਦੇ ਮਹੀਨੇ ਥੋੜੇ ਜਿਹੇ ਮੁਸ਼ਕਿਲ ਰਹਿਣਗੇ। ਇਸ ਦੌਰਾਨ ਤੁਹਾਨੂੰ ਆਪਣੀ ਪੜ੍ਹਾਈ ਉੱਤੇ ਵਾਰ-ਵਾਰ ਧਿਆਨ ਦੇਣ ਦੀ ਜਰੂਰਤ ਪਵੇਗੀ ਅਤੇ ਵਾਰ-ਵਾਰ ਆਪਣੇ ਪਾਠਾਂ ਨੂੰ ਦੁਹਰਾਉਣਾ ਵੀ ਪਵੇਗਾ। ਇਸ ਤੋਂ ਇਲਾਵਾ ਜਨਵਰੀ, ਅਪ੍ਰੈਲ, ਅਗਸਤ ਅਤੇ ਸਤੰਬਰ ਦੇ ਮਹੀਨਿਆਂ ਵਿੱਚ ਪੜ੍ਹਾਈ ਵਿੱਚ ਕੁਝ ਰੁਕਾਵਟ ਵੀ ਆ ਸਕਦੀ ਹੈ। ਬਾਕੀ ਬਚੇ ਮਹੀਨਿਆਂ ਵਿੱਚ ਪੜ੍ਹਾਈ ਚੰਗੀ ਤਰ੍ਹਾਂ ਹੋਣ ਦੀ ਸੰਭਾਵਨਾ ਹੈ।
ਕੁੰਭ ਰਾਸ਼ੀਫਲ਼ 2024 (Kumbh Rashifal 2024) ਦੇ ਅਨੁਸਾਰ, ਪ੍ਰਤਿਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਮਾਰਚ ਤੋਂ ਅਗਸਤ ਦੇ ਦੌਰਾਨ ਚੰਗੀ ਸਫਲਤਾ ਮਿਲਣ ਦੀ ਸੰਭਾਵਨਾ ਬਣੇਗੀ। ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੋਗੇ ਤਾਂ ਅਕਤੂਬਰ ਤੋਂ ਦਸੰਬਰ ਦੇ ਦੌਰਾਨ ਦਾ ਸਮਾਂ ਵੀ ਅਨੁਕੂਲ ਰਹੇਗਾ। ਇਸ ਦੌਰਾਨ ਤੁਹਾਨੂੰ ਪ੍ਰਤਿਯੋਗਿਤਾ ਪ੍ਰੀਖਿਆ ਵਿੱਚ ਸਫਲ ਹੋਣ ਦਾ ਮੌਕਾ ਮਿਲ ਸਕਦਾ ਹੈ। ਆਪਣੇ ਵੱਲੋਂ ਮਿਹਨਤ ਕਰਨਾ ਜਾਰੀ ਰੱਖੋ। ਜੇਕਰ ਤੁਸੀਂ ਉੱਚ-ਵਿੱਦਿਆ ਗ੍ਰਹਿਣ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਸਾਲ ਅਨੁਕੂਲ ਰਹੇਗਾ।ਤੁਹਾਨੂੰ ਆਪਣੇ ਮਨਪਸੰਦ ਵਿਸ਼ਿਆਂ ਨੂੰ ਪੜ੍ਹਨ ਦਾ ਮੌਕਾ ਮਿਲੇਗਾ ਅਤੇ ਆਪਣੇ ਮਨਪਸੰਦ ਕਾਲਜ ਵਿੱਚ ਦਾਖਲਾ ਵੀ ਮਿਲ ਸਕਦਾ ਹੈ। ਜੇਕਰ ਤੁਹਾਡੀ ਇੱਛਾ ਵਿਦੇਸ਼ ਜਾ ਕੇ ਪੜ੍ਹਾਈ ਕਰਣ ਦੀ ਹੈ, ਤਾਂ ਵੀ ਸੰਭਾਵਨਾਵਾਂ ਹਨ ਕਿ ਇਹ ਇੱਛਾ ਇਸ ਸਾਲ ਪੂਰੀ ਹੋ ਸਕਦੀ ਹੈ। ਬਾਰ੍ਹਵੇਂ ਘਰ ਦੇ ਸੁਆਮੀ ਸ਼ਨੀ ਮਹਾਰਾਜ ਤੁਹਾਡੀ ਰਾਸ਼ੀ ਵਿੱਚ ਵਿਰਾਜਮਾਨ ਰਹਿ ਕੇ ਤੁਹਾਨੂੰ ਉੱਤਮ ਸਫਲਤਾ ਦਿਲਵਾਉਣਗੇ। ਜਨਵਰੀ ਤੋਂ ਮਾਰਚ, ਅਗਸਤ ਅਤੇ ਅਕਤੂਬਰ ਤੋਂ ਦਸੰਬਰ ਦੇ ਦੌਰਾਨ ਤੁਸੀਂ ਇਸ ਦਿਸ਼ਾ ਵਿੱਚ ਸਫਲ ਹੋ ਸਕਦੇ ਹੋ।
ਕੁੰਭ ਰਾਸ਼ੀਫਲ਼ 2024 (Kumbh Rashifal 2024) ਦੇ ਅਨੁਸਾਰ, ਵਿੱਤੀ ਤੌਰ ‘ਤੇ ਇਹ ਸਾਲ ਚੰਗਾ ਰਹਿਣ ਦੀ ਉਮੀਦ ਕੀਤੀ ਜਾ ਸਕਦੀ ਹੈ। ਸਾਲ ਦੀ ਸ਼ੁਰੂਆਤ ਵਿੱਚ ਹੀ ਸੂਰਜ ਅਤੇ ਮੰਗਲ ਵਰਗੇ ਗ੍ਰਹਿ ਤੁਹਾਡੇ ਏਕਾਦਸ਼ ਘਰ ਵਿੱਚ ਵਿਰਾਜਮਾਨ ਰਹਿਣਗੇ, ਜੋ ਤੁਹਾਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣਗੇ। ਵਿੱਤ ਦੇ ਮਾਮਲੇ ਵਿੱਚ ਕਈ ਵਾਰ ਤੁਹਾਡੇ ਕਈ ਫੈਸਲੇ ਲੋਕਾਂ ਨੂੰ ਹੈਰਾਨ ਕਰ ਦੇਣਗੇ, ਪਰ ਤੁਸੀਂ ਮਜ਼ਬੂਤੀ ਨਾਲ ਆਪਣੇ ਫੈਸਲਿਆਂ ਉੱਤੇ ਟਿਕੇ ਰਹੋਗੇ। ਮਾਰਚ ਦੇ ਮਹੀਨੇ ਦੇ ਦੌਰਾਨ ਵਿੱਤੀ ਸਥਿਤੀ ਵਿੱਚ ਕੁਝ ਅਸੰਤੁਲਨ ਹੋ ਸਕਦਾ ਹੈ। ਇਸ ਲਈ ਤੁਹਾਨੂੰ ਇਸ ਤਰੀਕੇ ਨਾਲ ਤਾਲਮੇਲ ਬਿਠਾਉਣਾ ਪਵੇਗਾ ਕਿ ਤੁਹਾਡੀ ਆਮਦਨ ਦਾ ਵੀ ਆਵਾਗਮਨ ਬਣਿਆ ਰਹੇ ਅਤੇ ਤੁਹਾਡੇ ਖਰਚੇ ਵੀ ਚਲਦੇ ਰਹਿਣ, ਜਿਸ ਨਾਲ ਤੁਸੀਂ ਮਜ਼ਬੂਤ ਹੋ ਸਕੋ। ਅਗਸਤ ਤੋਂ ਬਾਅਦ ਹੌਲ਼ੀ-ਹੌਲ਼ੀ ਵਿੱਤੀ ਤੌਰ ‘ਤੇ ਤੁਹਾਨੂੰ ਅਨੁਕੂਲ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ ਅਤੇ ਸਾਲ ਦੇ ਆਖ਼ਰੀ ਮਹੀਨਿਆਂ ਦੇ ਦੌਰਾਨ ਤੁਸੀਂ ਆਪਣੇ ਆਪ ਨੂੰ ਵਿੱਤੀ ਤੌਰ ‘ਤੇ ਮਜ਼ਬੂਤ ਕਰ ਲਓਗੇ ਅਤੇ ਤੁਹਾਡੇ ਵਿੱਤੀ ਸੰਤੁਲਨ ਵਿੱਚ ਸਥਿਰਤਾ ਆ ਜਾਵੇਗੀ।
ਕੁੰਭ ਰਾਸ਼ੀਫਲ਼ 2024 (Kumbh Rashifal 2024) ਦੇ ਅਨੁਸਾਰ, ਪਰਿਵਾਰਿਕ ਪੱਖ ਤੋਂ ਸਾਲ ਦੀ ਸ਼ੁਰੂਆਤ ਬੇਹੱਦ ਅਨੁਕੂਲ ਰਹੇਗੀ, ਕਿਉਂਕਿ ਸ਼ੁੱਕਰ ਅਤੇ ਬੁੱਧ ਵਰਗੇ ਗ੍ਰਹਿ ਤੁਹਾਡੇ ਚੌਥੇ ਘਰ ਉੱਤੇ ਪੂਰੀ ਦ੍ਰਿਸ਼ਟੀ ਪਾਉਣਗੇ। ਇਸ ਕਾਰਣ ਤੁਹਾਡੇ ਪਰਿਵਾਰਿਕ ਜੀਵਨ ਵਿੱਚ ਖੁਸ਼ੀਆਂ ਬਣੀਆਂ ਰਹਿਣਗੀਆਂ। ਤੁਹਾਡੇ ਆਪਣੇ ਮਾਤਾ-ਪਿਤਾ ਦੇ ਨਾਲ਼ ਸਬੰਧ ਚੰਗੇ ਬਣੇ ਰਹਿਣਗੇ ਅਤੇ ਉਹ ਤੁਹਾਡੇ ਕੰਮਾਂ ਵਿੱਚ ਤੁਹਾਡੇ ਸਹਿਯੋਗੀ ਬਣਨਗੇ। ਪਰ ਦੂਜੇ ਘਰ ਵਿੱਚ ਪੂਰਾ ਸਾਲ ਰਾਹੂ ਦੀ ਮੌਜੂਦਗੀ ਅਤੇ ਸਾਲ ਦੀ ਸ਼ੁਰੂਆਤ ਵਿੱਚ ਮੰਗਲ ਦੀ ਦੂਜੇ ਘਰ ਉੱਤੇ ਦ੍ਰਿਸ਼ਟੀ ਹੋਣ ਦੇ ਕਾਰਨ ਤੁਹਾਡੀ ਬਾਣੀ ਵਿੱਚ ਕੜਵਾਹਟ ਅਤੇ ਕੁਝ ਸਵਾਰਥ ਦੀ ਭਾਵਨਾ ਹੋਣ ਦੇ ਕਾਰਨ ਤੁਹਾਡੇ ਪਰਿਵਾਰਿਕ ਸਬੰਧਾਂ ਵਿੱਚ ਉਤਾਰ-ਚੜ੍ਹਾਅ ਦੀ ਸਥਿਤੀ ਬਣ ਸਕਦੀ ਹੈ ਅਤੇ ਤੁਹਾਡਾ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਮਨ-ਮੁਟਾਵ ਹੋ ਸਕਦਾ ਹੈ। ਤੀਜੇ ਘਰ ਵਿੱਚ ਬ੍ਰਹਸਪਤੀ ਮਹਾਰਾਜ ਦੀ ਮੌਜੂਦਗੀ ਦੇ ਕਾਰਣ ਤੁਹਾਡੇ ਭੈਣਾਂ-ਭਰਾਵਾਂ ਦੇ ਨਾਲ਼ ਸਬੰਧ ਮਧੁਰ ਬਣੇ ਰਹਿਣਗੇ। ਖਾਸ ਤੌਰ ‘ਤੇ ਸਾਲ ਦੀ ਪਹਿਲੀ ਛਿਮਾਹੀ ਦੇ ਦੌਰਾਨ ਅਤੇ ਉਸ ਤੋਂ ਬਾਅਦ ਬ੍ਰਹਸਪਤੀ ਮਹਾਰਾਜ ਤੁਹਾਡੇ ਚੌਥੇ ਘਰ ਵਿੱਚ 1 ਮਈ 2024 ਨੂੰ ਆ ਜਾਣਗੇ, ਜਿਸ ਕਾਰਣ ਪਰਿਵਾਰਿਕ ਸਬੰਧਾਂ ਵਿੱਚ ਪ੍ਰੇਮ ਹੋਰ ਵਧ ਜਾਵੇਗਾ। ਇਸ ਸਾਲ ਅਕਤੂਬਰ ਤੋਂ ਦਸੰਬਰ ਦੇ ਦੌਰਾਨ ਤੁਹਾਡੇ ਪਿਤਾ ਜੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਉਨ੍ਹਾਂ ਦਾ ਧਿਆਨ ਰੱਖੋ ਅਤੇ ਜ਼ਰੂਰਤ ਪੈਣ ‘ਤੇ ਡਾਕਟਰ ਨੂੰ ਦਿਖਾਓ। ਤੁਹਾਡੀ ਰਾਸ਼ੀ ਵਿੱਚ ਸ਼ਨੀ ਮਹਾਰਾਜ ਦੇ ਹੋਣ ਨਾਲ ਤੁਸੀਂ ਕੁਝ ਸਖਤ ਵਿਵਹਾਰ ਵੀ ਕਰ ਸਕਦੇ ਹੋ, ਜਦੋਂ ਕਿ ਰਿਸ਼ਤਿਆਂ ਅਤੇ ਪਰਿਵਾਰਿਕ ਜੀਵਨ ਨੂੰ ਚੰਗੇ ਢੰਗ ਨਾਲ ਚਲਾਉਣ ਦੇ ਲਈ ਸ਼ਾਂਤ ਅਤੇ ਮਿੱਠਬੋਲੜਾ ਹੋਣਾ ਜ਼ਰੂਰੀ ਹੈ। ਇਹਨਾਂ ਗੱਲਾਂ ਉੱਤੇ ਧਿਆਨ ਦਿਓਗੇ ਤਾਂ ਜੀਵਨ ਖੁਸ਼ੀ ਖੁਸ਼ੀ ਬਤੀਤ ਕਰ ਸਕੋਗੇ।
ਬ੍ਰਿਹਤ ਕੁੰਡਲੀ: ਜਾਣੋ ਗ੍ਰਹਿਆਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਤੁਹਾਡੇ ਸੰਤਾਨ ਪੱਖ ਤੋਂ ਦੇਖੀਏ, ਤਾਂ ਕੁੰਭ ਰਾਸ਼ੀਫਲ਼ 2024 (Kumbh Rashifal 2024) ਦੇ ਅਨੁਸਾਰ, ਇਹ ਸਾਲ ਤੁਹਾਡੇ ਲਈ ਮਿਲੇ-ਜੁਲੇ ਨਤੀਜੇ ਲੈ ਕੇ ਆਉਣ ਵਾਲਾ ਹੈ। ਸਾਲ ਦੀ ਸ਼ੁਰੂਆਤ ਵਿੱਚ ਸੰਤਾਨ ਵੱਲੋਂ ਕੁਝ ਪਰੇਸ਼ਾਨੀਆਂ ਹੋ ਸਕਦੀਆਂ ਹਨ। ਹੋ ਸਕਦਾ ਹੈ ਕਿ ਤੁਹਾਡੇ ਬੱਚਿਆਂ ਦੇ ਸੁਭਾਅ ਵਿੱਚ ਗੁੱਸਾ ਵਧੇ ਅਤੇ ਨਾਲ ਹੀ ਸਿਹਤ-ਸਬੰਧੀ ਸਮੱਸਿਆਵਾਂ ਵੀ ਪਰੇਸ਼ਾਨ ਕਰ ਸਕਦੀਆਂ ਹਨ। ਇਸ ਲਈ ਤੁਹਾਨੂੰ ਉਨ੍ਹਾਂ ਵੱਲ ਧਿਆਨ ਦੇਣਾ ਪਵੇਗਾ। ਫਰਵਰੀ ਤੋਂ ਅਪ੍ਰੈਲ ਦੇ ਦੌਰਾਨ ਤੁਹਾਡੇ ਬੱਚਿਆਂ ਦੀ ਸਿਹਤ ਬਿਹਤਰ ਬਣੀ ਰਹੇਗੀ। ਉਹ ਆਪਣੇ-ਆਪਣੇ ਖੇਤਰਾਂ ਵਿੱਚ ਤਰੱਕੀ ਕਰਣਗੇ, ਜਿਸ ਨਾਲ ਤੁਹਾਨੂੰ ਵੀ ਖੁਸ਼ੀ ਮਿਲੇਗੀ। ਮਈ ਤੋਂ ਅਗਸਤ ਦੇ ਦੌਰਾਨ ਤੁਹਾਨੂੰ ਉਨ੍ਹਾਂ ਦੀ ਸੰਗਤ ਵੱਲ ਧਿਆਨ ਦੇਣਾ ਪਵੇਗਾ ਅਤੇ ਉਨ੍ਹਾਂ ਨੂੰ ਸਹੀ ਜਗ੍ਹਾ ਉੱਤੇ ਸਹੀ ਕੰਮ ਵਿੱਚ ਸਹੀ ਸਥਿਤੀ ਦੀ ਚੋਣ ਕਰਨ ਵਿੱਚ ਮਦਦ ਕਰਨੀ ਪਵੇਗੀ, ਕਿਉਂਕਿ ਇਸ ਦੌਰਾਨ ਉਹ ਕੁਝ ਉਲਝਣ ਦੀ ਸਥਿਤੀ ਵਿੱਚ ਰਹਿਣਗੇ ਅਤੇ ਉਨ੍ਹਾਂ ਨੂੰ ਇਹ ਸਪਸ਼ਟ ਨਹੀਂ ਹੋਵੇਗਾ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਇਸ ਲਈ ਤੁਹਾਨੂੰ ਉਨ੍ਹਾਂ ਦੀ ਮਦਦ ਕਰਨੀ ਪਵੇਗੀ, ਜਿਸ ਨਾਲ ਉਹ ਆਪਣੇ ਜੀਵਨ ਵਿੱਚ ਅੱਗੇ ਵਧ ਸਕਣ। ਸਾਲ ਦੀ ਆਖਰੀ ਤਿਮਾਹੀ ਤੁਹਾਨੂੰ ਸੰਤਾਨ ਨਾਲ ਸੰਬੰਧਿਤ ਚੰਗੇ ਸਮਾਚਾਰ ਪ੍ਰਦਾਨ ਕਰੇਗੀ ਅਤੇ ਉਨ੍ਹਾਂ ਦੀ ਤਰੱਕੀ ਨਾਲ ਤੁਸੀਂ ਫੁੱਲੇ ਨਹੀਂ ਸਮਾਓਗੇ।
ਕੁੰਭ ਰਾਸ਼ੀਫਲ਼ 2024 (Kumbh Rashifal 2024) ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਵਿੱਚ ਸ਼ਨੀ ਮਹਾਰਾਜ ਤੁਹਾਡੇ ਸੱਤਵੇਂ ਘਰ ਉੱਤੇ ਦ੍ਰਿਸ਼ਟੀ ਪਾਉਣਗੇ, ਜਿਸ ਨਾਲ ਤੁਹਾਡੇ ਦੰਪਤੀ ਜੀਵਨ ਵਿੱਚ ਉਤਾਰ-ਚੜ੍ਹਾਅ ਦੀ ਸਥਿਤੀ ਬਣੀ ਰਹੇਗੀ। ਚਾਹੇ ਸ਼ਨੀ ਮਹਾਰਾਜ ਆਪਣੀ ਹੀ ਰਾਸ਼ੀ ਦੇ ਕਿਉਂ ਨਾ ਹੋਣ, ਪਰ ਸ਼ਨੀ ਦੀ ਦ੍ਰਿਸ਼ਟੀ ਸੱਤਵੇਂ ਘਰ ਉੱਤੇ ਹੋਣਾ ਦੰਪਤੀ ਜੀਵਨ ਵਿੱਚ ਤਣਾਅ ਦਾ ਕਾਰਣ ਬਣ ਸਕਦਾ ਹੈ। ਹਾਲਾਂਕਿ ਇੱਕ ਹੋਰ ਸਥਿਤੀ ਇਹ ਵੀ ਹੈ ਕਿ ਜੇਕਰ ਤੁਸੀਂ ਆਪਣੇ ਰਿਸ਼ਤੇ ਨੂੰ ਲੈ ਕੇ ਬਿਲਕੁਲ ਸੱਚੇ ਹੋ, ਤਾਂ ਇਹੀ ਸ਼ਨੀ ਮਹਾਰਾਜ ਕਦੇ-ਕਦਾਈਂ ਤੁਹਾਡੀ ਪ੍ਰੀਖਿਆ ਲੈ ਕੇ ਤੁਹਾਡੇ ਦੰਪਤੀ ਜੀਵਨ ਨੂੰ ਮਜ਼ਬੂਤ ਬਣਾਉਣ ਵਿੱਚ ਅਤੇ ਉਸ ਨੂੰ ਹੋਰ ਗਹਿਰਾ ਕਰਣ ਵਿੱਚ ਤੁਹਾਡੀ ਮਦਦ ਕਰਨਗੇ। 5 ਫਰਵਰੀ ਤੋਂ 23 ਅਪ੍ਰੈਲ ਦੇ ਦੌਰਾਨ ਮੰਗਲ ਦਾ ਗੋਚਰ ਤੁਹਾਡੇ ਬਾਰ੍ਹਵੇਂ ਅਤੇ ਪਹਿਲੇ ਘਰ ਵਿੱਚ ਹੋਵੇਗਾ ਅਤੇ ਉਥੋਂ ਉਨ੍ਹਾਂ ਦੀ ਸਪਸ਼ਟ ਦ੍ਰਿਸ਼ਟੀ ਤੁਹਾਡੇ ਸੱਤਵੇਂ ਘਰ ਉੱਤੇ ਪੈਂਦੀ ਰਹੇਗੀ। ਇਹ ਸਮਾਂ ਪਰਿਵਾਰਿਕ ਜੀਵਨ ਦੇ ਲਈ ਤਣਾਅਪੂਰਣ ਹੋ ਸਕਦਾ ਹੈ। ਆਪਸੀ ਵਾਦ-ਵਿਵਾਦ, ਰਿਸ਼ਤਿਆਂ ਵਿੱਚ ਖਿੱਚੋਤਾਣ ਅਤੇ ਸਿਹਤ-ਸਬੰਧੀ ਸਮੱਸਿਆਵਾਂ ਤੁਹਾਡੇ ਰਿਸ਼ਤੇ ਵਿੱਚ ਤਣਾਅ ਵਧਾ ਸਕਦੀਆਂ ਹਨ। ਤੁਹਾਨੂੰ ਇੱਕ-ਦੂਜੇ ਨਾਲ ਪ੍ਰੇਮਪੂਰਵਕ ਵਿਵਹਾਰ ਕਰਨ ਉੱਤੇ ਧਿਆਨ ਦੇਣਾ ਪਵੇਗਾ, ਨਹੀਂ ਤਾਂ ਤੁਹਾਡੇ ਰਿਸ਼ਤੇ ਵਿੱਚ ਸਮੱਸਿਆਵਾਂ ਜ਼ਰੂਰਤ ਤੋਂ ਜ਼ਿਆਦਾ ਵਧ ਸਕਦੀਆਂ ਹਨ।
ਅਪ੍ਰੈਲ ਤੋਂ ਜੂਨ ਦੇ ਦੌਰਾਨ ਆਪਣੀ ਬਾਣੀ ਉੱਤੇ ਖ਼ਾਸ ਤੌਰ ‘ਤੇ ਕੰਟਰੋਲ ਰੱਖੋ ਅਤੇ ਕਿਸੇ ਦੇ ਕਹਿਣ ਵਿੱਚ ਆ ਕੇ ਆਪਣੇ ਜੀਵਨਸਾਥੀ ਨੂੰ ਕੁਝ ਵੀ ਉਲਟਾ-ਸਿੱਧਾ ਨਾ ਬੋਲੋ। ਇਹੀ ਤੁਹਾਡੇ ਲਈ ਠੀਕ ਰਹੇਗਾ। ਇਸ ਤੋਂ ਬਾਅਦ ਦਾ ਸਮਾਂ ਫਿਰ ਵੀ ਅਨੁਕੂਲ ਰਹੇਗਾ। ਪਰ 12 ਜੁਲਾਈ ਤੋਂ 26 ਅਗਸਤ ਦੇ ਦੌਰਾਨ ਇੱਕ ਵਾਰ ਫ਼ੇਰ ਤੁਹਾਡੇ ਦੋਵਾਂ ਵਿਚਕਾਰ ਸਮੱਸਿਆਵਾਂ ਵਧ ਸਕਦੀਆਂ ਹਨ। ਥੋੜੀ ਜਿਹੀ ਸਾਵਧਾਨੀ ਰੱਖੋਗੇ ਤਾਂ ਇਹ ਸਮਾਂ ਸ਼ਾਂਤੀ ਨਾਲ ਬਤੀਤ ਹੋ ਜਾਵੇਗਾ। ਇਸ ਤੋਂ ਬਾਅਦ ਤੁਸੀਂ ਅਤੇ ਤੁਹਾਡਾ ਜੀਵਨਸਾਥੀ ਆਨੰਦਪੂਰਵਕ ਆਪਣਾ ਦੰਪਤੀ ਜੀਵਨ ਬਿਤਾਉਣਗੇ।
ਕੁੰਭ ਕਾਰੋਬਾਰ ਰਾਸ਼ੀਫਲ਼ 2024 ਦੇ ਅਨੁਸਾਰ, ਕਾਰੋਬਾਰ ਕਰਨ ਵਾਲੇ ਜਾਤਕਾਂ ਦੇ ਲਈ ਸਾਲ ਦੀ ਸ਼ੁਰੂਆਤ ਚੰਗੀ ਰਹਿਣ ਵਾਲੀ ਹੈ। ਸ਼ਨੀ ਦੇਵ ਮਹਾਰਾਜ ਦੀ ਦ੍ਰਿਸ਼ਟੀ ਪੂਰਾ ਸਾਲ ਤੁਹਾਡੇ ਸੱਤਵੇਂ ਘਰ ‘ਤੇ ਰਹੇਗੀ ਅਤੇ ਸਾਲ ਦੀ ਸ਼ੁਰੂਆਤ ਵਿੱਚ ਸੱਤਵੇਂ ਘਰ ਦੇ ਸੁਆਮੀ ਸੂਰਜ ਮਹਾਰਾਜ ਏਕਾਦਸ਼ ਘਰ ਵਿੱਚ ਦਸ਼ਮੇਸ਼ ਮੰਗਲ ਦੇ ਨਾਲ ਸਥਿਤ ਹੋ ਕੇ ਵਿਰਾਜਮਾਨ ਰਹਿਣਗੇ ਅਤੇ ਦੇਵ ਗੁਰੂ ਬ੍ਰਹਸਪਤੀ 1 ਮਈ ਤੱਕ ਤੁਹਾਡੇ ਤੀਜੇ ਘਰ ਵਿੱਚ ਰਹਿ ਕੇ ਤੁਹਾਡੇ ਸੱਤਵੇਂ ਘਰ, ਨੌਵੇਂ ਘਰ ਅਤੇ ਏਕਾਦਸ਼ ਘਰ ਨੂੰ ਦੇਖਣਗੇ। ਇਸ ਨਾਲ ਤੁਹਾਡੀ ਕਿਸਮਤ ਚਮਕੇਗੀ। ਕਾਰਜਾਂ ਵਿੱਚ ਸਫਲਤਾ ਮਿਲੇਗੀ ਅਤੇ ਕਾਰੋਬਾਰ ਵਿੱਚ ਖੂਬ ਵਿਸਥਾਰ ਅਤੇ ਵਾਧਾ ਹੋਣ ਦੀਆਂ ਮਜ਼ਬੂਤ ਸੰਭਾਵਨਾਵਾਂ ਬਣ ਸਕਦੀਆਂ ਹਨ। ਤੁਹਾਨੂੰ ਆਪਣੀਆਂ ਯੋਜਨਾਵਾਂ ਨੂੰ ਵਿਸਥਾਰ ਦੇਣ ਦਾ ਮੌਕਾ ਮਿਲੇਗਾ। ਕਾਰੋਬਾਰ ਵਿੱਚ ਕੁਝ ਬਦਲਾਵ ਕਰਨਾ ਚਾਹੁੰਦੇ ਹੋ, ਤਾਂ ਅਪ੍ਰੈਲ ਤੋਂ ਜੁਲਾਈ ਦੇ ਦੌਰਾਨ ਕਰ ਸਕਦੇ ਹੋ। ਅਪ੍ਰੈਲ ਦਾ ਮਹੀਨਾ ਖਾਸ ਤੌਰ ‘ਤੇ ਲਾਭਕਾਰੀ ਰਹੇਗਾ। ਇਸ ਦੌਰਾਨ ਸਰਕਾਰੀ ਖੇਤਰ ਤੋਂ ਵੀ ਕਾਰੋਬਾਰ ਵਿੱਚ ਕੁਝ ਸਫਲਤਾ ਮਿਲ ਸਕਦੀ ਹੈ ਅਤੇ ਤੁਸੀਂ ਸਰਕਾਰੀ ਯੋਜਨਾਵਾਂ ਵਿੱਚ ਵੀ ਭਾਗੀਦਾਰ ਬਣ ਸਕਦੇ ਹੋ। ਤੁਸੀਂ ਕਾਰੋਬਾਰ ਵਿੱਚ ਜੋਖਿਮ ਦੀ ਪ੍ਰਵਿਰਤੀ ਨੂੰ ਵਧਾਓਗੇ ਅਤੇ ਉਸ ਤੋਂ ਤੁਹਾਨੂੰ ਉੱਤਮ ਲਾਭ ਦੀਆਂ ਸੰਭਾਵਨਾਵਾਂ ਵੀ ਬਣਨਗੀਆਂ। ਕਾਰੋਬਾਰ ਦੇ ਪੱਖ ਤੋਂ ਇਹ ਸਾਲ ਬਹੁਤ ਹੱਦ ਤੱਕ ਅਨੁਕੂਲ ਰਹਿਣ ਵਾਲਾ ਹੈ। ਅਕਤੂਬਰ ਤੋਂ ਦਸੰਬਰ ਦੇ ਦੌਰਾਨ ਦਾ ਸਮਾਂ ਕੁਝ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਆਪਣੇ ਕਾਰੋਬਾਰ ਨੂੰ ਸਹੀ ਤਰੀਕੇ ਨਾਲ ਸੰਚਾਲਿਤ ਕਰਨ ਦੀ ਕੋਸ਼ਿਸ਼ ਕਰੋ ਅਤੇ ਕੋਈ ਵੀ ਅਜਿਹਾ ਤਰੀਕਾ ਨਾ ਅਪਣਾਓ, ਜੋ ਕਾਨੂੰਨੀ ਤੌਰ ‘ਤੇ ਗਲਤ ਹੋਵੇ, ਨਹੀਂ ਤਾਂ ਤੁਸੀਂ ਪਰੇਸ਼ਾਨੀ ਵਿੱਚ ਪੈ ਸਕਦੇ ਹੋ। ਉੰਝ ਤੁਹਾਡਾ ਕਾਰੋਬਾਰ ਵਧੀਆ ਚਲਦਾ ਰਹੇਗਾ।
ਕੁੰਭ ਰਾਸ਼ੀਫਲ਼ 2024 (Kumbh Rashifal 2024) ਦੇ ਅਨੁਸਾਰ, ਕੁੰਭ ਰਾਸ਼ੀ ਦੇ ਜਾਤਕ ਸਾਲ ਦੀ ਸ਼ੁਰੂਆਤ ਵਿੱਚ ਕੋਈ ਵੀ ਵਾਹਨ ਜਾਂ ਪ੍ਰਾਪਰਟੀ ਖਰੀਦ ਸਕਦੇ ਹਨ। ਸ਼ੁੱਕਰ ਅਤੇ ਬੁੱਧ ਵਰਗੇ ਸ਼ੁਭ ਗ੍ਰਹਿ ਤੁਹਾਡੇ ਚੌਥੇ ਘਰ ਨੂੰ ਪੂਰਣ ਦ੍ਰਿਸ਼ਟੀ ਨਾਲ ਦੇਖ ਰਹੇ ਹਨ ਅਤੇ ਸੂਰਜ ਅਤੇ ਮੰਗਲ ਵਰਗੇ ਪ੍ਰਤਾਪੀ ਗ੍ਰਹਿ ਤੁਹਾਡੇ ਏਕਾਦਸ਼ ਘਰ ਵਿੱਚ ਹਨ। ਜਨਵਰੀ ਦਾ ਮਹੀਨਾ ਹਰ ਤਰ੍ਹਾਂ ਨਾਲ ਵਧੀਆ ਰਹੇਗਾ। ਇਸ ਦੌਰਾਨ ਤੁਸੀਂ ਕੋਈ ਵਧੀਆ ਗੱਡੀ ਜਾਂ ਕੋਈ ਵਧੀਆ ਪ੍ਰਾਪਰਟੀ ਖਰੀਦ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਕੁਝ ਸਮੇਂ ਤੱਕ ਇੰਤਜ਼ਾਰ ਕਰਨਾ ਪਵੇਗਾ। ਫਰਵਰੀ ਤੋਂ ਲੈ ਕੇ ਅਪ੍ਰੈਲ ਦੀ ਸ਼ੁਰੂਆਤ ਤੱਕ ਦਾ ਸਮਾਂ ਅਨੁਕੂਲ ਨਹੀਂ ਹੈ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵਿੱਚ ਹੱਥ ਪਾਉਣ ਤੋਂ ਬਚੋ। ਜੇਕਰ ਤੁਸੀਂ ਕੋਈ ਵਾਹਨ ਖਰੀਦਣਾ ਚਾਹੁੰਦੇ ਹੋ, ਤਾਂ 19 ਮਈ ਤੋਂ 12 ਜੂਨ ਦੇ ਦੌਰਾਨ ਜਦੋਂ ਸ਼ੁੱਕਰ ਦਾ ਗੋਚਰ ਤੁਹਾਡੇ ਚੌਥੇ ਘਰ ਵਿੱਚ ਆਪਣੀ ਹੀ ਰਾਸ਼ੀ ਵਿੱਚ ਹੋਵੇਗਾ, ਤਾਂ ਇਹ ਸਮਾਂ ਤੁਹਾਡੇ ਲਈ ਸਭ ਤੋਂ ਵਧੀਆ ਰਹੇਗਾ। ਇਸ ਦੌਰਾਨ ਕੋਈ ਵਾਹਨ ਖਰੀਦਣ ਵਿੱਚ ਤੁਹਾਨੂੰ ਉੱਤਮ ਸਫਲਤਾ ਮਿਲੇਗੀ। ਇਸ ਤੋਂ ਬਾਅਦ ਜੂਨ ਤੋਂ ਜੁਲਾਈ ਅਤੇ ਫਿਰ ਸਤੰਬਰ ਤੋਂ ਅਕਤੂਬਰ ਦੇ ਦੌਰਾਨ ਦਾ ਸਮਾਂ ਤੁਹਾਨੂੰ ਉੱਤਮ ਸਫਲਤਾ ਪ੍ਰਦਾਨ ਕਰੇਗਾ। ਜੇਕਰ ਤੁਸੀਂ ਕੋਈ ਵਧੀਆ ਪ੍ਰਾਪਰਟੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਉਸ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਜੂਨ ਤੋਂ ਅਗਸਤ ਤੱਕ ਦਾ ਸਮਾਂ ਬਹੁਤ ਵਧੀਆ ਰਹਿਣ ਦੀ ਸੰਭਾਵਨਾ ਹੈ।
ਸਭ ਤਰਾਂ ਦੇ ਜੋਤਿਸ਼ ਸਬੰਧੀ ਉਪਾਵਾਂ ਲਈ ਵਿਜ਼ਿਟ ਕਰੋ : ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਕੁੰਭ ਰਾਸ਼ੀਫਲ਼ 2024 (Kumbh Rashifal 2024) ਦੇ ਅਨੁਸਾਰ, ਕੁੰਭ ਰਾਸ਼ੀ ਦੇ ਜਾਤਕਾਂ ਨੂੰ ਸਾਲ ਦੀ ਸ਼ੁਰੂਆਤ ਵਿੱਚ ਉੱਤਮ ਧਨ ਲਾਭ ਹੋਣ ਦੇ ਯੋਗ ਬਣਨਗੇ। ਤੀਜੇ ਘਰ ਵਿੱਚ ਬੈਠ ਕੇ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਸੱਤਵੇਂ ਘਰ, ਨੌਵੇਂ ਘਰ ਅਤੇ ਏਕਾਦਸ਼ ਘਰ ਨੂੰ ਦੇਖਣਗੇ ਅਤੇ ਤੁਹਾਡੀ ਆਮਦਨ ਵਿੱਚ ਚੰਗਾ ਵਾਧਾ ਕਰਣਗੇ। ਧਨ ਲਾਭ ਦੀ ਮਜ਼ਬੂਤ ਸੰਭਾਵਨਾ ਬਣੇਗੀ। ਸੂਰਜ ਅਤੇ ਮੰਗਲ ਵਰਗੇ ਗ੍ਰਹਿ ਤੁਹਾਡੇ ਏਕਾਦਸ਼ ਘਰ ਵਿੱਚ ਰਹਿਣਗੇ। ਇਸ ਕਾਰਣ ਤੁਹਾਨੂੰ ਉੱਤਮ ਆਰਥਿਕ ਲਾਭ ਹੋਵੇਗਾ। ਤੁਹਾਨੂੰ ਸਰਕਾਰੀ ਖੇਤਰ ਤੋਂ ਲਾਭ ਮਿਲਣ ਦੀ ਵੀ ਸੰਭਾਵਨਾ ਬਣੇਗੀ। ਜੇਕਰ ਤੁਸੀਂ ਨੌਕਰੀ ਕਰਦੇ ਹੋ, ਤਾਂ ਤੁਹਾਨੂੰ ਨੌਕਰੀ ਵਿੱਚ ਅਹੁਦੇ ਵਿੱਚ ਤਰੱਕੀ ਤੋਂ ਚੰਗਾ ਧਨ ਲਾਭ ਹੋਵੇਗਾ ਅਤੇ ਜੇਕਰ ਕਾਰੋਬਾਰ ਕਰਦੇ ਹੋ ਤਾਂ ਕਾਰੋਬਾਰ ਵਿੱਚ ਵੀ ਚੰਗਾ ਵਾਧਾ ਹੋਵੇਗਾ। ਇਹ ਸਮਾਂ ਆਰਥਿਕ ਰੂਪ ਤੋਂ ਖੂਬ ਤਰੱਕੀ ਦੇਵੇਗਾ। ਸਾਲ ਦੀ ਪਹਿਲੀ ਛਿਮਾਹੀ ਜ਼ਿਆਦਾ ਅਨੁਕੂਲ ਹੈ, ਕਿਉਂਕਿ ਬ੍ਰਹਸਪਤੀ 1 ਮਈ ਤੱਕ ਤੀਜੇ ਘਰ ਵਿੱਚ ਰਹਿ ਕੇ ਤੁਹਾਡੇ ਏਕਾਦਸ਼ ਘਰ ਉੱਤੇ ਪੂਰਣ ਦ੍ਰਿਸ਼ਟੀ ਪਾਉਂਦੇ ਰਹਿਣਗੇ, ਜੋ ਕਿ ਉਹਨਾਂ ਦੀ ਆਪਣੀ ਰਾਸ਼ੀ ਵੀ ਹੈ। ਇਸ ਤੋਂ ਬਾਅਦ ਉਤਾਰ-ਚੜ੍ਹਾਅ ਦੀ ਸਥਿਤੀ ਬਣੇਗੀ। ਫਰਵਰੀ ਤੋਂ ਮਾਰਚ ਦੇ ਦੌਰਾਨ ਕੁਝ ਉਤਾਰ-ਚੜ੍ਹਾਅ ਹੋਵੇਗਾ, ਪਰ ਅਪ੍ਰੈਲ ਤੋਂ ਸਥਿਤੀ ਕਾਬੂ ਵਿੱਚ ਆ ਜਾਵੇਗੀ। ਰਾਹੂ ਮਹਾਰਾਜ ਪੂਰਾ ਸਾਲ ਤੁਹਾਡੇ ਦੂਜੇ ਘਰ ਵਿੱਚ ਰਹਿਣਗੇ, ਜੋ ਖਰਚਿਆਂ ਵਿੱਚ ਵਾਧਾ ਕਰਵਾਉਣਗੇ। ਪੈਸੇ ਨੂੰ ਲੈ ਕੇ ਤੁਹਾਨੂੰ ਥੋੜੀ ਸਾਵਧਾਨੀ ਵਰਤਣੀ ਪਵੇਗੀ ਅਤੇ ਕਿਸੇ ਵੀ ਜ਼ਿਆਦਾ ਲਾਭ ਦਾ ਵਾਅਦਾ ਦੇਣ ਵਾਲੀ ਯੋਜਨਾ ਤੋਂ ਬਚਣਾ ਹੋਵੇਗਾ, ਤਾਂ ਹੀ ਤੁਸੀਂ ਉੱਤਮ ਧਨ ਲਾਭ ਪ੍ਰਾਪਤ ਕਰ ਸਕੋਗੇ।
ਅਕਤੂਬਰ ਤੋਂ ਦਸੰਬਰ ਦੇ ਦੌਰਾਨ ਧਨ ਦਾ ਨਿਵੇਸ਼ ਕਰਨ ਤੋਂ ਬਚੋ। ਇਸ ਦੌਰਾਨ ਹਾਨੀ ਹੋ ਸਕਦੀ ਹੈ। ਇਸ ਸਾਲ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਕਈ ਵਾਰ ਸੋਚ ਲੈਣਾ ਚਾਹੀਦਾ ਹੈ।
ਕੁੰਭ ਰਾਸ਼ੀਫਲ਼ 2024 (Kumbh Rashifal 2024) ਦੇ ਅਨੁਸਾਰ, ਸਿਹਤ ਦੇ ਪੱਖ ਤੋਂ ਇਹ ਸਾਲ ਬਹੁਤ ਹੱਦ ਤੱਕ ਅਨੁਕੂਲ ਰਹਿਣ ਵਾਲਾ ਹੈ। ਤੁਹਾਡੀ ਰਾਸ਼ੀ ਦੇ ਸੁਆਮੀ ਸ਼ਨੀ ਮਹਾਰਾਜ ਜੀ ਤੁਹਾਡੀ ਰਾਸ਼ੀ ਵਿੱਚ ਹੀ ਰਹਿ ਕੇ ਤੁਹਾਨੂੰ ਉੱਤਮ ਸਿਹਤ ਲਾਭ ਦਿਲਵਾਉਣਗੇ। ਤੁਸੀਂ ਇੱਕ ਅਨੁਸ਼ਾਸਿਤ ਜੀਵਨ ਬਤੀਤ ਕਰੋਗੇ ਅਤੇ ਉੱਤਮ ਸਿਹਤ ਦਾ ਲਾਭ ਲਓਗੇ, ਕਿਉਂਕਿ ਸ਼ਨੀ ਤੁਹਾਨੂੰ ਮਿਹਨਤ ਕਰਣ ਦੇ ਲਈ ਪ੍ਰੇਰਿਤ ਕਰਣਗੇ। ਤੁਹਾਨੂੰ ਆਪਣੀ ਸਿਹਤ ਨੂੰ ਚੰਗਾ ਰੱਖਣ ਦੇ ਲਈ ਨਿਰੰਤਰ ਅਭਿਆਸ ਕਰਨਾ ਪਵੇਗਾ। ਇਸ ਦੇ ਲਈ ਤੁਹਾਨੂੰ ਮੈਡੀਟੇਸ਼ਨ, ਯੋਗ ਅਤੇ ਸਰੀਰਕ ਕਸਰਤ ਉੱਤੇ ਵੀ ਧਿਆਨ ਦੇਣਾ ਪਵੇਗਾ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਪੂਰਾ ਸਾਲ ਉੱਤਮ ਸਥਿਤੀ ਵਿੱਚ ਰਹੋਗੇ।
ਦੂਜੇ ਘਰ ਵਿੱਚ ਰਾਹੂ ਅਤੇ ਅੱਠਵੇਂ ਘਰ ਵਿੱਚ ਕੇਤੁ ਦੀ ਮੌਜੂਦਗੀ ਸਰੀਰਕ ਪੱਖ ਤੋਂ ਵਧੀਆ ਨਹੀਂ ਕਹੀ ਜਾ ਸਕਦੀ। ਇਸ ਲਈ ਆਪਣੀ ਸਿਹਤ ਵੱਲ ਧਿਆਨ ਦਿਓ। ਤੁਹਾਡੇ ਉਲਟਾ-ਸਿੱਧਾ, ਬਾਸੀ ਅਤੇ ਤਲਿਆ-ਭੁੰਨਿਆ ਭੋਜਨ ਖਾਣ ਦੇ ਕਾਰਣ ਸਿਹਤ-ਸਬੰਧੀ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਕੇਤੁ ਦੇ ਅੱਠਵੇਂ ਘਰ ਵਿੱਚ ਹੋਣ ਕਾਰਣ ਤੁਹਾਨੂੰ ਬਵਾਸੀਰ ਅਤੇ ਗੁਦਾ ਰੋਗ ਹੋਣ ਦੀ ਸੰਭਾਵਨਾ ਰਹੇਗੀ। ਖੂਨ ਦਾ ਇਨਫੈਕਸ਼ਨ ਵੀ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ। ਇਹਨਾਂ ਸਭ ਸਮੱਸਿਆਵਾਂ ਤੋਂ ਬਚੇ ਰਹਿਣ ਦੇ ਲਈ ਸਮੇਂ-ਸਮੇਂ ‘ਤੇ ਆਪਣਾ ਸਰੀਰਕ ਚੈੱਕਅਪ ਕਰਵਾਉਂਦੇ ਰਹੋ, ਤਾਂ ਕਿ ਕੋਈ ਸਮੱਸਿਆ ਆਉਣ ਤੋਂ ਪਹਿਲਾਂ ਹੀ ਤੁਹਾਨੂੰ ਉਸ ਬਾਰੇ ਪਤਾ ਚੱਲ ਜਾਵੇ ਅਤੇ ਉਚਿਤ ਸਮੇਂ ‘ਤੇ ਇਸ ਦਾ ਇਲਾਜ ਕਰਵਾ ਕੇ ਤੁਸੀਂ ਉਸ ਸਮੱਸਿਆ ਤੋਂ ਬਚ ਸਕੋ।
ਕੁੰਭ ਰਾਸ਼ੀ ਦੇ ਸੁਆਮੀ ਗ੍ਰਹਿ ਸ੍ਰੀ ਸ਼ਨੀ ਦੇਵ ਜੀ ਹਨ ਅਤੇ ਕੁੰਭ ਰਾਸ਼ੀ ਦੇ ਜਾਤਕਾਂ ਦੇ ਭਾਗਸ਼ਾਲੀ ਅੰਕ 6 ਅਤੇ 8 ਹਨ। ਜੋਤਿਸ਼ ਦੇ ਅਨੁਸਾਰ ਕੁੰਭ ਰਾਸ਼ੀਫਲ਼ 2024 (Kumbh Rashifal 2024) ਇਹ ਦੱਸਦਾ ਹੈ ਕਿ ਸਾਲ 2024 ਦੇ ਅੰਕਾਂ ਦਾ ਕੁੱਲ ਜੋੜ 8 ਹੋਵੇਗਾ। ਇਹ ਸਾਲ ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਬਹੁਤ ਹੱਦ ਤੱਕ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਆਰਥਿਕ ਰੂਪ ਤੋਂ ਇਹ ਸਾਲ ਤੁਹਾਨੂੰ ਚੰਗੀ ਤਰੱਕੀ ਦੇਵੇਗਾ। ਕੰਮ ਅਤੇ ਕਾਰੋਬਾਰ ਵਿੱਚ ਵੀ ਤੁਹਾਨੂੰ ਸਫਲਤਾ ਮਿਲੇਗੀ। ਤੁਸੀਂ ਕਾਰੋਬਾਰ ਜਾਂ ਨੌਕਰੀ ਜੋ ਵੀ ਕਰਦੇ ਹੋ, ਦੋਹਾਂ ਹੀ ਖੇਤਰਾਂ ਵਿੱਚ ਤੁਹਾਨੂੰ ਚੰਗੀ ਸਫਲਤਾ ਮਿਲੇਗੀ। ਪਰਿਵਾਰਿਕ ਜੀਵਨ ਵਿੱਚ ਉਤਾਰ-ਚੜ੍ਹਾਅ ਹੋਣ ਦੇ ਬਾਵਜੂਦ ਅਤੇ ਸ਼ਾਦੀਸ਼ੁਦਾ ਜੀਵਨ ਵਿੱਚ ਤਣਾਅ ਦੇ ਬਾਵਜੂਦ ਤੁਸੀਂ ਇੱਕ ਚੰਗਾ ਜੀਵਨ ਬਤੀਤ ਕਰ ਸਕੋਗੇ। ਤੁਹਾਡੇ ਮਨ ਵਿੱਚ ਧਾਰਮਿਕ ਵਿਚਾਰਧਾਰਾ ਜਨਮ ਲੇਵੇਗੀ ਅਤੇ ਇਸ ਕਾਰਣ ਤੁਸੀਂ ਚੰਗੇ ਕਰਮ ਕਰੋਗੇ।
ਜੋਤਿਸ਼ ਉਪਾਅ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ਼ ਜ਼ਰੂਰ ਪਸੰਦ ਆਇਆ ਹੋਵੇਗਾ। ਐਸਟ੍ਰੋਸੇਜ ਦਾ ਇੱਕ ਮਹੱਤਵਪੂਰਣ ਹਿੱਸਾ ਬਣਨ ਦੇ ਲਈ ਧੰਨਵਾਦ। ਅਜਿਹੇ ਹੀ ਹੋਰ ਵੀ ਲੇਖ਼ ਪੜ੍ਹਨ ਦੇ ਲਈ ਸਾਡੇ ਨਾਲ਼ ਜੁੜੇ ਰਹੋ।